ਰੂੜੇਕੇ ਕਲਾਂ, 12 ਜੂਨ (ਗੁਰਪ੍ਰੀਤ ਸਿੰਘ ਕਾਹਨੇਕੇ)-ਬਿਜਲੀ ਗਰਿੱਡ ਧੌਲਾ ਤੋਂ ਆਈ.ਓ.ਐਲ. ਕੈਮੀਕਲਜ਼ ਐਂਡ ਫਾਰਮਾਸੀਓਟੀਕਲਜ ਲਿਮਟਿਡ ਫ਼ਤਿਹਗੜ੍ਹ ਛੰਨਾ ਨੂੰ ਪਹਿਲਾਂ ਦਿੱਤੀ ਜਾ ਰਹੀ ਬਿਜਲੀ ਸਪਲਾਈ ਪੱਕੇ ਤੌਰ 'ਤੇ ਬੰਦ ਕਰਨ ਅਤੇ ਉਕਤ ਫ਼ੈਕਟਰੀ ਨੂੰ ਹੋਰ ਵਾਧਾ ਕਰ ਕੇ ਕੇਵਲ ਤਾਰ ਪਾਉਣ ਦੇ ਵਿਰੋਧ 'ਚ ਪਿੰਡ ਧੌਲਾ ਵਾਸੀਆਂ ਵਲੋਂ ਬਿਜਲੀ ਗਰਿੱਡ ਧੌਲਾ ਵਿਖੇ ਤੀਜੇ ਦਿਨ ਵੀ ਇਕੱਤਰ ਹੋ ਕੇ ਸੁਖਦਰਸ਼ਨ ਸਿੰਘ ਸੁੱਖੀ, ਕਰਮਜੀਤ ਸਿੰਘ ਗਗਨ, ਸਤਨਾਮ ਸਿੰਘ ਨੰਬਰਦਾਰ, ਪੰਚ ਸੁਖਚੈਨ ਸਿੰਘ, ਨਿਰਭੈ ਸਿੰਘ, ਮਹਿੰਦਰ ਸਿੰਘ, ਬਿੰਦਰ ਸਿੰਘ ਗੇਜੂ ਕਾ, ਗੁਰਜੰਟ ਸਿੰਘ, ਗੁਰਜੀਤ ਸਿੰਘ, ਮੱਖਣ ਸਿੰਘ, ਪੰਚ ਕੁਲਦੀਪ ਸਿੰਘ ਰਾਜੂ, ਗੁਰਜੀਤ ਸਿੰਘ, ਜਗਤਾਰ ਸਿੰਘ ਰਤਨ, ਸਿੰਘ ਫ਼ਤਿਹਪੁਰ ਪਿੰਡੀ, ਨਾਇਬ ਸਿੰਘ, ਗਾਧੀ ਸਿੰਘ, ਅਮਨਦੀਪ ਸਿੰਘ ਅਮਨਾ ਆਦਿ ਆਗੂਆਂ ਦੀ ਅਗਵਾਈ ਵਿਚ ਰੋਸ ਧਰਨਾ ਦੇ ਕੇ ਪਾਵਰਕਾਮ ਅਤੇ ਆਈ.ਓ.ਐਲ. ਕੈਮੀਕਲਜ਼ ਫ਼ੈਕਟਰੀ ਫ਼ਤਿਹਗੜ੍ਹ ਛੰਨਾ ਦੇ ਪ੍ਰਬੰਧਕਾਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਆਈ.ਓ.ਐਲ. ਕੈਮੀਕਲਜ਼ ਫ਼ੈਕਟਰੀ ਵਲੋਂ ਪਿਛਲੇ ਲੰਮੇ ਸਮੇਂ ਤੋਂ ਹਵਾ, ਪਾਣੀ ਪ੍ਰਦੂਸ਼ਣ ਫੈਲਾ ਕੇ ਇਲਾਕਾ ਨਿਵਾਸੀਆਂ ਦੇ ਕੁਦਰਤੀ ਸੋਮੇ ਬਰਬਾਦ ਕੀਤੇ ਜਾ ਰਹੇ ਹਨ | ਇਕੱਤਰ ਨੌਜਵਾਨਾਂ ਨੇ ਫ਼ੈਸਲਾ ਕੀਤਾ ਕਿ ਉਕਤ ਫ਼ੈਕਟਰੀ ਵਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਦੀ ਮਾਰ ਤੋਂ ਇਲਾਕਾ ਨਿਵਾਸੀਆਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਇਕ ਵਿਸ਼ੇਸ਼ ਸੰਘਰਸ਼ ਕਮੇਟੀ ਦਾ ਗਠਨ ਕਰ ਕੇ ਉੱਚ ਅਦਾਲਤਾਂ ਅਤੇ ਜ਼ੰੁਮੇਵਾਰ ਮਹਿਕਮਿਆਂ ਦੇ ਅਧਿਕਾਰੀਆਂ ਨੂੰ ਅਪੀਲ ਕਰ ਕੇ ਫ਼ੈਕਟਰੀ ਵਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ 'ਤੇ ਕਾਬੂ ਪਾਉਣ ਲਈ ਕਾਨੂੰਨੀ ਲੜਾਈ ਸ਼ੁਰੂ ਕਰਾਂਗੇ | ਫ਼ੈਕਟਰੀ ਪ੍ਰਬੰਧਕ ਸੈਂਕੜੇ ਏਕੜ ਜ਼ਮੀਨ ਦੇ ਮਾਲਕ ਹਨ ਪ੍ਰੰਤੂ ਕੁਦਰਤੀ ਵਾਤਾਵਰਨ ਬਚਾਉਣ ਲਈ ਰੁੱਖ ਲਗਾਉਣ ਦਾ ਕੰਮ ਵੀ ਸਿਰਫ਼ ਖਾਨਾਪੂਰਤੀ ਕੀਤੀ ਜਾ ਰਹੀ ਹੈ | ਫ਼ੈਕਟਰੀ ਪ੍ਰਬੰਧਕ ਜਿਸ ਨੂੰ ਗਰੀਨ ਪੱਟੀ ਦਰਸਾ ਰਹੇ ਹਨ ਉਸ ਵਿਚ ਸਾਰੇ ਰੁੱਖ ਕੇਵਲ ਸਫ਼ੈਦਿਆਂ ਦੇ ਲਾਏ ਗਏ ਹਨ ਜੋ ਕਿ ਕੁਝ ਸਮੇਂ ਬਾਅਦ ਕੱਟ ਕੇ ਵੇਚ ਦਿੱਤੇ ਜਾਂਦੇ ਹਨ | ਇਕੱਤਰ ਸਮੂਹ ਧਰਨਾਕਾਰੀਆਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਆਈ.ਓ.ਐਲ. ਨੂੰ ਬਿਜਲੀ ਗਰਿੱਡ ਧੌਲਾ ਤੋਂ ਦਿੱਤੀ ਜਾ ਰਹੀ ਬਿਜਲੀ ਸਪਲਾਈ ਪੱਕੇ ਤੌਰ 'ਤੇ ਬੰਦ ਕੀਤੀ ਜਾਵੇ ਅਤੇ ਸ਼ਹਿਰੀ ਖੇਤਰ ਦੀ ਬਿਜਲੀ ਸਪਲਾਈ ਨੂੰ ਲੱਗ ਰਹੇ ਬਿਜਲੀ ਕੱਟ ਬੰਦ ਕੀਤੇ ਜਾਣ | ਇਸ ਮੌਕੇ ਹਰਦੀਪ ਸਿੰਘ ਦੀਪਾ, ਸਿਕੰਦਰ ਸਿੰਘ, ਗੁਰਚਰਨ ਸਿੰਘ, ਤਰਸੇਮ ਸਿੰਘ, ਕਿਸਾਨ ਆਗੂ ਬਲਜਿੰਦਰ ਸਿੰਘ, ਕੁਲਦੀਪ ਸਿੰਘ, ਰਕੇਸ਼ ਕੁਮਾਰ ਨੀਟਾ, ਵੱਡੀ ਗਿਣਤੀ ਵਿਚ ਔਰਤਾਂ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ | ਜਦੋਂ ਇਸ ਸਬੰਧੀ ਆਈ.ਓ.ਐਲ ਕੈਮੀਕਲਜ਼ ਫ਼ੈਕਟਰੀ ਫ਼ਤਿਹਗੜ੍ਹ ਛੰਨਾ ਦੇ ਅਧਿਕਾਰੀ ਬਸੰਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਫ਼ੈਕਟਰੀ ਵਲੋਂ ਕਿਸੇ ਪ੍ਰਕਾਰ ਦਾ ਪ੍ਰਦੂਸ਼ਣ ਨਹੀਂ ਫੈਲਾਇਆ ਜਾਂਦਾ, 50 ਏਕੜ ਵਿਚ ਰੁੱਖ ਲਗਾਏ ਹਨ | ਫ਼ੈਕਟਰੀ ਨੇ ਕਰੀਬ 2200 ਵਿਅਕਤੀਆਂ ਨੂੰ ਰੁਜ਼ਗਾਰ ਦਿੱਤਾ ਹੋਇਆ ਹੈ ਜਿਸ ਵਿਚੋਂ 1100 ਕਰੀਬ ਜ਼ਿਲ੍ਹਾ ਬਰਨਾਲਾ ਨਾਲ ਸਬੰਧਿਤ ਅਤੇ 75 ਵਿਅਕਤੀ ਪਿੰਡ ਧੌਲਾ ਦੇ ਹਨ |
ਤਪਾ ਮੰਡੀ, 12 ਜੂਨ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਅਤੇ ਜ਼ਿਲ੍ਹਾ ਬਰਨਾਲਾ ਦਿਹਾਤੀ ਦੇ ਪ੍ਰਧਾਨ ਬਾਬਾ ਟੇਕ ਸਿੰਘ ਧਨੌਲਾ ਦੀ ਅਗਵਾਈ ਹੇਠ ਤਪਾ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ...
ਭਦੌੜ, 12 ਜੂਨ (ਵਿਨੋਦ ਕਲਸੀ, ਰਜਿੰਦਰ ਬੱਤਾ)-ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ 'ਚ ਲਗਾਤਾਰ ਹੋ ਰਹੇ ਵਾਧੇ ਦੇ ਰੋਸ ਵਜੋਂ ਕਸਬਾ ਭਦੌੜ ਵਿਖੇ ਕਾਂਗਰਸ ਪਾਰਟੀ ਵਲੋਂ ਕੇਂਦਰ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਸੀਨੀਅਰ ਕਾਂਗਰਸੀ ਮਹਿਲਾ ਆਗੂ ਬੀਬੀ ...
ਬਰਨਾਲਾ, 12 ਜੂਨ (ਗੁਰਪ੍ਰੀਤ ਸਿੰਘ ਲਾਡੀ)-ਸ਼ੋ੍ਰਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਿਚਾਲੇ ਹੋਏ ਗੱਠਜੋੜ ਦੀ ਖ਼ੁਸ਼ੀ ਵਿਚ ਹਲਕਾ ਬਰਨਾਲਾ ਦੇ ਅਕਾਲੀ ਆਗੂਆਂ ਤੇ ਵਰਕਰਾਂ ਅਤੇ ਬਸਪਾ ਆਗੂਆਂ ਵਲੋਂ ਸਾਂਝੇ ਤੌਰ 'ਤੇ ਖ਼ੁਸ਼ੀ ਮਨਾਉਂਦਿਆਂ ਲੱਡੂ ਵੰਡੇ ਹੋਏ | ...
ਬਰਨਾਲਾ, 12 ਜੂਨ (ਧਰਮਪਾਲ ਸਿੰਘ)-ਐਸ.ਸੀ./ਐਸ.ਟੀ ਵਿਦਿਆਰਥੀਆਂ ਦੀ ਪੋਸਟ ਮੈਟਿ੍ਕ ਸਕਾਲਰਸ਼ਿਪ ਵਿਚ ਕੀਤੇ ਘੁਟਾਲੇ ਵਿਰੁੱਧ ਆਮ ਆਦਮੀ ਪਾਰਟੀ ਬਰਨਾਲਾ ਨੇ ਐਮ.ਐਲ.ਏ. ਗੁਰਮੀਤ ਸਿੰਘ ਮੀਤ ਹੇਅਰ, ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਅਤੇ ਲਾਭ ਉੱਗੋਕੇ ਹਲਕਾ ਇੰਚਾਰਜ ...
ਰੂੜੇਕੇ ਕਲਾਂ, 12 ਜੂਨ (ਗੁਰਪ੍ਰੀਤ ਸਿੰਘ ਕਾਹਨੇਕੇ)-ਗੁਰਦੁਆਰਾ ਲੰਗਰ ਸਾਹਿਬ ਸ਼੍ਰੀ ਹਜ਼ੂਰ ਸਾਹਿਬ ਦੇ ਲੰਗਰਾਂ ਲਈ ਪਿੰਡ ਰੂੜੇਕੇ ਕਲਾਂ ਦੀਆਂ ਸਮੂਹ ਸੰਗਤਾਂ ਵਲੋਂ ਕਣਕ ਅਤੇ ਹੋਰ ਲੰਗਰ ਲਈ ਰਸਦਾਂ ਇਕੱਠੀਆਂ ਕਰ ਕੇ ਗੁਰਦੁਆਰਾ ਸਾਹਿਬ ਰੂੜੇਕੇ ਕਲਾਂ ਤੋਂ ਕਣਕ ਦੇ ...
ਸੰਗਰੂਰ, 12 ਜੂਨ (ਸੁਖਵਿੰਦਰ ਸਿੰਘ ਫੁੱਲ) - ਸਥਾਨਕ ਨੈਸ਼ਨਲ ਨਰਸਿੰਗ ਕਾਲਜ ਦੀ ਜੀ.ਐਨ.ਐਮ. ਸਾਲ ਪਹਿਲਾ ਦੀ ਪ੍ਰੀਖਿਆ ਦੇ ਐਲਾਨੇ ਨਤੀਜੇ ਅਨੁਸਾਰ ਰਿਪਨਜੀਤ ਕੌਰ ਨੇ ਕਾਲਜ ਵਿਚੋਂ ਪਹਿਲਾ, ਹਰਮਨਪ੍ਰੀਤ ਕੌਰ ਨੇ ਦੂਜਾ ਅਤੇ ਨਵਸੀਰਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ | ...
ਧਨੌਲਾ, 12 ਜੂਨ (ਜਤਿੰਦਰ ਸਿੰਘ ਧਨੌਲਾ)-ਨਵ-ਨਿਰਮਤ ਸ਼ਿਵ ਮੰਦਰ ਕੱਟੂ ਵਿਚੋਂ ਦੀ ਲੰਘਦੀਆਂ ਗਿਆਰਾਂ ਹਜ਼ਾਰ ਵੋਲਟੇਜ ਦੀਆਂ ਤਾਰਾਂ ਨੂੰ , ਮੰਦਰ ਦੇ ਰਕਬੇ ਤੋਂ ਬਾਹਰ ਕੱਢਣ ਦਾ ਰਸਮੀ ਆਰੰਭ ਦੀਪ ਸੰਘੇੜਾ, ਹੈਪੀ ਢਿੱਲੋਂ, ਸ਼ਰਨ ਧਨੌਲਾ, ਪ੍ਰੇਮ ਕੁਮਾਰ ਕੱਟੂ, ਜੀਵਨ ...
ਮਹਿਲ ਕਲਾਂ, 12 ਜੂਨ (ਤਰਸੇਮ ਸਿੰਘ ਗਹਿਲ)-ਬਲਾਕ ਅਧੀਨ ਆਉਂਦੇ ਪਿੰਡ ਕੁਤਬਾ ਵਿਖੇ ਸਮੂਹ ਨਗਰ ਨਿਵਾਸੀਆਂ ਅਤੇ ਹੋਰ ਸਹਿਯੋਗੀ ਸ਼ਖ਼ਸੀਅਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵੱਡਾ ਘੱਲੂਘਾਰਾ ਵਿਖੇ 1762 ਈ: ਦੇ ਸ਼ਹੀਦਾਂ ਦੀ ਯਾਦ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ...
ਮਹਿਲ ਕਲਾਂ, 12 ਜੂਨ (ਤਰਸੇਮ ਸਿੰਘ ਗਹਿਲ)-ਜਿਲ੍ਹਾ ਪੁਲਿਸ ਮੁਖੀ ਬਰਨਾਲਾ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਨੂੰ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਉਸ ਸਮੇਂ ਬਲ ਮਿਲਿਆ ਜਦੋਂ ਸੀ.ਆਈ.ਏ. ਸਟਾਫ ਬਰਨਾਲਾ ਦੇ ਥਾਣੇਦਾਰ ਗੁਰਬਚਨ ਸਿੰਘ ਅਤੇ ਮਹਿਲ ਕਲਾਂ ਪੁਲਿਸ ...
ਬਰਨਾਲਾ, 12 ਜੂਨ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 16 ਹੋਰ ਨਵੇਂ ਕੇਸ ਸਾਹਮਣੇ ਆਏ ਹਨ ਅਤੇ ਇਕ ਹੋਰ ਮਰੀਜ਼ ਦੀ ਮੌਤ ਹੋਈ ਹੈ ਜਦਕਿ 25 ਮਰੀਜ਼ ਸਿਹਤਯਾਬ ਹੋਏ ਹਨ | ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਬਰਨਾਲਾ ...
ਮਹਿਲ ਕਲਾਂ, 12 ਜੂਨ (ਅਵਤਾਰ ਸਿੰਘ ਅਣਖੀ)-ਸ਼੍ਰੋਮਣੀ ਅਕਾਲੀ ਦਲ ਵਲੋਂ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ ਫ਼ਤਿਹ ਕਰਨ ਲਈ ਬਹੁਜਨ ਸਮਾਜ ਪਾਰਟੀ ਨਾਲ ਕੀਤੇ ਗਏ ਸਮਝੌਤੇ ਤਹਿਤ ਵਿਧਾਨ ਸਭਾ ਹਲਕਾ (ਰਾਖਵਾਂ) ਮਹਿਲ ਕਲਾਂ ਦੀ ਸੀਟ ਬਸਪਾ ਦੇ ਹਿੱਸੇ ਆਉਣ ਤੋਂ ਬਾਅਦ ...
ਭਵਾਨੀਗੜ੍ਹ, 12 ਜੂਨ (ਰਣਧੀਰ ਸਿੰਘ ਫੱਗੂਵਾਲਾ)-ਬੀਤੀ ਰਾਤ ਆਏ ਤੇਜ਼ ਤੁਫ਼ਾਨ ਕਾਰਨ ਵੇਅਰ ਹਾਊਸ ਦੇ ਦੋ ਗੋਦਾਮਾਂ ਦੇ ਸ਼ੈੱਡ ਉੱਡ ਜਾਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਜਾਣਕਾਰੀ ਅਨੁਸਾਰ ਸਰਕਾਰੀ ਵੇਅਰ ਹਾਊਸ ਵਿਭਾਗ ਦੇ ਦੋ ...
ਤਪਾ ਮੰਡੀ, 12 ਜੂਨ (ਪ੍ਰਵੀਨ ਗਰਗ)-ਸ਼ਹਿਰ ਦੀ ਬਾਜ਼ੀਗਰ ਬਸਤੀ ਦੇ ਨਿਵਾਸੀਆਂ ਵਲੋਂ ਗਲੀ 'ਚ ਖੜ੍ਹੇ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਨਗਰ ਕੌਂਸਲ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਬਸਤੀ ਵਾਸੀਆਂ ਕੌਂਸਲਰ ਅਮਰਜੀਤ ਸਿੰਘ ਧਰਮਸੋਤ, ਭਿੰਦਰ ਦੇਵੀ, ਬਬਲੀ, ...
ਬਰਨਾਲਾ, 12 ਜੂਨ (ਅਸ਼ੋਕ ਭਾਰਤੀ)-ਸਕੂਲ ਸਿੱਖਿਆ ਵਿਭਾਗ ਵਲੋਂ ਦੇਸ਼ ਦੇ 75 ਸਾਲਾ ਆਜ਼ਾਦੀ ਦਿਵਸ ਨੂੰ ਕਰਵਾਏ ਗਏ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਲੇਖ ਮੁਕਾਬਲਿਆਂ 'ਚ ਪ੍ਰਤੀ ਬਲਾਕ ਭਾਗੀਦਾਰੀ ਪੱਖੋਂ ਜ਼ਿਲ੍ਹਾ ਬਰਨਾਲਾ ਸੈਕੰਡਰੀ ਵਰਗ ਵਿਚੋਂ ਸੂਬੇ ਭਰ 'ਚੋਂ ...
ਭਦੌੜ, 12 ਜੂਨ (ਰਜਿੰਦਰ ਬੱਤਾ, ਵਿਨੋਦ ਕਲਸੀ)-2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਵੱਡੇ ਬਹੁਮਤ ਨਾਲ ਜਿੱਤ ਦਰਜ ਕਰ ਕੇ ਸੱਤਾ ਵਿਚ ਆਵੇਗਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਸੂਬਾ ਪ੍ਰਮੁੱਖ ਸਲਾਹਕਾਰ ਬੀਬੀ ...
ਧਨੌਲਾ, 12 ਜੂਨ (ਚੰਗਾਲ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਸੀਨੀ. ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਹਲਕਾ ਬਰਨਾਲਾ ਸ. ਕੇਵਲ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਯੂਥ ਕਾਂਗਰਸ ...
ਟੱਲੇਵਾਲ, 12 ਜੂਨ (ਸੋਨੀ ਚੀਮਾ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਵਧਵੀਂ ਸੂਬਾਈ ਮੀਟਿੰਗ ਪਿੰਡ ਭੋਤਨਾ ਵਿਖੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸਾਰੇ ਜ਼ਿਲਿ੍ਹਆਂ ਦੇ ਸਰਗਰਮ ਅਹੁਦੇਦਾਰ ਸ਼ਾਮਿਲ ਹੋਏ | ...
ਸ਼ਹਿਣਾ, 12 ਜੂਨ (ਸੁਰੇਸ਼ ਗੋਗੀ)-ਪਿੰਡ ਭਗਤਪੁਰਾ ਵਿਖੇ ਦਾਣਾ ਮੰਡੀ ਦੇ ਮਾਮਲੇ ਨੂੰ ਲੈ ਕੇ ਅੱਜ ਫਿਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ ਕਿਸਾਨ ਔਰਤਾਂ ਵੀ ਹਾਜ਼ਰ ਸਨ | ਭਾਰਤੀ ਕਿਸਾਨ ਯੂਨੀਅਨ ਏਕਤਾ ...
ਬਰਨਾਲਾ, 12 ਜੂਨ (ਧਰਮਪਾਲ ਸਿੰਘ)-ਸੰਯੁਕਤ ਕਿਸਾਨ ਮੋਰਚੇ ਵਲੋਂ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ 255ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ | ਧਰਨੇ ਨੂੰ ਕਰਨੈਲ ਸਿੰਘ ਗਾਂਧੀ, ਗੁਰਦੇਵ ਸਿੰਘ ਮਾਂਗੇਵਾਲ, ਮੇਲਾ ਸਿੰਘ ਕੱਟੂ, ਅਮਰਜੀਤ ਕੌਰ, ਚਰਨਜੀਤ ਕੌਰ, ...
ਤਪਾ ਮੰਡੀ, 12 ਜੂਨ (ਪ੍ਰਵੀਨ ਗਰਗ)-ਸ਼ਹਿਰ ਦੀ ਅੰਬਰਸਰੀ ਅਤੇ ਯੋਗੀ ਬਸਤੀ ਨਿਵਾਸੀਆਂ ਵਲੋਂ ਸੀਵਰੇਜ ਦੇ ਖੜ੍ਹੇ ਗੰਦੇ ਪਾਣੀ ਦੀ ਸਮੱਸਿਆ ਦਾ ਮਾਮਲਾ ਤੂਲ ਫੜਨ ਲੱਗ ਪਿਆ ਹੈ, ਜਿਸ ਨੂੰ ਲੈ ਕੇ ਸਮੂਹ ਬਸਤੀ ਨਿਵਾਸੀਆਂ ਨੇ ਸੂਬਾ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਦਾ ਪਿੱਟ ...
ਭਦੌੜ, 12 ਜੂਨ (ਰਜਿੰਦਰ ਬੱਤਾ, ਵਿਨੋਦ ਕਲਸੀ)-ਕੇਂਦਰ ਸਰਕਾਰ ਵਲੋਂ ਹਰ ਦਿਨ ਤੇਲ ਦੀਆਂ ਕੀਮਤਾਂ ਵਿਚ ਕੀਤੇ ਜਾਂਦੇ ਵਾਧੇ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਲੋਂ ਰੋਸ ਪ੍ਰਗਟ ਕੀਤਾ ਗਿਆ | ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ...
ਭਦੌੜ, 12 ਜੂਨ (ਵਿਨੋਦ ਕਲਸੀ, ਰਜਿੰਦਰ ਬੱਤਾ)-ਨਗਰ ਕੌਂਸਲ ਭਦੌੜ ਵਿਖੇ ਸਮੂਹ ਕਰਮਚਾਰੀਆਂ ਵਲੋਂ ਮਿਊਾਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਮਿੳਾੂਸੀਪਲ ਕਾਮਿਆਂ ਦੀ ਹੱਕੀ ਮੰਗਾਂ ਮਨਵਾਉਣ ਲਈ 13 ਮਈ ਤੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ | ਨਗਰ ...
ਧਨੌਲਾ, 12 ਜੂਨ (ਜਤਿੰਦਰ ਸਿੰਘ ਧਨੌਲਾ/ਚੰਗਾਲ)-ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਕਲੱਬ ਧਨੌਲਾ ਦੇ 19 ਵਰਿ੍ਹਆਂ ਤੋਂ ਲਗਾਤਾਰ ਪ੍ਰਧਾਨ ਚੱਲੇ ਆ ਰਹੇ ਕਰਮਜੀਤ ਸਿੰਘ ਜੱਸੜਵਾਲੀਆ ਦੀ ਕੋਰੋਨਾ ਕਾਰਨ ਦੁਖਦਾਈ ਮੌਤ ਹੋ ਗਈ ਹੈ | ਖ਼ਬਰ ਸੁਣਦਿਆਂ ਹੀ ਖੇਡ ਪ੍ਰੇਮੀਆਂ ਅਤੇ ਐਨ. ...
ਬਰਨਾਲਾ, 12 ਜੂਨ (ਅਸ਼ੋਕ ਭਾਰਤੀ)-ਗਜ਼ਟਿਡ ਐਂਡ ਨਾਨ-ਗਜ਼ਟਿਡ ਐਸ.ਸੀ./ਬੀ.ਸੀ. ਇੰਪਲਾਈਜ਼ ਫੈਡਰੇਸ਼ਨ ਪੰਜਾਬ ਦੀ ਜ਼ਿਲ੍ਹਾ ਇਕਾਈ ਬਰਨਾਲਾ ਵਲੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦੀ ਰਿਹਾਇਸ਼ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਵਿਚ ਸਰਕਾਰ ਵਲੋਂ ...
ਤਪਾ ਮੰਡੀ, 12 ਜੂਨ (ਵਿਜੇ ਸ਼ਰਮਾ)-ਪੰਜਾਬ ਸਰਕਾਰ ਵਲੋਂ ਰਾਜ ਦੇ ਜ਼ਿਲਿ੍ਹਆਂ 'ਚ ਮਹੱਤਵਪੂਰਨ ਗਤੀਵਿਧੀਆਂ ਦੀ ਸਮੀਖਿਆ ਅਤੇ ਨਿਗਰਾਨੀ ਲਈ ਜ਼ਿਲ੍ਹਾ ਪੱਧਰੀ ਕਮੇਟੀਆਂ ਦੇ ਮੰਤਰੀ ਸਾਹਿਬਾਨਾਂ ਨੂੰ ਇੰਚਾਰਜ ਲਗਾ ਕੇ ਜ਼ਿਲੇ੍ਹ ਅਲਾਟ ਕਰ ਦਿੱਤੇ ਗਏ ਹਨ ਤਾਂ ਜੋ ...
ਤਪਾ ਮੰਡੀ, 12 ਜੂਨ (ਪ੍ਰਵੀਨ ਗਰਗ)-ਸੂਬੇ ਦੀ ਕਾਂਗਰਸ ਸਰਕਾਰ ਤੋਂ ਪੰਜਾਬ ਦੇ ਲੋਕਾਂ ਦਾ ਮੋਹ ਪੂਰੀ ਤਰ੍ਹਾਂ ਭੰਗ ਹੋ ਚੁੱਕਿਆ ਹੈ, ਕਿਉਂਕਿ ਕੁਲ ਮਿਲਾ ਕੇ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਜ਼ੀਰੋ ਰਹੀ ਹੈ, ਜਿਸ ਨੰੂ ਦੇਖਦਿਆਂ ਅੱਜ ਸੂਬੇ 'ਚ ਹਰ ਵਰਗ ਦੇ ਲੋਕ ਬਦਲਾਅ ...
ਤਪਾ ਮੰਡੀ, 12 ਜੂਨ (ਪ੍ਰਵੀਨ ਗਰਗ)-ਕਿਸਾਨ ਜਥੇਬੰਦੀ ਦੀ ਇਕ ਮੀਟਿੰਗ ਜਥੇਬੰਦੀ ਦੇ ਆਗੂ ਦਰਸ਼ਨ ਸਿੰਘ ਉੱਗੋਕੇ ਅਤੇ ਦਰਸ਼ਨ ਸਿੰਘ ਮਹਿਤਾ ਦੀ ਅਗਵਾਈ ਹੇਠ ਨਜ਼ਦੀਕੀ ਪਿੰਡ ਢਿਲਵਾਂ ਵਿਖੇ ਹੋਈ | ਜਿਸ ਵਿਚ ਉਨ੍ਹਾਂ ਪਾਵਰਕਾਮ ਦੀ ਮਾੜੀ ਕਾਰਗੁਜ਼ਾਰੀ ਵਿਰੁੱਧ ਰੋਸ ...
ਬਰਨਾਲਾ, 12 ਜੂਨ (ਅਸ਼ੋਕ ਭਾਰਤੀ)-ਸਿਵਲ ਹਸਪਤਾਲ ਬਚਾਓ ਕਮੇਟੀ ਬਰਨਾਲਾ ਵਲੋਂ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਪੰਜਾਬ ਸਰਕਾਰ ਚੰਡੀਗੜ੍ਹ ਦੇ ਨਾਂਅ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੂੰ ਲੋੜੀਂਦੀਆਂ ਸਿਹਤ ਸਹੂਲਤਾਂ ਦਾ ਪ੍ਰਬੰਧ ਕਰਨ ...
ਬਰਨਾਲਾ, 12 ਜੂਨ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਸ਼ਹਿਰ ਬਰਨਾਲਾ ਦੇ ਹੰਡਿਆਇਆ ਰੋਡ ਉਪਰ ਸਥਿਤ ਮਹੇਸ਼ ਨਗਰ ਕਾਲੋਨੀ ਅੱਜਕੱਲ੍ਹ ਕਾਫ਼ੀ ਸੁਰਖੀਆਂ ਵਿਚ ਹੈ | ਮਹੇਸ਼ ਨਗਰ ਦਾ ਸੁਰਖੀਆਂ ਵਿਚ ਆਉਣ ਦਾ ਇਕ ਕਾਰਨ ਇਹ ਹੈ ਕਿ ਇਸ ਵਿਚ ਅੱਗੇ ਦੀ ਅੱਗੇ ਕਾਲੋਨੀਆਂ ...
ਭਦੌੜ, 12 ਜੂਨ (ਵਿਨੋਦ ਕਲਸੀ, ਰਜਿੰਦਰ ਬੱਤਾ)-ਪਿੰਡ ਦੀਵਨਾ ਵਿਖੇ ਮਨਜੀਤ ਸਿੰਘ ਸਿੱਧੂ ਯੂ.ਐਸ.ਏ. ਅਤੇ ਮਹਿੰਦਰਜੀਤ ਸਿੰਘ ਸਿੱਧੂ ਦੇ ਮਾਤਾ ਭਗਵਾਨ ਕੌਰ ਦੇ ਨਮਿੱਤ ਰਖਾਏ ਗਏ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਾਹਿਬ ਵਿਖੇ ਹੋਇਆ | ਰਾਗੀ ...
ਬਰਨਾਲਾ, 12 ਜੂਨ (ਗੁਰਪ੍ਰੀਤ ਸਿੰਘ ਲਾਡੀ)-ਡੇਰਾ ਬਾਬਾ ਗੁਲਾਬ ਦਾਸ ਬਰਨਾਲਾ ਵਿਖੇ ਹੋਈ ਇਕੱਤਰਤਾ ਦੌਰਾਨ ਡੇਰੇ ਦੇ ਮਹੰਤ ਸ੍ਰੀ ਮਹਿੰਦਰ ਪ੍ਰਤਾਪ ਜੀ ਵਲੋਂ ਆਪਣੇ ਚੇਲੇ ਸ੍ਰੀ ਮੁਖਜੀਤ ਦਾਸ ਨੂੰ ਪੱਗ ਦੇ ਕੇ ਡੇਰਾ ਬਾਬਾ ਗੁਲਾਬ ਦਾਸ ਦਾ ਮਹੰਤ ਥਾਪਿਆ ਗਿਆ ਹੈ | ਮਹੰਤ ...
ਸੰਗਰੂਰ, 12 ਜੂਨ (ਅਮਨਦੀਪ ਸਿੰਘ ਬਿੱਟਾ) - ਸੰਗਰੂਰ ਦੇ ਉੱਦਮੀ ਨੌਜਵਾਨ ਅਤੇ ਕਾਂਗਰਸ ਆਗੂ ਰਵਿੰਦਰ ਸਿੰਘ ਮੀਨ ਨੰੂ ਲੇਬਰਫੈਡ ਪੰਜਾਬ ਦਾ ਮੈਨੇਜਿੰਗ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ | ਲੇਬਰਫੈਡ ਦੇ ਡਾਇਰੈਕਟਰਾਂ ਵਲੋਂ ਸਰਬਸੰਮਤੀ ਨਾਲ ਰਵਿੰਦਰ ਸਿੰਘ ਮੀਨ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX