ਤਾਜਾ ਖ਼ਬਰਾਂ


ਦਿੱਲੀ ਨਗਰ ਨਿਗਮ ਚੋਣਾਂ ਵਾਲੇ ਦਿਨ ਮੈਟਰੋ ਸੇਵਾ ਸਵੇਰੇ 4 ਵਜੇ ਤੋਂ ਹੋਵੇਗੀ ਸ਼ੁਰੂ
. . .  26 minutes ago
ਨਵੀਂ ਦਿੱਲੀ, 2 ਦਸੰਬਰ-ਡੀ.ਐਮ.ਆਰ.ਸੀ. ਅਨੁਸਾਰ 4 ਦਸੰਬਰ ਨੂੰ ਦਿੱਲੀ ਨਗਰ ਨਿਗਮ ਚੋਣਾਂ ਦੇ ਦਿਨ, ਸਾਰੀਆਂ ਲਾਈਨਾਂ 'ਤੇ ਦਿੱਲੀ ਮੈਟਰੋ ਰੇਲ ਸੇਵਾਵਾਂ ਸਾਰੇ ਟਰਮੀਨਲ ਸਟੇਸ਼ਨਾਂ ਤੋਂ ਸਵੇਰੇ 4 ਵਜੇ ਤੋਂ ਸ਼ੁਰੂ ਹੋਣਗੀਆਂ। ਸਾਰੀਆਂ ਲਾਈਨਾਂ 'ਤੇ ਸਵੇਰੇ 6 ਵਜੇ ਤੱਕ 30 ਮਿੰਟ ਦੇ ਅੰਤਰਾਲ ਨਾਲ ਰੇਲ ਗੱਡੀਆਂ...
ਸ੍ਰੀ ਮੁਕਤਸਰ ਨਾਲ ਸੰਬੰਧਤ ਹੈ ਗੋਲਡੀ ਬਰਾੜ, ਅਮਰੀਕਾ ਵਿਚ ਗ੍ਰਿਫ਼ਤਾਰੀ ਦੀ ਖ਼ਬਰ ਮਗਰੋਂ ਸ਼ਹਿਰ ਵਿਚ ਚਰਚਾ ਦਾ ਮਾਹੌਲ
. . .  9 minutes ago
ਸ੍ਰੀ ਮੁਕਤਸਰ ਸਾਹਿਬ, 2 ਦਸੰਬਰ (ਰਣਜੀਤ ਸਿੰਘ ਢਿੱਲੋਂ)- ਵਿਸ਼ਵ ਪ੍ਰਸਿੱਧ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਦੇ ਮੁੱਖ ਮਾਸਟਰ ਮਾਈਂਡ ਵਜੋਂ ਜਾਣੇ ਜਾਂਦੇ ਗੋਲਡੀ ਬਰਾੜ ਦੀ ਅਮਰੀਕਾ ਦੇ...
ਗੋਲਡੀ ਬਰਾੜ ਨੂੰ ਹਿਰਾਸਤ 'ਚ ਲਏ ਜਾਣ ਦਾ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਲੋਂ ਸਵਾਗਤ
. . .  46 minutes ago
ਮਾਨਸਾ, 2 ਦਸੰਬਰ-ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮੂਸੇਵਾਲਾ ਹੱਤਿਆਕਾਂਡ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਹਿਰਾਸਤ 'ਚ ਲਏ ਜਾਣ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰੈੱਸ ਦੇ ਮਾਧਿਅਮ ਰਾਹੀਂ ਉਨ੍ਹਾਂ ਨੂੰ ਇਹ ਪਤਾ ਲੱਗਾ ਹੈ ਕਿ ਗੋਲਡੀ ਬਰਾੜ ਨੂੰ ਹਿਰਾਸਤ 'ਚ ਲੈ ਲਿਆ...
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਦਾ ਸਮੁੱਚਾ ਪ੍ਰਬੰਧਕੀ ਬੋਰਡ 6 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ
. . .  44 minutes ago
ਅੰਮ੍ਰਿਤਸਰ, 2 ਦਸੰਬਰ (ਜਸਵੰਤ ਸਿੰਘ ਜੱਸ)- ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਅਤੇ ਪ੍ਰਬੰਧਕੀ ਬੋਰਡ ਦੇ ਚੱਲ ਰਹੇ ਵਿਵਾਦ ਦੌਰਾਨ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ...
ਰਾਸ਼ਟਰੀ ਪ੍ਰਦੂਸ਼ਣ ਰੋਕਥਾਮ ਦਿਵਸ
. . .  about 1 hour ago
ਰਾਸ਼ਟਰੀ ਪ੍ਰਦੂਸ਼ਣ ਰੋਕਥਾਮ ਦਿਵਸ
ਖੇਮਕਰਨ ਸੈਕਟਰ 'ਚ ਇਕ ਪਾਕਿਸਤਾਨੀ ਡਰੋਨ ਸਮੇਤ ਪੰਜ ਪੈਕਟ ਹੈਰੋਇਨ ਬਰਾਮਦ
. . .  about 1 hour ago
ਖੇਮਕਰਨ, 2 ਦਸੰਬਰ (ਰਾਕੇਸ਼ ਕੁਮਾਰ ਬਿੱਲਾ)-ਥਾਣਾ ਖੇਮਕਰਨ ਨੂੰ ਅੱਜ ਸਵੇਰੇ ਫਿਰ ਵੱਡੀ ਸਫਲਤਾ ਮਿਲੀ, ਜਦ ਐਸ.ਐਚ.ਓ ਇੰਸਪੈਕਟਰ ਕੰਵਲਜੀਤ ਰਾਏ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਬੀ.ਐਸ.ਐਫ. ਦੀ ਸਹਾਇਤਾ ਨਾਲ ਸਰਹੱਦ ਦੇ ਪਿੰਡ ਕਲਸ ਦੀ ਡਰੇਨ ਨਜ਼ਦੀਕ ਇਕ ਪਾਕਿਸਤਾਨੀ ਡਰੋਨ...
ਨਸ਼ੇ ਦੀ ਓਵਰਡੋਜ਼ ਨਾਲ 26 ਸਾਲ ਦੇ ਨੌਜਵਾਨ ਦੀ ਮੌਤ
. . .  about 2 hours ago
ਮੰਡੀ ਘੁਬਾਇਆ, 2 ਦਸੰਬਰ (ਅਮਨ ਬਵੇਜਾ)-ਜ਼ਿਲ੍ਹਾ ਫ਼ਾਜ਼ਿਲਕਾ ਦੇ ਅਧੀਨ ਪੈਂਦੀ ਮੰਡੀ ਘੁਬਾਇਆ ਦੇ ਨੇੜਲੇ ਖੇਤਾਂ ਦੇ ਵਿਚ ਨਸ਼ੇ ਦੀ ਓਵਰਡੋਜ ਨਾਲ 26 ਸਾਲਾਂ ਦੇ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਲਵਪ੍ਰੀਤ ਸਿੰਘ ਪੁੱਤਰ ਜਸਬੀਰ ਸਿੰਘ...
ਗਸ਼ਤ ਦੋਰਾਨ ਪੁਲਿਸ ਪਾਰਟੀ 'ਤੇ ਹਮਲਾ ਕਰਨ 'ਤੇ ਤਿੰਨ ਵਿਅਕਤੀਆ ਖ਼ਿਲਾਫ਼ ਪਰਚਾ ਦਰਜ, 35 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ
. . .  about 1 hour ago
ਚੋਗਾਵਾਂ/ਉਠੀਆ, 2 ਦਸੰਬਰ (ਗੁਰਵਿੰਦਰ ਸਿੰਘ ਕਲਸੀ/ ਗੁਰਵਿੰਦਰ ਸਿੰਘ ਛੀਨਾ)-ਪੁਲਿਸ ਥਾਣਾ ਭਿੰਡੀਸੈਦਾ ਅਧੀਨ ਆਉਦੇ ਸਰਹੱਦੀ ਪਿੰਡ ਭੱਗੂਪੁਰ ਬੇਟ ਵਿਖੇ ਪੁਲਿਸ ਵਲੋਂ ਗਸ਼ਤ ਦੋਰਾਨ 35 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ ਕਰਨ 'ਤੇ ਦੋ ਵਿਅਕਤੀਆਂ ਵਲੋਂ ਸਰਕਾਰੀ...
ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਕੈਲੇਫੋਰਨੀਆਂ ਤੋਂ ਲਿਆ ਗਿਆ ਹਿਰਾਸਤ 'ਚ
. . .  about 1 hour ago
ਸਿਆਟਲ, 2 ਦਸੰਬਰ (ਹਰਮਨਪ੍ਰੀਤ ਸਿੰਘ)-ਅਮਰੀਕਾ ਦੀ ਕੈਲੀਫੋਰਨੀਆਂ ਪੁਲਿਸ ਨੇ ਸੰਸਾਰ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਗੋਲਡੀ ਬਰਾੜ ਨੂੰ ਅੱਜ ਆਪਣੀ ਹਿਰਾਸਤ ਵਿਚ ਲੈ ਲਿਆ ਹੈ। ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਨਵੰਬਰ ਮਹੀਨੇ...
ਭਾਰਤ ਜੀ-20 ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਸਮੇਤ ਗਲੋਬਲ ਸਿਖਰ ਟੇਬਲਾਂ 'ਤੇ ਆਪਣੀ ਜਗ੍ਹਾ ਬਣਾਉਣ ਲਈ ਤਿਆਰ
. . .  58 minutes ago
ਨਿਊਯਾਰਕ, 2 ਦਸੰਬਰ -ਭਾਰਤ ਜੀ-20 ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਸਮੇਤ ਗਲੋਬਲ ਸਿਖਰ ਟੇਬਲਾਂ 'ਤੇ ਆਪਣੀ ਜਗ੍ਹਾ ਬਣਾਉਣ ਲਈ ਤਿਆਰ ਹੈ, ਕਿਉਂਕਿ ਦੇਸ਼ ਮੇਜ਼ 'ਤੇ ਹੱਲ ਲਿਆਉਣ ਲਈ ਤਿਆਰ ਹੈ।ਇਹ ਜਾਣਕਾਰੀ...
ਅਮਰੀਕਾ, ਫਰਾਂਸ ਵਲੋਂ ਯੂਕਰੇਨ 'ਚ 'ਯੁੱਧ ਅਪਰਾਧਾਂ' ਲਈ ਰੂਸ ਨੂੰ ਜਵਾਬਦੇਹ ਠਹਿਰਾਉਣ ਦਾ ਵਾਅਦਾ
. . .  about 3 hours ago
ਵਾਸ਼ਿੰਗਟਨ, 2 ਦਸੰਬਰ -ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਯੂਕਰੇਨ ਵਿਚ ਨਿਯਮਤ ਹਥਿਆਰਬੰਦ ਬਲਾਂ ਦੁਆਰਾ ਕੀਤੇ ਗਏ "ਵਿਆਪਕ ਦਸਤਾਵੇਜ਼ੀ ਅੱਤਿਆਚਾਰਾਂ ਅਤੇ ਯੁੱਧ ਅਪਰਾਧਾਂ" ਲਈ ਰੂਸ ਨੂੰ ਜਵਾਬਦੇਹ ਠਹਿਰਾਉਣ...
ਅਗਲੇ ਸਾਲ ਜੀ-20 ਸੰਮੇਲਨ ਵਿਚ ਹਿੱਸਾ ਲੈਣ ਲਈ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਸੱਦਾ
. . .  about 3 hours ago
ਕੋਲਕਾਤਾ, 2 ਦਸੰਬਰ -ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਅਗਲੇ ਸਾਲ ਜੀ-20 ਸੰਮੇਲਨ ਵਿਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ। ਬੰਗਲਾਦੇਸ਼ ਦੇ ਡਿਪਟੀ ਹਾਈ ਕਮਿਸ਼ਨਰ ਅੰਦਾਲਿਬ ਇਲਿਆਸ ਨੇ ਕਿਹਾ ਕਿ ਗਲੋਬਲ ਦ੍ਰਿਸ਼ ਦੇ ਸੰਦਰਭ 'ਚ ਇਹ ਸੰਮੇਲਨ...
ਰੂਸ ਵਲੋਂ ਪਾਕਿਸਤਾਨ ਨੂੰ ਕੱਚੇ ਤੇਲ 'ਤੇ ਛੋਟ ਦੇਣ ਤੋਂ ਇਨਕਾਰ
. . .  about 3 hours ago
ਮਾਸਕੋ, 2 ਦਸੰਬਰ-ਰੂਸ ਨੇ ਪਾਕਿਸਤਾਨ ਨੂੰ ਕੱਚੇ ਤੇਲ 'ਤੇ 30-40 ਫ਼ੀਸਦੀ ਦੀ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ...
ਦਿੱਲੀ 'ਚ ਹਵਾ ਦੀ ਗੁਣਵੱਤਾ 'ਬਹੁਤ ਖ਼ਰਾਬ ਸ਼੍ਰੇਣੀ' 'ਚ
. . .  46 minutes ago
ਨਵੀਂ ਦਿੱਲੀ, 2 ਦਸੰਬਰ-ਦਿੱਲੀ 'ਚ ਹਵਾ ਦੀ ਗੁਣਵੱਤਾ ਅੱਜ ਵੀ 'ਬਹੁਤ ਖ਼ਰਾਬ ਸ਼੍ਰੇਣੀ' 'ਚ ਹੈ। ਰਾਸ਼ਟਰੀ ਰਾਜਧਾਨੀ ਵਿਚ ਏਅਰ ਕੁਆਲਿਟੀ ਇੰਡੈਕਸ (ਏ.ਕਿਆਊ.ਆਈ.) ਅੱਜ ਸਵੇਰੇ 342 (ਬਹੁਤ ਖ਼ਰਾਬ ਸ਼੍ਰੇਣੀ) ਵਿਚ ਦਰਜ ਕੀਤਾ...
ਐਨ.ਆਈ.ਏ. ਵਲੋਂ ਫ਼ਰਾਰ ਅੱਤਵਾਦੀ ਹਰਪ੍ਰੀਤ ਸਿੰਘ ਹੈਪੀ ਮਲੇਸ਼ੀਆ ਗ੍ਰਿਫ਼ਤਾਰ
. . .  about 3 hours ago
ਅਜਨਾਲਾ, 2 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਫ਼ਰਾਰ ਅੱਤਵਾਦੀ ਹਰਪ੍ਰੀਤ ਸਿੰਘ ਹੈਪੀ ਮਲੇਸ਼ੀਆ ਨੂੰ ਦਿੱਲੀ ਤੋਂ ਉਦੋਂ ਗ੍ਰਿਫ਼ਤਾਰ ਕਰ ਲਿਆ ਜਦੋਂ ਉਹ ਮਲੇਸ਼ੀਆ ਦੇ ਕੁਆਲਾਲੰਪੁਰ ਤੋਂ ਪਹੁੰਚਿਆ...
⭐ਮਾਣਕ - ਮੋਤੀ⭐
. . .  about 4 hours ago
⭐ਮਾਣਕ - ਮੋਤੀ⭐
ਸ਼ਰਧਾ ਕਤਲ ਕੇਸ : ਆਫਤਾਬ ਦੇ 'ਨਾਰਕੋ ਟੈਸਟ ਤੋਂ ਬਾਅਦ ਇੰਟਰਵਿਊ' ਲਈ ਦਿੱਲੀ ਜੇਲ੍ਹ ਦਾ ਦੌਰਾ ਕਰੇਗੀ ਫੋਰੈਂਸਿਕ ਟੀਮ
. . .  1 day ago
ਫ਼ਾਜ਼ਿਲਕਾ 'ਚ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਲੁੱਟ ਦੀ ਕੋਸ਼ਿਸ਼ ਨਾਕਾਮ
. . .  1 day ago
ਫ਼ਾਜ਼ਿਲਕਾ, 1 ਦਸੰਬਰ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ 'ਚ ਅਣਪਛਾਤੀਆਂ ਵਲੋਂ ਇਕ ਨੌਜਵਾਨ ਤੋਂ ਲੁੱਟ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਅਣਪਛਾਤੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ...
ਦਿੱਲੀ ਦੇ ਸਦਰ ਬਜ਼ਾਰ ਖੇਤਰ ਦੇ ਬਾਰਾ ਟੁਟੀ ਚੌਕ ਨੇੜੇ ਦੋਪਹੀਆ ਵਾਹਨਾਂ ਸਮੇਤ 5-6 ਵਾਹਨਾਂ ਨੂੰ ਲੱਗੀ ਅੱਗ
. . .  1 day ago
ਭਾਦਰਾ, ਅਹਿਮਦਾਬਾਦ : 30 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਆਮਦਨ ਕਰ ਵਿਭਾਗ ਦੇ ਵਧੀਕ ਕਮਿਸ਼ਨਰ ਸੰਤੋਸ਼ ਦੇ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ
. . .  1 day ago
ਗੁਜਰਾਤ ਚੋਣਾਂ ਦੇ ਪਹਿਲੇ ਪੜਾਅ ਵਿਚ ਸ਼ਾਮ 5 ਵਜੇ ਤੱਕ 59.96% ਹੋਈ ਵੋਟਿੰਗ
. . .  1 day ago
ਪਹਿਲਾ ਪੜਾਅ ਪੂਰਾ ਹੋਣ ਤੋਂ ਬਾਅਦ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਅਤੇ ਵੀ.ਵੀ.ਪੀ.ਏ.ਟੀ. ਨੂੰ ਕੀਤਾ ਸੀਲ
. . .  1 day ago
ਅਹਿਮਦਾਬਾਦ, 1 ਦਸੰਬਰ - ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਸਮਾਪਤੀ ਤੋਂ ਬਾਅਦ ਪੋਲਿੰਗ ਅਧਿਕਾਰੀਆਂ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਅਤੇ ਵੀ.ਵੀ.ਪੀ.ਏ.ਟੀ. ਨੂੰ ਸੀਲ ਕੀਤਾ ਗਿਆ ...
ਵਿਜੀਲੈਂਸ ਬਿਊਰੋ ਵਲੋਂ 1,15,000 ਰੁਪਏ ਦੀ ਰਿਸ਼ਵਤ ਲੈਣ ਵਾਲੇ ਸੇਵਾਮੁਕਤ ਐਸਐਮਓ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ
. . .  1 day ago
ਅੰਮ੍ਰਿਤਸਰ, 1 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਵਿਜੀਲੈਂਸ ਬਿਊਰੋ (ਵਿਜੀਲੈਂਸ ਬਿਊਰੋ) ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਸਿਵਲ ਹਸਪਤਾਲ ਮਜੀਠਾ ਵਿਖੇ ਤਾਇਨਾਤ ਰਹੇ ਸੀਨੀਅਰ...
ਦਿੱਲੀ ਪੁਲਿਸ ਨੇ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ ਵਿਚ ਸ਼ਸ਼ੀ ਥਰੂਰ ਦੀ ਰਿਹਾਈ ਦੇ ਖ਼ਿਲਾਫ਼ ਹਾਈਕੋਰਟ ਦਾ ਕੀਤਾ ਰੁਖ
. . .  1 day ago
ਗੁਜਰਾਤ : ਨਵਸਾਰੀ ਤੋਂ ਭਾਜਪਾ ਉਮੀਦਵਾਰ ਪੀਯੂਸ਼ ਭਾਈ ਪਟੇਲ ’ਤੇ ਅਣਪਛਾਤੇ ਵਿਅਕਤੀਆਂ ਵਲੋਂ ਹਮਲਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 31 ਜੇਠ ਸੰਮਤ 553

ਪਹਿਲਾ ਸਫ਼ਾ

ਅਕਾਲੀ ਦਲ ਤੇ ਬਸਪਾ ਦਾ ਗੱਠਜੋੜ 2022 ਦੀਆਂ ਚੋਣਾਂ ਮਿਲ ਕੇ ਲੜਨ ਦਾ ਐਲਾਨ

• 20 ਸੀਟਾਂ 'ਤੇ ਚੋਣ ਲੜੇਗੀ ਬਸਪਾ • ਸੁਖਬੀਰ ਤੇ ਸਤੀਸ਼ ਮਿਸ਼ਰਾ ਨੇ ਗੱਠਜੋੜ ਨੂੰ ਦੱਸਿਆ ਇਤਿਹਾਸਕ
ਵਿਕਰਮਜੀਤ ਸਿੰਘ ਮਾਨ

ਚੰਡੀਗੜ੍ਹ, 12 ਜੂਨ -25 ਸਾਲ ਬਾਅਦ ਇਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੇ ਹਾਥੀ 'ਤੇ ਸਵਾਰ ਹੋ ਗਿਆ | ਚੰਡੀਗੜ੍ਹ ਵਿਖੇ ਗੱਠਜੋੜ ਦਾ ਐਲਾਨ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਤੇ ਬਸਪਾ ਦੇ ਕੌਮੀ ਜਨਰਲ ਸਕੱਤਰ ਸ੍ਰੀ ਸਤੀਸ਼ ਚੰਦਰ ਮਿਸ਼ਰਾ ਨੇ ਸਾਂਝੇ ਤੌਰ 'ਤੇ ਕੀਤਾ | ਇਸ ਤੋਂ ਪਹਿਲਾਂ ਵੀ ਅਕਾਲੀ ਦਲ ਨੇ ਸਾਲ 1996 'ਚ ਬਸਪਾ ਨਾਲ ਮਿਲ ਕੇ ਲੋਕ ਸਭਾ ਚੋਣਾਂ ਲੜੀਆਂ ਸੀ, ਜਿਸ ਦੌਰਾਨ ਅਕਾਲੀ ਦਲ ਨੂੰ 8 ਤੇ ਬਸਪਾ ਨੂੰ 3 ਸੀਟਾਂ ਮਿਲੀਆਂ ਸਨ, ਜਦਕਿ ਕਾਂਗਰਸ ਸਿਰਫ਼ 3 ਸੀਟਾਂ 'ਤੇ ਸਿਮਟ ਕੇ ਰਹਿ ਗਈ ਸੀ | ਹੁਣ 2022 ਵਿਧਾਨ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਨੇ ਗੱਠਜੋੜ ਬਣਾ ਕੇ ਲੜਨ ਦਾ ਐਲਾਨ ਕੀਤਾ ਹੈ | ਬਸਪਾ 20 ਸੀਟਾਂ 'ਤੇ ਚੋਣ ਲੜੇਗੀ | ਦੋਵੇਂ ਪਾਰਟੀਆਂ ਦੇ ਆਗੂਆਂ ਨੇ ਦਾਅਵਾ ਕਰਦਿਆਂ ਕਿਹਾ ਕਿ ਇਹ ਗੱਠਜੋੜ ਪੰਜਾਬ 'ਚੋਂ ਹੰਕਾਰੀ ਰਾਜ ਤੇ ਭਿ੍ਸ਼ਟ ਤੇ ਘੁਟਾਲਿਆਂ ਨਾਲ ਭਰੀ ਕਾਂਗਰਸ ਸਰਕਾਰ ਨੂੰ ਚਲਦਾ ਕਰੇਗਾ | ਗੱਠਜੋੜ ਦੇ ਐਲਾਨ ਦੌਰਾਨ ਬਸਪਾ ਦੇ ਆਗੂ ਸਤੀਸ਼ ਚੰਦਰ ਮਿਸ਼ਰਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਮਾਇਆਵਤੀ ਨੇ ਗੱਠਜੋੜ ਲਈ ਪ੍ਰਵਾਨਗੀ ਦਿੱਤੀ ਹੈ ਤੇ ਉਨ੍ਹਾਂ ਐਲਾਨ ਕੀਤਾ ਕਿ ਦੋਵੇਂ ਪਾਰਟੀਆਂ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸੂਬੇ 'ਚ ਅਗਲੀ ਸਰਕਾਰ ਬਣਾਉਣ ਲਈ ਕੰਮ ਕਰਨਗੀਆਂ | ਮਿਸ਼ਰਾ ਨੇ ਦਲਿਤ ਤੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਗੱਠਜੋੜ ਦੀ ਦਿਲੋਂ ਹਮਾਇਤ ਕਰਨ ਦੀ ਅਪੀਲ ਕੀਤੀ | ਉਨ੍ਹਾਂ ਨੇ ਬਸਪਾ ਪੰਜਾਬ ਦੇ ਕੋਆਰਡੀਨੇਟਰ ਰਣਧੀਰ ਸਿੰਘ ਬੈਣੀਵਾਲ ਤੇ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨਾਲ ਮਿਲ ਕੇ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ | ਉਨ੍ਹਾਂ ਕਿਹਾ ਕਿ ਪੰਜਾਬ 'ਚ ਇਹ ਇਤਿਹਾਸਕ ਗੱਠਜੋੜ ਉਸ ਕਾਂਗਰਸ ਸਰਕਾਰ ਨੂੰ ਚਲਦਾ ਕਰੇਗਾ, ਜਿਸ ਨੇ ਦਲਿਤਾਂ ਦੇ ਹੱਕ ਮਾਰੇ ਹਨ | ਉਨ੍ਹਾਂ ਕਿਹਾ ਕਿ ਇਹ ਗੱਠਜੋੜ ਹਮੇਸ਼ਾ ਮਿਲ ਕੇ ਚੋਣਾਂ ਲੜੇਗਾ ਤੇ ਪੰਜਾਬ ਦੇ ਹਰ ਵਰਗ ਦੇ ਵਿਕਾਸ ਤੇ ਹੱਕਾਂ ਲਈ ਕੰਮ ਕਰੇਗਾ | ਸਤੀਸ਼ ਮਿਸ਼ਰਾ ਨੇ ਕਿਹਾ ਕਿ ਅੱਜ ਪੰਜਾਬ ਦੇ ਇਤਿਹਾਸ 'ਚ ਬਹੁਤ ਵੱਡਾ ਦਿਨ ਹੈ ਜਦੋਂ ਬਸਪਾ ਨੇ ਪੰਜਾਬ ਦੀ ਸਭ ਤੋਂ ਮਜ਼ਬੂਤ ਪਾਰਟੀ ਨਾਲ ਗੱਠਜੋੜ ਕੀਤਾ ਹੈ | ਉਨ੍ਹਾਂ ਕਿਹਾ ਕਿ ਬਸਪਾ ਪ੍ਰਧਾਨ ਮਾਇਆਵਤੀ ਆਪ ਆ ਕੇ ਗੱਠਜੋੜ ਦਾ ਐਲਾਨ ਕਰਨਾ ਚਾਹੁੰਦੇ ਸਨ ਪਰ ਕੋਰੋਨਾ ਬੰਦਿਸ਼ਾਂ ਕਰ ਕੇ ਅਜਿਹਾ ਹੋ ਨਹੀਂ ਸਕਿਆ | ਉਨ੍ਹਾਂ ਦੱਸਿਆ ਕਿ ਬਸਪਾ ਅਕਾਲੀ ਦਲ ਨਾਲ ਰਲ ਕੇ ਸੰਘਰਸ਼ ਕਰੇਗੀ, ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਤਿੰਨ ਖੇਤੀ ਕਾਨੂੰਨ ਲਾਗੂ ਨਾ ਹੋਣ | ਉਨ੍ਹਾਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਕਿਸਾਨਾਂ ਦੀ ਹਮਾਇਤ 'ਚ ਕੈਬਨਿਟ ਤੋਂ ਅਸਤੀਫ਼ਾ ਦੇਣ ਦੀ ਸ਼ਲਾਘਾ ਕੀਤੀ | ਮਿਸ਼ਰਾ ਨੇ ਤਿੰਨ ਨਫ਼ਰਤ ਭਰੇ ਕਾਨੂੰਨਾਂ ਦੀ ਸ਼ਲਾਘਾ ਕਰਨ 'ਤੇ 'ਆਪ' ਦੀ ਨਿਖੇਧੀ ਕੀਤੀ ਤੇ ਕਿਹਾ ਕਿ ਉਹ ਕਿਸਾਨਾਂ ਦੇ ਦਬਾਅ ਹੇਠ ਹੁਣ ਆਪਣਾ ਸਟੈਂਡ ਬਦਲ ਗਈ ਹੈ |
ਇਸ ਮੌਕੇ ਸੁਖਬੀਰ ਨੇ ਕਿਹਾ ਕਿ ਦੋਹਾਂ ਪਾਰਟੀਆਂ ਦੇ ਆਗੂਆਂ ਦੀ ਤਾਲਮੇਲ ਕਮੇਟੀ ਗਠਿਤ ਕੀਤੀ ਜਾਵੇਗੀ, ਤਾਂ ਜੋ ਸਾਰੇ ਹਲਕਿਆ 'ਚ ਕੰਮਕਾਜ ਸਹਿਜੇ ਹੀ ਕੀਤਾ ਜਾਣਾ ਯਕੀਨੀ ਬਣਾਇਆ ਜਾ ਸਕੇ | ਗੱਠਜੋੜ ਨੂੰ ਇਤਿਹਾਸਕ ਕਰਾਰ ਦਿੰਦਿਆਂ ਸੁਖਬੀਰ ਨੇ ਕਿਹਾ ਕਿ ਇਹ ਗੱਠਜੋੜ ਸਿਰਫ਼ 2022 ਵਿਧਾਨ ਸਭਾ ਚੋਣਾਂ ਲਈ ਨਹੀਂ ਹੈ, ਬਲਕਿ ਇਹ ਭਵਿੱਖ 'ਚ ਵੀ ਜਾਰੀ ਰਹੇਗਾ | ਅਕਾਲੀ ਦਲ ਤੇ ਬਸਪਾ ਦੋਹਾਂ ਦੀ ਵਿਚਾਰਧਾਰਾ ਇਕ ਹੈ ਤੇ ਦੋਵੇਂ ਕਿਸਾਨਾਂ, ਦਲਿਤਾਂ, ਗ਼ਰੀਬਾਂ ਤੇ ਖੇਤ ਮਜ਼ਦੂਰਾਂ ਦੀ ਭਲਾਈ ਲਈ ਕੰਮ ਕਰਦੇ ਹਨ | ਉਨ੍ਹਾਂ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਨੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਹਰ ਸਹੂਲਤ ਦਿੱਤੀ ਹੈ | ਉਨ੍ਹਾਂ ਕਿਹਾ ਕਿ ਦੂਜੇ ਪਾਸੇ ਕਾਂਗਰਸ ਪਾਰਟੀ ਨੇ ਕਮਜ਼ੋਰ ਵਰਗਾਂ ਲਈ ਇਕ ਵੀ ਸਕੀਮ ਸ਼ੁਰੂ ਨਹੀਂ ਕੀਤੀ ਤੇ ਇਹ ਐਸ.ਸੀ. ਵਜ਼ੀਫ਼ਾ ਸਕੀਮ ਵਰਗੀਆਂ ਯੋਜਨਾਵਾਂ ਬੰਦ ਕਰਨ ਲਈ ਜ਼ਿੰਮੇਵਾਰ ਹੈ | ਇਹੀ ਕਾਰਨ ਹੈ ਕਿ ਅਕਾਲੀ ਦਲ ਤੇ ਬਸਪਾ ਦੇ ਜ਼ਮੀਨੀ ਪੱਧਰ ਦੇ ਵਰਕਰ ਸਾਂਝਾ ਮੁਹਾਜ਼ ਬਣਾਉਣ ਦੀ ਮੰਗ ਕਰ ਰਹੇ ਸਨ | ਉਨ੍ਹਾਂ ਨੇ ਬਸਪਾ ਪ੍ਰਧਾਨ ਮਾਇਆਵਤੀ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਅਕਾਲੀ ਦਲ ਨਾਲ ਰਲ ਕੇ ਕਾਂਗਰਸ ਪਾਰਟੀ ਨੂੰ ਸੂਬੇ 'ਚੋਂ ਖ਼ਤਮ ਕਰਨ ਦਾ ਸਪੱਸ਼ਟ ਫ਼ੈਸਲਾ ਲਿਆ ਹੈ | ਸੁਖਬੀਰ ਨੇ ਕਿਹਾ ਕਿ ਅਸੀਂ ਖੁਰਾਲਗੜ੍ਹ ਸਾਹਿਬ ਵਿਖੇ 200 ਕਰੋੜ ਰੁਪਏ ਦੀ ਲਾਗਤ ਨਾਲ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ, ਜਿਸ ਨੂੰ ਕਾਂਗਰਸ ਸਰਕਾਰ ਨੇ ਰੋਕ ਦਿੱਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰੇਸ਼ ਗੁਜਰਾਲ, ਹਰਸਿਮਰਤ ਕੌਰ ਬਾਦਲ, ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ, ਨਿਰਮਲ ਸਿੰਘ ਕਾਹਲੋਂ, ਬੀਬੀ ਜਗੀਰ ਕੌਰ, ਜਨਮੇਜਾ ਸਿੰਘ ਸੇਖੋਂ, ਬੀਬੀ ਉਪਿੰਦਰਜੀਤ ਕੌਰ, ਡਾ. ਚਰਨਜੀਤ ਸਿੰਘ ਅਟਵਾਲ, ਮਹੇਸ਼ਇੰਦਰ ਸਿੰਘ ਗਰੇਵਾਲ, ਗੁਲਜ਼ਾਰ ਸਿੰਘ ਰਣੀਕੇ, ਸਿਕੰਦਰ ਸਿੰਘ ਮਲੂਕਾ, ਸ਼ਰਨਜੀਤ ਸਿੰਘ ਢਿੱਲੋਂ, ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ, ਹੀਰਾ ਸਿੰਘ ਗਾਬੜੀਆ, ਜਗਮੀਤ ਸਿੰਘ ਬਰਾੜ, ਸੁਰਜੀਤ ਸਿੰਘ ਰੱਖੜਾ, ਬਲਦੇਵ ਸਿੰਘ ਮਾਨ ਤੇ ਪਰਮਬੰਸ ਸਿੰਘ ਰੋਮਾਣਾ ਵੀ ਹਾਜ਼ਰ ਸਨ |
ਅਕਾਲੀ ਦਲ ਦਾ ਖੱਬੇ ਪੱਖੀਆਂ ਨਾਲ ਵੀ ਗੱਠਜੋੜ ਹੋਣਾ ਤੈਅ
ਬਸਪਾ ਦੇ ਨਾਲ ਗੱਠਜੋੜ ਕਰਨ ਮਗਰੋਂ ਅਕਾਲੀ ਦਲ ਖੱਬੇ ਪੱਖੀਆਂ ਨਾਲ ਵੀ ਗੱਠਜੋੜ ਕਰਨ ਦੀ ਤਿਆਰੀ 'ਚ ਦੱਸਿਆ ਜਾ ਰਿਹਾ ਹੈ | ਪਾਰਟੀ ਸੂਤਰਾਂ ਅਨੁਸਾਰ ਅਕਾਲੀ ਦਲ ਦੀ ਸੀ.ਪੀ.ਆਈ. ਅਤੇ ਸੀ.ਪੀ. (ਐਮ) ਦੇ ਆਗੂਆਂ ਨਾਲ ਮੀਟਿੰਗ ਹੋ ਚੁੱਕੀ ਹੈ ਅਤੇ ਆਉਂਦੇ ਦਿਨਾਂ 'ਚ ਇਸ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ | ਸੂਤਰਾਂ ਅਨੁਸਾਰ ਇਨ੍ਹਾ ਪਾਰਟੀਆਂ ਨੂੰ ਅਕਾਲੀ ਦਲ 3 ਤੋਂ 5 ਸੀਟਾਂ ਦੇਣ ਦਾ ਮਨ ਬਣਾ ਰਿਹਾ ਹੈ |
ਵੋਟ ਬੈਂਕ ਸਬੰਧੀ ਰਿਪੋਰਟ ਤਿਆਰ ਕਰਨਗੀਆਂ ਦੋਵੇਂ ਪਾਰਟੀਆਂ
ਲੰਘੇ ਸ਼ੁੱਕਰਵਾਰ ਅਕਾਲੀ ਦਲ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਮਗਰੋਂ ਬਸਪਾ ਆਗੂ ਸਤੀਸ਼ ਮਿਸ਼ਰਾ ਨੇ ਜਿੱਥੇ ਆਉਂਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ, ਉਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੁਣ ਸੂਬੇ ਦੀਆਂ ਵਿਧਾਨ ਸਭਾ ਸੀਟਾਂ ਨੂੰ ਲੈ ਕੇ ਦਲਿਤ ਵਰਗ ਦੇ ਵੋਟ ਬੈਂਕ ਤੇ ਇਲਾਕਿਆਂ ਸਬੰਧੀ ਰਿਪੋਰਟ ਤਿਆਰ ਕਰਨ ਲਈ ਵੀ ਤਿਆਰੀ ਕੀਤੇ ਜਾਣ ਲਈ ਕਿਹਾ ਗਿਆ ਹੈ |

ਇਕ ਧਰਮ ਨਿਰਪੱਖ ਤੇ ਸੰਘੀ ਕ੍ਰਾਂਤੀ ਦੀ ਸ਼ੁਰੂਆਤ-ਬਾਦਲ

ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਤੇ ਬਸਪਾ ਦੇ ਗੱਠਜੋੜ ਨੂੰ ਸੂਬੇ ਤੇ ਦੇਸ਼ 'ਚ ਇਕ ਧਰਮ ਨਿਰਪੱਖ ਤੇ ਸੰਘੀ ਕ੍ਰਾਂਤੀ ਦੀ ਸ਼ੁਰੂਆਤ ਕਰਾਰ ਦਿੱਤਾ, ਜੋ ਸਮਾਜਿਕ-ਆਰਥਿਕ ਤੇ ਸਿਆਸਤ 'ਚ ਤਬਦੀਲੀ ਲਿਆ ਦੇਵੇਗਾ | ਇਸ ਸਦਕਾ ਗ਼ਰੀਬਾਂ, ਦੱਬੇ ਕੁਚਲਿਆਂ ਤੇ ਘੱਟ ਗਿਣਤੀਆਂ ਲਈ ਇਨਸਾਫ਼ ਤੇ ਬਰਾਬਰੀ ਦੀ ਸ਼ੁਰੂਆਤ ਹੋਵੇਗੀ ਤੇ ਵਿਕਾਸ ਨੂੰ ਹੁਲਾਰਾ ਮਿਲੇਗਾ | ਜਾਰੀ ਇਕ ਬਿਆਨ 'ਚ ਉਨ੍ਹਾਂ ਕਿਹਾ ਕਿ ਗੱਠਜੋੜ ਗੁਰੂ ਨਾਨਕ ਦੇਵ ਜੀ, ਗੁਰੂ ਰਵਿਦਾਸ ਜੀ ਤੇ ਭਗਵਾਨ ਵਾਲਮੀਕਿ ਤੇ ਹੋਰ ਸੰਤਾਂ ਮਹਾਂਪੁਰਖਾਂ ਦੀ ਸਾਂਝੀਵਾਲਤਾ ਵਾਲੀ ਸੋਚ ਪ੍ਰਤੀ ਸੱਚੀ ਸ਼ਰਧਾਂਜਲੀ ਹੈ ਤੇ ਇਹ ਉਨ੍ਹਾਂ ਦੇ ਲੰਬੇ ਸਿਆਸੀ ਜੀਵਨ ਦਾ ਸਭ ਤੋਂ ਖ਼ੁਸ਼ੀਆਂ ਭਰਿਆ ਦਿਨ ਹੈ | ਇਸ ਮੌਕੇ ਬਾਦਲ ਨੇ ਬਸਪਾ ਮੁਖੀ ਕੁਮਾਰੀ ਮਾਇਆਵਤੀ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਪੰਜਾਬ ਤੋਂ ਚੋਣ ਲੜਨ ਦਾ ਸੱਦਾ ਦਿੱਤਾ |

ਸੋਪੋਰ 'ਚ ਅੱਤਵਾਦੀ ਹਮਲਾ-2 ਪੁਲਿਸ ਜਵਾਨ ਸ਼ਹੀਦ, ਦੋ ਨਾਗਰਿਕ ਹਲਾਕ

ਮਨਜੀਤ ਸਿੰਘ
ਸ੍ਰੀਨਗਰ, 12 ਜੂਨ-ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਰਾਮੂਲਾ ਦੇ ਸੋਪੋਰ ਕਸਬੇ 'ਚ ਅੱਤਵਾਦੀ ਹਮਲੇ 'ਚ 2 ਪੁਲਿਸ ਜਵਾਨ ਸ਼ਹੀਦ ਹੋ ਗਏ ਅਤੇ ਦੋ ਨਾਗਰਿਕ ਮਾਰੇ ਗਏ | ਹਮਲੇ 'ਚ ਦੋ ਪੁਲਿਸ ਕਰਮੀਆਂ ਸਮੇਤ ਚਾਰ ਲੋਕ ਜ਼ਖ਼ਮੀ ਵੀ ਹੋਏ ਹਨ, ਜੋ ਜ਼ੇਰੇ ਇਲਾਜ ਹਨ | ਸੋਪੋਰ ਦੇ ਮੁੱਖ ਬਾਜ਼ਾਰ 'ਚ ਅੱਤਵਾਦੀਆਂ ਨੇ ਸਨਿਚਰਵਾਰ ਦੁਪਹਿਰ ਨੂੰ ਸੀ.ਆਰ.ਪੀ.ਐਫ. ਅਤੇ ਪੁਲਿਸ ਦੇ ਸਾਂਝੇ ਦਲ ਨੂੰ ਘਾਤ ਲਗਾ ਕੇ ਨਿਸ਼ਾਨਾ ਬਣਾਉਂਦਿਆਂ ਆਧੁਨਿਕ ਹਥਿਆਰਾਂ ਨਾਲ ਅੰਨੇ੍ਹਵਾਹ ਗੋਲੀਆਂ ਚਲਾਈਆਂ | ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਪਰ ਅੱਤਵਾਦੀ ਫਰਾਰ ਹੋਣ 'ਚ ਸਫਲ ਰਹੇ | ਸ਼ਹੀਦ ਹੋਏ ਪੁਲਿਸ ਕਰਮੀਆਂ ਦੀ ਪਛਾਣ ਕਾਂਸਟੇਬਲ ਵਸੀਮ ਅਹਿਮਦ ਵਾਸੀ ਨਾਰਬਲ ਸ੍ਰੀਨਗਰ ਤੇ ਕਾਂਸਟੇਬਲ ਸ਼ੌਕਤ ਅਹਿਮਦ ਵਾਸੀ ਗੌਰੀਪੋਰਾ ਬੀਰੂ ਬਡਗਾਮ ਵਜੋਂ ਹੋਈ ਹੈ, ਜਦਕਿ ਸਬ ਇੰਸਪੈਕਟਰ ਮੁਕੇਸ਼ ਕੁਮਾਰ ਤੇ ਐਸ.ਪੀ.ਓ. ਦਾਨਿਸ਼ ਅਹਿਮਦ ਜ਼ਖ਼ਮੀ ਹੋਏ ਹਨ | ਇਨ੍ਹਾਂ ਨੂੰ ਸ੍ਰੀਨਗਰ ਦੇ 92 ਬੇਸ ਸੈਨਿਕ ਹਸਪਤਾਲ ਬਾਦਾਮੀਬਾਗ 'ਚ ਦਾਖ਼ਲ ਕੀਤਾ ਗਿਆ ਹੈ | ਜਾਨ ਗਵਾਉਣ ਵਾਲੇ ਨਾਗਿਰਕਾਂ 'ਚ ਬਸ਼ੀਰ ਅਹਿਮਦ ਖ਼ਾਨ ਵਾਸੀ ਮਾਹਰਾਜਪੋਰਾ ਸੋਪੋਰ ਤੇ ਮਨਜ਼ੂਰ ਅਹਿਮਦ ਸ਼ਾਲਾ ਸ਼ਾਲੀਮਾਰ ਕਾਲੋਨੀ ਸੋਪੋਰ ਸ਼ਾਮਿਲ ਹਨ | ਨਦੀਮ ਅਹਿਮਦ ਤੇ ਤਾਰਿਕ ਡਾਰ ਇਸ ਹਮਲੇ 'ਚ ਜ਼ਖ਼ਮੀ ਹੋਏ ਹਨ | ਕਸ਼ਮੀਰ ਰੇਂਜ ਦੇ ਆਈ.ਜੀ. ਵਿਜੇ ਕੁਮਾਰ ਤੇ ਡੀ.ਆਈ.ਜੀ. ਉੱਤਰੀ ਕਸ਼ਮੀਰ ਤੁਰੰਤ ਘਟਨਾ ਸਥਾਨ 'ਤੇ ਪਹੁੰਚੇ ਅਤੇ ਸਥਿਤੀ ਦਾ ਜਇਜ਼ਾ ਲਿਆ | ਸੁਰੱਖਿਆ ਬਲਾਂ ਨੇ ਹਮਲੇ ਦੇ ਬਾਅਦ ਅੱਤਵਾਦੀਆਂ ਦੀ ਭਾਲ ਲਈ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਚਲਾਈ ਹੋਈ ਹੈ | ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਅੱਤਵਾਦੀ ਹਮਲੇ ਦੀ ਨਿਖੇਧੀ ਕਰਦਿਆਂ ਮਿ੍ਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ |
ਹਮਲੇ ਪਿੱਛੇ ਲਸ਼ਕਰ ਦਾ ਹੱਥ-ਡੀ.ਜੀ.ਪੀ. ਦਿਲਬਾਗ ਸਿੰਘ
ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਦਿਲਬਾਗ ਸਿੰਘ ਨੇ ਸੋਪੋਰ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਨੂੰ ਜ਼ਿਲ੍ਹਾ ਪੁਲਿਸ ਲਾਇਨ ਸ੍ਰੀਨਗਰ ਵਿਖੇ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਹਮਲੇ ਦੇ ਪਿੱਛੇ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦਾ ਹੱਥ ਹੈ ਤੇ ਹਮਲੇ 'ਚ ਸ਼ਾਮਿਲ ਅੱਤਵਾਦੀਆਂ ਦੀ ਪਛਾਣ ਕਰ ਲਈ ਗਈ ਹੈ, ਇਨ੍ਹਾਂ ਨੂੰ ਕਿਸੇ ਵੀ ਹਾਲਤ 'ਚ ਬਖਸ਼ਿਆ ਨਹੀਂ ਜਾਵੇਗਾ | ਇਸ ਵੇਲੇ ਕੁਝ ਹੋਰ ਤਫ਼ਸੀਲ ਦੇਣੀ ਉੱਚਿਤ ਨਹੀ ਹੈ | ਉਨ੍ਹਾਂ ਦੱਸਿਆ ਕਿ ਉਕਤ ਪੁਲਿਸ ਪਾਰਟੀ ਸੋਪੋਰ ਪਲਿਸ ਥਾਣੇ ਦੇ ਸਬ ਇੰਸਪੈਕਟਰ ਮੁਕੇਸ਼ ਕੁਮਾਰ ਦੀ ਅਗਵਾਈ 'ਚ ਮੁੱਖ ਬਾਜ਼ਾਰ 'ਚ ਕੋਵਿਡ ਡਿਊਟੀ ਨਿਭਾ ਰਹੀ ਸੀ ਤੇ ਕੁਝ ਆਮ ਨਾਗਰਿਕ ਰੇੜੇ 'ਤੇ ਫਲ ਵੇਚ ਰਹੇ ਸਨ | ਡੀ.ਜੀ.ਪੀ. ਨੇ ਦੱਸਿਆ ਕਿ ਹਾਲ ਹੀ ਵਿਚ ਅੱਤਵਾਦੀ ਘਟਨਾਵਾਂ 'ਚ ਕਮੀ ਦਰਜ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਕੋਰੋਨਾ ਦੇ ਚਲਦਿਆਂ ਅੱਤਵਾਦ ਵਿਰੋਧੀ ਆਪ੍ਰੇਸ਼ਨ ਸਿਰਫ ਸੂਚਨਾ ਦੇ ਆਧਾਰ 'ਤੇ ਹੀ ਚਲਾਏ ਜਾਂਦੇ ਸਨ ਹੁਣ ਇਨ੍ਹਾਂ ਨੂੰ ਤੇਜ਼ ਕੀਤਾ ਜਾਵੇਗਾ |

ਬਲੈਕ ਫੰਗਸ ਦੀ ਦਵਾਈ ਟੈਕਸ ਮੁਕਤ-ਕੋਰੋਨਾ ਵੈਕਸੀਨ 'ਤੇ 5 ਫ਼ੀਸਦੀ ਜੀ.ਐਸ.ਟੀ. ਬਰਕਰਾਰ

ਜੀ. ਐਸ. ਟੀ. ਕੌ ਾਸਲ ਦੀ ਮੀਟਿੰਗ
ਨਵੀਂ ਦਿੱਲੀ, 12 ਜੂਨ (ਉਪਮਾ ਡਾਗਾ ਪਾਰਥ)-ਜੀ. ਐਸ. ਟੀ. ਕੌ ਾਸਲ ਦੀ 44ਵੀਂ ਬੈਠਕ 'ਚ ਬਲੈਕ ਫੰਗਸ ਦੀਆਂ ਦਵਾਈਆਂ 'ਤੇ ਟੈਕਸ ਖ਼ਤਮ ਕਰਨ ਦਾ ਫ਼ੈਸਲਾ ਲਿਆ ਗਿਆ ਹੈ, ਜਦਕਿ ਕੋਰੋਨਾ ਵੈਕਸੀਨ 'ਤੇ 5 ਫ਼ੀਸਦੀ ਟੈਕਸ 'ਚ ਕੋਈ ਕਟੌਤੀ ਨਹੀਂ ਕੀਤੀ ਗਈ | ਵੀਡੀਓ ਕਾਨਫਰੰਸ ਜ਼ਰੀਏ ਹੋਈ ਜੀ. ਐਸ. ਟੀ. ਕੌ ਾਸਲ ਦੀ ਇਹ ਬੈਠਕ ਸਿਰਫ਼ ਇਕ ਮੁੱਦੇ 'ਤੇ ਬੁਲਾਈ ਗਈ ਸੀ | ਜਿਸ 'ਚ ਕੋਰੋਨਾ ਨਾਲ ਸਬੰਧਿਤ ਦਵਾਈਆਂ ਉਪਕਰਨਾਂ ਆਦਿ 'ਤੇ ਟੈਕਸ ਦਰਾਂ 'ਤੇ ਫ਼ੈਸਲਾ ਲਿਆ ਜਾਣਾ ਸੀ | ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ 'ਚ ਮੰਤਰੀ ਸਮੂਹ ਵਲੋਂ ਕੋਰੋਨਾ ਦੇ ਇਲਾਜ ਲਈ ਇਸਤੇਮਾਲ ਹੋਣ ਵਾਲੀਆਂ ਵਸਤਾਂ ਬਾਰੇ ਦਿੱਤੀ ਰਿਪੋਰਟ 'ਤੇ ਚਰਚਾ ਕੀਤੀ ਗਈ | ਵਿੱਤ ਮੰਤਰੀ ਨੇ ਸਬੰਧਿਤ ਰਿਪੋਰਟ ਨੂੰ ਬਦਲਾਅ ਦੇ ਨਾਲ ਸਵੀਕਾਰ ਕਰਨ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਟੈਕਸਾਂ 'ਚ ਇਹ ਕਟੌਤੀ ਸਤੰਬਰ ਤੱਕ ਰਹੇਗੀ | ਦੂਜਾ ਕੋਵਿਡ ਇਲੈਕਟਿ੍ਕ ਉਪਕਰਨਾਂ 'ਤੇ ਮੰਤਰੀ ਸਮੂਹ ਦੀ ਸਿਫਾਰਸ਼ 'ਤੇ 12 ਫ਼ੀਸਦੀ ਟੈਕਸ ਦੀ ਥਾਂ 'ਤੇ 5 ਫ਼ੀਸਦੀ ਕੀਤਾ ਗਿਆ ਹੈ | ਅਤੇ ਤੀਜਾ ਕੋਰੋਨਾ ਵੈਕਸੀਨ 'ਤੇ ਜੀ. ਐਸ. ਟੀ. 5 ਫ਼ੀਸਦੀ ਹੀ ਰਹੇਗਾ | ਨਿਰਮਲਾ ਸੀਤਾਰਮਨ ਨੇ ਵੈਕਸੀਨ ਦੀ ਜੀ. ਐਸ. ਟੀ. ਟੈਕਸ ਦਰ 'ਚ ਬਦਲਾਅ ਕਰਨ ਲਈ ਦਲੀਲ ਦਿੰਦਿਆਂ ਕਿਹਾ ਕਿ ਇਸ ਦਾ ਆਮ ਜਨਤਾ 'ਤੇ ਕੋਈ ਅਸਰ ਨਹੀਂ ਪਵੇਗਾ | ਸੀਤਾਰਮਨ ਨੇ ਕਿਹਾ ਕਿ ਕੇਂਦਰ ਸਰਕਾਰ 75 ਫ਼ੀਸਦੀ ਵੈਕਸੀਨ ਖ਼ਰੀਦ ਰਹੀ ਹੈ ਅਤੇ ਉਸ 'ਤੇ ਜੀ. ਐਸ. ਟੀ. ਵੀ ਅਦਾ ਕਰ ਰਹੀ ਹੈ | ਲੋਕਾਂ ਨੂੰ ਸਰਕਾਰੀ ਹਸਪਤਾਲਾਂ 'ਚ ਇਹ 75 ਫ਼ੀਸਦੀ ਵੈਕਸੀਨ ਮੁਫ਼ਤ ਮੁਹੱਈਆ ਕਰਵਾਈ ਜਾ ਰਹੀ ਹੈ | ਬਲੈਕ ਫੰਗਸ ਦੇ ਇਲਾਜ ਦੀਆਂ ਦਵਾਈਆਂ ਜਿਵੇਂ ਟੋਸੀਲਿਜ਼ੁਮਲ ਅਤੇ ਐਮਫੋਟਰਸਿਨ ਦੇ ਲਈ ਕੋਈ ਟੈਕਸ ਅਦਾ ਨਹੀਂ ਕਰਨਾ ਪਵੇਗਾ | ਕੀਤੀਆਂ ਗਈਆਂ ਕਟੌਤੀਆਂ 'ਚ ਸਭ ਤੋਂ ਵੱਧ ਕਟੌਤੀ ਐਂਬੂਲੈਂਸ ਦੇ ਟੈਕਸ 'ਤੇ ਕੀਤੀ ਗਈ ਹੈ | ਹੁਣ ਤੱਕ ਐਂਬੂਲੈਂਸ 'ਤੇ 28 ਫ਼ੀਸਦੀ ਦੀ ਦਰ ਨਾਲ ਵਸੂਲਿਆਂ ਜਾਂਦੇ ਟੈਕਸ ਨੂੰ ਘਟਾ ਕੇ 12 ਫ਼ੀਸਦੀ ਕਰ ਦਿੱਤਾ ਹੈ | ਇਸ ਤੋਂ ਇਲਾਵਾ ਕੀਤੀਆਂ ਗਈਆਂ ਕਟੌਤੀਆਂ 'ਚ ਆਕਸੀਮੀਟਰ 'ਤੇ 12 ਫ਼ੀਸਦੀ ਤੋਂ 5 ਫ਼ੀਸਦੀ ਹੈਂਡਸੈਨੀਟਾਈਜ਼ਰ 18 ਫ਼ੀਸਦੀ ਤੋਂ 5 ਫ਼ੀਸਦੀ ਵੈਂਟੀਲੇਟਰ 'ਤੇ 12 ਫ਼ੀਸਦੀ ਤੋਂ 5 ਫ਼ੀਸਦੀ ਕੀਤਾ ਗਿਆ | ਹੋਰ ਮੈਡੀਕਲ ਉਪਕਰਨਾਂ ਜਿਵੇਂ ਤਾਪਮਾਨ ਮਾਪਣ ਦਾ ਯੰਤਰ, ਮੈਡੀਕਲ ਗ੍ਰੇਡ ਆਕਸੀਜਨ, ਰੈਮਡੇਸਿਵਿਰ ਬਿਪਿਪ ਮਸ਼ੀਨ, ਆਕਸੀਜਨ ਕੰਸਨਟ੍ਰੇਟਰ, ਹਾਈਫਲੋਅ ਨੇਜ਼ਲ ਕੈਨੂਲਾ, ਹੇਪਾਰੀਨ ਦਵਾਈ, ਇਲੈਕਟਿ੍ਕ ਫਰਨਸੇਜ, ਕੋਵਿਡ ਟੈਸਟਿੰਗ ਕਿੱਟ 'ਤੇ ਪਹਿਲਾਂ ਲਏ ਜਾ ਰਹੇ 12 ਫ਼ੀਸਦੀ ਟੈਕਸ ਨੂੰ ਘਟਾ ਕੇ 5 ਫ਼ੀਸਦੀ ਕਰ ਦਿੱਤਾ ਗਿਆ ਹੈ | ਕੌ ਾਸਲ ਨੇ ਕੋਵਿਡ ਨਾਲ ਜੁੜੀਆਂ ਕਈ ਵਸਤਾਂ ਦੇ ਟੈਕਸ 'ਤੇ ਕੋਈ ਕਟੌਤੀ ਨਹੀਂ ਕੀਤੀ | ਆਰ. ਟੀ. ਪੀ. ਸੀ.ਆਰ. ਮਸ਼ੀਨਾਂ ਆਰ. ਐਨ. ਏ. ਮਸ਼ੀਨਾਂ ਅਤੇ ਜੀਨੋਮ ਸੀਕਵੈਂਸਿੰਗ ਮਸ਼ੀਨਾਂ ਦੀ ਟੈਕਸ ਦਰ 18 ਫ਼ੀਸਦੀ ਨੂੰ ਉਂਝ ਹੀ ਬਰਕਰਾਰ ਰੱਖਿਆ ਗਿਆ ਹੈ | ਕੋਵਿਡ ਟੈਸਟਿੰਗ ਕਿੱਟ ਬਣਾਉਣ 'ਚ ਇਸਤੇਮਾਲ ਹੋਣ ਵਾਲੇ ਕੱਚੇ ਮਾਲ 'ਤੇ ਵੀ ਟੈਕਸ ਦਰ 'ਚ ਕੋਈ ਤਬਦੀਲੀ ਨਹੀਂ ਕੀਤੀ ਗਈ |

ਡੋਮੀਨਿਕਾ ਹਾਈਕੋਰਟ ਵਲੋਂ ਮੇਹੁਲ ਚੋਕਸੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ

ਨਵੀਂ ਦਿੱਲੀ, 12 ਜੂਨ (ਏਜੰਸੀ)-ਡੋਮੀਨਿਕਾ ਹਾਈਕੋਰਟ ਨੇ ਐਂਟੀਗੁਆ ਅਤੇ ਬਾਰਬੁਡਾ ਤੋਂ ਭੇਦਭਰੇ ਹਾਲਾਤ 'ਚ ਗ਼ਾਇਬ ਹੋਣ ਦੇ ਬਾਅਦ ਟਾਪੂ ਦੇਸ਼ 'ਚ ਗ਼ੈਰਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਦੇ ਮਾਮਲੇ 'ਚ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ | ਮੇਹੁਲ ਚੋਕਸੀ 2018 ਤੋਂ ਐਂਟੀਗੁਆ ਅਤੇ ਬਾਰਬੁਡਾ 'ਚ ਸਥਾਈ ਨਾਗਰਿਕ ਵਜੋਂ ਰਹਿ ਰਿਹਾ ਸੀ | ਐਂਟੀਗੁਆ ਮੀਡੀਆ ਅਨੁਸਾਰ ਹਾਈਕੋਰਟ ਨੇ ਆਪਣੇ ਫ਼ੈਸਲੇ 'ਚ ਕਿਹਾ ਕਿ ਚੋਕਸੀ ਦੇ ਫ਼ਰਾਰ ਹੋਣ ਦਾ ਖ਼ਤਰਾ ਹੈ | ਮੇਹੁਲ ਚੋਕਸੀ ਨੇ ਮੈਜਿਸਟ੍ਰੇਟ ਅਦਾਲਤ ਵਲੋਂ ਜ਼ਮਾਨਤ ਖ਼ਾਰਜ ਕੀਤੇ ਜਾਣ ਦੇ ਬਾਅਦ ਹਾਈਕੋਰਟ ਦਾ ਰੁਖ ਕੀਤਾ ਸੀ |
ਭਾਰਤ ਵਲੋਂ ਡੋਮੀਨਿਕਾ ਹਾਈਕੋਰਟ 'ਚ ਹਲਫ਼ਨਾਮਾ ਦਾਖ਼ਲ

ਡੋਮੀਨਿਕਾ ਹਾਈਕੋਰਟ ਵਲੋਂ ਮੇਹੁਲ ਚੋਕਸੀ ਦੀ ਜ਼ਮਾਨਤ ਸਬੰਧੀ ਪਟੀਸ਼ਨ ਰੱਦ ਕਰਨ ਦੇ ਬਾਅਦ ਭਾਰਤ ਸਰਕਾਰ ਨੇ ਇਸ ਮਾਮਲੇ 'ਚ ਧਿਰ ਬਣਨ ਸਬੰਧੀ ਹਾਈਕੋਰਟ 'ਚ ਹਲਫ਼ਨਾਮਾ ਦਾਇਰ ਕੀਤਾ ਹੈ | ਡੋਮੀਨਿਕਾ ਹਾਈਕੋਰਟ 'ਚ ਸੀ. ਬੀ. ਆਈ. ਇਕ ਪਾਸੇ ਬੈਂਕ ਧੋਖਾਧੜੀ ਸਬੰਧੀ ਮਾਮਲੇ 'ਤੇ ਧਿਆਨ ਦੇੇਵੇਗੀ ਤਾਂ ਦੂਸਰੇ ਪਾਸੇ ਵਿਦੇਸ਼ ਮੰਤਰਾਲਾ ਚੋਕਸੀ ਦੀ ਨਾਗਰਿਕਤਾ ਦੀ ਸਥਿਤੀ 'ਤੇ ਬਹਿਸ ਕਰੇਗਾ |

ਪ੍ਰਧਾਨ ਮੰਤਰੀ ਮੋਦੀ ਨੇ ਜੀ-7 ਸੰਮੇਲਨ ਨੂੰ 'ਵਰਚੂਅਲੀ' ਕੀਤਾ ਸੰਬੋਧਨ

'ਇਕ ਧਰਤੀ ਇਕ ਸਿਹਤ' ਦਾ ਦਿੱਤਾ ਮੰਤਰ
ਨਵੀਂ ਦਿੱਲੀ, 12 ਜੂਨ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-7 ਸੰਮੇਲਨ 'ਚ 'ਵਰਚੂਅਲ' ਹਿੱਸਾ ਲੈਂਦੇ ਹੋਏ ਆਪਣੇ ਸੰਬੋਧਨ ਦੌਰਾਨ ਵਿਸ਼ਵਵਿਆਪੀ ਤੌਰ 'ਤੇ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ 'ਇਕ ਧਰਤੀ ਇਕ ਸਿਹਤ' ਦਾ ਮੰਤਰ ਦਿੱਤਾ | ਜਰਮਨੀ ਦੀ ਚਾਂਸਲਰ ਐਂਜੇਲਾ ਮਰਕਲ ਨੇ ਵਿਸ਼ੇਸ਼ ਰੂਪ 'ਚ ਪ੍ਰਧਾਨ ਮੰਤਰੀ ਦੇ ਇਸ ਮੰਤਰ ਦਾ ਉਲੇਖ ਕੀਤਾ ਤੇ ਇਸ ਦਾ ਮਜ਼ਬੂਤ ਸਮਰਥਨ ਕੀਤਾ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੇ ਸੱਦੇ 'ਤੇ ਇਸ ਸੰਮੇਲਨ 'ਚ ਸ਼ਿਰਕਤ ਕੀਤੀ ਗਈ | ਪ੍ਰਧਾਨ ਮੰਤਰੀ ਮੋਦੀ ਨੇ ਡਬਲਯੂ. ਟੀ. ਓ. 'ਚ ਵੈਕਸੀਨ ਪੇਟੈਂਟ 'ਚ ਛੂਟ ਲਈ ਜੀ-7 ਦਾ ਸਮਰਥਨ ਮੰਗਿਆ | ਪ੍ਰਧਾਨ ਮੰਤਰੀ 13 ਜੂਨ ਨੂੰ ਵੀ ਜੀ-7 ਸੰਮੇਲਨ ਨੂੰ ਸੰਬੋਧਨ ਕਰਨਗੇ | ਇਸ ਮੌਕੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ 'ਟਿ੍ਪਸ' ਛੂਟ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੋਈਆਂ ਆਪਣੀਆਂ ਚਰਚਾਵਾਂ ਦਾ ਜ਼ਿਕਰ ਵੀ ਕੀਤਾ | ਸੰਮੇਲਨ ਦੌਰਾਨ ਫਰਾਂਸ ਦੇ ਰਾਸ਼ਟਰਪਤੀ ਨੇ ਭਾਰਤ ਵਰਗੇ ਵੈਕਸੀਨ ਉਤਪਾਦਕਾਂ ਨੂੰ ਕੱਚੇ ਮਾਲ ਦੀ ਪੂਰਤੀ ਕਰਨ 'ਤੇ ਜ਼ੋਰ ਦਿੱਤਾ ਤਾਂ ਕਿ ਪੂਰੀ ਦੁਨੀਆ ਨੂੰ ਵੈਕਸੀਨ ਉਪਲਬਧਤਾ ਨੂੰ ਯਕੀਨੀ ਬਣਾਇਆ ਜਾ ਸਕੇ | ਇਸ ਵਾਰ ਸ਼ਿਖਰ ਸੰਮੇਲਨ ਦਾ ਵਿਸ਼ਾ 'ਟਿਕਾਊ ਸਮਾਜਿਕ-ਉਦਯੋਗਿਕ ਬਹਾਲੀ' ਹੈ | ਇਹ ਦੂਸਰਾ ਮੌਕਾ ਹੈ, ਜਦੋਂ ਪ੍ਰਧਾਨ ਮੰਤਰੀ ਮੋਦੀ ਜੀ-7 ਦੀ ਬੈਠਕ 'ਚ ਸ਼ਾਮਿਲ ਹੋਏ ਹਨ | ਸਾਲ 2019 'ਚ ਫਰਾਂਸ ਦੀ ਅਗਵਾਈ 'ਚ ਹੋਏ ਜੀ-7 ਸੰਮੇਲਨ 'ਚ ਵੀ ਭਾਰਤ ਨੂੰ ਸੱਦਾ ਦਿੱਤਾ ਗਿਆ ਸੀ, ਜਿਸ ਦੌਰਾਨ ਪ੍ਰਧਾਨ ਮੰਤਰੀ ਨੇ ਜਲਵਾਯੂ ਤੇ ਜੀਵ ਭਿੰਨਤਾ ਵਰਗੇ ਮੁੱਦੇ ਉਠਾਏ ਸਨ |

ਪਾਕਿ 'ਚ ਹਿੰਦੂ ਪਰਿਵਾਰ ਦੇ 4 ਲੋਕਾਂ ਦਾ ਕਤਲ-ਨਾਬਾਲਗ ਹਿੰਦੂ ਲੜਕੀ ਅਗਵਾ

ਅੰਮਿ੍ਤਸਰ, 12 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਸਰਕਾਰ ਵਲੋਂ ਘੱਟ-ਗਿਣਤੀਆਂ ਨੂੰ ਸੁਰੱਖਿਆ ਮੁਹੱਈਆ ਕਰਾਏ ਜਾਣ ਦੇ ਕੀਤੇ ਜਾ ਰਹੇ ਦਾਅਵਿਆਂ ਦੇ ਬਾਵਜੂਦ ਹਿੰਦੂ ਭਾਈਚਾਰੇ ਦੀਆਂ ਲੜਕੀਆਂ ਦੇ ਅਗਵਾ, ਧਰਮ ਪਰਿਵਰਤਨ ਅਤੇ ਜਬਰ ਜਨਾਹ ਦੇ ਮਾਮਲੇ ਲਗਾਤਾਰ ਜ਼ੋਰ ਫੜਦੇ ਜਾ ਰਹੇ ਹਨ | ਤਾਜ਼ਾ ਮਾਮਲਾ ਸੂਬਾ ਸਿੰਧ ਦੇ ਜ਼ਿਲ੍ਹਾ ਕੂਨਰੀ 'ਚ ਸਾਹਮਣੇ ਆਏ ਹਨ, ਜਿੱਥੇ 13 ਸਾਲਾ ਹਿੰਦੂ ਲੜਕੀ ਅਨਿਕਾ ਮੇਘਵਾਲ ਪੁੱਤਰੀ ਕੇਵਲ ਮੇਘਵਾਲ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਹਥਿਆਰਾਂ ਦੇ ਜ਼ੋਰ 'ਤੇ ਅਗਵਾ ਕੀਤਾ ਗਿਆ | ਉਕਤ ਲੜਕੀ ਦੇ ਅਗਵਾ ਦੇ 24 ਘੰਟੇ ਬਾਅਦ ਵੀ ਪੁਲਿਸ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਰਕੇ ਪੀੜਤ ਪਰਿਵਾਰ ਅਤੇ ਹਿੰਦੂ ਭਾਈਚਾਰੇ ਨੇ ਭਖਦੀ ਗਰਮੀ 'ਚ ਜ਼ਮੀਨ 'ਤੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ | ਇਸੇ ਇਲਾਕੇ 'ਚ 6 ਵੱਖ-ਵੱਖ ਹਿੰਦੂ ਵਪਾਰੀਆਂ ਵਲੋਂ ਕੱਟੜਪੰਥੀ ਸੰਗਠਨ ਨੂੰ ਜਬਰੀ ਪੈਸੇ ਦੇਣ ਤੋਂ ਇਨਕਾਰ ਕਰਨ 'ਤੇ ਉਨ੍ਹਾਂ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਨ ਅਤੇ ਦੋ ਦਾ ਕਤਲ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ | ਇਕ ਹੋਰ ਮਾਮਲੇ 'ਚ ਲਗਪਗ ਡੇਢ ਸਾਲ ਪਹਿਲਾਂ ਸੂਬਾ ਸਿੰਧ ਦੇ ਹੈਦਰਾਬਾਦ ਸ਼ਹਿਰ ਤੋਂ ਅਗਵਾ ਕੀਤੀ ਨੀਨਾ ਕੁਮਾਰੀ ਮੇਘਵਾਲ ਨੂੰ ਪੁਲਿਸ ਨੇ ਅਗਵਾਕਾਰਾਂ ਦੇ ਕਬਜ਼ੇ 'ਚੋਂ ਰਿਹਾਅ ਕਰਵਾ ਲਿਆ ਹੈ | ਨੀਨਾ ਨੇ ਪੁਲਿਸ ਨੂੰ ਦੱਸਿਆ ਕਿ ਦੋਸ਼ੀਆਂ ਵਲੋਂ ਉਸ ਨਾਲ ਜਬਰ ਜਨਾਹ ਕੀਤੇ ਜਾਣ ਦੀਆਂ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ ਅਤੇ ਇਸ ਦੌਰਾਨ ਉਸ ਨੂੰ ਲਗਾਤਾਰ ਬੇਹੋਸ਼ੀ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਰਹੀਆਂ | ਉਧਰ ਰਹੀਮ ਯਾਰ ਖ਼ਾਨ ਸ਼ਹਿਰ 'ਚ ਇਕ ਹਿੰਦੂ ਪਰਿਵਾਰ ਦੀਆਂ 4 ਔਰਤਾਂ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ |

ਪਤਨੀ ਤੇ ਜਵਾਨ ਧੀ ਨੂੰ ਨਹਿਰ 'ਚ ਦਿੱਤਾ ਧੱਕਾ

ਚੱਬਾ, 12 ਜੂਨ (ਜੱਸਾ ਅਨਜਾਣ)- ਅੰਮਿ੍ਤਸਰ ਝਬਾਲ ਰੋਡ 'ਤੇ ਪੈਂਦੀ ਬਹੋੜੂ ਵਾਲੀ ਨਹਿਰ 'ਚ ਬੀਤੀ ਰਾਤ ਆਪਣੀ ਪਤਨੀ ਅਤੇ ਬੇਟੀ ਨੂੰ ਧੱਕਾ ਮਾਰ ਕੇ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿਲੀ ਜਾਣਕਾਰੀ ਅਨੁਸਾਰ ਪੁਲਿਸ ਥਾਣਾ ਚਾਟੀਵਿੰਡ ਅਧੀਨ ਪੈਂਦੀ ਪੁਲਿਸ ਚੌਕੀ ...

ਪੂਰੀ ਖ਼ਬਰ »

'ਕੋਲਚੀਸੀਨ' ਦਵਾਈ ਦੇ ਕਲੀਨੀਕਲ ਪ੍ਰੀਖਣ ਨੂੰ ਮਨਜ਼ੂਰੀ

ਨਵੀਂ ਦਿੱਲੀ, 12 ਜੂਨ (ਏਜੰਸੀ)-ਡੀ. ਸੀ. ਜੀ. ਆਈ. ਨੇ ਸੀ. ਐਸ. ਆਈ. ਆਰ. ਤੇ ਲਕਸਾਏ ਲਾਈਫ਼ ਸਾਇੰਸਜ਼ ਪ੍ਰਾਈਵੇਟ ਲਿਮ. ਨੂੰ ਕੋਰੋਨਾ ਮਰੀਜ਼ਾਂ 'ਤੇ ਕੋਲਚੀਸੀਨ ਦਵਾਈ ਦੇ ਕਲੀਨਿਕਲ ਪ੍ਰੀਖਣ ਨੂੰ ਮਨਜ਼ੂਰੀ ਦੇ ਦਿੱਤੀ ਹੈ | ਸੀ.ਐਸ.ਆਈ.ਆਰ. ਦੇ ਡਾਇਰੈਕਟਰ ਜਨਰਲ ਦੇ ਸਲਾਹਕਾਰ ...

ਪੂਰੀ ਖ਼ਬਰ »

ਸਿੰਘੂ ਬਾਰਡਰ 'ਤੇ ਦਿੱਲੀ ਪੁਲਿਸ ਦੇ ਦੋ ਥਾਣੇਦਾਰਾਂ ਨਾਲ ਕੁੱਟਮਾਰ

ਨਵੀਂ ਦਿੱਲੀ, 12 ਜੂਨ (ਏਜੰਸੀ)-ਸਿੰਘੂ ਬਾਰਡਰ 'ਤੇ ਲੋਕਾਂ ਦੇ ਇਕ ਗਰੁੱਪ ਵਲੋਂ ਦਿੱਲੀ ਪੁਲਿਸ ਦੇ ਦੋ ਥਾਣੇਦਾਰਾਂ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਪੁਲਿਸ ਦੀ ਵਿਸ਼ੇਸ਼ ਸ਼ਾਖਾ 'ਚ ਥਾਣੇਦਾਰ ਵਜੋਂ ਤਾਇਨਾਤ ਦੋਵਾਂ ...

ਪੂਰੀ ਖ਼ਬਰ »

ਆਸਾਮ 'ਚ ਦੋ ਨਾਬਾਲਗ ਭੈਣਾਂ ਨਾਲ ਜਬਰ ਜਨਾਹ ਤੋਂ ਬਾਅਦ ਹੱਤਿਆ

ਕੋਕਰਾਝਾਰ (ਆਸਾਮ), 12 ਜੂਨ (ਏਜੰਸੀ)-ਆਸਾਮ ਦੇ ਕੋਕਰਾਝਾਰ ਜ਼ਿਲ੍ਹੇ ਦੇ ਇਕ ਪਿੰਡ 'ਚ ਦੋ ਨਾਬਾਲਗ ਸਕੀਆਂ ਭੈਣਾਂ ਦੀਆਂ ਦਰੱਖ਼ਤ ਨਾਲ ਲਟਕਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਕਿ ਲੜਕੀਆਂ ਦੀ ਜਬਰ ਜਨਾਹ ਤੋਂ ਬਾਅਦ ਹੱਤਿਆ ...

ਪੂਰੀ ਖ਼ਬਰ »

ਭਾਰੀ ਤੂਫ਼ਾਨ ਤੇ ਮੀਂਹ ਕਾਰਨ ਜਾਨੀ ਤੇ ਮਾਲੀ ਨੁਕਸਾਨ-ਬੱਚੇ ਸਮੇਤ 2 ਮੌਤਾਂ

ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਕਮਲ ਕਾਹਲੋਂ ਬਟਾਲਾ, 12 ਜੂਨ-ਬੀਤੀ ਰਾਤ 11 ਵਜੇ ਦੇ ਕਰੀਬ ਆਏ ਭਾਰੀ ਤੂਫ਼ਾਨ ਅਤੇ ਮੀਂਹ ਕਾਰਨ ਲੋਕਾਂ ਦਾ ਜਾਨੀ ਅਤੇ ਭਾਰੀ ਮਾਲੀ ਨੁਕਸਾਨ ਹੋਣ ਦੀ ਦੁਖਦਾਈ ਖ਼ਬਰ ਹੈ | ਇਸ ਤੂਫ਼ਾਨ ਨੇ ਸਭ ਤੋਂ ਵੱਧ ਗੁਰਦਾਸਪੁਰ ਜ਼ਿਲ੍ਹੇ ...

ਪੂਰੀ ਖ਼ਬਰ »

ਕੋਰੋਨਾ ਮਾਮਲਿਆਂ 'ਚ ਗਿਰਾਵਟ ਜਾਰੀ-ਨਹੀਂ ਘਟ ਰਹੀਆਂ ਮੌਤਾਂ

• 71 ਦਿਨਾਂ ਬਾਅਦ ਸਭ ਤੋਂ ਘੱਟ 84,332 ਨਵੇਂ ਮਾਮਲੇ • 4000 ਤੋਂ ਵੱਧ ਮੌਤਾਂ ਨਵੀਂ ਦਿੱਲੀ, 12 ਜੂਨ (ਉਪਮਾ ਡਾਗਾ ਪਾਰਥ)-ਕੋਰੋਨਾ ਦੇ ਨਵੇਂ ਮਾਮਲਿਆਂ 'ਚ ਗਿਰਾਵਟ ਦੇ ਰੁਝਾਨ ਦੇ ਬਾਵਜੂਦ ਮੌਤਾਂ ਦੇ ਅੰਕੜਿਆਂ 'ਚ ਕਮੀ ਨਜ਼ਰ ਨਹੀਂ ਆ ਰਹੀ | ਕੋਰੋਨਾ ਕਾਰਨ ਮਾਰੇ ਗਏ ਲੋਕਾਂ ਦੀ ...

ਪੂਰੀ ਖ਼ਬਰ »

ਆਈ.ਐਮ.ਏ. ਵਲੋਂ ਦੇਸ਼ ਭਰ 'ਚ ਪ੍ਰਦਰਸ਼ਨ 18 ਨੂੰ

ਨਵੀਂ ਦਿੱਲੀ, 12 ਜੂਨ (ਏਜੰਸੀ)-ਡਾਕਟਰਾਂ 'ਤੇ ਹੋਏ ਹਮਲਿਆਂ ਖ਼ਿਲਾਫ਼ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐਮ.ਏ.) ਵਲੋਂ 18 ਜੂਨ ਨੂੰ ਦੇਸ਼ ਭਰ 'ਚ 'ਸੇਵ ਦਾ ਸੇਵੀਅਰ' ਦੇ ਨਾਅਰੇ ਹੇਠ ਪ੍ਰਦਰਸ਼ਨ ਕੀਤੇ ਜਾਣਗੇ। ਆਈ. ਐਮ.ਏ. ਨੇ ਦੱਸਿਆ ਕਿ ਇਸ ਦੌਰਾਨ ਕੋਈ ਹਸਪਤਾਲ ਬੰਦ ਨਹੀਂ ...

ਪੂਰੀ ਖ਼ਬਰ »

ਮੋਦੀ ਤੇ ਕੈਪਟਨ ਵਿਚਕਾਰ ਗੁਪਤ ਦੋਸਤੀ-ਸਿਸੋਦੀਆ

ਨਵੀਂ ਦਿੱਲੀ, 12 ਜੂਨ (ਜਗਤਾਰ ਸਿੰਘ)-ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਿਚਕਾਰ 'ਗੁਪ-ਚੁੱਪ ਦੋਸਤੀ' ਦਾ ਦੋਸ਼ ਲਾਇਆ ਹੈ | ਕੇਂਦਰ ਸਰਕਾਰ ਦੁਆਰਾ ਜਾਰੀ ਸਕੂਲ ਸਿੱਖਿਆ ...

ਪੂਰੀ ਖ਼ਬਰ »

ਵਿਕਾਸ ਤੇ ਖ਼ੁਸ਼ਹਾਲੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ ਗੱਠਜੋੜ-ਮਾਇਆਵਤੀ

ਅਕਾਲੀ ਦਲ ਨਾਲ ਪੰਜਾਬ 'ਚ ਗੱਠਜੋੜ ਮਗਰੋਂ ਬਸਪਾ ਸੁਪਰੀਮੋ ਮਾਇਆਵਤੀ ਨੇ ਟਵੀਟ ਕਰਦਿਆਂ ਕਿਹਾ ਕਿ ਇਹ ਗੱਠਜੋੜ ਇਕ ਨਵੀਂ ਅਤੇ ਸਮਾਜਿਕ ਪਹਿਲ ਹੈ, ਜਿਸ ਨਾਲ ਵਿਕਾਸ ਤੇ ਖ਼ੁਸ਼ਹਾਲੀ ਦੇ ਯੁੱਗ ਦੀ ਸ਼ੁਰੂਆਤ ਹੋਵੇਗੀ | ਉਨ੍ਹਾਂ ਲਿਖਿਆ ਕਿ ਪੰਜਾਬ 'ਚ ਹਰ ਵਰਗ ਪੰਜਾਬ ਦੀ ...

ਪੂਰੀ ਖ਼ਬਰ »

ਮੁੰਬਈ 'ਚ ਭਾਰੀ ਬਾਰਿਸ਼ ਕਾਰਨ ਰੇਲ ਤੇ ਸੜਕੀ ਆਵਾਜਾਈ ਠੱਪ-ਆਮ ਜਨਜੀਵਨ ਪ੍ਰਭਾਵਿਤ

ਮੁੰਬਈ, 12 ਜੂਨ (ਏਜੰਸੀ)-ਤੇਜ਼ ਹਵਾਵਾਂ ਤੇ ਤੂਫ਼ਾਨ ਦੇ ਨਾਲ ਮੁੰਬਈ ਅਤੇ ਇਸ ਦੇ ਉਪ ਨਗਰਾਂ 'ਚ ਭਾਰੀ ਬਾਰਿਸ਼ ਹੋਈ | ਇਸ ਦੌਰਾਨ ਕਈ ਥਾਵਾਂ 'ਤੇ ਸੜਕਾਂ ਤੇ ਰੇਲ ਪਟੜੀਆਂ 'ਤੇ ਪਾਣੀ ਖੜ੍ਹਾ ਹੋਣ ਕਾਰਨ ਰੇਲ ਤੇ ਬੱਸ ਸੇਵਾਵਾਂ ਪ੍ਰਭਾਵਿਤ ਹੋਈਆਂ ਅਤੇ ਲੋਕਾਂ ਨੂੰ ਵੀ ਕਾਫੀ ...

ਪੂਰੀ ਖ਼ਬਰ »

ਭਾਰਤ ਸਰਕਾਰ ਦੇ ਕੁਝ ਕਦਮ ਜਮਹੂਰੀ ਕਦਰਾਂ ਕੀਮਤਾਂ ਖਿਲਾਫ਼-ਅਮਰੀਕੀ ਉੱਚ ਅਧਿਕਾਰੀ

ਵਾਸ਼ਿੰਗਟਨ, 12 ਜੂਨ (ਏਜੰਸੀ)- ਅਮਰੀਕਾ ਦੇ ਉੱਚ ਅਧਿਕਾਰੀ ਨੇ ਸੰਸਦ ਮੈਂਬਰਾਂ ਨੂੰ ਕਿਹਾ ਹੈ ਕਿ ਭਾਰਤ ਮਜ਼ਬੂਤ ਕਾਨੂੰਨ ਵਿਵਸਥਾ ਪ੍ਰਣਾਲੀ ਨਾਲ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਬਣਿਆ ਹੋਇਆ ਹੈ, ਪਰ ਭਾਰਤ ਸਰਕਾਰ ਦੇ ਕੁਝ ਕਦਮਾਂ ਜਿਨ੍ਹਾਂ 'ਚ ਪ੍ਰਗਟਾਵੇ ਦੀ ...

ਪੂਰੀ ਖ਼ਬਰ »

ਮੋਦੀ ਦੇ ਇਸ਼ਾਰੇ 'ਤੇ ਹੋਇਆ ਹੈ ਅਕਾਲੀ ਦਲ-ਬਸਪਾ ਦਾ ਅਨੈਤਿਕ ਗੱਠਜੋੜ-'ਆਪ'

ਚੰਡੀਗੜ੍ਹ, 12 ਜੂਨ (ਅਜੀਤ ਬਿਊਰੋ)-ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਲਈ ਸ਼ੋ੍ਰਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਨੂੰ ਪੰਜਾਬ ਵਿਰੋਧੀ ਅਤੇ ਨਾਪਾਕ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਰਾਹ ਰੋਕਣ ਲਈ ਪ੍ਰਧਾਨ ...

ਪੂਰੀ ਖ਼ਬਰ »

ਇਨ੍ਹਾਂ 20 ਸੀਟਾਂ 'ਤੇ ਚੋਣ ਲੜੇਗੀ ਬਸਪਾ

ਇਸ ਮੌਕੇ ਗੱਲਬਾਤ ਕਰਦਿਆਂ ਸੁਖਬੀਰ ਨੇ ਐਲਾਨ ਕੀਤਾ ਕਿ ਬਸਪਾ ਅਕਾਲੀ ਦਲ ਨਾਲ ਗੱਠਜੋੜ ਤਹਿਤ 20 ਸੀਟਾਂ 'ਤੇ ਚੋਣਾਂ ਲੜੇਗੀ, ਜਿਸ 'ਚੋਂ ਦੁਆਬਾ 'ਚ 8, ਮਾਲਵਾ ਦੀਆਂ 7 ਤੇ ਮਾਝਾ ਦੀਆਂ 5 ਸੀਟਾਂ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਸੀਟਾਂ 'ਚ ਕਰਤਾਰਪੁਰ, ਜਲੰਧਰ ਵੈਸਟ, ...

ਪੂਰੀ ਖ਼ਬਰ »

ਸੂਬੇ 'ਚ 979 ਨਵੇਂ ਮਾਮਲੇ, 56 ਮੌਤਾਂ

ਚੰਡੀਗੜ੍ਹ, 12 ਜੂਨ (ਵਿਕਰਮਜੀਤ ਸਿੰਘ ਮਾਨ)-ਸਿਹਤ ਵਿਭਾਗ ਅਨੁਸਾਰ ਸੂਬੇ 'ਚ ਕੋਰੋਨਾ ਕਾਰਨ ਅੱਜ 56 ਹੋਰ ਮੌਤਾਂ ਹੋ ਗਈਆਂ, ਉਥੇ ਹੀ 2135 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ | ਦੂਜੇ ਪਾਸੇ 979 ਨਵੇਂ ਮਾਮਲੇ ਸਾਹਮਣੇ ਆਏ ਹਨ | ਅੱਜ ਹੋਈਆਂ 56 ਮੌਤਾਂ ਵਿਚ ਅੰਮਿ੍ਤਸਰ ਤੋਂ 6, ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX