ਨਵਾਂਸ਼ਹਿਰ/ਰਾਹੋਂ, 15 ਜੂਨ (ਗੁਰਬਖਸ਼ ਸਿੰਘ ਮਹੇ, ਬਲਵੀਰ ਸਿੰਘ ਰੂਬੀ)- ਦੋਆਬਾ ਕਿਸਾਨ ਯੂਨੀਅਨ ਵਲੋਂ ਬੀਤੇ ਕੱਲ੍ਹ ਦਿੱਤੀ ਗਈ ਚੁਨੌਤੀ ਅਨੁਸਾਰ ਅੱਜ ਮੈਂਬਰ ਪਾਰਲੀਮੈਂਟ ਮੁਨੀਸ਼ ਤਿਵਾੜੀ ਅਤੇ ਉਨ੍ਹਾਂ ਦੇ ਨਾਲ ਗਏ ਆਗੂਆਂ ਅਤੇ ਅਮਲੇ ਦਾ ਕਾਲੀਆਂ ਝੰਡੀਆਂ ਵਿਖਾ ਕੇ ਸਖ਼ਤ ਵਿਰੋਧ ਕੀਤਾ ਗਿਆ | ਕਿਸਾਨਾਂ ਦੇ ਸਖ਼ਤ ਵਿਰੋਧ ਨੂੰ ਲੈ ਕੇ ਸ੍ਰੀ ਤਿਵਾੜੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਬਿਨਾਂ ਕਿਸੇ ਕੰਮ ਦਾ ਉਦਘਾਟਨ ਕੀਤਿਆਂ ਬੇਰੰਗ ਵਾਪਸ ਪਰਤਣਾ ਪਿਆ | ਬੀਤੇ ਕੱਲ੍ਹ ਜਥੇਬੰਦੀ ਦੇ ਆਗੂਆਂ ਵਲੋਂ ਵਿਰੋਧ ਕਰਨ ਦੇ ਕੀਤੇ ਐਲਾਨ ਨੂੰ ਲੈ ਕੇ ਪਿੰਡ ਭਾਰਟਾ ਕਲਾਂ ਅਤੇ ਪਿੰਡ ਬਾਜੀਦਪੁਰ ਵਿਖੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤਾ ਗਈ ਸੀ, ਹੋਰ ਤਾਂ ਹੋਰ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਮੁਖੀ ਮੈਡਮ ਅਲਕਾ ਮੀਨਾ ਸਮੇਤ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਖ਼ੁਦ ਦੇਖ-ਰੇਖ ਕਰ ਰਹੇ ਸਨ | ਇਹ ਵੀ ਦੱਸਣਯੋਗ ਹੈ ਕਿ ਸ੍ਰੀ ਤਿਵਾੜੀ ਵਲੋਂ ਪਿੰਡ ਦੇ ਸ਼ਮਸ਼ਾਨਘਾਟ 'ਚ ਕੀਤੀ ਗਈ ਉਸਾਰੀ ਦੇ ਨੀਂਹ ਪੱਥਰ ਤੋਂ ਪਰਦਾ ਹਟਾਉਣਾ ਸੀ ਪਰ ਕਿਸਾਨਾਂ ਜਿਨ੍ਹਾਂ ਦਾ ਵੱਡੇ ਪੱਧਰ ਤੇ ਬੀਬੀਆਂ ਵੀ ਤਾਇਨਾਤ ਸਨ ਉਨ੍ਹਾਂ ਦੇ ਵਿਰੋਧ ਕਾਰਨ ਵਿਕਾਸ ਕਾਰਜਾਂ ਲਈ ਬਾਜੀਦਪੁਰ ਰੱਖੇ ਨੀਂਹ ਪੱਥਰ ਤੇ ਪਾਏ ਫੁੱਲਾਂ ਦੇ ਹਾਰ ਤੇ ਤਾਣੇ ਪਰਦੇ ਧਰੇ ਧਰਾਏ ਰਹਿ ਗਏ ਜਦਕਿ ਪਿੰਡ ਭਾਰਟਾ ਕਲਾਂ 'ਚ ਭਾਰੀ ਪੁਲਿਸ ਫੋਰਸ ਦੇ ਬਲ ਨਾਲ ਉਹ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ 'ਚ ਕਾਮਯਾਬ ਹੋ ਗਏ | ਇਸ ਉਪਰੰਤ ਉਨ੍ਹਾਂ ਨੇ ਪਿੰਡ ਬਾਜੀਦਪੁਰ ਜਾਣਾ ਸੀ ਪਰ ਕਿਸਾਨਾਂ ਦੇ ਸਖ਼ਤ ਵਿਰੋਧ ਕਾਰਨ ਉਨ੍ਹਾਂ ਨੂੰ ਪਿੰਡ ਭਾਰਟਾ ਕਲਾਂ ਤੋਂ ਕੱਚੇ ਰਸਤੇ ਦਰੀਆਪੁਰ ਵੱਲ ਜਾਣਾ ਪਿਆ ਤੇ ਬਾਜੀਦਪੁਰ ਦਾ ਦੌਰਾ ਰੱਦ ਕਰ ਦਿੱਤਾ ਗਿਆ | ਇਸ ਮੌਕੇ ਤੇ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਦੋਆਬਾ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਕੁਲਦੀਪ ਸਿੰਘ ਬਾਜੀਦਪੁਰ ਅਤੇ ਆਗੂ ਕੁਲਦੀਪ ਸਿੰਘ ਦਿਆਲਾਂ ਨੇ ਕਿਹਾ ਕਿ ਕਾਂਗਰਸੀ ਆਗੂ 2-2 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਗਲੀਆਂ-ਨਾਲੀਆਂ ਦੇ ਉਦਘਾਟਨ ਕਰਨ ਲਈ ਤਰਲੋ ਮੱਛੀ ਹੋਏ ਪਏ ਹਨ ਜਦਕਿ ਦਿੱਲੀ ਦੀਆਂ ਸਰਹੱਦਾਂ ਤੇ ਆਪਣੇ ਹੱਕਾਂ ਲਈ ਲੜਾਈ ਲੜ ਰਹੇ ਕਿਸਾਨ ਰੋਜ਼ਾਨਾ ਇੰਨੇ ਦਾ ਪਾਣੀ ਹੀ ਪੀ ਜਾਂਦੇ ਹਨ | ਉਨ੍ਹਾਂ ਕਿਹਾ ਕਿ ਲੋਕ ਸਭਾ ਅਤੇ ਰਾਜ ਸਭਾ 'ਚ ਮੁੱਖ ਵਿਰੋਧੀ ਧਿਰ ਕਾਂਗਰਸ ਦੇ ਚੁਣੇ ਹੋਏ ਨੁਮਾਇੰਦੇ ਦੇਸ਼ ਦੇ ਕਿਸਾਨਾਂ ਦਾ ਪੱਖ ਰੱਖਣ 'ਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਏ ਹਨ, ਇਨ੍ਹਾਂ ਦੀ ਚੁੱਪੀ ਕਾਰਨ ਅੱਜ ਕਿਸਾਨਾਂ ਨੂੰ ਖੇਤੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ ਕੜਾਕੇ ਦੀ ਠੰਢ ਤੋਂ ਲੈ ਕੇ ਅੱਜ ਕਾਂ ਦੀ ਅੱਖ ਕੱਢਣ ਵਾਲੀ ਪੈ ਰਹੀ ਧੁੱਪ 'ਚ ਬੈਠ ਕੇ ਸੰਘਰਸ਼ ਕਰਨਾ ਪੈ ਰਿਹਾ ਹੈ | ਜੇਕਰ ਕਾਂਗਰਸ ਅਤੇ ਅਕਾਲੀ ਦਲ ਦੇ ਚੁਣੇ ਹੋਏ ਨੁਮਾਇੰਦਿਆਂ ਵਲੋਂ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਈ ਹੁੰਦੀ ਤਾਂ ਕਿਸਾਨਾਂ ਨੂੰ ਅੱਜ ਦਿੱਲੀ ਦੀਆਂ ਸਰਹੱਦਾਂ ਤੇ ਰੁਲਣਾ ਨਾ ਪੈਂਦਾ | ਉਨ੍ਹਾਂ ਐਲਾਨ ਕੀਤਾ ਕਿ ਕਾਂਗਰਸ ਤੋਂ ਇਲਾਵਾ ਜੇਕਰ ਹੋਰ ਵੀ ਕਿਸੇ ਪਾਰਟੀ ਦਾ ਆਗੂ ਜਿਹੜਾ ਕਿਸਾਨਾਂ ਦੇ ਪੱਖ 'ਚ ਹਾਅ ਦਾ ਨਾਅਰਾ ਨਹੀਂ ਮਾਰ ਸਕਿਆ ਉਹ ਉਨ੍ਹਾਂ ਦੇ ਪਿੰਡਾਂ 'ਚ ਦਾਖਲ ਹੋਵੇਗਾ ਉਸ ਦਾ ਵੀ ਇਸੇ ਢੰਗ ਨਾਲ ਵਿਰੋਧ ਕੀਤਾ ਜਾਵੇਗਾ | ਅੱਜ ਕਿਸਾਨਾਂ ਦੇ ਇਸ ਵਿਰੋਧ ਪ੍ਰਦਰਸ਼ਨ ਦੀ ਭਿਣਕ ਕਰਕੇ ਜ਼ਿਲ੍ਹਾ ਪੁਲਿਸ ਵਲੋਂ ਵੱਖ-ਵੱਖ ਜ਼ਿਲਿ੍ਹਆਂ ਤੋਂ ਪੁਲਿਸ ਮੰਗਵਾ ਕੇ ਪਿੰਡ ਭਾਰਟਾ ਕਲਾਂ ਵਿਖੇ ਤਾਇਨਾਤ ਕੀਤੀ ਗਈ ਸੀ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ | ਇਸ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਸ੍ਰੀ ਤਿਵਾੜੀ ਸਾਥੀਆ ਸਮੇਤ ਬਾਜੀਦਪੁਰ ਨੂੰ ਛੱਡ ਕੇ ਹੋਰਨਾਂ ਪਿੰਡਾਂ 'ਚ ਵਿਕਾਸ ਕਾਰਜਾਂ ਦੇ ਉਦਘਾਟਨ ਲਈ ਰਵਾਨਾ ਹੋ ਗਏ ਜਿਨ੍ਹਾਂ ਨਾਲ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ | ਇਸ ਮੌਕੇ ਤੇ ਉਨ੍ਹਾਂ ਨਾਲ ਅਮਰਜੀਤ ਸਿੰਘ ਬੁਰਜ, ਮੁਖ਼ਤਿਆਰ ਸਿੰਘ ਬਾਜੀਦਪੁਰ, ਜਸਕਰਨ ਸਿੰਘ ਭਾਰਟਾ, ਭੁਪਿੰਦਰ ਸਿੰਘ ਭਾਰਟਾ, ਹਰਦੀਪ ਸਿੰਘ ਬਾਜੀਦਪੁਰ, ਜਸਵਿੰਦਰ ਸਿੰਘ ਬਾਜੀਦਪੁਰ, ਗੁਰਮੁਖ ਸਿੰਘ ਬਾਜੀਦਪੁਰ, ਕੁਲਵੀਰ ਸਿੰਘ, ਅਵਤਾਰ ਸਿੰਘ ਗਰਚਾ, ਟਹਿਲ ਸਿੰਘ, ਗੁਰਦਿੱਤ ਸਿੰਘ, ਗੁਰਮੀਤ ਸਿੰਘ, ਜਸਕਰਨ ਸਿੰਘ, ਗੁਰਮਿੰਦਰ ਸਿੰਘ, ਮਨਕਰਨਜੀਤ ਸਿੰਘ, ਕੁਲਵਿੰਦਰ ਕੌਰ, ਪਰਮਜੀਤ ਕੌਰ, ਸੁਰਜੀਤ ਕੌਰ, ਮਹਿੰਦਰ ਕੌਰ, ਹਰਜਿੰਦਰ ਕੌਰ, ਕੁਲਵਿੰਦਰ ਕੌਰ ਸਰਪੰਚ, ਪਲਵਿੰਦਰ ਕੌਰ ਤੇ ਹਰਦੀਪ ਕੌਰ ਸਮੇਤ ਕੁਝ ਹੋਰ ਆਗੂ ਤੇ ਵਰਕਰ ਵੀ ਹਾਜ਼ਰ ਸਨ |
ਘੁੰਮਣਾਂ, 15 ਜੂਨ (ਮਹਿੰਦਰਪਾਲ ਸਿੰਘ) - ਪਿੰਡ ਘੁੰਮਣਾਂ 'ਚ ਹਲਕਾ ਵਿਧਾਇਕ ਬੰਗਾ ਡਾ. ਸੁਖਵਿੰਦਰ ਸੁੱਖੀ ਨੇ ਡਾ. ਕੁਲਦੀਪ ਰਾਜ ਨੂੰ ਹਾਈਕਮਾਂਡ ਦੇ ਦਿਸ਼ਾ ਨਿਰਦੇਸ਼ਾਂ 'ਤੇ ਚੱਲਦਿਆਂ ਵਾਈਸ ਪ੍ਰਧਾਨ ਬਣਾਉਣ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਜੋ ਅਕਾਲੀ ਦਲ (ਬ) ਨੇ ਆਪਣੇ ...
ਬੰਗਾ, 15 ਜੂਨ (ਜਸਬੀਰ ਸਿੰਘ ਨੂਰਪੁਰ) - ਮਿਊਾਸਪਲ ਇੰਪਲਾਈਜ਼ ਯੂਨੀਅਨ ਨਗਰ ਕੌਂਸਲ ਬੰਗਾ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਜਿਥੇ ਨਗਰ ਕੌਂਸਲ ਦੇ ਦਫ਼ਤਰ ਸਾਹਮਣੇ 13 ਮਈ ਤੋਂ ਧਰਨਾ ਜਾਰੀ ਹੈ ਉੱਥੇ ਯੂਨੀਅਨ ਵਲੋਂ ਸ਼ਹਿਰ 'ਚ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ...
ਨਵਾਂਸ਼ਹਿਰ, 15 ਜੂਨ (ਗੁਰਬਖਸ਼ ਸਿੰਘ ਮਹੇ)- ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ਼ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਵਿਚ ਪੰਜਾਬ ਸਰਕਾਰ ...
ਸੰਧਵਾਂ, 15 ਜੂਨ (ਪ੍ਰੇਮੀ ਸੰਧਵਾਂ)-ਸੜਕਾਂ 'ਤੇ ਲਮਕਦੇ ਦਰਖਤਾਂ ਦੇ ਟਾਹਣੇ ਬੇਕਸੂਰ ਰਾਹਗੀਰਾਂ ਦੀ ਜਾਨ ਦਾ ਖੌਅ ਬਣ ਚੁੱਕੇ ਹਨ ਕਿਉਂਕਿ ਤੇਜ਼ ਝੱਖੜ ਨਾਲ ਸੜਕਾਂ 'ਤੇ ਟੁੱਟ ਕੇ ਡਿੱਗੇ ਟਾਹਣਿਆਂ ਕਾਰਨ ਵਾਪਰੇ ਹਾਦਸਿਆਂ 'ਚ ਕਈ ਰਾਹਗੀਰਾਂ ਦੀਆਂ ਜਾਨਾਂ ਜਾ ਚੁੱਕੀਆਂ ...
ਨਵਾਂਸ਼ਹਿਰ, 15 ਜੂਨ (ਗੁਰਬਖਸ਼ ਸਿੰਘ ਮਹੇ)- ਕੋਰੋਨਾ ਵਾਇਰਸ ਕਾਰਨ ਅੱਜ ਜ਼ਿਲੇ੍ਹ 'ਚ 6 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ | ਜਦ ਕਿ ਬਲਾਕ ਬਲਾਚੌਰ ਦੀ ਇਕ 65 ਸਾਲਾ ਔਰਤ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ | ਸਿਵਲ ਸਰਜਨ ਡਾ: ਗੁਰਦੀਪ ਸਿੰਘ ਕਪੂਰ ਨੇ ...
ਨਵਾਂਸ਼ਹਿਰ, 15 ਜੂਨ (ਹਰਵਿੰਦਰ ਸਿੰਘ)- ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਅੱਜ ਸਫ਼ਾਈ ਕਰਮਚਾਰੀਆਂ ਦੀਆਂ ਮੰਗਾ ਪੂਰੀਆਂ ਕਰਨ ਦੇ ਸੰਬੰਧ ਵਿਚ ਡਿਪਟੀ ਕਮਿਸ਼ਨਰ ਸ਼ੇਨਾ ਅਗਰਵਾਲ ਨੂੰ ਮੰਗ ਪੱਤਰ ਦੇ ਕੇ ਮੰਗ ...
ਜਲੰਧਰ, 15 ਜੂਨ (ਸ਼ਿਵ)-ਪੰਜਾਬ ਪੁਲਿਸ ਦੇ ਸਾਬਕਾ ਡੀ. ਸੀ. ਪੀ. ਬਲਕਾਰ ਸਿੰਘ ਅੱਜ ਆਪਣੀ ਸਿਆਸੀ ਪਾਰੀ ਸ਼ੁਰੂ ਕਰਦੇ ਹੋਏ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਏ | ਬਲਕਾਰ ਸਿੰਘ ਨੂੰ ਪੰਜਾਬ ਆਮ ਆਦਮੀ ਪਾਰਟੀ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਸ਼ਾਮਿਲ ਕਰਵਾਇਆ | ਪਾਰਟੀ ਵਿਚ ...
ਨਵਾਂਸ਼ਹਿਰ, 15 ਜੂਨ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)- ਅੱਜ ਆਮ ਆਦਮੀ ਪਾਰਟੀ ਦੇ ਐੱਸ.ਸੀ. ਵਿੰਗ ਪ੍ਰਧਾਨ ਬਲਵੀਰ ਕਰਨਾਣਾ ਦੀ ਅਗਵਾਈ ਵਿਚ ਡੀ.ਸੀ. ਆਫ਼ਿਸ ਸਾਹਮਣੇ ਨਵਾਂਸ਼ਹਿਰ ਵਿਖੇ ਧਰਨਾ ਲਗਾਇਆ ਗਿਆ ਜਿਸ ਵਿਚ ਬਲਵੀਰ ਕਰਨਾਣਾ ਭੁੱਖ ਹੜਤਾਲ 'ਤੇ ਬੈਠੇ | ਇਸ ...
ਬਲਾਚੌਰ, 15 ਜੂਨ (ਦੀਦਾਰ ਸਿੰਘ ਬਲਾਚੌਰੀਆ)- ਹਾਲ ਵਿਚ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚਕਾਰ ਹੋਏ ਸਮਝੌਤੇ ਕਾਰਨ ਜਿੱਥੇ ਕਾਂਗਰਸ, ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਚਿਹਰੇ ਉੱਡ ਗਏ ਹਨ, ਉੱਥੇ ਹਲਕਾ ਲੁਧਿਆਣਾ ਤੋਂ ...
ਸੰਧਵਾਂ, 15 ਜੂਨ (ਪ੍ਰੇਮੀ ਸੰਧਵਾਂ) - ਪੰਚਾਇਤੀ ਰਾਜ ਵਿਭਾਗ ਦੇ ਅਧੀਨ ਪੈਂਦੇ ਮਕਸੂਦਪੁਰ-ਸੂੰਢ ਸਿਹਤ ਕੇਂਦਰ 'ਚ ਸਰਕਾਰੀ ਹਦਾਇਤਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਬੰਸ ਸਿੰਘ ਸੁੱਜੋਂ ਦੀ ਅਗਵਾਈ 'ਚ ਨਸ਼ਿਆਂ ਖਿਲਾਫ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ 'ਚ ...
ਨਵਾਂਸ਼ਹਿਰ, 15 ਜੂਨ (ਹਰਵਿੰਦਰ ਸਿੰਘ)- ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਸਬੰਧੀ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪੁਲਿਸ ਵਲੋਂ ਅੱਜ ਜ਼ਿਲ੍ਹੇ ਦੀ ...
ਨਵਾਂਸ਼ਹਿਰ, 15 ਜੂਨ (ਗੁਰਬਖਸ਼ ਸਿੰਘ ਮਹੇ) - ਸ਼ੋ੍ਰਮਣੀ ਅਕਾਲੀ ਦਲ ਅਤੇ ਸਮਾਜ ਪਾਰਟੀ ਵਲੋਂ ਕੀਤਾ ਗਿਆ ਗੱਠਜੋੜ ਇਤਿਹਾਸਿਕ ਨਤੀਜੇ ਦੇਣ 'ਚ ਸਾਰਥਿਕ ਸਾਬਤ ਹੋਵੇਗਾ ਪਰ ਲੋਕਾਂ ਨੂੰ ਕਾਂਗਰਸ ਵਲੋਂ ਹੁਣ ਤੋਂ ਸ਼ੁਰੂ ਕੀਤੀਆਂ ਗਈਆਂ ਫੁੱਟ ਪਾਊ ਨੀਤੀਆਂ ਤੋਂ ਸੁਚੇਤ ...
ਔੜ/ਝਿੰਗੜਾਂ, 15 ਜੂਨ (ਕੁਲਦੀਪ ਸਿੰਘ ਝਿੰਗੜ)- ਰਾਜਾ ਸਾਹਿਬ ਸਪੋਰਟਸ ਕਲੱਬ ਝਿੰਗੜਾਂ ਵਲੋਂ ਕਰਵਾਇਆ ਛੇ ਦਿਨਾ ਕਿ੍ਕਟ ਟੂਰਨਾਮੈਂਟ ਸਮਾਪਤ ਹੋ ਗਿਆ | ਟੂਰਨਾਮੈਂਟ 'ਚ ਨੇੜਲੇ ਪਿੰਡਾਂ ਦੀਆਂ ਟੀਮਾਂ ਦੇ ਖਿਡਾਰੀਆਂ ਨੇ ਭਾਗ ਲਿਆ | ਫਾਈਨਲ ਮੁਕਾਬਲਾ ਰਾਏਪੁਰ ਡੱਬਾ ਤੇ ...
ਬੰਗਾ, 15 ਜੂਨ (ਕਰਮ ਲਧਾਣਾ) - ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਪਿੰਡ ਹੀਉਂ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ | ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ...
ਸੰਧਵਾਂ, 15 ਜੂਨ (ਪ੍ਰੇਮੀ ਸੰਧਵਾਂ) - ਡਾ. ਅੰਬੇਡਕਰ ਬੁੱਧਿਸ਼ਟ ਰਿਸੋਰਸ ਸੈਂਟਰ ਸੂੰਢ ਦੇ ਨੇੜਿਓਾ ਗੁਜਰਦੀ ਡਰੇਨ 'ਚ ਫੈਲੀ ਲੋਹੜਿਆਂ ਦੀ ਗੰਦਗੀ ਦੀ ਸਫ਼ਾਈ ਦਾ ਕੰਮ ਐਕਸੀਅਨ ਗੁਰਜੀਤ ਸਿੰਘ ਗਰਚਾ, ਐਮ. ਡੀ. ਓ ਬਿਕਰਮ ਗੌਤਮ ਅਤੇ ਜੇ. ਈ ਐਕੁਰ ਧੀਮਾਨ ਦੀ ਅਗਵਾਈ ਹੇਠ ...
ਬਹਿਰਾਮ, 15 ਜੂਨ (ਸਰਬਜੀਤ ਸਿੰਘ ਚੱਕਰਾਮੂੰ) - ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਚੱਕ ਰਾਮੂੰ ਵਿਖੇ ਪ੍ਰਬੰਧਕ ਕਮੇਟੀ ਵਲੋਂ ਐੱਨ. ਆਰ. ਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ...
ਨਵਾਂਸ਼ਹਿਰ, 15 ਜੂਨ (ਗੁਰਬਖਸ਼ ਸਿੰਘ ਮਹੇ)-ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨਜ਼ (ਇਫਟੂ) ਅਤੇ ਜਮਹੂਰੀ ਅਧਿਕਾਰ ਸਭਾ ਨੇ ਅੱਜ ਪਟਿਆਲਾ ਵਿਖੇ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਉੱਤੇ ਕੀਤੇ ਗਏ ਪੁਲਸ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ | ਇਫਟੂ ਦੇ ...
ਬੰਗਾ/ਕਟਾਰੀਆਂ, 15 ਜੂਨ (ਜਸਬੀਰ ਸਿੰਘ ਨੂਰਪੁਰ, ਨਵਜੋਤ ਸਿੰਘ ਜੱਖੂ) - ਪਿੰਡ ਲਾਦੀਆਂ ਵਿਖੇ ਪ੍ਰਸਿੱਧ ਸਮਾਜ ਸੇਵੀ ਮੁਖਤਿਆਰ ਸਿੰਘ ਭੁੱਲਰ ਦੀ ਮਾਤਾ ਬਲਵਿੰਦਰ ਕੌਰ ਭੁੱਲਰ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਭੋਗ ਉਪਰੰਤ ਵੱਖ-ਵੱਖ ਬੁਲਾਰਿਆਂ ਨੇ ਮਾਤਾ ...
ਬੰਗਾ, 15 ਜੂਨ (ਜਸਬੀਰ ਸਿੰਘ ਨੂਰਪੁਰ) - ਭਾਰਤੀ ਸੰਵਿਧਾਨ ਅਤੇ ਦੇਸ਼ ਦੀ ਸੁਰੱਖਿਆ ਕਾਂਗਰਸ ਦੀ ਸਰਕਾਰ ਸਮੇਂ ਹੀ ਹੋ ਸਕਦੀ ਹੈ | ਦੂਜੀਆਂ ਸਰਕਾਰਾਂ ਸਮੇਂ ਦੇਸ਼ ਦੇ ਸੰਵਿਧਾਨ ਨੂੰ ਖ਼ਤਰਾ ਮੰਡਰਾ ਰਿਹਾ ਹੈ | ਇਹ ਪ੍ਰਗਟਾਵਾ ਮਨੀਸ਼ ਤਿਵਾੜੀ ਮੈਂਬਰ ਪਾਰਲੀਮੈਂਟ ਹਲਕਾ ...
ਔੜ, 15 ਜੂਨ (ਜਰਨੈਲ ਸਿੰਘ ਖੁਰਦ)- ਦਿੱਲੀ ਬਾਰਡਰ ਉੱਤੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਪ੍ਰਤੀ ਲੋਕ ਵਿਰੋਧ ਜਿਤਾਉਣ ਲੱਗ ਪਏ ਹਨ ਬਲਾਕ ਔੜ ਦੇ ਪਿੰਡ ਬਜੀਦਪੁਰ ਵਿਖੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਮੈਂਬਰ ...
ਰੱਤੇਵਾਲ/ਰੈਲਮਾਜਰਾ, 15 ਜੂਨ (ਸੂਰਾਪੁਰੀ, ਸੁਭਾਸ਼ ਟੌਂਸਾ)- ਅੱਜ ਸੰਯੁਕਤ ਕਿਸਾਨ ਮੋਰਚਾ ਵਲੋਂ ਖ਼ਾਲਸਾਈ ਸੋਚ ਦੇ ਸਮਾਜਵਾਦੀ ਕਿਸਾਨ ਇਨਕਲਾਬ ਦੇ ਸਿਰਜਕ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਵਸ ਤੇ ਟੋਲ ਪਲਾਜ਼ਾ ਬੱਛੂਆਂ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ...
ਨਵਾਂਸ਼ਹਿਰ, 15 ਜੂਨ (ਹਰਵਿੰਦਰ ਸਿੰਘ)- ਗੁਰਦੁਆਰਾ ਬੋਹੜਾ ਵਾਲਾ ਲੰਗੜੋਆ ਦੀ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਗਾਇਆ ਦੋ ਦਿਨਾਂ ਖ਼ੂਨਦਾਨ ਕੈਂਪ ਅੱਜ ਸਮਾਪਤ ਹੋ ਗਿਆ | ਜਿਸ ਵਿਚ 99ਯੂਨਿਟ ਖ਼ੂਨ ਇਕੱਤਰ ਕੀਤਾ ...
ਨਵਾਂਸ਼ਹਿਰ, 15 ਜੂਨ (ਗੁਰਬਖਸ਼ ਸਿੰਘ ਮਹੇ)-ਪੰਜਾਬ ਸਰਕਾਰ ਵਲੋਂ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਪੰਜਾਬ ਦੇ ਨੌਜਵਾਨ ਲੜਕੇ-ਲੜਕੀਆਂ ਲਈ ਆਰਟੀਫੀਸ਼ਲ ਇੰਟੈਲੀਜੈਂਸ ਅਤੇ ਡਾਟਾ ਸਾਇੰਸ ਦਾ ਮੁਫ਼ਤ ਆਨਲਾਈਨ ਕੋਰਸ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ | ਇਸ ਸਬੰਧੀ ...
ਕਟਾਰੀਆਂ, 15 ਜੂਨ (ਨਵਜੋਤ ਸਿੰਘ ਜੱਖੂ) - ਇਲਾਕੇ ਦੇ ਦਰਜਨਾਂ ਪਿੰਡਾਂ ਦੇ ਪਾਣੀ ਦੇ ਨਿਕਾਸ ਨਾਲ ਜੁੜੀ ਮੁੱਖ ਡਰੇਨ ਜਿਸ ਨੂੰ ਕਿ ਚਿੱਟੀ ਵੇਈਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਪਿਛਲੇ ਲੰਬੇ ਸਮੇਂ ਤੋਂ ਜੰਗਲੀ ਭੰਗ ਬੂਟੀ, ਕੱਖਾਂ ਕਾਨਿ੍ਹਆਂ ਆਦਿ ਨਾਲ ਭਰੀ ਪਈ ਹੈ ...
ਬੰਗਾ, 15 ਜੂਨ (ਜਸਬੀਰ ਸਿੰਘ ਨੂਰਪੁਰ)-ਇੰਡੀਅਨ ਮੈਡੀਕਲ ਐਸੋਸੀਏਸ਼ਨ ਬਲਾਕ ਬੰਗਾ ਦੀ ਮੀਟਿੰਗ ਡਾ. ਦਵਿੰਦਰ ਕੌਰ ਚੀਮਾ ਪ੍ਰਧਾਨ ਦੀ ਅਗਵਾਈ 'ਚ ਹੋਈ | ਡਾ. ਚੀਮਾ ਨੇ ਆਖਿਆ ਕਿ ਇਸ ਸਮੇਂ ਵੱਧ ਰਹੀ ਕੋਰੋਨਾ ਮਹਾਂਮਾਰੀ ਕਾਰਨ ਮੌਤਾਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ ਅਤੇ ...
ਮਜਾਰੀ/ਸਾਹਿਬਾ, 11 ਜੂਨ (ਚਾਹਲ)- ਮੈਡਮ ਸੰਤੋਸ਼ ਕਟਾਰੀਆ ਆਮ ਆਦਮੀ ਪਾਰਟੀ ਦੀ ਸੂਬਾ ਮਹਿਲਾ ਵਿੰਗ ਦੀ ਉੱਪ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਇਲਾਕੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਚੁਸ਼ਮਾਂ ਵਿਖੇ ਨਤਮਸਤਕ ਹੋਣ ਲਈ ਪਹੁੰਚਣ 'ਤੇ ਇੱਥੋਂ ਦੀ ਪ੍ਰਬੰਧਕ ਕਮੇਟੀ ਵਲੋਂ ...
ਸੜੋਆ, 15 ਜੂਨ (ਨਾਨੋਵਾਲੀਆ)-ਸਿੱਖਿਆ ਵਿਭਾਗ ਪੰਜਾਬ ਵਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸਰਕਾਰੀ ਮਿਡਲ ਸਮਾਰਟ ਸਕੂਲ ਮੰਗੂਪੁਰ ਦੇ ਵਿਦਿਆਰਥੀਆਂ ਵਲੋਂ ਆਨਲਾਈਨ ਲਗਾਏ ਸਮਰ ਕੈਂਪ ਦੌਰਾਨ ਵੱਖ-ਵੱਖ ਗਤੀਵਿਧੀਆਂ ਵਿਚ ਬੜੇ ਹੀ ...
ਜਾਡਲਾ, 15 ਜੂਨ (ਬੱਲੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਅਤੇ ਹੋਰ ਸੀਨੀਅਰ ਅਕਾਲੀ ਆਗੂਆਂ ਨੇ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਦੇ ਆਗੂਆਂ ਦੀ ਚੰਡੀਗੜ੍ਹ ਵਿਖੇ ਕੀਤੀ ਇੱਕ ਵਿਸ਼ੇਸ਼ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੂੰ ...
ਸੁਰਿੰਦਰ ਸਿੰਘ ਕਰਮ ਲਧਾਣਾ 98146-81444 ਬੰਗਾ-ਮੁੱਢ ਤੋਂ ਹੀ ਇਸ ਪਿੰਡ ਦਾ ਸਿੱਖਿਆ ਜਗਤ ਨਾਲ ਡੂੰਘਾ ਆਤਮਿਕ ਸਬੰਧ ਰਿਹਾ ਹੈ | ਸੱਚ ਤਾਂ ਇਹ ਹੈ ਕਿ ਸਹੀ ਮਾਅਨਿਆਂ 'ਚ ਇਹ ਪਿੰਡ ਅਧਿਆਪਕ ਵਰਗ ਦੇ ਪਿੰਡ ਵਜੋਂ ਜਾਣਿਆਂ ਜਾਂਦਾ ਹੈ | ਇਸ ਪਿੰਡ ਦੀ ਮੋਹੜੀ ਜਲੰਧਰ ਜ਼ਿਲ੍ਹੇ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX