ਬਨੂੜ, 15 ਜੂਨ (ਪੱਤਰ ਪ੍ਰੇਰਕ)-ਸਥਾਨਕ ਸ਼ਹਿਰ ਦੇ ਵਾਰਡ ਨੰਬਰ-1 ਫ਼ੌਜੀ ਕਾਲੋਨੀ ਨੇੜੇ ਮੁੱਖ ਮਾਰਗ 'ਤੇ ਜੀ. ਬੀ. ਪੀ. ਗਰੁੱਪ ਵਲੋਂ 22 ਏਕੜ 'ਚ ਕਾਲੋਨੀ ਕੱਟੀ ਗਈ ਹੈ | ਇਸ ਗਰੁੱਪ ਵਲੋਂ ਮੁੱਖ ਮਾਰਗ 'ਤੇ ਜੰਗਲਾਤ ਵਿਭਾਗ ਤੋਂ ਬਿਨਾਂ ਮਨਜੂਰੀ ਲਏ ਬਣਾਈ ਸੜਕ ਵਿਵਾਦਾਂ 'ਚ ਘਿਰ ਗਈ ਹੈ | ਵਿਭਾਗ ਨੇ ਕਾਲੋਨਾਈਜਰ ਵਲੋਂ ਆਪਣੀ 15 ਫੁੱਟ ਜਗ੍ਹਾ 'ਤੇ ਬਣਾਈ ਸੜਕ 'ਤੇ ਅੱਜ ਪੀਲਾ ਪੰਜਾ ਚਲਾ ਦਿੱਤਾ ਪਰ ਕਾਲੋਨਾਈਜ਼ਰ ਨੇ ਰਾਜਨੀਤਕ ਸਰਪ੍ਰਸਤੀ ਦੇ ਚਲਦੇ ਸਬੰਧਿਤ ਸੜਕ ਦੀ ਮਨਜ਼ੂਰੀ ਹੋਣ ਦੀ ਗੱਲ ਕਹਿ ਕੇ ਵਿਭਾਗ ਤੋਂ ਇਕ ਦਿਨ ਦਾ ਸਮਾਂ ਮੰਗਿਆ ਹੈ, ਜਿਸ ਦਾ ਫਿਲਹਾਲ ਵਿਭਾਗ ਨੇ ਕੰਮ ਬੰਦ ਕਰ ਦਿੱਤਾ ਗਿਆ ਹੈ | ਜਾਣਕਾਰੀ ਅਨੁਸਾਰ ਅੱਜ ਦੁਪਹਿਰ ਬਾਅਦ ਜੰਗਲਾਤ ਵਿਭਾਗ ਡੇਰਾਬਸੀ ਦੇ ਰੇਂਜ ਅਫ਼ਸਰ ਸੁਖਵਿੰਦਰ ਸਿੰਘ ਦੀ ਅਗਵਾਈ 'ਚ ਜੇ. ਈ. ਅਮਰ ਸਿੰਘ ਤੇ ਗਾਰਡ ਕੁਲਦੀਪ ਸਿੰਘ ਪੀਲਾ ਪੰਜਾ ਲੈ ਕੇ ਜੀ. ਬੀ. ਪੀ. ਗਰੁੱਪ ਵਲੋਂ ਕੱਟੀ ਜਾ ਰਹੀ ਕਾਲੋਨੀ ਕੋਲ ਪੁੱਜ ਗਏ | ਉਨ੍ਹਾਂ ਆਪਣੀ ਜਗ੍ਹਾ ਦੀ ਮਿਨਤੀ ਕੀਤੀ ਤੇ ਮੁੱਖ ਸੜਕ ਦੇ ਕਿਨਾਰੇ ਤੋਂ ਵਿਭਾਗ ਦੀ 15 ਫੁੱਟ ਜਗ੍ਹਾ 'ਤੇ ਕਾਲੋਨਾਈਜਰ ਵਲੋਂ ਇੰਟਰਲਾਕ ਟਾਇਲਾਂ ਲਾ ਕੇ ਬਣਾਈ ਆਰਜ਼ੀ ਸੜਕ ਨੂੰ ਪੀਲਾ ਪੰਜਾ ਲਾ ਕੇ ਪੁੱਟਣਾ ਸ਼ੁਰੂ ਕਰ ਦਿੱਤਾ | ਸੜਕ ਦੇ ਪੁੱਟੇ ਜਾਣ ਦਾ ਪਤਾ ਲੱਗਦੇ ਹੀ ਵੱਡੀ ਗਿਣਤੀ 'ਚ ਗਰੁੱਪ ਦੇ ਮੁਲਾਜ਼ਮ ਮੌਕੇ 'ਤੇ ਪੁੱਜੇ ਤੇ ਨਾਂ ਅਜਿਹਾ ਨਾ ਕਰਨ ਲਈ ਕਿਹਾ ਪਰ ਜੰਗਲਾਤ ਵਿਭਾਗ ਦੇ ਅਧਿਕਾਰੀ ਸਬੰਧਿਤ ਜਗ੍ਹਾ ਦੀ ਮਨਜੂਰੀ ਵਿਖਾਉਣ 'ਤੇ ਅੜੇ ਹੋਏ ਸਨ | ਵਿਭਾਗ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ਤਹਿਤ ਜਦੋਂ ਤੱਕ ਉਨ੍ਹਾਂ ਨੂੰ ਮਨਜੂਰੀ ਨਹੀਂ ਮਿਲ ਜਾਂਦੀ, ਉਦੋਂ ਤੱਕ ਉਹ ਕੰਮ ਬੰਦ ਨਹੀਂ ਹੋਣ ਦੇਣਗੇ | ਇਸ ਤੋਂ ਬਾਅਦ ਮੌਕੇ 'ਤੇ ਪੁੱਜੇ ਰੇਂਜ ਅਫ਼ਸਰ ਸੁਖਵਿੰਦਰ ਸਿੰਘ ਨੇ ਕਾਲੋਨਾਈਜ਼ਰ ਰਮਨ ਗੁਪਤਾ ਨੂੰ ਸਬੰਧਿਤ ਜਗ੍ਹਾ ਦੀ ਮਨਜੂਰੀ ਵਿਖਾਉਣ ਲਈ ਕਿਹਾ ਪਰ ਕਾਲੋਨਾਈਜਰ ਮਨਜੂਰੀ ਵਿਖਾਉਣ 'ਚ ਅਸਫਲ ਰਿਹਾ, ਜਿਸ ਤੋਂ ਬਾਅਦ ਮੌਕੇ 'ਤੇ ਪੁੱਜੇ ਸੱਤਾਧਾਰੀ ਪਾਰਟੀ ਦੇ ਆਗੂਆਂ ਨੇ ਕਾਲੋਨਾਈਜਰ ਦਾ ਪੱਖ ਪੂਰਦੇ ਹੋਏ ਕਾਲੋਨਾਈਜਰ ਨੂੰ ਇਕ ਦਿਨ ਦਾ ਸਮਾਂ ਦਵਾ ਦਿੱਤਾ, ਜਿਸ ਤੋਂ ਬਾਅਦ ਵਿਭਾਗ ਦੇ ਰੇਂਜ ਅਫ਼ਸਰ ਸੁਖਵਿੰਦਰ ਸਿੰਘ ਨੇ ਕਾਲੋਨਾਈਜਰ ਨੂੰ ਇਕ ਦਿਨ ਦਾ ਸਮਾਂ ਦਿੰਦੇ ਹੋਏ ਸੜਕ ਪੁੱਟਣ ਦਾ ਕੰਮ ਬੰਦ ਕਰਵਾ ਦਿੱਤਾ | ਦੱਸਣਯੋਗ ਹੈ ਕਿ ਨਵੰਬਰ 2020 ਵਿਚ ਉਕਤ ਕੰਪਨੀ ਵਲੋਂ ਸੜਕ ਦੇ ਕਿਨਾਰਿਆਂ 'ਤੇ ਲੱਗੇ ਹਰੇ ਭਰੇ ਦਰੱਖਤਾਂ ਨੂੰ ਰਾਤੋ-ਰਾਤ ਬਿਨਾਂ ਮਨਜੂਰੀ ਲਏ ਵੱਡ ਦਿੱਤਾ ਸੀ, ਜਿਸ ਤੋਂ ਬਾਅਦ ਅਖ਼ਬਾਰਾਂ 'ਚ ਪ੍ਰਕਾਸ਼ਿਤ ਹੋਇਆਂ ਖ਼ਬਰਾਂ ਤੋਂ ਬਾਅਦ ਵਿਭਾਗ ਨੇ ਕਾਲੋਨਾਈਜਰ ਨੂੰ ਲੱਖਾਂ ਰੁਪਏ ਦਾ ਜੁਰਮਾਨਾ ਕੀਤਾ ਗਿਆ ਸੀ |
ਕੀ ਕਹਿਣਾ ਹੈ ਰੇਂਜ ਅਫ਼ਸਰ ਦਾ
ਡੇਰਾਬਸੀ ਦੇ ਰੇਂਜ ਅਫ਼ਸਰ ਸੁਖਵਿੰਦਰ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਵਲੋਂ ਸਬੰਧਿਤ ਜਗ੍ਹਾ 15 ਫੁੱਟ ਤੱਕ ਜੰਗਲਾਤ ਵਿਭਾਗ ਦੀ ਹੋਣ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਕਾਲੋਨਾਈਜਰ ਨੇ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ, ਜਿਸ ਦੇ ਚੱਲਦੇ ਇਹ ਕਾਰਵਾਈ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਸਬੰਧਿਤ ਜਗ੍ਹਾ ਦੀ ਕਾਲੋਨਾਈਜਰ ਨੇ ਮਨਜੂਰੀ ਹੋਣ ਦੀ ਗੱਲ ਕਹੀ ਹੈ, ਜਿਸ ਲਈ ਇਕ ਦਿਨ ਦਾ ਸਮਾਂ ਦਿੱਤਾ ਗਿਆ ਹੈ | ਕਾਲੋਨਾਈਜਰ ਵਲੋਂ ਪਿਛਲੇ ਸਮੇਂ ਵੱਢੇ ਗਏ ਦਰੱਖਤਾਂ ਸਬੰਧੀ ਕੀਤੇ ਜੁਰਮਾਨੇ ਨੂੰ ਲੈ ਕੇ ਰੇਂਜ ਅਫ਼ਸਰ ਨੇ ਕਿਹਾ ਕਿ ਉਨ੍ਹਾਂ ਨੂੰ 2.67 ਲੱਖ ਜੁਰਮਾਨਾ ਕੀਤਾ ਗਿਆ ਸੀ ਜੋ ਕਾਲੋਨਾਈਜਰ ਵਲੋਂ ਭਰ ਦਿੱਤਾ ਗਿਆ ਹੈ |
ਕੀ ਕਹਿਣਾ ਹੈ ਕਾਲੋਨਾਈਜ਼ਰ ਦਾ
ਕਾਲੋਨਾਈਜਰ ਰਮਨ ਗੁਪਤਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਵਲੋਂ ਸਹੀ ਜਗ੍ਹਾ 'ਤੇ ਸੜਕ ਬਣਾਈ ਗਈ ਹੈ | ਉਨ੍ਹਾਂ ਕਿਹਾ ਕਿ ਜਿੰਨੀ ਜਗ੍ਹਾ ਜੰਗਲਾਤ ਵਿਭਾਗ ਦੀ ਹੈ, ਉਸ ਦੀ ਮਨਜੂਰੀ ਉਨ੍ਹਾਂ ਵਲੋਂ ਲਈ ਹੋਈ ਹੈ | ਉਨ੍ਹਾਂ ਕਿਹਾ ਕਿ ਜਲਦ ਵਿਭਾਗ ਨੂੰ ਸਬੰਧਿਤ ਜਗ੍ਹਾ ਦੀ ਮਨਜੂਰੀ ਵਿਖਾ ਦਿੱਤੀ ਜਾਵੇਗੀ |
ਸਿਆਸੀ ਸਰਪ੍ਰਸਤੀ ਤਹਿਤ ਕਰਵਾਇਆ ਗਿਆ ਸੜਕ ਦਾ ਕੰਮ ਬੰਦ
ਉੱਧਰ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਡੈਲੀਗੇਟ ਸਾਧੂ ਸਿੰਘ ਖਲੌਰ, ਬੀ. ਸੀ. ਸੈੱਲ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਜੱਸੀ, ਕੌਂਸਲਰ ਲਛਮਣ ਸਿੰਘ ਚੰਗੇਰਾ ਨੇ ਕਿਹਾ ਕਿ ਕਾਲੋਨਾਈਜਰ ਵਲੋਂ ਸਿਆਸੀ ਸਰਪ੍ਰਸਤੀ ਦੇ ਚੱਲਦੇ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਪਿਛਲੇ ਵਰ੍ਹੇ ਨਵੰਬਰ ਮਹੀਨੇ 'ਚ ਕੰਪਨੀ ਵਲੋਂ ਸਿਆਸੀ ਸ਼ਹਿ ਦੇ ਚੱਲਦੇ ਦਰੱਖਤ ਵੱਢੇ ਗਏ ਸਨ, ਜਿਸ ਦਾ ਮੁੱਦਾ ਉਨ੍ਹਾਂ ਵਲੋਂ ਅਖ਼ਬਾਰਾਂ ਰਾਹੀਂ ਉਠਾਇਆ ਗਿਆ ਸੀ ਜਿਸ ਤੋਂ ਬਾਅਦ ਅੱਜ ਹਰਕਤ 'ਚ ਆਏ ਜੰਗਲਾਤ ਵਿਭਾਗ ਨੇ ਕਾਲੋਨਾਈਜਰ ਨੂੰ ਜੁਰਮਾਨਾ ਕੀਤਾ ਸੀ | ਕਾਲੋਨਾਈਜਰ ਵਲੋਂ ਮੁੜ ਵਿਭਾਗ ਦੀ ਜ਼ਮੀਨ 'ਤੇ ਸੜਕ ਬਣਾਈ ਗਈ ਹੈ, ਜਿਸ ਨੂੰ ਵਿਭਾਗ ਅੱਜ ਤੋੜਨ ਆਇਆ ਸੀ ਤੇ ਸਿਆਸੀ ਸਰਪ੍ਰਸਤੀ ਦੇ ਚੱਲਦੇ ਸੜਕ ਦੇ ਕੰਮ ਨੂੰ ਮੁੜ ਬੰਦ ਕਰਵਾਇਆ ਗਿਆ ਹੈ |
ਪਟਿਆਲਾ, 15 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)-ਪੰਜਾਬ ਸਰਕਾਰ ਨੇ ਫ਼ਰੀਡਮ ਫਾਈਟਰਾਂ ਦੇ ਵਾਰਿਸਾਂ ਨੂੰ 300 ਯੂਨਿਟ ਬਿਜਲੀ ਮੁਆਫ਼ੀ, ਪਹਿਲ ਦੇ ਆਧਾਰ 'ਤੇ ਟਿਊਬਵੈੱਲ ਕੁਨੈਕਸ਼ਨ ਦੇਣ ਦਾ ਐਲਾਨ ਕੀਤਾ ਸੀ | ਪਿਛਲੇ 15 ਅਗਸਤ ਤੇ 26 ਜਨਵਰੀ ਨੂੰ ਸਟੇਜਾਂ ਤੋਂ ਝੰਡਾ ਲਹਿਰਾਉਣ ...
ਪਟਿਆਲਾ, 15 ਜੂਨ (ਮਨਦੀਪ ਸਿੰਘ ਖਰੋੜ)-ਪਿੰਡ ਲਚਕਾਣੀ ਨੇੜੇ ਗਸ਼ਤ ਦੌਰਾਨ ਥਾਣਾ ਬਖਸੀਵਾਲਾ ਦੀ ਪੁਲਿਸ ਨੇ ਇਕ ਵਿਅਕਤੀ ਤੋਂ 4 ਕਿੱਲੋ ਭੁੱਕੀ ਬਰਾਮਦ ਹੋਈ ਹੈ | ਮੁਲਜ਼ਮ ਦੀ ਪਹਿਚਾਣ ਪਰਵਿੰਦਰ ਸਿੰਘ ਵਾਸੀ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ | ਇਸ ਸਬੰਧੀ ਸਹਾਇਕ ...
ਪਟਿਆਲਾ, 15 ਜੂਨ (ਮਨਦੀਪ ਸਿੰਘ ਖਰੋੜ)-ਵਿਆਹੁਤਾ ਨੂੰ ਹੋਰ ਦਾਜ ਲਿਆਉਣ ਲਈ ਤੰਗ ਕਰਨ ਦੇ ਮਾਮਲੇ 'ਚ ਥਾਣਾ ਔਰਤਾਂ ਦੀ ਪੁਲਿਸ ਨੇ ਉਸ ਪਤੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ | ਵਿਅਕਤੀ ਦੀ ਪਹਿਚਾਣ ਗੁਰਬੀਰ ਸਿੰਘ ਵਾਸੀ ਜਲੰਧਰ ਵਜੋਂ ਹੋਈ ਹੈ | ...
ਰਾਜਪੁਰਾ, 15 ਜੂਨ (ਜੀ.ਪੀ. ਸਿੰਘ)-ਸਥਾਨਕ ਗਗਨ ਚੌਂਕ ਨੇੜੇ ਬੀਤੀ ਦੇਰ ਰਾਤ ਟਾਇਰ ਪੈਂਚਰਾਂ ਵਾਲੇ ਖੋਖੇ ਨੂੰ ਅੱਗ ਲੱਗਣ ਨਾਲ ਦੁਕਾਨ ਅੰਦਰ ਪਿਆ ਹਜ਼ਾਰਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ | ਖੋਖਾ ਮਾਲਕ ਗੁਰਪ੍ਰੀਤ ਸਿੰਘ ਵਾਸੀ ਪਿੰਡ ਦਬਾਲੀ ਨੇ ਦੱਸਿਆ ਕਿ ...
ਪਟਿਆਲਾ, 15 ਜੂਨ (ਮਨਦੀਪ ਸਿੰਘ ਖਰੋੜ)-ਕੁੱਟਮਾਰ ਦੇ ਮਾਮਲੇ 'ਚ ਥਾਣਾ ਕੋਤਵਾਲੀ ਦੀ ਪੁਲਿਸ ਨੇ ਦੋਹਾਂ ਧਿਰਾਂ ਦੇ 9 ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ | ਪਹਿਲੀ ਧਿਰ ਦੇ ਗਗਨਦੀਪ ਸਿੰਘ ਨੇ ਵਾਸੀ ਪਟਿਆਲਾ ਨੇ ਪੁਲਿਸ ਨੂੰ ਦੱਸਿਆ ਕਿ ਉਹ 12 ਜੂਨ ਦੀ ਰਾਤ 9 ਵਜੇ ਆਪਣੇ ...
ਬਨੂੜ, 15 ਜੂਨ (ਭੁਪਿੰਦਰ ਸਿੰਘ)-ਘੱਗਰ ਦਰਿਆ ਉੱਤੇ ਬੰਨ੍ਹ ਲਗਾ ਕੇ ਬਨੂੜ ਖੇਤਰ ਦੇ 50 ਪਿੰਡਾਂ ਦੇ ਚਾਲੀ ਹਜ਼ਾਰ ਦੇ ਕਰੀਬ ਰਕਬੇ ਨੂੰ ਖੇਤੀਬਾੜੀ ਲਈ ਪਾਣੀ ਮੁਹੱਈਆ ਕਰਵਾਉਣ ਲਈ ਬਣਾਈ ਹੋਈ ਬਨੂੜ ਨਹਿਰ 'ਚ ਸਿੰਜਾਈ ਵਿਭਾਗ ਵਲੋਂ ਬੀਤੇ ਕੱਲ੍ਹ 40 ਕਿਊਸਿਕ ਪਾਣੀ ਛੱਡਿਆ ...
ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਵਿਦੇਸ਼ਾਂ 'ਚ ਕੇਵਲ ਪੜ੍ਹਾਈ ਕਰਨ, ਨੌਕਰੀ ਪੇਸ਼ਾ ਜਾਂ ਓਲਪਿੰਕ ਟੋਕਿਓ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਦੇ 28 ਦਿਨਾਂ ਬਾਦ ਕੋਵੀਸ਼ੀਲਡ ਵੈਕਸੀਨ ਦੀ ਦੂਜੀ ਡੋਜ਼ ਲਗਾਉਣ ਲਈ ਜ਼ਿਲ੍ਹਾ ਹਸਪਤਾਲ ਮਾਤਾ ਕੁਸ਼ੱਲਿਆ ਹਸਪਤਾਲ ...
ਪਟਿਆਲਾ, 15 ਜੂਨ (ਮਨਦੀਪ ਸਿੰਘ ਖਰੋੜ)-ਨਗਰ ਨਿਗਮ ਦੀ ਹੱਦ ਤੋਂ ਬਾਹਰ 40 ਦੇ ਕਰੀਬ ਕਾਲੋਨੀਆਂ ਨੂੰ ਨਹਿਰੀ ਪਾਣੀ ਪ੍ਰਾਜੈਕਟ ਦਾ ਪੂਰਾ ਲਾਭ ਦੇਣ ਦਾ ਫ਼ੈਸਲਾ ਅੱਜ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਸਾਰੇ ਕੌਂਸਲਰਾਂ ਨੇ ਇਸ ਨੂੰ ਸਰਬਸੰਮਤੀ ਨਾਲ ਸਵੀਕਾਰ ਕਰ ਲਿਆ ਹੈ | ਇਸ ...
ਪਟਿਆਲਾ, 15 ਜੂਨ (ਮਨਦੀਪ ਸਿੰਘ ਖਰੋੜ)-ਜ਼ਿਲੇ੍ਹ 'ਚ 3292 ਦੇ ਕਰੀਬ ਵਿਅਕਤੀਆਂ ਦੀ ਕੋਵਿਡ ਰਿਪੋਰਟਾਂ 'ਚੋਂ 47 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ, ਜਿਸ ਨਾਲ ਜ਼ਿਲੇ੍ਹ 'ਚ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 48ਸ082 ਹੋ ਗਈ ਹੈ, ਜਿਨ੍ਹਾਂ 'ਚੋਂ 46,121 ਕੋਰੋਨਾ ਮਰੀਜ਼ਾਂ ਦੇ ...
ਬਨੂੜ, 15 ਜੂਨ (ਭੁਪਿੰਦਰ ਸਿੰਘ)-ਘੱਗਰ ਦਰਿਆ ਉੱਤੇ ਬੰਨ੍ਹ ਲਗਾ ਕੇ ਬਨੂੜ ਖੇਤਰ ਦੇ 50 ਪਿੰਡਾਂ ਦੇ ਚਾਲੀ ਹਜ਼ਾਰ ਦੇ ਕਰੀਬ ਰਕਬੇ ਨੂੰ ਖੇਤੀਬਾੜੀ ਲਈ ਪਾਣੀ ਮੁਹੱਈਆ ਕਰਵਾਉਣ ਲਈ ਬਣਾਈ ਹੋਈ ਬਨੂੜ ਨਹਿਰ 'ਚ ਸਿੰਜਾਈ ਵਿਭਾਗ ਵਲੋਂ ਬੀਤੇ ਕੱਲ੍ਹ 40 ਕਿਊਸਿਕ ਪਾਣੀ ਛੱਡਿਆ ...
ਭਾਦਸੋਂ, 15 ਜੂਨ (ਗੁਰਬਖਸ਼ ਸਿੰਘ ਵੜੈਚ)-ਭਾਦਸੋਂ ਪੁਲਿਸ ਨੇ ਪਿਛਲੇ ਦਿਨੀਂ ਗੁੰਮਸ਼ੁਦਾ ਹੋਏ ਅਪਾਹਜ ਵਿਅਕਤੀ ਦੀ ਗੁੱਥੀ ਨੂੰ ਸੁਲਝਾਉਣ 'ਚ ਸਫਲਤਾ ਹਾਸਿਲ ਕਰ ਲਈ ਹੈ, ਜਿਸ 'ਚ ਸਾਹਮਣੇ ਆਇਆ ਹੈ ਕਿ ਉਕਤ ਵਿਅਕਤੀ ਦੀ ਪਤਨੀ ਨੇ ਹੀ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ ਪਤੀ ...
ਰਾਜਪੁਰਾ, 15 ਜੂਨ (ਰਣਜੀਤ ਸਿੰਘ)-ਅੱਜ ਇੱਥੇ ਸਫ਼ਾਈ ਸੇਵਕ ਯੂਨੀਅਨ ਨੇ ਆਪਣੀਆਂ ਦੇ ਹੱਕ 'ਚ ਨਗਰ ਕੌਂਸਲ ਦੇ ਦਫ਼ਤਰ ਦੇ ਐਨ ਮੂਹਰੇ ਸੜਕ 'ਤੇ ਕੂੜੇ ਦੇ ਢੇਰ ਲਾ ਦਿੱਤੇ ਅਤੇ ਲੋਕਲ ਬਾਡੀ ਮੰਤਰੀ ਦਾ ਪੁਤਲਾ ਸਾੜ ਕੇ ਨਾਅਰੇਬਾਜ਼ੀ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ...
ਪਟਿਆਲਾ, 15 ਜੂਨ (ਗੁਰਪ੍ਰੀਤ ਸਿੰਘ ਚੱਠਾ)-ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਵਿਖੇ ਪੰਚਮੀ ਦੇ ਦਿਹਾੜੇ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਗੁਰੂ ਘਰ ਨਤਮਸਤਕ ਹੋਈਆਂ | ਤੜਕ ਸਵੇਰੇ ਕਿਵਾੜ ਖੁੱਲ੍ਹਣ ਮਗਰੋਂ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ...
ਪਟਿਆਲਾ, 15 ਜੂਨ (ਮਨਦੀਪ ਸਿੰਘ ਖਰੋੜ)-ਗੁਰਦੁਆਰਾ ਦੂਖ-ਨਿਵਾਰਨ ਸਾਹਿਬ ਨੇੜੇ ਸਥਿਤ ਐੱਸ. ਬੀ. ਆਈ. ਬੈਂਕ ਦੇ ਏ. ਟੀ. ਐੱਮ. 'ਚੋਂ 12 ਜੂਨ ਦੀ ਰਾਤ ਤੋੜ ਕੇ ਨਕਦੀ ਚੋਰੀ ਕਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ ਥਾਣਾ ਤਿ੍ਪੜੀ ਦੀ ਪੁਲਿਸ ਨੇ ਅਮਿਤ ਤੇ੍ਰਹਨ ਵਾਸੀ ਹਰਿਆਣਾ ...
ਰਾਜਪੁਰਾ, 15 ਜੂਨ (ਜੀ.ਪੀ. ਸਿੰਘ)-ਸਥਾਨਕ ਏ. ਪੀ. ਜੈਨ ਸਿਵਲ ਹਸਪਤਾਲ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਜਗਪਾਲ ਇੰਦਰ ਸਿੰਘ ਦੀ ਅਗਵਾਈ 'ਚ ਇਕ ਸਮਾਰੋਹ ਕਰਵਾਇਆ ਗਿਆ, ਜਿਸ 'ਚ ਹਲਕਾ ਵਿਧਾਇਕ ਅਤੇ ਕਾਂਗਰਸ ਵਿਧਾਨਕਾਰ ਪਾਰਟੀ ਦੇ ਚੀਫ਼ ਵਿੱਪ ਹਰਦਿਆਲ ਸਿੰਘ ਕੰਬੋਜ ਨੇ ...
ਪਟਿਆਲਾ, 15 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)-ਆਮ ਆਦਮੀ ਪਾਰਟੀ ਐੱਸ. ਸੀ. ਵਿੰਗ ਦੇ ਜਿਲ੍ਹਾ ਪਟਿਆਲਾ ਦੇ ਪ੍ਰਧਾਨ ਕੁਲਵੰਤ ਸਿੰਘ ਬਾਜੀਗਰ ਦੀ ਅਗਵਾਈ 'ਚ ਮਿੰਨੀ ਸਕੱਤਰੇਤ ਦਫਤਰ ਮੂਹਰੇ 7 ਦਿਨਾਂ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਗਈ | ਇਸ ਮੌਕੇ ਐੱਸ. ਸੀ. ਵਿੰਗ ਦੇ ਸੂਬਾ ...
ਬਨੂੜ, 15 ਜੂਨ (ਭੁਪਿੰਦਰ ਸਿੰਘ) ਬਨੂੜ ਪੁਲਿਸ ਨੇ ਇਕ ਨੌਜਵਾਨ ਨੂੰ 11 ਬੋਤਲਾਂ ਸ਼ਰਾਬ ਸਮੇਤ ਕਾਬੂ ਕਰ ਕੇ ਮੁਕੱਦਮਾ ਦਰਜ ਕੀਤਾ ਹੈ | ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਗੁਰਜੀਤ ਸਿੰਘ ਸਮੇਤ ਪੁਲਿਸ ਪਾਰਟੀ ...
ਨਾਭਾ, 15 ਜੂਨ (ਕਰਮਜੀਤ ਸਿੰਘ)-ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਪਟਿਆਲਾ ਦੇ ਵਿਧਾਨ ਸਭਾ ਨਾਭਾ ਤੋਂ ਗੁਰਦੇਵ ਸਿੰਘ ਦੇਵ ਮਾਨ ਨੂੰ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਹੈ | ਨਾਭਾ ਵਿਖੇ ਇਕ ਸਮਾਗਮ 'ਚ ਦੇਵ ਮਾਨ ਦਾ ਵਿਸ਼ੇਸ਼ ਸਨਮਾਨ ਕਰਨ ਲਈ ਸੂਬਾ ਲੀਡਰਸ਼ਿਪ 'ਚੋਂ ...
ਪਟਿਆਲਾ, 15 ਜੂਨ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 8 ਮਈ ਨੂੰ ਦੋ ਧੜਿਆਂ ਦੇ ਹੋਏ ਝਗੜੇ ਅਤੇ ਵਿਦਿਆਰਥੀਆਂ ਤੇ ਵਿਦਿਆਰਥੀ ਆਗੂਆਂ ਉੱਪਰ ਹੋਏ ਹਮਲੇ ਖ਼ਿਲਾਫ਼ ਕਾਰਵਾਈ ਤੇਜ਼ ਕਰਵਾਉਣ ਨੂੰ ਲੈ ਕੇ ਵਿਦਿਆਰਥੀ ਜਥੇਬੰਦੀਆਂ ਸਮੇਤ ਹੋਰ ...
ਭਾਦਸੋਂ, 15 ਜੂਨ (ਪ੍ਰਦੀਪ ਦੰਦਰਾਲਾ)-ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੀ ਸਿਆਸਤ 'ਚ ਅਕਾਲੀ ਦਲ ਅਤੇ ਬਸਪਾ ਦਾ ਗਠਜੋੜ ਬਣਨ ਤੇ ਪੰਜਾਬ ਦੀ ਸਿਆਸਤ ਦੀ ਫਿਜ਼ਾ ਬਦਲ ਜਾਵੇਗੀ ਜਿੱਥੇ ਇਸ ਗਠਜੋੜ ਨਾਲ ਸ਼ੋ੍ਰਮਣੀ ਅਕਾਲੀ ਦਲ ਮਾਝੇ ਤੇ ਦੁਆਬੇ 'ਚ ਮਜ਼ਬੂਤ ...
ਚੰਡੀਗੜ੍ਹ, 15 ਜੂਨ (ਅਜੀਤ ਬਿਊਰੋ)-ਸਕੂਲ ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਪੁਰਾਣੀ ਪੁਲਿਸ ਲਾਈਨ ਪਟਿਆਲਾ ਦੀ ਵਿਦਿਆਰਥਣ ਜੋਤੀ ਨੂੰ ਨੈਸ਼ਨਲ ਮੀਨਜ-ਕਮ-ਮੈਰਿਟ ਸਕਾਲਰਸ਼ਿਪ-2021 ਦੀ ...
ਪਟਿਆਲਾ, 15 ਜੂਨ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਤੇਗ਼ ਬਹਾਦਰ ਰਾਸ਼ਟਰੀ ਕੌਮੀ ਏਕਤਾ ਚੇਅਰ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਦਿਨਾ ਰਾਸ਼ਟਰੀ ...
ਪਟਿਆਲਾ, 15 ਜੂਨ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਪੁਲਿਸ ਵਲੋਂ ਕੁਝ ਦਿਨ ਪਹਿਲਾਂ ਹੋਏ ਅੰਨੇ੍ਹ ਕਤਲ ਦੀ ਗੁੱਥੀ ਸੁਲਝਾ ਲਈ ਗਈ ਹੈ | ਇਸ ਮਾਮਲੇ ਸਬੰਧੀ ਡਾ. ਸੰਦੀਪ ਕੁਮਾਰ ਗਰਗ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 8 ਜੂਨ ਨੂੰ ਕਿ੍ਸ਼ਨ ...
ਪਟਿਆਲਾ, 15 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)-ਮੁਲਾਜ਼ਮ ਤੇ ਪੈਨਸ਼ਨ ਤਾਲਮੇਲ ਸੰਘਰਸ਼ ਕਮੇਟੀ ਪਾਵਰਕਾਮ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੀ ਮੀਟਿੰਗ ਅਵਿਨਾਸ਼ ਚੰਦਰ ਸ਼ਰਮਾ ਕਨਵੀਨਰ ਦੀ ਅਗਵਾਈ ਵਿਚ ਹੋਈ, ਜਿਸ 'ਚ ਪਰਮਜੀਤ ਸਿੰਘ ਦਸੁਆ, ਪ੍ਰਮੋਦ ਕੁਮਾਰ ...
ਪਟਿਆਲਾ, 15 ਜੂਨ (ਅ.ਸ. ਆਹਲੂਵਾਲੀਆ)-ਆਮ ਆਦਮੀ ਪਾਰਟੀ ਪੰਜਾਬ ਕੋਰ ਕਮੇਟੀ ਮੈਂਬਰ ਅਤੇ ਵਿਧਾਇਕ ਪਿੰ੍ਰਸੀਪਲ ਬੁੱਧ ਰਾਮ ਤੇ ਸੀਨੀਅਰ ਆਗੂ ਕੁੰਦਨ ਗੋਗੀਆ ਨੇ ਕਿਹਾ ਕਿ ਅੱਜ ਜੋ ਪਟਿਆਲਾ ਵਿਖੇ ਬੇਰੁਜ਼ਗਾਰ ਅਧਿਆਪਕਾਂ 'ਤੇ ਲਾਠੀਚਾਰਜ ਕੀਤਾ ਗਿਆ ਹੈ, ਉਹ ਬਹੁਤ ਹੀ ...
ਭਾਦਸੋਂ, 15 ਜੂਨ-(ਪ੍ਰਦੀਪ ਦੰਦਰਾਲ਼ਾ)-ਦੇਸ਼ 'ਚ ਜਦੋਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਬਣੀ ਹੈ, ਉਦੋਂ ਤੋਂ ਦੇਸ਼ ਵਿਚ ਮਹਿੰਗਾਈ ਹਰ ਰੋਜ਼ ਅਸਮਾਨ ਛੋਹ ਰਹੀ ਹੈ | ਕੇਂਦਰ ਸਰਕਾਰ ਦੀ ਸ਼ੈਅ 'ਤੇ ਤੇਲ ਕੰਪਨੀਆਂ ਹਰ-ਰੋਜ਼ ਪਿਛਲੇ ਸਾਲ ਤੋਂ ਲਗਾਤਾਰ ...
ਪਟਿਆਲਾ, 15 ਜੂਨ (ਮਨਦੀਪ ਸਿੰਘ ਖਰੌੜ)-ਪੰਜਾਬ ਸਫ਼ਾਈ ਸੇਵਕ ਯੂਨੀਅਨ ਅਤੇ ਪੰਜਾਬ ਮੁਲਾਜ਼ਮ ਐਕਸ਼ਨ ਕਮੇਟੀ ਦੇ ਸੱਦੇ 'ਤੇ ਪੂਰੇ ਪੰਜਾਬ 'ਚ ਜ਼ਿਲ੍ਹਾ ਪੱਧਰ 'ਤੇ ਰੋਸ ਮੁਜ਼ਾਹਰੇ ਅਤੇ ਪੰਜਾਬ ਲੋਕਲ ਬਾਡੀ ਮੰਤਰੀ ਦਾ ਪੁਤਲਾ ਫੂਕਿਆ ਗਿਆ | ਇਸ ਸਮੇਂ ਪਟਿਆਲਾ 'ਚ ਵੀ ਪੰਜਾਬ ...
ਪਟਿਆਲਾ, 15 ਜੂਨ (ਮਨਦੀਪ ਸਿੰਘ ਖਰੋੜ)-ਕੇਂਦਰੀ ਜੇਲ੍ਹ ਪਟਿਆਲਾ 'ਚ ਬੰਦ ਹਵਾਲਾਤੀ ਨੂੰ ਨਸ਼ੀਲਾ ਪਾਊਡਰ ਦੇਣ ਦੇ ਬਦਲੇ 3 ਹਜ਼ਾਰ ਰੁਪਏ ਲੈਣ ਵਾਲੇ ਸਹਾਇਕ ਥਾਣੇਦਾਰ ਨੂੰ ਜੇਲ੍ਹ ਪ੍ਰਸ਼ਾਸਨ ਨੇ ਕਾਬੂ ਕਰ ਲਿਆ ਹੈ | ਇਸ ਸਬੰਧੀ ਸਹਾਇਕ ਸੁਪਰਡੈਂਟ ਜਗਜੀਤ ਸਿੰਘ ਨੇ ਥਾਣਾ ...
ਪਟਿਆਲਾ, 15 ਜੂਨ (ਮਨਦੀਪ ਸਿੰਘ ਖਰੋੜ)-ਸਥਾਨਕ ਮਥੁਰਾ ਕਾਲੋਨੀ ਦੇ ਰਹਿਣ ਵਾਲੇ ਇਕ ਲੜਕੇ ਨੂੰ ਧੱਕੇ ਨਾਲ ਨਹਿਰ 'ਚ ਛਲਾਂਗ ਮਰਵਾਉਣ ਦੇ ਬਾਅਦ ਉਸ ਦੀ ਸਕੂਟਰੀ ਦੇ ਪਰਸ ਨਹਿਰ 'ਚ ਸੁੱਟਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ | ਪੁਲਿਸ ਕੇਸ ਅਨੁਸਾਰ ਉਕਤ ਸ਼ਿਕਾਇਤ ਲੜਕੇ ਦੇ ...
ਪਾਤੜਾਂ, 15 ਜੂਨ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਸੰਗਰੂਰ ਰੋਡ 'ਤੇ ਇਕ ਮੋਟਰਸਾਈਕਲ ਸਵਾਰ ਨੂੰ ਜ਼ਖ਼ਮੀ ਕਰਕੇ 3 ਵਿਅਕਤੀ ਉਸ ਕੋਲੋਂ ਉਸ ਦਾ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ, ਦੀ ਸੂਚਨਾ ਦਿੱਤੇ ਜਾਣ 'ਤੇ ਕੇਸ ਦਰਜ ਕਰਕੇ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ...
ਬਹਾਦਰਗੜ੍ਹ, 15 ਜੂਨ (ਕੁਲਵੀਰ ਸਿੰਘ ਧਾਲੀਵਾਲ)-ਅੱਜ ਜ਼ੀਰਕਪੁਰ ਬਠਿੰਡਾ ਸੜਕ 'ਤੇ ਪਿੰਡ ਦੌਣ ਕਲਾਂ ਵਾਲੇ ਮੋੜ 'ਤੇ ਕਿਸਾਨਾਂ ਵਲੋਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ 'ਚ ਸੜਕ ਰੋਕ ਕੇ ਧਰਨਾ ਦਿੱਤਾ ਗਿਆ | ਇਸ ਧਰਨੇ ਦੇ ਚੱਲਦਿਆਂ ਸੜਕੀ ਆਵਾਜਾਈ ਪ੍ਰਭਾਵਿਤ ਹੋਈ ਪਰ ...
ਪਟਿਆਲਾ, 15 ਜੂਨ (ਅ ਸ ਆਹਲੂਵਾਲੀਆ)-ਗੁਰਦੁਆਰਾ ਸੰਤ ਕੰਬਲੀ ਵਾਲਾ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚਾਰ ਦਿਨਾਂ ਤੋਂ ਸੁਖਮਨੀ ਸਾਹਿਬ ਦੇ ਪਾਠ ਅਤੇ ਧਾਰਮਿਕ ਸਮਾਗਮ ਜਾਰੀ ਰਹੇ | ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਲਗਾਏ ਦੀਵਾਨਾਂ ...
ਘਨੌਰ, 15 ਜੂਨ (ਜਾਦਵਿੰਦਰ ਸਿੰਘ ਜੋਗੀਪੁਰ)-ਬੀਤੇ ਹਫ਼ਤੇ ਜ਼ਬਰਦਸਤ ਹਨੇਰੀ ਨੇ ਪੰਜਾਬ ਦੇ ਕਈ ਹਿੱਸਿਆਂ 'ਚ ਜਾਨੀ ਤੇ ਮਾਲੀ ਨੁਕਸਾਨ ਸਮੇਤ ਬਹੁਤ ਜ਼ਿਆਦਾ ਨੁਕਸਾਨ ਕੀਤਾ ਤੇ ਹਲਕਾ ਘਨੌਰ ਵੀ ਇਸ ਭਿਆਨਕ ਹਨੇਰੀ ਦੀ ਮਾਰ ਤੋਂ ਅਛੂਤਾ ਨਹੀਂ ਰਿਹਾ | ਕਿਸੇ ਵੀ ਪ੍ਰਕਾਰ ਦੀ ...
ਪਟਿਆਲਾ, 15 ਜੂਨ (ਗੁਰਵਿੰਦਰ ਸਿੰਘ ਔਲਖ)-ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਪਟਿਆਲਾ ਵਲੋਂ ਰੇਲਵੇ ਸਟੇਸ਼ਨ ਦੇ ਨੇੜੇ ਪੁਲ ਹੇਠ ਰੋਸ ਰੈਲੀ ਕੀਤੀ ਗਈ ਜਿਸ 'ਚ ਪ੍ਰਮੁੱਖ ਬੁਲਾਰੇ ਉੱਘੇ ਅਰਥ ਸ਼ਾਸਤਰੀ ਤੇ ਜਮਹੂਰੀ ਹੱਕਾਂ ਦੇ ਕਾਰਕੁਨ ਡਾ. ਸੁੱਚਾ ਸਿੰਘ ਗਿੱਲ ਅਤੇ ...
ਪਟਿਆਲਾ, 15 ਜੂਨ (ਅ.ਸ. ਆਹਲੂਵਾਲੀਆ)-ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼ੇ੍ਰਣੀਆਂ ਕਰਮਚਾਰੀ ਅਤੇ ਲੋਕ ਏਕਤਾ ਫ਼ਰੰਟ ਪੰਜਾਬ ਦੇ ਸੂਬਾ ਕਨਵੀਨਰ ਅਵਤਾਰ ਸਿੰਘ ਕੈਂਥ, ਸੂਬਾ ਕੋ-ਕਨਵੀਨਰ ਸਵਰਨ ਸਿੰਘ ਬੰਗਾਂ, ਨਾਰੰਗ ਸਿੰਘ, ਜਸਵੀਰ ਸਿੰਘ, ਮਲਾਗਰ ਸਿੰਘ, ਗੁਰਬਖਸ਼ਾ ...
ਸਮਾਣਾ, 15 ਜੂਨ (ਸਾਹਿਬ ਸਿੰਘ, ਪ੍ਰੀਤਮ ਸਿੰਘ ਨਾਗੀ)-ਨਗਰ ਸੁਧਾਰ ਟਰੱਸਟ ਸਮਾਣਾ ਦੇ ਨਵ-ਨਿਯੁਕਤ ਚੇਅਰਮੈਨ ਵਨੀਤ ਜਿੰਦਲ ਉਰਫ ਸ਼ੰਕਰ ਜਿੰਦਲ ਨੇ ਸਥਾਨਕ ਸਰਕਾਰਾਂ ਦੇ ਮੰਤਰੀ ਬ੍ਰਹਮ ਮਹਿੰਦਰਾ ਨਾਲ ਮੁਲਾਕਾਤ ਕੀਤੀ | ਉਨ੍ਹਾਂ ਨਾਲ ਅਗਰਵਾਲ ਧਰਮਸ਼ਾਲਾ ਦੇ ਪ੍ਰਧਾਨ ...
ਸਮਾਣਾ, 15 ਜੂਨ (ਗੁਰਦੀਪ ਸ਼ਰਮਾ/ਹਰਵਿੰਦਰ ਸਿੰਘ ਟੋਨੀ)-ਆਮ ਆਦਮੀ ਪਾਰਟੀ ਹਲਕਾ ਸਮਾਣਾ ਦੀ ਭਰਵੀਂ ਮੀਟਿੰਗ ਆਪ ਦਫ਼ਤਰ ਨੇੜੇ ਤਹਿਸੀਲ ਕੰਪਲੈਕਸ ਵਿਖੇ ਹੋਈ | ਜਿਸ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਹਰਚੰਦ ਸਿੰਘ ਬਰਸਟ ਜਨਰਲ ਸੈਕਟਰੀ ਪੰਜਾਬ, ਤੇਜਿੰਦਰ ਮਹਿਤਾ ਜ਼ਿਲ੍ਹਾ ...
ਦੇਵੀਗੜ੍ਹ, 15 ਜੂਨ (ਰਾਜਿੰਦਰ ਸਿੰਘ ਮੌਜੀ)-ਮੁੱਢਲਾ ਸਿਹਤ ਕੇਂਦਰ ਦੁਧਨਸਾਧਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ. ਕਿਰਨ ਵਰਮਾ ਦੀ ਅਗਵਾਈ ਹੇਠ ਸਿਵਲ ਸਰਜਨ ਪਟਿਆਲਾ ਡਾ. ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਹਸਨਪੁਰ ਕੰਬੋਆਂ ਵਿਖੇ ਸਰਪੰਚ ਹਰਵੀਰ ਸਿੰਘ ...
ਰਾਜਪੁਰਾ, 15 ਜੂਨ (ਰਣਜੀਤ ਸਿੰਘ)-ਅੱਜ ਇਥੇ ਰੋਟਰੀ ਕਲੱਬ ਦੇ ਪ੍ਰਧਾਨ ਰਾਕੇਸ਼ ਮਹਿਤਾ ਅਤੇ ਲਾਇਨਜ਼ ਕਲੱਬ ਦੇ ਪ੍ਰਧਾਨ ਸੁਰਿੰਦਰ ਮੁਖੀ ਦੀ ਅਗਵਾਈ 'ਚ ਸਮਾਗਮ ਕਰਵਾਇਆ ਗਿਆ ਅਤੇ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦਾ ਜਨਮ ਦਿਨ ਮਨਾਕੇ ਲੋੜਵੰਦਾਂ ਨੂੰ ਟਰਾਈ ...
ਭੁਨਰਹੇੜੀ, 15 ਜੂਨ (ਧਨਵੰਤ ਸਿੰਘ)-ਪੈਟਰੋਲ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨੂੰ ਲੈਕੇ ਕੇਂਦਰ ਸਰਕਾਰ ਖਿਲਾਫ ਭੁਨਰਹੇੜੀ 'ਚ ਰੋਸ ਮੁਜਾਹਰਾ ਕਰਨ ਦਾ ਫੈਸਲਾ ਕੀਤਾ | ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਡਾ. ਗੁਰਮੀਤ ਸਿੰਘ ਬਿੱਟੂ ਨੇ ਕਾਂਗਰਸ ਪਾਰਟੀ ਦੇ ...
ਪਟਿਆਲਾ, 15 ਜੂਨ (ਗੁਰਵਿੰਦਰ ਸਿੰਘ ਔਲਖ)-ਹਲਕਾ ਦਿਹਾਤੀ ਪਟਿਆਲਾ ਦੇ ਪਿੰਡ ਰੋਹਟਾ ਤੋਂ ਪੰਚਾਇਤ ਮੈਂਬਰ ਤਜਿੰਦਰ ਸਿੰਘ ਤੇਜੀ, ਮਨਦੀਪ ਕੌਰ, ਹਰਮਿੰਦਰ ਸਿੰਘ, ਜਸਬੀਰ ਸਿੰਘ, ਨਛੱਤਰ ਸਿੰਘ, ਕੀਰਤ ਸਿੰਘ, ਇੰਦਰਜੀਤ ਸਿੰਘ, ਨਿਰਦੀਪ ਸਿੰਘ, ਨਿਰਮਲ ਸਿੰਘ, ਜਸਕਰਨ ਸਿੰਘ ...
ਭਾਦਸੋਂ, 15 ਜੂਨ (ਗੁਰਬਖਸ਼ ਸਿੰਘ ਵੜੈਚ, ਪ੍ਰਦੀਪ ਦੰਦਰਾਲਾ)-ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਜੰਗਲੀ ਜੀਵ ਸੈਂਚਰੀ ਭਾਦਸੋਂ ਵਿਖੇ ਬਣਨ ਵਾਲੇ ਨਵੇਂ ਐਂਟਰੀ ਗੇਟ ਦਾ ਨੀਂਹ ਪੱਥਰ ਰੱਖਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਬਨਿਟ ...
ਪਟਿਆਲਾ, 15 ਜੂਨ (ਧਰਮਿੰਦਰ ਸਿੰਘ ਸਿੱਧੂ)-ਅੱਜ ਮਾਣ ਭੱਤਾ, ਕੱਚਾ-ਕੰਟਰੈਕਟ ਮੁਲਾਜ਼ਮ ਮੋਰਚੇ ਦੇ ਸੂਬਾਈ ਫ਼ੈਸਲੇ ਅਨੁਸਾਰ ਅੱਜ ਮੋਰਚੇ ਦੀ ਜ਼ਿਲ੍ਹਾ ਪਟਿਆਲੇ ਦੇ ਨਹਿਰੂ ਪਾਰਕ 'ਚ ਮੀਟਿੰਗ ਹੋਈ | ਇਸ ਮੀਟਿੰਗ 'ਚ ਪ੍ਰਵੀਨ ਕੁਮਾਰ ਯੋਗੀਪੁਰ ਨੇ ਦੱਸਿਆ ਕਿ 17 ਜੂਨ ਨੂੰ ...
ਨਾਭਾ, 15 ਜੂਨ (ਕਰਮਜੀਤ ਸਿੰਘ, ਅਮਨਦੀਪ ਸਿੰਘ ਲਵਲੀ)-ਸ਼ਹਿਰ ਨਾਭਾ ਦੇ ਵਾਰਡ ਨੰਬਰ 9 'ਚ ਕੌਂਸਲਰ ਮਮਤਾ ਮਿੱਤਲ ਦੀ ਅਗਵਾਈ 'ਚ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ | ਇਸ ਸਮਾਰੋਹ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਅਤੇ ਨਗਰ ਕੌਂਸਲ ਪ੍ਰਧਾਨ ...
ਪਟਿਆਲਾ, 15 ਜੂਨ (ਗੁਰਪ੍ਰੀਤ ਸਿੰਘ ਚੱਠਾ)-ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਪ੍ਰੋ. ਸੁਮੇਰ ਸਿੰਘ ਨੇ ਕਿਹਾ ਕਿ ਪੰਜਾਬ 'ਚ ਜਾਣਬੁੱਝ ਕੇ ਨਾ ਸਿਰਫ ਜਨਤ, ਸਿਹਤ ਖੇਤਰ ਬਲਕਿ ਖੇਡਾਂ, ਉਦਯੋਗ, ਸਿੱਖਿਆ ਅਤੇ ਛੋਟੇ ਨਿੱਜੀ ਅਦਾਰਿਆਂ-ਤਨਖਾਹਦਾਰ ਕਾਮੇ, ਸੱਚੀ ਮੰਗਾਂ ਨੂੰ ...
ਸਮਾਣਾ, 15 ਜੂਨ (ਗੁਰਦੀਪ ਸ਼ਰਮਾ/ਹਰਵਿੰਦਰ ਸਿੰਘ ਟੋਨੀ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸੁਖਬੀਰ ਸਿੰਘ ਅਬਲੋਵਾਲ ਨੂੰ ਬਾਜੀਗਰ ਵਿੰਗ ਸ਼ੋ੍ਰਮਣੀ ਅਕਾਲੀ ਦਲ ਦਾ ਕੌਮੀ ਸਕੱਤਰ ਜਰਨਲ ਬਣਾਉਣ 'ਤੇ ਸਾਬਕਾ ਕੌਂਸਲਰ ਸੁਰਜੀਤ ਰਾਮ ਪੱਪੀ ਦੇ ...
ਭਾਦਸੋਂ, 15 ਜੂਨ (ਪ੍ਰਦੀਪ ਦੰਦਰਾਲ਼ਾ)-ਪੰਜਾਬ ਦੀ ਕੈਪਟਨ ਸਰਕਾਰ ਦੇ ਰਾਜ-ਭਾਗ ਦੇ ਤਕਰੀਬਨ ਸਾਢੇ ਚਾਰ ਸਾਲ ਬੀਤ ਗਏ | ਕਾਂਗਰਸ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਬੇਰੁਜ਼ਗਾਰਾਂ ਨੂੰ 2500 ਰੁਪਏ ਭੱਤਾ ਦੇਣ ਦਾ ਚੋਣਾਵੀਂ ਵਾਅਦਾ ਕੀਤਾ ਸੀ ਪਰ ਹੁਣ ਤੱਕ ਭੱਤਾ ਤਾਂ ਕਿਸ ਨੇ ...
ਨਾਭਾ, 15 ਜੂਨ (ਕਰਮਜੀਤ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਵਲੋਂ ਨਵੇਂ ਬਣਾਏ ਗਏ ਅਹੁਦੇਦਾਰਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਮੱਖਣ ਸਿੰਘ ਲਾਲਕਾ ਸਾ: ਹਲਕਾ ਇੰਚਾਰਜ ਨਾਭਾ ਸ਼ੋ੍ਰਮਣੀ ਅਕਾਲੀ ਦਲ ਦੀ ਅਗਵਾਈ 'ਚ ਅਸ਼ੋਕ ਬਾਂਸਲ ਮੀਤ ਪ੍ਰਧਾਨ ...
ਸਮਾਣਾ, 15 ਜੂਨ (ਸਾਹਿਬ ਸਿੰਘ, ਪ੍ਰੀਤਮ ਸਿੰਘ ਨਾਗੀ)-ਵਿਧਾਇਕ ਰਜਿੰਦਰ ਸਿੰਘ ਨੇ ਅਕਾਲੀ ਦਲ (ਬਾਦਲ) ਅਤੇ ਬਹੁਜਨ ਸਮਾਜ ਪਾਰਟੀ ਵਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਕੀਤੇ ਗਠਜੋੜ ਨੂੰ ਸਿਰੇ ਦੀ ਮੌਕਾਪ੍ਰਸਤੀ ਕਰਾਰ ਦਿੰਦਿਆਂ ਕਿਹਾ ਕਿ ਇਸ ਦਾ ਦੋਵਾਂ ਪਾਰਟੀਆਂ ਨੂੰ ...
ਪਟਿਆਲਾ, 15 ਜੂਨ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਦੀ ਅਗਵਾਈ ਹੇਠ 3 ਪੀ. ਬੀ. ਏਅਰ ਸੁਕੈਡਰਨ ਐੱਨ. ਸੀ. ਸੀ. ਪਟਿਆਲਾ ਨੇ ਗੁਰਦੁਆਰਾ ਨਾਨਕਸਰ ਸਾਹਿਬ, ਫ਼ੇਜ਼-1, ਅਰਬਨ ਅਸਟੇਟ, ਪਟਿਆਲਾ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ...
ਸਮਾਣਾ, 15 ਜੂਨ (ਗੁਰਦੀਪ ਸ਼ਰਮਾ/ਹਰਵਿੰਦਰ ਸਿੰਘ ਟੋਨੀ)-ਸ਼ੋ੍ਰਮਣੀ ਅਕਾਲੀ ਦਲ ਵਲੋਂ ਬੀਤੇ ਦਿਨੀਂ ਪਾਰਟੀ ਦੇ ਨਵੇਂ ਬਣਾਏ ਅਹੁਦੇਦਾਰਾਂ ਦਾ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਵਲੋਂ ਸਿਰੋਪਾਓ ਪਾ ਕੇ ਸਨਮਾਨ ...
ਰਾਜਪੁਰਾ, 15 ਜੂਨ (ਰਣਜੀਤ ਸਿੰਘ)-ਰਾਜਪੁਰਾ ਹਲਕਾ ਆਉਣ ਵਾਲੇ ਕੁਝ ਹੀ ਦਿਨਾਂ 'ਚ ਮੁੰਦਰੀ 'ਚ ਜੜੇ ਨਗ ਵਾਂਗ ਚਮਕਣ ਲੱਗ ਜਾਵੇਗਾ ਅਤੇ ਹਲਕੇ ਦੇ ਵਿਕਾਸ ਕਾਰਜ ਤੇ ਸਾਰੀਆਂ ਸੜਕਾਂ ਐਨ ਟਿਪ ਟਾਪ ਕਰਕੇ ਹੀ ਦਮ ਲਿਆ ਜਾਵੇਗਾ | ਇਹ ਪ੍ਰਗਟਾਵਾ ਵਿਧਾਇਕ ਹਰਦਿਆਲ ਸਿੰਘ ਕੰਬੋਜ ...
ਰਾਜਪੁਰਾ, 15 ਜੂਨ (ਰਣਜੀਤ ਸਿੰਘ)-ਰਾਜਪੁਰਾ ਹਲਕਾ ਆਉਣ ਵਾਲੇ ਕੁਝ ਹੀ ਦਿਨਾਂ 'ਚ ਮੁੰਦਰੀ 'ਚ ਜੜੇ ਨਗ ਵਾਂਗ ਚਮਕਣ ਲੱਗ ਜਾਵੇਗਾ ਅਤੇ ਹਲਕੇ ਦੇ ਵਿਕਾਸ ਕਾਰਜ ਤੇ ਸਾਰੀਆਂ ਸੜਕਾਂ ਐਨ ਟਿਪ ਟਾਪ ਕਰਕੇ ਹੀ ਦਮ ਲਿਆ ਜਾਵੇਗਾ | ਇਹ ਪ੍ਰਗਟਾਵਾ ਵਿਧਾਇਕ ਹਰਦਿਆਲ ਸਿੰਘ ਕੰਬੋਜ ...
ਪਾਤੜਾਂ, 15 ਜੂਨ (ਜਗਦੀਸ਼ ਸਿੰਘ ਕੰਬੋਜ)-ਬਲਾਕ ਪਾਤੜਾਂ ਦੇ ਪਿੰਡ ਦੁਤਾਲ ਵਿਖੇ ਇਕ ਕਾਂਗਰਸ ਦੇ ਆਗੂ ਵਲੋਂ 11 ਫੁੱਟ ਚੌੜੇ ਸਰਕਾਰੀ ਰਸਤੇ ਨੂੰ ਵਾਹ ਕੇ ਆਪਣੀ ਜ਼ਮੀਨ 'ਚ ਮਿਲਾ ਲੈਣ 'ਤੇ ਕਿਸਾਨਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਪਿੰਡ ਦੁਤਾਲ ਦੇ ਗੁਰਨਾਮ ਸਿੰਘ ਅਤੇ ...
ਪਟਿਆਲਾ 15 ਜੂਨ (ਧਰਮਿੰਦਰ ਸਿੰਘ ਸਿੱਧੂ)-ਸ਼ੋ੍ਰਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਪੰਜਾਬ 'ਚ ਅਕਾਲੀ ਦਲ ਅਤੇ ਬਸਪਾ ਦੇ ਗਠਜੋੜ ਨਾਲ ਰਾਜਨੀਤੀ ਦਾ ਨਵਾਂ ਇਤਿਹਾਸ ਸ਼ੁਰੂ ਹੋ ਗਿਆ ਹੈ | ਇਹ ਗਠਜੋੜ ਪੰਜਾਬ 'ਚ ਕੈਪਟਨ ਅਮਰਿੰਦਰ ...
ਪਟਿਆਲਾ, 15 ਜੂਨ (ਗੁਰਪ੍ਰੀਤ ਸਿੰਘ ਚੱਠਾ)-ਸਨੌਰ ਵਿਖੇ ਪਾਣੀ ਦੀ ਘਾਟ ਨੂੰ ਖ਼ਤਮ ਕਰਨ ਲਈ ਨਗਰ ਕੌਂਸਲ ਸਨੌਰ ਵਲੋਂ ਇਕ ਨਵਾਂ ਟਿਊਬਵੈੱਲ ਲਗਵਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਮਾਰਕੀਟ ਕਮੇਟੀ ਪਟਿਆਲਾ ਦੇ ਚੇਅਰਮੈਨ ਰਿੱਕੀ ...
ਪਟਿਆਲਾ, 15 ਜੂਨ (ਗੁਰਪ੍ਰੀਤ ਸਿੰਘ ਚੱਠਾ)-ਸਨੌਰ ਵਿਖੇ ਪਾਣੀ ਦੀ ਘਾਟ ਨੂੰ ਖ਼ਤਮ ਕਰਨ ਲਈ ਨਗਰ ਕੌਂਸਲ ਸਨੌਰ ਵਲੋਂ ਇਕ ਨਵਾਂ ਟਿਊਬਵੈੱਲ ਲਗਵਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਮਾਰਕੀਟ ਕਮੇਟੀ ਪਟਿਆਲਾ ਦੇ ਚੇਅਰਮੈਨ ਰਿੱਕੀ ...
ਪਟਿਆਲਾ, 15 ਜੂਨ (ਗੁਰਪ੍ਰੀਤ ਸਿੰਘ ਚੱਠਾ)-ਯੂਥ ਅਕਾਲੀ ਦਲ ਪੰਜਾਬ ਦੇ ਨਵਨਿਯੁਕਤ ਜਨਰਲ ਸਕੱਤਰ ਸ਼ਿਵਰਾਜ ਸਿੰਘ ਵਿਰਕ ਵਲੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਤੋਂ ਅਸ਼ੀਰਵਾਦ ਲਿਆ | ਇਸ ਮੌਕੇ ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਅਕਾਲੀ ਵਲੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX