ਤਰਨ ਤਾਰਨ, 15 ਜੂਨ (ਹਰਿੰਦਰ ਸਿੰਘ) - ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਪੰਜਾਬ ਪੁਲਿਸ ਦੇ ਇਕ ਏ.ਐੱਸ.ਆਈ, ਉਸ ਦੇ ਲੜਕੇ ਅਤੇ ਇਕ ਹੋਰ ਵਿਅਕਤੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਕੀਤੇ ਗਏ ਇਨ੍ਹਾਂ ਵਿਅਕਤੀਆਂ ਦੇ ਕਬਜੇ 'ਚੋਂ ਇਕ ਖਿਡੌਣਾ ਪਿਸਤੌਲ ਵੀ ਬਰਾਮਦ ਕੀਤਾ ਹੈ, ਜਿਸ ਨਾਲ ਇਹ ਲੋਕ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ | ਗਿ੍ਫ਼ਤਾਰ ਕੀਤੇ ਗਏ ਏ.ਐਸ.ਆਈ. ਸਮੇਤ ਤਿੰਨਾਂ ਵਿਅਕਤੀਆਂ ਖਿਲਾਫ਼ ਥਾਣਾ ਸਰਾਏ ਅਮਾਨਤ ਖਾਂ ਵਿਖੇ ਕੇਸ ਦਰਜ ਕਰ ਕੇ ਇਨ੍ਹਾਂ ਪਾਸੋਂ ਹੋਰ ਪੁੱਛਗਿੱਛ ਲਈ ਅਦਾਲਤ ਵਿਚ ਪੇਸ਼ ਕਰ ਕੇ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਧਰੁਮਨ ਐੱਚ. ਨਿੰਬਾਲੇ ਨੇ ਦੱਸਿਆ ਕਿ ਡੀ.ਐਸ.ਪੀ. ਸੁੱਚਾ ਸਿੰਘ ਦੀ ਅਗਵਾਈ ਹੇਠ ਸਬ-ਇੰਸਪੈਕਟਰ ਦੀਪਕ ਕੁਮਾਰ ਮੁੱਖ ਅਫਸਰ ਥਾਣਾ ਸਰਾਏ ਅਮਾਨਤ ਖਾਂ ਵਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਇਲਾਕੇ ਵਿਚ ਵੱਖ-ਵੱਖ ਜ੍ਹਗਾ ਪਰ ਟੀਮਾਂ ਬਣਾ ਕੇ ਭੇਜੀਆਂ ਗਈਆਂ ਸਨ ਜਿਸ ਦੌਰਾਨ ਥਾਣਾ ਸਰਾਏ ਅਮਾਨਤ ਖਾਂ ਦੇ ਐੱਸ.ਆਈ ਹਰਦੀਪ ਸਿੰਘ ਪੁਲਿਸ ਪਾਰਟੀ ਵਲੋਂ ਮੋੜ ਪਿੰਡ ਮਾਣਕਪੁਰਾ ਸਰਾਏ ਅਮਾਨਤ ਖਾਂ ਮੌਜੂਦ ਸੀ ਕਿ ਮੁਖਬਰ ਨੇ ਸੂਚਨਾ ਦਿੱਤੀ ਕਿ ਗੁਰਲਾਲ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਪਿੰਡ ਕੋਟਲਾ ਗੁਜਰਾ ਜ਼ਿਲ੍ਹਾ ਅੰਮਿ੍ਤਸਰ ਹਾਲ ਵਾਸੀ ਕੁਆਟਰ ਨੰਬਰ 521 ਹਾਊਸਿੰਗ ਬੋਰਡ ਕਲੋਨੀ ਰਣਜੀਤ ਐਵੀਨਿਊ ਜ਼ਿਲ੍ਹਾ ਅੰਮਿ੍ਤਸਰ ਜੋ ਕਿ ਜ਼ਿਲ੍ਹਾ ਅੰਮਿ੍ਤਸਰ ਸਿਟੀ ਵਿਚ ਮਹਿਕਮਾ ਪੁਲਿਸ ਵਿਚ ਬਤੌਰ ਏ.ਐੱਸ.ਆਈ ਨੌਕਰੀ ਕਰਦਾ ਹੈ ਅਤੇ ਉਸ ਦਾ ਲੜਕਾ ਬੱਬਲੂ ਪੁੱਤਰ ਗੁਰਲਾਲ ਸਿੰਘ ਜੋ ਵੀ ਪੁਲਿਸ ਦੀ ਵਰਦੀ ਪਹਿਨਦਾ ਹੈ ਅਤੇ ਤੀਸਰਾ ਹਰਮਨਪ੍ਰੀਤ ਸਿੰਘ ਪੁੱਤਰ ਸਾਹਿਬ ਸਿੰਘ ਵਾਸੀ ਪਿੰਡ ਉੱਡਰ ਜ਼ਿਲ੍ਹਾ ਅੰਮਿ੍ਤਸਰ ਵੱਖ-ਵੱਖ ਥਾਵਾਂ ਤੋਂ ਖਿਡੌਣੇ ਵਾਲੇ ਪਿਸਤੌਲ ਨਾਲ ਲੋਕਾਂ ਨੂੰ ਡਰਾ ਧਮਕਾ ਕੇ ਲੁੱਟਾਂ ਖੋਹਾਂ ਕਰਨ ਦੇ ਆਦੀ ਹਨ ਅਤੇ ਇਨ੍ਹਾਂ ਪਹਿਲਾਂ ਵੀ ਕਈ ਜਗ੍ਹਾ 'ਤੇ ਲੁੱਟਾਂ ਖੋਹਾਂ ਕੀਤੀਆਂ ਹਨ | ਇਹ ਹੁਣ ਚੋਰੀ ਦੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਖੋਹ ਕਰਨ ਦੇ ਇਰਾਦੇ ਨਾਲ ਪਿੰਡ ਢੰਡ ਕਸੇਲ, ਮੀਆਂਪੁਰ ਇਲਾਕੇੇ ਵਿਚ ਘੁੰਮ ਰਹੇ ਹਨ ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਐੱਸ.ਆਈ. ਹਰਦੀਪ ਸਿੰਘ ਨੇ ਪੁਲਿਸ ਪਾਰਟੀ ਸਮੇਤ ਨਾਕਾਬੰਦੀ ਕਰਕੇ ਏ.ਐੱਸ.ਆਈ. ਗੁਰਲਾਲ ਸਿੰਘ, ਉਸ ਦੇ ਲ਼ੜਕੇ ਬੱਬਲੂ ਅਤੇ ਹਰਮਨਪ੍ਰੀਤ ਸਿੰਘ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਪਾਸੋਂ ਇਕ ਚੋਰੀ ਦਾ ਮੋਟਰਸਾਈਕਲ ਅਤੇ ਇਕ ਖਿਡੌਣਾ ਪਿਸਤੌਲ ਬਰਾਮਦ ਕਰ ਲਿਆ ਹੈ | ਐੱਸ.ਐੱਸ.ਪੀ. ਨੇ ਦੱਸਿਆ ਕਿ ਉਕਤ ਏ.ਐੱਸ.ਆਈ. ਸਮੇਤ ਫ਼ੜੇ ਤਿੰਨਾਂ ਵਿਅਕਤੀਆਂ ਨੇ ਮੰਨਿਆ ਹੈ ਕਿ ਉਹ ਬਾਹਰੀ ਜ਼ਿਲਿ੍ਹਆ ਵਿਚ ਲੋਕਾਂ ਨੂੰ ਡਰਾ ਧਮਕਾ ਕੇ ਲੁੱਟਾਂਖੋਹਾਂ ਕਰਦੇ ਸਨ | ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਵਲੋਂ ਉਨ੍ਹਾਂ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ | ਰਿਮਾਂਡ ਦੌਰਾਨ ਇਨ੍ਹਾਂ ਪਾਸੋਂ ਲੁੱਟਾਖੋਹਾਂ ਦੇ ਕਈ ਮਾਮਲੇ ਹੱਲ ਹੋਣ ਦੀ ਆਸ ਹੈ |
ਤਰਨ ਤਾਰਨ, 15 ਜੂਨ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਲੁੱਟਖੋਹ ਦੀਆਂ ਵਾਰਦਾਤਾ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ, ਜਿਨ੍ਹਾਂ ...
ਖਡੂਰ ਸਾਹਿਬ, 15 ਜੂਨ (ਰਸ਼ਪਾਲ ਸਿੰਘ ਕੁਲਾਰ) - ਨਾਜਾਇਜ਼ ਕਬਜੇ ਦੀ ਨੀਅਤ ਨਾਲ ਭਤੀਜੇ 'ਤੇ ਪੰਜ ਏਕੜ 10 ਮਰਲੇ ਜਮੀਨ ਵਾਹੁਣ ਦੇ ਦੋਸ਼ ਲਗਾਉਂਦੇ ਹੋਏ ਪੀੜਤ ਅਜੈਬ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਮੁਗਲਾਣੀ ਨੇ ਦੱਸਿਆ ਕਿ ਮੇਰੇ ਨਾਂਅ ਉਪਰ 5 ਏਕੜ 10 ਮਰਲੇ ਜਮੀਨ ਹੈ | ਜਿਸ ...
ਸੁਰ ਸਿੰਘ, 15 ਜੂਨ (ਧਰਮਜੀਤ ਸਿੰਘ) - ਸਥਾਨਕ ਮੁੱਖ ਬਾਜ਼ਾਰ 'ਚ ਰਹਿੰਦੇ ਬਾਬੂ ਰਾਮ ਪੁੱਤਰ ਮੰਗਲ ਦਾਸ ਜੋਸ਼ੀ ਦੇ ਘਰ 'ਚੋਂ ਬੀਤੀ ਰਾਤ ਚੋਰਾਂ ਵਲੋਂ 26000 ਰੁਪਏ, 8 ਗ੍ਰਾਮ ਸੋਨੇ ਦੇ ਟੋਪਸ ਤੇ ਇਕ ਮੋਬਾਈਲ ਚੋਰੀ ਕਰ ਲੈਣ ਦੀ ਖ਼ਬਰ ਹੈ | ਪੀੜਤ ਬਾਬੂ ਰਾਮ ਨੇ ਇਸ ਸਬੰਧੀ ...
ਤਰਨ ਤਾਰਨ, 15 ਜੂਨ (ਪਰਮਜੀਤ ਜੋਸ਼ੀ)- ਪੰਜਾਬ ਸਰਕਾਰ ਵਲੋਂ 18 ਤੋਂ 44 ਸਾਲ ਉਮਰ ਵਰਗ ਲਈ ਟੀਕਾਕਰਨ ਮੁਹਿੰਮ ਵਿਚ ਹੋਰ ਤੇਜ਼ੀ ਲਿਆਦੀ ਜਾ ਰਹੀ ਹੈ | ਹੁਣ ਸਰਕਾਰ ਵਲੋਂ ਕੋਵਿਡ ਟੀਕਾਕਰਨ ਲਈ ਦੁਕਾਨਦਾਰ ਅਤੇ ਉਨ੍ਹਾਂ ਦਾ ਸਟਾਫ, ਪ੍ਰਾਹੁਣਚਾਰੀ ਉਦਯੋਗ ਅਧੀਨ ਸਟਾਫ (ਹੋਟਲ, ...
ਤਰਨ ਤਾਰਨ, 15 ਜੂਨ (ਹਰਿੰਦਰ ਸਿੰਘ)-ਕੋਰੋਨਾ ਕਾਰਨ ਜ਼ਿਲ੍ਹੇ ਵਿਚ 2 ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦਕਿ 9 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ | ਮਿ੍ਤਕ ਵਿਅਕਤੀਆਂ ਦਾ ਸਿਹਤ ਵਿਭਾਗ ਦੀ ਟੀਮ ਵਲੋਂ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਅੰਤਿਮ ਸੰਸਕਾਰ ...
ਤਰਨ ਤਾਰਨ, 15 ਜੂਨ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਭਿੱਖੀਵਿੰਡ ਦੀ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ | ਥਾਣਾ ਭਿੱਖੀਵਿੰਡ ਦੇ ਏ.ਐਸ.ਆਈ. ਚਰਨਜੀਤ ਸਿੰਘ ਨੇ ਦੱਸਿਆ ਕਿ ਉਹ ...
ਤਰਨ ਤਾਰਨ, 15 ਜੂਨ (ਹਰਿੰਦਰ ਸਿੰਘ) - ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਕੀਤੀ ਨਾਕਾਬੰਦੀ ਦੌਰਾਨ ਹੈਰੋਇਨ, ਨਸ਼ੀਲੀਆਂ ਗੋਲੀਆਂ, ਨਾਜਾਇਜ਼ ਸ਼ਰਾਬ ਸਮੇਤ 6 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ ਜਦਕਿ ਇਕ ਵਿਅਕਤੀ ਫ਼ਰਾਰ ਹੋ ਗਿਆ, ...
ਪੱਟੀ, 15 ਜੂਨ (ਅਵਤਾਰ ਸਿੰਘ ਖਹਿਰਾ/ਬੋਨੀ ਕਾਲੇਕੇ) - ਨਗਰ ਪਾਲਿਕਾ ਦੇ ਕਰਮਚਾਰੀਆਂ ਵਲੋਂ ਪ੍ਰਧਾਨ ਬਲਵੰਤ ਰਾਏ ਦੀ ਪ੍ਰਧਾਨਗੀ ਹੇਠ ਦਫਤਰ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਅਤੇ ਬਾਜ਼ਾਰਾਂ ਵਿਚ ਰੋਸ ਮਾਰਚ ਕਰਕੇ ਬੱਸ ਸਟੈਂਡ ਪੱਟੀ ਵਿਖੇ ਸਥਾਨਿਕ ਸਰਕਾਰਾਂ ...
ਤਰਨ ਤਾਰਨ, 15 ਜੂਨ (ਲਾਲੀ ਕੈਰੋਂ) - ਪੰਜਾਬ ਨਰਸਸਿਜ਼ ਰਜਿਸਟ੍ਰੇਸ਼ਨ ਕੌਂਸਲ ਵਲੋਂ ਐਲਾਨੇ ਗਏ ਏ.ਐਨ.ਐਮ ਦੂਜਾ ਸਾਲ ਦੇ ਨਤੀਜੇ ਵਿਚ ਇੰਟਰਨੈਸ਼ਨਲ ਕਾਲਜ ਆਫ਼ ਨਰਸਿੰਗ ਪਿੱਦੀ ਤਰਨ ਤਾਰਨ ਦੀ ਹੋਣਹਾਰ ਵਿਦਿਆਰਥਣ ਪ੍ਰਭਜੀਤ ਕੌਰ ਪੁੱਤਰੀ ਤਰਸੇਮ ਸਿੰਘ ਨੇ ਪੰਜਾਬ 'ਚੋਂ ...
ਤਰਨ ਤਾਰਨ, 15 ਜੂਨ (ਹਰਿੰਦਰ ਸਿੰਘ)- ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਘਰ ਵਿਚ ਦਾਖਲ ਹੋ ਕੇ ਚਾਚੇ-ਭਤੀਜੇ ਨਾਲ ਕੁੱਟਮਾਰ ਕਰਨ ਤੋਂ ਇਲਾਵਾ ਘਰ ਦੀ ਭੰਨਤੋੜ ਕਰਨ ਦੇ ਦੋਸ਼ ਹੇਠ 6 ਵਿਅਕਤੀਆਂ ਤੋਂ ਇਲਾਵਾ 2 ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਥਾਣਾ ...
ਤਰਨ ਤਾਰਨ, 15 ਜੂਨ (ਪਰਮਜੀਤ ਜੋਸ਼ੀ) - ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਵਿਆਹ ਦਾ ਝਾਂਸਾ ਦੇ ਕੇ ਲੜਕੀ ਨੂੰ ਭਜਾਉਣ ਦੇ ਦੋਸ਼ ਹੇਠ ਇਕ ਵਿਅਕਤੀ ਖਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਚੋਹਲਾ ਸਾਹਿਬ ...
ਪੱਟੀ, 15 ਜੂਨ (ਬੋਨੀ ਕਾਲੇਕੇ, ਖਹਿਰਾ)- ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸੇ ਤਹਿਤ ਗੁਰਦੁਆਰਾ ਸ਼ਹੀਦ ਭਾਈ ਪ੍ਰਤਾਪ ਸਿੰਘ (ਸਾਕਾ ਪੰਜਾ ਸਾਹਿਬ) ਭਾਂਡਿਆਂ ਵਾਲਾ ਚੌਕ ਪੱਟੀ ਵਿਖੇ ...
ਫਤਿਆਬਾਦ, 15 ਜੂਨ (ਹਰਵਿੰਦਰ ਸਿੰਘ ਧੂੰਦਾ) - ਉਘੇ ਸਮਾਜ ਸੇਵੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਆਗੂ ਭੁਪਿੰਦਰ ਸਿੰਘ ਟੀਟੂ ਪ੍ਰਧਾਨ ਨੇ ਪ੍ਰੈਸ ਰਾਹੀ ਸਬੰਧਿਤ ਮਹਿਕਮੇ ਦੇ ਅਧਿਕਾਰੀਆਂ ਨੂੰ ਗੁਹਾਰ ਲਗਾਈ ਕਿ ਪਿਛਲੇ ਲੰਮੇ ਸਮੇਂ ਤੋਂ ਸਵੇਰੇ 6 ਵਜੇ ਸ੍ਰੀ ...
ਫਤਿਆਬਾਦ, 15 ਜੂਨ (ਹਰਵਿੰਦਰ ਸਿੰਘ ਧੂੰਦਾ) - ਪਿੰਡ ਧੂੰਦਾ ਦੇ ਮੰਡ ਖੇਤਰ 'ਚ ਇਕ ਕਰੋੜ ਰੁਪਏ ਦੀ ਲਾਗਤ ਨਾਲ ਦਰਿਆ ਬਿਆਸ ਦੇ ਕੰਢਿਆਂ ਨੂੰ ਖੁਰਣ ਤੋਂ ਬਚਾਉਣ ਦੇ ਮਕਸਦ ਨਾਲ ਲਗਾਏ ਜਾ ਰਹੇ ਸਪੱਰਾ ਲਈ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਵਲੋਂ ਸਪੈਸ਼ਲ ਜਾਰੀ ਕਰਵਾਈ ...
ਹਰੀਕੇ ਪੱਤਣ, 15 ਜੂਨ (ਸੰਜੀਵ ਕੁੰਦਰਾ)- ਸੀਨੀਅਰ ਅਕਾਲੀ ਆਗੂ ਨੰਬਰਦਾਰ ਬਲਵਿੰਦਰ ਸਿੰਘ ਤੂਰ ਜਿਨ੍ਹਾਂ ਦਾ ਪਿਛਲੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਤੁੰਗ ਵਿਖੇ ਪਾਏ ...
ਸ਼ਾਹਬਾਜ਼ਪੁਰ, 15 ਜੂਨ (ਪਰਦੀਪ ਬੇਗੇਪੁਰ) - ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਗੱਠਜੋੜ ਨੇ ਵਿਰੋਧੀ ਪਾਰਟੀਆਂ ਨੂੰ ਤਰੇਲੀਆਂ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ ਹਨ, ਕਿਉਂਕਿ ਇਸ ਗੱਠਜੋੜ ਨਾਲ ਅਕਾਲੀ ਦਲ ਦੀ ਸਰਕਾਰ ਬਨਣਾ ਤੈਅ ਹੈ ਤੇ ਇਸ ਨੂੰ ਕੋਈ ਵੀ ਪਾਰਟੀ ਰੋਕ ...
ਤਰਨ ਤਾਰਨ, 15 ਜੂਨ (ਲਾਲੀ ਕੈਰੋਂ) - ਡਿਪਟੀ ਕਮਿਸ਼ਨਰ ਤਰਨ ਤਾਰਨ ਅਤੇ ਡਾ. ਰੋਹਿਤ ਮਹਿਤਾ ਸਿਵਲ ਸਰਜਨ ਤਰਨ ਤਾਰਨ ਦੇ ਨਿਰਦੇਸ਼ਾ ਤੇ ਨਜਦੀਕੀ ਪਿੰਡ ਠਰੂ ਵਿਖੇ ਸਪੈਸਲ ਵੈਕਸੀਨ ਕੈਂਪ ਲਗਾਇਆ ਗਿਆ ਜਿਸ ਵਿਚ ਡਾ. ਅੰਮਿ੍ਤਪਾਲ ਸਿੰਘ ਨਿੱਬਰ ਐੱਸ.ਐੱਮ.ਓ. ਝਬਾਲ ਦੀ ਅਗਵਾਈ ...
ਤਰਨ ਤਾਰਨ, 15 ਜੂਨ (ਲਾਲੀ ਕੈਰੋਂ)- ਸਿੱਖ ਧਰਮ ਦੀ ਮਹਾਨ ਸ਼ਖ਼ਸੀਅਤ ਭਾਈ ਵੀਰ ਸਿੰਘ ਦੀ ਯਾਦ ਵਿਚ ਬਣੇ ਭਾਈ ਵੀਰ ਸਿੰਘ ਬਿਰਧ ਘਰ ਤਰਨ ਤਾਰਨ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ | ਇਸ ਮੌਕੇ ਬਿਰਧ ਘਰ ਦੇ ਮੈਂਬਰ ...
ਤਰਨ ਤਾਰਨ, 15 ਜੂਨ (ਲਾਲੀ ਕੈਰੋਂ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹਰੇਕ ਵਰਗ ਨੂੰ ਧਿਆਨ ਵਿਚ ਰੱਖ ਕੇ ਜਿਥੇ ਸੂਬੇ ਦਾ ਸਰਬਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ ਉਥੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਵਿਚ ਵੀ ਵੱਡੀ ਪਹਿਲਕਦਮੀ ਕੀਤੀ ਜਾ ਰਹੀ ਹੈ | ਇਹ ...
ਤਰਨ ਤਾਰਨ, 15 ਜੂਨ (ਲਾਲੀ ਕੈਰੋਂ) - ਪਿਛਲੇ ਚਾਰ ਸਾਲਾਂ ਤੋਂ ਲੋਕਾਂ ਨੂੰ ਝੂਠੇ ਸਬਜਬਾਗ ਦਿਖਾ ਦਿਖਾ ਕੇ ਡੰਗ ਟਪਾਉਂਦੀ ਆ ਰਹੀ ਸੂਬੇ ਵਿਚਲੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਲੋਕਾਂ ਨੂੰ ਬਹੁਤ ਵੱਡਾ ਧੋਖਾ ਦਿੱਤਾ ਹੈ 'ਤੇ ਇਸ ਸਰਕਾਰ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX