ਤਾਜਾ ਖ਼ਬਰਾਂ


ਆਰਿਅਨ ਖਾਨ ਦੀ ਜ਼ਮਾਨਤ ਪਟੀਸ਼ਨ 'ਤੇ ਹਾਈ ਕੋਰਟ ਅੱਜ ਮੁੜ ਕਰੇਗੀ ਸੁਣਵਾਈ
. . .  13 minutes ago
ਨਵੀਂ ਦਿੱਲੀ, 27 ਅਕਤੂਬਰ - ਕਰੂਜ਼ ਜਹਾਜ਼ 'ਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਮਾਮਲੇ 'ਚ ਆਰਿਅਨ ਖਾਨ ਦੀ ਜ਼ਮਾਨਤ ਪਟੀਸ਼ਨ 'ਤੇ ਬੰਬਈ ਹਾਈ ਕੋਰਟ ਅੱਜ ਮੁੜ ਸੁਣਵਾਈ ....
ਪੰਜਾਬ ਕੈਬਨਿਟ ਦੀ ਮੀਟਿੰਗ ਅੱਜ ਲੁਧਿਆਣਾ 'ਚ
. . .  18 minutes ago
ਲੁਧਿਆਣਾ,27ਅਕਤੂਬਰ(ਪਰਮਿੰਦਰ ਸਿੰਘ ਆਹੂਜਾ) ਪੰਜਾਬ ਕੈਬਨਿਟ ਦੀ ਮੀਟਿੰਗ ਅੱਜ ਲੁਧਿਆਣਾ ਵਿਖੇ ਹੋਣ ਜਾ ਰਹੀ ਹੈ। ਜਿਸ ਜਿਸ ਦੀ ਪ੍ਰਧਾਨਗੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕੀਤੀ ਜਾਵੇਗੀ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਚੰਨੀ ਮੀਡੀਆ ਨਾਲ ਰੂਬਰੂ ਹੋਣਗੇ....
ਪ੍ਰਧਾਨ ਮੰਤਰੀ ਅੱਜ 16ਵੇਂ ਪੂਰਬੀ ਏਸ਼ੀਆ ਸੰਮੇਲਨ 'ਚ ਹੋਣਗੇ ਸ਼ਾਮਿਲ
. . .  33 minutes ago
ਨਵੀਂ ਦਿੱਲੀ, 27 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 16ਵੇਂ ਪੂਰਬੀ ਏਸ਼ੀਆ ਸੰਮੇਲਨ ਵਿਚ ਸ਼ਾਮਿਲ .....
⭐ਮਾਣਕ - ਮੋਤੀ⭐
. . .  43 minutes ago
⭐ਮਾਣਕ - ਮੋਤੀ⭐
ਟੀ-20 ਵਿਸ਼ਵ ਕੱਪ:ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਸ. ਪ੍ਰਕਾਸ਼ ਸਿੰਘ ਬਾਦਲ ਨੇ ਦਰਸ਼ਨ ਧਾਲੀਵਾਲ ਨੂੰ ਏਅਰਪੋਰਟ ਤੋਂ ਵਾਪਸ ਅਮਰੀਕਾ ਜਾਣ 'ਤੇ ਲਿਖਿਆ ਮੋਦੀ ਨੂੰ ਪੱਤਰ
. . .  1 day ago
ਚੰਡੀਗੜ੍ਹ, 26 ਅਕਤੂਬਰ -ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅਮਰੀਕਾ ਵਾਸੀ ਦਰਸ਼ਨ ਸਿੰਘ ਧਾਲੀਵਾਲ ਰੱਖੜਾ ਨੂੰ ਏਅਰਪੋਰਟ ਤੋਂ ਵਾਪਸ ਜਾਣ ‘ਤੇ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖਿਆ ਹੈ ...
ਕੈਨੇਡਾ ਦੀ ਲੋਕ ਸੇਵਾ ਅਤੇ ਖਰੀਦ ਮੰਤਰੀ ਅਨੀਤਾ ਆਨੰਦ ਨੂੰ ਬਣਾਇਆ ਗਿਆ ਰਾਸ਼ਟਰੀ ਰੱਖਿਆ ਮੰਤਰੀ
. . .  1 day ago
ਪੂਰੇ ਪੰਜਾਬ ਵਿਚ ਪਟਾਕਿਆਂ ਦੇ ਨਿਰਮਾਣ, ਸਟਾਕ, ਵੰਡ, ਵਿਕਰੀ ਅਤੇ ਵਰਤੋਂ 'ਤੇ ਪਾਬੰਦੀ
. . .  1 day ago
ਚੰਡੀਗੜ੍ਹ ,26 ਅਕਤੂਬਰ - ਪੂਰੇ ਪੰਜਾਬ ਵਿਚ ਪਟਾਕਿਆਂ ਦੇ ਨਿਰਮਾਣ, ਸਟਾਕ, ਵੰਡ, ਵਿਕਰੀ ਅਤੇ ਵਰਤੋਂ 'ਤੇ ਪਾਬੰਦੀ ਹੈ। ਸਿਰਫ਼ ਹਰੇ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਦੀ ਇਜਾਜ਼ਤ ਹੋਵੇਗੀ। ਦੀਵਾਲੀ 'ਤੇ ਰਾਤ 8-10 ਵਜੇ,...
ਐਚ. ਪੀ .ਬੀ. ਓ. ਐੱਸ. ਈ.ਨਾਲ ਸਬੰਧਤ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ 1 ਤੋਂ 6 ਨਵੰਬਰ ਤੱਕ ਬੰਦ ਰਹਿਣਗੇ - ਹਿਮਾਚਲ ਸਰਕਾਰ
. . .  1 day ago
ਬ੍ਰਿਟਿਸ਼ ਫੌਜ ਦੇ ਜਨਰਲ ਸਟਾਫ ਦੇ ਮੁਖੀ ਜਨਰਲ ਸਰ ਮਾਰਕ ਕਾਰਲਟਨ ਨੇ ਭਾਰਤੀ ਫੌਜ ਦੇ ਜਨਰਲ ਐਮ.ਐਮ ਨਰਵਾਣੇ ਨਾਲ ਕੀਤੀ ਮੁਲਾਕਾਤ
. . .  1 day ago
ਫ਼ਾਜ਼ਿਲਕਾ : ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਅਤੇ ਸ਼ੱਕੀ ਪਦਾਰਥ ਬਰਾਮਦ
. . .  1 day ago
ਫ਼ਾਜ਼ਿਲਕਾ, 26 ਅਕਤੂਬਰ (ਪ੍ਰਦੀਪ ਕੁਮਾਰ)- ਭਾਰਤ ਪਾਕਿਸਤਾਨ ਕੋਮਾਂਤਰੀ ਸਰਹੱਦ ਦੇ ਅਬੋਹਰ ਸੈਕਟਰ ਵਿਚ ਬੀ. ਐਸ.ਐਫ. ਦੇ ਜਵਾਨਾਂ ਨੇ ਪਾਕਿਸਤਾਨ ਦੇ ਮਨਸੂਬਿਆਂ ਨੂੰ ਫ਼ੇਲ੍ਹ ਕਰਦਿਆਂ ਕਰੋੜਾਂ ਰੁਪਏ ਦੀ ਹੈਰੋਇਨ ਅਤੇ ਸ਼ੱਕੀ ਪਦਾਰਥ ...
ਕਰੂਜ਼ ਸ਼ਿਪ ਡਰੱਗਜ਼ ਮਾਮਲਾ : ਵਿਸ਼ੇਸ਼ ਐਨ.ਡੀ.ਪੀ.ਐਸ. ਅਦਾਲਤ ਨੇ ਮੁਲਜ਼ਮ ਮਨੀਸ਼ ਨੂੰ ਦਿੱਤੀ ਜ਼ਮਾਨਤ
. . .  1 day ago
ਮੁੰਬਈ, 26 ਅਕਤੂਬਰ - ਦੋਸ਼ੀ ਮਨੀਸ਼ ਰਾਜਗੜ੍ਹੀਆ ਦੇ ਵਕੀਲ ਅਜੇ ਦੂਬੇ ਦਾ ਕਹਿਣਾ ਹੈ ਕਿ ਮੁੰਬਈ 'ਚ ਕਰੂਜ਼ 'ਤੇ ਨਸ਼ੀਲੇ ਪਦਾਰਥਾਂ ਦੇ ਮਾਮਲੇ 'ਚ ਦੋਸ਼ੀ ਮਨੀਸ਼ ਨੂੰ ਮੁੰਬਈ ਦੀ ਵਿਸ਼ੇਸ਼ ਐਨ.ਡੀ.ਪੀ.ਐਸ. ਅਦਾਲਤ ...
ਕਰੂਜ਼ ਸ਼ਿਪ ਡਰੱਗਜ਼ ਕੇਸ : ਬਾਂਬੇ ਹਾਈਕੋਰਟ 'ਚ ਆਰੀਅਨ ਖਾਨ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕੱਲ੍ਹ ਤੱਕ ਲਈ ਮੁਲਤਵੀ
. . .  1 day ago
ਸਾਂਪਲਾ ਦੇ ਦਖ਼ਲ ਤੋਂ ਬਾਅਦ ਮ੍ਰਿਤਕ ਲਖਬੀਰ ਸਿੰਘ ਦੇ ਪਰਿਵਾਰ ਨੂੰ ਮਿਲਣ ਵਾਲੇ ਵਿੱਤੀ ਮੁਆਵਜ਼ੇ ‘ਚੋਂ 4.25 ਲੱਖ ਦੀ ਪਹਿਲੀ ਕਿਸ਼ਤ ਜਾਰੀ
. . .  1 day ago
ਚੰਡੀਗੜ੍ਹ, 26 ਅਕਤੂਬਰ – ਨੈਸ਼ਨਲ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਦੇ ਦਖ਼ਲ ਤੋਂ ਬਾਅਦ ਸਯੁੰਕਤ ਕਿਸਾਨ ਮੋਰਚਾ ਦੇ ਅੰਦੋਲਨ ਵਾਲੀ ਥਾਂ ’ਤੇ ਦਲਿਤ ਲਖਬੀਰ ਸਿੰਘ ਦੇ ਬੇਰਹਿਮੀ ਨਾਲ ਕਤਲ ਮਾਮਲੇ ਵਿਚ ...
ਮਾਸਟਰ ਬਲਦੇਵ ਸਿੰਘ ਦੀ ਵਿਧਾਨਸਭਾ ਮੈਂਬਰਸ਼ਿਪ ਰੱਦ
. . .  1 day ago
ਚੰਡੀਗੜ੍ਹ, 26 ਅਕਤੂਬਰ - ਮਾਸਟਰ ਬਲਦੇਵ ਸਿੰਘ ਦੀ ਵਿਧਾਨਸਭਾ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ | ਸਪੀਕਰ ਨੇ ਮਾਸਟਰ ਬਲਦੇਵ ਸਿੰਘ ਨੂੰ ਅਯੋਗ ਕਰਾਰ ਦਿੱਤਾ ਹੈ | ਜ਼ਿਕਰਯੋਗ ਹੈ ਕਿ 2017 'ਚ ਜੈਤੋ ਤੋਂ 'ਆਪ' ਦੀ...
ਅਟਾਰੀ ਸਰਹੱਦ 'ਤੇ ਨਵਾਂ ਤਿਰੰਗਾ ਝੰਡਾ ਲਹਿਰਾਇਆ
. . .  1 day ago
ਅਟਾਰੀ, 26 ਅਕਤੂਬਰ (ਗੁਰਦੀਪ ਸਿੰਘ ਅਟਾਰੀ) - ਭਾਰਤ-ਪਾਕਿਸਤਾਨ ਜ਼ੀਰੋ ਲਾਈਨ 'ਤੇ ਸਥਿਤ ਅਟਾਰੀ- ਵਾਹਗਾ ਸਰਹੱਦ ਵਿਖੇ ਦੇਸ਼ ਦੀ ਸ਼ਾਨ ਤਿਰੰਗੇ ਝੰਡੇ ਨੂੰ ਭਾਰੀ ਮੀਂਹ, ਗੜੇ ਪੈਣ ਅਤੇ ਤੇਜ਼ ਹਵਾਵਾਂ ਚੱਲਣ ਨਾਲ ਨੁਕਸਾਨ ਪਹੁੰਚ ਗਿਆ...
ਲਖੀਮਪੁਰ ਹਿੰਸਾ : ਐੱਸ.ਆਈ.ਟੀ. ਨੇ ਹਿੰਸਾ ਵਿਚ ਕਥਿਤ ਸ਼ਮੂਲੀਅਤ ਲਈ ਦੋ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲਿਆ
. . .  1 day ago
ਲਖਨਊ, 26 ਅਕਤੂਬਰ - ਲਖੀਮਪੁਰ ਹਿੰਸਾ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ ਨੇ ਦੋਸ਼ੀ ਸੁਮਿਤ ਜੈਸਵਾਲ ਦੁਆਰਾ ਦਰਜ ਐਫ.ਆਈ.ਆਰ. ਦੇ ਆਧਾਰ 'ਤੇ ਹਿੰਸਾ ਵਿਚ ਕਥਿਤ ਸ਼ਮੂਲੀਅਤ ਲਈ ਦੋ ਪ੍ਰਦਰਸ਼ਨਕਾਰੀਆਂ, ਚਿੱਤਰਾ ਅਤੇ...
ਆਰੀਅਨ ਖਾਨ ਦੀ ਜ਼ਮਾਨਤ 'ਤੇ ਬਾਂਬੇ ਹਾਈ ਕੋਰਟ 'ਚ ਸੁਣਵਾਈ ਜਾਰੀ
. . .  1 day ago
ਮੁੰਬਈ, 26 ਅਕਤੂਬਰ - ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦੀ ਜ਼ਮਾਨਤ 'ਤੇ ਬਾਂਬੇ ਹਾਈ ਕੋਰਟ 'ਚ ਸੁਣਵਾਈ ਚੱਲ ਰਹੀ ਹੈ। ਭਾਰਤ ਦੇ ਸਾਬਕਾ ਅਟਾਰਨੀ ਜਨਰਲ ਮੁਕੁਲ ਰੋਹਤਗੀ ਆਰੀਅਨ ਖਾਨ ਦਾ ਕੇਸ ਲੜ ਰਹੇ ਹਨ...
ਡੇਂਗੂ ਦੇ ਵੱਧ ਰਹੇ ਕਹਿਰ ਦੇ ਚਲਦੇ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ, ਓ.ਪੀ. ਸੋਨੀ ਨਾਲ ਕੀਤੀ ਮੁਲਾਕਾਤ
. . .  1 day ago
ਚੰਡੀਗੜ੍ਹ, 26 ਅਕਤੂਬਰ (ਸੁਰਿੰਦਰਪਾਲ) - ਆਮ ਆਦਮੀ ਪਾਰਟੀ ਦੇ ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਵਲੋਂ ਡੇਂਗੂ ਦੇ ਵੱਧ ਰਹੇ ਕਹਿਰ ਦੇ ਚਲਦੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੱਤਰ ਲਿਖਿਆ ਗਿਆ...
ਵਿੱਕੀ ਮਿੱਡੂਖੇੜਾ ਕਤਲ ਮਾਮਲੇ 'ਚ ਗੈਂਗਸਟਰ ਅਮਿਤ ਡਾਗਰ ਸੱਤ ਦਿਨ ਦੇ ਪੁਲਿਸ ਰਿਮਾਂਡ 'ਤੇ
. . .  1 day ago
ਐੱਸ. ਏ. ਐੱਸ. ਨਗਰ, 26 ਅਕਤੂਬਰ (ਜਸਬੀਰ ਸਿੰਘ ਜੱਸੀ) - ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਕਤਲ ਮਾਮਲੇ ਵਿਚ ਮੁਹਾਲੀ ਪੁਲਿਸ ਵਲੋਂ ਦਿੱਲੀ ਦੀ ਇਕ ਜੇਲ੍ਹ ਵਿਚ ਬੰਦ ਗੈਂਗਸਟਰ ਅਮਿਤ ਡਾਗਰ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਮੁਹਾਲੀ ਦੀ ਇਕ ...
2 ਰੋਜ਼ਾ ਪ੍ਰੋਗਰੈਸਿਵ ਪੰਜਾਬ ਇਨਵੈਸਟਰਸ ਸੰਮੇਲਨ 'ਚ ਜੁੜੇ ਦੇਸ਼-ਵਿਦੇਸ਼ ਦੇ ਕਾਰੋਬਾਰੀ
. . .  1 day ago
ਚੰਡੀਗੜ੍ਹ, 26 ਅਕਤੂਬਰ - 2 ਰੋਜ਼ਾ ਪ੍ਰੋਗਰੈਸਿਵ ਪੰਜਾਬ ਇਨਵੈਸਟਰਸ ਸੰਮੇਲਨ ਮੰਗਲਵਾਰ ਨੂੰ ਸ਼ੁਰੂ ਹੋਇਆ ਹੈ | ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਦੇਸ਼-ਵਿਦੇਸ਼ ਦੇ ਕਾਰੋਬਾਰੀ ਇਸ ਵਿਚ ਵਰਚੂਅਲੀ ਜੁੜੇ...
ਨਸ਼ਾ ਕਰਨ ਦੇ ਆਦੀ ਨੌਜਵਾਨ ਦੀ ਮੌਤ
. . .  1 day ago
ਮਮਦੋਟ, 26 ਅਕਤੂਬਰ (ਸੁਖਦੇਵ ਸਿੰਘ ਸੰਗਮ) - ਪੁਲਿਸ ਥਾਣਾ ਮਮਦੋਟ ਦੇ ਪਿੰਡ ਸਾਹਨ ਕੇ ਵਿਖੇ ਨਸ਼ਾ ਕਰਨ ਦੇ ਆਦੀ ਇਕ ਨੌਜਵਾਨ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਪੁੱਤਰ ਦੇਸਾ...
ਕਾਂਗਰਸ ਨਾਲ ਜੁੜੇ ਲੋਕ ਕੈਪਟਨ ਨਾਲ ਨਹੀਂ ਜਾਣਗੇ - ਨਵਜੋਤ ਕੌਰ ਸਿੱਧੂ
. . .  1 day ago
ਚੰਡੀਗੜ੍ਹ, 26 ਅਕਤੂਬਰ - ਕੈਪਟਨ ਅਮਰਿੰਦਰ ਸਿੰਘ ਵਲੋਂ ਨਵੀਂ ਪਾਰਟੀ ਬਣਾਉਣ ਦੀਆਂ ਖਬਰਾਂ 'ਤੇ ਨਵਜੋਤ ਕੌਰ ਸਿੱਧੂ ਦਾ ਕਹਿਣਾ ਹੈ ਕਿ ਕੋਈ ਵੀ ਕਾਂਗਰਸੀ ਵਿਧਾਇਕ ਕੈਪਟਨ ਦੇ ਨਾਲ ਨਹੀਂ ਜਾਵੇਗਾ | ਉਨ੍ਹਾਂ ਦਾ ਸਾਫ ਕਹਿਣਾ ਸੀ ਕਿ ਲੋਕ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ ਅਤੇ ...
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 30 ਅਕਤੂਬਰ ਨੂੰ ਗੋਆ ਜਾਣਗੇ ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 26 ਅਕਤੂਬਰ - ਕਾਂਗਰਸ ਨੇਤਾ ਰਾਹੁਲ ਗਾਂਧੀ 30 ਅਕਤੂਬਰ ਨੂੰ ਰਾਜ ਵਿਚ ਵਿਧਾਨ ਸਭਾ ਚੋਣਾਂ ਦੀ ਮੁਹਿੰਮ ਸ਼ੁਰੂ ਕਰਨ ਲਈ ਗੋਆ ਦਾ ਦੌਰਾ ਕਰਨਗੇ। ਉੱਥੇ ਉਨ੍ਹਾਂ ਵਲੋਂ ਮਾਈਨਿੰਗ ਪਾਬੰਦੀ ਤੋਂ ਪ੍ਰਭਾਵਿਤ ਲੋਕਾਂ ਨਾਲ...
ਮਾਮਲਾ ਰਮਦਾਸ ਦੀ ਮਹਿਲਾ ਕੌਂਸਲਰ ਦੇ ਪਤੀ 'ਤੇ ਚੱਲੀ ਗੋਲੀ ਦਾ, ਰਮਦਾਸ ਪੁਲਿਸ ਵਲੋਂ 2 ਨੌਜਵਾਨ ਗ੍ਰਿਫ਼ਤਾਰ, 1 ਫ਼ਰਾਰ
. . .  1 day ago
ਅਜਨਾਲਾ, ਗੱਗੋਮਾਹਲ - 26 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ/ਬਲਵਿੰਦਰ ਸਿੰਘ ਸੰਧੂ) - ਬੀਤੇ ਕੱਲ੍ਹ ਕਸਬਾ ਰਮਦਾਸ 'ਚ ਮਹਿਲਾ ਕੌਂਸਲਰ ਨਿਰਮਲ ਕੌਰ ਦੇ ਪਤੀ ਬੂਟਾ ਰਾਮ ਦੀ ਕਰਿਆਨੇ ਦੀ ਦੁਕਾਨ ਉੱਪਰ ਅਣਪਛਾਤੇ ਵਿਅਕਤੀਆਂ ਵਲੋਂ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 28 ਜੇਠ ਸੰਮਤ 553
ਿਵਚਾਰ ਪ੍ਰਵਾਹ: ਜ਼ਿੰਮੇਵਾਰੀ ਤੋਂ ਭੱਜਣਾ ਆਸਾਨ ਹੈ ਪਰ ਗ਼ੈਰ-ਜ਼ਿੰਮੇਵਾਰੀ ਦੇ ਸਿੱਟਿਆਂ ਤੋਂ ਬਚਣਾ ਅਸੰਭਵ ਹੈ। -ਜੋਸ਼ੀਆ ਚਾਰਲਸ

ਕਪੂਰਥਲਾ / ਫਗਵਾੜਾ

ਈ.ਟੀ.ਟੀ. ਅਧਿਆਪਕ ਯੂਨੀਅਨ ਨੇ ਵਜਾਇਆ ਸੰਘਰਸ਼ ਦਾ ਬਿਗਲ

ਸੁਲਤਾਨਪੁਰ ਲੋਧੀ, 9 ਜੂਨ (ਹੈਪੀ, ਥਿੰਦ)-ਈ.ਟੀ.ਟੀ. ਅਧਿਆਪਕ ਯੂਨੀਅਨ ਪੰਜਾਬ ਦੇ ਸੱਦੇ 'ਤੇ ਅੱਜ ਪੰਜਾਬ ਭਰ ਵਿਚ ਪ੍ਰਾਇਮਰੀ ਅਧਿਆਪਕਾਂ ਦੀਆਂ ਬਦਲੀਆਂ ਲਾਗੂ ਨਾ ਕਰਨ ਦੇ ਰੋਸ ਵਜੋਂ ਬਲਾਕ ਦਫ਼ਤਰਾਂ ਅੱਗੇ ਰੋਹ ਭਰਪੂਰ ਮੁਜ਼ਾਹਰੇ ਕੀਤੇ ਗਏ ਤੇ ਬਦਲੀਆਂ ਲਾਗੂ ਨਾਂ ਕਰਨ ਸਬੰਧੀ ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰਾਂ ਦੀਆਂ ਕਾਪੀਆਂ ਫੂਕੀਆਂ ਗਈਆਂ | ਸੁਲਤਾਨਪੁਰ ਲੋਧੀ ਵਿਖੇ ਬਲਾਕ ਪ੍ਰਾਇਮਰੀ ਦਫ਼ਤਰ ਅੱਗੇ ਰੋਹ ਭਰਪੂਰ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਸੂਬਾ ਕਾਰਜਕਾਰੀ ਪ੍ਰਧਾਨ ਰਛਪਾਲ ਸਿੰਘ ਵੜੈਚ ਨੇ ਕਿਹਾ ਕਿ ਸਿੱਖਿਆ ਵਿਭਾਗ ਦੀਆ ਬਦਲੀਆਂ ਦੀ ਰਸਮ ਮੁੱਖ ਮੰਤਰੀ ਪੰਜਾਬ ਤੋਂ ਬਟਨ ਦਬਾ ਕੇ ਕੀਤੀ ਗਈ ਸੀ, ਪਰ ਅੱਜ ਵਿਭਾਗ ਦੇ ਅਧਿਕਾਰੀ ਮੁੱਖ ਮੰਤਰੀ ਦੇ ਕੀਤੇ ਕਾਰਜ ਨੂੰ ਛਿੱਕੇ ਟੰਗ ਕੇ ਹਫ਼ਤੇ ਬਾਅਦ ਵੀ ਬਦਲੀਆਂ ਅੱਗੇ ਕਰਨ ਲਈ ਪੱਤਰ ਜਾਰੀ ਕਰ ਰਹੇ ਹਨ | ਜਿਸ ਕਾਰਨ ਪੂਰੇ ਪੰਜਾਬ ਦੇ ਪ੍ਰਾਇਮਰੀ ਅਧਿਆਪਕ ਵਰਗ 'ਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਈ.ਟੀ.ਟੀ. ਅਧਿਆਪਕ ਯੂਨੀਅਨ ਪੰਜਾਬ ਦੇ ਫ਼ੈਸਲੇ ਨੂੰ ਇਨ-ਬਿਨ ਲਾਗੂ ਕਰਦੇ ਹੋਏ ਪੂਰੇ ਪੰਜਾਬ 'ਚ ਸਿੱਖਿਆ ਵਿਭਾਗ ਵਲੋਂ ਜਾਰੀ ਕੀਤੇ ਜਾ ਰਹੇ ਬਦਲੀ ਅੱਗੇ ਵਧਾਉਣ ਵਾਲੇ ਪੱਤਰ ਫੂਕੇ ਗਏ ਹਨ | ਇਸ ਮੌਕੇ ਗੁਰਮੇਜ ਸਿੰਘ ਤਲਵੰਡੀ ਚੌਧਰੀਆਂ ਨੇ ਵਿਭਾਗ ਤੋਂ ਮੰਗ ਕੀਤੀ ਕਿ ਈ.ਟੀ.ਟੀ. ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਜਲਦ ਕੀਤੀਆਂ ਜਾਣ | ਇਸ ਮੌਕੇ ਜਸਵਿੰਦਰ ਸਿੰਘ ਸ਼ਿਕਾਰਪੁਰ, ਅਵਤਾਰ ਸਿੰਘ, ਸੁਖਵਿੰਦਰ ਸਿੰਘ ਕਾਲੇਵਾਲ, ਕੰਵਲਪ੍ਰੀਤ ਸਿੰਘ ਕੌੜਾ, ਸਤਿੰਦਰ ਸਿੰਘ, ਰਾਜੂ ਜੈਨਪੁਰੀ, ਲਖਵਿੰਦਰ ਸਿੰਘ ਟਿੱਬਾ, ਯਾਦਵਿੰਦਰ ਸਿੰਘ, ਅਮਨਦੀਪ ਸਿੰਘ ਖਿੰਡਾ, ਤੇਜਿੰਦਰ ਸਿੰਘ, ਰੇਸ਼ਮ ਸਿੰਘ ਬੂੜੇਵਾਲ,ਯੋਗੇਸ਼ ਸ਼ੌਰੀ, ਸਰਬਜੀਤ ਸਿੰਘ ਭਗਤਪੁਰ, ਗੁਰਪ੍ਰੀਤ ਸਿੰਘ ਮੰਗੂਪੁਰ, ਮਨਜਿੰਦਰ ਸਿੰਘ, ਜਗਜੀਤ ਸਿੰਘ, ਬਿਮਲਾ ਦੇਵੀ, ਪਰਮਿੰਦਰ ਕੌਰ, ਅੰਜਨਾ ਠਾਕੁਰ, ਸੁਖਬੀਰ ਕੌਰ ਪਿੱਥੋਰਾਹਲ, ਗੁਰਦੀਪ ਕੌਰ, ਸੁਖਬੀਰ ਕੌਰ, ਨੀਲਮ ਕੁਮਾਰੀ, ਰੁਪਿੰਦਰਜੀਤ ਕੌਰ, ਨਵਨੀਤ ਜੰਮੂ, ਸੰਤੋਸ਼ ਕੁਮਾਰੀ ਆਦਿ ਵੱਡੀ ਗਿਣਤੀ ਵਿਚ ਅਧਿਆਪਕ ਹਾਜ਼ਰ ਸਨ |
ਅਧਿਆਪਕਾਂ ਵਲੋਂ ਬਲਾਕ ਪ੍ਰਾਇਮਰੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ
ਭੁਲੱਥ, (ਮਨਜੀਤ ਸਿੰਘ ਰਤਨ)-ਈ.ਟੀ.ਟੀ. ਅਧਿਆਪਕ ਯੂਨੀਅਨ ਪੰਜਾਬ ਦੇ ਸੱਦੇ ਤੇ ਪੰਜਾਬ ਭਰ ਵਿਚ ਪ੍ਰਾਇਮਰੀ ਅਧਿਆਪਕਾਂ ਦੀਆਂ ਬਦਲੀਆਂ ਲਾਗੂ ਨਾ ਕਰਨ ਦੇ ਰੋਸ ਵਜੋਂ ਬਲਾਕ ਦਫ਼ਤਰਾਂ ਅੱਗੇ ਰੋਹ ਭਰਪੂਰ ਮੁਜ਼ਾਹਰੇ ਕੀਤੇ ਗਏ ਤੇ ਬਦਲੀਆਂ ਲਾਗੂ ਨਾ ਕਰਨ ਸਬੰਧੀ ਸਿੱਖਿਆ ਵਿਭਾਗ ਵਲੋਂ ਜਾਰੀ ਪੱਤਰਾਂ ਦੀਆਂ ਕਾਪੀਆਂ ਫੁਕੀਆਂ ਗਈਆਂ | ਇਸ ਸਬੰਧੀ ਬਲਾਕ ਪ੍ਰਾਇਮਰੀ ਦਫ਼ਤਰ ਭੁਲੱਥ ਅੱਗੇ ਵੀ ਈ.ਟੀ.ਟੀ. ਅਧਿਆਪਕ ਯੂਨੀਅਨ ਤੇ ਸਾਂਝਾ ਅਧਿਆਪਕ ਮੋਰਚੇ ਵਲੋਂ ਰੋਹ ਭਰਪੂਰ ਪ੍ਰਦਰਸ਼ਨ ਕੀਤੇ ਗਏ | ਇਸ ਮੌਕੇ ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਪ੍ਰਧਾਨ ਗੁਰਦੇਵ ਸਿੰਘ ਤੇ ਡੀ.ਟੀ.ਐਫ. ਦੇ ਬਲਾਕ ਪ੍ਰਧਾਨ ਰੌਸ਼ਨ ਲਾਲ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੀਆਂ ਬਦਲੀਆਂ ਦੀ ਰਸਮ ਮੁੱਖ ਮੰਤਰੀ ਪੰਜਾਬ ਤੋਂ ਬਟਨ ਦਬਾ ਕੇ ਕੀਤੀ ਗਈ ਸੀ, ਪਰ ਅੱਜ ਵਿਭਾਗ ਦੇ ਅਧਿਕਾਰੀ ਮੁੱਖ ਮੰਤਰੀ ਦੇ ਕੀਤੇ ਕਾਰਜ ਨੂੰ ਛਿੱਕੇ ਟੰਗ ਕੇ ਹਫ਼ਤੇ ਬਾਅਦ ਪ੍ਰਾਇਮਰੀ ਅਧਿਆਪਕਾਂ ਦੀਆਂ ਬਦਲੀਆਂ ਅੱਗੇ ਕਰਨ ਲਈ ਪੱਤਰ ਜਾਰੀ ਕਰ ਰਹੇ ਹਨ ਜਿਨ੍ਹਾਂ ਬਦਲੀਆਂ ਦੇ ਹੁਕਮ ਅੱਜ ਤੋਂ ਦੋ ਮਹੀਨੇ ਪਹਿਲਾਂ ਕਰ ਦਿੱਤੇ ਗਏ ਸਨ | ਜਿਸ ਕਾਰਨ ਪੂਰੇ ਪੰਜਾਬ ਦੇ ਪ੍ਰਾਇਮਰੀ ਅਧਿਆਪਕ ਵਰਗ ਵਿਚ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧੀ ਪੂਰੇ ਪੰਜਾਬ ਵਿਚ ਸਿੱਖਿਆ ਵਿਭਾਗ ਵਲੋਂ ਜਾਰੀ ਕੀਤੇ ਜਾ ਰਹੇ ਬਦਲੀ ਅੱਗੇ ਵਧਾਉਣ ਵਾਲੇ ਪੱਤਰ ਫੂਕੇ ਗਏ ਹਨ | ਇਸ ਮੌਕੇ ਡੀ.ਟੀ.ਐਫ. ਦੇ ਬਲਾਕ ਸਕੱਤਰ ਬੀਰ ਸਿੰਘ ਸਿੱਧੂ ਨੇ ਕਿਹਾ ਕਿ ਈ.ਟੀ.ਟੀ. ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਜਲਦ ਕੀਤੀਆਂ ਜਾਣ ਅਤੇ ਛੁੱਟੀਆਂ ਦੌਰਾਨ ਅਧਿਆਪਕਾਂ ਨੂੰ ਜੋ ਮੀਟਿੰਗਾਂ ਦੇ ਨਾਮ 'ਤੇ ਬੇਲੋੜਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਉਹ ਬੰਦ ਕੀਤਾ ਜਾਵੇ | ਇਸ ਮੌਕੇ ਅਧਿਆਪਕ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਅਧਿਆਪਕਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਜਥੇਬੰਦੀ ਤਿੱਖੇ ਸੰਘਰਸ਼ ਲਈ ਮਜਬੂਰ ਹੋਵੇਗੀ | ਇਸ ਮੌਕੇ ਬਲਜਿੰਦਰ ਕੁਮਾਰ, ਠਾਕੁਰ ਸਿੰਘ, ਜਾਰਜ ਮਸੀਹ, ਰਜਨੀ ਬਾਲਾ, ਗੁਰਦਿਆਲ ਸਿੰਘ, ਮਨਜੀਤ ਸਿੰਘ, ਵਿਸ਼ਾਲ ਬਜਾਜ, ਦਵਿੰਦਰ ਸਿੰਘ, ਸੁਖਵੰਤ ਸਿੰਘ, ਸੰਦੀਪ ਕੁਮਾਰ ਹਾਜ਼ਰ ਸਨ |

ਵਾਤਾਵਰਨ ਦਿਵਸ ਨੂੰ ਸਮਰਪਿਤ ਸੁਹਾਂਜਣਾ ਦੇ ਬੂਟੇ ਵੰਡੇ ਗਏ

ਕਪੂਰਥਲਾ, 9 ਜੂਨ (ਸਡਾਨਾ)-ਨਿੰਮ ਦੇ ਫਾਇਦਿਆਂ ਬਾਰੇ ਤਾਂ ਅਸੀਂ ਸਭ ਜਾਣਦੇ ਹਾਂ, ਪ੍ਰੰਤੂ ਸੁਹਾਂਜਣਾ (ਮੌਰਿੰਗੋ) ਰੁੱਖ ਦੇ ਗੁਣਾਂ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ | ਇਹ ਆਮ ਰੁੱਖ ਨਹੀਂ ਸਗੋਂ ਕੁਦਰਤੀ ਤੱਤਾਂ ਦਾ ਬਹੁਤ ਵੱਡਾ ਭੰਡਾਰ ਹੈ | ਜਿਸ ਵਿਚ ਦੁੱਧ ਤੇ ...

ਪੂਰੀ ਖ਼ਬਰ »

ਡਾ: ਸਿਆਲਕਾ ਵਲੋਂ ਸੰਤ ਸੀਚੇਵਾਲ ਨਾਲ ਮੁਲਾਕਾਤ-ਧਰਤੀ ਨੂੰ ਪੈਦਾ ਹੋ ਰਹੇ ਖ਼ਤਰਿਆਂ 'ਤੇ ਪ੍ਰਗਟਾਈ ਚਿੰਤਾ

ਸੁਲਤਾਨਪੁਰ ਲੋਧੀ, 9 ਜੂਨ (ਨਰੇਸ਼ ਹੈਪੀ, ਥਿੰਦ)-ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ: ਤਰਸੇਮ ਸਿੰਘ ਸਿਆਲਕਾ ਨੇ ਨਿਰਮਲ ਕੁਟੀਆ ਵਿਖੇ ਪਹੁੰਚ ਕੇ ਵਾਤਾਵਰਣ ਪ੍ਰੇਮੀ ਤੇ ਪੰਜਾਬ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸੰਤ ਬਲਬੀਰ ਸਿੰਘ ...

ਪੂਰੀ ਖ਼ਬਰ »

ਕੋਵਿਡ ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਪੰਜਾਬੀ ਗਾਇਕ ਖ਼ਾਨ ਸਾਬ ਤੇ ਸਾਥੀਆਂ ਖ਼ਿਲਾਫ਼ ਕੇਸ ਦਰਜ

ਫਗਵਾੜਾ, 9 ਜੂਨ (ਹਰੀਪਾਲ ਸਿੰਘ)-ਪੰਜਾਬੀ ਗਾਇਕ ਖ਼ਾਨ ਸਾਬ ਨੂੰ ਫਗਵਾੜਾ ਪੁਲਿਸ ਨੇ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਗਿ੍ਫ਼ਤਾਰ ਕੀਤਾ ਹੈ | ਐਸ.ਪੀ. ਫਗਵਾੜਾ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਪੰਜਾਬੀ ਗਾਇਕ ਖ਼ਾਨ ਸਾਬ ਫਗਵਾੜਾ ਦੇ ਪ੍ਰੀਤ ਨਗਰ ...

ਪੂਰੀ ਖ਼ਬਰ »

ਵੱਡੀ ਗਿਣਤੀ 'ਚ ਕਿਸਾਨ ਜਥੇ ਦਿੱਲੀ ਜਾਣਗੇ-ਚੁਟਾਲਾ

ਨਡਾਲਾ, 9 ਜੂਨ (ਮਾਨ)-ਪੰਜਾਬ ਕਿਸਾਨ ਸੰਘਰਸ਼ ਕਮੇਟੀ ਵਲੋਂ ਕਮੇਟੀ ਪ੍ਰਧਾਨ ਸਤਨਾਮ ਸਿੰਘ ਪੰਨੂ ਦੀ ਅਗਵਾਈ ਹੇਠ ਦਿੱਲੀ ਦੇ ਸਿੰਘੂ ਬਾਰਡਰ ਤੇ ਪਿਛਲੇ ਸਾਢੇ 6 ਮਹੀਨਿਆਂ ਤੋਂ ਲਗਾਤਾਰ ਰੋਸ ਧਰਨਾ ਦਿੱਤਾ ਜਾ ਰਿਹਾ ਹੈ | ਇਸ ਸਬੰਧੀ ਕਿਸਾਨ ਜਥੇ ਲਗਾਤਾਰ ਪੰਜਾਬ ਤੋ ...

ਪੂਰੀ ਖ਼ਬਰ »

ਸੇਵਾ ਕੇਂਦਰਾਂ ਵਿਚ ਹੁਣ ਸਵੇਰੇ 9 ਤੋਂ ਲੈ ਕੇ 5 ਵਜੇ ਤੱਕ ਸੇਵਾਵਾਂ ਮਿਲਣਗੀਆਂ-ਡੀ.ਸੀ.

ਕਪੂਰਥਲਾ, 9 ਜੂਨ (ਵਿ.ਪ੍ਰ.)-ਸੇਵਾ ਕੇਂਦਰਾਂ ਤੋਂ ਹੁਣ ਲੋਕਾਂ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੇਵਾਵਾਂ ਮਿਲਣਗੀਆਂ ਤੇ ਸ਼ਨੀਵਾਰ ਵੀ ਸੇਵਾ ਕੇਂਦਰ ਖੁੱਲੇ੍ਹ ਰਹਿਣਗੇ | ਦੀਪਤੀ ਉੱਪਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦੱਸਿਆ ਕਿ ਹੁਣ ਬਿਨਾਂ ਅਗਾਉਂ ...

ਪੂਰੀ ਖ਼ਬਰ »

ਜ਼ਿਲ੍ਹੇ ਵਿਚ ਕੋਰੋਨਾ ਦੇ 52 ਨਵੇਂ ਮਾਮਲੇ-ਦੋ ਵਿਅਕਤੀਆਂ ਦੀ ਮੌਤ

ਕਪੂਰਥਲਾ, 9 ਜੂਨ (ਸਡਾਨਾ)-ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਅੱਜ 52 ਮਾਮਲੇ ਸਾਹਮਣੇ ਆਏ ਹਨ, ਜਦਕਿ ਦੋ ਵਿਅਕਤੀਆਂ ਦੀ ਇਲਾਜ ਦੌਰਾਨ ਮੌਤ ਹੋ ਗਈ, ਜਿਨ੍ਹਾਂ ਵਿਚ 60 ਸਾਲਾ ਵਿਅਕਤੀ ਵਾਸੀ ਨਡਾਲਾ ਤੇ 65 ਸਾਲਾ ਵਿਅਕਤੀ ਵਾਸੀ ਕਪੂਰਥਲਾ ਸ਼ਾਮਲ ਹਨ | ਜ਼ਿਲ੍ਹੇ ਵਿਚ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਦੇ ਦੋਸ਼ ਹੇਠ 5 ਗਿ੍ਫ਼ਤਾਰ

ਕਪੂਰਥਲਾ, 9 ਜੂਨ (ਸਡਾਨਾ)-ਥਾਣਾ ਸਦਰ ਮੁਖੀ ਇੰਸਪੈਕਟਰ ਗੁਰਦਿਆਲ ਸਿੰਘ ਦੀ ਅਗਵਾਈ ਹੇਠ ਸਦਰ ਪੁਲਿਸ ਨੇ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ ਹੇਠ ਤਿੰਨ ਵੱਖ-ਵੱਖ ਮਾਮਲੇ ਦਰਜ ਕੀਤੇ ਹਨ | ਪਹਿਲੇ ਮਾਮਲੇ ਤਹਿਤ ਏ.ਐਸ.ਆਈ. ਜਸਵਿੰਦਰ ਸਿੰਘ ਨੇ ਲੱਖਣ ...

ਪੂਰੀ ਖ਼ਬਰ »

ਮਾਡਰਨ ਜੇਲ੍ਹ ਦੇ ਹਵਾਲਾਤੀਆਂ ਪਾਸੋਂ ਮੋਬਾਈਲ ਫੋਨ ਬਰਾਮਦ, 6 ਵਿਰੁੱਧ ਕੇਸ ਦਰਜ

ਕਪੂਰਥਲਾ, 9 ਜੂਨ (ਸਡਾਨਾ)-ਮਾਡਰਨ ਜੇਲ੍ਹ ਦੇ ਹਵਾਲਾਤੀਆਂ ਪਾਸੋਂ ਮੋਬਾਈਲ ਫੋਨ ਮਿਲਣ ਦੇ ਮਾਮਲੇ ਸਬੰਧੀ ਕੋਤਵਾਲੀ ਪੁਲਿਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ | ਆਪਣੀ ਸ਼ਿਕਾਇਤ ਵਿਚ ਸਹਾਇਕ ਸੁਪਰਡੈਂਟ ਜਸਵਿੰਦਰ ਸਿੰਘ, ਸਤਨਾਮ ਸਿੰਘ, ...

ਪੂਰੀ ਖ਼ਬਰ »

ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨਰਕ ਭੋਗਣ ਲਈ ਮਜਬੂਰ ਪਿੰਡ ਅਮਰੀਕ ਨਗਰੀ ਦੇ ਵਸਨੀਕ

ਫਗਵਾੜਾ, 9 ਜੂਨ (ਤਰਨਜੀਤ ਸਿੰਘ ਕਿੰਨੜਾ)-ਪਿੰਡ ਅਮਰੀਕ ਨਗਰੀ (ਭੁੱਲਾਰਾਈ ਕਲੋਨੀ) ਵਿਖੇ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਦੇ ਚੱਲਦਿਆਂ ਇੱਥੋਂ ਦੇ ਵਸਨੀਕ ਨਰਕ ਭਰੀ ਜ਼ਿੰਦਗੀ ਜੀਉਣ ਲਈ ਮਜਬੂਰ ਹਨ | ਪਿੰਡ ਦੇ ਵਸਨੀਕਾਂ ਪ੍ਰੀਤਮ ਚੰਦ, ਸਵਰਨ ਕੌਰ, ਕੁਲਦੀਪ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੈੜਾ ਦੋਨਾ 'ਚ ਵਿਸ਼ਵ ਵਾਤਾਵਰਨ ਦਿਵਸ 'ਤੇ ਜ਼ਿਲ੍ਹਾ ਪੱਧਰੀ ਸੈਮੀਨਾਰ

ਹੁਸੈਨਪੁਰ, 9 ਜੂਨ (ਤਰਲੋਚਨ ਸਿੰਘ ਸੋਢੀ)-ਸਿੱਖਿਆ ਵਿਭਾਗ ਵਲੋਂ ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਵੱਖ-ਵੱਖ ਸਕੂਲਾਂ ਵਿਚ ਵੱਧ ਤੋਂ ਵੱਧ ਬੂਟੇ ਲਗਾਉਣ ਤੇ ਪਾਲਣ ਦੀ ਸੰਕਲਪ ਲਹਿਰ ਦੀ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦੀਪ ਸਿੰਘ ਗਿੱਲ ਅਤੇ ਉਪ ਜ਼ਿਲ੍ਹਾ ਸਿੱਖਿਆ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਤਿੰਨ ਰੋਜ਼ਾ ਆਨਲਾਈਨ ਸਮਰ ਕੈਂਪ ਲਾਇਆ

ਸੁਲਤਾਨਪੁਰ ਲੋਧੀ, 9 ਜੂਨ (ਨਰੇਸ਼ ਹੈਪੀ, ਥਿੰਦ)-ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ ਵਿਖੇ ਪਿ੍ੰਸੀਪਲ ਵਿਨੋਦ ਖਜੂਰੀਆ ਦੀ ਅਗਵਾਈ ਹੇਠ ਤਿੰਨ ਰੋਜ਼ਾ ਸਮਰ ਕੈਂਪ ਲਗਾਇਆ ਗਿਆ | ਕੈਂਪ ਦੇ ਪਹਿਲੇ ਦਿਨ ਬੱਚਿਆਂ ਨੇ ਕਰਾਫ਼ਟ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ਵਾਲੇ ਨੌਜਵਾਨ ਨੂੰ ਤੁਰੰਤ ਗਿ੍ਫ਼ਤਾਰ ਕੀਤਾ ਜਾਵੇ-ਡਾ: ਅਮਰਨਾਥ ਬੱਸੀ

ਕਪੂਰਥਲਾ, 9 ਜੂਨ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਭੱਠਾ ਖੇਤ ਮਜ਼ਦੂਰ (ਰੂਰਲ) ਜਨਰਲ ਯੂਨੀਅਨ ਦੇ ਪ੍ਰਧਾਨ ਡਾ: ਅਮਰਨਾਥ ਬੱਸੀ ਦੀ ਅਗਵਾਈ ਵਿਚ ਯੂਨੀਅਨ ਦੇ ਇਕ ਵਫ਼ਦ ਨੇ ਐਸ.ਐਸ.ਪੀ. ਕਪੂਰਥਲਾ ਦੇ ਨਾਂਅ ਐਸ.ਪੀ.ਡੀ. ਵਿਸ਼ਾਲਜੀਤ ਨੂੰ ਮੰਗ ਪੱਤਰ ਦਿੱਤਾ | ਜਿਸ ਵਿਚ ਮੰਗ ...

ਪੂਰੀ ਖ਼ਬਰ »

ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਇਕ ਵਿਰੁੱਧ ਕੇਸ ਦਰਜ

ਨਡਾਲਾ, 9 ਜੂਨ (ਮਾਨ)-ਨਡਾਲਾ ਪੁਲਿਸ ਨੇ ਡੀ.ਸੀ. ਦੇ ਹੁਕਮਾਂ ਦੀ ਉਲੰਘਣਾ ਕਰਨ 'ਤੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਨਡਾਲਾ ਜਸਬੀਰ ਸਿੰਘ ਨੇ ਦੱਸਿਆ ਕਿ ਰਾਤ 1:30 ਵਜੇ ਏ.ਐਸ.ਆਈ. ਹਰਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਡਿਪਟੀ ...

ਪੂਰੀ ਖ਼ਬਰ »

ਯੂਥ ਕਾਂਗਰਸ ਨੇ ਡੀਜ਼ਲ ਤੇ ਪੈਟਰੋਲ ਦੀਆਂ ਵੱਧ ਰਹੀਆਂ ਕੀਮਤਾਂ ਖ਼ਿਲਾਫ਼ ਮੋਦੀ ਦਾ ਪੁਤਲਾ ਫੂਕਿਆ

ਨਡਾਲਾ, 9 ਜੂਨ (ਮਾਨ)-ਅੱਜ ਨਡਾਲਾ ਵਿਚ ਕਾਂਗਰਸ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ ਹੇਠ ਜ਼ਿਲ੍ਹਾ ਯੂਥ ਪ੍ਰਧਾਨ ਸੌਰਵ ਖੁੱਲਰ ਨੇ ਵੱਧ ਰਹੀਆਂ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਦੇ ਵਾਧੇ ਖ਼ਿਲਾਫ਼ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ | ਇਸ ਸਬੰਧੀ ਹੱਥਾਂ ਵਿਚ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਨੇ ਨਵਾਂ ਠੱਟਾ ਦੀ ਬਜ਼ੁਰਗ ਜੋੜੀ ਨੂੰ ਪੱਖਾ ਦਾਨ ਤੇ ਕੀਤੀ ਆਰਥਿਕ ਸਹਾਇਤਾ

ਸੁਲਤਾਨਪੁਰ ਲੋਧੀ, 9 ਜੂਨ (ਨਰੇਸ਼ ਹੈਪੀ, ਥਿੰਦ)-ਲਾਇਨਜ਼ ਕਲੱਬ ਸੁਲਤਾਨਪੁਰ ਲੋਧੀ ਵਲੋਂ ਪ੍ਰਧਾਨ ਲਾਇਨ ਮਨਦੀਪ ਸਿੰਘ ਦੀ ਅਗਵਾਈ ਵਿਚ ਸਮਾਜ ਸੇਵਾ ਦੇ ਚੱਲ ਰਹੇ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਪਿੰਡ ਠੱਟਾ ਨਵਾਂ ਦੇ ਨਿਵਾਸੀ ਲੋੜਵੰਦ ਬਜ਼ੁਰਗ ਜੋੜੀ ...

ਪੂਰੀ ਖ਼ਬਰ »

ਨੰਗਲ ਮੱਝਾ ਦੇ ਗੁਰਮੇਲ ਸਿੰਘ ਸ਼ੇਰਗਿੱਲ ਦਾ ਕੈਨੇਡਾ ਵਿਖੇ ਦਿਹਾਂਤ

ਫਗਵਾੜਾ, 9 ਜੂਨ (ਅਸ਼ੋਕ ਕੁਮਾਰ ਵਾਲੀਆ)-ਇੱਥੋਂ ਨੇੜਲੇ ਪਿੰਡ ਨੰਗਲ ਮੱਝਾ ਦੇ ਸਾਬਕਾ ਬਲਾਕ ਸੰਮਤੀ ਮੈਂਬਰ ਪਰਮਿੰਦਰ ਸਿੰਘ ਲਾਡੀ ਦੇ ਪਿਤਾ ਤੇ ਸਾਬਕਾ ਸਰਪੰਚ ਕਮਲਜੀਤ ਕੌਰ ਦੇ ਸਹੁਰਾ ਸ: ਗੁਰਮੇਲ ਸਿੰਘ ਸ਼ੇਰਗਿੱਲ ਦਾ ਬੀਤੇ ਦਿਨੀਂ ਸਰੀ ਕੈਨੇਡਾ ਵਿਖੇ ਅਚਾਨਕ ...

ਪੂਰੀ ਖ਼ਬਰ »

ਏਕ ਨੂਰ ਸੁਸਾਇਟੀ ਸੜਕਾਂ 'ਤੇ ਲਵਾਏਗੀ ਕਨਵੈਕਸ ਮਿਰਰ

ਨਡਾਲਾ, 9 ਜੂਨ (ਮਾਨ)-ਇਲਾਕੇ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਇਲਾਕੇ ਵਿਚ ਸੇਵਾ ਨਿਭਾਅ ਰਹੀ ਏਕ ਨੂਰ ਅਵੇਰਨੈੱਸ ਐਂਡ ਵੈੱਲਫੇਅਰ ਸੁਸਾਇਟੀ ਨਡਾਲਾ ਦੀ ਇਕ ਮੀਟਿੰਗ ਪ੍ਰਧਾਨ ਪ੍ਰਦੀਪ ਸਿੰਘ ਢਿੱਲੋਂ ਦੀ ਅਗਵਾਈ ਹੇਠ ਹੋਈ | ਗੱਲਬਾਤ ਕਰਦਿਆਂ ਸੁਸਾਇਟੀ ਦੇ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਨੂੰ ਜਥੇਦਾਰ ਨਾਨਕਪੁਰ ਨੇ ਕੋਵਿਡ ਰਾਹਤ ਕਾਰਜਾਂ ਲਈ ਸੌ ਾਪਿਆ 1 ਲੱਖ ਦਾ ਚੈੱਕ

ਸੁਲਤਾਨਪੁਰ ਲੋਧੀ, 9 ਜੂਨ (ਨਰੇਸ਼ ਹੈਪੀ, ਥਿੰਦ)-ਕੌਮੀ ਯੂਥ ਸੀਨੀਅਰ ਅਕਾਲੀ ਆਗੂ ਜਥੇਦਾਰ ਸੁਖਦੇਵ ਸਿੰਘ ਨਾਨਕਪੁਰ ਨੇ ਕੋਰੋਨਾ ਮਹਾਂਮਾਰੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਕੋਵਿਡ ਪੀੜਤ ਮਰੀਜ਼ਾਂ ਦੇ ਇਲਾਜ ਲਈ ...

ਪੂਰੀ ਖ਼ਬਰ »

'ਸ਼ੇਫਾਲੀ' ਕਾਵਿ ਸੰਗ੍ਰਹਿ ਲਈ ਰਮੇਸ਼ ਚੰਦਰ ਦਾ ਰੇਲਵੇ ਮੰਤਰਾਲੇ ਵਲੋਂ ਮੈਥਿਲੀ ਸ਼ਰਨ ਪੁਰਸਕਾਰ ਨਾਲ ਸਨਮਾਨ

ਕਪੂਰਥਲਾ, 9 ਜੂਨ (ਵਿਸ਼ੇਸ਼ ਪ੍ਰਤੀਨਿਧ)-ਰੇਲ ਕੋਚ ਫੈਕਟਰੀ ਕਪੂਰਥਲਾ ਦੇ ਮੁਲਾਜ਼ਮ ਰਮੇਸ਼ ਚੰਦਰ ਵਲੋਂ ਲਿਖੀ ਗਈ ਹਿੰਦੀ ਕਾਵਿ ਪੁਸਤਕ 'ਸ਼ੇਫਾਲੀ' ਲਈ ਰੇਲਵੇ ਮੰਤਰਾਲੇ ਨੇ ਮੈਥਿਲੀ ਸ਼ਰਨ ਗੁਪਤ ਪੁਰਸਕਾਰ ਯੋਜਨਾ ਤਹਿਤ ਪੁਰਸਕਾਰ ਪ੍ਰਾਪਤ ਕੀਤਾ ਹੈ | ਇਸ ਪੁਰਕਸਾਰ ...

ਪੂਰੀ ਖ਼ਬਰ »

ਖਰਚੇ ਪੂਰੇ ਕਰਨ ਲਈ ਪੈਟਰੋਲ ਪੰਪ ਮਾਲਕਾਂ ਵਲੋਂ ਨਵੀਂ ਕਮੇਟੀ ਦਾ ਗਠਨ ਕਰਨ ਦੀ ਮੰਗ

ਜਲੰਧਰ, 9 ਜੂਨ (ਸ਼ਿਵ ਸ਼ਰਮਾ)-ਪੰਜਾਬ ਪੈਟਰੋਲ ਪੰਪ ਐਸੋਸੀਏਸ਼ਨ ਨੇ ਤਿੰਨੇ ਤੇਲ ਕੰਪਨੀਆਂ ਨੂੰ ਇਕ ਚਿੱਠੀ ਲਿਖ ਕੇ ਕੋਰੋੇਨਾ ਮਹਾਂਮਾਰੀ ਵਿਚ ਹੋਏ ਨੁਕਸਾਨ ਦੀ ਭਰਪਾਈ ਅਤੇ ਲਗਾਤਾਰ ਵਧ ਰਹੇ ਖ਼ਰਚਿਆਂ ਨੂੰ ਪੂਰਾ ਕਰਨ ਲਈ ਇਕ ਨਵੀਂ ਕਮੇਟੀ ਦਾ ਗਠਨ ਕਰਨ ਦੀ ਮੰਗ ...

ਪੂਰੀ ਖ਼ਬਰ »

ਇੰਫੋਸਿਸ ਕੰਪਨੀ ਵਲੋਂ ਵੱਖ-ਵੱਖ ਯੂਨੀਵਰਸਿਟੀਆਂ ਦੇ 13 ਵਿਦਿਆਰਥੀਆਂ ਦੀ ਨੌਕਰੀ ਲਈ ਚੋਣ

ਅਰਸ਼ਿਤਾ, ਸ਼ਿਵਮ ਤੇ ਰਾਘਵ ਸੇਠੀ ਕਪੂਰਥਲਾ, 9 ਜੂਨ (ਅਮਰਜੀਤ ਕੋਮਲ)-ਨਾਮਵਰ ਇੰਫੋਸਿਸ ਕੰਪਨੀ ਵਲੋਂ ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਰਾਜ ਪੱਧਰੀ ਆਨਲਾਈਨ ਭਰਤੀ ਪ੍ਰੋਗਰਾਮ ਦੌਰਾਨ ਕੰਪਨੀ ਵਲੋਂ 13 ਵਿਦਿਆਰਥੀਆਂ ਦੀ ਚੋਣ ਕੀਤੀ ਗਈ ...

ਪੂਰੀ ਖ਼ਬਰ »

ਸਰਕਾਰ ਪੇ-ਕਮਿਸ਼ਨ ਦੀ ਰਿਪੋਰਟ ਤੁਰੰਤ ਸੋਧ ਕੇ ਲਾਗੂ ਕਰੇ-ਪੈਨਸ਼ਨਰਜ਼ ਸਾਂਝਾ ਫ਼ਰੰਟ ਵਲੋਂ ਮੰਗ

ਕਪੂਰਥਲਾ, 9 ਜੂਨ (ਵਿ.ਪ੍ਰ.)-ਪੰਜਾਬ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਜ਼ਿਲ੍ਹਾ ਕਪੂਰਥਲਾ ਦੀ ਮੀਟਿੰਗ ਪ੍ਰਧਾਨ ਪਿ੍ੰਸੀਪਲ ਕੇਵਲ ਸਿੰਘ, ਅਮਰੀਕ ਸਿੰਘ ਸੇਖੋਂ ਪ੍ਰਧਾਨ ਪੰਜਾਬ ਸੁਬਾਰਡੀਨੇਟ ਸਰਵਿਸਿ ਫੈਡਰੇਸ਼ਨ, ਗੁਰਦੀਪ ਸਿੰਘ ਜ਼ਿਲ੍ਹਾ ਜਨਰਲ ...

ਪੂਰੀ ਖ਼ਬਰ »

ਸਕਾਲਰਸ਼ਿਪ ਦੀ ਗ੍ਰਾਂਟ ਤੁਰੰਤ ਜਾਰੀ ਕਰੇ ਕੈਪਟਨ ਸਰਕਾਰ-ਬਲਵੀਰ ਬਿੱਟੂ

ਫਗਵਾੜਾ, 9 ਜੂਨ (ਤਰਨਜੀਤ ਸਿੰਘ ਕਿੰਨੜਾ)-ਸ਼ੋ੍ਰਮਣੀ ਅਕਾਲੀ ਦਲ (ਬ) ਐਸ.ਸੀ. ਵਿੰਗ ਦੇ ਦਿਹਾਤੀ ਪ੍ਰਧਾਨ ਬਲਵੀਰ ਬਿੱਟੂ ਖਲਵਾੜਾ ਨੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਉੱਪਰ ਅਨੁਸੂਚਿਤ ਜਾਤੀ (ਐਸ.ਸੀ.) ਵਰਗ ਦੇ ਵਿਦਿਆਰਥੀਆਂ ਲਈ ਰਾਖਵੇਂ ਪੋਸਟ ਮੈਟਿ੍ਕ ...

ਪੂਰੀ ਖ਼ਬਰ »

ਰਤਨ ਹਸਪਤਾਲ 'ਚ ਦਿਲ ਦੇ ਰੋਗਾਂ ਦੀ ਮੁਫ਼ਤ ਜਾਂਚ ਦਾ ਆਖਰੀ ਦਿਨ

ਜਲੰਧਰ, 9 ਜੂਨ (ਐੱਮ. ਐ ੱਸ. ਲੋਹੀਆ)-ਸ਼ਹੀਦ ਉਧਮ ਸਿੰਘ ਨਗਰ, ਜਲੰਧਰ 'ਚ ਚੱਲ ਰਹੇ ਰਤਨ ਹਸਪਤਾਲ 'ਚ 1 ਜੂਨ ਤੋਂ 10 ਜੂਨ ਤੱਕ ਲਗਾਏ ਗਏ ਦਿਲ ਦੇ ਰੋਗਾਂ ਦੀ ਮੁਫ਼ਤ ਜਾਂਚ ਦੇ ਕੈਂਪ ਦਾ ਅੱਜ ਆਖਰੀ ਦਿਨ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਪ੍ਰਬੰਧਕ ਡਾ. ਬਲਰਾਜ ...

ਪੂਰੀ ਖ਼ਬਰ »

ਤਹਿਸੀਲ ਭਲਾਈ ਅਫ਼ਸਰ ਦੀ ਮਾਤਾ ਨਮਿਤ ਅੰਤਿਮ ਅਰਦਾਸ ਅੱਜ

ਖਲਵਾੜਾ, 9 ਜੂਨ (ਮਨਦੀਪ ਸਿੰਘ ਸੰਧੂ)- ਤਹਿਸੀਲ ਭਲਾਈ ਅਫ਼ਸਰ ਫਗਵਾੜਾ ਰਣਬੀਰ ਸਿੰਘ ਦੇ ਮਾਤਾ ਮਨਜੀਤ ਕੌਰ ਪਤਨੀ ਸਾਬਕਾ ਅਕਾਲੀ ਵਿਧਾਇਕ ਪ੍ਰਕਾਸ਼ ਸਿੰਘ ਗੜ੍ਹਦੀਵਾਲਾ, ਜੋ ਕਿ ਬੀਤੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਅਚਾਨਕ ਚੜ੍ਹਾਈ ਕਰ ਗਏ ਸਨ, ਨਮਿੱਤ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX