ਤਾਜਾ ਖ਼ਬਰਾਂ


ਨਿਊਜ਼ੀਲੈਂਡ ਦੇ ਪਾਪਾਟੋਏਟੋਏ ਖੇਤਰ 'ਚ ਤੂਫ਼ਾਨੀ ਚੱਕਰਵਾਤ ਟੋਰਨਾਡੋ ਨੇ ਮਚਾਈ ਤਬਾਹੀ
. . .  17 minutes ago
ਆਕਲੈਂਡ,19 ਜੂਨ (ਹਰਮਨਪ੍ਰੀਤ ਸਿੰਘ )ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਨਜ਼ਦੀਕ ਪੈਂਦੇ ਖੇਤਰ...
ਅੱਜ ਦਾ ਵਿਚਾਰ
. . .  about 1 hour ago
ਅੱਜ ਦਾ ਵਿਚਾਰ
ਪੀ.ਜੀ.ਆਈ. ਵਿੱਚ ਦਾਖਲ ਫਲਾਇੰਗ ਸਿੱਖ ਪਦਮਸ਼੍ਰੀ ਮਿਲਖਾ ਸਿੰਘ (91) ਜ਼ਿੰਦਗੀ ਦੀ ਜੰਗ ਹਾਰੇ
. . .  about 8 hours ago
ਮੌਜੂਦਾ ਕਾਂਗਰਸੀ ਸਰਪੰਚ ਦੇ ਲੜਕੇ ਦੀ ਗੋਲੀ ਮਾਰ ਕੇ ਕੀਤੀ ਹੱਤਿਆ
. . .  1 day ago
ਝਬਾਲ, 18 ਜੂਨ ( ਸੁਖਦੇਵ ਸਿੰਘ/ਸਰਬਜੀਤ ਸਿੰਘ) - ਥਾਣਾ ਝਬਾਲ ਅਧੀਨ ਪਿੰਡ ਪੱਧਰੀ ਕਲਾਂ ਵਿਖੇ ਪਿੰਡ ਦੇ ਹੀ ਇਕ ਕਾਂਗਰਸੀ ਨੇ ਮੌਜੂਦਾ ਕਾਂਗਰਸੀ ਸਰਪੰਚ ਦੇ ਨੌਜਵਾਨ ਲੜਕੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਸਬੰਧੀ ਪਿੰਡ ਦੇ ਮੌਜੂਦਾ ਕਾਂਗਰਸੀ ਸਰਪੰਚ ਦਿਲਬਾਗ ਸਿੰਘ ਨੇ ਦੱਸਿਆ ਕਿ ਪਿੰਡ ਦੀ...
ਜੈਪਾਲ ਦੇ ਪੋਸਟ ਮਾਰਟਮ ਦਾ ਮਾਮਲਾ ਮੁੜ ਹਾਈਕੋਰਟ 'ਚ
. . .  1 day ago
ਫ਼ਿਰੋਜ਼ਪੁਰ, 18 ਜੂਨ (ਗੁਰਿੰਦਰ ਸਿੰਘ) - ਗੈਂਗਸਟਰ ਜੈਪਾਲ ਭੁੱਲਰ ਦੇ ਪਰਿਵਾਰ ਵਲੋਂ ਜੈਪਾਲ ਦੇ ਦੁਬਾਰਾ ਪੋਸਟ ਮਾਰਟਮ ਦੀ ਮੰਗ ਦੇ ਮਾਮਲੇ ਵਿਚ ਮਾਣਯੋਗ ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਮਾਮਲੇ ਨੂੰ ਮੁੜ ਵਿਚਾਰਨ ਅਤੇ ਸਸਕਾਰ ਹੋਣ ਤੱਕ ਪੰਜਾਬ ਸਰਕਾਰ ਨੂੰ ਜੈਪਾਲ ਦੀ ਮ੍ਰਿਤਕ ਦੇਹ ਦੀ...
ਸਿਰਸਾ ਨੇ 125 ਬੈੱਡਾਂ ਦਾ ਹਸਪਤਾਲ ਬਣਾਉਣ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
. . .  1 day ago
ਨਵੀਂ ਦਿੱਲੀ, 18 ਜੂਨ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇੱਥੇ ਬਾਲਾ ਸਾਹਿਬ ਹਸਪਤਾਲ ਕੰਪਲੈਕਸ ਵਿਚ ਬਣਾਏ ਜਾ ਰਹੇ 125 ਬੈੱਡਾਂ ਦੇ ਹਸਪਤਾਲ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੌਕੇ ਸ. ਸਿਰਸਾ ਨੇ ਹਸਪਤਾਲ ਦਾ ਨਿਰਮਾਣ ਯਕੀਨੀ ਰੂਪ...
ਮੋਦੀ ਸਰਕਾਰ ਕਿਸਾਨਾਂ ਨਾਲ ਮੀਟਿੰਗ ਲਈ ਤਿਆਰ ਪਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਨਹੀਂ ਹੋਵੇਗੀ - ਨਰਿੰਦਰ ਤੋਮਰ
. . .  1 day ago
ਨਵੀਂ ਦਿੱਲੀ, 18 ਜੂਨ - ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਭਾਰਤ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਪਰ ਖੇਤੀ ਕਾਨੂੰਨ ਰੱਦ ਨਹੀਂ...
ਪ੍ਰਦਰਸ਼ਨਕਾਰੀ ਬੇਰੁਜ਼ਗਾਰ ਅਧਿਆਪਕ ਸਿੱਖਿਆ ਮੰਤਰੀ ਦੀ ਗੱਡੀ ਅੱਗੇ ਪਏ ਲੰਮੇ
. . .  1 day ago
ਸੰਗਰੂਰ, 18 ਜੂਨ (ਧੀਰਜ ਪਸ਼ੌਰੀਆ) - ਸੰਗਰੂਰ ਵਿਖੇ ਕਈ ਮਹੀਨਿਆਂ ਤੋਂ ਪੱਕਾ ਮੋਰਚਾ ਲਾਈ ਬੈਠੇ ਸੈਂਕੜੇ ਬੇਰੁਜ਼ਗਾਰ ਈ. ਟੀ. ਟੀ. ਅਧਿਆਪਕ ਸਿੱਖਿਆ ਮੰਤਰੀ ਦੇ ਆਰਜ਼ੀ ਦਫ਼ਤਰ ਮੂਹਰੇ ਪਹੁੰਚੇ ਅਤੇ...
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਤੋਸ਼ਾਖ਼ਾਨਾ ਦੀਆਂ ਵਸਤਾਂ ਦੀ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਹੋਵੇਗੀ-ਬੀਬੀ ਜਗੀਰ ਕੌਰ
. . .  1 day ago
ਉਲੰਪਿਕ ਖੇਡਾਂ ਲਈ ਅੰਮ੍ਰਿਤਸਰ ਜ਼ਿਲ੍ਹੇ ਦੇ ਪੰਜ ਖਿਡਾਰੀ ਚੁਣੇ ਗਏ
. . .  1 day ago
ਅੰਮ੍ਰਿਤਸਰ, 18 ਜੂਨ (ਸੁਰਿੰਦਰਪਾਲ ਸਿੰਘ ਵਰਪਾਲ) - ਟੋਕਿਓ 'ਚ ਸ਼ੁਰੂ ਹੋ ਰਹੀਆਂ ਉਲੰਪਿਕ ਖੇਡਾਂ ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਪੰਜ ਖਿਡਾਰੀ ਚੁਣੇ ਗਏ ਹਨ। ਜਿਨ੍ਹਾਂ 'ਚੋਂ ਚਾਰ ਪੁਰਸ਼ ਅਤੇ ਇਕ ਮਹਿਲਾ ਖਿਡਾਰਨ ਹੈ। ਇਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਵੀਡੀਓ ਕਾਨਫਰੰਸਿੰਗ 'ਚ ਭਾਗ ਲੈਂਦੇ ਸਮੇਂ ਵਧੀਕ...
6ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਨੂੰ ਕੈਬਨਿਟ ਨੇ ਦਿੱਤੀ ਪ੍ਰਵਾਨਗੀ - ਵਿੱਤ ਮੰਤਰੀ
. . .  1 day ago
ਚੰਡੀਗੜ੍ਹ, 18 ਜੂਨ (ਸੁਰਿੰਦਰਪਾਲ ਸਿੰਘ) - ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪ੍ਰੈਸ ਵਾਰਤਾ ਦੌਰਾਨ ਕਿਹਾ ਕਿ ਪੰਜਾਬ ਮੰਤਰੀ ਮੰਡਲ ਨੇ 6ਵੇਂ ਤਨਖ਼ਾਹ ਕਮਿਸ਼ਨ ਨੂੰ ਪ੍ਰਵਾਨ ਕਰ ਲਿਆ ਹੈ। ਉਨ੍ਹਾਂ ਕਿਹਾ...
ਐਸ.ਸੀ. ਪੋਸਟ ਮੈਟ੍ਰਿਕ ਵਜ਼ੀਫ਼ਾ ਸਕੀਮ ਤਹਿਤ ਨਿੱਜੀ ਸੰਸਥਾਵਾਂ ਦੇ 40 ਫ਼ੀਸਦੀ ਬਕਾਏ ਦੀ ਅਦਾਇਗੀ ਪੰਜਾਬ ਸਰਕਾਰ ਕਰੇਗੀ
. . .  1 day ago
ਚੰਡੀਗੜ੍ਹ, 18 ਜੂਨ - ਪੰਜਾਬ ਸਰਕਾਰ ਵਲੋਂ ਐਸ.ਸੀ. ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਵਜ਼ੀਫ਼ਾ ਸਕੀਮ ਦੇ ਵਰ੍ਹੇ 2017-18 ਤੋਂ 2019-20 ਤੱਕ ਦੇ ਸਮੇਂ ਲਈ ਨਿੱਜੀ ਸਿੱਖਿਆ ਸੰਸਥਾਵਾਂ ਦੇ 200 ਕਰੋੜ ਰੁਪਏ ਦੇ ਬਕਾਏ ਦਾ 40 ਫ਼ੀਸਦੀ ਹਿੱਸਾ ਅਦਾ ਕੀਤਾ ਜਾਵੇਗਾ। ਇਹ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਹੁਣ ਘਰਾਂ 'ਚ ਮਿਲੇਗੀ ਮਾਰਕਫੈੱਡ ਵਲੋਂ ਤਿਆਰ ਕੀਤੀ ਪੌਸ਼ਟਿਕ ਖ਼ੁਰਾਕ
. . .  1 day ago
ਚੰਡੀਗੜ੍ਹ, 18 ਜੂਨ - ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਅਰੁਨਾ ਚੌਧਰੀ ਵਲੋਂ ਅੱਜ 6 ਸਾਲ ਤੱਕ ਦੇ ਬੱਚਿਆਂ, ਗਰਭਵਤੀ ਔਰਤਾਂ ਅਤੇ...
ਅੰਮ੍ਰਿਤਸਰ ਵਿਚ 47 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ
. . .  1 day ago
ਅੰਮ੍ਰਿਤਸਰ,18 ਜੂਨ - ਅੰਮ੍ਰਿਤਸਰ ਵਿਚ 47 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ...
ਪੰਜਾਬ ਭਰ ਵਿਚ ਵਸੀਕੇ ਆਨਲਾਈਨ ਕਰਨ ਵਿਚ ਆ ਰਹੀ ਭਾਰੀ ਪ੍ਰੇਸ਼ਾਨੀ
. . .  1 day ago
ਜਲਾਲਾਬਾਦ, 18 ਜੂਨ (ਕਰਨ ਚੁਚਰਾ) - ਪੰਜਾਬ ਸਰਕਾਰ ਵਲੋਂ ਡਿਜੀਟਲ ਇੰਡੀਆ ਦੀ ਤਹਿਰੀਰ 'ਤੇ ਪੰਜਾਬ ਅੰਦਰ ਜ਼ਮੀਨ ਜਾਇਦਾਦ ਆਦਿ ਦੇ ਸਬੰਧ ਵਿਚ ਵਸੀਕਿਆ ਨੂੰ ...
ਮਹੰਤਾਂ ਦੀ ਹੋਈ ਲੜਾਈ, ਹਸਪਤਾਲ ਦਾਖ਼ਲ
. . .  1 day ago
ਰਾਜਪੁਰਾ, 18 ਜੂਨ (ਰਣਜੀਤ ਸਿੰਘ) - ਰਾਜਪੁਰਾ ਵਿਖੇ ਮਹੰਤਾਂ ਦੇ ਦੋ ਧੜਿਆਂ ਵਿਚ ਲੜਾਈ ਹੋ ਜਾਣ ਕਾਰਨ ਦੋਵੇ ਧਿਰਾਂ ਨੂੰ ਜ਼ਖ਼ਮੀ ਹੋ ਜਾਣ ਕਾਰਨ...
ਸ਼੍ਰੋਮਣੀ ਕਮੇਟੀ ਦਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਦੋ ਸਾਲ ਤੋਂ ਵੱਧ ਸਮਾਂ ਇਕ ਸੀਟ 'ਤੇ ਤਾਇਨਾਤ ਨਹੀਂ ਰਹੇਗਾ - ਬੀਬੀ ਜਗੀਰ ਕੌਰ
. . .  1 day ago
ਅੰਮ੍ਰਿਤਸਰ, 18 ਜੂਨ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਦੋ ਸਾਲ ਤੋਂ ਵੱਧ ਸਮਾਂ ਇਕ ਸੀਟ 'ਤੇ ਤਾਇਨਾਤ ਨਹੀਂ...
ਅਕਾਲੀ - ਬਸਪਾ ਵਰਕਰਾਂ ਨੇ ਫੂਕਿਆ ਸੰਸਦ ਮੈਂਬਰ ਰਵਨੀਤ ਬਿੱਟੂ ਦਾ ਪੁਤਲਾ
. . .  1 day ago
ਨਾਭਾ,17 ਜੂਨ (ਕਰਮਜੀਤ ਸਿੰਘ) - ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਦੀ ਅਗਵਾਈ 'ਚ ਸਥਾਨਕ ਬੌੜਾਂ ਗੇਟ ਚੌਕ ...
ਐਤਵਾਰ ਨੂੰ ਨਹੀਂ ਹੋਵੇਗੀ ਚੰਡੀਗੜ੍ਹ ਵਿਚ ਕੋਈ ਵੀ ਤਾਲਾਬੰਦੀ
. . .  1 day ago
ਚੰਡੀਗੜ੍ਹ, 18 ਜੂਨ - ਚੰਡੀਗੜ੍ਹ ਪ੍ਰਸ਼ਾਸਨ ਨੇ ਫ਼ੈਸਲਾ ਲੈਂਦੇ ਹੋਏ ਐਤਵਾਰ ਨੂੰ ਕੋਈ ਤਾਲਾਬੰਦੀ ਨਹੀਂ ਹੋਵੇਗੀ | ਰਾਤ ਦਾ ਕਰਫ਼ਿਊ ਰਾਤ 10:30 ਵਜੇ ਤੋਂ ਸਵੇਰੇ 5:00...
ਮਾਹਿਰ ਸਹਿਯੋਗੀ ਸਟਾਫ ਦੀਆਂ 798 ਅਸਾਮੀਆਂ ਦੀ ਸਿਰਜਣਾ ਨੂੰ ਹਰੀ ਝੰਡੀ
. . .  1 day ago
ਚੰਡੀਗੜ੍ਹ, 18 ਜੂਨ (ਵਿਕਰਮਜੀਤ ਸਿੰਘ ਮਾਨ) - ਮਾਹਿਰ ਸਹਿਯੋਗੀ ਸਟਾਫ ਦੀਆਂ 798 ਅਸਾਮੀਆਂ ਦੀ ਸਿਰਜਣਾ ਨੂੰ ਹਰੀ ਝੰਡੀ ਸਰਕਾਰ ਵਲੋਂ ਦਿਤੀ ਗਈ ...
ਪਰਮਬੰਸ ਸਿੰਘ ਰੋਮਾਣਾ ਵਲੋਂ ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ
. . .  1 day ago
ਚੰਡੀਗੜ੍ਹ,18 ਜੂਨ - ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਪਰਮਬੰਸ ਸਿੰਘ ਰੋਮਾਣਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਜਨਰਲ ਸਕੱਤਰ ਬਿਕਰਮਜੀਤ ਸਿੰਘ ...
ਜਮੀਨੀ ਵਿਵਾਦ ਕਾਰਨ ਦੋ ਧਿਰਾਂ ਵਿਚ ਚੱਲੀ ਗੋਲੀ, ਇਕ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ
. . .  1 day ago
ਸਰਾਏ ਅਮਾਨਤ ਖਾਂ, 18 ਜੂਨ - (ਨਰਿੰਦਰ ਸਿੰਘ ਦੋਦੇ) - ਸਰਹੱਦੀ ਖੇਤਰ ਸਰਾਏ ਅਮਾਨਤ ਖਾਂ ਵਿਖੇ ਪਿੰਡ ਗਹਿਰੀ ਵਿਚ ਜਮੀਨੀ ਵਿਵਾਦ ...
ਪੰਜਾਬ ਸਰਕਾਰ ਲਵੇਗੀ ਵਿਸ਼ਵ ਬੈਂਕ ਅਤੇ ਏ.ਆਈ.ਆਈ.ਬੀ ਤੋਂ ਕਰਜ਼ਾ
. . .  1 day ago
ਚੰਡੀਗੜ੍ਹ,18 ਜੂਨ - ਪੰਜਾਬ ਸਰਕਾਰ ਵਿਸ਼ਵ ਬੈਂਕ / ਏਸ਼ੀਅਨ ਬੁਨਿਆਦੀ ਢਾਂਚਾ ਨਿਵੇਸ਼ ਬੈਂਕ (ਏ.ਆਈ.ਆਈ.ਬੀ.) ਤੋਂ ਅੰਮ੍ਰਿਤਸਰ ਅਤੇ ਲੁਧਿਆਣਾ ਲਈ ਨਹਿਰੀ ਆਧਾਰਤ ਜਲ...
ਪ੍ਰਧਾਨ ਮੰਤਰੀ ਨੇ ਪੰਜਾਬ ਲਈ 41 ਆਕਸੀਜਨ ਪਲਾਂਟ ਮਨਜ਼ੂਰ ਕੀਤੇ - ਹਰਦੀਪ ਸਿੰਘ ਪੁਰੀ (ਕੇਂਦਰੀ ਮੰਤਰੀ)
. . .  1 day ago
ਨਵੀਂ ਦਿੱਲੀ,18 ਜੂਨ - ਪ੍ਰਧਾਨ ਮੰਤਰੀ ਨੇ ਪੰਜਾਬ ਲਈ 41 ਆਕਸੀਜਨ ਪਲਾਂਟ ਮਨਜ਼ੂਰ ਕੀਤੇ ਹਨ। 333 ਸਿੱਖਾਂ ਨੂੰ ਸਰਕਾਰੀ ਕਾਲੀ ਸੂਚੀ ਵਿਚੋਂ ਹਟਾ ਦਿੱਤਾ ਗਿਆ...
ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੂੰ ਰੈਗੂਲਰ ਕਰਨ ਦਾ ਫ਼ੈਸਲਾ
. . .  1 day ago
ਚੰਡੀਗੜ੍ਹ, 18 ਜੂਨ - ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਰਾਜ ਦੀਆਂ ਵੱਖ-ਵੱਖ ਨਗਰ ਪਾਲਿਕਾਵਾਂ ਨਾਲ ਸਮਝੌਤੇ 'ਤੇ ਕੰਮ ਕਰ ਰਹੇ ਸ਼ਹਿਰੀ ਸਥਾਨਕ ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 28 ਜੇਠ ਸੰਮਤ 553
ਿਵਚਾਰ ਪ੍ਰਵਾਹ: ਜ਼ਿੰਮੇਵਾਰੀ ਤੋਂ ਭੱਜਣਾ ਆਸਾਨ ਹੈ ਪਰ ਗ਼ੈਰ-ਜ਼ਿੰਮੇਵਾਰੀ ਦੇ ਸਿੱਟਿਆਂ ਤੋਂ ਬਚਣਾ ਅਸੰਭਵ ਹੈ। -ਜੋਸ਼ੀਆ ਚਾਰਲਸ

ਬਰਨਾਲਾ

ਕਾਲੇ ਕਾਨੂੰਨ ਰੱਦ ਕਰਵਾਉਣ ਲਈ ਧਰਨੇ ਦੇ 252ਵੇਂ ਦਿਨ ਔਰਤਾਂ ਵੱਡੀ ਗਿਣਤੀ 'ਚ ਹੋਈਆਂ ਸ਼ਾਮਿਲ

ਬਰਨਾਲਾ, 9 ਜੂਨ (ਧਰਮਪਾਲ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਵਲੋਂ ਬਰਨਾਲਾ ਰੇਲਵੇ ਸਟੇਸ਼ਨ 'ਤੇ ਲਾਏ ਪੱਕੇ ਧਰਨੇ ਦੇ 252ਵੇਂ ਦਿਨ ਬਾਬਾ ਬੰਦਾ ਸਿੰਘ ਬਹਾਦਰ ਅਤੇ ਝਾਰਖੰਡ ਇਲਾਕੇ ਦੇ ਆਜ਼ਾਦੀ ਘੁਲਾਟੀਏ ਵਿਰਸਾ ਮੁੰਡਾ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ | ਧਰਨੇ ਨੂੰ ਬਲਵੰਤ ਸਿੰਘ ਉੱਪਲੀ, ਕਰਨੈਲ ਸਿੰਘ ਗਾਂਧੀ, ਬਾਬੂ ਸਿੰਘ ਖੁੱਡੀ ਕਲਾਂ, ਨਛੱਤਰ ਸਿੰਘ ਸਹੌਰ, ਗੁਰਦਰਸ਼ਨ ਸਿੰਘ ਦਿਉਲ, ਪ੍ਰੇਮਪਾਲ ਕੌਰ, ਅਮਰਜੀਤ ਕੌਰ, ਬਿੱਕਰ ਸਿੰਘ ਔਲਖ, ਗੁਰਦੇਵ ਸਿੰਘ ਮਾਂਗੇਵਾਲ, ਹਰਚਰਨ ਸਿੰਘ ਚੰਨਾ, ਗੁਰਨਾਮ ਸਿੰਘ ਠੀਕਰੀਵਾਲਾ ਤੇ ਗੁਰਮੇਲ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਵਿਰਸਾ ਅਨਿਆਂ, ਜਬਰ, ਜੁਲਮ ਤੇ ਹਰ ਤਰ੍ਹਾਂ ਦੇ ਦਾਬੇ ਵਿਰੁੱਧ ਲੜਨ ਤੇ ਕੁਰਬਾਨੀਆਂ ਦੇਣ ਵਾਲਾ ਵਿਰਸਾ ਹੈ | ਇਹ ਵਿਰਸਾ ਸਾਡੇ ਲਈ ਬਹੁਤ ਵੱਡਾ ਪ੍ਰੇਰਨਾ ਸ੍ਰੋਤ ਹੈ ਅਤੇ ਮੌਜੂਦਾ ਕਿਸਾਨ ਅੰਦੋਲਨ ਵਿਚ ਵੀ ਇਹ ਵਿਰਸਾ ਸਾਨੂੰ ਜਬਰ-ਜੁਰਮ ਵਿਰੁੱਧ ਲੜਨ 'ਤੇ ਕੁਰਬਾਨੀਆਂ ਦੇਣ ਲਈ ਪ੍ਰੇਰਦਾ ਰਹਿੰਦਾ ਹੈ | ਜਿਹੜੀਆਂ ਜ਼ਮੀਨਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਜਾਗੀਰਦਾਰਾਂ ਤੋਂ ਖੋਹ ਕੇ ਸਾਨੂੰ ਸੌਂਪੀਆਂ ਸਨ, ਸਰਕਾਰ ਉਹੀ ਜ਼ਮੀਨਾਂ ਫਿਰ ਤੋਂ ਕਾਰਪੋਰੇਟ ਘਰਾਨਿਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ | ਇਸ ਮੌਕੇ ਰਣਧੀਰ ਸਿੰਘ ਸੇਖਾ, ਮੈਂਬਰ ਸ਼ਿੰਦਰ ਸਿੰਘ, ਅੱਛਰਾ ਸਿੰਘ ਸੰਧੂ, ਜਗਦੇਵ ਸਿੰਘ, ਮਹੰਤ ਭੋਜ ਰਾਜ ਫਰਵਾਹੀ, ਦਵਿੰਦਰ ਸਿੰਘ, ਰਾਮ ਸਿੰਘ, ਜਗਦੀਪ ਕੌਰ, ਜਸਵੀਰ ਕੌਰ, ਅਮਰਜੀਤ ਕੌਰ, ਕਰਨੈਲ ਕੌਰ, ਸਰਬਜੀਤ ਕੌਰ ਆਦਿ ਹਾਜ਼ਰ ਸਨ | ਇਸੇ ਤਰ੍ਹਾਂ ਹੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਭਾਜਪਾ ਦੀ ਸੂਬਾ ਆਗੂ ਅਰਚਨਾ ਦੱਤ, ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਅਤੇ ਬਰਨਾਲਾ ਰਾਏਕੋਟ ਰੋਡ 'ਤੇ ਪਿੰਡ ਸੰਘੇੜਾ ਅਤੇ ਭੱਦਲਵੱਢ ਵਿਚਕਾਰ ਰਿਲਾਇੰਸ ਪੈਟਰੋਲ ਪੰਪ 'ਤੇ ਚੱਲ ਰਹੇ ਧਰਨਿਆਂ 'ਚ ਕਿਸਾਨ ਡਟੇ ਹੋਏ ਹਨ | ਇਸ ਮੌਕੇ ਸੂਬਾ ਆਗੂ ਹਰਦੀਪ ਸਿੰਘ ਟੱਲੇਵਾਲ, ਜ਼ਿਲ੍ਹਾ ਜਨਰਲ ਸਕੱਤਰ ਜਰਨੈਲ ਸਿੰਘ ਬਦਰਾ, ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾ, ਸੁਖਦੇਵ ਸਿੰਘ ਭੋਤਨਾ, ਗੁਰਨਾਮ ਸਿੰਘ ਭੋਤਨਾ, ਸੰਦੀਪ ਸਿੰਘ, ਦਰਸ਼ਨ ਸਿੰਘ, ਗਗਨਦੀਪ ਸਿੰਘ ਆਦਿ ਨੇ ਦੱਸਿਆ ਕਿ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਅਤੇ ਦਿੱਲੀ ਵਿਖੇ ਲਗਾਤਾਰ ਧਰਨੇ ਜਾਰੀ ਹਨ ਅਤੇ ਪੰਜਾਬ ਵਿਚ ਭਾਜਪਾ ਆਗੂਆਂ ਦਾ ਘਿਰਾਓ ਕੀਤਾ ਜਾ ਰਿਹਾ ਹੈ | ਇਸੇ ਤਹਿਤ ਬੀਬੀ ਸੁਰਜੀਤ ਕੌਰ ਬਰਨਾਲਾ ਦੀ ਰਿਹਾਇਸ਼ 'ਤੇ ਭਾਜਪਾ ਦੇ ਸੂਬਾਈ ਕਾਰਜਕਾਰੀ ਮੈਂਬਰ ਅਤੇ ਬਰਨਾਲਾ ਜ਼ਿਲ੍ਹਾ ਦੇ ਇੰਚਾਰਜ ਗੁਰਤੇਜ ਸਿੰਘ ਢਿੱਲੋਂ ਆਏ ਸਨ ਜਿਸ ਦਾ ਪਤਾ ਲੱਗਦਿਆਂ ਹੀ ਕਿਸਾਨਾਂ ਨੇ ਘਿਰਾਓ ਕਰਨਾ ਚਾਹਿਆ ਪਰ ਉਹ ਉੱਥੋਂ ਭੱਜਣ ਵਿਚ ਸਫਲ ਹੋ ਗਿਆ ਅਤੇ ਜਾਂਦੇ ਸਮੇਂ ਕਿਸਾਨਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਫਰਾਰ ਹੋ ਗਿਆ ਸੀ ਜਿਸ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਦੇ ਘਰ ਅੱਗੇ ਮੀਟਿੰਗ ਕੀਤੀ ਜਾ ਰਹੀ ਸੀ ਜਿੱਥੇ ਡੀ.ਐਸ.ਪੀ. ਲਖਵੀਰ ਸਿੰਘ ਟਿਵਾਣਾ ਅਤੇ ਥਾਣਾ ਸਿਟੀ ਦੇ ਐਸ.ਐਚ.ਓ. ਲਖਵਿੰਦਰ ਸਿੰਘ ਨੇ ਮੌਕੇ ਪਹੁੰਚ ਕੇ ਕਿਸਾਨਾਂ ਤੋਂ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਗੁਰਤੇਜ ਸਿੰਘ ਢਿੱਲੋਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦਾ ਵਿਸ਼ਵਾਸ ਦਿਵਾਇਆ | ਜਿਸ ਤੋਂ ਬਾਅਦ ਜਥੇਬੰਦੀਆਂ ਨੇ ਅਗਲਾ ਸੰਘਰਸ਼ ਮੁਲਤਵੀ ਕਰ ਦਿੱਤਾ |

ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਕੋਵਿਡ ਪਾਬੰਦੀਆਂ ਤੇ ਨਵੀਆਂ ਛੋਟਾਂ ਦੇ ਆਦੇਸ਼ ਜਾਰੀ

ਬਰਨਾਲਾ, 9 ਜੂਨ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਸਰਕਾਰ, ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਚੰਡੀਗੜ੍ਹ ਵਲੋਂ ਕੋਵਿਡ-19 ਦੇ ਮੱਦੇਨਜ਼ਰ ਪਾਬੰਦੀਆਂ ਲਾਈਆਂ ਗਈਆਂ ਸਨ, ਜਿਸ ਤਹਿਤ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ | ਇਸ ਤਹਿਤ ਜ਼ਿਲ੍ਹਾ ਮੈਜਿਸਟ੍ਰੇਟ ਸ: ਤੇਜ ...

ਪੂਰੀ ਖ਼ਬਰ »

ਗਲੀਆਂ ਦਾ ਕੰਮ ਪੱਧਰ ਅਨੁਸਾਰ ਨਾ ਹੋਣ ਕਾਰਨ ਲੋਕਾਂ ਵਲੋਂ ਨਾਅਰੇਬਾਜ਼ੀ

ਧਨੌਲਾ, 9 ਜੂਨ (ਚੰਗਾਲ)-ਅੱਜ ਦਫ਼ਤਰ ਨਗਰ ਕੌਂਸਲ ਧਨੌਲਾ ਵਿਖੇ ਵਾਰਡ ਨੰਬਰ 6 ਅਤੇ 8 ਦੇ ਕੁਝ ਵਾਸੀਆਂ ਵਲੋਂ ਗਲੀਆਂ ਵਿਚ ਇੰਟਰਲਾਕਿੰਗ ਟਾਈਲਾਂ ਲਗਾਉਣ ਸਮੇਂ ਕੀਤੇ ਜਾ ਰਹੇ ਲੈਵਲ 'ਤੇ ਕੰਮ ਬੰਦ ਕਰਨ ਨੂੰ ਲੈ ਕੇ ਪ੍ਰਧਾਨ ਨਗਰ ਕੌਂਸਲ ਧਨੌਲਾ ਖ਼ਿਲਾਫ਼ ਨਾਅਰੇਬਾਜ਼ੀ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਦੀ ਅਗਵਾਈ ਲਈ 'ਗਾਈਡੈਂਸ ਕਾਰਨਰ' ਸਥਾਪਿਤ ਕੀਤੇ ਜਾਣਗੇ-ਡੀ.ਈ.ਓ.

ਬਰਨਾਲਾ, 9 ਜੂਨ (ਅਸ਼ੋਕ ਭਾਰਤੀ)-ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਬਿਹਤਰ ਪੜ੍ਹਾਈ ਵਿਵਸਥਾ ਉਪਲਬਧ ਕਰਵਾਉਣ ਦੇ ਨਾਲ-ਨਾਲ ਕਿੱਤਾ ਮੁਖੀ ਅਗਵਾਈ ਦੇਣ ਲਈ ਵੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ | ਸਿੱਖਿਆ ਵਿਭਾਗ ਵਲੋਂ ਇਸ ਮਨੋਰਥ ਲਈ ਸਰਕਾਰੀ ਸਕੂਲਾਂ 'ਚ ...

ਪੂਰੀ ਖ਼ਬਰ »

ਪੰਜਾਬ ਟੈਕਸੀ ਓਪਰੇਟਰ ਯੂਨੀਅਨ ਨੇ ਡਿਪਟੀ ਕਮਿਸ਼ਨਰ ਨੂੰ ਸੌ ਾਪਿਆ ਮੰਗ-ਪੱਤਰ

ਟੱਲੇਵਾਲ, 9 ਜੂਨ (ਸੋਨੀ ਚੀਮਾ)-ਪੰਜਾਬ ਟੈਕਸੀ ਓਪਰੇਟਰ ਯੂਨੀਅਨ ਦੇ ਆਗੂਆਂ ਦੇ ਇਕ ਵਫ਼ਦ ਵਲੋਂ ਆਪਣੀਆਂ ਮੰਗਾਂ ਦੇ ਸਬੰਧ ਵਿਚ ਡਿਪਟੀ ਕਮਿਸ਼ਨਰ ਬਰਨਾਲਾ ਸ: ਤੇਜ ਪ੍ਰਤਾਪ ਸਿੰਘ ਫੂਲਕਾ ਨੂੰ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਮੱਖਣ ਭੋਤਨਾ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਬਸਤੀਆਂ 'ਚ ਸੀਵਰੇਜ ਦਾ ਗੰਦਾ ਪਾਣੀ ਭਰਨ ਨਾਲ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਵਧਿਆ

ਬਸਤੀ ਵਾਸੀਆਂ ਨੇ ਸਰਕਾਰ ਤੇ ਨਗਰ ਕੌਂਸਲ ਵਿਰੁੱਧ ਕੀਤੀ ਨਾਅਰੇਬਾਜ਼ੀ ਤਪਾ ਮੰਡੀ, 9 ਜੂਨ (ਪ੍ਰਵੀਨ ਗਰਗ)-ਮਿਉਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਨਗਰ ਕੌਂਸਲ ਤਪਾ ਦੇ ਸਫ਼ਾਈ ਕਰਮਚਾਰੀਆਂ ਵਲੋਂ ਹੱਕੀ ਮੰਗਾਂ ਨੂੰ ਲੈ ਕੇ ਜਿੱਥੇ ਹੜਤਾਲ ...

ਪੂਰੀ ਖ਼ਬਰ »

ਟਰਾਂਸਫ਼ਾਰਮਰ 'ਚੋਂ ਤੇਲ ਤੇ ਤਾਂਬਾ ਚੋਰੀ

ਤਪਾ ਮੰਡੀ, 9 ਜੂਨ (ਪ੍ਰਵੀਨ ਗਰਗ)-ਸ਼ਹਿਰ ਦੇ ਰੇਲਵੇ ਅੰਡਰ ਬਿ੍ਜ ਨਜ਼ਦੀਕ ਸਥਿਤ ਖੇਤਾਂ 'ਚੋਂ ਚੋਰਾਂ ਵਲੋਂ ਟਰਾਂਸਫ਼ਾਰਮਰ ਵਿਚੋਂ ਤੇਲ ਅਤੇ ਵਿਚਲਾ ਸਮਾਨ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਪ੍ਰਦੀਪ ਕੁਮਾਰ ਪੁੱਤਰ ਪ੍ਰੇਮ ਕੁਮਾਰ ...

ਪੂਰੀ ਖ਼ਬਰ »

ਪਿੰਡ ਤਾਜੋਕੇ ਦਾ ਕਿਸਾਨ ਗੁਰਪ੍ਰੀਤ ਸਿੰਘ ਬਣਿਆ ਮਿਸਾਲ

ਤਪਾ ਮੰਡੀ, 9 ਜੂਨ (ਵਿਜੇ ਸ਼ਰਮਾ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਤਾਜੋਕੇ ਦਾ ਕਿਸਾਨ ਗੁਰਪ੍ਰੀਤ ਸਿੰਘ ਹੋਰਨਾਂ ਕਿਸਾਨਾਂ ਲਈ ਮਿਸਾਲ ਬਣਿਆ ਹੈ, ਜਿਸ ਨੇ ਆਪਣੇ 100 ਫ਼ੀਸਦੀ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ | ਕਿਸਾਨ ਗੁਰਪ੍ਰੀਤ ਸਿੰਘ ਪੁੱਤਰ ਹਰਗੋਬਿੰਦ ...

ਪੂਰੀ ਖ਼ਬਰ »

ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਦੇ ਆਏ 7 ਨਵੇਂ ਕੇਸ, ਇਕ ਮੌਤ

ਬਰਨਾਲਾ, 9 ਜੂਨ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 7 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਇਕ ਹੋਰ ਮਰੀਜ਼ ਦੀ ਮੌਤ ਹੋਈ ਹੈ ਜਦਕਿ 15 ਮਰੀਜ਼ ਸਿਹਤਯਾਬ ਹੋਏ ਹਨ | ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਤਪਾ ਤੋਂ ਇਕ 68 ...

ਪੂਰੀ ਖ਼ਬਰ »

ਕੁੱਟਮਾਰ ਕਰਨ 'ਤੇ ਪੰਜ ਵਿਰੁੱਧ ਮੁਕੱਦਮਾ ਦਰਜ

ਧਨੌਲਾ, 9 ਜੂਨ (ਜਤਿੰਦਰ ਸਿੰਘ ਧਨੌਲਾ)-ਪਿੰਡ ਬਡਬਰ ਦੇ ਵਸਨੀਕ ਬਲਵਿੰਦਰ ਸਿੰਘ ਪੁੱਤਰ ਸੇਵਾ ਸਿੰਘ ਨੇ ਧਨੌਲਾ ਪੁਲਿਸ ਪਾਸ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਕਿ ਨਿੱਕਾ ਸਿੰਘ ਪੁੱਤਰ ਭੋਲਾ ਸਿੰਘ, ਭੋਲਾ ਸਿੰਘ ਪੁੱਤਰ ਜਗਨਨਾਥ, ਸੋਨੀ ਪੁੱਤਰ ਦਰਸ਼ਨ ਸਿੰਘ, ਪਰਮਜੀਤ ...

ਪੂਰੀ ਖ਼ਬਰ »

19 ਬੋਤਲਾਂ ਠੇਕਾ ਸ਼ਰਾਬ ਦੇਸੀ ਸਮੇਤ ਦੋ ਕਾਬੂ

ਬਰਨਾਲਾ, 9 ਜੂਨ (ਰਾਜ ਪਨੇਸਰ)-ਥਾਣਾ ਸਿਟੀ-1 ਅਤੇ ਥਾਣਾ ਸਿਟੀ-2 ਪੁਲਿਸ ਵਲੋਂ ਦੋ ਮਾਮਲਿਆਂ ਵਿਚ ਦੋ ਵਿਅਕਤੀਆਂ ਨੂੰ 19 ਬੋਤਲਾਂ ਠੇਕਾ ਸ਼ਰਾਬ ਦੇਸੀ ਸਮੇਤ ਗਿ੍ਫ਼ਤਾਰ ਕਰ ਕੇ ਮਾਮਲੇ ਵਿਚ ਦਰਜ ਕੀਤੇ ਗਏ ਹਨ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਜਗਸੀਰ ਸਿੰਘ ਨੇ ...

ਪੂਰੀ ਖ਼ਬਰ »

ਨਾਬਾਲਗ ਲੜਕੀਆਂ ਨੂੰ ਵਰਗ਼ਲਾ ਕੇ ਲੈ ਜਾਣ ਵਾਲੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ

ਰੂੜੇਕੇ ਕਲਾਂ, 9 ਜੂਨ (ਪੱਤਰ ਪ੍ਰੇਰਕ)-ਦੋ ਨਾਬਾਲਗ ਲੜਕੀਆਂ ਨੂੰ ਵਰਗ਼ਲਾ ਕੇ ਲੈ ਜਾਣ ਵਾਲੇ ਕੋਟਦੰੁਨਾ ਪਿੰਡ ਦੇ ਨੌਜਵਾਨਾਂ ਖ਼ਿਲਾਫ਼ ਪੁਲਿਸ ਥਾਣਾ ਰੂੜੇਕੇ ਕਲਾਂ ਵਿਖੇ ਮਾਮਲਾ ਦਰਜ ਹੋਣ ਦੀ ਖ਼ਬਰ ਹੈ | ਪੁਲਿਸ ਨੂੰ ਲਿਖਾਏ ਬਿਆਨ ਰਾਹੀਂ ਲੜਕੀ ਦੇ ਪਿਤਾ ਵਾਸੀ ...

ਪੂਰੀ ਖ਼ਬਰ »

ਐਨ.ਆਰ.ਆਈ. ਡਾ: ਛੱਜੂ ਸਿੰਘ ਖੁਰਮੀ ਯੂ.ਐਸ.ਏ. ਵਲੋਂ ਪਿੰਡ ਨੂੰ ਬੂਟੇ ਭੇਟ

ਧਨੌਲਾ, 9 ਜੂਨ (ਚੰਗਾਲ)-ਐਨ.ਆਰ.ਆਈ. ਡਾ: ਛੱਜੂ ਸਿੰਘ ਖੁਰਮੀ ਯੂ.ਐਸ.ਏ. ਨੇ ਆਪਣੇ ਪੁਰਖਿਆਂ ਦੀ ਧਰਤੀ ਪਿੰਡ ਕੋਟਦੁੱਨਾਂ ਦੀ ਮਿੱਟੀ ਦਾ ਮੋਹ ਪਾਲਦਿਆਂ ਪਿੰਡ ਦੇ ਸਰਪੰਚ ਸਰਬਜੀਤ ਸਿੰਘ ਸਰਬਾ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਵਿਚ ਇਕ ਛੋਟਾ ਹਾਥੀ ...

ਪੂਰੀ ਖ਼ਬਰ »

ਪਰਿਵਾਰ ਨਿਯੋਜਨ ਦੇ ਅਸਫ਼ਲ ਕੇਸਾਂ ਸਬੰਧੀ ਦਿੱਤੀ ਮੁਆਵਜ਼ਾ ਰਾਸ਼ੀ-ਡਾ: ਔਲਖ

ਬਰਨਾਲਾ, 9 ਜੂਨ (ਰਾਜ ਪਨੇਸਰ)-ਸਿਵਲ ਸਰਜਨ ਡਾ: ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਵਧਦੀ ਆਬਾਦੀ ਨੂੰ ਠੱਲ੍ਹ ਪਾਉਣ ਲਈ ਲੋਕਾਂ ਨੂੰ ਪਰਿਵਾਰ ਨਿਯੋਜਨ ਲਈ ਪ੍ਰੇਰਿਤ ਕਰ ਕੇ ਵੱਧ ਤੋਂ ਵੱਧ ਕੇਸ ਪਰਿਵਾਰ ਨਿਯੋਜਨ ਅਧੀਨ ਲਿਆਂਦੇ ਜਾਂਦੇ ਹਨ | ਉਨ੍ਹਾਂ ...

ਪੂਰੀ ਖ਼ਬਰ »

ਸਮਾਜ ਭਲਾਈ ਮੰਚ ਵਲੋਂ ਹੋਣਹਾਰ ਵਿਦਿਆਰਥੀ ਸਨਮਾਨਿਤ

ਮਹਿਲ ਕਲਾਂ, 9 ਜੂਨ (ਅਵਤਾਰ ਸਿੰਘ ਅਣਖੀ)-ਸਰਕਾਰੀ ਐਲੀਮੈਂਟਰੀ ਸਕੂਲ ਗੁੰਮਟੀ ਅੱਠਵੀਂ ਜਮਾਤ ਦੀਆਂ ਦੋ ਹੋਣਹਾਰ ਵਿਦਿਆਰਥਣਾਂ ਮਨਪ੍ਰੀਤ ਕੌਰ (96 ਫ਼ੀਸਦੀ ਅੰਕ) ਅਤੇ ਅਰਸ਼ਦੀਪ ਕੌਰ (93 ਫ਼ੀਸਦੀ ਅੰਕ) ਨੇ ਸਾਲ 2020-21 ਲਈ ਰਾਸ਼ਟਰੀ ਪੱਧਰ ਦੀ ਵਜ਼ੀਫ਼ਾ ਪ੍ਰੀਖਿਆ ਪਾਸ ਕਰਨ ...

ਪੂਰੀ ਖ਼ਬਰ »

ਜੱਚਾ-ਬੱਚਾ ਦੀ ਤੰਦਰੁਸਤੀ ਲਈ ਮੁਫ਼ਤ ਸਿਹਤ ਜਾਂਚ

ਤਪਾ ਮੰਡੀ, 9 ਜੂਨ (ਵਿਜੇ ਸ਼ਰਮਾ, ਪ੍ਰਵੀਨ ਗਰਗ)-ਸਿਵਲ ਸਰਜਨ ਬਰਨਾਲਾ ਡਾ: ਜਸਬੀਰ ਸਿੰਘ ਔਲਖ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ: ਨਵਜੋਤ ਸਿੰਘ ਭੁੱਲਰ ਦੀ ਅਗਵਾਈ ਵਿਚ ਸਿਹਤ ਬਲਾਕ ਤਪਾ ਅਧੀਨ ਸਬ ਡਵੀਜ਼ਨਲ ਹਸਪਤਾਲ ਵਿਖੇ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ...

ਪੂਰੀ ਖ਼ਬਰ »

ਸਰਬ ਸਾਂਝਾ ਦਰਬਾਰ ਪੀਰ ਮੰਦਰ ਟਰੱਸਟ ਵਲੋਂ ਪਾਣੀ ਦੀ ਚਲਦੀ-ਫਿਰਦੀ ਟੈਂਕੀ ਸੰਗਤ ਨੂੰ ਭੇਟ

ਧਨੌਲਾ, 9 ਜੂਨ (ਜਤਿੰਦਰ ਸਿੰਘ ਧਨੌਲਾ)-ਸਰਬ ਸਾਂਝਾ ਦਰਬਾਰ ਪੀਰ ਮੰਦਰ ਟਰੱਸਟ ਦੇ ਮੁੱਖ ਪ੍ਰਬੰਧਕ ਹਰਵਿੰਦਰ ਹਿੰਦੀ ਬਾਬਾ ਵਲੋਂ ਅਤਿ ਦਰਜੇ ਦੀ ਪੈ ਰਹੀ ਗਰਮੀ ਤੋਂ ਰਾਹਤ ਮੁਹੱਈਆ ਕਰਵਾਉਣ ਲਈ ਸਥਾਨਕ ਬੱਸ ਸਟੈਂਡ ਵਿਖੇ ਇਕ ਆਧੁਨਿਕ ਸਹੂਲਤਾਂ ਨਾਲ ਲੈਸ ਪਾਣੀ ਵਾਲੀ ...

ਪੂਰੀ ਖ਼ਬਰ »

ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਲੇਖ ਮੁਕਾਬਲੇ ਕਰਵਾਏ

ਬਰਨਾਲਾ, 9 ਜੂਨ (ਅਸ਼ੋਕ ਭਾਰਤੀ)-ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੁਸਾਇਟੀ ਅਤੇ ਸੂਰਿਆਵੰਸ਼ੀ ਖੱਤਰੀ ਸਭਾ ਬਰਨਾਲਾ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਵਿਦਿਆਰਥੀਆਂ ਦੇ ਆਨਲਾਈਨ ਲੇਖ ਮੁਕਾਬਲੇ ਕਰਵਾਏ ਗਏ | ਇਸ ਮੌਕੇ ਮੁੱਖ ਮਹਿਮਾਨ ...

ਪੂਰੀ ਖ਼ਬਰ »

ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮਹਿਲ ਕਲਾਂ ਨੇ ਸੰਭਾਲਿਆ ਅਹੁਦਾ

ਮਹਿਲ ਕਲਾਂ, 9 ਜੂਨ (ਤਰਸੇਮ ਸਿੰਘ ਗਹਿਲ)-ਜ਼ਿਲ੍ਹਾ ਸਿੱਖਿਆ ਅਫ਼ਸਰ ਬਰਨਾਲਾ ਦੇ ਹੁਕਮਾਂ ਅਨੁਸਾਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮਹਿਲ ਕਲਾਂ ਗੁਰਮੀਤ ਸਿੰਘ ਠੀਕਰੀਵਾਲਾ ਨੇ ਅਹੁਦਾ ਸੰਭਾਲ ਲਿਆ ਹੈ | ਬੀ.ਪੀ.ਈ.ਓ. ਵਲੋਂ ਅਹੁਦਾ ਸੰਭਾਲਣ ਸਮੇਂ ਪੜ੍ਹੋ ਪੰਜਾਬ ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਾਉਣ ਦਾ ਸੱਦਾ

ਮਹਿਲ ਕਲਾਂ, 9 ਜੂਨ (ਤਰਸੇਮ ਸਿੰਘ ਗਹਿਲ)-ਪੜ੍ਹੋ ਪੰਜਾਬ ਟੀਮ ਬਰਨਾਲਾ ਵਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਗਰੀਨ ਅਰਥ ਫਾਊਾਡੇਸ਼ਨ ਦੀ ਸਹਾਇਤਾ ਨਾਲ ਬੂਟੇ ਲਾਉਣ ਦੀ ਸ਼ੁਰੂਆਤ ਜ਼ਿਲ੍ਹਾ ਸਿੱਖਿਆ ਸਰਬਜੀਤ ਸਿੰਘ ਤੂਰ ਵਲੋਂ ਬਲਾਕ ਮਹਿਲ ਕਲਾਂ ਤੋਂ ਕੀਤੀ ਗਈ | ਇਸ ਦੇ ਉਪ ...

ਪੂਰੀ ਖ਼ਬਰ »

ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣਾ ਹੀ ਮਨੁੱਖ ਦਾ ਮੱਢਲਾ ਫਰਜ਼ ਹੈ-ਚੇਅਰਮੈਨ ਚੱਠਾ

ਤਪਾ ਮੰਡੀ, 9 ਜੂਨ (ਵਿਜੇ ਸ਼ਰਮਾ)-ਪੰਜਾਬੀ ਯੂਨੀਵਰਸਿਟੀ ਪਟਿਆਲਾ­ ਯੁਵਕ ਸੇਵਾਵਾਂ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਫਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰਾਮਪੁਰਾ ਦੇ ਕੌਮੀ ਸੇਵਾ ਯੋਜਨਾ ਦੇ ਵਲੰਟੀਅਰਾਂ ਨੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਚੰਗੀਆਂ ਪਿਰਤਾਂ ...

ਪੂਰੀ ਖ਼ਬਰ »

ਸਾਬਕਾ ਸੁਸਾਇਟੀ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ

ਬਰਨਾਲਾ, 9 ਜੂਨ (ਰਾਜ ਪਨੇਸਰ) -ਸਾਬਕਾ ਸੈਨਿਕ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਪ੍ਰਧਾਨ ਸੂਬੇਦਾਰ ਮੇਜਰ ਹਰਦੀਪ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਮੰਜੀ ਸਾਹਿਬ ਵਿਖੇ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸ: ਰੰਧਾਵਾ ਨੇ ਕਿਹਾ ਕਿ ...

ਪੂਰੀ ਖ਼ਬਰ »

ਟੱਲੇਵਾਲ ਇਲਾਕੇ ਵਿਚ ਚੋਰਾਂ ਦੀਆਂ ਮੌਜਾਂ, ਖ਼ਾਲੀ ਹੱਥ ਨੇ ਪੁਲਸੀਆ ਫ਼ੌਜਾਂ

ਟੱਲੇਵਾਲ, 9 ਜੂਨ (ਸੋਨੀ ਚੀਮਾ)-ਟੱਲੇਵਾਲ ਇਲਾਕੇ ਵਿਚ ਚੋਰੀ ਦੀਆਂ ਘਟਨਾਵਾਂ ਥੰਮ੍ਹਣ ਦਾ ਨਾਂਅ ਨਹੀਂ ਲੈ ਰਹੀਆਂ | ਜਿਸ ਦੇ ਚਲਦਿਆਂ ਇਲਾਕੇ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ | ਜ਼ਿਕਰਯੋਗ ਹੈ ਕਿ ਟੱਲੇਵਾਲ ਇਲਾਕੇ ਵਿਚ ਪਿਛਲੇ 3 ਮਹੀਨਿਆਂ ਅੰਦਰ ਜਿੱਥੇ ਕਿਸਾਨਾਂ ...

ਪੂਰੀ ਖ਼ਬਰ »

ਕੈਨੇਡੀਅਨ ਜਗਦੇਵ ਸਿੰਘ ਤੁੰਗ ਵਲੋਂ ਸੰਯੁਕਤ ਮੋਰਚੇ ਨੂੰ ਰਾਸ਼ੀ ਭੇਟ

ਟੱਲੇਵਾਲ, 9 ਜੂਨ (ਸੋਨੀ ਚੀਮਾ)-ਪਿੰਡ ਟੱਲੇਵਾਲ ਨਾਲ ਸਬੰਧਤ ਕੈਨੇਡੀਅਨ ਜਗਦੇਵ ਸਿੰਘ ਤੁੰਗ ਟੱਲੇਵਾਲੀਆਂ ਸਲਾਹਕਾਰ ਰਾਜੇਵਾਲ ਵਲੋਂ ਆਪਣੀ ਪਤਨੀ ਸੁਰਜੀਤ ਕੌਰ ਦੀ ਯਾਦ ਵਿਚ ਕਿਸਾਨੀ ਅੰਦੋਲਨ ਦੇ ਚਲਦਿਆਂ ਪਿੰਡ ਵਿਚ ਬਣਾਏ ਸੰਯੁਕਤ ਮੋਰਚੇ ਦੇ ਆਗੂਆਂ ਨੂੰ 15 ਹਜ਼ਾਰ ...

ਪੂਰੀ ਖ਼ਬਰ »

ਮੁਲਾਜਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਦੀ ਅਰਥੀ ਫੂਕੀ

ਸੁਨਾਮ ਊਧਮ ਸਿੰਘ ਵਾਲਾ, 9 ਜੂਨ (ਭੁੱਲਰ, ਧਾਲੀਵਾਲ, ਸੱਗੂ)-ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਪੰਜਾਬ ਅਤੇ ਯੂ.ਟੀ.ਮੁਲਾਜਮ ਅਤੇ ਪੈਨਸ਼ਨਰਜ਼ ਜੁਆਇੰਟ ਫ਼ਰੰਟ ਦੇ ਸੱਦੇ 'ਤੇ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਸੁਨਾਮ ਦੇ ਪ੍ਰਧਾਨ ਭੁਪਿੰਦਰ ਸਿੰਘ ਛਾਜਲੀ ਅਤੇ ...

ਪੂਰੀ ਖ਼ਬਰ »

ਦਾਮਨ ਵਲੋਂ ਵਿਕਾਸ ਕਾਰਜਾਂ ਦੀ ਜੰਗੀ ਪੱਧਰ 'ਤੇ ਸ਼ੁਰੂਆਤ

ਸੁਨਾਮ ਊਧਮ ਸਿੰਘ ਵਾਲਾ, 8 ਜੂਨ (ਧਾਲੀਵਾਲ, ਭੁੱਲਰ) - ਸ਼ਹਿਰ ਦੇ ਵਾਰਡ ਨੰਬਰ 3 ਵਿਚ ਨਗਰ ਕੌਂਸਲਰ ਜਸਵਿੰਦਰ ਕੌਰ ਅਤੇ ਉਨ੍ਹਾਂ ਦੇ ਪਤੀ ਸਮਾਜਸੇਵੀ ਚਮਕੌਰ ਸਿੰਘ ਹਾਂਡਾ ਦੇ ਯਤਨਾਂ ਸਦਕਾ ਮੈਡਮ ਦਾਮਨ ਥਿੰਦ ਬਾਜਵਾ ਅਤੇ ਸੀਨੀਅਰ ਕਾਂਗਰਸੀ ਆਗੂ ਹਰਮਨਦੇਵ ਸਿੰਘ ਬਾਜਵਾ ...

ਪੂਰੀ ਖ਼ਬਰ »

ਸਾਥੀ ਸੁਖਦੇਵ ਸਿੰਘ ਬੜੀ ਦੀ ਆਤਮਿਕ ਸ਼ਾਂਤੀ ਲਈ ਕੀਤੀ ਸੋਕ ਸਭਾ

ਸੰਗਰੂਰ, 8 ਜੂਨ (ਧੀਰਜ ਪਸ਼ੋਰੀਆ) - ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਜ਼ਿਲ੍ਹਾ ਸੰਗਰੂਰ ਵਲੋਂ ਵਿਸ਼ੇਸ਼ ਸੋਕ ਸਭਾ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਚੰਗਾਲੀਵਾਲਾ ਦੀ ਪ੍ਰਧਾਨਗੀ ਹੇਠ ਕਰਵਾਈ ਗਈ | ਸੋਕ ਸਭਾ ਦੇ ਸ਼ੁਰੂ ਵਿਚ ਸਾਬਕਾ ਕੌਮੀ ਵਾਈਸ ਚੇਅਰਮੈਨ ...

ਪੂਰੀ ਖ਼ਬਰ »

ਪ੍ਰੋ. ਗੱਜਣਮਾਜਰਾ ਹਲਕਾ ਇੰਚਾਰਜ ਲੱਗਣ ਉਪਰੰਤ ਭਰਵਾਂ ਸਵਾਗਤ

ਅਹਿਮਦਗੜ੍ਹ, 9 ਜੂਨ (ਸੋਢੀ, ਪੁਰੀ) - ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਨਵੇਂ ਨਿਯੁਕਤ ਕੀਤੇ ਗਏ ਇੰਚਾਰਜ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਦਾ ਅਹਿਮਦਗੜ੍ਹ ਵਿਖੇ ਪੁੱਜਣ 'ਤੇ ਆਪ ਵਰਕਰਾਂ ਵਲੋਂ ਭਰਵਾ ਸੁਆਗਤ ਕੀਤਾ ਗਿਆ | ਇਸ ਮੌਕੇ ਪ੍ਰੈੱਸ ...

ਪੂਰੀ ਖ਼ਬਰ »

ਪ੍ਰੋ. ਗੱਜਣਮਾਜਰਾ 'ਆਪ' ਵਲੋਂ ਹਲਕਾ ਅਮਰਗੜ੍ਹ ਦੇ ਇੰਚਾਰਜ ਨਿਯੁਕਤ

ਕੁੱਪ ਕਲਾਂ, ਅਮਰਗੜ੍ਹ, 9 ਜੂਨ (ਮਨਜਿੰਦਰ ਸਿੰਘ ਸਰੌਦ, ਜਤਿੰਦਰ ਮੰਨਵੀ) - ਪਿਛਲੇ ਲੰਬੇ ਸਮੇਂ ਤੋਂ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਅੰਦਰ ਚੱਲ ਰਹੀਆਂ ਸਰਗੋਸ਼ੀਆਂ 'ਤੇ 'ਵਿਰਾਮ' ਲਗਾਉਂਦਿਆਂ ਆਮ ਆਦਮੀ ਪਾਰਟੀ ਵਲੋਂ ਹਲਕਾ ਅਮਰਗੜ੍ਹ ਤੋਂ ਪਾਰਟੀ ਦੇ ਸੀਨੀਅਰ ਆਗੂ ਅਤੇ ...

ਪੂਰੀ ਖ਼ਬਰ »

ਪ੍ਰੋ. ਗੱਜਣਮਾਜਰਾ ਨੂੰ ਹਲਕਾ ਇੰਚਾਰਜ ਲਗਾਉਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ

ਅਮਰਗੜ੍ਹ, 9 ਜੂਨ (ਜਤਿੰਦਰ ਮੰਨਵੀ) - ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਲੋਕ ਸਭਾ ਮੈਂਬਰ ਸੰਗਰੂਰ ਅਤੇ ਪੰਜਾਬ ਪ੍ਰਭਾਰੀ ਜਰਨੈਲ ਸਿੰਘ ਵਲੋਂ 'ਆਪ' ਦੇ ਕਿਸਾਨ ਵਿੰਗ ਦੇ ਸੂਬਾ ਮੀਤ ਪ੍ਰਧਾਨ ਪ੍ਰੋ ਜਸਵੰਤ ਸਿੰਘ ਗੱਜਣਮਾਜਰਾ ਨੂੰ ਪਾਰਟੀ ਪ੍ਰਤੀ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਦੌਰਾਨ ਲੋੜਵੰਦਾਂ ਦੀ ਸੇਵਾ 'ਚ ਜੁਟਿਆ ਸ਼ੁਭਮ ਸ਼ਰਮਾ

ਧੂਰੀ, 9 ਜੂਨ (ਸੰਜੇ ਲਹਿਰੀ, ਦੀਪਕ) - ਦੇਸ਼-ਵਿਦੇਸ਼ ਸਮੇਤ ਸੂਬੇ ਭਰ ਵਿਚ ਫੈਲੀ ਕੋਰੋਨਾ ਮਹਾਂਮਾਰੀ ਦੌਰਾਨ ਧੂਰੀ ਦੇ ਰਹਿਣ ਵਾਲੇ ਯੂਥ ਕਾਂਗਰਸੀ ਆਗੂ ਸ਼ੁਭਮ ਸ਼ਰਮਾ ਵੱਲੋਂ ਹਲਕੇ ਵਿਚ ਹਰ ਤਰ੍ਹਾਂ ਨਾਲ ਲੋਕਾਂ ਦੀ ਕੀਤੀ ਜਾ ਰਹੀ ਮਦਦ ਚਰਚਾ ਦਾ ਵਿਸ਼ਾ ਹੈ | ਸ਼ਹਿਰ ...

ਪੂਰੀ ਖ਼ਬਰ »

ਸਮਾਜ ਸੇਵੀਆਂ ਦਾ ਕੀਤਾ ਸਨਮਾਨ

ਲਹਿਰਾਗਾਗਾ, 9 ਜੂਨ (ਪ੍ਰਵੀਨ ਖੋਖਰ) - ਮੱਧ ਪ੍ਰਦੇਸ਼ ਦੇ ਇੱਕ ਸਮਾਗਮ ਵਿਚ ਨੰਬਰ 1 ਐਵਾਰਡ ਪ੍ਰਾਪਤ ਕਰ ਕੇ ਲਹਿਰਾ ਹਲਕੇ ਦਾ ਨਾਮ ਪੂਰੇ ਦੇਸ਼ ਵਿੱਚ ਰੌਸ਼ਨ ਕਰਨ ਵਾਲੇ ਉੱਘੇ ਸਮਾਜ ਸੇਵਕ ਕਮਲ ਸਿੰਘ, ਗੁਲਾਬ ਸਿੰਘ ਘੋੜੇਨਾਬ ਅਤੇ ਗਗਨ ਲਹਿਰਾ ਨੂੰ ਬੀਬੀ ਰਾਜਿੰਦਰ ਕੌਰ ...

ਪੂਰੀ ਖ਼ਬਰ »

ਲੈਕਚਰਾਰ ਯੂਨੀਅਨ ਵਲੋਂ ਭਰੂਰ ਸਨਮਾਨਿਤ

ਸੰਗਰੂਰ, 9 ਜੂਨ (ਅਮਨਦੀਪ ਸਿੰਘ ਬਿੱਟਾ) - ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਸੰਗਰੂਰ ਵਲੋਂ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ, ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਭਰੂਰ ਨੂੰ ਸੇਵਾ ਮੁੱਕਤੀ ਉੱਤੇ ਸਨਮਾਨਿਤ ਕੀਤਾ ਗਿਆ | ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਜਸਪਾਲ ...

ਪੂਰੀ ਖ਼ਬਰ »

ਪਿੰਡਾਂ ਵਿਚ ਨਸ਼ਾ ਤਸਕਰੀ ਰੋਕਣ ਸਬੰਧੀ ਪੁਲਿਸ ਦਾ ਕੀਤਾ ਧੰਨਵਾਦ

ਜਖੇਪਲ, 9 ਜੂਨ (ਮੇਜਰ ਸਿੰਘ ਸਿੱਧੂ)-ਜ਼ਿਲ੍ਹਾ ਸੰਗਰੂਰ ਦੇ ਥਾਣਾ ਧਰਮਗੜ੍ਹ ਦੀ ਪੁਲਿਸ ਵਲੋਂ ਵਰਤੀ ਮੁਸਤੈਦੀ ਕਾਰਨ ਪਿੰਡ ਮੈਦੇਵਾਸ ਤੇ ਗੰਢੂਆਂ ਭੈਣੀ ਦੇ ਸਰਪੰਚਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿੰਡਾਂ ਵਿਚ ਕੋਈ ਵੀ ਵਿਅਕਤੀ ਨਸ਼ੇ ਦੀ ਤਸਕਰੀ ਨਹੀਂ ਕਰਦਾ | ...

ਪੂਰੀ ਖ਼ਬਰ »

ਰੈੱਡ ਕਰਾਸ ਦੀ ਆਨਲਾਈਨ ਸੇਵਾਵਾਂ ਦਾ 1202 ਮਰੀਜਾਂ ਨੇ ਲਿਆ ਲਾਹਾ-ਡਾਕਟਰ ਸਿੰਗਲਾ

ਸੰਗਰੂਰ, 9 ਜੂਨ (ਅਮਨਦੀਪ ਸਿੰਘ ਬਿੱਟਾ) - ਪੰਜਾਬ ਰਾਜ ਰੈੱਡ ਕਰਾਸ ਸੁਸਾਇਟੀ ਵਲੋਂ ਸਾਈਫਰ ਸੰਸਥਾ ਦੇ ਸਹਿਯੋਗ ਨਾਲ ਬਣਾਈ 36 ਮੈਂਬਰੀ ਡਾਕਟਰਾਂ ਦੀ ਟੀਮ ਵਲੋਂ ਘਰ ਬੈਠੇ ਹੀ ਮੁਫ਼ਤ ਡਾਕਟਰ ਸਹਾਲ ਮਸਵਰੇ ਦੀ ਸਹੂਲਤਾਂ ਦੇ ਅੰਤਰਗਤ ਇਕ ਮਹੀਨੇ ਦੌਰਾਨ 1202 ਮਰੀਜ਼ ਇਸ ...

ਪੂਰੀ ਖ਼ਬਰ »

ਸ਼ਰਾਬ ਦੇ ਠੇਕੇ ਨੂੰ ਲੈ ਕੇ ਰੋਹ 'ਚ ਆਏ ਲੋਕਾਂ ਵਲੋਂ ਨਾਅਰੇਬਾਜ਼ੀ

ਸੁਨਾਮ ਊਧਮ ਸਿੰਘ ਵਾਲਾ, 9 ਜੂਨ (ਭੁੱਲਰ, ਧਾਲੀਵਾਲ) - ਸ਼ਹਿਰ ਦੇ ਬਖਸ਼ੀਵਾਲਾ ਰੋਡ 'ਤੇ ਖੁੱਲੇ੍ਹ ਸ਼ਰਾਬ ਦੇ ਠੇਕੇ ਨੂੰ ਲੈ ਕੇ ਰੋਹ ਵਿਚ ਆਏ ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਵਲੋਂ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਕਾ.ਵਰਿੰਦਰ ਕੌਸ਼ਿਕ ਨੇ ...

ਪੂਰੀ ਖ਼ਬਰ »

ਪਿੰਡ ਪੱਖੋਕੇ ਦੀ ਦਾਣਾ ਮੰਡੀ ਦੇ ਨਵੀਨੀਕਰਨ ਦਾ ਉਦਘਾਟਨ 13 ਨੂੰ -ਬਾਬੂ ਅਜੈ ਕੁਮਾਰ

ਟੱਲੇਵਾਲ, 9 ਜੂਨ (ਸੋਨੀ ਚੀਮਾ)-ਮਾਰਕੀਟ ਕਮੇਟੀ ਭਦੌੜ ਅਧੀਨ ਆਉਂਦੀ ਪਿੰਡ ਪੱਖੋਕੇ ਦੀ ਦਾਣਾ ਮੰਡੀ, ਜਿਸ ਦਾ ਨਵੀਨੀਕਰਨ ਸ: ਕੇਵਲ ਸਿੰਘ ਢਿੱਲੋਂ ਦੇ ਯਤਨਾਂ ਸਦਕਾ ਆਈ 44 ਲੱਖ 59 ਹਜ਼ਾਰ ਗ੍ਰਾਂਟ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ, ਦਾ ਉਦਘਾਟਨ 13 ਜੂਨ ਨੂੰ ਕੀਤਾ ਜਾਵੇਗਾ | ...

ਪੂਰੀ ਖ਼ਬਰ »

ਲੱਭੇ ਪੈਸੇ ਵਾਪਸ ਕਰ ਕੇ ਵਿਖਾਈ ਇਮਾਨਦਾਰੀ

ਛਾਜਲੀ, 9 ਜੂਨ (ਕੁਲਵਿੰਦਰ ਸਿੰਘ ਰਿੰਕਾ) - ਛਾਜਲੀ ਪਿੰਡ ਵਿੱਚ ਮੇਨ ਬੱਸ ਸਟੈਂਡ ਨਜ਼ਦੀਕ ਬਾਰੂ ਸਿੰਘ ਪੁੱਤਰ ਨਛੱਤਰ ਸਿੰਘ ਦਾ ਡਿੱਗਿਆ ਪਰਸ ਕਲੇਰ ਸੀਟ ਮੇਕਰ ਅੰਤਰ ਸਿੰਘ ਨੇ ਲੱਭਿਆ ਪਰਸ ਜਿਸ ਵਿੱਚ 8000 ਨਗਦ ਅਤੇ ਜ਼ਰੂਰੀ ਕਾਗ਼ਜ਼ ਵਾਪਸ ਕਰ ਕੇ ਮਿਸਾਲ ਕਾਇਮ ਕੀਤੀ | ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX