ਬਟਾਲਾ, 15 ਜੂਨ (ਕਾਹਲੋਂ)-ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਪੰਡੋਰੀ, ਮੇਜਰ ਸਿੰਘ ਕੋਟ ਟੋਡਰ ਮੱਲ੍ਹੀ, ਜਰਨੈਲ ਸਿੰਘ, ਇਕਬਾਲ ਸਿੰਘ ਮਸਾਣੀਆਂ, ਜਸਵੰਤ ਸਿੰਘ, ਸੁਰਿੰਦਰਪਾਲ ਸਿੰਘ, ਪਵਨਦੀਪ ਸਿੰਘ, ਚਤਰਥ ਮਸੀਹ, ਗੁਰਮੀਤ ਸਿੰਘ, ਭਗਵੰਤ ਸਿੰਘ, ਯੂਨਸ ਮਸੀਹ, ਲਾਭ ਸਿੰਘ ਅਤੇ ਕੁਲਵੰਤ ਸਿੰਘ ਦੀ ਅਗਵਾਈ 'ਚ ਪਿੰਡ ਦੀਆਂ ਪੰਚਾਇਤਾਂ ਜ਼ਮੀਨਾਂ ਦੀ ਬੋਲੀ ਨੂੰ ਲੈ ਕੇ ਮੀਟਿੰਗ ਕੀਤੀ ਗਈ, ਜਿਸ ਦਾ ਮੁੱਖ ਮੁੱਦਾ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਨੂੰ ਧਨਾਂਢ, ਚੌਧਰੀ, ਅਮੀਰ, ਸਿਆਸੀ ਸ਼ਹਿ ਪ੍ਰਾਪਤ ਲੋਕਾਂ ਨੂੰ ਵਾਹੁਣ ਲਈ ਜ਼ਮੀਨ ਨਾ ਦੇਣ ਸੀ | ਇਸ ਮੌਕੇ ਬੁਲਾਰਿਆਂ ਨੇ ਸਾਂਝੇ ਤੌਰ 'ਤੇ ਕਿਹਾ ਕਿ ਬੇਜ਼ਮੀਨ ਦਲਿਤ, ਪੇਂਡੂ ਮਜ਼ਦੂਰ, ਜਿਨ੍ਹਾਂ ਦੀ ਮਾਲੀ ਹਾਲਤ ਮਾੜੀ ਹੈ, ਸਰਕਾਰ ਉਨ੍ਹਾਂ ਨੂੰ ਅਣਗੌਲਿਆਂ ਕਰਕੇ ਪਿੰਡ ਦੇ ਸਿਆਸੀ ਸ਼ਹਿ ਪ੍ਰਾਪਤ ਵਿਅਕਤੀਆਂ ਨੂੰ ਬਾਰ-ਬਾਰ ਵਾਹੁਣ ਲਈ ਜ਼ਮੀਨਾਂ ਦੇ ਰਹੀ ਹੈ, ਜਿਸ ਲਈ ਪੇਂਡੂ ਮਜ਼ਦੂਰ ਦੀ ਹਾਲਤ ਦਿਨੋ-ਦਿਨ ਬਦਤਰ ਹੋ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਸਰਕਾਰ ਇਹ ਕਾਨੂੰਨ ਬਣਾਵੇ ਕਿ ਇਹ ਖੇਤੀਯੋਗ ਜ਼ਮੀਨ ਗਰੀਬਾਂ ਨੂੰ ਹੀ ਦਿੱਤੀ ਜਾਵੇ, ਤਾਂ ਜੋ ਉਨ੍ਹਾਂ ਦੀ ਮਾਲੀ ਹਾਲਤ ਠੀਕ ਹੋ ਸਕੇ | ਉਨ੍ਹਾਂ ਕਿਹਾ ਕਿ ਪੂੰਜੀਵਾਦ ਮਜ਼ਦੂਰ ਦਾ ਸਭ ਤੋਂ ਵੱਡਾ ਦੁਸ਼ਮਣ ਹੈ, ਪੂੰਜੀਵਾਦੀ ਲੋਕ ਹਮੇਸ਼ਾ ਮਜ਼ਦੂਰ ਦਾ ਹਮੇਸ਼ਾ ਸੋਸ਼ਣ ਕਰਦੇ ਹਨ | ਸਰਪੰਚ ਪੰਚਾਇਤਾਂ ਦੀ ਡੰਮੀ ਬੋਲੀ ਕਰਵਾ ਦਿੰਦੇ ਹਨ, ਮਜ਼ਦੂਰ ਵਰਗ ਦੇ ਬਹੁਤ ਸਾਰੇ ਅਧਿਕਾਰ ਸਿਰਫ ਕਿਤਾਬਾਂ ਵਿਚ ਹੀ ਬੰਦ ਹੋ ਕੇ ਰਹਿ ਜਾਂਦੇ ਹਨ | ਉਨ੍ਹਾਂ ਕਿਹਾ ਕਿ ਜੇ ਕੈਪਟਨ ਸਰਕਾਰ ਨੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਨਾ ਮੰਨਿਆ ਤਾਂ ਆਉਣ ਵਾਲੇ ਸਮੇਂ 'ਚ ਸੰਘਰਸ਼ ਕੀਤਾ ਜਾਵੇਗਾ |
ਗੁਰਦਾਸਪੁਰ, 15 ਜੂਨ (ਭਾਗਦੀਪ ਸਿੰਘ ਗੋਰਾਇਆ)-ਅੱਜ ਆਮ ਆਦਮੀ ਪਾਰਟੀ ਵਲੋਂ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਵਾਹਲਾ ਅਤੇ ਐਡਵੋਕੇਟ ਦਵਿੰਦਰ ਸਿੰਘ ਮੱਟੂ ਦੀ ਅਗਵਾਈ ਅਤੇ ਜ਼ਿਲ੍ਹਾ ਜਨਰਲ ਸਕੱਤਰ ਸੂਬੇ: ਕੁਲਵੰਤ ਸਿੰਘ ਦੀ ਦੇਖਰੇਖ ...
ਦੋਰਾਂਗਲਾ, 15 ਜੂਨ (ਚੱਕਰਾਜਾ)-ਦੋਰਾਂਗਲਾ ਪੁਲਿਸ ਵਲੋਂ ਛਾਪੇਮਾਰੀ ਕਰਕੇ ਨਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੰੂ ਕਾਬੂ ਕੀਤਾ ਗਿਆ | ਪੁਲਿਸ ਅਨੁਸਾਰ ਏ.ਐਸ.ਆਈ. ਗੁਰਮੀਤ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਇਲਾਕੇ ਅੰਦਰ ਗਸ਼ਤ ਕਰਦਿਆਂ ਪਿੰਡ ਕਠਿਆਲੀ ਤੋਂ ਪਾਣੀ ...
ਧਾਰੀਵਾਲ, 15 ਜੂਨ (ਸਵਰਨ ਸਿੰਘ)-ਇੱਥੋਂ ਨਜ਼ਦੀਕ ਸੈਂਟਲ ਮੈਂਟਲ ਨੇੜੇ ਬਾਈਪਾਸ ਪੁਲ ਹੇਠਾਂ ਰੇਲ ਗੱਡੀ ਹੇਠਾਂ ਆਉਣ ਨਾਲ ਇਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ ਹੈ | ਇਸ ਸਬੰਧ ਵਿਚ ਰੇਲਵੇ ਪੁਲਿਸ ਚੌਂਕੀ ਧਾਰੀਵਾਲ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੇਰ ...
ਗੁਰਦਾਸਪੁਰ, 15 ਜੂਨ (ਸੁਖਵੀਰ ਸਿੰਘ ਸੈਣੀ)-ਜ਼ਿਲ੍ਹੇ ਕੋਰੋਨਾ ਦਾ ਕਹਿਰ ਘਟਦਾ ਨਜ਼ਰ ਆ ਰਿਹਾ ਹੈ | ਜਿਸ ਦੇ ਚੱਲਦਿਆਂ ਅੱਜ ਜ਼ਿਲ੍ਹੇ ਅੰਦਰ 31 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਅਤੇ ਅੱਜ ਕਿਸੇ ਕੋਰੋਨਾ ਮਰੀਜ਼ ਦੀ ਮੌਤ ਨਹੀਂ ਹੋਈ | ਇਸ ਸਬੰਧੀ ਸਿਵਲ ...
ਬਟਾਲਾ, 15 ਜੂਨ (ਕਾਹਲੋਂ)-ਬੇਰਿੰਗ ਕਾਲਜ ਬਟਾਲਾ ਵਿਖੇ ਪਿ੍ੰਸੀਪਲ ਡਾ. ਐਡਵਰਡ ਮਸੀਹ ਦੀ ਅਗਵਾਈ ਵਿਚ ਫਿਲਾਸਫ਼ੀ ਵਿਭਾਗ ਦੇ ਮੁਖੀ ਕਨਵੀਨਰ ਪ੍ਰੋਫ਼ੈਸਰ ਨੀਰਜ ਕੁਮਾਰ ਤੇ ਜਾਇਲੋਜੀ ਵਿਭਾਗ ਦੇ ਮੁਖੀ ਡਾ. ਜਤਿੰਦਰਪਾਲ ਸਿੰਘ ਦੇ ਸਾਂਝੇ ਉਪਰਾਲੇ ਨਾਲ ਇਕ ਰੋਜ਼ਾ ...
ਗੁਰਦਾਸਪੁਰ, 15 ਜੂਨ (ਆਰਿਫ਼)-ਆਸ਼ਾ ਵਰਕਰਜ਼ ਅਤੇ ਫੈਸੀਲੀਟੇਟਰ ਯੂਨੀਅਨ ਵਲੋਂ ਭੈਣੀ ਮੀਆਂ ਖਾਂ ਦੀ ਆਸ਼ਾ ਵਰਕਰ ਰਾਮਪਾਲ ਦੀ ਕੋਰੋਨਾ ਦੌਰਾਨ ਹੋਈ ਮੌਤ 'ਤੇ ਉਸ ਦੇ ਆਸਰਿਤਾਂ ਨੰੂ ਤਰਸ ਦੇ ਆਧਾਰ 'ਤੇ ਨੌਕਰੀ ਅਤੇ ਆਰਥਿਕ ਸਹਾਇਤਾ ਦੇਣ ਲਈ ਪ੍ਰਧਾਨ ਬਲਵਿੰਦਰ ਕੌਰ ...
ਬਟਾਲਾ, 15 ਜੂਨ (ਕਾਹਲੋਂ)-ਪੰੰਜਾਬ ਸਰਕਾਰ ਨੇ ਅਧਿਆਪਕ ਰਾਸ਼ਟਰੀ ਐਵਾਰਡ-2021 ਲਈ ਅਧਿਆਪਕਾਂ ਤੋਂ 20 ਜੂਨ 2021 ਤੱਕ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ | ਇਸ ਦੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਪਾਲ ਸਿੰਘ ਨੇ ਦੱਸਿਆ ਕਿ ਅਧਿਆਪਕ ਅਵਾਰਡ ਲਈ ਅਪਲਾਈ ...
ਗੁਰਦਾਸਪੁਰ, 15 ਜੂਨ (ਭਾਗਦੀਪ ਸਿੰਘ ਗੋਰਾਇਆ)-ਥਾਣਾ ਸਦਰ ਦੀ ਪੁਲਿਸ ਵਲੋਂ ਇਕ ਵਿਅਕਤੀ ਨੰੂ 15 ਬੋਤਲਾਂ ਸ਼ਰਾਬ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐਸ.ਆਈ ਰਣਬੀਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ ਕਿ ...
ਕਾਦੀਆਂ, 15 ਜੂਨ (ਯਾਦਵਿੰਦਰ ਸਿੰਘ, ਕੁਲਵਿੰਦਰ ਸਿੰਘ)-ਸਫ਼ਾਈ ਸੇਵਕ ਕਰਮਚਾਰੀ ਯੂਨੀਅਨ ਕਾਦੀਆਂ ਵਲੋਂ 34ਵੇਂ ਦਿਨ ਹੜਤਾਲ ਕਰਕੇ ਪੰਜਾਬ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕਰਦੇ ਹੋਏ ਪੂਰੇ ਸ਼ਹਿਰ 'ਚ ਰੋਸ ਮਾਰਚ ਕੀਤਾ ਗਿਆ | ਇਹ ਰੋਸ ਮਾਰਚ ਨਗਰ ਕੌਂਸਲ ਕਾਦੀਆਂ ਦੇ ...
ਧਾਰੀਵਾਲ, 15 ਜੂਨ (ਜੇਮਸ ਨਾਹਰ/ਰਮੇਸ਼ ਨੰਦਾ/ਸਵਰਨ ਸਿੰਘ)-ਮਿਊਾਸੀਪਲ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਨੂੰ ਲੈ ਕੇ ਪ੍ਰਧਾਨ ਸਿਕੰਦਰ ਦੀ ਅਗਵਾਈ ਵਿਚ ਲਗਾਤਾਰ 34 ਦਿਨ ਤੋਂ ਹੜਤਾਲ 'ਤੇ ਬੈਠੇ ਨਗਰ ਕੌਂਸਲ ਧਾਰੀਵਾਲ ਦੇ ਸਫ਼ਾਈ ...
ਨੌਸ਼ਹਿਰਾ ਮੱਝਾ ਸਿੰਘ, 15 ਜੂਨ (ਤਰਸੇਮ ਸਿੰਘ ਤਰਾਨਾ)-ਸਥਾਨਕ ਪਾਵਰਕਾਮ ਸਬ-ਡਵੀਜ਼ਨ ਨੌਸ਼ਹਿਰਾ ਮੱਝਾ ਸਿੰਘ ਵਿਖੇ ਤਾਇਨਾਤ 56 ਸਾਲਾ ਬਿਜਲੀ ਮੁਲਾਜ਼ਮ ਦੀ ਡਿਊਟੀ ਦੌਰਾਨ ਹੀ ਕੰਮ ਕਰਦਿਆਂ ਅਚਾਨਕ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਮੁਤਾਬਿਕ ਬੀਤੇ ਦਿਨੀਂ ਆਏ ਤੇਜ਼ ...
ਬਟਾਲਾ, 15 ਜੂਨ (ਕਾਹਲੋਂ)-ਸੰਤ ਬਾਬਾ ਹਜ਼ਾਰਾ ਸਿੰਘ ਛੋਟੇ ਘੁੰਮਣਾਂ ਵਾਲੇ ਅਤੇ ਉਨ੍ਹਾਂ ਦੇ ਚਰਨ ਸੇਵਕ ਜਥੇਦਾਰ ਮੱਖਣ ਸਿੰਘ ਸ਼ਹੀਦ ਦੀ ਸਾਂਝੀ ਬਰਸੀ ਗੁਰਦੁਆਰਾ ਅੰਗੀਠਾ ਸਾਹਿਬ ਸ਼ਹੀਦਾਂ ਅੱਡਾ ਊਧੋਵਾਲ ਜੀ.ਟੀ. ਰੋਡ ਗੁਰਦਾਸਪੁਰ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ...
ਫਤਹਿਗੜ੍ਹ ਚੂੜੀਆਂ, 15 ਜੂਨ (ਐੱਮ.ਐੱਸ. ਫੁੱਲ)-ਸ੍ਰੀ ਗੁਰੂ ਗਰੁੱਪ ਆਫ਼ ਇੰਸਟੀਚਿਊਟਸ ਪੰਧੇਰ ਵਿਖੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਹੀਦੀ ਦਿਹਾੜਾ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸਰਬੱਤ ਦੇ ਭਲੇ ਦੀ ...
ਫਤਹਿਗੜ੍ਹ ਚੂੜੀਆਂ, 15 ਜੂਨ (ਐੱਮ.ਐੱਸ. ਫੁੱਲ)-ਹਲਕਾ ਫਤਹਿਗੜ੍ਹ ਚੂੜੀਆਂ ਦੇ ਅਕਾਲੀ ਆਗੂ ਗੁਰਜੀਤ ਸਿੰਘ ਬਿਜਲੀਵਾਲ ਨੂੰ ਦੂਜੀ ਵਾਰ ਪਾਰਟੀ ਹਾਈਕਮਾਂਡ ਵਲੋਂ ਯੂਥ ਵਿੰਗ ਦਾ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰਨ 'ਤੇ ਅਕਾਲੀ ਵਰਕਰਾਂ ਵਿਚ ਜੋਸ਼ ਵਧਿਆ ਹੈ | ...
ਫਤਹਿਗੜ੍ਹ ਚੂੜੀਆਂ, 15 ਜੂਨ (ਐਮ.ਐਸ. ਫੁੱਲ)-ਸ਼੍ਰੋਮਣੀ ਅਕਾਲੀ ਦਲ (ਬ) ਅਤੇ ਬਹੁਜਨ ਸਮਾਜ ਪਾਰਟੀ ਦੇ ਹੋਏ ਗੱਠਜੋੜ ਮਗਰੋਂ ਪਾਰਟੀ ਨੂੰ ਮਿਲੀ ਹੋਰ ਮਜ਼ਬੂਤੀ ਤਹਿਤ 2022 ਦੀਆਂ ਵਿਧਾਨ ਸਭਾ ਚੋਣਾਂ ਸ਼ਾਨ ਨਾਲ ਜਿੱਤੀਆਂ ਜਾਣਗੀਆਂ ਅਤੇ ਵੱਡੀ ਲੀਡ ਨਾਲ ਫਤਹਿਗੜ੍ਹ ਚੂੜੀਆਂ ...
ਗੁਰਦਾਸਪੁਰ, 15 ਜੂਨ (ਆਰਿਫ਼)-ਬੀਤੇ ਦਿਨੀਂ ਆਏ ਤੇਜ਼ ਤੂਫ਼ਾਨ ਅਤੇ ਚੱਲੀਆਂ ਤੇਜ਼ ਹਵਾਵਾਂ ਕਾਰਨ ਲੀਚੀ ਦੇ ਫ਼ਲ ਨੰੂ ਵੱਡਾ ਨੁਕਸਾਨ ਪਹੁੰਚਿਆ ਹੈ | ਜਿਸ ਕਾਰਨ ਬਾਗ਼ਬਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ | ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਦੇ ਬਾਗ਼ਬਾਨਾਂ ਨੇ ...
ਗੁਰਦਾਸਪੁਰ, 15 ਜੂਨ (ਗੁਰਪ੍ਰਤਾਪ ਸਿੰਘ)-ਕਾਲੇ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਮਜ਼ਦੂਰਾਂ ਵਲੋਂ ਰੇਲਵੇ ਸਟੇਸ਼ਨ 'ਤੇ ਚੱਲ ਰਿਹਾ ਧਰਨਾ 257ਵੇਂ ਦਿਨ ਪੀ ਪੂਰੇ ਜੋਸ਼ ਅਤੇ ਮਨੋਬਲ ਨਾਲ ਜਾਰੀ ਰਿਹਾ। ਬੀਤੇ ਕੁਝ ਦਿਨਾਂ ਅੰਦਰ ਬੇਸ਼ੱਕ ਮੌਸਮ ਦੇ ਮਿਜ਼ਾਜ ਵਿਚ ਕਈ ਤਰ੍ਹਾਂ ...
ਤਿੱਬੜ, 15 ਜੂਨ (ਭੁਪਿੰਦਰ ਸਿੰਘ ਬੋਪਾਰਾਏ)-ਪੰਜਾਬ ਸਰਕਾਰ ਜਿੱਥੇ ਇਕ ਪਾਸੇ ਆਮ ਲੋਕਾਂ ਨੰੂ ਸਰਕਾਰੀ ਸਹੂਲਤਾਂ ਦੇਣ ਦੇ ਦਾਅਵੇ ਕਰਦੀ ਰਹਿੰਦੀ ਹੈ, ਉੱਥੇ ਹੀ ਜ਼ਿਲ੍ਹਾ ਸਿਵਲ ਹਸਪਤਾਲ ਦੇ ਬਲੱਡ ਬੈਂਕ 'ਚੋਂ ਲੋੜਵੰਦਾਂ ਨੰੂ ਖੂਨ ਲੈਣ ਲਈ ਕਈ-ਕਈ ਘੰਟੇ ਪ੍ਰੇਸ਼ਾਨ ਹੋਣਾ ...
ਕਾਦੀਆਂ, 15 ਜੂਨ (ਯਾਦਵਿੰਦਰ ਸਿੰਘ)-ਕਾਦੀਆਂ ਪੁਲਿਸ ਵਲੋਂ 90 ਨਸ਼ੀਲੀਆਂ ਗੋਲੀਆਂ ਤੇ ਮੋਟਰਸਾਈਕਲ ਸਣੇ 2 ਨÏਜਵਾਨਾਂ ਨੂੰ ਗਿ੍ਫਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਸਬ ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਪਿੰਡ ਮਨਸੂਰ ਦੇ ਨਜ਼ਦੀਕ 90 ਨਸ਼ੀਲੀਆਂ ਗੋਲੀਆਂ ਅਤੇ ...
ਪੁਰਾਣਾ ਸ਼ਾਲਾ, 15 ਜੂਨ (ਅਸ਼ੋਕ ਸ਼ਰਮਾ)-ਰਣਜੀਤ ਬਾਗ ਇਲਾਕੇ ਅੰਦਰ ਬਿਜਲੀ ਸਪਲਾਈ ਦੀ ਘਟੀਆ ਕਾਰਗੁਜਾਰੀ ਕਾਰਨ ਕਿਸਾਨਾਂ ਦਾ ਪਾਵਰਕਾਮ ਦੇ ਉੱਚ ਅਧਿਕਾਰੀਆਂ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਜਦੋਂ ਕਿ ਇਸ ਤੋਂ ਪਹਿਲਾਂ ਦੋ ਸਾਲ ਐਸ.ਈ. ਗੁਰਦਾਸਪੁਰ ਨੰੂ ਮੰਗ ...
ਗੁਰਦਾਸਪੁਰ, 15 ਜੂਨ (ਸੁਖਵੀਰ ਸਿੰਘ ਸੈਣੀ)-ਨਗਰ ਕੌਂਸਲ ਗੁਰਦਾਸਪੁਰ ਦੇ ਦਫ਼ਤਰ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਛਬੀਲ ਅਤੇ ਕੜਾਹ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਨਗਰ ਕੌਂਸਲ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਵਿਸ਼ੇਸ਼ ...
ਕਲਾਨੌਰ, 15 ਜੂਨ (ਪੁਰੇਵਾਲ)-ਕਲਾਨੌਰ ਵਿਖੇ ਸਥਿਤ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦਿਆਂ ਦਾ ਖੇਤਰ 'ਚ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਬਿਹਤਰ ਸੇਵਾਵਾਂ ਦੇ ਮੱਦੇਨਜ਼ਰ ਜੇਲ੍ਹਾਂ ਤੇ ਸਹਿਕਾਰਤਾ ਵਿਭਾਗ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਸਨਮਾਨ ...
ਘੱਲੂਘਾਰਾ ਸਾਹਿਬ, 15 ਜੂਨ (ਮਿਨਹਾਸ)-ਇੱਥੋਂ ਨਜ਼ਦੀਕ ਇਤਿਹਾਸਕ ਗੁਰਦੁਆਰਾ ਪਿੱਪਲੀ ਸਾਹਿਬ ਕਾਹਨੂੰਵਾਨ ਛੰਭ ਵਿਖੇ ਸੰਯੁਕਤ ਅਕਾਲੀ ਦਲ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੱਪਲੀ ਸਾਹਿਬ ਅਤੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਬੂਟੇ ਲਾਉਣ ਦੀ ਮੁਹਿੰਮ ਦਾ ਆਗਾਜ਼ ...
ਡੇਹਰੀਵਾਲ ਦਰੋਗਾ, 15 ਜੂਨ (ਹਰਦੀਪ ਸਿੰਘ ਸੰਧੂ)-ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅੱਡਾ ਕੋਟ ਬੁੱਢਾ ਵਿਚ ਸਮੂਹ ਨਗਰ ਨਿਵਾਸੀ ਸੰਗਤਾਂ ਅਤੇ ਨÏਜਵਾਨਾ ਗੁਰਦੁਆਰਾ ਸਿੰਘ ਸਭਾ ਸਾਹਿਬ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਮਨਾਇਆ ਗਿਆ | ਇਸ ਮÏਕੇ ਸਰਬੱਤ ਦੇ ...
ਕਾਦੀਆਂ, 15 ਜੂਨ (ਕੁਲਵਿੰਦਰ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਲਾਨ ਕੀਤੇ ਬੀ.ਕਾਮ. ਸਮੈਸਟਰ ਪੰਜਵਾਂ ਦੇ ਨਤੀਜੇ ਵਿਚੋਂ ਸਿੱਖ ਨੈਸ਼ਨਲ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਇਕ ਵਾਰ ਫਿਰ ਕਾਲਜ ਦਾ ਨਾਂਅ ਰੌਸ਼ਨ ...
ਡੇਰਾ ਬਾਬਾ ਨਾਨਕ, 15 ਜੂਨ (ਅਵਤਾਰ ਸਿੰਘ ਰੰਧਾਵਾ)-ਸ਼ੋ੍ਰਮਣੀ ਅਕਾਲੀ ਦਲ ਹਾਈਕਮਾਂਡ ਵਲੋਂ ਬਸਪਾ ਨਾਲ ਕੀਤਾ ਗਿਆ ਗਠਬੰਧਨ ਇਕ ਇਤਿਹਾਸਕ ਫੈਸਲੇ ਦੀ ਮਿਸਾਲ ਬਣ ਕੇ ਸਾਹਮਣੇ ਆਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਾ. ਸਪੀਕਰ ਨਿਰਮਲ ਸਿੰਘ ...
ਕਿਲ੍ਹਾ ਲਾਲ ਸਿੰਘ, 15 ਜੂਨ (ਬਲਬੀਰ ਸਿੰਘ)-ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਓਠੀਆਂ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ...
ਡੇਰਾ ਬਾਬਾ ਨਾਨਕ, 15 ਜੂਨ (ਵਿਜੇ ਸ਼ਰਮਾ)-ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਅੱਜ 'ਗੁਰੂ ਨਾਨਕ ਨਾਮ ਸੇਵਾ ਮਿਸ਼ਨ' ਡੇਰਾ ਬਾਬਾ ਨਾਨਕ ਵਲੋਂ ਇਸ ਸਰਹੱਦੀ ਖੇਤਰ ਦੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਵਾਟਰ ਕੂਲਰਾਂ ਦੀ ਵੰਡ ਕੀਤੀ ...
ਨਿੱਕੇ ਘੁੰਮਣ, 15 ਜੂਨ (ਸਤਬੀਰ ਸਿੰਘ ਘੁੰਮਣ)-ਬੀਤੇ ਦਿਨੀ ਸਤਕੋਹਾ-ਘੁੰਮਣ ਰੋਡ 'ਤੇ ਪਿੰਡ ਛੀਨਾ ਨਜ਼ਦੀਕ ਕੁਝ ਵਿਅਕਤੀਆਂ ਵਲੋਂ ਵਣ ਵਿਭਾਗ ਦੇ ਰੁੱਖਾਂ ਦੀ ਕਟਾਈ ਕੀਤੀ ਸੀ, ਜਿਸ ਨੂੰ ਲੈ ਕੇ ਵਣ ਵਿਭਾਗ ਦੇ ਅਫ਼ਸਰ ਅਤੇ ਵਾਤਾਵਰਣ ਪ੍ਰੇਮੀ ਹਰਕਤ ਵਿਚ ਆਏ ਸਨ | ਉਨ੍ਹਾਂ ...
ਫਤਹਿਗੜ੍ਹ ਚੂੜੀਆਂ, 15 ਜੂਨ (ਧਰਮਿੰਦਰ ਸਿੰਘ ਬਾਠ)-ਲਾਲੇਨੰਗਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿ੍ੰਸੀਪਲ ਮੈਡਮ ਪੂਨਮ ਡੋਗਰਾ ਦੀ ਅਗਵਾਈ ਹੇਠ ਕਿੱਤਾ ਮੁਖੀ ਸਕੀਮ ਦੇ ਅਧੀਨ ਸਕੂਲ ਦੀਆਂ ਬਾਰਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਸਿਲਾਈ ਮਸ਼ੀਨ ਕਿੱਟਾਂ ...
ਫਤਹਿਗੜ੍ਹ ਚੂੜੀਆਂ, 15 ਜੂਨ (ਧਰਮਿੰਦਰ ਸਿੰਘ ਬਾਠ)-ਫਤਹਿਗੜ੍ਹ ਚੂੜੀਆਂ ਦੇ ਪੰਡਿਤ ਮੋਹਨ ਲਾਲ ਐਸ.ਡੀ. ਕਾਲਜ (ਲੜਕੀਆਂ) ਵਿਖੇ ਪਿ੍ੰਸੀਪਲ ਪ੍ਰੋ. ਪ੍ਰਦੀਪ ਕੌਰ ਦੀ ਰਹਿਨੁਮਾਈ ਹੇਠ ਸੋਸ਼ਾਲੋਜੀ ਵਿਭਾਗ ਵਲੋਂ ਵਿਸ਼ਵ ਵਿਰੋਧੀ ਬਾਲ ਮਜ਼ਦੂਰੀ ਦਿਵਸ ਮਨਾਇਆ ਗਿਆ | ਇਸ ...
ਘੁਮਾਣ, 15 ਜੂਨ (ਬੰਮਰਾਹ, ਬਾਵਾ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਘੁਮਾਣ ਥਾਣੇ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ | ਇਸ ਮੌਕੇ ਉਨ੍ਹਾਂ ਨਾਲ ਨਗਰ ਕÏਾਸਲ ਸ੍ਰੀ ਹਰਗੋਬਿੰਦਪੁਰ ਦੇ ਪ੍ਰਧਾਨ ਨਵਦੀਪ ਸਿੰਘ ਪੰਨੰੂ, ਸਰਪੰਚ ...
ਹਰਚੋਵਾਲ, 15 ਜੂਨ (ਭਾਮ/ਢਿੱਲੋਂ)-ਵਿਧਾਨ ਸਭਾ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਲਗਾਤਾਰ ਤਿੰਨ ਵਾਰ ਰਹਿ ਚੁੱਕੇ ਵਿਧਾਇਕ ਅਤੇ ਬੇਦਾਗ ਸ਼ਖ਼ਸੀਅਤ ਕੈਪਟਨ ਬਲਬੀਰ ਸਿੰਘ ਬਾਠ ਸਾਬਕਾ ਕੈਬਨਿਟ ਮੰਤਰੀ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਂਡ ਵਲੋਂ ...
ਪੁਰਾਣਾ ਸ਼ਾਲਾ, 15 ਜੂਨ (ਗੁਰਵਿੰਦਰ ਸਿੰਘ ਗੋਰਾਇਆ)-ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ਵਲੋਂ ਚੰਡੀਗੜ੍ਹ 'ਚ ਕਾਂਗਰਸ ਵਿਰੁੱਧ ਲਗਾਏ ਜਾ ਰਹੇ ਧਰਨੇ ਇਕ ਮਹਿਜ਼ ਡਰਾਮਾ ਹੈ | ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੰੂ ਚਾਹੀਦਾ ਹੈ ਕਿ ਚੰਡੀਗੜ੍ਹ ਜਾਂ ਪੰਜਾਬ 'ਚ ਕਾਂਗਰਸ ...
ਅੱਚਲ ਸਾਹਿਬ, 15 ਜੂਨ (ਸੰਦੀਪ ਸਿੰਘ ਸਹੋਤਾ)-ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂਆਂ ਤੇ ਵਰਕਰਾਂ ਦੀ ਹਾਈਕਮਾਂਡ ਤੋਂ ਮੰਗ ਕੀਤੀ ਹੈ ਕਿ ਰਾਜਨਬੀਰ ਸਿੰਘ ਘੁਮਾਣ ਨੂੰ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਜਲਦ ਤੋਂ ...
ਬਟਾਲਾ, 15 ਜੂਨ (ਹਰਦੇਵ ਸਿੰਘ ਸੰਧੂ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅਕਾਲੀ-ਬਸਪਾ ਗਠਜੋੜ ਕਰਨ ਨਾਲ ਪੰਜਾਬ ਅੰਦਰ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਇਕ ਨਵਾਂ ਇਤਿਹਾਸ ਸਿਰਜੇਗਾ | ਇਹ ਵਿਚਾਰ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ...
ਪੁਰਾਣਾ ਸ਼ਾਲਾ, 15 ਜੂਨ (ਅਸ਼ੋਕ ਸ਼ਰਮਾ)-ਪਿੰਡ ਨਵਾਂ ਸ਼ਾਲਾ ਤੋਂ ਗੁਰਦੁਆਰਾ ਸ਼ਹੀਦ ਬੀਬੀ ਸੁੰਦਰੀ ਨੂੰ ਜਾਣ ਵਾਲੀ ਸੜਕ 'ਤੇ ਹਰ ਵੇਲੇ ਗੰਦਾ ਪਾਣੀ ਖੜ੍ਹਾ ਰਹਿਣ ਕਰਕੇ ਰਾਹਗੀਰ ਕਾਫ਼ੀ ਪ੍ਰੇਸ਼ਾਨ ਹਨ | ਨਵਾਂ ਸ਼ਾਲਾ ਦੇ ਸਮੂਹ ਦੁਕਾਨਦਾਰਾਂ ਨੇ ਆਪਣੇ ਨਾਂਅ ਗੁਪਤ ...
ਗੁਰਦਾਸਪੁਰ, 15 ਜੂਨ (ਪੰਕਜ ਸ਼ਰਮਾ)-ਸਥਾਨਕ ਸ਼ਹਿਰ ਦੇ ਡਾਕਖ਼ਾਨਾ ਚੌਂਕ ਤੋਂ ਜੇਲ੍ਹ ਰੋਡ ਨੰੂ ਜਾਂਦੀ ਸੜਕ ਦੀ ਬੇਹੱਦ ਖਸਤਾ ਹਾਲਤ ਕਾਰਨ ਲੋਕਾਂ ਨੰੂ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜ਼ਿਕਰਯੋਗ ਹੈ ਕਿ ਡਾਕਖ਼ਾਨਾ ਚੌਂਕ ਤੋਂ ਜੇਲ੍ਹ ਰੋਡ 'ਤੇ ...
ਪੁਰਾਣਾ ਸ਼ਾਲਾ, 15 ਜੂਨ (ਅਸ਼ੋਕ ਸ਼ਰਮਾ)-ਪਿੰਡ ਚਾਵਾ ਤੇ ਕਾਹਨੂੰਵਾਨ ਦੇ ਫੀਡਰਾਂ ਦੀ ਤਿੰਨ ਫ਼ੇਜ਼ ਬਿਜਲੀ ਪਿਛਲੇ 5 ਦਿਨਾਂ ਤੋਂ ਬੰਦ ਰਹਿਣ ਕਰਕੇ ਕਿਸਾਨਾਂ ਦੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਬਲਜੀਤ ਸਿੰਘ, ...
ਦੀਨਾਨਗਰ, 15 ਜੂਨ (ਸੰਧੂ/ਸੋਢੀ)-ਭਾਜਪਾ ਅਨੁਸੂਚਿਤ ਜਾਤੀ ਮੋਰਚਾ ਵਲੋਂ ਨਿੱਜੀ ਕਾਲਜਾਂ ਨੰੂ ਸਕਾਲਰਸ਼ਿਪ ਦੀ ਰਾਸ਼ੀ ਜਾਰੀ ਕੀਤੇ ਜਾਣ ਦੀ ਮੰਗ ਨੰੂ ਲੈ ਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੰੂ ਇਕ ਮੰਗ ਪੱਤਰ ਦਿੱਤਾ ਗਿਆ | ਇਸ ਸਬੰਧੀ ਭਾਜਪਾ ਅਨੁਸੂਚਿਤ ਜਾਤੀ ਮੋਰਚਾ ...
ਸ੍ਰੀ ਹਰਿਗੋਬਿੰਦਪੁਰ, 15 ਜੂਨ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਮਚਰਾਏ ਦੇ ਸੀਨੀਅਰ ਅਕਾਲੀ ਆਗੂ ਗੁਰਮੇਜ ਸਿੰਘ ਚੀਮਾ ਜਪਾਨ ਪੇਂਟ ਸਟੋਰ ਦੇ ਮਾਲਕ ਨੇ ਆਪਣੇ ਸਾਥੀਆਂ ਨਾਲ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੇ ...
ਦੀਨਾਨਗਰ, 15 ਜੂਨ (ਸ਼ਰਮਾ/ਸੰਧੂ)-ਦੀਨਾਨਗਰ ਵਿਧਾਨ ਸਭਾ ਖੇਤਰ ਵਿਚ ਭਾਜਪਾ ਨੰੂ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਵਾਲੇ ਵਰਕਰਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਦੀਨਾਨਗਰ ਖੇਤਰ ਵਿਚ ਲਗਾਤਾਰ ਮਜ਼ਬੂਤ ਹੋ ...
ਦੋਰਾਂਗਲਾ, 15 ਜੂਨ (ਚੱਕਰਾਜਾ)-ਅਕਾਲੀ ਆਗੂ ਕਮਲਜੀਤ ਚਾਵਲਾ ਵਲੋਂ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਅਕਾਲੀ ਦਲ ਨੰੂ ਮਜ਼ਬੂਤ ਕਰਨ ਲਈ ਕੀਤੀ ਜਾ ਰਹੀ ਮਿਹਨਤ ...
ਕੋਟਲੀ ਸੂਰਤ ਮੱਲ੍ਹੀ, 15 ਜੂਨ (ਕੁਲਦੀਪ ਸਿੰਘ ਨਾਗਰਾ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਸਬ ਡਵੀਜਨ ਕੋਟਲੀ ਸੂਰਤ ਮੱਲ੍ਹੀ ਅਧੀਨ ਆਉਂਦੇ ਇਲਾਕੇ ਅੰਦਰ ਬੀਤੇ ਦਿਨ ਆਏ ਤੇਜ਼ ਤੂਫ਼ਾਨ ਕਰਕੇ ਅਸਤ-ਵਿਅਸਤ ਹੋਇਆ ਬਿਜਲੀ ਸਿਸਟਮ ਅਜੇ ਤੱਕ ਲੀਹ 'ਤੇ ਨਹੀਂ ਆਇਆ, ਜਿਸ ...
ਕਲਾਨੌਰ, 15 ਜੂਨ (ਪੁਰੇਵਾਲ)-ਬੀਤੇ ਦਿਨ ਸ਼ੋ੍ਰਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ 'ਚ ਹੋਏ ਗੱਠਜੋੜ ਦੀ ਖੁਸ਼ੀ 'ਚ ਕਲਾਨੌਰ 'ਚ ਵਰਕਰਾਂ ਵਲੋਂ ਲੇਬਰਫੈੱਡ ਪੰਜਾਬ ਦੇ ਚੇਅ. ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਦੀ ਅਗਵਾਈ ਹੇਠ ਲੱਡੂ ਵੰਡੇ ਕੇ ਖੁਸ਼ੀ ਮਨਾਈ ਗਈ | ਇਸ ...
ਕੋਟਲੀ ਸੂਰਤ ਮੱਲ੍ਹੀ, 15 ਜੂਨ (ਕੁਲਦੀਪ ਸਿੰਘ ਨਾਗਰਾ)-ਲਗਪਗ 37 ਸਾਲ ਪਹਿਲਾਂ ਇਸ ਸਰਹੱਦੀ ਇਲਾਕੇ ਦੇ ਬੱਚਿਆਂ ਨੂੰ ਆਧੁਨਿਕ ਸਿੱਖਿਆ ਮੁਹੱਈਆ ਕਰਵਾ ਕੇ ਉਨ੍ਹਾਂ ਦਾ ਸੁਨਹਿਰੀ ਭਵਿੱਖ ਬਣਾਉਣ ਦੇ ਮਨਸ਼ੇ ਨਾਲ ਮਾਸਟਰ ਗੁਰਮੀਤ ਸਿੰਘ ਕੋਟਲੀ ਹੁਰਾਂ ਨੇ ਸਾਹਿਬ-ਏ-ਕਮਾਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX