ਤਾਜਾ ਖ਼ਬਰਾਂ


ਡਿਪਟੀ ਮੁੱਖ ਮੰਤਰੀ ਵਜੋਂ ਆਸ਼ੂ ਦੀ ਚਰਚਾ ਹੋਣ ਤੋਂ ਬਾਅਦ ਘਰ ਵਿਚ ਜਸ਼ਨ ਦਾ ਮਾਹੌਲ
. . .  5 minutes ago
ਲੁਧਿਆਣਾ ,19 ਸਤੰਬਰ (ਪ੍ਰਮਿੰਦਰ ਸਿੰਘ ਆਹੂਜਾ)-ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਡਿਪਟੀ ਮੁੱਖ ਮੰਤਰੀ ਵਜੋਂ ਨਾਮ ਦੀ ਚਰਚਾ ਹੋਣ ਤੋਂ ਬਾਅਦ ਉਨ੍ਹਾਂ ਦੇ ਘਰ ਜਸ਼ਨ ਦਾ ਮਾਹੌਲ ਹੈ । ਆਸ਼ੂ ਦੇ ਘਰ ਦੇ ਬਾਹਰ ਸਮਰਥਕਾਂ ਦੀ ਭਾਰੀ ਭੀੜ ਇਕੱਠੀ...
ਅੰਮਿ੍ਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਦੁਬਈ ਤੋਂ ਪੁੱਜੇ ਇੱਕ ਯਾਤਰੀ ਕੋਲੋਂ ਕਰੀਬ 40 ਲੱਖ ਦਾ ਸੋਨਾ ਬਰਾਮਦ
. . .  8 minutes ago
ਰਾਜਾਸਾਂਸੀ , 19 ਸਤੰਬਰ (ਹਰਦੀਪ ਸਿੰਘ ਖੀਵਾ)- ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਹਵਾਈ ਅੱਡਾ’ਤੇ ਤਾਇਨਾਤ ਕਸਟਮ ਸਟਾਫ ਤੇ ਅਧਿਕਾਰੀਆਂ ਦੀ ਟੀਮ ਵਲੋਂ ਦੁਬਈ ਤੋਂ ਪੁੱਜੇ ਇਕ ...
ਸੋਨੀਆ ਗਾਂਧੀ ਨਾਲ ਮੀਟਿੰਗ ਤੋਂ ਬਾਅਦ ਰਾਹੁਲ ਗਾਂਧੀ ਆਪਣੇ ਘਰ ਪਰਤੇ
. . .  12 minutes ago
ਸੁਖਜਿੰਦਰ ਸਿੰਘ ਰੰਧਾਵਾ ਦੀ ਰਿਹਾਇਸ਼ 'ਤੇ ਪਹੁੰਚੇ ਕਈ ਵਿਧਾਇਕ
. . .  36 minutes ago
ਚੰਡੀਗੜ੍ਹ, 19 ਸਤੰਬਰ - ਸੁਖਜਿੰਦਰ ਸਿੰਘ ਰੰਧਾਵਾ ਦੀ ਰਿਹਾਇਸ਼ 'ਤੇ ਕਈ ਵਿਧਾਇਕ ਪੁੱਜੇ ਹਨ...
ਮੁੱਖ ਮੰਤਰੀ ਬਣਨ 'ਤੇ ਅੱਜ ਹੀ ਸਹੁੰ ਚੁੱਕ ਸਕਦੈ ਹਨ ਰੰਧਾਵਾ - ਮੀਡੀਆ ਰਿਪੋਰਟ
. . .  about 1 hour ago
ਚੰਡੀਗੜ੍ਹ, 19 ਸਤੰਬਰ - ਮੀਡੀਆ ਰਿਪੋਰਟਾਂ ਮੁਤਾਬਿਕ ਮੁੱਖ ਮੰਤਰੀ ਦੇ ਲਈ ਸੁਖਜਿੰਦਰ ਸਿੰਘ ਰੰਧਾਵਾ ਦੀ ਚੋਣ ਹੋਈ ਹੈ। ਜਿਸ ਤਹਿਤ ਉਹ ਅੱਜ ਹੀ ਪੰਜਾਬ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣ...
ਸੁਖਜਿੰਦਰ ਸਿੰਘ ਰੰਧਾਵਾ ਨੂੰ ਬਣਾਇਆ ਜਾ ਸਕਦੈ ਮੁੱਖ ਮੰਤਰੀ - ਮੀਡੀਆ ਰਿਪੋਰਟਾਂ
. . .  about 1 hour ago
ਚੰਡੀਗੜ੍ਹ, 19 ਸਤੰਬਰ - ਮੀਡੀਆ ਰਿਪੋਰਟਾਂ ਮੁਤਾਬਿਕ ਸੁਖਜਿੰਦਰ ਸਿੰਘ ਰੰਧਾਵਾ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ...
ਸੁਨੀਲ ਜਾਖੜ ਦੇ ਹੱਕ ਵਿਚ ਆਏ 38 ਵਿਧਾਇਕ - ਕਰੀਬੀ ਦਾ ਵੱਡਾ ਦਾਅਵਾ
. . .  about 2 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਕਾਂਗਰਸ ਹਾਈਕਮਾਨ ਦੇ ਆਬਜ਼ਰਵਰਾਂ ਵਲੋਂ ਪਾਰਟੀ ਵਿਧਾਇਕਾਂ ਨੂੰ ਫ਼ੋਨ ਕਰਕੇ ਗੱਲਬਾਤ ਕੀਤੀ ਗਈ ਹੈ। ਜਿਸ ਵਿਚ ਕਿਸ ਨੂੰ ਮੁੱਖ ਮੰਤਰੀ ਬਣਾਇਆ ਜਾਵੇ, ਇਸ ਬਾਰੇ ਸਲਾਹ ਲਈ ਗਈ ਹੈ। ਜਾਣਕਾਰੀ ਅਨੁਸਾਰ ਸੁਨੀਲ ਜਾਖੜ ਦੇ ਹੱਕ ਵਿਚ 38 ਵਿਧਾਇਕਾਂ ਦਾ ਸਮਰਥਨ ਹੈ...
ਪਾਕਿਸਤਾਨੀ ਡਰੋਨ ਦੀ ਭਾਰਤੀ ਖੇਤਰ ਅੰਦਰ ਘੁਸਪੈਠ
. . .  about 2 hours ago
ਖਾਲੜਾ,19 ਸਤੰਬਰ (ਜੱਜਪਾਲ ਸਿੰਘ ਜੱਜ) - ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐਸ.ਐਫ. ਦੀ ਸਰਹੱਦੀ ਚੌਂਕੀ ਕੇ.ਐਸ. ਵਾਲਾ ਦੇ ਅਧੀਨ ਆਉਂਦੇ ਖੇਤਰ ਅੰਦਰ 18-19 ਸਤੰਬਰ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨੀ ਡਰੋਨ ਵਲੋਂ ਭਾਰਤੀ ਖੇਤਰ ਅੰਦਰ ਘੁਸਪੈਠ ਕੀਤੀ ਗਈ, ਜਿਸ ਦੀ ਆਵਾਜ਼ ਸੁਣਨ 'ਤੇ...
ਮੋਟਰਸਾਈਕਲ ਧਮਾਕਾ ਅਤੇ ਟਿਫ਼ਨ ਬੰਬ ਮਿਲਣ ਦੇ ਸਬੰਧ ਵਿਚ ਨਾਮਜ਼ਦ ਦੋਸ਼ੀ ਰਾਜਸਥਾਨ ਤੋਂ ਮਿਲਿਆ
. . .  about 2 hours ago
ਜਲਾਲਾਬਾਦ, 19 ਸਤੰਬਰ (ਕਰਨ ਚੁਚਰਾ) - ਬੀਤੀ ਦਿਨੀਂ ਜਲਾਲਾਬਾਦ 'ਚ ਮੋਟਰਸਾਈਕਲ ਧਮਾਕਾ ਅਤੇ ਸਰਹੱਦੀ ਪਿੰਡ ਧਰਮੂਵਾਲਾ ਦੇ ਖੇਤਾਂ ਵਿਚੋਂ ਟਿਫ਼ਨ ਬੰਬ ਮਿਲਣ ਦੇ ਸੰਬੰਧ ਵਿਚ ਨਾਮਜ਼ਦ ਦੋਸ਼ੀ ਸੁਖਵਿੰਦਰ ਸਿੰਘ ਉਰਫ਼ ਸੁੱਖਾ ਨੂੰ ਰਾਜਸਥਾਨ ਦੇ ਲੋਕਾਂ ਨੇ ਫੜਿਆ ਹੈ। ਇਸ ਸਬੰਧ ਵਿਚ ਸੋਸ਼ਲ ਮੀਡੀਆ ਤੇ ਉਸ...
ਕੈਪਟਨ ਨੇ ਸੋਨੀਆ ਨੂੰ ਲਿਖੀ ਚਿੱਠੀ, ਕਿਹਾ ਸਿਆਸੀ ਘਟਨਾਕ੍ਰਮ ਪੰਜਾਬ ਦੀਆਂ ਚਿੰਤਾਵਾਂ 'ਤੇ ਆਧਾਰਿਤ ਨਹੀਂ
. . .  about 2 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਮੁੱਖ ਮੰਤਰੀ ਦਾ ਅਹੁਦਾ ਛੱਡਣ ਤੋਂ ਪਹਿਲਾ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਿਆ ਤੇ ਪਿਛਲੇ 5 ਮਹੀਨਿਆਂ ਤੋਂ ਚੱਲ ਰਹੇ ਸਿਆਸੀ ਘਮਸਾਣ ਤੋਂ ਦੁਖੀ ਹੋਣ ਬਾਰੇ ਲਿਖਿਆ। ਉਨ੍ਹਾਂ ਨੇ ਪੱਤਰ ਵਿਚ ਲਿਖਿਆ ਕਿ ਘਟਨਾਕ੍ਰਮ...
ਸ਼ੁਤਰਾਣਾ ਵਿਚ ਗੁਟਕਾ ਸਾਹਿਬ ਦੀ ਬੇਅਦਬੀ
. . .  about 3 hours ago
ਸ਼ੁਤਰਾਣਾ, 19 ਸਤੰਬਰ (ਬਲਦੇਵ ਸਿੰਘ ਮਹਿਰੋਕ) - ਪਟਿਆਲਾ ਜ਼ਿਲ੍ਹਾ ਦੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿਖੇ ਗੁਟਕਾ ਸਾਹਿਬ ਨਾਲੀ ਵਿਚ ਸੁੱਟ ਕੇ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਸੀਆਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਕਥਿਤ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ...
ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਸਿੱਖ ਹੋਵੇ - ਅੰਬਿਕਾ ਸੋਨੀ
. . .  about 3 hours ago
ਨਵੀਂ ਦਿੱਲੀ, 19 ਸਤੰਬਰ - ਕਾਂਗਰਸੀ ਆਗੂ ਅੰਬਿਕਾ ਸੋਨੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਇਨਕਾਰ ਕਰ ਦਿੱਤਾ ਪ੍ਰੰਤੂ ਸੂਬੇ ਦਾ ਮੁੱਖ ਮੰਤਰੀ ਸਿੱਖ ਹੀ ਹੋਣਾ ਚਾਹੀਦਾ ਹੈ...
ਪੰਜਾਬ ਵਿਚ ਬਣਾਏ ਜਾ ਸਕਦੇ ਹਨ ਦੋ ਉਪ ਮੁੱਖ ਮੰਤਰੀ
. . .  about 3 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਵਿਚ ਨਵਾਂ ਮੁੱਖ ਮੰਤਰੀ ਬਣਾਏ ਜਾਣ ਦੇ ਨਾਲ-ਨਾਲ ਪਾਰਟੀ ਦਾ ਅੰਦਰੂਨੀ ਵਿਵਾਦ ਖ਼ਤਮ ਕਰਨ ਲਈ 2 ਉਪ ਮੁੱਖ ਮੰਤਰੀ ਬਣਾਏ ਜਾਣ 'ਤੇ ਚਰਚਾ ਚੱਲ ਰਹੀ ਹੈ...
ਕਾਂਗਰਸੀ ਆਗੂ ਸੁਨੀਲ ਜਾਖੜ ਦੇ ਘਰ ਕਾਂਗਰਸੀ ਆਗੂਆਂ ਦਾ ਲੱਗਿਆ ਤਾਂਤਾ
. . .  about 4 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਸਾਬਕਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਪੰਚਕੂਲਾ ਸਥਿਤ ਗ੍ਰਹਿ ਵਿਖੇ ਵਿਧਾਇਕਾਂ ਤੇ ਕਾਂਗਰਸੀ ਆਗੂਆਂ ਦਾ ਤਾਂਤਾ ਲੱਗਿਆ...
ਕੁਝ ਘੰਟਿਆਂ ਅੰਦਰ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਦਾ ਹੋਵੇਗਾ ਐਲਾਨ - ਰੰਧਾਵਾ
. . .  about 4 hours ago
ਚੰਡੀਗੜ੍ਹ, 19 ਸਤੰਬਰ - ਕਾਂਗਰਸ ਵਿਧਾਇਕ ਤੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਦਾ ਕੁਝ ਘੰਟਿਆਂ ਅੰਦਰ ਐਲਾਨ ਹੋ ਜਾਵੇਗਾ...
ਸਿੱਧੂ ਨੇ ਕਿਹਾ ਮੈਨੂੰ ਬਣਾਓ ਮੁੱਖ ਮੰਤਰੀ ?
. . .  about 4 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦਾ ਮੁੱਖ ਮੰਤਰੀ ਕੌਣ ਹੋਵੇਗਾ ਇਸ ਨੂੰ ਲੈ ਕੇ ਅਜੇ ਵੀ ਪੇਚ ਫਸਿਆ ਹੋਇਆ ਚੰਡੀਗੜ੍ਹ 'ਚ ਸੁਨੀਲ ਜਾਖੜ, ਹਰੀਸ਼ ਰਾਵਤ, ਹਰੀਸ਼ ਚੌਧਰੀ ਸਮੇਤ ਹੋਰ ਆਗੂਆਂ ਦੀਆਂ ਮੀਟਿੰਗਾਂ ਦਾ ਦੌਰ ਜਾਰੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ...
ਕੈਪਟਨ ਕਾਂਗਰਸ ਦੇ ਸਨਮਾਨਜਨਕ ਆਗੂ, ਪਾਰਟੀ ਨੂੰ ਨਹੀਂ ਪਹੁੰਚਾਉਣਗੇ ਨੁਕਸਾਨ - ਅਸ਼ੋਕ ਗਹਿਲੋਤ
. . .  about 5 hours ago
ਜੈਪੁਰ, 19 ਸਤੰਬਰ - ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਟਵੀਟ ਕਰਕੇ ਲਿਖਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਸਨਮਾਨਜਨਕ ਸੀਨੀਅਰ ਲੀਡਰ ਹਨ ਅਤੇ ਉਹ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਲਈ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਣਗੇ ਤੇ ਉਹ ਹਮੇਸ਼ਾ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਰਹਿਣਗੇ...
ਅੰਬਿਕਾ ਸੋਨੀ ਨੇ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਕੀਤਾ ਇਨਕਾਰ - ਮੀਡੀਆ ਰਿਪੋਰਟਾਂ
. . .  about 5 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ...
ਸੜਕ ਹਾਦਸੇ ਵਿਚ 4 ਜੀਆਂ ਸਮੇਤ 5 ਲੋਕ ਜ਼ਖ਼ਮੀ
. . .  about 5 hours ago
ਤਪਾ ਮੰਡੀ, 19 ਸਤੰਬਰ (ਪ੍ਰਵੀਨ ਗਰਗ) - ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਘੁੰਨਸ ਕੱਟ ਨੇੜੇ ਇਕ ਕਾਰ ਟਰੱਕ ਦੇ ਪਿਛਲੇ ਪਾਸੇ ਟਕਰਾਉਣ ਉਪਰੰਤ ਪਲਟ ਜਾਣ ਕਾਰਨ ਕਾਰ ਵਿਚ ਸਵਾਰ ਇਕ...
ਇਕ ਹੋਰ ਵਿਧਾਇਕ ਦਲ ਦੀ ਮੀਟਿੰਗ ਦੀ ਨਹੀਂ ਹੈ ਲੋੜ - ਪਰਗਟ ਸਿੰਘ
. . .  about 4 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਉੱਥੇ ਹੀ, ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ...
ਸੋਨੀਆ ਗਾਂਧੀ ਦੇ ਫ਼ੈਸਲੇ ਦਾ ਹੋ ਰਿਹਾ ਇੰਤਜ਼ਾਰ, ਸੁਨੀਲ ਜਾਖੜ ਦੀ ਰਿਹਾਇਸ਼ ਵਿਖੇ ਪਹੁੰਚ ਰਹੇ ਵਿਧਾਇਕ
. . .  about 4 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਬਹੁਤ ਸਾਰੇ ਵਿਧਾਇਕ ਸੁਨੀਲ ਜਾਖੜ ਦੀ ਰਿਹਾਇਸ਼ ਵਿਖੇ ਪਹੁੰਚ ਰਹੇ ਹਨ...
ਪੰਜਾਬ ਤੋਂ ਬਾਅਦ ਰਾਜਸਥਾਨ ਕਾਂਗਰਸ ਵਿਚ ਹਲਚਲ
. . .  about 6 hours ago
ਜੈਪੁਰ, 19 ਸਤੰਬਰ - ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਦਿੱਤੇ ਗਏ ਅਸਤੀਫ਼ੇ ਤੋਂ ਬਾਅਦ ਰਾਜਸਥਾਨ ਦੀ ਅਸ਼ੋਕ ਗਹਿਲੋਤ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਵਿਚਕਾਰ ਵੀ...
ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 30 ਹਜ਼ਾਰ ਤੋਂ ਵਧੇਰੇ ਆਏ ਕੋਰੋਨਾ ਕੇਸ
. . .  about 5 hours ago
ਨਵੀਂ ਦਿੱਲੀ, 19 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 30 ਹਜ਼ਾਰ 773 ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦੌਰਾਨ 309 ਮਰੀਜ਼ਾਂ ਦੀ ਮੌਤ ਹੋ ਗਈ ਹੈ...
ਪੁਲਾੜ ਦੀ ਸੈਰ ਕਰਕੇ ਵਾਪਸ ਧਰਤੀ 'ਤੇ ਪਰਤੇ 4 ਆਮ ਲੋਕ
. . .  about 7 hours ago
ਫਲੋਰੀਡਾ, 19 ਸਤੰਬਰ - ਧਰਤੀ ਦੇ ਤਿੰਨ ਦਿਨ ਤੱਕ ਚੱਕਰ ਲਗਾਉਣ ਵਾਲੇ ਚਾਰ ਲੋਕਾਂ ਨਾਲ ਰਵਾਨਾ ਹੋਇਆ ਸਪੇਸ ਐਕਸ ਧਰਤੀ ਦਾ ਚੱਕਰ ਲਗਾਉਣ ਤੋਂ ਬਾਅਦ ਸਫਲਤਾ ਨਾਲ ਉਤਰ ਗਿਆ। ਫਲੋਰੀਡਾ ਸਥਿਤ ਕੈਨੇਡੀ ਸਪੇਸ ਸੈਂਟਰ ਤੋਂ ਉਡਾਣ ਭਰਨ ਵਾਲਾ ਸਪੇਸ ਐਕਸ ਦਾ ਕ੍ਰੂ ਡ੍ਰੈਗਨ ਰਾਕਟ ਵੀ ਸਫਲਤਾ...
ਅੱਜ ਪੰਜਾਬ ਨੂੰ ਮਿਲੇਗਾ ਨਵਾਂ ਮੁੱਖ ਮੰਤਰੀ, ਸੁਨੀਲ ਜਾਖੜ ਦਾ ਨਾਂਅ ਸਭ ਤੋਂ ਅੱਗੇ
. . .  about 8 hours ago
ਚੰਡੀਗੜ੍ਹ, 19 ਸਤੰਬਰ - ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇ ਦਿੱਤਾ ਗਿਆ, ਜਿਸ ਤੋਂ ਬਾਅਦ ਪੰਜਾਬ ਵਿਧਾਇਕ ਦਲ ਦੀ ਮੀਟਿੰਗ ਹੋਈ, ਜਿਸ ਵਿਚ ਦੋ ਮਤੇ ਪਾਸ ਕੀਤੇ ਗਏ ਅਤੇ ਕਿਸ ਆਗੂ ਨੂੰ ਮੁੱਖ ਮੰਤਰੀ ਬਣਾਉਣਾ ਹੈ, ਇਹ ਸਾਰਾ ਫ਼ੈਸਲਾ ਆਲਾ ਹਾਈਕਮਾਨ 'ਤੇ ਛੱਡ ਦਿੱਤਾ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 21 ਜੇਠ ਸੰਮਤ 553
ਿਵਚਾਰ ਪ੍ਰਵਾਹ: ਰਾਜਨੀਤੀ ਚਿੰਤਨ ਦਾ ਹੀ ਨਹੀਂ, ਕਾਰਜ ਅਤੇ ਅਣਥੱਕ ਜੱਦੋ-ਜਹਿਦ ਦਾ ਵੀ ਖੇਤਰ ਹੈ। -ਚਾਣਕਿਆ

ਬਰਨਾਲਾ

ਬਿਜਲੀ ਸਪਾਰਕਿੰਗ ਕਾਰਨ ਪਿੰਡ ਭੈਣੀ ਮਹਿਰਾਜ ਵਿਖੇ ਮਸ਼ੀਨਰੀ ਤੇ ਸੀਮਿੰਟ ਸਟੋਰ ਵਾਲੀ ਦੁਕਾਨ ਨੂੰ ਲੱਗੀ ਅੱਗ

ਧਨੌਲਾ, 2 ਜੂਨ (ਚੰਗਾਲ)-ਬੀਤੀ ਦੇਰ ਰਾਤ ਨੇੜਲੇ ਪਿੰਡ ਭੈਣੀ ਮਹਿਰਾਜ ਵਿਖੇ ਬਿਜਲੀ ਸਪਾਰਕਿੰਗ ਕਾਰਨ ਮਾਨ ਮਸ਼ੀਨਰੀ ਤੇ ਸੀਮਿੰਟ ਸਟੋਰ ਵਾਲੀ ਦੁਕਾਨ ਨੂੰ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ | ਮੌਕੇ 'ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਦੁਕਾਨ ਮਾਲਕ ਯਾਦਵਿੰਦਰ ਸਿੰਘ ਯਾਦੀ ਨੇ ਦੱਸਿਆ ਕਿ ਰਾਤ ਤਕਰੀਬਨ 11 ਵਜੇ ਦੁਕਾਨ ਦੇ ਨਾਲ ਗੁਆਂਢੀ ਦਾ ਫ਼ੋਨ ਆਇਆ ਕਿ ਤੁਹਾਡੀ ਦੁਕਾਨ ਵਿਚੋਂ ਧੂੰਆਂ ਨਿਕਲ ਰਿਹਾ ਹੈ ਤੇ ਜਦੋਂ ਅਸੀਂ ਮੌਕੇ 'ਤੇ ਜਾ ਕੇ ਦੁਕਾਨ ਦਾ ਸ਼ਟਰ ਖੋਲਿ੍ਹਆ ਤਾਂ ਦੁਕਾਨ ਅੰਦਰ ਧੂੰਆਂ ਹੀ ਧੂੰਆਂ ਸੀ ਤੇ ਅੱਗ ਲੱਗਣ ਕਾਰਨ ਦੁਕਾਨ ਦੀ ਛੱਤ, ਨਗਦੀ ਤੇ ਦੁਕਾਨ ਦੇ ਸਮਾਨ ਸਮੇਤ ਤਕਰੀਬਨ 35-40 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਸ਼ਾਇਦ ਬਿਜਲੀ ਦੀ ਸਪਾਰਕਿੰਗ ਹੋ ਸਕਦੀ ਹੈ | ਮੌਕੇ 'ਤੇ ਪੁੱਜੇ ਜਰਨੈਲ ਸਿੰਘ ਜੈਲੀ, ਸੁਰਜੀਤ ਸਿੰਘ ਸਰਾਓਾ, ਬਲਵਿੰਦਰ ਸ਼ਰਮਾ, ਬਲਵੀਰ ਸਿੰਘ ਮਾਨ ਨੇ ਦੱਸਿਆ ਕਿ ਜਦੋਂ ਸਾਨੂੰ ਅੱਗ ਲੱਗਣ ਦਾ ਪਤਾ ਲੱਗਿਆ ਤਾਂ ਪਿੰਡ ਦੇ ਕਈ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ | ਉਨ੍ਹਾਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਦੁਕਾਨ ਮਾਲਕ ਯਾਦਵਿੰਦਰ ਸਿੰਘ ਯਾਦੀ ਦੀ ਹਰ ਸੰਭਵ ਮਦਦ ਕਰਨ ਦੀ ਅਪੀਲ ਕੀਤੀ ਹੈ |

ਗਾਗੇਵਾਲ ਵਿਖੇ ਸਰਪੰਚ ਦੀ ਅਗਵਾਈ 'ਚ ਲੋਕਾਂ ਨੇ ਹਲਕਾ ਇੰਚਾਰਜ ਤੇ ਅਧਿਕਾਰੀਆਂ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਟੱਲੇਵਾਲ, 2 ਜੂਨ (ਸੋਨੀ ਚੀਮਾ)-ਹਲਕਾ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਗਾਗੇਵਾਲ ਵਿਖੇ ਪਿੰਡ ਦੀ ਸਰਪੰਚ ਸੁਖਜਿੰਦਰਪਾਲ ਕੌਰ ਦੀ ਅਗਵਾਈ ਵਿਚ ਉਨ੍ਹਾਂ ਦੇ ਸਾਥੀਆਂ ਵਲੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਤੇ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਦੇ ਜਾਣਬੁੱਝ ਕੇ ...

ਪੂਰੀ ਖ਼ਬਰ »

ਘਪਲੇਬਾਜ਼ੀ ਦੇ ਦੋਸ਼ 'ਚ ਬਹੁਮੰਤਵੀ ਖੇਤੀਬਾੜੀ ਸਭਾ ਦਾ ਸਕੱਤਰ ਵਿਜੀਲੈਂਸ ਵਿਭਾਗ ਵਲੋਂ ਗਿ੍ਫ਼ਤਾਰ

ਮਹਿਲ ਕਲਾਂ, 2 ਜੂਨ (ਤਰਸੇਮ ਸਿੰਘ ਗਹਿਲ)-ਦੀ ਹਮੀਦੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਲਿਮ: ਵਿਚੋਂ ਖਾਦ ਅਤੇ ਜ਼ਰੂਰੀ ਵਸਤਾਂ ਦਾ 36 ਲੱਖ ਰੁਪਏ ਦੇ ਕਰੀਬ ਗ਼ਬਨ ਕਰਨ ਦੇ ਮਾਮਲੇ ਵਿਚ ਵਿਜੀਲੈਂਸ ਵਿਭਾਗ ਵਲੋਂ ਖੇਤੀਬਾੜੀ ਸਭਾ ਦੇ ਸਕੱਤਰ ਜਗਤਾਰ ਸਿੰਘ ਪੁੱਤਰ ਨੇਕ ...

ਪੂਰੀ ਖ਼ਬਰ »

ਮਜ਼ਦੂਰਾਂ ਵਲੋਂ ਪੰਜਾਬ ਭਰ 'ਚ ਵਿਧਾਇਕਾਂ ਦੇ ਘਰਾਂ ਅੱਗੇ 7 ਤੇ 8 ਜੂਨ ਨੂੰ ਧਰਨੇ
ਸਾਢੇ ਚਾਰ ਸਾਲਾਂ ਵਿਚ ਮਜ਼ਦੂਰ ਵਰਗ ਦੀ ਕਿਸੇ ਵੀ ਆਗੂ ਨੇ ਗੱਲ ਨਹੀਂ ਕੀਤੀ-ਆਗੂ

ਬਰਨਾਲਾ, 2 ਜੂਨ (ਧਰਮਪਾਲ ਸਿੰਘ)-ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਤੇ ਔਰਤ ਕਰਜਾ ਮੁਕਤੀ ਅੰਦੋਲਨ ਦੀ ਇਕ ਸਾਂਝੀ ਮੀਟਿੰਗ ਬਲਜੀਤ ਕੌਰ ਹੰਡਿਆਇਆ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਪਾਰਟੀ ਦੇ ਸੂਬਾਈ ਸੱਦੇ 'ਤੇ 7-8 ਜੂਨ ਨੂੰ ਪੰਜਾਬ ਭਰ ਵਿਚ ਵਿਧਾਇਕਾਂ ਦੇ ਘਰਾਂ ਅੱਗੇ ...

ਪੂਰੀ ਖ਼ਬਰ »

ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਦੇ ਆਏ 31 ਨਵੇਂ ਕੇਸ, ਦੋ ਮੌਤਾਂ

ਬਰਨਾਲਾ, 2 ਜੂਨ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ 31 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਦੋ ਹੋਰ ਮਰੀਜ਼ਾਂ ਦੀ ਮੌਤ ਹੋਈ ਹੈ ਜਦ ਕਿ 61 ਮਰੀਜ਼ ਸਿਹਤਯਾਬ ਹੋਏ ਹਨ | ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਤਪਾ ਤੋਂ ਇਕ 55 ਸਾਲਾ ...

ਪੂਰੀ ਖ਼ਬਰ »

ਘਰ 'ਚ ਦਾਖ਼ਲ ਹੋ ਕੇ ਕੁੱਟਮਾਰ ਕਰਨ ਦੇ ਦੋਸ਼ 'ਚ 13 ਖ਼ਿਲਾਫ਼ ਮਾਮਲਾ ਦਰਜ

ਹੰਡਿਆਇਆ, 2 ਜੂਨ (ਗੁਰਜੀਤ ਸਿੰਘ ਖੁੱਡੀ)-ਘਰ ਵਿਚ ਦਖ਼ਲ ਹੋ ਕੇ ਕੁੱਟਮਾਰ ਕਰਨ ਦੇ ਦੋਸ਼ ਵਿਚ 13 ਵਿਅਕਤੀਆਂ ਖ਼ਿਲਾਫ਼ ਥਾਣਾ ਸਦਰ ਬਰਨਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਪੁਲਿਸ ਚੌਕੀ ਹੰਡਿਆਇਆ ਦੇ ਸਹਾਇਕ ਥਾਣੇਦਾਰ ਬਲਦੇਵ ਸਿੰਘ ਮਾਨ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸਕੂਲਾਂ 'ਚ ਲਗਾਏ ਜਾ ਰਹੇ ਹਨ ਆਰ.ਓ ਸਿਸਟਮ -ਚੇਅਰਮੈਨ ਮੌੜ

ਸ਼ਹਿਣਾ, 2 ਜੂਨ (ਸੁਰੇਸ਼ ਗੋਗੀ)-ਵਿਧਾਨ ਸਭਾ ਹਲਕਾ ਭਦੌੜ ਤੋਂ ਭਾਵੇਂ ਕਿ ਕਾਂਗਰਸ ਪਾਰਟੀ ਦਾ ਕੋਈ ਹਲਕਾ ਇੰਚਾਰਜ ਨਹੀਂ, ਪਰ ਬਲਾਕ ਦੇ ਸਮੁੱਚੇ ਪਿੰਡਾਂ ਵਿਚ ਵਿਕਾਸ ਕਾਰਜ ਲਗਾਤਾਰ ਜਾਰੀ ਹਨ | ਇਹ ਸ਼ਬਦ ਪਰਮਜੀਤ ਸਿੰਘ ਮੌੜ ਚੇਅਰਮੈਨ ਬਲਾਕ ਸੰਮਤੀ ਸ਼ਹਿਣਾ ਨੇ ਦਫ਼ਤਰ ...

ਪੂਰੀ ਖ਼ਬਰ »

9 ਲੱਖ ਦੀ ਲਾਗਤ ਨਾਲ ਬਣਨ ਵਾਲੇ ਖੇਡ ਗਰਾਊਾਡ ਦੀ ਅਰਦਾਸ ਕਰਨ ਉਪਰੰਤ ਕੀਤੀ ਸ਼ੁਰੂਆਤ

ਸ਼ਹਿਣਾ, 2 ਜੂਨ (ਸੁਰੇਸ਼ ਗੋਗੀ)-ਪਿੰਡ ਮੌੜਾਂ ਵਿਖੇ ਦੋ ਏਕੜ ਜ਼ਮੀਨ ਵਿਚ 9 ਲੱਖ ਦੀ ਲਾਗਤ ਨਾਲ ਸ਼ੁਰੂ ਕੀਤੇ ਜਾ ਰਹੇ ਖੇਡ ਗਰਾਊਾਡ ਦਾ ਕੰਮ ਅਰਦਾਸ ਕਰਨ ਉਪਰੰਤ ਸ਼ੁਰੂ ਕੀਤਾ ਗਿਆ | ਸਰਪੰਚ ਸੁਰਜੀਤ ਸਿੰਘ ਅਕਾਲੀ ਮੌੜ ਨਾਭਾ, ਸਰਪੰਚ ਸੁਖਵਿੰਦਰ ਸਿੰਘ ਕਾਕਾ ਗਿੱਲ ਪੱਤੀ ...

ਪੂਰੀ ਖ਼ਬਰ »

ਬਾਬਾ ਮਲਕੀਤ ਸਿੰਘ ਟੱਲੇਵਾਲ ਵਾਲਿਆਂ ਦਾ ਦਿਹਾਂਤ

ਟੱਲੇਵਾਲ, 2 ਜੂਨ (ਸੋਨੀ ਚੀਮਾ)-ਪਿੰਡ ਟੱਲੇਵਾਲ ਦੇ ਇਤਿਹਾਸਕ ਗੁਰਦੁਆਰਾ ਸੰਤ ਸੁੰਦਰ ਸਿੰਘ ਕੈਨੇਡੀਅਨ ਵਿਖੇ 35 ਸਾਲ ਲੰਗਰਾਂ ਵਿਚ ਸੇਵਾ ਨਿਭਾਉਣ ਵਾਲੇ ਸ੍ਰੀਮਾਨ ਬਾਬਾ ਮਲਕੀਤ ਸਿੰਘ 81 ਸਾਲ ਜੋ ਕਿ ਪਿੰਡ ਦੇ ਮੌਜੂਦਾ ਸਰਪੰਚ ਹਰਸ਼ਰਨ ਸਿੰਘ ਧਾਲੀਵਾਲ ਦੇ ਸਕੇ ਤਾਇਆ ...

ਪੂਰੀ ਖ਼ਬਰ »

ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਦੀ ਹੋਈ ਮੀਟਿੰਗ

ਬਰਨਾਲਾ, 2 ਜੂਨ (ਧਰਮਪਾਲ ਸਿੰਘ)-ਸਥਾਨਕ ਬਾਜਾਖਾਨਾ ਰੋਡ 'ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਦੀ ਇਕ ਸਾਂਝੀ ਮੀਟਿੰਗ ਹੋਈ | ਜਿਸ ਵਿਚ ਸੀ.ਪੀ.ਆਈ. (ਐਮ.ਐਲ.) ਰੈੱਡ ਸਟਾਰ ਉੜੀਸਾ ਦੇ ਸਟੇਟ ਸਕੱਤਰ ਅਤੇ ਪਾਰਟੀ ਦੇ ਪੋਲਿਟ ਬਿਊਰੋ ਮੈਂਬਰ ਕਾਮਰੇਡ ਸਵਿ ਰਾਮ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਮਿਲੇਗਾ ਜ਼ਿਲ੍ਹਾ ਪੱਧਰੀ ਲਾਇਬ੍ਰੇਰੀ ਦਾ ਤੋਹਫ਼ਾ

ਬਰਨਾਲਾ, 2 ਜੂਨ (ਅਸ਼ੋਕ ਭਾਰਤੀ)-ਜ਼ਿਲ੍ਹਾ ਸਿੱਖਿਆ ਦਫ਼ਤਰ (ਸੈਕੰਡਰੀ) ਵਲੋਂ ਅਦਾਰਾ ਆਈ.ਓ.ਐਲ. ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ ਜੁਮਲਾ ਮਾਲਕਾਨ ਬਰਨਾਲਾ ਵਿਖੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਤਿਆਰ ਕੀਤੀ ਜਾ ਰਹੀ ਜ਼ਿਲ੍ਹਾ ਪੱਧਰੀ ਲਾਇਬ੍ਰੇਰੀ ਦਾ ...

ਪੂਰੀ ਖ਼ਬਰ »

'ਕੋਰੋਨਾ ਮੁਕਤ ਪਿੰਡ' ਮੁਹਿੰਮ ਤਹਿਤ ਜ਼ਿਲ੍ਹੇ ਦੇ ਪਿੰਡਾਂ 'ਚ ਸਥਾਪਤ ਕੀਤੇ ਜਾ ਰਹੇ ਇਕਾਂਤਵਾਸ ਕੇਂਦਰ-ਡਿਪਟੀ ਕਮਿਸ਼ਨਰ

ਨਜ਼ਰਸਾਨੀ ਲਈ ਜ਼ਿਲ੍ਹੇ 'ਚ ਕਲੱਸਟਰ ਪੱਧਰ 'ਤੇ 25 ਕਮੇਟੀਆਂ ਕੀਤੀਆਂ ਸਥਾਪਤ ਬਰਨਾਲਾ, 2 ਜੂਨ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਦੇ ਪਿੰਡਾਂ ਵਿਚ ਕੋਰੋਨਾ ਵਾਇਰਸ ਦਾ ਫੈਲਾਅ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ 'ਕੋਰੋਨਾ ਮੁਕਤ ਪਿੰਡ' ਮੁਹਿੰਮ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਪੰਜਾਬ ਸਰਕਾਰ ਨੂੰ ਭੇਜਿਆ ਮੰਗ-ਪੱਤਰ

ਬਰਨਾਲਾ, 2 ਜੂਨ (ਧਰਮਪਾਲ ਸਿੰਘ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਜ਼ਿਲ੍ਹਾ ਪ੍ਰਧਾਨ ਬਲਰਾਜ ਕੌਰ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਹੈਲਪਰਾਂ ਨੇ ਆਪਣੀਆਂ ਹੱਕੀ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਰਾਹੀਂ ਪੰਜਾਬ ਸਰਕਾਰ ਨੂੰ ਮੰਗ-ਪੱਤਰ ...

ਪੂਰੀ ਖ਼ਬਰ »

ਕੰਮਕਾਜ ਵਾਲੀਆਂ ਥਾਵਾਂ 'ਤੇ ਔਰਤਾਂ ਦੀ ਸੁਰੱਖਿਆ ਬੇਹੱਦ ਅਹਿਮ-ਸਿਵਲ ਸਰਜਨ

ਬਰਨਾਲਾ, 2 ਜੂਨ (ਰਾਜ ਪਨੇਸਰ)-ਕੰਮਕਾਜ ਵਾਲੀਆਂ ਥਾਵਾਂ 'ਤੇ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਛੇੜਛਾੜ ਨਾਲ ਸਬੰਧਤ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਬਰਨਾਲਾ ਡਾ: ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਸੁਖਮੰਦਰ ਸਿੰਘ ਨੂੰ ਦਿੱਤੀ ਵਿਦਾਇਗੀ ਪਾਰਟੀ

ਭਦੌੜ, 2 ਜੂਨ (ਰਜਿੰਦਰ ਬੱਤਾ, ਵਿਨੋਦ ਕਲਸੀ)-ਮਾਰਕੀਟ ਕਮੇਟੀ ਭਦੌੜ ਵਿਖੇ ਬਤੌਰ ਮੰਡੀ ਸੁਪਰਵਾਈਜ਼ਰ ਡਿਊਟੀ ਨਿਭਾਅ ਰਹੇ ਸੁਖਮੰਦਰ ਸਿੰਘ ਰਣਸੀਂਹ 33 ਸਾਲ ਇਕ ਮਹੀਨੇ ਦੀਆਂ ਸੇਵਾਵਾਂ ਦਿੰਦੇ ਹੋਏ ਆਪਣੀ ਸਵੈ ਇੱਛਾ ਮੁਤਾਬਕ ਸੇਵਾ ਮੁਕਤ ਹੋ ਗਏ ਹਨ ਜਿਨ੍ਹਾਂ ਨੂੰ ...

ਪੂਰੀ ਖ਼ਬਰ »

'ਸਾਂਝਾ ਕਿਸਾਨ ਮੋਰਚਾ' ਕਾਲੇ ਕਾਨੂੰਨਾਂ ਖ਼ਿਲਾਫ਼ ਚੱਲ ਰਿਹਾ ਧਰਨਾ 245ਵੇਂ ਦਿਨ ਵੀ ਜਾਰੀ

ਬਰਨਾਲਾ, 2 ਜੂਨ (ਧਰਮਪਾਲ ਸਿੰਘ)-30 ਜਥੇਬੰਦੀਆਂ 'ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਬਰਨਾਲਾ ਰੇਲਵੇ ਸਟੇਸ਼ਨ 'ਤੇ ਲਾਏ ਧਰਨੇ ਦੇ 245ਵੇਂ ਦਿਨ ਕਿਸਾਨ ਮਰਦ ਔਰਤਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ | ...

ਪੂਰੀ ਖ਼ਬਰ »

37 ਬੋਤਲਾਂ ਠੇਕਾ ਸ਼ਰਾਬ ਦੇਸੀ ਸਮੇਤ 2 ਕਾਬੂ

ਬਰਨਾਲਾ, 2 ਜੂਨ (ਰਾਜ ਪਨੇਸਰ)-ਥਾਣਾ ਸਿਟੀ-1 ਪੁਲਿਸ ਵਲੋਂ ਦੋ ਵੱਖ-ਵੱਖ ਮਾਮਲਿਆਂ 'ਚ 37 ਬੋਤਲਾਂ ਠੇਕਾ ਦੇਸੀ ਬਰਾਮਦ ਕਰ ਕੇ ਦੋ ਜਾਣਿਆਂ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਹਨ | ਜਾਣਕਾਰੀ ਦਿੰਦਿਆਂ ਬੱਸ ਸਟੈਂਡ ਚੌਕੀ ਦੇ ਸਹਾਇਕ ਥਾਣੇਦਾਰ ਦਲਵਿੰਦਰ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਚੋਰਾਂ ਨੇ ਘਰ 'ਚ ਦਾਖਲ ਹੋ ਕੇ ਔਰਤ ਦੇ ਕੰਨ 'ਚੋਂ ਝੱਪਟੀਆਂ ਵਾਲੀਆਂ ਅਤੇ ਹੋਰ ਸਮਾਨ ਕੀਤਾ ਚੋਰੀ

ਭਦੌੜ, 2 ਜੂਨ (ਵਿਨੋਦ ਕਲਸੀ, ਰਜਿੰਦਰ ਬੱਤਾ)-ਥਾਣਾ ਭਦੌੜ ਦੇ ਪਿੰਡ ਜੰਗੀਆਣਾ ਵਿਖੇ ਲਗਾਤਾਰ ਹੋ ਰਹੀਆਂ ਚੋਰੀਆਂ ਨੇ ਲੋਕਾਂ ਦੀ ਰਾਤ ਦੀ ਨੀਂਦ ਅਤੇ ਦਿਨ ਦਾ ਚੈਨ ਖੋਹ ਲਿਆ ਹੈ | ਪਿੰਡ ਜੰਗੀਆਣਾ ਦੇ ਬਾਹਰ ਬਾਹਰ ਅਲਕੜੇ ਰੋਡ 'ਤੇ ਟਿੱਬਾ ਬਸਤੀ ਵਿਖੇ ਚੋਰਾਂ ਨੇ ਰਾਤ ਤੀਜੇ ...

ਪੂਰੀ ਖ਼ਬਰ »

ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮਾਂ ਨੇ ਪਿੰਡਾਂ-ਸ਼ਹਿਰਾਂ 'ਚ ਕੀਤਾ ਰੋਸ ਮਾਰਚ

ਬਰਨਾਲਾ, 2 ਜੂਨ (ਰਾਜ ਪਨੇਸਰ)-ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਬਰਨਾਲਾ ਡਵੀਜ਼ਨ, ਸਿਟੀ ਬਰਨਾਲਾ ਦਿਹਾਤੀ ਬਰਨਾਲਾ ਵਲੋਂ ਪਿੰਡਾਂ-ਸ਼ਹਿਰਾਂ ਵਿਚ ਰੋਸ ਮਾਰਚ ਕੀਤਾ ਗਿਆ | ਇਸ ਮੌਕੇ ਸਰਕਲ ਬਰਨਾਲਾ ਦੇ ਪ੍ਰਧਾਨ ਚਮਕੌਰ ਸਿੰਘ, ਸਕੱਤਰ ਚਰਨਜੀਤ ...

ਪੂਰੀ ਖ਼ਬਰ »

ਅੱਠ ਮਹੀਨਿਆਂ ਤੋਂ ਬੰਦ ਪਏ ਟੋਲ ਪਲਾਜ਼ਿਆਂ ਦੇ ਹਜ਼ਾਰਾਂ ਕਰਮਚਾਰੀਆਂ ਦਾ ਰੁਜ਼ਗਾਰ ਖ਼ਤਰੇ 'ਚ

ਮਹਿਲ ਕਲਾਂ, 2 ਜੂਨ (ਅਵਤਾਰ ਸਿੰਘ ਅਣਖੀ)-ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਚੱਲਦੇ ਕਿਸਾਨ ਸੰਘਰਸ਼ ਦੀ ਲੜੀ ਵਜੋਂ ਪੰਜਾਬ ਸਰਕਾਰ ਅਧੀਨ ਆਉਂਦੇ ਟੋਲ ਪਲਾਜ਼ਿਆਂ 'ਤੇ ਚੱਲ ਰਹੇ ਕਿਸਾਨ ਮੋਰਚਿਆਂ ਕਾਰਨ ਪਿਛਲੇ 8 ਮਹੀਨਿਆਂ ਤੋਂ ਬੰਦ ਪਏ ਟੋਲ ...

ਪੂਰੀ ਖ਼ਬਰ »

ਪਿੰਡਾਂ ਵਿਚ ਕੋਰੋਨਾ ਮੁਕਤ ਮੁਹਿੰਮ ਤਹਿਤ ਸੈਂਪਲ ਤੇ ਵੈਕਸੀਨ ਕੈਂਪ ਜਾਰੀ

ਭਦੌੜ, 2 ਜੂਨ (ਵਿਨੋਦ ਕਲਸੀ, ਰਜਿੰਦਰ ਬੱਤਾ)-ਸਿਹਤ ਬਲਾਕ ਤਪਾ ਅਧੀਨ ਵੱਖ-ਵੱਖ ਪਿੰਡਾਂ ਵਿਚ ਕੋਰੋਨਾ ਮੁਕਤ ਮੁਹਿੰਮ ਤਹਿਤ ਸੈਂਪਲ ਤੇ ਵੈਕਸੀਨ ਕੈਂਪ ਜਾਰੀ ਹਨ | ਜਿਸ ਦੇ ਤਹਿਤ ਪਿੰਡ ਦੀਪਗੜ੍ਹ ਵਿਚ ਗੁਰਦੁਆਰਾ ਸਾਹਿਬ ਵਿਖੇ ਲਾਏ ਕੈਂਪ ਦੌਰਾਨ ਕੋਰੋਨਾ ਵਾਇਰਸ ਦੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX