ਟੋਰਾਂਟੋ, 12 ਜੂਨ (ਸਤਪਾਲ ਸਿੰਘ ਜੌਹਲ)-ਕੈਨੇਡਾ ਦੇ ਸ਼ਹਿਰ ਲੰਡਨ ਵਿਖੇ ਬੀਤੇ ਦਿਨੀਂ ਪਾਕਿਸਤਾਨੀ ਮੂਲ ਦੇ ਇਕ ਪਰਿਵਾਰ ਦੇ ਪੰਜ ਜੀਆਂ ਨੂੰ 20 ਕੁ ਸਾਲਾਂ ਦੇ ਨਸਲਵਾਦੀ ਗੋਰੇ ਮੁੰਡੇ ਵਲੋਂ ਜਾਣ ਬੁੱਝ ਕੇ ਆਪਣੀ ਗੱਡੀ ਹੇਠ ਦੇਣ ਦੀ ਘਟਨਾ ਵਾਪਰਨ ਤੋਂ ਬਾਅਦ ਕੈਨੇਡਾ ਭਰ 'ਚ ਹਰੇਕ ਪੱਧਰ 'ਤੇ ਸਿੱਖ ਭਾਈਚਾਰੇ ਸਮੇਤ ਵੱਖ-ਵੱਖ ਧਰਮਾਂ ਦੇ ਲੋਕਾਂ ਵਲੋਂ ਮੁਸਲਿਮ ਭਾਈਚਾਰੇ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ | ਬੀਤੇ ਕੱਲ੍ਹ ਘਟਨਾ ਸਥਾਨ 'ਤੇ ਕਈ ਧਰਮਾਂ ਦੇ ਹਜ਼ਾਰਾਂ ਲੋਕਾਂ ਨੇ ਇਕੱਤਰਤਾ ਕੀਤੀ ਤੇ ਸ਼ਹਿਰ 'ਚ ਸੱਤ ਕਿੱਲੋਮੀਟਰ ਲੰਬਾ ਮਾਰਚ ਕੱਢਿਆ | ਇਸੇ ਤਰ੍ਹਾਂ ਟੋਰਾਂਟੋ 'ਚ ਵੀ ਲੋਕਾਂ ਵਲੋਂ ਇਕੱਠੇ ਹੋ ਕੇ ਇਕ ਰੋਸ ਦਿਖਾਵਾ ਕੀਤਾ ਗਿਆ | ਵਰਨਣਯੋਗ ਗੱਲ ਇਹ ਵੀ ਹੈ ਇਨ੍ਹਾਂ ਮੌਕਿਆਂ 'ਤੇ ਵੱਡੀ ਗਿਣਤੀ 'ਚ ਨੌਜਵਾਨਾਂ ਤੋਂ ਇਲਾਵਾ ਗੋਰੇ ਤੇ ਗੋਰੀਆਂ ਵੀ ਆਪਣੇ ਪਰਿਵਾਰਾਂ ਤੇ ਬੱਚਿਆਂ ਸਮੇਤ ਵੀ ਪੁੱਜ ਹੋਏ ਸਨ | ਇਸੇ ਤਰ੍ਹਾਂ ਓਟਾਵਾ, ਕਿਊਬਕ ਸਿਟੀ, ਵਾਟਰਲੂ, ਕਿਚਨਰ, ਥੰਡਰ ਬੇਅ 'ਚ ਵੀ ਰੋਸ ਦਿਖਾਵੇ ਕੀਤੇ ਜਾਣ ਦੀਆਂ ਖ਼ਬਰਾਂ ਹਨ | ਇਸ ਤੋਂ ਪਹਿਲਾਂ ਕੈਨੇਡਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇਸ਼ ਦੀ ਸੰਸਦ 'ਚ ਅਤੇ ਘਟਨਾ ਸਥਾਨ 'ਤੇ ਪੁੱਜ ਕੇ ਇਸ ਘਟਨਾ ਦੀ ਨਿਖੇਧੀ ਕਰ ਚੁੱਕੇ ਹਨ |
ਲੰਡਨ, 12 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਮਹਾਰਾਣੀ ਐਲਿਜਾਬੈੱਥ-2 ਦੇ ਜਨਮ ਦਿਨ 'ਤੇ ਸਨਮਾਨਿਤ ਹੋਣ ਵਾਲਿਆਂ ਦੀ ਸੂਚੀ 'ਚ ਕੋਵਿਡ-19 ਟੀਕੇ ਦੇ ਪ੍ਰੀਖਣ ਦੌਰਾਨ ਸ਼ਾਮਿਲ ਭਾਰਤੀ ਮੂਲ ਦੇ ਸਿਹਤ ਮਾਹਿਰਾਂ ਅਤੇ ਭਾਈਚਾਰੇ ਦੀ ਮਦਦ ਕਰਨ ਵਾਲੇ ਪੇਸ਼ੇਵਰਾਂ ...
ਵਿਨੀਪੈਗ, 12 ਜੂਨ (ਸਰਬਪਾਲ ਸਿੰਘ)- ਪੀਪਲਜ਼ ਪਾਰਟੀ ਆਫ਼ ਕੈਨੇਡਾ ਦੇ ਆਗੂ ਮੈਕਸਿਮ ਬਰਨੀਅਰ ਨੂੰ ਸ਼ੁੱਕਰਵਾਰ ਦੁਪਹਿਰ ਨੂੰ ਦੱਖਣੀ ਮੈਨੀਟੋਬਾ ਦੇ ਇਕ ਪਿੰਡ ਵਿਚ ਕੋਵਿਡ-19 ਪਾਬੰਦੀਆਂ ਦੇ ਖਿਲਾਫ਼ ਇਕ ਰੈਲੀ ਵਿਚ ਸ਼ਾਮਿਲ ਹੋਣ ਅਤੇ ਸੂਬਾਈ ਜਨਤਕ ਸਿਹਤ ਦੇ ਆਦੇਸ਼ਾਂ ...
ਐਬਟਸਫੋਰਡ, 12 ਜੂਨ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੀ ਸੁਪਰੀਮ ਕੋਰਟ ਦੇ ਜੱਜ ਜਸਵਿੰਦਰ ਸਿੰਘ ਬਸਰਾ ਨੇ ਤਕਰੀਬਨ ਪੌਣੇ ਚਾਰ ਸਾਲ ਪਹਿਲਾਂ ਰਿਚਮੰਡ ਵਿਖੇ ਵਾਪਰੇ ਸੜਕ ਹਾਦਸੇ ਵਿਚ ਜ਼ਖਮੀ ਹੋਏ ਰਾਇਲ ਕੈਨੇਡੀਅਨ ਮਾਊ ਾਟਿਡ ਪੁਲਿਸ ...
ਸਾਨ ਫਰਾਂਸਿਸਕੋ, 12 ਜੂਨ (ਐੱਸ.ਅਸ਼ੋਕ ਭੌਰਾ)- ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਾਰਟੀ ਰਿਪਬਲਿਕਨ ਨਾਲ ਸਬੰਧਿਤ ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ ਨੇ ਸੂਬੇ ਦੀ ਮੈਕਸੀਕੋ ਨਾਲ ਲੱਗਦੀ ਦੱਖਣੀ ਸਰਹੱਦ 'ਤੇ ਕੰਧ ਉਸਾਰਨ ਦਾ ਐਲਾਨ ਕਰ ਦਿੱਤਾ | ਉਸ ਦੇ ਇਸ ਐਲਾਨ ਨਾਲ ...
ਨਿਊਯਾਰਕ, 12 ਜੂਨ (ਏਜੰਸੀ)-ਅਸ਼ਾਂਤ ਸ਼ਿੰਜਿਯਾਂਗ ਪ੍ਰਾਂਤ 'ਚ ਲੱਖਾਂ ਮੁਸਲਮਾਨਾਂ ਨੂੰ ਹਿਰਾਸਤ 'ਚ ਰੱਖਣ ਲਈ ਚੀਨ ਦੁਆਰਾ ਗੁਪਤ ਤਰੀਕੇ ਨਾਲ ਬਣਾਈ ਜੇਲ੍ਹ ਤੇ ਹੋਰ ਭਵਨਾਂ ਬਾਰੇ ਜਾਣਕਾਰੀ ਜਨਤਕ ਕਰਨ ਵਾਲੀਆਂ ਖ਼ਬਰਾਂ ਲਿਖਣ ਵਾਲੀ ਭਾਰਤੀ ਮੂਲ ਦੀ ਪੱਤਰਕਾਰ ਮੇਘਾ ...
ਸਾਨ ਫਰਾਂਸਿਸਕੋ, 12 ਜੂਨ (ਐੱਸ.ਅਸ਼ੋਕ ਭੌਰਾ)-ਦੁਨੀਆ ਨੂੰ ਅਸਲ੍ਹਾ ਵੇਚਣ ਵਾਲਾ ਅਮਰੀਕਾ ਇਸ ਵੇਲੇ ਖ਼ੁਦ ਹਥਿਆਰਾਂ ਦੀ ਮਾਰ ਝੱਲ ਰਿਹਾ ਹੈ | ਸ਼ਿਕਾਗੋ ਯੂਨੀਵਰਸਿਟੀ ਦੇ ਇਕ ਖੋਜ ਕੇਂਦਰ ਵਲੋਂ ਹਾਲੀਆ ਕਰਵਾਏ ਗਏ ਇਕ ਸਰਵੇਖਣ 'ਚ ਇਹ ਤੱਥ ਸਾਹਮਣੇ ਆਏ ਹਨ ਕਿ ਇਸ ਵੇਲੇ 39 ...
ਲੈਸਟਰ (ਇੰਗਲੈਂਡ), 12 ਜੂਨ (ਸੁਖਜਿੰਦਰ ਸਿੰਘ ਢੱਡੇ)-ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਲੈਸਟਰ ਦੇ ਸਾਬਕਾ ਪ੍ਰਧਾਨ ਤੇ ਸਿੱਖ ਫੈਡਰੇਸ਼ਨ ਯੂ.ਕੇ. ਦੇ ਸੀਨੀਅਰ ਆਗੂ ਭਾਈ ਮੰਗਲ ਸਿੰਘ ਨੂੰ ਇੰਗਲੈਂਡ ਦੀਆਂ ਵੱਖ-ਵੱਖ ਸਿੱਖ ...
ਸੈਕਰਾਮੈਂਟੋ, 12 ਜੂਨ (ਹੁਸਨ ਲੜੋਆ ਬੰਗਾ)-ਪ੍ਰਤੀਨਿੱਧ ਸਦਨ ਨੇ ਮੁਕੰਮਲ ਟੀਕਾਕਰਨ ਕਰਵਾ ਚੁੱਕੇ ਸੰਸਦ ਮੈਂਬਰਾਂ ਤੇ ਸਟਾਫ਼ ਨੂੰ ਬਿਨਾਂ ਮਾਸਕ ਪਹਿਣੇ ਸੰਸਦ ਤੇ ਕਮੇਟੀਆਂ 'ਚ ਕੰਮ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ | ਸਦਨ ਦੇ ਡਾਕਟਰ ਨੇ ਲੰਘੇ ਦਿਨ ਜਾਰੀ ਦਿਸ਼ਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX