ਤਾਜਾ ਖ਼ਬਰਾਂ


ਚਰਨਜੀਤ ਸਿੰਘ ਚੰਨੀ ਹੋਣਗੇ ਪੰਜਾਬ ਦੇ ਨਵੇਂ ਮੁੱਖ ਮੰਤਰੀ, ਹਰੀਸ਼ ਰਾਵਤ ਨੇ ਟਵੀਟ ਰਾਹੀਂ ਦਿੱਤੀ ਜਾਣਕਾਰੀ
. . .  1 minute ago
44 ਸਾਲਾ ਵਿਅਕਤੀ ਦੀ ਗਰੀਸ ’ਚ ਮੌਤ
. . .  9 minutes ago
ਕਾਲਾ ਸੰਘਿਆਂ, 19 ਸਤੰਬਰ (ਬਲਜੀਤ ਸਿੰਘ ਸੰਘਾ)- ਨਜਦੀਕੀ ਪਿੰਡ ਕੇਸਰਪੁਰ ਦੇ 44 ਸਾਲਾ ਵਿਅਕਤੀ ਦੀ ਬੀਤੇ ਦਿਨੀਂ ਗਰੀਸ ’ਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਕਰੀਬ 44 ਸਾਲਾ ਮ੍ਰਿਤਕ ਗੁਰਪ੍ਰੀਤ ...
ਛੱਤੀਸਗੜ੍ਹ : ਬਸਤਰ ਦੇ ਕੋਂਡਾਗਾਓਂ ਤਹਿਸੀਲ ਦੇ ਬੋਰਗਾਓਂ ਨੇੜੇ ਸੜਕ ਹਾਦਸੇ ’ਚ ਸੱਤ ਮੌਤਾਂ, ਨੌਂ ਜ਼ਖ਼ਮੀ
. . .  30 minutes ago
ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਰਾਜਨੀਤਿਕ ਘਟਨਾਕ੍ਰਮ ‘ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਲਈ ਮੰਗਿਆ ਸਮਾਂ
. . .  about 1 hour ago
ਡਿਪਟੀ ਮੁੱਖ ਮੰਤਰੀ ਵਜੋਂ ਆਸ਼ੂ ਦੀ ਚਰਚਾ ਹੋਣ ਤੋਂ ਬਾਅਦ ਘਰ ਵਿਚ ਜਸ਼ਨ ਦਾ ਮਾਹੌਲ
. . .  about 1 hour ago
ਲੁਧਿਆਣਾ ,19 ਸਤੰਬਰ (ਪ੍ਰਮਿੰਦਰ ਸਿੰਘ ਆਹੂਜਾ)-ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਡਿਪਟੀ ਮੁੱਖ ਮੰਤਰੀ ਵਜੋਂ ਨਾਮ ਦੀ ਚਰਚਾ ਹੋਣ ਤੋਂ ਬਾਅਦ ਉਨ੍ਹਾਂ ਦੇ ਘਰ ਜਸ਼ਨ ਦਾ ਮਾਹੌਲ ਹੈ । ਆਸ਼ੂ ਦੇ ਘਰ ਦੇ ਬਾਹਰ ਸਮਰਥਕਾਂ ਦੀ ਭਾਰੀ ਭੀੜ ਇਕੱਠੀ...
ਅੰਮਿ੍ਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਦੁਬਈ ਤੋਂ ਪੁੱਜੇ ਇੱਕ ਯਾਤਰੀ ਕੋਲੋਂ ਕਰੀਬ 40 ਲੱਖ ਦਾ ਸੋਨਾ ਬਰਾਮਦ
. . .  about 1 hour ago
ਰਾਜਾਸਾਂਸੀ , 19 ਸਤੰਬਰ (ਹਰਦੀਪ ਸਿੰਘ ਖੀਵਾ)- ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਹਵਾਈ ਅੱਡਾ’ਤੇ ਤਾਇਨਾਤ ਕਸਟਮ ਸਟਾਫ ਤੇ ਅਧਿਕਾਰੀਆਂ ਦੀ ਟੀਮ ਵਲੋਂ ਦੁਬਈ ਤੋਂ ਪੁੱਜੇ ਇਕ ...
ਸੋਨੀਆ ਗਾਂਧੀ ਨਾਲ ਮੀਟਿੰਗ ਤੋਂ ਬਾਅਦ ਰਾਹੁਲ ਗਾਂਧੀ ਆਪਣੇ ਘਰ ਪਰਤੇ
. . .  about 1 hour ago
ਸੁਖਜਿੰਦਰ ਸਿੰਘ ਰੰਧਾਵਾ ਦੀ ਰਿਹਾਇਸ਼ 'ਤੇ ਪਹੁੰਚੇ ਕਈ ਵਿਧਾਇਕ
. . .  about 1 hour ago
ਚੰਡੀਗੜ੍ਹ, 19 ਸਤੰਬਰ - ਸੁਖਜਿੰਦਰ ਸਿੰਘ ਰੰਧਾਵਾ ਦੀ ਰਿਹਾਇਸ਼ 'ਤੇ ਕਈ ਵਿਧਾਇਕ ਪੁੱਜੇ ਹਨ...
ਮੁੱਖ ਮੰਤਰੀ ਬਣਨ 'ਤੇ ਅੱਜ ਹੀ ਸਹੁੰ ਚੁੱਕ ਸਕਦੈ ਹਨ ਰੰਧਾਵਾ - ਮੀਡੀਆ ਰਿਪੋਰਟ
. . .  about 2 hours ago
ਚੰਡੀਗੜ੍ਹ, 19 ਸਤੰਬਰ - ਮੀਡੀਆ ਰਿਪੋਰਟਾਂ ਮੁਤਾਬਿਕ ਮੁੱਖ ਮੰਤਰੀ ਦੇ ਲਈ ਸੁਖਜਿੰਦਰ ਸਿੰਘ ਰੰਧਾਵਾ ਦੀ ਚੋਣ ਹੋਈ ਹੈ। ਜਿਸ ਤਹਿਤ ਉਹ ਅੱਜ ਹੀ ਪੰਜਾਬ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣ...
ਸੁਖਜਿੰਦਰ ਸਿੰਘ ਰੰਧਾਵਾ ਨੂੰ ਬਣਾਇਆ ਜਾ ਸਕਦੈ ਮੁੱਖ ਮੰਤਰੀ - ਮੀਡੀਆ ਰਿਪੋਰਟਾਂ
. . .  about 2 hours ago
ਚੰਡੀਗੜ੍ਹ, 19 ਸਤੰਬਰ - ਮੀਡੀਆ ਰਿਪੋਰਟਾਂ ਮੁਤਾਬਿਕ ਸੁਖਜਿੰਦਰ ਸਿੰਘ ਰੰਧਾਵਾ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ...
ਸੁਨੀਲ ਜਾਖੜ ਦੇ ਹੱਕ ਵਿਚ ਆਏ 38 ਵਿਧਾਇਕ - ਕਰੀਬੀ ਦਾ ਵੱਡਾ ਦਾਅਵਾ
. . .  about 3 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਕਾਂਗਰਸ ਹਾਈਕਮਾਨ ਦੇ ਆਬਜ਼ਰਵਰਾਂ ਵਲੋਂ ਪਾਰਟੀ ਵਿਧਾਇਕਾਂ ਨੂੰ ਫ਼ੋਨ ਕਰਕੇ ਗੱਲਬਾਤ ਕੀਤੀ ਗਈ ਹੈ। ਜਿਸ ਵਿਚ ਕਿਸ ਨੂੰ ਮੁੱਖ ਮੰਤਰੀ ਬਣਾਇਆ ਜਾਵੇ, ਇਸ ਬਾਰੇ ਸਲਾਹ ਲਈ ਗਈ ਹੈ। ਜਾਣਕਾਰੀ ਅਨੁਸਾਰ ਸੁਨੀਲ ਜਾਖੜ ਦੇ ਹੱਕ ਵਿਚ 38 ਵਿਧਾਇਕਾਂ ਦਾ ਸਮਰਥਨ ਹੈ...
ਪਾਕਿਸਤਾਨੀ ਡਰੋਨ ਦੀ ਭਾਰਤੀ ਖੇਤਰ ਅੰਦਰ ਘੁਸਪੈਠ
. . .  about 3 hours ago
ਖਾਲੜਾ,19 ਸਤੰਬਰ (ਜੱਜਪਾਲ ਸਿੰਘ ਜੱਜ) - ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐਸ.ਐਫ. ਦੀ ਸਰਹੱਦੀ ਚੌਂਕੀ ਕੇ.ਐਸ. ਵਾਲਾ ਦੇ ਅਧੀਨ ਆਉਂਦੇ ਖੇਤਰ ਅੰਦਰ 18-19 ਸਤੰਬਰ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨੀ ਡਰੋਨ ਵਲੋਂ ਭਾਰਤੀ ਖੇਤਰ ਅੰਦਰ ਘੁਸਪੈਠ ਕੀਤੀ ਗਈ, ਜਿਸ ਦੀ ਆਵਾਜ਼ ਸੁਣਨ 'ਤੇ...
ਮੋਟਰਸਾਈਕਲ ਧਮਾਕਾ ਅਤੇ ਟਿਫ਼ਨ ਬੰਬ ਮਿਲਣ ਦੇ ਸਬੰਧ ਵਿਚ ਨਾਮਜ਼ਦ ਦੋਸ਼ੀ ਰਾਜਸਥਾਨ ਤੋਂ ਮਿਲਿਆ
. . .  about 3 hours ago
ਜਲਾਲਾਬਾਦ, 19 ਸਤੰਬਰ (ਕਰਨ ਚੁਚਰਾ) - ਬੀਤੀ ਦਿਨੀਂ ਜਲਾਲਾਬਾਦ 'ਚ ਮੋਟਰਸਾਈਕਲ ਧਮਾਕਾ ਅਤੇ ਸਰਹੱਦੀ ਪਿੰਡ ਧਰਮੂਵਾਲਾ ਦੇ ਖੇਤਾਂ ਵਿਚੋਂ ਟਿਫ਼ਨ ਬੰਬ ਮਿਲਣ ਦੇ ਸੰਬੰਧ ਵਿਚ ਨਾਮਜ਼ਦ ਦੋਸ਼ੀ ਸੁਖਵਿੰਦਰ ਸਿੰਘ ਉਰਫ਼ ਸੁੱਖਾ ਨੂੰ ਰਾਜਸਥਾਨ ਦੇ ਲੋਕਾਂ ਨੇ ਫੜਿਆ ਹੈ। ਇਸ ਸਬੰਧ ਵਿਚ ਸੋਸ਼ਲ ਮੀਡੀਆ ਤੇ ਉਸ...
ਕੈਪਟਨ ਨੇ ਸੋਨੀਆ ਨੂੰ ਲਿਖੀ ਚਿੱਠੀ, ਕਿਹਾ ਸਿਆਸੀ ਘਟਨਾਕ੍ਰਮ ਪੰਜਾਬ ਦੀਆਂ ਚਿੰਤਾਵਾਂ 'ਤੇ ਆਧਾਰਿਤ ਨਹੀਂ
. . .  about 3 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਮੁੱਖ ਮੰਤਰੀ ਦਾ ਅਹੁਦਾ ਛੱਡਣ ਤੋਂ ਪਹਿਲਾ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਿਆ ਤੇ ਪਿਛਲੇ 5 ਮਹੀਨਿਆਂ ਤੋਂ ਚੱਲ ਰਹੇ ਸਿਆਸੀ ਘਮਸਾਣ ਤੋਂ ਦੁਖੀ ਹੋਣ ਬਾਰੇ ਲਿਖਿਆ। ਉਨ੍ਹਾਂ ਨੇ ਪੱਤਰ ਵਿਚ ਲਿਖਿਆ ਕਿ ਘਟਨਾਕ੍ਰਮ...
ਸ਼ੁਤਰਾਣਾ ਵਿਚ ਗੁਟਕਾ ਸਾਹਿਬ ਦੀ ਬੇਅਦਬੀ
. . .  about 4 hours ago
ਸ਼ੁਤਰਾਣਾ, 19 ਸਤੰਬਰ (ਬਲਦੇਵ ਸਿੰਘ ਮਹਿਰੋਕ) - ਪਟਿਆਲਾ ਜ਼ਿਲ੍ਹਾ ਦੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿਖੇ ਗੁਟਕਾ ਸਾਹਿਬ ਨਾਲੀ ਵਿਚ ਸੁੱਟ ਕੇ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਸੀਆਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਕਥਿਤ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ...
ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਸਿੱਖ ਹੋਵੇ - ਅੰਬਿਕਾ ਸੋਨੀ
. . .  about 4 hours ago
ਨਵੀਂ ਦਿੱਲੀ, 19 ਸਤੰਬਰ - ਕਾਂਗਰਸੀ ਆਗੂ ਅੰਬਿਕਾ ਸੋਨੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਇਨਕਾਰ ਕਰ ਦਿੱਤਾ ਪ੍ਰੰਤੂ ਸੂਬੇ ਦਾ ਮੁੱਖ ਮੰਤਰੀ ਸਿੱਖ ਹੀ ਹੋਣਾ ਚਾਹੀਦਾ ਹੈ...
ਪੰਜਾਬ ਵਿਚ ਬਣਾਏ ਜਾ ਸਕਦੇ ਹਨ ਦੋ ਉਪ ਮੁੱਖ ਮੰਤਰੀ
. . .  about 5 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਵਿਚ ਨਵਾਂ ਮੁੱਖ ਮੰਤਰੀ ਬਣਾਏ ਜਾਣ ਦੇ ਨਾਲ-ਨਾਲ ਪਾਰਟੀ ਦਾ ਅੰਦਰੂਨੀ ਵਿਵਾਦ ਖ਼ਤਮ ਕਰਨ ਲਈ 2 ਉਪ ਮੁੱਖ ਮੰਤਰੀ ਬਣਾਏ ਜਾਣ 'ਤੇ ਚਰਚਾ ਚੱਲ ਰਹੀ ਹੈ...
ਕਾਂਗਰਸੀ ਆਗੂ ਸੁਨੀਲ ਜਾਖੜ ਦੇ ਘਰ ਕਾਂਗਰਸੀ ਆਗੂਆਂ ਦਾ ਲੱਗਿਆ ਤਾਂਤਾ
. . .  about 5 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਸਾਬਕਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਪੰਚਕੂਲਾ ਸਥਿਤ ਗ੍ਰਹਿ ਵਿਖੇ ਵਿਧਾਇਕਾਂ ਤੇ ਕਾਂਗਰਸੀ ਆਗੂਆਂ ਦਾ ਤਾਂਤਾ ਲੱਗਿਆ...
ਕੁਝ ਘੰਟਿਆਂ ਅੰਦਰ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਦਾ ਹੋਵੇਗਾ ਐਲਾਨ - ਰੰਧਾਵਾ
. . .  about 5 hours ago
ਚੰਡੀਗੜ੍ਹ, 19 ਸਤੰਬਰ - ਕਾਂਗਰਸ ਵਿਧਾਇਕ ਤੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਦਾ ਕੁਝ ਘੰਟਿਆਂ ਅੰਦਰ ਐਲਾਨ ਹੋ ਜਾਵੇਗਾ...
ਸਿੱਧੂ ਨੇ ਕਿਹਾ ਮੈਨੂੰ ਬਣਾਓ ਮੁੱਖ ਮੰਤਰੀ ?
. . .  about 5 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦਾ ਮੁੱਖ ਮੰਤਰੀ ਕੌਣ ਹੋਵੇਗਾ ਇਸ ਨੂੰ ਲੈ ਕੇ ਅਜੇ ਵੀ ਪੇਚ ਫਸਿਆ ਹੋਇਆ ਚੰਡੀਗੜ੍ਹ 'ਚ ਸੁਨੀਲ ਜਾਖੜ, ਹਰੀਸ਼ ਰਾਵਤ, ਹਰੀਸ਼ ਚੌਧਰੀ ਸਮੇਤ ਹੋਰ ਆਗੂਆਂ ਦੀਆਂ ਮੀਟਿੰਗਾਂ ਦਾ ਦੌਰ ਜਾਰੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ...
ਕੈਪਟਨ ਕਾਂਗਰਸ ਦੇ ਸਨਮਾਨਜਨਕ ਆਗੂ, ਪਾਰਟੀ ਨੂੰ ਨਹੀਂ ਪਹੁੰਚਾਉਣਗੇ ਨੁਕਸਾਨ - ਅਸ਼ੋਕ ਗਹਿਲੋਤ
. . .  about 6 hours ago
ਜੈਪੁਰ, 19 ਸਤੰਬਰ - ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਟਵੀਟ ਕਰਕੇ ਲਿਖਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਸਨਮਾਨਜਨਕ ਸੀਨੀਅਰ ਲੀਡਰ ਹਨ ਅਤੇ ਉਹ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਲਈ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਣਗੇ ਤੇ ਉਹ ਹਮੇਸ਼ਾ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਰਹਿਣਗੇ...
ਅੰਬਿਕਾ ਸੋਨੀ ਨੇ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਕੀਤਾ ਇਨਕਾਰ - ਮੀਡੀਆ ਰਿਪੋਰਟਾਂ
. . .  about 6 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ...
ਸੜਕ ਹਾਦਸੇ ਵਿਚ 4 ਜੀਆਂ ਸਮੇਤ 5 ਲੋਕ ਜ਼ਖ਼ਮੀ
. . .  about 6 hours ago
ਤਪਾ ਮੰਡੀ, 19 ਸਤੰਬਰ (ਪ੍ਰਵੀਨ ਗਰਗ) - ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਘੁੰਨਸ ਕੱਟ ਨੇੜੇ ਇਕ ਕਾਰ ਟਰੱਕ ਦੇ ਪਿਛਲੇ ਪਾਸੇ ਟਕਰਾਉਣ ਉਪਰੰਤ ਪਲਟ ਜਾਣ ਕਾਰਨ ਕਾਰ ਵਿਚ ਸਵਾਰ ਇਕ...
ਇਕ ਹੋਰ ਵਿਧਾਇਕ ਦਲ ਦੀ ਮੀਟਿੰਗ ਦੀ ਨਹੀਂ ਹੈ ਲੋੜ - ਪਰਗਟ ਸਿੰਘ
. . .  about 5 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਉੱਥੇ ਹੀ, ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ...
ਸੋਨੀਆ ਗਾਂਧੀ ਦੇ ਫ਼ੈਸਲੇ ਦਾ ਹੋ ਰਿਹਾ ਇੰਤਜ਼ਾਰ, ਸੁਨੀਲ ਜਾਖੜ ਦੀ ਰਿਹਾਇਸ਼ ਵਿਖੇ ਪਹੁੰਚ ਰਹੇ ਵਿਧਾਇਕ
. . .  about 5 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਬਹੁਤ ਸਾਰੇ ਵਿਧਾਇਕ ਸੁਨੀਲ ਜਾਖੜ ਦੀ ਰਿਹਾਇਸ਼ ਵਿਖੇ ਪਹੁੰਚ ਰਹੇ ਹਨ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 23 ਜੇਠ ਸੰਮਤ 553
ਿਵਚਾਰ ਪ੍ਰਵਾਹ: ਪ੍ਰਤਿਭਾ ਮਹਾਨ ਕੰਮਾਂ ਦਾ ਆਰੰਭ ਕਰਦੀ ਹੈ ਤੇ ਮਿਹਨਤ ਉਨ੍ਹਾਂ ਨੂੰ ਨੇਪਰੇ ਚੜ੍ਹਾਉਂਦੀ ਹੈ। -ਡਾ. ਜਾਨਸਨ

ਜਲੰਧਰ

ਮੀਂਹ ਪੈਣ ਨਾਲ ਪੁੱਟੀਆਂ ਸੜਕਾਂ 'ਤੇ ਚਿੱਕੜ ਨਾਲ ਲੋਕ ਰਹੇ ਪੇ੍ਰਸ਼ਾਨ

ਜਲੰਧਰ, 4 ਜੂਨ (ਸ਼ਿਵ)-ਬੀਤੀ ਰਾਤ ਮੀਂਹ ਪੈਣ ਨਾਲ ਸ਼ਹਿਰ ਦੀਆਂ ਉਨ੍ਹਾਂ ਸੜਕਾਂ 'ਤੇ ਚਿੱਕੜ ਹੋਣ ਨਾਲ ਲੋਕ ਅਤੇ ਦੁਕਾਨਦਾਰ ਪ੍ਰੇਸ਼ਾਨ ਰਹੇ ਜਿੱਥੇ ਕਿ ਨਹਿਰੀ ਪਾਣੀ ਪ੍ਰਾਜੈਕਟ ਦੇ ਤਹਿਤ ਕੁਝ ਦਿਨ ਪਹਿਲਾਂ ਹੀ ਪਾਈਪਾਂ ਪਾਈਆਂ ਸਨ | ਅੱਡਾ ਹੁਸ਼ਿਆਰਪੁਰ ਚੌਕ ਤੋਂ ਲੈ ਕੇ ਪੰਜਪੀਰ ਤੱਕ ਵੱਡੀਆਂ ਪਾਈਪਾਂ ਪਾਈਆਂ ਗਈਆਂ ਸਨ ਤੇ ਇੱਥੋਂ ਇਲਾਵਾ ਡੀ. ਏ. ਵੀ. ਫਲਾਈ ਓਵਰ ਦੇ ਕੋਲ ਤੇ ਪ੍ਰਤਾਪ ਬਾਗ਼ ਵਾਲੀ ਰੋਡ 'ਤੇ ਪਾਈਪਾਂ ਪੈਣ ਨਾਲ ਪਈ ਮਿੱਟੀ ਦੇ ਹੋਣ ਕਰਕੇ ਹੀ ਹਰ ਪਾਸੇ ਚਿੱਕੜ ਹੀ ਫੈਲਿਆ ਹੋਇਆ ਸੀ | ਖਿੰਗਰਾਂ ਗੇਟ ਦੇ ਲੋਕ ਤਾਂ ਇਸ ਕਰਕੇ ਕਾਫੀ ਪੇ੍ਰਸ਼ਾਨ ਹੋ ਰਹੇ ਹਨ ਕਿਉਂਕਿ ਇਸ ਸੜਕ 'ਤੇ ਕਾਫੀ ਦਿਨ ਪਹਿਲਾਂ ਹੀ ਨਹਿਰੀ ਪਾਣੀ ਪ੍ਰਾਜੈਕਟ ਦੀ ਪਾਈਪ ਪਾਈ ਗਈ ਹੈ ਪਰ ਸੜਕਾਂ ਪੁੱਟਣ ਵਾਲਿਆਂ ਨੇ ਅਜੇ ਤੱਕ ਤੋੜੇ ਗਏ ਪਾਣੀ ਦੇ ਕੁਨੈਕਸ਼ਨ ਵੀ ਨਹੀਂ ਜੋੜੇ ਹਨ | ਦੁਕਾਨਦਾਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਇਸ ਸੜਕ ਨੂੰ ਬਣਾਉਣ ਲਈ ਇਕ ਮਹੀਨੇ ਦਾ ਸਮਾਂ ਹੋਰ ਲੱਗੇਗਾ ਪਰ ਇਹ ਸੜਕ ਹੁਣ ਬਰਸਾਤਾਂ ਤੋਂ ਬਾਅਦ ਹੀ ਬਣਾਏ ਜਾਣ ਦੀ ਸੰਭਾਵਨਾ ਹੈ | ਲੋਕ ਅੱਜ ਮੀਂਹ ਪੈਣ ਕਰਕੇ ਹੋਏ ਚਿੱਕੜ ਤੋਂ ਕਾਫੀ ਪੇ੍ਰਸ਼ਾਨ ਰਹੇ | ਦੂਜੇ ਪਾਸੇ ਦੋਆਬਾ ਚੌਕ ਤੋਂ ਲੈ ਕੇ ਸੋਢਲ ਚੌਕ ਪਾਏ ਗਏ ਬਰਸਾਤੀ ਸੀਵਰ ਕਰਕੇ ਇਸ ਵਾਰ ਮੀਂਹ ਪੈਣ ਕਰਕੇ ਇਲਾਕੇ ਵਿਚ ਪਾਣੀ ਨਹੀਂ ਭਰਿਆ ਜਦਕਿ ਇਸ ਤੋਂ ਪਹਿਲਾਂ ਕਈ ਵਾਰ ਬਰਸਾਤਾਂ 'ਚ ਇਲਾਕੇ ਡੁੱਬ ਜਾਂਦੇ ਸਨ |

ਸ਼ਾਹਕੋਟ ਪੁਲਿਸ ਨੇ 1 ਕਿੱਲੋਗ੍ਰਾਮ ਹੈਰੋਇਨ, 1 ਦੇਸੀ ਪਿਸਤੌਲ ਸਮੇਤ 3 ਕੀਤੇ ਕਾਬੂ

ਸ਼ਾਹਕੋਟ, 4 ਜੂਨ (ਦਲਜੀਤ ਸਚਦੇਵਾ)-ਐੱਸ.ਐੱਸ.ਪੀ (ਦਿਹਾਤੀ) ਜਲੰਧਰ ਨਵੀਨ ਸਿੰਗਲਾ ਦੀਆਂ ਹਦਾਇਤਾਂ 'ਤੇ ਮਾੜੇ ਅਣਸਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਸ਼ਾਹਕੋਟ ਪੁਲਿਸ ਵਲੋਂ 1 ਕਿੱਲੋਗ੍ਰਾਮ ਹੈਰੋਇਨ, 1 ਦੇਸੀ ਪਿਸਤੌਲ ਸਮੇਤ 3 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਕੀਤਾ ਗਿਆ ...

ਪੂਰੀ ਖ਼ਬਰ »

ਨਿਗਮ ਦੇ ਬਿਲਡਿੰਗ ਇੰਸਪੈਕਟਰ ਨੂੰ ਚਾਰਜਸ਼ੀਟ ਕੀਤੇ ਜਾਣ ਦੀ ਚਰਚਾ

ਜਲੰਧਰ, 4 ਮਈ (ਸ਼ਿਵ)-ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿਚ ਕਾਰਵਾਈ ਨਾ ਕਰਨ ਕਰਕੇ ਸਥਾਨਕ ਸਰਕਾਰਾਂ ਵਿਭਾਗ ਨੇ ਬਿਲਡਿੰਗ ਇੰਸਪੈਕਟਰ ਕਿਰਨਦੀਪ ਨੂੰ ਚਾਰਜਸ਼ੀਟ ਕਰਕੇ 21 ਦਿਨ ਵਿਚ ਇਸ ਮਾਮਲੇ 'ਤੇ ਜਵਾਬ ਮੰਗਿਆ ਹੈ | ਦੱਸਿਆ ਜਾਂਦਾ ਹੈ ਕਿ ਇੰਸਪੈਕਟਰ ਨੂੰ ਨਾਜਾਇਜ਼ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਦਰਜਾ ਚਾਰ ਮੁਲਾਜ਼ਮ ਯੂਨੀਅਨ ਵਲੋਂ ਸਿਵਲ ਸਰਜਨ ਦਫ਼ਤਰ ਅੱਗੇ ਰੋਸ ਧਰਨਾ

ਜਲੰਧਰ, 4 ਜੂਨ (ਐੱਮ. ਐੱਸ. ਲੋਹੀਆ)-ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਦੇ ਸੱਦੇ 'ਤੇ ਅੱਜ ਸੂਬੇ ਭਰ 'ਚ ਦਰਜਾ-4 ਅਤੇ ਠੇਕਾ ਆਧਾਰਤ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਦੇ ਹੱਕ 'ਚ ਸਿਵਲ ਸਰਜਨ ਦਫ਼ਤਰਾਂ ਦੇ ਅੱਗੇ ਧਰਨੇ ਦਿੱਤੇ ਗਏ ਅਤੇ ਪ੍ਰਦਰਸ਼ਨ ਕੀਤਾ ਗਿਆ | ...

ਪੂਰੀ ਖ਼ਬਰ »

ਬਲੈਕ ਫੰਗਸ ਦੇ 2 ਮਰੀਜ਼ ਹੋਰ ਮਿਲੇ-ਗਿਣਤੀ 57 ਹੋਈ

ਜਲੰਧਰ, 4 ਜੂਨ (ਐੱਮ. ਐੱਸ. ਲੋਹੀਆ)-ਜਲੰਧਰ 'ਚ ਬਲੈਕ ਫੰਗਸ ਦੇ 2 ਮਰੀਜ਼ ਹੋਰ ਮਿਲਣ ਨਾਲ ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ 57 ਹੋ ਗਈ ਹੈ | ਅੱਜ ਮਿਲੇ ਦੋਵੇਂ ਮਰੀਜ਼ ਨਿੱਜੀ ਹਸਪਤਾਲਾਂ 'ਚ ਇਲਾਜ ਅਧੀਨ ਹਨ ਅਤੇ ਦੂਸਰੇ ਜ਼ਿਲਿ੍ਹਆਂ ਦੇ ਨਾਲ ਸਬੰਧਿਤ ਹਨ | ਹੁਣ ਤੱਕ ਜ਼ਿਲ੍ਹੇ ...

ਪੂਰੀ ਖ਼ਬਰ »

ਕੋਰੋਨਾ ਕਾਰਨ 5 ਮੌਤਾਂ, 163 ਨਵੇਂ ਮਾਮਲੇ

ਜਲੰਧਰ, 4 ਜੂਨ (ਐੱਮ. ਐੱਸ. ਲੋਹੀਆ)-ਜ਼ਿਲ੍ਹੇ 'ਚ ਅੱਜ ਕੋਰੋਨਾ ਪ੍ਰਭਾਵਿਤ 5 ਵਿਅਕਤੀਆਂ ਦੀ ਮੌਤ ਹੋ ਜਾਣ ਨਾਲ ਮਿ੍ਤਕਾਂ ਦੀ ਗਿਣਤੀ 1410 ਹੋ ਗਈ ਹੈ | ਇਸ ਤੋਂ ਇਲਾਵਾ ਅੱਜ 163 ਮਰੀਜ਼ ਹੋਰ ਮਿਲਣ ਨਾਲ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 60901 ਪਹੁੰਚ ਗਈ ਹੈ | ਮਿ੍ਤਕਾਂ 'ਚ ਸੰਜੀਵ ...

ਪੂਰੀ ਖ਼ਬਰ »

ਅਗਵਾ ਹੋਇਆ ਬੱਚਾ ਅਤੇ ਅਗਵਾਕਾਰ ਬਨਾਰਸ ਰੇਲਵੇ ਸਟੇਸ਼ਨ ਤੋਂ ਬਰਾਮਦ

ਜਲੰਧਰ, 4 ਜੂਨ (ਐੱਮ. ਐੱਸ. ਲੋਹੀਆ)-ਪੱਕਾ ਬਾਗ 'ਚੋਂ ਬੀਤੀ ਰਾਤ ਅਗਵਾ ਹੋਏ 7 ਸਾਲ ਦੇ ਬੱਚੇ ਨੂੰ ਪੁਲਿਸ ਨੇ ਬਨਾਰਸ ਰੇਲਵੇ ਸਟੇਸ਼ਨ ਤੋਂ ਬਰਾਮਦ ਕਰ ਲਿਆ ਹੈ, ਜਿਸ ਨੂੰ ਜਲੰਧਰ ਪੁਲਿਸ ਸਨਿਚਰਵਾਰ ਨੂੰ ਜਲੰਧਰ ਲੈ ਕੇ ਆਵੇਗੀ | ਇਸ ਸਬੰਧੀ ਏ.ਸੀ.ਪੀ. ਕੇਂਦਰੀ ਹਰਸਿਮਰਤ ...

ਪੂਰੀ ਖ਼ਬਰ »

ਮਹੀਨਾ ਪਹਿਲਾਂ ਸਵਾ ਕਰੋੜ ਨਾਲ ਬਣੀ ਸੋਢਲ ਰੋਡ ਧਸੀ, ਸਰੀਏ ਦਾ ਟਰੱਕ ਫਸਿਆ

ਜਲੰਧਰ, 4 ਜੂਨ (ਸ਼ਿਵ)- ਸ਼ਹਿਰ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣ ਰਹੀਆਂ ਸੜਕਾਂ ਦੀ ਕੁਆਲਿਟੀ ਵਾਰ-ਵਾਰ ਸ਼ੱਕ ਦੇ ਘੇਰੇ ਵਿਚ ਆ ਰਹੀ ਹੈ ਤੇ ਅੱਜ ਕਰੀਬ ਇਕ ਮਹੀਨਾ ਪਹਿਲਾਂ ਹੀ ਦੋਆਬਾ ਚੌਕ ਤੋਂ ਲੈ ਕੇ ਸੋਢਲ ਚੌਕ ਤੱਕ ਬਣੀ ਸਵਾ ਕਰੋੜ ਦੀ ਲਾਗਤ ਵਾਲੀ ਸੜਕ ਜੇ. ਐਮ. ਪੀ. ...

ਪੂਰੀ ਖ਼ਬਰ »

ਗੋਰਾ ਗਿੱਲ ਵਲੋਂ ਸੁਖਪਾਲ ਸਿੰਘ ਖਹਿਰਾ ਦੀ ਕਾਂਗਰਸ 'ਚ ਵਾਪਸੀ ਦਾ ਵਿਰੋਧ

ਜਲੰਧਰ, 4 ਜੂਨ (ਜਸਪਾਲ ਸਿੰਘ)-ਵਿਧਾਨ ਸਭਾ ਹਲਕਾ ਭੁਲੱਥ ਤੋਂ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਬੁਲਾਰੇ ਅਮਨਦੀਪ ਸਿੰਘ ਗੋਰਾ ਗਿੱਲ ਨੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਕਾਂਗਰਸ 'ਚ ਵਾਪਸੀ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਉਹ ਕਦੇ ਵੀ ਕਿਸੇ ਪਾਰਟੀ ਦਾ ਵਫਾਦਾਰ ...

ਪੂਰੀ ਖ਼ਬਰ »

ਗੌਤਮ ਨਗਰ 'ਚ ਕੂੜੇ ਦੇ ਡੰਪ ਨੂੰ ਲੈ ਕੇ ਪ੍ਰਦਰਸ਼ਨ

ਜਲੰਧਰ, 4 ਜੂਨ (ਸ਼ਿਵ)-ਗੁਰੂ ਰਾਮਦਾਸ ਨਗਰ ਦੇ ਲੋਕਾਂ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ 'ਚ ਜਲੰਧਰ ਦੇ ਕਈ ਹਸਪਤਾਲਾਂ ਦਾ ਮੈਡੀਕਲ ਕੂੜਾ ਵੀ ਇਸ ਜਗ੍ਹਾ 'ਤੇ ਸੁੱਟਿਆ ਜਾ ਰਿਹਾ ਹੈ | ਹਲਕਾ ਵਿਧਾਇਕ ਸੁਸ਼ੀਲ ਰਿੰਕੂ ਵੀ ਇਸ ਪਾਸੇ ਧਿਆਨ ਨਹੀਂ ਦੇ ਰਹੇ ਹਨ | ਜਦੋਂ ਚੋਣਾਂ ...

ਪੂਰੀ ਖ਼ਬਰ »

ਮਹਿਲਾ ਕਾਂਗਰਸ ਨੇ ਉਠਾਇਆ ਵੈਕਸੀਨੇਸ਼ਨ ਦੀ ਘਾਟ ਦਾ ਮੁੱਦਾ-ਡੀ. ਸੀ. ਨੂੰ ਸੌ ਾਪਿਆ ਮੰਗ ਪੱਤਰ

ਜਲੰਧਰ, 4 ਜੂਨ (ਜਸਪਾਲ ਸਿੰਘ)-ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਡਾ: ਜਸਲੀਨ ਸੇਠੀ ਕੌਂਸਲਰ ਵਾਰਡ ਨੰਬਰ-20 ਨੇ ਵੈਕਸੀਨੇਸ਼ਨ ਦੀ ਘਾਟ ਦਾ ਮੁੱਦਾ ਉਠਾਉਂਦੇ ਹੋਏ ਕੇਂਦਰ ਸਰਕਾਰ ਕੋਲੋਂ ਵੈਕਸੀਨੇਸ਼ਨ ਦੀ ਸਪਲਾਈ ਤੇਜ਼ ਕਰਨ ਦੀ ਮੰਗ ਕੀਤੀ ਹੈ | ਡਿਪਟੀ ਕਮਿਸ਼ਨ ਨੂੰ ...

ਪੂਰੀ ਖ਼ਬਰ »

ਫਗਵਾੜਾ ਗੇਟ 'ਚ ਘਟੀਆ ਗਲੀ ਨੂੰ ਲੈ ਕੇ ਪ੍ਰਦਰਸ਼ਨ

ਜਲੰਧਰ, 4 ਜੂਨ (ਸ਼ਿਵ)-ਫਗਵਾੜਾ ਗੇਟ ਕੋਲ ਡਾ. ਜੋਤੀ ਵਾਲੀ ਨਵੀਂ ਗਲੀ ਨੂੰ ਲੈ ਕੇ ਲੋਕਾਂ ਨੇ ਪ੍ਰਦਰਸ਼ਨ ਕੀਤਾ ਹੈ | ਕਾਂਗਰਸ ਆਗੂ ਟੀ. ਐੱਸ. ਬੇਦੀ, ਡਾ. ਅਨਿਲ ਜੋਤੀ, ਜਿੰਮੀ, ਜੋਣੀ, ਵਿਕਾਸ, ਪ੍ਰਵੀਨ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਸਤਾ ਮੁਹੱਲੇ ਦੀ ਇਹ ਸੜਕ ...

ਪੂਰੀ ਖ਼ਬਰ »

1 ਕਰੋੜ ਦੀ ਅਦਾਇਗੀ ਨਾ ਕਰਨ 'ਤੇ ਅਵਾਰਾ ਕੁੱਤਿਆਂ ਦੇ ਆਪੇ੍ਰਸ਼ਨ ਕਰਨ ਦਾ ਕੰਮ ਬੰਦ

ਜਲੰਧਰ, 4 ਜੂਨ (ਸ਼ਿਵ)-ਇਕ ਪਾਸੇ ਤਾਂ ਠੇਕੇਦਾਰਾਂ 'ਤੇ ਮਿਹਰਬਾਨ ਨਿਗਮ ਪ੍ਰਸ਼ਾਸਨ ਨੇ ਤਾਂ ਗਲੀਆਂ, ਸੜਕਾਂ ਦਾ ਨਿਰਮਾਣ ਕਰਨ ਵਾਲੇ ਠੇਕੇਦਾਰਾਂ ਦੀ 30 ਅਪ੍ਰੈਲ ਦੀ 9 ਕਰੋੜ ਦੀ ਅਦਾਇਗੀ ਕਰ ਦਿੱਤੀ ਹੈ ਜਦਕਿ ਸ਼ਹਿਰ ਵਿਚ ਅਵਾਰਾ ਕੁੱਤਿਆਂ ਦੇ ਆਪੇ੍ਰਸ਼ਨ ਕਰਨ ਵਾਲੇ ...

ਪੂਰੀ ਖ਼ਬਰ »

ਲੋਕਾਂ ਲਈ ਸਿਰਦਰਦੀ ਬਣਿਆ ਮੱਠੀ ਰਫ਼ਤਾਰ ਨਾਲ ਚੱਲ ਰਿਹਾ ਸੀਵਰੇਜ ਪਾਉਣ ਦਾ ਕੰਮ

ਜਲੰਧਰ, 4 ਜੂਨ (ਜਸਪਾਲ ਸਿੰਘ)-ਜਲੰਧਰ ਛਾਉਣੀ ਹਲਕੇ 'ਚ ਪਿਛਲੇ ਕੁੱਝ ਮਹੀਨਿਆਂ ਤੋਂ ਸੀਵਰੇਜ ਪਾਉਣ ਦਾ ਕੰਮ ਚੱਲ ਰਿਹਾ ਹੈ ਪਰ ਕੰਮ ਦੀ ਰਫਤਾਰ ਮੱਠੀ ਹੋਣ ਕਾਰਨ ਇਹ ਕੰਮ ਹੁਣ ਇਲਾਕੇ ਦੇ ਲੋਕਾਂ ਲਈ ਸਿਰਦਰਦੀ ਬਣ ਕੇ ਰਹਿ ਗਿਆ ਹੈ | ਬੀਤੇ ਕੁੱਝ ਦਿਨਾਂ ਤੋਂ ਪੈ ਰਹੇ ਮੀਂਹ ...

ਪੂਰੀ ਖ਼ਬਰ »

ਟੀਕਾਕਰਨ ਮੁਹਿੰਮ 'ਚ ਸਮਾਜ ਸੇਵੀ ਸੰਸਥਾਵਾਂ ਦਾ ਅਹਿਮ ਯੋਗਦਾਨ-ਡੀ.ਸੀ.

ਜਲੰਧਰ, 4 ਜੂਨ (ਹਰਵਿੰਦਰ ਸਿੰਘ ਫੁੱਲ)-ਟੀਕਾਕਰਨ ਮੁਹਿੰਮ 'ਚ ਸਮਾਜ ਸੇਵੀ ਸੰਸਥਾਵਾਂ ਵਲੋਂ ਨਿਭਾਈ ਜਾ ਰਹੀ ਭੂਮਿਕਾ ਨੂੰ ਮਨੁੱਖਤਾ ਦੀ ਸੱਚੀ ਸੇਵਾ ਕਰਾਰ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਯੋਗ ਲਾਭਪਾਤਰੀਆਂ ਦੇ ...

ਪੂਰੀ ਖ਼ਬਰ »

ਮੋਟਰਸਾਈਕਲ ਸਮੇਤ ਵੇੲੀਂ ਦੇ ਪੁਲ ਤੋਂ ਹੇਠਾਂ ਡਿੱਗਣ ਕਾਰਨ ਮਾਂ-ਪੁੱਤ ਜ਼ਖ਼ਮੀ

ਮਲਸੀਆਂ, 4 ਜੂਨ (ਸੁਖਦੀਪ ਸਿੰਘ)-ਮਲਸੀਆਂ ਦੇ ਨਜ਼ਦੀਕ ਲੋਹੀਆਂ ਰੋਡ 'ਤੇ ਚਿੱਟੀ ਵੇੲੀਂ ਦੇ ਪੁਲ ਤੋਂ ਹੇਠਾਂ ਡਿੱਗਣ ਕਾਰਨ ਮੋਟਰਸਾਈਕਲ ਸਵਾਰ ਮਾਂ-ਪੁੱਤ ਗੰਭੀਰ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਬਗੀਚਾ ਸਿੰਘ ਪੁੱਤਰ ਸਰਬਨ ਵਾਸੀ ਪਿੰਡ ਹੈਦਰਾਬਾਦ ਬੇਟ ਥਾਣਾ ...

ਪੂਰੀ ਖ਼ਬਰ »

ਸ਼ਹਿਰ 'ਚ ਸੁਰੱਖਿਆ ਪ੍ਰਬੰਧਾਂ ਲਈ ਤਾਇਨਾਤ ਕੀਤੇ 1400 ਪੁਲਿਸ ਕਰਮੀ-ਗੁਰਪ੍ਰੀਤ ਸਿੰਘ ਭੁੱਲਰ

ਜਲੰਧਰ, 4 ਜੂਨ (ਐੱਮ. ਐੱਸ. ਲੋਹੀਆ)-ਘੱਲੂਘਾਰ ਦਿਵਸ ਮੌਕੇ ਸ਼ਹਿਰ 'ਚ ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਦੇ ਨਾਲ-ਨਾਲ ਅਮਨ ਕਾਨੂੰਨ ਦੀ ਸਥਿਤੀ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਿਸ ਵਲੋਂ ਸੁਰੱਖਿਆ ਇੰਤਜ਼ਾਮ ਕਰਦੇ ਹੋਏ 1400 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ...

ਪੂਰੀ ਖ਼ਬਰ »

ਜੀ.ਐੱਸ.ਟੀ. ਤੇ ਟੈਕਸੇਸ਼ਨ ਬਾਰ ਦੇ ਅਸ਼ਵਨੀ ਗੁਪਤਾ ਪ੍ਰਧਾਨ ਬਣੇ

ਜਲੰਧਰ, 4 ਜੂਨ (ਸ਼ਿਵ)-ਜੀ. ਐੱਸ. ਟੀ. ਤੇ ਕਰ ਮਾਹਿਰਾਂ ਦੀ ਹੋਈ ਵਰਚੁਅਲ ਮੀਟਿੰਗ ਵਿਚ ਸੀਨੀਅਰ ਸੀ. ਏ. ਡਾ. ਅਸ਼ਵਨੀ ਗੁਪਤਾ ਨੂੰ ਜੀ. ਐੱਸ. ਟੀ. ਤੇ ਟੈਕਸੇਸ਼ਨ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਚੁਣ ਲਿਆ ਗਿਆ ਹੈ | ਇਸ ਮੌਕੇ ਸਾਬਕਾ ਪ੍ਰਧਾਨ ਸੀ. ਏ. ਜੇ. ਪੀ. ਭਾਟੀਆ ਵਲੋਂ ...

ਪੂਰੀ ਖ਼ਬਰ »

ਇਨੋਸੈਂਟ ਹਾਟਰਸ ਵਿਖੇ ਮਾਨਸਿਕ ਤਣਾਅ ਤੋਂ ਮੁਕਤ ਰਹਿਣ ਲਈ ਵੈਬੀਨਾਰ

ਜਲੰਧਰ, 4 ਜੂਨ (ਰਣਜੀਤ ਸਿੰਘ ਸੋਢੀ)-ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਵਲੋਂ ਮਹਾਂਮਾਰੀ ਦੌਰਾਨ ਬੱਚਿਆਂ ਵਿਚ ਵੱਧ ਰਹੀ ਸਰੀਰਕ ਅਸਮਰਥਾ ਅਤੇ ਮਾਨਸਿਕ ਤਣਾਅ ਨੂੰ ਦੂਰ ਕਰਨ ਦੇ ਲਈ ਵੈਬੀਨਾਰ ਕਰਵਾਇਆ ਗਿਆ, ਜਿਸ 'ਚ ਲੁਧਿਆਣਾ ਤੋਂ ਪ੍ਰਸਿੱਧ ...

ਪੂਰੀ ਖ਼ਬਰ »

ਕੇ.ਐਮ.ਵੀ. ਦੀਆਂ ਵਿਦਿਆਰਥਣਾਂ ਅਤੇ ਫੈਕਲਟੀ ਹੰਗੇਰੀਅਨ ਸਟੇਟ ਸਕਾਲਰਸ਼ਿਪਸ ਨਾਲ ਸਨਮਾਨਿਤ

ਜਲੰਧਰ, 4 ਜੂਨ (ਰਣਜੀਤ ਸਿੰਘ ਸੋਢੀ)-ਕੰਨਿਆ ਮਹਾਂਵਿਦਿਆਲਾ, ਜਲੰਧਰ ਦੇ ਪਿ੍ੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਰ ਯੂਨੀਵਰਸਿਟੀ ਕੋਰਸਾਂ ਦੇ ਲਈ ਕੇ.ਐਮ.ਵੀ. ਦੀਆਂ ਵਿਦਿਆਰਥਣਾਂ ਦੇ ਨਾਲ-ਨਾਲ ਅਧਿਆਪਕਾਂ ਨੂੰ ਬਾਈਲੇਟਰਲ ...

ਪੂਰੀ ਖ਼ਬਰ »

ਫੈਸ਼ਨ ਡਿਜ਼ਾਈਨਿੰਗ ਵਿਦਿਆਰਥੀਆਂ ਨੇ ਆਨਲਾਈਨ ਕੀਤੀ ਪੇਸ਼ਕਾਰੀ

ਜਲੰਧਰ, 4 ਜੂਨ (ਰਣਜੀਤ ਸਿੰਘ ਸੋਢੀ)-ਡਿਪਸ ਆਈ. ਐਮ. ਟੀ. ਦੇ ਫ਼ੈਸ਼ਨ ਡਿਜ਼ਾਈਨਿੰਗ ਵਿਭਾਗ ਦੇ ਵਿਦਿਆਰਥੀਆਂ ਨੇ ਆਪਣੇ ਹੁਨਰ ਨੂੰ ਪ੍ਰਦਰਸ਼ਿਤ ਕਰਦੇ ਹੋਏ ਆਨਲਾਈਨ ਪੀ. ਪੀ. ਟੀ. ਮੁਕਾਬਲੇ ਵਿਚ ਹਿੱਸਾ ਲਿਆ | ਇਸ ਵਿਚ ਵਿਦਿਆਰਥੀਆਂ ਨੇ ਪੰਜਾਬੀ ,ਸਕਰੀਨ ,ਫਲਾਵਰ ...

ਪੂਰੀ ਖ਼ਬਰ »

ਕਿਸਾਨ ਅੱਜ ਸਾੜਨਗੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ

ਜਲੰਧਰ, 4 ਜੂਨ (ਜਸਪਾਲ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ 5 ਜੂਨ ਨੂੰ ਜਲੰਧਰ ਵਿਖੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ | ਇਸ ਸਬੰਧੀ ਸਯੁੰਕਤ ਕਿਸਾਨ ਮੋਰਚੇ 'ਚ ਸ਼ਾਮਿਲ ਜਥੇਬੰਦੀਆਂ ਦੇ ਆਗੂਆਂ ਮੱਖਣ ਪੱਲਣ ਸਰਪੰਚ ਜੰਡਿਆਲਾ ਮੰਜਕੀ ...

ਪੂਰੀ ਖ਼ਬਰ »

ਪਿੰਡ ਭੈਣੀ ਹੁੱਸੇ ਖਾਂ 'ਚ ਹੋਏ ਵਿਕਾਸ ਕੰਮਾਂ ਦੀ ਜਾਂਚ ਕਰਵਾਏ ਜਾਣ ਦੀ ਮੰਗ

ਜਲੰਧਰ, 4 ਜੂਨ (ਹਰਵਿੰਦਰ ਸਿੰਘ ਫੁੱਲ)-ਪਿੰਡ ਭੈਣੀ ਹੁੱਸੇ ਖਾਂ ਤਹਿਸੀਲ ਸੁਲਤਾਨਪੁਰ ਲੋਧੀ ਵਿਖੇ ਪਿੰਡ ਦੀ ਪੰਚਾਇਤ ਵਲ਼ੋਂ ਕਰਵਾਏ ਜਾ ਰਹੇ ਵਿਕਾਸ ਕੰਮਾਂ ਦੀ ਜਾਂਚ ਕਰਵਾਏ ਜਾਣ ਦੀ ਮੰਗ ਕਰਦਿਆਂ ਮੈਂਬਰ ਪੰਚਾਇਤ ਜਗੀਰ ਸਿੰਘ ਅਤੇ ਪਿੰਡ ਵਾਸੀ ਬਲਵਿੰਦਰ ਸਿੰਘ, ...

ਪੂਰੀ ਖ਼ਬਰ »

ਏ.ਸੀ.ਪੀ. ਮੇਜਰ ਸਿੰਘ ਵਲੋਂ ਛਾਉਣੀ ਰੇਲਵੇ ਸਟੇਸ਼ਨ ਦਾ ਦੌਰਾ

ਜਲੰਧਰ ਛਾਉਣੀ, 4 ਜੂਨ (ਪਵਨ ਖਰਬੰਦਾ)-ਸੁਰੱਖਿਆ ਦੇ ਮੱਦੇਨਜ਼ਰ ਜਲੰਧਰ ਕੈਂਟ ਦੇ ਏ.ਸੀ.ਪੀ. ਮੇਜਰ ਸਿੰਘ ਵਲੋਂ ਸਮੇਤ ਪੁਲਿਸ ਪਾਰਟੀ ਕੈਂਟ ਰੇਲਵੇ ਸਟੇਸ਼ਨ 'ਤੇ ਸਰਚ ਅਭਿਆਨ ਚਲਾਇਆ ਗਿਆ | ਇਸ ਮੌਕੇ ਉਨ੍ਹਾਂ ਦੇ ਨਾਲ ਵਿਸ਼ੇਸ਼ ਤੌਰ 'ਤੇ ਥਾਣਾ ਛਾਉਣੀ ਦੇ ਮੁਖੀ ਅਜੈਬ ...

ਪੂਰੀ ਖ਼ਬਰ »

ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਚੋਰੀਸ਼ੁਦਾ 4 ਮੋਬਾਈਲਾਂ ਸਮੇਤ ਗਿ੍ਫ਼ਤਾਰ

ਜਲੰਧਰ, 4 ਜੂਨ (ਐੱਮ. ਐੱਸ. ਲੋਹੀਆ)-ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਤੋਂ ਚੋਰੀਸ਼ੁਦਾ 4 ਮੋਬਾਈਲ ਫੋਨ ਬਰਾਮਦ ਕਰਕੇ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਅਰੁਣ ਕੁਮਾਰ (29) ਪੁੱਤਰ ਕੇਵਲ ਕ੍ਰਿਸ਼ਨ ਵਾਸੀ ...

ਪੂਰੀ ਖ਼ਬਰ »

ਵੱਖ-ਵੱਖ ਕਾਰਵਾਈਆਂ 'ਚ ਹੈਰੋਇਨ ਸਮੇਤ 2 ਵਿਅਕਤੀ ਗਿ੍ਫ਼ਤਾਰ

ਜਲੰਧਰ, 4 ਜੂਨ (ਐੱਮ. ਐੱਸ. ਲੋਹੀਆ)-ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ. ਸਟਾਫ਼ ਅਤੇ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀਆਂ ਟੀਮਾਂ ਵਲੋਂ ਵੱਖ-ਵੱਖ ਕਾਰਵਾਈਆਂ ਦੌਰਾਨ 2 ਵਿਅਕਤੀਆਂ ਤੋਂ 11 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਗਿ੍ਫ਼ਤਾਰ ...

ਪੂਰੀ ਖ਼ਬਰ »

ਟੂਰਿਜ਼ਮ ਯੂਨੀਅਨ ਨੇ ਸਰਕਾਰ ਤੋਂ ਕੀਤੀ ਰਾਹਤ ਦੀ ਮੰਗ

ਜਲੰਧਰ, 4 ਜੂਨ (ਹਰਵਿੰਦਰ ਸਿੰਘ ਫੁੱਲ)-ਏ. ਟੂ ਜੈਡ ਨਾਰਥ ਇੰਡੀਆ ਟੂਰਿਜ਼ਮ ਯੂਨੀਅਨ ਨੇ ਪੰਜਾਬ ਸਰਕਾਰ ਤੋਂ ਟੂਰਿਜ਼ਮ ਇੰਡਸਟਰੀ ਲਈ ਰਾਹਤ ਪੈਕੇਜ ਦੀ ਮੰਗ ਕੀਤੀ ਹੈ | ਸਥਾਨਕ ਪੰਜਾਬ ਪੈੱ੍ਰਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਯੂਨੀਅਨ ਦੇ ਸੰਸਥਾਪਕ ...

ਪੂਰੀ ਖ਼ਬਰ »

ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਜੇਲ੍ਹੀਂ ਡੱਕੇ ਬੁੱਧੀਜੀਵੀ ਤੁਰੰਤ ਰਿਹਾਅ ਕਰਨ ਦੀ ਮੰਗ

ਜਲੰਧਰ, 4 ਜੂਨ (ਜਸਪਾਲ ਸਿੰਘ)-ਮੁਲਕ ਦੇ ਨਾਮਵਰ ਬੁੱਧੀਜੀਵੀਆਂ, ਲੇਖਕਾਂ, ਕਵੀਆਂ, ਰੰਗਕਰਮੀਆਂ, ਸਾਹਿਤਕਾਰਾਂ, ਪੱਤਰਕਾਰਾਂ, ਜਮਹੂਰੀ ਕਾਮਿਆਂ ਦੀ ਬਿਨਾਂ ਸ਼ਰਤ ਰਿਹਾਈ ਲਈ ਦੇਸ਼ ਭਗਤ ਯਾਦਗਾਰ ਕਮੇਟੀ ਨੇ ਦੇਸ਼ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ ਹੈ | ਰਾਜਪਾਲ ...

ਪੂਰੀ ਖ਼ਬਰ »

ਰਾਖਵਾਂਕਰਨ ਨੀਤੀ ਨੂੰ ਰਾਜ ਦੀ ਆਬਾਦੀ ਮੁਤਾਬਕ ਲਾਗੂ ਕਰੋ-ਸਮਰਾਏ

ਜਲੰਧਰ, 4 ਜੂਨ (ਸ਼ਿਵ)-ਪੰਜਾਬ ਸਟੇਟ ਸੀਡਜ਼ ਕਾਰਪੋਰੇਸ਼ਨ ਦੇ ਡਾਇਰੈਕਟਰ ਅਤੇ ਪੰਜਾਬ ਐੱਸ. ਸੀ. ਵਿਭਾਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਨਵੀਨਰ, ਮੀਡੀਆ ਇੰਚਾਰਜ ਜਗਦੀਸ਼ ਸਮਰਾਏ ਨੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀ ਅਤੇ ਸਬੰਧਿਤ ਵਿਭਾਗ ਦੇ ਅਧਿਕਾਰੀ ਨੂੰ ...

ਪੂਰੀ ਖ਼ਬਰ »

ਹਿੰਦੂ ਜਾਗਿ੍ਤੀ ਮੰਚ ਵਲੋਂ ਡੀ.ਐੱਸ.ਪੀ. ਸੁਖਪਾਲ ਰੰਧਾਵਾ ਦਾ ਵਿਸ਼ੇਸ਼ ਸਨਮਾਨ

ਲਾਂਬੜਾ, 4 ਜੂਨ (ਪਰਮੀਤ ਗੁਪਤਾ)-ਡੀ.ਐੱਸ.ਪੀ. ਸਬ ਡਵੀਜ਼ਨ ਸੁੱਖਪਾਲ ਸਿੰਘ ਰੰਧਾਵਾ ਨੂੰ ਇਲਾਕੇ ਵਿਚ ਵਧੀਆ ਸੇਵਾਵਾਂ ਦੇਣ ਲਈ ਹਿੰਦੂ ਜਾਗਿ੍ਤੀ ਮੰਚ ਵਲੋਂ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਸਬੰਧੀ ਹਿੰਦੂ ਜਾਗਿ੍ਤੀ ਮੰਚ ਦੇ ਕੌਮੀ ਪ੍ਰਧਾਨ ਮਨਦੀਪ ਬਖਸ਼ੀ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸਕੂਲ ਲਾਡੋਵਾਲੀ ਵਿਖੇ ਵਾਤਾਵਰਨ ਦਿਵਸ ਮਨਾਇਆ

ਜਲੰਧਰ, 4 ਜੂਨ (ਰਣਜੀਤ ਸਿੰਘ ਸੋਢੀ)-ਸਰਕਾਰੀ ਕੰਨਿਆ ਸੀ ਸੈਕੰਡਰੀ ਸਮਾਰਟ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਖੇ ਵਾਤਾਵਰਨ ਦਿਵਸ ਮਨਾਉਂਦਿਆਂ ਅੰਬ ਦੇ ਬੂਟੇ ਲਗਾਏ ਗਏ | ਸਕੂਲ 'ਚ ਬਤੌਰ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪਹੁੰਚੇ ਡੀ. ਐੱਮ. ਸਪੋਰਟਸ ਇਕਬਾਲ ਸਿੰਘ ਰੰਧਾਵਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX