ਤਾਜਾ ਖ਼ਬਰਾਂ


ਮੁੱਖ ਮੰਤਰੀ ਚੰਨੀ ਨੇ ਰਾਜ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ 100 ਦਿਨਾਂ ਦਾ ਰੋਡਮੈਪ ਤਿਆਰ ਕਰਨ ਨੂੰ ਕਿਹਾ
. . .  1 day ago
ਚੰਡੀਗੜ੍ਹ, 27 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਸ਼ਾਸਕੀ ਸਕੱਤਰਾਂ ਨੂੰ ਉਨ੍ਹਾਂ ਦੇ ਵਿਭਾਗਾਂ ਦੇ 100 ਦਿਨਾਂ ਦਾ ਵਿਆਪਕ ਰੋਡਮੈਪ ਤਿਆਰ ਕਰਨ ਲਈ ਕਿਹਾ ਹੈ ਤਾਂ ਜੋ ਵਧੇਰੇ ਕੁਸ਼ਲਤਾ ਅਤੇ ਪਾਰਦਰਸ਼ਤਾ ਲਿਆਂਦੀ ...
ਥਾਣੇਦਾਰ ਨੇ ਅਦਾਲਤ ਜਾਂਦੇ ਵਕੀਲ ਦਾ ਪਾੜਿਆ ਸਿਰ
. . .  1 day ago
ਤਲਵੰਡੀ ਸਾਬੋ/ਸੀਂਗੋ ਮੰਡੀ 27 ਸਤੰਬਰ (ਲੱਕਵਿੰਦਰ ਸ਼ਰਮਾ)- ਅੱਜ ਭਾਰਤ ਬੰਦ ਦੌਰਾਨ ਇੱਕ ਨਾਕੇ ਕੋਲੋਂ ਲੰਘਦੇ ਵਕਤ ਰਸਤੇ ਵਿਚ ਰਸਤਾ ਰੋਕਣ ਲਈ ਰੱਖੇ ਢੋਲ ਪਾਸੇ ਕਰਕੇ ਲੰਘਣ ਲੱਗੇ ਇਕ ਨਾਮੀ ਵਕੀਲ ਨੂੰ ਪੁਲਿਸ ਦੇ ਇੱਕ ਥਾਣੇਦਾਰ ਨੇ ਸਿਰ ਵਿਚ ਸੱਟ ...
ਆਕਾਸ਼ ਮਿਜ਼ਾਈਲ ਦੇ ਨਵੇਂ ਸੰਸਕਰਣ - 'ਆਕਾਸ਼ ਪ੍ਰਾਈਮ' ਦਾ ਅੱਜ ਚਾਂਦੀਪੁਰ, ਉੜੀਸ਼ਾ ਤੋਂ ਸਫਲਤਾਪੂਰਵਕ ਪ੍ਰੀਖਣ
. . .  1 day ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਸੁਰੱਖਿਆ ਘਟਾਉਣ ਨੂੰ ਕਿਹਾ
. . .  1 day ago
ਅਮਰਪ੍ਰੀਤ ਸਿੰਘ ਦਿਓਲ ਪੰਜਾਬ ਦੇ ਐਡਵੋਕੇਟ ਜਨਰਲ ਨਿਯੁਕਤ
. . .  1 day ago
ਚਾਚੇ ਨਾਲ ਕੰਧ ਦੇ ਰੌਲ਼ੇ ਤੋਂ ਪ੍ਰੇਸ਼ਾਨ ਭਤੀਜੇ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
. . .  1 day ago
ਲੋਹਟਬੱਦੀ, 27 ਸਤੰਬਰ (ਕੁਲਵਿੰਦਰ ਸਿੰਘ ਡਾਂਗੋਂ) - ਪਿੰਡ ਲੋਹਟਬੱਦੀ (ਲੁਧਿਆਣਾ) ਵਿਖੇ ਅੱਜ 42 ਸਾਲਾ ਵਿਅਕਤੀ ਨੇ ਆਰਥਿਕ ਤੰਗੀ ਨਾਲ ਜੂਝਦਿਆਂ ਅਤੇ ਸਕੇ ਚਾਚੇ ਨਾਲ ਮਕਾਨ ਦੀ ਕੰਧ ਤੋਂ ਪ੍ਰੇਸ਼ਾਨ ਅਤੇ ਕੋਈ ਸੁਣਵਾਈ ਨਾ ਹੋਣ ਕਾਰਨ ਅੱਜ...
ਸੁਪਰੀਮ ਕੋਰਟ ਦੀ ਕੇਂਦਰ ਸਮੇਤ ਰਾਸ਼ਟਰੀ ਪ੍ਰੀਖਿਆ ਬੋਰਡ ਅਤੇ ਰਾਸ਼ਟਰੀ ਮੈਡੀਕਲ ਕਮਿਸ਼ਨ ਨੂੰ ਫਟਕਾਰ
. . .  1 day ago
ਨਵੀਂ ਦਿੱਲੀ, 27 ਸਤੰਬਰ - ਸੁਪਰੀਮ ਕੋਰਟ ਨੇ ਪੋਸਟ ਗ੍ਰੈਜੂਏਟ ਨੈਸ਼ਨਲ ਏਲੀਜੀਬਿਲਿਟੀ ਕਮ ਐਂਟਰੈਂਸ ਟੈਸਟ-ਸੁਪਰ ਸਪੈਸ਼ਲਿਟੀ 2021 ਦੇ ਇਮਤਿਹਾਨ ਪੈਟਰਨ ਵਿਚ ਆਖਰੀ ਮਿੰਟ ਵਿਚ ਬਦਲਾਅ ਕਰਨ ਲਈ ਕੇਂਦਰ ...
ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਕੌਮੀ ਪ੍ਰਧਾਨ ਦੇਵੀ ਦਾਸ ਨਾਹਰ ਦਾ ਦਿਹਾਂਤ
. . .  1 day ago
ਕਪੂਰਥਲਾ, 27 ਸਤੰਬਰ (ਅਮਰਜੀਤ ਕੋਮਲ) - ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਕੌਮੀ ਪ੍ਰਧਾਨ ਦੇਵੀ ਦਾਸ ਨਾਹਰ (68) ਦਾ ਅੱਜ ਦੁਪਹਿਰ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ...
ਬਲੋਚ ਵਿਦਰੋਹੀਆਂ ਨੇ ਕੀਤਾ ਬੰਬ ਧਮਾਕਾ, ਨੁਕਸਾਨਿਆ ਗਿਆ ਮੁਹੰਮਦ ਅਲੀ ਜਿਨਾਹ ਦਾ ਬੁੱਤ
. . .  1 day ago
ਇਸਲਾਮਾਬਾਦ, 27 ਸਤੰਬਰ - ਬਲੋਚ ਵਿਦਰੋਹੀਆਂ ਨੇ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੇ ਬੁੱਤ ਨੂੰ ਬੰਬ ਧਮਾਕੇ ਵਿਚ ਉਡਾ ਦਿੱਤਾ | ਬਲੋਚਿਸਤਾਨ ਸੂਬੇ ਦੇ ਸਾਹਿਲੀ ਸ਼ਹਿਰ ਗਵਾਦਰ ਵਿਚ ਕੀਤੇ ਬੰਬ ਧਮਾਕੇ ਵਿਚ ਬੁੱਤ ਨੁਕਸਾਨਿਆ ਗਿਆ ਹੈ...
ਚੱਕਰਵਾਤੀ ਤੂਫ਼ਾਨ 'ਗੁਲਾਬ' ਦੇ ਚਲਦੇ ਅਲਰਟ ਜਾਰੀ
. . .  1 day ago
ਨਵੀਂ ਦਿੱਲੀ, 27 ਸਤੰਬਰ - ਭਾਰੀ ਮੀਂਹ ਪੈਣ ਕਾਰਨ ਆਂਧਰਾ ਪ੍ਰਦੇਸ਼ - ਉੜੀਸਾ ਸਰਹੱਦ 'ਤੇ ਗੋਟਾ ਬੈਰਾਜ 'ਚ ਪਾਣੀ ਦਾ ਪੱਧਰ ਵਧ ਗਿਆ ਹੈ | ਜ਼ਿਕਰਯੋਗ ਹੈ ਕਿ ਉੜੀਸਾ ਅਤੇ ਆਂਧਰਾ ਪ੍ਰਦੇਸ਼ ਵਿਚ ਤਬਾਹੀ ਮਚਾਉਣ ਤੋਂ ਬਾਅਦ...
ਭਾਜਪਾ ਅਤੇ ਟੀ.ਐਮ.ਸੀ. ਵਰਕਰਾਂ ਵਿਚਕਾਰ ਹੋਈ ਝੜਪ
. . .  1 day ago
ਕੋਲਕਾਤਾ, 27 ਸਤੰਬਰ - ਭਵਾਨੀਪੁਰ ਉਪ ਚੋਣ ਦੇ ਪ੍ਰਚਾਰ ਦਾ ਅੱਜ ਆਖ਼ਰੀ ਦਿਨ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਦੇ ਵਰਕਰਾਂ ਦੀ ਅੱਜ ਕੋਲਕਾਤਾ ਵਿਚ ਝੜਪ ਹੋ ....
ਭਾਰਤ ਬੰਦ ਪੂਰੀ ਤਰ੍ਹਾਂ ਰਿਹਾ ਸਫਲ - ਰਾਕੇਸ਼ ਟਿਕੈਤ
. . .  1 day ago
ਨਵੀਂ ਦਿੱਲੀ, 27 ਸਤੰਬਰ - ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਭਾਰਤ ਬੰਦ ਪੂਰੀ ਤਰ੍ਹਾਂ ਸਫਲ ਰਿਹਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਭਵਿੱਖ ਦੀ ਰਣਨੀਤੀ...
ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸ਼ੁਰੂਆਤ
. . .  1 day ago
ਨਵੀਂ ਦਿੱਲੀ,27 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ | ਉੱਥੇ ਹੀ ਇਸ ਪ੍ਰਧਾਨ ਮੰਤਰੀ ਦਾ ਕਹਿਣਾ ਸੀ ਕਿ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਦਿਨ ਹੈ...
ਨਰਮੇ ਦੀ ਫ਼ਸਲ ਤਬਾਹ ਹੋਣ ਕਾਰਨ ਕਿਸਾਨ ਵਲੋਂ ਖ਼ੁਦਕੁਸ਼ੀ
. . .  1 day ago
ਮਾਨਸਾ, 27 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਨੇੜਲੇ ਪਿੰਡ ਖ਼ਿਆਲਾ ਕਲਾਂ ਦੇ ਨੌਜਵਾਨ ਕਿਸਾਨ ਰਜਿੰਦਰ ਸਿੰਘ (27) ਪੁੱਤਰ ਨਾਹਰ ਸਿੰਘ ਨੇ ਨਰਮੇ ਦੀ ਫ਼ਸਲ ਗੁਲਾਬੀ ਸੁੰਡੀ ਕਾਰਨ ਤਬਾਹ ਹੋਣ...
ਭਾਰਤ ਬੰਦ ਕਾਰਨ ਬਾਜ਼ਾਰਾਂ 'ਚ ਛਾਈ ਬੇਰੌਣਕੀ
. . .  1 day ago
ਰਾਜਪੁਰਾ, 27 ਸਤੰਬਰ (ਰਣਜੀਤ ਸਿੰਘ) - ਅੱਜ ਭਾਰਤ ਬੰਦ ਕਾਰਨ ਸ਼ਹਿਰ ਦੇ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਰਹੇ। ਕਿਸਾਨ ਜਥੇਬੰਦੀਆਂ ਨੇ ਸੜਕੀ ਆਵਾਜਾਈ ਠੱਪ ਕਰ ਕੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ...
ਭਾਰਤ ਬੰਦ ਦੇ ਸੱਦੇ ਨੂੰ ਕੋਟਫੱਤਾ ਸਰਕਲ ਵਿਚ ਮਿਲਿਆ ਭਰਵਾਂ ਹੁੰਗਾਰਾ
. . .  1 day ago
ਕੋਟਫੱਤਾ,27 ਸਤੰਬਰ (ਰਣਜੀਤ ਸਿੰਘ ਬੁੱਟਰ) - ਸੰਯੁਕਤ ਕਿਸਾਨ ਮੋਰਚੇ ਦੀ 27 ਦੀ ਭਾਰਤ ਬੰਦ ਦੀ ਕਾਲ ਨੂੰ ਕੋਟਫੱਤਾ ਸਰਕਲ ਦੇ ਪਿੰਡਾਂ ਵਿਚ ਭਰਵਾਂ ਹੁੰਗਾਰਾ ਮਿਲਿਆ | ਕੋਟਸ਼ਮੀਰ ਦੀ ਉਗਰਾਹਾਂ ਇਕਾਈ ਨੇ ਦਸਮੇਸ਼ ਵੈੱਲਫੇਅਰ ਕਲੱਬ ਅਤੇ ਵੱਡੀ ...
ਮੋਦੀ ਦੇ ਕਾਲੇ ਕਾਨੂੰਨਾਂ ਨੇ ਲਈ ਇਕ ਹੋਰ ਕਿਸਾਨ ਦੀ ਜਾਨ
. . .  1 day ago
ਨੂਰਮਹਿਲ (ਜਲੰਧਰ) , 27 ਸਤੰਬਰ (ਜਸਵਿੰਦਰ ਸਿੰਘ ਲਾਂਬਾ) - ਕਿਸਾਨ ਬਘੇਲ ਰਾਮ ਦੀ ਦਿੱਲੀ ਸਿੰਘੂ ਬਾਰਡਰ 'ਤੇ ਅਚਾਨਕ ਸਵੇਰੇ ਮੌਤ ਹੋ ਗਈ, ਜੋ ਕਿ ਪਹਿਲੇ ਦਿਨ ਤੋਂ ਹੀ ਸੰਘਰਸ਼ ਨਾਲ ਜੁੜੇ ਹੋਏ...
ਕਿਸਾਨਾਂ ਨੇ ਪਟੜੀ 'ਤੇ ਲੰਮੇ ਪੈ ਕੇ ਰੋਕੀਆਂ ਰੇਲਾਂ
. . .  1 day ago
ਸੋਨੀਪਤ, 27 ਸਤੰਬਰ - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸੋਨੀਪਤ ਵਿਖੇ ਕਿਸਾਨਾਂ ਨੇ ਪਟੜੀ 'ਤੇ ਲੰਮੇ ਪੈ ਕੇ ਰੇਲਾਂ ਰੋਕੀਆਂ...
ਦਿੱਲੀ ਬਾਰਡਰ 'ਤੇ ਲੱਗਾ ਲੰਬਾ ਜਾਮ, ਗੱਡੀਆਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ
. . .  1 day ago
ਨਵੀਂ ਦਿੱਲੀ, 27 ਸਤੰਬਰ - ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਤੇ ਗਏ ਭਾਰਤ ਬੰਦ ਦੇ ਦੌਰਾਨ ਦਿੱਲੀ ਅਤੇ ਐਨ.ਸੀ.ਆਰ ਦੇ ਕਈ ਇਲਾਕਿਆਂ ਵਿਚ ਭਾਰੀ ਜਾਮ ਵੇਖਣ ਨੂੰ ਮਿਲਿਆ...
ਦਿੱਲੀ ਤੋਂ ਬਿਹਾਰ ਤੱਕ ਭਾਰਤ ਬੰਦ ਦਾ ਅਸਰ
. . .  1 day ago
ਨਵੀਂ ਦਿੱਲੀ, 27 ਸਤੰਬਰ - ਭਾਰਤ ਬੰਦ ਦੇ ਦੌਰਾਨ ਦਿੱਲੀ, ਯੂਪੀ ਅਤੇ ਆਸਪਾਸ ਦੇ ਇਲਾਕਿਆਂ ਵਿਚ ਪੁਲਿਸ ਅਲਰਟ 'ਤੇ ਹੈ। ਦਰਜਨ ਤੋਂ ਵੱਧ ਸਿਆਸੀ ਪਾਰਟੀਆਂ, ਸੰਗਠਨਾਂ ਨੇ ਇਸ ਬੰਦ ਦਾ ਸਮਰਥਨ ਕੀਤਾ...
ਸ਼੍ਰੋਮਣੀ ਕਮੇਟੀ ਦੇ ਦਫ਼ਤਰ ਆਮ ਵਾਂਗ ਰਹੇ ਖੁੱਲ੍ਹੇ, ਮੁਲਾਜ਼ਮਾਂ 'ਚ ਪਾਈ ਗਈ ਨਾਰਾਜ਼ਗੀ
. . .  1 day ago
ਅੰਮ੍ਰਿਤਸਰ, 27 ਸਤੰਬਰ (ਜਸਵੰਤ ਸਿੰਘ ਜੱਸ) - ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਜਿਥੇ ਅੰਮ੍ਰਿਤਸਰ ਵਿਚ ਪੂਰਨ ਸਮਰਥਨ ਮਿਲਿਆ ਹੈ, ਉਥੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਆਮ ਵਾਂਗ ਖੁੱਲ੍ਹੇ ਰਹੇ। ਸ਼੍ਰੋਮਣੀ ਕਮੇਟੀ ਜਿਸ ਵਲੋਂ ਇੱਕ ਪਾਸੇ ਕਿਸਾਨ ਸੰਘਰਸ਼ ਨੂੰ ਸਮਰਥਨ...
ਕਿਸਾਨਾਂ ਵਲੋਂ ਚਮਿਆਰੀ ਵਿਖੇ ਸੜਕੀ ਆਵਾਜਾਈ ਰੋਕੀ
. . .  1 day ago
ਭਾਰਤ ਬੰਦ ਦੇ ਸੱਦੇ ਤਹਿਤ ਕਿਸਾਨਾਂ ਨੇ ਸੜਕਾਂ ਜਾਮ ਕਰਨ ਦੇ ਨਾਲ - ਨਾਲ ਰੋਕੀਆਂ ਰੇਲਾਂ
. . .  1 day ago
ਬਹਾਦਰਗੜ੍ਹ, 27 ਸਤੰਬਰ (ਕੁਲਵੀਰ ਸਿੰਘ ਧਾਲੀਵਾਲ ) - ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਤਹਿਤ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿਚ ਵੱਖ - ਵੱਖ ਥਾਵਾਂ 'ਤੇ ਕਿਸਾਨਾਂ ਵਲੋਂ ਸੜਕਾਂ ਬੰਦ ਕਰ ਕੇ...
ਕਿਸਾਨਾਂ ਵਲੋਂ ਭੋਗਪੁਰ ਟੀ-ਪੁਆਇੰਟ 'ਤੇ ਲਾਇਆ ਗਿਆ ਜਾਮ
. . .  1 day ago
ਭੋਗਪੁਰ, 27 ਸਤੰਬਰ (ਕਮਲਜੀਤ ਸਿੰਘ ਡੱਲੀ) - ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਭੋਗਪੁਰ ਆਦਮਪੁਰ ਟੀ-ਪੁਆਇੰਟ 'ਤੇ ਕਿਸਾਨਾਂ ਵਲੋਂ ਭਾਰਤ ਬੰਦ ਦੇ ਸੱਦੇ 'ਤੇ ਆਵਾਜਾਈ ਰੋਕ ਕੇ ਧਰਨਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ...
ਰੇਲਵੇ ਸ਼ਟੇਸ਼ਨ ਮਾਨਾਂਵਾਲਾ ਵਿਖੇ ਲੱਗੀਆਂ ਰੇਲ ਗੱਡੀਆਂ ਦੀਆਂ ਬਰੇਕਾਂ
. . .  1 day ago
ਮਾਨਾਂਵਾਲਾ, 27 ਸਤੰਬਰ (ਗੁਰਦੀਪ ਸਿੰਘ ਨਾਗੀ) - ਸੰਯੁਕਤ ਕਿਸਾਨ ਮੋਰਚੇ ਵਲੋਂ ਐਲਾਨੇ ਗਏ ਭਾਰਤ ਬੰਦ ਦੇ ਸੱਦੇ ਤਹਿਤ ਸੜਕਾਂ ਸਮੇਤ ਰੇਲਵੇ ਟਰੈਕ 'ਤੇ ਵੀ ਕਿਸਾਨਾਂ ਵਲੋਂ ਧਰਨਾ ਦਿੱਤੇ ਜਾਣ ਕਾਰਨ ਰੇਲ ਆਵਾਜਾਈ ਵੀ ਪੂਰੀ ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 23 ਜੇਠ ਸੰਮਤ 553
ਿਵਚਾਰ ਪ੍ਰਵਾਹ: ਪ੍ਰਤਿਭਾ ਮਹਾਨ ਕੰਮਾਂ ਦਾ ਆਰੰਭ ਕਰਦੀ ਹੈ ਤੇ ਮਿਹਨਤ ਉਨ੍ਹਾਂ ਨੂੰ ਨੇਪਰੇ ਚੜ੍ਹਾਉਂਦੀ ਹੈ। -ਡਾ. ਜਾਨਸਨ

ਬਠਿੰਡਾ

ਨਗਰ ਨਿਗਮ ਹਾਊਸ ਦੀ ਪਹਿਲੀ ਵਰਚੂਅਲ ਮੀਟਿੰਗ

ਬਠਿੰਡਾ, 4 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਨਗਰ ਨਿਗਮ ਬਠਿੰਡਾ ਦੇ ਹਾਊਸ ਦੀ ਪਹਿਲੀ ਵਰਚੂਅਲ ਮੀਟਿੰਗ ਹੋਈ ਜਿਸ ਦਾ ਏਜੰਡਾ ਫਾਈਨਾਂਸ ਐਂਡ ਕੰਟਰੈਕਟ ਕਮੇਟੀ ਲਈ ਦੋ ਮੈਂਬਰਾਂ ਦੀ ਚੋਣ ਕਰਨਾ ਰੱਖਿਆ ਗਿਆ ਪਰ ਚਲਦੀ ਮੀਟਿੰਗ ਦੌਰਾਨ ਲੋਕ ਮੁੱਦਿਆਂ ਦੇ ਏਜੰਡਿਆਂ ਨੂੰ ਹਾਊਸ ਅੱਗੇ ਰੱਖਣ ਸਬੰਧੀ ਬੋਲਣ ਨਾ ਦੇਣ ਦੇ ਰੋਸ ਵਜੋਂ ਕਾਂਗਰਸੀ ਕੌਂਸਲਰ ਜਗਰੂਪ ਗਿੱਲ ਸਮੇਤ ਤਿੰਨ ਕੌਂਸਲਰ ਮੀਟਿੰਗ 'ਚੋਂ ਵਾਕਆਊਟ ਕਰ ਗਏ | ਹਾਲਾਂਕਿ ਮੀਟਿੰਗ ਦੌਰਾਨ ਨਗਰ ਨਿਗਮ ਦੇ ਮੇਅਰ ਰਮਨ ਗੋਇਲ ਤੇ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਕਾਨਫ਼ਰੰਸ ਹਾਲ ਵਿਚ ਮੌਜੂਦ ਰਹੇ ਜਦਕਿ ਕੋਰੋਨਾ ਪਾਬੰਦੀਆਂ ਨੂੰ ਵੇਖਦਿਆਂ ਕੌਂਸਲਰਾਂ ਨੂੰ ਅਲੱਗ ਅਲੱਗ ਕਮਰਿਆਂ 'ਚ ਬਿਠਾਇਆ ਗਿਆ | ਮੀਟਿੰਗ ਦੌਰਾਨ ਕੌਂਸਲਰ ਹਰਵਿੰਦਰ ਲੱਡੂ ਨੇ ਵਾਰਡ ਨੰਬਰ - 30 ਦੇ ਕੌਂਸਲਰ ਬਲਜਿੰਦਰ ਠੇਕੇਦਾਰ ਅਤੇ ਕੌਂਸਲਰ ਸ਼ਾਮ ਲਾਲ ਜੈਨ ਨੇ ਕੌਂਸਲਰ ਪ੍ਰਵੀਨ ਗਰਗ ਦੇ ਨਾਂਅ ਐਫ.ਐਂਡ.ਸੀ.ਸੀ. ਲਈ ਪੇਸ਼ ਕੀਤੇ, ਜਿਨ੍ਹਾਂ ਦੀ ਤਾਕੀਦ ਕੌਂਸਲਰ ਰਤਨ ਰਾਹੀ ਅੇ ਕੌਂਸਲਰ ਬਲਜੀਤ ਰਾਜੂ ਸਰਾਂ ਨੇ ਕੀਤੀ, ਜਿਸ ਮਗਰੋਂ ਸਰਬਸੰਮਤੀ ਨਾਲ ਦੋਵਾਂ ਨੂੰ ਐਫ.ਐਂਡ.ਸੀ.ਸੀ. ਦਾ ਮੈਂਬਰ ਚੁਣ ਲਿਆ ਗਿਆ | ਮੌਕੇ ਉਪਰ ਹਾਊਸ ਨੇ ਐਫ.ਐਂਡ.ਸੀ.ਸੀ. ਨੂੰ ਇਕ ਕਰੋੜ ਰੁਪਏ ਦੇ ਵਿਕਾਸ ਕੰਮਾਂ ਨੂੰ ਪਾਸ ਕਰਨ ਅਤੇ ਕਮਿਸ਼ਨਰ ਨੂੰ ਆਪਣੇ ਪੱਧਰ 'ਤੇ 2 ਲੱਖ ਰੁਪਏ ਤੱਕ ਦੇ ਕੰਮ ਪਾਸ ਕਰਨ ਦੇ ਅਧਿਕਾਰ ਦਿਤੇ ਗਏ | ਦੂਸਰੀ ਤਰਫ਼ ਮੀਟਿੰਗ ਵਿਚੋਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਕੌਂਸਲਰ ਜਗਰੂਪ ਗਿੱਲ ਅਤੇ ਅਕਾਲੀ ਦਲ ਦੇ ਕੌਂਸਲਰ ਹਰਪਾਲ ਸਿੰਘ ਢਿੱਲੋਂ ਅਤੇ ਅਮਨਦੀਪ ਕੌਰ ਵਲੋਂ ਵਾਕਆਊਟ ਕੀਤੇ ਜਾਣ ਮਗਰੋਂ ਜਗਰੂਪ ਗਿੱਲ ਨੇ ਕਿਹਾ ਕਿ ਡੇਢ ਮਹੀਨੇ ਬਾਅਦ ਹੋਈ ਨਗਰ ਨਿਗਮ ਦੀ ਵਰਚੂਅਲ ਮੀਟਿੰਗ ਵਿਚ ਲੋਕਾਂ ਦੇ ਹਿਤਾਂ ਦੀ ਗੱਲ ਰੱਖਣ ਆਏ ਸਨ ਪਰ ਉਨ੍ਹਾਂ ਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ ਜਿੱਥੇ ਬੋਲਣ/ਵਿਚਾਰ ਰੱਖਣ ਅਧਿਕਾਰ ਨਹੀਂ ਉੱਥੋਂ ਵਾਕਆਊਟ ਕਰਨਾ ਹੀ ਚੰਗਾ ਹੈ | ਗਿੱਲ ਨੇ ਕਿਹਾ ਕਿ ਉਹ ਕੋਰੋਨਾ ਕਾਰਨ ਮੌਤ ਦੇ ਮੂੰਹ ਵਿਚ ਜਾ ਪਏ ਲੋਕਾਂ ਅਤੇ ਕਿਸਾਨ ਅੰਦੋਲਨ ਦੌਰਾਨ ਮਰਨ ਵਾਲੇ ਕਿਸਾਨਾਂ ਲਈ ਇਕ ਕਰੋੜ ਦੀ ਮਦਦ ਸਬੰਧੀ ਰਾਹਤ ਫ਼ੰਡ ਦੇਣ ਦਾ ਤੇ ਸੀਨੀਅਰ ਕੌਂਸਲਰ ਰਹੇ ਭੁਪਿੰਦਰ ਸਿੰਘ ਭੁੱਲਰ ਨੂੰ ਸ਼ਰਧਾਂਜਲੀ ਦੇਣਾ ਚਾਹੁੰਦੇ ਸਨ | ਇਹੀ ਨਹੀਂ, ਉਹ ਸ਼ਹਿਰ ਵਿਚ ਹੱਡਾ ਰੋੜੀ ਦਾ ਮਸਲਾ, ਪਾਣੀ ਦੇ ਪੁਰਾਣੇ ਰੇਟ ਲਾਗੂ ਕਰਨਾ, ਪ੍ਰਾਪਰਟੀ ਟੈਕਸ ਮੁਆਫ਼ ਕਰਨਾ, ਤਿ੍ਵੇਣੀ ਕੰਪਨੀ ਤੋਂ ਕੰਮ ਵਾਪਸ ਲੈਣ ਜਿਹੇ ਅਨੇਕਾਂ ਮੁੱਦਿਆਂ ਨੂੰ ਹਾਊਸ 'ਚ ਰੱਖਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਬੋਲਣ ਹੀ ਨਹੀਂ ਦਿੱਤਾ ਗਿਆ | ਕੌਂਸਲਰ ਹਰਪਾਲ ਸਿੰਘ ਢਿੱਲੋਂ ਤੇ ਅਮਨਦੀਪ ਕੌਰ ਨੇ ਕਿਹਾ ਕਿ ਕੌਂਸਲਰਾਂ ਦਾ ਕੰਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਠਾਉਣਾ ਹੈ ਪਰ ਇੱਥੇ ਮਾਈਕ ਬੰਦ ਕਰਕੇ ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਗਿਆ |
ਐਡਵੋਕੇਟ ਹਰਪਾਲ ਸਿੰਘ ਢਿੱਲੋਂ ਨਗਰ ਨਿਗਮ ਬਠਿੰਡਾ 'ਚ ਵਿਰੋਧੀ ਧਿਰ ਦੇ ਆਗੂ ਨਿਯੁਕਤ
ਅੱਜ ਸ਼ੋ੍ਰਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਯੂਥ ਵਿੰਗ ਦੇ ਪ੍ਰਧਾਨ ਅਤੇ ਦੂਜੀ ਵਾਰ ਕੌਂਸਲਰ ਜਿੱਤੇ ਐਡਵੋਕੇਟ ਹਰਪਾਲ ਸਿੰਘ ਢਿੱਲੋਂ ਨੂੰ ਨਗਰ ਨਿਗਮ ਬਠਿੰਡਾ ਵਿਚ ਸ਼ੋ੍ਰਮਣੀ ਅਕਾਲੀ ਦਲ ਵਲੋਂ ਵਿਰੋਧੀ ਧਿਰ ਦਾ ਆਗੂ ਨਿਯੁਕਤ ਕੀਤਾ ਗਿਆ | ਇਹ ਫ਼ੈਸਲਾ ਬਠਿੰਡਾ ਸ਼ਹਿਰੀ ਤੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਹਾਜ਼ਰੀ ਵਿਚ ਹੋਈ ਮੀਟਿੰਗ ਵਿਚ ਕੀਤਾ ਗਿਆ | ਮੀਟਿੰਗ ਵਿਚ ਅਮਨਦੀਪ ਕੌਰ ਕੌਂਸਲਰ, ਗੁਰਦੇਵ ਕੌਰ ਕੌਂਸਲਰ, ਸੀਲਾ ਰਾਣੀ ਕੌਂਸਲਰ, ਮੱਖਣ ਸਿੰਘ ਕੌਂਸਲਰ ਅਤੇ ਸੁਰੇਸ਼ ਚੌਹਾਨ ਕੌਂਸਲਰ ਮੌਜੂਦ ਸਨ | ਸ: ਢਿੱਲੋਂ ਦਾ ਨਾਂਅ ਕੌਂਸਲਰ ਮੱਖਣ ਸਿੰਘ ਨੇ ਪੇਸ਼ ਕੀਤਾ ਅਤੇ ਤਾਈਦ ਬੀਬੀ ਗੁਰਦੇਵ ਕੌਰ ਛਿੰਦਾ ਕੌਂਸਲਰ ਨੇ ਕੀਤੀ |

24 ਘੰਟਿਆਂ 'ਚ 8 ਮੌਤਾਂ, 156 ਨਵੇਂ ਕੇਸ ਆਏ

ਬਠਿੰਡਾ,4 ਜੂਨ (ਅਵਤਾਰ ਸਿੰਘ)-ਜ਼ਿਲ੍ਹਾ ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲ੍ਹਾ ਵਾਸੀਆਂ ਲਈ ਰਾਹਤ ਵਾਲਾ ਹਫ਼ਤਾ ਰਿਹਾ ਜਿਸ ਵਿਚ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਮੌਤ ਦਰ, ਘਰੇਲੂ ਇਕਾਂਤਵਾਸ, ਨਵੇਂ ਤੇ ਐਕਟਿਵ ਕੇਸਾਂ 'ਚ ਘਾਟ ਹੋਈ | ਉਨ੍ਹਾਂ ...

ਪੂਰੀ ਖ਼ਬਰ »

ਦੁਕਾਨ 'ਤੇ ਬੱਚੇ ਤੋਂ ਮਜ਼ਦੂਰੀ ਕਰਵਾਏ ਜਾਣ 'ਤੇ ਮਾਮਲਾ ਦਰਜ

ਸੰਗਤ ਮੰਡੀ, 4 ਜੂਨ (ਅੰਮਿ੍ਤਪਾਲ ਸ਼ਰਮਾ)-ਥਾਣਾ ਸੰਗਤ ਦੀ ਪੁਲਿਸ ਵੱਲੋਂ ਪਿੰਡ ਜੈ ਸਿੰਘ ਵਾਲਾ ਵਿਖੇ ਕਰਿਆਨੇ ਦੀ ਦੁਕਾਨ 'ਤੇ ਘੱਟ ਉਮਰ ਦੇ ਬੱਚੇ ਤੋਂ ਮਜ਼ਦੂਰੀ ਕਰਵਾਏ ਜਾਣ 'ਤੇ ਦੁਕਾਨ ਦੇ ਮਾਲਕ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ...

ਪੂਰੀ ਖ਼ਬਰ »

ਘਰ 'ਚੋਂ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ

ਭੁੱਚੋ ਮੰਡੀ, 4 ਜੂਨ (ਬਿੱਕਰ ਸਿੰਘ ਸਿੱਧੂ)- ਬੀਤੀ ਰਾਤ ਚੋਰਾਂ ਨੇ ਮੰਡੀ ਦੇ ਵਾਰਡ ਨੰਬਰ ਪੰਜ ਦੀ ਚੱਕਾਂ ਵਾਲੀ ਗਲੀ ਦੇ ਇਕ ਘਰ ਵਿਚ ਜਿੰਦਰੇ ਵੱਢ ਕੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ | ਪਰਿਵਾਰ ਦੇ ਮੈਂਬਰ ਘਰ ਨੂੰ ਜਿੰਦਰੇ ਲਗਾ ਕੇ ਕਿਤੇ ਬਾਹਰ ਗਏ ਹੋਏ ਸਨ | ...

ਪੂਰੀ ਖ਼ਬਰ »

ਬੱਚਾ ਸਰਹਿੰਦ ਨਹਿਰ 'ਚ ਨਹਾਉਣ ਮੌਕੇ ਡੁੱਬਿਆ

ਬਠਿੰਡਾ, 4 ਜੂਨ (ਅਵਤਾਰ ਸਿੰਘ)-ਗਰਮੀ ਦੇ ਮੌਸਮ ਵਿਚ ਸਰਹਿੰਦ ਨਹਿਰ ਵਿਚ ਹਰ ਸਾਲ ਪਤਾ ਨਹੀਂ ਕਿੰਨੇ ਮਾਸੂਮ ਬੱਚੇ ਇਸ ਦੀ ਭੇਟ ਚੜ੍ਹਦੇ ਹਨ | ਇਸ ਦੇ ਚੱਲਦਿਆਂ ਹੀ ਸਥਾਨਕ ਸ਼ਹਿਰ ਦੀ ਸਰਹਿੰਦ ਨਹਿਰ 'ਚ ਇਕ ਬੱਚਾ ਨਹਾਉਣ ਸਮੇਂ ਡੁੱਬ ਗਿਆ ਜਿਸ ਦੀ ਸੂਚਨਾ ਸਹਾਰਾ ਜਨ ਸੇਵਾ ...

ਪੂਰੀ ਖ਼ਬਰ »

ਲੁਟੇਰਿਆਂ ਨੇ ਸੁਨਿਆਰੇ ਦੀਆਂ ਅੱਖਾਂ 'ਚ ਸਪਰੇਅ ਪਾ ਕੇ ਲੁੱਟੇ ਸੋਨੇ ਦੇ ਗਹਿਣੇ

ਬਠਿੰਡਾ, 4 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਬਠਿੰਡਾ ਵਿਚ ਦੋ ਲੁਟੇਰਿਆਂ ਨੇ ਦਿਨ-ਦਿਹਾੜੇ ਨੇ ਇਕ ਸੁਨਿਆਰੇ ਦੀਆਂ ਅੱਖਾਂ ਵਿਚ ਸਪਰੇਅ ਪਾ ਕੇ ਸੋਨੇ ਦੇ ਗਹਿਣੇ ਲੁੱਟ ਲਏ, ਜਿਨ੍ਹਾਂ ਦੀ ਕੀਮਤ 8 ਲੱਖ ਰੁਪਏ ਦੇ ਲਗਭਗ ਦੱਸੀ ਜਾ ਰਹੀ ਹੈ | ਲੁੱਟ ਦੀ ਵਾਰਦਾਤ ਨੂੰ ...

ਪੂਰੀ ਖ਼ਬਰ »

ਤੀਜਾ ਘੱਲੂਘਾਰਾ ਸਮਾਗਮ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ

ਬਠਿੰਡਾ, 4 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਬਠਿੰਡਾ ਦੇ ਗੁਰਦੁਆਰਾ ਖ਼ਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ ਵਿਖੇ ਜੂਨ 1984 ਤੀਜਾ ਘੱਲੂਘਾਰਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਸਮਾਗਮ ਕਰਵਾਇਆ ਗਿਆ | ਹਜ਼ੂਰੀ ਰਾਗੀ ਜਥੇ ਨੇ ਕੀਰਤਨ ਕੀਤਾ, ਸਮਾਗਮ ਵਿਚ ...

ਪੂਰੀ ਖ਼ਬਰ »

ਤਲਵੰਡੀ ਸਾਬੋ 'ਚ ਕੋਰੋਨਾ ਨਾਲ ਇਕ ਦੀ ਮੌਤ, 24 ਹੋਰ ਮਿਲੇ ਕੋਰੋਨਾ ਪਾਜ਼ੀਟਿਵ

ਤਲਵੰਡੀ ਸਾਬੋ, 4 ਜੂਨ (ਰਣਜੀਤ ਸਿੰਘ ਰਾਜੂ)- ਇਲਾਕੇ ਅੰਦਰ ਕੋਰੋਨਾ ਨਾਲ ਪਿਛਲੇ 24 ਘੰਟਿਆਂ ਵਿਚ ਜਿੱਥੇ ਇੱਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ ਉੱਥੇ ਸਿਹਤ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ 24 ਹੋਰ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ | ਸਬ ਡਵੀਜ਼ਨਲ ...

ਪੂਰੀ ਖ਼ਬਰ »

ਪਾਵਰਕਾਮ ਦੇ ਠੇਕਾ ਮੁਲਾਜ਼ਮਾਂ ਵਲੋਂ ਕੌਮੀ ਸ਼ਾਹ ਮਾਰਗ ਜਾਮ ਕਰਕੇ ਕੈਪਟਨ ਸਰਕਾਰ ਖ਼ਿਲਾਫ਼ ਧਰਨਾ

ਲਹਿਰਾ ਮੁਹੱਬਤ, 4 ਜੂਨ (ਸੁਖਪਾਲ ਸਿੰਘ ਸੁੱਖੀ)- ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਬੈਨਰ ਹੇਠ ਅੱਜ ਗੁਰੂ ਹਰਿਗੋਬਿੰਦ ਤਾਪ ਬਿਜਲੀ ਤੇ ਪਾਵਰਕਾਮ ਜ਼ੋਨ ਬਠਿੰਡਾ ਸਮੇਤ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਤੇ ਹੋਰ ਹੱਕੀ ਮੰਗਾਂ ਨੂੰ ...

ਪੂਰੀ ਖ਼ਬਰ »

ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਨੂੰ ਸਮਰਪਿਤ ਅਖੰਡ ਪਾਠ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਆਰੰਭ

ਤਲਵੰਡੀ ਸਾਬੋ, 4 ਜੂਨ (ਰਣਜੀਤ ਸਿੰਘ ਰਾਜੂ)- ਸਾਕਾ ਨੀਲਾ ਤਾਰਾ ਦੇ ਸ਼ਹੀਦ ਸਿੰਘਾਂ/ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਅੱਜ ਅਖੰਡ ਪਾਠ ਆਰੰਭ ਕੀਤੇ ਗਏ | ਮੁੱਖ ਸਮਾਗਮ 6 ਜੂਨ ਨੂੰ ਹੋਵੇਗਾ | ਆਰੰਭਤਾ ਦੀ ਅਰਦਾਸ ਹੈੱਡ ਗ੍ਰੰਥੀ ਭਾਈ ...

ਪੂਰੀ ਖ਼ਬਰ »

ਕੈਮਿਸਟ ਐਸੋਸੀਏਸ਼ਨ ਨੂੰ 10 ਇਮਿਊਨਟੀ ਬੂਸਟਰ ਕਿੱਟਾਂ ਤਕਸੀਮ

ਭਗਤਾ ਭਾਈਕਾ, 4 ਜੂਨ (ਸੁਖਪਾਲ ਸਿੰਘ ਸੋਨੀ)-ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਬਠਿੰਡਾ ਵਲੋਂ ਸਮੂਹ ਯੂਨਿਟਾਂ ਦੇ ਸਹਿਯੋਗ ਸਦਕਾ ਕੋਰੋਨਾ ਇਮਿਊਨਟੀ ਬੂਸਟਰ ਕਿੱਟਾਂ ਤਿਆਰ ਕਰਕੇ ਜ਼ਿਲ੍ਹੇ ਦੇ ਰਿਟੇਲਰਾਂ ਤੇ ਹੋਲਸੇਲਰਾਂ ਨੂੰ ਵੰਡ ਕੀਤੀ ਜਾ ਰਹੀ ਹੈ | ਇਸੇ ਹੀ ...

ਪੂਰੀ ਖ਼ਬਰ »

ਦੋ ਮੋਟਰਸਾਈਕਲ ਸਵਾਰ ਭਿੜੇ, ਦੋਵੇਂ ਜ਼ਖ਼ਮੀ

ਰਾਮਾਂ ਮੰਡੀ, 4 ਜੂਨ (ਤਰਸੇਮ ਸਿੰਗਲਾ)-ਅੱਜ ਬਾਅਦ ਦੁਪਹਿਰ ਨੇੜਲੇ ਪਿੰਡ ਰਾਮਾਂ ਵਿਖੇ ਦੋ ਮੋਟਰਸਾਈਕਲਾਂ ਦੀ ਆਪਸ 'ਚ ਹੋਈ ਭਿੜਤ ਵਿਚ ਦੋਹਾਂ ਦੇ ਸਵਾਰ ਗੁਰਦੀਪ ਸਿੰਘ ਪੁੱਤਰ ਦਸੌਂਦਾ ਸਿੰਘ ਅਤੇ ਦੇਸ ਰਾਜ ਪੁੱਤਰ ਹਰਨੇਕ ਸਿੰਘ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ | ...

ਪੂਰੀ ਖ਼ਬਰ »

ਅਕਾਲੀ ਆਗੂ ਸਵਰਨਜੀਤ ਸਿੰਘ ਸੰਧੂ ਪੱਕਾ ਕਲਾਂ ਨੂੰ ਸਦਮਾ, ਪਿਤਾ ਦਾ ਦਿਹਾਂਤ

ਸੰਗਤ ਮੰਡੀ/ਰਾਮਾ ਮੰਡੀ, 4 ਜੂਨ (ਸ਼ਾਮ ਸੁੰਦਰ ਜੋਸ਼ੀ, ਤਰਸੇਮ ਸਿੰਗਲਾ)-ਅਕਾਲੀ ਆਗੂ ਸਵਰਨਜੀਤ ਸਿੰਘ ਸੰਧੂ ਸਾਬਕਾ ਚੇਅਰਮੈਨ, ਮਹਾਂਵੀਰ ਸਿੰਘ ਸੰਧੂ, ਭੁਪਿੰਦਰ ਸਿੰਘ ਸੰਧੂ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਮਹਿਲ ਸਿੰਘ ਸੰਧੂ ਪਿਛਲੇ ...

ਪੂਰੀ ਖ਼ਬਰ »

ਸਾਬਕਾ ਮੰਤਰੀ ਮਲੂਕਾ ਨੂੰ ਗਹਿਰਾ ਸਦਮਾ, ਭਣੋਈਏ ਦਾ ਦਿਹਾਂਤ

ਰਾਮਪੁਰਾ ਫੂਲ, 4 ਜੂਨ (ਨਰਪਿੰਦਰ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਭਣੋਈਏ ਸ: ਜਸਪਾਲ ਸਿੰਘ ਰਣੀਆ ਸਾਬਕਾ ...

ਪੂਰੀ ਖ਼ਬਰ »

ਗੋਨਿਆਣਾ 'ਚ ਡੀ.ਸੀ. ਦੇ ਹੁਕਮਾਂ ਦੀਆਂ ਉਡਦੀਆਂ ਹਨ ਸ਼ਰੇਆਮ ਧੱਜੀਆਂ

ਗੋਨਿਆਣਾ, 4 ਜੂਨ (ਲਛਮਣ ਦਾਸ ਗਰਗ)- ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆਂ ਦੇ ਨਾਲ-ਨਾਲ ਪੰਜਾਬ ਦੇ ਦੁਕਾਨਦਾਰਾਂ ਨੂੰ ਵੀ ਮੰਦੀ ਦੇ ਮੂੰਹ ਵਿਚ ਧੱਕਿਆ ਹੋਇਆ ਹੈ ਪਰ ਸ਼ੁਰੂ ਤੋਂ ਹੀ ਦੁਕਾਨਾਂ ਖੋਲ੍ਹਣਾ ਸਰਕਾਰ ਨੂੰ ਵਾਰਾ ਨਹੀਂ ਖਾਂਦਾ ਤੇ ਸ਼ਰਾਬ ਦੇ ਠੇਕੇ ...

ਪੂਰੀ ਖ਼ਬਰ »

ਸਿੱਖਿਆ ਸਨੇਹੀ ਚੰਨਣ ਸਿੰਘ ਸੰਧੂ ਦਾ ਪਿੰਡ ਖੇਮੂਆਣਾ

ਬਰਾੜ ਆਰ. ਸਿੰਘ 98140-14914 ਗੋਨਿਆਣਾ : ਮੁੱਢਲੀ ਪਛਾਣ - ਰਾਸ਼ਟਰੀ ਮਾਰਗ ਤੋਂ 3 ਕਿੱਲੋਮੀਟਰ ਚੜ੍ਹਦੇ ਵੱਲ ਵਸਿਆ ਪਿੰਡ ਖੇਮੂਆਣਾ ਜ਼ਿਲ੍ਹਾ ਬਠਿੰਡਾ 'ਚ ਮਹੱਤਵਪੂਰਣ ਸਥਾਨ ਰੱਖਦਾ ਹੈ | ਸੰਮਤ 1700 ਬਿਕਰਮੀ ਦੇ ਪਹਿਲੇ ਦਹਾਕੇ ਦੌਰਾਨ ਵਿੰਝੂਕਿਆਂ ਵਲੋਂ ਜਿੰਨ੍ਹਾਂ ਦੇ ਆਪਣੇ ...

ਪੂਰੀ ਖ਼ਬਰ »

ਭਾਕਿਯੂ ਏਕਤਾ (ਉਗਰਾਹਾਂ) ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਐੱਸ.ਡੀ.ਐੱਮ. ਦਫ਼ਤਰ ਤਲਵੰਡੀ ਸਾਬੋ ਦਾ ਘਿਰਾਓ

ਤਲਵੰਡੀ ਸਾਬੋ, 4 ਜੂਨ (ਰਣਜੀਤ ਸਿੰਘ ਰਾਜੂ)- ਅੱਜ ਭਾਰਤੀ ਕਿਸਾਨ ਯੂੂਨੀਅਨ ਏਕਤਾ (ਉਗਰਾਹਾਂ) ਬਲਾਕ ਤਲਵੰਡੀ ਸਾਬੋ ਦੇ ਕਿਸਾਨਾਂ ਵਲੋਂ ਕਿਸਾਨਾਂ ਦੀ ਹਨ੍ਹੇਰੀ/ਝੱਖੜ ਨਾਲ ਖਰਾਬ ਹੋਈ ਫਸਲ ਦੇ ਮੁਆਵਜ਼ੇ ਦੀ ਮੰਗ ਅਤੇ ਪਿੰਡ ਨਸੀਬਪੁਰਾ ਦੀ 45 ਕਨਾਲਾਂ ਜ਼ਮੀਨ ਦੇ ਮਾਮਲੇ ...

ਪੂਰੀ ਖ਼ਬਰ »

30 ਏਕੜ ਦੇ ਕਰੀਬ ਸ਼ਾਮਲਾਟ ਜ਼ਮੀਨ 'ਚੋਂ ਖੜ੍ਹੀ ਕਣਕ ਚੋਰੀ ਕੱਟਣ ਦੇ ਦੋਸ਼ ਹੇਠ ਸਵਾ ਦਰਜਨ ਦੋਸ਼ੀ ਨਾਮਜ਼ਦ

ਰਾਮਾਂ ਮੰਡੀ, 4 ਜੂਨ (ਤਰਸੇਮ ਸਿੰਗਲਾ)- ਇੱਥੋ ਕਰੀਬ 20 ਕਿੱਲੋਮੀਟਰ ਦੂਰ ਪੈਂਦੇ ਪਿੰਡ ਸ਼ੇਰਗੜ੍ਹ 'ਚ 30 ਏਕੜ ਦੇ ਕਰੀਬ ਸ਼ਾਮਲਾਟ ਜ਼ਮੀਨ ਵਿਚ ਖੜ੍ਹੀ ਕਣਕ ਚੋਰੀਓਾ ਕੱਟਣ ਦੇ ਦੋਸ਼ ਹੇਠ ਰਾਮਾਂ ਥਾਣੇ ਵਿਚ ਸਵਾ ਦਰਜਨ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕੀਤੇ ਜਾਣ ਦਾ ...

ਪੂਰੀ ਖ਼ਬਰ »

ਬਾਦਲ ਪਰਿਵਾਰ ਤੇ ਬੀਬੀ ਜਗੀਰ ਕੌਰ ਤਖ਼ਤ ਸ੍ਰੀ ਦਮਦਮਾ ਸਾਹਿਬ ਹੋਏ ਨਤਮਸਤਕ

ਤਲਵੰਡੀ ਸਾਬੋ, 4 ਜੂਨ (ਰਣਜੀਤ ਸਿੰਘ ਰਾਜੂ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ...

ਪੂਰੀ ਖ਼ਬਰ »

ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਕੋਟ ਸ਼ਮੀਰ ਪੁੱਜੀ ਲੱਖਾ ਸਿਧਾਣਾ ਤੇ ਉਸ ਦੀ ਟੀਮ ਮੇਰੀ ਸੁਰੱਖਿਆ ਮੇਰੇ ਲੋਕ, ਜੋ ਮੇਰੀਆਂ ਬਾਹਵਾਂ ਹਨ- ਲੱਖਾ ਸਿਧਾਣਾ

ਕੋਟਫੱਤਾ, 4 ਜੂਨ (ਰਣਜੀਤ ਸਿੰਘ ਬੁੱਟਰ)- ਪਹਿਲਾਂ ਮਿਥੇ ਪ੍ਰੋਗਰਾਮ ਅਨੁਸਾਰ ਕਿਸਾਨੀ ਅੰਦੋਲਨ ਦੇ ਧਰੁ ਤਾਰੇ ਤੇ ਸਮਾਜ ਸੇਵੀ ਨੌਜਵਾਨ ਲੱਖਾ ਸਿਧਾਣਾ ਤੇ ਉਸ ਦੀ ਟੀਮ ਪਿੰਡ ਕੋਟਸ਼ਮੀਰ ਦੇ ਗੁਰਦੁਆਰਾ ਬੁੰਗਾ ਸਾਹਿਬ ਪੁੱਜੀ | ਦਸਮੇਸ਼ ਕਲੱਬ ਅਤੇ ਕਿਸਾਨ ਯੂਨੀਅਨ ...

ਪੂਰੀ ਖ਼ਬਰ »

ਮੇਰੀ ਸੁਰੱਖਿਆ ਮੇਰੇ ਲੋਕ, ਜੋ ਮੇਰੀਆਂ ਬਾਹਵਾਂ ਹਨ- ਲੱਖਾ ਸਿਧਾਣਾ

ਕੋਟਫੱਤਾ, 4 ਜੂਨ (ਰਣਜੀਤ ਸਿੰਘ ਬੁੱਟਰ)- ਪਹਿਲਾਂ ਮਿਥੇ ਪ੍ਰੋਗਰਾਮ ਅਨੁਸਾਰ ਕਿਸਾਨੀ ਅੰਦੋਲਨ ਦੇ ਧਰੁ ਤਾਰੇ ਤੇ ਸਮਾਜ ਸੇਵੀ ਨੌਜਵਾਨ ਲੱਖਾ ਸਿਧਾਣਾ ਤੇ ਉਸ ਦੀ ਟੀਮ ਪਿੰਡ ਕੋਟਸ਼ਮੀਰ ਦੇ ਗੁਰਦੁਆਰਾ ਬੁੰਗਾ ਸਾਹਿਬ ਪੁੱਜੀ | ਦਸਮੇਸ਼ ਕਲੱਬ ਅਤੇ ਕਿਸਾਨ ਯੂਨੀਅਨ ...

ਪੂਰੀ ਖ਼ਬਰ »

6ਵੇਂ ਪੇ-ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਦੇ ਮਾਮਲੇ ਨੂੰ ਲਟਕਾਉਣ 'ਤੇ ਮਲੂਕਾ ਨੇ ਚੁੱਕੇ ਸਵਾਲ ਕਿਹਾ, ਡੰਗ ਟਪਾਊ ਨੀਤੀ ਛੱਡ ਕੇ ਸੱਚ ਬੋਲਣ ਦੀ ਹਿੰਮਤ ਕਰੇ ਸਰਕਾਰ

ਬਠਿੰਡਾ, 4 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸੂਬਾ ਸਰਕਾਰ ਵਲੋਂ ਮੁਲਾਜ਼ਮਾਂ ਦੀ ਲੰਮੇ ਸਮੇਂ ਤੋਂ 6ਵਾਂ ਪੇ ਕਮਿਸ਼ਨ ਲਾਗੂ ਕਰਨ ਦੀ ਮੰਗ ਨੂੰ ਇਕ ਵਾਰ ਫਿਰ ਅੱਗੇ ਪਾਉਣ 'ਤੇ ਸਾਬਕਾ ਪੰਚਾਇਤ ਮੰਤਰੀ ਤੇ ਮੁਲਾਜ਼ਮ ਵਿੰਗ ਦੇ ਕੁਆਰਡੀਨੇਟਰ ਸਿਕੰਦਰ ਸਿੰਘ ਮਲੂਕਾ ਨੇ ...

ਪੂਰੀ ਖ਼ਬਰ »

ਬੱਲੂਆਣਾ ਟੇਲ ਤੋਂ ਮੋਟਰ ਚੋਰੀ ਸਬੰਧੀ ਕਾਰਵਾਈ ਨਾ ਹੋਣ ਕਾਰਨ ਕਿਸਾਨਾਂ ਵਲੋਂ ਨਹਿਰੀ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ

ਬੱਲੂਆਣਾ, 4 ਜੂਨ (ਗੁਰਨੈਬ ਸਾਜਨ)- ਬਹਿਮਣ ਦੀਵਾਨਾ ਰਜਬਾਹੇ ਵਿਚੋਂ ਨਿਕਲਦੀ ਟੇਲ ਜੋ ਬੱਲੂਆਣਾ, ਕਰਮਗੜ੍ਹ ਸਤਰਾਂ ਤੇ ਸਰਦਾਰਗੜ੍ਹ ਦੇ ਖੇਤਾਂ ਦੀ ਸਿੰਜਾਈ ਕਰਦੀ ਹੈ | ਤਿੰਨਾਂ ਪਿੰਡਾਂ ਨੂੰ ਮਿਲਾਉਂਦੀ ਟੇਲ 'ਚੋਂ ਮਸ਼ੀਨ ਪਿਛਲੇ ਦਿਨੀਂ ਕੋਈ ਸ਼ਰਾਰਤੀ ਚੋਰੀ ਕੱਢ ਕੇ ...

ਪੂਰੀ ਖ਼ਬਰ »

ਕੱਚੇ ਮੁਲਾਜ਼ਮਾਂ ਨੇ ਚੀਫ਼ ਇੰਜੀਨੀਅਰ ਦੇ ਦਫ਼ਤਰ ਅੱਗੇ ਕੀਤਾ ਰੋਸ ਪ੍ਰਦਰਸ਼ਨ

ਬਠਿੰਡਾ, 4 ਜੂਨ (ਅਵਤਾਰ ਸਿੰਘ)-ਲੰਬੇ ਸਮੇਂ ਤੋਂ ਆਪਣੀ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਵਲੋਂ ਅੱਜ ਚੀਫ਼ ਇੰਜੀਨੀਅਰ ਦੇ ਦਫ਼ਤਰ ਅੱਗੇੇ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਠੇਕਾ ਮੁਲਾਜ਼ਮ ...

ਪੂਰੀ ਖ਼ਬਰ »

'ਆਪ' ਨੇ ਲੰਬੀ ਥਾਣੇ ਅੱਗੇ ਰਾਸ਼ਟਰੀ ਮਾਰਗ ਜਾਮ ਕਰਦਿਆਂ ਦਿੱਤਾ ਰੋਸ ਧਰਨਾ

ਲੰਬੀ, 4 ਜੂਨ (ਸ਼ਿਵਰਾਜ ਸਿੰਘ ਬਰਾੜ, ਮੇਵਾ ਸਿੰਘ)-ਪਿੰਡ ਬਾਦਲ ਵਿਖੇ ਨਕਲੀ ਸ਼ਰਾਬ ਫ਼ੈਕਟਰੀ ਫੜੇ ਜਾਣ 'ਤੇ ਅਸਲੀ ਦੋਸ਼ੀਆਂ ਖ਼ਿਲਾਫ਼ ਕਰਵਾਈ ਨਾ ਕਰਨ ਦੇ ਰੋਸ ਵਜੋਂ 'ਆਪ' ਵਲੋਂ ਥਾਣਾ ਲੰਬੀ ਅੱਗੇ ਰਾਸ਼ਟਰੀ ਮਾਰਗ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਪਿੰਡ ਬਹਿਮਣ ਕੌਰ ਸਿੰਘ ਤੇ ਬਹਿਮਣ ਜੱਸਾ ਸਿੰਘ ਤੋਂ ਗੁਰੂਸਰ ਨੂੰ ਜਾਣ ਵਾਲੀ ਸੜਕ ਦੀ ਹਾਲਤ ਅਤਿ-ਖਸਤਾ

ਸੀਂਗੋ ਮੰਡੀ, 4 ਜੂਨ (ਪਿ੍ੰਸ ਗਰਗ)-ਪੰਜਾਬ ਅੰਦਰ ਪਿਛਲੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਕਾਰਜਕਾਰ ਸਮੇਂ ਸੂਬੇ ਅੰਦਰ ਵਿਕਾਸ ਕਾਰਜਾਂ 'ਚ ਵਿਸ਼ੇਸ਼ ਤੌਰ 'ਤੇ ਪਿੰਡਾਂ ਦੀਆਂ ਲਿੰਕ ਸੜਕਾਂ ਦੇ ਨਿਰਮਾਣ ਲਈ ਵੱਡੇ ਪੱਧਰ 'ਤੇ ਉਪਰਾਲਾ ਕੀਤਾ ਗਿਆ ਤੇ ਪੰਜਾਬ ਦੇ ਪਿੰਡਾਂ ...

ਪੂਰੀ ਖ਼ਬਰ »

ਥਾਣਾ ਸਦਰ ਦੇ ਨਜ਼ਦੀਕ ਝਾੜੀਆਂ 'ਚੋਂ ਅੱਗ ਨਾਲ ਝੁਲਸੀ ਲਾਸ਼ ਮਿਲੀ

ਰਾਮਪੁਰਾ ਫੂਲ, 4 ਜੂਨ (ਗੁਰਮੇਲ ਸਿੰਘ ਵਿਰਦੀ)-ਸਥਾਨਕ ਬਠਿੰਡਾ-ਜੀਰਕਪੁਰ ਕੌਮੀ ਸ਼ਾਹ ਮਾਰਗ 'ਤੇ ਸਥਿਤ ਥਾਣਾ ਸਦਰ ਤੋਂ 300 ਮੀਟਰ ਦੀ ਦੂਰੀ ਤੋਂ ਝਾੜੀਆਂ ਵਿਚੋਂ ਅੱਗ ਨਾਲ ਝੁਲਸੀ ਹੋਈ ਲਾਸ਼ ਮਿਲਣ ਦੀ ਖ਼ਬਰ ਹੈ | ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ...

ਪੂਰੀ ਖ਼ਬਰ »

ਸੜਕ ਦੁਰਘਟਨਾ 'ਚ ਤਿੰਨ ਲੜਕੀਆਂ ਗੰਭੀਰ ਜ਼ਖ਼ਮੀ, ਹਾਲਤ ਨਾਜ਼ਕ

ਬਠਿੰਡਾ, 4 ਜੂਨ (ਅਵਤਾਰ ਸਿੰਘ)-ਸਥਾਨਕ ਪਾਰਸ ਰਾਮ ਨਗਰ ਦੇ ਓਵਰਬਿ੍ਜ 'ਤੇ ਤਿੰਨ ਐਕਟਿਵਾ ਸਕੂਟਰ ਸਵਾਰ ਲੜਕੀਆਂ ਆਪਣੇ ਸਕੂਟਰੀ ਦਾ ਸੰਤੁਲਨ ਨਾ ਸੰਭਾਲ ਸਕਣ ਕਾਰਨ ਪੁਲ ਦੀ ਕੰਧ ਨਾਲ ਟਕਰਾਉਣ ਕਾਰਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈਆਂ | ਇਸ ਘਟਨਾ ਦੀ ਸੂਚਨਾ ਮਿਲਣ 'ਤੇ ...

ਪੂਰੀ ਖ਼ਬਰ »

ਕਵੀਸ਼ਰ ਜੱਗਾ ਸਿੰਘ ਗੋਬਿੰਦਪੁਰਾ ਦਾ ਦਿਹਾਂਤ

ਨਥਾਣਾ, 4 ਜੂਨ (ਗੁਰਦਰਸ਼ਨ ਲੁੱਧੜ)- ਸਿੱਖ ਇਤਿਹਾਸ ਦੇ ਪ੍ਰਚਾਰਕ ਤੇ ਪੰਥਕ ਸਟੇਜਾਂ 'ਤੇ ਲੰਬਾ ਸਮਾ ਸੇਵਾਵਾਂ ਨਿਭਾਉਣ ਵਾਲੇ ਕਵੀਸ਼ਰ ਜੱਗਾ ਸਿੰਘ ਗੋਬਿੰਦਪੁਰਾ (79) ਦਾ ਦੇਹਾਂਤ ਹੋ ਗਿਆ ਹੈ | ਸੀਨੀਅਰ ਅਕਾਲੀ ਆਗੂ ਜਗਸੀਰ ਸਿੰਘ ਕਲਿਆਣ, ਬਲਾਕ ਸੰਮਤੀ ਨਥਾਣਾ ਦੇ ...

ਪੂਰੀ ਖ਼ਬਰ »

ਲੱਖਾਂ ਦੀ ਲਾਗਤ ਨਾਲ ਬਣਾਈ ਗਈ ਸੜਕ ਪ੍ਰਸ਼ਾਸਨ ਦੀ ਬੇਧਿਆਨੀ ਕਾਰਨ ਮੀਂਹ ਦੇ ਪਾਣੀ ਨਾਲ ਹੋ ਰਹੀ ਖ਼ਰਾਬ

ਭਾਈਰੂਪਾ, 4 ਜੂਨ (ਵਰਿੰਦਰ ਲੱਕੀ)- ਬੱਸ ਅੱਡਾ ਭਾਈਰੂਪਾ ਤੋਂ ਕਸਬਾ ਭਾਈਰੂਪਾ ਨੂੰ ਆਉਣ ਵਾਲੀ ਲੱਖਾਂ ਦੀ ਲਾਗਤ ਨਾਲ ਬਣਾਈ ਗਈ ਸੜਕ ਪ੍ਰਸ਼ਾਸਨ ਦੇ ਬਤਰੀਬੇ ਕੰਮ ਤੇ ਬੇਧਿਆਨੀ ਨਾਲ ਖ਼ਰਾਬ ਹੋ ਰਹੀ ਹੈ ਤੇ ਟੁੱਟਣੀ ਵੀ ਸ਼ੁਰੂ ਹੋ ਚੁੱਕੀ ਹੈ | ਥੋੜੇ ਜਿਹੇ ਮੀਂਹ ਨਾਲ ਹੀ ...

ਪੂਰੀ ਖ਼ਬਰ »

ਵਿਧਾਇਕ ਕਮਾਲੂ ਦੇ ਕਾਂਗਰਸ 'ਚ ਆਉਣ 'ਤੇ ਉਨ੍ਹਾਂ ਦੇ ਸਮਰਥਕਾਂ ਨੇ ਲੱਡੂ ਵੰਡੇ

ਮੌੜ ਮੰਡੀ, 4 ਜੂਨ (ਗੁਰਜੀਤ ਸਿੰਘ ਕਮਾਲੂ)- ਆਮ ਆਦਮੀ ਪਾਰਟੀ ਦੇ ਬਾਗ਼ੀ ਵਿਧਾਇਕ ਜਗਦੇਵ ਸਿੰਘ ਕਮਾਲੂ ਅੱਜ ਪਾਰਟੀ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋ ਗਏ ਹਨ | ਵਿਧਾਇਕ ਕਮਾਲੂ ਆਪਣੇ ਸਾਥੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਪਿਰਮਲ ਸਿੰਘ ਖ਼ਾਲਸਾ ਦੇ ਨਾਲ ਅੱਜ ...

ਪੂਰੀ ਖ਼ਬਰ »

ਵਕੀਲਾਂ ਨੇ ਵਿਸ਼ਵ ਸਾਈਕਲਿੰਗ ਦਿਵਸ ਮੌਕੇ ਕੱਢੀ ਰੈਲੀ

ਬਠਿੰਡਾ, 4 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਅਤੇ ਸਾਈਕਲਿੰਗ ਗਰੁੱਪ ਬਠਿੰਡਾ ਨੇ ਅੱਜ ਵਿਸ਼ਵ ਸਾਈਕਲਿੰਗ ਦਿਵਸ ਮੌਕੇ ਸਾਈਕਲ ਰੈਲੀ ਕੱਢੀ ਜਿਸ ਵਿਚ ਵੱਡੀ ਗਿਣਤੀ ਵਕੀਲਾਂ ਨੇ ਹਿੱਸਾ ਲਿਆ | ਸਾਈਕਲ ਰੈਲੀ ਨੂੰ ਜ਼ਿਲ੍ਹਾ ...

ਪੂਰੀ ਖ਼ਬਰ »

ਬਾਬਾ ਅਜਾਇਬ ਸਿੰਘ ਕਾਰ ਸੇਵਾ ਤੇ ਬਾਬਾ ਛੋਟਾ ਸਿੰਘ ਨੂੰ ਸਮਰਪਿਤ ਧਾਰਮਿਕ ਸਮਾਗਮ

ਤਲਵੰਡੀ ਸਾਬੋ, 4 ਜੂਨ (ਰਣਜੀਤ ਸਿੰਘ ਰਾਜੂ) ਸਚਖੰਡ ਵਾਸੀ ਸੰਤ ਬਾਬਾ ਅਜਾਇਬ ਸਿੰਘ 'ਕਾਰ ਸੇਵਾ' ਵਾਲੇ ਅਤੇ ਸੰਤ ਬਾਬਾ ਛੋਟਾ ਸਿੰਘ ਮੁਖੀ ਸੰਪਰਦਾਇ ਮਸਤੂਆਣਾ ਦੀ ਯਾਦ ਵਿੱਚ ਸੰਤ ਬਾਬਾ ਅਜਾਇਬ ਸਿੰਘ 'ਮਾਸਟਰ ਜੀ ਕਾਰ ਸੇਵਾ ਯਾਦਗਰੀ ਸੇਵਾ ਸੁਸਾਇਟੀ' ਵੱਲੋਂ ਗੁਰਦੁਆਰਾ ...

ਪੂਰੀ ਖ਼ਬਰ »

ਹਲਕਾ ਵਿਧਾਇਕਾ ਨੇ ਪਿੰਡ ਬਹਿਮਣ ਜੱਸਾ ਦੇ ਕਿਸਾਨਾਂ ਦੀ ਹਨੇਰੀ ਨਾਲ ਖ਼ਰਾਬ ਹੋਈਆਂ ਫ਼ਸਲਾਂ ਦਾ ਲਿਆ ਜਾਇਜ਼ਾ

ਸੀਂਗੋ ਮੰਡੀ, 4 ਜੂਨ (ਲੱਕਵਿੰਦਰ ਸ਼ਰਮਾ)-ਪਿੰਡ ਬਹਿਮਣ ਜੱਸਾ ਸਿੰਘ 'ਚ ਪਿਛਲੇ ਦਿਨ ਆਏ ਹਨੇਰੀ ਤੇ ਮੀਂਹ ਕਾਰਨ ਨਰਮੇ ਦੀ ਖ਼ਰਾਬ ਹੋਈ ਫ਼ਸਲ ਦਾ ਹਲਕਾ ਵਿਧਾਇਕਾ ਪ੍ਰੋ: ਬਲਜਿੰਦਰ ਕੌਰ ਨੇ ਜਾਇਜ਼ਾ ਲੈਂਦਿਆਂ ਮੌਕੇ 'ਤੇ ਜ਼ਿਲ੍ਹਾ ਦੇ ਡਿਪਟੀ ਕਮਿਸ਼ਨਰ ਨਾਲ ਗੱਲਬਾਤ ...

ਪੂਰੀ ਖ਼ਬਰ »

ਵੱਖ-ਵੱਖ ਮੁਕੱਦਮਿਆਂ 'ਚ ਸ਼ਾਮਿਲ ਵਾਹਨ ਥਾਣਿਆਂ 'ਚ ਬਣ ਰਹੇ ਕਬਾੜ

ਰਾਮਾਂ ਮੰਡੀ, 4 ਜੂਨ (ਤਰਸੇਮ ਸਿੰਗਲਾ)- ਵੱਖ-ਵੱਖ ਮੁਕੱਦਮਿਆਂ 'ਚ ਸ਼ਾਮਿਲ ਹਜ਼ਾਰਾਂ ਵਾਹਨ ਜੋ ਦੇਸ਼ ਦੇ ਵੱਖ-ਵੱਖ ਥਾਣਿਆਂ 'ਚ ਪਏ ਕਬਾੜ ਬਣ ਰਹੇ ਹਨ ਦੇ ਫ਼ੈਸਲਿਆਂ ਸਬੰਧੀ ਕਾਨੂੰਨਾਂ 'ਚ ਵੱਡੇ ਸੁਧਾਰਾਂ ਦੀ ਲੋੜ ਹੈ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਿਊਮਨ ਰਾਈਟਸ ...

ਪੂਰੀ ਖ਼ਬਰ »

ਸਾਬਕਾ ਮੰਤਰੀ ਮਲੂਕਾ ਵਲੋਂ ਸਰਕਲ ਪ੍ਰਧਾਨ ਖ਼ਾਨਦਾਨ ਨਾਲ ਹਮਦਰਦੀ ਦਾ ਪ੍ਰਗਟਾਵਾ

ਭਗਤਾ ਭਾਈਕਾ, 4 ਜੂਨ (ਸੁਖਪਾਲ ਸਿੰਘ ਸੋਨੀ)- ਸ਼ੋ੍ਰਮਣੀ ਅਕਾਲੀ ਦਲ ਯੂਥ ਵਿੰਗ ਸਰਕਲ ਭਗਤਾ ਭਾਈਕਾ ਦੇ ਪ੍ਰਧਾਨ ਸੁਖਜਿੰਦਰ ਸਿੰਘ ਖ਼ਾਨਦਾਨ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਜੀਜਾ ਰਣਜੀਤ ਸਿੰਘ ਬਰਨਾਲਾ ਪਿ੍ੰਸੀਪਲ ਗੁਰੂ ਨਾਨਕ ਦੇਵ ਪਬਲਿਕ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX