ਤਾਜਾ ਖ਼ਬਰਾਂ


ਜਲੰਧਰ: ਕਾਂਗਰਸ ਭਵਨ ਵਿਖੇ ਜ਼ਿਲ੍ਹਾ ਕਪੂਰਥਲਾ ਦੇ ਆਗੂਆਂ ਅਤੇ ਵਰਕਰਾਂ ਨਾਲ ਸਿੱਧੂ ਕਰਨਗੇ 3 ਵਜੇ ਵਰਕਰ ਮਿਲਣੀ
. . .  12 minutes ago
ਜਲੰਧਰ, 29 ਜੁਲਾਈ - ਨਵਜੋਤ ਸਿੰਘ ਸਿੱਧੂ ਜਲੰਧਰ ਦੇ ਕਾਂਗਰਸ ਭਵਨ....
ਲੋਕ ਸਭਾ 'ਚ ਜਾਰੀ ਰਹੇਗਾ ਰੇੜਕਾ, ਸਰਕਾਰ ਤੇ ਵਿਰੋਧੀ ਧਿਰਾਂ ਦੀ ਨਹੀਂ ਬਣੀ ਗੱਲ
. . .  19 minutes ago
ਨਵੀਂ ਦਿੱਲੀ, 29 ਜੁਲਾਈ(ਉਪਮਾ ਡਾਗਾ) - ਲੋਕ ਸਭਾ ਵਿਚ ਜਾਰੀ ਰਹੇਗਾ ...
ਨਾਰੀਅਲ ਵਿਕਾਸ ਬੋਰਡ (ਸੋਧ) ਬਿੱਲ 2021 ਵੀ ਰਾਜ ਸਭਾ 'ਚ ਪਾਸ
. . .  7 minutes ago
ਨਵੀਂ ਦਿੱਲੀ, 29 ਜੁਲਾਈ - ਨਾਰੀਅਲ ਵਿਕਾਸ ਬੋਰਡ (ਸੋਧ) ਬਿੱਲ ...
ਸੁਖਬੀਰ ਸਿੰਘ ਬਾਦਲ ਵਲੋਂ ਯੂਥ ਵਰਕਰਾਂ ਨਾਲ ਮੀਟਿੰਗ
. . .  43 minutes ago
ਸ੍ਰੀ ਮੁਕਤਸਰ ਸਾਹਿਬ, 29 ਜੁਲਾਈ (ਰਣਜੀਤ ਸਿੰਘ ਢਿੱਲੋਂ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦੁਪਹਿਰ ਸਮੇਂ ਆਪਣੇ ਗ੍ਰਹਿ ਪਿੰਡ...
ਮਮਤਾ ਬੈਨਰਜੀ ਦੀ ਨਿਤਿਨ ਗਡਕਰੀ ਨਾਲ ਮੁਲਾਕਾਤ
. . .  55 minutes ago
ਨਵੀਂ ਦਿੱਲੀ, 29 ਜੁਲਾਈ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀ.ਐਮ.ਸੀ. ਨੇਤਾ ਮਮਤਾ ਬੈਨਰਜੀ ਕੇਂਦਰੀ ਮੰਤਰੀ ਨਿਤਿਨ ...
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਆਲਮਗੜ੍ਹ ਚੌਕ 'ਤੇ ਲਾਇਆ ਧਰਨਾ
. . .  about 1 hour ago
ਅਬੋਹਰ, 29 ਜੁਲਾਈ (ਸੰਦੀਪ ਸੋਖਲ) - ਅਬੋਹਰ ਗੰਗਾਨਗਰ ਰੋਡ ਪਿੰਡ ਆਲਮਗੜ੍ਹ ਚੌਕ 'ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ...
ਆਸ਼ਾ ਵਰਕਰਾਂ ਵਲੋਂ ਲੁਧਿਆਣਾ ਦੇ ਡੀ.ਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ, ਜੰਮ ਕੇ ਕੀਤੀ ਨਾਅਰੇਬਾਜ਼ੀ
. . .  about 1 hour ago
ਲੁਧਿਆਣਾ, 29 ਜੁਲਾਈ (ਰੁਪੇਸ਼ ਕੁਮਾਰ) - ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਆਸ਼ਾ ਵਰਕਰਾਂ ਵਲੋਂ ਲੁਧਿਆਣਾ ਦੇ ਡੀ.ਸੀ. ਦਫ਼ਤਰ ਦੇ...
ਸੁਖਬੀਰ ਸਿੰਘ ਬਾਦਲ ਵਲੋਂ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਧਰਮ-ਪਤਨੀ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ
. . .  about 1 hour ago
ਚੰਡੀਗੜ੍ਹ, 29 ਜੁਲਾਈ (ਅਜੀਤ ਬਿਊਰੋ) - ਸ਼੍ਰੋਮਣੀ ਅਕਾਲੀ ਦਲ (ਬ ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ...
ਜਲੰਧਰ ਦੇ ਕਾਂਗਰਸ ਭਵਨ ਪਹੁੰਚੇ ਨਵਜੋਤ ਸਿੰਘ ਸਿੱਧੂ
. . .  44 minutes ago
ਜਲੰਧਰ, 29 ਜੁਲਾਈ - ਜਲੰਧਰ ਦੇ ਕਾਂਗਰਸ ਭਵਨ ਪਹੁੰਚੇ ਨਵਜੋਤ ਸਿੰਘ...
ਬਗਦਾਦ ਵਿਚ ਅਮਰੀਕੀ ਦੂਤਾਵਾਸ ਦੇ ਨੇੜੇ ਦਾਗੇ ਗਏ ਦੋ ਰਾਕੇਟ
. . .  about 2 hours ago
ਬਗਦਾਦ (ਇਰਾਕ ), 29 ਜੁਲਾਈ - ਇਰਾਕ ਦੀ ਰਾਜਧਾਨੀ ਬਗਦਾਦ ਵਿਚ ਅਮਰੀਕੀ ਦੂਤਾਵਾਸ ਦੇ ਨੇੜੇ ...
ਰਾਜ ਸਭਾ 2 ਵਜੇ ਤੱਕ ਮੁਲਤਵੀ
. . .  about 2 hours ago
ਨਵੀਂ ਦਿੱਲੀ, 29 ਜੁਲਾਈ - ਰਾਜ ਸਭਾ 2 ਵਜੇ ਤੱਕ...
ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਸਪਾ ਸਮੇਤ ਵਿਰੋਧੀ ਧਿਰਾਂ ਦਾ ਸੰਸਦ ਵਿਚ ਪ੍ਰਦਰਸ਼ਨ
. . .  about 2 hours ago
ਨਵੀਂ ਦਿੱਲੀ, 29 ਜੁਲਾਈ - ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਅਤੇ ਬਸਪਾ ਦੇ ਰਿਤੇਸ਼ ਪਾਂਡੇ ਸਮੇਤ...
ਕਾਂਗਰਸ ਦਾ ਕੇਜਰੀਵਾਲ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
. . .  about 2 hours ago
ਨਵੀਂ ਦਿੱਲੀ, 29 ਜੁਲਾਈ - ਦਿੱਲੀ ਕਾਂਗਰਸ ਨੇ ਸਿਵਲ ਲਾਈਨਜ਼ ਖੇਤਰ ...
ਲੋਕ ਸਭਾ 12:30 ਵਜੇ ਤੱਕ ਮੁਲਤਵੀ
. . .  about 3 hours ago
ਨਵੀਂ ਦਿੱਲੀ, 29 ਜੁਲਾਈ - ਲੋਕ ਸਭਾ 12:30 ਵਜੇ ਤੱਕ...
ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਧਰਮ ਪਤਨੀ ਮਹਿੰਦਰ ਕੌਰ ਦਾ ਦੇਹਾਂਤ, ਇਲਾਕੇ ਵਿਚ ਸੋਗ ਦੀ ਲਹਿਰ
. . .  about 3 hours ago
ਰਾਏਕੋਟ, 29 ਜੁਲਾਈ (ਸੁਸ਼ੀਲ) - ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਟਕਸਾਲੀ ਅਕਾਲੀ ਆਗੂ ਲੋਹ ਪੁਰਸ਼ ਜਥੇਦਾਰ ਜਗਦੇਵ ਸਿੰਘ ...
ਪਿੰਡ ਚੁਨਾਗਰਾ ਦੇ ਗੁੱਗਾ ਮੈੜੀ ਦੇ ਮਹੰਤ ਦਾ ਤੇਜ ਹਥਿਆਰਾਂ ਨਾਲ ਕਤਲ
. . .  about 3 hours ago
ਪਾਤੜਾਂ, 29 ਜੁਲਾਈ (ਜਗਦੀਸ਼ ਸਿੰਘ ਕੰਬੋਜ) - ਪਾਤੜਾਂ ਦੇ ਨਾਲ ਲੱਗਦੇ ਪਿੰਡ ਚੁਨਾਗਰਾਂ ਵਿਖੇ ਗੁੱਗਾ ਮੈੜੀ ਦੀ ਸੇਵਾ ਕਰਦੇ...
ਕਾਂਗਰਸ ਭਵਨ ਜਲੰਧਰ ਪਹੁੰਚਣਗੇ ਅੱਜ ਸਿੱਧੂ
. . .  about 3 hours ago
ਜਲੰਧਰ, 29 ਜੁਲਾਈ (ਚਿਰਾਗ ਸ਼ਰਮਾ) - ਨਵਜੋਤ ਸਿੰਘ ਸਿੱਧੂ ਜਲਦ ਹੀ ਕਾਂਗਰਸ ਭਵਨ ਜਲੰਧਰ ਪਹੁੰਚ ਰਹੇ ਹਨ | ਇੱਥੇ ਸਿੱਧੂ ਵਰਕਰ...
ਸੰਸਦ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਮੈਂਬਰ ਖ਼ਿਲਾਫ਼ ਹੋ ਸਕਦੀ ਹੈ ਕਾਰਵਾਈ
. . .  about 3 hours ago
ਨਵੀਂ ਦਿੱਲੀ, 29 ਜੁਲਾਈ - ਲੋਕ ਸਭਾ ਸਪੀਕਰ ਓਮ ਬਿਰਲਾ ਦਾ ਕਹਿਣਾ ਹੈ ਕਿ ਸਦਨ ਦੇ ਕੁਝ ਮੈਂਬਰ ਉਨ੍ਹਾਂ ਘਟਨਾਵਾਂ...
ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਹੋ ਰਹੀ ਹੱਲਾ ਬੋਲ ਰੈਲੀ ਲਈ ਸੈਂਕੜੇ ਮੁਲਾਜ਼ਮ ਸੁਲਤਾਨਪੁਰ ਲੋਧੀ ਤੋਂ ਰਵਾਨਾ
. . .  about 3 hours ago
ਸੁਲਤਾਨਪੁਰ ਲੋਧੀ, 29 ਜੁਲਾਈ (ਥਿੰਦ, ਹੈਪੀ, ਲਾਡੀ) - ਸਾਂਝੇ ਮੁਲਾਜ਼ਮ ਫ਼ਰੰਟ ਪੰਜਾਬ ਵਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ...
ਰਾਜ ਸਭਾ ਦੁਪਹਿਰ 12 ਵਜੇ ਤੱਕ ਮੁਲਤਵੀ
. . .  about 3 hours ago
ਨਵੀਂ ਦਿੱਲੀ, 29 ਜੁਲਾਈ - ਰਾਜ ਸਭਾ ਦੁਪਹਿਰ 12 ਵਜੇ...
ਕਾਂਗਰਸ ਦੇ ਸੰਸਦ ਮੈਂਬਰਾਂ ਦਾ ਕਿਸਾਨਾਂ ਦੇ ਹੱਕ ਵਿਚ ਪ੍ਰਦਰਸ਼ਨ
. . .  about 3 hours ago
ਨਵੀਂ ਦਿੱਲੀ, 29 ਜੁਲਾਈ - ਕਾਂਗਰਸ ਦੇ ਸੰਸਦ ਮੈਂਬਰਾਂ ਨੇ ਕਿਸਾਨਾਂ ਦੇ ਹੱਕ ਵਿਚ...
ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਵਿਧਾਇਕ ਦੀ ਅਗਵਾਈ 'ਚ ਥਾਣੇ ਅੰਦਰ ਲਗਾਇਆ ਧਰਨਾ
. . .  about 4 hours ago
ਬਠਿੰਡਾ, 29 ਜੁਲਾਈ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਅਗਵਾਈ ਵਿਚ...
ਸਾਂਝਾ ਮੁਲਾਜ਼ਮ ਮੰਚ ਵਲੋਂ ਪਟਿਆਲਾ ਰੈਲੀ ਲਈ ਪਠਾਨਕੋਟ ਤੋਂ ਕਾਫ਼ਲੇ ਹੋਏ ਰਵਾਨਾ
. . .  about 4 hours ago
ਪਠਾਨਕੋਟ, 29 ਜੁਲਾਈ (ਸੰਧੂ) - ਪੰਜਾਬ ਅਤੇ ਯੂ.ਟੀ. ਸਾਂਝਾ ਮੁਲਾਜ਼ਮ ਮੰਚ ਵਲੋਂ ਪੇਅ ਕਮਿਸ਼ਨ ਦੇ ਖ਼ਿਲਾਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ...
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 43,509 ਨਵੇਂ ਮਾਮਲੇ
. . .  about 4 hours ago
ਨਵੀਂ ਦਿੱਲੀ, 29 ਜੁਲਾਈ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 43,509 ਨਵੇਂ...
ਭਦੌੜ ਤੋਂ ਹੱਲਾ ਬੋਲ ਰੈਲੀ ਵਿਚ ਸ਼ਾਮਿਲ ਹੋਣ ਲਈ ਜਥਾ ਰਵਾਨਾ ਹੋਇਆ
. . .  about 4 hours ago
ਭਦੌੜ, 29 ਜੁਲਾਈ ( ਰਜਿੰਦਰ ਬੱਤਾ, ਵਿਨੋਦ ਕਲਸੀ ) - ਪੇਅ ਕਮਿਸ਼ਨ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਸਾਂਝੇ ਮੁਲਾਜ਼ਮ ਮੁਹਾਜ਼ ਵਲੋਂ ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 29 ਜੇਠ ਸੰਮਤ 553
ਿਵਚਾਰ ਪ੍ਰਵਾਹ: ਜੇ ਸਿਆਸਤ, ਧਰਮ, ਜਾਤ-ਪਾਤ ਦੇ ਫ਼ਰਕਾਂ ਅਤੇ ਲੁੱਟ-ਖਸੁੱਟ 'ਤੇ ਆਧਾਰਿਤ ਹੋਵੇ ਤਾਂ ਇਸ ਦਾ ਨਤੀਜਾ ਮਾੜਾ ਹੀ ਰਹੇਗਾ। ਡਾ. ਮਨਮੋਹਨ ਸਿੰਘ

ਸੰਪਾਦਕੀ

ਕਾਂਗਰਸ ਨੂੰ ਹੋਰ ਵੱਡਾ ਝਟਕਾ

ਕੌਮੀ ਪਾਰਟੀ ਕਾਂਗਰਸ ਦਾ ਹੇਠਾਂ ਵੱਲ ਜਾਂਦਾ ਸਫ਼ਰ ਹਾਲੇ ਖ਼ਤਮ ਹੋਇਆ ਨਹੀਂ ਜਾਪਦਾ। ਲੋਕ ਸਭਾ ਵਿਚ ਤਾਂ ਇਸ ਦੀ ਨੁਮਾਇੰਦਗੀ ਘਟਦੀ ਜਾ ਹੀ ਰਹੀ ਹੈ ਪਰ ਉਸ ਤੋਂ ਬਾਅਦ ਦੇਸ਼ ਭਰ ਵਿਚ ਵੱਖ-ਵੱਖ ਥਾਵਾਂ 'ਤੇ ਹੋਈਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਵਿਚ ਵੀ ਇਸ ਨੂੰ ਬਹੁਤੀ ਵਾਰ ਨਮੋਸ਼ੀਜਨਕ ਹਾਰ ਦਾ ਮੂੰਹ ਦੇਖਣਾ ਪੈ ਰਿਹਾ ਹੈ। ਪੱਛਮੀ ਬੰਗਾਲ ਵਿਚ ਹੋਈਆਂ ਚੋਣਾਂ ਵਿਚ ਜਿਥੇ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਤੀਸਰੀ ਵਾਰ ਸਰਕਾਰ ਬਣਾਉਣ ਵਿਚ ਸਫਲ ਹੋਈ ਹੈ, ਉਥੇ ਭਾਰਤੀ ਜਨਤਾ ਪਾਰਟੀ ਦੂਜੇ ਨੰਬਰ 'ਤੇ ਆਈ ਹੈ ਪਰ ਮਾਰਕਸੀ ਪਾਰਟੀ ਵਾਂਗ ਕਾਂਗਰਸ ਇਨ੍ਹਾਂ ਚੋਣਾਂ ਵਿਚ ਪੂਰੀ ਤਰ੍ਹਾਂ ਸਾਫ਼ ਹੀ ਹੋ ਗਈ ਦਿਖਾਈ ਦਿੰਦੀ ਹੈ। ਇਸ ਦੇ ਨਾਲ-ਨਾਲ ਪਾਰਟੀ ਨੂੰ ਲਗਾਤਾਰ ਜੋ ਖੋਰਾ ਲੱਗ ਰਿਹਾ ਹੈ, ਉਸ ਨਾਲ ਇਹ ਹੋਰ ਵੀ ਨਿੱਘਰਦੀ ਦਿਖਾਈ ਦੇ ਰਹੀ ਹੈ। ਹੁਣ ਉੱਤਰ ਪ੍ਰਦੇਸ਼ ਦੇ ਉੱਭਰਵੇਂ ਨੌਜਵਾਨ ਆਗੂ ਜਤਿਨ ਪ੍ਰਸਾਦਿ ਦਾ ਪਾਰਟੀ ਨੂੰ ਅਲਵਿਦਾ ਆਖ ਕੇ ਭਾਜਪਾ ਵਿਚ ਸ਼ਾਮਿਲ ਹੋਣਾ ਕਾਂਗਰਸ ਲਈ ਇਕ ਹੋਰ ਵੱਡਾ ਧੱਕਾ ਹੈ।
ਜਤਿਨ ਪ੍ਰਸਾਦਿ ਉੱਤਰ ਪ੍ਰਦੇਸ਼ ਦੇ ਵੱਡੇ ਆਗੂ ਰਹੇ ਜਤਿੰਦਰ ਪ੍ਰਸਾਦਿ ਦਾ ਲੜਕਾ ਹੈ। ਚਾਹੇ ਇਹ ਪਿਛਲੀਆਂ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਹਾਰਿਆ ਹੈ ਪਰ ਫਿਰ ਵੀ ਰਾਜ ਦੀ ਸਿਆਸਤ ਵਿਚ ਉਸ ਦੀ ਸਾਖ ਬਣੀ ਰਹੀ। ਉਹ ਦੋ ਵਾਰ ਲੋਕ ਸਭਾ ਦਾ ਮੈਂਬਰ ਵੀ ਚੁਣਿਆ ਜਾ ਚੁੱਕਾ ਹੈ। ਮਨਮੋਹਨ ਸਿੰਘ ਦੀ ਸਰਕਾਰ ਵਿਚ ਮੰਤਰੀ ਵੀ ਰਿਹਾ ਹੈ। ਉਸ ਨੂੰ ਕੱਦਾਵਰ ਨੇਤਾ ਮੰਨਿਆ ਜਾਂਦਾ ਰਿਹਾ ਹੈ। ਉਹ ਰਾਹੁਲ ਗਾਂਧੀ ਦੀ 'ਯੰਗ ਬ੍ਰਿਗੇਡ' ਦਾ ਵੀ ਮੈਂਬਰ ਰਿਹਾ ਹੈ ਅਤੇ ਗਾਂਧੀ ਪਰਿਵਾਰ ਦੇ ਵੀ ਕਾਫੀ ਸਮਾਂ ਨੇੜੇ ਰਿਹਾ ਹੈ। ਇਹ ਪਿਛਲੇ ਸਾਲ ਉਨ੍ਹਾਂ 23 ਕਾਂਗਰਸੀ ਆਗੂਆਂ, ਜਿਨ੍ਹਾਂ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਸੀ, ਵਿਚ ਸ਼ਾਮਿਲ ਸੀ, ਜਿਸ ਵਿਚ ਇਨ੍ਹਾਂ ਆਗੂਆਂ ਨੇ ਪਾਰਟੀ ਦੇ ਸਥਾਈ ਪ੍ਰਧਾਨ ਦੀ ਚੋਣ ਕਰਨ ਅਤੇ ਸੰਗਠਨਾਤਮਕ ਢਾਂਚੇ ਨੂੰ ਮੁੜ ਨਵਿਆਉਣ ਦੀ ਗੱਲ ਆਖੀ ਸੀ। ਅੱਜ ਦੋ ਦਰਜਨ ਦੇ ਲਗਭਗ ਇਹ ਵੱਡੇ ਆਗੂ ਲੀਡਰਸ਼ਿਪ ਦੀ ਪਿਛਲੀ ਕਤਾਰ ਇਹ ਖੜ੍ਹੇ ਦਿਖਾਈ ਦੇ ਰਹੇ ਹਨ। ਅਗਲੇ ਸਾਲ ਉੱਤਰ ਪ੍ਰਦੇਸ਼ ਦੀਆਂ ਹੋਣ ਵਾਲੀਆਂ ਚੋਣਾਂ ਵਿਚ ਜਤਿਨ ਪ੍ਰਸਾਦਿ ਦੀ ਪਾਰਟੀ ਵਿਚ ਆਮਦ ਦਾ ਭਾਜਪਾ ਨੂੰ ਕਿੰਨਾ ਕੁ ਫਾਇਦਾ ਹੁੰਦਾ ਹੈ, ਹਾਲ ਦੀ ਘੜੀ ਇਹ ਕਹਿਣਾ ਤਾਂ ਮੁਸ਼ਕਿਲ ਹੈ ਪਰ ਕਾਂਗਰਸ ਨੂੰ ਇਸ ਨਾਲ ਵੱਡਾ ਨੁਕਸਾਨ ਜ਼ਰੂਰ ਹੋਵੇਗਾ, ਇਹ ਗੱਲ ਜ਼ਰੂਰ ਸਪੱਸ਼ਟ ਹੋ ਗਈ ਹੈ। ਪਾਰਟੀ ਖ਼ਾਸ ਤੌਰ 'ਤੇ ਗਾਂਧੀ ਪਰਿਵਾਰ ਵਲੋਂ ਪਾਰਟੀ ਦੇ ਅੰਦਰੂਨੀ ਮਾਮਲਿਆਂ ਵਿਚ ਫ਼ੈਸਲੇ ਲੈਣ ਵਿਚ ਕੀਤੀ ਜਾ ਰਹੀ ਦੇਰੀ ਅਤੇ ਜੱਕੋ-ਤੱਕੀ ਨੇ ਪਾਰਟੀ ਦਾ ਬਹੁਤ ਨੁਕਸਾਨ ਕੀਤਾ ਹੈ। ਚਾਹੇ ਸੋਨੀਆ ਗਾਂਧੀ ਪਾਰਟੀ ਦੀ ਅਸਥਾਈ ਪ੍ਰਧਾਨ ਹੈ ਪਰ ਰਾਹੁਲ ਗਾਂਧੀ ਹੀ ਪਰਦੇ ਦੇ ਪਿੱਛੇ ਤੋਂ ਪਾਰਟੀ ਚਲਾ ਰਹੇ ਹਨ। ਪਿਛਲੇ ਸਾਲ ਰਾਹੁਲ ਗਾਂਧੀ ਦੇ ਹੀ ਨੇੜੇ ਦੇ ਸਾਥੀ ਰਹੇ ਜਿਓਤੀਰਾਦਿੱਤਿਆ ਸਿੰਧੀਆ ਦੇ ਮੱਧ ਪ੍ਰਦੇਸ਼ ਕਾਂਗਰਸ ਪਾਰਟੀ ਤੋਂ ਬਗ਼ਾਵਤ ਕਰਕੇ ਭਾਜਪਾ ਵਿਚ ਸ਼ਾਮਿਲ ਹੋਣ ਨਾਲ ਉਥੇ ਕਾਂਗਰਸ ਦੀ ਸਰਕਾਰ ਟੁੱਟ ਗਈ ਸੀ। ਇਸੇ ਤਰ੍ਹਾਂ ਹੀ ਰਾਜਸਥਾਨ ਵਿਚ ਰਾਹੁਲ ਗਾਂਧੀ ਦੇ ਹੀ ਸਾਥੀ ਰਹੇ ਸਚਿਨ ਪਾਇਲਟ ਨੇ ਵੀ ਪਿਛਲੇ ਸਮੇਂ ਤੋਂ ਹੀ ਬਗ਼ਾਵਤੀ ਰੁਖ਼ ਅਖ਼ਤਿਆਰ ਕੀਤਾ ਹੋਇਆ ਹੈ। ਚਾਹੇ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਵਲੋਂ ਉਥੇ ਗੰਢ-ਤੁੱਪ ਜ਼ਰੂਰ ਕਰ ਲਈ ਗਈ ਸੀ ਪਰ ਇਹ ਮਸਲਾ ਹਾਲੇ ਵੀ ਧੁਖਦਾ ਨਜ਼ਰ ਆ ਰਿਹਾ ਹੈ।
ਰਾਹੁਲ ਗਾਂਧੀ ਦੇ ਹੀ ਸਾਥੀ ਰਹੇ ਮਿਲਿੰਦ ਦੇਵੜਾ ਵੀ ਵੱਖਰੀ ਹੀ ਸੁਰ ਅਲਾਪ ਰਹੇ ਜਾਪਦੇ ਹਨ। ਇਸੇ ਤਰ੍ਹਾਂ ਹੀ ਪੰਜਾਬ ਵਿਚ ਵੀ ਪਾਰਟੀ ਦੀ ਤਾਣੀ ਉਲਝੀ ਹੋਈ ਹੈ, ਜਿਸ ਨੂੰ ਪਿਛਲੇ ਲੰਮੇ ਸਮੇਂ ਤੋਂ ਸੁਲਝਾਇਆ ਨਹੀਂ ਜਾ ਸਕਿਆ। ਇਕ ਵਾਰ ਫਿਰ ਪਾਰਟੀ ਦਾ ਸਥਾਈ ਪ੍ਰਧਾਨ ਚੁਣਨ ਦੀ ਗੱਲ ਚੱਲੀ ਸੀ ਪਰ ਉਸ ਨੂੰ ਕੋਰੋਨਾ ਮਹਾਂਮਾਰੀ ਦਾ ਬਹਾਨਾ ਬਣਾ ਕੇ ਦੁਬਾਰਾ ਟਾਲ ਦਿੱਤਾ ਗਿਆ। ਚਾਹੇ ਹੁਣ ਤੱਕ ਪਾਰਟੀ ਵਿਚ ਵੱਡਾ ਪਾੜ ਨਹੀਂ ਪਿਆ ਪਰ ਇਸ ਦੇ ਲਗਾਤਾਰ ਆਸਾਰ ਬਣਦੇ ਜਾ ਰਹੇ ਹਨ। ਇਹ ਵੀ ਕਿ ਜੇਕਰ ਨੇੜ ਭਵਿੱਖ ਵਿਚ ਪਾਰਟੀ ਦੇ ਢਾਂਚੇ ਨੂੰ ਸੁਧਾਰ ਕੇ ਨਵੇਂ ਰਾਹ 'ਤੇ ਨਾ ਤੋਰਿਆ ਗਿਆ ਤਾਂ ਇਸ ਦੇ ਦੇਸ਼ ਦੀ ਸਿਆਸਤ ਵਿਚ ਪੂਰੀ ਤਰ੍ਹਾਂ ਹਾਸ਼ੀਏ 'ਤੇ ਚਲੇ ਜਾਣ ਦੀ ਸੰਭਾਵਨਾ ਬਣੀ ਨਜ਼ਰ ਆਉਂਦੀ ਹੈ। ਪਾਰਟੀ ਦੇ ਉੱਚ ਆਗੂ ਇਸ ਸਥਿਤੀ ਨੂੰ ਕਿੰਨਾ ਕੁ ਸੰਭਾਲਣ ਦੇ ਸਮਰੱਥ ਹੋਣਗੇ, ਹੁਣ ਇਸ ਗੱਲ ਦਾ ਇੰਤਜ਼ਾਰ ਹੋਣ ਲੱਗਾ ਹੈ।


-ਬਰਜਿੰਦਰ ਸਿੰਘ ਹਮਦਰਦ

ਅਜੇ ਸਪੱਸ਼ਟ ਨਹੀਂ ਪੰਜਾਬ ਦੀ ਰਾਜਨੀਤਕ ਤਸਵੀਰ

ਮਸਲਹਤ ਆਮੇਜ਼ ਹੋਤੇ ਹੈਂ, ਸਿਆਸਤ ਕੇ ਕਦਮ, ਤੂ ਨਾ ਸਮਝੇਗਾ ਅਭੀ, ਤੂ ਅਭੀ ਨਾਦਾਨ ਹੈ। ਭਾਵ ਰਾਜਨੀਤੀ ਵਿਚ ਹਰ ਕਦਮ ਕਿਸੇ ਨਾ ਕਿਸੇ ਜ਼ਰੂਰਤ (ਮਸਹਲਤ) ਨੂੰ ਸਾਹਮਣੇ ਰੱਖ ਕੇ ਹੀ ਚੁੱਕਿਆ ਜਾਂਦਾ ਹੈ ਤੇ ਮੇਰੇ ਤੁਹਾਡੇੇ ਵਰਗੇ ਆਮ ਆਦਮੀ ਲਈ ਇਨ੍ਹਾਂ ਕਦਮਾਂ ਨੂੰ ਸਮਝਣਾ ...

ਪੂਰੀ ਖ਼ਬਰ »

ਖੰਡ ਮਿੱਲਾਂ ਵੱਲ ਖੜ੍ਹੇ ਹਨ ਕਿਸਾਨਾਂ ਦੇ ਕਰੋੜਾਂ ਦੇ ਬਕਾਏ

ਦੇਸ਼ ਅੰਦਰ ਮਿੱਠੇ ਇਨਕਲਾਬ ਦੀ ਪੈਦਾਵਾਰ ਕਰਨ ਵਾਲੇ ਕਿਸਾਨ ਕਮਾਦ ਬੀਜਣ ਤੋਂ ਮੁੱਖ ਮੋੜ ਕੇ ਦੁਬਾਰਾ ਫਿਰ ਕਣਕ/ਝੋਨੇ ਦੇ ਚੱਕਰ 'ਚ ਹੀ ਉਲਝ ਗਏ ਹਨ। ਜਿਸ ਕਰਕੇ ਦੇਸ਼ ਅੰਦਰ ਖੰਡ ਦੀ ਪੈਦਾਵਾਰ ਹਰ ਸਾਲ ਘਟਦੀ ਜਾ ਰਹੀ ਹੈ। ਪੰਜਾਬ ਅਤੇ ਹਰਿਆਣੇ ਤੋਂ ਬਾਅਦ ਉੱਤਰ ਪ੍ਰਦੇਸ਼ ...

ਪੂਰੀ ਖ਼ਬਰ »

ਸੈਂਟਰਲ ਵਿਸਟਾ ਦੀ ਵਿਰੋਧਤਾ ਤੱਥਾਂ 'ਤੇ ਆਧਾਰਿਤ ਨਹੀਂ

(ਕੱਲ੍ਹ ਤੋਂ ਅੱਗੇ) ਫਿਰ ਉਹ ਸਾਨੂੰ ਦੱਸਦੇ ਹਨ ਕਿ ਪੈਸਾ ਸਿਹਤ ਸੰਭਾਲ 'ਤੇ ਬਿਹਤਰ ਖਰਚਿਆ ਜਾਂਦਾ ਹੈ। ਇਹ ਸੱਚ ਹੈ ਪਰ ਮਹਾਂਮਾਰੀ ਨਾਲ ਲੜਨ ਲਈ ਸਮੱਸਿਆ ਪੈਸੇ ਦੀ ਨਹੀਂ, ਬਲਕਿ ਸਮਰੱਥਾਵਾਨ ਡਾਕਟਰਾਂ, ਹਸਪਤਾਲ ਦੇ ਬੈੱਡਾਂ, ਉਪਕਰਨਾਂ ਅਤੇ ਹੋਰ ਸਾਮਾਨ ਦੀ ਹੈ ਅਤੇ ਇਹ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX