ਤਾਜਾ ਖ਼ਬਰਾਂ


ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਆਲਮਗੜ੍ਹ ਚੌਕ 'ਤੇ ਲਾਇਆ ਧਰਨਾ
. . .  12 minutes ago
ਅਬੋਹਰ, 29 ਜੁਲਾਈ (ਸੰਦੀਪ ਸੋਖਲ) - ਅਬੋਹਰ ਗੰਗਾਨਗਰ ਰੋਡ ਪਿੰਡ ਆਲਮਗੜ੍ਹ ਚੌਕ 'ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ...
ਆਸ਼ਾ ਵਰਕਰਾਂ ਵਲੋਂ ਲੁਧਿਆਣਾ ਦੇ ਡੀ.ਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ, ਜੰਮ ਕੇ ਕੀਤੀ ਨਾਅਰੇਬਾਜ਼ੀ
. . .  28 minutes ago
ਲੁਧਿਆਣਾ, 29 ਜੁਲਾਈ (ਰੁਪੇਸ਼ ਕੁਮਾਰ) - ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਆਸ਼ਾ ਵਰਕਰਾਂ ਵਲੋਂ ਲੁਧਿਆਣਾ ਦੇ ਡੀ.ਸੀ. ਦਫ਼ਤਰ ਦੇ...
ਸੁਖਬੀਰ ਸਿੰਘ ਬਾਦਲ ਵਲੋਂ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਧਰਮ-ਪਤਨੀ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ
. . .  42 minutes ago
ਚੰਡੀਗੜ੍ਹ, 29 ਜੁਲਾਈ (ਅਜੀਤ ਬਿਊਰੋ) - ਸ਼੍ਰੋਮਣੀ ਅਕਾਲੀ ਦਲ (ਬ ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ...
ਜਲੰਧਰ ਦੇ ਕਾਂਗਰਸ ਭਵਨ ਪਹੁੰਚੇ ਨਵਜੋਤ ਸਿੰਘ ਸਿੱਧੂ
. . .  about 1 hour ago
ਜਲੰਧਰ, 29 ਜੁਲਾਈ - ਜਲੰਧਰ ਦੇ ਕਾਂਗਰਸ ਭਵਨ ਪਹੁੰਚੇ ਨਵਜੋਤ ਸਿੰਘ...
ਬਗਦਾਦ ਵਿਚ ਅਮਰੀਕੀ ਦੂਤਾਵਾਸ ਦੇ ਨੇੜੇ ਦਾਗੇ ਗਏ ਦੋ ਰਾਕੇਟ
. . .  about 1 hour ago
ਬਗਦਾਦ (ਇਰਾਕ ), 29 ਜੁਲਾਈ - ਇਰਾਕ ਦੀ ਰਾਜਧਾਨੀ ਬਗਦਾਦ ਵਿਚ ਅਮਰੀਕੀ ਦੂਤਾਵਾਸ ਦੇ ਨੇੜੇ ...
ਰਾਜ ਸਭਾ 2 ਵਜੇ ਤੱਕ ਮੁਲਤਵੀ
. . .  about 1 hour ago
ਨਵੀਂ ਦਿੱਲੀ, 29 ਜੁਲਾਈ - ਰਾਜ ਸਭਾ 2 ਵਜੇ ਤੱਕ...
ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਸਪਾ ਸਮੇਤ ਵਿਰੋਧੀ ਧਿਰਾਂ ਦਾ ਸੰਸਦ ਵਿਚ ਪ੍ਰਦਰਸ਼ਨ
. . .  about 1 hour ago
ਨਵੀਂ ਦਿੱਲੀ, 29 ਜੁਲਾਈ - ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਅਤੇ ਬਸਪਾ ਦੇ ਰਿਤੇਸ਼ ਪਾਂਡੇ ਸਮੇਤ...
ਕਾਂਗਰਸ ਦਾ ਕੇਜਰੀਵਾਲ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
. . .  about 1 hour ago
ਨਵੀਂ ਦਿੱਲੀ, 29 ਜੁਲਾਈ - ਦਿੱਲੀ ਕਾਂਗਰਸ ਨੇ ਸਿਵਲ ਲਾਈਨਜ਼ ਖੇਤਰ ...
ਲੋਕ ਸਭਾ 12:30 ਵਜੇ ਤੱਕ ਮੁਲਤਵੀ
. . .  about 2 hours ago
ਨਵੀਂ ਦਿੱਲੀ, 29 ਜੁਲਾਈ - ਲੋਕ ਸਭਾ 12:30 ਵਜੇ ਤੱਕ...
ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਧਰਮ ਪਤਨੀ ਮਹਿੰਦਰ ਕੌਰ ਦਾ ਦੇਹਾਂਤ, ਇਲਾਕੇ ਵਿਚ ਸੋਗ ਦੀ ਲਹਿਰ
. . .  about 2 hours ago
ਰਾਏਕੋਟ, 29 ਜੁਲਾਈ (ਸੁਸ਼ੀਲ) - ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਟਕਸਾਲੀ ਅਕਾਲੀ ਆਗੂ ਲੋਹ ਪੁਰਸ਼ ਜਥੇਦਾਰ ਜਗਦੇਵ ਸਿੰਘ ...
ਪਿੰਡ ਚੁਨਾਗਰਾ ਦੇ ਗੁੱਗਾ ਮੈੜੀ ਦੇ ਮਹੰਤ ਦਾ ਤੇਜ ਹਥਿਆਰਾਂ ਨਾਲ ਕਤਲ
. . .  about 2 hours ago
ਪਾਤੜਾਂ, 29 ਜੁਲਾਈ (ਜਗਦੀਸ਼ ਸਿੰਘ ਕੰਬੋਜ) - ਪਾਤੜਾਂ ਦੇ ਨਾਲ ਲੱਗਦੇ ਪਿੰਡ ਚੁਨਾਗਰਾਂ ਵਿਖੇ ਗੁੱਗਾ ਮੈੜੀ ਦੀ ਸੇਵਾ ਕਰਦੇ...
ਕਾਂਗਰਸ ਭਵਨ ਜਲੰਧਰ ਪਹੁੰਚਣਗੇ ਅੱਜ ਸਿੱਧੂ
. . .  about 2 hours ago
ਜਲੰਧਰ, 29 ਜੁਲਾਈ (ਚਿਰਾਗ ਸ਼ਰਮਾ) - ਨਵਜੋਤ ਸਿੰਘ ਸਿੱਧੂ ਜਲਦ ਹੀ ਕਾਂਗਰਸ ਭਵਨ ਜਲੰਧਰ ਪਹੁੰਚ ਰਹੇ ਹਨ | ਇੱਥੇ ਸਿੱਧੂ ਵਰਕਰ...
ਸੰਸਦ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਮੈਂਬਰ ਖ਼ਿਲਾਫ਼ ਹੋ ਸਕਦੀ ਹੈ ਕਾਰਵਾਈ
. . .  about 2 hours ago
ਨਵੀਂ ਦਿੱਲੀ, 29 ਜੁਲਾਈ - ਲੋਕ ਸਭਾ ਸਪੀਕਰ ਓਮ ਬਿਰਲਾ ਦਾ ਕਹਿਣਾ ਹੈ ਕਿ ਸਦਨ ਦੇ ਕੁਝ ਮੈਂਬਰ ਉਨ੍ਹਾਂ ਘਟਨਾਵਾਂ...
ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਹੋ ਰਹੀ ਹੱਲਾ ਬੋਲ ਰੈਲੀ ਲਈ ਸੈਂਕੜੇ ਮੁਲਾਜ਼ਮ ਸੁਲਤਾਨਪੁਰ ਲੋਧੀ ਤੋਂ ਰਵਾਨਾ
. . .  about 2 hours ago
ਸੁਲਤਾਨਪੁਰ ਲੋਧੀ, 29 ਜੁਲਾਈ (ਥਿੰਦ, ਹੈਪੀ, ਲਾਡੀ) - ਸਾਂਝੇ ਮੁਲਾਜ਼ਮ ਫ਼ਰੰਟ ਪੰਜਾਬ ਵਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ...
ਰਾਜ ਸਭਾ ਦੁਪਹਿਰ 12 ਵਜੇ ਤੱਕ ਮੁਲਤਵੀ
. . .  about 2 hours ago
ਨਵੀਂ ਦਿੱਲੀ, 29 ਜੁਲਾਈ - ਰਾਜ ਸਭਾ ਦੁਪਹਿਰ 12 ਵਜੇ...
ਕਾਂਗਰਸ ਦੇ ਸੰਸਦ ਮੈਂਬਰਾਂ ਦਾ ਕਿਸਾਨਾਂ ਦੇ ਹੱਕ ਵਿਚ ਪ੍ਰਦਰਸ਼ਨ
. . .  about 2 hours ago
ਨਵੀਂ ਦਿੱਲੀ, 29 ਜੁਲਾਈ - ਕਾਂਗਰਸ ਦੇ ਸੰਸਦ ਮੈਂਬਰਾਂ ਨੇ ਕਿਸਾਨਾਂ ਦੇ ਹੱਕ ਵਿਚ...
ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਵਿਧਾਇਕ ਦੀ ਅਗਵਾਈ 'ਚ ਥਾਣੇ ਅੰਦਰ ਲਗਾਇਆ ਧਰਨਾ
. . .  about 3 hours ago
ਬਠਿੰਡਾ, 29 ਜੁਲਾਈ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਅਗਵਾਈ ਵਿਚ...
ਸਾਂਝਾ ਮੁਲਾਜ਼ਮ ਮੰਚ ਵਲੋਂ ਪਟਿਆਲਾ ਰੈਲੀ ਲਈ ਪਠਾਨਕੋਟ ਤੋਂ ਕਾਫ਼ਲੇ ਹੋਏ ਰਵਾਨਾ
. . .  about 3 hours ago
ਪਠਾਨਕੋਟ, 29 ਜੁਲਾਈ (ਸੰਧੂ) - ਪੰਜਾਬ ਅਤੇ ਯੂ.ਟੀ. ਸਾਂਝਾ ਮੁਲਾਜ਼ਮ ਮੰਚ ਵਲੋਂ ਪੇਅ ਕਮਿਸ਼ਨ ਦੇ ਖ਼ਿਲਾਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ...
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 43,509 ਨਵੇਂ ਮਾਮਲੇ
. . .  about 3 hours ago
ਨਵੀਂ ਦਿੱਲੀ, 29 ਜੁਲਾਈ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 43,509 ਨਵੇਂ...
ਭਦੌੜ ਤੋਂ ਹੱਲਾ ਬੋਲ ਰੈਲੀ ਵਿਚ ਸ਼ਾਮਿਲ ਹੋਣ ਲਈ ਜਥਾ ਰਵਾਨਾ ਹੋਇਆ
. . .  about 3 hours ago
ਭਦੌੜ, 29 ਜੁਲਾਈ ( ਰਜਿੰਦਰ ਬੱਤਾ, ਵਿਨੋਦ ਕਲਸੀ ) - ਪੇਅ ਕਮਿਸ਼ਨ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਸਾਂਝੇ ਮੁਲਾਜ਼ਮ ਮੁਹਾਜ਼ ਵਲੋਂ ...
ਭਾਰੀ ਮੀਂਹ ਕਾਰਨ ਇਤਿਹਾਸਿਕ ਨਗਰ ਤਲਵੰਡੀ ਸਾਬੋ ਬਣਿਆ ਟਾਪੂ
. . .  about 4 hours ago
ਤਲਵੰਡੀ ਸਾਬੋ, 29 ਜੁਲਾਈ (ਰਣਜੀਤ ਸਿੰਘ ਰਾਜੂ) ਅੱਜ ਸਵੇਰ ਤੜਕਸਾਰ ਤੋਂ ਹੋ ਰਹੀ ਭਾਰੀ ਬਾਰਸ਼ ...
ਮੁੱਕੇਬਾਜ਼ ਸਤੀਸ਼ ਕੁਮਾਰ ਨੇ ਜਮੈਕਾ ਦੇ ਰਿਕਾਰਡੋ ਬਰਾਊਨ ਨੂੰ 4-1 ਨਾਲ ਹਰਾਇਆ
. . .  about 4 hours ago
ਟੋਕੀਓ ,29 ਜੁਲਾਈ - ਮੁੱਕੇਬਾਜ਼ ਸਤੀਸ਼ ਕੁਮਾਰ ਨੇ ਪੁਰਸ਼ਾਂ ਦੇ ਸੁਪਰ...
ਨਵੀਂ ਸਿੱਖਿਆ ਨੀਤੀ ਦੇ ਅੱਜ ਇਕ ਸਾਲ ਪੂਰੇ ਹੋਣ 'ਤੇ ਪ੍ਰਧਾਨ ਮੰਤਰੀ ਕਈ ਪਹਿਲਕਦਮੀਆਂ ਦੀ ਕਰਨਗੇ ਸ਼ੁਰੂਆਤ
. . .  1 minute ago
ਨਵੀਂ ਦਿੱਲੀ, 29 ਜੁਲਾਈ - ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਟਵੀਟ ਕਰਕੇ ਕਿਹਾ...
ਇਮਰਾਨ ਖਾਨ ਦਾ ਕਹਿਣਾ ਹੈ ਕਿ ਤਾਲਿਬਾਨ ਆਮ ਨਾਗਰਿਕ ਹੁੰਦੇ ਹਨ ਨਾ ਕਿ ਫ਼ੌਜ ਜਥੇਬੰਦੀਆਂ
. . .  about 5 hours ago
ਇਸਲਾਮਾਬਾਦ, 29 ਜੁਲਾਈ - ਇਮਰਾਨ ਖਾਨ ਦਾ ਕਹਿਣਾ ਹੈ ਕਿ ...
ਟੋਕੀਓ ਉਲੰਪਿਕਸ: ਪੁਰਸ਼ ਹਾਕੀ ਪੂਲ ਏ ਮੈਚ ਵਿਚ ਭਾਰਤ ਨੇ ਅਰਜਨਟੀਨਾ ਨੂੰ 3-1 ਨਾਲ ਹਰਾਇਆ।
. . .  about 5 hours ago
ਟੋਕੀਓ ,29 ਜੁਲਾਈ - ਪੁਰਸ਼ ਹਾਕੀ ਪੂਲ ਏ ਮੈਚ ਵਿਚ ਭਾਰਤ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 32 ਜੇਠ ਸੰਮਤ 553
ਿਵਚਾਰ ਪ੍ਰਵਾਹ: ਸਮੱਸਿਆਵਾਂ ਤੋਂ ਨਜ਼ਰਾਂ ਫੇਰਨ ਨਾਲ ਉਹ ਘਟਦੀਆਂ ਨਹੀਂ, ਸਗੋਂ ਉਹ ਹੋਰ ਵੱਡੀਆਂ ਹੋ ਜਾਂਦੀਆਂ ਹਨ। -ਲੀਕਰ ਬੂਜੀਏ

ਪਟਿਆਲਾ

ਬੁੱਢਣਪੁਰ ਵਿਖੇ ਵਿਧਾਇਕ ਕੰਬੋਜ ਨੂੰ ਪਿੰਡ ਵਾਸੀਆਂ ਨੇ ਵਿਖਾਈਆਂ ਕਾਲੀਆਂ ਝੰਡੀਆਂ, 'ਵਾਪਸ ਜਾਓ' ਦੇ ਲਗਾਏ ਨਾਅਰੇ

ਬਨੂੜ, 13 ਜੂਨ (ਭੁਪਿੰਦਰ ਸਿੰਘ)-ਰਾਜਪੁਰਾ ਦੇ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੂੰ ਅੱਜ ਦੁਪਹਿਰੇ ਬਨੂੜ ਨੇੜਲੇ ਪਿੰਡ ਬੁੱਢਣਪੁਰ ਵਿਖੇ ਵਿਕਾਸ ਕਾਰਜਾਂ ਲਈ ਗ੍ਰਾਂਟ ਦੇਣ ਆਏ ਨੂੰ ਪਿੰਡ ਵਾਸੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ | ਵਿਰੋਧ ਕਰਨ ਵਾਲਿਆਂ ਨੇ ਵਿਧਾਇਕ ਦੀ ਗੱਡੀ ਘੇਰ ਕੇ ਵਾਪਸ ਜਾਓ ਅਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇ ਲਗਾਏ, ਜਿਨ੍ਹਾਂ 'ਚ ਵੱਡੀ ਗਿਣਤੀ ਨੌਜਵਾਨ, ਬੱਚੇ, ਬਜ਼ੁਰਗ ਤੇ ਔਰਤਾਂ ਸ਼ਾਮਿਲ ਸਨ | ਵਿਰੋਧ ਕਾਰਨ ਵਿਧਾਇਕ ਕੰਬੋਜ ਨੇ ਜਲਦ ਆਪਣਾ ਪ੍ਰੋਗਰਾਮ ਸਮੇਟਿਆ ਤੇ ਪੁਲਿਸ ਦੇ ਸਹਿਯੋਗ ਨਾਲ ਭੀੜ 'ਚੋਂ ਗੱਡੀ 'ਚ ਬੈਠ ਕੇ ਨਿਕਲ ਗਏ | ਅੱਜ ਦੁਪਹਿਰੇ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਪਿੰਡ ਦੇ ਵਿਕਾਸ ਕਾਰਜਾਂ ਲਈ ਗ੍ਰਾਂਟ ਦਾ ਚੈੱਕ ਤੇ ਦਲਿਤ ਪਰਿਵਾਰਾਂ ਨੂੰ 2-2 ਵਿਸਵੇ ਦੇ ਪਲਾਟ ਦੇਣ ਲਈ ਪੁੱਜੇ ਹੋਏ ਸਨ, ਜਿਸ ਸਬੰਧੀ ਪਿੰਡ ਦੀ ਸਰਪੰਚ ਦਵਿੰਦਰ ਕੌਰ ਵਲੋਂ ਪ੍ਰੋਗਰਾਮ ਰੱਖਿਆ ਹੋਇਆ ਸੀ | ਇਸ ਮੌਕੇ ਪਿੰਡ ਦੇ ਕੁਝ ਵਿਅਕਤੀਆਂ ਨੂੰ ਪਾਰਟੀ 'ਚ ਸ਼ਮੂਲੀਅਤ ਵੀ ਕਰਵਾਈ ਗਈ | ਵਿਧਾਇਕ ਕੰਬੋਜ ਨੂੰ ਪਿੰਡ ਵਾਸੀਆਂ ਦੇ ਵਿਰੋਧ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਆਪਣਾ ਪ੍ਰੋਗਰਾਮ ਜਲਦ ਨਿਬੇੜ ਦਿੱਤਾ ਤੇ ਜਦੋਂ ਉਹ ਜਾਣ ਲੱਗੇ ਤਾਂ ਵੱਡੀ ਗਿਣਤੀ 'ਚ ਕਾਲੀਆਂ ਅਤੇ ਕਿਸਾਨੀ ਸੰਘਰਸ਼ ਵਾਲੀਆਂ ਝੰਡੀਆਂ ਲੈ ਕੇ ਪਿੰਡ ਵਾਸੀਆਂ ਨੇ ਉਨ੍ਹਾਂ ਦੀ ਗੱਡੀ ਘੇਰ ਕੇ ਨਾਅਰੇਬਾਜ਼ੀ ਕੀਤੀ, ਜਿਸ ਤੋਂ ਬਾਅਦ ਵੱਡੀ ਗਿਣਤੀ 'ਚ ਪੁੱਜੀ ਬਨੂੜ ਪੁਲਿਸ ਨੇ ਪਿੰਡ ਵਾਸੀਆਂ ਨਾਲ ਜੱਦੋ ਜ਼ਹਿਦ ਕਰਦੇ ਹੋਏ ਉਨ੍ਹਾਂ ਨੂੰ ਗੱਡੀ 'ਚ ਬਿਠਾ ਕੇ ਰਵਾਨਾ ਕੀਤਾ | ਪਿੰਡ ਵਾਸੀ ਲਖਵਿੰਦਰ ਸਿੰਘ, ਗੁਰਜਿੰਦਰ ਸਿੰਘ, ਸੁਖਬੀਰ ਸਿੰਘ, ਹਰਮਨ ਸਿੰਘ, ਵਰਿੰਦਰ ਸਿੰਘ, ਬਲਜਿੰਦਰ ਸਿੰਘ, ਕੁਲਵੰਤ ਕੌਰ, ਹਰਬੰਸ ਕੌਰ, ਜਸਪ੍ਰੀਤ ਕੌਰ, ਕੁਲਦੀਪ ਕੌਰ, ਮਨਪ੍ਰੀਤ ਕੌਰ ਸਮੇਤ ਵੱਡੀ ਗਿਣਤੀ 'ਚ ਇਕੱਠੇ ਹੋਏ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਜਦੋਂ ਤੱਕ ਕਿਸਾਨੀ ਮੁੱਦੇ ਹੱਲ ਨਹੀਂ ਹੋ ਜਾਂਦੇ, ਉਦੋਂ ਤੱਕ ਉਹ ਕਿਸੇ ਵੀ ਰਾਜਸੀ ਆਗੂ ਨੂੰ ਪਿੰਡ 'ਚ ਵੜਨ ਨਹੀਂ ਦੇਣਗੇ | ਪਿੰਡ ਵਾਸੀਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਸੱਤਾ 'ਚ ਆਇਆ ਸਾਢੇ ਚਾਰ ਸਾਲ ਦੇ ਕਰੀਬ ਹੋ ਚੁੱਕੇ ਹਨ ਤੇ ਮੁੱਖ ਮੰਤਰੀ ਨੇ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦਿਆਂ 'ਚੋਂ ਇਕ ਵੀ ਪੂਰਾ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਵਿਧਾਇਕ ਸਾਹਿਬ ਨੇ ਚਾਰ ਸਾਲ ਤਾਂ ਪਿੰਡ ਦੇ ਵਿਕਾਸ ਕਾਰਜਾਂ ਵੱਲ ਧਿਆਨ ਨਹੀਂ ਦਿੱਤਾ ਤੇ ਚੋਣਾਂ ਨੇੜੇ ਆਉਂਦੀਆਂ ਵੇਖ ਪਿੰਡ ਨੂੰ ਗ੍ਰਾਂਟਾਂ ਦੇਣ ਦੀ ਯਾਦ ਆ ਗਈ | ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ 'ਚ ਪੀਣ ਵਾਲੇ ਪਾਣੀ ਦਾ, ਪਾਣੀ ਦੀ ਨਿਕਾਸੀ ਦੀ ਬੁਰੀ ਹਾਲਤ ਹੈ | ਪਿੰਡ ਦੇ ਨੌਜਵਾਨਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਪਿੰਡ ਦੇ ਇਕ ਵੀ ਨੌਜਵਾਨ ਨਾ ਨੌਕਰੀ, ਨਾ ਰੁਜ਼ਗਾਰ ਮਿਲਿਆ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਪਿੰਡ ਦੇ ਲੜੇ ਲਿਖੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਤੇ ਰੁਜ਼ਗਾਰ ਦਿੱਤਾ ਜਾਵੇ |
ਵਿਰੋਧ ਕਰਨ ਵਾਲੇ ਕਿਸਾਨ ਨਹੀਂ ਬਲਕਿ 'ਆਪ' ਦੇ ਵਰਕਰ ਹਨ-ਵਿਧਾਇਕ ਕੰਬੋਜ
ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਅੱਜ ਦੀ ਘਟਨਾ ਨੂੰ ਮੰਦਭਾਗਾ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦਾ ਵਿਰੋਧ ਕਰਨ ਵਾਲੇ ਕਿਸਾਨ ਜਥੇਬੰਦੀਆਂ ਦੇ ਆਗੂ ਨਹੀਂ ਬਲਕਿ ਪਿੰਡ ਦੇ ਹੀ ਆਮ ਆਦਮੀ ਪਾਰਟੀ ਦੇ ਵਰਕਰ ਹਨ | ਉਨ੍ਹਾਂ ਕਿਹਾ ਕਿ ਪਿੰਡ 'ਚ ਲੱਖਾਂ ਰੁਪਏ ਦੀ ਕੀਮਤ ਨਾਲ ਵਿਕਾਸ ਕਾਰਜ ਕਰਵਾਏ ਜਾ ਚੁੱਕੇ ਹਨ ਤੇ ਰਹਿੰਦੇ ਕੰਮ ਚੱਲ ਰਹੇ ਹਨ | ਉਨ੍ਹਾਂ ਕਿਹਾ ਕਿ ਪਿੰਡ ਦੇ 'ਆਪ' ਤੇ ਅਕਾਲੀ ਦਲ ਦੇ ਵੱਡੀ ਗਿਣਤੀ 'ਚ ਵਰਕਰਾਂ ਨੂੰ ਅੱਜ ਕਾਂਗਰਸ 'ਚ ਸ਼ਮੂਲੀਅਤ ਕਰਵਾਈ ਗਈ ਹੈ, ਜਿਸ ਨੂੰ ਲੈ ਕੇ ਇਹ ਖ਼ਫ਼ਾ ਸਨ ਤੇ ਉਨ੍ਹਾਂ ਨੇ ਵਿਰੋਧ ਦਾ ਇਹ ਤਰੀਕਾ ਅਪਣਾਇਆ | ਇਸ ਤੋਂ ਇਲਾਵਾ ਵਿਧਾਇਕ ਕੰਬੋਜ ਨੇ ਕਿਹਾ ਕਿ ਉਨ੍ਹਾਂ ਵਲੋਂ ਪਿੰਡ ਬੱੁਢਣਪੁਰ ਵਿਖੇ ਹੀ 10 ਕਰੋੜ ਦੀ ਲਾਗਤ ਨਾਲ ਡਾਈਟ ਕਾਲਜ ਬਣਵਾਇਆ ਜਾ ਰਿਹਾ ਹੈ, ਜਿਸ ਦਾ ਕੰਮ ਵੱਡੀ ਪੱਧਰ 'ਤੇ ਚੱਲ ਰਿਹਾ ਹੈ |

ਬਿਜਲੀ ਸਪਲਾਈ ਚਾਲੂ ਨਾ ਕਰਨ 'ਤੇ ਬਾਦਸ਼ਾਹਪੁਰ ਬਿਜਲੀ ਗਰਿੱਡ ਮੂਹਰੇ ਕਿਸਾਨ ਯੂਨੀਅਨ ਵਲੋਂ ਧਰਨਾ ਦੇ ਕੇ ਨਾਅਰੇਬਾਜ਼ੀ

ਪਾਤੜਾਂ, 13 ਜੂਨ (ਜਗਦੀਸ਼ ਸਿੰਘ ਕੰਬੋਜ)-ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ 10 ਜੂਨ ਤੋਂ ਰੋਜ਼ਾਨਾ 8 ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਦੇਣ ਦੇ ਦਾਅਵੇ ਕੀਤੇ ਜਾ ਰਹੇ ਪਰ ਬਾਦਸ਼ਾਹਪੁਰ ਇਲਾਕੇ ਦੇ ਕਿਸਾਨਾਂ ਨੂੰ ਇਹ ਸਪਲਾਈ ਅਜੇ ਤੱਕ ਨਾ ਮਿਲਣ ...

ਪੂਰੀ ਖ਼ਬਰ »

ਸ਼ਿਵ ਸੈਨਾ ਹਿੰਦੁਸਤਾਨ ਨੇ ਪ੍ਰਸ਼ੋਤਮ ਗੋਸਵਾਮੀ ਨੂੰ ਪਟਿਆਲਾ ਦਿਹਾਤੀ ਦਾ ਪ੍ਰਧਾਨ ਐਲਾਨਿਆ

ਪਟਿਆਲਾ 13 ਜੂਨ (ਧਰਮਿੰਦਰ ਸਿੰਘ ਸਿੱਧੂ)-ਸ਼ਿਵ ਸੈਨਾ ਹਿੰਦੁਸਤਾਨ ਜ਼ਿਲ੍ਹਾ ਪਟਿਆਲਾ ਨੂੰ ਮਜ਼ਬੂਤ ਕਰਨ ਦੀ ਮੁਹਿੰਮ ਨੂੰ ਹੋਰ ਤੇਜ਼ ਕਰਦੇ ਹੋਏ ਪ੍ਰਸ਼ੋਤਮ ਗੋਸਵਾਮੀ ਨੂੰ ਜੋ ਸਨੌਰ ਵਿਧਾਨ ਸਭਾ ਤੋਂ ਪਾਰਟੀ ਦੇ ਉਮੀਦਵਾਰ ਰਹਿ ਚੁੱਕੇ ਹਨ, ਨੂੰ ਜ਼ਿਲ੍ਹਾ ਸ਼ਿਵ ...

ਪੂਰੀ ਖ਼ਬਰ »

95 ਹਜ਼ਾਰ ਦੀ ਜਾਅਲੀ ਕਰੰਸੀ ਸਣੇ 3 ਕਾਰ ਸਵਾਰ ਗਿ੍ਫ਼ਤਾਰ

ਰਾਜਪੁਰਾ, 13 ਜੂਨ (ਜੀ.ਪੀ. ਸਿੰਘ)-ਥਾਣਾ ਸਦਰ ਦੀ ਪੁਲਿਸ ਨੇ ਰਾਜਪੁਰਾ-ਸਰਹਿੰਦ ਕੌਮੀ ਸ਼ਾਹ ਮਾਰਗ ਨੰਬਰ-44 'ਤੇ ਨਾਕਾਬੰਦੀ ਦੌਰਾਨ ਸਵਿਫ਼ਟ ਕਾਰ ਸਵਾਰ 3 ਵਿਅਕਤੀਆਂ ਨੂੰ 95 ਹਜ਼ਾਰ ਦੀ ਜਾਅਲੀ ਕਰੰਸੀ ਸਣੇ ਗਿ੍ਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ...

ਪੂਰੀ ਖ਼ਬਰ »

72 ਘੰਟਿਆਂ ਦੇ ਬਿਜਲੀ ਕੱਟ ਨੇ ਖੱਜਲ ਕੀਤੇ ਹਲਕਾ ਘਨੌਰ ਦੇ ਲੋਕ

ਘਨੌਰ, 13 ਜੂਨ (ਜਾਦਵਿੰਦਰ ਸਿੰਘ ਜੋਗੀਪੁਰ)-10 ਜੂਨ ਵਾਲੀ ਸ਼ਾਮ ਨੂੰ ਆਏ ਚੱਕਰਵਰਤੀ ਤੂਫ਼ਾਨ ਨੇ ਜੋ ਤਬਾਹੀ ਮਚਾਈ ਉਹ ਕਿਸੇ ਤੋਂ ਛੁਪੀ ਨਹੀਂ ਹੈ ਅਤੇ ਇਲਾਕੇ 'ਚ ਇਸ ਤੋਂ ਭਰਵਾਵਿਤ ਹੋ ਸੈਂਕੜੇ ਪਿੰਡਾਂ 'ਚ ਪਿਛਲੇ 72 ਘੰਟੇ ਤੋਂ ਬਿਜਲੀ ਗੁਲ ਹੈ | ਇਸ ਤੂਫ਼ਾਨ ਨਾਲ ਜਿੱਥੇ ...

ਪੂਰੀ ਖ਼ਬਰ »

ਕਾਂਗਰਸ 'ਚ ਸ਼ਾਮਿਲ ਹੋਏ ਜਸਦੀਪ ਸ਼ਰਮਾ ਦੇ ਪਰਿਵਾਰ ਨੂੰ ਪਾਰਟੀ 'ਚ ਮਿਲੇਗਾ ਮਾਣ ਸਨਮਾਨ- ਹੈਰੀਮਾਨ

ਦੇਵੀਗੜ੍ਹ, 13 ਜੂਨ (ਰਾਜਿੰਦਰ ਸਿੰਘ ਮੌਜੀ)-ਹਲਕਾ ਸਨੌਰ 'ਚ ਸ਼ੋ੍ਰਮਣੀ ਅਕਾਲੀ ਦਲ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਪਿੰਡ ਅਹਿਰੂ ਕਲਾਂ ਦੇ ਯੂਥ ਆਗੂ ਜਸਦੀਪ ਸਿੰਘ ਸੋਨੂੰ, ਰਾਧੇ ਸ਼ਾਮ ਅਤੇ ਜਤਿੰਦਰ ਸ਼ਰਮਾ ਨੇ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਦਾ ਫ਼ੈਸਲਾ ਕਰ ਲਿਆ, ...

ਪੂਰੀ ਖ਼ਬਰ »

ਸਿੱਖਿਆ ਮਹਿਕਮੇ 'ਚ 'ਸਭ ਚੰਗਾ ਹੈ' ਦਿਖਾਉਣ ਵਾਲੇ ਸਿੱਖਿਆ ਸਕੱਤਰ ਦਾ 18 ਨੂੰ ਹੋਵੇਗਾ ਘਿਰਾਓ-ਡੀ. ਟੀ. ਐੱਫ਼.

ਪਟਿਆਲਾ, 13 ਜੂਨ (ਧਰਮਿੰਦਰ ਸਿੰਘ ਸਿੱਧੂ)- ਸਾਂਝਾ ਅਧਿਆਪਕ ਮੋਰਚਾ ਦੇ ਸੱਦੇ ਤੇ 18 ਜੂਨ ਨੂੰ ਸਿੱਖਿਆ ਸਕੱਤਰ ਦੇ ਦਫ਼ਤਰ ਦੇ ਕੀਤੇ ਜਾਣ ਵਾਲੇ ਘਿਰਾਓ ਦੀਆਂ ਤਿਆਰੀਆਂ ਦੇ ਸਬੰਧ 'ਚ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪਟਿਆਲਾ ਇਕਾਈ ਵਲੋਂ ਇਕ ਮੀਟਿੰਗ ਸਥਾਨਕ ਨਹਿਰੂ ...

ਪੂਰੀ ਖ਼ਬਰ »

ਮੋਟਰਸਾਈਕਲ ਚੋਰੀ

ਪਟਿਆਲਾ, 13 ਜੂਨ (ਧਰਮਿੰਦਰ ਸਿੰਘ ਸਿੱਧੂ)-ਥਾਣਾ ਸਿਵਲ ਲਾਈਨ ਦੀ ਪੁਲਿਸ ਕੋਲ ਜਸਪਾਲ ਸਿੰਘ ਵਾਸੀ ਪਿੰਡ ਅਸਰਪੁਰ ਨੇ ਦੱਸਿਆ ਕਿ ਉਹ ਸਾਡੇ 7 ਵਜੇ ਸਵੇਰੇ ਆਪਣੇ ਮੋਟਰਸਾਈਕਲ ਹੀਰੋ ਡੀਲਕਸ ਨੂੰ ਮੈਡੀਕਲ ਕਾਲਜ ਵਿਖੇ ਖੜ੍ਹਾ ਕੀਤਾ ਸੀ ਪਰ ਜਦੋਂ ਦੁਪਹਿਰ ਢਾਈ ਵਜੇ ਵਾਪਸ ਆ ...

ਪੂਰੀ ਖ਼ਬਰ »

3 ਸੱਟੇਬਾਜ਼ 8610 ਰੁਪਏ ਦੀ ਨਕਦੀ ਸਮੇਤ ਕਾਬੂ

ਸਮਾਣਾ, 13 ਜੂਨ (ਹਰਵਿੰਦਰ ਸਿੰਘ ਟੋਨੀ, ਗੁਰਦੀਪ ਸ਼ਰਮਾ)-ਸ਼ਹਿਰ 'ਚ ਦੜੇ ਸੱਟੇ ਦਾ ਗੈਰ-ਕਾਨੂੰਨੀ ਧੰਦਾ ਕਰਨ ਵਾਲੇ ਗਲਤ ਅਨਸਰਾਂ ਨੂੰ ਕਿਸੇ ਵੀ ਹਾਲਾਤ 'ਚ ਬਖ਼ਸ਼ਿਆ ਨਹੀਂ ਜਾਵੇਗਾ | ਦੜੇ ਸੱਟੇ ਦੇ ਧੰਦੇ ਨਾਲ ਜੁੜੇ ਸਮਾਜ ਵਿਰੋਧੀ ਅਨਸਰਾਂ ਜੋ ਵਾਰ-ਵਾਰ ਕਾਬੂ ਆਉਣ 'ਤੇ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 64 ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਤੇ 5 ਦੀ ਮੌਤ-ਸਿਵਲ ਸਰਜਨ

ਪਟਿਆਲਾ, 13 ਜੂਨ (ਧਰਮਿੰਦਰ ਸਿੰਘ ਸਿੱਧੂ)-ਅੱਜ ਜ਼ਿਲੇ੍ਹ 'ਚ 64 ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ | ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਜ਼ਿਲੇ੍ਹ 'ਚ ਪ੍ਰਾਪਤ 3098 ਦੇ ਕਰੀਬ ਰਿਪੋਰਟਾਂ 'ਚੋਂ 64 ਕੋਰੋਨਾ ਪਾਜ਼ੀਟਿਵ ਪਾਏ ਗਏ ਹਨ, ਜਿਸ ਨਾਲ ਜ਼ਿਲੇ੍ਹ 'ਚ ...

ਪੂਰੀ ਖ਼ਬਰ »

ਮਿਲੇਨੀਅਮ ਵਰਲਡ ਸਕੂਲ ਵਿਖੇ ਆਨਲਾਈਨ ਸਮਰ ਕੈਂਪ ਅੱਜ

ਸਮਾਣਾ, 13 ਜੂਨ (ਪ੍ਰੀਤਮ ਸਿੰਘ ਨਾਗੀ/ਸਾਹਿਬ ਸਿੰਘ)-ਮਿਲੇਨੀਅਮ ਵਰਲਡ ਸਕੂਲ ਸਮਾਣਾ ਵਿਖੇ ਆਨਲਾਈਨ ਸਮਰ ਕੈਂਪ 14 ਜੂਨ ਨੂੰ ਲਗਾਇਆ ਜਾ ਰਿਹਾ ਹੈ | ਸਕੂਲ ਦੇ ਚੇਅਰਮੈਨ ਡਾਕਟਰ ਕੇ. ਕੇ. ਜੌਹਰੀ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਆਨਲਾਈਨ ਹੀ ਕਲਾਸਾਂ ਲਗਾਈਆਂ ਜਾ ...

ਪੂਰੀ ਖ਼ਬਰ »

ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼, ਪਰਚਾ ਦਰਜ

ਪਟਿਆਲਾ, 13 ਜੂਨ (ਧਰਮਿੰਦਰ ਸਿੰਘ ਸਿੱਧੂ)-ਮਨਜਿੰਦਰ ਸਿੰਘ ਵਾਸੀ ਪੁਰਾਣਾ ਸਵਾਜਪੁਰ ਨੇ ਥਾਣਾ ਪਸਿਆਣਾ ਵਿਖੇ ਸ਼ਿਕਾਇਤ ਦਰਜ ਕਰਵਾਈ ਕਿ ਜਸਵਿੰਦਰ ਸਿੰਘ, ਜਗੀਰ ਸਿੰਘ ਵਾਸੀ ਪੁਰਾਣਾ ਸਵਾਜਪੁਰ, ਕਾਕੂ ਅਤੇ ਇਕ ਹੋਰ ਨਾਮਾਲੂਮ ਵਿਅਕਤੀ ਵਾਸੀ ਪਟਿਆਲਾ ਤੋਂ ਇਲਾਵਾ ...

ਪੂਰੀ ਖ਼ਬਰ »

ਮਿੰਨੀ ਟਰੱਕ 'ਚੋਂ 350 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਇਕ ਕਾਬੂ

ਭੁਨਰਹੇੜੀ, 13 ਜੂਨ (ਧਨਵੰਤ ਸਿੰਘ)-ਪੁਲਿਸ ਚੌਕੀ ਭੁਨਰਹੇੜੀ ਨੇ ਇਕ ਮਿੰਨੀ ਟਰੱਕ 'ਚੋਂ 350 ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਥਾਣਾ ਸਦਰ ਪਟਿਆਲਾ ਦੇ ਐੱਸ. ਐੱਚ. ਓ. ਕਰਮਜੀਤ ਸਿੰਘ ਨੇ ਦੱਸਿਆ ਪੁਲਿਸ ਜ਼ਿਲ੍ਹਾ ਮੁਖੀ ਡਾ. ਸੰਦੀਪ ...

ਪੂਰੀ ਖ਼ਬਰ »

53 ਸਾਲਾ ਵਿਅਕਤੀ 3 ਦਿਨਾਂ ਤੋਂ ਲਾਪਤਾ

ਬਨੂੜ, 13 ਜੂਨ (ਭੁਪਿੰਦਰ ਸਿੰਘ)-ਸਥਾਨਕ ਸ਼ਹਿਰ ਦੇ ਵਾਰਡ ਨੰਬਰ-5 ਦਾ 53 ਸਾਲਾ ਵਸਨੀਕ ਅਵਤਾਰ ਸਿੰਘ ਪੁੱਤਰ ਬਲਬੀਰ ਸਿੰਘ 10 ਜੂਨ ਤੋਂ ਭੇਦਭਰੇ ਹਾਲਾਤ 'ਚ ਲਾਪਤਾ ਹੈ | ਲਾਪਤਾ ਅਵਤਾਰ ਸਿੰਘ ਦੇ ਪੁੱਤਰ ਅਮਨਜੋਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਪਿਤਾ ...

ਪੂਰੀ ਖ਼ਬਰ »

ਬੇਰੁਜ਼ਗਾਰ ਈ. ਟੀ. ਟੀ. ਟੈੱਟ ਪਾਸ ਅਧਿਆਪਕ ਭਲਕੇ ਕਰਨਗੇ ਮੋਤੀ ਮਹਿਲ ਦਾ ਘਿਰਾਓ

ਪਟਿਆਲਾ, 13 ਜੂਨ (ਧਰਮਿੰਦਰ ਸਿੰਘ ਸਿੱਧੂ)-ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ. ਟੀ. ਟੀ. ਟੈੱਟ ਪਾਸ ਅਧਿਆਪਕ ਜਿੱਥੇ 85 ਦਿਨਾਂ ਤੋਂ ਪਟਿਆਲਾ ਟਾਵਰ 'ਤੇ ਸੁਰਿੰਦਰਪਾਲ ਗੁਰਦਾਸਪੁਰ ਸਿਹਤ ਵਿਗੜਨ 'ਤੇ ਰਾਤ ਨੂੰ ਭਰ ਮੀਂਹ ਹਨ੍ਹੇਰੀ ਦਾ ਸਾਹਮਣਾ ...

ਪੂਰੀ ਖ਼ਬਰ »

ਵੋਕੇਸ਼ਨਲ ਅਧਿਆਪਕਾਂ ਨੇ ਫੁਹਾਰਾ ਚੌਂਕ ਵਿਖੇ ਕੱਢਿਆ 'ਢੋਲ ਮਾਰਚ'

ਪਟਿਆਲਾ, 13 ਜੂਨ (ਧਰਮਿੰਦਰ ਸਿੰਘ ਸਿੱਧੂ)-ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਾਇ ਸਾਹਿਬ ਸਿੰਘ ਸਿੱਧੂ, ਸੂਬਾ ਮੀਤ ਪ੍ਰਧਾਨ ਨਵਨੀਤ ਕੁਮਾਰ, ਸਾਬਕਾ ਸੂਬਾ ਪ੍ਰਧਾਨ ਰਿਸ਼ੀ ਸੋਨੀ ਨੇ ਕੈਪਟਨ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਨਿਖੇਧੀ ਕਰਦੇ ...

ਪੂਰੀ ਖ਼ਬਰ »

ਘੱਗਰ ਪੱਟੀ 'ਤੇ ਵਸੇ ਪਿੰਡਾਂ ਦਾ ਧਰਤੀ ਹੇਠਲਾ ਪਾਣੀ ਖਾਰਾ ਹੋਣ ਕਾਰਨ ਬੰਜਰ ਹੋਣ ਲੱਗੀ ਜ਼ਮੀਨ, ਨਹਿਰੀ ਪਾਣੀ ਨੂੰ ਤਰਸੇ ਕਿਸਾਨ

ਸ਼ੁਤਰਾਣਾ, 13 ਜੂਨ (ਬਲਦੇਵ ਸਿੰਘ ਮਹਿਰੋਕ)-ਸਰਕਾਰਾਂ ਭਾਵੇਂ ਕਿਸਾਨ ਹਿਤੈਸ਼ੀ ਹੋਣ ਦਾ ਲੱਖ ਢੰਡੋਰਾ ਪਿੱਟਦੀਆਂ ਹਨ ਪਰ ਅਸਲ 'ਚ ਕਿਸਾਨਾਂ ਦੀ ਦੁਰਦਸ਼ਾ ਤਾਂ ਹਕੀਕਤ ਨੂੰ ਕੁਝ ਹੋਰ ਹੀ ਬਿਆਨ ਕਰਦੀ ਹੈ | ਇਹ ਹਾਲ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਕਿਸਾਨਾਂ ਦਾ ਹੈ ਜੋ ...

ਪੂਰੀ ਖ਼ਬਰ »

ਪੀ. ਏ. ਸੀ. ਮੈਂਬਰ ਲਖਵੀਰ ਲੌਟ ਵਲੋਂ ਟੌਹੜਾ ਪਰਿਵਾਰ ਨਾਲ ਮੁਲਾਕਾਤ

ਪਟਿਆਲਾ, 13 ਜੂਨ (ਧਰਮਿੰਦਰ ਸਿੰਘ ਸਿੱਧੂ)-ਸ਼੍ਰੋਮਣੀ ਅਕਾਲੀ ਦਲ ਦੇ ਪੀਏਸੀ ਮੈਂਬਰ ਲਖਵੀਰ ਸਿੰਘ ਲੋਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਹਰਮੇਲ ਸਿੰਘ ਟੌਹੜਾ ਨਾਲ ਮੁਲਾਕਾਤ ਕੀਤੀ | ਪੀ. ਏ. ਸੀ. ਮੈਂਬਰ ਬਣਨ ਤੋਂ ਲਖਵੀਰ ਸਿੰਘ ...

ਪੂਰੀ ਖ਼ਬਰ »

ਜ਼ਮੀਨੀ ਵਿਵਾਦ ਦੇ ਚੱਲਦਿਆਂ ਹੋਏ ਝਗੜੇ 'ਚ 3 ਜ਼ਖ਼ਮੀ

ਸਮਾਣਾ, 13 ਜੂਨ (ਹਰਵਿੰਦਰ ਸਿੰਘ ਟੋਨੀ, ਗੁਰਦੀਪ ਸ਼ਰਮਾ)-ਪਿੰਡ ਚੌਂਹਠ ਵਿਖੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਦੋ ਭਰਾਵਾਂ ਦੇ ਪਰਿਵਾਰਕ ਮੈਂਬਰਾਂ 'ਚ ਹੋਈ ਲੜਾਈ ਦੌਰਾਨ 3 ਜਣੇ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚੋਂ ਇਕ ਨੌਜਵਾਨ ਦੇ ਸਿਰ 'ਚ ਗੰਭੀਰ ਸੱਟਾਂ ਲੱਗਣ ਕਾਰਨ ...

ਪੂਰੀ ਖ਼ਬਰ »

ਸਾਬਕਾ ਮੰਤਰੀ ਰੱਖੜਾ ਨੇ ਵਿਧਾਨ ਸਭਾ ਚੋਣਾਂ ਸਬੰਧੀ ਤਿਆਰੀਆਂ ਵਿੱਢੀਆਂ

ਸਮਾਣਾ, 13 ਜੂਨ (ਗੁਰਦੀਪ ਸ਼ਰਮਾ/ਹਰਵਿੰਦਰ ਸਿੰਘ ਟੋਨੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਿਧਾਨ ਸਭਾ ਚੋਣਾਂ ਸਬੰਧੀ ਬਹੁਜਨ ਸਮਾਜ ਪਾਰਟੀ ਨਾਲ ਸਿਆਸੀ ਗੱਠਜੋੜ ਕਰਦਿਆਂ ਹੀ ਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ 'ਚ ਭਾਰੀ ਜੋਸ਼ ਭਰ ਗਿਆ ਹੈ, ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX