ਲੁਧਿਆਣਾ, 15 ਜੂਨ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਪੁਲਿਸ ਵਲੋਂ ਹੌਜ਼ਰੀ ਤੇ ਫੈਕਟਰੀਆਂ 'ਚੋਂ ਚੋਰੀ ਕਰਨ ਵਾਲੇ ਇਕ ਖਤਰਨਾਕ ਗਰੋਹ ਦੇ ਤਿੰਨ ਮੈਂਬਰਾਂ ਸਮੇਤ ਪੰਜ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਲੱਖਾਂ ਰੁਪਏ ਮੁੱਲ ਦਾ ਸਾਮਾਨ ਬਰਾਮਦ ਕੀਤਾ ਹੈ, ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਚੋਰੀ ਦੇ ਸਾਮਾਨ ਖ਼ਰੀਦਣ ਵਾਲੇ ਦੋ ਨੌਜਵਾਨ ਵੀ ਸ਼ਾਮਿਲ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ. ਮੈਡਮ ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਪੁਲਿਸ ਵਲੋਂ ਕਾਬੂ ਕੀਤੇ ਗਏ ਇਨ੍ਹਾਂ ਕਥਿਤ ਦੋਸ਼ੀਆਂ ਵਿਚ ਹੈਦਰ ਅਲੀ ਉਰਫ਼ ਹੈਦਰ ਪੁੱਤਰ ਜ਼ਾਕਿਰ ਹੁਸੈਨ ਵਾਸੀ ਰਾਮਾ ਮੰਡੀ ਜਲੰਧਰ, ਆਜ਼ਮ ਪੁੱਤਰ ਰਫੀਕ ਵਾਸੀ ਪੰਜਾਬੀ ਬਾਗ ਟਿੱਬਾ ਰੋਡ ਲੁਧਿਆਣਾ, ਮੁਹੰਮਦ ਸ਼ਾਦਾਬ ਪੁੱਤਰ ਮੁਹੰਮਦ ਸ਼ਮੀਮ ਵਾਸੀ ਮਾਇਆਪੁਰੀ ਲੁਧਿਆਣਾ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ ਭਾਰੀ ਮਾਤਰਾ ਵਿਚ ਚੋਰੀਸ਼ੁਦਾ ਕੱਪੜਾ ਬਰਾਮਦ ਕੀਤਾ ਹੈ | ਇਨ੍ਹਾਂ ਕਥਿਤ ਦੋਸ਼ੀਆਂ ਪਾਸੋਂ ਕੱਪੜਾ ਖ਼ਰੀਦਣ ਵਾਲੇ ਸਲੀਮ ਮੁਹੰਮਦ ਮਕਸੂਦ ਨੂੰ ਵੀ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ, ਜਦਕਿ ਇਸ ਗਰੋਹ ਦਾ ਇਕ ਹੋਰ ਸਰਗਰਮ ਮੈਂਬਰ ਇਮਰਾਨ ਮਾਸਟਰ ਵਾਸੀ ਸ਼ਕਤੀ ਨਗਰ ਅਤੇ ਉਸ ਦੇ ਤਿੰਨ ਹੋਰ ਸਾਥੀ ਅਜੇ ਫਰਾਰ ਦੱਸੇ ਜਾਂਦੇ ਹਨ | ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਿਸ ਹੌਜ਼ਰੀ ਜਾਂ ਫੈਕਟਰੀ ਵਿਚ ਇਨ੍ਹਾਂ ਕਥਿਤ ਦੋਸ਼ੀਆਂ ਨੇ ਚੋਰੀ ਕਰਨੀ ਹੁੰਦੀ ਸੀ, ਉੱਥੇ ਪਹਿਲਾਂ 5 ਤੋਂ 7 ਦਿਨ ਰੈਕੀ ਕਰਦੇ ਸਨ ਤੇ ਹੌਜ਼ਰੀ ਅਤੇ ਫੈਕਟਰੀਆਂ ਬਾਰੇ ਪੂਰੀ ਜਾਣਕਾਰੀ ਹਾਸਲ ਕਰਦੇ ਸਨ, ਉਸ ਤੋਂ ਬਾਅਦ ਇਹ ਕਥਿਤ ਦੋਸ਼ੀ ਫੈਕਟਰੀ ਜਾਂ ਹੌਜ਼ਰੀ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੁੰਦੇ ਸਨ | ਜੇਕਰ ਕਿਸੇ ਫੈਕਟਰੀ ਵਿਚ ਸੁਰੱਖਿਆ ਮੁਲਾਜ਼ਮ ਜਾਂ ਵਰਕਰ ਹੁੰਦੇ ਸਨ ਤਾਂ ਉਨ੍ਹਾਂ ਨੂੰ ਹਥਿਆਰ ਦਿਖਾ ਕੇ ਇਹ ਕਥਿਤ ਦੋਸ਼ੀ ਬੰਦੀ ਬਣਾ ਲੈਂਦੇ ਸਨ ਤੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਉੱਥੋਂ ਸਾਮਾਨ ਲੁੱਟ ਲੈਂਦੇ ਸਨ | ਲੁੱਟੇ ਹੋਏ ਸਾਮਾਨ ਨੂੰ ਜੇ ਕਥਿਤ ਦੋਸ਼ੀ ਟੈਂਪੂ ਰਾਹੀਂ ਲੱਦ ਕੇ ਲਿਜਾਂਦੇ ਸਨ ਅਤੇ ਟੈਂਪੂ ਖਾਲੀ ਕਰਨ ਉਪਰੰਤ ਉਸ ਨੂੰ ਲਾਵਾਰਸ ਥਾਂ 'ਤੇ ਛੱਡ ਦਿੰਦੇ ਸਨ | ਉਨ੍ਹਾਂ ਦੱਸਿਆ ਕਿ ਟੈਂਪੂ ਵੀ ਅਕਸਰ ਚੋਰੀ ਸ਼ੁਦਾ ਹੀ ਹੁੰਦਾ ਸੀ | ਇਨ੍ਹਾਂ ਕਥਿਤ ਦੋਸ਼ੀਆਂ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਵਿਚ ਹੀ ਇਨ੍ਹਾਂ ਨੇ ਥਾਣਾ ਟਿੱਬਾ ਬਸਤੀ ਜੋਧੇਵਾਲ ਤੇ ਹੋਰ ਨੇੜਲੇ ਇਲਾਕਿਆਂ ਵਿਚ ਇਕ ਦਰਜਨ ਦੇ ਕਰੀਬ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ | ਇਸ ਗਰੋਹ ਦੇ ਬਾਕੀ ਰਹਿੰਦੇ ਕਥਿਤ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ | ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਵੀ ਜਲਦ ਗਿ੍ਫਤਾਰ ਕਰ ਲਿਆ ਜਾਵੇਗਾ | ਇਸ ਮੌਕੇ ਏ.ਸੀ.ਪੀ. ਦਵਿੰਦਰ ਚੌਧਰੀ ਵੀ ਮੌਜੂਦ ਸਨ |
ਲੁਧਿਆਣਾ, 15 ਜੂਨ (ਪਰਮਿੰਦਰ ਸਿੰਘ ਆਹੂਜਾ)- ਬਸਪਾ ਸੁਪਰੀਮੋ ਮਾਇਆਵਤੀ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਮਾਮਲੇ ਨੂੰ ਲੈ ਕੇ ਬਸਪਾ ਵਲੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਗਈ ਹੈ | ਇਸ ਸਬੰਧੀ ਬਸਪਾ ਦੇ ...
ਲੁਧਿਆਣਾ, 15 ਜੂਨ (ਪਰਮਿੰਦਰ ਸਿੰਘ ਆਹੂਜਾ)- ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਵਾਹਨ ਚੋਰੀ ਦੀਆਂ ਦਰਜਨਾਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਖ਼ਤਰਨਾਕ ਗਰੋਹ ਦੇ ਦੋ ਮੈਂਬਰਾਂ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਇਸ ਸਬੰਧੀ ਐੱਸ. ਐੱਚ. ਓ. ...
ਲੁਧਿਆਣਾ, 15 ਜੂਨ (ਪੁਨੀਤ ਬਾਵਾ)- ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਬੁੱਧਵਾਰ ਤੋਂ ਜ਼ਿਲ੍ਹਾ ਲੁਧਿਆਣਾ ਵਿਚ ਰਾਤ 7 ਵਜੇ ਤੱਕ ਖੁੱਲ੍ਹ ਸਕਣਗੇ, ਜਦਕਿ ਪਹਿਲਾਂ ਦੁਕਾਨਾਂ ਤੇ ਹੋਰ ਅਦਾਰੇ ਸ਼ਾਮ 6 ਵਜੇ ਤੱਕ ਖੁੱਲਦੇ ਸਨ | ...
ਲੁਧਿਆਣਾ, 15 ਜੂਨ (ਜੁਗਿੰਦਰ ਸਿੰਘ ਅਰੋੜਾ)-ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਸਮੇਤ ਖਾਣ ਪੀਣ ਦੀਆਂ ਜਰੂਰੀ ਵਸਤੂਆਂ ਦੀਆਂ ਕੀਮਤਾਂ ਦਿਨ ਬ ਦਿਨ ਵਧਣ ਕਾਰਨ ਲੋਕਾਂ ਦੇ ਮੰਨਾ ਵਿਚ ਭਾਰੀ ਨਰਾਜ਼ਗੀ ਪਾਈ ਜਾ ਰਹੀ ਹੈ ਤੇ ਇਸ ਦੇ ਵਿਰੋਧ ਵਿਚ ਲੋਕ ਸੜ੍ਹਕਾਂ 'ਤੇ ਆ ਰਹੇ ਹਨ | ...
ਲੁਧਿਆਣਾ, 15 ਜੂਨ (ਅਮਰੀਕ ਸਿੰਘ ਬੱਤਰਾ)-ਸਥਾਨਕ ਬਹਾਦਰਕੇ ਰੋਡ ਨੇੜੇ ਨਵੀਂ ਸਬਜ਼ੀ ਮੰਡੀ ਸਥਿਤ ਇਕ ਹੌਜਰੀ ਦੇ ਬੰਦ ਪਏ ਗੁਦਾਮ 'ਚ ਮੰਗਲਵਾਰ ਸ਼ਾਮ ਨੂੰ ਅੱਗ ਲੱਗ ਗਈ ਜਿਸ ਦੀ ਸੂਚਨਾ ਇਕ ਰਾਹਗੀਰ ਵਲੋਂ ਫਾਇਰ ਬਿ੍ਗੇਡ ਵਿਭਾਗ ਨੂੰ ਦਿੱਤੇ ਜਾਣ ਤੇ ਮੌਕੇ ਤੇ ਪੁੱਜੀਆਂ ...
ਲੁਧਿਆਣਾ, 15 ਜੂਨ (ਸਲੇਮਪੁਰੀ)- ਸਿਹਤ ਵਿਭਾਗ ਦੀ ਇਕ ਟੀਮ ਵਲੋਂ ਸ਼ਹਿਰ ਵਿਚ ਬੇਕਰੀ ਦਾ ਸਾਮਾਨ ਤਿਆਰ ਕਰਨ ਵਾਲੀ ਇਕ ਫੈਕਟਰੀ ਫੜੀ ਗਈ ਹੈ, ਜੋ ਗੈਰ-ਲਾਇਸੰਸਸ਼ੁਦਾ ਸੀ | ਸਿਹਤ ਵਿਭਾਗ ਦੀ ਟੀਮ ਜਿਸ ਦੀ ਅਗਵਾਈ ਡਾ. ਰਾਜੇਸ਼ ਗਰਗ ਜ਼ਿਲ੍ਹਾ ਸਿਹਤ ਅਫਸਰ ਕਰ ਰਹੇ ਸਨ ਨੇ ...
ਲੁਧਿਆਣਾ, 15 ਜੂਨ (ਪਰਮਿੰਦਰ ਸਿੰਘ ਆਹੂਜਾ)- ਥਾਣਾ ਡਿਵੀਜ਼ਨ ਨੰਬਰ 5 ਦੇ ਘੇਰੇ ਅੰਦਰ ਪੈਂਦੇ ਇਲਾਕੇ ਚੀਮਾ ਪਾਰਕ ਵਿਚ ਲੋਹਾ ਵਪਾਰੀ ਦੇ ਘਰੋਂ ਲੱਖਾਂ ਰੁਪਏ ਮੁੱਲ ਦੇ ਗਹਿਣੇ ਨਕਦੀ ਤੇ ਹੋਰ ਸਾਮਾਨ ਚੋਰੀ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਵਪਾਰੀ ਦੇ ਨੌਕਰ ਅਤੇ ਉਸ ਦੇ ਦੋ ...
ਲੁਧਿਆਣਾ, 15 ਜੂਨ (ਜੁਗਿੰਦਰ ਸਿੰਘ ਅਰੋੜਾ)-ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਸਮੇਤ ਖਾਣ ਪੀਣ ਦੀਆਂ ਜਰੂਰੀ ਵਸਤੂਆਂ ਦੀਆਂ ਕੀਮਤਾਂ ਦਿਨ ਬ ਦਿਨ ਵਧਣ ਕਾਰਨ ਲੋਕਾਂ ਦੇ ਮੰਨਾ ਵਿਚ ਭਾਰੀ ਨਰਾਜ਼ਗੀ ਪਾਈ ਜਾ ਰਹੀ ਹੈ ਤੇ ਇਸ ਦੇ ਵਿਰੋਧ ਵਿਚ ਲੋਕ ਸੜ੍ਹਕਾਂ 'ਤੇ ਆ ਰਹੇ ਹਨ | ...
ਲੁਧਿਆਣਾ, 15 ਜੂਨ (ਪਰਮਿੰਦਰ ਸਿੰਘ ਆਹੂਜਾ)- ਥਾਣਾ ਜਮਾਲਪੁਰ ਦੀ ਪੁਲਿਸ ਨੇ ਵਿਆਹੁਤਾ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਛੜੇ ਜੇਠ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਵਿਆਹੁਤਾ ਦੇ ...
ਲੁਧਿਆਣਾ, 15 ਜੂਨ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫਤਾਰ ਕਰਕੇ ਉਸ ਦੇ ਕਬਜੇ 'ਚੋਂ ਗਾਂਜਾ ਬਰਾਮਦ ਕੀਤਾ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖਤ ਰਾਜੂ ਜੈਸਵਾਲ ਪੁੱਤਰ ...
ਲੁਧਿਆਣਾ, 15 ਜੂਨ (ਪਰਮਿੰਦਰ ਸਿੰਘ ਆਹੂਜਾ)- ਵਜ਼ੀਫਾ ਘੁਟਾਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਪਾਸੋਂ ਅਸਤੀਫੇ ਦੀ ਮੰਗ ਕੀਤੀ ਹੈ | ਆਮ ਆਦਮੀ ਪਾਰਟੀ ਐਸ.ਸੀ. ਵਿੰਗ ਵਲੋਂ ...
ਲੁਧਿਆਣਾ 15 ਜੂਨ (ਕਵਿਤਾ ਖੁੱਲਰ)- ਕਿਸਾਨ ਵਿਰੋਧੀ ਮੋਦੀ ਸਰਕਾਰ ਮੁਰਦਾਬਾਦ, ਭਾਜਪਾ ਭਜਾਓ-ਦੇਸ਼ ਬਚਾਓ ਕਾਂਗਰਸ ਨੂੰ ਲਿਆਓ ਦੇਸ਼ ਨੂੰ ਅੱਗੇ ਵਧਾਉ ਦੇ ਨਾਅਰਿਆਂ ਦੇ ਵਿਚਾਲੇ ਵਿਧਾਨ ਸਭਾ ਹਲਕਾ ਦੱਖਣੀ ਦੇ ਕਾਂਗਰਸੀ ਵਰਕਰਾਂ ਨੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ...
ਜਲੰਧਰ, 15 ਜੂਨ (ਅਜੀਤ ਬਿਊਰੋ)-ਸਰਕਾਰ ਦੀ ਸੁਚੱਜੀ ਅਗਵਾਈ 'ਚ ਸਰਕਾਰੀ ਸਕੂਲ ਅਧਿਆਪਕਾਂ ਨੇ ਸਿੱਖਿਆ ਦੇ ਖੇਤਰ 'ਚ ਪੰਜਾਬ ਨੂੰ ਅੱਵਲ ਸਥਾਨ ਦਿਵਾਉਣ ਲਈ ਸ਼ਲਾਘਾਯੋਗ ਭੂਮਿਕਾ ਨਿਭਾਈ ਹੈ | ਅਧਿਆਪਕਾਂ ਦੀ ਬਦੌਲਤ ਹੀ ਰਾਜ ਦੇ ਸਕੂਲਾਂ ਦਾ ਸਰਬਪੱਖੀ ਵਿਕਾਸ ਹੋਇਆ ਹੈ ਅਤੇ ...
ਲੁਧਿਆਣਾ, 14 ਜੂਨ (ਸਲੇਮਪੁਰੀ)-ਦੀਪ ਹਸਪਤਾਲ ਲੁਧਿਆਣਾ ਦੇ ਡਾਕਟਰਾਂ ਨੇ ਇਕ ਮਾਸੂਮ ਬੱਚੇ ਜਿਸ ਦੀ ਪਿੱਠ ਉਪਰ ਜਮਾਂਦਰੂ ਤੀਜੀ ਲੱਤ ਸੀ, ਨੂੰ ਹਟਾਉਣ ਲਈ ਸਫਲ ਆਪ੍ਰੇਸ਼ਨ ਕਰਕੇ ਬੱਚੇ ਨੂੰ ਨਵੀਂ ਜ਼ਿੰਦਗੀ ਪ੍ਰਦਾਨ ਕੀਤੀ ਹੈ | ਦੀਪ ਹਸਪਤਾਲ ਦੇ ਮੁੱਖ ਪ੍ਰਬੰਧਕ ਅਤੇ ...
ਲੁਧਿਆਣਾ, 15 ਜੂਨ (ਪਰਮਿੰਦਰ ਸਿੰਘ ਆਹੂਜਾ)- ਵਜ਼ੀਫਾ ਘੁਟਾਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਪਾਸੋਂ ਅਸਤੀਫੇ ਦੀ ਮੰਗ ਕੀਤੀ ਹੈ | ਆਮ ਆਦਮੀ ਪਾਰਟੀ ਐਸ.ਸੀ. ਵਿੰਗ ਵਲੋਂ ...
ਲੁਧਿਆਣਾ, 15 ਜੂਨ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਪ੍ਰਸਿਧ ਕਾਰੋਬਾਰੀ ਆਗੂ ਤੇ ਮਿੱਢਾ ਚੌਕ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਿੱਢਾ ਨੇ ਕਿਹਾ ਕਿ ਜ਼ਿਆਦਾ ਤੋਂ ਜ਼ਿਆਦਾ ਰੁੱਖਾਂ ਦਾ ਲਗਾਉਣਾ ਅਤੇ ਰੁੱਖਾਂ ਦੀ ਸੰਭਾਲ ਕਰਨ ਅਤਿ ਹੀ ਜ਼ਰੂਰੀ ...
ਲੁਧਿਆਣਾ, 15 ਜੂਨ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਮਾਈ ਚੰਦ ਪੁੱਤਰ ਮਹਿੰਦਰ ਕੁਮਾਰ ਵਾਸੀ ਪਿੰਡ ਖਾਸੀ ਕਲਾਂ ਨੂੰ ਗਿ੍ਫਤਾਰ ਕਰਕੇ ਉਸਦੇ ਕਬਜੇ ਵਿਚੋਂ 540 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਪੁਲਿਸ ਅਨੁਸਾਰ ਕਥਿਤ ਦੋਸ਼ੀ ਨੂੰ ਪੁਲਿਸ ਮੁੰਡੀਆ ਕਲਾਂ ...
ਲੁਧਿਆਣਾ, 15 ਜੂਨ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਜਨਕਪੁਰੀ ਇਲਾਕੇ ਵਿਚ ਦਿਨ ਦਿਹਾੜੇ ਚੋਰਾਂ ਵਲੋਂ ਘਰ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕੀਤੇ ਜਾਣ ਦਾ ਮਾਮਲਾ ਹੈ | ਘਟਨਾ ਅੱਜ ਬਾਅਦ ਦੁਪਹਿਰ ਉਦੋਂ ਵਾਪਰੀ ਜਦੋਂ ਚੋਰ ਸੁਰਿੰਦਰ ...
ਲੁਧਿਆਣਾ, 15 ਜੂਨ (ਪਰਮਿੰਦਰ ਸਿੰਘ ਆਹੂਜਾ)- ਥਾਣਾ ਜਮਾਲਪੁਰ ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫਤਾਰ ਕਰਕੇ ਉਸ ਦੇ ਕਬਜੇ 'ਚੋਂ 30 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ | ਪੁਲਿਸ ਵਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ...
ਲੁਧਿਆਣਾ, 15 ਜੂਨ (ਸਲੇਮਪੁਰੀ)-ਜ਼ਿਲ੍ਹਾ ਸਿਹਤ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਵੱਖ-ਵੱਖ ਹਸਪਤਾਲਾਂ ਵਿਚ ਜੇਰੇ ਇਲਾਜ ਮਰੀਜ਼ਾਂ 'ਚੋਂ ਅੱਜ 1 ਮਰੀਜ਼ ਦੀ ਮੌਤ ਹੋ ਗਈ ਹੈ | ਉਹ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਮਾਛੀਆਂ ਛੋੜੀਆਂ ਦੀ ਰਹਿਣ ਵਾਲੀ 33 ...
ਲੁਧਿਆਣਾ, 15 ਜੂਨ (ਕਵਿਤਾ ਖੁੱਲਰ)- ਉੱਘੇ ਸਮਾਜ ਸੇਵਕ ਅਤੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਮੈਂਬਰ ਅਜੀਤਪਾਲ ਸਿੰਘ ਬੱਤਰਾ ਨੇ ਇਕ ਗੱਲਬਾਤ ਦੌਰਾਨ ਕਿਹਾ ਪਿਛਲੇ ਕਰੀਬ 1 ਸਾਲ ਤੋਂ ਜਿਆਦਾ ਸਮੇਂ ਤੋਂ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਹਲਾਤ ਦੇ ਚੱਲਦਿਆਂ ਕਰਫਿਊ ...
ਲੁਧਿਆਣਾ, 15 ਜੂਨ (ਸਲੇਮਪੁਰੀ)- ਡੀ.ਸੀਜ਼ ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਦੀ ਅਗਵਾਈ ਹੇਠ ਅੱਜ ਸੂਬਾ ਭਰ ਵਿਚ ਮੰਗਾਂ ਨੂੰ ਲੈ ਕੇ ਦਫ਼ਤਰੀ ਕਾਮਿਆਂ ਵਲੋਂ ਰੋਸ ਰੈਲੀਆਂ ਕੀਤੀਆਂ ਗਈਆਂ | ਸੂਬੇ ਦੇ ਹੋਰਨਾਂ ਜ਼ਿਲਿ੍ਹਆਂ ਦੀ ...
ਲੁਧਿਆਣਾ, 15 ਜੂਨ (ਆਹੂਜਾ)-ਪੁਲਿਸ ਨੇ ਸੁਨੀਲਕੁਮਾਰ ਵਾਸੀ ਜਲੰਧਰ ਦੀ ਸ਼ਿਕਾਇਤ ਤੇ ਉਸ ਦੀ ਪਤਨੀ ਨੇਹਾ ਉਸ ਦੇ ਸਾਥੀ ਨੀਰਜ ਚੋਪੜਾ ਅਤੇ ਕਾਲਾ ਖਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਆਪਣੀ ...
ਲੁਧਿਆਣਾ, 15 ਜੂਨ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਨਿਊ ਕੁੰਦਨਪੁਰੀ ਵਾਸੀ ਫਾਰੂਕ ਦੀ ਸ਼ਿਕਾਇਤ 'ਤੇ ਬਾਬੁਲ ਪਾਸੀ ਸਲੇਮਟਾਬਰੀ ਖਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਏ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਹੇਅਰ ਡ੍ਰੈਸਰ ਦੀ ...
ਲੁਧਿਆਣਾ, 15 ਜੂਨ (ਪਰਮਿੰਦਰ ਸਿੰਘ ਆਹੂਜਾ)-ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵਾਰਡ ਨੰਬਰ 38 ਵਿਚ ਪੈਦੇ ਮੁਹੱਲਾ ਰਵਿੰਦਰਾ ਕਲੋਨੀ ਅਤੇ ਸ਼ਿਮਲਾਪੁਰੀ ਦੀਆ 2, 3, 4, 12, 13 ਦੀਆਂ ਗਲੀਆਂ ਅਤੇ ਗਲੀ ਨੰਬਰ 15 ਕਲਗੀਧਰ ...
ਲੁਧਿਆਣਾ, 15 ਜੂਨ (ਕਵਿਤਾ ਖੁੱਲਰ)- ਵਿਧਾਨ ਸਭਾ ਹਲਕਾ ਪੂਰਬੀ ਵਿਖੇ ਗੁਰੂ ਨਾਨਕ ਨਗਰ ਵਿਚ ਆਜਾਦ ਯੂਥ ਕਲੱਬ ਦੇ ਮੈਂਬਰਾਂ ਨਾਲ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਅਹਿਮ ਮੀਟਿੰਗ ਕੀਤੀ | ਮੀਟਿੰਗ ਦੌਰਾਨ ਭੋਲਾ ਗਰੇਵਾਲ ਵਲੋਂ ਆਜਾਦ ਯੂਥ ਕਲੱਬ ਦੇ ਪ੍ਰਧਾਨ ਦੀਪੂ ਮਹਿਰਾ ...
ਆਲਮਗੀਰ, 15 ਜੂਨ (ਰਣਜੀਤ ਸਿੰਘ ਨੰਗਲ)-ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਪਿੰਡ ਬੁਲਾਰਾਂ ਵਿਚ ਬਹੁਜਨ ਸਮਾਜ ਪਾਰਟੀ ਦੇ ਹਲਕਾ ਪ੍ਰਧਾਨ ਭਾਗ ਸਿੰਘ ਸਰੀਂਹ ਦੀ ਅਗਵਾਈ ਵਿਚ ਬਸਪਾ ਵਰਕਰਾਂ ਦੀ ਮੀਟਿੰਗ ਹੋਈ ਇਸ ਮੌਕੇ ਤੇ ਬਸਪਾ-ਸ਼੍ਰੋਮਣੀ ਅਕਾਲੀ ਦਲ ਵਿਚਕਾਰ ਹੋਏ ...
ਲੁਧਿਆਣਾ, 15 ਜੂਨ (ਕਵਿਤਾ ਖੁੱਲਰ)- ਸਕੂਲੀ ਬੱਚਿਆਂ ਨੇ ਰੱਖ ਬਾਗ ਵਿਚ 250 ਵਰਗ ਗਜ਼ ਦੇ ਖੇਤਰ ਵਿਚ 750 ਬੂਟੇ ਲਾ ਕੇ ਬੱਚਿਆਂ ਦੁਆਰਾ ਬੱਚਿਆਂ ਲਈ ਇਕ ਮਾਈਕਰੋ ਆਕਸੀਜਨ ਚੈਂਬਰ (ਮਾਈਕਰੋ ਜੰਗਲ) ਬਣਾਇਆ | ਇਹ ਮਾਈਕਰੋ ਜੰਗਲ ਗਰੀਨ ਕਪਲ ਵਜੋਂ ਜਾਣੇ ਜਾਂਦੇ ਰੋਹਿਤ ਮਹਿਰਾ ...
ਲੁਧਿਆਣਾ, 15 ਜੂਨ (ਪਰਮਿੰਦਰ ਸਿੰਘ ਆਹੂਜਾ)- ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਜਬਰ ਜਨਾਹ ਦੇ ਦੋਸ਼ ਲਗਾਉਣ ਵਾਲੀ ਔਰਤ ਨੇ ਜਾਨ ਦਾ ਖਦਸ਼ਾ ਪ੍ਰਗਟ ਕਰਦਿਆਂ ਪੁਲਿਸ ਕਮਿਸ਼ਨਰ ਤੋਂ ਸੁਰੱਖਿਆ ਦੀ ਗੁਹਾਰ ਕੀਤੀ ਹੈ | ...
ਲੁਧਿਆਣਾ, 15 ਜੂਨ (ਕਵਿਤਾ ਖੁੱਲਰ)-ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਮੈਮੋਰੀਅਲ ਚੈਰੀਟੇਬਲ ਟਰੱਸਟ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਅੱਖਾਂ ਅਤੇ ਦੰਦਾਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਚੈਰੀਟੇਬਲ ਹਸਪਤਾਲ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਲਈ ਇਮਾਰਤ ਦਾ ...
ਲੁਧਿਆਣਾ, 15 ਜੂਨ (ਪੁਨੀਤ ਬਾਵਾ)- ਪੰਜਾਬ ਦੀ ਸਨਅਤੀ ਰਾਜਧਾਨੀ ਲੁਧਿਆਣਾ ਸ਼ਹਿਰ ਵਿਚ ਦੇ 5 ਵਿਧਾਨ ਸਭਾ ਹਲਕਿਆਂ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਸੰਭਾਵੀ ਉਮੀਦਵਾਰਾਂ ਦੇ ਨਾਮ ਸਾਹਮਣੇ ਆਉਣ ਨਾਲ ਅਕਾਲੀ ਦਲ ਵਿਚ ਅੰਦਰ ਖ਼ਾਤੇ ਵਿਰੋਧ ਹੋਣ ਲੱਗ ਪਿਆ ਹੈ | ਟਿਕਟ ਲੈਣ ਦੇ ...
ਲੁਧਿਆਣਾ, 15 ਜੂਨ (ਅਮਰੀਕ ਸਿੰਘ ਬੱਤਰਾ)- ਪੰਜਾਬ ਸਰਕਾਰ ਵਲੋਂ 2019 ਦੇ ਅੰਤ 'ਚ ਨੋਟੀਫਿਕੇਸ਼ਨ ਜਾਰੀ ਕਰ ਦਿੱਤੇ ਜਾਣ ਦੇ ਬਾਵਜੂਦ ਨਵੀਂ ਸਬਜ਼ੀ ਮੰਡੀ ਬਹਾਦਰਕੇ ਰੋਡ ਵਿਚ ਕੰਮ ਕਰ ਰਹੇ ਆੜ੍ਹਤੀਆਂ ਵਲੋਂ ਕੁਝ ਸਬਜ਼ੀਆਂ/ਫਲ ਜਿਨ੍ਹਾਂ ਵਿਚ ਕੀਵੀ, ਨਾਰੀਅਲ ਪਾਣੀ, ਬਰੋਕਲੀ ...
ਲੁਧਿਆਣਾ, 15 ਜੂਨ (ਅਮਰੀਕ ਸਿੰਘ ਬੱਤਰਾ)- ਹੈਬੋਵਾਲ ਡੇਅਰੀ ਕੰਪਲੈਕਸ 'ਚ ਮੌਜੂਦ ਡੇਅਰੀਆਂ ਦੇ ਮਾਲਕਾਂ ਨੇ ਪੈਟਰੋਲ/ਡੀਜ਼ਲ ਅਤੇ ਦੂਸਰੀਆਂ ਵਸਤੂਆਂ ਦੀਆਂ ਕੀਮਤਾਂ ਵਿਚ ਹੋਏ ਬੇਤਹਾਸ਼ਾ ਵਾਧੇ ਨੂੰ ਮੁੱਖ ਰੱਖਦੇ ਹੋਏ 15 ਜੂਨ ਤੋਂ ਦੁੱਧ ਦੀਆਂ ਕੀਮਤਾਂ ਵਿਚ 3 ਰੁਪਏ ...
ਲੁਧਿਆਣਾ, 15 ਜੂਨ (ਕਵਿਤਾ ਖੁੱਲਰ)- ਪੰਜਾਬ ਵਿਧਾਨ ਚੋਣਾਂ ਦੇ ਮੱਦੇਨਜਰ ਕਾਂਗਰਸ ਪਾਰਟੀ ਦੀਆਂ ਨੀਤੀਆਂ ਘਰ-ਘਰ ਪੰਹੁਚਾਉਣ ਲਈ ਪੰਜਾਬ ਇੰਟਕ ਕਾਂਗਰਸ ਵਲੋਂ ਮਹਿਲਾ ਪ੍ਰਧਾਨ ਦੀ ਨਿਯੁਕਤੀ ਕੀਤੀ ਗਈ, ਸੰਗਠਨ ਦੇ ਪੰਜਾਬ ਪ੍ਰਧਾਨ ਇੰਦਰਜੀਤ ਸਿੰਘ ਵਲੋਂ ਹਲਕਾ ਆਤਮ ਨਗਰ ...
ਲੁਧਿਆਣਾ, 15 ਜੂਨ (ਕਵਿਤਾ ਖੁੱਲਰ)-ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰੋਨਾ ਵੈਕਸੀਨ ਕੈਂਪ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਲਗਾਇਆ ਜਿਸ ਵਿਚ 230 ਟੀਕੇ ਲਗਾਏ ਗਏ | ਇਸ ਮੌਕੇ ਸਾਬਕਾ ਚੇਅਰਮੈਨ ਸੋਹਣ ...
ਲੁਧਿਆਣਾ, 15 ਜੂਨ (ਪੁਨੀਤ ਬਾਵਾ)- ਪੰਜਾਬ ਦੀ ਸਨਅਤੀ ਰਾਜਧਾਨੀ ਲੁਧਿਆਣਾ ਸ਼ਹਿਰ ਵਿਚ ਦੇ 5 ਵਿਧਾਨ ਸਭਾ ਹਲਕਿਆਂ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਸੰਭਾਵੀ ਉਮੀਦਵਾਰਾਂ ਦੇ ਨਾਮ ਸਾਹਮਣੇ ਆਉਣ ਨਾਲ ਅਕਾਲੀ ਦਲ ਵਿਚ ਅੰਦਰ ਖ਼ਾਤੇ ਵਿਰੋਧ ਹੋਣ ਲੱਗ ਪਿਆ ਹੈ | ਟਿਕਟ ਲੈਣ ਦੇ ...
ਪਾਰਟੀ ਦੇ ਨਵੇਂ ਦਫ਼ਤਰ ਦਾ ਉਦਘਾਟਨ ਕਰਨ ਸਮੇਂ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ, ਨਾਲ ਯੂਥ ਵਿੰਗ ਦੇ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਗਿੱਲ ਦੇ ਇੰਚਾਰਜ ਗਗਨਦੀਪ ਸਿੰਘ ਸੰਨੀ ਕੈਂਥ ਤੇ ਹੋਰ | ਅਜੀਤ ਤਸਵੀਰ ਲੁਧਿਆਣਾ, 15 ਜੂਨ ...
ਲੁਧਿਆਣਾ, 15 ਜੂਨ (ਕਵਿਤਾ ਖੁੱਲਰ)- ਲੋਕ ਇਨਸਾਫ ਪਾਰਟੀ ਯੂਥ ਵਿੰਗ ਦੇ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਗਿੱਲ ਦੇ ਇੰਚਾਰਜ ਗਗਨਦੀਪ ਸਿੰਘ ਸੰਨੀ ਕੈਂਥ ਨੇ ਹਲਕੇ ਵਿਚ ਪੈਂਦੇ ਕਸਬੇ ਡੇਹਲੋਂ ਵਿਖੇ ਆਪਣਾ ਦਫ਼ਤਰ ਖੋਲਿ੍ਹਆ | ਇਸ ਮੋਕੇ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX