ਤਾਜਾ ਖ਼ਬਰਾਂ


ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤ ਨੇ ਇਕ ਹੋਰ ਕਾਂਸੀ ਤਗਮਾ ਕੀਤਾ ਆਪਣੇ ਨਾਂਅ ,ਜਰਮਨੀ ਨੂੰ 5-4 ਨਾਲ ਹਰਾਇਆ
. . .  10 minutes ago
ਟੋਕੀਓ,5 ਅਗਸਤ - ਭਾਰਤ ਨੇ ਇਕ ਹੋਰ ਤਗਮਾ ਕੀਤਾ ਆਪਣੇ ਨਾਂਅ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਮੈਚ ਦੇ ਚੌਥੇ ਗੇੜ 'ਚ ਜਰਮਨੀ ਨੇ ਕੀਤਾ ਚੌਥਾ ਗੋਲ
. . .  9 minutes ago
ਟੋਕੀਓ,5 ਅਗਸਤ - ਮੈਚ ਦੇ ਚੌਥੇ ਗੇੜ 'ਚ ਜਰਮਨੀ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਚੌਥਾ ਗੇੜ ਹੋਇਆ ਸ਼ੁਰੂ
. . .  42 minutes ago
ਟੋਕੀਓ,5 ਅਗਸਤ - ਮੈਚ ਦਾ ਚੌਥਾ ਗੇੜ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਮੈਚ ਦਾ ਤੀਜਾ ਗੇੜ ਹੋਇਆ ਖ਼ਤਮ
. . .  45 minutes ago
ਟੋਕੀਓ,5 ਅਗਸਤ - ਮੈਚ ਦਾ ਤੀਜਾ ਗੇੜ ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ:ਭਾਰਤ ਜਰਮਨੀ ਤੋਂ 5-3 ਨਾਲ ਅੱਗੇ,ਸਿਮਰਨਜੀਤ ਨੇ ਕੀਤਾ 5ਵਾਂ ਗੋਲ
. . .  1 minute ago
ਟੋਕੀਓ,5 ਅਗਸਤ - ਭਾਰਤ ਜਰਮਨੀ ਤੋਂ 5-3 ਨਾਲ ਅੱਗੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤ ਟੀਮ ਦੇ ਰੁਪਿੰਦਰਪਾਲ ਸਿੰਘ ਨੇ ਕੀਤਾ ਚੌਥਾ ਗੋਲ
. . .  about 1 hour ago
ਟੋਕੀਓ,5 ਅਗਸਤ - ਭਾਰਤ ਟੀਮ ਦੇ ਰੁਪਿੰਦਰਪਾਲ ਸਿੰਘ ਨੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਮੈਚ ਦਾ ਤੀਜਾ ਗੇੜ ਹੋਇਆ ਸ਼ੁਰੂ
. . .  about 1 hour ago
ਟੋਕੀਓ,5 ਅਗਸਤ - ਮੈਚ ਦਾ ਤੀਜਾ ਗੇੜ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਦੂਜੇ ਗੇੜ ਦੇ ਅੰਤ ਤੱਕ ਭਾਰਤ ਤੇ ਜਰਮਨੀ 3-3 ਦੀ ਬਰਾਬਰੀ 'ਤੇ
. . .  about 1 hour ago
ਟੋਕੀਓ,5 ਅਗਸਤ - ਮੈਚ ਦੇ ਦੂਜੇ ਗੇੜ ਦੇ ਅੰਤ ਤੱਕ ਭਾਰਤ ਤੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤੀ ਟੀਮ ਦੇ ਹਰਮਨਪ੍ਰੀਤ ਸਿੰਘ ਨੇ ਕੀਤਾ ਤੀਜਾ ਗੋਲ
. . .  about 1 hour ago
ਟੋਕੀਓ,5 ਅਗਸਤ - ਭਾਰਤੀ ਟੀਮ ਦੇ ਹਰਮਨਪ੍ਰੀਤ ਸਿੰਘ ਨੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤੀ ਟੀਮ ਦੇ ਹਾਰਦਿਕ ਸਿੰਘ ਨੇ ਕੀਤਾ ਦੂਜਾ ਗੋਲ।
. . .  about 1 hour ago
ਟੋਕੀਓ,5 ਅਗਸਤ - ਭਾਰਤੀ ਟੀਮ ਦੇ ਹਾਰਦਿਕ ਸਿੰਘ ਨੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਜਰਮਨੀ ਭਾਰਤ ਤੋਂ 3-1 ਨਾਲ ਅੱਗੇ
. . .  about 1 hour ago
ਟੋਕੀਓ,5 ਅਗਸਤ - ਜਰਮਨੀ ਭਾਰਤ ਤੋਂ ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤ ਤੇ ਜਰਮਨੀ 1-1 ਦੀ ਬਰਾਬਰੀ 'ਤੇ
. . .  about 1 hour ago
ਟੋਕੀਓ,5 ਅਗਸਤ - ਭਾਰਤ ਤੇ ਜਰਮਨੀ 1-1 ਦੀ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ:ਭਾਰਤ ਦੇ ਸਿਮਰਨਜੀਤ ਨੇ ਕੀਤਾ ਪਹਿਲਾ ਗੋਲ
. . .  about 1 hour ago
ਟੋਕੀਓ,5 ਅਗਸਤ - ਭਾਰਤ ਦੇ ਸਿਮਰਨਜੀਤ ਨੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ:ਮੈਚ ਦਾ ਦੂਜਾ ਗੇੜ ਹੋਇਆ ਸ਼ੁਰੂ
. . .  about 1 hour ago
ਟੋਕੀਓ,5 ਅਗਸਤ - ਮੈਚ ਦਾ ਦੂਜਾ ਗੇੜ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਪਹਿਲੇ ਗੇੜ ਦੇ ਅੰਤ ਤੱਕ ਜਰਮਨੀ ਭਾਰਤ ਤੋਂ 1-0 ਨਾਲ ਅੱਗੇ
. . .  about 1 hour ago
ਟੋਕੀਓ,5 ਅਗਸਤ - ਪਹਿਲੇ ਗੇੜ ਦੇ ਅੰਤ ਤੱਕ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤ ਤੇ ਜਰਮਨੀ ਵਿਚਕਾਰ ਮੈਚ ਹੋਇਆ ਸ਼ੁਰੂ
. . .  about 2 hours ago
ਟੋਕੀਓ,5 ਅਗਸਤ - ਭਾਰਤ ਤੇ ਜਰਮਨੀ ਵਿਚਕਾਰ ਮੈਚ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਅੱਜ 7 ਵਜੇ ਕਾਂਸੀ ਤਗਮੇ ਲਈ ਭਾਰਤ ਤੇ ਜਰਮਨੀ ਵਿਚਕਾਰ ਹੋਵੇਗਾ ਹਾਕੀ ਦਾ ਮੈਚ
. . .  about 2 hours ago
ਅੱਜ 7 ਵਜੇ ਕਾਂਸੀ ਤਗਮੇ ਲਈ ਭਾਰਤ ਤੇ ਜਰਮਨੀ...
ਅੱਜ ਦਾ ਵਿਚਾਰ
. . .  about 2 hours ago
ਅੱਜ ਦਾ ਵਿਚਾਰ
ਅਸ਼ਵਨੀ ਸੇਖੜੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਨਿਯੁਕਤ
. . .  1 day ago
ਬੁਢਲਾਡਾ ,4 ਅਗਸਤ (ਸਵਰਨ ਸਿੰਘ ਰਾਹੀ) - ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ ਜਾਰੀ ਤਾਜ਼ਾ ਹੁਕਮਾਂ ਤਹਿਤ ਸੀਨੀਅਰ ਕਾਂਗਰਸੀ ਆਗੂ ਅਸ਼ਵਨੀ ਸੇਖੜੀ ਨੂੰ ਪੰਜਾਬ ਹੈਲਥ ਸਿਸਟਮ ...
ਇੰਗਲੈਂਡ ਬਨਾਮ ਭਾਰਤ ਪਹਿਲਾ ਟੈਸਟ : ਇੰਗਲੈਂਡ ਨੇ ਆਪਣੀ ਤੀਜੀ ਵਿਕਟ ਗੁਆਈ
. . .  1 day ago
ਲੁੱਟ ਦੀ ਨੀਅਤ ਨਾਲ ਵੈਸਟਰਨ ਯੂਨੀਅਨ ਦੇ ਮਾਲਕ 'ਤੇ ਲੁਟੇਰਿਆਂ ਨੇ ਚਲਾਈ ਗੋਲੀ
. . .  1 day ago
ਭੁਲੱਥ , 4 ਅਗਸਤ (ਸੁਖਜਿੰਦਰ ਸਿੰਘ ਮੁਲਤਾਨੀ) -ਅੱਜ ਲੁੱਟ ਖੋਹ ਦੀ ਨੀਅਤ ਨਾਲ ਵੈਸਟਰਨ ਯੂਨੀਅਨ ਦੇ ਮਾਲਕ ’ਤੇ ਲੁਟੇਰਿਆਂ ਵਲੋਂ ਜ਼ਖ਼ਮੀ ਕਰ ਦਿੱਤਾ । ਪ੍ਰਾਪਤ ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ...
ਪਰਿਵਾਰਕ ਝਗੜੇ ਕਾਰਨ ਇਕ ਪਰਿਵਾਰ ਦੇ 5 ਲੋਕਾਂ ਦੀ ਹੱਤਿਆ
. . .  1 day ago
ਬਿਹਾਰ, 4 ਅਗਸਤ - ਨਾਲੰਦਾ ਦੀ ਲੋਦੀਪੁਰ ਪੰਚਾਇਤ ਵਿਚ ਇਕ ਪਰਿਵਾਰ ਦੇ 5 ਲੋਕਾਂ ਦੀ ਕਥਿਤ ਤੌਰ 'ਤੇ ਪਰਿਵਾਰਕ ਝਗੜੇ ਕਾਰਨ ਹੱਤਿਆ ਕਰ ਦਿੱਤੀ ਗਈ।
ਪਰਿਵਾਰਕ ਮੈਂਬਰਾਂ ਲਾਇਆ ਇਨਸਾਫ ਲੈਣ ਲਈ ਜੀ ਮਿ੍ਤਕ ਦੇਹਾਂ ਰੱਖ ਕੇ ਲਾਇਆ ਧਰਨਾ
. . .  1 day ago
ਰਾਜਾਸਾਂਸੀ, 4 ਅਗਸਤ (ਹੇਰ/ ਖੀਵਾ) - ਬੀਤੇ ਦਿਨ ਅੰਮਿ੍ਤਸਰ ਦੇ ਰਾਮਤੀਰਥ ਰੋਡ ’ਤੇ ਅੱਡਾ ਬਾਉਲੀ ਵਿਖੇ ਹੋਏ ਭਿਆਨਕ ਸੜਕ ਹਾਦਸੇ ਵਿਚ ਪਤੀ ਪਤਨੀ ਦੀ ਮੌਤ ਹੋ ਗਈ ਸੀ, ਪਰੰਤੂ ਅੱਜ ਇਸ ਮਾਮਲੇ ਵਿਚ ਉਕਤ ਮਿ੍ਤਕ ਪਤੀ ਪਤਨੀ ...
ਖੇਤੀ ਕਾਨੂੰਨਾਂ ਨੂੰ ਖ਼ਾਰਜ ਕਰਨ ਦੀ ਜ਼ਰੂਰਤ - ਸਿੱਧੂ
. . .  1 day ago
ਚੰਡੀਗੜ੍ਹ, 4 ਅਗਸਤ - ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸਾਨੂੰ ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਬਿਲਕੁਲ ਖ਼ਾਰਜ ...
ਕੱਲ੍ਹ ਗਰਭਵਤੀ ਅਤੇ ਨਵਜਾਤ ਬੱਚਿਆਂ ਦੀਆਂ ਮਾਵਾਂ ਦੇ ਲੱਗੇਗੀ ਕੋਵਿਡ ਵੈਕਸੀਨ
. . .  1 day ago
ਲੁਧਿਆਣਾ, 4 ਅਗਸਤ (ਸਲੇਮਪੁਰੀ ) - ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 2 ਹਾੜ ਸੰਮਤ 553
ਿਵਚਾਰ ਪ੍ਰਵਾਹ: ਕੋਈ ਵੀ ਗੱਲ ਇਹੋ ਜਿਹੀ ਨਹੀਂ, ਜਿਸ ਨੂੰ ਮਜ਼ਬੂਤ ਭਰੋਸਾ ਤੇ ਦ੍ਰਿੜ੍ਹ ਮਨੋਰਥ ਪੂਰਾ ਨਹੀਂ ਕਰ ਸਕਦੇ। -ਨੈਪੋਲੀਅਨ

ਸੰਪਾਦਕੀ

ਟੀਕਾਕਰਨ ਦੀ ਚੁਣੌਤੀ

ਦੇਸ਼ ਭਰ 'ਚੋਂ ਸੰਤੁਸ਼ਟੀ ਵਾਲੀ ਖ਼ਬਰ ਇਹ ਮਿਲ ਰਹੀ ਹੈ ਕਿ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਘਟ ਰਹੀ ਹੈ। ਚਾਹੇ ਇਸ ਦੀ ਤੀਸਰੀ ਲਹਿਰ ਦੇ ਆਉਣ ਦਾ ਖ਼ਤਰਾ ਬਣਿਆ ਹੋਇਆ ਹੈ ਪਰ ਹੁਣ ਤੱਕ ਹਰ ਪੱਧਰ 'ਤੇ ਜਿੰਨੀ ਕੁ ਤਿਆਰੀ ਕੀਤੀ ਗਈ ਹੈ, ਉਸ ਤੋਂ ਇਹ ਪ੍ਰਭਾਵ ਜ਼ਰੂਰ ਮਿਲਣ ਲੱਗਾ ਹੈ ਕਿ ਦੂਸਰੀ ਲਹਿਰ ਵਾਂਗ ਅਚਨਚੇਤੀ ਇਹ ਤੀਸਰੀ ਲਹਿਰ ਸ਼ਾਇਦ ਵੱਡਾ ਨੁਕਸਾਨ ਨਹੀਂ ਕਰ ਸਕੇਗੀ। ਪਹਿਲੀ ਲਹਿਰ ਤੋਂ ਬਾਅਦ ਇਹ ਜਾਪਣ ਲੱਗਾ ਸੀ ਕਿ ਹੋਰ ਖ਼ਤਰਾ ਟਲ ਗਿਆ ਹੈ ਪਰ ਇਸ ਦੇ ਅਚਨਚੇਤੀ ਮੁੜ ਹਮਲੇ ਨੇ ਇਕ ਵਾਰ ਤਾਂ ਪੂਰੀ ਤਰ੍ਹਾਂ ਭਾਜੜ ਪਾ ਦਿੱਤੀ ਸੀ ਅਤੇ ਹੋ ਰਹੇ ਨੁਕਸਾਨ ਨਾਲ ਦਿਲ ਦਹਿਲ ਗਿਆ ਸੀ। ਸਰਕਾਰ 'ਤੇ ਹੋਏ ਵੱਡੇ ਜਾਨੀ ਨੁਕਸਾਨ ਦਾ ਨਜ਼ਲਾ ਡਿਗਣਾ ਕੁਦਰਤੀ ਸੀ। ਇਸ ਦੇ ਨਾਲ-ਨਾਲ ਟੀਕਿਆਂ ਨੂੰ ਖ਼ਰੀਦਣ ਅਤੇ ਲੋਕਾਂ ਨੂੰ ਲਵਾਉਣ ਦੀ ਨੀਤੀ ਵੀ ਕਈ ਪੱਖਾਂ ਤੋਂ ਨਾਕਸ ਸਾਬਤ ਹੋ ਰਹੀ ਸੀ। ਇਸ ਨੂੰ ਠੀਕ ਕਰਨ ਲਈ ਵੱਖੋ-ਵੱਖ ਪੱਧਰ 'ਤੇ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਸਨ। ਰਾਜ ਸਰਕਾਰਾਂ ਦੁਆਰਾ ਦੇਸ਼ੀ ਅਤੇ ਵਿਦੇਸ਼ੀ ਟੀਕਾ ਕੰਪਨੀਆਂ ਤੋਂ ਸਿੱਧੀਆਂ ਖੁਰਾਕਾਂ ਖ਼ਰੀਦਣ ਦੀ ਪ੍ਰਕਿਰਿਆ ਵੀ ਬਹੁਤੀ ਪ੍ਰਭਾਵਸ਼ਾਲੀ ਸਾਬਤ ਨਹੀਂ ਸੀ ਹੋ ਸਕੀ, ਕਿਉਂਕਿ ਵਿਦੇਸ਼ੀ ਕੰਪਨੀਆਂ ਨੇ ਰਾਜਾਂ ਨਾਲ ਇਸ ਸਬੰਧੀ ਸਿੱਧੇ ਸਮਝੌਤੇ ਕਰਨ ਤੋਂ ਨਾਂਹ ਕਰ ਦਿੱਤੀ ਸੀ।
ਇਸ ਸਬੰਧੀ ਸਮੁੱਚੇ ਵਰਤਾਰੇ 'ਤੇ ਝਾਤ ਮਾਰਦਿਆਂ ਅਤੇ ਇਸ ਸਬੰਧੀ ਸਮੁੱਚੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਾਰੀਆਂ ਕੰਪਨੀਆਂ ਦੇ ਟੀਕਿਆਂ ਨੂੰ ਕੇਂਦਰ ਵਲੋਂ ਖ਼ਰੀਦਣ ਅਤੇ ਇਸ ਦੇ ਨਾਲ ਹੀ 18 ਸਾਲਾਂ ਦੀ ਉਮਰ ਤੱਕ ਦੇ ਲੋਕਾਂ ਦੇ ਮੁਫ਼ਤ ਟੀਕੇ ਲਗਵਾਉਣ ਦਾ ਕੀਤਾ ਗਿਆ ਫ਼ੈਸਲਾ ਰਾਹਤ ਭਰਿਆ ਸੀ। ਚਾਹੇ ਇਸ 'ਤੇ 50 ਹਜ਼ਾਰ ਕਰੋੜ ਰੁਪਏ ਦਾ ਖ਼ਰਚਾ ਆਉਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਇਸ ਦੇ ਨਾਲ-ਨਾਲ ਭਾਰਤ ਵਿਚ ਟੀਕਾ ਬਣਾਉਣ ਵਾਲੀਆਂ ਕੰਪਨੀਆਂ ਸੀਰਮ ਇੰਸਟੀਚਿਊਟ ਅਤੇ ਭਾਰਤ ਬਾਇਓਟੈੱਕ ਨੇ ਵੀ ਆਪਣਾ ਉਤਪਾਦਨ ਤੇਜ਼ ਕਰ ਦਿੱਤਾ ਹੈ। ਰੂਸੀ ਟੀਕੇ ਸਪੂਤਨਿਕ ਦੇ ਨਾਲ-ਨਾਲ ਸਰਕਾਰ ਹੁਣ ਅਮਰੀਕੀ ਟੀਕਾ ਕੰਪਨੀਆਂ ਫਾਈਜ਼ਰ ਤੇ ਮੋਡੇਰਨਾ ਨਾਲ ਵੀ ਕਰਾਰ ਕਰ ਰਹੀ ਹੈ। ਸਰਕਾਰ ਸਾਹਮਣੇ ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਵੱਡੀ ਮਾਤਰਾ ਵਿਚ ਖੁਰਾਕਾਂ ਖ਼ਰੀਦਣ ਦੀ ਹੈ। ਇਸ ਦੀ ਸਫਲਤਾ ਤਾਂ ਹੀ ਮੰਨੀ ਜਾਵੇਗੀ ਜੇਕਰ ਇਸ ਸਾਲ ਦੇ ਅੰਤ ਤੱਕ ਦੇਸ਼ ਵਿਚ 18 ਸਾਲ ਦੀ ਉਮਰ ਤੋਂ ਵਧੇਰੇ ਲੋਕਾਂ ਦਾ ਵੱਡੀ ਪੱਧਰ 'ਤੇ ਟੀਕਾਕਰਨ ਕਰ ਦਿੱਤਾ ਜਾਵੇ।
ਸਰਕਾਰ ਨੇ ਜੁਲਾਈ-ਅਗਸਤ ਵਿਚ ਇਕ ਕਰੋੜ ਲੋਕਾਂ ਨੂੰ ਰੋਜ਼ਾਨਾ ਟੀਕਾ ਲਗਾਉਣ ਦਾ ਟੀਚਾ ਮਿੱਥਿਆ ਹੋਇਆ ਹੈ। ਇਸ ਨਿਸ਼ਾਨੇ ਦੀ ਪੂਰਤੀ ਨਾਲ ਹੀ ਦੇਸ਼ ਦੀ ਵੱਡੀ ਆਬਾਦੀ ਨੂੰ ਟੀਕਾ ਲਗਾਇਆ ਜਾ ਸਕੇਗਾ। ਇਸ ਲਈ ਸਰਕਾਰ ਵਲੋਂ ਜੋ ਡਿਜੀਟਲ ਪੋਰਟਲ ਬਣਾਏ ਗਏ ਹਨ, ਉਹ ਤਾਂ ਸਿਰਫ ਪੜ੍ਹੇ-ਲਿਖੇ ਅਤੇ ਸ਼ਹਿਰੀ ਵਰਗ ਲਈ ਹੀ ਵਧੇਰੇ ਲਾਭਦਾਇਕ ਸਾਬਤ ਹੋਣਗੇ। ਪਿੰਡਾਂ ਵਿਚ ਜ਼ਮੀਨੀ ਪੱਧਰ 'ਤੇ ਡਾਕਟਰੀ ਟੀਮਾਂ ਭੇਜ ਕੇ ਅਤੇ ਉਥੋਂ ਦੀਆਂ ਡਿਸਪੈਂਸਰੀਆਂ ਵਿਚ ਪੁਖਤਾ ਪ੍ਰਬੰਧ ਕਰਕੇ ਟੀਕੇ ਲਾਉਣ ਨਾਲ ਹੀ ਇਸ ਨਿਸ਼ਾਨੇ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇਸ ਲਈ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਨਿੱਜੀ ਹਸਪਤਾਲਾਂ ਅਤੇ ਦੇਸ਼ ਭਰ ਦੇ ਲਾਇਸੰਸਸ਼ੁਦਾ ਡਾਕਟਰਾਂ ਨੂੰ ਮੁਹਿੰਮ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਇਸ ਦੇ ਨਾਲ-ਨਾਲ ਟੀਕਿਆਂ ਦੀ ਬਰਬਾਦੀ ਨੂੰ ਰੋਕਿਆ ਜਾਣਾ ਵੀ ਬੇਹੱਦ ਜ਼ਰੂਰੀ ਹੈ। ਬਿਨਾਂ ਸ਼ੱਕ ਸਰਕਾਰ ਸਾਹਮਣੇ ਇਹ ਇਕ ਬਹੁਤ ਵੱਡੀ ਚੁਣੌਤੀ ਹੈ ਪਰ ਇਸ ਮਹਾਂਮਾਰੀ ਦਾ ਮੁਕਾਬਲਾ ਇਸ ਚੁਣੌਤੀ ਦੇ ਹਾਣੀ ਬਣ ਕੇ ਹੀ ਕੀਤਾ ਜਾ ਸਕੇਗਾ।

-ਬਰਜਿੰਦਰ ਸਿੰਘ ਹਮਦਰਦ

2022 ਦੀਆਂ ਚੋਣਾਂ 'ਤੇ ਕਿਸਾਨ ਅੰਦੋਲਨ ਕੀ ਪ੍ਰਭਾਵ ਪਾਵੇਗਾ ?

6 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਿਹਾ ਕਿਸਾਨ ਅੰਦੋਲਨ, ਜਿਹੜਾ ਇਤਿਹਾਸ ਵਿਚ ਸਭ ਤੋਂ ਵੱਡਾ ਅਤੇ ਲੰਮੇ ਸਮੇਂ ਤੱਕ ਨਿਰੰਤਰ ਚੱਲਣ ਵਾਲਾ ਅੰਦੋਲਨ ਬਣ ਗਿਆ ਹੈ, ਉਸ ਸਬੰਧੀ ਅੱਜਕੱਲ੍ਹ ਹਰ ਜ਼ਬਾਨ 'ਤੇ ਇਕ ਸਵਾਲ ਹੈ ਕਿ, ਕੀ ਆਉਣ ਵਾਲੀਆਂ 2022 ਦੀਆਂ ਚੋਣਾਂ ਨੂੰ ਇਹ ...

ਪੂਰੀ ਖ਼ਬਰ »

ਖੂੁਨ ਵਿਚ ਘੁਲ ਚੁੱਕੀ ਹੈ ਰਿਸ਼ਵਤਖੋਰੀ

ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ 'ਤੇ ਪਿਛਲੇ ਕੁਝ ਸਮੇਂ ਤੋਂ ਨਸ਼ਿਆਂ ਦਾ ਛੇਵਾਂ ਦਰਿਆ ਵੀ ਬਹੁਤ ਤੇਜ਼ੀ ਨਾਲ ਵਗ ਰਿਹਾ ਹੈ ਜਿਸ ਦੀ ਲਪੇਟ ਵਿਚ ਬਹੁਤ ਹੀ ਨੌਜਵਾਨ ਆ ਚੁੱਕੇ ਹਨ ਤੇ ਜਿਸ ਨੇ ਕਈਆਂ ਮਾਂਵਾਂ ਤੋਂ ਪੁੱਤ ਖੋਹ ਲਏ ਹਨ ਤੇ ਘਰਾਂ ਵਿਚ ਸੱਥਰ ਵਿਛਾਅ ਦਿੱਤੇ ਹਨ। ...

ਪੂਰੀ ਖ਼ਬਰ »

ਆਓ, ਕਬਰਸਤਾਨਾਂ ਦੀ ਵੀ ਸੰਭਾਲ ਕਰੀਏ

ਸਿਵੇ, ਮੜ੍ਹੀਆਂ, ਸ਼ਮਸ਼ਾਨਘਾਟ ਅਤੇ ਕਬਰਸਤਾਨ ਮਨੁੱਖੀ ਜ਼ਿੰਦਗੀ ਦਾ ਆਖਰੀ ਪੜਾਅ ਹਨ। ਕੋਵਿਡ-19 ਦੀ ਮਹਾਂਮਾਰੀ ਕਾਰਨ ਹੋਈਆਂ ਮੌਤਾਂ ਨੇ ਸਾਰਿਆਂ ਦਾ ਧਿਆਨ ਇਨ੍ਹਾਂ ਦੀ ਤਰਸਯੋਗ ਸਥਿਤੀ ਵੱਲ ਖਿੱਚਿਆ ਹੈ। ਆਮ ਤੌਰ 'ਤੇ ਬਹੁਤੇ ਸਿਵੇ ਚਾਰਦੀਵਾਰੀ, ਪਾਣੀ, ਬਿਜਲੀ, ਛੱਤ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX