ਤਾਜਾ ਖ਼ਬਰਾਂ


ਵਿਰਾਟ ਕੋਹਲੀ ਦੇ ਕੋਚ ਰਾਜ ਕੁਮਾਰ ਸ਼ਰਮਾ ਨੇ ਕਿਹਾ - ਇਹ ਸਹੀ ਸਮੇਂ ’ਤੇ ਸਹੀ ਫੈਸਲਾ ਹੈ
. . .  52 minutes ago
ਸਕੂਲ ਬੱਸ ਅਤੇ ਮੋਟਰਸਾਈਕਲ ਹਾਦਸੇ 'ਚ ਸਿੱਧੂਪੁਰ ਦੇ ਨੌਜਵਾਨ ਦੀ ਮੌਤ
. . .  about 4 hours ago
ਲੋਹੀਆਂ ਖ਼ਾਸ, 16 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) -ਲੋਹੀਆਂ ਤੋਂ ਸਿੱਧੂਪੁਰ ਸੜਕ 'ਤੇ ਇੱਕ ਸਕੂਲ ਬੱਸ ਅਤੇ ਮੋਟਰਸਾਈਕਲ ਹਾਦਸੇ 'ਚ ਪਿੰਡ ਸਿੱਧੂਪੁਰ ਦੇ ਨੌਜਵਾਨ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ...
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
. . .  about 4 hours ago
ਭਾਰਤ ਦੀ ਟੀ -20 ਦੀ ਕਪਤਾਨੀ ਛੱਡ ਦੇਣਗੇ ਵਿਰਾਟ ਕੋਹਲੀ
. . .  about 5 hours ago
ਨਵੀਂ ਦਿੱਲੀ, 16 ਸਤੰਬਰ - ਵਿਰਾਟ ਕੋਹਲੀ ਨੇ ਘੋਸ਼ਣਾ ਕੀਤੀ ਕਿ ਉਹ ਯੂ.ਏ.ਈ. ਵਿਚ ਟੀ -20 ਵਿਸ਼ਵ ਕੱਪ ਤੋਂ ਬਾਅਦ ਭਾਰਤ ਦੇ ਟੀ -20 ਕਪਤਾਨ ਦੇ ਅਹੁਦੇ ਤੋਂ ਅਸਤੀਫਾ ਦੇ...
ਪੰਜਾਬ ਸਰਕਾਰ ਵਲੋਂ ਲਗਾਈਆਂ ਗਈਆਂ ਕੋਰੋਨਾ ਪਾਬੰਦੀਆਂ ਹੁਣ 30 ਸਤੰਬਰ ਤੱਕ ਲਾਗੂ
. . .  about 5 hours ago
ਚੰਡੀਗੜ੍ਹ, 16 ਸਤੰਬਰ - ਪੰਜਾਬ ਸਰਕਾਰ ਵਲੋਂ ਲਗਾਈਆਂ ਗਈਆਂ ਕੋਰੋਨਾ ਪਾਬੰਦੀਆਂ ਹੁਣ 30 ਸਤੰਬਰ ਤੱਕ ਲਾਗੂ ਰਹਿਣਗੀਆਂ...
ਸਰਪੰਚ ਤੇ ਉਸ ਦਾ ਪਤੀ ਹੈਰੋਇਨ ਤੇ ਡਰੱਗ ਮਨੀ ਸਮੇਤ ਕਾਬੂ
. . .  about 6 hours ago
ਗੜਸ਼ੰਕਰ,16 ਸਤੰਬਰ (ਧਾਲੀਵਾਲ) - ਗੜ੍ਹਸ਼ੰਕਰ ਪੁਲਿਸ ਨੇ ਪਿੰਡ ਚੱਕ ਰੌਤਾਂ ਦੀ ਸਰਪੰਚ ਤੇ ਉਸ ਦੇ ਪਤੀ ਨੂੰ ਹੈਰੋਇਨ ਅਤੇ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਐੱਸ.ਐੱਚ.ਓ. ਇਕਬਾਲ ਸਿੰਘ ਨੇ ਦੱਸਿਆ ਕਿ...
ਨੈਸ਼ਨਲ ਐਸੇਟ ਰਿਕੰਸਟ੍ਰਕਸ਼ਨ ਕੰਪਨੀ ਲਿਮਟਿਡ ਲਈ 30,600 ਕਰੋੜ ਰੁਪਏ ਦੀ ਸਰਕਾਰੀ ਗਰੰਟੀ ਦੀ ਘੋਸ਼ਣਾ
. . .  about 6 hours ago
ਨਵੀਂ ਦਿੱਲੀ,16 ਸਤੰਬਰ - ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਦੱਸਿਆ ਗਿਆ ਹੈ ਕਿ ਕੇਂਦਰੀ ਮੰਤਰੀ ਮੰਡਲ ਨੇ ਕੱਲ੍ਹ ਰਾਸ਼ਟਰੀ ਸੰਪਤੀ ਪੁਨਰ ਨਿਰਮਾਣ ਕੰਪਨੀ ਲਿਮਟਿਡ ਦੁਆਰਾ ਜਾਰੀ ਕੀਤੀ ਜਾਣ ਵਾਲੀ ...
ਉੱਤਰ ਪ੍ਰਦੇਸ਼ ਅਤੇ ਦਿੱਲੀ ਵਿਚ ਲਗਾਤਾਰ ਪੈ ਰਿਹਾ ਮੀਂਹ, ਯੂ.ਪੀ. ਦੇ 30 ਜ਼ਿਲ੍ਹਿਆਂ ਲਈ ਅਲਰਟ ਜਾਰੀ
. . .  about 6 hours ago
ਨਵੀਂ ਦਿੱਲੀ,16 ਸਤੰਬਰ - ਉੱਤਰ ਪ੍ਰਦੇਸ਼ ਅਤੇ ਦਿੱਲੀ ਵਿਚ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਨੂੰ ਮੁਸ਼ਕਿਲ ਦੱਸਿਆ ਹੈ, ਨਾਲ ਹੀ ਯੂ.ਪੀ. ਦੇ 30 ਜ਼ਿਲ੍ਹਿਆਂ...
ਕਣਕ ਘੁਟਾਲਾ : ਪੰਜਾਬ ਰਾਜ ਖ਼ੁਰਾਕ ਕਮਿਸ਼ਨ ਨੇ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਤੋਂ 15 ਦਿਨਾਂ ਅੰਦਰ ਵਿਸਥਾਰਤ ਰਿਪੋਰਟ ਮੰਗੀ
. . .  about 7 hours ago
ਚੰਡੀਗੜ੍ਹ,16 ਸਤੰਬਰ - ਪੰਜਾਬ ਰਾਜ ਖ਼ੁਰਾਕ ਕਮਿਸ਼ਨ ਵਲੋਂ ਕਣਕ ਘੁਟਾਲੇ ਵਿਚ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਤੋਂ 15 ਦਿਨਾਂ ਅੰਦਰ ਵਿਸਥਾਰਤ ਰਿਪੋਰਟ ਦੀ ਮੰਗ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਰਾਜ ਖ਼ੁਰਾਕ ...
ਸ੍ਰੀ ਮੁਕਤਸਰ ਸਾਹਿਬ ਤੋਂ ਦਿੱਲੀ ਲਈ ਅਕਾਲੀ ਦਲ ਦਾ ਜਥਾ ਰਵਾਨਾ
. . .  about 7 hours ago
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਅਗਵਾਈ ਵਿਚ ਸ੍ਰੀ ...
17 ਸਤੰਬਰ ਦਾ ਰੋਸ ਮਾਰਚ ਕੋਈ ਸਿਆਸੀ ਨਹੀਂ, ਬਲਕਿ ਨਿਰੋਲ ਕਿਸਾਨ ਪੱਖੀ - ਸੁਖਬੀਰ ਸਿੰਘ ਬਾਦਲ
. . .  about 7 hours ago
ਚੰਡੀਗੜ੍ਹ, 16 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ 17 ਸਤੰਬਰ ਦਾ ਰੋਸ ਮਾਰਚ ਕੋਈ ਸਿਆਸੀ ਨਹੀਂ, ਬਲਕਿ ਨਿਰੋਲ ਕਿਸਾਨ ਪੱਖੀ...
ਅਜਨਾਲਾ ਟਿਫ਼ਨ ਬੰਬ ਬਲਾਸਟ ਮਾਮਲੇ 'ਚ ਗ੍ਰਿਫ਼ਤਾਰ 3 ਦਹਿਸ਼ਤਗਰਦਾਂ ਨੂੰ ਅਦਾਲਤ ਨੇ 4 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  about 7 hours ago
ਅਜਨਾਲਾ, 16 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅਗਸਤ ਮਹੀਨੇ ਵਿਚ ਅਜਨਾਲਾ ਦੇ ਸ਼ਰਮਾ ਪੈਟਰੋਲ ਪੰਪ 'ਤੇ ਹੋਏ ਟਿਫ਼ਨ ਬੰਬ ਬਲਾਸਟ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਦਹਿਸ਼ਤਗਰਦਾਂ ਵਿੱਕੀ ਭੱਟੀ ...
ਪੱਟੀ 100 ਫ਼ੀਸਦੀ ਕੋਰੋਨਾ ਟੀਕਾਕਰਨ ਕਰਵਾਉਣ ਵਾਲਾ ਪੰਜਾਬ ਦਾ ਪਹਿਲਾ ਸ਼ਹਿਰ ਬਣਿਆ
. . .  about 7 hours ago
ਤਰਨਤਾਰਨ, 16 ਸਤੰਬਰ - ਪੰਜਾਬ ਸਰਕਾਰ ਵਲੋਂ ਕੋਰੋਨਾ ਦੇ ਖ਼ਾਤਮੇ ਲਈ ਵਿੱਢੀ ਟੀਕਾਕਰਨ ਮੁਹਿੰਮ ਵਿਚ ਤਰਨਤਾਰਨ ਜ਼ਿਲ੍ਹੇ ਨੂੰ ਵੱਡੀ ਪ੍ਰਾਪਤੀ ਮਿਲੀ ਹੈ...
'ਆਪ' ਦਾ ਯੂ.ਪੀ. ਦੇ ਲੋਕਾਂ ਨਾਲ ਵਾਅਦਾ, ਸੱਤਾ ਵਿਚ ਆਉਣ ਤੋਂ ਬਾਅਦ ਦਿੱਤੀ ਜਾਵੇਗੀ 24 ਘੰਟੇ ਬਿਜਲੀ, ਹੋਣਗੇ ਬਕਾਏ ਮੁਆਫ਼
. . .  about 8 hours ago
ਨਵੀਂ ਦਿੱਲੀ,16 ਸਤੰਬਰ - 'ਆਪ' ਨੇ ਵਾਅਦਾ ਕੀਤਾ ਹੈ ਕਿ ਜੇ ਕਰ ਉਹ ਯੂ.ਪੀ. ਵਿਚ ਸੱਤਾ ਵਿਚ ਆਉਂਦੀ ਹੈ ਤਾਂ ਉਨ੍ਹਾਂ ਦੀ ਸਰਕਾਰ ਸਾਰੇ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਬਿਜਲੀ ਮੁਫ਼ਤ...
ਬੀਬੀ ਜਗੀਰ ਕੌਰ ਨੇ ਅਮੀਰ ਸਿੰਘ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ 'ਤੇ ਦਿੱਤੀ ਵਧਾਈ
. . .  about 8 hours ago
ਅੰਮ੍ਰਿਤਸਰ, 16 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ. ਅਮੀਰ ਸਿੰਘ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਆਖਿਆ ਕਿ ਪਾਕਿਸਤਾਨ ਅੰਦਰ ਸਿੱਖਾਂ ਦੇ ਇਤਿਹਾਸਕ ਮਹੱਤਵ ਵਾਲੇ...
ਸੋਨੂੰ ਸੂਦ ਦੀ ਰਿਹਾਇਸ਼ 'ਤੇ ਇਨਕਮ ਟੈਕਸ ਦਾ ਸਰਵੇਖਣ ਜਾਰੀ
. . .  about 8 hours ago
ਮੁੰਬਈ,16 ਸਤੰਬਰ - ਅਦਾਕਾਰ ਸੋਨੂੰ ਸੂਦ ਦੀ ਰਿਹਾਇਸ਼ 'ਤੇ ਇਨਕਮ ਟੈਕਸ ਦਾ ਸਰਵੇਖਣ ਚੱਲ ਰਿਹਾ ਹੈ। ਮੁੰਬਈ ਵਿਚ ਸੋਨੂੰ ਸੂਦ ਦੀ ਇਮਾਰਤ ਦੇ ਕੁਝ ਦ੍ਰਿਸ਼ ਸਾਹਮਣੇ...
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਬਜ਼ੁਰਗ ਦੀ ਮੌਤ
. . .  about 8 hours ago
ਤਪਾ ਮੰਡੀ, 16 ਸਤੰਬਰ (ਪ੍ਰਵੀਨ ਗਰਗ) - ਸ਼ਹਿਰ ਦੇ ਰਾਮ ਬਾਗ ਨਜ਼ਦੀਕ ਇਕ ਟਰਾਲੇ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਬਜ਼ੁਰਗ ਦੀ ਮੌਤ ਹੋ ਜਾਣ ...
ਸ੍ਰੀ ਮੁਕਤਸਰ ਸਾਹਿਬ ਵਿਖੇ ਰੁਜ਼ਗਾਰ ਮੇਲੇ ਵਿਚ ਰੋਸ ਪ੍ਰਦਰਸ਼ਨ
. . .  about 8 hours ago
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਸਰਕਾਰ ਵਲੋਂ ਲਾਏ ਰੁਜ਼ਗਾਰ ਮੇਲੇ ਵਿਚ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਬੀ.ਐਡ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ...
ਨਾਜਾਇਜ਼ ਕਾਲੋਨੀਆਂ 'ਤੇ ਕਾਰਵਾਈ ਨੂੰ ਲੈ ਕੇ ਗਲਾਡਾ ਅਤੇ ਕਲੋਨਾਈਜ਼ਰ ਹੋਏ ਆਹਮਣੇ ਸਾਹਮਣੇ, ਸਥਿਤੀ ਤਣਾਅ ਪੂਰਨ
. . .  about 8 hours ago
ਲੁਧਿਆਣਾ, (ਅਮਰੀਕ ਸਿੰਘ ਬੱਤਰਾ, ਰੂਪੇਸ਼ ਕੁਮਾਰ ),16 ਸਤੰਬਰ - ਨਾਜਾਇਜ਼ ਕਾਲੋਨੀਆਂ 'ਤੇ ਕਾਰਵਾਈ ਨੂੰ ਲੈ ਕੇ ਲੁਧਿਆਣਾ ਵਿਚ ਗਲਾਡਾ ਅਤੇ ਕਲੋਨਾਈਜ਼ਰ ਆਹਮੋ ਸਾਹਮਣੇ ਹੋ ਗਏ...
ਦਿੱਲੀ ਰੋਸ ਮਾਰਚ 'ਚ ਸ਼ਮੂਲੀਅਤ ਲਈ ਤਲਵੰਡੀ ਸਾਬੋ ਤੋਂ ਅਕਾਲੀਆਂ ਦੇ ਜਥੇ ਰਵਾਨਾ
. . .  about 9 hours ago
ਤਲਵੰਡੀ ਸਾਬੋ,16 ਸਤੰਬਰ (ਰਣਜੀਤ ਸਿੰਘ ਰਾਜੂ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ 3 ਖੇਤੀ ਕਾਨੂੰਨਾਂ ਦੇ ਇਕ ਸਾਲ ਪੂਰਾ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ ਵਲੋਂ 17 ਸਤੰਬਰ ਨੂੰ ਦਿੱਲੀ...
ਪੰਜਾਬ ਰਾਜ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਵਲੋਂ ਨਾਭਾ ਦਾ ਦੌਰਾ, ਸਫ਼ਾਈ ਕਰਮਚਾਰੀਆਂ ਤੇ ਸੀਵਰਮੈਨਾਂ ਦੀਆਂ ਸੁਣੀਆਂ ਮੁਸ਼ਕਿਲਾਂ
. . .  about 9 hours ago
ਨਾਭਾ, 16 ਸਤੰਬਰ ( ਕਰਮਜੀਤ ਸਿੰਘ) - ਪੰਜਾਬ ਰਾਜ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਨੇ ਅੱਜ ਨਾਭਾ ਦਾ ਦੌਰਾ ਕਰ ਕੇ ਇੱਥੇ ਨਗਰ ਕੌਂਸਲ ਵਿਖੇ ਨਗਰ ਕੌਂਸਲ ਨਾਭਾ ਅਤੇ ਨਗਰ ਪੰਚਾਇਤ ....
ਕਿਸਾਨ ਰੈਲੀ ਵਿਚ ਹੋਇਆ ਹਜ਼ਾਰਾਂ ਦਾ ਇਕੱਠ
. . .  about 8 hours ago
ਅਮਰਕੋਟ,16 ਸਤੰਬਰ( ਗੁਰਚਰਨ ਸਿੰਘ ਭੱਟੀ) - ਸਰਹੱਦੀ ਖੇਤਰ ਦੇ ਕਸਬਾ ਅਮਰਕੋਟ ਦੀ ਦਾਣਾ ਮੰਡੀ 'ਚ ਨੌਜਵਾਨ ਕਿਸਾਨ ਏਕਤਾ ਵਲਟੋਹਾ ਦੇ ਨੌਜਵਾਨਾਂ ਵਲੋਂ ਕਿਸਾਨ ਰੈਲੀ ਕਰਵਾਈ ਗਈ ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਮਾਮਲੇ ਦੇ ਦੋਸ਼ੀ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਮੰਗ 'ਤੇ ਯੂ.ਏ.ਪੀ.ਏ. ਲਾ ਕੇ ਧਾਰਾਵਾਂ 'ਚ ਵਾਧਾ, 21 ਤੱਕ ਵਧਿਆ ਪੁਲਿਸ ਰਿਮਾਂਡ
. . .  about 9 hours ago
ਸ੍ਰੀ ਅਨੰਦਪੁਰ ਸਾਹਿਬ, 16 ਸਤੰਬਰ (ਜੇ.ਐੱਸ. ਨਿੱਕੂਵਾਲ, ਕਰਨੈਲ ਸਿੰਘ ਸੈਣੀ) ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਦੋਸ਼ੀ ....
ਸ਼ਿਮਲਾ ਪਹੁੰਚੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ
. . .  about 8 hours ago
ਨਵੀਂ ਦਿੱਲੀ ,16 ਸਤੰਬਰ - ਰਾਸ਼ਟਰਪਤੀ ਰਾਮ ਨਾਥ ਕੋਵਿੰਦ ਹਿਮਾਚਲ ਪ੍ਰਦੇਸ਼ ਦੇ ਚਾਰ ਦਿਨਾਂ ਦੌਰੇ 'ਤੇ ਸ਼ਿਮਲਾ ...
ਨਾਭਾ ਵਿਚ ਦੇਰ ਰਾਤ ਚੱਲੀ ਗੋਲੀ
. . .  about 9 hours ago
ਨਾਭਾ, 16 ਸਤੰਬਰ (ਅਮਨਦੀਪ ਸਿੰਘ ਲਵਲੀ) - ਵਿਧਾਨ ਸਭਾ ਹਲਕਾ ਨਾਭਾ ਦੇ ਪਿੰਡ ਥੂਹੀ ਅਤੇ ਪਿੰਡ ਅਗੇਤੀ ਦੇ ਵਿਚਕਾਰ ਪੈਂਦੇ ਸ਼ਰਾਬ ਦੇ ਠੇਕੇ 'ਤੇ ਦੇਰ ਰਾਤ 10.30 ਵਜੇ ਦੇ ਕਰੀਬ ਗੋਲੀ ਚੱਲਣ ਨਾਲ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 27 ਜੇਠ ਸੰਮਤ 553
ਿਵਚਾਰ ਪ੍ਰਵਾਹ: ਮੈਨੂੰ ਚੰਗੇ ਅਧਿਆਪਕ ਦੇਵੋ ਮੈਂ ਤੁਹਾਨੂੰ ਚੰਗਾ ਦੇਸ਼ ਦੇਵਾਂਗਾ। -ਨੈਪੋਲੀਅਨ

ਸੰਗਰੂਰ

ਮਲੇਰਕੋਟਲਾ ਜਿਲ੍ਹੇ ਦੇ ਉਦਘਾਟਨ ਉਪਰੰਤ ਡੀ. ਸੀ. ਤੇ ਐਸ. ਐਸ. ਪੀ. ਸਮੇਤ ਸਿਵਲ ਤੇ ਪੁਲਿਸ ਅਧਿਕਾਰੀਆਂ ਨੇ ਡਿਊਟੀਆਂ ਸੰਭਾਲੀਆਂ

ਮਲੇਰਕੋਟਲਾ, 8 ਜੂਨ (ਕੁਠਾਲਾ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੇ ਡਿਜੀਟਲੀ ਉਦਘਾਟਨ ਉਪਰੰਤ ਜਿੱਥੇ ਜ਼ਿਲ੍ਹਾ ਮਲੇਰਕੋਟਲਾ ਦੇ ਨਵੇਂ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਆਪਣੇ ਅਹੁਦੇ ਸੰਭਾਲ ਲਏ ਹਨ ਉੱਥੇ ਪਿੱਤਰੀ ਜਿਲ੍ਹੇ ਸੰਗਰੂਰ ਤੋਂ ਰਕਬੇ ਅਤੇ ਜਨ ਸੰਖਿਆ ਦੇ ਅਧਾਰ 'ਤੇ ਮਲੇਰਕੋਟਲਾ ਲਈ ਲੋੜੀਂਦੇ ਸਿਵਲ ਤੇ ਪੁਲਿਸ ਕਰਮਚਾਰੀਆਂ ਦੀ ਵੰਡ ਵੀ ਮੁਕੰਮਲ ਕਰ ਲਈ ਗਈ ਹੈ | ਜ਼ਿਲ੍ਹਾ ਸੰਗਰੂਰ ਦੇ ਪਹਿਲੇ ਡਿਪਟੀ ਕਮਿਸ਼ਨਰ ਮੈਡਮ ਅੰਮਿ੍ਤ ਕੌਰ ਗਿੱਲ ਆਈ.ਏ.ਐਸ. ਨੂੰ ਸਥਾਨਕ ਟਿਊਬਵੈੱਲ ਕੰਪਲੈਕਸ ਵਿਚ ਬਣਾਏ ਡੀ.ਸੀ. ਦਫਤਰ ਵਿਖੇ ਅਹੁਦਾ ਸੰਭਾਲਣ ਲਈ ਟਰਾਂਸਪੋਰਟ ਤੇ ਜਲ ਸਪਲਾਈ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਖ਼ੁਦ ਪਹੁੰਚੇ ਜਦਕਿ ਐਸ.ਐਸ.ਪੀ. ਮੈਡਮ ਕੰਵਰਦੀਪ ਕੌਰ ਆਈ.ਪੀ.ਐਸ. ਨੂੰ ਸਥਾਨਕ ਐਸ.ਪੀ. ਦਫਤਰ ਵਿਖੇ ਜ਼ਿਲ੍ਹਾ ਪੁਲਿਸ ਮੁਖੀ ਦੀ ਕੁਰਸੀ 'ਤੇ ਬਿਠਾਉਣ ਲਈ ਡੀ.ਆਈ.ਜੀ. ਪਟਿਆਲਾ ਰੇਂਜ ਵਿਕਰਮਜੀਤ ਸਿੰਘ ਦੁੱਗਲ ਅਤੇ ਐਸ.ਐਸ.ਪੀ. ਸੰਗਰੂਰ ਸ੍ਰੀ ਵਿਵੇਕ ਸ਼ੀਲ ਸੋਨੀ ਉਚੇਚੇ ਤੌਰ 'ਤੇ ਪਹੁੰਚੇ | ਜਿਲ੍ਹੇ ਦੇ ਦੋਵੇਂ ਉਚ ਅਧਿਕਾਰੀਆਂ ਵਲੋਂ ਆਪਣੇ ਅਹੁਦੇ ਸੰਭਾਲਣ ਦੇ ਨਾਲ ਹੀ ਪੰਜਾਬ ਦਾ 23ਵਾਂ ਜ਼ਿਲ੍ਹਾ ਮਲੇਰਕੋਟਲਾ ਕਾਰਜਸ਼ੀਲ ਹੋ ਗਿਆ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਪਿੱਤਰੀ ਜਿਲ੍ਹੇ ਸੰਗਰੂਰ ਵਿਚੋਂ ਜਨ ਸੰਖਿਆ ਅਤੇ ਰਕਬੇ ਦੇ ਅਨੁਪਾਤ ਨਾਲ 27 ਤੋਂ 30 ਪ੍ਰਤੀਸ਼ਤ ਕਰਮਚਾਰੀ ਨਵੇਂ ਜਿਲ੍ਹੇ ਮਲੇਰਕੋਟਲਾ ਵਿਚ ਭੇਜੇ ਗਏ ਹਨ | ਦੱਸਿਆ ਜਾਂਦਾ ਹੈ ਕਿ ਸਰਕਾਰ ਵਲੋਂ ਜ਼ਿਲ੍ਹਾ ਸੰਗਰੂਰ ਵਿਚ ਕੰਮ ਕਰਦੇ ਕਰਮਚਾਰੀਆਂ ਤੋਂ ਜ਼ਿਲ੍ਹਾ ਮਲੇਰਕੋਟਲਾ ਵਿਚ ਜਾਣ ਲਈ ਮੰਗੀ ਆਪਸ਼ਨ ਤਹਿਤ ਵੱਖ-ਵੱਖ ਮਹਿਕਮਿਆਂ ਦੇ ਕਰੀਬ 35 ਕਰਮਚਾਰੀਆਂ ਨੇ ਮਲੇਰਕੋਟਲਾ ਬਦਲੀ ਦੀ ਇੱਛਾ ਪ੍ਰਗਟ ਕੀਤੀ ਸੀ | ਮਿਲੀ ਜਾਣਕਾਰੀ ਅਨੁਸਾਰ ਐਸ.ਐਸ.ਪੀ.ਸੰਗਰੂਰ ਅਧੀਨ ਕੰਮ ਕਰਦੇ ਇੰਸਪੈਕਟਰ ਤੋਂ ਸਿਪਾਹੀ ਰੈਂਕ ਤੱਕ ਦੇ 550 ਪੁਲਿਸ ਕਰਮਚਾਰੀਆਂ ਦੀਆਂ ਸੇਵਾਵਾਂ 27 ਤੋਂ 30 ਪ੍ਰਤੀਸ਼ਤ ਅਨੁਪਾਤ ਨਾਲ ਪੁਲਿਸ ਜ਼ਿਲ੍ਹਾ ਮਲੇਰਕੋਟਲਾ ਹਵਾਲੇ ਕਰਨ ਦੀ ਪ੍ਰਕਿ੍ਆ ਸ਼ੁਰੂ ਕਰ ਦਿਤੀ ਗਈ ਹੈ | ਡੀ.ਜੀ.ਪੀ. ਪੰਜਾਬ ਦੇ ਆਦੇਸ਼ਾਂ 'ਤੇ ਸੋਮਵਾਰ ਨੂੰ ਹੀ ਅੱਠ ਪੀ.ਪੀ.ਐਸ. ਅਧਿਕਾਰੀ ਵੱਖ ਵੱਖ ਅਹੁਦੇ ਸੰਭਾਲ ਚੁੱਕੇ ਹਨ | ਇਨ੍ਹਾਂ ਪੁਲਿਸ ਅਧਿਕਾਰੀਆਂ ਵਿਚ ਮੈਡਮ ਹਰਵੰਤ ਕੌਰ ਐਸ.ਪੀ. ਹੈੱਡ ਕੁਆਰਟਰ, ਸ. ਹਰਮੀਤ ਸਿੰਘ ਹੁੰਦਲ ਐਸ.ਪੀ.(ਇਨਵੈਸਟੀਗੇਸ਼ਨ), ਸ੍ਰੀ ਸੁਰਿੰਦਰਪਾਲ ਡੀ.ਐਸ.ਪੀ. ਹੈੱਡ ਕੁਆਰਟਰ ਮਲੇਰਕੋਟਲਾ, ਸ੍ਰੀ ਦਵਿੰਦਰ ਸਿੰਘ ਡੀ.ਐਸ.ਪੀ. (ਪੀ.ਬੀ.ਆਈ.), ਰਣਜੀਤ ਸਿੰਘ ਡੀ.ਐਸ.ਪੀ. (ਇਨਵੈਸਟੀਗੇਸ਼ਨ), ਸ੍ਰੀ ਵਿਲੀਅਮ ਜੇਜੀ ਡੀ.ਐਸ.ਪੀ. ਸਬ ਡਿਵੀਜ਼ਨ ਮਲੇਰਕੋਟਲਾ ਅਤੇ ਸ੍ਰੀ ਸੰਦੀਪ ਵਡੇਰਾ ਡੀ.ਐਸ.ਪੀ. ਅਹਿਮਦਗੜ੍ਹ ਸ਼ਾਮਿਲ ਹਨ |
ਜ਼ਿਲ੍ਹਾ ਪੁਲਿਸ ਹੈੱਡਕੁਆਟਰ ਲਈ ਯੋਗ ਇਮਾਰਤ ਦੀ ਭਾਲ ਜਾਰੀ :-
ਜ਼ਿਲ੍ਹਾ ਪੁਲਿਸ ਮਲੇਰਕੋਟਲਾ ਦੇ ਸਦਰ ਦਫਤਰ ਲਈ ਪ੍ਰਸ਼ਾਸਨ ਨੂੰ ਹਾਲੇ ਵੀ ਕੋਈ ਯੋਗ ਇਮਾਰਤ ਨਹੀਂ ਲੱਭ ਸਕੀ | ਇਸ ਲਈ ਰੇਲਵੇ ਸਟੇਸ਼ਨ ਨੇੜਲੇ ਐਸ.ਪੀ. ਦਫਤਰ ਵਿਖੇ ਹੀ ਨਵੇਂ ਐਸ.ਐਸ.ਪੀ. ਮਲੇਰਕੋਟਲਾ ਦੇ ਦਫਤਰ ਦਾ ਆਰਜ਼ੀ ਪ੍ਰਬੰਧ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਪਹਿਲਾਂ ਜ਼ਿਲ੍ਹਾ ਸਦਰ ਦਫਤਰ ਲਈ ਜ਼ਿਲ੍ਹਾ ਉਦਯੋਗ ਕੇਂਦਰ ਦੀ ਦੋ ਮੰਜ਼ਿਲਾਂ ਇਮਾਰਤ ਦੀ ਚੋਣ ਕੀਤੀ ਗਈ ਸੀ ਪਰੰਤੂ ਉਦਯੋਗ ਵਿਭਾਗ ਦੇ ਵਿਸ਼ਾਲ ਰਿਕਾਰਡ ਭੰਡਾਰ ਨੂੰ ਸੰਭਾਲਣ ਲਈ ਹੋਰ ਕੋਈ ਬਦਲਵੀਂ ਇਮਾਰਤ ਨਾ ਮਿਲਣ ਕਰਕੇ ਫਿਲਹਾਲ ਇਹ ਵਿਚਾਰ ਫਿਲਹਾਲ ਛੱਡ ਦਿਤਾ ਗਿਆ ਹੈ | ਸਰਕਾਰੀ ਕਾਲਜ ਦੇ ਇੱਕ ਕੋਨੇ ਵਿਚ ਬਣ ਰਹੀ ਸਰਕਾਰੀ ਬੀ.ਐੇਡ ਕਾਲਜ ਦੀ ਵਿਸ਼ਾਲ ਇਮਾਰਤ ਵੀ ਆਰਜ਼ੀ ਤੌਰ 'ਤੇ ਵਰਤਣ ਬਾਰੇ ਵਿਚਾਰ ਅਧੀਨ ਹੈ | ਸਮਝਿਆ ਜਾ ਰਿਹਾ ਹੈ ਕਿ ਬੀ.ਐਡ. ਕਲਾਸਾਂ ਪਹਿਲਾਂ ਹੀ ਸਰਕਾਰੀ ਕਾਲਜ ਦੀ ਵਿਸ਼ਾਲ ਇਮਾਰਤ ਵਿਚ ਚੱਲ ਰਹੀਆਂ ਹਨ ਅਤੇ ਕਾਲਜ ਵਿਚ ਵਿਦਿਆਰਥੀਆਂ ਦੀ ਗਿਣਤੀ ਘੱਟ ਹੋਣ ਕਰਕੇ ਕਾਲਜ ਦੇ ਬਹੁਤ ਕਮਰੇ ਖਾਲੀ ਹਨ | ਐਸ.ਐਸ.ਪੀ. ਦਫਤਰ ਲਈ ਘੱਟੋ ਘੱਟ 35 ਕਮਰਿਆਂ ਦੀ ਜ਼ਰੂਰਤ ਹੈ | ਡਿਪਟੀ ਕਮਿਸ਼ਨਰ ਦਫਤਰ ਲਈ ਪਿਤਰੀ ਜਿਲ੍ਹੇ ਸੰਗਰੂਰ ਤੋਂ 69 ਕਰਮਚਾਰੀਆਂ ਨੂੰ ਮਲੇਰਕੋਟਲਾ ਭੇਜ ਦਿਤਾ ਗਿਆ ਹੈ | ਇਨ੍ਹਾਂ ਵਿਚ ਇਕ ਸੁਪਰਡੈਂਟ, 9 ਸੀਨੀਅਰ ਅਸਿਸਟੈਂਟ, 12 ਜੂਨੀਅਰ ਅਸਿਸਟੈਂਟ, 20 ਕਲਰਕ, ਇਕ ਕਾਨੂੰਗੋ, 11 ਪਟਵਾਰੀ, 12 ਚਪੜਾਸੀ, ਇੱਕ ਮਾਲੀ, ਚੌਕੀਦਾਰ ਤੇ ਕੁਹਾਰ ਸ਼ਾਮਿਲ ਹਨ | ਪ੍ਰਾਪਤ ਜਾਣਕਾਰੀ ਮੁਤਾਬਿਕ ਨਵੇਂ ਜ਼ਿਲ੍ਹਾ ਮਾਲ ਅਫ਼ਸਰ ਲਈ ਸਥਾਨਕ ਐਸ.ਡੀ.ਐਮ. ਦੇ ਮੌਜੂਦਾ ਦਫਤਰ ਦੀ ਦੂਜੀ ਮੰਜ਼ਿਲ ਦੇ ਕਮਰਿਆਂ ਨੂੰ ਸ਼ਿੰਗਾਰਿਆ ਜਾ ਰਿਹਾ ਹੈ | ਦੱਸਿਆ ਜਾਂਦਾ ਹੈ ਕਿ ਜ਼ਿਲ੍ਹਾ ਮਲੇਰਕੋਟਲਾ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਾ ਆਰਜ਼ੀ ਚਾਰਜ ਏ.ਡੀ.ਸੀ. ਸੰਗਰੂਰ ਸ੍ਰੀ ਰਜਿੰਦਰ ਬੱਤਰਾ ਨੂੰ ਦਿਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਨੇ ਮਲੇਰਕੋਟਲਾ ਵਿਖੇ ਕੰਮ ਕਰ ਰਹੇ ਵੱਖ-ਵੱਖ ਵਿਭਾਗਾਂ ਦੇ ਤਹਿਸੀਲ ਅਧਿਕਾਰੀਆਂ ਨੂੰ ਆਪੋ ਆਪਣੇ ਜ਼ਿਲ੍ਹਾ ਅਧਿਕਾਰੀਆਂ ਦੇ ਦਫ਼ਤਰਾਂ ਲਈ ਕਮਰਿਆਂ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਦਿਤੀ ਹੈ | ਭਾਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲ੍ਹਾ ਮਲੇਰਕੋਟਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਉਸਾਰੀ ਲਈ ਸੋਮਵਾਰ ਨੂੰ 20 ਕਰੋੜ ਰੁਪਏ ਗਰਾਂਟ ਮਨਜ਼ੂਰ ਕਰ ਦਿਤੀ ਸੀ ਪ੍ਰੰਤੂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਲਈ ਲੋੜੀਂਦੀ ਜ਼ਮੀਨ ਲੱਭਣ ਤੋਂ ਲੈ ਕੇ ਉਸਾਰੀ ਤੱਕ ਲੱਗਣ ਵਾਲੇ ਕਈ ਵਰਿ੍ਹਆਂ ਤੱਕ ਜ਼ਿਲ੍ਹਾ ਅਧਿਕਾਰੀਆਂ ਨੂੰ ਆਪਣਾ ਕੰਮ ਆਰਜ਼ੀ ਦਫ਼ਤਰਾਂ ਤੋਂ ਹੀ ਚਲਾਉਣਾ ਪਵੇਗਾ |

ਆਕਸੀਜਨ ਪਲਾਂਟ ਦਾ ਸਾਜੋ-ਸਾਮਾਨ ਪੱੁਜਣ ਸਬੰਧੀ ਕਾਂਗਰਸੀ ਤੇ ਭਾਜਪਾ ਆਗੂਆਂ ਪਾਈ ਦਾਅਵਿਆਂ ਦੀ ਦੁਹਾਈ

ਸੰਗਰੂਰ, 8 ਜੂਨ (ਧੀਰਜ ਪਸ਼ੌਰੀਆ)- ਸੰਗਰੂਰ 'ਚ ਲੱਗਣ ਵਾਲੇ ਆਕਸੀਜਨ ਪਲਾਂਟ ਦਾ ਸਾਜੋ ਸਾਮਾਨ ਕੱਲ੍ਹ ਸਿਵਲ ਹਸਪਤਾਲ ਸੰਗਰੂਰ ਵਿਖੇ ਪੁੱਜਣ ਤੋਂ ਬਾਅਦ ਸਥਾਨਕ ਕਾਂਗਰਸ ਆਗੂਆਂ ਅਤੇ ਭਾਜਪਾ ਆਗੂਆਂ ਦੀ ਬਿਆਨਬਾਜ਼ੀ ਤੇਜ਼ ਹੋ ਗਈ ਹੈ | ਕੱਲ੍ਹ ਸਾਰਾ ਦਿਨ ਸੋਸ਼ਲ ਮੀਡੀਆ ...

ਪੂਰੀ ਖ਼ਬਰ »

ਵਾਰ-ਵਾਰ ਪੰਚਾਇਤੀ ਜ਼ਮੀਨ ਦਾ ਠੇਕਾ ਵਧਣ ਕਾਰਨ ਸੈੱਲਫ਼ ਹੈਲਪ ਗਰੁੱਪ ਸੰਕਟ 'ਚ

ਲਹਿਰਾਗਾਗਾ, 8 ਜੂਨ (ਪ੍ਰਵੀਨ ਖੋਖਰ) - ਲਹਿਰਾਗਾਗਾ ਦੇ ਨੇੜਲੇ ਪਿੰਡ ਚੰਗਾਲੀਵਾਲਾ ਵਿੱਚ ਸ਼ੁਰੂ ਕੀਤੇ ਔਰਤਾਂ ਦੇ ਗਰੁੱਪ ਨੇ ਪਿੰਡ ਦੀ ਪੰਚਾਇਤੀ ਜ਼ਮੀਨ ਠੇਕੇ 'ਤੇ ਲੈ ਕੇ ਆਰਗੈਨਿਕ ਸਬਜ਼ੀਆਂ ਬੀਜ ਕੇ ਵੇਚਣ ਦਾ ਧੰਦਾ ਸ਼ੁਰੂ ਕੀਤਾ ਸੀ ਤਾਂ ਜੋ ਉਹ ਅਜੋਕੇ ...

ਪੂਰੀ ਖ਼ਬਰ »

ਸੰਗਰੂਰ 'ਚ ਲੱਗੇ ਕੂੜੇ ਦੇ ਢੇਰਾਂ 'ਤੇ ਵੀ ਹੋਣ ਲੱਗੀ ਕੂੜ ਸਿਆਸਤ

ਸੰਗਰੂਰ, 8 ਜੂਨ (ਦਮਨਜੀਤ ਸਿੰਘ)-ਸਫ਼ਾਈ ਸੇਵਕਾਂ ਦੀ ਹੜਤਾਲ ਦੇ ਚਲਦਿਆਂ ਸ਼ਹਿਰ ਸੰਗਰੂਰ ਅੰਦਰ ਕੂੜੇ ਦੇ ਲੱਗੇ ਵੱਡੇ-ਵੱਡੇ ਢੇਰਾਂ ਦਾ ਹੱਲ ਕਰਨ ਦੀ ਥਾਂ ਸਿਆਸੀ ਪਾਰਟੀਆਂ ਕੂੜੇ ਉੱਤੇ ਸਿਆਸਤ ਕਰਦੀਆਂ ਦਿਖਾਈ ਦੇ ਰਹੀਆਂ ਹਨ | ਸੰਗਰੂਰ ਦੀਆਂ ਕਈ ਮੁੱਖ ਥਾਵਾਂ ਉੱਤੇ ...

ਪੂਰੀ ਖ਼ਬਰ »

ਭੱਠਲ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦੀ ਮੰਗ

ਮੰਡਵੀ, 8 ਜੂਨ (ਪ੍ਰਵੀਨ ਮਦਾਨ) - ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਮੈਂਬਰ ਸੰਗਰੂਰ ਸ਼ਾਮ ਲਾਲ ਮਨਿਆਣਾ, ਪੰਜਾਬ ਪ੍ਰਦੇਸ਼ ਕਾਂਗਰਸ ਸਕੱਤਰ ਕਰਮ ਚੰਦ ਸਿੰਗਲਾ, ਜ਼ਿਲ੍ਹਾ ਜਨਰਲ ਸਕੱਤਰ ਕਾਂਗਰਸ ਕਮੇਟੀ ਸੰਗਰੂਰ, ਸੰਜੀਵ ਕੁਮਾਰ (ਕਾਲੂ), ਹਰੀ ਕਿ੍ਸ਼ਨ ਮਦਾਨ, ਕਾਕਾ ...

ਪੂਰੀ ਖ਼ਬਰ »

ਨਵੇਂ ਜ਼ਿਲ੍ਹੇ ਮਲੇਰਕੋਟਲਾ ਅਧੀਨ ਹੋਣਗੇ ਕੁੱਲ 192 ਪਿੰਡ

ਮਲੇਰਕੋਟਲਾ, 8 ਜੂਨ (ਕੁਠਾਲਾ)-ਅੱਜ ਨਵੇਂ ਹੋਂਦ ਵਿਚ ਆਏ ਪੰਜਾਬ ਦੇ 23ਵੇਂ ਜਿਲ੍ਹੇ ਮਲੇਰਕੋਟਲਾ ਦੀ ਭੂਗੋਲਿਕ ਰਚਨਾ ਬਾਰੇ ਪੰਜਾਬ ਸਰਕਾਰ ਵਲੋਂ 2 ਜੂਨ ਨੂੰ ਜਾਰੀ ਨੋਟੀਫ਼ਿਕੇਸ਼ਨ ਮੁਤਾਬਿਕ ਸਬ ਡਿਵੀਜ਼ਨ ਮਲੇਰਕੋਟਲਾ ਨੂੰ ਰੀਆਰਗੇਨਾਈਜ ਕਰਕੇ ਸਬ ਤਹਿਸੀਲ ...

ਪੂਰੀ ਖ਼ਬਰ »

ਬੀਬੀ ਰਜ਼ੀਆ ਵਲੋਂ ਅੰਡਰ ਪਾਸ ਦਾ ਉਦਘਾਟਨ

ਮਲੇਰਕੋਟਲਾ, 8 ਜੂਨ (ਕੁਠਾਲਾ)-ਮਲੇਰਕੋਟਲਾ ਦੇ ਰਾਏਕੋਟ ਰੋਡ 'ਤੇ ਰੇਲਵੇ ਫਲਾਈਓਵਰ ਬਣ ਜਾਣ ਕਾਰਨ ਰੇਲਵੇ ਵਿਭਾਗ ਵਲੋਂ ਰੇਲਵੇ ਫਾਟਕ ਨੂੰ ਪੱਕੇ ਤੌਰ 'ਤੇ ਬੰਦ ਕਰ ਦੇਣ ਪਿੱਛੋਂ ਰੇਲਵੇ ਲਾਈਨ ਦੇ ਬਾਹਰ ਰਹਿ ਗਏ ਇਲਾਕੇ ਦੇ ਸਭ ਤੋਂ ਵੱਡੇ ਕਬਰਸਤਾਨ ਗੁਟੂ ਵਾਲਾ ਤੱਕ ...

ਪੂਰੀ ਖ਼ਬਰ »

ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦਾ ਸਮਰਥਨ

ਸੰਗਰੂਰ, 8 ਜੂਨ (ਅਮਨਦੀਪ ਸਿੰਘ ਬਿੱਟਾ) - ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਸੁਰਜੀਤ ਸਿੰਘ ਕਾਲੀਆ ਦੀ ਅਗਵਾਈ ਹੇਠ ਜਨਰਲ ਸਕੱਤਰ ਨਸੀਬ ਚੰਦ ਸ਼ਰਮਾ, ਚੇਅਰਮੈਨ ਜਗਜੀਤਇੰਦਰ ਸਿੰਘ, ਵਿੱਤ ਸਕੱਤਰ ਲਾਭ ਸਿੰਘ, ਹਰਵਿੰਦਰ ਸਿੰਘ ...

ਪੂਰੀ ਖ਼ਬਰ »

ਗਰਮੀਆਂ ਦੀਆਂ ਛੁੱਟੀਆਂ ਦੌਰਾਨ ਅਧਿਆਪਕਾਂ ਦੀਆਂ ਡਿਊਟੀਆਂ ਲਗਾਉਣ ਦੀ ਨਿਖੇਧੀ

ਸੰਗਰੂਰ, 8 ਜੂਨ (ਸੁਖਵਿੰਦਰ ਸਿੰਘ ਫੁੱਲ) - ਅਧਿਆਪਕ ਦਲ ਪੰਜਾਬ (ਜਹਾਂਗੀਰ) ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸ੍ਰ:ਅਵਤਾਰ ਸਿੰਘ ਢਢੋਗਲ ਅਤੇ ਜ਼ਿਲ੍ਹਾ ਜਨਰਲ ਸਕੱਤਰ ਸ਼੍ਰ: ਇੰਦਰਪਾਲ ਸਿੰਘ ਸੂਲਰ ਨੇ ਸਾਂਝੇ ਬਿਆਨ ਰਾਹੀਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਅਧਿਆਪਕਾਂ ...

ਪੂਰੀ ਖ਼ਬਰ »

ਸੰਜੇ ਬਾਂਸਲ ਯੂਥ ਅਗਰਵਾਲ ਸਭਾ ਦੇ ਬਣੇ ਪ੍ਰਧਾਨ

ਸੰਗਰੂਰ, 8 ਜੂਨ (ਅਮਨਦੀਪ ਸਿੰਘ ਬਿੱਟਾ) - ਯੂਥ ਅਗਰਵਾਲ ਸਭਾ ਸੰਗਰੂਰ ਦਾ ਗਠਨ ਕਰਦਿਆਂ ਸੁਮਿਤ ਬਾਂਸਲ ਅਤੇ ਸਾਹੀਲ ਬਾਂਸਲ ਨੂੰ ਸਰਪ੍ਰਸਤ ਨਿਯੁਕਤ ਕੀਤਾ ਗਿਆ | ਪ੍ਰਧਾਨ ਦੀ ਜ਼ਿੰਮੇਵਾਰੀ ਸੰਜੀਵ ਬਾਂਸਲ, ਸੰਜੇ ਨੂੰ ਅਤੇ ਸਕੱਤਰ ਰੋਕੀ ਬਾਂਸਲ ਨੂੰ ਬਣਾਇਆ ਗਿਆ | ਹੋਰ ...

ਪੂਰੀ ਖ਼ਬਰ »

ਸਫ਼ਾਈ ਸੇਵਕਾਂ ਦੀਆਂ ਮੰਗਾਂ ਮੰਨ ਕੇ ਸਫ਼ਾਈ ਵਿਵਸਥਾ ਠੀਕ ਕਰਵਾਈ ਜਾਵੇ-ਈਲਵਾਲ

ਸੰਗਰੂਰ, 8 ਜੂਨ (ਧੀਰਜ ਪਸ਼ੌਰੀਆ)-ਨਗਰ ਕੌਂਸਲ ਸਫ਼ਾਈ ਸੇਵਕਾਂ ਦੀ ਹੜਤਾਲ ਦੇ ਚੱਲਦਿਆਂ ਸੰਗਰੂਰ ਵਿਚ ਥਾਂ-ਥਾਂ ਲੱਗੇ ਗੰਦਗੀ ਢੇਰਾਂ 'ਚੋਂ ਮਾਰ ਰਹੀ ਬਦਬੂ ਸਬੰਧੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਵਤਾਰ ਸਿੰਘ ਈਲਵਾਲ ਨੇ ਕਿਹਾ ਕਿ ...

ਪੂਰੀ ਖ਼ਬਰ »

ਨਵਾਂ ਬਣ ਰਿਹਾ ਟੋਭਾ ਚਾਲੂ ਹੋਣ ਤੋਂ ਪਹਿਲਾਂ ਹੀ ਟੁੱਟਣਾ ਸ਼ੁਰੂ

ਸੰਦੌੜ, 8 ਜੂਨ (ਜਸਵੀਰ ਸਿੰਘ ਜੱਸੀ) - ਕਸਬਾ ਸੰਦੌੜ ਅੰਦਰ ਹਲਕੀ ਬਾਰਿਸ਼ ਕਾਰਨ ਪਾਣੀ ਇਕੱਠਾ ਹੋ ਕੇ ਨਾਲੀਆਂ ਰਾਹੀਂ ਪੱਕੇ ਕੀਤੇ ਜਾ ਰਹੇ ਟੋਭੇ ਵਿਚ ਇਕੱਠਾ ਹੋਣਾ ਸੀ ਪਰ ਲੰਮੇ ਸਮੇਂ ਤੋਂ ਲਟਕ ਰਹੇ ਕੰਮ ਕਾਰਨ ਬਾਕੀ ਰਹਿੰਦੀ ਕੱਚੀ ਸਾਈਡ ਤੋਂ ਟੋਭੇ ਦੀਆਂ ਨੀਂਹਾਂ ...

ਪੂਰੀ ਖ਼ਬਰ »

ਕੁੱਟਮਾਰ ਦੇ ਵੱਖ-ਵੱਖ ਮਾਮਲਿਆਂ 'ਚ ਮੁਕੱਦਮੇ ਦਰਜ

ਲਹਿਰਾਗਾਗਾ, 8 ਜੂਨ (ਅਸ਼ੋਕ ਗਰਗ) - ਸਥਾਨਕ ਸਿਟੀ ਪੁਲਿਸ ਨੇ ਆਪਸੀ ਲੜਾਈ ਵਿਚ ਤਿੰਨ ਔਰਤਾਂ ਸਣੇ 9 ਜਣਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਹੈ | ਸਿਟੀ ਥਾਣਾ ਦੇ ਇੰਚਾਰਜ ਬਿਕਰਮਜੀਤ ਸਿੰਘ ਨੇ ਦੱਸਿਆ ਹੈ ਕਿ ਸੰਦੀਪ ਸਿੰਘ ਪੁੱਤਰ ਪਿਜੋਰ ਸਿੰਘ ...

ਪੂਰੀ ਖ਼ਬਰ »

ਮੁਫ਼ਤ ਸਰਵਹਿਤਕਾਰੀ ਭੋਜਨ ਮੁਹਿੰਮ ਦੀ ਹੋਈ ਸਮਾਪਤੀ

ਸੁਨਾਮ ਊਧਮ ਸਿੰਘ ਵਾਲਾ, 8 ਜੂਨ (ਧਾਲੀਵਾਲ, ਭੁੱਲਰ) - ਕੋਰੋਨਾ ਮਹਾਂਮਾਰੀ ਦੌਰਾਨ ਸੰਕਟ ਦੀ ਘੜੀ 'ਚ ਜਦੋਂ ਲੋਕ ਇਸ ਭਿਆਨਕ ਬਿਮਾਰੀ ਨਾਲ ਜੂਝ ਰਹੇ ਸਨ | ਅਜਿਹੇ ਵਿਚ ਇਕਾਂਤਵਾਸ ਹੋਏ ਕੋਰੋਨਾ ਮਰੀਜ਼ਾਂ ਲਈ ਉਨ੍ਹਾਂ ਦੇ ਪਰਿਵਾਰ ਵਲੋਂ ਦੋ ਵਕਤ ਦੀ ਰੋਟੀ ਦਾ ਪ੍ਰਬੰਧ ...

ਪੂਰੀ ਖ਼ਬਰ »

ਹਲਕਾ ਵਿਧਾਇਕ ਦੇ ਦਫ਼ਤਰ ਅੱਗੇ ਦੂਜੇ ਦਿਨ ਵੀ ਧਰਨਾ

ਸੁਨਾਮ ਊਧਮ ਸਿੰਘ ਵਾਲਾ, 8 ਜੂਨ (ਧਾਲੀਵਾਲ, ਭੁੱਲਰ) - ਸੀ.ਪੀ.ਆਈ.(ਐਮ.ਐਲ) ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵਲੋਂ ਘੁਮੰਡ ਸਿੰਘ ਉਗਰਾਹਾਂ ਦੀ ਅਗਵਾਈ ਵਿਚ ਸੂਬਾਈ ਜਥੇਬੰਦੀ ਦੇ ਸੱਦੇ ਤੇ 'ਹਿਸਾਬ ਦਿਓ, ਜਵਾਬ ਦਿਓ' ਮੁਹਿੰਮ ਤਹਿਤ ਹਲਕਾ ਵਿਧਾਇਕ ਦੇ ਦਫਤਰ ...

ਪੂਰੀ ਖ਼ਬਰ »

ਫ਼ਤਹਿਗੜ੍ਹ ਪੰਜਗਰਾਈਆਂ ਨੂੰ ਮਲੇਰਕੋਟਲਾ ਜ਼ਿਲ੍ਹੇ ਨਾਲ ਜੋੜਨ ਦੀ ਮੰਗ

ਸੰਦੌੜ, 8 ਜੂਨ (ਗੁਰਪ੍ਰੀਤ ਸਿੰਘ ਚੀਮਾ) - ਨਜ਼ਦੀਕੀ ਪਿੰਡ ਫਤਹਿਗੜ੍ਹ ਪੰਜਗਰਾਈਆਂ ਦੇ ਲੋਕਾਂ ਵਲੋਂ ਨਵੇਂ ਬਣੇ ਜ਼ਿਲ੍ਹਾ ਮਲੇਰਕੋਟਲਾ ਵਿਚ ਸ਼ਾਮਲ ਹੋਣ ਲਈ ਪੰਜਾਬ ਸਰਕਾਰ ਨੂੰ ਅਰਜੋਈ ਕੀਤੀ ਹੈ | ਇਸੇ ਸਿਲਸਿਲੇ ਵਜੋਂ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਧਾਲੀਵਾਲ ...

ਪੂਰੀ ਖ਼ਬਰ »

ਦੁਕਾਨ 'ਚੋਂ ਨਕਦੀ ਤੇ ਮੋਬਾਈਲ ਚੋਰੀ

ਸੁਨਾਮ ਊਧਮ ਸਿੰਘ ਵਾਲਾ, 8 ਜੂਨ (ਰੁਪਿੰਦਰ ਸਿੰਘ ਸੱਗੂ) - ਅੱਜ ਸਥਾਨਕ ਪਟਵਾਰਖ਼ਾਨੇ ਨੇੜੇ ਚੋਹੱਟਾ ਬਾਜ਼ਾਰ ਵਿਖੇ ਇਕ ਮੋਬਾਇਲਾਂ ਦੀ ਦੁਕਾਨ ਦਾ ਤਾਲਾ ਤੋੜ ਕੇ ਦੁਕਾਨ ਵਿਚ ਪਏ ਕੈਸ਼ ਅਤੇ ਦੋ ਮੋਬਾਈਲ ਚੋਰਾਂ ਵਲੋਂ ਚੋਰੀ ਕਰ ਕੇ ਲੈਣ ਜਾਣ ਦਾ ਸਮਾਚਾਰ ਹੈ | ਅੱਜ ਕਰੀਬ ...

ਪੂਰੀ ਖ਼ਬਰ »

ਸਿੱਖਿਆ ਦੇ ਖੇਤਰ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ 'ਤੇ ਖੁਸ਼ੀ ਦਾ ਪ੍ਰਗਟਾਵਾ

ਸੁਨਾਮ ਊਧਮ ਸਿੰਘ ਵਾਲਾ, 8 ਜੂਨ (ਸੱਗੂ, ਭੁੱਲਰ, ਧਾਲੀਵਾਲ) - ਪੰਜਾਬ ਦੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਤੇ ਅਣਥੱਕ ਯਤਨਾਂ, ਇਮਾਨਦਾਰ ਕਰਮਚਾਰੀ ਅਤੇ ਦੂਰ ਅੰਦੇਸ਼ੀ ਸੋਚ ਸਦਕਾ ਸਿੱਖਿਆ ਵਿਭਾਗ ਨੇ ਭਾਰਤ ਸਰਕਾਰ ਵਲੋਂ ਕਾਰਗੁਜ਼ਾਰੀ ਗਰੇਡਿੰਗ ਇੰਡੈੱਕਸ ਵਿਚ ...

ਪੂਰੀ ਖ਼ਬਰ »

ਦੀਦਾਰ ਸਿੰਘ ਛੋਕਰਾ ਮੁੜ ਤੋਂ ਪਟਵਾਰ ਯੂਨੀਅਨ ਦੇ ਜ਼ਿਲ੍ਹਾ ਸੰਗਰੂਰ ਤੇ ਮਲੇਰਕੋਟਲਾ ਦੇ ਪ੍ਰਧਾਨ ਬਣੇ

ਮਲੇਰਕੋਟਲਾ, 8 ਜੂਨ (ਪਾਰਸ ਜੈਨ) - ਦੀ ਰੈਵੀਨਿਊ ਪਟਵਾਰ ਯੂਨੀਅਨ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਸ: ਹਰਵੀਰ ਸਿੰਘ ਢੀਂਡਸਾ ਸੂਬਾ ਪ੍ਰਧਾਨ ਅਤੇ ਸ: ਦੀਦਾਰ ਸਿੰਘ ਛੋਕਰਾ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ...

ਪੂਰੀ ਖ਼ਬਰ »

ਰਾਜ ਕੁਮਾਰ ਅਰੋੜਾ ਪ੍ਰਧਾਨ ਤੇ ਪੂਰਨ ਚੰਦ ਸ਼ਰਮਾ ਚੇਅਰਮੈਨ ਬਣੇ

ਸੰਗਰੂਰ, 8 ਜੂਨ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਸ੍ਰੀ ਰਾਮ ਮੰਦਰ ਸ਼ਕਤੀ ਭਵਨ ਪਟਿਆਲਾ ਗੇਟ ਵਿਖੇ ਅਰੋੜਾ ਸਮਾਜ ਨਾਲ ਸੰਬੰਧਤ ਸਮਾਜ ਸੇਵੀ ਸੰਸਥਾ ਪੰਚਾਇਤ ਮੁੰਡਾ ਬਰਾਦਰੀ ਵੈਲਫੇਅਰ ਸਭਾ ਸੰਗਰੂਰ, ਦੀ ਇਕ ਅਹਿਮ ਮੀਟਿੰਗ ਸਰਪ੍ਰਸਤ ਸ੍ਰੀ ਪ੍ਰੀਤਮ ਨਾਗਪਾਲ ਅਤੇ ...

ਪੂਰੀ ਖ਼ਬਰ »

ਨਵੇਂ ਬੈਂਕ ਅਧਿਕਾਰੀ ਨੇ ਅਹੁਦਾ ਸੰਭਾਲਿਆ

ਸੰਗਰੂਰ, 8 ਜੂਨ (ਚੌਧਰੀ ਨੰਦ ਲਾਲ ਗਾਂਧੀ)-ਪੰਜਾਬ ਨੈਸ਼ਨਲ ਬੈਂਕ ਦੇ ਏ.ਜੀ.ਐਮ. ਅਨਿਲ ਮਿੱਤਲ ਨੇ ਸੰਗਰੂਰ ਸਰਕਲ ਵਿਚ ਸਰਕਲ ਹੈੱਡ ਵਜੋਂ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ ਜੀ.ਸੀ. ਗੋਇਲ, ਸੁਭਾਸ਼ ਮਿੱਤਲ, ਭੂਸ਼ਨ ਗਰਗ, ਕੇ.ਸੀ. ਸ਼ਰਮਾ, ਐਸ.ਪੀ. ਮਿੱਤਲ, ਹਰਵਿੰਦਰ ਸਿੰਘ, ...

ਪੂਰੀ ਖ਼ਬਰ »

ਚਿਰਾਂ ਤੋਂ ਸੜਕ ਬਣਾਉਣ ਦੀ ਮੰਗ ਨੂੰ ਬੂਰ ਪਿਆ

ਛਾਜਲੀ, 8 ਜੂਨ (ਕੁਲਵਿੰਦਰ ਸਿੰਘ ਰਿੰਕਾ) - ਅੱਜ ਪਿੰਡ ਛਾਜਲੀ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਰਪੰਚ ਪਰਮਿੰਦਰ ਕੌਰ ਧਾਲੀਵਾਲ ਅਤੇ ਸਮਾਜ ਸੇਵੀ ਇੰਦਰਜੀਤ ਸਿੰਘ ਬਾਵਾ ਅਤੇ ਸਮੂਹ ਨਗਰ ਪੰਚਾਇਤ ਨੇ ਦੱਸਿਆ ਕਿ ਪਿੰਡ ਛਾਜਲੀ ਵਾਸੀਆਂ ਦੀ ਚਿਰਾਂ ਤੋਂ ...

ਪੂਰੀ ਖ਼ਬਰ »

ਸਫ਼ਾਈ ਸੇਵਕਾਂ ਵਲੋਂ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਮੁਲਤਵੀ

ਲਹਿਰਾਗਾਗਾ, 8 ਜੂਨ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਸਫ਼ਾਈ ਮਜ਼ਦੂਰ ਯੂਨੀਅਨ ਪੰਜਾਬ ਦੇ ਸੱਦੇ ਉੱਪਰ ਸਫ਼ਾਈ ਕਰਮਚਾਰੀਆਂ ਦੀ ਹੜਤਾਲ 13 ਮਈ ਤੋਂ ਲਗਾਤਾਰ ਜਾਰੀ ਹੈ | ਸਫ਼ਾਈ ਕਾਮਿਆਂ ਦੇ ਹੱਕ ਵਿਚ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਕੌਂਸਲਰ ਵੀ ਅੱਗੇ ...

ਪੂਰੀ ਖ਼ਬਰ »

ਸੰਗਰੂਰ ਦੇ ਨੌਜਵਾਨ ਕੋਚ ਦੀ ਇੰਡੀਆ ਕੋਚਿੰਗ ਕਮੇਟੀ ਲਈ ਚੋਣ

ਸੰਗਰੂਰ, 8 ਜੂਨ (ਦਮਨਜੀਤ ਸਿੰਘ)-ਵਾਕੋ ਇੰਡੀਆ ਕਿੱਕ ਬਾਕਸਿੰਗ ਕੋਚਿੰਗ ਕਮੇਟੀ ਵਿਚ ਸੰਗਰੂਰ ਦੇ ਨੌਜਵਾਨ ਕੋਚ ਅਰਸ਼ਦੀਪ ਮਰਵਾਹਾ ਨੂੰ ਵੀ ਜਗ੍ਹਾ ਦਿੱਤੀ ਗਈ ਹੈ | ਦੇਸ਼ ਭਰ ਦੇ ਕਿੱਕ ਬਾਕਸਿੰਗ ਖਿਡਾਰੀਆਂ ਦੇ ਉੱਚ ਪੱਧਰੀ ਕੌਮੀ ਜਾਂ ਅੰਤਰਰਾਸ਼ਟਰੀ ਮੁਕਾਬਲਿਆਂ ਲਈ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼-ਨੰਬਰਦਾਰ ਹਰਚਰਨ ਸਿੰਘ ਬਹਾਦਰਪੁਰ

ਮਸਤੂਆਣਾ ਸਾਹਿਬ:- ਪਿਤਾ ਬਸੰਤ ਸਿੰਘ ਦੇ ਗ੍ਰਹਿ ਵਿਖੇ ਮਾਤਾ ਬਸੰਤ ਕੌਰ ਦੀ ਕੁੱਖੋਂ 11 ਅਗਸਤ 1937 ਵਿਚ ਜਨਮੇ ਹਰਚਰਨ ਸਿੰਘ ਬਹਾਦਰਪੁਰ ਨੇ ਆਪਣੀ ਜ਼ਿੰਦਗੀ ਦੇ ਪੰਧ ਨੂੰ ਬੜੀ ਸ਼ਿੱਦਤ ਨਾਲ ਮਾਣਿਆ | ਆਪ ਜੀ ਨੇ ਮੁੱਢਲੀ ਪੜ੍ਹਾਈ ਪਿੰਡ ਬਹਾਦਰਪੁਰ ਅਤੇ ਧਨੌਲਾ ਤੋਂ ਕਰਨ ...

ਪੂਰੀ ਖ਼ਬਰ »

'ਕਾਪਿੰਗ ਥਿੰਗਜ਼ ਇਜ਼ ਇਲਲੀਗਲ' ਵਿਸ਼ੇ 'ਤੇ ਕਰਵਾਇਆ ਵੈਬੀਨਾਰ

ਸੰਗਰੂਰ, 8 ਜੂਨ (ਸੁਖਵਿੰਦਰ ਸਿੰਘ ਫੁੱਲ) - ਸੰਗਰੂਰ ਦੇ ਅਕਾਲ ਡਿਗਰੀ ਕਾਲਜ ਫ਼ਾਰ ਵਿਮੈਨ ਵਿਖੇ ਗ੍ਰਾਫਿਕ ਐਨੀਮੇਸ਼ਨ ਅਤੇ ਪੱਤਰਕਾਰੀ ਅਤੇ ਜਨਸੰਚਾਰ ਵਿਭਾਗ ਵਲੋਂ 'ਕਾਪਿੰਗ ਥਿੰਗਜ਼ ਇਜ਼ ਇਲਲੀਗਲ' ਵਿਸ਼ੇ 'ਤੇ ਇਕ ਰੋਜਾ ਵੈੱਬੀਨਾਰ ਕਰਵਾਇਆ ਗਿਆ ਕੁਰੂਕਸ਼ੇਤਰਾ ...

ਪੂਰੀ ਖ਼ਬਰ »

ਕਿਸਾਨਾਂ ਨੇ ਰੋਹਪੂਰਨ ਧਰਨਿਆਂ ਰਾਹੀਂ ਕੇਂਦਰ ਸਰਕਾਰ ਖ਼ਿਲਾਫ਼ ਕੱਢੀ ਭੜਾਸ

ਸੰਗਰੂਰ, 8 ਜੂਨ (ਅਮਨਦੀਪ ਸਿੰਘ ਬਿੱਟਾ) - ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਜਥੇਬੰਦੀਆਂ ਵਲੋਂ ਰੇਲਵੇ ਸਟੇਸ਼ਨ ਬਾਹਰ ਚੱਲ ਰਹੇ ਧਰਨੇ ਦੇ ਅੰਤਰਗਤ ਧਰਨੇ ਨੰੂ ਹਰਮੇਲ ਸਿੰਘ ਮਹਿਰੋਕ, ਰੋਹੀ ਸਿੰਘ ਮੰਗਵਾਲ, ਨਿਰਮਲ ਸਿੰਘ ਵਟੜਿਆਣਾ, ਡਾਕਟਰ ਹਰਪ੍ਰੀਤ ਕੌਰ ਖ਼ਾਲਸਾ, ...

ਪੂਰੀ ਖ਼ਬਰ »

ਕੈਪਟਨ ਸਰਕਾਰ ਝੂਠੇ ਵਾਅਦਿਆਂ ਤੇ ਘਪਲਿਆਂ ਵਾਲੀ ਸਰਕਾਰ ਸਾਬਿਤ ਹੋਈ - ਸ਼ੇਰਪੁਰ

ਸ਼ੇਰਪੁਰ, 8 ਜੂਨ (ਦਰਸਨ ਸਿੰਘ ਖੇੜੀ) - ਕਾਂਗਰਸ ਸਰਕਾਰ ਝੂਠੇ ਵਾਅਦਿਆਂ ਵਾਲੀ ਨਿਕੰਮੀ ਸਰਕਾਰ ਕਰ ਕੇ ਜਾਣੀ ਜਾਂਦੀ ਹੈ | ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸਿੱਖ ਬੁੱਧੀਜੀਵੀ ਮੰਚ ਪੰਜਾਬ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਨੇ ਇਥੋਂ ਨੇੜਲੇ ਪਿੰਡ ...

ਪੂਰੀ ਖ਼ਬਰ »

ਘੱਲੂਘਾਰਾ ਦੇ ਸ਼ਹੀਦਾਂ ਨੂੰ ਆਨਲਾਈਨ ਪੋ੍ਗਰਾਮ ਰਾਹੀਂ ਕੀਤਾ ਸਿਜਦਾ

ਸੰਗਰੂਰ, 8 ਜੂਨ (ਦਮਨਜੀਤ ਸਿੰਘ) -ਸਾਕਾ ਨੀਲਾ ਤਾਰਾ ਦੇ ਸਬੰਧ ਵਿਚ ਹੋਏ ਜੂਨ 1984 ਘੱਲੂਘਾਰਾ ਦੇ ਸ਼ਹੀਦਾਂ ਨੂੰ ਸਿਜਦਾ ਕਰਨ ਲਈ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸੰਗਰੂਰ ਵਲੋਂ ਜੂਮ ਮਾਧਿਅਮ ਰਾਹੀਂ ਆਨ ਲਾਈਨ ਵਿਸ਼ੇਸ਼ ਰਾਤਰੀ ਪੋ੍ਗਰਾਮ ਕੀਤਾ ਗਿਆ | ਗੁਰਿੰਦਰ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX