ਰੂਪਨਗਰ, 12 ਜੂਨ (ਸਤਨਾਮ ਸਿੰਘ ਸੱਤੀ)-ਆਮ ਆਦਮੀ ਪਾਰਟੀ ਰੋਪੜ ਆਗੂਆਂ ਨੇ ਪੰਜਾਬ ਦੇ ਐੱਸ. ਸੀ./ਐੱਸ. ਟੀ. ਵਿਦਿਆਰਥੀਆਂ ਦੀ ਪੋਸਟ ਮੈਟਿ੍ਕ ਸਕਾਲਰਸ਼ਿਪ 'ਚ ਕੀਤੇ ਘੁਟਾਲੇ ਵਿਰੁੱਧ ਜ਼ਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਢਾਹੇ ਦੀ ਅਗਵਾਈ ਹੇਠ ਰੋਪੜ ਦੇ (ਬੇਲਾ ਚੌਕ) ਵਿਖੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿਰੁੱਧ ਪੁਤਲਾ ਫ਼ੂਕ ਪ੍ਰਦਰਸ਼ਨ ਕੀਤਾ ਗਿਆ | ਪ੍ਰਦਰਸ਼ਨਕਾਰੀਆਂ ਨੇ ਕਾਂਗਰਸ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਘੁਟਾਲੇ 'ਚ ਸ਼ਾਮਿਲ ਮੰਤਰੀਆਂ ਤੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ | ਇਸ ਸਮੇਂ ਆਮ ਆਦਮੀ ਪਾਰਟੀ ਨੇ ਦਲਿਤ ਵਿਦਿਆਰਥੀਆਂ ਲਈ ਹੈਲਪਲਾਈਨ ਨੰਬਰ 7827273487 ਜਾਰੀ ਕੀਤਾ, ਜਿਸ 'ਤੇ ਵਿਦਿਆਰਥੀ ਆਪਣੀ ਸਮੱਸਿਆ ਦਰਜ ਕਰਵਾ ਸਕਦੇ ਹਨ | ਪ੍ਰਦਰਸ਼ਨ ਦੌਰਾਨ ਜ਼ਿਲ੍ਹੇ ਦੇ ਤਿੰਨੇ ਵਿਧਾਨ ਸਭਾ ਹਲਕਿਆਂ ਦੇ ਆਗੂ ਅਤੇ ਵਰਕਰ ਸ਼ਾਮਲ ਸਨ | ਬੇਲਾ ਚੌਕ ਵਿਖੇ 'ਆਪ' ਦੇ ਸੀਨੀਅਰ ਆਗੂ ਐੱਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਪਿੰਕੀ, ਬੀ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਭਜਨ ਲਾਲ ਜਤੋਲੀ ਨੇ ਸੰਬੋਧਨ ਕੀਤਾ | ਇਸ ਮੌਕੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਪੰਜਾਬ ਸਰਕਾਰ ਵਜ਼ੀਫ਼ਿਆਂ 'ਚ ਹੇਰਾ ਫੇਰੀ ਕਰ ਕੇ ਐਸ. ਸੀ. ਵਿਦਿਆਰਥੀਆਂ ਨਾਲ ਧੋਖਾ ਕਰ ਰਹੀ ਹੈ | 'ਆਪ' ਦੇ ਜ਼ਿਲ੍ਹਾ ਸਕੱਤਰ ਰਾਜ ਕੁਮਾਰ ਮੁਕਾਰੀ ਤੇ ਜ਼ਿਲ੍ਹਾ ਮੀਡੀਆ ਇੰਚਾਰਜ ਸੁਦੀਪ ਵਿੱਜ, ਸੂਬੇ ਦੇ ਸੰਯੁਕਤ ਸਕੱਤਰ ਮਾਸਟਰ ਹਰਦਿਆਲ ਸਿੰਘ ਨੇ ਮੰਗ ਕੀਤੀ ਕਿ ਕੈਪਟਨ ਸਰਕਾਰ ਪੰਜਾਬ ਦੇ ਐੱਸ. ਸੀ./ਐੱਸ. ਟੀ. ਵਿਦਿਆਰਥੀਆਂ ਦੀ ਪੋਸਟ ਮੈਟਿ੍ਕ ਸਕਾਲਰਸ਼ਿਪ ਤੁਰੰਤ ਜਾਰੀ ਕਰੇ ਤੇ ਸਕਾਲਰਸ਼ਿਪ ਰਕਮ 'ਚ ਘੋਟਾਲਾ ਕਰਨ ਵਾਲੇ ਮੰਤਰੀਆਂ ਮਨਪ੍ਰੀਤ ਸਿੰਘ ਬਾਦਲ, ਸਾਧੂ ਸਿੰਘ ਧਰਮਸੋਤ ਤੇ ਅਧਿਕਾਰੀਆਂ ਖਿਲਾਫ ਅਪਰਾਧਿਕ ਮਾਮਲਾ ਦਰਜ ਕਰੇ | ਇਸ ਸਮੇਂ ਜ਼ਿਲ੍ਹਾ ਦਫ਼ਤਰ ਇੰਚਾਰਜ ਮਨਜੀਤ ਸਿੰਘ, ਭਾਗ ਸਿੰਘ ਮਦਾਨ, ਹਲਕਾ ਸ੍ਰੀ ਚਮਕੌਰ ਸਾਹਿਬ ਇੰਚਾਰਜ ਡਾਕਟਰ ਚਰਨਜੀਤ ਸਿੰਘ, ਸਵਰਨ ਸਿੰਘ ਸਾਂਪਲਾ, ਹਰਜੋਤ ਬੈਂਸ, ਦਿਨੇਸ਼ ਚੱਢਾ ਨੇ ਸੰਬੋਧਨ ਕੀਤਾ | ਇਸ ਮੌਕੇ ਕਮਲ ਕਿਸ਼ੋਰ ਸ਼ਰਮਾ, ਸ਼ਿਵ ਕੁਮਾਰ ਲਾਲਪੁਰਾ, ਸੁਖਦੇਵ ਸਿੰਘ ਮੀਆਂਪੁਰ, ਸੰਜੀਵ ਰਾਣਾ, ਡਾਕਟਰ ਸੰਜੀਵ ਗੌਤਮ ਦਲਜੀਤ ਕੌਰ, ਊਸ਼ਾ ਰਾਣੀ, ਹਰਪ੍ਰੀਤ ਕਾਹਲੋਂ, ਪਿ੍ੰਸ ਉੱਪਲ, ਪ੍ਰਲਾਦ ਸਿੰਘ ਢੰਡਰਾਲੀ, ਐਨ. ਪੀ. ਰਾਣਾ, ਚੌਧਰੀ ਕਮਲ ਕਿਸ਼ੋਰ, ਕਮਿਕਰ ਸਿੰਘ, ਕੇਸਰ ਸਿੰਘ, ਕੁਲਦੀਪ ਸਿੰਘ ਖੇੜੀ, ਸੰਤੋਖ ਸਿੰਘ ਵਾਲਿਆਂ, ਸੰਦੀਪ ਜੋਸ਼ੀ, ਪਰਮਿੰਦਰ ਸਿੰਘ, ਇਕਬਾਲ ਸਿੰਘ ਆਦਿ ਸ਼ਾਮਿਲ ਸਨ |
ਨੰਗਲ, 12 ਜੂਨ (ਪ੍ਰੀਤਮ ਸਿੰਘ ਬਰਾਰੀ)-ਪੀ. ਏ. ਸੀ. ਐਲ. ਫ਼ੈਕਟਰੀ ਮੈਨੇਜਮੈਂਟ ਤੇ ਟਰੱਕ ਯੂਨੀਅਨ ਨੰਗਲ ਵਿਚਾਲੇ ਟਰਾਂਸਪੋਰਟਰਾਂ ਨੂੰ ਮਾਲ ਘੱਟ ਦਿੱਤੇ ਜਾਣ ਦਾ ਮਾਮਲਾ ਅੱਜ ਉਸ ਵੇਲੇ ਨਵਾਂ ਮੋੜ ਲੈ ਗਿਆ ਜਦੋਂ ਟਰਾਂਸਪੋਰਟਰਾਂ ਦੀਆਂ ਮੰਗਾਂ ਦਾ ਸਮਰਥਨ ਕਰਦਿਆਂ ਟਰੱਕ ...
ਰੂਪਨਗਰ, 12 ਜੂਨ (ਸਤਨਾਮ ਸਿੰਘ ਸੱਤੀ)-ਬੀਤੀ ਰਾਤ ਤੇਜ਼ ਹਨੇਰੀ ਤੇ ਝੱਖੜ ਕਾਰਨ ਵੱਡੀ ਗਿਣਤੀ ਦਰੱਖ਼ਤ ਡਿਗ ਗਏ ਅਤੇ ਦਰੱਖ਼ਤਾਂ ਦੇ ਟਾਹਣੇ ਟੁੱਟਣ ਕਾਰਨ ਬਿਜਲੀ ਬੋਰਡ ਦਾ ਕਾਫ਼ੀ ਨੁਕਸਾਨ ਹੋਇਆ | ਇਸ ਕਾਰਨ ਬਿਜਲੀ ਵੀ ਪ੍ਰਭਾਵਿਤ ਰਹੀ ਪਰ ਸਭ ਤੋਂ ਵੱਡਾ ਨੁਕਸਾਨ ਮੀਂਹ ...
ਮੋਰਿੰਡਾ, 12 ਜੂਨ (ਕੰਗ)-ਪਿੰਡ ਰਤਨਗੜ੍ਹ ਦੇ ਵਸਨੀਕ ਜਸਵੀਰ ਸਿੰਘ ਪੁੱਤਰ ਜਰਨੈਲ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ | ਇਸ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਣਜੋਤ ਸਿੰਘ ਖੱਟੜਾ ਨੇ ਦੱਸਿਆ ਕਿ ਜਸਵੀਰ ਸਿੰਘ ਕਾਫ਼ੀ ਸਮੇਂ ਤੋਂ ਪ੍ਰੇਸ਼ਾਨ ਰਹਿੰਦਾ ...
ਸ੍ਰੀ ਅਨੰਦਪੁਰ ਸਾਹਿਬ, 12 ਜੂਨ (ਜੇ. ਐਸ. ਨਿੱਕੂਵਾਲ)-ਸ੍ਰ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਮਿੰਡਵਾਂ ਲੋਅਰ ਦੇ ਰਹਿਣ ਵਾਲੇ ਦਰਸ਼ਨ ਸਿੰਘ ਪੁੱਤਰ ਜਗਦੀਸ਼ ਸਿੰਘ ਸੈਣੀ ਦਾ ਦੋ ਦਿਨ ਬੀਤ ਜਾਣ 'ਤੇ ਵੀ ਕੋਈ ਸੁਰਾਗ ਨਾ ਮਿਲਿਆ ਜਿਸ ਦੇ ਸਿੱਟੇ ਵਜੋਂ ਦਰਸ਼ਨ ...
ਸ੍ਰੀ ਅਨੰਦਪੁਰ ਸਾਹਿਬ/ ਢੇਰ, 12 ਜੂਨ (ਜੇ. ਐੱਸ.ਨਿੱਕੂਵਾਲ, ਕਾਲੀਆ)-ਸ੍ਰੀ ਅਨੰਦਪੁਰ ਸਾਹਿਬ ਪੁਲਿਸ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ 'ਤੇ ਚਲਾਈ ਜਾ ਰਹੀ ਨਸ਼ਿਆਂ ਖਿਲਾਫ ਮੁਹਿੰਮ ਤਹਿਤ 400 ਲੀਟਰ ਲਾਹਣ ਤੇ 12 ਲੀਟਰ ਨਾਜਾਇਜ਼ ਸ਼ਰਾਬ ਅਤੇ ਭੱਠੀ ਬਰਾਮਦ ...
ਰੂਪਨਗਰ, 12 ਜੂਨ (ਗੁਰਪ੍ਰੀਤ ਸਿੰਘ ਹੁੰਦਲ)-ਸਿਟੀ ਪੁਲਿਸ ਨੇ ਧੋਖਾਧੜੀ ਨਾਲ ਬੈਂਕ 'ਚ ਇਕ ਕੰਪਨੀ ਦੇ ਸੀਸੀ ਲਿਮਟ ਖਾਤੇ 'ਚੋਂ 14 ਲੱਖ 83 ਹਜ਼ਾਰ ਕਢਵਾਉਣ ਤਹਿਤ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਮੁਤਾਬਿਕ ਇਹ ਮਾਮਲਾ ਐਸ. ਬੀ. ਆਈ. ਰੈੱਡ ਕਰਾਸ ਭਵਨ ਸ਼ਾਖਾ, ਰੂਪਨਗਰ ਦੇ ...
ਰੂਪਨਗਰ, 12 ਜੂਨ (ਸਤਨਾਮ ਸਿੰਘ ਸੱਤੀ, ਗੁਰਪ੍ਰੀਤ ਸਿੰਘ ਹੁੰਦਲ)-ਗਿਆਨੀ ਜ਼ੈਲ ਸਿੰਘ ਨਗਰ 'ਚ ਅੱਜ ਦੋ ਹੱਟੇ ਕੱਟੇ ਝਪਟਮਾਰ ਕੋਠੀ ਨੰਬਰ 523 'ਚ ਦਾਖਲ ਹੋ ਕੇ ਮਹਿਲਾ ਦੇ ਗਲੇ ਦੀ ਚੇਨੀ ਝਪਟ ਕੇ ਫ਼ਰਾਰ ਹੋ ਗਏ ਜਦੋਂ ਉਹ ਪਿੱਛਾ ਕਰਦੇ-ਕਰਦੇ ਸੜਕ 'ਤੇ ਪੁੱਜੇ ਤਾਂ ਅੱਗੋਂ ...
ਸ੍ਰੀ ਚਮਕੌਰ ਸਾਹਿਬ, 12 ਜੂਨ (ਜਗਮੋਹਣ ਸਿੰਘ ਨਾਰੰਗ)-ਨਗਰ ਪੰਚਾਇਤ ਅਧੀਨ ਸਫ਼ਾਈ ਸੇਵਕਾਂ ਦੀ ਹੜਤਾਲ 29ਵੇਂ ਦਿਨ ਵਿਚ ਸ਼ਾਮਲ ਹੋ ਗਈ | ਸਫ਼ਾਈ ਸੇਵਕਾਂ ਵਲੋਂ ਦਿੱਤੇ ਜਾ ਰਹੇ ਲਗਾਤਾਰ ਧਰਨੇ ਨੂੰ ਅੱਜ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਸ਼ਹਿਰ ਵਾਸੀਆਂ ਜਿਨ੍ਹਾਂ ਵਿਚ ...
ਨੂਰਪੁਰ ਬੇਦੀ, 12 ਜੂਨ (ਹਰਦੀਪ ਸਿੰਘ ਢੀਂਡਸਾ)-ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੇਠਾਂ ਡਿੱਗਣ ਤੋਂ ਰੋਕਣ ਲਈ ਝੋਨੇ ਦੀ ਸਿੱਧੀ ਦੀ ਬਿਜਾਈ ਦਾ ਫੰਡਾ ਕਾਰਗਰ ਸਿੱਧ ਹੋ ਸਕਦਾ ਹੈ | ਸਤਲੁਜ ਦਰਿਆ ਤੇ ਸ਼ਿਵਾਲਿਕ ਦੀਆਂ ਪਹਾੜੀਆਂ ਵਿਚਕਾਰ ਸਥਿਤ ਰੂਪਨਗਰ ਜ਼ਿਲ੍ਹੇ ਦਾ ...
ਰੂਪਨਗਰ, 12 ਜੂਨ (ਸਤਨਾਮ ਸਿੰਘ ਸੱਤੀ)-ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਆਪਸ 'ਚ ਹੋਏ ਗੱਠਜੋੜ ਦੀ ਖ਼ਬਰ ਸੁਣਦਿਆਂ ਹੀ ਰੂਪਨਗਰ ਹਲਕੇ ਦੇ ਦੋਨਾਂ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਵਿਚ ਖ਼ੁਸ਼ੀ ਦਾ ਮਾਹੌਲ ਪੈਦਾ ਹੋ ਗਿਆ | ਦੋਨਾਂ ਪਾਰਟੀਆਂ ਦੇ ਆਗੂ ਤੇ ...
ਰੂਪਨਗਰ, 12 ਜੂਨ (ਸ.ਰ.)-ਰੂਪਨਗਰ ਦੇ ਲਹਿਰੀ ਸ਼ਾਹ ਮੰਦਰ ਰੋਡ 'ਤੇ ਸਥਿਤ ਡਾ: ਸਰਦਾਨਾ ਹਸਪਤਾਲ ਨੇੜੇ ਅਰਜੁਨ ਆਯੁਰਵੈਦਿਕ ਹਸਪਤਾਲ 'ਚ 71 ਸਾਲਾਂ ਸੀਤਾ ਰਾਮ ਨਿਵਾਸੀ ਅੰਬਾਲਾ ਦੇ ਬਿਨਾਂ ਕਿਸੇ ਆਪ੍ਰੇਸ਼ਨ ਤੋਂ ਗੋਡੇ ਪੂਰੀ ਤਰ੍ਹਾਂ ਠੀਕ ਹੋਏ ਹਨ | ਸੀਤਾ ਰਾਮ ਨੇ ਦੱਸਿਆ ਕਿ ...
ਨੰਗਲ, 12 ਜੂਨ (ਪ੍ਰੀਤਮ ਸਿੰਘ ਬਰਾਰੀ)-ਹਲਕਾ ਵਿਧਾਇਕ ਤੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਬਿਨਾਂ ਸਿਆਸੀ ਪੱਖਪਾਤ ਤੋਂ ਹਲਕੇ ਦੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ ਜਿਸ ਦੀ ਮਿਸਾਲ ਨਿਰਸਵਾਰਥ ਸੇਵਾ ਨਾਲ ਨਹਿਰਾਂ 'ਚੋਂ ਮਿ੍ਤਕ ਲੋਕਾਂ ਦੀਆਂ ਲਾਸ਼ਾਂ ਕੱਢ ਕੇ ਉਨ੍ਹਾਂ ...
ਸ੍ਰੀ ਅਨੰਦਪੁਰ ਸਾਹਿਬ, 12 ਜੂਨ (ਕਰਨੈਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਅੱਜ ਹੋਏ ਚੋਣ ਗੱਠਜੋੜ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ 'ਚ ਭਾਰੀ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਇਸ ਮੌਕੇ ਸ਼੍ਰੋਮਣੀ ਯੂਥ ਅਕਾਲੀ ਦਲ ਰੂਪਨਗਰ ...
ਸ੍ਰੀ ਅਨੰਦਪੁਰ ਸਾਹਿਬ, 12 ਜੂਨ (ਕਰਨੈਲ ਸਿੰਘ)-ਹੜ੍ਹ ਰੋਕੂ ਪ੍ਰਬੰਧਾਂ ਦੀਆਂ ਅਗਾਊਾ ਤਿਆਰੀਆਂ ਸਬੰਧੀ ਇਕ ਜ਼ਰੂਰੀ ਮੀਟਿੰਗ 16 ਜੂਨ ਨੂੰ ਸਵੇਰੇ 10 ਵਜੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਉਪ ਮੰਡਲ ਦਫ਼ਤਰ ਦੇ ਮੀਟਿੰਗ ਹਾਲ 'ਚ ਹੋਵੇਗੀ | ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ...
ਮੋਰਿੰਡਾ, 12 ਜੂਨ (ਕੰਗ)-ਸ਼ਹਿਰ ਮੋਰਿੰਡਾ 'ਚ ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਥਾਂ-ਥਾਂ ਗੰਦਗੀ ਦੇ ਢੇਰਾਂ ਕਾਰਨ ਹਾਲਤ ਬਦ ਤੋਂ ਬਦਤਰ ਹੋਈ ਪਈ ਹੈ | ਸ਼ਹਿਰ 'ਚ ਸਫ਼ਾਈ ਦੇ ਪ੍ਰਬੰਧਾਂ ਨੂੰ ਲੈ ਕੇ ਪਰਵਿੰਦਰ ਸਿੰਘ ਬਿੱਟੂ ਕੰਗ, ਸੁਖਦੀਪ ਸਿੰਘ ਭੰਗੂ, ਕੌਂਸਲਰ ...
ਸੁਖਸਾਲ, 12 ਜੂਨ (ਧਰਮ ਪਾਲ)-ਭਾਈ ਨੱਥਾ ਭਾਈ ਅਬਦੁੱਲਾ ਢਾਡੀ ਸਭਾ (ਰਜਿ.) ਦੀ 16 ਜੂਨ ਨੂੰ ਮਨਾਈ ਜਾ ਰਹੀ ਵਰ੍ਹੇਗੰਢ ਲਈ ਸੰਗਤਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ | ਇਹ ਜਾਣਕਾਰੀ ਸੁਖਸਾਲ ਵਿਖੇ ਦਿੰਦੇ ਹੋਏ ਸਭਾ ਦੇ ਸਰਕਲ ਪ੍ਰਧਾਨ ਨੰਗਲ ਢਾਡੀ ਮਨਜੀਤ ਸਿੰਘ ਰਾਹੀ ...
ਮੋਰਿੰਡਾ, 12 ਜੂਨ (ਤਰਲੋਚਨ ਸਿੰਘ ਕੰਗ, ਪਿ੍ਤਪਾਲ ਸਿੰਘ)-ਰਿਲਾਇੰਸ ਕੰਪਨੀ ਦੀ ਏਰੀਆ ਮੈਨੇਜਰ ਮੈਡਮ ਸਾਨੀਆ ਖੋਸਲਾ, ਰਿਲਾਇੰਸ ਪੰਪ ਮੋਰਿੰਡਾ ਦੇ ਮਾਲਕ ਗੁਰਵਿੰਦਰ ਸਿੰਘ ਡੂਮਛੇੜੀ ਤੇ ਐੱਸ. ਐੱਮ. ਓ. ਮੋਰਿੰਡਾ ਮਨਜੀਤ ਸਿੰਘ ਨੇ ਕੋਵਿਡ ਦੇ ਮਰੀਜ਼ਾਂ ਨੂੰ ਲੈ ਕੇ ਜਾ ...
ਨੂਰਪੁਰ ਬੇਦੀ, 12 ਜੂਨ (ਹਰਦੀਪ ਸਿੰਘ ਢੀਂਡਸਾ)-ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੇਠਾਂ ਡਿੱਗਣ ਤੋਂ ਰੋਕਣ ਲਈ ਝੋਨੇ ਦੀ ਸਿੱਧੀ ਦੀ ਬਿਜਾਈ ਦਾ ਫੰਡਾ ਕਾਰਗਰ ਸਿੱਧ ਹੋ ਸਕਦਾ ਹੈ | ਸਤਲੁਜ ਦਰਿਆ ਤੇ ਸ਼ਿਵਾਲਿਕ ਦੀਆਂ ਪਹਾੜੀਆਂ ਵਿਚਕਾਰ ਸਥਿਤ ਰੂਪਨਗਰ ਜ਼ਿਲ੍ਹੇ ਦਾ ...
ਰੂਪਨਗਰ, 12 ਜੂਨ (ਸਤਨਾਮ ਸਿੰਘ ਸੱਤੀ)-ਨਗਰ ਕੌਂਸਲ ਰੂਪਨਗਰ ਦੇ ਸਫ਼ਾਈ ਸੇਵਕਾਂ ਤੇ ਸਮੂਹ ਸਟਾਫ਼ ਦੀਆਂ ਮੰਗਾਂ ਨੂੰ ਲੈ ਕੇ ਵਾਰਡ ਨੰਬਰ 21 ਤੋਂ ਆਜ਼ਾਦ ਕੌਂਸਲਰ ਇੰਦਰਪਾਲ ਸਿੰਘ ਰਾਜੂ ਸਤਿਆਲ ਵਲੋਂ ਤੀਜੇ ਦਿਨ ਮੁਹੱਲਾ ਫੂਲ ਚੱਕਰ ਬਾਜ਼ਾਰ ਚੌਕ ਵਿਖੇ ਭੁੱਖ ਹੜਤਾਲ ...
ਨੰਗਲ, 12 ਜੂਨ (ਪ੍ਰੀਤਮ ਸਿੰਘ ਬਰਾਰੀ)-ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਵਿਧਾਇਕ ਤੇ ਸਪੀਕਰ ਪੰਜਾਬ ਰਾਣਾ ਕੇ. ਪੀ. ਸਿੰਘ ਨੇ ਕਿਹਾ ਕਿ ਮੈਂ ਟਰੱਕ ਯੂਨੀਅਨ ਨੰਗਲ ਦੇ ਟਰਾਂਸਪੋਰਟਰਾਂ ਨੂੰ ਪੂਰਾ ਕੰਮ ਦੁਆਉਣ ਲਈ ਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਕਰਨ ਲਈ ...
ਘਨੌਲੀ, 12 ਜੂਨ (ਜਸਵੀਰ ਸਿੰਘ ਸੈਣੀ)-ਪੰਜਾਬ ਤੇ ਹਿਮਾਚਲ ਦੀ ਸੀਮਾ ਦੇ ਨੇੜੇ ਸਥਿਤ ਪਿੰਡ ਬਿੱਕੋ ਦੇ ਸਰਪੰਚ ਤੇ ਪੰਚਾਇਤ ਮੈਂਬਰ ਕੁਦਰਤ ਕੇ ਸਭ ਦੇ ਸੰਸਥਾ ਨਾਲ ਮਿਲ ਕੇ ਜੋ ਨਾਲਾਗੜ੍ਹ ਸੈਣੀਮਾਜਰਾ ਹਿਮਾਚਲ ਪ੍ਰਦੇਸ਼ ਦੇ ਅਧੀਨ ਫ਼ੈਕਟਰੀਆਂ ਸਥਾਪਤ ਹੋਈਆਂ ਹਨ ...
ਨੂਰਪੁਰ ਬੇਦੀ, 12 ਜੂਨ (ਪ. ਪ. ਰਾਹੀਂ)-ਪੁਲਿਸ ਥਾਣਾ ਨੂਰਪੁਰ ਬੇਦੀ ਵਲੋਂ ਇਕ ਸਾਲੇਹਾਰ ਦੇ ਬਿਆਨਾਂ ਦੇ ਆਧਾਰ 'ਤੇ ਉਸ ਦੇ ਨਣਦੋਈਏ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਮਾਮਲਾ ਨੂਰਪੁਰ ਬੇਦੀ ਬਲਾਕ ਦੇ ਪਿੰਡ ਸੈਣੀਮਾਜਰਾ ਨਾਲ ਸਬੰਧਿਤ ਦੱਸਿਆ ਜਾਂਦਾ ਹੈ | ਪੁਲਿਸ ਨੂੰ ...
ਸ੍ਰੀ ਅਨੰਦਪੁਰ ਸਾਹਿਬ, 12 ਜੂਨ (ਨਿੱਕੂਵਾਲ)-ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਬਹੁਜਨ ਸਮਾਜ ਪਾਰਟੀ ਨਾਲ ਕੀਤਾ ਗੱਠਜੋੜ ਇਤਿਹਾਸਕ ਹੈ ਤੇ ਇਸੇ ਤਰਜ਼ ਤਹਿਤ ਸ੍ਰੀ ਅਨੰਦਪੁਰ ਸਾਹਿਬ ਦੀ ...
ਸ੍ਰੀ ਚਮਕੌਰ ਸਾਹਿਬ, 12 ਜੂਨ (ਜਗਮੋਹਣ ਸਿੰਘ ਨਾਰੰਗ)-ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਇੰਚਾਰਜ ਡਾ: ਚਰਨਜੀਤ ਸਿੰਘ ਨੇ ਆਪਣੇ ਸਾਥੀਆਂ ਨਾਲ ਸਥਾਨਕ ਅਨਾਜ ਮੰਡੀ ਵਿਖੇ ਵੱਖ-ਵੱਖ ਖਰੀਦ ਏਜੰਸੀਆਂ ਅਪ੍ਰੈਲ 'ਚ ਖ਼ਰੀਦੀ ਕਣਕ ਨੂੰ ਭੰਡਾਰ ਕੀਤਾ ...
ਰੂਪਨਗਰ, 12 ਜੂਨ (ਸਤਨਾਮ ਸਿੰਘ ਸੱਤੀ)-ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵਲੋਂ ਲੋਕ ਸਭਾ ਹਲਕੇ 'ਚ ਲਗਾਤਾਰ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਹੇਠ ਪਿੰਡ ਮਲਕਪੁਰ ਵਿਖੇ ਨਵੇਂ ਬਣੇ ਕਮਿਊਨਿਟੀ ਸੈਂਟਰ ਦਾ ...
ਰੂਪਨਗਰ, 12 ਜੂਨ (ਸਤਨਾਮ ਸਿੰਘ ਸੱਤੀ)-ਏਕਨੂਰ ਚੈਰੀਟੇਬਲ ਸੁਸਾਇਟੀ ਰਜਿ: ਰੂਪਨਗਰ ਵਲੋਂ ਸ਼ਿਵ ਮੰਦਰ ਮਹਿਤਿਆਂ ਦਾ ਸ਼ਿਵਾਲਾ ਗਾਂਧੀ ਚੌਕ 'ਚ ਦੂਜਾ ਕੋਵਿਡ ਟੀਕਾਕਰਨ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਐਸ. ਐਚ. ਓ. ਡਾ: ਤਰਸੇਮ ਸਿੰਘ ਨੇ ਕੀਤਾ | ਕੈਂਪ 'ਚ 93 ਵਿਅਕਤੀਆਂ ...
ਸ੍ਰੀ ਅਨੰਦਪੁਰ ਸਾਹਿਬ, 12 ਜੂਨ (ਜੇ.ਐੱਸ. ਨਿੱਕੂਵਾਲ)-ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਚੋਣ ਸਮਝੌਤੇ ਤੋਂ ਬਾਅਦ ਇਤਿਹਾਸਕ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਸੀਟ ਬਹੁਜਨ ਸਮਾਜ ਪਾਰਟੀ ਨੂੰ ਦੇਣ 'ਤੇ ਅਕਾਲੀ ਹਲਕਿਆਂ ਵਿਚ ਖ਼ੁਸ਼ੀ ਦਾ ਪ੍ਰਗਟਾਵਾ ...
ਸ੍ਰੀ ਅਨੰਦਪੁਰ ਸਾਹਿਬ, 12 ਜੂਨ (ਕਰਨੈਲ ਸਿੰਘ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਮਾਲਕੀ ਵਾਲੀ ਤਹਿ ਬਾਜ਼ਾਰੀ 'ਤੇ ਆਰਜ਼ੀ ਦੁਕਾਨਾਂ ਕਰਦੇ ਸਮੂਹ ਦੁਕਾਨਦਾਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਨੂੰ ਗੁਹਾਰ ਲਗਾਈ ਹੈ ਕਿ ਕੋਰੋਨਾ ...
ਨੰਗਲ, 12 ਜੂਨ (ਪ੍ਰੀਤਮ ਸਿੰਘ ਬਰਾਰੀ)-ਕੋਵਿਡ-19 ਮਹਾਂਮਾਰੀ ਦੌਰਾਨ ਸਿੱਖ ਜਥੇਬੰਦੀਆਂ ਵਲੋਂ ਕੋਰੋਨਾ ਮਰੀਜ਼ਾਂ ਲਈ ਦਵਾਈਆਂ, ਆਕਸੀਜਨ ਅਤੇ ਹੋਰ ਹਰ ਤਰ੍ਹਾਂ ਦੀਆਂ ਲੋੜਾਂ ਦੀ ਪੂਰਤੀ ਲਈ ਨਿਭਾਈ ਜਾ ਰਹੀ ਭੂਮਿਕਾ ਦੀ ਪ੍ਰਸੰਸਾ ਹੋ ਰਹੀ ਹੈ | ਆਫ਼ਤ ਦੌਰਾਨ ਲੋਕ ਭਲਾਈ ਲਈ ...
ਨੂਰਪੁਰ ਬੇਦੀ, 12 ਜੂਨ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪਿੰਡ ਸਿੰਬਲ ਮਾਜਰਾ ਵਿਖੇ ਪਿੰਡ ਵਾਸੀਆਂ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਿਸਾਨੀ ਅੰਦੋਲਨ ਨੂੰ ਸਮਰਪਿਤ ਆਯੋਜਿਤ ਕਰਵਾਇਆ ਗਿਆ 3 ਰੋਜ਼ਾ ਕਿ੍ਕਟ ਟੂਰਨਾਮੈਂਟ ਸਮਾਪਤ ਹੋ ਗਿਆ | ਟੂਰਨਾਮੈਂਟ ਦਾ ਉਦਘਾਟਨ ...
ਨੰਗਲ, 12 ਜੂਨ (ਗੁਰਪ੍ਰੀਤ ਸਿੰਘ ਗਰੇਵਾਲ)-ਕੈਮਿਸਟ ਐਸੋਸੀਏਸ਼ਨ ਵਲੋਂ ਇਕ ਸਮਾਗਮ ਦੌਰਾਨ ਨੰਗਲ ਆਈ. ਟੀ. ਆਈ. 'ਚ ਟ੍ਰੀ ਗਾਰਡਾਂ ਨਾਲ ਅਲੈਸਟੂਨੀਆ ਦੇ ਪੰਜ ਬੂਟੇ ਲਗਾਏ ਗਏ | ਇਸ ਮੌਕੇ ਪਹੁੰਚੇ ਮੁੱਖ ਮਹਿਮਾਨ ਹੁਸਨ ਲਾਲ ਕੰਬੋਜ ਡਿਪਟੀ ਚੀਫ਼ ਇੰਜੀਨੀਅਰ ਭਾਖੜਾ ਬਿਆਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX