ਤਾਜਾ ਖ਼ਬਰਾਂ


ਵਿਰਾਟ ਕੋਹਲੀ ਦੇ ਕੋਚ ਰਾਜ ਕੁਮਾਰ ਸ਼ਰਮਾ ਨੇ ਕਿਹਾ - ਇਹ ਸਹੀ ਸਮੇਂ ’ਤੇ ਸਹੀ ਫੈਸਲਾ ਹੈ
. . .  41 minutes ago
ਸਕੂਲ ਬੱਸ ਅਤੇ ਮੋਟਰਸਾਈਕਲ ਹਾਦਸੇ 'ਚ ਸਿੱਧੂਪੁਰ ਦੇ ਨੌਜਵਾਨ ਦੀ ਮੌਤ
. . .  about 4 hours ago
ਲੋਹੀਆਂ ਖ਼ਾਸ, 16 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) -ਲੋਹੀਆਂ ਤੋਂ ਸਿੱਧੂਪੁਰ ਸੜਕ 'ਤੇ ਇੱਕ ਸਕੂਲ ਬੱਸ ਅਤੇ ਮੋਟਰਸਾਈਕਲ ਹਾਦਸੇ 'ਚ ਪਿੰਡ ਸਿੱਧੂਪੁਰ ਦੇ ਨੌਜਵਾਨ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ...
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
. . .  about 4 hours ago
ਭਾਰਤ ਦੀ ਟੀ -20 ਦੀ ਕਪਤਾਨੀ ਛੱਡ ਦੇਣਗੇ ਵਿਰਾਟ ਕੋਹਲੀ
. . .  about 5 hours ago
ਨਵੀਂ ਦਿੱਲੀ, 16 ਸਤੰਬਰ - ਵਿਰਾਟ ਕੋਹਲੀ ਨੇ ਘੋਸ਼ਣਾ ਕੀਤੀ ਕਿ ਉਹ ਯੂ.ਏ.ਈ. ਵਿਚ ਟੀ -20 ਵਿਸ਼ਵ ਕੱਪ ਤੋਂ ਬਾਅਦ ਭਾਰਤ ਦੇ ਟੀ -20 ਕਪਤਾਨ ਦੇ ਅਹੁਦੇ ਤੋਂ ਅਸਤੀਫਾ ਦੇ...
ਪੰਜਾਬ ਸਰਕਾਰ ਵਲੋਂ ਲਗਾਈਆਂ ਗਈਆਂ ਕੋਰੋਨਾ ਪਾਬੰਦੀਆਂ ਹੁਣ 30 ਸਤੰਬਰ ਤੱਕ ਲਾਗੂ
. . .  about 5 hours ago
ਚੰਡੀਗੜ੍ਹ, 16 ਸਤੰਬਰ - ਪੰਜਾਬ ਸਰਕਾਰ ਵਲੋਂ ਲਗਾਈਆਂ ਗਈਆਂ ਕੋਰੋਨਾ ਪਾਬੰਦੀਆਂ ਹੁਣ 30 ਸਤੰਬਰ ਤੱਕ ਲਾਗੂ ਰਹਿਣਗੀਆਂ...
ਸਰਪੰਚ ਤੇ ਉਸ ਦਾ ਪਤੀ ਹੈਰੋਇਨ ਤੇ ਡਰੱਗ ਮਨੀ ਸਮੇਤ ਕਾਬੂ
. . .  about 5 hours ago
ਗੜਸ਼ੰਕਰ,16 ਸਤੰਬਰ (ਧਾਲੀਵਾਲ) - ਗੜ੍ਹਸ਼ੰਕਰ ਪੁਲਿਸ ਨੇ ਪਿੰਡ ਚੱਕ ਰੌਤਾਂ ਦੀ ਸਰਪੰਚ ਤੇ ਉਸ ਦੇ ਪਤੀ ਨੂੰ ਹੈਰੋਇਨ ਅਤੇ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਐੱਸ.ਐੱਚ.ਓ. ਇਕਬਾਲ ਸਿੰਘ ਨੇ ਦੱਸਿਆ ਕਿ...
ਨੈਸ਼ਨਲ ਐਸੇਟ ਰਿਕੰਸਟ੍ਰਕਸ਼ਨ ਕੰਪਨੀ ਲਿਮਟਿਡ ਲਈ 30,600 ਕਰੋੜ ਰੁਪਏ ਦੀ ਸਰਕਾਰੀ ਗਰੰਟੀ ਦੀ ਘੋਸ਼ਣਾ
. . .  about 5 hours ago
ਨਵੀਂ ਦਿੱਲੀ,16 ਸਤੰਬਰ - ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਦੱਸਿਆ ਗਿਆ ਹੈ ਕਿ ਕੇਂਦਰੀ ਮੰਤਰੀ ਮੰਡਲ ਨੇ ਕੱਲ੍ਹ ਰਾਸ਼ਟਰੀ ਸੰਪਤੀ ਪੁਨਰ ਨਿਰਮਾਣ ਕੰਪਨੀ ਲਿਮਟਿਡ ਦੁਆਰਾ ਜਾਰੀ ਕੀਤੀ ਜਾਣ ਵਾਲੀ ...
ਉੱਤਰ ਪ੍ਰਦੇਸ਼ ਅਤੇ ਦਿੱਲੀ ਵਿਚ ਲਗਾਤਾਰ ਪੈ ਰਿਹਾ ਮੀਂਹ, ਯੂ.ਪੀ. ਦੇ 30 ਜ਼ਿਲ੍ਹਿਆਂ ਲਈ ਅਲਰਟ ਜਾਰੀ
. . .  about 6 hours ago
ਨਵੀਂ ਦਿੱਲੀ,16 ਸਤੰਬਰ - ਉੱਤਰ ਪ੍ਰਦੇਸ਼ ਅਤੇ ਦਿੱਲੀ ਵਿਚ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਨੂੰ ਮੁਸ਼ਕਿਲ ਦੱਸਿਆ ਹੈ, ਨਾਲ ਹੀ ਯੂ.ਪੀ. ਦੇ 30 ਜ਼ਿਲ੍ਹਿਆਂ...
ਕਣਕ ਘੁਟਾਲਾ : ਪੰਜਾਬ ਰਾਜ ਖ਼ੁਰਾਕ ਕਮਿਸ਼ਨ ਨੇ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਤੋਂ 15 ਦਿਨਾਂ ਅੰਦਰ ਵਿਸਥਾਰਤ ਰਿਪੋਰਟ ਮੰਗੀ
. . .  about 6 hours ago
ਚੰਡੀਗੜ੍ਹ,16 ਸਤੰਬਰ - ਪੰਜਾਬ ਰਾਜ ਖ਼ੁਰਾਕ ਕਮਿਸ਼ਨ ਵਲੋਂ ਕਣਕ ਘੁਟਾਲੇ ਵਿਚ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਤੋਂ 15 ਦਿਨਾਂ ਅੰਦਰ ਵਿਸਥਾਰਤ ਰਿਪੋਰਟ ਦੀ ਮੰਗ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਰਾਜ ਖ਼ੁਰਾਕ ...
ਸ੍ਰੀ ਮੁਕਤਸਰ ਸਾਹਿਬ ਤੋਂ ਦਿੱਲੀ ਲਈ ਅਕਾਲੀ ਦਲ ਦਾ ਜਥਾ ਰਵਾਨਾ
. . .  about 7 hours ago
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਅਗਵਾਈ ਵਿਚ ਸ੍ਰੀ ...
17 ਸਤੰਬਰ ਦਾ ਰੋਸ ਮਾਰਚ ਕੋਈ ਸਿਆਸੀ ਨਹੀਂ, ਬਲਕਿ ਨਿਰੋਲ ਕਿਸਾਨ ਪੱਖੀ - ਸੁਖਬੀਰ ਸਿੰਘ ਬਾਦਲ
. . .  about 7 hours ago
ਚੰਡੀਗੜ੍ਹ, 16 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ 17 ਸਤੰਬਰ ਦਾ ਰੋਸ ਮਾਰਚ ਕੋਈ ਸਿਆਸੀ ਨਹੀਂ, ਬਲਕਿ ਨਿਰੋਲ ਕਿਸਾਨ ਪੱਖੀ...
ਅਜਨਾਲਾ ਟਿਫ਼ਨ ਬੰਬ ਬਲਾਸਟ ਮਾਮਲੇ 'ਚ ਗ੍ਰਿਫ਼ਤਾਰ 3 ਦਹਿਸ਼ਤਗਰਦਾਂ ਨੂੰ ਅਦਾਲਤ ਨੇ 4 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  about 7 hours ago
ਅਜਨਾਲਾ, 16 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅਗਸਤ ਮਹੀਨੇ ਵਿਚ ਅਜਨਾਲਾ ਦੇ ਸ਼ਰਮਾ ਪੈਟਰੋਲ ਪੰਪ 'ਤੇ ਹੋਏ ਟਿਫ਼ਨ ਬੰਬ ਬਲਾਸਟ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਦਹਿਸ਼ਤਗਰਦਾਂ ਵਿੱਕੀ ਭੱਟੀ ...
ਪੱਟੀ 100 ਫ਼ੀਸਦੀ ਕੋਰੋਨਾ ਟੀਕਾਕਰਨ ਕਰਵਾਉਣ ਵਾਲਾ ਪੰਜਾਬ ਦਾ ਪਹਿਲਾ ਸ਼ਹਿਰ ਬਣਿਆ
. . .  about 7 hours ago
ਤਰਨਤਾਰਨ, 16 ਸਤੰਬਰ - ਪੰਜਾਬ ਸਰਕਾਰ ਵਲੋਂ ਕੋਰੋਨਾ ਦੇ ਖ਼ਾਤਮੇ ਲਈ ਵਿੱਢੀ ਟੀਕਾਕਰਨ ਮੁਹਿੰਮ ਵਿਚ ਤਰਨਤਾਰਨ ਜ਼ਿਲ੍ਹੇ ਨੂੰ ਵੱਡੀ ਪ੍ਰਾਪਤੀ ਮਿਲੀ ਹੈ...
'ਆਪ' ਦਾ ਯੂ.ਪੀ. ਦੇ ਲੋਕਾਂ ਨਾਲ ਵਾਅਦਾ, ਸੱਤਾ ਵਿਚ ਆਉਣ ਤੋਂ ਬਾਅਦ ਦਿੱਤੀ ਜਾਵੇਗੀ 24 ਘੰਟੇ ਬਿਜਲੀ, ਹੋਣਗੇ ਬਕਾਏ ਮੁਆਫ਼
. . .  about 8 hours ago
ਨਵੀਂ ਦਿੱਲੀ,16 ਸਤੰਬਰ - 'ਆਪ' ਨੇ ਵਾਅਦਾ ਕੀਤਾ ਹੈ ਕਿ ਜੇ ਕਰ ਉਹ ਯੂ.ਪੀ. ਵਿਚ ਸੱਤਾ ਵਿਚ ਆਉਂਦੀ ਹੈ ਤਾਂ ਉਨ੍ਹਾਂ ਦੀ ਸਰਕਾਰ ਸਾਰੇ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਬਿਜਲੀ ਮੁਫ਼ਤ...
ਬੀਬੀ ਜਗੀਰ ਕੌਰ ਨੇ ਅਮੀਰ ਸਿੰਘ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ 'ਤੇ ਦਿੱਤੀ ਵਧਾਈ
. . .  about 8 hours ago
ਅੰਮ੍ਰਿਤਸਰ, 16 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ. ਅਮੀਰ ਸਿੰਘ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਆਖਿਆ ਕਿ ਪਾਕਿਸਤਾਨ ਅੰਦਰ ਸਿੱਖਾਂ ਦੇ ਇਤਿਹਾਸਕ ਮਹੱਤਵ ਵਾਲੇ...
ਸੋਨੂੰ ਸੂਦ ਦੀ ਰਿਹਾਇਸ਼ 'ਤੇ ਇਨਕਮ ਟੈਕਸ ਦਾ ਸਰਵੇਖਣ ਜਾਰੀ
. . .  about 8 hours ago
ਮੁੰਬਈ,16 ਸਤੰਬਰ - ਅਦਾਕਾਰ ਸੋਨੂੰ ਸੂਦ ਦੀ ਰਿਹਾਇਸ਼ 'ਤੇ ਇਨਕਮ ਟੈਕਸ ਦਾ ਸਰਵੇਖਣ ਚੱਲ ਰਿਹਾ ਹੈ। ਮੁੰਬਈ ਵਿਚ ਸੋਨੂੰ ਸੂਦ ਦੀ ਇਮਾਰਤ ਦੇ ਕੁਝ ਦ੍ਰਿਸ਼ ਸਾਹਮਣੇ...
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਬਜ਼ੁਰਗ ਦੀ ਮੌਤ
. . .  about 8 hours ago
ਤਪਾ ਮੰਡੀ, 16 ਸਤੰਬਰ (ਪ੍ਰਵੀਨ ਗਰਗ) - ਸ਼ਹਿਰ ਦੇ ਰਾਮ ਬਾਗ ਨਜ਼ਦੀਕ ਇਕ ਟਰਾਲੇ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਬਜ਼ੁਰਗ ਦੀ ਮੌਤ ਹੋ ਜਾਣ ...
ਸ੍ਰੀ ਮੁਕਤਸਰ ਸਾਹਿਬ ਵਿਖੇ ਰੁਜ਼ਗਾਰ ਮੇਲੇ ਵਿਚ ਰੋਸ ਪ੍ਰਦਰਸ਼ਨ
. . .  about 8 hours ago
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਸਰਕਾਰ ਵਲੋਂ ਲਾਏ ਰੁਜ਼ਗਾਰ ਮੇਲੇ ਵਿਚ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਬੀ.ਐਡ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ...
ਨਾਜਾਇਜ਼ ਕਾਲੋਨੀਆਂ 'ਤੇ ਕਾਰਵਾਈ ਨੂੰ ਲੈ ਕੇ ਗਲਾਡਾ ਅਤੇ ਕਲੋਨਾਈਜ਼ਰ ਹੋਏ ਆਹਮਣੇ ਸਾਹਮਣੇ, ਸਥਿਤੀ ਤਣਾਅ ਪੂਰਨ
. . .  about 8 hours ago
ਲੁਧਿਆਣਾ, (ਅਮਰੀਕ ਸਿੰਘ ਬੱਤਰਾ, ਰੂਪੇਸ਼ ਕੁਮਾਰ ),16 ਸਤੰਬਰ - ਨਾਜਾਇਜ਼ ਕਾਲੋਨੀਆਂ 'ਤੇ ਕਾਰਵਾਈ ਨੂੰ ਲੈ ਕੇ ਲੁਧਿਆਣਾ ਵਿਚ ਗਲਾਡਾ ਅਤੇ ਕਲੋਨਾਈਜ਼ਰ ਆਹਮੋ ਸਾਹਮਣੇ ਹੋ ਗਏ...
ਦਿੱਲੀ ਰੋਸ ਮਾਰਚ 'ਚ ਸ਼ਮੂਲੀਅਤ ਲਈ ਤਲਵੰਡੀ ਸਾਬੋ ਤੋਂ ਅਕਾਲੀਆਂ ਦੇ ਜਥੇ ਰਵਾਨਾ
. . .  about 8 hours ago
ਤਲਵੰਡੀ ਸਾਬੋ,16 ਸਤੰਬਰ (ਰਣਜੀਤ ਸਿੰਘ ਰਾਜੂ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ 3 ਖੇਤੀ ਕਾਨੂੰਨਾਂ ਦੇ ਇਕ ਸਾਲ ਪੂਰਾ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ ਵਲੋਂ 17 ਸਤੰਬਰ ਨੂੰ ਦਿੱਲੀ...
ਪੰਜਾਬ ਰਾਜ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਵਲੋਂ ਨਾਭਾ ਦਾ ਦੌਰਾ, ਸਫ਼ਾਈ ਕਰਮਚਾਰੀਆਂ ਤੇ ਸੀਵਰਮੈਨਾਂ ਦੀਆਂ ਸੁਣੀਆਂ ਮੁਸ਼ਕਿਲਾਂ
. . .  about 9 hours ago
ਨਾਭਾ, 16 ਸਤੰਬਰ ( ਕਰਮਜੀਤ ਸਿੰਘ) - ਪੰਜਾਬ ਰਾਜ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਨੇ ਅੱਜ ਨਾਭਾ ਦਾ ਦੌਰਾ ਕਰ ਕੇ ਇੱਥੇ ਨਗਰ ਕੌਂਸਲ ਵਿਖੇ ਨਗਰ ਕੌਂਸਲ ਨਾਭਾ ਅਤੇ ਨਗਰ ਪੰਚਾਇਤ ....
ਕਿਸਾਨ ਰੈਲੀ ਵਿਚ ਹੋਇਆ ਹਜ਼ਾਰਾਂ ਦਾ ਇਕੱਠ
. . .  about 8 hours ago
ਅਮਰਕੋਟ,16 ਸਤੰਬਰ( ਗੁਰਚਰਨ ਸਿੰਘ ਭੱਟੀ) - ਸਰਹੱਦੀ ਖੇਤਰ ਦੇ ਕਸਬਾ ਅਮਰਕੋਟ ਦੀ ਦਾਣਾ ਮੰਡੀ 'ਚ ਨੌਜਵਾਨ ਕਿਸਾਨ ਏਕਤਾ ਵਲਟੋਹਾ ਦੇ ਨੌਜਵਾਨਾਂ ਵਲੋਂ ਕਿਸਾਨ ਰੈਲੀ ਕਰਵਾਈ ਗਈ ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਮਾਮਲੇ ਦੇ ਦੋਸ਼ੀ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਮੰਗ 'ਤੇ ਯੂ.ਏ.ਪੀ.ਏ. ਲਾ ਕੇ ਧਾਰਾਵਾਂ 'ਚ ਵਾਧਾ, 21 ਤੱਕ ਵਧਿਆ ਪੁਲਿਸ ਰਿਮਾਂਡ
. . .  about 9 hours ago
ਸ੍ਰੀ ਅਨੰਦਪੁਰ ਸਾਹਿਬ, 16 ਸਤੰਬਰ (ਜੇ.ਐੱਸ. ਨਿੱਕੂਵਾਲ, ਕਰਨੈਲ ਸਿੰਘ ਸੈਣੀ) ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਦੋਸ਼ੀ ....
ਸ਼ਿਮਲਾ ਪਹੁੰਚੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ
. . .  about 8 hours ago
ਨਵੀਂ ਦਿੱਲੀ ,16 ਸਤੰਬਰ - ਰਾਸ਼ਟਰਪਤੀ ਰਾਮ ਨਾਥ ਕੋਵਿੰਦ ਹਿਮਾਚਲ ਪ੍ਰਦੇਸ਼ ਦੇ ਚਾਰ ਦਿਨਾਂ ਦੌਰੇ 'ਤੇ ਸ਼ਿਮਲਾ ...
ਨਾਭਾ ਵਿਚ ਦੇਰ ਰਾਤ ਚੱਲੀ ਗੋਲੀ
. . .  about 9 hours ago
ਨਾਭਾ, 16 ਸਤੰਬਰ (ਅਮਨਦੀਪ ਸਿੰਘ ਲਵਲੀ) - ਵਿਧਾਨ ਸਭਾ ਹਲਕਾ ਨਾਭਾ ਦੇ ਪਿੰਡ ਥੂਹੀ ਅਤੇ ਪਿੰਡ ਅਗੇਤੀ ਦੇ ਵਿਚਕਾਰ ਪੈਂਦੇ ਸ਼ਰਾਬ ਦੇ ਠੇਕੇ 'ਤੇ ਦੇਰ ਰਾਤ 10.30 ਵਜੇ ਦੇ ਕਰੀਬ ਗੋਲੀ ਚੱਲਣ ਨਾਲ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 27 ਜੇਠ ਸੰਮਤ 553
ਿਵਚਾਰ ਪ੍ਰਵਾਹ: ਮੈਨੂੰ ਚੰਗੇ ਅਧਿਆਪਕ ਦੇਵੋ ਮੈਂ ਤੁਹਾਨੂੰ ਚੰਗਾ ਦੇਸ਼ ਦੇਵਾਂਗਾ। -ਨੈਪੋਲੀਅਨ

ਬਠਿੰਡਾ

ਕਿਸਾਨ ਕਰਮਜੀਤ ਸਿੰਘ ਪਿੱਥੋ ਦੇ ਪਰਿਵਾਰ ਨੂੰ ਮੁਆਵਜ਼ਾ ਦਿਵਾਉਣ ਲਈ ਥਾਣਾ ਸਦਰ ਅੱਗੇ ਰੋਸ ਧਰਨਾ

ਚਾਉਕੇ, 8 ਜੂਨ (ਮਨਜੀਤ ਸਿੰਘ ਘੜੈਲੀ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਿਛਲੇ ਦਿਨੀਂ ਦਿੱਲੀ ਕਿਸਾਨ ਮੋਰਚੇ ਤੋਂ ਪਿੰਡ ਪਰਤਦਿਆਂ ਹੀ ਤਬੀਅਤ ਵਿਗੜਨ ਕਾਰਨ ਫ਼ੌਤ ਹੋਏ ਕਿਸਾਨ ਕਰਮਜੀਤ ਸਿੰਘ ਪਿੱਥੋ ਦੇ ਪਰਿਵਾਰ ਨੂੰ ਮੁਆਵਜ਼ਾ ਦਿਵਾਉਣ ਲਈ ਥਾਣਾ ਸਦਰ ਰਾਮਪੁਰਾ ਅੱਗੇ ਸੜਕ ਜਾਮ ਲਗਾ ਕੇ ਰੋਸ ਧਰਨਾ ਦਿੱਤਾ ਗਿਆ | ਇਸ ਮੌਕੇ ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਰਾਮਪੁਰਾ ਦੇ ਪ੍ਰਧਾਨ ਮਾਸਟਰ ਸੁਖਦੇਵ ਸਿੰਘ ਜਵੰਦਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਉਕਤ ਸ਼ਹੀਦ ਕਿਸਾਨ ਦੇ ਭੋਗ ਸਮਾਗਮ ਤੋਂ ਪਹਿਲਾਂ ਪੰਜ ਲੱਖ ਦਾ ਚੈੱਕ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਭੋਗ ਸਮਾਗਮ ਤੋਂ ਬਾਅਦ ਵੀ ਚੈੱਕ ਸਬੰਧਿਤ ਪਰਿਵਾਰ ਨੂੰ ਨਹੀਂ ਦਿੱਤਾ ਗਿਆ | ਉਨ੍ਹਾਂ ਅੱਗੇ ਦੱਸਿਆ ਕਿ ਲਗਾਤਾਰ ਪ੍ਰਸ਼ਾਸਨ ਵਲੋਂ ਇਸ ਮਸਲੇ ਨੂੰ ਅਣਸੁਣਿਆ ਕੀਤਾ ਜਾ ਰਿਹਾ ਸੀ, ਜਿਸ ਦੇ ਰੋਸ ਵਜੋਂ ਅੱਜ ਥਾਣਾ ਸਦਰ ਰਾਮਪੁਰਾ ਅੱਗੇ ਰੋਸ ਧਰਨਾ ਦਿੱਤਾ ਗਿਆ ਸੀ ਪਰੰਤੂ ਪ੍ਰਸ਼ਾਸਨ ਵਲੋਂ ਅਪਣਾਈ ਜਾ ਰਹੀ ਲਗਾਤਾਰ ਟਾਲ-ਮਟੋਲ ਦੀ ਨੀਤੀ ਤੋਂ ਖ਼ਫ਼ਾ ਹੋ ਕੇ ਕਿਸਾਨਾਂ ਨੇ ਜਥੇਬੰਦੀ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਦੀ ਅਗਵਾਈ ਹੇਠ ਬਠਿੰਡਾ-ਚੰਡੀਗੜ੍ਹ ਨੈਸ਼ਨਲ ਮਾਰਗ ਉੱਪਰ ਸੜਕ ਜਾਮ ਲਗਾਕੇ ਅਣਮਿਥੇ ਸਮੇਂ ਲਈ ਰੋਸ ਧਰਨਾ ਸ਼ੁਰੂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਕਈ ਘੰਟੇ ਬੀਤ ਜਾਣ ਤੋਂ ਉਪਰੰਤ ਸਬੰਧਿਤ ਪਟਵਾਰੀ ਤੇ ਐੱਸ.ਐੱਚ.ਓ ਵਲੋਂ ਪਰਿਵਾਰ ਨੂੰ ਪੰਜ ਲੱਖ ਦਾ ਮੁਆਵਜ਼ਾ ਰਾਸ਼ੀ ਦਾ ਚੈੱਕ ਸੌਂਪਿਆ ਗਿਆ | ਇਸ ਰੋਸ ਧਰਨੇ ਦੌਰਾਨ ਕਿਸਾਨ ਆਗੂ ਕਾਲਾ ਸਿੰਘ ਪਿੱਥੋ, ਬਿੰਦਰ ਸਿੰਘ ਜੈਦ, ਸ਼ਗਨਦੀਪ ਜਿਉਂਦ, ਅਮਨਦੀਪ ਸਿੰਘ ਚਾਉਕੇ, ਜਸਪਾਲ ਕੌਰ ਪਿੱਥੋ, ਸੁਖਦੇਵ ਸਿੰਘ ਜੇਠੂਕੇ, ਬਲਦੇਵ ਸਿੰਘ ਚਾਉਕੇ, ਨਿੱਕਾ ਸਿੰਘ ਜੇਠੂਕੇ, ਸੁਖਮੰਦਰ ਸਿੰਘ ਪਿੱਥੋ ਆਦਿ ਵੀ ਹਾਜ਼ਰ ਸਨ |

ਕੋਰੋਨਾ ਨਾਲ ਮੁਹਤਬਰ ਆਗੂ ਦਾ ਦਿਹਾਂਤ, 10 ਸਾਲਾ ਬੱਚੇ ਸਮੇਤ 16 ਨਵੇਂ ਮਾਮਲੇ ਮਿਲੇ

ਤਲਵੰਡੀ ਸਾਬੋ, 8 ਜੂਨ (ਰਣਜੀਤ ਸਿੰਘ ਰਾਜੂ)- ਇਲਾਕੇ ਅੰਦਰ ਭਾਵੇਂ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ ਪਰ ਅਜੇ ਵੀ ਪਿੰਡਾਂ ਵਿਚ ਕੋਰੋਨਾ ਮਰੀਜ਼ਾਂ ਦਾ ਮਿਲਣਾ ਜਾਰੀ ਹੈ | ਕੋਰੋਨਾ ਕਾਰਣ ਜਿਥੇ ਪਿੰਡ ਕੈਲੇਵਾਂਦਰ ਦੇ ਮੋਹਤਬਰ ਆਗੂ ਰੇਸ਼ਮ ਸਿੰਘ ਦਾ ...

ਪੂਰੀ ਖ਼ਬਰ »

ਟਰਾਂਸਪੋਰਟਰ ਨਾਲ ਪੌਣੇ 75 ਲੱਖ ਰੁਪਏ ਦੀ ਠੱਗੀ

ਬਠਿੰਡਾ, 8 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ) - ਟਰਾਂਸਪੋਰਟ ਦੇ ਕਾਰੋਬਾਰ 'ਚ ਬਠਿੰਡਾ ਦੇ ਇਕ ਟਰਾਂਸਪੋਰਟਰ ਨਾਲ ਪੌਣੇ 75 ਲੱਖ ਤੋਂ ਵੱਧ ਦੀ ਠੱਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਸਿਵਲ ਲਾਈਨ ਪੁਲਿਸ ਨੇ ਠੱਗੀ ਦੇ ਸ਼ਿਕਾਰ ਟਰਾਂਸਪੋਰਟਰ ਦੀ ਸ਼ਿਕਾਇਤ 'ਤੇ 3 ...

ਪੂਰੀ ਖ਼ਬਰ »

ਮਲੂਕਾ ਨੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਬਿੱਟਾ ਨੂੰ 5 ਕਰੋੜ ਦਾ ਕਾਨੂੰਨੀ ਨੋਟਿਸ ਭੇਜਿਆ

ਰਾਮਪੁਰਾ ਫੂਲ, 8 ਜੂਨ (ਨਰਪਿੰਦਰ ਸਿੰਘ ਧਾਲੀਵਾਲ) - ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਮਾਲ ਮੰਤਰੀ ਕਾਂਗੜ ਤੋਂ ਬਾਅਦ ਹੁਣ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸੁਨੀਲ ਬਿੱਟਾ 'ਤੇ ਨਿਸ਼ਾਨਾ ਸਾਧਿਆ ਹੈ | ਉਨ੍ਹਾਂ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸੁਨੀਲ ਬਿੱਟਾ ਨੂੰ ...

ਪੂਰੀ ਖ਼ਬਰ »

ਬੰਦ ਪਏ ਘਰ 'ਚੋਂ ਸੋਨੇ ਦੇ ਗਹਿਣੇ ਚੋਰੀ ਕਰਨ ਵਾਲੇ ਦੋ ਗਿ੍ਫ਼ਤਾਰ 9 ਤੋਲੇ ਸੋਨਾ ਬਰਾਮਦ

ਬਠਿੰਡਾ, 8 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸੀ.ਆਈ.ਏ ਸਟਾਫ਼-1, ਬਠਿੰਡਾ ਦੀ ਟੀਮ ਨੇ ਤਕਰੀਬਨ ਡੇਢ ਮਹੀਨਾ ਪਹਿਲਾਂ ਇਕ ਸੁੰਨੇ ਘਰ 'ਚੋਂ ਸੋਨੇ ਦੇ ਗਹਿਣੇ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ, ਜਿਨ੍ਹਾਂ ਕੋਲੋਂ ਸਾਢੇ 9 ਤੋਲੇ ਸੋਨੇ ਦੇ ਗਹਿਣੇ ...

ਪੂਰੀ ਖ਼ਬਰ »

ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਰੋਸ ਰੈਲੀ ਉਪਰੰਤ ਸਾੜਿਆ ਪੰਜਾਬ ਦਾ ਪੁਤਲਾ

ਬਠਿੰਡਾ, 8 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ) - ਪੰਜਾਬ ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਪੰਜਾਬ ਦੇ ਸੱਦੇ 'ਤੇ ਬਠਿੰਡਾ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸਥਾਨਕ ਚਿਲਡਰਨ ਪਾਰਕ ਵਿਚ ਇਕੱਠੇ ਹੋਣ ਮਗਰੋਂ ਰੋਸ ਰੈਲੀ ਕਰਦਿਆਂ ਜ਼ਿਲ੍ਹਾ ਪ੍ਰਬੰਧਕੀ ...

ਪੂਰੀ ਖ਼ਬਰ »

ਬਾਰ੍ਹਵੀਂ ਦੇ ਵਿਦਿਆਰਥੀ ਭੰਬਲਭੂਸੇ 'ਚ ਪੈ ਕੇ ਹੋ ਰਹੇ ਨੇ ਪ੍ਰੇਸ਼ਾਨ

ਸੀਂਗੋ ਮੰਡੀ, 8 ਜੂਨ (ਲੱਕਵਿੰਦਰ ਸ਼ਰਮਾ) - ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਿਤ ਬਾਰ੍ਹਵੀਂ ਦੇ ਵਿਦਿਆਰਥੀ ਭੰਬਲਭੂਸੇ 'ਚ ਪੈ ਕੇ ਪ੍ਰੇਸ਼ਾਨ ਹਨ ਤੇ ਉਹ ਬੋਰਡ ਦੇ ਫ਼ੈਸਲੇ ਨੂੰ ਉਡੀਕ ਰਹੇ ਹਨ | ਇਸ ਸਬੰਧੀ ਸਮਾਜ ਸੇਵੀ ਆਗੂ ਤਰਸੇਮ ਸਿੰਘ ਨੇ ਦੱਸਿਆ ਕਿ ਉਨ੍ਹਾਂ ...

ਪੂਰੀ ਖ਼ਬਰ »

ਮਜ਼ਦੂਰ ਮੁਕਤੀ ਮੋਰਚਾ ਨੇ ਘੇਰਿਆ ਵਿੱਤ ਮੰਤਰੀ ਦਾ ਦਫ਼ਤਰ

ਬਠਿੰਡਾ, 8 ਜੂਨ (ਅਵਤਾਰ ਸਿੰਘ) - ਮਜ਼ਦੂਰ ਮੁਕਤੀ ਮੋਰਚਾ ਵਲੋਂ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ | ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਮਜ਼ਦੂਰਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਹਾਲੇ ...

ਪੂਰੀ ਖ਼ਬਰ »

ਕਿਸਾਨੀ ਮੋਰਚਿਆਂ 'ਚ ਅੱਜ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਕੀਤਾ ਜਾਵੇਗਾ ਸਿਜਦਾ

ਭੁੱਚੋ ਮੰਡੀ, 8 ਜੂਨ (ਪਰਵਿੰਦਰ ਸਿੰਘ ਜੌੜਾ)- ਕਿਸਾਨੀ ਮੋਰਚਿਆਂ ਵਿਚ 9 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਇਤਿਹਾਸਕ ਸ਼ਹਾਦਤ ਨੂੰ ਸਿਜਦਾ ਕੀਤਾ ਜਾਵੇਗਾ | ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਬਲਾਕ ਨਥਾਣਾ ਵਲੋਂ ਬੈਸਟ ਪ੍ਰਾਈਸ ਅਤੇ ਬਲਾਕ ਰਾਮਪੁਰਾ ਵਲੋਂ ...

ਪੂਰੀ ਖ਼ਬਰ »

ਪਟਵਾਰੀਆਂ ਵਲੋਂ ਵਾਧੂ ਚਾਰਜ ਛੱਡਣ 'ਤੇ ਮਾਲ ਵਿਭਾਗ ਦਾ ਕੰਮ ਪ੍ਰਭਾਵਿਤ

ਨਥਾਣਾ, 8 ਜੂਨ (ਗੁਰਦਰਸ਼ਨ ਲੁੱਧੜ) - ਰੈਵਨਿਊ ਪਟਵਾਰ ਯੂਨੀਅਨ ਦੇ ਸੱਦੇ 'ਤੇ ਜ਼ਿਲ੍ਹਾ ਬਠਿੰਡਾ 'ਚ ਮਾਲ ਪਟਵਾਰੀਆਂ ਵਲੋਂ ਖਾਲੀ ਆਸਾਮੀਆਂ ਵਾਲੇ ਹੋਰਨਾਂ ਪਟਵਾਰ ਹਲਕਿਆਂ ਦਾ ਵਾਧੂ ਚਾਰਜ ਕੱਲ ਤੋਂ ਲੈ ਕੇ ਛੱਡ ਦਿੱਤਾ ਗਿਆ ਹੈ, ਜਿਸ ਕਰਕੇ ਕਿਸਾਨਾਂ ਨਾਲ ਸਿੱਧਾ ਸਬੰਧ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਕਾਰਨ 5 ਹੋਰ ਮੌਤਾਂ, 98 ਨਵੇਂ ਮਾਮਲੇ

ਬਠਿੰਡਾ, 8 ਜੂਨ (ਅਵਤਾਰ ਸਿੰਘ)- ਜ਼ਿਲ੍ਹਾ ਵਾਸੀਆਂ ਲਈ ਵੱਡੀ ਰਾਹਤ ਵਾਲੀ ਖ਼ਬਰ ਹੈ ਕਿ ਬੀਤੇ 24 ਘੰਟਿਆਂ ਦੌਰਾਨ ਮੌਤ ਦਰ ਤੋਂ ਇਲਾਵਾ ਘਰੇਲੂ ਇਕਾਂਤਵਾਸ ਤੇ ਐਕਟਿਵ ਕੇਸਾਂ ਵਿਚ ਕਮੀ ਦੇਖਣ ਨੂੰ ਆਈ ਹੈ | ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਪ੍ਰਭਾਵਿਤ 5 ਵਿਅਕਤੀਆਂ ਦੀ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੁੱਚੋ ਮੰਡੀ ਨੇ ਅੱਠ ਰੋਜ਼ਾ ਆਨ ਲਾਈਨ ਸਮਰ ਕੈਂਪ ਲਗਾਇਆ

ਭੁੱਚੋ ਮੰਡੀ, 8 ਜੂਨ (ਬਿੱਕਰ ਸਿੰਘ ਸਿੱਧੂ)- ਸਿੱਖਿਆ ਵਿਭਾਗ ਪੰਜਾਬ ਦੁੁਆਰਾ ਕਰੋਨਾ ਕਾਲ ਦੌਰਾਨ ਵਿਦਿਆਰਥੀਆਂ ਨੂੰ ਨਿਰਾਸ਼ਾ ਦੇ ਆਲਮ ਵਿਚ ਜਾਣ ਤੋਂ ਰੋਕਣ ਦੇ ਮਕਸਦ ਨਾਲ ਲਗਾਤਾਰ ਵੱਖ-ਵੱਖ ਮੁੁਕਾਬਲੇ ਅਤੇ ਗਤੀਵਿਧੀਆਂ ਨਾਲ ਜੋੜ ਕੇ ਰੱਖਣ ਦਾ ਜੋ ਉਪਰਾਲਾ ਕੀਤਾ ...

ਪੂਰੀ ਖ਼ਬਰ »

ਗ਼ਰੀਬਾਂ ਦੇ ਬੱਚਿਆਂ ਦੀ ਵਜ਼ੀਫਾ ਰਾਸ਼ੀ ਜਾਰੀ ਕਰੇ ਸਰਕਾਰ- ਆਕਲੀਆ

ਗੋਨਿਆਣਾ, 8 ਜੂਨ (ਲਛਮਣ ਦਾਸ ਗਰਗ)- ਸੂਬਾ ਸਰਕਾਰ ਵਲੋਂ ਪਿਛਲੇ ਤਿੰਨ ਸਾਲਾਂ ਤੋਂ ਅਨਸੂਚਿਤ ਜਾਤੀ ਦੇ ਵਿਦਿਆਰਥੀਆਂ ਦੀ ਪੋਸਟ ਮੈਟਿ੍ਕ ਸ਼ਕਾਲਰਸਿੱਪ ਅਧੀਨ ਬਣਦੀ ਰਾਸ਼ੀ ਪ੍ਰਾਈਵੇਟ ਕਾਲਜਾਂ ਨੂੰ ਨਹੀਂ ਦਿੱਤੀ ਗਈ, ਜਿਸ ਕਾਰਨ ਪ੍ਰਾਈਵੇਟ ਕਾਲਜਾਂ ਨੇ ...

ਪੂਰੀ ਖ਼ਬਰ »

ਮਾਈ ਦੇਸਾਂ ਜੀ ਤੋਂ ਚੱਲ ਕੇ ਨਗਰ ਕੀਰਤਨ ਤਖ਼ਤ ਸ੍ਰੀ ਦਮਦਮਾ ਸਾਹਿਬ ਪੁੱਜਿਆ

ਬਠਿੰਡਾ, 8 ਜੂਨ (ਅਵਤਾਰ ਸਿੰਘ) - ਸਥਾਨਕ ਸ਼ਹਿਰ ਦੇ ਨੇੜਲੇ ਇਤਿਹਾਸਕ ਤੇ ਪੁਰਾਤਨ ਸਥਾਨ ਮਾਈ ਦੇਸਾਂ ਜੀ ਜਿਨ੍ਹਾਂ ਦੀ ਭਗਤੀ ਭਾਵਨਾ ਤਹਿਤ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਸਾਹਿਬ ਕੌਰ ਜੀ ਅਤੇ ਮਾਤਾ ਸੁੰਦਰ ਕੌਰ ਜੀ ਨਾਲ ਉਨ੍ਹਾਂ ਦੇ ਘਰ ਪਿੰਡ ...

ਪੂਰੀ ਖ਼ਬਰ »

ਪੰਜ ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਨਸ਼ਾ ਤਸਕਰ ਕਾਬੂ

ਗੋਨਿਆਣਾ, 8 ਜੂਨ (ਲਛਮਣ ਦਾਸ ਗਰਗ)- ਸੂਬੇ 'ਚ ਚਲਾਈ ਗਈ ਨਸ਼ਾ ਰੋਕੂ ਮੁਹਿੰਮ ਤਹਿਤ ਭੁਪਿੰਦਰਜੀਤ ਸਿੰਘ ਐਸ. ਐਸ. ਪੀ. ਜ਼ਿਲ੍ਹਾ ਬਠਿੰਡਾ ਦੇ ਦੇ ਹੁਕਮਾਂ ਅਨੁਸਾਰ, ਬਲਵਿੰਦਰ ਸਿੰਘ ਰੰਧਾਵਾ ਕਪਤਾਨ ਪੁਲਿਸ (ਡੀ) ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਸ. ਆਈ. ਤਰਜਿੰਦਰ ...

ਪੂਰੀ ਖ਼ਬਰ »

ਸਫ਼ਾਈ ਕਾਮਿਆਂ ਦਾ ਧਰਨਾ 27ਵੇਂ ਦਿਨ 'ਚ ਦਾਖ਼ਲ

ਤਲਵੰਡੀ ਸਾਬੋ, 8 ਜੂਨ (ਰਣਜੀਤ ਸਿੰਘ ਰਾਜੂ) - ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਮਿਊਾਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਤੇ ਪਿਛਲੀ 13 ਮਈ ਤੋਂ ਸਥਾਨਕ ਨਗਰ ਪੰਚਾਇਤ ਦਫਤਰ ਦੇ ਸਾਹਮਣੇ ਪੱਕਾ ਮੋਰਚਾ ਲਗਾ ਕੇ ਧਰਨੇ ਤੇ ਬੈਠੇ ਸਫਾਈ ਕਾਮਿਆਂ ਦੇ ਧਰਨੇ ਦੇ ...

ਪੂਰੀ ਖ਼ਬਰ »

ਮੁਲਾਜ਼ਮਾਂ ਦੀ ਲੰਬੀ ਹੜ੍ਹਤਾਲ ਕਾਰਨ ਪਿੰਡਾਂ ਦੇ ਲੋਕ ਪ੍ਰੇਸ਼ਾਨ

ਸੀਂਗੋ ਮੰਡੀ, 8 ਜੂਨ (ਪਿ੍ੰਸ ਗਰਗ)- ਪਿਛਲੇ ਕਾਫ਼ੀ ਦਿਨਾਂ ਤੋਂ ਲਗਾਤਾਰ ਡੀ. ਸੀ. ਦਫ਼ਤਰਾਂ, ਐਸ. ਡੀ. ਐਮ. ਦਫ਼ਤਰ ਤੇ ਤਹਿਸੀਲਦਾਰ ਦਫ਼ਤਰਾਂ ਨਾਲ ਸਬੰਧਿਤ ਸਟਾਫ਼ ਦੀ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਚੱਲ ਰਹੀ ਹੜ੍ਹਤਾਲ ਕਾਰਨ ਜਿਥੇ ਦਫ਼ਤਰੀ ਕੰਮ ਕਾਜ ਠੱਪ ...

ਪੂਰੀ ਖ਼ਬਰ »

ਕੰਟਰੈਕਟਰ ਵਰਕਰਜ਼ ਯੂਨੀਅਨ (ਏਟਕ) ਤੇ ਸਿੱਧੂਪੁਰ ਵਲੋਂ ਹਲਕਾ ਭੁੱਚੋ ਦੇ ਪਿੰਡਾਂ 'ਚ ਕਾਲੇ ਝੰਡਿਆਂ ਨਾਲ ਰੋਸ ਮਾਰਚ

ਲਹਿਰਾ ਮੁਹੱਤਬ, 8 ਜੂਨ (ਭੀਮ ਸੈਨ ਹਦਵਾਰੀਆ, ਸੁਖਪਾਲ ਸਿੰਘ ਸੁੱਖੀ) - ਜੀ. ਐਚ. ਟੀ. ਪੀ. ਕੰਟਰੈਕਟਰ ਵਰਕਰਜ਼ ਯੂਨੀਅਨ (ਏਟਕ) ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਪ੍ਧਾਨ ਪਰਗਟ ਸਿੰਘ ਅਤੇ ਜਰਨਲ ਸਕੱਤਰ ਸੁਖਦੀਪ ਸਿੰਘ ਦੀ ਅਗਵਾਈ ਹੇਠ ਭਾਕਿਯੂ ਏਕਤਾ (ਸਿੱਧੂਪੁਰ) ਦੇ ...

ਪੂਰੀ ਖ਼ਬਰ »

ਰਾਮਪੁਰਾ ਫੂਲ ਸ਼ਹਿਰ 'ਚ ਗੰਦਗੀ ਦੇ ਲੱਗੇ ਢੇਰ, ਸੀਵਰੇਜ ਦਾ ਪਾਣੀ ਬਾਜ਼ਾਰਾਂ 'ਚ ਫੈਲਿਆ

ਰਾਮਪੁਰਾ ਫੂਲ, 8 ਜੂਨ (ਨਰਪਿੰਦਰ ਸਿੰਘ ਧਾਲੀਵਾਲ) - ਰਾਮਪੁਰਾ ਫੂਲ ਸ਼ਹਿਰ ਦੇ ਬਜ਼ਾਰਾਂ 'ਚ ਗੰਦਗੀ ਦੇ ਢੇਰਾਂ ਕਾਰਨ ਲੋਕਾਂ ਦਾ ਜਿਉਣਾ ਦੁੱਭਰ ਹੋ ਗਿਆ ਹੈ | ਨਗਰ ਕੌਂਸਲ ਦੀ ਮਾੜੀ ਕਾਰਗੁਜਾਰੀ ਕਾਰਨ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ | ਸ਼ਹਿਰ ਦੀਆਂ ਕਈ ਸੜਕਾਂ 'ਤੇ ...

ਪੂਰੀ ਖ਼ਬਰ »

1831 'ਚ ਕੋਟਸ਼ਮੀਰ 'ਚੋਂ ਬੱਝਿਆ ਤੇ ਸੁੱਚੇ ਸੂਰਮੇ ਕਰਕੇ ਮਸ਼ਹੂਰ ਪਿੰਡ ਗਹਿਰੀ ਭਾਗੀ

ਰਣਜੀਤ ਬੁੱਟਰ 80545-04549 ਕੋਟ ਫੱਤਾ- ਪਿੰਡ ਦਾ ਇਤਿਹਾਸ - ਬਠਿੰਡਾ ਜ਼ਿਲ੍ਹੇ ਦੇ ਪਿੰਡ ਗਹਿਰੀ ਭਾਗੀ ਨੂੰ ਦੋ ਨਾਵਾਂ ਨਾਲ ਜਾਣਿਆ ਜਾਂਦਾ ਹੈ | ਗਹਿਰੀ ਭਾਗੀ ਨੂੰ ਕੋਟਸ਼ਮੀਰ ਤੋਂ ਆਏ ਜ਼ਿਮੀਂਦਾਰ ਭਰਾਵਾਂ ਦੁਆਰਾ ਵਸਾਇਆ ਗਿਆ | ਗਹਿਰੀ ਭਾਗੀ ਦੀਆਂ 3 ਪੱਤੀਆਂ ਜੀਤ ਪੱਤੀ, ...

ਪੂਰੀ ਖ਼ਬਰ »

ਭਾਜਪਾ ਆਗੂ ਨੇ ਵਕੀਲ ਹਰਪਾਲ ਸਿੰਘ ਖਾਰਾ ਤੋਂ ਮੰਗੀ ਮੁਆਫ਼ੀ

ਬਠਿੰਡਾ, 8 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪਿਛਲੇ ਦਿਨੀਂ ਵਿਵਾਦਿਤ ਅਰਦਾਸ ਦੇ ਮਾਮਲੇ ਦੇ ਚੱਲਦਿਆਂ ਬਠਿੰਡਾ ਵਿਖੇ ਵਕੀਲ ਹਰਪਾਲ ਸਿੰਘ ਖਾਰਾ ਨੇ ਅਰਦਾਸੀਏ ਗੁਰਮੇਲ ਸਿੰਘ ਖ਼ਿਲਾਫ਼ ਪਰਚਾ ਦਰਜ ਕਰਵਾਇਆ ਸੀ ਜਿਸ 'ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੀਤ ਪ੍ਰਧਾਨ ...

ਪੂਰੀ ਖ਼ਬਰ »

ਬੇਰੁਜ਼ਗਾਰ ਅਧਿਆਪਕਾਂ 'ਤੇ ਲਾਠੀਚਾਰਜ ਨੰਗਾ ਚਿੱਟਾ ਸਰਕਾਰੀ ਜਬਰ- ਡੀ.ਟੀ.ਐਫ.

ਬਠਿੰਡਾ, 8 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ) - ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਚ ਰੁਜ਼ਗਾਰ ਦਾ ਹੱਕ ਮੰਗਦੇ ਬੇਰੁਜ਼ਗਾਰ ਅਧਿਆਪਕਾਂ 'ਤੇ ਪੁਲਿਸ ਵਲੋਂ ਕੀਤਾ ਗਿਆ ਲਾਠੀਚਾਰਜ ਨੰਗਾ ਚਿੱਟਾ ਸਰਕਾਰੀ ਜਬਰ ਹੈ, ਜਿਹੜਾ ਬੇਰੁਜ਼ਗਾਰਾਂ ਦੀ ਆਵਾਜ਼ ਬੰਦ ਕਰਕੇ ਹੱਕਾਂ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਦੇ ਵਿਰੋਧ ਕਾਰਨ ਸ਼ਾਮਲਾਟ ਜ਼ਮੀਨ ਦੀ ਬੋਲੀ ਕਰਨ ਆਏ ਅਧਿਕਾਰੀ ਬੇਰੰਗ ਪਰਤੇ

ਰਾਮਾਂ ਮੰਡੀ, 8 ਜੂਨ (ਅਮਰਜੀਤ ਸਿੰਘ ਲਹਿਰੀ)-ਨੇੜਲੇ ਪਿੰਡ ਸ਼ੇਰਗੜ੍ਹ ਵਿਖੇ ਪੰਚਾਇਤੀ ਜ਼ਮੀਨ ਦੀ ਬੋਲੀ ਕਰਵਾਉਣ ਆਏ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਅਤੇ ਹੋਰ ਅਧਿਕਾਰੀਆਂ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਵਿਰੋਧ ਬੇਰੰਗ ਪਰਤਣਾ ਪਿਆ | ਇਸ ...

ਪੂਰੀ ਖ਼ਬਰ »

ਸਰਕਾਰ ਬਣਨ ਤੋਂ ਬਾਅਦ ਕਾਂਗਰਸ ਨੇ ਲੋਕਾਂ ਦੀ ਬਾਤ ਨਹੀਂ ਪੁੱਛੀ- ਮਲੂਕਾ

ਭਗਤਾ ਭਾਈਕਾ, 8 ਜੂਨ (ਸੁਖਪਾਲ ਸਿੰਘ ਸੋਨੀ)- ਚੋਣਾਂ ਜਿੱਤਣ ਲਈ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਲੋਕਾਂ ਨਾਲ ਕੀਤਾ ਗਿਆ ਇਕ ਇਕ ਵਾਅਦਾ ਝੂਠਾ ਸਾਬਤ ਹੋਇਆ ਹੈ, ਸਰਕਾਰ ਬਣਨ ਤੋਂ ਬਾਅਦ 'ਚ ਕਾਂਗਰਸ ਸਰਕਾਰ ਨੇ ਲੋਕਾਂ ਦੀ ਬਾਤ ਨਹੀ ਪੁੱਛੀ, ਜਿਸ ਕਰਕੇ ਹਰ ਵਰਗ ਦੇ ...

ਪੂਰੀ ਖ਼ਬਰ »

ਸੁਖਵੀਰ ਸਿੰਘ ਮਾਈਸਰਖਾਨਾ ਬਣੇ ਹਲਕਾ ਮੌੜ 'ਆਪ' ਪਾਰਟੀ ਦੇ ਇੰਚਾਰਜ

ਮੌੜ ਮੰਡੀ, 8 ਜੂਨ (ਗੁਰਜੀਤ ਸਿੰਘ ਕਮਾਲੂ)- ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਵਲੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜਾਂ ਦੀ ਲਿਸਟ ਜਾਰੀ ਕੀਤੀ ਗਈ ਜਿਸ 'ਚ ਹਲਕਾ ਮੌੜ ਤੋਂ ਸੁਖਵੀਰ ਸਿੰਘ ਮਾਈਸਰਖਾਨਾ ਨੂੰ ...

ਪੂਰੀ ਖ਼ਬਰ »

ਵਿਆਹੁਤਾ ਔਰਤ ਵਲੋਂ ਖ਼ੁਦਕੁਸ਼ੀ

ਬਠਿੰਡਾ, 8 ਜੂਨ (ਅਵਤਾਰ ਸਿੰਘ)- ਸਥਾਨਕ ਹੰਸ ਨਗਰ ਦੀ ਗਲੀ ਨੰਬਰ 9 ਵਿਚ ਇਕ ਵਿਆਹੁਤਾ ਔਰਤ ਵਲੋਂ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਘਰ 'ਚ ਛੱਤ ਦੀ ਕੁੰਡੀ ਨਾਲ ਲਟਕ ਕੇ ਆਤਮ ਹੱਤਿਆ ਕਰ ਲੈਣ ਦੀ ਸੂਚਨਾ ਪ੍ਰਾਪਤ ਹੋਈ ਹੈ | ਇਸ ਦੀ ਸੂਚਨਾ ਮਿਲਣ 'ਤੇ ਥਾਣਾ ਕੈਨਾਲ ਕਾਲੋਨੀ ...

ਪੂਰੀ ਖ਼ਬਰ »

ਜ਼ਿਲ੍ਹਾ ਚੋਣਕਾਰ ਅਫ਼ਸਰ ਵਲੋਂ ਬਠਿੰਡਾ ਵਾਸੀਆਂ ਨੂੰ ਵੋਟ ਬਣਵਾਉਣ ਦੀ ਅਪੀਲ

ਬਠਿੰਡਾ, 8 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ) - ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਦੀ ਉਮਰ ਯੋਗਤਾ 1 ਜਨਵਰੀ 2021 ਨੂੰ 18 ਸਾਲ ਜਾਂ ਇਸ ਤੋਂ ਵੱਧ ਹੈ ਤੇ ...

ਪੂਰੀ ਖ਼ਬਰ »

ਡਾ: ਮਨੋਜ ਬਾਲਾ ਵਲੋਂ ਪਿੰਡਾਂ ਅੰਦਰ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ

ਮੌੜ ਮੰਡੀ, 8 ਜੂਨ (ਗੁਰਜੀਤ ਸਿੰਘ ਕਮਾਲੂ) - ਹਲਕਾ ਮੌੜ ਕਾਂਗਰਸ ਦੀ ਮੁੱਖ ਸੇਵਾਦਾਰ ਸ੍ਰੀਮਤੀ ਮਨੋਜ ਬਾਲਾ ਵਲੋਂ ਅੱਜ ਹਲਕਾ ਮੌੜ ਦੇ ਪਿੰਡ ਮਾਈਸਰਖਾਨਾ, ਗਹਿਰੀ ਬਾਰਾ ਸਿੰਘ, ਚਨਾਰਥਲ ਅਤੇ ਮਾਣਕਖਾਨਾ ਵਿਖੇ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਪਾਈਪ ਲਾਈਨਾਂ ਪਾਉਣ ਦੇ ...

ਪੂਰੀ ਖ਼ਬਰ »

5600 ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਤਲਵੰਡੀ ਸਾਬੋ, 8 ਜੂਨ (ਰਣਜੀਤ ਸਿੰਘ ਰਾਜੂ)- ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰਜੀਤ ਸਿੰਘ ਵਿਰਕ ਦੇ ਹੁਕਮਾਂ ਤੇ ਥਾਣਾ ਤਲਵੰਡੀ ਸਾਬੋ ਪੁਲਿਸ ਵੱਲੋਂ ਪਿਛਲੇ ਸਮੇਂ ਤੋਂ ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਨੂੰ ਅੱਜ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ 5600 ...

ਪੂਰੀ ਖ਼ਬਰ »

ਆਈਲੈਟਸ ਅਤੇ ਇਮੀਗ੍ਰੇਸ਼ਨ ਐਸੋਸੀਏਸ਼ਨ ਆਫ਼ ਬਠਿੰਡਾ ਨੇ ਡਿਪਟੀ ਕਮਿਸ਼ਨਰ ਨੂੰ ਸੌ ਾਪਿਆ ਮੰਗ ਪੱਤਰ

ਬਠਿੰਡਾ, 8 ਜੂਨ (ਅਵਤਾਰ ਸਿੰਘ) - ਅੱਜ 'ਆਈਲੈਟਸ ਅਤੇ ਇਮੀਗ੍ਰੇਸ਼ਨ ਐਸੋਸੀਏਸ਼ਨ ਆਫ ਬਠਿੰਡਾ' ਦੇ ਮੈਂਬਰਾਂ ਨੇ ਰਾਜਕਰਨ ਸਿੰਘ ਬਰਾੜ ਪ੍ਰਧਾਨ ਦੀ ਅਗਵਾਈ ਵਿਚ ਡਿਪਟੀ ਕਮਿਸਨਰ ਨੂੰ ਮੰਗ ਪੱਤਰ ਦਿੰਦੇ ਕਿਹਾ ਕਿ ਆਈਲੈਟਸ ਸੈਂਟਰਾਂ ਨੂੰ ਕੋਰੋਨਾ ਗਾਈਡ ਲਾਈਨਜ ਨੂੰ ...

ਪੂਰੀ ਖ਼ਬਰ »

ਦਿਆਲਪੁਰਾ ਮਿਰਜ਼ਾ ਵਿਖੇ ਨਿਰਮਲ ਮਾਲਵਾ ਸਾਧੂ ਸੰਗ ਦੀ ਅਹਿਮ ਮੀਟਿੰਗ

ਭਾਈਰੂਪਾ, 8 ਜੂਨ (ਵਰਿੰਦਰ ਲੱਕੀ) - ਨੇੜਲੇ ਪਿੰਡ ਦਿਆਲਪੁਰਾ ਮਿਰਜ਼ਾ ਵਿਖੇ ਨਿਰਮਲ ਮਾਲਵਾ ਸਾਧੂ ਸੰਗ ਦੀ ਇਕ ਜਰੂਰੀ ਮੀਟਿੰਗ ਡੇਰਾ ਬਾਬਾ ਭਾਈ ਦਿਆਲਾ ਜੀ ਨਿਰਮਲ ਆਸ਼ਰਮ ਦਿਆਲਪੁਰਾ ਮਿਰਜ਼ਾ ਵਿਖੇ ਡੇਰੇ ਦੇ ਮੁੱਖ ਸੇਵਾਦਾਰ ਮਹੰਤ ਸੰਤੋਖ ਸਿੰਘ ਦਿਆਲਪੁਰਾ ਦੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX