ਤਾਜਾ ਖ਼ਬਰਾਂ


ਨਵਜੋਤ ਸਿੱਧੂ ਦੇ ਅਸਤੀਫੇ ਤੋਂ ਬਾਅਦ ਸੁਨੀਲ ਜਾਖੜ ਦਾ ਤਿੱਖਾ ਬਿਆਨ
. . .  44 minutes ago
ਨਵਜੋਤ ਸਿੰਘ ਸਿੱਧੂ ਦੇ ਘਰ ਪਹੁੰਚੇ ਰਾਜਾ ਵੜਿੰਗ, ਪ੍ਰਗਟ ਸਿੰਘ , ਨਿਰਮਲ ਸ਼ਤਰਾਣਾ ,ਕੁਲਬੀਰ ਜ਼ੀਰਾ
. . .  about 1 hour ago
ਬਸਪਾ ਦੀ ਭਵਿੱਖਬਾਣੀ ਅਨੁਸਾਰ ਸਿੱਧੂ ਕਾਂਗਰਸ ਦਾ 'ਗੱਠਾ ਪਟਾਕਾ' ਜਿਹੜਾ ਕਾਂਗਰਸ ਦੇ ਪੰਜੇ ਵਿਚ ਫੱਟ ਗਿਆ - ਗੜ੍ਹੀ
. . .  about 1 hour ago
ਗੜ੍ਹਸ਼ੰਕਰ, 28 ਸਤੰਬਰ (ਧਾਲੀਵਾਲ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਦਿੱਤੇ ਗਏ ਅਸਤੀਫੇ ਤੇ ਪ੍ਰਤੀਕਰਮ ਦਿੰਦਿਆਂ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਉਹ ਦੋ ਮਹੀਨੇ ਪਹਿਲਾਂ ...
ਜਲੰਧਰ ਦੇ ਬਸ਼ੀਰ ਪੁਰਾ ਫਾਟਕ 'ਤੇ ਮਾਲਗੱਡੀ ਪਟੜੀ ਤੋਂ ਉੱਤਰੀ , ਆਵਾਜਾਈ ਪ੍ਰਭਾਵਿਤ
. . .  about 1 hour ago
ਸਿੱਧੂ ਨੇ ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੁੱਧ ਸਟੈਂਡ ਲਿਆ- ਖਹਿਰਾ
. . .  about 1 hour ago
ਚੰਡੀਗੜ੍ਹ , 28 ਸਤੰਬਰ-ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਉਨ੍ਹਾਂ (ਨਵਜੋਤ ਸਿੰਘ ਸਿੱਧੂ) ਨੇ ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੁੱਧ ਸਟੈਂਡ ਲਿਆ ਸੀ । ਅਸੀਂ ਉਨ੍ਹਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਸਤੀਫਾ ...
ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਸਵੀਕਾਰ ਨਹੀਂ ​ਕੀਤਾ ਗਿਆ ਹੈ - ਕਾਂਗਰਸ ਸੂਤਰ
. . .  about 2 hours ago
ਜੋਗਿੰਦਰ ਢੀਂਗਰਾ ਨੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੋਂ ਦਿੱਤਾ ਅਸਤੀਫ਼ਾ
. . .  about 2 hours ago
ਮੁੰਬਈ ਇੰਡੀਅਨ ਨੇ ਟਾਸ ਜਿੱਤਿਆ, ਪੰਜਾਬ ਨੂੰ ਬੱਲੇਬਾਜ਼ੀ ਦਾ ਸੱਦਾ
. . .  about 2 hours ago
ਰਜ਼ੀਆ ਸੁਲਤਾਨਾ ਨੇ ਦਿੱਤਾ ਅਸਤੀਫ਼ਾ
. . .  about 3 hours ago
ਨਵਜੋਤ ਸਿੱਧੂ ਨੂੰ ਕੋਈ ਲਾਲਚ ਨਹੀਂ ਤੇ ਉਹ ਪੰਜਾਬ ਤੇ ਪੰਜਾਬੀਅਤ ਲਈ ਲੜ ਰਹੇ ਹਨ -ਰਜ਼ੀਆ ਸੁਲਤਾਨਾ
. . .  about 3 hours ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੱਦੀ ਹੰਗਾਮੀ ਬੈਠਕ
. . .  about 4 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹੰਗਾਮੀ ...
ਕੈਪਟਨ ਅਮਰਿੰਦਰ ਸਿੰਘ ਪਹੁੰਚੇ ਦਿੱਲੀ
. . .  about 4 hours ago
ਨਵੀਂ ਦਿੱਲੀ, 28 ਸਤੰਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚੇ ਹਨ . ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਇੱਥੇ ਕੋਈ ਵੀ ਰਾਜਨੀਤਕ ਪ੍ਰੋਗਰਾਮ ਨਹੀਂ ਹੈ ...
ਕਾਂਗਰਸ ਦੇ ਹੋਏ ਕਨ੍ਹਈਆ ਕੁਮਾਰ ਅਤੇ ਜਿਗਨੇਸ਼ ਮੇਵਾਨੀ
. . .  about 4 hours ago
ਨਵੀਂ ਦਿੱਲੀ, 28 ਸਤੰਬਰ - ਸੀ.ਪੀ.ਆਈ. ਨੇਤਾ ਕਨ੍ਹਈਆ ਕੁਮਾਰ ਅਤੇ ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਨੀ ਨਵੀਂ ਦਿੱਲੀ ਵਿਚ ਰਾਹੁਲ ਗਾਂਧੀ ਦੀ ਮੌਜੂਦਗੀ ਵਿਚ...
ਅੰਗਹੀਣ ਵਿਅਕਤੀਆਂ ਨੂੰ ਦਿੱਤੇ ਜਾਣਗੇ 14.28 ਲੱਖ ਰੁਪਏ ਦੀ ਕੀਮਤ ਨਾਲ ਟ੍ਰਾਈ ਸਾਈਕਲ: ਸੋਮ ਪ੍ਰਕਾਸ਼
. . .  about 4 hours ago
ਫਗਵਾੜਾ, 28 ਸਤੰਬਰ (ਹਰਜੋਤ ਸਿੰਘ ਚਾਨਾ) - ਅੰਗਹੀਣ ਵਿਅਕਤੀਆਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ 34 ਅਪਾਹਿਜ ਵਿਅਕਤੀਆਂ ਨੂੰ ਮੋਟਰਾਈਜ਼ਡ ਟ੍ਰਾਈ ਸਾਈਕਲ ਦਿੱਤੇ...
ਸਰਪੰਚ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਬਸਪਾ ਵਲੋਂ ਜਮਸ਼ੇਰ ਵਿਚ ਲਗਾਇਆ ਗਿਆ ਜਾਮ
. . .  about 4 hours ago
ਜਮਸ਼ੇਰ ਖ਼ਾਸ,ਜੰਡਿਆਲਾ ਮੰਜਕੀ - 28 ਸਤੰਬਰ (ਅਵਤਾਰ ਤਾਰੀ, ਸੁਰਜੀਤ ਸਿੰਘ ਜੰਡਿਆਲਾ) - ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਸਰਪੰਚ ਖ਼ਿਲਾਫ਼ ਬਸਪਾ ਵਲੋਂ ਅੱਜ ਜਮਸ਼ੇਰ ਖ਼ਾਸ ਵਿਚ ਜਾਮ ਲਾਇਆ ਗਿਆ...
ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਰਾਘਵ ਚੱਢਾ ਦਾ ਬਿਆਨ
. . .  about 4 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਵਿਚ ਅਰਾਜਕਤਾ ਦੀ ਸੰਪੂਰਨ ਸਥਿਤੀ ਹੈ ...
ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ ਇਕ ਗੀਤ ਦੀਆਂ ਸਤਰਾਂ ਨਾਲ ਨਵਜੋਤ ਸਿੰਘ ਸਿੱਧੂ 'ਤੇ ਕੱਸਿਆ ਤਨਜ
. . .  about 5 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ ਇਕ ਗੀਤ ਦੀਆਂ ਸਤਰਾਂ ਨਾਲ ਨਵਜੋਤ ਸਿੰਘ ਸਿੱਧੂ 'ਤੇ...
ਗੁਲਜ਼ਾਰ ਇੰਦਰ ਚਾਹਲ ਨੇ ਖ਼ਜ਼ਾਨਚੀ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  about 5 hours ago
ਚੰਡੀਗੜ੍ਹ, 28 ਸਤੰਬਰ - ਗੁਲਜ਼ਾਰ ਇੰਦਰ ਚਾਹਲ ਨੇ ਖ਼ਜ਼ਾਨਚੀ ਅਹੁਦੇ ਤੋਂ ਦਿੱਤਾ ਅਸਤੀਫ਼ਾ ...
ਗੁਲਾਬੀ ਸੁੰਡੀ ਕਾਰਨ ਨਰਮਾ ਖ਼ਰਾਬ ਹੋਣ ਤੋਂ ਦੁਖੀ ਖੇਤ ਮਜ਼ਦੂਰ ਨੇ ਕੀਤੀ ਆਤਮਹੱਤਿਆ
. . .  about 5 hours ago
ਤਲਵੰਡੀ ਸਾਬੋ, 28 ਸਤੰਬਰ (ਰਣਜੀਤ ਸਿੰਘ ਰਾਜੂ) - ਮਾਲਵੇ ਦੀ ਨਰਮਾ ਪੱਟੀ ਦੇ ਉਕਤ ਖਿੱਤੇ ਦੇ ਪਿੰਡ ਜਗਾ ਰਾਮ ਤੀਰਥ ਦੇ ਇੱਕ ਖੇਤ ਮਜ਼ਦੂਰ ਮਹਿੰਦਰ ਸਿੰਘ ਨੇ ਆਪਣੇ ਖੇਤ ਵਿਚ ਫਾਹਾ ਲੈ ਕੇ ਜੀਵਨ ਲੀਲਾ ਖ਼ਤਮ ...
ਅਸੀਂ ਸਿੱਧੂ ਸਾਬ੍ਹ ਨਾਲ ਬੈਠ ਕੇ ਗੱਲ ਕਰਾਂਗੇ - ਚੰਨੀ
. . .  about 5 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ 'ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਸਤੀਫ਼ੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ...
ਕਾਨੂੰਨ ਰੱਦ ਕਰਨ ਲਈ ਸਪੈਸ਼ਲ ਸੈਸ਼ਨ ਬੁਲਾਇਆ ਜਾਵੇਗਾ - ਚੰਨੀ
. . .  about 5 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਰੱਦ ਕਰਨ ਲਈ ਸਪੈਸ਼ਲ ਸੈਸ਼ਨ ਬੁਲਾਇਆ...
ਪੰਜਾਬ ਨੂੰ ਜੰਮੂ ਕਸ਼ਮੀਰ ਨਾ ਬਣਾਇਆ ਜਾਵੇ - ਚੰਨੀ
. . .  about 5 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਪੰਜਾਬ ਨੂੰ ਜੰਮੂ ਕਸ਼ਮੀਰ ਨਾ ਬਣਾਇਆ ਜਾਵੇ, ...
ਚੰਨੀ ਦੀ ਕੇਂਦਰ ਨੂੰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੀ ਅਪੀਲ
. . .  about 6 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ ਹੈ | ਇਸ ਨਾਲ ਹੀ ਕੇਂਦਰ ਨੂੰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰੈੱਸ ਵਾਰਤਾ ਸ਼ੁਰੂ, ਕੇਂਦਰ ਨੂੰ ਕੀਤੀ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ
. . .  about 6 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ...
ਸਿੱਧੂ ਦੇ ਅਸਤੀਫ਼ੇ 'ਤੇ ਕੈਪਟਨ ਦਾ ਬਿਆਨ - ਮੈਂ ਤੁਹਾਨੂੰ ਪਹਿਲਾ ਹੀ ਕਿਹਾ ਸੀ ਉਹ ਇੱਕ ਸਟੇਬਲ (ਸਥਿਰ) ਆਦਮੀ ਨਹੀਂ ਹੈ ਅਤੇ ਸਰਹੱਦੀ ਰਾਜ ਪੰਜਾਬ ਦੇ ਅਨੁਕੂਲ ਨਹੀਂ ਹੈ।
. . .  about 6 hours ago
ਸਿੱਧੂ ਦੇ ਅਸਤੀਫ਼ੇ 'ਤੇ ਕੈਪਟਨ ਦਾ ਬਿਆਨ - ਮੈਂ ਤੁਹਾਨੂੰ ਪਹਿਲਾ ਹੀ ਕਿਹਾ ਸੀ ਉਹ ਇੱਕ ਸਟੇਬਲ (ਸਥਿਰ) ਆਦਮੀ ਨਹੀਂ ਹੈ ਅਤੇ ਸਰਹੱਦੀ ਰਾਜ ਪੰਜਾਬ ਦੇ ਅਨੁਕੂਲ ਨਹੀਂ ਹੈ..
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 30 ਜੇਠ ਸੰਮਤ 553

ਪਹਿਲਾ ਸਫ਼ਾ

ਜੀ-7 ਦੇਸ਼ 2022 ਤੱਕ ਕੋਰੋਨਾ ਵੈਕਸੀਨ ਦੀਆਂ 1 ਅਰਬ ਖੁਰਾਕਾਂ ਦਾਨ ਕਰਨਗੇ

ਲੰਡਨ, 11 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਦੁਨੀਆ ਭਰ 'ਚ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਚਲਾਈ ਗਈ ਹੈ | ਫਿਰ ਵੀ ਕੁਝ ਦੇਸ਼ਾਂ 'ਚ ਵੈਕਸੀਨ ਦੀ ਕਮੀ ਹੈ | ਅਜਿਹੇ 'ਚ ਜੀ-7 ਗਰੁੱਪ ਦੇਸ਼ਾਂ ਨੇ ਕਿਹਾ ਹੈ ਕਿ ਉਨ੍ਹਾਂ ਵਲੋਂ ਸਾਲ 2022 ਤੱਕ ਕੋਰੋਨਾ ਰੋਕੂ ਵੈਕਸੀਨ ਦੀਆਂ 1 ਅਰਬ ਖੁਰਾਕਾਂ ਦਾਨ ਕੀਤੀਆਂ ਜਾਣਗੀਆਂ | ਜੀ-7 ਸਿਖ਼ਰ ਸੰਮੇਲਨ ਦੀ ਮੇਜ਼ਬਾਨੀ ਕਰ ਰਹੇ ਬਰਤਾਨੀਆ ਨੇ ਕਿਹਾ ਹੈ ਕਿ ਉਹ ਅਗਲੇ ਸਾਲ ਤੱਕ 10 ਕਰੋੜ ਖੁਰਾਕਾਂ ਦੇਵੇਗਾ, ਜਦਕਿ ਆਉਣ ਵਾਲੇ ਹਫ਼ਤਿਆਂ 'ਚ ਵੈਕਸੀਨ ਦੀਆਂ ਘੱਟੋ-ਘੱਟ 50 ਲੱਖ ਖੁਰਾਕਾਂ ਦਿੱਤੀਆਂ ਜਾਣਗੀਆਂ | ਇਕ ਅਰਬ 'ਚੋਂ ਕਰੀਬ ਅੱਧੀਆਂ ਖੁਰਾਕਾਂ ਅਮਰੀਕਾ ਦਾਨ ਕਰੇਗਾ | ਇਸ ਤੋਂ ਕੁਝ ਘੰਟੇ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ 50 ਕਰੋੜ ਖੁਰਾਕਾਂ ਦਾਨ ਕਰਨ ਦਾ ਸੰਕਲਪ ਲਿਆ ਸੀ | ਬਰਤਾਨੀਆ ਨੇ ਵੈਕਸੀਨ ਦਾਨ ਕਰਨ ਦਾ ਫ਼ੈਸਲਾ ਉਸ ਸਮੇਂ ਲਿਆ ਹੈ ਜਦੋਂ ਦੁਨੀਆ ਭਰ ਵਿਚ ਇਸ ਗੱਲ ਦੀ ਮੰਗ ਹੋ ਰਹੀ ਹੈ ਕਿ ਗ਼ਰੀਬ ਦੇਸ਼ਾਂ ਨੂੰ ਵੈਕਸੀਨ ਮੁਫ਼ਤ 'ਚ ਦਿੱਤੀ ਜਾਵੇ | ਯੂ.ਕੇ. ਨੇ 40 ਕਰੋੜ ਵੈਕਸੀਨ ਦਾ ਆਰਡਰ ਦਿੱਤਾ ਹੈ | ਅਜਿਹੇ ਵਿਚ ਕਈ ਦੇਸ਼ ਬਰਤਾਨੀਆ ਵਲੋਂ ਵੈਕਸੀਨ ਦਾਨ ਨਾ ਕੀਤੇ ਜਾਣ ਦੀ ਆਲੋਚਨਾ ਕਰ ਰਹੇ ਸਨ | ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਕਿਹਾ ਕਿ ਯੂ.ਕੇ. ਵਿਚ ਵੈਕਸੀਨ ਪ੍ਰੋਗਰਾਮ ਦੀ ਸਫਲਤਾ ਤੋਂ ਬਾਅਦ ਹੁਣ ਅਸੀਂ ਆਪਣੀਆਂ ਕੁਝ ਵਾਧੂ ਖੁਰਾਕਾਂ ਉਨ੍ਹਾਂ ਲੋਕਾਂ ਨੂੰ ਦੇਣ ਦੀ ਸਥਿਤੀ 'ਚ ਹਾਂ ਜਿਨ੍ਹਾਂ ਨੂੰ ਉਸ ਦੀ ਲੋੜ ਹੈ | ਬੌਰਿਸ ਨੇ ਕਿਹਾ ਕਿ ਜੀ-7 ਸਿਖਰ ਸੰਮੇਲਨ 'ਚ ਮੈਨੂੰ ਆਸ ਹੈ ਕਿ ਮੇਰੇ ਸਾਥੀ ਨੇਤਾ ਇਸੇ ਤਰ੍ਹਾਂ ਦੀ ਪਹਿਲ ਕਰਨਗੇ ਤਾਂ ਜੋ ਅਸੀਂ ਮਿਲ ਕੇ ਅਗਲੇ ਸਾਲ ਦੇ ਅਖੀਰ ਤੱਕ ਦੁਨੀਆ ਦਾ ਟੀਕਾਕਰਨ ਕਰ ਸਕੀਏ ਅਤੇ ਕੋਰੋਨਾ ਨਾਲ ਬਿਹਤਰ ਢੰਗ ਨਾਲ ਨਜਿੱਠ ਸਕੀਏ | ਬੌਰਿਸ ਦੇ ਦਫਤਰ ਮੁਤਾਬਿਕ ਬਰਤਾਨੀਆ ਆਉਣ ਵਾਲੇ ਹਫ਼ਤਿਆਂ 'ਚ ਮੁੱਖ ਰੂਪ ਨਾਲ ਦੁਨੀਆ ਦੇ ਸਭ ਤੋਂ ਗ਼ਰੀਬ ਦੇਸ਼ਾਂ 'ਚ ਵਰਤੋਂ ਲਈ ਸਤੰਬਰ ਦੇ ਅਖੀਰ ਤੱਕ 50 ਲੱਖ ਖੁਰਾਕਾਂ ਦਾਨ ਕਰੇਗਾ |

ਮਹਿੰਗਾਈ ਤੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਵਲੋਂ ਦੇਸ਼ ਭਰ 'ਚ ਪ੍ਰਦਰਸ਼ਨ

ਨਵੀਂ ਦਿੱਲੀ, 11 ਜੂਨ (ਜਗਤਾਰ ਸਿੰਘ)- ਮਹਿੰਗਾਈ ਅਤੇ ਤੇਲ ਦੀਆਂ ਕੀਮਤਾਂ 'ਚ ਲਗਾਤਾਰ ਵਾਧੇ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਵਲੋਂ ਦੇਸ਼ ਭਰ 'ਚ ਸੰਕੇਤਕ ਰੋਸ ਪ੍ਰਦਰਸ਼ਨ ਕੀਤੇ ਗਏ | ਕਾਂਗਰਸ ਮੁਖੀ ਸੋਨੀਆ ਗਾਂਧੀ ਦੇ ਨਿਰਦੇਸ਼ਾਂ ਤਹਿਤ ਦੇਸ਼ ਭਰ 'ਚ ਕੀਤੇ ਪ੍ਰਦਰਸ਼ਨਾਂ ਦੌਰਾਨ ਕਾਂਗਰਸ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਤਿੱਖੇ ਹਮਲੇ ਕਰਦੇ ਹੋਏ ਤੇਲ ਕੀਮਤਾਂ ਘਟਾ ਕੇ ਜਨਤਾ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਦੀ ਮੰਗ ਕੀਤੀ ਗਈ | ਦਿੱਲੀ ਵਿਖੇ ਪੈਟਰੋਲ ਪੰਪਾਂ ਮੂਹਰੇ ਕੀਤੇ ਪ੍ਰਦਰਸ਼ਨਾਂ 'ਚ ਕਾਂਗਰਸ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ, ਪ੍ਰਦੇਸ਼ ਪ੍ਰਭਾਰੀ ਸ਼ਕਤੀ ਸਿੰਘ ਗੋਹਿਲ, ਪਵਨ ਬੰਸਲ, ਮੁਕੁਲ ਵਾਸਨਿਕ, ਹਰੀਸ਼ ਰਾਵਤ, ਅਜੈ ਮਾਕਨ, ਜੈ ਪ੍ਰਕਾਸ਼ ਅਗਰਵਾਲ, ਸੁਭਾਸ਼ ਚੋਪੜਾ, ਕਿ੍ਸ਼ਨਾ ਤੀਰਥ, ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸ਼੍ਰੀਨਿਵਾਸ ਸਮੇਤ ਵੱਡੀ ਗਿਣਤੀ 'ਚ ਕਾਂਗਰਸੀ ਵਰਕਰਾਂ ਨੇ ਸ਼ਮੂਲੀਅਤ ਕੀਤੀ | ਇਸ ਦੌਰਾਨ ਕੁਝ ਯੂਥ ਮੈਂਬਰਾਂ ਨੇ ਨੰਗੇ ਧੜ ਵੀ ਪ੍ਰਦਰਸ਼ਨ ਕੀਤਾ | ਰਾਜਧਾਨੀ 'ਚ ਦਿੱਲੀ ਗੇਟ, ਫਿਰੋਜ਼ਸ਼ਾਹ ਕੋਟਲਾ ਸਟੇਡੀਅਮ ਪੈਟਰੋਲ ਪੰਪ ਮੂਹਰੇ ਕੀਤੇ ਪ੍ਰਦਰਸ਼ਨ ਦੌਰਾਨ ਦਿੱਲੀ ਪ੍ਰਦੇਸ਼ ਕਾਂਗਰਸ ਪ੍ਰਧਾਨ ਚੌਧਰੀ ਅਨਿਲ ਕੁਮਾਰ, ਕਾਂਗਰਸ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ, ਪ੍ਰਦੇਸ਼ ਪ੍ਰਭਾਰੀ ਸ਼ਕਤੀ ਸਿੰਘ ਗੋਹਿਲ ਸਮੇਤ ਹੋਰ ਆਗੂ ਰੇਹੜੇ 'ਤੇ ਪੁੱਜੇ | ਆਗੂਆਂ ਨੇ ਮੋਦੀ ਅਤੇ ਕੇਜਰੀਵਾਲ ਸਰਕਾਰ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕੰਟਰੋਲ ਕਰਨ ਦੀ ਬਜਾਏ ਭਾਰੀ ਟੈਕਸ ਵਸੂਲ ਕੇ ਲੋਕਾਂ ਦੀਆਂ ਜੇਬਾਂ 'ਤੇ ਡਾਕਾ ਮਾਰਿਆ ਜਾ ਰਿਹਾ ਹੈ | ਆਗੂਆਂ ਕਿਹਾ ਕਿ ਕੇਂਦਰ ਅਤੇ ਦਿੱਲੀ ਸਰਕਾਰਾਂ ਨੇ ਹਜ਼ਾਰਾਂ ਕਰੋੜ ਰੁਪਏ ਪੈਟਰੋਲ-ਡੀਜ਼ਲ ਦੇ ਜ਼ਰੀਏ ਟੈਕਸ ਦੇ ਰੂਪ 'ਚ ਜਨਤਾ ਕੋਲੋਂ ਵਸੂਲੇ ਹਨ ਪ੍ਰੰਤੂ ਕੋਰੋਨਾ ਮਹਾਂਮਾਰੀ ਦੌਰਾਨ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ 'ਚ ਨਾਕਾਮ ਸਾਬਤ ਹੋਏ ਹਨ | ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕੋਰੋਨਾ ਕਾਰਨ ਪ੍ਰਦਰਸ਼ਨ ਕਰਨ ਸਬੰਧੀ ਮਨਾਹੀ ਹੈ, ਇਸ ਲਈ 30 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਪਰ ਬਾਅਦ 'ਚ ਰਿਹਾਅ ਕਰ ਦਿੱਤਾ ਗਿਆ |

ਪੰਜਾਬ ਵਿਚ ਅਕਾਲੀ-ਬਸਪਾ ਦਾ ਗੱਠਜੋੜ ਤੈਅ-ਐਲਾਨ ਅੱਜ

ਬਸਪਾ ਨੂੰ 20 ਸੀਟਾਂ ਮਿਲਣ ਦੀ ਸੰਭਾਵਨਾ
ਚੰਡੀਗੜ੍ਹ, 11 ਜੂਨ (ਹਰਕਵਲਜੀਤ ਸਿੰਘ)-ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਰਾਜ ਵਿਚ ਸ਼ੋ੍ਰਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਗੱਠਜੋੜ ਕਰਨ ਦਾ ਫ਼ੈਸਲਾ ਲਿਆ ਗਿਆ | ਬਸਪਾ ਦੇ ਕੌਮੀ ਜਨਰਲ ਸਕੱਤਰ ਅਤੇ ਕੌਮੀ ਪ੍ਰਧਾਨ ਮਾਇਆਵਤੀ ਤੋਂ ਬਾਅਦ ਦੂਜੇ ਸੀਨੀਅਰ ਆਗੂ ਸਤੀਸ਼ ਚੰਦਰ ਮਿਸ਼ਰਾ ਜੋ ਅੱਜ ਇਸ ਮੰਤਵ ਲਈ ਚੰਡੀਗੜ੍ਹ ਪੁੱਜੇ, ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ ਕੀਤੀ, ਜਿਸ ਦੌਰਾਨ ਗੱਠਜੋੜ ਸਬੰਧੀ ਫ਼ੈਸਲਾ ਲਿਆ ਗਿਆ ਅਤੇ ਟਿਕਟਾਂ ਤੇ ਸੀਟਾਂ ਆਦਿ ਦੀ ਵੰਡ ਦੇ ਮੁੱਦੇ ਨੂੰ ਵੀ ਵਿਚਾਰਿਆ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਬਸਪਾ ਲਈ ਪੰਜਾਬ ਵਿਚ ਅਕਾਲੀ ਦਲ ਵਲੋਂ 20 ਸੀਟਾਂ ਛੱਡੀਆਂ ਜਾਣਗੀਆਂ | ਇਸ ਗੱਠਜੋੜ ਸਬੰਧੀ ਬਾਕਾਇਦਾ ਐਲਾਨ ਕੱਲ੍ਹ ਸਵੇਰੇ ਇਕ ਪੱਤਰਕਾਰ ਸੰਮੇਲਨ ਵਿਚ ਦੋਵਾਂ ਪਾਰਟੀ ਦੇ ਆਗੂਆਂ ਵਲੋਂ ਕੀਤਾ ਜਾਵੇਗਾ | ਸਿਆਸੀ ਹਲਕਿਆਂ ਵਲੋਂ ਇਸ ਗੱਠਜੋੜ ਨੂੰ ਕਾਫ਼ੀ ਮਹੱਤਤਾ ਦਿੱਤੀ ਜਾ ਰਹੀ ਹੈ ਅਤੇ ਸਮਝਿਆ ਜਾ ਰਿਹਾ ਹੈ ਕਿ ਇਹ ਨਵਾਂ ਗੱਠਜੋੜ ਪੰਜਾਬ ਦੀ ਸਿਆਸੀ ਫ਼ਿਜ਼ਾ ਬਦਲਣ ਵਾਲਾ ਸਾਬਤ ਹੋ ਸਕਦਾ ਹੈ | ਅਕਾਲੀ ਹਲਕਿਆਂ ਵਲੋਂ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਬਸਪਾ ਦੀ ਮਦਦ ਨਾਲ ਅਕਾਲੀ ਦਲ ਨੂੰ ਸਾਰੇ ਹਲਕਿਆਂ ਵਿਚ 5 ਹਜ਼ਾਰ ਤੋਂ ਲੈ ਕੇ 20 ਹਜ਼ਾਰ ਵੋਟ ਮਿਲ ਸਕਦੀ ਹੈ, ਜਦੋਂ ਕਿ ਭਾਜਪਾ ਦੇ ਨਾਲ ਹੁੰਦਿਆਂ ਵੀ ਦਲ ਨੂੰ ਕੇਵਲ ਸ਼ਹਿਰੀ ਤੇ ਨੀਮ ਸ਼ਹਿਰੀ ਖੇਤਰਾਂ ਵਿਚ ਹੀ ਕੁੱਲ ਵੋਟ ਮਿਲਦੇ ਸਨ | ਅਕਾਲੀ ਹਲਕਿਆਂ ਦਾ ਇਹ ਵੀ ਮੰਨਣਾ ਹੈ ਕਿ ਬਸਪਾ ਦਾ ਪੇਂਡੂ ਤੇ ਨੀਮ ਪੇਂਡੂ ਖੇਤਰਾਂ ਵਿਚ ਵੀ ਆਧਾਰ ਹੈ ਜਦੋਂ ਕਿ ਅਕਾਲੀ ਦਲ ਵੀ ਬਸਪਾ ਨੂੰ ਸਾਰੇ ਹਲਕਿਆਂ ਵਿਚ ਵੱਡੀ ਮਦਦ ਦੇਣ ਦੇ ਕਾਬਲ ਹੈ | ਸੂਬੇ ਵਿਚ ਮੁੱਖ ਸਿਆਸੀ ਧਿਰ ਕਾਂਗਰਸ ਦੇ ਆਪਸੀ ਕਾਟੋ ਕਲੇਸ਼ ਦਾ ਸ਼ਿਕਾਰ ਹੋਣ ਕਾਰਨ ਅਕਾਲੀ ਦਲ ਨੂੰ ਇਸ ਗੱਠਜੋੜ ਨਾਲ ਵੱਡੀ ਮਦਦ ਮਿਲੇਗੀ ਕਿਉਂਕਿ ਭਾਜਪਾ ਨਾਲ ਗੱਠਜੋੜ ਖ਼ਤਮ ਹੋਣ ਤੋਂ ਬਾਅਦ ਅਕਾਲੀ ਦਲ ਮਗਰਲੇ ਕੁਝ ਸਮੇਂ ਤੋਂ ਬਸਪਾ ਨਾਲ ਲਗਾਤਾਰ ਗੱਠਜੋੜ ਦੇ ਯਤਨ ਕਰ ਰਿਹਾ ਸੀ | ਵਰਨਣਯੋਗ ਹੈ ਕਿ ਬਹੁਜਨ ਸਮਾਜ ਪਾਰਟੀ ਪਹਿਲਾਂ ਵੀ ਅਕਾਲੀ ਦਲ ਨਾਲ ਸਮਝੌਤੇ ਵਿਚ ਚੋਣ ਲੜ ਚੁੱਕੀ ਹੈ ਅਤੇ ਉਸ ਗੱਠਜੋੜ ਦੌਰਾਨ ਹੀ ਬਸਪਾ ਨੂੰ ਪੰਜਾਬ ਵਿਧਾਨ ਸਭਾ ਵਿਚ ਸਭ ਤੋਂ ਵੱਧ ਸੀਟਾਂ ਜਿੱਤਣ ਲਈ ਕਾਮਯਾਬੀ ਮਿਲੀ ਸੀ | ਅੱਜ ਚੰਡੀਗੜ੍ਹ ਵਿਖੇ ਹੋਈਆਂ ਮੀਟਿੰਗਾਂ ਦੌਰਾਨ ਪਾਰਟੀ ਦੇ ਸੀਨੀਅਰ ਆਗੂ ਨਰੇਸ਼ ਗੁਜਰਾਲ ਵੀ ਹਾਜ਼ਰ ਸਨ, ਜਿਨ੍ਹਾਂ ਵਲੋਂ ਬੀਤੇ ਦਿਨਾਂ ਦੌਰਾਨ ਦਿੱਲੀ ਵਿਖੇ ਬਸਪਾ ਨਾਲ ਗੱਲਬਾਤ ਲਈ ਮੁੱਖ ਭੂਮਿਕਾ ਨਿਭਾਈ ਗਈ | ਸ੍ਰੀ ਸਤੀਸ਼ ਮਿਸ਼ਰਾ ਜੋ ਬਸਪਾ ਦੇ 2004 ਤੋਂ ਲਗਾਤਾਰ ਜਨਰਲ ਸਕੱਤਰ ਹਨ ਅਤੇ ਪਾਰਟੀ ਦੇ ਸੰਸਦ ਮੈਂਬਰ ਵੀ ਹਨ, ਨੂੰ ਕੌਮੀ ਪ੍ਰਧਾਨ ਮਾਇਆਵਤੀ ਵਲੋਂ ਵਿਸ਼ੇਸ਼ ਤੌਰ 'ਤੇ ਸੂਬੇ ਵਿਚ ਗੱਠਜੋੜ ਦੇ ਐਲਾਨ ਲਈ ਚੰਡੀਗੜ੍ਹ ਭੇਜਿਆ ਗਿਆ ਹੈ | ਦੱਸਣਯੋਗ ਹੈ ਕਿ ਅਕਾਲੀ ਦਲ ਨੇ ਸੂਬੇ 'ਚ ਆਪਣੀ ਸਰਕਾਰ ਬਣਨ 'ਤੇ ਡਿਪਟੀ ਮੁੱਖ ਮੰਤਰੀ ਕਿਸੇ ਦਲਿਤ ਨੂੰ ਬਣਾਉਣ ਦਾ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ |

ਪੋਸਟ ਮੈਟਿ੍ਕ ਸਕਾਲਰਸ਼ਿਪ ਮਾਮਲੇ 'ਚ ਐਸ.ਸੀ. ਕਮਿਸ਼ਨ ਵਲੋਂ ਪੰਜਾਬ ਦੀ ਮੁੱਖ ਸਕੱਤਰ ਦਿੱਲੀ ਤਲਬ

ਚੰਡੀਗੜ੍ਹ, 11 ਜੂਨ (ਅਜੀਤ ਬਿਊਰੋ)- ਪੰਜਾਬ 'ਚ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਤਹਿਤ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਪੰਜਾਬ ਦੀ ਮੁੱਖ ਸਕੱਤਰ ਤੇ 3 ਹੋਰ ਅਧਿਕਾਰੀਆਂ ਨੂੰ 17 ਜੂਨ ਨੂੰ ਦਿੱਲੀ ਤਲਬ ਕੀਤਾ ਹੈ | ਜ਼ਿਕਰਯੋਗ ਹੈ ਕਿ ਕਮਿਸ਼ਨ ਵਲੋਂ ਪੰਜਾਬ ਸਰਕਾਰ ਨੂੰ 3 ਵੱਖ-ਵੱਖ ਨੋਟਿਸ ਭੇਜੇ ਗਏ ਸਨ, ਜਿਨ੍ਹਾਂ ਦਾ ਜਵਾਬ ਦੇਣ ਦੀ ਸਮਾਂ ਸੀਮਾ ਖ਼ਤਮ ਹੋਣ ਤੱਕ ਵੀ ਕੋਈ ਜਵਾਬ ਨਹੀਂ ਆਇਆ, ਏਨਾ ਹੀ ਨਹੀਂ ਉਸ ਤੋਂ ਬਾਅਦ 10 ਜੂਨ ਤੱਕ ਵੀ ਕੋਈ ਜਵਾਬ ਨਾ ਆਇਆ | ਹੁਣ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਵਲੋਂ ਪੰਜਾਬ ਦੀ ਮੁੱਖ ਸਕੱਤਰ, ਸਮਾਜਿਕ ਨਿਆਂ, ਅਧਿਕਾਰਿਤਾ ਤੇ ਘੱਟ ਗਿਣਤੀ ਵਿਭਾਗ ਦੇ ਪ੍ਰਧਾਨ ਸਕੱਤਰ ਤੇ ਉੱਚ-ਸਿੱਖਿਆ ਦੇ ਪ੍ਰਧਾਨ ਸਕੱਤਰ ਨੂੰ ਨੋਟਿਸ ਜਾਰੀ ਕਰ ਕੇ ਵਿਅਕਤੀਗਤ ਤੌਰ 'ਤੇ 17 ਜੂਨ ਨੂੰ ਦਿੱਲੀ ਆਉਣ ਨੂੰ ਕਿਹਾ ਹੈ | ਇਸ ਦੇ ਨਾਲ ਕਮਿਸ਼ਨ ਨੇ ਇਨ੍ਹਾਂ ਨੂੰ ਪੋਸਟ ਮੈਟਿ੍ਕ ਸਕਾਲਰਸ਼ਿਪ ਸਬੰਧੀ ਸਾਰੀਆਂ ਫਾਈਲਾਂ, ਕੇਸ ਡਾਇਰੀ ਆਦਿ ਵੀ ਲੈ ਕੇ ਆਉਣ ਨੂੰ ਕਿਹਾ ਹੈ | ਇਸ ਸਬੰਧੀ ਚੇਅਰਮੈਨ ਵਿਜੈ ਸਾਂਪਲਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਪੰਜਾਬ ਸਰਕਾਰ ਦੇ ਸੀਨੀਅਰ ਆਈ.ਏ.ਐਸ. ਅਧਿਕਾਰੀ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੁਆਰਾ ਜਾਰੀ ਨੋਟਿਸਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ | ਸਾਂਪਲਾ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸਕਾਲਰਸ਼ਿਪ ਸਕੀਮ ਤਹਿਤ ਕੋਈ ਗ਼ਲਤੀ ਨਹੀਂ ਕੀਤੀ ਤਾਂ ਉਨ੍ਹਾਂ ਦੇ ਅਫ਼ਸਰ ਵਾਰ-ਵਾਰ ਨੋਟਿਸ ਦੇਣ ਦੇ ਬਾਵਜੂਦ ਜਵਾਬ ਦੇਣ ਤੋਂ ਕਿਉਂ ਭੱਜ ਰਹੇ ਹਨ |

ਭਾਜਪਾ ਦੇ ਰਾਸ਼ਟਰੀ ਮੀਤ ਪ੍ਰਧਾਨ ਮੁਕੁਲ ਰਾਏ ਦੀ ਬੇਟੇ ਸਮੇਤ ਤਿ੍ਣਮੂਲ 'ਚ ਵਾਪਸੀ

ਕੋਲਕਾਤਾ, 11 ਜੂਨ (ਰਣਜੀਤ ਸਿੰਘ ਲੁਧਿਆਣਵੀ)-ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮੀਤ ਪ੍ਰਧਾਨ ਮੁਕੁਲ ਰਾਏ ਆਪਣੇ ਪੁੱਤਰ ਸੁਭਾਂਸ਼ੂ ਰਾਏ ਸਮੇਤ ਅੱਜ ਤਿ੍ਣਮੂਲ ਕਾਂਗਰਸ 'ਚ ਸ਼ਾਮਿਲ ਹੋ ਗਏ | ਤਿ੍ਣਮੂਲ ਭਵਨ 'ਚ ਤਿ੍ਣਮੂਲ ਕਾਂਗਰਸ ਦੇ ਆਲ ਇੰਡੀਆ ਜਨਰਲ ਸਕੱਤਰ ਅਭੀਸ਼ੇਕ ਬੈਨਰਜੀ ਨੇ ਉਨ੍ਹਾਂ ਨੂੰ ਪਾਰਟੀ 'ਚ ਸ਼ਾਮਿਲ ਕੀਤਾ | ਇਸ ਮੌਕੇ ਮੁੱਖ ਮੰਤਰੀ ਮਮਤਾ ਬੈਨਰਜੀ, ਸੀਨੀਅਰ ਤਿ੍ਣਮੂਲ ਆਗੂ ਪਾਰਥ ਚੈਟਰਜੀ, ਸੁਬਰਤਾ ਮੁਖਰਜੀ, ਸੁਬਰਤਾ ਬਖਸ਼ੀ, ਫਿਰਹਾਦ ਹਾਕਿਮ ਸਮੇਤ ਕਈ ਆਗੂ ਹਾਜ਼ਰ ਸਨ | ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਮੁਕੁਲ ਰਾਏ ਸਾਡਾ ਆਪਣਾ ਮੈਂਬਰ ਹੈ ਅਤੇ ਉਸ ਨੇ ਵਿਧਾਨ ਸਭਾ ਚੋਣਾਂ ਮੌਕੇ ਤਿ੍ਣਮੂਲ ਵਿਰੁੱਧ ਕੋਈ ਬਿਆਨਬਾਜ਼ੀ ਨਹੀਂ ਕੀਤੀ | ਸਾਡੀ ਪਾਰਟੀ ਪਹਿਲਾਂ ਤੋਂ ਤਾਕਤਵਰ ਹੈ ਅਤੇ ਵਿਧਾਨ ਸਭਾ ਚੋਣਾਂ 'ਚ ਆਮ ਲੋਕਾਂ ਦੀ ਮਦਦ ਨਾਲ ਭਾਰੀ ਸਫਲਤਾ ਪ੍ਰਾਪਤ ਕੀਤੀ ਹੈ | ਉਸ ਨੂੰ ਡਰਾ-ਧਮਕਾ ਕੇ ਅੱਤਿਆਚਾਰ ਕਰਕੇ ਭਾਜਪਾ 'ਚ ਸ਼ਾਮਿਲ ਕੀਤਾ ਗਿਆ ਸੀ | ਮਮਤਾ ਨੇ ਕਿਹਾ ਕਿ ਚੋਣਾਂ ਮੌਕੇ ਪਾਰਟੀ ਛੱਡ ਕੇ ਜਾਣ ਵਾਲੇ ਅਤੇ ਗਲਤ ਬਿਆਨੀ ਕਰਨ ਵਾਲੇ ਗੱਦਾਰਾਂ ਨੂੰ ਪਾਰਟੀ 'ਚ ਸ਼ਾਮਿਲ ਨਹੀਂ ਕਰਾਂਗੇ | ਮੁਕੁਲ ਰਾਏ ਨੇ ਕਿਹਾ ਕਿ ਬੰਗਾਲ 'ਚ ਪਾਰਟੀ ਦੀ ਜਿਹੜੀ ਹਾਲਤ ਹੈ, ਉਸ ਤੋਂ ਲਗਦਾ ਹੈ ਕਿ ਕੋਈ ਵੀ ਭਾਜਪਾ 'ਚ ਨਹੀਂ ਰਹਿ ਸਕਦਾ | ਸਾਢੇ ਤਿੰਨ ਸਾਲ ਬਾਅਦ ਮੁਕੁਲ ਦੀ ਘਰ ਵਾਪਸੀ ਹੋਈ ਹੈ | ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨਾਲ ਪਾਰਟੀ ਛੱਡਣ ਵਾਲੇ ਕਈ ਆਗੂ ਦੁਬਾਰਾ ਤਿ੍ਣਮੂਲ 'ਚ ਸ਼ਾਮਿਲ ਹੋਣਗੇ | ਤਿ੍ਣਮੂਲ ਕਾਂਗਰਸ ਵਲੋਂ ਮਿਸ਼ਨ-2024 'ਚ ਮਮਤਾ ਬੈਨਰਜੀ ਨੂੰ ਪ੍ਰਧਾਨ ਮੰਤਰੀ ਵਜੋਂ ਪੇਸ਼ ਕੀਤੇ ਜਾਣ ਨੂੰ ਮੰਨਿਆ ਜਾ ਰਿਹਾ ਹੈ ਕਿ ਮੁਕੁਲ ਦੇ ਆਉਣ ਨਾਲ ਹੋਰ ਮਜ਼ਬੂਤੀ ਮਿਲੇਗੀ |

ਅੰਮਿ੍ਤਸਰ ਨੇੜਿਓਾ ਹਥਿਆਰਾਂ ਦੀ ਵੱਡੀ ਖੇਪ ਸਮੇਤ ਇਕ ਗਿ੍ਫ਼ਤਾਰ-48 ਵਿਦੇਸ਼ੀ ਪਿਸਤੌਲ ਤੇ ਗੋਲੀ ਸਿੱਕਾ ਮਿਲਿਆ

ਕੇ.ਐਲ.ਐਫ. ਤੇ ਬੱਬਰ ਖ਼ਾਲਸਾ ਦੇ ਅਮਰੀਕਾ 'ਚ ਬੈਠੇ ਖਾੜਕੂ ਦਾ ਨਾਂਅ ਆਇਆ ਸਾਹਮਣੇ
ਅੰਮਿ੍ਤਸਰ, 11 ਜੂਨ (ਰੇਸ਼ਮ ਸਿੰਘ)-ਸੂਬੇ 'ਚ ਕਿਸੇ ਵੱਡੀ ਕਾਰਵਾਈ ਨੂੰ ਅੰਜਾਮ ਦੇਣ ਲਈ ਭਾਰਤ-ਪਾਕਿ ਸਰਹੱਦ ਰਾਹੀਂ ਭੇਜੀ ਗਈ ਵਿਦੇਸ਼ੀ ਹਥਿਆਰਾਂ ਦੀ ਵੱਡੀ ਖੇਪ ਪੰਜਾਬ ਪੁਲਿਸ ਦੇ ਐਸ.ਐਸ.ਓ.ਸੀ. ਸੈੱਲ ਵਲੋਂ ਬਰਾਮਦ ਕਰਕੇ 1 ਨੌਜਵਾਨ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਗਿ੍ਫ਼ਤਾਰ ਕੀਤੇ ਨੌਜਵਾਨ ਪਾਸੋਂ ਪੁਲਿਸ ਨੇ 48 ਵਿਦੇਸ਼ੀ ਪਿਸਤੌਲ ਤੇ ਭਾਰੀ ਗੋਲੀ ਸਿੱਕਾ ਵੀ ਬਰਾਮਦ ਕੀਤਾ ਹੈ | ਇਸ ਮਾਮਲੇ 'ਚ ਖ਼ਾਲਿਸਤਾਨ ਲਿਬਰੇਸ਼ਨ ਫ਼ਰੰਟ ਤੇ ਬੱਬਰ ਖ਼ਾਲਸਾ ਨਾਲ ਸਬੰਧਿਤ ਅਮਰੀਕਾ 'ਚ ਬੈਠੇ ਖਾੜਕੂ ਦਰਮਨਜੀਤ ਸਿੰਘ ਉਰਫ਼ ਦਰਮਨ ਕਾਹਲੋਂ ਦਾ ਨਾਂਅ ਸਾਹਮਣੇ ਆਇਆ ਹੈ | ਅੱਜ ਇਥੇ ਪੁਲਿਸ ਲਾਈਨ ਵਿਖੇ ਪੱਤਰਕਾਰ ਸੰਮੇਲਨ 'ਚ ਇਹ ਖ਼ੁਲਾਸਾ ਕਰਦਿਆਂ ਏ.ਡੀ.ਜੀ.ਪੀ. (ਇੰਟਰਨਲ ਸਕਿਉਰਿਟੀ) ਆਰ.ਐਨ. ਢੋਕੇ ਨੇ ਦੱਸਿਆ ਕਿ ਇਸ ਸਬੰਧੀ ਵਿਸ਼ੇਸ਼ ਸੈੱਲ ਦੇ ਡੀ.ਐਸ.ਪੀ. ਹਰਵਿੰਦਰ ਸਿੰਘ ਦੀ ਟੀਮ ਵਲੋਂ ਕੀਤੀ ਕਾਰਵਾਈ ਤਹਿਤ ਗਿ੍ਫ਼ਤਾਰ ਕੀਤੇ ਨੌਜਵਾਨ ਦੀ ਸ਼ਨਾਖ਼ਤ ਜਗਜੀਤ ਸਿੰਘ ਉਰਫ਼ ਜੱਗੂ (25) ਵਾਸੀ ਪੁਰੀਆਂ ਕਲਾਂ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ | ਜਿਸ ਨੂੰ ਬੀਤੀ ਰਾਤ ਅੰਮਿ੍ਤਸਰ ਦੇ ਕੱਥੂਨੰਗਲ ਨੇੜੇ ਇਕ ਕਾਰ 'ਚੋਂ ਗਿ੍ਫ਼ਤਾਰ ਕੀਤਾ ਗਿਆ ਹੈ | ਉਸ ਦੀ ਕਾਰ ਦੀ ਤਲਾਸ਼ੀ ਲੈਣ 'ਤੇ ਉਸ ਵਿਚੋਂ ਦੋ ਬੈਗ ਮਿਲੇ ਜਿਨ੍ਹਾਂ 'ਚੋਂ ਉਕਤ ਹਥਿਆਰ 48 ਵਿਦੇਸ਼ੀ ਪਿਸਤੌਲਾਂ ਦਾ ਜ਼ਖ਼ੀਰਾ ਬਰਾਮਦ ਹੋਇਆ ਹੈ | ਇਨ੍ਹਾਂ 'ਚੋਂ 19 ਪਿਸਤੌਲ 9 ਐਮ. ਐਮ. (ਜ਼ਿਗਾਨਾ ਤੁਰਕੀ ਦੇ ਬਣੇ) 37 ਮੈਗਜ਼ੀਨ ਅਤੇ 45 ਰੌਂਦ, 30 ਬੋਰ ਦੇ 9 ਪਿਸਤੌਲ (ਚਾਈਨਾ) ਸਣੇ 22 ਮੈਗਜ਼ੀਨ, 19 ਪਿਸਤੌਲ 30 ਬੋਰ (ਸਟਾਰ ਮਾਰਕ) 38 ਮੈਗਜ਼ੀਨ ਤੇ 148 ਰੋਂਦ, 1 ਪਿਸਤੌਲ 9 ਐਮ.ਐਮ. (ਬਰੈਟਾ ਇਟਲੀ) ਅਤੇ 2 ਮੈਗਜ਼ੀਨ ਸ਼ਾਮਿਲ ਹਨ | ਇੰਸਪੈਕਟਰ ਸੁਖਬੀਰ ਸਿੰਘ ਵਲੋਂ ਐਸ.ਐਸ.ਓ.ਸੀ. ਸੈਲ ਵਿਖੇ ਦਰਜ ਮਾਮਲੇ ਅਨੁਸਾਰ ਇਹ ਕਾਰਵਾਈ ਗੁਪਤ ਸੂਚਨਾ ਮਿਲਣ ਦੇ ਆਧਾਰ 'ਤੇ ਨੇਪਰੇ ਚਾੜ੍ਹੀ ਗਈ ਹੈ | ਹਥਿਆਰ ਬਰਾਮਦਗੀ ਦਾ ਮੁੱਖ ਸਰਗਨਾ ਦਰਮਨਜੀਤ ਸਿੰਘ ਉਰਫ਼ ਦਰਮਨ ਕਾਹਲੋਂ ਵਾਸੀ ਤਲਵੰਡੀ ਖੁੰਮਣ ਕੱਥੂਨੰਗਲ ਜ਼ਿਲ੍ਹਾ ਅੰਮਿ੍ਤਸਰ ਹੈ, ਜੋ ਕਿ ਇਸ ਵੇਲੇ ਅਮਰੀਕਾ 'ਚ ਹੈ | ਉਹ ਪਹਿਲਾਂ ਹੀ ਕਈ ਅਪਰਾਧਿਕ ਮਾਮਲਿਆਂ 'ਚ ਪੁਲਿਸ ਨੂੰ ਲੋੜੀਂਦਾ ਹੈ ਅਤੇ ਅਮਰੀਕਾ 'ਚ ਰਹਿੰਦੇ ਸਮੇਂ ਉਸ ਦੇੇ ਪਾਕਿਸਤਾਨ, ਅਮਰੀਕਾ, ਕੈਨੇਡਾ ਵਿਚ ਬੈਠੇ ਖ਼ਾਲਿਸਤਾਨ ਸਮਰਥਕਾਂ ਤੇ ਖਾੜਕੂ ਜਥੇਬੰਦੀਆਂ ਜਿਵੇਂ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਅਤੇ ਬੱਬਰ ਖ਼ਾਲਸਾ ਦੇ ਖਾੜਕੂਆਂ ਨਾਲ ਸਬੰਧ ਬਣ ਗਏ | ਦਰਮਨ ਕਾਹਲੋਂ ਨੇ ਜਗਜੀਤ ਸਿੰਘ ਨਾਲ 2017 ਤੋਂ 2020 ਤੱਕ ਦੁਬਈ ਰਹਿੰਦੇ ਸਮੇਂ ਸੰਪਰਕ ਸਾਧਿਆ ਤੇ ਦਰਮਨ ਕਾਹਲੋਂ ਨੇ ਜਗਜੀਤ ਸਿੰਘ ਨੂੰ ਉਸ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ | ਇਹ ਵੀ ਪਤਾ ਲੱਗਾ ਹੈ ਕਿ ਦਰਮਨ ਕਾਹਲੋਂ ਵੱਖ-ਵੱਖ ਸਰੋਤਾਂ ਤੋਂ ਪੈਸੇ ਇਕੱਠੇ ਕਰਕੇ ਸੂਬੇ 'ਚ ਅਪਰਾਧਿਕ ਕਾਰਵਾਈਆਂ ਲਈ ਭੇਜ ਰਿਹਾ ਹੈ ਅਤੇ ਅਮਨ-ਸ਼ਾਂਤੀ ਨੂੰ ਢਾਹ ਲਾਉਣ ਲਈ ਕੋਈ ਕਾਰਵਾਈ ਅੰਜਾਮ ਦੇਣਾ ਚਾਹੁੰਦਾ ਹੈ | ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਨੌਜਵਾਨ ਜਗਜੀਤ ਸਿੰਘ ਵਲੋਂ ਇਹ ਹਥਿਆਰਾਂ ਦੀ ਖੇਪ ਅੱਗੇ ਕਿਸ ਨੂੰ ਸੌਂਪਣੀ ਸੀ ਅਤੇ ਕਿਸ ਮਕਸਦ ਲਈ ਲਈ ਇਹ ਮੰਗਵਾਈ ਗਈ ਸੀ ਅਤੇ ਕਿਹੜੀ ਵਾਰਦਾਤ ਨੂੰ ੂ ਅੰਜਾਮ ਦਿੱਤਾ ਜਾਣਾ ਸੀ, ਇਸ ਬਾਰੇ ਪੁੱਛਗਿੱਛ ਕਰਨ ਲਈ ਉਸ ਨੂੰ ਈਸ਼ਾ ਗੋਇਲ ਜੇ.ਐਮ.ਆਈ.ਸੀ. ਦੀ ਅਦਾਲਤ 'ਚ ਪੇਸ਼ ਕਰਕੇ ਇਕ ਹਫ਼ਤੇ ਦਾ ਪੁਲਿਸ ਰਿਮਾਂਡ ਲੈ ਲਿਆ ਗਿਆ ਹੈ | ਇਸ ਮੌਕੇ ਉਨ੍ਹਾਂ ਨਾਲ ਏ.ਡੀ.ਜੀ.ਪੀ. ਅਮਿਤ ਪ੍ਰਸਾਦ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਵੀ ਹਾਜ਼ਰ ਸਨ |

ਅੱਤਵਾਦੀ ਸਰਗਰਮੀਆਂ ਲਈ ਵਰਤੇ ਜਾਣੇ ਸਨ ਹਥਿਆਰ- ਡੀ. ਜੀ. ਪੀ

ਚੰਡੀਗੜ੍ਹ, 11 ਜੂਨ (ਅਜੀਤ ਬਿਊਰੋ)-ਡੀ.ਜੀ.ਪੀ. ਦਿਨਕਰ ਗੁਪਤਾ ਨੇ ਅੱਜ ਜ਼ਬਤ ਕੀਤੇ ਹਥਿਆਰਾਂ ਦਾ ਵੇਰਵਾ ਦਿੰਦਿਆਂ ਖ਼ੁਲਾਸਾ ਕੀਤਾ ਕਿ ਇਹ ਹਥਿਆਰ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਵਰਤੇ ਜਾਣੇ ਸਨ | ਡੀ.ਜੀ.ਪੀ ਨੇ ਕਿਹਾ ਕਿ ਇਸ ਤਸਕਰੀ ਰੈਕੇਟ ਦੇ ਮਾਸਟਰ ਮਾਈਾਡ ਦਰਮਨਜੀਤ ਸਿੰਘ ਨੇ ਜਗਜੀਤ ਨੂੰ ਹਥਿਆਰਾਂ ਦੀ ਖੇਪ ਇਕੱਠੀ ਕਰਕੇ ਲੁਕਾਉਣ ਅਤੇ ਪਿਸਤੌਲਾਂ ਦੀ ਸਪੁਰਦਗੀ ਲਈ ਅਗਲੇਰੇ ਨਿਰਦੇਸ਼ਾਂ ਦੀ ਉਡੀਕ ਕਰਨ ਲਈ ਕਿਹਾ ਸੀ | ਦਰਮਨਜੀਤ ਸਿੰਘ ਕਾਹਲੋਂ, ਜੋ ਪੰਜਾਬ ਵਿਚ ਭਗੌੜਾ ਐਲਾਨਿਆ ਗਿਆ ਹੈ, ਦੇ ਖੁੱਲ੍ਹੇ ਵਾਰੰਟ ਜਾਰੀ ਕੀਤੇ ਗਏ ਹਨ | ਉਹ ਗਿ੍ਫ਼ਤਾਰੀ ਤੋਂ ਬਚਣ ਲਈ 2017 ਵਿਚ ਯੂ.ਐਸ.ਏ. ਫ਼ਰਾਰ ਤੋਂ ਪਹਿਲਾਂ ਪੰਜਾਬ ਵਿਚ ਹੋਈਆਂ ਕਈ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਿਲ ਸੀ | ਉਸ ਨੇ ਬਦਨਾਮ ਗੈਂਗਸਟਰ ਹਰਵਿੰਦਰ ਸਿੰਘ ਉਰਫ਼ ਮੰਨੂ ਨੂੰ 2017 ਵਿਚ ਪੁਲਿਸ ਹਿਰਾਸਤ 'ਚੋਂ ਫ਼ਰਾਰ ਹੋਣ ਵਿਚ ਵੀ ਸਹਾਇਤਾ ਕੀਤੀ ਸੀ | 2020 ਵਿਚ ਅਮਰੀਕਾ ਤੋਂ ਦਰਮਨਜੀਤ ਨੇ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਗ਼ੈਰ ਕਾਨੂੰਨੀ ਹਥਿਆਰ ਖ਼ਰੀਦਣ ਲਈ ਪੰਜਾਬ

'ਜਿਨ੍ਹਾਂ ਦੇ ਘਰ ਸ਼ੀਸ਼ੇ ਦੇ ਹੁੰਦੇ ਹਨ, ਉਹ ਦੂਜਿਆਂ 'ਤੇ ਪੱਥਰ ਨਹੀਂ ਸੁੱਟਦੇ'

ਨਵੀਂ ਦਿੱਲੀ, 11 ਜੂਨ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ, ਜਿਸ 'ਚ ਉਨ੍ਹਾਂ ਨੇ ਆਪਣੇ ਖ਼ਿਲਾਫ਼ ਸਾਰੇ ਮਾਮਲਿਆਂ ਨੂੰ ਸੀ. ਬੀ. ਆਈ. ਦੇ ਸਪੁਰਦ ਕਰਨ ਦੀ ਮੰਗ ਕੀਤੀ ਸੀ | ...

ਪੂਰੀ ਖ਼ਬਰ »

ਇਸ ਮਹੀਨੇ ਹੋਵੇਗਾ ਰਾਸ਼ਟਰੀ ਸੀਰੋ ਸਰਵੇਖਣ

• ਲਗਾਤਾਰ ਚੌਥੇ ਦਿਨ 1 ਲੱਖ ਤੋਂ ਘੱਟ ਆਏ ਕੋਰੋਨਾ ਮਾਮਲੇ • ਮੌਤਾਂ ਦਾ ਅੰਕੜਾ ਚਿੰਤਾ ਦਾ ਵਿਸ਼ਾ ਨਵੀਂ ਦਿੱਲੀ, 11 ਜੂਨ (ਉਪਮਾ ਡਾਗਾ ਪਾਰਥ)- ਹੁਣ ਤੱਕ ਦੇਸ਼ ਭਰ 'ਚ ਕੋਰੋਨਾ ਨਾਲ ਪ੍ਰਭਾਵਿਤ ਆਬਾਦੀ ਦਾ ਪਤਾ ਲਾਉਣ ਲਈ ਕੇਂਦਰ ਸਰਕਾਰ ਵਲੋਂ ਇਸ ਮਹੀਨੇ ਹੀ ਰਾਸ਼ਟਰੀ ...

ਪੂਰੀ ਖ਼ਬਰ »

ਪੁਲਿਸ ਮੁਕਾਬਲੇ 'ਚ ਹਲਾਕ ਜੈਪਾਲ ਅਤੇ ਜੱਸੀ ਦੇ ਪਾਕਿਸਤਾਨ ਨਾਲ ਸਨ ਸਬੰਧ

ਰਣਜੀਤ ਸਿੰਘ ਲੁਧਿਆਣਵੀ ਕੋਲਕਾਤਾ, 11 ਜੂਨ -ਇੱਥੇ ਨਿਊ ਟਾਊਨ ਇਲਾਕੇ ਦੇ ਸਾਪੁਰਜੀ ਹਾਉਸਿੰਗ 'ਚ ਪੁਲਿਸ ਮੁਕਾਬਲੇ 'ਚ ਹਲਾਕ ਜੈਪਾਲ ਸਿੰਘ ਭੁੱਲਰ ਅਤੇ ਜਸਪ੍ਰੀਤ ਸਿੰਘ ਜੱਸੀ ਦੇ ਹਲਾਕ ਹੋਣ ਤੋਂ ਬਾਅਦ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਪੰਜਾਬ 'ਚ 1230 ਨਵੇਂ ਮਾਮਲੇ-59 ਮੌਤਾਂ

ਚੰਡੀਗੜ੍ਹ, 11 ਜੂਨ (ਵਿਕਰਮਜੀਤ ਸਿੰਘ ਮਾਨ)-ਸੂਬੇ 'ਚ ਕੋਰੋਨਾ ਕਾਰਨ ਅੱਜ 59 ਹੋਰ ਮੌਤਾਂ ਹੋਈਆਂ, ਉਥੇ 2071 ਮਰੀਜ਼ ਠੀਕ ਹੋਏ ਹਨ | ਵੱਖ-ਵੱਖ ਥਾਵਾਂ ਤੋਂ 1230 ਨਵੇਂ ਮਾਮਲੇ ਸਾਹਮਣੇ ਆਏ ਹਨ | ਅੱਜ ਹੋਈਆਂ ਮੌਤਾਂ 'ਚ ਅੰਮਿ੍ਤਸਰ ਤੋਂ 6, ਬਠਿੰਡਾ 3, ਫਰੀਦਕੋਟ 3, ਫਤਹਿਗੜ੍ਹ ਸਾਹਿਬ 2, ...

ਪੂਰੀ ਖ਼ਬਰ »

ਡੇਰਾ ਮੁਖੀ ਜੇਲ੍ਹ ਹਸਪਤਾਲ 'ਚ ਦਾਖ਼ਲ

ਪੈਨਕ੍ਰੀਆਜ਼ 'ਚ ਸੋਜ ਤੇ ਸ਼ੂਗਰ ਵਧੀ ਚੰਡੀਗੜ੍ਹ, 11 ਜੂਨ (ਰਾਮ ਸਿੰਘ ਬਰਾੜ)-ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹਿਮ ਦੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ 4 ਦਿਨ ਵੱਖ-ਵੱਖ ਸਰੀਰਕ ਟੈਸਟ ਕਰਨ ਤੋਂ ਬਾਅਦ ਵੀਰਵਾਰ ਨੂੰ ਸੁਨਾਰੀਆ ਜੇਲ੍ਹ 'ਚ ਭੇਜ ਦਿੱਤਾ ਗਿਆ ਸੀ ਅਤੇ ...

ਪੂਰੀ ਖ਼ਬਰ »

ਫਾਈਜ਼ਰ ਵੈਕਸੀਨ ਕੋਰੋਨਾ ਦੇ ਸਾਰੇ ਰੂਪਾਂ ਲਈ ਪ੍ਰਭਾਵਸ਼ਾਲੀ

ਵਾਸ਼ਿੰਗਟਨ, 11 ਜੂਨ (ਏਜੰਸੀ)-ਫਾਈਜ਼ਰ ਕੰਪਨੀ ਦੇ ਸੀ.ਈ.ਓ. ਅਲਬਰਟ ਬੋਰਲਾ ਨੇ ਕਿਹਾ ਹੈ ਕਿ ਕੋਰੋਨਾ ਦਾ ਕੋਈ ਵੀ ਰੂਪ ਫਾਈਜ਼ਰ ਵੈਕਸੀਨ ਤੋਂ ਬਚ ਨਹੀਂ ਸਕਦਾ ਕਿਉਂਕਿ ਫਾਈਜ਼ਰ ਟੀਕਾ ਸਾਰੇ ਰੂਪਾਂ ਲਈ ਪ੍ਰਭਾਵਸ਼ਾਲੀ ਹੈ ਪਰ ਇਸ ਦੇ ਬਾਵਜੂਦ ਕੰਪਨੀ ਉਭਰ ਰਹੇ ਨਵੇਂ ...

ਪੂਰੀ ਖ਼ਬਰ »

ਐਨ.ਜੀ.ਟੀ. ਵਲੋਂ ਐਸ.ਟੀ.ਪੀ. ਰੱਖ-ਰਖਾਅ ਅਦਾਇਗੀ 'ਤੇ ਪੰਜਾਬ ਦੇ ਮੁੱਖ ਸਕੱਤਰ ਨੂੰ ਨਿਰਦੇਸ਼

ਨਵੀਂ ਦਿੱਲੀ, 11 ਜੂਨ (ਏਜੰਸੀ)-ਨੈਸ਼ਨਲ ਗ੍ਰੀਨ ਟਿ੍ਬਿਊਨਲ (ਐਨ.ਜੀ.ਟੀ.) ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਸੀਵਰੇਜ ਟਰੀਟਮੈਂਟ ਪਲਾਂਟ (ਐਸ.ਟੀ.ਪੀ.) ਦੇ ਸੰਚਾਲਨ ਕਰਨ ਵਾਲੇ ਠੇਕੇਦਾਰਾਂ ਨੂੰ ਰੱਖ-ਰਖਾਅ ਦੇ ਖਰਚਿਆਂ ਦੀ ਸਮੇਂ ਸਿਰ ਅਦਾਇਗੀ ਸਬੰਧੀ ਸਥਾਨਕ ਮਿਉਂਸਪਲ ...

ਪੂਰੀ ਖ਼ਬਰ »

ਸੂਬੇ 'ਇਕ ਦੇਸ਼, ਇਕ ਰਾਸ਼ਨ ਕਾਰਡ' ਸਕੀਮ ਲਾਗੂ ਕਰਨ-ਸੁਪਰੀਮ ਕੋਰਟ

ਨਵੀਂ ਦਿੱਲੀ, 11 ਜੂਨ (ਏਜੰਸੀ)-ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 'ਇਕ ਰਾਸ਼ਟਰ, ਇਕ ਰਾਸ਼ਨ ਕਾਰਡ' ਯੋਜਨਾ ਨੂੰ ਜ਼ਰੂਰ ਲਾਗੂ ਕਰਨਾ ਚਾਹੀਦਾ ਹੈ, ਕਿਉਂਕਿ ਇਹ ਯੋਜਨਾ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਕੰਮ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX