ਕਪੂਰਥਲਾ, 15 ਜੂਨ (ਅਮਰਜੀਤ ਕੋਮਲ)-ਕੋਰੋਨਾ ਦੀ ਸੰਭਾਵੀ ਤੀਜੀ ਲਹਿਰ ਤੋਂ ਪਹਿਲਾਂ ਬੱਚਿਆਂ ਦੀ ਸਿਹਤ ਜਾਂਚ ਲਈ ਸਿਹਤ ਵਿਭਾਗ ਦੀਆਂ ਟੀਮਾਂ 17 ਜੂਨ ਤੋਂ ਘਰ-ਘਰ ਜਾ ਕੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਸਿਹਤ ਸਬੰਧੀ ਜਾਂਚ ਕਰਨਗੀਆਂ | ਇਹ ਗੱਲ ਦੀਪਤੀ ਉੱਪਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਜ਼ਿਲ੍ਹਾ ਸਿਹਤ ਸੁਸਾਇਟੀ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ | ਉਨ੍ਹਾਂ ਕਿਹਾ ਕਿ ਇਹ ਮੁਹਿਮ ਮਿਸ਼ਨ ਫ਼ਤਿਹ-2 ਦੀ ਤਰਜ਼ 'ਤੇ ਚਲਾਉਂਦਿਆਂ ਘਰ-ਘਰ ਤੱਕ ਪਹੁੰਚ ਕੀਤੀ ਜਾਵੇਗੀ | ਮੀਟਿੰਗ ਵਿਚ ਡਿਪਟੀ ਕਮਿਸ਼ਨਰ ਨੇ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਮੁਫ਼ਤ ਸਿਹਤ ਸਹੂਲਤਾਂ, ਸਰਬੱਤ ਸਿਹਤ ਬੀਮਾ ਯੋਜਨਾ ਤੇ ਸਿਹਤ ਵਿਭਾਗ ਵਲੋਂ ਪਿਛਲੇ ਮਹੀਨੇ ਦੌਰਾਨ ਕੀਤੇ ਗਏ ਕੰਮਾਂ ਦਾ ਨਿਰੀਖਣ ਕੀਤਾ ਗਿਆ | ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ 27 ਜੂਨ ਤੋਂ 29 ਜੂਨ ਤੱਕ ਚਲਾਈ ਜਾਣ ਵਾਲੀ ਮਾਈਗਰੇਟਰੀ ਪਲਸ ਪੋਲੀਓ ਮੁਹਿਮ ਦੌਰਾਨ 0 ਤੋਂ 5 ਸਾਲ ਦੀ ਉਮਰ ਦਾ ਕੋਈ ਵੀ ਬੱਚਾ ਪੋਲੀਓ ਬੂੰਦਾਂ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ | ਡਿਪਟੀ ਕਮਿਸ਼ਨਰ ਨੇ ਅਨੀਮੀਆ ਮੁਕਤ ਭਾਰਤ ਸਕੀਮ ਬਾਰੇ ਚਰਚਾ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿਚ ਖ਼ੂਨ ਦੀ ਕਮੀ ਨਾਲ ਪੀੜਤ ਬੱਚਿਆਂ, ਕਿਸ਼ੋਰਾਂ ਤੇ ਔਰਤਾਂ ਦਾ ਵੇਰਵਾ ਇਕੱਠਾ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਹੁਣ ਤੱਕ 74.05 ਪ੍ਰਤੀਸ਼ਤ ਪਰਿਵਾਰ ਕਵਰ ਕੀਤੇ ਜਾ ਚੁੱਕੇ ਹਨ | ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਜ਼ਿਲ੍ਹੇ ਵਿਚ ਕੋਰੋਨਾ ਦੀ ਪਾਜ਼ੀਟਿਵ ਦਰ ਘੱਟ ਕੇ ਡੇਢ ਪ੍ਰਤੀਸ਼ਤ 'ਤੇ ਆਈ ਹੈ ਤੇ ਆਏ ਦਿਨ ਕੋਰੋਨਾ ਦੇ ਕੇਸ ਘੱਟ ਰਹੇ ਹਨ | ਮੀਟਿੰਗ ਵਿਚ ਰਾਹੁਲ ਚਾਬਾ ਵਧੀਕ ਡਿਪਟੀ ਕਮਿਸ਼ਨਰ ਜਨਰਲ, ਰਾਜੀਵ ਵਰਮਾ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ, ਵਰਿੰਦਰਪਾਲ ਸਿੰਘ ਬਾਜਵਾ ਐਸ.ਡੀ.ਐਮ. ਕਪੂਰਥਲਾ, ਡਾ: ਪਰਮਿੰਦਰ ਕੌਰ ਸਿਵਲ ਸਰਜਨ, ਡਾ: ਅਨੂੰ ਸ਼ਰਮਾ ਸਹਾਇਕ ਸਿਵਲ ਸਰਜਨ, ਡਾ: ਰਾਜ ਕਰਨੀ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ: ਰਣਦੀਪ ਸਿੰਘ ਜ਼ਿਲ੍ਹਾ ਟੀਕਾਕਰਨ ਅਫ਼ਸਰ, ਡਾ: ਸਾਰਿਕਾ ਦੁੱਗਲ ਡਿਪਟੀ ਮੈਡੀਕਲ ਕਮਿਸ਼ਨਰ, ਡਾ: ਸੰਦੀਪ ਧਵਨ ਸੀਨੀਅਰ ਮੈਡੀਕਲ ਅਫ਼ਸਰ, ਡਾ: ਰਾਜੀਵ ਭਗਤ, ਡਾ: ਸੁਖਵਿੰਦਰ ਕੌਰ, ਰਵਿੰਦਰ ਜੱਸਲ ਆਦਿ ਹਾਜ਼ਰ ਸਨ |
ਕਾਲਾ ਸੰਘਿਆਂ, 15 ਜੂਨ (ਬਲਜੀਤ ਸਿੰਘ ਸੰਘਾ)- ਕਾਲਾ ਸੰਘਿਆਂ ਤੋਂ ਤਲਵੰਡੀ ਮਾਧੋ ਰੋਡ 'ਤੇ ਪਿੰਡ ਖੁਸਰੋਪੁਰ (ਅਈਆ) ਦੇ ਬਿਜਲੀ ਘਰ ਦੇ ਸਾਹਮਣੇ ਇਕ ਮੋਟਰਸਾਈਕਲ ਸਵਾਰ ਨੂੰ ਬਚਾਉਂਦਿਆਂ ਕਾਰ ਸਵਾਰ ਦੋ ਨੌਜਵਾਨਾਂ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ...
ਜਲੰਧਰ, 15 ਜੂਨ (ਸ਼ਿਵ)-ਪੰਜਾਬ ਪੁਲਿਸ ਦੇ ਸਾਬਕਾ ਡੀ. ਸੀ. ਪੀ. ਬਲਕਾਰ ਸਿੰਘ ਅੱਜ ਆਪਣੀ ਸਿਆਸੀ ਪਾਰੀ ਸ਼ੁਰੂ ਕਰਦੇ ਹੋਏ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਏ | ਬਲਕਾਰ ਸਿੰਘ ਨੂੰ ਪੰਜਾਬ ਆਮ ਆਦਮੀ ਪਾਰਟੀ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਸ਼ਾਮਿਲ ਕਰਵਾਇਆ | ਪਾਰਟੀ ਵਿਚ ...
ਭੁਲੱਥ, 15 ਜੂਨ (ਮਨਜੀਤ ਸਿੰਘ ਰਤਨ) - ਭੁਲੱਥ ਪੁਲਿਸ ਵਲੋਂ ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ, ਨਸ਼ੀਲੇ ਕੈਪਸੂਲ ਤੇ ਡਰੱਗ ਮਨੀ ਸਮੇਤ ਇਕ ਕਾਂਗਰਸੀ ਮਹਿਲਾ ਕੌਂਸਲਰ ਤੇ ਉਸ ਦੇ ਪਤੀ ਨੂੰ ਕਾਬੂ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਜਸਬੀਰ ਸਿੰਘ ਮੁੱਖ ਥਾਣਾ ...
ਨਡਾਲਾ, 15 ਜੂਨ (ਮਾਨ)- ਸਾਹਿਬਜ਼ਾਦਾ ਜ਼ੋਰਾਵਰ ਸਿੰਘ ਪਬਲਿਕ ਸਕੂਲ ਨਡਾਲਾ ਵਲੋਂ ਵਿਦਿਆਰਥੀਆਂ ਲਈ ਦੋ ਦਿਨਾ ਆਨਲਾਈਨ ਗੁਰਮਤਿ ਕੈਂਪ ਲਗਾਇਆ ਗਿਆ | ਆਨਲਾਈਨ ਕੈਂਪ ਦੌਰਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਭਾਈ ਦਿਲਬਾਗ ਸਿੰਘ ਨੇ ਵਿਦਿਆਰਥੀਆਂ ...
ਸੁਲਤਾਨਪੁਰ ਲੋਧੀ, 15 ਜੂਨ (ਨਰੇਸ਼ ਹੈਪੀ, ਥਿੰਦ)-ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ ਇਕ 22 ਸਾਲਾ ਨੌਜਵਾਨ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜੇ ਵਿਚੋਂ ਚੋਰੀ ਦੇ ਤਿੰਨ ਮੋਟਰਸਾਈਕਲ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਗੁਪਤਾ ...
ਕਾਲਾ ਸੰਘਿਆਂ, 15 ਜੂਨ (ਸੰਘਾ)- ਸ਼ੋ੍ਰਮਣੀ ਅਕਾਲੀ ਦਲ (ਬ) ਦੇ ਸਰਕਲ ਸਦਰ ਕਾਲਾ ਸੰਘਿਆਂ ਦੇ ਪ੍ਰਧਾਨ ਜਥੇ: ਇੰਦਰਜੀਤ ਸਿੰਘ ਮੰਨਣ ਨੇ ਅਕਾਲੀ ਦਲ ਦੇ ਬਸਪਾ ਨਾਲ ਗੱਠਜੋੜ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਸਰਕਾਰ ਬਣਾਉਣਾ ਤਹਿ ਹੋ ਗਿਆ ਹੈ | ਸ਼੍ਰੋਮਣੀ ਅਕਾਲੀ ਦਲ ਦੇ ...
ਫਗਵਾੜਾ, 15 ਜੂਨ (ਵਾਲੀਆ)-ਦੇਸ਼ ਦੇ ਲੋਕਾਂ ਲਈ ਨਿਆਂ ਅਤੇ ਮਨੁੱਖੀ ਹੱਕਾਂ ਦੀ ਆਵਾਜ਼ ਉਠਾਉਣ ਵਾਲੇ ਬੁੱਧੀਜੀਵੀਆਂ ਅਤੇ ਸੰਘਰਸ਼ ਕਰਨ ਵਾਲੇ ਕਾਰਕੁੰਨਾਂ ਨੂੰ ਭਾਰਤੀ ਹਕੂਮਤ ਨੇ ਝੂਠੇ ਮੁਕੱਦਮੇ ਬਣਾ ਕੇ ਪਿਛਲੇ ਕਾਫ਼ੀ ਅਰਸੇ ਤੋਂ ਜੇਲ੍ਹਾਂ ਵਿਚ ਬੰਦ ਕੀਤਾ ਹੋਇਆ ...
ਸੁਲਤਾਨਪੁਰ ਲੋਧੀ, 15 ਜੂਨ (ਨਰੇਸ਼ ਹੈਪੀ, ਥਿੰਦ) - ਹਾਲ ਹੀ ਵਿਚ ਪਦਮਸ੍ਰੀ ਸੰਤ ਸੀਚੇਵਾਲ ਲਈ ਅਪਮਾਨਜਨਕ ਸ਼ਬਦਾਵਲੀ ਵਾਲੇ ਕਿਸੇ ਵਿਅਕਤੀ ਦਾ ਇਕ ਅਖੌਤੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ ਜਿਸ ਵਿਚ ਉਹ ਬੇਤੁਕੀ ਬਿਆਨਬਾਜ਼ੀ ਕਰਕੇ ਤੇ ਸੰਤ 'ਤੇ ਪਵਿੱਤਰ ...
ਕਪੂਰਥਲਾ, 15 ਜੂਨ (ਵਿ.ਪ੍ਰ.) - ਕੋਵਿਡ ਵਿਰੁੱਧ ਲੜਾਈ ਵਿਚ ਚੈਰੀਟੇਬਲ ਸੁਸਾਇਟੀਆਂ ਦਾ ਅਹਿਮ ਯੋਗਦਾਨ ਹੈ ਤੇ ਲੋਕਾਂ ਨੂੰ ਕੋਵਿਡ ਤੋਂ ਬਚਾਉਣ ਲਈ ਇਹ ਸੁਸਾਇਟੀਆਂ ਮਸ਼ੀਨਰੀ, ਦਵਾਈਆਂ ਤੇ ਹੋਰ ਸਹਾਇਤਾ ਪ੍ਰਦਾਨ ਕਰਕੇ ਮੋਹਰੀ ਭੂਮਿਕਾ ਅਦਾ ਕਰ ਸਕਦੀਆਂ ਹਨ | ਇਹ ਗੱਲ ...
ਕਪੂਰਥਲਾ, 15 ਜੂਨ (ਸਡਾਨਾ)-ਥਾਣਾ ਸਿਟੀ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਸਬ ਇੰਸਪੈਕਟਰ ਤਰਸੇਮ ਸਿੰਘ ਨੇ ਕੁਸ਼ਟ ਆਸ਼ਰਮ ਨੇੜੇ ਗਸ਼ਤ ਦੌਰਾਨ ਕਥਿਤ ਦੋਸ਼ੀ ਪ੍ਰਦੀਪ ਕੁਮਾਰ ਵਾਸੀ ਮਹਿਤਾਬਗੜ੍ਹ ਨੂੰ ...
ਕਪੂਰਥਲਾ, 15 ਜੂਨ (ਸਡਾਨਾ)-ਥਾਣਾ ਸਦਰ ਪੁਲਿਸ ਨੇ ਅਦਾਲਤ ਵਲੋਂ ਭਗੌੜੇ ਐਲਾਨੇ ਗਏ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ | ਪਹਿਲੇ ਮਾਮਲੇ ਤਹਿਤ ਏ.ਐਸ.ਆਈ. ਸੁਖਦੇਵ ਸਿੰਘ ਅਨੁਸਾਰ ਕਥਿਤ ਦੋਸ਼ੀ ਜਤਿੰਦਰ ਸਿੰਘ ਵਾਸੀ ਸ਼ਾਹਕੋਟ ਨੂੰ ਖੋਹ ਦੇ ਮਾਮਲੇ ਵਿਚ ਅਦਾਲਤ ...
ਕਪੂਰਥਲਾ, 15 ਜੂਨ (ਸਡਾਨਾ)- ਜ਼ਿਲ੍ਹੇ ਵਿਚ ਕੋਰੋਨਾ ਦੇ 24 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਤਿੰਨ ਵਿਅਕਤੀਆਂ ਦੀ ਮੌਤ ਹੋਈ ਹੈ | ਇਸ ਸਮੇਂ ਜ਼ਿਲ੍ਹੇ ਵਿਚ 347 ਕੋਰੋਨਾ ਦੇ ਐਕਟਿਵ ਮਰੀਜ਼ ਹਨ | ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਜ 54 ਵਿਅਕਤੀਆਂ ਨੂੰ ਕੋਰੋਨਾ ...
ਕਾਲਾ ਸੰਘਿਆਂ, 14 ਜੂਨ (ਬਲਜੀਤ ਸਿੰਘ ਸੰਘਾ)- ਪਿੰਡ ਬਲੇਰਖਾਨਪੁਰ ਦਾ ਨਿਵਾਸੀ ਹਰਭਜਨ ਸਿੰਘ 1 ਜੂਨ ਤੋਂ ਗੁੰਮ ਹੋ ਗਿਆ ਦੱਸਿਆ ਜਾ ਰਿਹਾ ਹੈ | ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਥਾਣਾ ਸਦਰ ਪੁਲਿਸ ਨੂੰ ਵੀ ਸੂਚਿਤ ਕੀਤਾ ਹੈ | ਗੁੰਮ ਹੋਏ ਵਿਅਕਤੀ ਦੀ ਭੈਣ ਮਨਜੀਤ ਕੌਰ ...
ਭੁਲੱਥ, 15 ਜੂਨ (ਮਨਜੀਤ ਸਿੰਘ ਰਤਨ)- ਇਥੋਂ ਨਜ਼ਦੀਕੀ ਪਿੰਡ ਰਾਮਗੜ੍ਹ ਵਿਖੇ ਹਰਪ੍ਰੀਤ ਸਿੰਘ, ਦਿਲਰਾਜ ਸਿੰਘ ਪੁੱਤਰ ਬਲਦੇਵ ਸਿੰਘ ਵਲੋਂ ਆਪਣੇ ਦਾਦਾ ਜੀ ਸਵ. ਜਗਤ ਸਿੰਘ ਅਤੇ ਸਵ. ਅਮਰ ਕੌਰ ਦੀ ਯਾਦ ਵਿਚ ਸਮੂਹ ਨਗਰ ਨਿਵਾਸੀ, ਐਨ.ਆਰ.ਆਈ. ਵੀਰਾਂ ਤੇ ਦਸਮੇਸ਼ ਯੁਵਕ ਕਲੱਬ ...
ਕਾਲਾ ਸੰਘਿਆਂ, 15 ਜੂਨ (ਬਲਜੀਤ ਸਿੰਘ ਸੰਘਾ) - ਨਜ਼ਦੀਕੀ ਪਿੰਡ ਜੱਲੋਵਾਲ-ਮਾਧੋਪੁਰ ਤੋਂ ਮਾਨਸਿਕ ਤੌਰ 'ਤੇ ਬਿਮਾਰ ਗੁਆਚੀ ਹੋਈ ਕਰੀਬ 16 ਸਾਲਾ ਲੜਕੀ ਪੁਲਿਸ ਨੇ ਪਰਿਵਾਰ ਨੂੰ ਸੌਂਪੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲਾ ਸੰਘਿਆਂ ਪੁਲਿਸ ਚੌਂਕੀ ਦੇ ਇੰਚਾਰਜ ਸਬ ...
ਡਡਵਿੰਡੀ, 15 ਜੂਨ (ਦਿਲਬਾਗ ਸਿੰਘ ਝੰਡ)- ਗੁਰਦੁਆਰਾ ਬਾਉਲੀ ਸਾਹਿਬ ਦੇ ਕੰਪਲੈਕਸ ਅੰਦਰੋਂ ਬੀਤੀ ਦੇਰ ਰਾਤ ਇਕ ਮੋਟਰਸਾਈਕਲ ਚੋਰੀ ਹੋ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਗੁਰਦੁਆਰਾ ਬੇਰ ਸਾਹਿਬ ਦੇ ਸਟੋਰ ਕੀਪਰ ਕੁਲਬੀਰ ਸਿੰਘ ਨੇ ਦੱਸਿਆ ਕਿ ਉਹ ਬੀਤੇ ਕੱਲ੍ਹ ਆਪਣੇ ...
ਕਪੂਰਥਲਾ, 15 ਜੂਨ (ਵਿਸ਼ੇਸ਼ ਪ੍ਰਤੀਨਿਧ) - ਜੀ.ਡੀ. ਗੋਇਨਕਾ ਇੰਟਰਨੈਸ਼ਨਲ ਸਕੂਲ ਕਪੂਰਥਲਾ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ | ਇਸ ਸਬੰਧ ਵਿਚ ਬੱਚਿਆਂ ਦੇ ਸ਼ਬਦ ਗਾਇਣ, ਗੁਰਮਤਿ ਕਵਿਤਾਵਾਂ, ਸ੍ਰੀ ਗੁਰੂ ਅਰਜਨ ਦੇਵ ਜੀ ...
ਜਲੰਧਰ, 15 ਜੂਨ (ਅ.ਬ)-ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਗੁਰਦੁਆਰਾ ਤਪ ਅਸਥਾਨ ਬਾਬਾ ਸ੍ਰੀ ਚੰਦ ਪਿੰਡ ਨਿਜ਼ਾਮਪੁਰ ਵਿਖੇ ਗੁਰੂ ਨਾਨਕ ਬੰਸ ਬਾਬਾ ਮਨਜੀਤ ਸਿੰਘ ਬੇਦੀ ਅਤੇ ਸਮੂਹ ਸੰਗਤਾਂ ਵਲੋਂ ਸ੍ਰੀ ਗੁਰੂ ...
ਫਗਵਾੜਾ, 15 ਜੂਨ (ਤਰਨਜੀਤ ਸਿੰਘ ਕਿੰਨੜਾ)-ਲਾਇਨਜ਼ ਕਲੱਬ ਫਗਵਾੜਾ ਕਿੰਗਜ ਵਲੋਂ ਲਾਇਨ ਅਸ਼ਵਨੀ ਬਘਾਣੀਆ ਨੂੰ ਸਾਲ 2021-22 ਲਈ ਪ੍ਰਧਾਨ ਐਲਾਨਿਆ ਗਿਆ ਹੈ | ਇਸ ਮੌਕੇ ਕਲੱਬ ਦੇ ਚਾਰਟਰ ਪ੍ਰਧਾਨ ਸੁਖਬੀਰ ਸਿੰਘ ਕਿੰਨੜਾ ਦੀ ਹਾਜ਼ਰੀ 'ਚ ਸਮੂਹ ਕਲੱਬ ਮੈਂਬਰਾਂ ਨੇ ਫੁੱਲਾਂ ਦੇ ...
ਸੁਲਤਾਨਪੁਰ ਲੋਧੀ, 15 ਜੂਨ (ਨਰੇਸ਼ ਹੈਪੀ, ਥਿੰਦ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਵਲੋਂ ਗਰਾਂਟਾਂ ਦੇ ਖੁੱਲੇ੍ਹ ਗੱਫੇ ਬਿਨ੍ਹਾਂ ਭੇਦਭਾਵ ਦੇ ਦਿੱਤੇ ਜਾ ਰਹੇ ਹਨ, ਜਿਸ ਨਾਲ ਹਲਕਾ ਸੁਲਤਾਨਪੁਰ ਲੋਧੀ ਦੇ ਸਮੁੱਚੇ ਪਿੰਡਾਂ ਦਾ ...
ਨਡਾਲਾ, 15 ਜੂਨ (ਮਾਨ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਸੀਨੀਅਰ ਮੀਤ ਪ੍ਰਧਾਨ ਸ਼ਵਿੰਦਰ ਸਿੰਘ ਚੁਤਾਲਾ ਦੇ ਦਿਸ਼ਾ ਨਿਰਦੇਸ਼ ਹੇਠ ਕਮੇਟੀ ਨੇ ਦਿੱਲੀ 'ਚ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਦੇ ਇਰਾਦੇ ਨਾਲ ...
ਫਗਵਾੜਾ, 15 ਜੂਨ (ਤਰਨਜੀਤ ਸਿੰਘ ਕਿੰਨੜਾ)- ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਦੀ ਅਜੋਕੇ ਸਮੇਂ ਵਿਚ ਸਾਰਥਕਤਾ ਵਿਸ਼ੇ 'ਤੇ ਵੈੱਬੀਨਾਰ ਗੁਰਮੀਤ ਸਿੰਘ ਪਲਾਹੀ ਪ੍ਰਧਾਨ ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਦੀ ...
ਕਪੂਰਥਲਾ, 15 ਜੂਨ (ਵਿ.ਪ੍ਰ.) - ਬਹੁਜਨ ਸਮਾਜ ਪਾਰਟੀ ਤੇ ਅਕਾਲੀ ਦਲ ਦੇ ਆਗੂਆਂ ਦੀ ਇਕ ਮੀਟਿੰਗ ਹੋਈ ਜਿਸ ਵਿਚ ਬਹੁਜਨ ਸਮਾਜ ਪਾਰਟੀ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਜ਼ੋਨਲ ਇੰਚਾਰਜ ਤਰਸੇਮ ਸਿੰਘ ਥਾਪਰ, ਜ਼ਿਲ੍ਹਾ ਪ੍ਰਧਾਨ ਰਕੇਸ਼ ਕੁਮਾਰ ਦਾਤਾਰਪੁਰੀ, ਜ਼ਿਲ੍ਹਾ ...
ਸੁਲਤਾਨਪੁਰ ਲੋਧੀ, 15 ਜੂਨ (ਪ.ਪ.) - ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਵਲੋਂ ਸੁਖਬੀਰ ਸਿੰਘ ਬਾਦਲ ਤੇ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਦੀ ਅਗਵਾਈ ਹੇਠ ਅੱਜ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਸਵਾਂ ...
ਫਗਵਾੜਾ, 15 ਜੂਨ (ਅਸ਼ੋਕ ਕੁਮਾਰ ਵਾਲੀਆ)- ਫਗਵਾੜਾ ਦੇ ਨਜ਼ਦੀਕ ਤਪ ਅਸਥਾਨ ਨਿਰਮਲ ਕੁਟੀਆ ਛੰਭਵਾਲੀ ਪੰਡਵਾ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ, ਸ਼ੋ੍ਰਮਣੀ ਵਿਰੱਕਤ ਸ੍ਰੀਮਾਨ 108 ਸੰਤ ਮੋਨੀ ਜੀ ਮਹਾਰਾਜ ਜੀ ਦਾ ਅਵਤਾਰ ਪੁਰਬ ਨੂੰ ਸਮਰਪਿਤ ਗੁਰਮਤਿ ...
ਢਿਲਵਾਂ, 15 ਜੂਨ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)- ਪਿੰਡ ਧਾਲੀਵਾਲ ਬੇਟ ਦੇ ਅਮਰੀਕਾ ਰਹਿੰਦੇ ਉੱਘੇ ਸਮਾਜ ਸੇਵੀ, ਧਾਰਮਿਕ ਤੇ ਖੇਡ ਸੰਸਥਾਵਾਂ ਨਾਲ ਜੁੜੇ ਜਸਕਰਨ ਸਿੰਘ ਧਾਲੀਵਾਲ ਨੇ ਆਪਣੀ ਨੇਕ ਕਮਾਈ ਦਾ ਕੁੱਝ ਹਿੱਸਾ ਲੋੜਵੰਦਾਂ ਦੀ ਮਦਦ ਵਿਚ ਲਗਾਉਂਦਿਆਂ 100 ...
ਫਗਵਾੜਾ, 15 ਜੂਨ (ਅਸ਼ੋਕ ਕੁਮਾਰ ਵਾਲੀਆ)- ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਸਰਵਣ ਸਿੰਘ ਕੁਲਾਰ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਫਗਵਾੜਾ ਤੋਂ ਵੱਡੀ ਗਿਣਤੀ ਵਿਚ ਅਕਾਲੀ ਵਰਕਰਾਂ ਤੇ ਆਗੂਆਂ ਦਾ ਜਥਾ ਚੰਡੀਗੜ੍ਹ ਲਈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX