ਤਾਜਾ ਖ਼ਬਰਾਂ


ਦਿੱਲੀ ਵਿਚ 1 ਜਨਵਰੀ ਤੱਕ ਪਟਾਕਿਆਂ 'ਤੇ ਪੂਰੀ ਤਰ੍ਹਾਂ ਪਾਬੰਦੀ, ਡੀ.ਪੀ.ਸੀ.ਸੀ. ਨੇ ਕੀਤਾ ਨੋਟੀਫਿਕੇਸ਼ਨ ਜਾਰੀ
. . .  21 minutes ago
ਨਵਜੋਤ ਸਿੰਘ ਸਿੱਧੂ ਨੂੰ ਮਿਲਣ ਤੋਂ ਬਾਅਦ ਕੈਬਨਿਟ ਮੰਤਰੀ ਰਾਜਾ ਵੜਿੰਗ ਨੇ ਕਿਹਾ ਕਿ ਕੱਲ੍ਹ ਨੂੰ ਸਾਰਾ ਮਸਲਾ ਹੱਲ ਕਰ ਲਿਆ ਜਾਵੇਗਾ
. . .  56 minutes ago
ਨਵਜੋਤ ਸਿੱਧੂ ਦੇ ਅਸਤੀਫੇ ਤੋਂ ਬਾਅਦ ਸੁਨੀਲ ਜਾਖੜ ਦਾ ਤਿੱਖਾ ਬਿਆਨ
. . .  about 2 hours ago
ਨਵਜੋਤ ਸਿੰਘ ਸਿੱਧੂ ਦੇ ਘਰ ਪਹੁੰਚੇ ਰਾਜਾ ਵੜਿੰਗ, ਪ੍ਰਗਟ ਸਿੰਘ , ਨਿਰਮਲ ਸ਼ਤਰਾਣਾ ,ਕੁਲਬੀਰ ਜ਼ੀਰਾ
. . .  about 2 hours ago
ਬਸਪਾ ਦੀ ਭਵਿੱਖਬਾਣੀ ਅਨੁਸਾਰ ਸਿੱਧੂ ਕਾਂਗਰਸ ਦਾ 'ਗੱਠਾ ਪਟਾਕਾ' ਜਿਹੜਾ ਕਾਂਗਰਸ ਦੇ ਪੰਜੇ ਵਿਚ ਫੱਟ ਗਿਆ - ਗੜ੍ਹੀ
. . .  about 2 hours ago
ਗੜ੍ਹਸ਼ੰਕਰ, 28 ਸਤੰਬਰ (ਧਾਲੀਵਾਲ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਦਿੱਤੇ ਗਏ ਅਸਤੀਫੇ ਤੇ ਪ੍ਰਤੀਕਰਮ ਦਿੰਦਿਆਂ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਉਹ ਦੋ ਮਹੀਨੇ ਪਹਿਲਾਂ ...
ਜਲੰਧਰ ਦੇ ਬਸ਼ੀਰ ਪੁਰਾ ਫਾਟਕ 'ਤੇ ਮਾਲਗੱਡੀ ਪਟੜੀ ਤੋਂ ਉੱਤਰੀ , ਆਵਾਜਾਈ ਪ੍ਰਭਾਵਿਤ
. . .  about 3 hours ago
ਸਿੱਧੂ ਨੇ ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੁੱਧ ਸਟੈਂਡ ਲਿਆ- ਖਹਿਰਾ
. . .  about 3 hours ago
ਚੰਡੀਗੜ੍ਹ , 28 ਸਤੰਬਰ-ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਉਨ੍ਹਾਂ (ਨਵਜੋਤ ਸਿੰਘ ਸਿੱਧੂ) ਨੇ ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੁੱਧ ਸਟੈਂਡ ਲਿਆ ਸੀ । ਅਸੀਂ ਉਨ੍ਹਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਸਤੀਫਾ ...
ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਸਵੀਕਾਰ ਨਹੀਂ ​ਕੀਤਾ ਗਿਆ ਹੈ - ਕਾਂਗਰਸ ਸੂਤਰ
. . .  about 3 hours ago
ਜੋਗਿੰਦਰ ਢੀਂਗਰਾ ਨੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੋਂ ਦਿੱਤਾ ਅਸਤੀਫ਼ਾ
. . .  about 3 hours ago
ਮੁੰਬਈ ਇੰਡੀਅਨ ਨੇ ਟਾਸ ਜਿੱਤਿਆ, ਪੰਜਾਬ ਨੂੰ ਬੱਲੇਬਾਜ਼ੀ ਦਾ ਸੱਦਾ
. . .  1 minute ago
ਰਜ਼ੀਆ ਸੁਲਤਾਨਾ ਨੇ ਦਿੱਤਾ ਅਸਤੀਫ਼ਾ
. . .  about 4 hours ago
ਨਵਜੋਤ ਸਿੱਧੂ ਨੂੰ ਕੋਈ ਲਾਲਚ ਨਹੀਂ ਤੇ ਉਹ ਪੰਜਾਬ ਤੇ ਪੰਜਾਬੀਅਤ ਲਈ ਲੜ ਰਹੇ ਹਨ -ਰਜ਼ੀਆ ਸੁਲਤਾਨਾ
. . .  1 minute ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੱਦੀ ਹੰਗਾਮੀ ਬੈਠਕ
. . .  about 5 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹੰਗਾਮੀ ...
ਕੈਪਟਨ ਅਮਰਿੰਦਰ ਸਿੰਘ ਪਹੁੰਚੇ ਦਿੱਲੀ
. . .  about 5 hours ago
ਨਵੀਂ ਦਿੱਲੀ, 28 ਸਤੰਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚੇ ਹਨ . ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਇੱਥੇ ਕੋਈ ਵੀ ਰਾਜਨੀਤਕ ਪ੍ਰੋਗਰਾਮ ਨਹੀਂ ਹੈ ...
ਕਾਂਗਰਸ ਦੇ ਹੋਏ ਕਨ੍ਹਈਆ ਕੁਮਾਰ ਅਤੇ ਜਿਗਨੇਸ਼ ਮੇਵਾਨੀ
. . .  about 6 hours ago
ਨਵੀਂ ਦਿੱਲੀ, 28 ਸਤੰਬਰ - ਸੀ.ਪੀ.ਆਈ. ਨੇਤਾ ਕਨ੍ਹਈਆ ਕੁਮਾਰ ਅਤੇ ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਨੀ ਨਵੀਂ ਦਿੱਲੀ ਵਿਚ ਰਾਹੁਲ ਗਾਂਧੀ ਦੀ ਮੌਜੂਦਗੀ ਵਿਚ...
ਅੰਗਹੀਣ ਵਿਅਕਤੀਆਂ ਨੂੰ ਦਿੱਤੇ ਜਾਣਗੇ 14.28 ਲੱਖ ਰੁਪਏ ਦੀ ਕੀਮਤ ਨਾਲ ਟ੍ਰਾਈ ਸਾਈਕਲ: ਸੋਮ ਪ੍ਰਕਾਸ਼
. . .  about 6 hours ago
ਫਗਵਾੜਾ, 28 ਸਤੰਬਰ (ਹਰਜੋਤ ਸਿੰਘ ਚਾਨਾ) - ਅੰਗਹੀਣ ਵਿਅਕਤੀਆਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ 34 ਅਪਾਹਿਜ ਵਿਅਕਤੀਆਂ ਨੂੰ ਮੋਟਰਾਈਜ਼ਡ ਟ੍ਰਾਈ ਸਾਈਕਲ ਦਿੱਤੇ...
ਸਰਪੰਚ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਬਸਪਾ ਵਲੋਂ ਜਮਸ਼ੇਰ ਵਿਚ ਲਗਾਇਆ ਗਿਆ ਜਾਮ
. . .  about 6 hours ago
ਜਮਸ਼ੇਰ ਖ਼ਾਸ,ਜੰਡਿਆਲਾ ਮੰਜਕੀ - 28 ਸਤੰਬਰ (ਅਵਤਾਰ ਤਾਰੀ, ਸੁਰਜੀਤ ਸਿੰਘ ਜੰਡਿਆਲਾ) - ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਸਰਪੰਚ ਖ਼ਿਲਾਫ਼ ਬਸਪਾ ਵਲੋਂ ਅੱਜ ਜਮਸ਼ੇਰ ਖ਼ਾਸ ਵਿਚ ਜਾਮ ਲਾਇਆ ਗਿਆ...
ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਰਾਘਵ ਚੱਢਾ ਦਾ ਬਿਆਨ
. . .  about 6 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਵਿਚ ਅਰਾਜਕਤਾ ਦੀ ਸੰਪੂਰਨ ਸਥਿਤੀ ਹੈ ...
ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ ਇਕ ਗੀਤ ਦੀਆਂ ਸਤਰਾਂ ਨਾਲ ਨਵਜੋਤ ਸਿੰਘ ਸਿੱਧੂ 'ਤੇ ਕੱਸਿਆ ਤਨਜ
. . .  about 6 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ ਇਕ ਗੀਤ ਦੀਆਂ ਸਤਰਾਂ ਨਾਲ ਨਵਜੋਤ ਸਿੰਘ ਸਿੱਧੂ 'ਤੇ...
ਗੁਲਜ਼ਾਰ ਇੰਦਰ ਚਾਹਲ ਨੇ ਖ਼ਜ਼ਾਨਚੀ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  about 7 hours ago
ਚੰਡੀਗੜ੍ਹ, 28 ਸਤੰਬਰ - ਗੁਲਜ਼ਾਰ ਇੰਦਰ ਚਾਹਲ ਨੇ ਖ਼ਜ਼ਾਨਚੀ ਅਹੁਦੇ ਤੋਂ ਦਿੱਤਾ ਅਸਤੀਫ਼ਾ ...
ਗੁਲਾਬੀ ਸੁੰਡੀ ਕਾਰਨ ਨਰਮਾ ਖ਼ਰਾਬ ਹੋਣ ਤੋਂ ਦੁਖੀ ਖੇਤ ਮਜ਼ਦੂਰ ਨੇ ਕੀਤੀ ਆਤਮਹੱਤਿਆ
. . .  about 7 hours ago
ਤਲਵੰਡੀ ਸਾਬੋ, 28 ਸਤੰਬਰ (ਰਣਜੀਤ ਸਿੰਘ ਰਾਜੂ) - ਮਾਲਵੇ ਦੀ ਨਰਮਾ ਪੱਟੀ ਦੇ ਉਕਤ ਖਿੱਤੇ ਦੇ ਪਿੰਡ ਜਗਾ ਰਾਮ ਤੀਰਥ ਦੇ ਇੱਕ ਖੇਤ ਮਜ਼ਦੂਰ ਮਹਿੰਦਰ ਸਿੰਘ ਨੇ ਆਪਣੇ ਖੇਤ ਵਿਚ ਫਾਹਾ ਲੈ ਕੇ ਜੀਵਨ ਲੀਲਾ ਖ਼ਤਮ ...
ਅਸੀਂ ਸਿੱਧੂ ਸਾਬ੍ਹ ਨਾਲ ਬੈਠ ਕੇ ਗੱਲ ਕਰਾਂਗੇ - ਚੰਨੀ
. . .  about 7 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ 'ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਸਤੀਫ਼ੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ...
ਕਾਨੂੰਨ ਰੱਦ ਕਰਨ ਲਈ ਸਪੈਸ਼ਲ ਸੈਸ਼ਨ ਬੁਲਾਇਆ ਜਾਵੇਗਾ - ਚੰਨੀ
. . .  about 7 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਰੱਦ ਕਰਨ ਲਈ ਸਪੈਸ਼ਲ ਸੈਸ਼ਨ ਬੁਲਾਇਆ...
ਪੰਜਾਬ ਨੂੰ ਜੰਮੂ ਕਸ਼ਮੀਰ ਨਾ ਬਣਾਇਆ ਜਾਵੇ - ਚੰਨੀ
. . .  about 7 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਪੰਜਾਬ ਨੂੰ ਜੰਮੂ ਕਸ਼ਮੀਰ ਨਾ ਬਣਾਇਆ ਜਾਵੇ, ...
ਚੰਨੀ ਦੀ ਕੇਂਦਰ ਨੂੰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੀ ਅਪੀਲ
. . .  about 7 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ ਹੈ | ਇਸ ਨਾਲ ਹੀ ਕੇਂਦਰ ਨੂੰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 30 ਜੇਠ ਸੰਮਤ 553

ਸੰਗਰੂਰ

ਤੇਲ ਦੀਆਂ ਵਧੀਆਂ ਕੀਮਤਾਂ ਨੰੂ ਲੈ ਕੇ ਜ਼ਿਲ੍ਹਾ ਸੰਗਰੂਰ 'ਚ ਕਾਂਗਰਸੀਆਂ ਨੇ ਕੀਤੇ ਰੋਸ ਮੁਜ਼ਾਹਰੇ

ਸੰਗਰੂਰ, 11 ਜੂਨ (ਅਮਨਦੀਪ ਸਿੰਘ ਬਿੱਟਾ) - ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਦੇ ਸੱਦੇ ਉੱਤੇ ਦੇਸ਼ ਭਰ ਵਿਚ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਦਿੱਤੇ ਜਾ ਰਹੇ ਰੋਸ ਧਰਨਿਆਂ ਦੀ ਲੜੀ ਅਧੀਨ ਸੰਗਰੂਰ ਵਿਖੇ ਦਿੱਤੇ ਗਏ ਧਰਨੇ ਦੀ ਅਗਵਾਈ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਜਿੰਦਰ ਸਿੰਘ ਰਾਜਾ ਬੀਰ ਕਲਾਂ ਨੇ ਕੀਤੀ | ਪਟਰੋਲ, ਡੀਜ਼ਲ ਦੀਆਂ ਕੀਮਤਾਂ ਵਿਚ ਕੀਤੇ ਜਾ ਰਹੇ ਅਥਾਹ ਵਾਧੇ ਖ਼ਿਲਾਫ਼ ਦਿੱਤੇ ਧਰਨੇ ਮੌਕੇ ਇਕੱਤਰਤਾ ਨੰੂ ਸੰਬੋਧਨ ਕਰਦਿਆਂ ਬੀਰ ਕਲਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅੱਜ ਹਰ ਫ਼ਰੰਟ ਉੱਤੇ ਫ਼ੇਲ੍ਹ ਸਰਕਾਰ ਸਾਬਤ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਅੱਜ ਪਟਰੋਲ ਦਾ ਭਾਅ 100 ਰੁਪਏ ਅਤੇ ਡੀਜ਼ਲ ਦਾ ਭਾਅ 90 ਰੁਪਏ ਤੱਕ ਪੁੱਜ ਚੁੱਕਿਆ ਹੈ ਪਰ ਕੇਂਦਰ ਸਰਕਾਰ ਅੱਖਾਂ ਮੀਚੀ ਇਹ ਸਭ ਕੁਝ ਦੇਖ ਰਹੀ ਹੈ | ਡੀਜ਼ਲ ਦੇ ਵਧੇ ਭਾਅ ਕਾਰਨ ਸਭ ਤੋਂ ਵੱਡਾ ਨੁਕਸਾਨ ਪੰਜਾਬ ਸਮੇਤ ਹੋਰ ਖੇਤੀ ਪ੍ਰਧਾਨ ਸੂਬਿਆਂ ਨੰੂ ਸਭ ਤੋਂ ਵੱਧ ਹੋਣ ਦੀ ਗੱਲ ਕਰਦਿਆਂ ਬੀਰ ਕਲਾਂ ਨੇ ਕਿਹਾ ਕਿ ਇੰਨਾ ਮਹਿੰਗਾ ਡੀਜ਼ਲ ਫੂਕ ਕੇ ਕਿਸਾਨ ਆਪਣੀ ਪੈਦਾਵਰ ਦਾ ਸਹੀ ਮੁੱਲ ਕਿਵੇਂ ਲੈ ਸਕੇਗਾ ਅਤੇ ਟਰਾਂਸਪੋਰਟਰ ਇੰਨੇ ਮਹਿੰਗੇ ਡੀਜ਼ਲ ਬਾਲ ਕੇ ਆਪਣੇ ਪਰਿਵਾਰ ਦਾ ਪਾਲਨ ਪੋਸ਼ਣ ਕਿੰਝ ਕਰੇਗਾ | ਅਤਿ ਦੇ ਵੱਧ ਰਹੀ ਮਹਿੰਗਾਈ ਪਿੱਛੇ ਵੀ ਕਾਂਗਰਸ ਆਗੂ ਨੇ ਕੇਂਦਰ ਸਰਕਾਰ ਨੰੂ ਹੀ ਜਿੰਮੇਵਾਰ ਕਰਾਰ ਦਿੰਦਿਆਂ ਕਿਹਾ ਕਿ ਅੱਜ ਘਰੇਲੂ ਗੈੱਸ ਉੱਪਰ ਸਬਸਿਡੀ ਖ਼ਤਮ ਕਰ ਕੇ ਮੋਦੀ ਸਰਕਾਰ ਨੇ ਘਰਾਂ ਦੇ ਚੁੱਲ੍ਹੇ ਵੀ ਠੰਢੇ ਕਰ ਦਿੱਤੇ ਹਨ | ਡਿਪਟੀ ਕਮਿਸ਼ਨਰ ਦਫ਼ਤਰ ਦੇ ਪਾਰਕ ਵਿਚ ਦਿੱਤੇ ਰੋਸ ਧਰਨੇ ਨੰੂ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਨਰੇਸ਼ ਗਾਬਾ, ਮਾਰਕਿਟ ਕਮੇਟੀ ਦੇ ਚੇਅਰਮੈਨ ਅਨਿਲ ਕੁਮਾਰ ਘੀਚਾ, ਸਮਾਲ ਸਕੇਲ ਇੰਡਸਟਰੀਜ਼ ਦੇ ਉਪ ਚੇਅਰਮੈਨ ਮਹੇਸ਼ ਕੁਮਾਰ ਮੇਸੀ, ਐਡਵੋਕੇਟ ਸਤੀਸ਼ ਕਾਂਸਲ, ਪਰਮਿੰਦਰ ਸ਼ਰਮਾ, ਨੱਥੂ ਲਾਲ ਢੀਂਗਰਾ, ਮਹਿਲਾ ਕਾਂਗਰਸ ਦੀ ਸੂਬਾ ਸਕੱਤਰ ਨਰੇਸ਼ ਕੁਮਾਰ ਸ਼ਰਮਾ, ਅਵਤਾਰ ਸਿੰਘ ਖੁਰਾਣੀ, ਪਰਮਾਨੰਦ ਕਾਂਸਲ, ਮਾਸਟਰ ਰਜਿੰਦਰ ਮਨਚੰਦਾ, ਬਿੰਦਰ ਕੁਮਾਰ, ਬਲਦੇਵ ਸਿੰਘ ਈਲਵਾਲ, ਪਿ੍ਤਪਾਲ ਪਾਲ ਸੋਹੀਆਂ, ਹਰਪਾਲ ਸਿੰਘ ਸੋਨੰੂ, ਸੁਖਪਾਲ ਸਿੰਘ ਬਲਾਕ ਸੰਮਤੀ ਮੈਂਬਰ, ਜਗਵਿੰਦਰ ਕਾਲਾ, ਜਸਪਾਲ ਸ਼ਰਮਾ, ਅੰਗਰੇਜ ਸਿੰਘ, ਕੁਲਦੀਪ ਭੋਲ ਅਤੇ ਨਰੇਸ਼ ਬਾਘੀਆਂ ਆਦਿ ਮੌਜੂਦ ਸਨ |
ਸੁਨਾਮ ਊਧਮ ਸਿੰਘ ਵਾਲਾ, (ਭੁੱਲਰ, ਧਾਲੀਵਾਲ, ਸੱਗੂ) - ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੇ ਭਾਰੀ ਵਾਧੇ ਦੇ ਵਿਰੋਧ ਵਿਚ ਕਾਂਗਰਸ ਪਾਰਟੀ ਦੇ ਸੈਂਕੜੇ ਵਰਕਰਾਂ ਵਲੋਂ ਅੱਜ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ ਅਤੇ ਸੀਨੀਅਰ ਕਾਂਗਰਸੀ ਆਗੂ ਹਰਮਨਦੇਵ ਸਿੰਘ ਬਾਜਵਾ ਦੀ ਅਗਵਾਈ ਹੇਠ ਸਥਾਨਕ ਆਈ.ਟੀ.ਆਈ ਚੋਕ ਵਿਖੇ ਧਰਨਾ ਦੇ ਕੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਦਾਮਨ ਥਿੰਦ ਬਾਜਵਾ ਅਤੇ ਬਹੁਤ ਸਾਰੀਆਂ ਔਰਤਾਂ ਵਰਕਰਾਂ ਵਲੋਂ ਇੱਕ ਟਰੱਕ ਨੂੰ ਰੱਸੇ ਨਾਲ ਖਿੱਚ ਕੇ ਤੇਲ ਦੀਆਂ ਕੀਮਤਾਂ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਦਾਮਨ ਥਿੰਦ ਬਾਜਵਾ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੌਰਾਨ ਪ੍ਰਧਾਨ ਮੰਤਰੀ ਵਲੋਂ ਲੋਕਾਂ ਦੀ ਬਾਂਹ ਫੜਨ ਦੀ ਬਜਾਏ ਤੇਲ ਦੀਆਂ ਕੀਮਤਾਂ ਵਿੱਚ ਬੇਤਹਾਸ਼ਾ ਵਾਧਾ ਕਰ ਕੇ ਲੋਕਾਂ 'ਤੇ ਲੱਖਾਂ ਕਰੋੜਾਂ ਰੁਪਏ ਦਾ ਬੋਝ ਪਾਇਆ ਗਿਆ ਹੈ, ਲੋਕ ਆਕਸੀਜਨ ਦੀ ਘਾਟ ਕਾਰਨ ਜ਼ਿੰਦਗੀਆਂ ਤੋਂ ਹੱਥ ਧੋ ਰਹੇ ਹਨ, ਪਰ ਕੇਂਦਰ ਸਰਕਾਰ ਪੈਸਾ ਕਮਾਉਣ 'ਤੇ ਲੱਗੀ ਹੋਈ | ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਮਨਪ੍ਰੀਤ ਬਾਂਸਲ, ਮਲਕੀਤ ਥਿੰਦ, ਬਲਜੀਤ ਸਿੰਘ ਐਮ.ਸੀ, ਚਮਕੌਰ ਹਾਂਡਾ, ਮਨੀ ਵੜੈਚ, ਹਿੰਮਤ ਬਾਜਵਾ ਆਦਿ ਮੌਜੂਦ ਸਨ |
ਲਹਿਰਾਗਾਗਾ, (ਗਰਗ, ਢੀਂਡਸਾ, ਖੋਖਰ) - ਦੇਸ਼ ਭਰ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਦੇ ਰੋਸ ਵਜੋਂ ਅੱਜ ਇੱਥੇ ਜਾਖ਼ਲ ਰੋਡ ਉੱਪਰ ਯੂਥ ਕਾਂਗਰਸ ਵਲੋਂ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਸਪੁੱਤਰ ਰਾਹੁਲਇੰਦਰ ਸਿੰਘ ਸਿੱਧੂ ਯੂਥ ਆਗੂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਬੀਬੀ ਭੱਠਲ ਦੇ ਮੀਡੀਆ ਸਲਾਹਕਾਰ ਸਨਮੀਕ ਸਿੰਘ ਹੈਨਰੀ ਦੀ ਅਗਵਾਈ ਹੇਠ ਇਕੱਠੇ ਹੋਏ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਹੋ ਰਹੇ ਵਾਧੇ ਨੂੰ ਰੋਕਿਆ ਜਾਵੇ | ਇਸ ਮੌਕੇ ਉਪ ਚੇਅਰਮੈਨ ਰਵਿੰਦਰ ਰਿੰਕੂ, ਸ਼ਹਿਰੀ ਪ੍ਰਧਾਨ ਈਸ਼ਵਰ ਕਵਾੜੀਆ, ਸੁਰਿੰਦਰ ਕੁਮਾਰ ਖੰਡ-ਘੀ ਵਾਲੇ, ਟਰੱਕ ਯੂਨੀਅਨ ਦੇ ਪ੍ਰਧਾਨ ਸੁਰੇਸ਼ ਸਿੰਗਲਾ, ਭੱਠਾ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਗਰਗ, ਬਾਬਾ ਗੁਰਤੇਜ ਸਿੰਘ, ਗੁਰਨਾਮ ਸਿੰਘ ਸੰਧੂ, ਪਰਮਜੀਤ ਸਿੰਘ ਕਾਲੀਆ, ਬੱਬੂ ਫੋਟੋਗ੍ਰਾਫਰ ਸਮੇਤ ਹੋਰ ਮੌਜੂਦ ਸਨ |
ਅਹਿਮਦਗੜ੍ਹ, (ਰਣਧੀਰ ਸਿੰਘ ਮਹੋਲੀ) - ਡੀਜ਼ਲ ਪੈਟਰੋਲ ਦੀਆਂ ਨਿੱਤ ਵਧ ਰਹੀਆਂ ਕੀਮਤਾਂ ਅਤੇ ਖਾਣ ਪੀਣ ਵਾਲੇ ਪਦਾਰਥਾਂ ਦੀ ਮਹਿੰਗਾਈ ਦੇ ਵਿਰੋਧ ਵਿਚ ਕਾਂਗਰਸੀਆਂ ਵਲੋਂ ਰੋਸ਼ ਪ੍ਰਦਰਸ਼ਨ ਕੀਤਾ ਗਿਆ | ਰੋਸ ਪ੍ਰਦਰਸ਼ਨ ਦੌਰਾਨ ਵਿਧਾਇਕ ਧੀਮਾਨ ਦੇ ਪੀਏ ਤੇਜ਼ੀ ਕਮਾਲਪੁਰ, ਨਗਰ ਕੌਂਸਲ ਪ੍ਰਧਾਨ ਵਿੱਕੀ ਟੰਡਨ , ਚੇਅਰਮੈਨ ਬਲਜਿੰਦਰ ਬੌੜਹਾਈ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਡਿਜੀਟਲ ਭਾਰਤ ਦਾ ਸੁਪਨਾ ਦਿਖਾ ਕੇ ਕੁਝ ਕਾਰਪੋਰੇਟ ਘਰਾਣਿਆਂ ਨੂੰ ਮਾਲੋ ਮਾਲ ਕਰਨ ਲੱਗਾ ਹੈ | ਇਸ ਮੌਕੇ ਪੀ ਏ ਤੇਜ਼ੀ ਕਮਾਲਪੁਰ, ਨਗਰ ਕੌਂਸਲ ਪ੍ਰਧਾਨ ਵਿੱਕੀ ਟੰਡਨ, ਚੇਅਰਮੈਨ ਬਲਜਿੰਦਰ ਸਿੰਘ, ਪ੍ਰਧਾਨ ਜਸਵਿੰਦਰ ਲਾਲੀ, ਸਰਪੰਚ ਹਰਦੀਪ ਸਿੰਘ ਬੌੜਹਾਈ, ਸਰਪੰਚ ਰੁਪਿੰਦਰ ਸਿੰਘ ਕੰਗਣਵਾਲ, ਸਰਪੰਚ ਰਾਜਵਿੰਦਰ ਭੋਗੀਵਾਲ, ਬਲਾਕ ਸੰਮਤੀ ਮੈਂਬਰ ਕਮਲ ਕੰਗਣਵਾਲ, ਹਰਪ੍ਰੀਤ ਸਿੰਘ, ਸਰਪੰਚ ਜਸਵੀਰ ਜੰਡਾਲੀ, ਕਮਿੱਕਰ ਟੈਲੀਕਾਮ, ਰਵਿੰਦਰ ਮਹੇਰਨਾਂ, ਗੁਰਵਿੰਦਰ ਰਟੋਲ, ਸੰਦੀਪ ਬੱਧਨ, ਰਾਕੇਸ਼ ਸਾਹੀ ਆਦਿ ਮੌਜੂਦ ਸਨ |
ਛਾਜਲੀ, (ਕੁਲਵਿੰਦਰ ਸਿੰਘ ਰਿੰਕਾ) - ਆਲ ਇੰਡੀਆ ਕਾਂਗਰਸ ਕਮੇਟੀ ਤੇ ਆਲ ਇੰਡੀਆ ਯੂਥ ਕਾਂਗਰਸ ਪਾਰਟੀ ਦੇ ਨਿਰਦੇਸ਼ਾਂ ਅਨੁਸਾਰ ਅੱਜ ਹਲਕਾ ਦਿੜ੍ਹਬਾ ਦੇ ਸਭ ਤੋਂ ਵੱਡੇ ਕਸਬੇ ਪਿੰਡ ਛਾਜਲੀ ਵਿਖੇ ਜਗਦੇਵ ਗਾਗਾ ਸਕੱਤਰ ਆਲ ਇੰਡੀਆ ਯੂਥ ਕਾਂਗਰਸ ਤੇ ਦਵਿੰਦਰ ਛਾਜਲੀ ਸਕੱਤਰ ਪੰਜਾਬ ਯੂਥ ਕਾਂਗਰਸ ਦੀ ਅਗਵਾਈ ਹੇਠ ਮੋਦੀ ਸਰਕਾਰ ਵਲੋਂ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੀਤੇ ਜਾ ਰਹੇ ਵਾਧੇ ਖ਼ਿਲਾਫ਼ ਹੱਥਾਂ ਵਿਚ ਬੈਨਰ ਫੜ ਕੇ ਤੇ ਸਕੂਟਰ ਨੂੰ ਰੋਡ ਉੱਪਰ ਖਿੱਚ ਕੇ ਰੋਸ ਮਾਰਚ ਕੀਤਾ ਗਿਆ ਤੇ ਮੋਦੀ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਦਵਿੰਦਰ ਛਾਜਲੀ ਸਕੱਤਰ ਪੰਜਾਬ ਯੂਥ ਕਾਂਗਰਸ, ਰਬਦਸ ਛਾਜਲੀ, ਗੁਰਸੇਵਕ ਸਿੰਘ ਅਲੋਖ ਉਪ ਪ੍ਰਧਾਨ ਹਲਕਾ ਦਿੜ੍ਹਬਾ ਯੂਥ ਕਾਂਗਰਸ, ਰਬਦਾਸ ਛਾਜਲੀ ਉਪ ਪ੍ਰਧਾਨ ਜ਼ਿਲ੍ਹਾ ਯੂਥ ਕਾਂਗਰਸ, ਦਰਬਾਰਾ ਸਿੰਘ ਛਾਜਲੀ, ਸਤਨਾਮ ਸਿੰਘ ਸਰਪੰਚ ਮੈਦੇਵਾਸ, ਬਲਵੀਰ ਸਿੰਘ ਨੀਲੋਵਾਲ, ਨਿਰਮਲ ਘੋਪੀ ਖੋਖਰ, ਨਿਰਮਲ ਦੁਲੱਟ, ਬੇਅੰਤ ਧਰਮਗੜ੍ਹ, ਮਨੀ ਛਾਜਲੀ, ਹਰਮਨ ਛਾਜਲੀ ਆਦਿ ਯੂਥ ਕਾਂਗਰਸ ਵਰਕਰ ਹਾਜ਼ਰ ਸਨ |

ਹਰੇ ਦਰੱਖ਼ਤ ਪੁੱਟਣ ਦੇ ਦੋਸ਼ਾਂ ਤਹਿਤ ਪਿੰਡ ਦੋਲੋਵਾਲ ਦਾ ਸਰਪੰਚ ਮੁਅੱਤਲ

ਅਮਰਗੜ੍ਹ, 11 ਜੂਨ (ਸੁਖਜਿੰਦਰ ਸਿੰਘ ਝੱਲ) - ਪੇਂਡੂ ਵਿਕਾਸ ਅਤੇ ਪੰਚਾਇਤ ਪੰਚਾਇਤ ਵਿਭਾਗ ਵਲੋਂ ਜਾਰੀ ਹੁਕਮਾਂ ਤਹਿਤ ਪਿੰਡ ਦੋਲੋਵਾਲ ਦੇ ਸਰਪੰਚ ਨੂੰ ਤੁਰੰਤ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ | ਇਸ ਸਬੰਧੀ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਮਲੇਰਕੋਟਲਾ-1 ...

ਪੂਰੀ ਖ਼ਬਰ »

ਆਬਕਾਰੀ ਵਿਭਾਗ ਨੇ ਵੱਡੇ ਪੱਧਰ 'ਤੇ ਨਾਜਾਇਜ਼ ਸ਼ਰਾਬ ਕੀਤੀ ਬਰਾਮਦ

ਸੰਗਰੂਰ, 11 ਜੂਨ (ਅਮਨਦੀਪ ਸਿੰਘ ਬਿੱਟਾ) - ਸਹਾਇਕ ਕਮਿਸ਼ਨਰ (ਆਬਕਾਰੀ) ਸੰਗਰੂਰ ਲੇ ਦੱਸਿਆ ਕਿ ਓਪਰੇਸ਼ਨ ਰੈੱਡ ਰੋਜ਼ ਤਹਿਤ ਨਜਾਇਜ਼ ਸ਼ਰਾਬ ਦੀ ਵਿਕਰੀ ਰੋਕਣ ਲਈ ਜ਼ਿਲ੍ਹੇ ਵਿਚ ਵੱਡੇ ਪੱਧਰ ਉੱਤੇ ਮੁਹਿੰਮ ਵਿੱਢੀ ਗਈ ਹੈ | ਜਿਸ ਤਹਿਤ ਭਵਾਨੀਗੜ੍ਹ ਵਿਖੇ ਹਰਿਆਣਾ ਰਾਜ ...

ਪੂਰੀ ਖ਼ਬਰ »

ਡਾ. ਗੁਰਿੰਦਰਵੀਰ ਕੌਰ ਨੇ ਜ਼ਿਲ੍ਹਾ ਮਲੇਰਕੋਟਲਾ ਦੀ ਪਹਿਲੀ ਸਿਵਲ ਸਰਜਨ ਵਜੋਂ ਸੰਭਾਲਿਆ ਅਹੁਦਾ

ਮਲੇਰਕੋਟਲਾ, 11 ਜੂਨ (ਕੁਠਾਲਾ, ਹਨੀਫ਼ ਥਿੰਦ, ਪਾਰਸ ਜੈਨ) - ਸਿਹਤ ਵਿਭਾਗ ਪੰਜਾਬ ਦੇ ਚੰਡੀਗੜ੍ਹ ਸਦਰ ਦਫਤਰ ਵਿਚ ਡਿਪਟੀ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਡਾ. ਗੁਰਿੰਦਰਵੀਰ ਕੌਰ ਨੇ ਪੰਜਾਬ ਦੇ 23ਵੇਂ ਜਿਲ੍ਹੇ ਮਲੇਰਕੋਟਲਾ ਦੇ ਪਹਿਲੇ ਸਿਵਲ ਸਰਜਨ ਵਜੋਂ ਅੱਜ ਅਹੁਦਾ ...

ਪੂਰੀ ਖ਼ਬਰ »

ਪੀ. ਜੀ. ਆਈ. ਹਸਪਤਾਲ 'ਚ ਨੌਕਰੀ ਦਿਵਾਉਣ ਦੇ ਨਾਂਅ 'ਤੇ ਮਾਰੀ ਠੱਗੀ

ਸੰਗਰੂਰ, 11 ਜੂਨ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਪੀ.ਜੀ.ਆਈ. ਹਸਪਤਾਲ ਵਿਚ ਨੌਕਰੀ ਦਿਵਾਉਣ ਦੇ ਨਾਂਅ ਉੱਤੇ ਠੱਗੀ ਮਾਰਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਥਾਣਾ ਸਿਟੀ ਸੰਗਰੂਰ ਪੁਲਿਸ ਵਲੋਂ ਮਾਮਲਾ ਦਰਜ਼ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਥਾਣਾ ਸਿਟੀ ...

ਪੂਰੀ ਖ਼ਬਰ »

-ਮਾਮਲਾ ਪ੍ਰੇਮ ਸਬੰਧਾਂ ਦੇ ਚਲਦਿਆਂ ਨੌਜਵਾਨ ਲੜਕੇ ਵਲੋਂ ਕੀਤੀ ਖ਼ੁਦਕੁਸ਼ੀ ਦਾ-

ਮਾਂ-ਬਾਪ ਵਲੋਂ ਪੁਲਿਸ ਲਾਈਨ ਦੇ ਗੇਟ ਅੱਗੇ ਖ਼ੁਦ ਨੰੂ ਅੱਗ ਲਗਾ ਕੇ ਖੁਦਕੁਸ਼ੀ ਦੀ ਕੋਸ਼ਿਸ਼

ਸੰਗਰੂਰ, 11 ਜੂਨ (ਦਮਨਜੀਤ ਸਿੰਘ) - ਲੌਂਗੋਵਾਲ ਦੇ ਇਕ ਸਰਕਾਰੀ ਸਕੂਲ ਵਿਚ ਚੌਕੀਦਾਰ ਵਜੋਂ ਨੌਕਰੀ ਕਰਦੇ ਨੌਜਵਾਨ ਲੜਕੇ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿਚ ਅੱਜ ਖ਼ੁਦਕੁਸ਼ੀ ਕਰ ਚੁੱਕੇ ਲੜਕੇ ਦੇ ਮਾਤਾ-ਪਿਤਾ ਵਲੋਂ ਸਥਾਨਕ ਪੁਲਿਸ ਲਾਈਨ ਦੇ ਗੇਟ ਅੱਗੇ ਖ਼ੁਦ ਨੰੂ ...

ਪੂਰੀ ਖ਼ਬਰ »

ਮਾਮਲੇ ਦੀ ਪਹਿਲਾਂ ਹੋ ਚੁੱਕੀ ਹੈ ਪੜਤਾਲ: -

ਡੀ.ਐਸ.ਪੀ. ਸੰਗਰੂਰ, ਪੁਲਿਸ ਲਾਈਨ ਦੇ ਗੇਟ ਅੱਗੇ ਹੋਏ ਘਟਨਾਕ੍ਰਮ ਸਬੰਧੀ ਜਦ ਡੀ.ਐਸ.ਪੀ. (ਆਰ) ਸੰਗਰੂਰ ਸਤਪਾਲ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਐਸ.ਪੀ.(ਪੀ.ਬੀ.ਆਈ.) ਸੰਗਰੂਰ ਵਲੋਂ ਪੜਤਾਲ ਕੀਤੀ ਜਾ ਚੁੱਕੀ ਹੈ ਜਿਸ ਵਿਚ ਇਹ ਗੱਲ ਸਾਹਮਣੇ ...

ਪੂਰੀ ਖ਼ਬਰ »

ਸੇਲ ਟੈਕਸ ਅਧਿਕਾਰੀ ਦੱਸ ਕੇ ਸਕਰੈਪ ਦਾ ਭਰਿਆ ਟਰੱਕ ਲੈ ਕੇ ਹੋਏ ਫ਼ਰਾਰ

ਸੰਗਰੂਰ, ਛਾਜਲੀ, 11 ਜੂਨ (ਅਮਨਦੀਪ ਸਿੰਘ ਬਿੱਟਾ, ਕੁਲਵਿੰਦਰ ਸਿੰਘ ਰਿੰਕਾ) - ਸੇਲ ਟੈਕਸ ਦੇ ਅਧਿਕਾਰੀ ਦੱਸਦਿਆਂ ਤਿੰਨ ਅਣਪਛਾਤੇ ਵਿਅਕਤੀਆਂ ਵਲੋਂ ਪਿੰਡ ਮਹਿਲਾ ਨਜ਼ਦੀਕ ਲੋਹੇ ਦੇ ਸਕਰੈਪ ਨਾਲ ਭਰੇ ਟਰੱਕ ਨੰੂ ਫ਼ਿਲਮੀ ਅੰਦਾਜ ਵਿਚ ਖੋਹੇ ਜਾਣ ਦਾ ਸਮਾਚਾਰ ਪ੍ਰਾਪਤ ...

ਪੂਰੀ ਖ਼ਬਰ »

ਨਸ਼ੇ ਦੇ ਸੌਦਾਗਰ ਮਾਂ-ਪੁੱਤ ਨੇ ਚੈਕਿੰਗ ਦੌਰਾਨ ਸਹਾਇਕ ਥਾਣੇਦਾਰ ਨੰੂ ਕੀਤਾ ਜ਼ਖ਼ਮੀ

ਸੁਨਾਮ ਊਧਮ ਸਿੰਘ ਵਾਲਾ, 11 ਜੂਨ (ਧਾਲੀਵਾਲ, ਭੁੱਲਰ) - ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਲਗਾਏ ਗਏ ਨਾਕੇ 'ਤੇ ਖੜ੍ਹੀ ਪੁਲਿਸ ਪਾਰਟੀ ਦੇਖ ਕੇ ਕਾਰ ਭਜਾਉਣ ਦੀ ਕੋਸ਼ਿਸ਼ ਵਿਚ ਸਹਾਇਕ ਥਾਣੇਦਾਰ ਨੂੰ ਜ਼ਖਮੀ ਕਰ ਦੇਣ ਵਾਲੇ ਮਾਂ-ਪੁੱਤਰ ਖ਼ਿਲਾਫ਼ ਸੁਨਾਮ ਪੁਲਿਸ ਵਲੋਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX