ਤਾਜਾ ਖ਼ਬਰਾਂ


ਮੁੱਖ ਮੰਤਰੀ ਚੰਨੀ ਨੇ ਰਾਜ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ 100 ਦਿਨਾਂ ਦਾ ਰੋਡਮੈਪ ਤਿਆਰ ਕਰਨ ਨੂੰ ਕਿਹਾ
. . .  1 day ago
ਚੰਡੀਗੜ੍ਹ, 27 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਸ਼ਾਸਕੀ ਸਕੱਤਰਾਂ ਨੂੰ ਉਨ੍ਹਾਂ ਦੇ ਵਿਭਾਗਾਂ ਦੇ 100 ਦਿਨਾਂ ਦਾ ਵਿਆਪਕ ਰੋਡਮੈਪ ਤਿਆਰ ਕਰਨ ਲਈ ਕਿਹਾ ਹੈ ਤਾਂ ਜੋ ਵਧੇਰੇ ਕੁਸ਼ਲਤਾ ਅਤੇ ਪਾਰਦਰਸ਼ਤਾ ਲਿਆਂਦੀ ...
ਥਾਣੇਦਾਰ ਨੇ ਅਦਾਲਤ ਜਾਂਦੇ ਵਕੀਲ ਦਾ ਪਾੜਿਆ ਸਿਰ
. . .  1 day ago
ਤਲਵੰਡੀ ਸਾਬੋ/ਸੀਂਗੋ ਮੰਡੀ 27 ਸਤੰਬਰ (ਲੱਕਵਿੰਦਰ ਸ਼ਰਮਾ)- ਅੱਜ ਭਾਰਤ ਬੰਦ ਦੌਰਾਨ ਇੱਕ ਨਾਕੇ ਕੋਲੋਂ ਲੰਘਦੇ ਵਕਤ ਰਸਤੇ ਵਿਚ ਰਸਤਾ ਰੋਕਣ ਲਈ ਰੱਖੇ ਢੋਲ ਪਾਸੇ ਕਰਕੇ ਲੰਘਣ ਲੱਗੇ ਇਕ ਨਾਮੀ ਵਕੀਲ ਨੂੰ ਪੁਲਿਸ ਦੇ ਇੱਕ ਥਾਣੇਦਾਰ ਨੇ ਸਿਰ ਵਿਚ ਸੱਟ ...
ਆਕਾਸ਼ ਮਿਜ਼ਾਈਲ ਦੇ ਨਵੇਂ ਸੰਸਕਰਣ - 'ਆਕਾਸ਼ ਪ੍ਰਾਈਮ' ਦਾ ਅੱਜ ਚਾਂਦੀਪੁਰ, ਉੜੀਸ਼ਾ ਤੋਂ ਸਫਲਤਾਪੂਰਵਕ ਪ੍ਰੀਖਣ
. . .  1 day ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਸੁਰੱਖਿਆ ਘਟਾਉਣ ਨੂੰ ਕਿਹਾ
. . .  1 day ago
ਅਮਰਪ੍ਰੀਤ ਸਿੰਘ ਦਿਓਲ ਪੰਜਾਬ ਦੇ ਐਡਵੋਕੇਟ ਜਨਰਲ ਨਿਯੁਕਤ
. . .  1 day ago
ਚਾਚੇ ਨਾਲ ਕੰਧ ਦੇ ਰੌਲ਼ੇ ਤੋਂ ਪ੍ਰੇਸ਼ਾਨ ਭਤੀਜੇ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
. . .  1 day ago
ਲੋਹਟਬੱਦੀ, 27 ਸਤੰਬਰ (ਕੁਲਵਿੰਦਰ ਸਿੰਘ ਡਾਂਗੋਂ) - ਪਿੰਡ ਲੋਹਟਬੱਦੀ (ਲੁਧਿਆਣਾ) ਵਿਖੇ ਅੱਜ 42 ਸਾਲਾ ਵਿਅਕਤੀ ਨੇ ਆਰਥਿਕ ਤੰਗੀ ਨਾਲ ਜੂਝਦਿਆਂ ਅਤੇ ਸਕੇ ਚਾਚੇ ਨਾਲ ਮਕਾਨ ਦੀ ਕੰਧ ਤੋਂ ਪ੍ਰੇਸ਼ਾਨ ਅਤੇ ਕੋਈ ਸੁਣਵਾਈ ਨਾ ਹੋਣ ਕਾਰਨ ਅੱਜ...
ਸੁਪਰੀਮ ਕੋਰਟ ਦੀ ਕੇਂਦਰ ਸਮੇਤ ਰਾਸ਼ਟਰੀ ਪ੍ਰੀਖਿਆ ਬੋਰਡ ਅਤੇ ਰਾਸ਼ਟਰੀ ਮੈਡੀਕਲ ਕਮਿਸ਼ਨ ਨੂੰ ਫਟਕਾਰ
. . .  1 day ago
ਨਵੀਂ ਦਿੱਲੀ, 27 ਸਤੰਬਰ - ਸੁਪਰੀਮ ਕੋਰਟ ਨੇ ਪੋਸਟ ਗ੍ਰੈਜੂਏਟ ਨੈਸ਼ਨਲ ਏਲੀਜੀਬਿਲਿਟੀ ਕਮ ਐਂਟਰੈਂਸ ਟੈਸਟ-ਸੁਪਰ ਸਪੈਸ਼ਲਿਟੀ 2021 ਦੇ ਇਮਤਿਹਾਨ ਪੈਟਰਨ ਵਿਚ ਆਖਰੀ ਮਿੰਟ ਵਿਚ ਬਦਲਾਅ ਕਰਨ ਲਈ ਕੇਂਦਰ ...
ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਕੌਮੀ ਪ੍ਰਧਾਨ ਦੇਵੀ ਦਾਸ ਨਾਹਰ ਦਾ ਦਿਹਾਂਤ
. . .  1 day ago
ਕਪੂਰਥਲਾ, 27 ਸਤੰਬਰ (ਅਮਰਜੀਤ ਕੋਮਲ) - ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਕੌਮੀ ਪ੍ਰਧਾਨ ਦੇਵੀ ਦਾਸ ਨਾਹਰ (68) ਦਾ ਅੱਜ ਦੁਪਹਿਰ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ...
ਬਲੋਚ ਵਿਦਰੋਹੀਆਂ ਨੇ ਕੀਤਾ ਬੰਬ ਧਮਾਕਾ, ਨੁਕਸਾਨਿਆ ਗਿਆ ਮੁਹੰਮਦ ਅਲੀ ਜਿਨਾਹ ਦਾ ਬੁੱਤ
. . .  1 day ago
ਇਸਲਾਮਾਬਾਦ, 27 ਸਤੰਬਰ - ਬਲੋਚ ਵਿਦਰੋਹੀਆਂ ਨੇ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੇ ਬੁੱਤ ਨੂੰ ਬੰਬ ਧਮਾਕੇ ਵਿਚ ਉਡਾ ਦਿੱਤਾ | ਬਲੋਚਿਸਤਾਨ ਸੂਬੇ ਦੇ ਸਾਹਿਲੀ ਸ਼ਹਿਰ ਗਵਾਦਰ ਵਿਚ ਕੀਤੇ ਬੰਬ ਧਮਾਕੇ ਵਿਚ ਬੁੱਤ ਨੁਕਸਾਨਿਆ ਗਿਆ ਹੈ...
ਚੱਕਰਵਾਤੀ ਤੂਫ਼ਾਨ 'ਗੁਲਾਬ' ਦੇ ਚਲਦੇ ਅਲਰਟ ਜਾਰੀ
. . .  1 day ago
ਨਵੀਂ ਦਿੱਲੀ, 27 ਸਤੰਬਰ - ਭਾਰੀ ਮੀਂਹ ਪੈਣ ਕਾਰਨ ਆਂਧਰਾ ਪ੍ਰਦੇਸ਼ - ਉੜੀਸਾ ਸਰਹੱਦ 'ਤੇ ਗੋਟਾ ਬੈਰਾਜ 'ਚ ਪਾਣੀ ਦਾ ਪੱਧਰ ਵਧ ਗਿਆ ਹੈ | ਜ਼ਿਕਰਯੋਗ ਹੈ ਕਿ ਉੜੀਸਾ ਅਤੇ ਆਂਧਰਾ ਪ੍ਰਦੇਸ਼ ਵਿਚ ਤਬਾਹੀ ਮਚਾਉਣ ਤੋਂ ਬਾਅਦ...
ਭਾਜਪਾ ਅਤੇ ਟੀ.ਐਮ.ਸੀ. ਵਰਕਰਾਂ ਵਿਚਕਾਰ ਹੋਈ ਝੜਪ
. . .  1 day ago
ਕੋਲਕਾਤਾ, 27 ਸਤੰਬਰ - ਭਵਾਨੀਪੁਰ ਉਪ ਚੋਣ ਦੇ ਪ੍ਰਚਾਰ ਦਾ ਅੱਜ ਆਖ਼ਰੀ ਦਿਨ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਦੇ ਵਰਕਰਾਂ ਦੀ ਅੱਜ ਕੋਲਕਾਤਾ ਵਿਚ ਝੜਪ ਹੋ ....
ਭਾਰਤ ਬੰਦ ਪੂਰੀ ਤਰ੍ਹਾਂ ਰਿਹਾ ਸਫਲ - ਰਾਕੇਸ਼ ਟਿਕੈਤ
. . .  1 day ago
ਨਵੀਂ ਦਿੱਲੀ, 27 ਸਤੰਬਰ - ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਭਾਰਤ ਬੰਦ ਪੂਰੀ ਤਰ੍ਹਾਂ ਸਫਲ ਰਿਹਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਭਵਿੱਖ ਦੀ ਰਣਨੀਤੀ...
ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸ਼ੁਰੂਆਤ
. . .  1 day ago
ਨਵੀਂ ਦਿੱਲੀ,27 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ | ਉੱਥੇ ਹੀ ਇਸ ਪ੍ਰਧਾਨ ਮੰਤਰੀ ਦਾ ਕਹਿਣਾ ਸੀ ਕਿ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਦਿਨ ਹੈ...
ਨਰਮੇ ਦੀ ਫ਼ਸਲ ਤਬਾਹ ਹੋਣ ਕਾਰਨ ਕਿਸਾਨ ਵਲੋਂ ਖ਼ੁਦਕੁਸ਼ੀ
. . .  1 day ago
ਮਾਨਸਾ, 27 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਨੇੜਲੇ ਪਿੰਡ ਖ਼ਿਆਲਾ ਕਲਾਂ ਦੇ ਨੌਜਵਾਨ ਕਿਸਾਨ ਰਜਿੰਦਰ ਸਿੰਘ (27) ਪੁੱਤਰ ਨਾਹਰ ਸਿੰਘ ਨੇ ਨਰਮੇ ਦੀ ਫ਼ਸਲ ਗੁਲਾਬੀ ਸੁੰਡੀ ਕਾਰਨ ਤਬਾਹ ਹੋਣ...
ਭਾਰਤ ਬੰਦ ਕਾਰਨ ਬਾਜ਼ਾਰਾਂ 'ਚ ਛਾਈ ਬੇਰੌਣਕੀ
. . .  1 day ago
ਰਾਜਪੁਰਾ, 27 ਸਤੰਬਰ (ਰਣਜੀਤ ਸਿੰਘ) - ਅੱਜ ਭਾਰਤ ਬੰਦ ਕਾਰਨ ਸ਼ਹਿਰ ਦੇ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਰਹੇ। ਕਿਸਾਨ ਜਥੇਬੰਦੀਆਂ ਨੇ ਸੜਕੀ ਆਵਾਜਾਈ ਠੱਪ ਕਰ ਕੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ...
ਭਾਰਤ ਬੰਦ ਦੇ ਸੱਦੇ ਨੂੰ ਕੋਟਫੱਤਾ ਸਰਕਲ ਵਿਚ ਮਿਲਿਆ ਭਰਵਾਂ ਹੁੰਗਾਰਾ
. . .  1 day ago
ਕੋਟਫੱਤਾ,27 ਸਤੰਬਰ (ਰਣਜੀਤ ਸਿੰਘ ਬੁੱਟਰ) - ਸੰਯੁਕਤ ਕਿਸਾਨ ਮੋਰਚੇ ਦੀ 27 ਦੀ ਭਾਰਤ ਬੰਦ ਦੀ ਕਾਲ ਨੂੰ ਕੋਟਫੱਤਾ ਸਰਕਲ ਦੇ ਪਿੰਡਾਂ ਵਿਚ ਭਰਵਾਂ ਹੁੰਗਾਰਾ ਮਿਲਿਆ | ਕੋਟਸ਼ਮੀਰ ਦੀ ਉਗਰਾਹਾਂ ਇਕਾਈ ਨੇ ਦਸਮੇਸ਼ ਵੈੱਲਫੇਅਰ ਕਲੱਬ ਅਤੇ ਵੱਡੀ ...
ਮੋਦੀ ਦੇ ਕਾਲੇ ਕਾਨੂੰਨਾਂ ਨੇ ਲਈ ਇਕ ਹੋਰ ਕਿਸਾਨ ਦੀ ਜਾਨ
. . .  1 day ago
ਨੂਰਮਹਿਲ (ਜਲੰਧਰ) , 27 ਸਤੰਬਰ (ਜਸਵਿੰਦਰ ਸਿੰਘ ਲਾਂਬਾ) - ਕਿਸਾਨ ਬਘੇਲ ਰਾਮ ਦੀ ਦਿੱਲੀ ਸਿੰਘੂ ਬਾਰਡਰ 'ਤੇ ਅਚਾਨਕ ਸਵੇਰੇ ਮੌਤ ਹੋ ਗਈ, ਜੋ ਕਿ ਪਹਿਲੇ ਦਿਨ ਤੋਂ ਹੀ ਸੰਘਰਸ਼ ਨਾਲ ਜੁੜੇ ਹੋਏ...
ਕਿਸਾਨਾਂ ਨੇ ਪਟੜੀ 'ਤੇ ਲੰਮੇ ਪੈ ਕੇ ਰੋਕੀਆਂ ਰੇਲਾਂ
. . .  1 day ago
ਸੋਨੀਪਤ, 27 ਸਤੰਬਰ - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸੋਨੀਪਤ ਵਿਖੇ ਕਿਸਾਨਾਂ ਨੇ ਪਟੜੀ 'ਤੇ ਲੰਮੇ ਪੈ ਕੇ ਰੇਲਾਂ ਰੋਕੀਆਂ...
ਦਿੱਲੀ ਬਾਰਡਰ 'ਤੇ ਲੱਗਾ ਲੰਬਾ ਜਾਮ, ਗੱਡੀਆਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ
. . .  1 day ago
ਨਵੀਂ ਦਿੱਲੀ, 27 ਸਤੰਬਰ - ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਤੇ ਗਏ ਭਾਰਤ ਬੰਦ ਦੇ ਦੌਰਾਨ ਦਿੱਲੀ ਅਤੇ ਐਨ.ਸੀ.ਆਰ ਦੇ ਕਈ ਇਲਾਕਿਆਂ ਵਿਚ ਭਾਰੀ ਜਾਮ ਵੇਖਣ ਨੂੰ ਮਿਲਿਆ...
ਦਿੱਲੀ ਤੋਂ ਬਿਹਾਰ ਤੱਕ ਭਾਰਤ ਬੰਦ ਦਾ ਅਸਰ
. . .  1 day ago
ਨਵੀਂ ਦਿੱਲੀ, 27 ਸਤੰਬਰ - ਭਾਰਤ ਬੰਦ ਦੇ ਦੌਰਾਨ ਦਿੱਲੀ, ਯੂਪੀ ਅਤੇ ਆਸਪਾਸ ਦੇ ਇਲਾਕਿਆਂ ਵਿਚ ਪੁਲਿਸ ਅਲਰਟ 'ਤੇ ਹੈ। ਦਰਜਨ ਤੋਂ ਵੱਧ ਸਿਆਸੀ ਪਾਰਟੀਆਂ, ਸੰਗਠਨਾਂ ਨੇ ਇਸ ਬੰਦ ਦਾ ਸਮਰਥਨ ਕੀਤਾ...
ਸ਼੍ਰੋਮਣੀ ਕਮੇਟੀ ਦੇ ਦਫ਼ਤਰ ਆਮ ਵਾਂਗ ਰਹੇ ਖੁੱਲ੍ਹੇ, ਮੁਲਾਜ਼ਮਾਂ 'ਚ ਪਾਈ ਗਈ ਨਾਰਾਜ਼ਗੀ
. . .  1 day ago
ਅੰਮ੍ਰਿਤਸਰ, 27 ਸਤੰਬਰ (ਜਸਵੰਤ ਸਿੰਘ ਜੱਸ) - ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਜਿਥੇ ਅੰਮ੍ਰਿਤਸਰ ਵਿਚ ਪੂਰਨ ਸਮਰਥਨ ਮਿਲਿਆ ਹੈ, ਉਥੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਆਮ ਵਾਂਗ ਖੁੱਲ੍ਹੇ ਰਹੇ। ਸ਼੍ਰੋਮਣੀ ਕਮੇਟੀ ਜਿਸ ਵਲੋਂ ਇੱਕ ਪਾਸੇ ਕਿਸਾਨ ਸੰਘਰਸ਼ ਨੂੰ ਸਮਰਥਨ...
ਕਿਸਾਨਾਂ ਵਲੋਂ ਚਮਿਆਰੀ ਵਿਖੇ ਸੜਕੀ ਆਵਾਜਾਈ ਰੋਕੀ
. . .  1 day ago
ਭਾਰਤ ਬੰਦ ਦੇ ਸੱਦੇ ਤਹਿਤ ਕਿਸਾਨਾਂ ਨੇ ਸੜਕਾਂ ਜਾਮ ਕਰਨ ਦੇ ਨਾਲ - ਨਾਲ ਰੋਕੀਆਂ ਰੇਲਾਂ
. . .  1 day ago
ਬਹਾਦਰਗੜ੍ਹ, 27 ਸਤੰਬਰ (ਕੁਲਵੀਰ ਸਿੰਘ ਧਾਲੀਵਾਲ ) - ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਤਹਿਤ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿਚ ਵੱਖ - ਵੱਖ ਥਾਵਾਂ 'ਤੇ ਕਿਸਾਨਾਂ ਵਲੋਂ ਸੜਕਾਂ ਬੰਦ ਕਰ ਕੇ...
ਕਿਸਾਨਾਂ ਵਲੋਂ ਭੋਗਪੁਰ ਟੀ-ਪੁਆਇੰਟ 'ਤੇ ਲਾਇਆ ਗਿਆ ਜਾਮ
. . .  1 day ago
ਭੋਗਪੁਰ, 27 ਸਤੰਬਰ (ਕਮਲਜੀਤ ਸਿੰਘ ਡੱਲੀ) - ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਭੋਗਪੁਰ ਆਦਮਪੁਰ ਟੀ-ਪੁਆਇੰਟ 'ਤੇ ਕਿਸਾਨਾਂ ਵਲੋਂ ਭਾਰਤ ਬੰਦ ਦੇ ਸੱਦੇ 'ਤੇ ਆਵਾਜਾਈ ਰੋਕ ਕੇ ਧਰਨਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ...
ਰੇਲਵੇ ਸ਼ਟੇਸ਼ਨ ਮਾਨਾਂਵਾਲਾ ਵਿਖੇ ਲੱਗੀਆਂ ਰੇਲ ਗੱਡੀਆਂ ਦੀਆਂ ਬਰੇਕਾਂ
. . .  1 day ago
ਮਾਨਾਂਵਾਲਾ, 27 ਸਤੰਬਰ (ਗੁਰਦੀਪ ਸਿੰਘ ਨਾਗੀ) - ਸੰਯੁਕਤ ਕਿਸਾਨ ਮੋਰਚੇ ਵਲੋਂ ਐਲਾਨੇ ਗਏ ਭਾਰਤ ਬੰਦ ਦੇ ਸੱਦੇ ਤਹਿਤ ਸੜਕਾਂ ਸਮੇਤ ਰੇਲਵੇ ਟਰੈਕ 'ਤੇ ਵੀ ਕਿਸਾਨਾਂ ਵਲੋਂ ਧਰਨਾ ਦਿੱਤੇ ਜਾਣ ਕਾਰਨ ਰੇਲ ਆਵਾਜਾਈ ਵੀ ਪੂਰੀ ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 23 ਜੇਠ ਸੰਮਤ 553
ਿਵਚਾਰ ਪ੍ਰਵਾਹ: ਪ੍ਰਤਿਭਾ ਮਹਾਨ ਕੰਮਾਂ ਦਾ ਆਰੰਭ ਕਰਦੀ ਹੈ ਤੇ ਮਿਹਨਤ ਉਨ੍ਹਾਂ ਨੂੰ ਨੇਪਰੇ ਚੜ੍ਹਾਉਂਦੀ ਹੈ। -ਡਾ. ਜਾਨਸਨ

ਰੂਪਨਗਰ

ਨਗਰ ਕੌਂਸਲ ਦੀ ਪਲੇਠੀ ਮੀਟਿੰਗ 'ਚ ਬਹੁਸੰਮਤੀ ਨਾਲ ਕਾਬਜ਼ ਕਾਂਗਰਸੀ ਹੀ ਆਪਸ 'ਚ ਉਲਝੇ

ਰੂਪਨਗਰ, 4 ਜੂਨ (ਸਤਨਾਮ ਸਿੰਘ ਸੱਤੀ)-ਨਗਰ ਕੌਂਸਲ ਰੂਪਨਗਰ ਦੀ ਪਲੇਠੀ ਮੀਟਿੰਗ ਹਾਈ ਵੋਲਟੇਜ ਡਰਾਮੇ ਨਾਲ ਨੇਪਰੇ ਚੜ੍ਹੀ ਜਿਸ 'ਚ 10 ਸਾਲ ਬਾਅਦ ਕੌਂਸਲ 'ਤੇ ਕਾਬਜ਼ ਹੋਏ ਕਾਂਗਰਸੀ ਕੌਂਸਲਰ ਹੀ ਆਪਸ 'ਚ ਉਲਝਦੇ ਰਹੇ ਜਿਨ੍ਹਾਂ ਨੂੰ ਵਿਰੋਧੀ ਪਾਰਟੀ ਦੀਆਂ ਦੋਵੇਂ ਅਕਾਲੀ ਕੌਂਸਲਰ ਬੀਬੀਆਂ ਚੁੱਪ-ਚਾਪ ਦੇਖਦੀਆਂ ਰਹੀਆਂ | ਮੀਟਿੰਗ ਦੀ ਪ੍ਰਧਾਨਗੀ ਪਹਿਲੀ ਵਾਰ ਪ੍ਰਧਾਨ ਬਣੇ ਕਾਂਗਰਸੀ ਕੌਂਸਲਰ ਸੰਜੇ ਵਰਮਾ ਨੇ ਕੀਤੀ ਤੇ ਮੀਟਿੰਗ 'ਚ ਪੇਸ਼ ਕੀਤੇ ਮਤੇ ਸਾਬਕਾ ਕਾਂਗਰਸੀ ਪ੍ਰਧਾਨ ਅਸ਼ੋਕ ਵਾਹੀ ਦੀ ਵਿਰੋਧ ਭਰਪੂਰ ਬਹਿਸ ਮਗਰੋਂ ਬਹੁਸੰਮਤੀ ਨਾਲ ਪਾਸ ਕਰ ਦਿੱਤੇ ਗਏ | ਮੀਟਿੰਗ ਦਾ ਆਰੰਭ ਕਿਸਾਨ ਸੰਘਰਸ਼ 'ਚ ਸ਼ਹੀਦ ਹੋਏ ਕਿਸਾਨਾਂ ਤੇ ਕੋਰੋਨਾ ਕਾਰਨ ਮੌਤ ਨੂੰ ਪਿਆਰੇ ਹੋਏ ਵਿਅਕਤੀਆਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਦਿੱਤੀ ਸ਼ਰਧਾਂਜਲੀ ਉਪਰੰਤ ਹੋਇਆ | ਦੋ ਮਿੰਟ ਦੇ ਮੋਨ ਧਾਰਨ 'ਚ ਸਾਰਾ ਹਾਊਸ ਖੜ੍ਹਾ ਹੋਇਆ ਪਰ ਸਾਬਕਾ ਕਾਂਗਰਸੀ ਪ੍ਰਧਾਨ ਤੇ ਕੌਂਸਲਰ ਅਸ਼ੋਕ ਵਾਹੀ ਨੇ ਗੋਡਾ ਦੁਖਣ ਦੇ ਬਹਾਨੇ ਨਾਲ ਖੜ੍ਹਾ ਹੋਣ ਤੋਂ ਮਨਾ ਕਰ ਦਿੱਤਾ ਜਦ ਕਿ ਲਗਪਗ ਦੋ ਘੰਟੇ ਚੱਲੀ ਮੀਟਿੰਗ 'ਚ ਅਸ਼ੋਕ ਵਾਹੀ ਨੇ ਗੋਡਿਆਂ ਭਾਰ ਖੜ੍ਹ ਕੇ ਹਰ ਮਤੇ 'ਤੇ ਵਿਰੋਧੀ ਬਹਿਸ ਕੀਤੀ | ਬਾਅਦ 'ਚ ਕੌਂਸਲ ਪ੍ਰਧਾਨ ਸੰਜੇ ਵਰਮਾ ਨੇ ਕਿਹਾ ਕਿ ਅਸ਼ੋਕ ਵਾਹੀ ਤਜ਼ਰਬੇਕਾਰ ਤੇ ਸਾਰੇ ਦਾਅ ਪੇਚ ਜਾਣਦੇ ਹਨ ਜੋ ਉਸ ਨੂੰ ਦਬਾਅ ਰਹੇ ਹਨ ਜਦ ਕਿ ਉਨ੍ਹਾਂ ਨੂੰ ਇਕੋ ਪਾਰਟੀ 'ਚ ਹੋਣ ਕਰਕੇ ਸਹਿਯੋਗ ਦੇਣਾ ਚਾਹੀਦਾ ਹੈ | ਦਰਅਸਲ ਅਸ਼ੋਕ ਵਾਹੀ ਤੇ ਸੀਨੀਅਰ ਕੌਂਸਲਰ ਪੋਮੀ ਸੋਨੀ ਪ੍ਰਧਾਨਗੀ ਦੇ ਪ੍ਰਮੁੱਖ ਦਾਅਵੇਦਾਰ ਸਨ ਜੋ ਪ੍ਰਧਾਨਗੀ ਨਾ ਮਿਲਣ ਕਾਰਨ ਵਿਰੋਧੀਆਂ ਵਾਲਾ ਰੁਖ਼ ਰੱਖ ਰਹੇ ਹਨ ਜੋ ਹਾਊਸ 'ਚ ਕਮੇਟੀ ਨੂੰ ਹਰ ਮਦ 'ਤੇ ਘੇਰਨ ਦੀ ਕੋਸ਼ਿਸ਼ ਕਰ ਰਹੇ ਸਨ | ਦੂਜੇ ਪਾਸੇ ਕਾਂਗਰਸ ਦਾ ਬਰਿੰਦਰ ਢਿੱਲੋਂ ਧੜਾ ਹਾਊਸ 'ਚ ਬਹੁਮਤ ਨਾਲ ਇਕਜੁੱਟ ਦਿਖਾਈ ਦਿੱਤਾ ਪਰ ਸਾਰੇ ਨਵੇਂ ਹੋਣ ਕਾਰਨ ਅਜੇ ਦਾਅ ਪੇਚ ਸਮਝਣ 'ਚ ਲੱਗੇ ਰਹੇ | ਮੀਟਿੰਗ 'ਚ ਸੀਵਰਮੈਨ, ਸਫ਼ਾਈ ਕਰਮੀ, ਫਾਇਰਮੈਨ ਆਦਿ ਸਟਾਫ਼ ਦਾ 10 ਲੱਖ ਦਾ ਦੁਰਘਟਨਾ ਬੀਮਾ ਕਰਾਉਣ, ਪੁਰਾਣੇ ਰੇਟਾਂ 'ਤੇ ਈ-ਟੈਂਡਰ ਰਾਹੀਂ ਠੇਕੇਦਾਰੀ ਪ੍ਰਣਾਲੀ ਰਾਹੀਂ ਸਫ਼ਾਈ ਕਰਮੀਆਂ ਦਾ ਟੈਂਡਰ ਵਧਾਉਣ ਲਈ, ਠੇਕਾ ਪ੍ਰਣਾਲੀ 'ਤੇ ਕੰਮ ਕਰ ਰਹੇ ਫਾਇਰਮੈਨ/ ਡਰਾਈਵਰਾਂ ਦੀ ਮਿਆਦ 'ਚ 6 ਮਹੀਨੇ ਦਾ ਵਾਧਾ, ਵਾਟਰ ਸਪਲਾਈ ਤੇ ਸੀਵਰੇਜ ਦੇ ਕੰਮਾਂ ਲਈ 27.06 ਲੱਖ ਰਕਮ ਦੇ ਤਖ਼ਮੀਨੇ, ਪੁਰਾਣੇ ਟੈਂਕ ਦੀ ਫਿਲਟਰੇਸ਼ਨ ਤੇ ਵੇਸਟੇਜ ਲਈ 9.69 ਲੱਖ ਦੇ ਤਖ਼ਮੀਨੇ, ਕੌਂਸਲ ਦੀਆਂ ਗੱਡੀਆਂ ਦੇ ਕਿਰਾਏ ਰੇਟ ਤੈਅ ਕਰਨ, ਜੈੱਨਰੇਟਰ ਖ਼ਰੀਦਣ ਲਈ 3.10 ਲੱਖ, 30 ਸਟੀਲ ਦੀਆਂ ਹੱਥ ਰੇਹੜੀਆਂ ਖ਼ਰੀਦਣ, 12 ਕੰਟੇਨਰਾਂ ਦੀ ਖ਼ਰੀਦ, ਸੇਵਾ-ਮੁਕਤੀ ਫ਼ੰਡ, ਲਖਵਿੰਦਰਾ ਐਨਕਲੇਵ ਦੇ ਇਕ ਪਾਰਕ ਨੂੰ ਪਬਲਿਕ ਪਾਰਕ ਐਲਾਨ ਕੇ ਟਿਊਬਵੈੱਲ ਲਾਉਣ ਦਾ ਮਤਾ, ਸਰਹਿੰਦ ਨਹਿਰ ਦੇ ਪੁਲ ਤੋਂ ਕਲਿਆਣ ਸਿਨੇਮਾ ਤੱਕ ਮੇਨ ਬਾਜ਼ਾਰ ਤੇ ਸ਼ਹਿਰ ਦੇ ਅੰਦਰੂਨੀ ਖੇਤਰਾਂ ਪ੍ਰਤਾਪ ਬਾਜ਼ਾਰ, ਪਸ਼ੂ ਹਸਪਤਾਲ ਤੋਂ ਜੱਗੀ ਮੈਡੀਕਲ ਸਟੋਰ ਤੱਕ, ਘੁਮਿਆਰ ਮੁਹੱਲਾ, ਗੁੱਗਾ ਮਾੜੀ, ਚੂੜੀ ਬਾਜ਼ਾਰ, ਬੇਲਾ ਚੌਕ ਤੋਂ ਕਲਿਆਣ ਸਿਨੇਮਾ, ਪੁਰਾਣਾ ਬੀ. ਡੀ. ਪੀ. ਓ. ਦਫ਼ਤਰ, ਵਾਇਆ ਲਹਿਰੀ ਸ਼ਾਹ ਮੰਦਰ, ਬੇਲਾ ਚੌਕ ਤੋਂ ਭਸੀਨ ਭਵਨ ਰੋਡ ਆਦਿ ਨੂੰ ਕੋਰ ਏਰੀਆ ਐਲਾਨਣ ਦਾ ਮਤਾ, ਸ਼ਹਿਰ ਦੇ ਪੁਰਾਣੇ ਸੁੱਕੇ ਦਰਖ਼ਤ ਕੱਟਣ, ਵੱਖ-ਵੱਖ ਥਾਵਾਂ 'ਤੇ ਸੜਕਾਂ ਦੀ ਲੁੱਕ ਪਾਉਣ ਲਈ 24.36 ਲੱਖ, ਵਾਰਡ ਨੰਬਰ 9 ਦੀਆਂ ਗਲੀਆਂ ਲਈ 24.93 ਲੱਖ ਸਮੇਤ ਇੰਟਰਲਾਕ ਟਾਈਲਾਂ, ਸਟਰੀਟ ਲਾਈਟਾਂ, ਸੜਕਾਂ ਦੀ ਮੁਰੰਮਤ, ਨਹਿਰ 'ਚੋਂ ਸਪਲਾਈ ਲਈ ਗੰਦੇ ਪਾਣੀ ਨੂੰ ਰੋਕਣ, ਮੇਨ ਹੋਲਾਂ ਦੀ ਮੁਰੰਮਤ ਆਦਿ ਲਈ 1 ਕਰੋੜ 8 ਲੱਖ 79 ਹਜ਼ਾਰ ਦਾ ਮਤਾ, ਧਾਰਾ 35 ਅਧੀਨ ਕੀਤੇ ਗਏ ਖ਼ਰਚ ਤੇ ਸ਼ਾਮਲਾਟ ਜ਼ਮੀਨ ਨਾਲ ਸਬੰਧਤ ਇਕ ਕੇਸ ਦੀ ਹਾਈਕੋਰਟ 'ਚ ਅਪੀਲ ਆਦਿ ਮਤੇ ਪ੍ਰਵਾਨ ਕਰ ਲਏ ਗਏ | ਇਸ ਮੌਕੇ ਵਾਰਡ ਨੰ: 17 ਦੀ ਕੌਂਸਲਰ ਚਰਨਜੀਤ ਕੌਰ ਵਲੋਂ ਬਾਹਰੀ ਖੇਤਰਾਂ ਦੇ ਰਲੇਵੇ ਉਪਰੰਤ ਲੋੜੀਂਦੇ ਕਾਰਜਾਂ ਸਮੇਤ ਟਰੀਟਮੈਂਟ ਪਲਾਂਟ ਨੇੜਿਉਂ ਗੰਦਗੀ ਰੋਕਣ ਦੀ ਮੰਗ ਕੀਤੀ, ਆਜ਼ਾਦ ਕੌਂਸਲਰ ਰਾਜੂ ਸਤਿਆਲ ਨੇ ਉਸ ਦੇ ਵਾਰਡ 'ਚ ਵਿਕਾਸ ਕਾਰਜਾਂ ਦੇ ਆਰੰਭ ਮੌਕੇ ਹਾਰੀ ਉਮੀਦਵਾਰ ਨੂੰ ਉਭਾਰਨ ਦੇ ਦੋਸ਼ ਲਾਏ | ਇਸ ਮੌਕੇ ਹੜਤਾਲੀ ਸਫ਼ਾਈ ਕਰਮੀਆਂ ਨੂੰ ਪੱਕੇ ਕਰਨ ਦੀ ਸਿਫ਼ਾਰਸ਼ ਦਾ ਮਤਾ ਵੀ ਪਾਸ ਕੀਤਾ ਗਿਆ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਰਜੇਸ਼ ਕੁਮਾਰ, ਮੀਤ ਪ੍ਰਧਾਨ ਪੂਨਮ ਕੱਕੜ, ਈ. ਓ. ਭਜਨ ਚੰਦ, ਸੀਨੀਅਰ ਕੌਂਸਲਰ ਅਸ਼ੋਕ ਵਾਹੀ, ਅਮਰਜੀਤ ਸਿੰਘ ਜੌਲੀ, ਪੋਮੀ ਸੋਨੀ, ਚਰਨਜੀਤ ਸਿੰਘ ਚੰਨੀ, ਮੋਹਿਤ ਸ਼ਰਮਾ, ਸਰਬਜੀਤ ਸਿੰਘ, ਰਾਜੂ ਸਤਿਆਲ, ਜਸਵਿੰਦਰ ਕੌਰ ਸੈਣੀ, ਨੀਰੂ ਗੁਪਤਾ, ਇਕਬਾਲ ਕੌਰ ਮਾਕੜ ਤੇ ਚਰਨਜੀਤ ਕੌਰ ਹਵੇਲੀ ਦੋਵੇਂ ਅਕਾਲੀ, ਜਸਪਿੰਦਰ ਕੌਰ ਪਿੰਕਾ, ਕੁਲਵਿੰਦਰ ਕੌਰ ਲਾਡੀ, ਗੁਰਮੀਤ ਸਿੰਘ ਰਿੰਕੂ, ਕਿਰਨ ਸੋਨੀ, ਅਮਰਿੰਦਰ ਸਿੰਘ ਰੀਹਲ, ਰੇਖਾ ਰਾਣੀ, ਐਸ.ਡੀ.ਓ. ਕੁਲਦੀਪ ਅਗਰਵਾਲ ਆਦਿ ਹਾਜ਼ਰ ਸਨ |

ਸਾਬਕਾ ਕਾਂਗਰਸੀ ਕੌਂਸਲ ਪ੍ਰਧਾਨ ਅਸ਼ੋਕ ਵਾਹੀ ਨੂੰ ਸਫ਼ਾਈ ਕਰਮੀਆਂ ਨੇ ਘੇਰਿਆ

ਰੂਪਨਗਰ, 4 ਜੂਨ (ਸਤਨਾਮ ਸਿੰਘ ਸੱਤੀ)-ਆਪਣੀਆਂ ਮੰਗਾਂ ਨੂੰ ਲੈ ਕੇ 18 ਦਿਨਾਂ ਤੋਂ ਹੜਤਾਲ 'ਤੇ ਬੈਠੇ ਰੂਪਨਗਰ ਦੇ ਸਫ਼ਾਈ ਤੇ ਕੌਂਸਲ ਕਰਮਚਾਰੀ ਉਸ ਵੇਲੇ ਕਾਂਗਰਸ ਦੇ ਸਾਬਕਾ ਕੌਂਸਲ ਪ੍ਰਧਾਨ ਅਸ਼ੋਕ ਵਾਹੀ ਵਿਰੁੱਧ ਭੜਕ ਪਏ ਜਦੋਂ ਵਾਹੀ ਨੇ ਕੌਂਸਲ ਦੀ ਮੀਟਿੰਗ 'ਚ ਜਾਣ ...

ਪੂਰੀ ਖ਼ਬਰ »

ਪੀ. ਐਸ. ਈ. ਬੀ. ਇੰਜੀਨੀਅਰ ਐਸੋ: ਰੂਪਨਗਰ ਦੀ ਹੰਗਾਮੀ ਮੀਟਿੰਗ

ਰੂਪਨਗਰ, 4 ਜੂਨ (ਸਤਨਾਮ ਸਿੰਘ ਸੱਤੀ)-ਪੀ. ਐਸ. ਈ. ਬੀ. ਇੰਜੀਨੀਅਰਜ਼ ਐਸੋ: ਰੂਪਨਗਰ ਦੇ ਸਮੂਹ ਇੰਜੀਨੀਅਰਾਂ ਦੀ ਹੰਗਾਮੀ ਮੀਟਿੰਗ ਰੋਪੜ ਵਿਖੇ ਹੋਈ | ਮੀਟਿੰਗ 'ਚ ਸਾਰੇ ਮੈਂਬਰਾਂ ਨੇ ਮੌਜੂਦਾ ਸਮੇਂ 'ਚ ਪਾਵਰਕਾਮ ਮੈਨੇਜਮੈਂਟ ਦੇ ਪਾਵਰ ਸੈਕਟਰ ਵਿਰੋਧੀ ਤੇ ਸੁਸਤ ਰਵੱਈਏ ...

ਪੂਰੀ ਖ਼ਬਰ »

ਨਗਰ ਕੌਂਸਲ ਵਲੋਂ 10 ਲੱਖ ਦੀ ਲਾਗਤ ਨਾਲ ਬਹੁਕਰੋੜੀ ਸਤਲੁਜ ਪਾਰਕ ਝੀਲ ਦੀ ਸਫਾਈ ਸ਼ੁਰੂ-ਸੰਜੇ ਸਾਹਨੀ

ਨੰਗਲ, 4 ਜੂਨ (ਪ੍ਰੀਤਮ ਸਿੰਘ ਬਰਾਰੀ)-ਨਗਰ ਕੌਂਸਲ ਨੰਗਲ ਵਲੋਂ 10 ਲੱਖ ਦੀ ਲਾਗਤ ਨਾਲ ਨੰਗਲ-ਭਾਖੜਾ ਮੁੱਖ ਮਾਰਗ 'ਤੇ ਸਤਲੁਜ ਦਰਿਆ ਦੇ ਕੰਢੇ ਤੇ ਬਣੇ ਬਹੁਕਰੋੜੀ ਸਤਲੁਜ ਪਾਰਕ ਪ੍ਰੋਜੈਕਟ 'ਚ ਬਣੀ ਝੀਲ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ ਗਿਆ ਤਾਂ ਜੋ ਇਸ ਪਾਰਕ ਦੀ ਦਸ਼ਾ ...

ਪੂਰੀ ਖ਼ਬਰ »

ਇੰਪਲਾਈਜ਼ ਫੈਡਰੇਸ਼ਨ ਵਲੋਂ ਪਾਵਰਕਾਮ ਮੈਨੇਜਮੈਂਟ ਤੇ ਪੰਜਾਬ ਸਰਕਾਰ ਵਿਰੁੱਧ ਰੋਸ ਰੈਲੀ

ਘਨੌਲੀ, 4 ਜੂਨ (ਜਸਵੀਰ ਸਿੰਘ ਸੈਣੀ)-ਇੰਪਲਾਈਜ਼ ਫੈਡਰੇਸ਼ਨ ਪੰ. ਰਾ. ਬਿ. ਬੋ. ਤੇ ਕੰਟਰੈਕਟ ਕਰਮਚਾਰੀ ਯੂਨੀਅਨ ਥਰਮਲ ਪਲਾਂਟ ਰੂਪਨਗਰ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਥਰਮਲ ਪਲਾਂਟ ਦੇ ਮੇਨ ਗੇਟ 'ਤੇ ਜ਼ੋਰਦਾਰ ਰੋਸ ਰੈਲੀ ਕੀਤੀ ਗਈ | ਰੋਸ ਰੈਲੀ ਨੂੰ ਸੰਬੋਧਨ ਕਰਦੇ ...

ਪੂਰੀ ਖ਼ਬਰ »

ਭਰਤਗੜ੍ਹ 'ਚ ਆਪ੍ਰੇਸ਼ਨ ਥੀਏਟਰ ਦੀ ਸ਼ੁਰੂਆਤ ਜਲਦੀ-ਐਸ. ਐਮ. ਓ.

ਭਰਤਗੜ੍ਹ, 4 ਜੂਨ (ਜਸਬੀਰ ਸਿੰਘ ਬਾਵਾ)-ਸਥਾਨਕ ਐਸ. ਐਮ. ਓ. ਡਾ: ਅਨੰਦ ਘਈ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਇਸ ਤੋਂ ਪ੍ਰਭਾਵਿਤ ਹੋਣ ਵਾਲੇ ਵਿਅਕਤੀਆਂ ਦੀ ਘੱਟ ਰਹੀ ਹੈ, ਅੱਜ ਭਰਤਗੜ੍ਹ 'ਚ 2 ਤੇ ਪੂਰੇ ਬਲਾਕ 'ਚ 2 ਨਵੇਂ ਕੋਰੋਨਾ ਪੀੜਤ ਆਏ ਹਨ ਤੇ 22 ...

ਪੂਰੀ ਖ਼ਬਰ »

ਬੱਸ 'ਚ ਨਾ ਚੜ੍ਹਾਉਣ ਕਾਰਨ ਔਰਤਾਂ ਨੇ ਰਸਤੇ 'ਚ ਹੀ ਰੋਕੀ ਪੰਜਾਬ ਰੋਡਵੇਜ਼ ਦੀ ਬੱਸ

ਪੁਰਖਾਲੀ, 4 ਜੂਨ (ਅੰਮਿ੍ਤਪਾਲ ਸਿੰਘ ਬੰਟੀ)-ਬਲਾਕ ਸੰਮਤੀ ਮੈਂਬਰ ਮਨਜੀਤ ਕੌਰ, ਜੀ. ਓ. ਜੀ. ਦੀਦਾਰ ਸਿੰਘ ਸੰਤੋਖਗੜ੍ਹ ਟੱਪਰੀਆਂ, ਗੁਰਵਿੰਦਰ ਕੌਰ, ਜਸਵੰਤ ਕੌਰ ਮੀਆਂਪੁਰ, ਕੁਲਜੀਤ ਕੌਰ ਤੇ ਚਰਨਜੀਤ ਕੌਰ ਆਦਿ ਨੇ ਦੱਸਿਆ ਕਿ ਸਰਕਾਰ ਵਲੋਂ ਸਰਕਾਰੀ ਬੱਸਾਂ 'ਚ ਔਰਤਾਂ ਲਈ ...

ਪੂਰੀ ਖ਼ਬਰ »

ਮੀਤ ਪ੍ਰਧਾਨ ਭਾਈ ਚਾਵਲਾ ਦਾ ਭਰਤਗੜ੍ਹ 'ਚ ਸਨਮਾਨ

ਭਰਤਗੜ੍ਹ, 4 ਜੂਨ (ਜਸਬੀਰ ਸਿੰਘ ਬਾਵਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰਨਾਂ ਨੇਤਾਵਾਂ ਦੀ ਸੋਚ ਮੁਤਾਬਿਕ ਨਿਯੁਕਤ ਕੀਤੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾਈ ਮੀਤ ਪ੍ਰਧਾਨ ਤੇ ਮੈਂਬਰ ਸ਼੍ਰੋਮਣੀ ਕਮੇਟੀ ਭਾਈ ਅਮਰਜੀਤ ਸਿੰਘ ਚਾਵਲਾ ਨੇ ...

ਪੂਰੀ ਖ਼ਬਰ »

ਕੁਦਰਤ ਕੇ ਸਭ ਬੰਦੇ ਸੰਸਥਾ ਵਲੋਂ ਨੂਰਪੁਰ ਬੇਦੀ 'ਚ ਚੈਰੀਟੇਬਲ ਲੈਬਾਰਟਰੀ ਖੋਲ੍ਹੀ

ਨੂਰਪੁਰ ਬੇਦੀ, 4 ਜੂਨ (ਹਰਦੀਪ ਸਿੰਘ ਢੀਂਡਸਾ)-ਕੁਦਰਤ ਕੇ ਸਭ ਬੰਦ ਸੰਸਥਾ ਵਲੋਂ ਨੂਰਪੁਰ ਬੇਦੀ ਦੇ ਮੇਨ ਬਾਜ਼ਾਰ 'ਚ ਚੈਰੀਟੇਬਲ ਲੈਬਾਰਟਰੀ ਖੋਲ੍ਹੀ ਗਈ | ਲੈਬਾਰਟਰੀ ਦਾ ਉਦਘਾਟਨ ਮੁੱਖ ਮਹਿਮਾਨ ਸੰਤ ਉਮੇਦ ਗਿਰੀ ਬਿੱਲਪੁਰ ਵਲੋਂ ਕੀਤਾ ਗਿਆ | ਇਸ ਮੌਕੇ ਬਾਬਾ ਉਮੇਦ ...

ਪੂਰੀ ਖ਼ਬਰ »

ਚੰਗੀ ਸਿਹਤ ਲਈ ਵਾਤਾਵਰਨ ਦੀ ਸੰਭਾਲ ਅਤਿ ਜ਼ਰੂਰੀ-ਸਿਵਲ ਸਰਜਨ

ਰੂਪਨਗਰ, 4 ਜੂਨ (ਸਤਨਾਮ ਸਿੰਘ ਸੱਤੀ)-ਸਿਵਲ ਸਰਜਨ ਦਫ਼ਤਰ ਰੂਪਨਗਰ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ | ਵਾਤਾਵਰਨ ਦਿਵਸ ਮਨਾਉਣ ਲਈ ਇਸ ਸਾਲ ਦਾ ਵਿਸ਼ਾ 'ਵਾਤਾਵਰਨ ਪ੍ਰਣਾਲੀ ਬਹਾਲੀ' ਹੈ ਜੋ ਜੰਗਲਾਂ, ਪਹਾੜਾਂ ਤੇ ਸਮੁੰਦਰਾਂ ਵਿਚ ਮਨੁੱਖੀ ਗਤੀਵਿਧੀਆਂ ਨਾਲ ...

ਪੂਰੀ ਖ਼ਬਰ »

ਈ. ਟੀ. ਟੀ. ਅਧਿਆਪਕ ਯੂਨੀਅਨ ਵਲੋਂ 9 ਨੂੰ ਬਲਾਕ ਪੱਧਰੀ ਰੋਸ ਮੁਜ਼ਾਹਰਿਆਂ ਦਾ ਐਲਾਨ

ਨੂਰਪੁਰ ਬੇਦੀ, 4 ਜੂਨ (ਹਰਦੀਪ ਸਿੰਘ ਢੀਂਡਸਾ)-ਈ. ਟੀ. ਟੀ. ਅਧਿਆਪਕ ਯੂਨੀਅਨ ਪੰਜਾਬ ਨੇ ਪੰਜਾਬ ਸਰਕਾਰ ਵਲੋਂ ਪੇ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ 'ਚ ਵਾਰ-ਵਾਰ ਦੇਰੀ ਕਰਨ ਦੇ ਵਿਰੋਧ ਵਿਚ ਤੇ ਹੋਰ ਮੰਗਾਂ ਨੂੰ ਲੈ ਕੇ 9 ਜੂਨ ਨੂੰ ਪੰਜਾਬ ਸਰਕਾਰ ਵਿਰੁੱਧ ਬਲਾਕ ਪੱਧਰ ...

ਪੂਰੀ ਖ਼ਬਰ »

ਕੌਂਸਲ ਮੁਲਾਜ਼ਮਾਂ ਮੰਗਾਂ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ

ਨੰਗਲ, 4 ਜੂਨ (ਪ੍ਰੀਤਮ ਸਿੰਘ ਬਰਾਰੀ)-ਨਗਰ ਕੌਂਸਲ ਮੁਲਾਜ਼ਮਾਂ ਵਲੋਂ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਮਿਊਾਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਸ਼ੁਰੂ ਕੀਤੀ ਹੜਤਾਲ 23ਵੇਂ ਦਿਨ ਵਿਚ ਪੁੱਜ ਗਈ ਪਰ ਸਰਕਾਰ ਵਲੋਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ | ...

ਪੂਰੀ ਖ਼ਬਰ »

ਸਪੀਕਰ ਵਲੋਂ ਨੰਬਰਦਾਰ ਸੋਢੀ ਨਾਲ ਕੀਤਾ ਦੁੱਖ ਸਾਂਝਾ

ਨੰਗਲ, 4 ਜੂਨ (ਪ੍ਰੀਤਮ ਸਿੰਘ ਬਰਾਰੀ)-ਸਪੀਕਰ ਪੰਜਾਬ ਰਾਣਾ ਕੇ.ਪੀ. ਸਿੰਘ ਵਲੋਂ ਸਾਥੀਆਂ ਸਮੇਤ ਪਹੁੰਚ ਕੇ ਪਿੰਡ ਬਰਾਰੀ ਦੇ ਸਾਬਕਾ ਸਰਪੰਚ ਤੇ ਨੰਬਰਦਾਰ ਧਰਮਪਾਲ ਸੋਢੀ ਦੇ ਪਿਤਾ ਪੰਡਿਤ ਦੇਵ ਰਾਜ ਦੀ ਪਿਛਲੇ ਦਿਨੀਂ ਹੋਈ ਮੌਤ 'ਤੇ ਦੁੱਖ ਸਾਂਝਾ ਕੀਤਾ ਗਿਆ | ਉਨ੍ਹਾਂ ...

ਪੂਰੀ ਖ਼ਬਰ »

ਬੀ. ਪੀ. ਈ. ਯੂ. ਵਲੋਂ ਗੇਟ ਰੈਲੀ

ਸ੍ਰੀ ਅਨੰਦਪੁਰ ਸਾਹਿਬ, 4 ਜੂਨ (ਜੇ.ਐਸ.ਨਿੱਕੂਵਾਲ)-ਇਥੋਂ ਦੇ ਗੰਗੂਵਾਲ ਦੇ ਬਿਜਲੀ ਘਰ ਗੇਟ ਮੂਹਰੇ ਭਾਖੜਾ ਪਾਵਰ ਇੰਪਲਾਈਜ਼ ਯੂਨੀਅਨ ਬੀ. ਬੀ. ਐਮ. ਬੀ. ਸੈਂਟਰਲ ਕੌਂਸਲ ਦੇ ਪ੍ਰਧਾਨ ਸਤਪਾਲ ਸ਼ਰਮਾ ਦੀ ਅਗਵਾਈ 'ਚ ਮੁਲਾਜ਼ਮਾਂ ਵਲੋਂ ਕਾਲੇ ਝੰਡੇ ਲਹਿਰਾ ਕੇ ਗੇਟ ਰੈਲੀ ਕਰ ...

ਪੂਰੀ ਖ਼ਬਰ »

ਬਰਿੰਦਰ ਸਿੰਘ ਢਿੱਲੋਂ ਦੀਆਂ ਕੋਸ਼ਿਸ਼ਾਂ ਸੰਪਰਕ ਸੜਕ ਬਣਨ ਦੀ ਆਸ ਬੱਝੀ

ਨੂਰਪੁਰ ਬੇਦੀ, 4 ਜੂਨ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਨੂਰਪੁਰ ਬੇਦੀ ਤੋਂ ਚਨੌਲੀ ਵਾਇਆ ਸਸਕੌਰ, ਲਖਨਊ ਫਿਰਨੀ ਤਕ ਕਰੀਬ ਪੌਣੇ ਨੌਂ ਕਿੱਲੋਮੀਟਰ ਲੰਬੀ ਸੜਕ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੀਆਂ ਕੋਸ਼ਿਸ਼ਾਂ ਸਦਕਾ ਪਾਸ ਹੋ ਗਈ ਹੈ ਜਿਸ 'ਤੇ ਜਲਦ ਹੀ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਸਾੜੀਆਂ ਜਾਣਗੀਆਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ

ਮੋਰਿੰਡਾ, 4 ਜੂਨ (ਤਰਲੋਚਨ ਸਿੰਘ ਕੰਗ)-ਸੰਯੁਕਤ ਕਿਸਾਨ ਮੋਰਚਾ ਮੋਰਿੰਡਾ ਵਲੋਂ ਕਿਸਾਨ ਮਾਰੂ ਖੇਤੀ ਕਾਨੂੰਨਾਂ ਦੇ 1 ਸਾਲ ਪੂਰੇ ਹੋਣ 'ਤੇ ਐੱਸ. ਡੀ. ਐਮ. ਦਫ਼ਤਰ ਮੋਰਿੰਡਾ ਅੱਗੇ ਤਿੰਨੋਂ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ | ਇਸ ਸਬੰਧੀ ਗੁਰਚਰਨ ਸਿੰਘ ...

ਪੂਰੀ ਖ਼ਬਰ »

ਮੱਖਣ ਖ਼ਾਨ ਭੱਟੋਂ ਪੰਜਾਬ ਮੁਸਲਿਮ ਭਾਈਚਾਰਾ ਸੰਗਠਨ ਦੇ ਉਪ ਪ੍ਰਧਾਨ ਨਿਯੁਕਤ

ਨੂਰਪੁਰ ਬੇਦੀ, 4 ਜੂਨ (ਹਰਦੀਪ ਸਿੰਘ ਢੀਂਡਸਾ)-ਮੂਲ ਨਿਵਾਸੀ ਪੰਜਾਬੀ ਮੁਸਲਿਮ ਭਾਈਚਾਰਾ ਪੰਜਾਬ ਸੰਗਠਨ ਦੀ ਬੀਤੇ ਦਿਨ ਗੁਰਾਇਆ (ਜਲੰਧਰ) ਵਿਖੇ ਹੋਈ ਮੀਟਿੰਗ 'ਚ ਨੂਰਪੁਰ ਬੇਦੀ ਬਲਾਕ ਦੇ ਪਿੰਡ ਭੱਟੋਂ ਦੇ ਮੱਖਣ ਖ਼ਾਨ ਨੂੰ ਜਥੇਬੰਦੀ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ...

ਪੂਰੀ ਖ਼ਬਰ »

'ਮੈਨੂੰ ਵੀ ਸਰਕਾਰੀ ਨੌਕਰੀ ਚਾਹੀਦੀ' ਮੁਹਿੰਮ ਸ਼ੁਰੂ ਕਰਨ ਦਾ ਫ਼ੈਸਲਾ

ਨੰਗਲ, 4 ਜੂਨ (ਗੁਰਪ੍ਰੀਤ ਸਿੰਘ ਗਰੇਵਾਲ)-ਆਮ ਆਦਮੀ ਪਾਰਟੀ ਦੇ ਆਗੂ ਐਡਵੋਕੇਟ ਵਿਸ਼ਾਲ ਸੈਣੀ ਨੇ ਦੱਸਿਆ ਕਿ 7 ਜੂਨ ਤੋਂ ਪਾਰਟੀ ਤੇ ਹਮ ਖ਼ਿਆਲ ਜਥੇਬੰਦੀਆਂ ਵਲੋਂ 'ਮੈਨੂੰ ਵੀ ਸਰਕਾਰੀ ਨੌਕਰੀ ਚਾਹੀਦੀ' ਮੁਹਿੰਮ ਆਰੰਭੀ ਜਾਵੇਗੀ | ਉਨ੍ਹਾਂ ਕਿਹਾ ਕਿ ਪੜ੍ਹੇ ਲਿਖੇ ਕਾਬਲ ...

ਪੂਰੀ ਖ਼ਬਰ »

ਸਮਤਾ ਅੰਦੋਲਨ ਵਲੋਂ ਸਫ਼ਾਈ ਸੇਵਕਾਂ ਦੇ ਸਮਰਥਨ ਦਾ ਐਲਾਨ

ਨੰਗਲ, 4 ਜੂਨ (ਗੁਰਪ੍ਰੀਤ ਸਿੰਘ ਗਰੇਵਾਲ)-ਬਾਬੂ ਜਗਜੀਵਨ ਰਾਮ ਸਮਤਾ ਅੰਦੋਲਨ ਹਿਮਾਚਲ ਪ੍ਰਦੇਸ਼ ਦੇ ਪ੍ਰਧਾਨ ਡਾਕਟਰ ਕਿਰਪਾ ਰਾਮ ਆਰੀਆ ਨੇ ਹੜਤਾਲ 'ਤੇ ਬੈਠੇ ਸਫ਼ਾਈ ਮਜ਼ਦੂਰਾਂ ਦਾ ਸਮਰਥਨ ਕੀਤਾ ਹੈ | ਡਾਕਟਰ ਆਰੀਆ ਨੇ ਕਿਹਾ ਕਿ ਸਫ਼ਾਈ ਕਰਮਚਾਰੀਆਂ ਨੂੰ ਤੁਰੰਤ ...

ਪੂਰੀ ਖ਼ਬਰ »

ਭਾਰਤੀ ਮਜ਼ਦੂਰ ਸੰਘ ਇਕਾਈ ਅੰਬੂਜਾ ਕਾਲੋਨੀ ਦੇ ਅਹੁਦੇਦਾਰਾਂ ਦੀ ਮੀਟਿੰਗ

ਘਨੌਲੀ, 4 ਜੂਨ (ਜਸਵੀਰ ਸਿੰਘ ਸੈਣੀ)-ਪੱਛਮੀ ਬੰਗਾਲ ਵਿਖੇ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਉਪਰੰਤ ਹਿੰਸਾ ਦਾ ਦੌਰ ਚੱਲ ਰਿਹਾ ਹੈ | ਪੱਛਮੀ ਬੰਗਾਲ ਵਿਖੇ ਦਿਨ ਪ੍ਰਤੀ ਦਿਨ ਵੱਧ ਰਹੀਆਂ ਹਿੰਸਕ ਘਟਨਾਵਾਂ ਦੇ ਵਿਰੋਧ ਵਿਚ ਭਾਰਤੀ ਮਜ਼ਦੂਰ ਸੰਘ ਇਕਾਈ ਅੰਬੂਜਾ ...

ਪੂਰੀ ਖ਼ਬਰ »

'ਆਪ' ਵਲੋਂ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦਾ ਸਮਰਥਨ

ਸ੍ਰੀ ਅਨੰਦਪੁਰ ਸਾਹਿਬ, 4 ਜੂਨ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸਥਾਨਕ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਵਲੋਂ ਆਪਣੀਆਂ ਹੱਕੀ ਮੰਗਾਂ ਦੇ ਸਬੰਧ 'ਚ ਪਿਛਲੇ 22 ਦਿਨ ਤੋਂ ਕੀਤੀ ਹੜਤਾਲ ਨੂੰ ਉਦੋਂ ਭਾਰੀ ਸਮਰਥਨ ਮਿਲਿਆ ਜਦੋਂ ਆਮ ਆਦਮੀ ਪਾਰਟੀ ਵਲੋਂ ਸਫ਼ਾਈ ...

ਪੂਰੀ ਖ਼ਬਰ »

ਪੀ. ਐਸ. ਈ. ਬੀ. ਇੰਜੀਨੀਅਰ ਐਸੋਸੇਈਸ਼ਨ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਵਲੋਂ ਮੀਟਿੰਗ

ਘਨੌਲੀ, 4 ਜੂਨ (ਜਸਵੀਰ ਸਿੰਘ ਸੈਣੀ)-ਪੀ. ਐਸ. ਈ. ਬੀ. ਇੰਜੀਨੀਅਰ ਐਸੋਸੇਈਸ਼ਨ ਵਲੋਂ ਥਰਮਲ ਪਲਾਂਟ ਰੂਪਨਗਰ 'ਚ ਅਹਿਮ ਮੀਟਿੰਗ ਹੋਈ | ਮੀਟਿੰਗ ਦੌਰਾਨ ਰੀਜਨ ਦੇ ਐਕਸਟੈਡਡ ਕੌਂਸਲ ਦੇ ਮੈਂਬਰ ਇੰਜ: ਰਣਜੀਤ ਸਿੰਘ ਬੰਗੜ, ਇੰਜ: ਰਵਿੰਦਰ ਖੰਨਾ, ਇੰਜ: ਰਾਕੇਸ਼ ਕੁਮਾਰ, ਇੰਜ: ...

ਪੂਰੀ ਖ਼ਬਰ »

ਪੱਤਰਕਾਰਾਂ ਬਾਰੇ ਸੁਪਰੀਮ ਕੋਰਟ ਵਲੋਂ ਦਿੱਤੇ ਫ਼ੈਸਲੇ ਦਾ ਸਵਾਗਤ

ਨੰਗਲ, 4 ਜੂਨ (ਗੁਰਪ੍ਰੀਤ ਸਿੰਘ ਗਰੇਵਾਲ)-ਇਲਾਕੇ ਦੇ ਸਾਹਿਤਕਾਰਾਂ, ਸਮਾਜ ਸੇਵਕਾਂ, ਬੁੱਧੀਜੀਵੀਆਂ ਤੇ ਸਮਾਜਿਕ ਸੰਗਠਨਾਂ ਨੇ ਪਾਰਟੀ ਵਿਚਾਰਧਾਰਾ ਨੂੰ ਲਾਂਭੇ ਕਰ ਕੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ | ਪੱਤਰਕਾਰ ਵਿਨੋਦ ਦੂਆ ਵਿਰੁੱਧ ਦੇਸ਼ ਧ੍ਰੋਹ ...

ਪੂਰੀ ਖ਼ਬਰ »

ਮੋਰਿੰਡਾ ਇਲਾਕੇ 'ਚ ਬਿਜਲੀ ਸਪਲਾਈ ਦਾ ਮੰਦਾ ਹਾਲ, ਲੋਕ ਪ੍ਰੇਸ਼ਾਨ

ਮੋਰਿੰਡਾ, 4 ਜੂਨ (ਤਰਲੋਚਨ ਸਿੰਘ ਕੰਗ)-ਮੋਰਿੰਡਾ ਇਲਾਕੇ 'ਚ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਬਿਜਲੀ ਸਪਲਾਈ ਨੂੰ ਲੈ ਕੇ ਲੋਕੀ ਕਾਫ਼ੀ ਪ੍ਰੇਸ਼ਾਨ ਹਨ | ਇਸ ਸਬੰਧੀ ਬਚਨ ਲਾਲ ਵਰਮਾ, ਮਨਜੀਤ ਸਿੰਘ ਮਾਵੀ, ਕੁਲਵੀਰ ਸਿੰਘ ਕੁੱਕੀ, ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ, ...

ਪੂਰੀ ਖ਼ਬਰ »

ਡੀ. ਏ. ਵੀ. ਪਬਲਿਕ ਸਕੂਲਾਂ 'ਚ ਪਿਛਲੇ 3 ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਕਰ ਕੇ ਸਟਾਫ਼ ਪ੍ਰੇਸ਼ਾਨ

ਨੰਗਲ, 4 ਜੂਨ (ਪ੍ਰੋ. ਅਵਤਾਰ ਸਿੰਘ)-ਬੀ. ਬੀ. ਐਮ. ਬੀ. ਡੀ. ਏ. ਵੀ. ਪਬਲਿਕ ਸਕੂਲ ਨੰਗਲ ਟਾਊਨਸ਼ਿਪ ਜਿਸ ਦੀ ਬਰਾਂਚ ਗੰਗੂਵਾਲ ਪਾਵਰ ਹਾਊਸ ਕਾਲੋਨੀ ਵਿਖੇ ਵੀ ਹੈ, ਦੇ ਦੋਨਾਂ ਸਕੂਲਾਂ ਦੇ ਸਟਾਫ਼ ਨੂੰ ਪਿਛਲੇ ਤਿੰਨ ਮਹੀਨਿਆਂ ਮਾਰਚ, ਅਪ੍ਰੈਲ ਤੇ ਮਈ ਦੀ ਅਜੇ ਤੱਕ ਤਨਖ਼ਾਹ ਨਾ ...

ਪੂਰੀ ਖ਼ਬਰ »

ਕਿਰਤੀ ਕਿਸਾਨ ਮੋਰਚੇ ਵਲੋਂ ਵੱਖ-ਵੱਖ ਪਿੰਡਾਂ ਕੀਤੀਆਂ ਮੀਟਿੰਗਾਂ ਤੇ ਖੇਡੇ ਨੁੱਕੜ ਨਾਟਕ

ਪੁਰਖਾਲੀ, 4 ਜੂਨ (ਅੰਮਿ੍ਤਪਾਲ ਸਿੰਘ ਬੰਟੀ)-ਕਿਰਤੀ ਕਿਸਾਨ ਮੋਰਚੇ ਵਲੋਂ ਵੱਖ-ਵੱਖ ਪਿੰਡਾਂ 'ਚ ਜਾ ਕੇ ਨੁੱਕੜ ਨਾਟਕਾਂ ਰਾਹੀਂ ਲੋਕਾਂ ਨੂੰ ਖੇਤੀ ਦੇ ਕਾਲੇ ਕਾਨੂੰਨਾਂ ਬਾਰੇ ਜਾਣੂ ਕਰਵਾਇਆ ਗਿਆ | ਜਿਸ ਤਹਿਤ ਪਿੰਡ ਪੁਰਖਾਲੀ, ਖੇੜੀ, ਕਾਲੂਵਾਲ ਭੋਲੋਂ ਵਿਖੇ ਨਾਟਕ ...

ਪੂਰੀ ਖ਼ਬਰ »

ਵਿਸ਼ਵ ਸਾਈਕਲ ਦਿਵਸ ਮੌਕੇ ਸਿਹਤ ਤੇ ਵਾਤਾਵਰਨ ਦਾ ਹੋਕਾ

ਰੂਪਨਗਰ, 4 ਜੂਨ (ਸਤਨਾਮ ਸਿੰਘ ਸੱਤੀ)- ਵਿਸ਼ਵ ਸਾਈਕਲ ਦਿਵਸ ਮੌਕੇ ਰੂਪਨਗਰ ਪੈਡਲਰਜ ਐਂਡ ਰਨਰਜ ਐਸੋਸੀਏਸ਼ਨ ਵਲੋਂ ਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਲਈ ਸਾਈਕਲ ਰੈਲੀ ਕਰਵਾਈ ਗਈ | ਇਸ ਰੈਲੀ ਦਾ ਮਕਸਦ ਆਮ ਲੋਕਾਂ ਨੂੰ ਸਾਈਕਲਿੰਗ ਨਾਲ ਜੋੜਨਾ ਅਤੇ ਵਾਤਾਵਰਨ ਸੰਭਾਲ ...

ਪੂਰੀ ਖ਼ਬਰ »

ਸੀ. ਜੇ. ਐਮ. ਨੇ ਲਗਾਈ ਜ਼ਿਲ੍ਹਾ ਜੇਲ੍ਹ ਰੂਪਨਗਰ 'ਚ ਵਿਸ਼ੇਸ਼ ਅਦਾਲਤ

ਰੂਪਨਗਰ, 4 ਜੂਨ (ਸਤਨਾਮ ਸਿੰਘ ਸੱਤੀ)- ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਰੂਪਨਗਰ ਸ੍ਰੀਮਤੀ ਹਰਪ੍ਰੀਤ ਕੌਰ ਜੀਵਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਰੂਪਨਗਰ, ਜ਼ਿਲ੍ਹਾ ਜੇਲ੍ਹ ਵਿਖੇ ਵਿਸ਼ੇਸ਼ ਕੈਂਪ ਅਦਾਲਤ ਲਗਾਈ ਗਈ ਜਿਸ ਵਿਚ ਮਾਨਵ ਸੀ. ਜੇ. ਐਮ-ਕਮ ਸਕੱਤਰ ਜ਼ਿਲ੍ਹਾ ...

ਪੂਰੀ ਖ਼ਬਰ »

ਕੋਰੋਨਾ ਦੇ ਲੱਛਣ ਹੋਣ 'ਤੇ ਲਾਪ੍ਰਵਾਹੀ ਨਾ ਵਰਤੀ ਜਾਵੇ-ਡਾ: ਚਰਨਜੀਤ ਕੁਮਾਰ

ਸ੍ਰੀ ਅਨੰਦਪੁਰ ਸਾਹਿਬ, 4 ਜੂਨ (ਕਰਨੈਲ ਸਿੰਘ)-ਕੋਰੋਨਾ ਵਾਇਰਸ ਦੇ ਲੱਛਣ ਆਉਣ 'ਤੇ ਲਾਪ੍ਰਵਾਹੀ ਤੇ ਇਲਾਜ 'ਚ ਦੇਰੀ ਕਰਨਾ ਹਾਨੀਕਾਰਕ ਹੋ ਸਕਦਾ ਹੈ, ਇਸ ਕਰ ਕੇ ਮਾਮੂਲੀ ਲੱਛਣ ਸਾਹਮਣੇ ਆਉਣ 'ਤੇ ਵੀ ਕੋਰੋਨਾ ਟੈੱਸਟ ਕਰਵਾਉਣਾ ਬਹੁਤ ਜ਼ਰੂਰੀ ਹੈ ਤੇ 45 ਸਾਲ ਤੋਂ ਵੱਧ ਉਮਰ ...

ਪੂਰੀ ਖ਼ਬਰ »

ਰੇਹੜੀ/ਫੜ੍ਹੀ ਵਾਲਿਆਂ ਨੂੰ ਫੂਡ ਸੇਫ਼ਟੀ ਅਤੇ ਹਾਈਜੀਨ ਜਾਣਕਾਰੀ ਸਬੰਧੀ ਸੈਮੀਨਾਰ

ਰੂਪਨਗਰ, 4 ਜੂਨ (ਸਤਨਾਮ ਸਿੰਘ ਸੱਤੀ)- ਪੀ.ਜੀ.ਆਈ (ਕਮਿਊਨਿਟੀ ਮੈਡੀਸਨ ਅਤੇ ਸਕੂਲ ਆਫ਼ ਪਬਲਿਕ ਹੈਲਥ ਵਿਭਾਗ) ਨੇ ਨਗਰ ਕੌਂਸਲ ਰੂਪਨਗਰ ਦੇ ਸਹਿਯੋਗ ਨਾਲ ਡੀ.ਏ.ਵੀ ਪਬਲਿਕ ਸਕੂਲ ਰੂਪਨਗਰ ਵਿਚ ਰੇਹੜੀ ਫੜੀ ਵਾਲਿਆਂ ਨੂੰ ਹਾਈਜੀਨ ਅਤੇ ਸੁਰੱਖਿਆ ਸਬੰਧੀ ਵਰਕਸ਼ਾਪ ਕਰਵਾਈ ...

ਪੂਰੀ ਖ਼ਬਰ »

ਗਜ਼ਟਿਡ ਅਤੇ ਨਾਨ ਗਜ਼ਟਿਡ ਐਸ. ਸੀ., ਬੀ. ਸੀ. ਇੰਪਲਾਇਜ਼ ਵੈੱਲਫੇਅਰ ਫੈਡਰੇਸ਼ਨ ਸਫ਼ਾਈ ਕਰਮਚਾਰੀਆਂ ਦੀ ਹਮਾਇਤ 'ਤੇ ਆਈ

ਸ੍ਰੀ ਅਨੰਦਪੁਰ ਸਾਹਿਬ, 4 ਜੂਨ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)- ਨਗਰ ਕੌਂਸਲ ਸਫ਼ਾਈ ਕਰਮਚਾਰੀਆਂ ਯੂਨੀਅਨ ਵਲੋਂ ਆਪਣੀਆਂ ਮੰਗਾਂ ਦੇ ਹੱਕ 'ਚ ਬੀਤੀ 13 ਮਈ ਤੋਂ ਚੱਲ ਰਹੀ ਲਗਾਤਾਰ ਹੜਤਾਲ ਦਾ ਗਜ਼ਟਿਡ ਅਤੇ ਨਾਨ ਗਜ਼ਟਿਡ ਐਸ. ਸੀ., ਬੀ. ਸੀ. ਇੰਪਲਾਇਜ ਵੈੱਲਫੇਅਰ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਨੇ ਮੁਲਾਜ਼ਮ ਵਰਗ ਦੇ ਹੱਕ 'ਚ ਮਾਰਿਆ ਹਾਅ ਦਾ ਨਾਅਰਾ

ਮੋਰਿੰਡਾ, 4 ਜੂਨ (ਤਰਲੋਚਨ ਸਿੰਘ ਕੰਗ)-ਆਮ ਆਦਮੀ ਪਾਰਟੀ ਹਲਕਾ ਸ੍ਰੀ ਚਮਕੌਰ ਸਾਹਿਬ ਵਲੋਂ ਮੁਲਾਜ਼ਮ ਵਰਗ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਦਿਆਂ ਸੀਨੀਅਰ ਆਗੂ ਤੇ ਡਾਕਟਰ ਵਿੰਗ ਦੇ ਸੂਬਾ ਉਪ-ਪ੍ਰਧਾਨ ਡਾ: ਚਰਨਜੀਤ ਸਿੰਘ ਦੀ ਅਗਵਾਈ ਹੇਠ ਇਕੱਤਰਤਾ ਕੀਤੀ | ਇਕੱਤਰਤਾ ...

ਪੂਰੀ ਖ਼ਬਰ »

ਸੈਨੀਟਾਈਜ਼ਰ ਤੇ ਮਾਸਕ ਵੰਡ ਕੈਂਪ ਲਗਾਇਆ

ਮੋਰਿੰਡਾ, 4 ਜੂਨ (ਕੰਗ)-ਸ਼ੀਤਲਾ ਮਾਤਾ ਮੰਦਰ ਮੋਰਿੰਡਾ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਇਕਾਈ ਮੋਰਿੰਡਾ ਵਲੋਂ ਵਪਾਰ ਮੰਡਲ ਮੋਰਿੰਡਾ ਦੇ ਸਹਿਯੋਗ ਨਾਲ ਮੁਫ਼ਤ ਸੈਨੀਟਾਈਜ਼ਰ ਤੇ ਮਾਸਕ ਵੰਡ ਕੈਂਪ ਆਯੋਜਿਤ ਕੀਤਾ ਗਿਆ | ਇਸ ਸਬੰਧੀ ਮਨਜੀਤ ਸਿੰਘ ਭਾਟੀਆ ਨੇ ਦੱਸਿਆ ਕਿ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX