ਭੀਖੀ, 12 ਜੂਨ (ਗੁਰਿੰਦਰ ਸਿੰਘ ਔਲਖ/ਬਲਦੇਵ ਸਿੰਘ ਸਿੱਧੂ)- ਸਥਾਨਕ ਪੀ.ਐੱਸ.ਪੀ.ਸੀ. ਐੱਲ. ਦਫ਼ਤਰ ਦੀ ਨਵੀਂ ਇਮਾਰਤ ਦਾ ਰਸਮੀ ਉਦਘਾਟਨ ਹਲਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਕੀਤਾ | ਪਹਿਲਾਂ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਸੰਬੋਧਨ ਕਰਦਿਆਂ ਮਾਨਸ਼ਾਹੀਆ ਨੇ ਕਿਹਾ ਕਿ ਸੂਬੇ ਦੀ ਕੈਪਟਨ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ ਹੈ | ਸਰਕਾਰ ਝੋਨੇ ਦੀ ਬਿਜਾਈ ਲਈ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਹਰ ਯਤਨ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਦਫ਼ਤਰ ਦੀ ਨਵੀਂ ਇਮਾਰਤ ਬਣਨ ਨਾਲ ਜਿੱਥੇ ਸਟਾਫ਼ ਨੂੰ ਕੰਮ ਕਰਨ ਵਿੱਚ ਸੁਵਿਧਾ ਹੋਵੇਗੀ ਉੱਥੇ ਖਪਤਕਾਰਾਂ ਨੂੰ ਵੀ ਇੱਕ ਛੱਤ ਹੇਠ ਸਾਰੀਆਂ ਸੁਵਿਧਾਵਾਂ ਮਿਲ ਸਕਣਗੀਆਂ | ਇਸ ਮੌਕੇ ਮਾਰਕਿਟ ਕਮੇਟੀ ਦੇ ਚੇਅਰਮੈਨ ਇਕਬਾਲ ਸਿੰਘ ਫਫੜੇ, ਨਗਰ ਪੰਚਾਇਤ ਪ੍ਰਧਾਨ ਵਿਨੋਦ ਸਿੰਗਲਾ, ਪਾਵਰਕਾਮ ਦੇ ਐੱਸ.ਈ. ਦਲਜੀਤ ਸਿੰਘ, ਕਾਰਜਕਾਰੀ ਐੱਸ.ਡੀ.ਓ. ਗੁਰਦਾਸ ਚੰਦ, ਮੁਲਾਜ਼ਮ ਆਗੂ ਪਰਮਜੀਤ ਸਿੰਘ ਭੀਖੀ, ਟੀ.ਐੱਸ.ਯੂ. ਦੇ ਡਵੀਜ਼ਨ ਪ੍ਰਧਾਨ ਜਸਪਾਲ ਸਿੰਘ ਅਤਲਾ, ਕਾਂਗਰਸੀ ਆਗੂ ਹਿੰਮਤ ਸਿੰਘ ਅਤਲਾ, ਲਾਜਪਤ ਸ਼ਰਮਾ, ਬਲਜੀਤ ਸ਼ਰਮਾ ਖੀਵਾ, ਸੁਖਦੀਪ ਸਿੰਘ ਕੌਂਸਲਰ ਰਾਮਪਾਲ ਪਾਲੀ, ਇੰਸਪੈਕਟਰ ਸੰਦੀਪ ਕੁਮਾਰ ਦੀਪੂ, ਪਰਗਟ ਸਿੰਘ ਸਮਾਉਂ, ਗੁਰਮੇਜ ਸਿੰਘ ਸਮਾਉਂ ਆਦਿ ਹਾਜ਼ਰ ਸਨ |
ਭੀਖੀ, 12 ਜੂਨ (ਗੁਰਿੰਦਰ ਸਿੰਘ ਔਲਖ)- ਪਿਛਲੇ ਲੰਮੇ ਸਮੇਂ ਤੋਂ ਭੀਖੀ ਵਿਖੇ ਕੁਆਰਟਰ ਨੁਮਾ ਖੰਡਰ ਇਮਾਰਤ 'ਚ ਪਾਵਕਕਾਮ ਦਾ ਦਫ਼ਤਰ ਚੱਲ ਰਿਹਾ ਸੀ ਪਰ ਨਗਰ ਪੰਚਾਇਤ ਦੇ ਪ੍ਰਧਾਨ ਵਿਨੋਦ ਕੁਮਾਰ ਸਿੰਗਲਾ ਦੇ ਯਤਨਾਂ ਸਦਕਾ ਹੁਣ ਪਿਛਲੇ 4 ਮਹੀਨਿਆਂ ਤੋਂ ਪਾਵਰਕਾਮ ਦੀ ਨਵੀਂ ...
ਸਰਦੂਲਗੜ੍ਹ, 12 ਜੂਨ (ਪ. ਪ.)- ਪੰਜਾਬ ਨੰਬਰਦਾਰ ਯੂਨੀਅਨ ਵਲੋਂ ਸਥਾਨਕ ਕਚਹਿਰੀ ਵਿਖੇ ਤਹਿਸੀਲ ਪੱਧਰੀ ਮਹੀਨੇਵਾਰ ਇਕੱਤਰਤਾ ਕੀਤੀ ਗਈ | ਜ਼ਿਲ੍ਹਾ ਜਨਰਲ ਸਕੱਤਰ ਪ੍ਰੀਤਮ ਸਿੰਘ ਬਾਜੇਵਾਲਾ ਤੇ ਸੀਨੀਅਰ ਜ਼ਿਲ੍ਹਾ ਪ੍ਰਧਾਨ ਵਿਜੈ ਕੁਮਾਰ ਕੌੜੀ ਨੇ ਨੰਬਰਦਾਰਾਂ ਦੀਆਂ ...
ਮਾਨਸਾ, 12 ਜੂਨ (ਸ. ਰਿ.)- ਮਾਨਸਾ ਜ਼ਿਲ੍ਹੇ 'ਚ ਕੋਰੋਨਾ ਨਾਲ ਜਿੱਥੇ ਅੱਜ 3 ਵਿਅਕਤੀਆਂ ਦੀ ਮੌਤ ਹੋ ਗਈ ਹੈ ਉੱਥੇ 30 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ | 30 ਕੋਰੋਨਾ ਪੀੜਤ ਸਿਹਤਯਾਬ ਵੀ ਹੋਏ ਹਨ | ਇਸ ਵਕਤ ਜ਼ਿਲੇ੍ਹ 'ਚ 434 ਸਰਗਰਮ ਕੇਸ ਹਨ ਤੇ 237 ਜਣਿਆਂ ਦੀ ਮੌਤ ਹੋ ਚੁੱਕੀ ਹੈ | ...
ਮਾਨਸਾ, 12 ਜੂਨ (ਗੁਰਚੇਤ ਸਿੰਘ ਫੱਤੇਵਾਲੀਆ)- ਖੇਤੀ ਕਾਨੂੰਨ ਰੱਦ ਅਤੇ ਐਮ. ਐਸ. ਪੀ. ਗਾਰੰਟੀ ਕਾਨੂੰਨ ਲਾਗੂ ਕਰਵਾਉਣ ਲਈ ਜ਼ਿਲੇ੍ਹ 'ਚ ਵੱਖ ਵੱਖ ਥਾਵਾਂ 'ਤੇ ਕਿਸਾਨਾਂ ਵਲੋਂ ਲਗਾਏ ਧਰਨੇ 256ਵੇਂ ਦਿਨ 'ਚ ਦਾਖਲ ਹੋ ਗਏ ਹਨ | ਸਥਾਨਕ ਰੇਲਵੇ ਪਾਰਕ 'ਚ ਧਰਨੇ ਨੂੰ ਸੰਬੋਧਨ ...
ਬਰੇਟਾ, 12 ਜੂਨ (ਜੀਵਨ ਸ਼ਰਮਾ)- ਪਿੰਡ ਚੱਕ ਅਲੀਸ਼ੇਰ ਵਿਖੇ ਨੌਜਵਾਨਾਂ ਅਤੇ ਪੰਚਾਇਤ ਦੇ ਉੱਦਮ ਸਦਕਾ ਤਿਆਰ ਹੋਈ ਸਿੱਖ ਵਿਦਵਾਨ ਕਪੂਰ ਸਿੰਘ ਲਾਇਬਰੇਰੀ ਦਾ ਉਦਘਾਟਨ ਕੀਤਾ ਗਿਆ ਜਿਸ ਵਿੱਚ ਲਾਇਬ੍ਰੇਰੀ ਦਾ ਨਿਰਮਾਣ ਕਰਵਾਉਣ ਵਿੱਚ ਮੁੱਖ ਭੂਮਿਕਾ ਅਦਾ ਕਰਨ ਵਾਲ਼ੇ ...
ਮਾਨਸਾ, 12 ਜੂਨ (ਸਟਾਫ਼ ਰਿਪੋਰਟਰ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਮਨਜੀਤ ਸਿੰਘ ਝੱਲਬੂਟੀ ਨੇ ਹਲਕੇ ਦੇ ਪਿੰਡ ਡੇਲੂਆਣਾ, ਸਹਾਰਨਾ ਆਦਿ 'ਚ ਪੰਚਾਇਤਾਂ ਅਤੇ ਪਾਰਟੀ ਦੇ ਮੁੱਖ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਅਤੇ ਚੱਲ ਰਹੇ ...
ਮਾਨਸਾ, 12 ਜੂਨ (ਗੁਰਚੇਤ ਸਿੰਘ ਫੱਤੇਵਾਲੀਆ)- ਆਮ ਆਦਮੀ ਪਾਰਟੀ ਨੇ ਵਿਧਾਇਕ ਬੁੱਧ ਰਾਮ ਬੁਢਲਾਡਾ ਦੀ ਅਗਵਾਈ 'ਚ ਪੰਜਾਬ ਦੇ ਐਸ.ਸੀ./ਐਸ.ਟੀ. ਵਿਦਿਆਰਥੀਆਂ ਦੀ ਪੋਸਟ ਮੈਟਿ੍ਕ ਸਕਾਲਰਸ਼ਿਪ ਵਿਚ ਕੀਤੇ ਘੁਟਾਲੇ ਵਿਰੁੱਧ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ...
ਬੋਹਾ, 12 ਜੂਨ (ਰਮੇਸ਼ ਤਾਂਗੜੀ)- ਸ਼ੋ੍ਰਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਹੁੰਝਾ ਫੇਰ ਜਿੱਤ ਦਰਜ ਕਰੇਗਾ | ਇਹ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਕੋਰ ਕਮੇਟੀ ਮੈਂਬਰ ਬੱਲਮ ਸਿੰਘ ਕਲੀਪੁਰ ਨੇ ਕੀਤਾ | ਉਨ੍ਹਾਂ ਕਿਹਾ ਕਿ 1996 ...
ਮਾਨਸਾ, 12 ਜੂਨ (ਗੁਰਚੇਤ ਸਿੰਘ ਫੱਤੇਵਾਲੀਆ)- ਜ਼ਿਲ੍ਹਾ ਪੁਲਿਸ ਨੇ ਚਿੱਟਾ, ਲਾਹਣ ਤੇ ਸ਼ਰਾਬ ਬਰਾਮਦ ਕਰ ਕੇ 9 ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਹੈ | ਸੁਰੇਂਦਰ ਲਾਂਬਾ ਐਸ.ਐਸ.ਪੀ. ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼ ਦੀ ਪੁਲਿਸ ਪਾਰਟੀ ਨੇ ਸੋਨੀ ਸਿੰਘ ਉਰਫ਼ ਸੋਨੂੰ ਤੇ ...
ਜੋਗਾ, 12 ਜੂਨ (ਹਰਜਿੰਦਰ ਸਿੰਘ ਚਹਿਲ)- ਨੇੜਲੇ ਪਿੰਡ ਰੱਲਾ ਵਿਚ ਦੀ ਲੰਘਦੀ ਨਹਿਰ ਵਿਚ ਇਕ ਬੱਚੇ ਦੀ ਡੁੱਬਣ ਕਾਰਨ ਮੌਤ ਹੋਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਸਾਹਿਲਪ੍ਰੀਤ ਸਿੰਘ (13) ਪੁੱਤਰ ਬਿੱਕਰ ਸਿੰਘ ਵਾਸੀ ਰੱਲਾ ਆਪਣੇ ਪਰਿਵਾਰ ਨਾਲ ਖੇਤ ਵਿਚ ਕੰਮ ਕਰਵਾਉਣ ਲਈ ਗਿਆ ...
ਬਠਿੰਡਾ, 12 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਪੰਜਾਬ ਲਈ ਇਤਿਹਾਸਿਕ ਦਿਨ ਹੈ | ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਗਠਜੋੜ ਪੰਜਾਬ ਵਿਚ ਨਵੀਂ ਕ੍ਰਾਂਤੀ ਲੈ ਕੇ ਆਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ...
ਨਥਾਣਾ, 12 ਜੂਨ (ਗੁਰਦਰਸ਼ਨ ਲੁੱਧੜ)- ਸਰਕਾਰੀ ਸਿਵਲ ਹਸਪਤਾਲ ਨਥਾਣਾ ਵਿਚੋਂ ਸਿਹਤ ਕਰਮੀ ਬਲਤੇਜ ਸਿੰਘ ਦਾ ਮੋਟਰਸਾਈਕਲ ਚੋਰੀ ਹੋ ਗਿਆ ਹੈ | ਥਾਣਾ ਨਥਾਣਾ ਵਿਖੇ ਇਸ ਸਬੰਧੀ ਸੂਚਨਾ ਦੇਣ ਉਪਰੰਤ ਬਲਤੇਜ ਸਿੰਘ ਨੇ ਦੱਸਿਆ ਕਿ ਉਹ ਬਲਾਕ ਸਿਹਤ ਸਰਕਲ ਨਥਾਣਾ ਤਹਿਤ ਪੈਂਦੇ ...
ਮੌੜ ਮੰਡੀ, 12 ਜੂਨ (ਗੁਰਜੀਤ ਸਿੰਘ ਕਮਾਲੂ)- ਬੀਤੇ ਦਿਨ ਪਾਵਰਕਾਮ ਦੇ ਇਕ ਸਹਾਇਕ ਲਾਈਨਮੈਨ ਦੀ ਬਿਜਲੀ ਬੰਦ ਮੌਕੇ ਦਾ ਪਰਮਿਟ ਲਏ ਹੋਣ ਦੇ ਬਾਵਜੂਦ ਫੀਡਰ ਵਿਚ ਆਈ ਬਿਜਲੀ ਕਾਰਨ ਮੌਤ ਹੋ ਗਈ ਜਿਸ ਨੂੰ ਲੈ ਕੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦੇ ਹੋਏ ...
ਤਲਵੰਡੀ ਸਾਬੋ, 12 ਜੂਨ (ਰਣਜੀਤ ਸਿੰਘ ਰਾਜੂ)- ਤਲਵੰਡੀ ਸਾਬੋ ਪੁਲਿਸ ਨੇ ਇਲਾਕੇ ਵਿਚ ਚੋਰੀਆਂ ਅਤੇ ਲੁੱਟਾਂ ਖੋਹਾਂ ਕਰਨ ਵਾਲੇ 5 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਤਿੰਨ ਲੋਕਾਂ ਨੂੰ ਕਾਬੂ ਕੀਤਾ ਹੈ, ਬਾਕੀ ਦੋ ਕਥਿਤ ਦੋਸ਼ੀਆਂ ਦੀ ਪੁਲਸ ਭਾਲ ਕਰ ਰਹੀ ਹੈ | ਜਾਣਕਾਰੀ ...
ਬਠਿੰਡਾ, 12 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਜ਼ਿਲ੍ਹਾ ਮੈਨੇਜਰ ਸੇਵਾ ਕੇਂਦਰ ਸੰਜੀਵ ਕੁਮਾਰ ਨੇ ਦੱਸਿਆ ਕਿ ਸੇਵਾ ਕੇਂਦਰਾਂ ਦਾ ਸਮਾਂ ਹੁਣ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਦਾ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਹੁਣ ਬਿਨ੍ਹਾਂ ਅਗਾਊਾ ਪ੍ਰਵਾਨਗੀ ਦੇ ਵੀ ...
ਸੰਗਤ ਮੰਡੀ, 12 ਜੂਨ (ਅੰਮਿ੍ਤਪਾਲ ਸ਼ਰਮਾ)- ਸੰਗਤ ਮੰਡੀ 'ਚ ਕਾਂਗਰਸ ਦੀ ਸਰਕਾਰ ਵਲੋਂ ਕਰਵਾਇਆ ਵਿਕਾਸ ਡੁੱਲ੍ਹ-ਡੁੱਲ੍ਹ ਪੈਂਦਾ ਨਜ਼ਰੀਂ ਪੈ ਰਿਹਾ ਹੈ ਜਿੱਥੇ ਟੁੱਟੀਆਂ ਸੜਕਾਂ ਤੋਂ ਰਾਹਗੀਰਾਂ ਨੂੰ ਲੰਘਣਾ ਮੁਸ਼ਕਿਲ ਹੋ ਰਿਹਾ ਹੈ ਉੱਥੇ ਬੁਨਿਆਦੀ ਸਹੂਲਤਾਂ ਨੂੰ ...
ਬਠਿੰਡਾ, 12 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਸੁਖਪਾਲ ਸਰਾਂ ਨੇ ਅੱਜ ਇਥੇ ਕਾਨਫ਼ਰੰਸ ਕਰਦਿਆਂ ਕਿਹਾ ਕਿ ਮਾਰਚ 2021 ਵਿਚ ਅਬੋਹਰ ਤੋਂ ਭਾਜਪਾ ਵਿਧਾਇਕ ਆਰੁਨ ਨਾਰੰਗ ਦੀ ਕੁੱਟਮਾਰ ਕਰਨ ਤੇ ਨਿਰਵਸਤਰ ਕਰਨ ਪਿੱਛੇ ਕਾਂਗਰਸ ...
ਬਰੇਟਾ, 12 ਜੂਨ (ਪਾਲ ਸਿੰਘ ਮੰਡੇਰ)- ਬਲਾਕ ਬੁਢਲਾਡਾ ਵਿਚ 'ਮਲੇਰੀਆ ਵਿਰੋਧੀ ਮਹੀਨੇ' ਦੀਆਂ ਸਰਗਰਮੀਆਂ ਤਹਿਤ ਪਿੰਡਾਂ ਦੇ ਛੱਪੜਾਂ 'ਚ ਮੱਛਰਾਂ ਦਾ ਲਾਰਵਾ ਖਾਣ ਵਾਲੀਆਂ ਗੰਬੂਜੀਆਂ ਮੱਛੀਆਂ ਛੱਡਣ ਦੀ ਮੁਹਿੰਮ ਚਲਾਈ ਗਈ | ਮੈਡੀਕਲ ਅਫ਼ਸਰ ਬਰੇਟਾ ਡਾ: ਗੌਤਮ, ਸਿਹਤ ...
ਸਰਦੂਲਗੜ੍ਹ, 12 ਜੂਨ (ਪ. ਪ.)- ਸ਼੍ਰੋਮਣੀ ਅਕਾਲੀ ਦਲ ਨਾਲ ਰਾਜਨੀਤਕ ਗੱਠਜੋੜ ਹੋਣ 'ਤੇ ਬਹੁਜਨ ਸਮਾਜ ਪਾਰਟੀ ਦੇ ਵਰਕਰ ਬਾਗੋਬਾਗ ਹਨ | ਨਵੇਂ ਰਾਜਨੀਤਕ ਸਮਝੌਤੇ ਦੀ ਖ਼ੁਸ਼ੀ ਵਿਚ ਬਸਪਾ ਦੇ ਜ਼ਿਲ੍ਹਾ ਇੰਚਾਰਜ ਨਗਿੰਦਰ ਸਿੰਘ ਲੱਖਾ ਕੁਸਲਾ ਤੇ ਬਸਪਾ ਆਗੂ ਜਸਵੀਰ ਸਿੰਘ ...
ਮਾਨਸਾ, 12 ਜੂਨ (ਸਟਾਫ਼ ਰਿਪੋਰਟਰ)- ਬੁਢਲਾਡਾ ਹਲਕੇ ਦੇ ਵਿਧਾਇਕ ਬੁੱਧ ਰਾਮ ਨੇ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਮੁੱਖ ਕਾਰਜਕਾਰੀ ਅਫ਼ਸਰ ਅਜੋਏ ਸ਼ਰਮਾ ਦੇ ਦਫ਼ਤਰ ਚੰਡੀਗੜ੍ਹ ਵਿਖੇ ਬੁਢਲਾਡਾ ਦੀਆਂ ਸਮੱਸਿਆਵਾਂ ਸਬੰਧੀ ਮਿਲੇ | ਮੰਗ ਪੱਤਰ ਦਿੰਦਿਆਂ ਉਨ੍ਹਾਂ ...
ਬੁਢਲਾਡਾ, 12 ਜੂਨ (ਨਿ.ਪ.ਪ.)- ਗੁਰਦੁਆਰਾ ਸਿੰਘ ਸਭਾ ਨਵੀਨ ਦੀ ਸੰਗਤ ਵਲੋਂ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 14 ਜੂਨ ਨੂੰ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ | ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਇੰਦਰਜੀਤ ਸਿੰਘ ਟੋਨੀ ਨੇ ਦੱਸਿਆ ਕਿ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX