ਤਾਜਾ ਖ਼ਬਰਾਂ


ਰਾਸ਼ਟਰੀ ਪ੍ਰਦੂਸ਼ਣ ਰੋਕਥਾਮ ਦਿਵਸ
. . .  10 minutes ago
ਰਾਸ਼ਟਰੀ ਪ੍ਰਦੂਸ਼ਣ ਰੋਕਥਾਮ ਦਿਵਸ
ਖੇਮਕਰਨ ਸੈਕਟਰ 'ਚ ਇਕ ਪਾਕਿਸਤਾਨੀ ਡਰੋਨ ਸਮੇਤ ਪੰਜ ਪੈਕਟ ਹੈਰੋਇਨ ਬਰਾਮਦ
. . .  4 minutes ago
ਖੇਮਕਰਨ, 2 ਦਸੰਬਰ (ਰਾਕੇਸ਼ ਕੁਮਾਰ ਬਿੱਲਾ)-ਥਾਣਾ ਖੇਮਕਰਨ ਨੂੰ ਅੱਜ ਸਵੇਰੇ ਫਿਰ ਵੱਡੀ ਸਫਲਤਾ ਮਿਲੀ, ਜਦ ਐਸ.ਐਚ.ਓ ਇੰਸਪੈਕਟਰ ਕੰਵਲਜੀਤ ਰਾਏ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਬੀ.ਐਸ.ਐਫ. ਦੀ ਸਹਾਇਤਾ ਨਾਲ ਸਰਹੱਦ ਦੇ ਪਿੰਡ ਕਲਸ ਦੀ ਡਰੇਨ ਨਜ਼ਦੀਕ ਇਕ ਪਾਕਿਸਤਾਨੀ ਡਰੋਨ...
ਨਸ਼ੇ ਦੀ ਓਵਰਡੋਜ਼ ਨਾਲ 26 ਸਾਲ ਦੇ ਨੌਜਵਾਨ ਦੀ ਮੌਤ
. . .  57 minutes ago
ਮੰਡੀ ਘੁਬਾਇਆ, 2 ਦਸੰਬਰ (ਅਮਨ ਬਵੇਜਾ)-ਜ਼ਿਲ੍ਹਾ ਫ਼ਾਜ਼ਿਲਕਾ ਦੇ ਅਧੀਨ ਪੈਂਦੀ ਮੰਡੀ ਘੁਬਾਇਆ ਦੇ ਨੇੜਲੇ ਖੇਤਾਂ ਦੇ ਵਿਚ ਨਸ਼ੇ ਦੀ ਓਵਰਡੋਜ ਨਾਲ 26 ਸਾਲਾਂ ਦੇ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਲਵਪ੍ਰੀਤ ਸਿੰਘ ਪੁੱਤਰ ਜਸਬੀਰ ਸਿੰਘ...
ਗਸ਼ਤ ਦੋਰਾਨ ਪੁਲਿਸ ਪਾਰਟੀ 'ਤੇ ਹਮਲਾ ਕਰਨ 'ਤੇ ਤਿੰਨ ਵਿਅਕਤੀਆ ਖ਼ਿਲਾਫ਼ ਪਰਚਾ ਦਰਜ, 35 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ
. . .  12 minutes ago
ਚੋਗਾਵਾਂ/ਉਠੀਆ, 2 ਦਸੰਬਰ (ਗੁਰਵਿੰਦਰ ਸਿੰਘ ਕਲਸੀ/ ਗੁਰਵਿੰਦਰ ਸਿੰਘ ਛੀਨਾ)-ਪੁਲਿਸ ਥਾਣਾ ਭਿੰਡੀਸੈਦਾ ਅਧੀਨ ਆਉਦੇ ਸਰਹੱਦੀ ਪਿੰਡ ਭੱਗੂਪੁਰ ਬੇਟ ਵਿਖੇ ਪੁਲਿਸ ਵਲੋਂ ਗਸ਼ਤ ਦੋਰਾਨ 35 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ ਕਰਨ 'ਤੇ ਦੋ ਵਿਅਕਤੀਆਂ ਵਲੋਂ ਸਰਕਾਰੀ...
ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਕੈਲੇਫੋਰਨੀਆਂ ਤੋਂ ਲਿਆ ਗਿਆ ਹਿਰਾਸਤ 'ਚ
. . .  19 minutes ago
ਸਿਆਟਲ, 2 ਦਸੰਬਰ (ਹਰਮਨਪ੍ਰੀਤ ਸਿੰਘ)-ਅਮਰੀਕਾ ਦੀ ਕੈਲੀਫੋਰਨੀਆਂ ਪੁਲਿਸ ਨੇ ਸੰਸਾਰ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਗੋਲਡੀ ਬਰਾੜ ਨੂੰ ਅੱਜ ਆਪਣੀ ਹਿਰਾਸਤ ਵਿਚ ਲੈ ਲਿਆ ਹੈ। ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਨਵੰਬਰ ਮਹੀਨੇ...
ਭਾਰਤ ਜੀ-20 ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਸਮੇਤ ਗਲੋਬਲ ਸਿਖਰ ਟੇਬਲਾਂ 'ਤੇ ਆਪਣੀ ਜਗ੍ਹਾ ਬਣਾਉਣ ਲਈ ਤਿਆਰ
. . .  about 1 hour ago
ਨਿਊਯਾਰਕ, 2 ਦਸੰਬਰ -ਭਾਰਤ ਜੀ-20 ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਸਮੇਤ ਗਲੋਬਲ ਸਿਖਰ ਟੇਬਲਾਂ 'ਤੇ ਆਪਣੀ ਜਗ੍ਹਾ ਬਣਾਉਣ ਲਈ ਤਿਆਰ ਹੈ, ਕਿਉਂਕਿ ਦੇਸ਼ ਮੇਜ਼ 'ਤੇ ਹੱਲ ਲਿਆਉਣ ਲਈ ਤਿਆਰ ਹੈ।ਇਹ ਜਾਣਕਾਰੀ...
ਅਮਰੀਕਾ, ਫਰਾਂਸ ਵਲੋਂ ਯੂਕਰੇਨ 'ਚ 'ਯੁੱਧ ਅਪਰਾਧਾਂ' ਲਈ ਰੂਸ ਨੂੰ ਜਵਾਬਦੇਹ ਠਹਿਰਾਉਣ ਦਾ ਵਾਅਦਾ
. . .  about 2 hours ago
ਵਾਸ਼ਿੰਗਟਨ, 2 ਦਸੰਬਰ -ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਯੂਕਰੇਨ ਵਿਚ ਨਿਯਮਤ ਹਥਿਆਰਬੰਦ ਬਲਾਂ ਦੁਆਰਾ ਕੀਤੇ ਗਏ "ਵਿਆਪਕ ਦਸਤਾਵੇਜ਼ੀ ਅੱਤਿਆਚਾਰਾਂ ਅਤੇ ਯੁੱਧ ਅਪਰਾਧਾਂ" ਲਈ ਰੂਸ ਨੂੰ ਜਵਾਬਦੇਹ ਠਹਿਰਾਉਣ...
ਅਗਲੇ ਸਾਲ ਜੀ-20 ਸੰਮੇਲਨ ਵਿਚ ਹਿੱਸਾ ਲੈਣ ਲਈ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਸੱਦਾ
. . .  about 2 hours ago
ਕੋਲਕਾਤਾ, 2 ਦਸੰਬਰ -ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਅਗਲੇ ਸਾਲ ਜੀ-20 ਸੰਮੇਲਨ ਵਿਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ। ਬੰਗਲਾਦੇਸ਼ ਦੇ ਡਿਪਟੀ ਹਾਈ ਕਮਿਸ਼ਨਰ ਅੰਦਾਲਿਬ ਇਲਿਆਸ ਨੇ ਕਿਹਾ ਕਿ ਗਲੋਬਲ ਦ੍ਰਿਸ਼ ਦੇ ਸੰਦਰਭ 'ਚ ਇਹ ਸੰਮੇਲਨ...
ਰੂਸ ਵਲੋਂ ਪਾਕਿਸਤਾਨ ਨੂੰ ਕੱਚੇ ਤੇਲ 'ਤੇ ਛੋਟ ਦੇਣ ਤੋਂ ਇਨਕਾਰ
. . .  about 2 hours ago
ਮਾਸਕੋ, 2 ਦਸੰਬਰ-ਰੂਸ ਨੇ ਪਾਕਿਸਤਾਨ ਨੂੰ ਕੱਚੇ ਤੇਲ 'ਤੇ 30-40 ਫ਼ੀਸਦੀ ਦੀ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ...
ਦਿੱਲੀ 'ਚ ਹਵਾ ਦੀ ਗੁਣਵੱਤਾ 'ਬਹੁਤ ਖ਼ਰਾਬ ਸ਼੍ਰੇਣੀ' 'ਚ
. . .  about 2 hours ago
ਨਵੀਂ ਦਿੱਲੀ, 2 ਦਸੰਬਰ-ਦਿੱਲੀ 'ਚ ਹਵਾ ਦੀ ਗੁਣਵੱਤਾ ਅੱਜ ਵੀ 'ਬਹੁਤ ਖ਼ਰਾਬ ਸ਼੍ਰੇਣੀ' 'ਚ ਹੈ। ਰਾਸ਼ਟਰੀ ਰਾਜਧਾਨੀ ਵਿਚ ਏਅਰ ਕੁਆਲਿਟੀ ਇੰਡੈਕਸ (ਏ.ਕਿਆਊ.ਆਈ.) ਅੱਜ ਸਵੇਰੇ 342 (ਬਹੁਤ ਖ਼ਰਾਬ ਸ਼੍ਰੇਣੀ) ਵਿਚ ਦਰਜ ਕੀਤਾ...
ਐਨ.ਆਈ.ਏ. ਵਲੋਂ ਫ਼ਰਾਰ ਅੱਤਵਾਦੀ ਹਰਪ੍ਰੀਤ ਸਿੰਘ ਹੈਪੀ ਮਲੇਸ਼ੀਆ ਗ੍ਰਿਫ਼ਤਾਰ
. . .  about 2 hours ago
ਅਜਨਾਲਾ, 2 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਫ਼ਰਾਰ ਅੱਤਵਾਦੀ ਹਰਪ੍ਰੀਤ ਸਿੰਘ ਹੈਪੀ ਮਲੇਸ਼ੀਆ ਨੂੰ ਦਿੱਲੀ ਤੋਂ ਉਦੋਂ ਗ੍ਰਿਫ਼ਤਾਰ ਕਰ ਲਿਆ ਜਦੋਂ ਉਹ ਮਲੇਸ਼ੀਆ ਦੇ ਕੁਆਲਾਲੰਪੁਰ ਤੋਂ ਪਹੁੰਚਿਆ...
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਸ਼ਰਧਾ ਕਤਲ ਕੇਸ : ਆਫਤਾਬ ਦੇ 'ਨਾਰਕੋ ਟੈਸਟ ਤੋਂ ਬਾਅਦ ਇੰਟਰਵਿਊ' ਲਈ ਦਿੱਲੀ ਜੇਲ੍ਹ ਦਾ ਦੌਰਾ ਕਰੇਗੀ ਫੋਰੈਂਸਿਕ ਟੀਮ
. . .  1 day ago
ਫ਼ਾਜ਼ਿਲਕਾ 'ਚ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਲੁੱਟ ਦੀ ਕੋਸ਼ਿਸ਼ ਨਾਕਾਮ
. . .  1 day ago
ਫ਼ਾਜ਼ਿਲਕਾ, 1 ਦਸੰਬਰ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ 'ਚ ਅਣਪਛਾਤੀਆਂ ਵਲੋਂ ਇਕ ਨੌਜਵਾਨ ਤੋਂ ਲੁੱਟ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਅਣਪਛਾਤੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ...
ਦਿੱਲੀ ਦੇ ਸਦਰ ਬਜ਼ਾਰ ਖੇਤਰ ਦੇ ਬਾਰਾ ਟੁਟੀ ਚੌਕ ਨੇੜੇ ਦੋਪਹੀਆ ਵਾਹਨਾਂ ਸਮੇਤ 5-6 ਵਾਹਨਾਂ ਨੂੰ ਲੱਗੀ ਅੱਗ
. . .  1 day ago
ਭਾਦਰਾ, ਅਹਿਮਦਾਬਾਦ : 30 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਆਮਦਨ ਕਰ ਵਿਭਾਗ ਦੇ ਵਧੀਕ ਕਮਿਸ਼ਨਰ ਸੰਤੋਸ਼ ਦੇ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ
. . .  1 day ago
ਗੁਜਰਾਤ ਚੋਣਾਂ ਦੇ ਪਹਿਲੇ ਪੜਾਅ ਵਿਚ ਸ਼ਾਮ 5 ਵਜੇ ਤੱਕ 59.96% ਹੋਈ ਵੋਟਿੰਗ
. . .  1 day ago
ਪਹਿਲਾ ਪੜਾਅ ਪੂਰਾ ਹੋਣ ਤੋਂ ਬਾਅਦ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਅਤੇ ਵੀ.ਵੀ.ਪੀ.ਏ.ਟੀ. ਨੂੰ ਕੀਤਾ ਸੀਲ
. . .  1 day ago
ਅਹਿਮਦਾਬਾਦ, 1 ਦਸੰਬਰ - ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਸਮਾਪਤੀ ਤੋਂ ਬਾਅਦ ਪੋਲਿੰਗ ਅਧਿਕਾਰੀਆਂ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਅਤੇ ਵੀ.ਵੀ.ਪੀ.ਏ.ਟੀ. ਨੂੰ ਸੀਲ ਕੀਤਾ ਗਿਆ ...
ਵਿਜੀਲੈਂਸ ਬਿਊਰੋ ਵਲੋਂ 1,15,000 ਰੁਪਏ ਦੀ ਰਿਸ਼ਵਤ ਲੈਣ ਵਾਲੇ ਸੇਵਾਮੁਕਤ ਐਸਐਮਓ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ
. . .  1 day ago
ਅੰਮ੍ਰਿਤਸਰ, 1 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਵਿਜੀਲੈਂਸ ਬਿਊਰੋ (ਵਿਜੀਲੈਂਸ ਬਿਊਰੋ) ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਸਿਵਲ ਹਸਪਤਾਲ ਮਜੀਠਾ ਵਿਖੇ ਤਾਇਨਾਤ ਰਹੇ ਸੀਨੀਅਰ...
ਦਿੱਲੀ ਪੁਲਿਸ ਨੇ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ ਵਿਚ ਸ਼ਸ਼ੀ ਥਰੂਰ ਦੀ ਰਿਹਾਈ ਦੇ ਖ਼ਿਲਾਫ਼ ਹਾਈਕੋਰਟ ਦਾ ਕੀਤਾ ਰੁਖ
. . .  1 day ago
ਗੁਜਰਾਤ : ਨਵਸਾਰੀ ਤੋਂ ਭਾਜਪਾ ਉਮੀਦਵਾਰ ਪੀਯੂਸ਼ ਭਾਈ ਪਟੇਲ ’ਤੇ ਅਣਪਛਾਤੇ ਵਿਅਕਤੀਆਂ ਵਲੋਂ ਹਮਲਾ
. . .  1 day ago
22 ਦਸੰਬਰ ਨੂੰ ਹੋਵੇਗੀ ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੀ ਸ਼ੁਰੂਆਤ
. . .  1 day ago
ਚੰਡੀਗੜ੍ਹ, 1 ਦਸੰਬਰ (ਰਾਮ ਸਿੰਘ ਬਰਾੜ)-ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੀ ਸ਼ੁਰੂਆਤ 22 ਦਸੰਬਰ ਤੋਂ ਹੋਵੇਗੀ। ਇਜਲਾਸ ਦੀ ਕਾਰਵਾਈ ਤਿੰਨ ਦਿਨ (22, 23 ਅਤੇ 26 ਦਸੰਬਰ) ਚੱਲ ਸਕਦੀ ਹੈ। ਇਹ ਫ਼ੈਸਲਾ...
ਕੈਬਨਿਟ ਮੰਤਰੀ ਮੀਤ ਹੇਅਰ ਦੀ ਆਮਦ ਪਿੱਛੋਂ ਆਪਸ 'ਚ ਭਿੜੇ 'ਆਪ' ਦੇ ਦੋ ਧੜੇ
. . .  1 day ago
ਫਗਵਾੜਾ, 1 ਦਸੰਬਰ (ਹਰਜੋਤ ਸਿੰਘ ਚਾਨਾ)-ਫਗਵਾੜਾ ਵਿਖੇ ਮਾਹੌਲ ਉਸ ਸਮੇਂ ਤਨਾਅਪੂਰਨ ਬਣ ਗਿਆ ਜਦੋਂ ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੀ ਆਮਦ ਪਿੱਛੋਂ ਆਮ ਆਦਮੀ ਪਾਰਟੀ...
ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਦਸਤਖ਼ਤ ਮੁਹਿੰਮ ਕੀਤੀ ਗਈ ਆਰੰਭ
. . .  1 day ago
ਅੰਮ੍ਰਿਤਸਰ, 1 ਦਸੰਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਦਸਤਖ਼ਤ ਮੁਹਿੰਮ ਆਰੰਭ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ...
ਛੇਹਰਟਾ ਵਿਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਚੱਲੀ ਗੋਲੀ
. . .  1 day ago
ਛੇਹਰਟਾ, 1 ਦਸੰਬਰ (ਸੁੱਖ ਵਡਾਲੀ)- ਪੁਲਿਸ ਥਾਣਾ ਛੇਹਰਟਾ ਅਧੀਨ ਆਉਂਦੇ ਇਲਾਕਾ ਨਰਾਇਣਗੜ ਵਿਖੇ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਗੋਲੀ ਚੱਲਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 31 ਜੇਠ ਸੰਮਤ 553

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਬਸਪਾ-ਅਕਾਲੀ ਦਲ ਚੋਣ ਸਮਝੌਤਾ: ਚੋਣਾਂ 'ਚ ਕਾਂਗਰਸ ਦੀ ਫੱਟੀ ਪੋਚ ਕੇ ਪਾਵਾਂਗੇ ਸੱੁਕਣੀ-ਵਾਹਦ

ਨਵਾਂਸ਼ਹਿਰ, 12 ਜੂਨ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)- 2022 ਦੀਆਂ ਵਿਧਾਨ ਸਭਾ ਚੋਣਾ ਨੂੰ ਲੈ ਕੇ ਅੱਜ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦਾ ਐਲਾਨ ਹੁੰਦਿਆਂ ਹੀ ਦੋਨੋਂ ਪਾਰਟੀਆਂ ਦੇ ਅਹੁਦੇਦਾਰਾਂ ਅਤੇ ਵਰਕਰਾਂ 'ਚ ਨਵਾਂਸ਼ਹਿਰ ਵਿਖੇ ਵਿਆਹ ਵਾਲਾ ਮਾਹੌਲ ਪਾਇਆ ਗਿਆ | ਦੋਨੋਂ ਪਾਰਟੀਆਂ ਦੇ ਨੁਮਾਇੰਦਿਆਂ ਹਲਕਾ ਇੰਚਾਰਜ ਸ: ਜਰਨੈਲ ਸਿੰਘ ਵਾਹਦ ਅਤੇ ਡਾ: ਨਛੱਤਰ ਪਾਲ ਵਲੋਂ ਚੋਣ ਸਮਝੌਤੇ ਨੂੰ ਲੈ ਕੇ ਇਕ-ਦੂਸਰੇ ਦਾ ਲੱਡੂਆਂ ਨਾਲ ਮੰੂਹ ਮਿੱਠਾ ਕਰਵਾਇਆ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਸ: ਜਰਨੈਲ ਸਿੰਘ ਵਾਹਦ ਨੇ ਕਿਹਾ ਕਿ ਬੀਤੀ ਰਾਤ ਸਾਬਕਾ ਮੱੁਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨਾਲ ਉਨ੍ਹਾਂ ਦੀ ਗੱਲਬਾਤ ਹੋਈ ਜਿਸ 'ਤੇ ਉਨ੍ਹਾਂ ਨੇ ਸ: ਬਾਦਲ ਨੂੰ ਕਿਹਾ ਕਿ ਨਵਾਂਸ਼ਹਿਰ ਦੀ ਸੀਟ ਕਰਕੇ ਚੋਣ ਗੱਠਜੋੜ ਨਹੀਂ ਟੱੁਟਣਾ ਚਾਹੀਦਾ ਜਿਸ ਕਰਕੇ ਉਹ ਆਪਣੀ ਸੀਟ ਛੱਡਣ ਲਈ ਤਿਆਰ ਹਨ ਕਿਉਂਕਿ ਸੂਬੇ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੀ ਸਰਕਾਰ ਬਣਦੀ ਹੈ ਤਾਂ ਉਹ ਕਿਸੇ ਮੰਤਰੀ ਤੋਂ ਘੱਟ ਨਹੀਂ ਹੋਣਗੇ ਜਿਸ ਕਰਕੇ ਹਾਈਕਮਾਂਡ ਵਲੋਂ ਨਵਾਂਸ਼ਹਿਰ ਸੀਟ ਬਸਪਾ ਦੀ ਝੋਲੀ ਪਾਉਂਦਿਆਂ ਡਾ: ਨਛੱਤਰ ਪਾਲ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ 'ਚ ਭੇਜਣ ਦਾ ਪ੍ਰਣ ਲਿਆ ਗਿਆ | ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਦੇ ਹੁਕਮਾਂ ਅਨੁਸਾਰ ਉਹ ਹੁਣ ਤੋਂ ਏਨੀ ਕੁ ਮਿਹਨਤ ਕਰਨਗੇ ਕਿ ਨਵਾਂਸ਼ਹਿਰ ਹਲਕੇ 'ਚ ਕਾਂਗਰਸੀਆਂ ਦੀ ਵਿਰਾਸਤ ਤੋੜਦਿਆਂ ਉਸ ਦੀ ਫੱਟੀ ਪੋਚ ਕੇ ਸੁੱਕਣੀ ਪਾਉਣਗੇ | ਉਨ੍ਹਾਂ ਸਮੂਹ ਅਕਾਲੀ ਵਰਕਰਾਂ ਨੂੰ ਸੁਨੇਹਾ ਦਿੱਤਾ ਕਿ ਪਿੰਡਾਂ ਦੇ ਨਾਲ-ਨਾਲ ਸ਼ਹਿਰੀ ਹਲਕਿਆਂ 'ਚ ਅੱਜ ਤੋਂ ਹੀ ਕਮਰਕੱਸੇ ਕੱਸ ਲੈਣ ਤਾਂ ਕਿ ਨਵਾਂਸ਼ਹਿਰ ਹਲਕੇ 'ਚ ਕਾਂਗਰਸ ਨੂੰ ਲੱਕ ਤੋੜਵੀਂ ਹਾਰ ਦਿੱਤੀ ਜਾ ਸਕੇ | ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਸੰਭਾਵੀ ਉਮੀਦਵਾਰ ਡਾ:ਨਛੱਤਰ ਪਾਲ ਨੇ ਆਖਿਆ ਕਿ ਨਵਾਂਸ਼ਹਿਰ ਸੀਟ ਗੱਠਜੋੜ ਸ਼ਾਨ ਨਾਲ ਜਿੱਤੇਗਾ ਹੀ ਬੱਸ ਐਲਾਨ ਹੋਣਾ ਬਾਕੀ ਹੈ | ਉਨ੍ਹਾਂ ਐਲਾਨ ਕੀਤਾ ਕਿ ਮਸਤ ਚਾਲੇ ਚੱਲਦਾ ਹੋਇਆ ਹਾਥੀ ਪੰਜਾਬ ਵਿਧਾਨ ਸਭਾ 'ਚ ਜ਼ਰੂਰ ਪਹੁੰਚੇਗਾ | ਉਨ੍ਹਾਂ ਕਿਹਾ ਕਿ ਪਿਛਲੇ ਪੌਣੇ ਪੰਜ ਸਾਲਾਂ 'ਚ ਕਾਂਗਰਸੀਆਂ ਦੇ ਨੁਮਾਇੰਦਿਆਂ ਨੇ ਉਨ੍ਹਾਂ ਦੇ ਅਤੇ ਅਕਾਲੀ ਵਰਕਰਾਂ ਵਿਰੱੁਧ ਜੋ ਤਾਨਾਸ਼ਾਹੀ ਭਰਿਆ ਵਤੀਰਾ ਅਪਣਾਇਆ ਗਿਆ ਉਹ ਕਿਸੇ ਤੋਂ ਗੁੱਝਾ ਨਹੀਂ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਜੋ ਕਿ ਗੱਠਜੋੜ ਦੌਰਾਨ ਸੀਟ ਬਸਪਾ ਦੇ ਹਿੱਸੇ ਆਈ ਹੈ ਇੱਥੇ ਬਸਪਾ ਦੇ ਉਮੀਦਵਾਰ ਨੂੰ ਸਾਲ 1992 'ਚ 18900, ਸਾਲ 1997 'ਚ 19700, ਸਾਲ 2002 'ਚ 29000 ਤੋਂ ਇਲਾਵਾ 3500 ਵੋਟਾਂ ਰੱਦ ਕਰ ਦਿੱਤੀਆਂ ਗਈਆਂ, ਇਸੇ ਤਰ੍ਹਾਂ ਸਾਲ 2007 ਵਿਚ 28000, 2012 'ਚ 29400, ਸਾਲ 2017 'ਚ 19678 ਤੋਂ ਬਾਅਦ ਉੱਚੀ ਛਾਲ ਮਾਰਦਿਆਂ ਫਰਵਰੀ 2019 ਦੀਆਂ ਲੋਕ ਸਭਾ ਚੋਣਾ 'ਚ ਬਸਪਾ ਨੇ 32500 ਅਤੇ ਸ਼੍ਰੋਮਣੀ ਅਕਾਲੀ ਦਲ ਨੇ 34800 ਵੋਟ ਪ੍ਰਾਪਤ ਕੀਤੇ ਸਨ | ਜੇਕਰ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਸ਼ਹਿਰੀ ਖੇਤਰ 'ਚ ਕਾਂਗਰਸੀ ਖੇਮਿਆਂ ਦੀ ਵੋਟ 'ਚ ਸੰਨ੍ਹ ਲਾਉਣ 'ਚ ਕਾਮਯਾਬ ਹੋ ਜਾਂਦੇ ਹਨ ਅਤੇ ਨਤੀਜੇ ਲੋਕ ਸਭਾ ਵਾਲੇ ਦੁਹਰਾਉਣ 'ਚ ਕਾਮਯਾਬ ਹੋ ਜਾਂਦੇ ਹਨ ਤਾਂ ਗੱਠਜੋੜ ਉਮੀਦਵਾਰ ਦੇ ਵਿਧਾਨ ਸਭਾ 'ਚ ਜਾਣਦੇ ਸਾਰੇ ਅੜਿੱਕੇ ਖ਼ੁਰਦ-ਬੁਰਦ ਹੋ ਜਾਣਗੇ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ਼ੰਕਰ ਦੱੁਗਲ, ਯੂਥ ਅਕਾਲੀ ਦਲ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਥਿਆੜਾ, ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਕੁਲਜੀਤ ਸਿੰਘ ਲੱਕੀ, ਪਰਮ ਸਿੰਘ ਖਾਲਸਾ, ਜਰਨੈਲ ਸਿੰਘ ਖਾਲਸਾ, ਜਸਮੀਤ ਸਿੰਘ ਅਵੀ ਨਾਰੰਗ ਜ਼ਿਲ੍ਹਾ ਪ੍ਰਧਾਨ ਐੱਸ.ਓ.ਆਈ., ਪਿਆਰਾ ਸਿੰਘ ਪੰਜਾਬੀ, ਜਸਵਿੰਦਰ ਸਿੰਘ ਜੱਸੀ ਸਮੇਤ ਕੁਝ ਹੋਰ ਆਗੂ ਅਤੇ ਬਸਪਾ ਵਲੋਂ ਪ੍ਰਵੀਨ ਬੰਗਾ, ਬਲਜੀਤ ਸਿੰਘ ਭਾਰਾ ਪੁਰ, ਹਰਬੰਸ ਲਾਲ ਚਣਕੋਆ, ਜ਼ਿਲ੍ਹਾ ਪ੍ਰਧਾਨ ਸਰਬਜੀਤ ਜਾਫ਼ਰ ਪੁਰ, ਡਾ: ਮਹਿੰਦਰ ਪਾਲ, ਇਸਤਰੀ ਵਿੰਗ ਦੇ ਜ਼ਿਲ੍ਹਾ ਇੰਚਾਰਜ ਨੀਲਮ ਸਹਿਜਲ, ਮਨੋਹਰ ਕਮਾਮ, ਰਛਪਾਲ ਮਹਾਲੋਂ ਪ੍ਰਧਾਨ ਵਿਧਾਨ ਸਭਾ ਨਵਾਂਸ਼ਹਿਰ, ਸੁਰਜੀਤ ਕਰੀਹਾ, ਰੂਪ ਲਾਲ ਧੀਰ, ਜਸਵੀਰ ਔਲੀਆਪੁਰ ਵਿਧਾਨ ਸਭਾ ਬਲਾਚੌਰ, ਜੈਪਾਲ ਸੁੰਡਾ ਵਿਧਾਨ ਸਭਾ ਪ੍ਰਧਾਨ ਬੰਗਾ, ਸੁਭਾਸ਼ ਚੰਦਰ ਗੋਰਾ ਕੌਂਸਲਰ, ਹਰਬਲਾਸ ਬੱਧਣ, ਕੇਵਲ ਸਲੋਹ, ਗੁਰਮੁਖ ਸਿੰਘ ਨੋਰਥ ਕੌਂਸਲਰ, ਕਰਨੈਲ ਦਰਦੀ, ਸਰਪੰਚ ਹਰਨਿੰਰਜਨ ਬੇਗਮਪੁਰ, ਹਰਮੇਸ਼ ਲਾਲ ਭੁਪਿੰਦਰ ਬੇਗਮਪੁਰੀ, ਗਿਆਨ ਚੰਦ, ਸਤਪਾਲ ਲੰਗੜੋਆ, ਪ੍ਰੇਮ ਰਤਨ, ਮੁਕੇਸ਼ ਬਾਲੀ, ਮੁਖਤਿਆਰ ਰਾਹੋਂ, ਅਮਰੀਕ ਨਵਾਂਸ਼ਹਿਰ ਹਾਜ਼ਰ ਸਨ |

ਮੱਛਰਾਂ ਦੇ ਲਾਰਵੇ ਦੇ ਖਾਤਮੇ ਲਈ ਛੱਪੜਾਂ 'ਚ ਛੱਡੀਆਂ ਗੰਬੂਜੀਆ ਮੱਛੀਆਂ

ਬੰਗਾ, 12 ਜੂਨ (ਕਰਮ ਲਧਾਣਾ) - ਪਿੰਡਾਂ ਦੇ ਲੋਕਾਂ ਨੂੰ ਮਲੇਰੀਆ ਅਤੇ ਡੇਂਗੂ ਤੋਂ ਸੁਰੱਖਿਅਤ ਰੱਖਣ ਲਈ ਪੰਜਾਬ ਸਰਕਾਰ ਦਾ ਸਿਹਤ ਵਿਭਾਗ ਪੂਰੀ ਤਰ੍ਹਾਂ ਸਰਗਰਮ ਹੋ ਚੁੱਕਾ ਹੈ | ਜਿਸ ਤਹਿਤ ਸਿਵਲ ਹਸਪਤਾਲ ਸੁੱਜੋਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਬੰਸ ਸਿੰਘ ਦੀ ...

ਪੂਰੀ ਖ਼ਬਰ »

ਝੱਖੜ ਕਾਰਨ ਪੱਥਰ ਦਾ ਲੱਦਿਆ ਟਿੱਪਰ ਪਲਟਿਆ

ਸੰਧਵਾਂ, 12 ਜੂਨ (ਪ੍ਰੇਮੀ ਸੰਧਵਾਂ) - ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਸੂੰਢ ਦੇ ਨੇੜੇ ਪੱਥਰ ਦਾ ਭਰਿਆ ਟਿੱਪਰ ਝੋਨੇ ਦੀ ਲਵਾਈ ਲਈ ਤਿਆਰ ਕੀਤੇ ਪਾਣੀ ਦੇ ਭਰੇ ਖੇਤ ਵਿਚ ਪਲਟ ਗਿਆ | ਜਿਸ ਕਾਰਨ ਟਿੱਪਰ ਦਾ ਕਾਫੀ ਨੁਕਸਾਨ ਹੋਇਆ ਤੇ ਡਰਾਈਵਰ ਦਾ ਵਾਲ- ਵਾਲ ਬਚਾਅ ਹੋ ਗਿਆ | ...

ਪੂਰੀ ਖ਼ਬਰ »

ਵਿਵੇਕੀ ਪੁਰਸ਼ ਹੀ ਗੁਰੂਆਂ ਦੇ ਅਵਤਾਰ ਦਿਹਾੜਿਆਂ 'ਤੇ ਸਿਜਦਾ ਹੋ ਕੇ ਪੁੰਨਾਂ ਦੀ ਪ੍ਰਾਪਤੀ ਕਰਦੇ-ਆਚਾਰੀਆ ਚੇਤਨਾ ਨੰਦ ਜੀ ਭੂਰੀਵਾਲੇ

ਟੱਪਰੀਆਂ ਖੁਰਦ, 12 ਜੂਨ (ਸ਼ਾਮ ਸੁੰਦਰ ਮੀਲੂ)- ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸ ਸੰਪਰਦਾਇ) ਦੇ ਦੂਜੇ ਗੱਦੀਨਸ਼ੀਨ ਸਤਿਗੁਰੂ ਲਾਲ ਦਾਸ ਮਹਾਰਾਜ ਭੂੁਰੀਵਾਲਿਆਂ ਦੇ 132ਵੇਂ ਅਵਤਾਰ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ ਅੱਜ ...

ਪੂਰੀ ਖ਼ਬਰ »

ਰੇਤ ਨਾਲ ਭਰੀ ਟਰੈਕਟਰ ਟਰਾਲੀ ਕਾਬੂ, ਮਾਮਲਾ ਦਰਜ

ਪੋਜੇਵਾਲ ਸਰਾਂ, 12 ਜੂਨ (ਰਮਨ ਭਾਟੀਆ)- ਥਾਣਾ ਪੋਜੇਵਾਲ ਦੀ ਪੁਲਿਸ ਨੇ ਵਿਖੇ ਨਾਕਾਬੰਦੀ ਦੌਰਾਨ ਰੇਤ ਨਾਲ ਭਰੇ ਟਰੈਕਟਰ ਟਰਾਲੀ ਨੂੰ ਕਾਬੂ ਕਰਕੇ ਦੋ ਵਿਅਕਤੀਆਂ ਵਿਰੁੱਧ ਮਾਈਨਿੰਗ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਹੈ | ਏ.ਐੱਸ.ਆਈ ਸੁਖਵੀਰ ਸਿੰਘ ਸਮੇਤ ਪੁਲਿਸ ਪਾਰਟੀ ...

ਪੂਰੀ ਖ਼ਬਰ »

ਪੁਲਿਸ ਨੇ ਬਿਨਾਂ ਮਾਸਕ ਵਾਲੇ 631 ਵਿਅਕਤੀਆਂ ਦੇ ਕਰਵਾਏ ਕੋਵਿਡ ਟੈੱਸਟ, 50 ਦੇ ਕੀਤੇ ਚਲਾਨ

ਨਵਾਂਸ਼ਹਿਰ, 12 ਜੂਨ (ਗੁਰਬਖਸ਼ ਸਿੰਘ ਮਹੇ)- ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਸਬੰਧੀ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪੁਲਿਸ ਵਲੋਂ ਅੱਜ ਜ਼ਿਲ੍ਹੇ ...

ਪੂਰੀ ਖ਼ਬਰ »

ਤੇਜ਼ ਝੱਖੜ ਤੇ ਮੀਂਹ ਨੇ ਮਚਾਈ ਤਬਾਹੀ

ਕਟਾਰੀਆਂ, 12 ਜੂਨ (ਨਵਜੋਤ ਸਿੰਘ ਜੱਖੂ) - ਬੀਤੀ ਰਾਤ ਪਿੰਡ ਕਟਾਰੀਆਂ, ਸੱਲ੍ਹ ਕਲਾਂ ਤੇ ਸੱਲ੍ਹ ਖੁਰਦ 'ਚ ਤੇਜ਼ ਹਨ੍ਹੇਰੀ ਤੇ ਝੱਖੜ ਤੇ ਮੀਂਹ ਨਾਲ ਕਾਫ਼ੀ ਨੁਕਸਾਨ ਹੋ ਜਾਣ ਦੀ ਖਬਰ ਹੈ | ਪਿੰਡ ਸੱਲ੍ਹ ਕਲਾਂ ਤੇ ਸੱਲ੍ਹ ਖੁਰਦ ਦੇ ਸਰਪੰਚ ਸੁਖਦੀਪ ਸਿੰਘ ਖ਼ਾਲਸਾ ਨੇ ਦੱਸਿਆ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ 13 ਨਵੇਂ ਮਾਮਲੇ

ਨਵਾਂਸ਼ਹਿਰ, 12 ਜੂਨ (ਹਰਿੰਦਰ ਸਿੰਘ)-ਕੋਰੋਨਾ ਵਾਇਰਸ ਕਾਰਨ ਅੱਜ ਜ਼ਿਲੇ੍ਹ 'ਚ 13 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ | ਸਿਵਲ ਸਰਜਨ ਡਾ: ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਅੱਜ ਬਲਾਕ ਨਵਾਂਸ਼ਹਿਰ 'ਚ 2, ਬਲਾਕ ਰਾਹੋਂ 'ਚ 1, ਬਲਾਕ ਬੰਗਾ 'ਚ 1, ਬਲਾਕ ਸੁੱਜੋਂ ...

ਪੂਰੀ ਖ਼ਬਰ »

ਤੇਜ਼ ਹਨੇਰੀ ਝੱਖੜ ਨੇ ਕੀਤਾ ਭਾਰੀ ਨੁਕਸਾਨ

ਨਵਾਂਸ਼ਹਿਰ, 12 ਜੂਨ (ਹਰਵਿੰਦਰ ਸਿੰਘ)- ਬੀਤੀ ਰਾਤ ਆਈ ਤੇਜ਼ ਹਨੇਰੀ ਝੱਖੜ ਨੇ ਜਿੱਥੇ ਹੰੁਮ੍ਹਸ ਭਰੀ ਗਰਮੀ ਤੋਂ ਲੋਕਾਂ ਨੂੰ ਰਾਹਤ ਦਿੱਤੀ ਉੱਥੇ ਦਰਖ਼ਤ ਡਿੱਗਣ ਨਾਲ ਲੋਕਾਂ ਦਾ ਭਾਰੀ ਨੁਕਸਾਨ ਹੋਇਆ | ਹਨੇਰੀ ਨਾਲ ਵੱਡੇ-ਵੱਡੇ ਦਰਖ਼ਤ ਜੜੋਂ੍ਹ ਪੁੱਟੇ ਗਏ ਅਤੇ ਉਹ ...

ਪੂਰੀ ਖ਼ਬਰ »

ਮੌਤ ਇੰਝ ਵੀ ਆਉਂਦੀ ਹੈ

ਕਾਠਗੜ੍ਹ, 12 ਜੂਨ (ਬਲਦੇਵ ਸਿੰਘ ਪਨੇਸਰ)- ਬੀਤੇ ਦਿਨ ਪਿੰਡ ਕਿਸ਼ਨਪੁਰ ਦੇ ਨੌਜਵਾਨ ਨਰਿੰਦਰ ਸਿੰਘ ਦੀ ਮਸਕਟ ਵਿਚ ਹੋਈ ਮੌਤ ਦੀ ਖ਼ਬਰ ਸੁਣਦਿਆਂ ਹੀ ਉਨ੍ਹਾਂ ਦੇ ਘਰ ਦੇ ਸਾਹਮਣੇ ਰਹਿੰਦੀ ਇਕ ਬਜ਼ੁਰਗ ਮਾਤਾ ਬਿਮਲਾ ਦੇਵੀ ਪਤਨੀ ਸਾਧੂ ਰਾਮ ਮਿ੍ਤਕ ਦੇ ਪਰਿਵਾਰ ਨਾਲ ਦੱੁਖ ...

ਪੂਰੀ ਖ਼ਬਰ »

ਆਟੋ-ਮੋਬਾਈਲ ਇੰਜੀਨੀਅਰਿੰਗ ਦੇ ਤੀਸਰੇ ਸਮੈਸਟਰ 'ਚ ਰਾਕੇਸ਼ ਕੁਮਾਰ ਤੇ ਪੰਜਵੇਂ 'ਚ ਕਿਰਨਦੀਪ ਚੰਦਰ ਅੱਵਲ

ਨਵਾਂਸ਼ਹਿਰ, 12 ਜੂਨ (ਗੁਰਬਖਸ਼ ਸਿੰਘ ਮਹੇ)- ਪੰਜਾਬ ਸਟੇਟ ਬੋਰਡ ਆਫ਼ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟਰੇਨਿੰਗ (ਪੀ.ਐੱਸ.ਬੀ.ਟੀ.ਈ.) ਦਾ ਕੇ.ਸੀ. ਪੋਲੀਟੈਕਨਿਕ ਕਾਲਜ ਦੇ ਆਟੋ-ਮੋਬਾਈਲ ਇੰਜੀਨੀਅਰਿੰਗ ਵਿਭਾਗ ਦੇ ਤੀਸਰੇ ਅਤੇ ਪੰਜਵੇਂ ਸੈਸ਼ਨ ਦਾ ਨਵੰਬਰ-ਦਸੰਬਰ ...

ਪੂਰੀ ਖ਼ਬਰ »

ਨਤੀਜਾ ਸ਼ਾਨਦਾਰ ਰਿਹਾ

ਬੰਗਾ, 12 ਜੂਨ (ਜਸਬੀਰ ਸਿੰਘ ਨੂਰਪੁਰ) - ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਜੀ. ਐਨ. ਐਮ. ਨਰਸਿੰਗ ਪਹਿਲਾ ਸਾਲ ਦਾ ਨਤੀਜਾ ਸ਼ਾਨਦਾਰ ਰਿਹਾ | ਜਾਣਕਾਰੀ ਦਿੰਦਿਆਂ ਪਿ੍ੰਸੀਪਲ ਡਾ. ਸੁਰਿੰਦਰ ਜਸਪਾਲ ਨੇ ਦੱਸਿਆ ਕਿ ਜੀ. ਐਨ. ਐਮ. ਨਰਸਿੰਗ ਪਹਿਲਾ ਸਾਲ ...

ਪੂਰੀ ਖ਼ਬਰ »

ਬਿਜਲੀ ਦੀਆਂ ਤਾਰਾਂ 'ਤੇ ਦਰੱਖਤ ਡਿੱਗਣ ਕਾਰਨ ਬਿਜਲੀ ਸਪਲਾਈ ਠੱਪ

ਸੰਧਵਾਂ, 12 ਜੂਨ (ਪ੍ਰੇਮੀ ਸੰਧਵਾਂ) - ਬੀਤੇ ਰਾਤ ਮੀਂਹ ਤੇ ਤੇਜ਼ ਝੱਖੜ ਕਾਰਨ ਪਿੰਡ ਸੰਧਵਾਂ ਦੀ ਪਾਣੀ ਵਾਲੀ ਟੈਂਕੀ ਦੇ ਨੇੜੇ ਪੈਂਦੇ ਬਿਜਲੀ ਸ਼ਿਕਾਇਤ ਘਰ ਦੇ ਨੇੜਿਓਾ ਗੁਜਰਦੀ ਬਿਜਲੀ ਦੀ ਲਾਇਨ 'ਤੇ ਕਿੱਕਰ ਦਾ ਭਾਰੀ ਦਰਖਤ ਡਿੱਗਣ ਕਾਰਨ ਬਿਜਲੀ ਸਪਲਾਈ ਪੂਰੀ ...

ਪੂਰੀ ਖ਼ਬਰ »

ਪਿੰਡ 'ਚ ਸੋਗ ਦੀ ਲਹਿਰ ਵਿਦੇਸ਼ 'ਚ ਰੋਜ਼ੀ ਕਮਾਉਣ ਗਏ ਨਰਿੰਦਰ ਸਿੰਘ ਦੀ ਪੇਟੀ ਬੰਦ ਲਾਸ਼ ਘਰ ਪੱੁਜੀ

ਕਾਠਗੜ੍ਹ, 12 ਜੂਨ (ਬਲਦੇਵ ਸਿੰਘ ਪਨੇਸਰ)- ਇੱਥੋਂ ਨੇੜਲੇ ਪਿੰਡ ਕਿਸ਼ਨਪੁਰ (ਭਰਥਲਾ) ਦੇ ਵਸਨੀਕ ਗੁਰਚਰਨ ਸਿੰਘ ਦੇ ਪਰਿਵਾਰ ਤੇ ਉਦੋਂ ਦੱੁਖਾਂ ਦਾ ਪਹਾੜ ਟੁੱਟ ਪਿਆ, ਜਦੋਂ ਉਨ੍ਹਾਂ ਦੇ ਨੌਜਵਾਨ ਸਪੱੁਤਰ ਨਰਿੰਦਰ ਸਿੰਘ (31) ਦੀ ਪੇਟੀ ਬੰਦ ਲਾਸ਼ ਵਿਦੇਸ਼ ਤੋਂ ਉਨ੍ਹਾਂ ਦੇ ...

ਪੂਰੀ ਖ਼ਬਰ »

ਘਰ ਦਾ ਰਾਸ਼ਨ ਖ਼ਰੀਦਣ ਆਏ ਵਿਅਕਤੀ ਦੀ ਅਚਾਨਕ ਹੋਈ ਮੌਤ

ਨਵਾਂਸ਼ਹਿਰ, 12 ਜੂਨ (ਗੁਰਬਖਸ਼ ਸਿੰਘ ਮਹੇ)- ਨਜ਼ਦੀਕੀ ਪਿੰਡ ਭੰਗਲ ਕਲਾਂ ਦੇ ਇਕ 40 ਸਾਲਾ ਵਿਅਕਤੀ ਦੀ ਅਚਾਨਕ ਮੌਤ ਹੋ ਜਾਣ ਦੀ ਖ਼ਬਰ ਹੈ | ਇਸ ਸਬੰਧੀ ਥਾਣਾ ਸਿਟੀ ਨਵਾਂਸ਼ਹਿਰ ਦੇ ਏ.ਐਸ.ਆਈ. ਸੁਖਦੇਵ ਸਿੰਘ ਨੂੰ ਦਿੱਤੇ ਬਿਆਨਾ 'ਚ ਮਿ੍ਤਕ ਕਮਲਜੀਤ ਉਮਰ ਕਰੀਬ 40 ਸਾਲ ਪੁੱਤਰ ...

ਪੂਰੀ ਖ਼ਬਰ »

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੁਫ਼ਤ ਮੈਡੀਕਲ ਕੈਂਪ 14,15 ਨੂੰ

ਨਵਾਂਸ਼ਹਿਰ, 12 ਜੂਨ (ਹਰਵਿੰਦਰ ਸਿੰਘ)-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਰਾਮ ਦਾਸ ਸੇਵਾ ਸੁਸਾਇਟੀ ਵਲੋਂ 14,15 ਜੂਨ ਨੂੰ ਗੁਰਦੁਆਰਾ ਸਿੰਘ ਸਭਾ ਚੰਡੀਗੜ੍ਹ ਚੌਂਕ ਨਵਾਂਸ਼ਹਿਰ ਵਿਖੇ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ | ਜਾਣਕਾਰੀ ...

ਪੂਰੀ ਖ਼ਬਰ »

ਅਕਾਲੀ ਦਲ-ਬਸਪਾ ਗੱਠਜੋੜ ਹੋਣ 'ਤੇ ਵਰਕਰਾਂ ਵਲੋਂ ਖੁਸ਼ੀ ਦਾ ਪ੍ਰਗਟਾਵਾ

ਬੰਗਾ, 12 ਜੂਨ (ਜਸਬੀਰ ਸਿੰਘ ਨੂਰਪੁਰ) - ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਉੱਤੇ ਵਿਧਾਨ ਸਭਾ ਹਲਕਾ ਬੰਗਾ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਅਤੇ ਵਰਕਰ ਸਾਹਿਬਾਨਾਂ ਨੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ | ਹਲਕਾ ...

ਪੂਰੀ ਖ਼ਬਰ »

ਬਾਬਾ ਸਰਬਦਿਆਲ ਜੀ ਦਾ ਕਮਾਮ ਵਾਲਾ ਮੇਲਾ ਮੁਲਤਵੀ

ਸਾਹਲੋਂ, 12 ਜੂਨ (ਜਰਨੈਲ ਸਿੰਘ ਨਿੱਘ੍ਹਾ)- ਪਿੰਡ ਕਮਾਮ ਵਿਖੇ ਬਾਬਾ ਸਰਬਦਿਆਲ ਜੀ ਦਾ ਸਾਲਾਨਾ ਮੇਲਾ ਕੋਰੋਨਾ ਮਹਾਂਮਾਰੀ ਕਾਰਨ ਮੁਲਤਵੀ ਕਰ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਗੁਰਨਾਮ ਰਾਮ, ਸਕੱਤਰ ਰਮੇਸ਼ ਕੁਮਾਰ, ਸਰਪੰਚ ਮਨੋਹਰ ਲਾਲ ਕਮਾਮ, ...

ਪੂਰੀ ਖ਼ਬਰ »

ਸ਼ਾਨਦਾਰ ਸੇਵਾਵਾਂ ਲਈ ਐਕਸੀਅਨ ਸੁਵਿਕਾਸ ਪਾਲ ਸਨਮਾਨਿਤ

ਬੰਗਾ, 12 ਜੂਨ (ਜਸਬੀਰ ਸਿੰਘ ਨੂਰਪੁਰ) - ਪੰਜਾਬ ਰਾਜ ਪਾਵਰ ਕਾਰਪੋਰੇਸ਼ਨ 'ਚ ਪਿਛਲੇ ਲੰਬੇ ਸਮੇਂ ਤੋਂ ਬਤੌਰ ਐਕਸੀਅਨ ਸੇਵਾਵਾਂ ਨਿਭਾਅ ਰਹੇ ਅਤੇ ਬੰਗਾ ਵਿਖੇ ਤਾਇਨਾਤ ਇੰਜ: ਸੁਵਿਕਾਸ ਪਾਲ ਨੂੰ ਉਹਨਾਂ ਦੀਆਂ ਵਿਭਾਗ ਅਤੇ ਸਮਾਜ ਦੀ ਬਿਹਤਰੀ ਲਈ ਨਿਭਾਈਆਂ ਜਾ ਰਹੀਆਂ ...

ਪੂਰੀ ਖ਼ਬਰ »

ਵਿਸ਼ਵ ਖ਼ੂਨਦਾਨ ਦਿਵਸ ਮਨਾਇਆ

ਨਵਾਂਸ਼ਹਿਰ, 12 ਜੂਨ (ਗੁਰਬਖਸ਼ ਸਿੰਘ ਮਹੇ)- ਸੰਧੂ ਇੰਸਟੀਚਿਊਟ ਆਫ਼ ਨਰਸਿੰਗ ਮਹਾਲੋਂ ਜੀ.ਐਨ.ਐਮ. ਭਾਗ ਪਹਿਲਾ ਦੇ ਵਿਦਿਆਰਥੀਆਂ ਵਲੋਂ ਮਹਾਲੋਂ ਪਿੰਡ ਦੇ ਸਬ ਸੈਂਟਰ ਵਿਖੇ ਵਿਸ਼ਵ ਖ਼ੂਨਦਾਨ ਦਿਵਸ ਮਨਾਇਆ ਗਿਆ | ਇਸ ਮੌਕੇ ਪਿੰਡ ਦੀ ਆਸ਼ਾ ਵਰਕਰ, ਆਂਗਣਵਾੜੀ ਸੀ.ਐਜ.ਓ. ...

ਪੂਰੀ ਖ਼ਬਰ »

ਪਿੰਡ ਬਘੌਰਾਂ ਵਿਖੇ ਲਗਾਇਆ ਗਿਆ ਮਲੇਰੀਆ ਜਾਗਰੂਕਤਾ ਕੈਂਪ

ਨਵਾਂਸ਼ਹਿਰ, 12 ਜੂਨ (ਹਰਿੰਦਰ ਸਿੰਘ)- ਪਿੰਡ ਬਘੌਰਾਂ ਵਿਖੇ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ ਗਿਆ | ਸਿਹਤ ਵਿਭਾਗ ਦੀ ਟੀਮ ਨਾਲ ਆਏ ਘਣ ਸ਼ਾਮ ਨੇ ਦੱਸਿਆ ਕਿ ਮਲੇਰੀਆ ਇਕ ਵਾਇਰਲ ਬੁਖ਼ਾਰ ਹੈ ਜੋ ਇਕ ਮਾਦਾ ਐਨਾਫਲੀਜ਼ ਨਾਂਅ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ | ਇਸ ਵਿਚ ...

ਪੂਰੀ ਖ਼ਬਰ »

ਮਲੇਰੀਆ ਦੇ ਲੱਛਣਾਂ ਤੇ ਬਚਾਅ ਸਬੰਧੀ ਜਾਗਰੂਕਤਾ ਸੈਮੀਨਾਰ

ਰੀਆਂ, 12 ਜੂਨ (ਨਵਜੋਤ ਸਿੰਘ ਜੱਖੂ)-ਐਸ. ਐਮ. ਓ ਡਾ. ਹਰਬੰਸ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਸੱਲ੍ਹ ਕਲਾਂ ਅਤੇ ਸੱਲ੍ਹ ਖੁਰਦ ਵਿਖੇ 'ਮਲੇਰੀਆ' ਦੇ ਵੱਧਦੇ ਟੀਚੇ ਵਲੋਂ ਵਧਦੇ ਕਦਮ ਥੀਮ ਹੇਠ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ, ਜਿਸ 'ਚ ਮਲੇਰੀਆ ਸਬੰਧੀ ਕੀਤੀਆਂ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਮਜਾਰਾ ਕਲਾਂ/ ਖੁਰਦ ਦੇ ਵਿਦਿਆਰਥੀ ਨੇ ਰਾਸ਼ਟਰੀ ਵਜ਼ੀਫ਼ਾ ਪ੍ਰੀਖਿਆ ਕੀਤੀ ਪਾਸ

ਉਸਮਾਨਪੁਰ, 12 ਜੂਨ (ਮਝੂਰ)-ਸਰਕਾਰੀ ਸਮਾਰਟ ਹਾਈ ਸਕੂਲ ਮਜਾਰਾ ਕਲਾਂ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਯੁਵਰਾਜ ਸਿੰਘ ਪੁੱਤਰ ਸਤਨਾਮ ਸਿੰਘ ਨੇ ਨੈਸ਼ਨਲ ਮੀਨਜ਼- ਕਮ-ਮੈਰਿਟ ਸਕਾਲਰਸ਼ਿਪ ਪ੍ਰੀਖਿਆ ਚੰਗੇ ਅੰਕਾਂ ਨਾਲ ਪਾਸ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ...

ਪੂਰੀ ਖ਼ਬਰ »

ਸਮਰ ਕੈਂਪ ਦੌਰਾਨ ਕਰਵਾਈ ਗਤੀਵਿਧੀ ਦੌਰਾਨ ਮਹਾਲੋਂ ਸਕੂਲ ਦੀ ਵਿਦਿਆਰਥਣ ਮਨੀਸ਼ਾ ਨੇ ਜ਼ਿਲੇ੍ਹ 'ਚੋਂ ਪਹਿਲਾ ਸਥਾਨ ਕੀਤਾ ਪ੍ਰਾਪਤ

ਨਵਾਂਸ਼ਹਿਰ, 12 ਜੂਨ (ਹਰਵਿੰਦਰ ਸਿੰਘ)- ਜਗਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਦੀ ਅਗਵਾਈ ਵਿਚ ਅਤੇ ਮੁੱਖ ਅਧਿਆਪਕਾ ਦੇਖ-ਰੇਖ ਵਿਚ ਸਰਕਾਰੀ ਹਾਈ ਸਕੂਲ ਮਹਾਲੋਂ ਵਿਖੇ ਆਨਲਾਈਨ ਸਮਰ ਕੈਂਪ ਲਗਾਇਆ ਗਿਆ | ਇਸ ਕੈਂਪ ਦੌਰਾਨ ਬੱਚਿਆਂ ਵਲੋਂ ਵੱਖ-ਵੱਖ ...

ਪੂਰੀ ਖ਼ਬਰ »

ਅਕਾਲੀ ਦਲ ਬਾਦਲ/ਬਸਪਾ ਗੱਠਜੋੜ ਪੰਜਾਬ ਦੇ ਹਿਤਾਂ ਲਈ ਵਰਦਾਨ ਸਾਬਤ ਹੋਵੇਗਾ-ਆਗੂ

ਬਲਾਚੌਰ, 12 ਜੂਨ (ਦੀਦਾਰ ਸਿੰਘ ਬਲਾਚੌਰੀਆ)- ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਕੀਤਾ ਗਿਆ ਗੱਠਜੋੜ ਪੰਜਾਬ ਦੇ ਹਿਤਾਂ ਲਈ ਵਰਦਾਨ ਸਾਬਤ ਹੋਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਦਲ ਬਾਦਲ ...

ਪੂਰੀ ਖ਼ਬਰ »

ਅਰੋੜਾ ਇਮੀਗ੍ਰੇਸ਼ਨ ਵਲੋਂ ਕੈਨੇਡਾ ਤੇ ਯੂ.ਕੇ. ਸਟੱਡੀ ਵੀਜ਼ੇ ਲਈ ਜਾਗਰੂਕਤਾ ਮੁਹਿੰਮ 30 ਤੱਕ

ਗੜ੍ਹਸ਼ੰਕਰ, 12 ਜੂਨ (ਧਾਲੀਵਾਲ)-ਅਰੋੜਾ ਇਮੀਗ੍ਰੇਸ਼ਨ ਐਂਡ ਐਜ਼ੂਕੇਸ਼ਨਲ ਕੰਸਲਟੈਂਟਸ ਨਵਾਂਸ਼ਹਿਰ/ਗੜ੍ਹਸ਼ੰਕਰ ਦੇ ਰਿਜ਼ਨਲ ਡਾਇਰੈਕਟਰ ਕੰਵਰਪ੍ਰੀਤ ਸਿੰਘ ਅਰੋੜਾ ਨੇ ਕਿਹਾ ਕਿ ਕੰਪਨੀ ਵਲੋਂ ਕੈਨੇਡਾ ਅਤੇ ਯੂ.ਕੇ. ਸਟੱਡੀ ਵੀਜ਼ੇ ਸਬੰਧੀ ਵਿਦਿਆਰਥੀਆਂ ਨੂੰ ਹਰ ...

ਪੂਰੀ ਖ਼ਬਰ »

ਅਰਜਨ ਆਯੁਰਵੈਦਿਕ ਹਸਪਤਾਲ ਰੋਪੜ ਵਿਖੇ ਬਿਨਾਂ ਅਪੇ੍ਰਸ਼ਨ ਗੋਡੇ ਹੋਏ ਠੀਕ

ਨਵਾਂਸ਼ਹਿਰ, 12 ਜੂਨ (ਗੁਰਬਖਸ਼ ਸਿੰਘ ਮਹੇ)- ਰੋਪੜ ਵਿਖੇ ਲਹਿਰੀ ਸ਼ਾਹ ਮੰਦਰ ਰੋਡ ਉੱਪਰ ਸਥਿਤ ਅਰਜਨ ਆਯੁਰਵੈਦਿਕ ਹਸਪਤਾਲ ਆਪਣੇ ਆਯੁਰਵੈਦਿਕ ਇਲਾਜ ਕਰਕੇ ਪ੍ਰਸਿੱਧ ਹੈ | ਇੱਥੇ ਇਕ 71 ਸਾਲਾ ਸੀਤਾ ਰਾਮ ਨਿਵਾਸੀ ਅੰਬਾਲਾ ਨੇ ਗੋਡਿਆਂ ਦੇ ਅਪੇ੍ਰਸ਼ਨ ਤੋਂ ਬਿਨਾਂ ਹੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX