ਮੋਗਾ, 15 ਜੂਨ (ਗੁਰਤੇਜ ਸਿੰਘ)-ਸਿਹਤ ਵਿਭਾਗ ਮੋਗਾ ਨੂੰ ਜੋ ਕੋਰੋਨਾ ਸਬੰਧੀ ਰਿਪੋਰਟਾਂ ਮਿਲੀਆਂ ਹਨ ਉਨ੍ਹਾਂ ਮੁਤਾਬਿਕ ਮੋਗਾ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਦੇ ਅੱਜ 18 ਹੋਰ ਨਵੇਂ ਮਾਮਲੇ ਆਉਣ ਨਾਲ ਜ਼ਿਲ੍ਹੇ 'ਚ ਮਰੀਜ਼ਾਂ ਦੀ ਕੁੱਲ ਗਿਣਤੀ 8437 ਹੋ ਗਈ ਹੈ, ਜਦ ਕਿ 199 ਐਕਟਿਵ ਕੇਸ ਹੋ ਗਏ ਹਨ | ਅੱਜ 05 ਜਾਣਿਆਂ ਨੇ ਕੋਰੋਨਾ ਨੂੰ ਮਾਤ ਦਿੱਤੀ, ਜਿਸ ਨਾਲ ਜ਼ਿਲ੍ਹੇ 'ਚ ਕੁੱਲ 8017 ਵਿਅਕਤੀ ਕੋਰੋਨਾ ਨੂੰ ਹਰਾ ਚੁੱਕੇ ਹਨ, ਜਦ ਕਿ ਘਰਾਂ ਵਿਚ 172 ਜਾਣਿਆਂ ਨੂੰ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ ਅਤੇ ਬਾਕੀ ਵੱਖ-ਵੱਖ ਹਸਪਤਾਲਾਂ ਵਿਚ ਜੇਰੇ ਇਲਾਜ ਹਨ ਜਦ ਕਿ ਜ਼ਿਲ੍ਹੇ 'ਚ ਮੌਤਾਂ ਦਾ ਅੰਕੜਾ 221 'ਤੇ ਪੁੱਜ ਗਿਆ ਹੈ | ਡਾ. ਅਮਰਪ੍ਰੀਤ ਕੌਰ ਬਾਜਵਾ ਸਿਵਲ ਸਰਜਨ ਮੋਗਾ ਨੇ ਜਾਣਕਾਰੀ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ ਆਰ. ਟੀ. ਪੀ. ਸੀ. ਆਰ. 'ਤੇ 1,06,555 ਐਂਟੀ ਜਨ 'ਤੇ 48,091, ਟਰੂ ਨੈੱਟ 'ਤੇ 1422 ਕੁੱਲ ਸੈਂਪਲ ਲਏ ਗਏ ਹਨ ਜੋ ਕਿ ਕੁੱਲ ਸੈਂਪਲ 1,56,068 ਲਏ ਗਏ ਹਨ, ਜਿਨ੍ਹਾਂ ਵਿਚੋਂ 1,16,081 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ | ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਨੇ ਜਿੱਥੇ ਅੱਜ 826 ਸ਼ੱਕੀ ਮਰੀਜ਼ਾਂ ਦੇ ਸੈਂਪਲ ਵੱਖ-ਵੱਖ ਖੇਤਰਾਂ ਵਿਚੋਂ ਲੈ ਕੇ ਲੈਬ ਨੂੰ ਭੇਜੇ ਹਨ ਉੱਥੇ 158 ਸੈਂਪਲਾਂ ਦੀਆਂ ਰਿਪੋਰਟਾਂ ਆਉਣੀਆਂ ਬਾਕੀ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਤੋਂ ਬਚਾਅ ਲਈ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਦਿੱਤੀ ਜਾ ਰਹੀਆਂ ਹਦਾਇਤਾਂ ਦੀ ਇਨ ਬਿਨ ਪਾਲਣਾ ਕਰਨ ਅਤੇ ਕਿਸੇ ਜ਼ਰੂਰੀ ਕੰਮ ਤੋਂ ਬਿਨਾਂ ਘਰਾਂ ਤੋਂ ਬਾਹਰ ਨਾ ਨਿਕਲਣ, ਮਾਸਿਕ ਜ਼ਰੂਰੀ ਪਾਇਆ ਜਾਵੇ, ਸਮਾਜਿਕ ਦੂਰੀ ਬਰਕਰਾਰ ਰੱਖੀ ਜਾਵੇ, ਵਾਰ-ਵਾਰ ਹੱਥ ਧੋਤੇ ਜਾਣ ਅਤੇ ਸੈਨੀਟਾਈਜ਼ਰ ਦੀ ਵਰਤੋ ਕੀਤੀ ਜਾਵੇ | ਉਨ੍ਹਾਂ ਕਿਹਾ ਕਿ 18 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਤੁਰੰਤ ਵੈਕਸੀਨੇਸ਼ਨ ਕਰਵਾਉਣੀ ਚਾਹੀਦੀ ਹੈ ਤਾਂ ਜੋ ਅਸੀ ਕੋਰੋਨਾ ਨੂੰ ਹਰਾ ਕਿ ਫ਼ਤਿਹ ਹਾਸਲ ਕਰ ਸਕੀਏ |
ਮੋਗਾ, 15 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਆਮ ਆਦਮੀ ਪਾਰਟੀ ਜ਼ਿਲ੍ਹਾ ਮੋਗਾ ਐੱਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪਿਆਰਾ ਸਿੰਘ ਵਲੋਂ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਵਜ਼ੀਫ਼ੇ ਘੁਟਾਲੇ ਦੇ ਰੋਸ ਵਜੋਂ ਡੀ. ਸੀ. ਕੰਪਲੈਕਸ ਦੇ ਸਾਹਮਣੇ ਇਕ ਹਫ਼ਤੇ ਦੀ ਭੁੱਖ ...
ਮੋਗਾ, 15 ਜੂਨ (ਜਸਪਾਲ ਸਿੰਘ ਬੱਬੀ)-ਮਾਤਾ ਦਮੋਦਰੀ ਖ਼ਾਲਸਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਡਰੋਲੀ ਭਾਈ ਵਿਖੇ ਪਿ੍ੰਸੀਪਲ ਡਾ. ਰਾਗਿਨੀ ਸ਼ਰਮਾ ਦੀ ਅਗਵਾਈ ਹੇਠ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ...
ਮੋਗਾ, 15 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਕੇਂਦਰ ਸਰਕਾਰ ਗਰੀਨ ਫ਼ੀਲਡ ਐਕਸਪੈੱ੍ਰਸ ਵੇਅ ਜਾਮ ਨਗਰ ਤੋਂ ਅੰਮਿ੍ਤਸਰ ਤੱਕ ਬਣਨ ਵਾਲੀ ਛੇ ਮਾਰਗੀ ਸੜਕ ਵਿਚ ਪੰਜਾਬ ਦੇ ਕਿਸਾਨਾਂ ਦਾ ਵੱਡਾ ਹਿੱਸਾ ਜ਼ਮੀਨ ਦਾ ਐਕਵਾਇਰ ਕੀਤਾ ਗਿਆ ਹੈ, ਪਰ ਬੜੇ ਦੁੱਖ ਦੀ ਗੱਲ ਹੈ ...
ਸਮਾਲਸਰ, 15 ਜੂਨ (ਕਿਰਨਦੀਪ ਸਿੰਘ ਬੰਬੀਹਾ)-ਹਲਕਾ ਬਾਘਾ ਪੁਰਾਣਾ ਦੇ ਪਿੰਡ ਸਾਹੋਕੇ ਵਿਖੇ ਆਮ ਆਦਮੀ ਪਾਰਟੀ ਦੀ ਇਕੱਤਰਤਾ ਹੋਈ | ਜਿਸ ਵਿਚ ਨਵੇਂ ਬਣੇ ਹਲਕਾ ਇੰਚਾਰਜ ਅੰਮਿ੍ਤਪਾਲ ਸਿੰਘ ਸੁਖਾਨੰਦ ਵਿਸ਼ੇਸ਼ ਤੌਰ 'ਤੇ ਪਹੁੰਚੇ | ਸਮੁੱਚੇ ਪਿੰਡ ਦੀ ਟੀਮ ਵਲੋਂ ਪਿੰਡ ਆਉਣ ...
ਬੱਧਨੀ ਕਲਾਂ, 15 ਜੂਨ (ਸੰਜੀਵ ਕੋਛੜ)-ਮਿੳਾੂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਨਗਰ ਪੰਚਾਇਤ ਬੱਧਨੀ ਕਲਾਂ ਦੇ ਸਮੂਹ ਮੁਲਾਜ਼ਮ ਏਕਤਾ ਵਲੋਂ ਲਗਾਤਾਰ ਚੱਲ ਰਹੀ ਅਣਮਿਥੇ ਸਮੇਂ ਦੀ ਹੜਤਾਲ 33ਵੇਂ ਦਿਨ 'ਚ ਦਾਖ਼ਲ ਹੋ ਗਈ, ਪਰ ਸੂਬਾ ਸਰਕਾਰ ਦੇ ਕੰਨ 'ਤੇ ਜੰੂ ...
ਠੱਠੀ ਭਾਈ, 15 ਜੂਨ (ਜਗਰੂਪ ਸਿੰਘ ਮਠਾੜੂ)-ਇੱਥੋਂ ਨੇੜਲੇ ਪਿੰਡ ਗੁਰੂਸਰ ਮਾੜੀ ਦੇ ਸਰਪੰਚ ਮੇਜਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਗੁਰੂਸਰ ਦੇ ਗੰਦੇ ਪਾਣੀ ਦੇ ਨਿਕਾਸ ਲਈ ਪਾਈਆਂ ਗਈਆਂ ਜ਼ਮੀਨਦੋਜ਼ ਪਾਈਪਾਂ ਲਈ ਹਵਾ ਵਾਸਤੇ ਖੜ੍ਹੀਆਂ ਕੀਤੀਆਂ ਗਈਆਂ ...
ਅਜੀਤਵਾਲ, 15 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਲਾਸਾਨੀ ਸ਼ਹਾਦਤ ਸਬੰਧੀ ਗੁਰਦੁਆਰਾ ਡੇਰਾ ਸਮਾਧਾਂ ਅਜੀਤਵਾਲ ਵਿਖੇ ਸ੍ਰੀ ਅਖੰਡ ਪਾਠ ਜੀ ਦੇ ਭੋਗ ਪਾਏ ਗਏ | ਇਸ ਸਮੇਂ ਸੰਗਰਾਂਦ ਵੀ ਮਨਾਈ ਗਈ ਅਤੇ ਛਬੀਲ ਠੰਢੇ ਮਿੱਠੇ ਜਲ ਦੀ ...
ਕਿਸ਼ਨਪੁਰਾ ਕਲਾਂ, 15 ਜੂਨ (ਪਰਮਿੰਦਰ ਸਿੰਘ ਗਿੱਲ/ਅਮੋਲਕ ਸਿੰਘ ਕਲਸੀ)-ਪਿੰਡ ਭਿੰਡਰ ਕਲਾਂ ਤੇ ਆਸ ਪਾਸ ਦੇ ਇਲਾਕੇ ਵਿਚ ਖੇਤੀ ਮੋਟਰਾਂ ਤੋਂ ਕੇਬਲ ਤਾਰਾਂ ਤੇ ਟਰਾਂਸਫਾਰਮ ਚੋਰੀ ਹੋਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ | ਝੋਨੇ ਦੀ ਬਿਜਾਈ ਦਾ ਸੀਜ਼ਨ ਹੋਣ ਕਾਰਨ ...
ਫ਼ਤਿਹਗੜ੍ਹ ਪੰਜਤੂਰ, 15 ਜੂਨ (ਜਸਵਿੰਦਰ ਸਿੰਘ ਪੋਪਲੀ)-ਨਗਰ ਪੰਚਾਇਤ ਦੇ ਅਧੂਰੇ ਵਿਕਾਸ ਦਾ ਬੰਬੀਹਾ ਲੋਕਾਂ ਦੇ ਸਿਰ ਚੜ ਕੇ ਬੋਲ ਰਿਹਾ ਹੈ | ਨਗਰ ਪੰਚਾਇਤ ਨੂੰ ਬਿਨਾਂ ਦੇਰੀ ਸ਼ੁਰੂ ਕੀਤੇ ਵਿਕਾਸ ਕਾਰਜਾਂ ਨੂੰ ਤੇ ਹੋਣ ਵਾਲੇ ਵਿਕਾਸ ਕੰਮਾਂ ਨੂੰ ਨੇਪਰੇ ਚਾੜ੍ਹਨਾ ...
ਨਿਹਾਲ ਸਿੰਘ ਵਾਲਾ, 15 ਜੂਨ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)-ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਸਫ਼ਾਈ ਸੇਵਕ ਕਾਮਿਆਂ ਦੀ ਅਣਮਿਥੇ ਸਮੇਂ ਲਈ ਚੱਲ ਰਹੀ ਹੜਤਾਲ 33ਵੇਂ ਦਿਨ 'ਚ ਦਾਖ਼ਲ ਹੋ ਚੁੱਕੀ ਹੈ, ਪਰ ਪੰਜਾਬ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ ...
ਸਮਾਲਸਰ, 15 ਜੂਨ (ਕਿਰਨਦੀਪ ਸਿੰਘ ਬੰਬੀਹਾ)-ਅਕਾਲੀ ਦਲ ਬਾਦਲ ਤੇ ਬਹੁਜਨ ਸਮਾਜ ਦੇ ਗੱਠਜੋੜ ਨੇ ਪੰਜਾਬ ਦੀ ਰਾਜਨੀਤੀ ਵਿਚ ਉਥੱਲ ਪੁਥਲ ਮਚਾ ਦਿੱਤੀ ਹੈ | ਇਸ ਗੱਠਜੋੜ ਨੂੰ ਲੈ ਕੇ ਜਿੱਥੇ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਿਚ ਭਰਪੂਰ ਖ਼ੁਸ਼ੀ ...
ਮੋਗਾ, 15 ਜੂਨ (ਸੁਰਿੰਦਰਪਾਲ ਸਿੰਘ)-ਮਾਲਵਾ ਖੇਤਰ ਦੀ ਪ੍ਰਸਿੱਧ ਸੰਸਥਾ ਗੋਲਡਨ ਐਜੂਕੇਸ਼ਨਸ ਦੀ ਇਕ ਹੋਰ ਉਪਲਬਧੀ ਜੋ ਵਧੇਰੇ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ | ਸੰਸਥਾ ਨੇ ਲਾਕਡਾਊਨ ਤੋਂ ਬਾਅਦ ...
ਜਲੰਧਰ, 14 ਜੂਨ (ਅਜੀਤ ਬਿਊਰੋ)-ਸਰਕਾਰ ਦੀ ਸੁਚੱਜੀ ਅਗਵਾਈ 'ਚ ਸਰਕਾਰੀ ਸਕੂਲ ਅਧਿਆਪਕਾਂ ਨੇ ਸਿੱਖਿਆ ਦੇ ਖੇਤਰ 'ਚ ਪੰਜਾਬ ਨੂੰ ਅੱਵਲ ਸਥਾਨ ਦਿਵਾਉਣ ਲਈ ਸ਼ਲਾਘਾਯੋਗ ਭੂਮਿਕਾ ਨਿਭਾਈ ਹੈ | ਅਧਿਆਪਕਾਂ ਦੀ ਬਦੌਲਤ ਹੀ ਰਾਜ ਦੇ ਸਕੂਲਾਂ ਦਾ ਸਰਬਪੱਖੀ ਵਿਕਾਸ ਹੋਇਆ ਹੈ ਅਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX