ਪਟਿਆਲਾ, 15 ਜੂਨ (ਧਰਮਿੰਦਰ ਸਿੰਘ ਸਿੱਧੂ)-ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਵਲੋਂ ਲੰਮੇ ਸਮੇਂ ਤੋਂ ਰੁਜ਼ਗਾਰ ਪ੍ਰਾਪਤੀ ਲਈ ਕੀਤੇ ਜਾ ਰਹੇ ਸੰਘਰਸ਼ ਅਤੇ ਪਿਛਲੇ 86 ਦਿਨਾਂ ਤੋਂ ਸ਼ਾਹੀ ਸ਼ਹਿਰ ਵਿਖੇ ਟਾਵਰ 'ਤੇ ਬੈਠੇ ਸੁਰਿੰਦਰਪਾਲ ਗੁਰਦਾਸਪੁਰ ਦੀ ਸਿਹਤ ਵਿਗੜਣ ਦੇ ਬਾਵਜੂਦ ਸਰਕਾਰ ਵਲੋਂ ਮੰਗਾਂ ਮੰਨੀਆਂ ਨਾ ਜਾਣ ਕਾਰਨ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਯੂਨੀਅਨ ਵਲੋਂ ਅੱਜ ਮੁੱਖ ਮੰਤਰੀ ਦੇ ਪਟਿਆਲਾ ਸਥਿਤ ਮੋਤੀ ਮਹਿਲ ਵੱਲ ਨੂੰ ਮਾਰਚ ਕੀਤਾ ਗਿਆ | ਇਸ ਮੌਕੇ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾਂ ਨੇ ਦੱਸਿਆ ਕਿ ਜਦੋਂ ਸਮੂਹ ਯੂਨੀਅਨ ਦੇ ਕਾਰਕੁੰਨ ਮੋਤੀ ਮਹਿਲ ਨੇੜੇ ਪਹੁੰਚੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਿਆ ਤੇ ਬੇਰੁਜ਼ਗਾਰਾਂ ਨਾਲ ਪੁਲਿਸ ਦੀ ਧੱਕਾ-ਮੁੱਕੀ ਸ਼ੁਰੂ ਹੋ ਗਈ ਤੇ ਪੁਲਿਸ ਵਲੋਂ ਲਾਠੀਚਾਰਜ ਵੀ ਕੀਤਾ ਗਿਆ | ਜਿਸ ਦੌਰਾਨ ਕੁੱਝ ਬੇਰੁਜ਼ਗਾਰਾਂ ਨੂੰ ਸੱਟਾਂ ਵੱਜੀਆਂ ਅਤੇ ਦੋ ਕਾਰਕੁੰਨਾਂ ਤਰਸੇਮ ਬੁਢਲਾਡਾ ਅਤੇ ਰਣਜੀਤ ਕੌਰ ਨੂੰ ਰਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਗਿਆ | ਪਟਿਆਲਾ ਪੁਲਿਸ ਵਲੋਂ ਭੀੜ ਨੂੰ ਮੋਤੀ ਮਹਿਲ ਤੋਂ ਖਦੇੜਣ ਲਈ ਯੂਨੀਅਨ ਦੇ
ਆਗੂਆਂ ਤੇ ਮੈਂਬਰਾਂ ਨੂੰ ਗਿ੍ਫ਼ਤਾਰ ਕੀਤਾ ਗਿਆ | ਅੱਜ ਦੇ ਰੋਸ ਮੁਜ਼ਾਹਰੇ ਦੌਰਾਨ ਪੁਲਿਸ ਵਲੋਂ ਜਿੱਥੇ ਯੂਨੀਅਨ ਦੇ ਸਾਥੀਆਂ 'ਤੇ ਤਸ਼ੱਦਦ ਢਾਹਿਆ ਗਿਆ ਉੱਥੇ ਹੀ ਕਈ ਸਾਥੀ ਫੱਟੜ ਵੀ ਹੋ ਗਏ | ਪੁਲਿਸ ਵਲੋਂ ਸੂਬਾ ਪ੍ਰਧਾਨ ਸਮੇਤ 40 ਦੇ ਕਰੀਬ ਸਾਥੀਆਂ ਸ਼ੁਤਰਾਣਾ ਥਾਣੇ ਲੈ ਗਏ | ਉਪਰੰਤ ਯੂਨੀਅਨ ਦੇ ਬਾਕੀ ਰਹਿੰਦੇ ਸਾਥੀਆਂ ਵਲੋਂ ਸੰਗਰੂਰ-ਰਾਜਪੁਰਾ ਬਾਈਪਾਸ ਨੂੰ ਜਾਮ ਕੀਤਾ ਗਿਆ ਅਤੇ ਅਮਨ ਤੇ ਸੰਦੀਪ ਫ਼ਾਜ਼ਿਲਕਾ ਦੋਵੇਂ ਓਵਰਬਿ੍ਜ ਦੇ ਉੱਪਰ ਚੜ੍ਹ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ | ਮੌਕੇ 'ਤੇ ਪਹੁੰਚੀ ਪੁਲਿਸ ਵਲੋਂ ਹਾਈਵੇ ਜਾਮ ਕਰੀ ਬੈਠੇ ਯੂਨੀਅਨ ਦੇ ਬੇਰੁਜ਼ਗਾਰਾਂ ਨੂੰ ਧੱਕੇ ਨਾਲ ਚੁੱਕ ਕੇ ਗਾਜੇਵਾਸ ਅਤੇ ਭੁੱਨਰਹੇੜੀ ਥਾਣੇ ਲੈ ਗਏ ਅਤੇ ਜਾਮ ਖੁਲ੍ਹਵਾਇਆ ਗਿਆ ਜਦੋਂ ਕਿ ਦੋ ਸਾਥੀ ਜੋ ਪੁਲ ਦੇ ਉੱਪਰ ਬੈਠੇ ਸਨ ਨੂੰ ਉਤਾਰਨ ਵਿਚ ਪੁਲਿਸ ਨਾਕਾਮਯਾਬ ਰਹੀ | ਇਸ ਮੌਕੇ ਮੌਜੂਦ ਸੋਨੀਆ ਪਟਿਆਲਾ, ਬਲਜਿੰਦਰ ਨਾਭਾ, ਸੁਖਚੈਨ ਪਟਿਆਲਾ, ਕਰਨ ਮੁਕਤਸਰ, ਮਨੀ ਸੰਗਰੂਰ, ਰਵਿੰਦਰ ਅਬੋਹਰ, ਹਰਪ੍ਰੀਤ ਕੌਰ ਮਾਨਸਾ, ਮਨੋਜ ਫ਼ਿਰੋਜਪੁਰ ਤੇ ਗਗਨਦੀਪ ਕੌਰ ਮਾਨਸਾ ਆਦਿ ਮੌਜੂਦ ਸਨ | ਇਸੇ ਦੌਰਾਨ ਅਧਿਆਪਕ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪ੍ਰਸ਼ਾਸਨ ਨਾਲ 16 ਜੂਨ ਨੂੰ ਮੀਟਿੰਗ ਤੈਅ ਕੀਤੀ ਗਈ ਹੈ |
ਡੀ.ਟੀ.ਐੱਫ. ਵਲੋਂ ਸਖ਼ਤ ਨਿਖੇਧੀ
ਪਟਿਆਲਾ-ਘਰ-ਘਰ ਰੁਜ਼ਗਾਰ ਦੇ ਜੁਮਲੇ ਸਹਾਰੇ ਸੱਤਾ ਹਥਿਆਉਣ ਵਾਲੀ ਕੈਪਟਨ ਸਰਕਾਰ ਵਲੋਂ ਆਪਣੇ ਕਾਰਜਕਾਲ ਦੌਰਾਨ ਰੁਜ਼ਗਾਰ ਮੰਗਣ ਵਾਲੇ ਬੇਰੁਜ਼ਗਾਰ ਅਧਿਆਪਕਾਂ 'ਤੇ ਅੱਜ ਫੇਰ ਲਾਠੀਚਾਰਜ ਕਰਨ ਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਵਲੋਂ ਸਖ਼ਤ ਨਿਖੇਧੀ ਕੀਤੀ ਗਈ | ਡੀਟੀਐਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਮੁਕੇਸ਼ ਗੁਜਰਾਤੀ, ਹਰਦੀਪ ਟੋਡਰਪੁਰ ਅਤੇ ਅਤਿੰਦਰਪਾਲ ਘੱਗਾ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹ ਪਿਛਲੇ ਸਾਢੇ ਚਾਰ ਸਾਲ ਤੋਂ ਲੋਕਾਂ ਦੀ ਕਚਹਿਰੀ 'ਚੋਂ ਗ਼ਾਇਬ ਹਨ ਡੀ.ਟੀ.ਐੱਫ. ਪਟਿਆਲਾ ਦੇ ਆਗੂਆਂ ਅਮਨਦੀਪ ਦੇਵੀਗੜ੍ਹ, ਹਰਵਿੰਦਰ ਰੱਖੜਾ, ਕੁਲਦੀਪ ਗੋਬਿੰਦਪੁਰਾ, ਰਾਮ ਸ਼ਰਨ, ਰਾਜਿੰਦਰ ਸਮਾਣਾ ਅਤੇ ਗਗਨ ਰਾਣੂ ਆਦਿ ਨੇ ਕਿਹਾ ਕਿ ਲੋਕਾਂ ਨੂੰ ਅਖੌਤੀ ਕਾਨੂੰਨਾਂ ਦੀ ਸਿੱਖਿਆ ਦੇਣ ਵਾਲਿਆਂ ਸੱਤਾਧਾਰੀ ਸਿਆਸੀ ਲੀਡਰਾਂ ਵਲੋਂ ਖ਼ੁਦ ਨਿਯਮਾਂ ਨੂੰ ਛਿੱਕੇ ਟੰਗ ਕੇ ਆਪਣੇ ਚਹੇਤਿਆਂ ਨੂੰ ਤਹਿਸੀਲਦਾਰਾਂ ਅਤੇ ਡੀਐਸਪੀਆਂ ਦੀਆਂ ਸਿੱਧੀਆਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ |
ਚੰਡੀਗੜ੍ਹ, 15 ਜੂਨ (ਅਜੀਤ ਬਿਊਰੋ)- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਐਸ. ਸੀ. ਵਿੰਗ ਵਲੋਂ ਮੰਗਲਵਾਰ ਨੂੰ ਦਲਿਤ ਵਿਦਿਆਰਥੀਆਂ ਦੀ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ 'ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਕੀਤੇ ਗਏ ਘੁਟਾਲੇ ਖ਼ਿਲਾਫ਼ ਸੂਬਾ ...
ਐੱਸ. ਏ. ਐੱਸ. ਨਗਰ, 15 ਜੂਨ (ਜਸਬੀਰ ਸਿੰਘ ਜੱਸੀ)-ਜਗਰਾਉਂ 'ਚ 2 ਥਾਣੇਦਾਰਾਂ ਦਾ ਗੋਲੀ ਮਾਰ ਕੇ ਕੀਤੇ ਗਏ ਕਤਲ ਮਾਮਲੇ 'ਚ ਨਾਮਜ਼ਦ ਜਸਪ੍ਰੀਤ ਸਿੰਘ ਜੱਸੀ ਵਾਸੀ ਖਰੜ ਜਿਸਦਾ ਕੋਲਕਾਤਾ ਵਿਖੇ ਐਸ. ਆਈ. ਟੀ. ਵਲੋਂ ਇਕ ਮੁਕਾਬਲੇ 'ਚ ਕਤਲ ਕਰ ਦਿੱਤਾ ਗਿਆ ਸੀ, ਦੀ ਪਤਨੀ ਲਵਪ੍ਰੀਤ ...
ਸੁਰਿੰਦਰ ਕੋਛੜ
ਅੰਮਿ੍ਤਸਰ, 15 ਜੂਨ-ਕੋਵਿਡ-19 ਦੇ ਫੈਲਣ 'ਤੇ ਕਾਬੂ ਪਾਉਣ ਹਿਤ ਲਗਪਗ ਦੋ ਮਹੀਨਿਆਂ ਤੋਂ ਬੰਦ ਕੀਤੇ ਦੇਸ਼ ਦੇ 3693 ਵਿਰਾਸਤੀ ਸਮਾਰਕ ਅਤੇ 50 ਅਜਾਇਬ-ਘਰਾਂ ਨੂੰ ਭਾਵੇਂ ਕਿ 16 ਜੂਨ ਤੋਂ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ਪਰ ਇਸ ਦੌਰਾਨ ਅੰਮਿ੍ਤਸਰ ਸਮੇਤ ...
ਚੰਡੀਗੜ੍ਹ, 15 ਜੂਨ (ਅਜੀਤ ਬਿਊਰੋ)- ਸ਼ੋ੍ਰਮਣੀ ਅਕਾਲੀ ਦਲ ਦੇ ਇਕ ਵਫ਼ਦ ਨੇ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਖ਼ਿਲਾਫ਼ ਸ਼ਿਕਾਇਤ ਦਾਇਰ ਕੀਤੀ ਤੇ ਬੇਨਤੀ ਕੀਤੀ ਕਿ ਕਾਂਗਰਸੀ ਆਗੂ ...
ਲੁਧਿਆਣਾ, 15 ਜੂਨ (ਪਰਮਿੰਦਰ ਸਿੰਘ ਆਹੂਜਾ)-ਨਕਲੀ ਪ੍ਰਸ਼ਾਂਤ ਕਿਸ਼ੋਰ ਬਣ ਕੇ ਸਿਆਸੀ ਆਗੂਆਂ ਨਾਲ ਠੱਗੀ ਕਰਨ ਵਾਲੇ ਗਿਰੋਹ ਦੇ ਅਣਪਛਾਤੇ ਮੈਂਬਰਾਂ ਖ਼ਿਲਾਫ਼ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਡਿਵੀਜ਼ਨ ...
ਸ੍ਰੀ ਅਨੰਦਪੁਰ ਸਾਹਿਬ, 15 ਜੂਨ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਨਿਲ ਜੋਸ਼ੀ ਤੇ ਮਾ. ਮੋਹਨ ਲਾਲ ਵਲੋਂ ਸਿੱਧੇ ਤੌਰ 'ਤੇ ਕਿਸਾਨਾਂ ਦੇ ਹੱਕ 'ਚ ਆ ਜਾਣ ਤੋਂ ਬਾਅਦ ਪਾਰਟੀ ਦੀ ਸੂਬਾ ਇਕਾਈ ਦੇ ਹੋਰਨਾਂ ਆਗੂਆਂ ਦੇ ਤੇਵਰ ਵੀ ਨਰਮ ਪੈਂਦੇ ...
ਚੰਡੀਗੜ੍ਹ, 15 ਜੂਨ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ 18 ਜੂਨ ਸ਼ੁੱਕਰਵਾਰ ਪੰਜਾਬ ਮੰਡੀ ਮੰਡਲ ਦੀ ਇਕ ਅਹਿਮ ਮੀਟਿੰਗ ਸੱਦੀ ਗਈ ਹੈ | ਇਸ ਵਰਚੂਅਲ ਮੀਟਿੰਗ ਲਈ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਸਮੇਤ ਮੰਤਰੀ ਮੰਡਲ ਦੀ ...
ਚੰਡੀਗੜ੍ਹ, 15 ਜੂਨ (ਐਨ.ਐਸ.ਪਰਵਾਨਾ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ.ਸਿੰਘ ਨੇ ਆਮ ਆਦਮੀ ਪਾਰਟੀ (ਆਪ) ਨਾਲ ਸਬੰਧਿਤ ਸਾਰੇ ਦੇ ਸਾਰੇ 6 ਦਲ ਬਦਲੂ ਵਿਧਾਇਕਾਂ ਦੀ ਗੱਲ ਸੁਣਨ ਲਈ 6 ਜੁਲਾਈ ਨੂੰ ੂ ਸਵੇਰੇ 11 ਵਜੇ ਵਾਰੀ-ਵਾਰੀ ਆਪਣੇ ਚੈਂਬਰ ਵਿਚ ਬੁਲਾਇਆ ਹੈ | ...
ਜਲੰਧਰ, 15 ਜੂਨ (ਰਣਜੀਤ ਸਿੰਘ ਸੋਢੀ)-ਪੋਸਟ ਮੈਟਿ੍ਕ ਸਕਾਲਰਸ਼ਿਪ ਘਪਲੇ ਦੇ ਲੰਮੇ ਸਮੇਂ ਤੋਂ ਚੱਲ ਰਹੇ ਵਿਵਾਦ ਦਾ ਵਿਦਿਆਰਥੀਆਂ ਨੂੰ ਸਮਰਥਨ ਦਿੰਦਿਆਂ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਆਪਣੀ ਹੀ ਪਾਰਟੀ ਦੇ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਸੀ. ਬੀ. ਆਈ. ਵਲੋਂ ...
ਹਰਿੰਦਰ ਸਿੰਘ
ਤਰਨ ਤਾਰਨ, 15 ਜੂਨ-ਸਾਲ 2022 ਦੇ ਸ਼ੁਰੂ 'ਚ ਪੰਜਾਬ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਸ਼ੋ੍ਰਮਣੀ ਅਕਾਲੀ ਦਲ ਵਲੋਂ ਜੰਗੀ ਪੱਧਰ 'ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਆਪਣੀ ਪੁਰਾਣੀ ਭਾਈਵਾਲ ਪਾਰਟੀ ਭਾਜਪਾ ਨਾਲੋਂ ਤੋੜ ਵਿਛੋੜਾ ਕਰਨ ...
ਚੰਡੀਗੜ੍ਹ, 15 ਜੂਨ (ਬਿ੍ਜੇਂਦਰ ਗੌੜ)-ਹੈਮਰ ਥ੍ਰੋਅ ਦੇ ਰਾਸ਼ਟਰੀ ਪੱਧਰ ਦੇ ਖਿਡਾਰੀ ਜੈਪਾਲ ਸਿੰਘ ਭੁੱਲਰ ਦੇ ਸਰੀਰ 'ਤੇ ਗੋਲੀਆਂ ਦੇ ਜ਼ਖ਼ਮਾਂ ਤੋਂ ਇਲਾਵਾ ਕਈ ਸੱਟਾਂ ਦੇ ਨਿਸ਼ਾਨ ਮਿਲਣ ਅਤੇ ਇਸ ਤਕੜੇ 6 ਫੁੱਟ ਦੇ ਖਿਡਾਰੀ ਦੀ ਬਾਂਹ ਦੀ ਇਕ ਹੱਡੀ 2 ਥਾਵਾਂ ਤੋਂ ਟੁੱਟੀ ...
ਕੇ. ਐੱਸ. ਰਾਣਾ
ਐੱਸ. ਏ. ਐੱਸ. ਨਗਰ, 15 ਜੂਨ-ਪੰਜਾਬ ਦੀ ਕਾਂਗਰਸ ਸਰਕਾਰ ਦੇ ਖਿਲਾਫ਼ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਦੀ ਅਗਵਾਈ ਹੇਠ ਮੁੱਖ ਮੰਤਰੀ ...
ਸੁਖਵਿੰਦਰ ਸਿੰਘ ਫੁੱਲ ਸੰਗਰੂਰ, 15 ਜੂਨ-ਅਕਾਲੀ ਦਲ (ਬ) ਵਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਸਥਿਤੀ ਨੰੂ ਵੇਖਦਿਆਂ ਬਹੁਜਨ ਸਮਾਜ ਪਾਰਟੀ ਨਾਲ ਕੀਤੇ ਗੱਠਜੋੜ ਨੰੂ ਆਮ ਆਦਮੀ ਪਾਰਟੀ ਨੇ ਨਾਪਾਕ ਗੱਠਜੋੜ ਦੱਸਦਿਆਂ ਇਸ ਦੀ ਤਿਖੀ ਅਲੋਚਨਾ ਕੀਤੀ ਹੈ | ਪਾਰਟੀ ਦੇ ...
ਲੁਧਿਆਣਾ, 15 ਜੂਨ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਵਲੋਂ ਮਿਲੀ ਜਾਣਕਾਰੀ ਅਨੁਸਾਰ ਆਉਣ ਵਾਲੇ 48 ਘੰਟਿਆਂ ਦੌਰਾਨ ਪੰਜਾਬ ਅੰਦਰ ਮੀਂਹ ਪੈਣ ਦੀ ਸੰਭਾਵਨਾ ਹੈ | ਜਾਣਕਾਰੀ ਅਨੁਸਾਰ ਆਉਣ ਵਾਲੇ 48 ਘੰਟਿਆਂ ਦੌਰਾਨ ਕਈ ਥਾਵਾਂ 'ਤੇ ...
ਲੰਬੀ, 15 ਜੂਨ (ਸ਼ਿਵਰਾਜ ਸਿੰਘ ਬਰਾੜ, ਮੇਵਾ ਸਿੰਘ)-ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਜਗਮੀਤ ਸਿੰਘ ਨੀਟੂ ਤੱਪਾਖੇੜਾ ਦੇ ਘਰ ਰਾਤ ਸਮੇਂ ਲੱਖਾਂ ਰੁਪਏ ਦਾ ਸੋਨਾ ਅਤੇ ਨਕਦੀ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਯੂਥ ਆਗੂ ਜਗਮੀਤ ਸਿੰਘ ਨੀਟੂ ਨੇ ਦੱਸਿਆ ਕਿ ਸਵੇਰ ...
ਬਾਬਾ ਬਕਾਲਾ ਸਾਹਿਬ, 15 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਸੱਚਖੰਡਵਾਸੀ 12ਵੇਂ ਮੁਖੀ ਜਥੇਦਾਰ ਬਾਬਾ ਬਿਸ਼ਨ ਸਿੰਘ ਦੀ 27ਵੀਂ ਬਰਸੀ 20 ਜੂਨ ਦਿਨ ਐਤਵਾਰ ਨੂੰ ਤਰਨਾ ਦਲ ਦੇ ਹੈਡਕੁਆਟਰ ਗੁ: ਛੇਵੀਂ ਪਾਤਸ਼ਾਹੀ, ਬਾਬਾ ਬਕਾਲਾ ਸਾਹਿਬ ...
ਜਲੰਧਰ, 15 ਜੂਨ (ਸ਼ਿਵ ਸ਼ਰਮਾ)-ਪਿਛਲੇ ਸਾਲ ਨਾਲੋਂ ਇਸ ਵਾਰ ਭਾਖੜਾ 'ਚ ਪਾਣੀ ਦਾ ਪੱਧਰ ਘੱਟ ਹੋਣ ਕਰਕੇ ਪਾਵਰਕਾਮ ਨੂੰ ਝੋਨੇ ਦੇ ਸੀਜ਼ਨ 'ਚ ਘੱਟ ਬਿਜਲੀ ਮਿਲਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ ਤੇ ਪਾਵਰਕਾਮ ਨੂੰ ਆਸ ਹੈ ਕਿ ਉਹ ਬਿਜਲੀ ਦੀ ਕਮੀ 'ਤੇ ਹੋਰ ਸਰੋਤਾਂ ...
ਚੰਡੀਗੜ੍ਹ, 15 ਜੂਨ (ਮਨਜੋਤ ਸਿੰਘ ਜੋਤ)-ਪੰਜਾਬ 'ਚ 2022 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੁਝ ਬੁੱਧੀਜੀਵੀ, ਸੇਵਾ ਮੁਕਤ ਆਈ.ਏ.ਐਸ. ਅਧਿਕਾਰੀਆਂ ਅਤੇ ਸੇਵਾ ਮੁਕਤ ਫ਼ੌਜੀ ਅਧਿਕਾਰੀਆਂ ਨੇ ਮਿਲ ਕੇ 'ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ' ਦਾ ਗਠਨ ਕੀਤਾ ਹੈ | ...
ਜਲੰਧਰ, 15 ਜੂਨ (ਜਸਪਾਲ ਸਿੰਘ)-ਪੰਜਾਬ ਦੀਆਂ ਖੱਬੀਆਂ ਪਾਰਟੀਆਂ, ਮੋਦੀ ਸਰਕਾਰ ਦੀਆਂ ਮਹਿੰਗਾਈ, ਬੇਰੁਜ਼ਗਾਰੀ, ਭੁੱਖਮਰੀ ਵਧਾਉਣ ਵਾਲੀਆਂ ਨੀਤੀਆਂ ਖਿਲਾਫ਼ 16 ਤੋਂ 30 ਜੂਨ ਤੱਕ ਦੇਸ਼ ਵਿਆਪੀ ਰੋਸ ਪੰਦਰਵਾੜਾ ਮਨਾਉਣ ਦੇ ਖੱਬੇ ਮੋਰਚੇ ਦੇ ਸੱਦੇ ਨੂੰ ਪੂਰੀ ਤਨਦੇਹੀ ਨਾਲ ...
ਜਲੰਧਰ, 15 ਜੂਨ (ਐੱਮ. ਐੱਸ. ਲੋਹੀਆ)-ਜਿਹੜੇ ਵਿਅਕਤੀਆਂ ਦੇ ਜਬਾੜੇ ਦੀ ਹੱਡੀ ਘੱਸ ਜਾਂਦੀ ਹੈ ਜਾਂ ਉਹ ਸ਼ੂਗਰ ਦੇ ਮਰੀਜ਼ ਹਨ, ਜਾਂ ਕਿਸੇ ਹਾਦਸੇ 'ਚ ਜਬਾੜਾ ਟੁੱਟ ਗਿਆ ਹੈ, ਤਾਂ ਉਹ ਵਿਅਕਤੀ ਵੀ 'ਬੇਸਲ ਇੰਪਲਾਂਟ' ਤਕਨੀਕ ਜ਼ਰੀਏ ਪੱਕੇ ਦੰਦ ਲਗਾ ਸਕਦੇ ਹਨ | ਇਹ ਜਾਣਕਾਰੀ ...
ਚੰਡੀਗੜ੍ਹ, 15 ਜੂਨ (ਬਿ੍ਜੇਂਦਰ ਗੌੜ)-ਜਸਟਿਸ ਫਾਰ ਯੂ ਨਾਂਅ ਦੀ ਲਾਅ ਫਰਮ ਵਲੋਂ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ (ਸਿੱਧੂ ਮੂਸੇਵਾਲਾ) ਨੂੰ ਉਨ੍ਹਾਂ ਦੇ ਗਾਣੇ 'ਸੰਜੂ' 'ਚ ਕਥਿਤ ਤੌਰ 'ਤੇ ਵਕੀਲਾਂ ਲਈ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕਰਨ ਨੂੰ ਲੈ ਕੇ ਇਕ ...
ਚੰਡੀਗੜ੍ਹ, 15 ਜੂਨ (ਅਜੀਤ ਬਿਊਰੋ)-ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਕੋਟਕਪੂਰਾ ਗੋਲੀ ਕਾਂਡ ਮਾਮਲੇ 'ਚ ਸਿੱਧੀ ਸ਼ਮੂਲੀਅਤ ਹੋਣ ਕਰਕੇ ਸਿੱਟ (ਵਿਸ਼ੇਸ਼ ਜਾਂਚ ਟੀਮ) ਅੱਗੇ ਪੇਸ਼ ਹੋਣ ਤੋਂ ਦੂਰ ਭੱਜਣ ਲਈ ਬੇਤੁਕੇ ਬਹਾਨੇ ਬਣਾਉਣ ਲਈ ...
ਬਲਜਿੰਦਰ ਸਿੰਘ, ਰਵਿੰਦਰ ਮੌਦਗਿਲ
ਫ਼ਤਹਿਗੜ੍ਹ ਸਾਹਿਬ/ਬਸੀ ਪਠਾਣਾਂ-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਦੀ ਪੁਰਾਤਨ ਜੇਲ੍ਹ ਨੂੰ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੋਣ ...
ਨਵੀਂ ਦਿੱਲੀ, 15 ਜੂਨ (ਏਜੰਸੀ)-ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਭਾਰਤੀ ਖੇਤੀ ਖੇਤਰ ਨੇ ਕੋਵਿਡ-19 ਮਹਾਂਮਾਰੀ ਦੌਰਾਨ ਬਿਹਤਰ ਪ੍ਰਦਰਸ਼ਨ ਕੀਤਾ ਹੈ ਅਤੇ 2020-21 ਦੌਰਾਨ 30.5 ਕਰੋੜ ਟਨ ਅਨਾਜ ਦਾ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਉਤਪਾਦਨ ਕੀਤਾ | ਸੰਯੁਕਤ ...
ਨਵੀਂ ਦਿੱਲੀ, 15 ਜੂਨ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਕੇਰਲ ਦੇ ਮਛੇਰਿਆਂ ਦੀ ਸਾਲ 2012 'ਚ ਹੱਤਿਆਵਾਂ ਦੇ ਕਥਿਤ ਦੋਸ਼ੀ ਇਟਾਲੀਅਨ ਮਰੀਨਜ਼ (ਜਲ ਸੈਨਿਕਾਂ) ਖਿਲਾਫ ਭਾਰਤ 'ਚ ਚੱਲ ਰਹੇ ਸਾਰੇ ਅਪਰਾਧਿਕ ਮਾਮਲਿਆਂ ਨੂੰ ਬੰਦ ਕਰਨ ਦਾ ਨਿਰਦੇਸ਼ ਦਿੱਤਾ ਹੈ | ਸੁਪਰੀਮ ਕੋਰਟ ਨੇ ...
ਨਵੀਂ ਦਿੱਲੀ, 15 ਜੂਨ (ਏਜੰਸੀ)- ਟਵਿਟਰ ਵਲੋਂ ਭਾਰਤ ਵਿਚ ਅੰਤਿ੍ਮ ਮੁੱਖ ਪਾਲਣ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ ਅਤੇ ਜਲਦ ਹੀ ਸੂਚਨਾ ਅਤੇ ਤਕਨੀਕੀ ਮੰਤਰਾਲੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇਗੀ | ਟਵਿਟਰ ਦੇ ਬੁਲਾਰੇ ਨੇ ਕਿਹਾ ਕਿ ਨਵੇਂ ਦਿਸ਼ਾ-ਨਿਰਦੇਸ਼ਾਂ ਦਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX