ਏਲਨਾਬਾਦ, 12 ਜੂਨ (ਜਗਤਾਰ ਸਮਾਲਸਰ)-ਏਲਨਾਬਾਦ ਹਲਕੇ ਦੇ ਚੌਪਟਾ ਖੇਤਰ ਵਿਚ ਰਾਜਸਥਾਨ ਸੀਮਾ ਨਾਲ ਲੱਗਦੇ ਪਿੰਡ ਕੁਮਹਾਰੀਆ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਪਿਛਲੇ ਕਈ ਦਿਨਾਂ ਤੋਂ ਗੰਭੀਰ ਬਣੀ ਹੋਈ ਹੈ | ਭਿਆਨਕ ਗਰਮੀ ਵਿਚ ਅÏਰਤਾਂ ਨੂੰ ਆਪਣੇ ਸਿਰਾਂ 'ਤੇ ਘੜੇ ਰੱਖਕੇ ਦੂਰ-ਦੂਰ ਤੋਂ ਪਾਣੀ ਲਿਆਉਣਾ ਪੈ ਰਿਹਾ ਹੈ | ਪਿੰਡ ਵਿਚ ਬਣੇ ਜਲ ਘਰ 'ਚੋਂ ਪਾਣੀ ਦੀ ਸਪਲਾਈ ਬੰਦ ਹੈ | ਜਿਸ ਕਾਰਨ ਪਿੰਡ ਵਾਸੀਆਂ ਨੂੰ ਪੀਣ ਵਾਲਾ ਪਾਣੀ ਖਰੀਦ ਕੇ ਪੀਣਾ ਪੈ ਰਿਹਾ ਹੈ | ਪਾਣੀ ਦੇ ਟੈਂਕਰ ਵਾਲੇ ਵਾਟਰ ਵਰਕਸ ਦੇ ਪਾਣੀ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਲਈ 250 ਤੋਂ 500 ਰੁਪਏ ਤੱਕ ਵਸੂਲ ਰਹੇ ਹਨ | ਪਿੰਡ ਵਾਸੀਆਂ ਵੇਦ ਪ੍ਰਕਾਸ਼,ਮਹਿੰਦਰ ਸਿੰਘ,ਦਲਬੀਰ ਸਿੰਘ,ਦਾਰਾ ਸਿੰਘ,ਕ੍ਰਿਸ਼ਨ ਕੁਮਾਰ,ਹਨੁਮਾਨ ਸਿੰਘ,ਸੰਦੀਪ ਕੁਮਾਰ,ਜਗਦੀਸ਼,ਮਹਾਵੀਰ,ਬਲਬੀਰ ਸਿੰਘ ਨੇ ਆਖਿਆ ਕਿ ਇੱਕ ਪਾਸੇ ਜਿੱਥੇ ਸੂਬੇ ਦੀ ਭਾਜਪਾ ਸਰਕਾਰ 70 ਲਿਟਰ ਪਾਣੀ ਹਰ ਘਰ ਨੂੰ ਦੇਣ ਦਾ ਦਾਅਦਾ ਕਰਦੀ ਹੈ ਉੱਥੇ ਹੀ ਘਰਾਂ ਵਿਚ ਪਾਣੀ ਦੇ ਘੜੇ ਖਾਲੀ ਪਏ ਹਨ | ਜਦੋਂ ਲੋਕ ਜਲ ਘਰ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨਾਲ ਗੱਲ ਕਰਦੇ ਹਨ ਤਾਂ ਉਹ ਕਹਿੰਦੇ ਹਨ ਕਿ ਜਲ ਘਰ ਦੀਆਂ ਡਿੱਘੀਆਂ ਵਿਚ ਹੀ ਪਾਣੀ ਨਹੀਂ ਹੈ ਪਰ ਦੂਜੇ ਪਾਸੇ ਪਾਣੀ ਦੇ ਟੈਂਕਰ ਵਾਲੇ ਜਲ ਘਰ ਤੋਂ ਪਾਣੀ ਲਿਆਕੇ ਲੋਕਾਂ ਕੋਲੋਂ 250 ਤੋਂ 500 ਰੁਪਏ ਪ੍ਰਤੀ ਟੈਂਕਰ ਵਸੂਲ ਕਰ ਰਹੇ ਹਨ | ਆਰਥਿਕ ਪੱਖੋਂ ਮਜ਼ਬੂਤ ਲੋਕ ਤਾਂ ਆਪਣੇ ਘਰਾਂ ਵਿੱਚ ਟੈਂਕਰ ਨਾਲ ਪਾਣੀ ਭਰਵਾ ਲੈਂਦੇ ਹਨ ਪਰ ਗਰੀਬ ਅਤੇ ਜਰੂਰਤਮੰਦ ਲੋਕਾਂ ਨੂੰ ਪਾਣੀ ਸਿਰ ਤੇ ਘੜਿਆਂ ਨਾਲ ਦੂਰ-ਦਰਾਜ ਤੋਂ ਲਿਆਉਣਾ ਪੈ ਰਿਹਾ ਹੈ | ਲੋਕਾਂ ਨੇ ਕਿਹਾ ਕਿ ਜੇਕਰ ਜਲਦੀ ਪਾਣੀ ਦਾ ਪ੍ਰਬੰਧ ਨਾ ਹੋਇਆ ਤਾਂ ਉਹ ਮਜਬੂਰ ਹੋ ਕੇ ਤਹਿਸੀਲ ਜਾਂ ਜ਼ਿਲ੍ਹਾ ਪੱਧਰ ਤੇ ਮਟਕਾ ਫੋੜ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ | ਲੋਕਾਂ ਨੇ ਆਖਿਆ ਕਿ ਪਹਿਲਾਂ ਨਹਿਰਾਂ ਵਿਚ ਪਾਣੀ 2 ਹਫ਼ਤੇ ਲਈ ਆਉਂਦਾ ਸੀ ਅਤੇ ਨਹਿਰ 1 ਹਫ਼ਤੇ ਲਈ ਬੰਦ ਹੁੰਦੀ ਸੀ ਜਿਸ ਨਾਲ ਪਾਣੀ ਦੀ ਕੋਈ ਕਿੱਲਤ ਨਹੀ ਸੀ ਪਰ ਹੁਣ ਭਾਜਪਾ ਸਰਕਾਰ ਵਲੋਂ ਪਿਛਲੇ 2 ਸਾਲ ਤੋਂ ਨਹਿਰੀ ਪਾਣੀ ਦੀ ਕਟÏਤੀ ਕਰਨ ਦੇ ਬਾਅਦ ਲਗਾਤਾਰ ਖੇਤਾਂ ਵਿਚ ਅਤੇ ਜਲ ਘਰ ਦੀਆਂ ਡਿੱਘੀਆਂ ਵਿਚ ਪਾਣੀ ਦੀ ਕਿੱਲਤ ਬਣੀ ਹੋਈ ਹੈ |
ਕੀ ਕਹਿੰਦੇ ਨੇ ਅਧਿਕਾਰੀ-- ਜਨ ਸਿਹਤ ਵਿਭਾਗ ਦੇ ਜੇਈ ਅਮਨ ਕੁਮਾਰ ਨੇ ਆਖਿਆ ਕਿ ਪਿੰਡ ਕੁਮਹਾਰੀਆ ਦੇ ਜਲ ਘਰ ਦੀਆਂ ਦੋਨਾਂ ਡਿੱਘੀਆਂ ਵਿਚ ਪਾਣੀ ਨਹੀਂ ਬਚਿਆ ਹੈ | ਜਿਸ ਕਾਰਨ ਸਪਲਾਈ ਨਹੀਂ ਹੋ ਰਹੀ ਹੈ | ਜਲਘਰ ਦੇ ਖੂਹਾਂ ਵਿਚ ਪਾਣੀ ਇੱਕਠਾ ਕੀਤਾ ਹੋਇਆ ਹੈ ਉੱਥੋਂ ਹੀ ਟੈਂਕਰ ਚਾਲਕ ਪਾਣੀ ਲੈ ਕੇ ਜਾ ਰਹੇ ਹਨ | ਨਹਿਰ ਵਿਚ ਪਾਣੀ 15 ਦਿਨਾਂ ਤੋਂ ਬੰਦ ਹੈ | ਜੋ ਪਾਣੀ ਡਿੱਘੀਆਂ ਵਿਚ ਜਮ੍ਹਾਂ ਕੀਤਾ ਜਾਂਦਾ ਹੈ ਉਸ ਨਾਲ ਸਿਰਫ਼ 10-12 ਦਿਨ ਹੀ ਸਪਲਾਈ ਹੁੰਦੀ ਹੈ | ਜਦੋ ਨਹਿਰ ਵਿੱਚ ਪਾਣੀ ਆਵੇਗਾ ਤਾਂ ਉਸਤੋਂ ਬਾਅਦ ਹੀ ਡਿੱਘੀਆਂ ਵਿੱਚ ਭਰਿਆ ਜਾਵੇਗਾ ਫਿਰ ਸਪਲਾਈ ਹੋ ਸਕੇਗੀ | ਤਦ ਤੱਕ ਜਲ ਘਰ ਦੇ ਖੂਹਾਂ ਵਿਚੋਂ ਲੋਕ ਜ਼ਰੂਰਤ ਅਨੁਸਾਰ ਪਾਣੀ ਲਿਜਾ ਰਹੇ ਹਨ | ਉਨ੍ਹਾਂ ਕਿਹਾ ਕਿ ਟੈਂਕਰ ਚਾਲਕਾਂ ਨੂੰ ਰੋਕ ਦਿੱਤਾ ਜਾਵੇਗਾ | ¢
ਗੁਹਲਾ-ਚੀਕਾ, 12 ਜੂਨ (ਓ.ਪੀ. ਸੈਣੀ)-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਰਬਜੀਤ ਸਿੰਘ ਅਤੇ ਕਮੇਟੀ ਮੈਂਬਰ ਬੀਬੀ ਬਲਜਿੰਦਰ ਕੌਰ ਖ਼ਾਲਸਾ ਕਮੇਟੀ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਆਦੇਸ਼ 'ਤੇ ਪਿੰਡ ਪਹਾੜਪੁਰ/ਜਨੇਤਪੁਰ ਪਹੁੰਚੇ ਅਤੇ ...
ਸੁਲਤਾਨਪੁਰ ਲੋਧੀ, 12 ਜੂਨ (ਥਿੰਦ, ਹੈਪੀ)-ਅਵਤਾਰ ਗਊਸ਼ਾਲਾ ਫੱਤੇਵਾਲ ਆਹਲੀ ਕਲਾਂ ਸੁਲਤਾਨਪੁਰ ਲੋਧੀ ਵਿਖੇ ਪਦਮ ਸ੍ਰੀ ਸੰਤ ਸੀਚੇਵਾਲ ਵਲੋਂ ਬੇਜ਼ਬਾਨ ਆਵਾਰਾ ਪਸ਼ੂਆਂ ਲਈ ਬਣਾਈ ਗਈ ਗਊਸ਼ਾਲਾ ਵਿਚ ਸੇਵਾ ਕਰਦੇ ਸੇਵਾਦਾਰਾਂ 'ਤੇ ਅਣਪਛਾਤੇ ਵਿਅਕਤੀਆਂ ਵਲੋਂ ...
ਨਵੀਂ ਦਿੱਲੀ, 12 ਜੂਨ (ਜਗਤਾਰ ਸਿੰਘ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 9 ਹਸਪਤਾਲਾਂ ਵਿਚ 22 ਨਵੇਂ ਪੀ.ਐਸ.ਏ. ਆਕਸੀਜਨ ਪਲਾਂਟ ਦਾ ਉਦਘਾਟਨ ਕੀਤਾ | ਇਸ ਸਬੰਧੀ ਪ੍ਰੋਗਰਾਮ ਦੌਰਾਨ ਕੇਜਰੀਵਾਲ ਨੇ ਡਾਕਟਰਾਂ ਅਤੇ ਦਿੱਲੀ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ...
ਸ਼ਾਹਬਾਦ ਮਾਰਕੰਡਾ, 12 ਜੂਨ (ਅਵਤਾਰ ਸਿੰਘ)-ਰੋਟਰੀ ਕਲੱਬ ਸ਼ਾਹਬਾਦ ਦੁਆਰਾ ਮਿਡਲ ਸਕੂਲ ਪਿੰਡ ਬੀੜ ਸੂਜਰਾ ਨੂੰ ਵਾਟਰ ਕੂਲਰ ਅਤੇ 4 ਛੱਤ ਵਾਲੇ ਪੱਖੇ ਭੇਟ ਕੀਤੇ ਗਏ | ਇਸ ਮੌਕੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਸਭ ਤੋਂ ਪਹਿਲਾਂ ਰੋਟਰੀ ਸਕੱਤਰ ਡਾ. ਆਰ. ਐੱਸ. ਘੁੰਮਣ ਵਲੋਂ ...
ਨਵੀਂ ਦਿੱਲੀ, 12 ਜੂਨ (ਜਗਤਾਰ ਸਿੰਘ)- ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਦੀ ਅਗਵਾਈ 'ਚ ਦਿੱਲੀ 'ਚ 'ਇਕ ਦੇਸ਼-ਇਕ ਰਾਸ਼ਨ ਕਾਰਡ' ਯੋਜਨਾ ਲਾਗੂ ਨਾ ਕੀਤੇ ਜਾਣ ਦੇ ਖਿਲਾਫ ਪਾਰਟੀ ਨੇ ਸ਼ਾਹਦਾਰ ਚੌਂਕ ਟੈਕਸੀ ਸਟੈਂਡ ਦੇ ਮੂਹਰੇ ਕੇਜਰੀਵਾਲ ਸਰਕਾਰ ਖਿਲਾਫ ...
ਜਲੰਧਰ, 12 ਜੂਨ (ਜਸਪਾਲ ਸਿੰਘ)-ਪੈਟਰੋਲ ਤੇ ਡੀਜ਼ਲ ਦੀਆਂ ਬੇਕਾਬੂ ਹੁੰਦੀਆਂ ਜਾ ਰਹੀਆਂ ਕੀਮਤਾਂ ਦੇ ਵਿਰੁੱਧ ਕਾਂਗਰਸੀ ਆਗੂਆਂ ਵਲੋਂ ਅੱਜ ਸਥਾਨਕ ਬੀ. ਐੱਸ. ਐਫ. ਚੌਕ ਦੇ ਨਜ਼ਦੀਕ ਇਕ ਪੈਟਰੋਲ ਪੰਪ ਦੇ ਬਾਹਰ ਵਿਸ਼ਾਲ ਧਰਨਾ ਦਿੱਤਾ | ਧਰਨੇ 'ਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ...
ਜਲੰਧਰ, 12 ਜੂਨ (ਰਣਜੀਤ ਸਿੰਘ ਸੋਢੀ)-ਸੰਸਾਰ ਦੇ ਪ੍ਰਸਿੱਧ ਭੌਤਿਕ ਵਿਗਿਆਨੀ ਅਲਬਰਟ ਆਇੰਸਟਾਇਨ ਦੇ 1921 'ਚ ਨੋਬਲ ਪੁਰਸਕਾਰ ਜਿੱਤਣ 'ਤੇ ਸ਼ਤਾਬਦੀ ਸਾਲ ਲਈ ਲਵਲੀ ਪੋ੍ਰਫੈਸ਼ਨਲ ਯੂਨੀਵਰਸਿਟੀ ਦੇ ਸਕੂਲ ਆਫ਼ ਕੈਮੀਕਲ ਇੰਜੀਨੀਅਰਿੰਗ ਐਂਡ ਫਿਜਿਕਲ ਸਾਇੰਸਿਜ਼ ਵਿਚ ...
ਜਲੰਧਰ ਛਾਉਣੀ, 12 ਜੂਨ (ਪਵਨ ਖਰਬੰਦਾ)-ਥਾਣਾ ਛਾਉਣੀ ਦੇ ਮੁਖੀ ਅਜੈਬ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਾਮਾ ਮੰਡੀ ਪੁਲ ਹੇਠਾਂ ਇਕ ਵਿਅਕਤੀ ਨਸ਼ੀਲੇ ਪਦਾਰਥਾਂ ਸਮੇਤ ਖੜ੍ਹਾ ਹੈ ਜਿਸ ਦੇ ਆਧਾਰ 'ਤੇ ਪੁਲਿਸ ਪਾਰਟੀ ਨੇ ਕਾਰਵਾਈ ਕਰਦੇ ...
ਮਕਸੂਦਾਂ, 12 ਜੂਨ (ਲਖਵਿੰਦਰ ਪਾਠਕ)-ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਹਰਗੋਬਿੰਦ ਨਗਰ, ਧੋਗੜੀ ਰੋਡ 'ਚ ਲੋਕਾਂ ਵਲੋਂ ਇਕ ਪੇਸ਼ੇਵਰ ਚੋਰ ਨੂੰ ਰੰਗੇ-ਹੱਥੀਂ ਕਾਬੂ ਕੀਤਾ ਗਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ ਗਿਆ | ਦਿਲਚਸਪ ਹੈ ਕਿ ਕਾਬੂ ਕੀਤਾ ਚੋਰ ਚੋਰੀ ਦੇ ਮਾਮਲੇ 'ਚ ਹੀ ...
ਜਲੰਧਰ, 12 ਜੂਨ (ਜਸਪਾਲ ਸਿੰਘ)-ਜਲੰਧਰ ਛਾਉਣੀ ਨਜ਼ਦੀਕ ਪੈਂਦੇ ਪਿੰਡ ਕੋਟ ਖੁਰਦ, ਕੁੱਕੜ ਪਿੰਡ ਤੇ ਨਾਲ ਲੱਗਦੇ ਹੋਰਨਾਂ ਪਿੰਡਾਂ 'ਚ ਨਾਜਾਇਜ਼ ਕਾਲੋਨੀਆਂ ਕੱਟ ਕੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ | ਪੁਰਾਣੇ ਫਗਵਾੜਾ ਰੋਡ ਦੇ ਨਾਲ ਲੱਗਦੇ ਇਕ ...
ਨਵੀਂ ਦਿੱਲੀ, 12 ਜੂਨ (ਬਲਵਿੰਦਰ ਸਿੰਘ ਸੋਢੀ)- ਭਾਈ ਵੀਰ ਸਿੰਘ ਸਾਹਿਤ ਸਦਨ ਦਿੱਲੀ ਦੇ ਵਲੋਂ ਭਾਈ ਵੀਰ ਸਿੰਘ ਜੀ ਦਾ 64ਵਾਂ ਸੱਚਖੰਡ ਪਿਆਨਾ ਦਿਵਸ ਬੜੀ ਸ਼ਰਧਾ ਦੇ ਨਾਲ ਮਨਾਇਆ ਗਿਆ | ਕੋਰੋਨਾ ਨੂੰ ਵੇਖਦੇ ਹੋਏ ਇਹ ਪ੍ਰੋਗਰਾਮ ਸਦਨ ਵਲੋਂ ਆਨਲਾਈਨ ਕੀਤਾ ਗਿਆ | ਇਸ ਦੀ ...
ਨਵੀਂ ਦਿੱਲੀ, 12 ਜੂਨ (ਬਲਵਿੰਦਰ ਸਿੰਘ ਸੋਢੀ)-ਕ੍ਰਾਂਤੀਕਾਰੀ ਯੁਵਾ ਸੰਗਠਨ (ਕੇ. ਵਾਈ. ਐਸ.) ਨੇ ਇੰਦਰਾ ਗਾਂਧੀ ਰਾਸ਼ਟਰੀ ਮੁਕਤ ਯੂਨੀਵਰਸਿਟੀ (ਇਗਨੂ) ਦੇ ਕੁਲਪਤੀ ਨੂੰ ਇਕ ਮੰਗ ਪੱਤਰ ਦੇ ਕੇ ਵਿਦਿਆਰਥੀਆਂ ਦੀ ਫਾਇਨਲ ਅਸਾਈਨਮੈਂਟ, ਪ੍ਰਾਜੈਕਟ ਰਿਪੋਰਟ ਅਤੇ ਹੋਰ ...
ਨਵੀਂ ਦਿੱਲੀ, 12 ਜੂਨ (ਜਗਤਾਰ ਸਿੰਘ)- ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਨੇ ਦਿੱਲੀ ਸਰਕਾਰ ਨੂੰ ਤੀਜੇ ਅਨਲਾਕ ਦੇ ਜਰੀਏ ਦਿੱਲੀ ਦੇ ਲੋਕਾਂ ਨੂੰ ਰਾਹਤ ਦੇਣ ਦੀ ਮੰਗ ਕਰਦੇ ਹੋਏ ਕਿਹਾ ਕਿ ਹਫਤਾਵਾਰੀ ਬਾਜ਼ਾਰ,ਜਿਮ, ਰੈਸਟੋਰੈਂਟ ਅਤੇ ਹੋਟਲ ਨੂੰ ਛੋਟ ਦੇਣੀ ਚਾਹੀਦੀ ਹੈ ...
ਨਵੀਂ ਦਿੱਲੀ, 12 ਜੂਨ (ਜਗਤਾਰ ਸਿੰਘ)- ਦਿੱਲੀ ਪ੍ਰਦੇਸ਼ ਭਾਜਪਾ ਦਫ਼ਤਰ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਜੈਨ ਤਰੁਣ ਸਮਾਜ ਨੇ ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਨੂੰ ਇਕ ਮੰਗ ਪੱਤਰ ਸੌਂਪਿਆ ਹੈ | ਇਸ ਮੰਗ ਪੱਤਰ 'ਚ ਆਦੇਸ਼ ਗੁਪਤਾ ਨੂੰ ਕਿਹਾ ਗਿਆ ਹੈ ...
ਨਵੀਂ ਦਿੱਲੀ, 12 ਜੂਨ (ਜਗਤਾਰ ਸਿੰਘ)- ਗੁਰਮਤਿ ਵਿਚਾਰ ਕੇਂਦਰ ਦੇ ਭਾਈ ਹਰਨਾਮ ਸਿੰਘ ਖਾਲਸਾ ਨੇ ਦੋਸ਼ ਲਗਾਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਕੁਝ ਦਹਾਕਿਆਂ ਵਿਚ ਇਕ ਵਿਸ਼ੇਸ਼ ਸਿਆਸੀ ਪਾਰਟੀ ਅਤੇ ਉਸ ਸਿਆਸੀ ਪਾਰਟੀ 'ਤੇ ਕਾਬਜ਼ ਇਕ ਵਿਸ਼ੇਸ਼ ...
ਕਪੂਰਥਲਾ, 12 ਜੂਨ (ਸਡਾਨਾ)- ਕੋਰੋਨਾ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਸਬੰਧੀ ਪੁਲਿਸ ਵਲੋਂ ਚਲਾਈ ਜਾ ਰਹੀ ਗਸ਼ਤ ਮੁਹਿੰਮ ਤਹਿਤ ਸਿਟੀ ਪੁਲਿਸ ਨੇ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਤੇ ...
ਕਪੂਰਥਲਾ, 12 ਜੂਨ (ਸਡਾਨਾ) - ਮਾਡਰਨ ਜੇਲ੍ਹ ਦੇ ਹਵਾਲਾਤੀ ਪਾਸੋਂ ਨਸ਼ੀਲੀਆਂ ਗੋਲੀਆਂ, ਤੰਬਾਕੂ ਤੇ ਨਕਦੀ ਬਰਾਮਦ ਹੋਣ ਦੇ ਮਾਮਲੇ ਸਬੰਧੀ ਕੋਤਵਾਲੀ ਪੁਲਿਸ ਨੇ ਹਵਾਲਾਤੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ...
ਫਗਵਾੜਾ, 12 ਜੂਨ (ਤਰਨਜੀਤ ਸਿੰਘ ਕਿੰਨੜਾ)- ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਨੇ ਸਥਾਨਕ ...
ਕਪੂਰਥਲਾ, 12 ਜੂਨ (ਅਮਰਜੀਤ ਸਿੰਘ ਸਡਾਨਾ)- ਥਾਣਾ ਕੋਤਵਾਲੀ ਪੁਲਿਸ ਨੇ ਲੁੱਟਾਂ ਖੋਹਾਂ ਤੇ ਚੋਰੀਆਂ ਕਰਨ ਵਾਲੇ ਇਕ ਗਿਰੋਹ ਦੇ ਚਾਰ ਮੈਂਬਰਾਂ ਨੂੰ ਚੋਰੀ ਦੇ ਸਾਮਾਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਲੁੱਟ ਦੀ ਯੋਜਨਾ ਬਣਾਉਂਦੇ ਹੋਏ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ...
ਜਲੰਧਰ, 12 ਜੂਨ (ਰਣਜੀਤ ਸਿੰਘ ਸੋਢੀ)-ਲੰਬੇ ਸਮੇਂ ਤੋਂ ਚਲਦੇ ਆ ਰਹੇ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਦੇ ਮੁੱਦੇ 'ਤੇ ਚੱਲ ਰਹੇ ਵਿਵਾਦ ਨੂੰ ਵਿਰਾਮ ਲੱਗ ਗਿਆ ਹੈ | ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਪ੍ਰਧਾਨਗੀ 'ਚ ਉੱਚ ਪਧਰੀ ਮੀਟਿੰਗ ਕਨਫੈੱਡਰੇਸ਼ਨ ਆਫ਼ ...
ਸਿਰਸਾ, 12 ਜੂਨ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹਾ ਸਿਰਸਾ ਵਿਚ ਕੋਰੋਨਾ ਨਾਲ ਦੋ ਮਹਿਲਾਵਾਂ ਸਮੇਤ ਅੱਠ ਜਣਿਆਂ ਦੀ ਮੌਤ ਹੋ ਗਈ ਜਦੋਂਕਿ ਕੋਰੋਨਾ ਦੇ 36 ਨਵੇਂ ਕੇਸ ਆਏ ਹਨ | ਜ਼ਿਲ੍ਹੇ ਵਿਚ ਕੋਰੋਨਾ ਪਾਜ਼ੀਟਿਵ ਐਕਟਿਵ ਦੇ 420 ਕੇਸ ਹਨ | ਇਹ ਜਾਣਕਾਰੀ ਦਿੰਦੇ ਹੋਏ ਸਿਰਸਾ ਦੇ ...
ਸਿਰਸਾ, 12 ਜੂਨ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ 'ਚ ਅੱਜ ਦੁਪਹਿਰ ਬਾਅਦ ਤੇਜ ਝੱਖੜ ਨਾਲ ਭਾਰੀ ਮੀਂਹ ਪਿਆ | ਤੇਜ਼ ਝੱਖੜ ਨਾਲ ਕਈ ਥਾਵਾਂ 'ਤੇ ਬਿਜਲੀ ਦੇ ਖੰਬੇ ਤੇ ਰੁੱਖ ਡਿੱਗ ਪਏ ਹਨ | ਮੀਂਹ ਨਾਲ ਜਿਥੇ ਕਿਸਾਨਾਂ ਦੀ ਸਾਉਣੀ ਦੀ ਫ਼ਸਲ ਨੂੰ ਫਾਇਦਾ ਹੋਇਆ ਹੈ ਉਥੇ ...
ਸ਼ਾਹਬਾਦ ਮਾਰਕੰਡਾ, 12 ਜੂਨ (ਅਵਤਾਰ ਸਿੰਘ)-ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ 'ਚ ਹੋਏ ਗੱਠਜੋੜ ਨੂੰ ਲੈ ਕੇ ਹਰਿਆਣਾ ਦੇ ਸਿੱਖ ਸਮਾਜ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਇਸ ਦੇ ਚਲਦਿਆਂ ...
ਗੁਹਲਾ ਚੀਕਾ /ਕੈਥਲ, 12 ਜੂਨ (ਓ.ਪੀ. ਸੈਣੀ)-ਸਾਬਕਾ ਮੁੱਖ ਸੰਸਦੀ ਸਕੱਤਰ ਰਾਮਪਾਲ ਮਾਜਰਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਐਮ.ਐਸ.ਪੀ. 'ਚ ਜੋ ਵਾਧਾ ਕੀਤਾ ਹੈ | ਉਹ ਊਠ ਦੇ ਮੂੰਹ ਵਿਚ ਜ਼ੀਰਾ ਹੈ | ਗੱਲਬਾਤ ਕਰਦਿਆਂ ਮਾਜਰਾ ਨੇ ਕਿਹਾ ਕਿ ਕਿਸਾਨਾਂ ਦੀ ਵਰਤੋਂ ਲਈ ਆਉਣ ਵਾਲੀਆਂ ...
ਮਕਸੂਦਾਂ, 12 ਜੂਨ (ਲਖਵਿੰਦਰ ਪਾਠਕ)-ਥਾਣਾ 1 ਦੀ ਪੁਲਿਸ ਨੇ ਗਾਂਜੇ ਸਮੇਤ ਇਕ ਦੋਸ਼ੀ ਨੂੰ ਕਾਬੂ ਕੀਤਾ ਹੈ | ਕਾਬੂ ਕੀਤੇ ਦੋਸ਼ੀ ਦੀ ਪਛਾਣ ਚੁਲਹਾਏ ਮੰਡਲ ਪੁੱਤਰ ਰਾਇਨੀ ਮੰਡਲ ਵਾਸੀ ਬਿਹਾਰ ਹਾਲ ਵਾਸੀ ਰੰਧਾਵਾ ਮਸੰਦਾ ਦੇ ਤੌਰ 'ਤੇ ਹੋਈ ਹੈ | ਜਾਣਕਾਰੀ ਦਿੰਦੇ ਹੋਏ ਥਾਣਾ ...
ਜਲੰਧਰ, 12 ਜੂਨ (ਸ਼ਿਵ)-ਵੈਸਟ ਹਲਕੇ ਵਿਚ ਗੰਦੇ ਪਾਣੀ, ਸੀਵਰੇਜ ਸਮੱਸਿਆਵਾਂ ਤੋਂ ਇਲਾਵਾ ਵਿਕਾਸ ਦੇ ਕੰਮ ਕਰਵਾਉਣ ਵਿਚ ਮੋਹਰੀ ਰਹੇ 40 ਨੰਬਰ ਵਾਰਡ ਦੇ ਭਾਜਪਾ ਕੌਂਸਲਰ ਵਿਰੇਸ਼ ਮਿੰਟੂ ਨੂੰ ਨਿਗਮ 'ਚ ਵਿਰੋਧੀ ਧਿਰ ਦੇ ਉਪ ਨੇਤਾ ਵਲੋਂ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ | ...
ਜਲੰਧਰ, 12 ਜੂਨ (ਸ਼ਿਵ)- ਜੀ. ਐੱਸ. ਟੀ. ਮੋਬਾਈਲ ਵਿੰਗ ਨੇ ਕਾਰਵਾਈ ਕਰਕੇ ਸੁਭਾਨਪੁਰ ਦੇ ਕੋਲੋਂ ਅੰਮਿ੍ਤਸਰ ਤੋਂ ਰੈਡੀਮੇਡ ਕੱਪੜੇ ਲਿਆ ਰਹੀਆਂ ਦੋ ਗੱਡੀਆਂ ਨੂੰ ਕਾਬੂ ਕੀਤਾ ਹੈ | ਦੋਵੇਂ ਗੱਡੀਆਂ ਬੋਲੈਰੋ ਸੀ ਜਿਨ੍ਹਾਂ 'ਚ ਕੱਪੜਾ ਰੱਖਿਆ ਗਿਆ ਸੀ | ਜੀਨ ਤੇ ਹੋਰ ਸਾਮਾਨ ...
ਜਲੰਧਰ, 12 ਜੂਨ (ਸ਼ਿਵ)-ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ 'ਚ ਸਥਿਤ ਮਾਲ ਰੋਡ ਦੇ 2.5 ਕਰੋੜ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਦੇ ਕੰਮਾਂ ਦਾ ਉਦਘਾਟਨ ਸਾਬਕਾ ਕੈਬਨਿਟ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਅਵਤਾਰ ਹੈਨਰੀ ਦੀ ਧਰਮ-ਪਤਨੀ ਹਰਿੰਦਰ ਕੌਰ ਵਲੋਂ ...
ਜਲੰਧਰ, 12 ਜੂਨ (ਰਣਜੀਤ ਸਿੰਘ ਸੋਢੀ)-ਲੰਬੇ ਸਮੇਂ ਤੋਂ ਚਲਦੇ ਆ ਰਹੇ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਦੇ ਮੁੱਦੇ 'ਤੇ ਚੱਲ ਰਹੇ ਵਿਵਾਦ ਨੂੰ ਵਿਰਾਮ ਲੱਗ ਗਿਆ ਹੈ | ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਪ੍ਰਧਾਨਗੀ 'ਚ ਉੱਚ ਪਧਰੀ ਮੀਟਿੰਗ ਕਨਫੈੱਡਰੇਸ਼ਨ ਆਫ਼ ...
ਜਲੰਧਰ, 12 ਜੂਨ (ਜਸਪਾਲ ਸਿੰਘ)-ਵਾਲਮੀਕਿ ਮਜ੍ਹਬੀ ਸਿੱਖ ਭਾਈਚਾਰੇ ਨੇ ਸੂਬੇ ਦੀ ਸਿਆਸਤ 'ਚ ਭਾਈਚਾਰੇ ਨੂੰ ਨਜ਼ਰ ਅੰਦਾਜ਼ ਕਰਨ ਦਾ ਮੁੱਦਾ ਉਠਾਉਂਦੇ ਹੋਏ ਐਲਾਨ ਕੀਤਾ ਹੈ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਭਾਈਚਾਰੇ ਵਲੋਂ ਰਾਜ ਦੀਆਂ ਰਾਖਵੀਆਂ 34 ਸੀਟਾਂ 'ਚੋਂ 17 ...
ਅੰਮਿ੍ਤਸਰ, 12 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਅੱਜ ਧਾਰਮਿਕ ਸਮਾਗਮ ਤੋਂ ਵਾਪਸ ਪਰਤ ਰਹੇ ਸ਼ਰਧਾਲੂਆਂ ਨਾਲ ਭਰੀ ਬੱਸ ਹਾਦਸਾਗ੍ਰਸਤ ਹੋ ਗਈ, ਜਿਸ ਕਾਰਨ 20 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਗੰਭੀਰ ਜ਼ਖਮੀ ਹੋ ਗਏ | ਜਾਣਕਾਰੀ ਅਨੁਸਾਰ ...
ਅੰਮਿ੍ਤਸਰ, 12 ਜੂਨ (ਰਾਜੇਸ਼ ਕੁਮਾਰ ਸ਼ਰਮਾ)- ਆਬਕਾਰੀ ਵਿਭਾਗ ਵਲੋਂ ਦੇਰ ਰਾਤ ਇਕ ਬੰਦ ਘਰ 'ਚ ਛਾਪੇਮਾਰੀ ਕਰਕੇ ਉਥੋਂ ਭਾਰੀ ਮਾਤਰਾ 'ਚ ਨਾਜਾਇਜ ਸ਼ਰਾਬ ਬਰਾਮਦ ਕੀਤੀ ਹੈੈ | ਜਾਣਕਾਰੀ ਅਨੁਸਾਰ ਆਬਕਾਰੀ ਵਿਭਾਗ ਦੇ ਅਧਿਕਾਰੀ ਹੇਮੰਤ ਸ਼ਰਮਾ ਤੇ ਮਨਵੀਰ ਬੁੱਟਰ ਦੇ ...
ਅੰਮਿ੍ਤਸਰ, 12 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਜ਼ਿਲ੍ਹਾ ਵਪਾਰ ਮੰਡਲ ਦੇ ਮੀਤ ਪ੍ਰਧਾਨ ਸੁਰਿੰਦਰ ਜੈਨ ਨੇ ਕਿਹਾ ਕਿ ਸਾਲ 2020 'ਚ ਕੋਰੋਨਾ ਵਾਇਰਸ ਨੇ ਵਪਾਰੀਆਂ ਨੂੰ ਬਰਬਾਦ ਕਰ ਦਿੱਤਾ ਸੀ | ਸਾਲ 2021 ਦੀ ਸ਼ੁਰੂਆਤ 'ਚ ਭਾਵੇਂ ਵਪਾਰ ਵਿੱਚ ਤੇਜੀ ਜ਼ਰੂਰ ਆਈ ਸੀ ਪਰ ਕੇਂਦਰ ਤੇ ...
ਅੰਮਿ੍ਤਸਰ, 12 ਜੂਨ (ਰੇਸ਼ਮ ਸਿੰਘ)-ਅੰਮਿ੍ਤਸਰ ਦੀਆਂ ਤਹਿਸੀਲਾਂ 'ਚ ਸਥਿਤ ਸਬ ਰਜਿਸਟਰਾਰ ਦਫ਼ਤਰਾਂ ਦਾ ਸਰਵਰ ਅੱਜ ਮੁੜ ਡਾਊਨ ਰਿਹਾ ਜਿਸ ਕਾਰਨ ਇਥੇ ਰਜਿਸਟਰਾਰ ਦਫ਼ਤਰਾਂ 'ਚ ਰਜਿਸਟਰੀ ਕਰਵਾਉਣ ਆਏ ਲੋਕਾਂ ਦੀਆਂ ਭੀੜਾਂ ਲੱਗੀਆਂ ਰਹੀਆਂ ਤੇ ਰੁਕ ਰੁਕ ਕੇ ਕੰਮ ਚਲਦਾ ...
ਅੰਮਿ੍ਤਸਰ, 12 ਜੂਨ (ਹਰਮਿੰਦਰ ਸਿੰਘ)-ਪਾਰਕਿੰਗਾਂ ਦਾ ਠੇਕਾ ਸਮਾਪਤ ਹੋਣ ਤੋਂ ਬਾਅਦ ਵੀ ਸਿਆਸੀ ਸ਼ਹਿ 'ਤੇ ਅੰਮਿ੍ਤਸਰ ਦੀਆਂ ਵੱਖ-ਵੱਖ ਜਗ੍ਹਾ 'ਤੇ ਚੱਲ ਰਹੀਆਂ ਨਾਜਾਇਜ਼ ਪਾਰਕਿੰਗਾਂ ਸਬੰਧੀ ਨਿਗਮ ਪ੍ਰਸ਼ਾਸਨ ਨੇ ਕਾਰਵਾਈ ਕਰਦੇ ਹੋਏ 6 ਵਿਚੋਂ ਪੰਜ ਪਾਰਕਿੰਗਾਂ ...
ਅੰਮਿ੍ਤਸਰ, 12 ਜੂਨ (ਹਰਮਿੰਦਰ ਸਿੰਘ)-ਸ਼ਹਿਰ 'ਚ ਹੋ ਰਹੀਆਂ ਨਾਜਾਇਜ਼ ਉਸਾਰੀਆਂ ਨੂੰ ਲੈ ਕੇ ਨਿਗਮ ਕਮਿਸ਼ਨਰ ਮੈਡਮ ਕੋਮਲ ਮਿੱਤਲ ਨੇ ਸਖ਼ਤ ਰਵੱਈਆ ਅਖਤਿਆਰ ਕਰਦੇ ਹੋਏ ਸ਼ਹਿਰ 'ਚ ਨਾਜਾਇਜ਼ ਤੌਰ 'ਤੇ ਉਸਰ ਰਹੀਆਂ ਇਮਾਰਤਾਂ ਸਬੰਧੀ ਆਈਆਂ ਸ਼ਿਕਾਇਤਾਂ ਸਬੰਧੀ ਜਵਾਬ ...
ਅੰਮਿ੍ਤਸਰ, 12 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਬੀਤੇ ਦਿਨ ਆਏ ਤੇਜ਼ ਮੀਂਹ, ਹਨੇ੍ਹਰੀ ਤੇ ਝੱਖੜ ਨਾਲ ਪਾਵਰਕਾਮ ਨੂੰ ਇਕੱਲੇ ਬਾਰਡਰ ਜ਼ੋਨ 'ਚ ਹੀ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ | ਜਦਕਿ ਦੂਜੇ ਪਾਸੇ ਕਈ ਇਲਾਕਿਆਂ 'ਚ ਬਿਜਲੀ ਬੰਦ ਹੋਣ ਕਰਕੇ ਲੋਕਾਂ ਨੂੰ ...
ਅੰਮਿ੍ਤਸਰ, 12 ਜੂਨ (ਸੁਰਿੰਦਰ ਕੋਛੜ)-ਅੰਮਿ੍ਤਸਰ ਡਿਸਟਿ੍ਕਟ ਵਪਾਰ ਮੰਡਲ ਦੇ ਸੁਰਿੰਦਰ ਦੁੱਗਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੂੰ ਵਪਾਰ ਤੇ ਉਦਯੋਗਾਂ ਨੂੰ ਪ੍ਰਫੁਲਿਤ ਕਰਨ ਲਈ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ | ਉਨ੍ਹਾਂ ਨੇ ਕਿਹਾ ਕਿ ਪਿਛਲੇ ਦਹਾਕੇ 'ਚ ...
ਅੰਮਿ੍ਤਸਰ, 12 ਜੂਨ (ਰੇਸ਼ਮ ਸਿੰਘ)-ਇਥੇ ਗੁਰੂ ਨਾਨਕ ਦੇਵ ਹਸਪਤਾਲ ਦੀ ਹੱਡੀਆਂ ਦੇ ਇਲਾਜ ਦੀ ਆਰਥੋ ਵਾਰਡ ਨੰਬਰ 1 'ਚ ਅੱਜ ਅਚਾਨਕ ਅੱਗ ਲਗ ਗਈ ਜਿਸ ਕਾਰਨ ਉਥੇ ਪਈਆਂ ਕੁਰਸੀਆਂ, ਬੈੱਡ, ਗੱਦੇ ਆਦਿ ਸਾਮਾਨ ਸੜ ਕੇ ਸੁਆਹ ਹੋ ਗਿਆ | ਮਿਲੇ ਵੇਰਵਿਆਂ ਅਨੁਸਾਰ ਇਹ ਅੱਗ ਪੀ.ਜੀ. ...
ਅੰਮਿ੍ਤਸਰ, 12 ਜੂਨ (ਰੇਸ਼ਮ ਸਿੰਘ)-ਪੈਟਰੋਲ ਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਖਿਲਾਫ ਅੱਜ ਇਥੇ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਪ੍ਰਧਾਨ ਸ੍ਰੀਮਤੀ ਜਤਿੰਦਰ ਕੌਰ ਸੋਨੀਆ ਦੀ ਅਗਵਾਈ ਹੇਠ ਇਕੱਠੇ ਹੋਏ ਕਾਂਗਰਸੀਆਂ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX