ਸੈਕਰਾਮੈਂਟੋ, 15 ਜੂਨ (ਹੁਸਨ ਲੜੋਆ ਬੰਗਾ)-ਰਾਕਟਨ, ਇਲੀਨੋਇਸ 'ਚ ਕੈਮਟੂਲ ਇੰਕ ਪਲਾਂਟ ਨੂੰ ਲੱਗੀ ਜ਼ਬਰਦਸਤ ਅੱਗ ਕਾਰਨ ਨਾਲ ਲੱਗਦੇ ਖੇਤਰ 'ਚ ਰਸਾਇਣਾਂ ਵਾਲਾ ਗੰਦਾ ਧੂੰਆਂ ਫੈਲ ਗਿਆ | ਪੁਲਿਸ ਅਨੁਸਾਰ ਸ਼ਹਿਰ ਦੇ ਅੱਗ ਬੁਝਾਊ ਵਿਭਾਗ ਨੇ ਪਲਾਂਟ ਤੋਂ ਇਕ ਕਿੱਲੋਮੀਟਰ ਦੇ ਘੇਰੇ 'ਚ ਰਹਿੰਦੇ ਲੋਕਾਂ ਨੂੰ ਤੁਰੰਤ ਘਰ ਬਾਰ ਛੱਡ ਕੇ ਬਾਹਰ ਨਿਕਲ ਜਾਣ ਦਾ ਆਦੇਸ਼ ਦਿੱਤਾ ਹੈ | ਜਨ ਸਿਹਤ ਅਧਿਕਾਰੀ ਡਾ. ਸਾਂਡਰਾ ਮਾਰਟੈਲ ਨੇ ਕਿਹਾ ਕਿ ਪਲਾਂਟ ਤੋਂ 3 ਮੀਲ ਦੇ ਘੇਰੇ 'ਚ ਰਹਿੰਦੇ ਲੋਕਾਂ ਲਈ ਮਾਸਕ ਪਾਉਣਾ ਜ਼ਰੂਰੀ ਹੈ, ਕਿਉਂਕਿ ਰਸਾਇਣ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ | ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਅਸਮਾਨ 'ਚੋਂ ਡਿੱਗੀ ਰਹਿੰਦ-ਖੂੰਹਦ ਨੂੰ ਹੱਥ ਨਾ ਲਾਇਆ ਜਾਵੇ, ਕਿਉਂਕਿ ਅਸੀਂ ਨਹੀਂ ਜਾਣਦੇ ਕਿ ਉਸ 'ਚ ਕੀ ਹੈ | ਉਹ ਸਿਹਤ ਲਈ ਨੁਕਸਾਨਦਾਇਕ ਹੋ ਸਕਦੀ ਹੈ | ਘੱਟੋ-ਘੱਟ ਨੰਗੇ ਹੱਥਾਂ ਨਾਲ ਇਸ ਰਹਿੰਦ-ਖੂੰਹਦ ਨੂੰ ਬਿਲਕੁੱਲ ਨਾ ਚੁੱਕਿਆ ਜਾਵੇ | ਰਾਕਟਨ ਦੇ ਅੱਗ ਬੁਝਾਊ ਵਿਭਾਗ ਦੇ ਮੁਖੀ ਕਿਰਕ ਵਿਲਸਨ ਨੇ ਜਾਰੀ ਇਕ ਬਿਆਨ 'ਚ ਕਿਹਾ ਕਿ ਪਲਾਂਟ 'ਚ ਕੁਝ ਦਿਨਾਂ ਤੋਂ ਸੜ ਰਹੀ ਰਹਿੰਦ-ਖੂੰਹਦ ਤੋਂ ਅੱਗ ਫੈਲੀ ਹੋ ਸਕਦੀ ਹੈ | ਅੱਗ ਲੱਗਣ ਉਪਰੰਤ ਹੋਏ ਧਮਾਕੇ ਵਾਲੇ ਸਥਾਨ ਤੋਂ ਧੰੂਆਂ ਦੱਖਣ ਤੇ ਦੱਖਣ-ਪੂਰਬ ਵੱਲ ਫੈਲ ਗਿਆ | ਵਿਲਸਨ ਅਨੁਸਾਰ ਚਿੰਤਾ ਦਾ ਮੁੱਖ ਕਾਰਨ ਇਹ ਹੈ ਕਿ ਤਕਰੀਬਨ 300 ਮੀਟਰ ਦੂਰ ਪੈਂਦੇ ਰਾਕ ਰਿਵਰ 'ਚ ਤੇਲ ਦੇ ਮਿਸ਼ਰਨ ਵਾਲਾ ਤਰਲ ਪਦਾਰਥ ਪੈ ਰਿਹਾ ਹੈ | ਇਸ ਦੌਰਾਨ ਹਵਾ ਦੀ ਸ਼ੁੱਧਤਾ ਬਾਰੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਮੀਨੀ ਪੱਧਰ 'ਤੇ ਹਵਾ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ |
ਲੰਡਨ, 15 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂਰਪੀ ਸੰਘ 'ਚੋਂ ਬਾਹਰ ਆਉਣ ਤੋਂ ਬਾਅਦ ਯੂ.ਕੇ. ਲਗਾਤਾਰ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਨਾਲ ਵਪਾਰ ਵਧਾਉਣ ਲਈ ਯਤਨ ਕਰ ਰਿਹਾ ਹੈ | ਯੂ.ਕੇ. ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ...
ਮੁੰਬਈ, 15 ਜੂਨ (ਏਜੰਸੀ)ਬੰਬੇ ਹਾਈਕੋਰਟ ਨੇ ਅਦਾਕਾਰਾ ਕੰਗਣਾ ਰਨੌਤ ਦੁਆਰਾ ਦਾਇਰ ਕੀਤੀ ਉਸ ਅਰਜ਼ੀ ਉੱਤੇ ਮੰਗਲਵਾਰ 25 ਜੂਨ ਤੱਕ ਸੁਣਵਾਈ ਮੁਲਤਵੀ ਕਰ ਦਿੱਤੀ, ਜਿਸ 'ਚ ਕਿਹਾ ਗਿਆ ਹੈ ਕਿ ਪਾਸਪੋਰਟ ਅਥਾਰਟੀ ਨੇ ਮੁੰਬਈ ਪੁਲਿਸ ਦੁਆਰਾ ਦਰਜ ਕੀਤੀ ਐੱਫ਼.ਆਈ.ਆਰ. ਦਾ ਹਵਾਲਾ ...
ਕਾਬਲ, 15 ਜੂਨ (ਏਜੰਸੀ)-ਪੂਰਬੀ ਅਫ਼ਗਾਨਿਸਤਾਨ 'ਚ ਬੰਦੂਕਧਾਰੀਆਂ ਨੇ ਪੋਲੀਓ ਟੀਕਾਕਰਨ ਟੀਮ ਦੇ ਮੈਂਬਰਾਂ ਨੂੰ ਨਿਸ਼ਾਨਾ ਗੋਲੀਬਾਰੀ ਕੀਤੀ, ਜਿਸ 'ਚ ਘੱਟ ਤੋਂ ਘੱਟ 5 ਲੋਕਾਂ ਦੀ ਮੌਤ ਹੋ ਗਈ | ਅਧਿਕਾਰੀਆਂ ਨੇ ਇਸ ਘਟਨਾ ਬਾਰੇ ਦੱਸਿਆ | ਜਲਾਲਾਬਾਦ ਸ਼ਹਿਰ 'ਚ ਹੋਏ ਇਸ ਹਮਲੇ ...
ਲੰਡਨ, 15 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਡੀਅਨ ਓਵਰਸੀਜ਼ ਕਾਂਗਰਸ ਯੂ.ਕੇ. ਦੀ ਮਿਡਲੈਂਡ ਬਰਾਂਚ ਵਲੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ 'ਤੇ ਨਿੱਘਾ ਸਵਾਗਤ ਕੀਤਾ ਗਿਆ ਹੈ | ਆਈ.ਓ.ਸੀ. ਯੂ.ਕੇ. ਦੇ ਪ੍ਰਧਾਨ ਕਮਲਪ੍ਰੀਤ ਸਿੰਘ ...
ਜੌਹਾਨਸਬਰਗ, 15 ਜੂਨ (ਏਜੰਸੀ)ਦੱਖਣੀ ਅਫ਼ਰੀਕਾ 'ਚ ਕਰੰਟ ਲੱਗਣ ਕਾਰਨ ਭਾਰਤੀ ਮੂਲ ਦੇ ਜੋੜੇ ਦੀ ਮੌਤ ਹੋ ਗਈ | ਦੋ ਹਫ਼ਤੇ ਪਹਿਲਾਂ ਹੀ ਇਸ ਜੋੜੇ ਦਾ ਵਿਆਹ ਹੋਇਆ ਸੀ | ਜ਼ਹੀਰ ਸਾਰੰਗ ਅਤੇ ਨਬੀਲਾਹ ਖ਼ਾਨ ਦੀਆਂ ਲਾਸ਼ਾਂ ਐਤਵਾਰ ਦੁਪਹਿਰ ਨੂੰ ਉਨ੍ਹਾਂ ਦੇ ਗ਼ੁਸਲਖ਼ਾਨੇ ...
ਬ੍ਰਸੇਲਜ਼, 15 ਜੂਨ (ਏਜੰਸੀ)ਨਾਟੋ ਦੇ ਮੈਂਬਰ ਰਾਸ਼ਟਰਾਂ ਨੇ ਸੋਮਵਾਰ ਨੂੰ ਆਪਣੇ ਸਾਂਝੇ ਰੱਖਿਆ ਪ੍ਰਬੰਧ 'ਸਭ ਦੇ ਲਈ ਇਕ ਤੇ ਇਕ ਦੇ ਲਈ ਸਭ' ਨੂੰ ਹੋਰ ਵਿਆਪਕ ਕਰਦਿਆਂ ਇਸ 'ਚ ਪੁਲਾੜ 'ਚ ਹੋਣ ਵਾਲੇ ਹਮਲਿਆਂ ਖ਼ਿਲਾਫ਼ ਵੀ ਮਿਲ ਕੇ ਲੜਨ ਦਾ ਐਲਾਨ ਕੀਤਾ | ਇਸ ਫ਼ੌਜੀ ਸੰਗਠਨ ਦੇ ...
ਕੈਲੀਫੋਰਨੀਆ, 15 ਜੂਨ (ਏਜੰਸੀ)ਅਮਰੀਕੀ ਸਪੇਸ ਕਮਾਂਡ ਨੇ ਇਕ 'ਸਪੈਸ਼ਲ ਮਿਲਟਰੀ ਸੈਟੇਲਾਈਟ' ਲਾਂਚ ਕੀਤਾ ਹੈ, ਜਿਸ ਨੂੰ ਪੂਰੀ ਤਰ੍ਹਾਂ ਨਾਲ ਗੁਪਤ ਰੱਖਿਆ ਗਿਆ | ਸੈਟੇਲਾਈਟ ਓਡਾਇਸੀ ਨੂੰ ਸਪੇਸ ਫੋਰਸ ਦੀ 'ਸੀਕ੍ਰੇਟ ਸਪੈਸ਼ਲ ਪ੍ਰਾਜੈਕਟ ਯੂਨਿਟ' ਨੇ ਲਾਂਚ ਕੀਤਾ ਹੈ | ...
ਨਵੀਂ ਦਿੱਲੀ, 15 ਜੂਨ (ਏਜੰਸੀ)ਬਾਲੀਵੁੱਡ ਅਦਾਕਾਰ ਸੋਨੂੰ ਸੂਦ ਅਕਸਰ ਬੇਸਹਾਰਾ, ਗ਼ਰੀਬ, ਪ੍ਰੇਸ਼ਾਨ ਤੇ ਬਿਮਾਰ ਲੋਕਾਂ ਦੀ ਮਦਦ ਕਰਨ ਕਰਕੇ ਅਕਸਰ ਸੁਰਖ਼ੀਆਂ 'ਚ ਰਹਿੰਦੇ ਹਨ | ਹਾਲ ਹੀ 'ਚ ਇਕ ਕੈਂਸਰ ਪੀੜਤ ਉਨ੍ਹਾਂ ਦੇ ਘਰ ਆਇਆ, ਜੋ ਸੋਨੂੰ ਸੂਦ ਨੂੰ ਦੇਖ ਕੇ ਉਨ੍ਹਾਂ ਦੇ ...
ਲੰਡਨ, 15 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤ 'ਚ ਪਹਿਲੀ ਵਾਰ ਪਛਾਣੇ ਗਏ ਕੋਰੋਨਾ ਵਾਇਰਸ ਦੇ ਡੈਲਟਾ ਰੂਪ ਨੂੰ ਯੂ.ਕੇ. 'ਚ ਪਹਿਲੀ ਵਾਰ ਦਿਖਾਈ ਦੇਣ ਵਾਲੇ ਅਲਫਾ ਫਾਰਮ ਨਾਲੋਂ ਜ਼ਿਆਦਾ ਖ਼ਤਰਨਾਕ ਮੰਨਿਆ ਗਿਆ ਹੈ, ਪਰ ਫਾਈਜ਼ਰ ਤੇ ਐਸਟਰਾਜ਼ੇਨੇਕਾ ਦੇ ਟੀਕੇ ਡੈਲਟਾ ...
ਲੈਸਟਰ (ਇੰਗਲੈਂਡ), 15 ਜੂਨ (ਸੁਖਜਿੰਦਰ ਸਿੰਘ ਢੱਡੇ)-ਲੈਸਟਰ ਦਾ ਮੁੱਖ ਮਾਰਗ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ ਤਾਂ ਕਿ 'ਮਿਲੀਅਨ ਟਰਾਂਸਪੋਰਟ ਇਨਵੈਸਟਮੈਂਟ ਸਕੀਮ' ਤਹਿਤ ਜਦਕਿ ਨਵੀਂ ਬੱਸ ਅਤੇ ਸਾਈਕਲ ਲੇਨ ਨੂੰ ਚਾਲੂ ਕੀਤਾ ਜਾ ਸਕੇ | ਜਾਣਕਾਰੀ ਅਨੁਸਾਰ ਸ਼ਹਿਰ ...
ਕੈਲਗਰੀ, 15 ਜੂਨ (ਜਸਜੀਤ ਸਿੰਘ ਧਾਮੀ)-ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਸਹਿਤ ਮਨਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਦੀਵਾਨ ਸਜਾਇਆ ਗਿਆ, ਜਿਸ 'ਚ ਭਾਈ ਮਹਿਤਾਬ ਸਿੰਘ ...
ਸੈਕਰਾਮੈਂਟੋ, 15 ਜੂਨ (ਹੁਸਨ ਲੜੋਆ ਬੰਗਾ)-ਹਾਲਾਂਕਿ ਅਮਰੀਕਾ ਦੇ ਜ਼ਿਆਦਾਤਰ ਰਾਜਾਂ 'ਚ ਨਵੇਂ ਕੋਵਿਡ-19 ਮਾਮਲੇ ਘੱਟ ਰਹੇ ਹਨ ਪਰ 8 ਰਾਜਾਂ 'ਚ ਇਨਫੈਕਸ਼ਨ ਦਰ 'ਚ ਵਾਧਾ ਦਰਜ ਹੋਇਆ ਹੈ | ਇਨ੍ਹਾਂ 'ਚ 7 ਰਾਜ ਅਜਿਹੇ ਹਨ, ਜਿੱਥੇ ਔਸਤ ਵੈਕਸੀਨ ਦਰ ਤੋਂ ਘੱਟ ਟੀਕਾਕਰਨ ਹੋਇਆ ਹੈ | ...
ਸਿਡਨੀ, 15 ਜੂਨ (ਹਰਕੀਰਤ ਸਿੰਘ ਸੰਧਰ)-ਸ੍ਰੀ ਗੁਰੂ ਰਵਿਦਾਸ ਜੀ ਦਾ 644ਵਾਂ ਗੁਰਪੁਰਬ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦਾ 130ਵਾਂ ਜਨਮ ਦਿਨ ਗੁਰੂ ਰਵਿਦਾਸ ਸਭਾ ਸਿਡਨੀ ਵਲੋਂ ਮਨਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਬਲਜਿੰਦਰ ਰਤਨ ਨੇ ...
ਐਬਟਸਫੋਰਡ, 15 ਜੂਨ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਵਿਚ ਸਟਰਾਅ ਬੇਰੀ ਤੋੜਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਤੇ ਆਉਂਦੇ ਦਿਨਾਂ ਵਿਚ ਰਸਬੇਰੀ ਤੇ ਬਲਿਊਬੇਰੀ ਤੋੜਨ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ | ਸੂਬੇ ਦੇ ਖੇਤੀਬਾੜੀ ਮੰਤਰਾਲੇ ...
ਲੈਸਟਰ (ਇੰਗਲੈਂਡ), 15 ਜੂਨ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਹੋਲੀ ਬੋਨ ਦੇ ਨੇੜੇ ਸ਼ਰਾਬ ਦੀ ਐਲਬੀ ਬਾਰ ਖੋਲੇ੍ਹ ਜਾਣ ਦਾ ਸਿੱਖ ਸੰਗਤਾਂ 'ਚ ਤਿੱਖਾ ਵਿਰੋਧ ਪਾਇਆ ਜਾ ਰਿਹਾ ਹੈ | ਗੁਰੂ ਨਾਨਕ ਗੁਰਦੁਆਰਾ ਸਾਹਿਬ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX