ਖੰਨਾ, 12 ਜੂਨ (ਹਰਜਿੰਦਰ ਸਿੰਘ ਲਾਲ) - ਅੱਜ ਪਿੰਡ ਭਾਦਲਾ ਉੱਚਾ ਅਤੇ ਭਾਦਲਾ ਨੀਵਾਂ ਦੇ ਸੈਂਕੜੇ ਕਿਸਾਨਾਂ ਵਲੋਂ ਪਾਵਰਕਾਮ ਮੰਡੀ ਗੋਬਿੰਦਗੜ੍ਹ ਦੇ ਇਕ ਜੇ.ਈ. ਦੀ ਸ਼ਬਦਾਵਲੀ ਅਤੇ ਅਣ ਐਲਾਨੇ ਕੱਟਾਂ ਦੇ ਖ਼ਿਲਾਫ਼ ਨੈਸ਼ਨਲ ਹਾਈਵੇ ਦੇ ਖੰਨਾ ਤੋਂ ਮੰਡੀ ਗੋਬਿੰਦਗੜ੍ਹ ਵੱਲ ਜਾਂਦੇ ਸਰਵਿਸ ਰੋਡ 'ਤੇ ਦੋਨਾਂ ਪਾਸਿਆਂ ਤੇ ਧਰਨਾ ਲਗਾਇਆ ਗਿਆ ਤੇ ਸੜਕ ਜਾਮ ਕੀਤੀ ਗਈ¢ ਜਿਸ ਕਾਰਨ ਮੰਡੀ ਗੋਬਿੰਦਗੜ੍ਹ ਅਤੇ ਖੰਨਾ ਦੋਨਾਂ ਸਾਈਡਾਂ ਤੋਂ ਗੱਡੀਆਂ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ ¢ਇਸ ਮੌਕੇ ਕਿਸਾਨ ਹਰਚੰਦ ਸਿੰਘ, ਗੁਰਚਰਨ ਸਿੰਘ ਭੱਠਲ, ਸਾਬਕਾ ਪੰਚ ਜਗਵੀਰ ਸਿੰਘ ਲਾਲੀ, ਪੰਚ ਗੁਰਮੁਖ ਸਿੰਘ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਪਵਿੱਤਰ ਸਿੰਘ ਨੇ ਕਿਹਾ ਕਿ ਜਦੋਂ ਅਸੀਂ ਜੇ.ਈ. ਨਾਲ ਬਿਜਲੀ ਦੀ ਸ਼ਿਕਾਇਤ ਸਬੰਧੀ ਫ਼ੋਨ 'ਤੇ ਗੱਲ ਕਰਦੇ ਹਾਂ ਤਾਂ ਇਹ ਫ਼ੋਨ ਨਹੀਂ ਚੁੱਕਦੇ¢ ਜੇਕਰ ਫ਼ੋਨ ਚੁੱਕ ਵੀ ਲੈਣ ਤਾਂ ਹਮੇਸ਼ਾ ਗਲਤ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ ਸਾਡੇ ਪਿੰਡਾਂ ਨੂੰ ਸਬੰਧਿਤ ਫੀਡਰ ਤੋਂ ਹਰ ਹਫ਼ਤੇ ਵਿਚ ਬਹੁਤ ਜ਼ਿਆਦਾ ਅਣ ਐਲਾਨੇ ਕੱਟ ਲਗਾਏ ਜਾਂਦੇ ਹਨ ¢ਇਸ ਮੌਕੇ ਕਿਸਾਨਾਂ ਵਲੋਂ ਇਹ ਵੀ ਦੋਸ਼ ਲਗਾਏ ਗਏ ਕਿ ਪਿੰਡ ਭਾਦਲਾ ਉੱਚਾ, ਭਾਦਲਾ ਨੀਚਾ, ਭਾਦਲਾ ਬਾਜ਼ੀਗਰ ਬਸਤੀ ਦੇ ਕਿਸੇ ਵੀ ਟਰਾਂਸਫ਼ਾਰਮਰ ਉੱਤੇ ਸਵਿੱਚ ਨਹੀਂ ਲੱਗੀ ਹੋਈ¢ ਜੇਕਰ ਐਮਰਜੈਂਸੀ ਮੌਕੇ ਟਰਾਂਸਫ਼ਾਰਮਰ ਕੱਟਣਾ ਪਵੇ ਤਾਂ ਉਹ ਟਰਾਂਸਫ਼ਾਰਮਰ ਸਿਰਫ਼ ਗਰਿੱਡ ਤੋਂ ਹੀ ਕੱਟਿਆ ਜਾ ਸਕਦਾ ਹੈ ¢ ਦੋ ਘੰਟੇ ਦੇ ਲਗਾਤਾਰ ਧਰਨੇ ਤੋਂ ਬਾਅਦ ਅਖੀਰ ਜਸਤੇਜ ਸਿੰਘ ਟਿਵਾਣਾ ਐਕਸੀਅਨ ਮੰਡੀ ਗੋਬਿੰਦਗੜ੍ਹ ਨੇ ਆ ਕੇ ਕਿਸਾਨਾਂ ਦਾ ਦੁੱਖ ਸੁਣਿਆ ਅਤੇ ਭਰੋਸਾ ਦਿਵਾਇਆ ਕਿ ਜੇ.ਈ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ ¢ਜਲਦੀ ਹੀ ਕਿਸਾਨਾਂ ਨੂੰ ਘਰੇਲੂ ਅਤੇ ਖੇਤੀਬਾੜੀ ਬਿਜਲੀ ਸਪਲਾਈ ਚਾਲੂ ਕੀਤੀ ਜਾਵੇਗੀ ¢ ਜਿਹੜੇ ਟਰਾਂਸਫ਼ਾਰਮਰ ਤੇ ਸਵਿੱਚ ਨਹੀਂ ਲੱਗਾ ਹੋਇਆ ਉੱਥੇ ਸਵਿੱਚ ਲਗਵਾਏ ਜਾਣਗੇ¢ਇਸ ਮੌਕੇ ਤੇ ਜੇ.ਈ. ਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਅਤੇ ਝੂਠ ਕਰਾਰ ਦਿੱਤਾ¢ਇਸ ਮੌਕੇ ਤੇ ਅੰਮਿ੍ਤਪਾਲ ਸਿੰਘ, ਸ਼ਰਨਦੀਪ ਸਿੰਘ ਪੰਚ, ਨਵਜੋਤ ਸਿੰਘ ਪੰਚ, ਸੁੱਖਾ ਗਰੇਵਾਲ, ਦਲਵੀਰ ਸਿੰਘ ਗਿੱਲ, ਸ਼ਰਨਦੀਪ ਸਿੰਘ ਸਨੀ, ਲਖਵੀਰ ਸਿੰਘ, ਹਰਦੀਪ ਸਿੰਘ ਭੱਠਲ, ਜਸ਼ਨਪ੍ਰੀਤ ਸਿੰਘ, ਬਲਵੀਰ ਸਿੰਘ ਬੈਨੀਪਾਲ, ਗੁਰਵਿੰਦਰ ਸਿੰਘ, ਕੁਲਵਿੰਦਰ ਸਿੰਘ ਸੋਨੀ, ਸੁਖਵਿੰਦਰ ਸਿੰਘ, ਅਮਨਦੀਪ ਸਿੰਘ, ਜਸਪ੍ਰੀਤ ਸਿੰਘ ਮਾਹੀ, ਜੋਰਾ ਸਿੰਘ, ਗੁਰਸੇਵਕ ਸਿੰਘ, ਗੁਰਦੀਪ ਸਿੰਘ, ਮੋਹਣ ਸਿੰਘ, ਗੋਲਡੀ, ਰਘਵੀਰ ਸਿੰਘ ਆਦਿ ਹੋਰ ਵੀ ਅਨੇਕਾਂ ਕਿਸਾਨ ਹਾਜ਼ਰ ਸਨ |
ਰਾੜਾ ਸਾਹਿਬ, 12 ਜੂਨ (ਸਰਬਜੀਤ ਸਿੰਘ ਬੋਪਾਰਾਏ) - ਹਲਕਾ ਪਾਇਲ ਦਾ ਪਿੰਡ ਭੀਖੀ ਖੱਟੜਾ (ਜ਼ਿਲ੍ਹਾ ਲੁਧਿਆਣਾ) ਪਹਿਲਾ ਪਿੰਡ ਬਣ ਗਿਆ ਹੈ ਜਿੱਥੇ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦਾ 100 ਫ਼ੀਸਦੀ ਟੀਕਾਕਰਨ ਕੀਤਾ ਗਿਆ | ਇਸ ਸਬੰਧੀ ਪਿੰਡ ਵਿਚ ਇੱਕ ਸਮਾਗਮ ਕਰਵਾਇਆ ਗਿਆ | ...
ਡੇਹਲੋਂ, 12 ਜੂਨ (ਅੰਮਿ੍ਤਪਾਲ ਸਿੰਘ ਕੈਲੇ)-ਕਿਲ੍ਹਾ ਰਾਏਪੁਰ ਸਥਿਤ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ 'ਤੇ ਧਰਨਾ 153ਵੇਂ ਦਿਨ ਵੀ ਕਾਲੇ ਕਾਨੰੂਨਾਂ, ਕਾਰਪੋਰੇਟ ਘਰਾਣਿਆਂ ਤੇ ਮੋਦੀ ਸਰਕਾਰ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਜਾਰੀ ...
ਖੰਨਾ, 12 ਜੂਨ (ਮਨਜੀਤ ਧੀਮਾਨ)-ਖੰਨਾ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ 700 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ, ਦੀ ਪਹਿਚਾਣ ਨਰਿੰਦਰ ਸਿੰਘ ਉਰਫ਼ ਘੁੱਦੂ ਵਾਸੀ ਗਊਸ਼ਾਲਾ ਰੋਡ ਖੰਨਾ, ਅਭੀਮੰਨੂ ਸਿੰਘ ਵਾਸੀ ਬਸੰਤ ਨਗਰ ਖੰਨਾ ਤੇ ਸੰਤੋਸ਼ ਕੁਮਾਰ ਵਾਸੀ ਮਾਜਰੀ ...
ਕੁਹਾੜਾ, 12 ਜੂਨ (ਸੰਦੀਪ ਸਿੰਘ ਕੁਹਾੜਾ)-ਥਾਣਾ ਕੂੰਮਕਲਾਂ ਦੀ ਪੁਲਿਸ ਵਲੋਂ ਲੜਕੀ ਦੇ ਲਾਪਤਾ ਹੋਣ ਤਹਿਤ ਹਰਪ੍ਰੀਤ ਸਿੰਘ ਵਾਸੀ ਮੌਲਗੜ ਪਟਿਆਲਾ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ | ਸਹਾਇਕ ਥਾਣੇਦਾਰ ਸੁਖਦੇਵ ਸਿੰਘ ਅਨੁਸਾਰ ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦਿੱਤੀ ...
ਖੰਨਾ, 12 ਜੂਨ (ਹਰਜਿੰਦਰ ਸਿੰਘ ਲਾਲ)-ਅੱਜ ਇੱਥੇ ਲਲਹੇੜੀ ਰੋਲ ਚੌਂਕ ਵਿਚ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਗੁਰਦਰਸ਼ਨ ਸਿੰਘ ਕੂਹਲੀ ਦੀ ਅਗਵਾਈ ਵਿਚ ਸਕੂਲੀ ਵਿਦਿਆਰਥੀਆਂ ਦੀ ਸਕਾਲਰਸ਼ਿਪ ਦੇ ਘੋਟਾਲੇ ਦੇ ਖ਼ਿਲਾਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ...
ਖੰਨਾ, 12 ਜੂਨ (ਹਰਜਿੰਦਰ ਸਿੰਘ ਲਾਲ) - ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਰਮਿਆਨ ਗੱਠਜੋੜ ਹੋਣ ਤੇ ਖੰਨਾ ਹਲਕੇ ਦੇ ਅਕਾਲੀ ਤੇ ਬਸਪਾ ਵਰਕਰਾਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ¢ ਅੱਜ ਬਸਪਾ ਦੀ ਸਮੁੱਚੀ ਜ਼ਿਲ੍ਹਾ ਟੀਮ ਵਲੋਂ ਇਕਬਾਲ ਸਿੰਘ ਚੰਨੀ ਦੇ ਦਫ਼ਤਰ ਵਿਖੇ ...
ਮਾਛੀਵਾੜਾ ਸਾਹਿਬ, 12 ਜੂਨ (ਸੁਖਵੰਤ ਸਿੰਘ ਗਿੱਲ) - ਸ਼ੋ੍ਰਮਣੀ ਅਕਾਲੀ ਦਲ ਹਲਕਾ ਸਮਰਾਲਾ ਅਧੀਨ ਆਉਂਦੇ ਬਲਾਕ ਮਾਛੀਵਾੜਾ ਵਿਖੇ ਆਗਾਮੀ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਨਵੇਂ ਥਾਪੇ ਗਏ ਹਲਕਾ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਨੇ ਮਾਛੀਵਾੜਾ 'ਚ ਆਪਣਾ ...
ਖੰਨਾ, 11 ਜੂਨ (ਹਰਜਿੰਦਰ ਸਿੰਘ ਲਾਲ)- ਆਮ ਆਦਮੀ ਪਾਰਟੀ ਵਲੋਂ ਖੰਨਾ ਦੇ ਵਾਰਡ 26 'ਚ ਬਣ ਰਹੇ ਕਮਿਊਨਿਟੀ ਸੈਂਟਰ ਦਾ ਨਾਂਅ ਭਗਤ ਪੂਰਨ ਸਿੰਘ ਦੇ ਨਾਂਅ ਦੀ ਥਾਂ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਨਾਂਅ 'ਤੇ ਰੱਖਣ ਦਾ ਵਿਰੋਧ ਕੀਤਾ ਗਿਆ¢ ਸਾਬਕਾ ਕੌਂਸਲਰ ਅਨਿਲ ਦੱਤ ...
ਮਲੌਦ, 12 ਜੂਨ (ਕੁਲਵਿੰਦਰ ਸਿੰਘ ਨਿਜ਼ਾਮਪੁਰ, ਦਿਲਬਾਗ ਸਿੰਘ ਚਾਪੜਾ) - ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਮਲੌਦ ਅਤੇ ਦੋਰਾਹਾ ਬਲਾਕ ਦੇ ਪਿੰਡਾਂ 'ਚੋਂ ਵੱਡੀ ਗਿਣਤੀ ਵਿਚ ਆਏ ਕਿਸਾਨਾਂ ਨੇ ਬਿਜਲੀ ਦੀ ਮਾੜੀ ਸਪਲਾਈ ਖ਼ਿਲਾਫ਼ ਸਿਆੜ ਗਰਿੱਡ ਦਾ ਘਿਰਾਓ ਕੀਤਾ¢ ...
ਮਲੌਦ, 12 ਜੂਨ (ਚਾਪੜਾ)-ਆਮ ਆਦਮੀ ਪਾਰਟੀ ਦੇ ਹਲਕਾ ਪਾਇਲ ਦੇ ਇੰਚਾਰਜ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਵੱਧ ਕੀਮਤਾਂ ਲਈ ਕੇਂਦਰ ਅਤੇ ਸੂਬਾ ਸਰਕਾਰ ਬਰਾਬਰ ਦੀਆਂ ਜ਼ਿੰਮੇਵਾਰ ਹਨ ਪਰ ਕਾਂਗਰਸ ਪਾਰਟੀ ਪੈਟਰੋਲ ਪੰਪਾਂ ਅੱਗੇ ਧਰਨੇ ...
ਖੰਨਾ, 12 ਜੂਨ (ਹਰਜਿੰਦਰ ਸਿੰਘ ਲਾਲ) - ਕੋਵਿਡ-19 ਦੀ ਰੋਕਥਾਮ ਲਈ ਡਾਕਟਰਾਂ ਅਤੇ ਵਿਗਿਆਨੀਆਂ ਵਲੋਂ ਤਿਆਰ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਕਾਰਗਰ ਹੈ¢ ਸਾਰਿਆਂ ਨੂੰ ਆਪਣੀ ਵਾਰੀ ਦੇ ਅਨੁਸਾਰ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਉਣਾ ਚਾਹੀਦਾ ਹੈ ਇਹ ਗੱਲ ਅੱਜ ...
ਖੰਨਾ, 12 ਜੂਨ (ਹਰਜਿੰਦਰ ਸਿੰਘ ਲਾਲ)-ਸ਼ਹਿਰ ਦੇ ਮਲੇਰਕੋਟਲਾ ਰੋਡ ਤੋਂ ਖੰਨਾ-ਖੁਰਦ ਨੂੰ ਜਾਣ ਵਾਲੀ ਮੁੱਖ ਸੜਕ ਦੇ ਨਿਰਮਾਣ ਚ ਹੋ ਰਹੀ ਦੇਰੀ ਸੰਬੰਧੀ ਇਲਾਕਾ ਵਾਸੀਆਂ ਦੇ ਇਕ ਵਫ਼ਦ ਵਲੋਂ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਅਤੇ ਮੀਤ ਪ੍ਰਧਾਨ ...
ਦੋਰਾਹਾ, 12 ਜੂਨ (ਜਸਵੀਰ ਝੱਜ)- ਪਿੰਡ ਬੁਆਣੀ ਵਿਖੇ ਦੋ ਮੋਟਰਾਂ ਚੋਰੀ ਹੋ ਜਾਣ ਦੀ ਖ਼ਬਰ ਹੈ | ਪੰਚ ਅਮਰਿੰਦਰ ਸਿੰਘ ਝੱਜ, ਨਰਿੰਦਰ ਸਿੰਘ ਝੱਜ, ਰਸ਼ਪਾਲ ਸਿੰਘ ਜੱਸੀ, ਹਰਜੋਤ ਸਿੰਘ ਸਨੀ ਤੇ ਅੰਮਿ੍ਤਪਾਲ ਸਿੰਘ ਨੇ ਪੈੱ੍ਰਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਰਾਤ ਮੀਂਹ ...
ਮਾਛੀਵਾੜਾ ਸਾਹਿਬ, 12 ਜੂਨ (ਸੁਖਵੰਤ ਸਿੰਘ ਗਿੱਲ) - ਸਰਕਾਰੀ ਅੰਕੜਿਆਂ ਮੁਤਾਬਿਕ ਭਾਵੇਂ ਕੋਰੋਨਾ ਮਹਾਂਮਾਰੀ ਦਾ ਪ੍ਰਭਾਵ ਘਟਦਾ ਦਿਖਾਈ ਦੇ ਰਿਹਾ ਹੈ ਪਰ ਬੇਟ ਇਲਾਕੇ ਨਾਲ ਸਬੰਧਿਤ ਇੱਕ ਪਿੰਡ 'ਚ ਕੋਰੋਨਾ ਤੋਂ ਪੀੜਤ ਗਰਭਵਤੀ ਔਰਤ (33ਸਾਲ) ਦੀ ਬੱਚੀ ਨੂੰ ਜਨਮ ਦੇਣ ਤੋਂ 4 ...
ਜਸਵੀਰ ਝੱਜ 98778-00417 ਦੋਰਾਹਾ-ਸ਼ੇਰ ਸ਼ਾਹ ਸੂਰੀ ਮਾਰਗ ਤੋਂ ਲਗਪਗ 10 ਕਿੱਲੋਮੀਟਰ ਤੇ ਸਰਹਿੰਦ ਨਹਿਰ ਦੀ ਅਬੋਹਰ ਬਰਾਂਚ ਦੇ ਕੰਢੇ ਦੱਖਣ ਵੱਲ ਸਥਿਤ ਪਿੰਡ ਦੋਬੁਰਜੀ ਲਗਪਗ 300 ਘਰਾਂ ਵਿਚ ਵੱਸ ਰਿਹਾ ਹੈ, ਦੇ ਮੁੱਖ ਗੋਤ ਝੱਜ ਤੇ ਤੂਰ ਹਨ | ਗਰਾਮ ਪੰਚਾਇਤ ਪਿੰਡ ਦੋਬੁਰਜੀ ...
ਖੰਨਾ, 12 ਜੂਨ (ਮਨਜੀਤ ਧੀਮਾਨ)-ਧੋਖਾਧੜੀ ਕਰਨ ਦੇ ਦੋਸ਼ ਵਿਚ ਪੁਲਿਸ ਵੱਲੋਂ ਤਿੰਨ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ¢ ਐੱਸ. ਐੱਚ. ਓ. ਅਕਾਸ਼ ਦੱਤ ਨੇ ਦਸਿਆ ਕਿ ਏ. ਐੱਸ. ਆਈ. ਸੁਰਾਜਦੀਨ ਸ਼ੱਕੀ ਪੁਰਸ਼ਾਂ ਦੀ ਜਾਂਚ ਲਈ ਅਮਲੋਹ ਚੌਂਕ ਖੰਨਾ ਵਿਖੇ ਮੌਜੂਦ ਸੀ ਤਾਂ ਮੁਖ਼ਬਰ ...
ਖੰਨਾ, 12 ਜੂਨ (ਹਰਜਿੰਦਰ ਸਿੰਘ ਲਾਲ)-ਮਾਰਕੀਟ ਕਮੇਟੀ ਖੰਨਾ ਦੇ ਸਮੂਹ ਕਰਮਚਾਰੀਆਂ ਦੀ ਮੀਟਿੰਗ ਵਿਚ ਸਰਬ ਸੰਮਤੀ ਨਾਲ ਪੁਸ਼ਪਿੰਦਰ ਕੁਮਾਰ ਮੰਡੀ ਸੁਪਰਵਾਈਜ਼ਰ ਨੂੰ ਮਾਰਕੀਟ ਕਮੇਟੀ ਕਰਮਚਾਰੀ ਯੂਨੀਅਨ ਦਾ ਪ੍ਰਧਾਨ, ਫ਼ਤਹਿ ਸਿੰਘ ਨਾਗਰਾ ਲੇਖਾਕਾਰ ਨੂੰ ੂ ਸਰਪ੍ਰਸਤ, ...
ਬੀਜਾ, 12 ਜੂਨ (ਕਸ਼ਮੀਰਾ ਸਿੰਘ ਬਗ਼ਲੀ)-ਅੰਤਰਰਾਸ਼ਟਰੀ ਪੱਧਰ ਉੱਤੇ ਮੈਡੀਕਲ ਸਿੱਖਿਆ ਖੇਤਰ ਵਿਚ ਚੰਗਾ ਰੁਤਬਾ ਹਾਸਿਲ ਕਰਨ ਵਾਲੀ ਸੂਬੇ ਦੀ ਨਾਮਵਰ ਸੰਸਥਾ ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ ਬੀਜਾ ਵਿਖੇ ਵਿਦਿਆਰਥਣਾਂ ਲਈ ਪੜ੍ਹਾਈ ਦੇ ਨਾਲ-ਨਾਲ ਮੁਫ਼ਤ ...
ਖੰਨਾ, 12 ਜੂਨ (ਹਰਜਿੰਦਰ ਸਿੰਘ ਲਾਲ)-ਈ. ਟੀ. ਟੀ. ਅਧਿਆਪਕ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਹਰਬੰਸ ਸਿੰਘ ਪੱਪਾ ਦੀ ਅਗਵਾਈ ਵਿਚ ਸਿੱਖਿਆ ਵਿਭਾਗ ਵਲੋਂ ਬਦਲੀਆਂ ਅੱਗੇ ਪਾਉਣ ਕਾਰਨ ਪੂਰੇ ਪੰਜਾਬ ਦੇ ਪ੍ਰਾਇਮਰੀ ਅਧਿਆਪਕ ਵਰਗ ਵਿਚ ਕਾਫ਼ੀ ਰੋਸ ...
ਪਾਇਲ, 12 ਜੂਨ (ਰਾਜਿੰਦਰ ਸਿੰਘ)-ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸਕੱਤਰ, ਹਲਕਾ ਪਾਇਲ ਦੇ ਇੰਚਾਰਜ ਡਾ. ਜਸਪ੍ਰੀਤ ਸਿੰਘ ਬੀਜਾ ਆਪਣੇ ਸਾਥੀਆਂ ਸਮੇਤ ਸ਼ਹੀਦਾਂ ਦੀ ਧਰਤੀ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ ...
ਬੀਜਾ, 12 ਜੂਨ (ਕਸ਼ਮੀਰਾ ਸਿੰਘ ਬਗ਼ਲੀ)-ਪਿੰਡ ਬਗ਼ਲੀ ਕਲਾਂ ਵਿਖੇ ਹਨ੍ਹੇਰੀ ਝੱਖੜ ਨੇ 200 ਸਾਲ ਪੁਰਾਣੇ ਇੱਕ ਬਰੋਟੇ ਨੂੰ ਉਖਾੜ ਕੇ ਰੱਖ ਦਿੱਤਾ¢ ਬਜ਼ੁਰਗਾਂ ਨੇ ਦਸਿਆ ਕਿ ਇਹ ਬਰੋਟਾ ਦੋ ਸਦੀਆਂ ਤੋਂ ਵੱਧ ਪੁਰਾਣਾ ਸੀ ¢ ਰਿਹਾਇਸ਼ੀ ਘਰਾਂ ਕੋਲ ਖੜ੍ਹਾ ਇਹ ਵੱਡਾ ਬਰੋਟਾ ...
ਖੰਨਾ, 12 ਜੂਨ (ਹਰਜਿੰਦਰ ਸਿੰਘ ਲਾਲ)- ਸਮਾਰਟ ਸਿਟੀ ਪ੍ਰੋਜੈਕਟ ਦੇ ਅਧੀਨ ਖੰਨਾ ਵਿਚ ਅਮਰੂਤ ਯੋਜਨਾ ਅਧੀਨ ਪਾਏ ਜਾ ਰਹੇ ਸੀਵਰੇਜ ਕਾਰਨ ਕਈ ਦਰਜਨ ਗਲੀਆਂ ਦੀਆਂ ਕਈ ਲੱਖ ਪੁਰਾਣੀਆਂ ਟਾਇਲਾਂ ਪੁੱਟੀਆਂ ਗਈਆਂ ਹਨ, ਦੀ ਵਰਤੋਂ ਕਰਦਿਆਂ ਕਰੀਬ 10 ਮਹੀਨੇ ਪਹਿਲਾਂ ਨਗਰ ਕੌਂਸਲ ...
ਖੰਨਾ, 12 ਜੂਨ (ਹਰਜਿੰਦਰ ਸਿੰਘ ਲਾਲ, ਮਨਜੀਤ ਧੀਮਾਨ)-ਸਿਵਲ ਹਸਪਤਾਲ ਖੰਨਾ ਵਿਖੇ ਇਕ ਪਰਿਵਾਰ ਵਲੋਂ 10 ਆਕਸੀਜਨ ਕੰਸਟ੍ਰੇਟਰ ਮਸ਼ੀਨਾਂ ਦਿੱਤੀਆਂ ਗਈਆਂ¢ ਇਸ ਮੌਕੇ ਵਿਧਾਇਕ ਗੁਰਕੀਰਤ ਸਿੰਘ, ਐੱਸ. ਡੀ. ਐਮ. ਹਰਬੰਸ ਸਿੰਘ ਵੀ ਹਾਜ਼ਰ ਸਨ¢ ਇਸ ਮੌਕੇ ਵਿਧਾਇਕ ਗੁਰਕੀਰਤ ...
ਖੰਨਾ, 12 ਜੂਨ (ਹਰਜਿੰਦਰ ਸਿੰਘ ਲਾਲ)- ਅੱਜ ਸਥਾਨਕ ਏ.ਐਸ. ਕਾਲਜ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਨੂੰ ਪਲੈਟੀਨਮ ਜੁਬਲੀ ਸਮਾਗਮ ਵਜੋਂ ਮਨਾਇਆ ਗਿਆ | ਸਾਲ 1946 ਵਿਚ ਏ.ਐਸ. ਹਾਈ ਸਕੂਲ ਖੰਨਾ ਟਰੱਸਟ ਅਤੇ ਮੈਨੇਜਮੈਂਟ ਸੋਸਾਇਟੀ ਵਲੋਂ ਸਥਾਪਿਤ ਕੀਤੀ ਗਈ ਸੀ | ਇਸ ਸੰਸਥਾ ਦੇ ...
ਖੰਨਾ, 12 ਜੂਨ (ਹਰਜਿੰਦਰ ਸਿੰਘ ਲਾਲ) - ਆਸਟ੍ਰੇਲੀਅਨ ਕੰਪਨੀ ਲਿਨ ਫਾਕਸ ਦੇ ਭਾਰਤ ਦੇ ਮੁਖੀ ਰੋਜਰ ਵੇਬਲੀ ਤੇ ਮੁਨੀਸ਼ ਸਿੰਘ ਉਚੇਚੇ ਤੌਰ ਤੇ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਨੂੰ ਮਿਲਣ ਪਹੁੰਚੇ¢ ਵਿਧਾਇਕ ਗੁਰਕੀਰਤ ਸਿੰਘ ਵਲੋਂ ਉਨ੍ਹਾਂ ਨੂੰ ਆਪਣੇ ਘਰ ਪੁੱਜਣ ਤੇ ...
ਖੰਨਾ, 12 ਜੂਨ (ਹਰਜਿੰਦਰ ਸਿੰਘ ਲਾਲ) - ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਕੋਟ ਪਨੈਚ ਅਤੇ ਪ੍ਰਗਟ ਸਿੰਘ ਪਨੈਚ ਨੇ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦੀ ਪੈੱ੍ਰਸ ਕਾਨਫ਼ਰੰਸ ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ 14 ...
ਪਾਇਲ, 12 ਜੂਨ (ਨਿਜ਼ਾਮਪੁਰ, ਰਾਜਿੰਦਰ ਸਿੰਘ) - ਪੰਜਾਬ ਵਿਧਾਨ ਸਭਾ ਦੀਆਂ 2022 ਵਿਚ ਹੋਣ ਵਾਲੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵਿਚਕਾਰ ਹੋਏ ਗੱਠਜੋੜ ਤਹਿਤ ਵਿਧਾਨ ਸਭਾ ਹਲਕਾ ਪਾਇਲ ਬਸਪਾ ਦੇ ਹਿੱਸੇ ਆਉਣ 'ਤੇ ਸੰਭਾਵੀ ...
ਪਾਇਲ, 12 ਜੂਨ (ਰਾਜਿੰਦਰ ਸਿੰਘ)-ਸਥਾਨਕ ਸ਼ਹਿਰ ਪਾਇਲ ਦੇ ਨਾਮਵਰ ਆੜ੍ਹਤੀ ਤੇ ਕਾਂਗਰਸੀ ਆਗੂ ਹਰੀਸ਼ ਕੁਮਾਰ ਨੋਨਾ ਨੇ ਆਪਣੀ ਪਤਨੀ ਸਮੇਤ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਵਿਖੇ ਮੱਥਾ ਟੇਕਿਆ ਤੇ ਕੋਰੋਨਾ ਮਹਾਂਮਾਰੀ ਦੇ ਖ਼ਾਤਮੇ ਤੋਂ ਇਲਾਵਾ ਸਰਬੱਤ ਦੇ ਭਲੇ ਲਈ ...
ਖੰਨਾ, 12 ਜੂਨ (ਹਰਜਿੰਦਰ ਸਿੰਘ ਲਾਲ)- ਖੰਨਾ ਹਲਕੇ ਦੇ ਕਾਂਗਰਸੀ ਲੀਡਰਾਂ ਤੇ ਵਰਕਰਾਂ ਵਲੋਂ ਪੈਟਰੋਲ ਪੰਪਾਂ 'ਤੇ ਧਰਨੇ ਤੇ ਰੋਸ ਪ੍ਰਦਰਸ਼ਨ ਕੀਤੇ | ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਰਸੂਲੜਾ ਦੀ ਅਗਵਾਈ ਵਿਚ ਵੀ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ...
ਕੁਹਾੜਾ, 12 ਜੂਨ (ਸੰਦੀਪ) - ਪਿਛਲੇ ਦਿਨੀਂ ਚੱਲੀ ਤੇਜ਼ ਹਨੇਰੀ ਨਾਲ ਪਿੰਡ ਲਖਵਾਲ ਦੇ ਸ਼ੈਲਰ ਸ੍ਰੀ ਰਾਧੇ ਗੋਵਿੰਦ ਫੂਡਜ਼ ਦੀ ਚਾਰਦੀਵਾਰੀ ਅਤੇ ਇਮਾਰਤ ਦਾ ਭਾਰੀ ਨੁਕਸਾਨ ਹੋ ਗਿਆ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ੈਲਰ ਮਾਲਕ ਵਰਣ ਬਾਂਸਲ ਨੇ ਦਸਿਆ ਕਿ ਦੇਰ ਰਾਤ ਹੋਈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX