ਤਾਜਾ ਖ਼ਬਰਾਂ


ਮੁੱਖ ਮੰਤਰੀ ਚੰਨੀ ਨੇ ਰਾਜ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ 100 ਦਿਨਾਂ ਦਾ ਰੋਡਮੈਪ ਤਿਆਰ ਕਰਨ ਨੂੰ ਕਿਹਾ
. . .  1 day ago
ਚੰਡੀਗੜ੍ਹ, 27 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਸ਼ਾਸਕੀ ਸਕੱਤਰਾਂ ਨੂੰ ਉਨ੍ਹਾਂ ਦੇ ਵਿਭਾਗਾਂ ਦੇ 100 ਦਿਨਾਂ ਦਾ ਵਿਆਪਕ ਰੋਡਮੈਪ ਤਿਆਰ ਕਰਨ ਲਈ ਕਿਹਾ ਹੈ ਤਾਂ ਜੋ ਵਧੇਰੇ ਕੁਸ਼ਲਤਾ ਅਤੇ ਪਾਰਦਰਸ਼ਤਾ ਲਿਆਂਦੀ ...
ਥਾਣੇਦਾਰ ਨੇ ਅਦਾਲਤ ਜਾਂਦੇ ਵਕੀਲ ਦਾ ਪਾੜਿਆ ਸਿਰ
. . .  1 day ago
ਤਲਵੰਡੀ ਸਾਬੋ/ਸੀਂਗੋ ਮੰਡੀ 27 ਸਤੰਬਰ (ਲੱਕਵਿੰਦਰ ਸ਼ਰਮਾ)- ਅੱਜ ਭਾਰਤ ਬੰਦ ਦੌਰਾਨ ਇੱਕ ਨਾਕੇ ਕੋਲੋਂ ਲੰਘਦੇ ਵਕਤ ਰਸਤੇ ਵਿਚ ਰਸਤਾ ਰੋਕਣ ਲਈ ਰੱਖੇ ਢੋਲ ਪਾਸੇ ਕਰਕੇ ਲੰਘਣ ਲੱਗੇ ਇਕ ਨਾਮੀ ਵਕੀਲ ਨੂੰ ਪੁਲਿਸ ਦੇ ਇੱਕ ਥਾਣੇਦਾਰ ਨੇ ਸਿਰ ਵਿਚ ਸੱਟ ...
ਆਕਾਸ਼ ਮਿਜ਼ਾਈਲ ਦੇ ਨਵੇਂ ਸੰਸਕਰਣ - 'ਆਕਾਸ਼ ਪ੍ਰਾਈਮ' ਦਾ ਅੱਜ ਚਾਂਦੀਪੁਰ, ਉੜੀਸ਼ਾ ਤੋਂ ਸਫਲਤਾਪੂਰਵਕ ਪ੍ਰੀਖਣ
. . .  1 day ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਸੁਰੱਖਿਆ ਘਟਾਉਣ ਨੂੰ ਕਿਹਾ
. . .  1 day ago
ਅਮਰਪ੍ਰੀਤ ਸਿੰਘ ਦਿਓਲ ਪੰਜਾਬ ਦੇ ਐਡਵੋਕੇਟ ਜਨਰਲ ਨਿਯੁਕਤ
. . .  1 day ago
ਚਾਚੇ ਨਾਲ ਕੰਧ ਦੇ ਰੌਲ਼ੇ ਤੋਂ ਪ੍ਰੇਸ਼ਾਨ ਭਤੀਜੇ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
. . .  1 day ago
ਲੋਹਟਬੱਦੀ, 27 ਸਤੰਬਰ (ਕੁਲਵਿੰਦਰ ਸਿੰਘ ਡਾਂਗੋਂ) - ਪਿੰਡ ਲੋਹਟਬੱਦੀ (ਲੁਧਿਆਣਾ) ਵਿਖੇ ਅੱਜ 42 ਸਾਲਾ ਵਿਅਕਤੀ ਨੇ ਆਰਥਿਕ ਤੰਗੀ ਨਾਲ ਜੂਝਦਿਆਂ ਅਤੇ ਸਕੇ ਚਾਚੇ ਨਾਲ ਮਕਾਨ ਦੀ ਕੰਧ ਤੋਂ ਪ੍ਰੇਸ਼ਾਨ ਅਤੇ ਕੋਈ ਸੁਣਵਾਈ ਨਾ ਹੋਣ ਕਾਰਨ ਅੱਜ...
ਸੁਪਰੀਮ ਕੋਰਟ ਦੀ ਕੇਂਦਰ ਸਮੇਤ ਰਾਸ਼ਟਰੀ ਪ੍ਰੀਖਿਆ ਬੋਰਡ ਅਤੇ ਰਾਸ਼ਟਰੀ ਮੈਡੀਕਲ ਕਮਿਸ਼ਨ ਨੂੰ ਫਟਕਾਰ
. . .  1 day ago
ਨਵੀਂ ਦਿੱਲੀ, 27 ਸਤੰਬਰ - ਸੁਪਰੀਮ ਕੋਰਟ ਨੇ ਪੋਸਟ ਗ੍ਰੈਜੂਏਟ ਨੈਸ਼ਨਲ ਏਲੀਜੀਬਿਲਿਟੀ ਕਮ ਐਂਟਰੈਂਸ ਟੈਸਟ-ਸੁਪਰ ਸਪੈਸ਼ਲਿਟੀ 2021 ਦੇ ਇਮਤਿਹਾਨ ਪੈਟਰਨ ਵਿਚ ਆਖਰੀ ਮਿੰਟ ਵਿਚ ਬਦਲਾਅ ਕਰਨ ਲਈ ਕੇਂਦਰ ...
ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਕੌਮੀ ਪ੍ਰਧਾਨ ਦੇਵੀ ਦਾਸ ਨਾਹਰ ਦਾ ਦਿਹਾਂਤ
. . .  1 day ago
ਕਪੂਰਥਲਾ, 27 ਸਤੰਬਰ (ਅਮਰਜੀਤ ਕੋਮਲ) - ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਕੌਮੀ ਪ੍ਰਧਾਨ ਦੇਵੀ ਦਾਸ ਨਾਹਰ (68) ਦਾ ਅੱਜ ਦੁਪਹਿਰ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ...
ਬਲੋਚ ਵਿਦਰੋਹੀਆਂ ਨੇ ਕੀਤਾ ਬੰਬ ਧਮਾਕਾ, ਨੁਕਸਾਨਿਆ ਗਿਆ ਮੁਹੰਮਦ ਅਲੀ ਜਿਨਾਹ ਦਾ ਬੁੱਤ
. . .  1 day ago
ਇਸਲਾਮਾਬਾਦ, 27 ਸਤੰਬਰ - ਬਲੋਚ ਵਿਦਰੋਹੀਆਂ ਨੇ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੇ ਬੁੱਤ ਨੂੰ ਬੰਬ ਧਮਾਕੇ ਵਿਚ ਉਡਾ ਦਿੱਤਾ | ਬਲੋਚਿਸਤਾਨ ਸੂਬੇ ਦੇ ਸਾਹਿਲੀ ਸ਼ਹਿਰ ਗਵਾਦਰ ਵਿਚ ਕੀਤੇ ਬੰਬ ਧਮਾਕੇ ਵਿਚ ਬੁੱਤ ਨੁਕਸਾਨਿਆ ਗਿਆ ਹੈ...
ਚੱਕਰਵਾਤੀ ਤੂਫ਼ਾਨ 'ਗੁਲਾਬ' ਦੇ ਚਲਦੇ ਅਲਰਟ ਜਾਰੀ
. . .  1 day ago
ਨਵੀਂ ਦਿੱਲੀ, 27 ਸਤੰਬਰ - ਭਾਰੀ ਮੀਂਹ ਪੈਣ ਕਾਰਨ ਆਂਧਰਾ ਪ੍ਰਦੇਸ਼ - ਉੜੀਸਾ ਸਰਹੱਦ 'ਤੇ ਗੋਟਾ ਬੈਰਾਜ 'ਚ ਪਾਣੀ ਦਾ ਪੱਧਰ ਵਧ ਗਿਆ ਹੈ | ਜ਼ਿਕਰਯੋਗ ਹੈ ਕਿ ਉੜੀਸਾ ਅਤੇ ਆਂਧਰਾ ਪ੍ਰਦੇਸ਼ ਵਿਚ ਤਬਾਹੀ ਮਚਾਉਣ ਤੋਂ ਬਾਅਦ...
ਭਾਜਪਾ ਅਤੇ ਟੀ.ਐਮ.ਸੀ. ਵਰਕਰਾਂ ਵਿਚਕਾਰ ਹੋਈ ਝੜਪ
. . .  1 day ago
ਕੋਲਕਾਤਾ, 27 ਸਤੰਬਰ - ਭਵਾਨੀਪੁਰ ਉਪ ਚੋਣ ਦੇ ਪ੍ਰਚਾਰ ਦਾ ਅੱਜ ਆਖ਼ਰੀ ਦਿਨ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਦੇ ਵਰਕਰਾਂ ਦੀ ਅੱਜ ਕੋਲਕਾਤਾ ਵਿਚ ਝੜਪ ਹੋ ....
ਭਾਰਤ ਬੰਦ ਪੂਰੀ ਤਰ੍ਹਾਂ ਰਿਹਾ ਸਫਲ - ਰਾਕੇਸ਼ ਟਿਕੈਤ
. . .  1 day ago
ਨਵੀਂ ਦਿੱਲੀ, 27 ਸਤੰਬਰ - ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਭਾਰਤ ਬੰਦ ਪੂਰੀ ਤਰ੍ਹਾਂ ਸਫਲ ਰਿਹਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਭਵਿੱਖ ਦੀ ਰਣਨੀਤੀ...
ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸ਼ੁਰੂਆਤ
. . .  1 day ago
ਨਵੀਂ ਦਿੱਲੀ,27 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ | ਉੱਥੇ ਹੀ ਇਸ ਪ੍ਰਧਾਨ ਮੰਤਰੀ ਦਾ ਕਹਿਣਾ ਸੀ ਕਿ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਦਿਨ ਹੈ...
ਨਰਮੇ ਦੀ ਫ਼ਸਲ ਤਬਾਹ ਹੋਣ ਕਾਰਨ ਕਿਸਾਨ ਵਲੋਂ ਖ਼ੁਦਕੁਸ਼ੀ
. . .  1 day ago
ਮਾਨਸਾ, 27 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਨੇੜਲੇ ਪਿੰਡ ਖ਼ਿਆਲਾ ਕਲਾਂ ਦੇ ਨੌਜਵਾਨ ਕਿਸਾਨ ਰਜਿੰਦਰ ਸਿੰਘ (27) ਪੁੱਤਰ ਨਾਹਰ ਸਿੰਘ ਨੇ ਨਰਮੇ ਦੀ ਫ਼ਸਲ ਗੁਲਾਬੀ ਸੁੰਡੀ ਕਾਰਨ ਤਬਾਹ ਹੋਣ...
ਭਾਰਤ ਬੰਦ ਕਾਰਨ ਬਾਜ਼ਾਰਾਂ 'ਚ ਛਾਈ ਬੇਰੌਣਕੀ
. . .  1 day ago
ਰਾਜਪੁਰਾ, 27 ਸਤੰਬਰ (ਰਣਜੀਤ ਸਿੰਘ) - ਅੱਜ ਭਾਰਤ ਬੰਦ ਕਾਰਨ ਸ਼ਹਿਰ ਦੇ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਰਹੇ। ਕਿਸਾਨ ਜਥੇਬੰਦੀਆਂ ਨੇ ਸੜਕੀ ਆਵਾਜਾਈ ਠੱਪ ਕਰ ਕੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ...
ਭਾਰਤ ਬੰਦ ਦੇ ਸੱਦੇ ਨੂੰ ਕੋਟਫੱਤਾ ਸਰਕਲ ਵਿਚ ਮਿਲਿਆ ਭਰਵਾਂ ਹੁੰਗਾਰਾ
. . .  1 day ago
ਕੋਟਫੱਤਾ,27 ਸਤੰਬਰ (ਰਣਜੀਤ ਸਿੰਘ ਬੁੱਟਰ) - ਸੰਯੁਕਤ ਕਿਸਾਨ ਮੋਰਚੇ ਦੀ 27 ਦੀ ਭਾਰਤ ਬੰਦ ਦੀ ਕਾਲ ਨੂੰ ਕੋਟਫੱਤਾ ਸਰਕਲ ਦੇ ਪਿੰਡਾਂ ਵਿਚ ਭਰਵਾਂ ਹੁੰਗਾਰਾ ਮਿਲਿਆ | ਕੋਟਸ਼ਮੀਰ ਦੀ ਉਗਰਾਹਾਂ ਇਕਾਈ ਨੇ ਦਸਮੇਸ਼ ਵੈੱਲਫੇਅਰ ਕਲੱਬ ਅਤੇ ਵੱਡੀ ...
ਮੋਦੀ ਦੇ ਕਾਲੇ ਕਾਨੂੰਨਾਂ ਨੇ ਲਈ ਇਕ ਹੋਰ ਕਿਸਾਨ ਦੀ ਜਾਨ
. . .  1 day ago
ਨੂਰਮਹਿਲ (ਜਲੰਧਰ) , 27 ਸਤੰਬਰ (ਜਸਵਿੰਦਰ ਸਿੰਘ ਲਾਂਬਾ) - ਕਿਸਾਨ ਬਘੇਲ ਰਾਮ ਦੀ ਦਿੱਲੀ ਸਿੰਘੂ ਬਾਰਡਰ 'ਤੇ ਅਚਾਨਕ ਸਵੇਰੇ ਮੌਤ ਹੋ ਗਈ, ਜੋ ਕਿ ਪਹਿਲੇ ਦਿਨ ਤੋਂ ਹੀ ਸੰਘਰਸ਼ ਨਾਲ ਜੁੜੇ ਹੋਏ...
ਕਿਸਾਨਾਂ ਨੇ ਪਟੜੀ 'ਤੇ ਲੰਮੇ ਪੈ ਕੇ ਰੋਕੀਆਂ ਰੇਲਾਂ
. . .  1 day ago
ਸੋਨੀਪਤ, 27 ਸਤੰਬਰ - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸੋਨੀਪਤ ਵਿਖੇ ਕਿਸਾਨਾਂ ਨੇ ਪਟੜੀ 'ਤੇ ਲੰਮੇ ਪੈ ਕੇ ਰੇਲਾਂ ਰੋਕੀਆਂ...
ਦਿੱਲੀ ਬਾਰਡਰ 'ਤੇ ਲੱਗਾ ਲੰਬਾ ਜਾਮ, ਗੱਡੀਆਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ
. . .  1 day ago
ਨਵੀਂ ਦਿੱਲੀ, 27 ਸਤੰਬਰ - ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਤੇ ਗਏ ਭਾਰਤ ਬੰਦ ਦੇ ਦੌਰਾਨ ਦਿੱਲੀ ਅਤੇ ਐਨ.ਸੀ.ਆਰ ਦੇ ਕਈ ਇਲਾਕਿਆਂ ਵਿਚ ਭਾਰੀ ਜਾਮ ਵੇਖਣ ਨੂੰ ਮਿਲਿਆ...
ਦਿੱਲੀ ਤੋਂ ਬਿਹਾਰ ਤੱਕ ਭਾਰਤ ਬੰਦ ਦਾ ਅਸਰ
. . .  1 day ago
ਨਵੀਂ ਦਿੱਲੀ, 27 ਸਤੰਬਰ - ਭਾਰਤ ਬੰਦ ਦੇ ਦੌਰਾਨ ਦਿੱਲੀ, ਯੂਪੀ ਅਤੇ ਆਸਪਾਸ ਦੇ ਇਲਾਕਿਆਂ ਵਿਚ ਪੁਲਿਸ ਅਲਰਟ 'ਤੇ ਹੈ। ਦਰਜਨ ਤੋਂ ਵੱਧ ਸਿਆਸੀ ਪਾਰਟੀਆਂ, ਸੰਗਠਨਾਂ ਨੇ ਇਸ ਬੰਦ ਦਾ ਸਮਰਥਨ ਕੀਤਾ...
ਸ਼੍ਰੋਮਣੀ ਕਮੇਟੀ ਦੇ ਦਫ਼ਤਰ ਆਮ ਵਾਂਗ ਰਹੇ ਖੁੱਲ੍ਹੇ, ਮੁਲਾਜ਼ਮਾਂ 'ਚ ਪਾਈ ਗਈ ਨਾਰਾਜ਼ਗੀ
. . .  1 day ago
ਅੰਮ੍ਰਿਤਸਰ, 27 ਸਤੰਬਰ (ਜਸਵੰਤ ਸਿੰਘ ਜੱਸ) - ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਜਿਥੇ ਅੰਮ੍ਰਿਤਸਰ ਵਿਚ ਪੂਰਨ ਸਮਰਥਨ ਮਿਲਿਆ ਹੈ, ਉਥੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਆਮ ਵਾਂਗ ਖੁੱਲ੍ਹੇ ਰਹੇ। ਸ਼੍ਰੋਮਣੀ ਕਮੇਟੀ ਜਿਸ ਵਲੋਂ ਇੱਕ ਪਾਸੇ ਕਿਸਾਨ ਸੰਘਰਸ਼ ਨੂੰ ਸਮਰਥਨ...
ਕਿਸਾਨਾਂ ਵਲੋਂ ਚਮਿਆਰੀ ਵਿਖੇ ਸੜਕੀ ਆਵਾਜਾਈ ਰੋਕੀ
. . .  1 day ago
ਭਾਰਤ ਬੰਦ ਦੇ ਸੱਦੇ ਤਹਿਤ ਕਿਸਾਨਾਂ ਨੇ ਸੜਕਾਂ ਜਾਮ ਕਰਨ ਦੇ ਨਾਲ - ਨਾਲ ਰੋਕੀਆਂ ਰੇਲਾਂ
. . .  1 day ago
ਬਹਾਦਰਗੜ੍ਹ, 27 ਸਤੰਬਰ (ਕੁਲਵੀਰ ਸਿੰਘ ਧਾਲੀਵਾਲ ) - ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਤਹਿਤ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿਚ ਵੱਖ - ਵੱਖ ਥਾਵਾਂ 'ਤੇ ਕਿਸਾਨਾਂ ਵਲੋਂ ਸੜਕਾਂ ਬੰਦ ਕਰ ਕੇ...
ਕਿਸਾਨਾਂ ਵਲੋਂ ਭੋਗਪੁਰ ਟੀ-ਪੁਆਇੰਟ 'ਤੇ ਲਾਇਆ ਗਿਆ ਜਾਮ
. . .  1 day ago
ਭੋਗਪੁਰ, 27 ਸਤੰਬਰ (ਕਮਲਜੀਤ ਸਿੰਘ ਡੱਲੀ) - ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਭੋਗਪੁਰ ਆਦਮਪੁਰ ਟੀ-ਪੁਆਇੰਟ 'ਤੇ ਕਿਸਾਨਾਂ ਵਲੋਂ ਭਾਰਤ ਬੰਦ ਦੇ ਸੱਦੇ 'ਤੇ ਆਵਾਜਾਈ ਰੋਕ ਕੇ ਧਰਨਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ...
ਰੇਲਵੇ ਸ਼ਟੇਸ਼ਨ ਮਾਨਾਂਵਾਲਾ ਵਿਖੇ ਲੱਗੀਆਂ ਰੇਲ ਗੱਡੀਆਂ ਦੀਆਂ ਬਰੇਕਾਂ
. . .  1 day ago
ਮਾਨਾਂਵਾਲਾ, 27 ਸਤੰਬਰ (ਗੁਰਦੀਪ ਸਿੰਘ ਨਾਗੀ) - ਸੰਯੁਕਤ ਕਿਸਾਨ ਮੋਰਚੇ ਵਲੋਂ ਐਲਾਨੇ ਗਏ ਭਾਰਤ ਬੰਦ ਦੇ ਸੱਦੇ ਤਹਿਤ ਸੜਕਾਂ ਸਮੇਤ ਰੇਲਵੇ ਟਰੈਕ 'ਤੇ ਵੀ ਕਿਸਾਨਾਂ ਵਲੋਂ ਧਰਨਾ ਦਿੱਤੇ ਜਾਣ ਕਾਰਨ ਰੇਲ ਆਵਾਜਾਈ ਵੀ ਪੂਰੀ ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 23 ਜੇਠ ਸੰਮਤ 553
ਿਵਚਾਰ ਪ੍ਰਵਾਹ: ਪ੍ਰਤਿਭਾ ਮਹਾਨ ਕੰਮਾਂ ਦਾ ਆਰੰਭ ਕਰਦੀ ਹੈ ਤੇ ਮਿਹਨਤ ਉਨ੍ਹਾਂ ਨੂੰ ਨੇਪਰੇ ਚੜ੍ਹਾਉਂਦੀ ਹੈ। -ਡਾ. ਜਾਨਸਨ

ਤਰਨਤਾਰਨ

ਪੱਟੀ ਦੋਹਰੇ ਕਤਲ ਕਾਂਡ 'ਚ ਪੁਲਿਸ ਨੇ ਜੇਲ੍ਹ 'ਚ ਬੰਦ 2 ਕੈਦੀਆਂ ਨੂੰ ਪੁੱਛਗਿੱਛ ਲਈ ਪ੍ਰੋਟੈਕਸ਼ਨ ਵਾਰੰਟ 'ਤੇ ਲਿਆਂਦਾ

ਤਰਨ ਤਾਰਨ, 4 ਜੂਨ (ਹਰਿੰਦਰ ਸਿੰਘ)- ਪਿਛਲੇ ਦਿਨੀਂ ਪੱਟੀ ਸ਼ਹਿਰ ਵਿਚ ਹੋਏ ਦੋਹਰੇ ਕਤਲ ਕਾਂਡ ਜਿਸ ਵਿਚ ਅਮਨਦੀਪ ਸਿੰਘ ਫੌਜੀ ਅਤੇ ਪ੍ਰਭਦੀਪ ਸਿੰਘ ਉਰਫ਼ ਪੂਰਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਦੇ ਮਾਮਲੇ 'ਚ ਪਹਿਲਾਂ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪੁੱਛਗਿੱਛ ਤੋਂ ਬਾਅਦ ਅੰਮਿ੍ਤਸਰ ਜੇਲ੍ਹ ਵਿਚ ਬੰਦ 2 ਕੈਦੀਆਂ ਨੂੰ ਪ੍ਰੋਟੈਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਹੈ ਅਤੇ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ, ਜਿਸ 'ਤੇ ਅਦਾਲਤ ਵਲੋਂ ਪੁੱਛਗਿੱਛ ਲਈ 3 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ | ਇਹ ਜਾਣਕਾਰੀ ਦਿੰਦਿਆਂ ਐਸ. ਐ ਸ. ਪੀ. ਧਰੁਮਨ ਐਚ. ਨਿੰਬਾਲੇ ਨੇ ਦੱਸਿਆ ਕਿ ਕਤਲ ਕਾਂਡ ਵਿਚ ਪਹਿਲਾਂ ਪੁਲਿਸ ਵਲੋਂ ਮਲਕੀਤ ਸਿੰਘ ਉਰਫ ਲੱਡੂ ਪੁੱਤਰ ਮੇਜਰ ਸਿੰਘ ਵਾਸੀ ਵਾਰਡ ਨੰਬਰ 13 ਬਾਬਾ ਜੀਵਨ ਸਿੰਘ ਬਸਤੀ ਪੱਟੀ, ਮਨਪ੍ਰੀਤ ਸਿੰਘ ਉਰਫ ਮੰਨਾ ਪੁੱਤਰ ਮਨਜੀਤ ਸਿੰਘ ਵਾਸੀ ਮਾਣੋਚਾਹਲ, ਪਰਮਜੀਤ ਸਿੰਘ ਉਰਫ ਪੰਮਾ ਵਾਸੀ ਹਰੀਕੇ ਅਤੇ ਰਾਜਵਿੰਦਰ ਸਿੰਘ ਉਰਫ ਰਾਜ ਸਰਪੰਚ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਦੀ ਪੁੱਛਗਿੱਛ ਤੋਂ ਬਾਅਦ ਪੁਲਿਸ ਵਲੋਂ ਭੁਪਿੰਦਰ ਸਿੰਘ ਉਰਫ ਭਿੰਦਾ ਪੁੱਤਰ ਮੇਵਾ ਸਿੰਘ ਵਾਸੀ ਗਹਿਰੀ ਥਾਣਾ ਸਰਾਏ ਅਮਾਨਤ ਖਾਂ ਜੋ ਕਿ ਲਖਬੀਰ ਸਿੰਘ ਉਰਫ ਲੰਡਾ ਦਾ ਸਾਥੀ ਹੈ ਅਤੇ ਜਸਵਿੰਦਰ ਸਿੰਘ ਉਰਫ ਹੈਪੀ ਪੁੱਤਰ ਖਜਾਨ ਸਿੰਘ ਵਾਸੀ ਸਾਂਘਣਾ ਥਾਣਾ ਚਾਟੀਵਿੰਡ ਜੋ ਕਿ ਪ੍ਰੀਤ ਸੇਖੋਂ ਦਾ ਭਰਾ ਹੈ ਨੂੰ ਜੇਲ ਵਿੱਚੋਂ ਪ੍ਰੋਟੈਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਗਿਆ ਹੈ ਅਤੇ ਪੱਟੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ | ਅਦਾਲਤ ਵਲੋਂ ਉਕਤ ਵਿਅਕਤੀਆਂ ਦੀ ਪੁੱਛਗਿੱਛ ਲਈ ਤਿੰਨ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ | ਐੱਸ.ਐੱਸ.ਪੀ. ਨੇ ਦੱਸਿਆ ਕਿ ਭੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਜਿਨ੍ਹਾਂ ਖਿਲਾਫ਼ ਵੱਖ ਵੱਖ ਕਤਲ ਦੇ ਕੇਸ ਦਰਜ ਹਨ ਜੋ ਇਹ ਅੰਮਿ੍ਤਸਰ ਜੇਲ੍ਹ ਵਿਚ ਬੰਦ ਸਨ | ਉਨ੍ਹਾਂ ਦੱਸਿਆ ਕਿ ਰਿਮਾਂਡ ਦੌਰਾਨ ਉਕਤ ਵਿਅਕਤੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਮਾਮਲੇ ਵਿਚ ਲੋੜੀਦੇ ਪ੍ਰੀਤ ਸ਼ੇਖੋਂ ਅਤੇ ਉਸਦੇ ਸਾਥੀਆਂ ਬਾਰੇ ਵੀ ਪੁੱਛਗਿੱਛ ਕੀਤੀ ਜਾਵੇਗੀ |

ਘੱਲੂਘਾਰੇ ਦੇ ਮੱਦੇਨਜ਼ਰ ਤਰਨ ਤਾਰਨ ਪੁਲਿਸ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ

ਤਰਨ ਤਾਰਨ, 4 ਜੂਨ (ਹਰਿੰਦਰ ਸਿੰਘ)- ਘੱਲੂਘਾਰੇ ਦਿਵਸ ਨੂੰ ਮੁੱਖ ਰੱਖਦਿਆ ਜ਼ਿਲ੍ਹਾ ਤਰਨ ਤਾਰਨ ਪੁਲਿਸ ਵਲੋਂ ਵੱਖ-ਵੱਖ ਇਲਾਕਿਆਂ ਵਿਚ ਨਾਕਾਬੰਦੀ ਕਰਕੇ ਜਾਂਚ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਜ਼ਿਲ੍ਹੇ ਭਰ ਵਿਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ | ...

ਪੂਰੀ ਖ਼ਬਰ »

ਨਹਿਰ 'ਚ ਨਹਾਉਣ ਗਏ ਨੌਜਵਾਨ ਦੀ ਡੁੱਬਣ ਕਾਰਨ ਮੌਤ

ਭਿੱਖੀਵਿੰਡ, 4 ਜੂਨ (ਬੌਬੀ) - ਭਿੱਖੀਵਿੰਡ ਦੀ ਚੇਲਾ ਕਾਲੋਨੀ ਦੇ 16 ਸਾਲਾ ਨੌਜਵਾਨ ਦੀ ਪਿੰਡ ਵਾਂ ਤਾਰਾ ਸਿੰਘ ਦੀ ਨਹਿਰ ਵਿਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿ੍ਤਕ ਨੌਜਵਾਨ ਦੀ ਪਛਾਣ ਜਸ਼ਨ ਸਿੰਘ ਪਿਤਾ ਅਮਨਦੀਪ ਸਿੰਘ ਵਜੋਂ ਹੋਈ ਹੈ ਅਤੇ ...

ਪੂਰੀ ਖ਼ਬਰ »

ਫਾਇਰ ਕਰਨ 'ਤੇ ਨੌਜਵਾਨ ਖਿਲਾਫ਼ ਕੇਸ ਦਰਜ

ਤਰਨ ਤਾਰਨ, 4 ਜੂਨ (ਪਰਮਜੀਤ ਜੋਸ਼ੀ) - ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਇਕ ਨੌਜਵਾਨ ਵਲੋਂ ਇਕ ਵਿਅਕਤੀ 'ਤੇ ਫਾਇਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ | ਥਾਣਾ ਸਦਰ ਤਰਨ ਤਾਰਨ ਵਿਖੇ ਮਨਜਿੰਦਰ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਡਿਆਲ ਰਾਜਪੂਤਾਂ ਨੇ ਸ਼ਿਕਾਇਤ ...

ਪੂਰੀ ਖ਼ਬਰ »

ਪੀ.ਓ.ਸਟਾਫ਼ ਵਲੋਂ ਭਗੌੜਾ ਗਿ੍ਫ਼ਤਾਰ

ਤਰਨ ਤਾਰਨ, 4 ਜੂਨ (ਪਰਮਜੀਤ ਜੋਸ਼ੀ)- ਪੀ.ਓ.ਸਟਾਫ਼ ਤਰਨ ਤਾਰਨ ਦੀ ਪੁਲਿਸ ਨੇ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਗਏ ਭਗੌੜੇ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਪੀ.ਓ.ਸਟਾਫ਼ ਤਰਨ ਤਾਰਨ ਦੇ ਏ.ਐੱਸ.ਆਈ. ਗੁਰਭੇਜ ਸਿੰਘ ਨੇ ਦੱਸਿਆ ਕਿ ਗੁਰਸੇਵਕ ਸਿੰਘ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ 2 ਵਿਅਕਤੀ ਗਿ੍ਫ਼ਤਾਰ

ਤਰਨ ਤਾਰਨ, 4 ਜੂਨ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਥਾਣਾ ਵੈਰੋਂਵਾਲ ਦੇ ਏ.ਐ ਸ.ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸਹੁਰਾ ਪਰਿਵਾਰ ਤੋਂ ਦੁਖੀ ਹੋਏ ਵਿਅਕਤੀ ਵਲੋਂ ਖੁਦਕੁਸ਼ੀ, 5 ਖਿਲਾਫ਼ ਮਾਮਲਾ ਦਰਜ

ਤਰਨ ਤਾਰਨ, 4 ਜੂਨ (ਹਰਿੰਦਰ ਸਿੰਘ) - ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਸਹੁਰਾ ਪਰਿਵਾਰ ਤੋਂ ਦੁਖੀ ਹੋਏ ਇਕ ਵਿਅਕਤੀ ਵਲੋਂ ਕੋਈ ਜ਼ਹਿਰੀਲੀ ਚੀਜ ਖਾ ਕੇ ਖ਼ੁਦਕੁਸ਼ੀ ਕਰਨ ਦੇ ਦੋਸ਼ ਹੇਠ ਸਹੁਰਾ ਪਰਿਵਾਰ ਦੇ 5 ਮੈਂਬਰਾਂ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ...

ਪੂਰੀ ਖ਼ਬਰ »

ਕੋੋਰੋਨਾ ਕਾਰਨ 4 ਹੋਰ ਮੌਤਾਂ, 33 ਨਵੇਂ ਮਾਮਲੇ

ਤਰਨ ਤਾਰਨ, 4 ਜੂਨ (ਹਰਿੰਦਰ ਸਿੰਘ)- ਕੋਰੋਨਾ ਵਾਇਰਸ ਕਾਰਨ ਜ਼ਿਲ੍ਹੇ 'ਚ 4 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ 33 ਹੋਰ ਵਿਅਕਤੀ ਕੋਰੋਨਾ ਪੀੜਤ ਪਾਏ ਗਏ | ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਜ਼ਿਲ੍ਹਾ ਤਰਨ ਤਾਰਨ ਵਿਚ ਹੁਣ ਤੱਕ 1,35,007 ਵਿਅਕਤੀਆਂ ਨੂੰ ਕੋਵਿਡ-19 ...

ਪੂਰੀ ਖ਼ਬਰ »

ਪਿੰਡ ਕੰਗ ਵਿਖੇ ਆਮ ਆਦਮੀ ਪਾਰਟੀ ਦੀ ਮੀਟਿੰਗ

ਤਰਨ ਤਾਰਨ, 4 ਜੂਨ (ਹਰਿੰਦਰ ਸਿੰਘ)-ਪਿੰਡ ਕੰਗ ਵਿਖੇ ਆਮ ਆਦਮੀ ਪਾਰਟੀ ਦੀ ਮੀਟਿੰਗ ਪਾਰਟੀ ਦੇ ਸੀਨੀਅਰ ਆਗੂ ਗੁਰਸੇਵਕ ਸਿੰਘ ਔਲਖ ਦੀ ਅਗਵਾਈ ਹੇਠ ਹੋਈ | ਇਸ ਮੌਕੇ ਪਿੰਡ ਦੇ ਨੌਜਵਾਨਾਂ ਵਲੋਂ ਗੁਰਸੇਵਕ ਸਿੰਘ ਔਲਖ ਦਾ ਪਿੰਡ ਪੁੱਜਣ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ | ...

ਪੂਰੀ ਖ਼ਬਰ »

ਤਰਨ ਤਾਰਨ ਦੀ ਵਾਰਡ ਨੰਬਰ 6 'ਚ ਵਿਕਾਸ ਕਾਰਜਾਂ ਦੀ ਸ਼ੁਰੂਆਤ

ਤਰਨ ਤਾਰਨ, 4 ਜੂਨ (ਲਾਲੀ ਕੈਰੋਂ)- ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਵਲੋਂ ਜਿਥੇ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਵਿਕਾਸ ਕਾਰਜਾਂ ਨੂੰ ਪਹਿਲ ਦੇ ਅਧਾਰ 'ਤੇ ਕਰਵਾਇਆ ਜਾ ਰਿਹਾ ਹੈ, ਉਥੇ ਤਰਨ ਤਾਰਨ ਸ਼ਹਿਰ ਦੀਆਂ ਵਾਰਡਾਂ ਵਿਚ ਵੀ ਵਿਧਾਇਕ ਡਾ. ਅਗਨੀਹੋਤਰੀ ਵਲੋਂ ...

ਪੂਰੀ ਖ਼ਬਰ »

ਲੜਕੀ ਪਾਸੋਂ ਮੋਬਾਈਲ ਫੋਨ ਖੋਹਣ ਵਾਲਾ ਇਕ ਕਾਬੂ, ਇਕ ਫ਼ਰਾਰ

ਤਰਨ ਤਾਰਨ, 4 ਜੂਨ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਗੋਇੰਦਵਾਲ ਦੀ ਪੁਲਿਸ ਨੇ ਲੜਕੀ ਪਾਸੋਂ ਮੋਬਾਈਲ ਫੋਨ ਦੇ ਦੋਸ਼ ਹੇਠ 2 ਨੌਜਵਾਨਾਂ ਖਿਲਾਫ਼ ਕੇਸ ਦਰਜ ਕਰ ਕੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰ ਲਿਆ ਹੈ | ਥਾਣਾ ਗੋਇੰਦਵਾਲ ਵਿਖੇ ਜਗਰੂਪ ...

ਪੂਰੀ ਖ਼ਬਰ »

ਰਿਮਾਂਡ ਦੌਰਾਨ ਹੈਰੋਇਨ, ਪਿਸਟਲ ਅਤੇ ਕਾਰਤੂਸ ਕਰਵਾਏ ਬਰਾਮਦ

ਤਰਨ ਤਾਰਨ, 4 ਜੂਨ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਹਾਲੀ ਦੀ ਪੁਲਿਸ ਨੇ ਇਕ ਵਿਅਕਤੀ ਦੇ ਪੁਲਿਸ ਰਿਮਾਂਡ ਦੌਰਾਨ ਸਮੇਂ ਉਸ ਦੀ ਸੂਚਨਾ ਦੇ ਅਧਾਰ 'ਤੇ ਕਾਰਵਾਈ ਕਰਦਿਆ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਪਾਸੋਂ ਹੈਰੋਇਨ, ਪਿਸਟਲ ਅਤੇ ਕਾਰਤੂਸ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਸਿਵਲ ਹਸਪਤਾਲ ਵਿਖੇ ਲੱਗਣ ਵਾਲੇ ਆਕਸੀਜਨ ਪਲਾਂਟ ਲਈ ਜਗ੍ਹਾ ਦਾ ਨਿਰੀਖਣ

ਤਰਨ ਤਾਰਨ, 4 ਜੂਨ (ਹਰਿੰਦਰ ਸਿੰਘ)- ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵਲੋਂ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਆਕਸੀਜਨ ਪਲਾਂਟ ਲਗਾਉਣ ਲਈ ਜਗ੍ਹਾ ਦਾ ਨਿਰੀਖਣ ਕੀਤਾ ਗਿਆ | ਇਸ ਮੌਕੇ ਐਸ.ਡੀ.ਐਮ. ਤਰਨ ਤਾਰਨ ਰਜਨੀਸ਼ ਅਰੋੜਾ, ਸਹਾਇਕ ਸਿਵਲ ਸਰਜਨ ਡਾ. ਕੰਵਲਜੀਤ ਸਿੰਘ ਅਤੇ ...

ਪੂਰੀ ਖ਼ਬਰ »

ਪਿੰਡ ਕਾਜੀਕੋਟ ਵਿਖੇ ਲੋਕਾਂ ਨੂੰ ਮਲੇਰੀਆ, ਡੇਂਗੂ ਅਤੇ ਕੋਰੋਨਾ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ

ਤਰਨ ਤਾਰਨ, 3 ਜੂਨ (ਹਰਿੰਦਰ ਸਿੰਘ)- ਸਿਵਲ ਸਰਜਨ ਡਾ. ਰੋਹਿਤ ਮਹਿਤਾ ਅਤੇ ਸੀਨੀਅਰ ਮੈੜੀਕਲ ਅਫ਼ਸਰ ਡਾ. ਅੰਮਿ੍ਤਪਾਲ ਸਿੰਘ ਨਿੱਬਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਕਾਜੀਕੋਟ ਵਿਖੇ ਲੋਕਾਂ ਨੂੰ ਮਲੇਰੀਆ, ਡੇਂਗੂ ਅਤੇ ਕੋਰੋਨਾ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ | ਇਸ ...

ਪੂਰੀ ਖ਼ਬਰ »

ਭਿੱਖੀਵਿੰਡ ਵਿਖੇ ਕੋਰੋਨਾ ਵੈਕਸੀਨ ਕੈਂਪ 10 ਨੂੰ- ਬੱਬੂ ਸ਼ਰਮਾ

ਭਿੱਖੀਵਿੰਡ, 4 ਜੂਨ (ਬੌਬੀ)- ਪੰਜਾਬ ਸਰਕਾਰ ਦੇ ਆਦੇਸ਼ਾਂ ਮੁਤਾਬਿਕ ਭਿੱਖੀਵਿੰਡ ਵਿਚ ਕੰਮ ਕਰਦੇ ਸਾਰੇ ਦੁਕਾਨਦਾਰਾਂ ਰੇਹੜੀ ਫੜੀ ਵਾਲਿਆਂ ਨੂੰ ਕੋਰੋਨਾ ਵੈਕਸੀਨ ਲਗਾਉਣ ਲਈ ਕੈਂਪ ਲਗਾਉਣ ਸਬੰਧੀ ਅੱਜ ਇਕ ਵਿਸ਼ੇਸ਼ ਮੀਟਿੰਗ ਤਹਿਸੀਲ ਦਫ਼ਤਰ ਭਿੱਖੀਵਿੰਡ ਵਿਖੇ ...

ਪੂਰੀ ਖ਼ਬਰ »

ਸੀ.ਐਚ.ਸੀ. ਸਰਹਾਲੀ ਦੀ ਕੋਵਿਡ ਟੀਕਾਕਰਨ ਮੁਹਿੰਮ ਜ਼ੋਰਾਂ 'ਤੇ

ਸਰਹਾਲੀ, 4 ਜੂਨ (ਅਜੇ ਸਿੰਘ ਹੁੰਦਲ)- ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ ਚਲਾਈ ਜਾ ਰਹੀ ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਸੀ.ਐਚ.ਸੀ. ਸਰਹਾਲੀ ਵਿਖੇ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ | ਵੱਖ-ਵੱਖ ਉਮਰ ਵਰਗ ਦੇ ਹਜ਼ਾਰਾਂ ਵਿਅਕਤੀਆਂ ਨੂੰ ਹੁਣ ਤਕ ਟੀਕੇ ਲਗਾਏ ...

ਪੂਰੀ ਖ਼ਬਰ »

ਪ੍ਰੋ. ਵਲਟੋਹਾ ਵਲੋਂ ਮਸੀਹ ਭਾਈਚਾਰੇ ਨਾਲ ਮੀਟਿੰਗ

ਖੇਮਕਰਨ, 4 ਜੂਨ (ਰਾਕੇਸ਼ ਬਿੱਲਾ)- ਅਕਾਲੀ ਦਲ ਵਲੋਂ ਆ ਰਹੀਆਂ ਚੋਣਾਂ ਦੇ ਮੱਦੇਨਜ਼ਰ ਅੱਜ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਨੇ ਖੇਮਕਰਨ ਵਿਖੇ ਮਸੀਹ ਭਾਈਚਾਰੇ ਦੇ ਨੌਜਵਾਨ ਆਗੂ ਸੰਦੀਪ ਮਸੀਹ ਦੀ ਅਗਵਾਈ ਹੇਠ ਮਸੀਹ ਭਾਈਚਾਰੇ ਦੇ ਲੋਕਾਂ ਨਾਲ ਮੀਟਿੰਗ ਕੀਤੀ | ਇਸ ...

ਪੂਰੀ ਖ਼ਬਰ »

ਪੰਨੂੰ ਵਲੋਂ 'ਆਪ' 'ਚ ਸ਼ਾਮਿਲ ਹੋਏ ਪਰਿਵਾਰਾਂ ਦਾ ਸਨਮਾਨ

ਤਰਨ ਤਾਰਨ, 4 ਜੂਨ (ਲਾਲੀ ਕੈਰੋਂ)- ਆਮ ਆਦਮੀ ਪਾਰਟੀ ਨੂੰ ਹੋਰ ਬਲ ਮਿਲਿਆ ਜਦੋਂ ਮਲੀਆ ਪਿੰਡ ਦੇ ਲਹਿੰਦੇ ਪਾਸੇ ਦੇ ਪਰਿਵਾਰਾਂ ਵਲੋਂ ਪੰਚ ਲਖਵਿੰਦਰ ਸਿੰਘ ਦੀ ਪ੍ਰੇਰਨਾ ਸਦਕਾ ਕਾਂਗਰਸ ਅਤੇ ਅਕਾਲੀ ਦਲ ਨੂੰ ਛੱਡ ਕੇ 'ਆਪ' ਵਿਚ ਸ਼ਾਮਿਲ ਹੋ ਗਏ ਜਿਨ੍ਹਾਂ ਦਾ ਸਵਾਗਤ ...

ਪੂਰੀ ਖ਼ਬਰ »

ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਆਪਸੀ ਖੇਡ ਹੋਈ ਜੱਗ ਜ਼ਾਹਿਰ-ਸੰਧੂ

ਝਬਾਲ, 4 ਜੂਨ (ਸੁਖਦੇਵ ਸਿੰਘ)- ਕਾਂਗਰਸ ਅਤੇ ਆਮ ਅਦਮੀ ਪਾਰਟੀ ਦੀ ਆਪਸੀ ਖੇਡ ਹੁਣ ਜਗ ਜਾਹਿਰ ਹੋ ਗਈ ਹੈ | ਚੋਣਾਂ ਨੇੜੇ ਆਉਂਦਿਆਂ ਹੀ ਵਿਧਾਇਕਾਂ ਨੂੰ ਸ਼ਾਮਿਲ ਕਰਨ ਦੀ ਖੇਡ ਨੇ ਚੁਣੇ ਹੋਏ ਨੁਮਾਇੰਦਿਆਂ ਤੋਂ ਲੋਕਾਂ ਦਾ ਭਰੋਸਾ ਚੁੱਕ ਦਿੱਤਾ ਹੈ | ਇਹ ਜੋ ਵਿਧਾਇਕ ਇੱਧਰ ...

ਪੂਰੀ ਖ਼ਬਰ »

ਪਿੰਡ ਮਲੀਆਂ ਕਲਾਂ ਵਿਖੇ ਲੋੜਵੰਦਾਂ ਦੇ ਪੈਨਸ਼ਨ ਫਾਰਮ ਭਰੇ

ਤਰਨ ਤਾਰਨ, 4 ਜੂਨ (ਹਰਿੰਦਰ ਸਿੰਘ)- ਪਿੰਡ ਮਲ੍ਹੀਆ ਕਲਾਂ ਵਿਖੇ ਜੀ.ਓ.ਜੀ. ਦੀ ਟੀਮ ਪਲਵਿੰਦਰ ਸਿੰਘ ਢਿੱਲੋਂ, ਗੁਰਭੇਜ ਸਿੰਘ ਕਲੇਰ, ਦਿਲਬਾਗ ਸਿੰਘ ਖੱਬੇ ਡੋਗਰਾਂ ਵਲੋਂ ਪੰਚਾਇਤ ਦੀ ਸਹਾਇਤਾ ਨਾਲ ਅੰਗਹੀਣ, ਵਿਧਵਾ ਅਤੇ ਬੁਢਾਪਾ ਦੇ ਪੈਨਸ਼ਨ 25 ਦੇ ਕਰੀਬ ਫਾਰਮ ਭਰੇ ਗਏ | ...

ਪੂਰੀ ਖ਼ਬਰ »

ਵਾਹਿਗੁਰੂ ਇੰਟਰਪ੍ਰਾਈਜ਼ਿਜ਼ ਨੇ ਲਵਾਇਆ ਯੂ.ਕੇ. ਦਾ ਸਟੱਡੀ ਵੀਜ਼ਾ

ਗੋਇੰਦਵਾਲ ਸਾਹਿਬ, 4 ਜੂਨ (ਸਕੱਤਰ ਸਿੰਘ ਅਟਵਾਲ)- ਵਾਹਿਗੁਰੂ ਇੰਟਰਪ੍ਰਾਈਜ਼ਿਜ਼ ਅਤੇ ਇਮੀਗ੍ਰੇਸ਼ਨ ਸਰਵਿਸਸ ਗੋਇੰਦਵਾਲ ਸਾਹਿਬ ਜੋ ਕੇ ਇਲਾਕੇ ਅੰਦਰ ਵੀਜ਼ੇ ਲਗਵਾਉਣ 'ਚ ਮੋਹਰੀ ਸੰਸਥਾ ਬਣ ਕੇ ਉੱਬਰੀ ਹੈ ਵਲੋਂ ਵਿਦੇਸ਼ ਜਾਣ ਵਾਲਿਆਂ ਜਿਸ ਵਿਚ ਖਾਸ ਕਰਕੇ ਸਟੱਡੀ ...

ਪੂਰੀ ਖ਼ਬਰ »

ਥਾਣਾ ਮੁਖੀ ਕੱਚਾ ਪੱਕਾ ਨੇ ਸਟਾਫ਼ ਨਾਲ ਕੀਤੀ ਮੀਟਿੰਗ

ਭਿੱਖੀਵਿੰਡ, 4 ਜੂਨ (ਬੌਬੀ)- ਅਮਨਦੀਪ ਪੁਲਸ ਥਾਣਾ ਕੱਚਾ ਪੱਕਾ ਦੇ ਨਵ ਨਿਯੁਕਤ ਐੱਸ.ਐੱਚ.ਓ. ਐਡੀਸ਼ਨਲ ਸਬ ਇੰਸਪੈਕਟਰ ਮੈਡਮ ਸੋਨੀ ਨੇ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਅੱਜ ਆਪਣੇ ਸਾਰੇ ਸਟਾਫ਼ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ | ਇਸ ਮੌਕੇ ਗੱਲਬਾਤ ਕਰਦਿਆਂ ਮੈਡਮ ...

ਪੂਰੀ ਖ਼ਬਰ »

ਅੱਜ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਸਾੜੀਆਂ ਜਾਣਗੀਆਂ- ਪੰਨੂੰ

ਤਰਨ ਤਾਰਨ, 4 ਜੂਨ (ਹਰਿੰਦਰ ਸਿੰਘ)- ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਦੀ ਮੀਟਿੰਗ ਸਿੰਘੂ ਬਾਰਡਰ ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਕੰਵਲਪ੍ਰੀਤ ਸਿੰਘ ਪੰਨੂੰ ਦੀ ਅਗਵਾਈ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਨੂੰ ਨੇ ਕਿਹਾ ਕਿ ਸੰਯੁਕਤ ਮੋਰਚੇ ਨੇ ...

ਪੂਰੀ ਖ਼ਬਰ »

ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਦੀ ਯਾਦ 'ਚ ਭੂਰਾ ਕੋਹਨਾ ਵਿਖੇ ਅਰਦਾਸ ਸਮਾਗਮ

ਖੇਮਕਰਨ, 4 ਜੂਨ (ਰਾਕੇਸ਼ ਬਿੱਲਾ)- ਨਜ਼ਦੀਕੀ ਇਤਹਾਸਕ ਪਿੰਡ ਭੂਰਾ ਕੋਹਨਾ 'ਚ ਸੰਤ ਕਰਤਾਰ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਜਨਮ ਅਸਥਾਨ 'ਤੇ ਸਥਿਤ ਗੁਰਦੁਆਰਾ ਖਾਲਸਾ ਦਰਬਾਰ ਵਿਖੇ ਜੂਨ 1984 ਸਮੇਂ ਹੋਏ ਸਾਕਾ ਨੀਲਾ ਤਾਰਾ ਵਿਚ ਸ਼ਹੀਦ ਹੋਏ ਸੰਤ ਜਰਨੈਲ ਸਿੰਘ ਜੀ ...

ਪੂਰੀ ਖ਼ਬਰ »

ਫਤਿਆਬਾਦ ਬਾਜ਼ਾਰ 'ਚ ਪੁਲਿਸ ਨਿਗਰਾਨੀ ਦੀ ਘਾਟ ਕਾਰਨ ਲੱਗਦੈ ਜਾਮ

ਫਤਿਆਬਾਦ, 4 ਜੂਨ (ਹਰਵਿੰਦਰ ਸਿੰਘ ਧੂੰਦਾ)- ਕਸਬਾ ਫਤਿਆਬਾਦ ਦੇ ਮੇਨ ਬਜ਼ਾਰ 'ਚ ਟ੍ਰੈਫਿਕ ਦਾ ਰੱਬ ਹੀ ਰਾਖਾ ਹੈ ਕਿਉਂਕਿ ਇਥੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੋਈ ਵਾਲੀ ਵਾਰਸ ਨਹੀ, ਜਿਸ ਕਰਕੇ ਬਜ਼ਾਰ ਵਿਚ ਅਕਸਰ ਜਾਮ ਲੱਗ ਜਾਂਦਾ ਹੈ ਅਤੇ ਆਮ ਜਨਤਾ ਅੱਧਾ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਧਾਨ ਡਿਆਲ ਵਲੋਂ ਵਿਧਾਨ ਸਭਾ ਚੋਣਾਂ ਬਾਰੇ ਐਸ.ਸੀ. ਵਿੰਗ ਦੀ ਵਿਸ਼ੇਸ਼ ਇਕੱਤਰਤਾ

ਫਤਿਆਬਾਦ, 4 ਜੂਨ (ਹਰਵਿੰਦਰ ਸਿੰਘ ਧੂੰਦਾ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਐੱਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਖਸ਼ੀਸ਼ ਸਿੰਘ ਡਿਆਲ ਦੀ ਅਗਵਾਈ ਹੇਠ ਪਿੰਡ ਵੇਈਪੂਈਾ ਵਿਖੇ ਐੱਸ.ਸੀ. ਵਿੰਗ ਦੇ ਫਤਿਆਬਾਦ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਆਗੂ ਨੇ ਸਿਆਸੀ ਸ਼ਹਿ 'ਤੇ ਕੁਝ ਵਿਅਕਤੀਆਂ ਵਲੋਂ ਬੰਬੀ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਲਾਏ ਦੋਸ਼

ਝਬਾਲ, 4 ਜੂਨ (ਸਰਬਜੀਤ ਸਿੰਘ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਇਕਾਈ ਨੇ ਸਿਆਸੀ ਸ਼ਹਿ ਉਪਰ ਥਾਣਾ ਝਬਾਲ ਅਧੀਨ ਆਉਂਦੇ ਪਿੰਡ ਬਘਿਆਂੜੀ ਵਿਖੇ ਬੰਬੀ 'ਤੇ ਜਬਰਦਸਤੀ ਕਬਜਾ ਕਰਨ ਦੇ ਕੁਝ ਵਿਅਕਤੀਆਂ 'ਤੇ ਦੋਸ਼ ਲਾਉਂਦਿਆ ਪ੍ਰੈਸ ਨੂੰ ਜਾਣਕਾਰੀ ...

ਪੂਰੀ ਖ਼ਬਰ »

ਪੈਨਸ਼ਨਰ ਐਸੋਸੀਏਸ਼ਨ ਦਾ ਜਥਾ 8 ਨੂੰ ਜਾਵੇਗਾ ਦਿੱਲੀ

ਪੱਟੀ, 4 ਜੂਨ (ਅਵਤਾਰ ਸਿੰਘ ਖਹਿਰਾ, ਬੋਨੀ ਕਾਲੇਕੇ)- ਖੇਤੀ ਮਾਰੂ ਬਿੱਲਾਂ ਦੇ ਵਿਰੋਧ 'ਚ ਦਿੱਲੀ ਦੇ ਬਾਰਡਰਾਂ 'ਤੇ ਚੱਲ ਰਹੇ ਕਿਸਾਨੀ ਸੰਘਰਸ਼ 'ਚ ਸ਼ਾਮਿਲ ਹੋਣ ਲਈ 8 ਨੂੰ ਪੱਟੀ ਦਿੱਲੀ ਬਾਰਡਰਾਂ ਨੂੰ ਵੱਡਾ ਜਥਾ ਰਵਾਨਾ ਹੋਵੇਗਾ | ਸੰਯੁਕਤ ਮੋਰਚੇ 'ਚ ਸ਼ਾਮਿਲ ਹੋਣ ਲਈ ...

ਪੂਰੀ ਖ਼ਬਰ »

ਵਿਰੋਧੀ ਪਾਰਟੀਆਂ ਦੇ ਵਿਧਾਇਕਾਂ ਦਾ ਕਾਂਗਰਸ 'ਚ ਸ਼ਾਮਿਲ ਹੋਣਾ 2022 'ਚ ਮੁੜ ਕੈਪਟਨ ਸਰਕਾਰ ਬਣਨ ਦੇ ਸੰਕੇਤ- ਖਹਿਰਾ

ਖਡੂਰ ਸਾਹਿਬ, 4 ਜੂਨ (ਰਸ਼ਪਾਲ ਸਿੰਘ ਕੁਲਾਰ)- ਕੈਪਟਨ ਸਰਕਾਰ ਦੀਆਂ ਲੋਕ ਪੱਖੀ ਅਤੇ ਵਿਕਾਸ ਪੱਖੀ ਨੀਤੀਆਂ ਤੋਂ ਖੁਸ਼ ਹੋ ਕਿ ਵਿਰੋਧੀਆਂ ਪਾਰਟੀਆਂ ਦੇ ਵਿਦਾਇਕਾਂ ਦਾ ਕਾਂਗਰਸ 'ਚ ਸ਼ਾਮਿਲ ਹੋਣਾ 2022 ਵਿਚ ਮੁੜ ਕੈਪਟਨ ਦੀ ਸਰਕਾਰ ਬਣਨ ਦੇ ਸੰਕੇਤ ਹਨ | ਇਨ੍ਹਾਂ ਸ਼ਬਦਾਂ ਦਾ ...

ਪੂਰੀ ਖ਼ਬਰ »

ਐਡਵੋਕੇਟ ਮੱਟੂ ਬੀ.ਸੀ. ਦੇ ਐਨ.ਆਰ.ਆਈ. ਸਭਾ ਪ੍ਰਧਾਨ ਬਣਨ 'ਤੇ ਖ਼ੁਸ਼ੀ ਦਾ ਪ੍ਰਗਟਾਵਾ

ਤਰਨ ਤਾਰਨ, 4 ਜੂਨ (ਲਾਲੀ ਕੈਰੋਂ) - ਜਲੰਧਰ ਦੇ ਉੱਘੇ ਐਡਵੋਕੇਟ ਗੁਰਦਾਵਰ ਸਿੰਘ ਮੱਟੂ ਦੇ ਹੋਣਹਾਰ ਸਪੁੱਤਰ ਐਡਵੋਕੇਟ ਮਨਬੀਰ ਸਿੰਘ ਮੱਟੂ ਜੋ ਕਿ ਸਰੀ (ਕੈਨੇਡਾ) ਦੇ ਵਸਨੀਕ ਹਨ ਉਨ੍ਹਾਂ ਦੀ ਲਿਆਕਤ ਤੇ ਸੂਝਵਾਨਤਾ ਨੂੰ ਪਛਾਣਦਿਆਂ ਐਨ. ਆਰ. ਆਈ. ਸਭਾ ਦੇ ਪ੍ਰਧਾਨ ਕਿਰਪਾਲ ...

ਪੂਰੀ ਖ਼ਬਰ »

ਮੋਰਚੇ ਦੇ ਸੱਦੇ 'ਤੇ ਤਿੰਨੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ- ਮਾੜੀਮੇਘਾ

ਭਿੱਖੀਵਿੰਡ, 4 ਜੂਨ (ਬੌਬੀ)- ਭਿੱਖੀਵਿੰਡ ਇਲਾਕੇ ਦੇ ਸੀ.ਪੀ.ਆਈ. ਆਗੂਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਮਹਿੰਗਾਈ ਅਸਮਾਨ ਨੂੰ ਛੂਹ ਚੁੱਕੀ ਹੈ | ਗ਼ਰੀਬ ਲੋਕ ਰੋਟੀ ਰੋਜ਼ੀ ਨੂੰ ਤਰਸ ਰਹੇ ਹਨ | ਕੋਰੋਨਾ ਦੀ ਬੀਮਾਰੀ ਦੇ ਚੱਲਦਿਆਂ ਹੋਇਆਂ ...

ਪੂਰੀ ਖ਼ਬਰ »

ਦੁੱਖ ਦਾ ਪ੍ਰਗਟਾਵਾ

ਸ਼ਾਹਬਾਜ਼ਪੁਰ, 4 (ਪ੍ਰਦੀਪ ਬੇਗੇਪੁਰ)- ਪਿੰਡ ਗੁਲਾਲੀਪੁਰ ਦੇ ਸਾਬਕਾ ਸਰਪੰਚ ਤੇ ਸਾਬਕਾ ਸੰਮਤੀ ਮੈਂਬਰ ਸੀਨੀਅਰ ਅਕਾਲੀ ਆਗੂ ਦਿਲਬਾਗ ਸਿੰਘ ਔਲਖ ਜਿਨ੍ਹਾਂ ਦੇ ਮਾਤਾ ਤਸਬੀਰ ਕੌਰ ਔਲਖ ਬੀਤੇ ਦਿਨੀਂ ਸਵਰਗਵਾਸ ਹੋ ਗਏ ਸਨ | ਇਸ ਦੁੱਖ ਦੀ ਘੜੀ 'ਚ ਹਲਕਾ ਖਡੂਰ ਸਾਹਿਬ ਦੇ ...

ਪੂਰੀ ਖ਼ਬਰ »

ਵਿਦਿਆਰਥੀਆਂ ਲਈ ਖੁਸ਼ਖਬਰੀ, ਆਸਟ੍ਰੇਲੀਆ ਵਲੋਂ ਬਹੁਤ ਹੀ ਜਲਦ ਫਲਾਈਟਾਂ ਸ਼ੁਰੂ ਕਰਨ ਦੀ ਸੰਭਾਵਨਾ-ਗੈਵੀ ਕਲੇਰ

ਤਰਨ ਤਾਰਨ, 4 ਜੂਨ (ਹਰਿੰਦਰ ਸਿੰਘ)- ਪੰਜਾਬ ਦੇ ਸਭ ਤੋਂ ਸਫਲ ਅਤੇ ਤਜਬੇਕਾਰ ਵੀਜਾ ਮਾਹਿਰ ਗੈਵੀ ਕਲੇਰ ਨੇ ਦੱਸਿਆ ਕਿ ਆਸਟ੍ਰੇਲੀਆ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਬਹੁਤ ਹੀ ਜਲਦ ਵੱਡੀ ਖੁਸ਼ਖਬਰੀ ਆਉਣ ਵਾਲੀ ਹੈ ਕਿ ਕਿਉਂਕਿ ਆਸਟ੍ਰੇਲੀਆ ਵਲੋਂ ਵਿਦਿਆਰਥੀਆਂ ਲਈ ...

ਪੂਰੀ ਖ਼ਬਰ »

ਜਗੀਰ ਸਿੰਘ ਲਾਈਨਮੈਨ ਨੂੰ ਸੇਵਾ ਮੁਕਤੀ 'ਤੇ ਕੀਤਾ ਸਨਮਾਨਿਤ

ਫਤਿਆਬਾਦ, 4 ਜੂਨ (ਹਰਵਿੰਦਰ ਸਿੰਘ ਧੂੰਦਾ)- ਬਿਜਲੀ ਬੋਰਡ 'ਚ 35 ਸਾਲਾਂ ਦੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਤੋਂ ਬਾਅਦ ਸੇਵਾ ਮੁਕਤ ਹੋਏ ਲਾਈਨਮੈਨ ਜਗੀਰ ਸਿੰਘ ਦੇ ਪਰਿਵਾਰ ਨੂੰ ਸੇਵਾ ਮੁਕਤੀ ਦੀ ਵਧਾਈ ਦਿੰਦਿਆਂ ਪਿੰਡ ਧੂੰਦਾ ਦੇ ਸਾ. ਸਰਪੰਚ ਜਗਤਾਰ ਸਿੰਘ ਠੇਕੇਦਾਰ ...

ਪੂਰੀ ਖ਼ਬਰ »

ਸਾਡੇ ਠੰਢੇ ਹੋਏ ਚੁੱਲਿ੍ਹਆਂ 'ਚ ਵੀ ਅੱਗ ਬਾਲਣ ਦਾ ਚਾਰਾ ਕਰੇ ਪੰਜਾਬ ਸਰਕਾਰ-ਗਾਇਕ ਸਫਰੀ

ਫਤਿਆਬਾਦ, 4 ਜੂਨ (ਹਰਵਿੰਦਰ ਸਿੰਘ ਧੂੰਦਾ)- ਸੰਸਾਰ ਭਰ ਵਿਚ ਜਿੱਥੇ ਕੋਵਿਡ ਮਹਾਂਮਾਰੀ ਦੇ ਕਾਰਨ ਲਾਕਡਾਊਨ ਕਰਕੇ ਦੇਸ਼-ਵਿਦੇਸ਼ ਦੀਆਂ ਸਰਕਾਰਾਂ ਨੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਯਤਨ ਕੀਤੇ, ਉਥੇ ਕੋਵਿਡ ਤੋਂ ਕੁਝ ਰਾਹਤ ਮਿਲਣ ਅਤੇ ਕੰਮਕਾਰ ਦੁਬਾਰਾ ਸ਼ੁਰੂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX