ਜਲੰਧਰ, 15 ਜੂਨ (ਸ਼ਿਵ)-ਅਗਲੇ ਸਾਲ ਆ ਰਹੀਆਂ ਚੋਣਾਂ ਨੂੰ ਦੇਖਦੇ ਹੋਏ ਕਾਂਗਰਸੀ ਆਗੂਆਂ ਦੀ ਨਾਰਾਜ਼ਗੀ ਤੋਂ ਬਾਅਦ 525 ਕਰੋੜ ਦੇ ਨਹਿਰੀ ਪਾਣੀ ਪ੍ਰਾਜੈਕਟ ਤਹਿਤ ਪਾਈਪਾਂ ਪੈਣ ਦੇ ਕੰਮ ਨੂੰ ਕਈ ਜਗ੍ਹਾ ਜਾਂ ਤੋ ਰੋਕ ਦਿੱਤਾ ਗਿਆ ਹੈ ਜਾਂ ਫਿਰ ਕਾਫੀ ਧੀਮਾ ਕਰ ਦਿੱਤਾ ਗਿਆ ਹੈ | ਦੱਸਿਆ ਜਾਂਦਾ ਹੈ ਕਿ ਪਾਈਪਾਂ ਪਾਉਣ ਲਈ ਸੜਕਾਂ ਟੁੱਟਣ ਤੇ ਲੋਕਾਂ ਦੀ ਨਾਰਾਜ਼ਗੀ ਵਧਣ ਕਰਕੇ ਹੀ ਇਹ ਫ਼ੈਸਲਾ ਲਿਆ ਗਿਆ ਹੈ | ਕਾਂਗਰਸੀ ਆਗੂਆਂ ਨੇ ਤਾਂ ਸੜਕਾਂ ਟੁੱਟਣ ਕਰਕੇ ਲੋਕਾਂ ਦੀ ਨਾਰਾਜ਼ਗੀ ਤੋਂ ਬਚਣ ਲਈ ਅਜੇ ਵੱਡੇ ਕੰਮ ਹੀ ਕਰਨ ਦੀ ਸਲਾਹ ਦਿੱਤੀ ਹੈ | ਕੰਪਨੀ ਵਲੋਂ ਅਜੇ ਆਦਮਪੁਰ ਦੇ ਜਗਰਾਵਾਂ ਪਿੰਡ ਵਿਚ ਟਰੀਟਮੈਂਟ ਪਲਾਂਟ ਦਾ ਕੰਮ ਚੱਲ ਰਿਹਾ ਹੈ ਜਦਕਿ ਕਈ ਜਗ੍ਹਾ ਅੰਡਰ ਗਰਾੳਾੂਡ ਬਣਾਏ ਜਾਣ ਵਾਲੇ ਟੈਂਕਾਂ ਲਈ ਜਗ੍ਹਾ ਦਾ ਮਾਮਲਾ ਟਰੱਸਟ ਨਾਲ ਫਾਈਨਲ ਨਹੀਂ ਹੋ ਸਕਿਆ ਹੈ | ਇਸ ਵੇਲੇ ਐਲ. ਐਂਡ. ਟੀ. ਕੰਪਨੀ ਵਲੋਂ ਸ਼ਹਿਰ ਦੇ ਕਈ ਹਿੱਸਿਆਂ 'ਚ ਪਾਈਪਾਂ ਪਾਉਣ ਲਈ ਸੜਕਾਂ ਤੋੜੀਆਂ ਸਨ ਪਰ ਇੰਝ ਲੱਗ ਰਿਹਾ ਹੈ ਕਿ ਸੜਕਾਂ ਨੂੰ ਤੋੜਨ ਤੇ ਉਸ ਨੂੰ ਲੰਬੇ ਸਮੇਂ ਤੱਕ ਨਾ ਬਣਾਉਣ ਕਰਕੇ ਲੋਕਾਂ ਦੀ ਨਾਰਾਜ਼ਗੀ ਨੂੰ ਦੇਖਦੇ ਹੋਏ ਪਾਈਪਾਂ ਪੈਣ ਦਾ ਕੰਮ ਰੁਕ ਗਿਆ ਹੈ | ਇਸ ਪ੍ਰਾਜੈਕਟ ਦੇ ਤਹਿਤ ਪਾਈਆਂ ਜਾਣ ਵਾਲੀਆਂ ਪਾਈਪਾਂ ਨਾਲ ਸੜਕਾਂ ਟੁੱਟਣੀਆਂ ਹਨ ਪਰ ਉਨ੍ਹਾਂ ਦੇ ਜਲਦੀ ਨਾ ਬਣਨ 'ਤੇ ਦੁਕਾਨਦਾਰਾਂ ਦਾ ਕੰਮ ਕਰਨਾ ਔਖਾ ਹੋ ਗਿਆ ਹੈ ਕਿ ਸਾਰਾ ਦਿਨ ਮਿੱਟੀ ਉੱਡਦੀ ਰਹਿੰਦੀ ਹੈ | ਕੰਪਨੀ ਵਲੋਂ ਅਜੇ ਤੱਕ ਅੱਡਾ ਹੁਸ਼ਿਆਰਪੁਰ ਤੋਂ ਪੰਜਪੀਰ ਤੱਕ ਪਾਈਪ ਪਾਈ ਗਈ ਹੈ ਪਰ ਉਸ ਜਗ੍ਹਾ 'ਤੇ ਲਗਾਤਾਰ ਮਿੱਟੀ ਉੱਡਣ ਨਾਲ ਲੋਕਾਂ ਦੇ ਕੰਮ 'ਤੇ ਕਾਫੀ ਅਸਰ ਪੈ ਰਿਹਾ ਹੈ | ਉਂਜ ਜਿਨ੍ਹਾਂ ਥਾਵਾਂ 'ਤੇ ਸੀਵਰ ਜਾਂ ਹੋਰ ਪਾਈਪਾਂ ਪਾਈਆਂ ਗਈਆਂ ਹਨ, ਉਸ ਜਗ੍ਹਾ 'ਤੇ ਤਾਂ ਕਈ ਜਗ੍ਹਾ ਸੜਕਾਂ ਧਸਣ ਦੇ ਮਾਮਲੇ ਸਾਹਮਣੇ ਆ ਰਹੇ ਹਨ | ਬਰਸਾਤਾਂ ਦੇ ਮੌਸਮ ਵਿਚ ਟੁੱਟੀਆਂ ਸੜਕਾਂ 'ਤੇ ਪਾਣੀ ਖੜੇ ਹੋਣ ਨਾਲ ਤਾਂ ਲੋਕਾਂ ਲਈ ਹੋਰ ਵੀ ਪੇ੍ਰਸ਼ਾਨੀ ਵਧਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਕੰਪਨੀ ਨੇ ਪ੍ਰਾਜੈਕਟ ਦੇ ਤਹਿਤ 100 ਕਿੱਲੋਮੀਟਰ ਪਾਈਪ ਪਾਉਣੀ ਹੈ ਅਤੇ ਇਹ ਕੰਮ ਪੂਰਾ ਕਦੋਂ ਹੋਵੇਗਾ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ |
ਜਲੰਧਰ, 15 ਜੂਨ (ਸ਼ਿਵ)-ਪੰਜਾਬ ਪੁਲਿਸ ਦੇ ਸਾਬਕਾ ਡੀ. ਸੀ. ਪੀ. ਬਲਕਾਰ ਸਿੰਘ ਅੱਜ ਆਪਣੀ ਸਿਆਸੀ ਪਾਰੀ ਸ਼ੁਰੂ ਕਰਦੇ ਹੋਏ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਏ | ਬਲਕਾਰ ਸਿੰਘ ਨੂੰ ਪੰਜਾਬ ਆਮ ਆਦਮੀ ਪਾਰਟੀ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਸ਼ਾਮਿਲ ਕਰਵਾਇਆ | ਪਾਰਟੀ ਵਿਚ ...
ਜਲੰਧਰ, 15 ਜੂਨ (ਚੰਦੀਪ ਭੱਲਾ)-ਪੰਜਾਬ ਸਰਕਾਰ ਵਲੋਂ ਅੱਜ ਕੋਰੋਨਾ ਪਾਬੰਦੀਆਂ 25 ਜੂਨ ਤੱਕ ਵਧਾ ਦਿੱਤੀਆਂ ਗਈਆਂ ਹਨ ਪਰ ਡੀ.ਸੀ. ਘਣਸ਼ਿਆਮ ਥੋਰੀ ਨੇ ਅੱਜ ਹੁਕਮ ਜਾਰੀ ਕਰਦੇ ਹੋਏ ਜ਼ਿਲ੍ਹੇ ਦੀਆਂ ਸਾਰੀਆਂ ਦੁਕਾਨਾਂ ਸੋਮਵਾਰ ਤੋਂ ਐਤਵਾਰ ਤੱਕ ਸਵੇਰੇ 5 ਵਜੇ ਤੋਂ ਰਾਤ 8 ਵਜੇ ...
ਜਲੰਧਰ, 15 ਜੂਨ (ਐੱਮ. ਐੱਸ. ਲੋਹੀਆ)-ਨਾਬਾਲਗਾ ਨੂੰ ਵਰਗਲਾ ਕੇ ਲੈ ਜਾਣ ਵਾਲੇ ਨੂੰ ਗਿ੍ਫ਼ਤਾਰ ਕਰਕੇ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਲੜਕੀ ਬਰਾਮਦ ਕਰ ਲਈ ਹੈ | ਥਾਣਾ ਮੁਖੀ ਭਗਵੰਤ ਭੁੱਲਰ ਨੇ ਜਾਣਕਾਰੀ ਦਿੱਤੀ ਕਿ ਇਕ ਵਿਅਕਤੀ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ 16 ...
ਜਲੰਧਰ, 15 ਜੂਨ (ਚੰਦੀਪ ਭੱਲਾ)-ਅੱਜ ਤਹਿਸੀਲ ਕੰਪਲੈਕਸ ਵਿਖੇ ਸਰਵਰ ਦੀ ਖਰਾਬੀ ਕਰਕੇ ਸਵੇਰ ਤੋਂ ਸ਼ਾਮ ਤੱਕ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਇਹੋ ਨਹੀਂ ਰਜਿਸਟਰੀਆਂ ਅਤੇ ਮੈਰਿਜ ਪ੍ਰਮਾਣ-ਪੱਤਰ ਅਤੇ ਹੋਰ ਕੰਮ ਨਾ ਹੋਣ ਅਤੇ ਕੰਮ ਦੀ ਰਫਤਾਰ ...
ਜਲੰਧਰ, 15 ਜੂਨ (ਸ਼ਿਵ)-ਪ੍ਰਦੂਸ਼ਣ ਮੁਕਤ ਸਾਮਾਨ ਤਿਆਰ ਕਰਨ ਵਾਲੇ ਸੰਗਠਨ ਅਤੇ ਜਲੰਧਰ ਦੀ ਇਕ ਸਮਾਜ ਸੇਵਾ ਸੰਸਥਾ ਅਜੀਤ ਸਿੰਘ ਫਾਊਾਡੇਸ਼ਨ ਸੁਸਾਇਟੀ ਦੀਆਂ ਕੁੜੀਆਂ 'ਹਰੀਆਂ ਚਿੜੀਆਂ' ਨਾਂਅ ਦੇ ਵਿਸ਼ੇਸ਼ ਉਪਰਾਲੇ ਨਾਲ ਇਕ ਨਵੇਕਲਾ ਸੰਦੇਸ਼ ਲੈ ਕੇ ਆਈਆਂ ਹਨ | ਨਗਰ ...
ਫਿਲੌਰ, 15 ਜੂਨ (ਸਤਿੰਦਰ ਸ਼ਰਮਾ)-ਅੱਜ ਇੱਥੇ ਪਾਠਸ਼ਾਲਾ ਮੰਦਰ ਦੇ ਬਾਹਰ ਸਟਰੀਟ ਲਾਈਟ ਠੀਕ ਕਰਦੇ ਸਮੇਂ ਇਕ ਵਿਅਕਤੀ ਗੌਰਵ (31) ਪੁੱਤਰ ਗਿਆਨ ਚੰਦ ਵਾਸੀ ਫਿਲੌਰ ਦੀ ਪੌੜੀ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ | ਗੌਰਵ ਦੇ ਭਰਾ ਸੌਰਵ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ...
ਜਲੰਧਰ, 15 ਜੂਨ (ਰਣਜੀਤ ਸਿੰਘ ਸੋਢੀ)-ਆਮ ਆਦਮੀ ਪਾਰਟੀ ਜਲੰਧਰ ਵਲੋਂ ਪੋਸਟ ਮੈਟਿ੍ਕ ਸਕਾਲਰਸ਼ਿਪ ਘਪਲਾ ਕਰਨ ਵਾਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਰੁੱਧ 7 ਦਿਨਾਂ ਭੁੱਖ ਹੜਤਾਲ ਡੀ. ਸੀ. ਦਫ਼ਤਰ ਦੇ ਸਾਹਮਣੇ ਪੁੱਡਾ ਕੰਪਲੈਕਸ ਵਿਖੇ ਸ਼ੁਰੂ ਕੀਤੀ | ਜ਼ਿਲ੍ਹਾ ...
ਜਲੰਧਰ, 15 ਜੂਨ (ਐੱਮ. ਐੱਸ. ਲੋਹੀਆ)- ਜ਼ਿਲ੍ਹੇ 'ਚ ਕੋਰੋਨਾ ਪ੍ਰਭਾਵਿਤ 4 ਵਿਅਕਤੀਆਂ ਦੀ ਮੌਤ ਹੋ ਜਾਣ ਨਾਲ ਮਿ੍ਤਕਾਂ ਦੀ ਗਿਣਤੀ 1459 ਹੋ ਗਈ ਹੈ | ਇਸ ਤੋਂ ਇਲਾਵਾ ਅੱਜ 47 ਮਰੀਜ਼ ਹੋਰ ਮਿਲਣ ਨਾਲ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 62135 ਪਹੁੰਚ ਗਈ ਹੈ | ਮਿ੍ਤਕਾਂ 'ਚ ਧਰਮਿੰਦਰ ...
ਜਲੰਧਰ, 15 ਜੂਨ (ਜਸਪਾਲ ਸਿੰਘ)-ਮੁਲਕ ਦੇ ਨਾਮਵਰ ਬੁੱਧੀਜੀਵੀਆਂ, ਲੇਖਕਾਂ, ਸਾਹਿਤਕਾਰਾਂ, ਕਵੀਆਂ, ਰੰਗ ਕਰਮੀਆਂ, ਸਮਾਜਿਕ ਅਤੇ ਜਮਹੂਰੀ ਕਾਮਿਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਜ਼ੋਰਦਾਰ ਆਵਾਜ਼ ਉਠਾਉਂਦੇ ਹੋਏ ਜਮਹੂਰੀ ਅਧਿਕਾਰ ਸਭਾ ਜਲੰਧਰ ਅਤੇ ਦੇਸ਼ ਭਗਤ ...
ਜਲੰਧਰ, 15 ਜੂਨ (ਐੱਮ. ਐੱਸ. ਲੋਹੀਆ)-ਕੋਰੋਨਾ ਮਹਾਂਮਾਰੀ ਦੌਰਾਨ ਸਿਵਲ ਹਸਪਤਾਲ 'ਚ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਪੌਸ਼ਟਿਕ ਭੋਜਨ ਅਤੇ ਰਾਹਤ ਦੇਣ ਲਈ ਯੂਥ ਮੋਰਚਾ ਜਲੰਧਰ ਵਲੋਂ ਪਿੱਛਲੇ 42 ਦਿਨਾਂ ਤੋਂ ਲੰਗਰ ਦੀ ਸੇਵਾ ਕੀਤਾ ਜਾ ਰਹੀ ਹੈ | ...
ਜਲੰਧਰ, 15 ਜੂਨ (ਐੱਮ. ਐੱਸ. ਲੋਹੀਆ)-ਆਦਮਪੁਰ ਦੇ ਪਿੰਡ ਚੋਮੋ ਦੇ ਰਹਿਣ ਵਾਲੇ ਗੌਰਵ ਪੁੱਤਰ ਸੁਰਿੰਦਰ ਕੁਮਾਰ ਨੇ ਅੱਜ ਇਕ ਪੱਤਰਕਾਰ ਸੰਮੇਲਨ ਕਰਕੇ ਗੁਰਾਇਆ ਪੁਲਿਸ 'ਤੇ ਦੋਸ਼ ਲਗਾਏ ਹਨ ਕਿ ਉਸ 'ਤੇ ਹਮਲਾ ਕਰਨ ਵਾਲੇ ਵਿਅਕਤੀ ਖ਼ਿਲਾਫ਼ ਪੁਲਿਸ ਕਾਰਵਾਈ ਨਹੀਂ ਕਰ ਰਹੀ | ...
ਜਲੰਧਰ, 15 ਜੂਨ (ਸ਼ਿਵ)-120 ਫੁੱਟੀ ਰੋਡ ਨੂੰ ਬਣਾਉਣ ਲਈ ਕਾਜ਼ੀ ਮੰਡੀ ਦੇ ਹਟਾਏ ਗਏ ਲੋਕਾਂ ਨੂੰ ਮਿਲੇ ਪਲਾਟਾਂ 'ਤੇ ਨਿਰਮਾਣ ਕਰਨ ਤੋਂ ਰੋਕਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ | ਬੀਤੇ ਦਿਨੀਂ ਇਹ ਮਾਮਲਾ ਸਾਹਮਣੇ ਆਇਆ ਸੀ ਕਿ ਇੰਪਰੂਵਮੈਂਟ ਟਰੱਸਟ ਨੇ ਜਿਨ੍ਹਾਂ ਲੋਕਾਂ ...
ਜਲੰਧਰ, 15 ਜੂਨ (ਸ਼ਿਵ)-ਉੱਤਰੀ ਹਲਕਾ ਦੇ ਵਿਧਾਇਕ ਅਤੇ ਆਲ ਇੰਡੀਆ ਕਾਂਗਰਸ ਦੇ ਮੈਂਬਰ ਬਾਵਾ ਹੈਨਰੀ ਨੇ ਵਾਰਡ ਨੰਬਰ 58 ਦੇ ਗੁਰਦੁਆਰਾ ਨਾਨਕ ਨਿਵਾਸ ਨੂੰ ਪੰਜਾਹ ਹਜ਼ਾਰ ਦਾ ਚੈੱਕ ਭੇਟ ਕੀਤਾ | ਹੈਨਰੀ ਨੇ ਇਸ ਮੌਕੇ ਕਿਹਾ ਕਿ ਪ੍ਰਮਾਤਮਾ 'ਤੇ ਭਰੋਸਾ ਹੀ ਮਨੁੱਖ ਦੀ ਸਭ ਤੋਂ ...
ਜਲੰਧਰ, 15 ਜੂਨ (ਐੱਮ. ਐੱਸ. ਲੋਹੀਆ)-ਡੀ.ਡੀ. ਪੰਜਾਬੀ 'ਤੇ ਬੁੱਧਵਾਰ ਸ਼ਾਮ 6 ਵਜੇ ਤੋਂ 6.30 ਵਜੇ ਤੱਕ ਆਉਣ ਵਾਲੇ ਪ੍ਰੋਗਰਾਮ 'ਹੈਲੋ ਡਾਕਟਰ' ਵਿਚ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਤ੍ਰਲੋਚਨ ਸਿੰਘ ਰੰਧਾਵਾ ਆਉਣਗੇ | ਉਹ ਪ੍ਰੋਗਰਾਮ ਦੌਰਾਨ ਬੱਚਿਆਂ ਦੀਆਂ ਬਿਮਾਰੀਆਂ ...
ਜਲੰਧਰ, 15 ਜੂਨ (ਐੱਮ. ਐੱਸ. ਲੋਹੀਆ)-ਬਸਤੀਆਂ ਦੇ ਖੇਤਰ 'ਚ ਰਹਿੰਦੇ ਇਕ ਪਰਿਵਾਰ ਨਾਲ ਕੁੱਟਮਾਰ ਕਰਨ ਅਤੇ ਉਨ੍ਹਾਂ ਦੀ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਹੋਣ ਕਰਕੇ ਸਿੱਖ ਤਾਲਮੇਲ ਕਮੇਟੀ ਅਤੇ ਯੂਥ ਅਕਾਲੀ ਦਲ ਵਲੋਂ ਥਾਣੇ ਦੇ ਬਾਹਰ ਧਰਨਾ ਲਗਾਇਆ ਗਿਆ | ਇਸ ...
ਜਲੰਧਰ, 15 ਜੂਨ (ਸ਼ਿਵ)-ਪ੍ਰਦੂਸ਼ਣ ਮੁਕਤ ਸਾਮਾਨ ਤਿਆਰ ਕਰਨ ਵਾਲੇ ਸੰਗਠਨ ਅਤੇ ਜਲੰਧਰ ਦੀ ਇਕ ਸਮਾਜ ਸੇਵਾ ਸੰਸਥਾ ਅਜੀਤ ਸਿੰਘ ਫਾਊਾਡੇਸ਼ਨ ਸੁਸਾਇਟੀ ਦੀਆਂ ਕੁੜੀਆਂ 'ਹਰੀਆਂ ਚਿੜੀਆਂ' ਨਾਂਅ ਦੇ ਵਿਸ਼ੇਸ਼ ਉਪਰਾਲੇ ਨਾਲ ਇਕ ਨਵੇਕਲਾ ਸੰਦੇਸ਼ ਲੈ ਕੇ ਆਈਆਂ ਹਨ | ਨਗਰ ...
ਚੁਗਿੱਟੀ/ਜੰਡੂਸਿੰਘਾ, 15 ਜੂਨ (ਨਰਿੰਦਰ ਲਾਗੂ)-ਸੰਤ ਬਸੰਤ ਸਿੰਘ ਨਿਰਮਲ ਕੁਟੀਆ ਜੌਹਲਾਂ ਵਾਲਿਆਂ ਦੇ ਤਪ ਅਸਥਾਨ ਵਿਖੇ ਅੱਜ ਹਾੜ ਮਹੀਨੇ ਦੀ ਸੰਗਰਾਂਦ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ 4 ਅਖੰਡ ਪਾਠ ਦੇ ਭੋਗ ਪਾਏ ਗਏ, ਉਪਰੰਤ ਖੁੱਲ੍ਹੇ ਪੰਡਾਲ ਵਿਚ ...
ਚੁਗਿੱਟੀ/ਜੰਡੂਸਿੰਘਾ, 15 ਜੂਨ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਕੱਚੀ ਰਬੜ ਦੇ 248 ਥੈਲਿਆਂ ਅਤੇ ਇਕ ਗੱਡੀ ਟਾਟਾ 407 ਸਮੇਤ 4 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਥਾਣਾ ਮੁਖੀ ਸੁਲੱਖਣ ਸਿੰਘ ਬਾਜਵਾ ਨੇ ਦੱਸਿਆ ਕਿ ਮਨਦੀਪ ਸਿੰਘ ਪੁੱਤਰ ...
ਜਲੰਧਰ ਛਾਉਣੀ, 15 ਜੂਨ (ਪਵਨ ਖਰਬੰਦਾ)-ਥਾਣਾ ਸਦਰ ਦੇ ਅਧੀਨ ਆਉਂਦੀ ਆਰਮੀ ਇਨਕਲੇਵ ਵਿਖੇ ਬੀਤੀ ਰਾਤ ਚੋਰਾਂ ਵਲੋਂ 5 ਘਰਾਂ ਤੇ ਇਕ ਮੋਬਾਈਲ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਕ ਘਰ 'ਚੋਂ ਮੋਟਰਾਸਾਈਕਲ ਤੇ ਮੋਬਾਈਲ ਦੀ ਦੁਕਾਨ 'ਚੋਂ ਕੀਮਤੀ ਸਾਮਾਨ ਚੋਰੀ ਕੀਤੇ ...
ਮਕਸੂਦਾਂ, 15 ਜੂਨ (ਲਖਵਿੰਦਰ ਪਾਠਕ)-ਦੀ ਨਿਊ ਫਰੈਂਡਜ਼ ਸਹਿਕਾਰੀ ਮਕਾਨ ਉਸਾਰੀ ਸਭਾ ਲਿਮ. ਸ਼ਾਂਤੀ ਵਿਹਾਰ ਦੀ ਚੋਣ ਰਿਟਰਨਿੰਗ ਅਫ਼ਸਰ ਮਲਕੀਤ ਸਿੰਘ ਸਹਾਇਕ ਰਜਿਸਟਰਾਰ ਫਿਲੌਰ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਸੁਖਜੀਤ ਸਿੰਘ ਇੰਸਪੈਕਟਰ ਗੁਰਾਇਆ ਦੀ ਦੇਖ-ਰੇਖ 'ਚ ਹੋਈ, ...
ਜਲੰਧਰ, 15 ਜੂਨ (ਸ਼ਿਵ)-ਯੂਨਾਈਟਿਡ ਕੈਨਵੈਸਰ ਆਰਗੇਨਾਈਜ਼ੇਸ਼ਨ ਵਲੋਂ ਇਕ ਸਥਾਨਕ ਹਸਪਤਾਲ ਵਿਚ ਪ੍ਰਧਾਨ ਪਵਨ ਕੁਮਾਰ ਦੀ ਪ੍ਰਧਾਨਗੀ ਵਿਚ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਵਿਚ ਪ੍ਰਧਾਨ ਪਵਨ ਕੁਮਾਰ ਤੇ ਉਨ੍ਹਾਂ ਦੀ ਪਤਨੀ ਮੀਨੂੰ ਨੇ ਵਿਸ਼ੇਸ਼ ਤੌਰ 'ਤੇ ਖ਼ੂਨਦਾਨ ...
ਜਲੰਧਰ, 15 ਜੂਨ (ਐੱਮ. ਐੱਸ. ਲੋਹੀਆ)-ਰਜਿਸਟਰਡ ਮਾਰਕਾ 'ਬਲੈਕ ਮੈਗਨਮ' ਦੇ ਅਧੀਨ ਤਿਆਰ ਹੋਣ ਵਾਲੇ ਪ੍ਰੈਸ਼ਰ ਕੁੱਕਰ, ਨਾਨ ਸਟਿੱਕ ਅਤੇ ਰਸੋਈ 'ਚ ਇਸਤੇਮਾਲ ਹੋਣ ਵਾਲੇ ਹੋਰ ਸਾਮਾਨ ਤਿਆਰ ਕਰਨ ਵਾਲੀ ਫੈਕਟਰੀ ਹੀਰਾ ਇੰਡਸਟਰੀਜ਼, ਸਾਹਮਣੇ ਦੇਵੀ ਤਲਾਬ ਮੰਦਰ, ਪ੍ਰੀਤ ਨਗਰ, ...
ਜਲੰਧਰ, 15 ਜੂਨ (ਜਸਪਾਲ ਸਿੰਘ)-ਲੋਕ ਸਭਾ ਹਲਕਾ ਜਲੰਧਰ ਤੋਂ 'ਪੁਲੀਟੀਕਲ ਇਨਫਰਮੇਸ਼ਨ ਸੈੱਲ' ਦੇ ਇੰਚਾਰਜ ਮਲਵਿੰਦਰ ਸਿੰਘ ਲੱਕੀ ਨੇ ਅੱਜ ਜਲੰਧਰ ਛਾਉਣੀ ਹਲਕੇ ਤੋਂ 'ਕੈਪਟਨ ਦੁਬਾਰਾ' ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਸਦਰ ਬਾਜ਼ਾਰ ਖੇਤਰ ਦਾ ਦੌਰਾ ਕੀਤਾ ਅਤੇ ਲੋਕਾਂ ...
ਜਮਸ਼ੇਰ ਖਾਸ, 15 ਜੂਨ (ਅਵਤਾਰ ਤਾਰੀ)-ਪਿੰਡ ਫੋਲੜੀਵਾਲ 'ਚ ਫਾਦਰ ਪੀਟਰ ਦਾ ਸੇਂਟ ਜੋਸਫ ਚਰਚ ਫੋਲੜੀਵਾਲ ਵਿਚ ਸਵਾਗਤ ਕੀਤਾ ਗਿਆ | ਇਸ ਮੌਕੇ ਕ੍ਰਿਸਚਨ ਸਮਾਜ ਮੋਰਚੇ ਦੇ ਵਾਈਸ ਪ੍ਰਧਾਨ ਸਾਬਕਾ ਸਰਪੰਚ ਸੂਰਜ ਮਸੀਹ ਨੇ ਦੱਸਿਆ ਕਿ ਫਾਦਰ ਪੀਟਰ ਨੂੰ ਵਾਧੂ ਆਡੀਸ਼ਨਲ ਪਿੰਡ ...
ਜਲੰਧਰ, 15 ਜੂਨ (ਸ਼ਿਵ)-ਸਮਾਰਟ ਸਿਟੀ ਦੇ ਚੱਲ ਰਹੇ ਪ੍ਰਾਜੈਕਟਾਂ ਨੂੰ ਪੂਰੇ ਕਰਨ ਲਈ ਸਮਾਰਟ ਸਿਟੀ ਕੰਪਨੀ ਨੇ ਪੰਜਾਬ ਸਰਕਾਰ ਤੋਂ ਆਉਣ ਵਾਲੇ ਦੋ ਮਹੀਨਿਆਂ ਵਿਚ 100 ਕਰੋੜ ਰੁਪਏ ਹੋਰ ਜਾਰੀ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਚੱਲ ਰਹੇ ਪ੍ਰਾਜੈਕਟਾਂ ਦਾ ਕੰਮ ਤੇਜ਼ੀ ਨਾਲ ...
ਫਗਵਾੜਾ, 15 ਜੂਨ (ਵਾਲੀਆ)-ਦੇਸ਼ ਦੇ ਲੋਕਾਂ ਲਈ ਨਿਆਂ ਅਤੇ ਮਨੁੱਖੀ ਹੱਕਾਂ ਦੀ ਆਵਾਜ਼ ਉਠਾਉਣ ਵਾਲੇ ਬੁੱਧੀਜੀਵੀਆਂ ਅਤੇ ਸੰਘਰਸ਼ ਕਰਨ ਵਾਲੇ ਕਾਰਕੁੰਨਾਂ ਨੂੰ ਭਾਰਤੀ ਹਕੂਮਤ ਨੇ ਝੂਠੇ ਮੁਕੱਦਮੇ ਬਣਾ ਕੇ ਪਿਛਲੇ ਕਾਫ਼ੀ ਅਰਸੇ ਤੋਂ ਜੇਲ੍ਹਾਂ ਵਿਚ ਬੰਦ ਕੀਤਾ ਹੋਇਆ ...
ਜਲੰਧਰ, 15 ਜੂਨ (ਚੰਦੀਪ ਭੱਲਾ)-ਜ਼ਿਲ੍ਹਾ ਜਲੰਧਰ ਨੇ 0.01 ਫੀਸਦੀ ਪੈਂਡੈਂਸੀ ਨੂੰ ਯਕੀਨੀ ਬਣਾਉਂਦਿਆਂ ਨਾਗਰਿਕ ਕੇਂਦਰਿਤ ਸੇਵਾਵਾਂ ਮੁਹੱਈਆ ਕਰਵਾਉਣ 'ਚ ਸੂਬੇ ਭਰ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ, ਜੋ ਕਿ ਨਾਗਰਿਕਾਂ ਨੂੰ ਸੇਵਾ ਕੇਂਦਰਾਂ ਰਾਹੀਂ ਬਿਨਾਂ ਕਿਸੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX