ਤਾਜਾ ਖ਼ਬਰਾਂ


ਭੈਣ ਨਾਲ ਸਮੂਹਿਕ ਜਬਰ ਜਨਾਹ ਕਰਨ ਵਾਲੇ ਤਿੰਨ ਭਰਾਵਾਂ ਖ਼ਿਲਾਫ਼ ਕੇਸ ਦਰਜ
. . .  50 minutes ago
ਲੁਧਿਆਣਾ, 29 ਜੁਲਾਈ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਸ਼ਿਮਲਾਪੁਰੀ ਇਲਾਕੇ 'ਚ ਨਾਬਾਲਗ ਭੈਣ ਨਾਲ ਸਮੂਹਿਕ ਜਬਰ ਜਨਾਹ ਕਰਨ ਵਾਲੇ ਤਿੰਨ...
ਪੰਜਾਬ 'ਚ 130 ਉਪ ਪੁਲਿਸ ਕਪਤਾਨਾਂ ਦੇ ਤਬਾਦਲੇ
. . .  about 1 hour ago
ਲੁਧਿਆਣਾ, 29 ਜੁਲਾਈ (ਪਰਮਿੰਦਰ ਸਿੰਘ ਆਹੂਜਾ) - ਪੰਜਾਬ ਸਰਕਾਰ ਵਲੋਂ ਅੱਜ ਦੇਰ ਸ਼ਾਮ ਪੁਲਿਸ ਮਹਿਕਮੇ ਵਿਚ ਵੱਡੀ ਰੱਦੋਬਦਲ ਕਰਦਿਆਂ 130 ਉਪ ਪੁਲੀਸ ਕਪਤਾਨਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ...
ਪੰਜਾਬ ਰੋਡਵੇਜ਼/ਪਨ ਬੱਸ ਤੇ ਪੈਪਸੂ ਨੂੰ ਮਿਲੀ ਵੱਡੀ ਰਾਹਤ
. . .  about 2 hours ago
ਅੰਮ੍ਰਿਤਸਰ, 29 ਜੁਲਾਈ (ਗਗਨਦੀਪ ਸ਼ਰਮਾ) - ਕੈਪਟਨ ਸਰਕਾਰ ਵਲੋਂ ਔਰਤਾਂ ਦੀ ਫ਼ਰੀ ਬੱਸ ਸੇਵਾ ਸਕੀਮ ਦੇ ਕਰੀਬ 23 ਕਰੋੜ ਰੁਪਏ ਪਾਸ ਕਰਕੇ ਪੰਜਾਬ ਰੋਡਵੇਜ਼/ਪਨ ਬੱਸ ਤੇ ਪੈਪਸੂ ਨੂੰ ਵੱਡੀ ਰਾਹਤ ਦਿੱਤੀ ਹੈ। ਨਹੀਂ ਤਾਂ ਮਹਿਕਮੇ ਦੀ ਸਥਿਤੀ ਅਜਿਹੀ ਬਣ ਗਈ ਸੀ ਕਿ ਤਨਖ਼ਾਹਾਂ ਸਮੇਤ ਹੋਰ ਵਿਭਾਗੀ ਖ਼ਰਚੇ...
ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਕੱਲ੍ਹ 30 ਜੁਲਾਈ ਨੂੰ ਐਲਾਨਿਆ ਜਾਵੇਗਾ
. . .  about 2 hours ago
ਐੱਸ. ਏ. ਐੱਸ. ਨਗਰ, 29 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2021 ਦਾ ਨਤੀਜਾ ਕੱਲ੍ਹ 30 ਜੁਲਾਈ ਨੂੰ ਐਲਾਨਿਆ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਦੱਸਿਆ ਕਿ ਮਾਨਯੋਗ...
ਅੰਮ੍ਰਿਤਸਰ 'ਚ ਕੋਰੋਨਾ ਦੇ 3 ਨਵੇਂ ਮਾਮਲੇ ਆਏ ਸਾਹਮਣੇ
. . .  about 3 hours ago
ਅੰਮ੍ਰਿਤਸਰ, 29 ਜੁਲਾਈ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 3 ਨਵੇਂ ਮਾਮਲੇ ਸਾਹਮਣੇ ਆਏ ਹਨ...
ਮੈਡੀਕਲ ਵਿਦਿਆਰਥੀਆਂ ਲਈ ਕੇਂਦਰ ਸਰਕਾਰ ਦਾ ਵੱਡਾ ਐਲਾਨ
. . .  about 3 hours ago
ਨਵੀਂ ਦਿੱਲੀ, 29 ਜੁਲਾਈ - ਕੇਂਦਰ ਸਰਕਾਰ ਵਲੋਂ ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਲਈ ਮੈਡੀਕਲ ਅਤੇ ਡੈਂਟਲ ਕੋਰਸ ...
ਨਵੀਂ ਸਿੱਖਿਆ ਨੀਤੀ ਨੂੰ ਇੱਕ ਸਾਲ ਹੋਇਆ ਪੂਰਾ
. . .  about 3 hours ago
ਨਵੀਂ ਦਿੱਲੀ, 29 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਨਵੀਂ ਸਿੱਖਿਆ ਨੀਤੀ ਦੇ ਇੱਕ ਸਾਲ ਪੂਰੇ ਹੋਣ 'ਤੇ ਵਧਾਈ ਦਿੱਤੀ ਗਈ...
ਸ੍ਰੀ ਮੁਕਤਸਰ ਸਾਹਿਬ ਦੇ ਮਨਹਰ ਬਾਂਸਲ ਨੇ ਕਾਮਨ ਲਾਅ ਦਾਖ਼ਲਾ ਪ੍ਰੀਖਿਆ 'ਚੋਂ ਦੇਸ਼ ਭਰ ਵਿਚੋਂ ਪਹਿਲਾ ਸਥਾਨ ਕੀਤਾ ਹਾਸਲ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 29 ਜੁਲਾਈ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਦੇ ਉੱਘੇ ਡਾਕਟਰ ਮਦਨ ਮੋਹਨ ਬਾਂਸਲ ਦੇ ਹੋਣਹਾਰ ਬੇਟੇ ਮਨਹਰ...
ਬੀਬੀ ਜਗੀਰ ਕੌਰ ਤੇ ਹੋਰਨਾਂ ਵਲੋਂ ਜਥੇਦਾਰ ਤਲਵੰਡੀ ਦੀ ਧਰਮ ਪਤਨੀ ਦੇ ਚਲਾਣੇ 'ਤੇ ਦੁੱਖ ਪ੍ਰਗਟ
. . .  about 4 hours ago
ਅੰਮ੍ਰਿਤਸਰ, 29 ਜੁਲਾਈ (ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ...
ਸੜਕ ਕਿਨਾਰੇ 30 ਸਾਲਾ ਨੌਜਵਾਨ ਦੀ ਭੇਦਭਰੀ ਹਾਲਤ 'ਚ ਲਾਸ਼ ਮਿਲੀ
. . .  about 4 hours ago
ਕੋਟਫ਼ਤੂਹੀ, 29 ਜੁਲਾਈ (ਅਵਤਾਰ ਸਿੰਘ ਅਟਵਾਲ) - ਨਜ਼ਦੀਕੀ ਪਿੰਡ ਐਮਾ ਜੱਟਾ ਦੇ ਬਿਸਤ ਦੁਆਬ ਨਹਿਰ ਵਾਲੀ ਸੜਕ ਦੇ ਦੂਸਰੇ ਕਿਨਾਰੇ ਇੱਕ 30 ਸਾਲਾ...
ਮੁੱਕੇਬਾਜ਼ੀ ਵਿਚ ਮੈਰੀ ਕੌਮ ਦੀ ਹਾਰ, ਕੋਲੰਬੀਆ ਦੀ ਮੁੱਕੇਬਾਜ਼ ਇੰਗ੍ਰੇਟ ਵੈਲੈਂਸੀਆ ਤੋਂ 3-2 ਨਾਲ ਮਿਲੀ ਹਾਰ
. . .  about 4 hours ago
ਟੋਕੀਓ, 29 ਜੁਲਾਈ - ਮੁੱਕੇਬਾਜ਼ੀ ਵਿਚ ਮੈਰੀ ਕੌਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ...
ਮੋਗਾ ਵਿਚ ਬਲੈਰੋ ਤੇ ਬੱਸ ਦੀ ਟੱਕਰ
. . .  about 5 hours ago
ਮੋਗਾ, 29 ਜੁਲਾਈ (ਗੁਰਤੇਜ ਸਿੰਘ ਬੱਬੀ) - ਮੋਗਾ - ਫ਼ਿਰੋਜ਼ਪੁਰ ਰੋਡ 'ਤੇ ਬਲੈਰੋ ਗੱਡੀ ਅਤੇ ਪੰਜਾਬ ਰੋਡਵੇਜ਼ ਦੀ ਬੱਸ ਦੀ ਟੱਕਰ...
ਸ਼ਾਹਿਦ ਕਾਸਮ ਸੁਮਰਾ ਦੀ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰੀ
. . .  about 5 hours ago
ਨਵੀਂ ਦਿੱਲੀ, 29 ਜੁਲਾਈ - ਏ.ਟੀ.ਐੱਸ.(ਅੱਤਵਾਦ ਵਿਰੋਧੀ ਸਕੂਐਡ) ਨੇ 2500 ਕਰੋੜ ਰੁਪਏ ਤੋਂ ਵੱਧ ਦੀ 530 ਕਿੱਲੋਗਰਾਮ ਹੈਰੋਇਨ ਦੇ ...
ਕੈਪਟਨ ਵਿਧਾਨਸਭਾ ਦਾ ਸੈਸ਼ਨ ਬੁਲਾ ਕੇ ਬਿਜਲੀ ਸਮਝੌਤੇ ਕਰਨ ਰੱਦ - ਆਪ
. . .  about 5 hours ago
ਚੰਡੀਗੜ੍ਹ, 29 ਜੁਲਾਈ (ਅਜੀਤ ਬਿਊਰੋ) - ਆਪ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਗਏ ਬਿਜਲੀ ਸਮਝੌਤਿਆਂ ਕਾਰਨ...
ਲੋਕ ਸਭਾ ਦੀ ਕਾਰਵਾਈ ਮੁਲਤਵੀ
. . .  about 5 hours ago
ਨਵੀਂ ਦਿੱਲੀ, 29 ਜੁਲਾਈ - ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਵਿਰੋਧ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ...
ਜਲੰਧਰ: ਕਾਂਗਰਸ ਭਵਨ ਵਿਖੇ ਜ਼ਿਲ੍ਹਾ ਕਪੂਰਥਲਾ ਦੇ ਆਗੂਆਂ ਅਤੇ ਵਰਕਰਾਂ ਨਾਲ ਸਿੱਧੂ ਕਰਨਗੇ 3 ਵਜੇ ਵਰਕਰ ਮਿਲਣੀ
. . .  about 6 hours ago
ਜਲੰਧਰ, 29 ਜੁਲਾਈ - ਨਵਜੋਤ ਸਿੰਘ ਸਿੱਧੂ ਜਲੰਧਰ ਦੇ ਕਾਂਗਰਸ ਭਵਨ....
ਲੋਕ ਸਭਾ 'ਚ ਜਾਰੀ ਰਹੇਗਾ ਰੇੜਕਾ, ਸਰਕਾਰ ਤੇ ਵਿਰੋਧੀ ਧਿਰਾਂ ਦੀ ਨਹੀਂ ਬਣੀ ਗੱਲ
. . .  about 6 hours ago
ਨਵੀਂ ਦਿੱਲੀ, 29 ਜੁਲਾਈ(ਉਪਮਾ ਡਾਗਾ) - ਲੋਕ ਸਭਾ ਵਿਚ ਜਾਰੀ ਰਹੇਗਾ ...
ਨਾਰੀਅਲ ਵਿਕਾਸ ਬੋਰਡ (ਸੋਧ) ਬਿੱਲ 2021 ਵੀ ਰਾਜ ਸਭਾ 'ਚ ਪਾਸ
. . .  about 5 hours ago
ਨਵੀਂ ਦਿੱਲੀ, 29 ਜੁਲਾਈ - ਨਾਰੀਅਲ ਵਿਕਾਸ ਬੋਰਡ (ਸੋਧ) ਬਿੱਲ ...
ਸੁਖਬੀਰ ਸਿੰਘ ਬਾਦਲ ਵਲੋਂ ਯੂਥ ਵਰਕਰਾਂ ਨਾਲ ਮੀਟਿੰਗ
. . .  about 6 hours ago
ਸ੍ਰੀ ਮੁਕਤਸਰ ਸਾਹਿਬ, 29 ਜੁਲਾਈ (ਰਣਜੀਤ ਸਿੰਘ ਢਿੱਲੋਂ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦੁਪਹਿਰ ਸਮੇਂ ਆਪਣੇ ਗ੍ਰਹਿ ਪਿੰਡ...
ਮਮਤਾ ਬੈਨਰਜੀ ਦੀ ਨਿਤਿਨ ਗਡਕਰੀ ਨਾਲ ਮੁਲਾਕਾਤ
. . .  about 6 hours ago
ਨਵੀਂ ਦਿੱਲੀ, 29 ਜੁਲਾਈ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀ.ਐਮ.ਸੀ. ਨੇਤਾ ਮਮਤਾ ਬੈਨਰਜੀ ਕੇਂਦਰੀ ਮੰਤਰੀ ਨਿਤਿਨ ...
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਆਲਮਗੜ੍ਹ ਚੌਕ 'ਤੇ ਲਾਇਆ ਧਰਨਾ
. . .  about 7 hours ago
ਅਬੋਹਰ, 29 ਜੁਲਾਈ (ਸੰਦੀਪ ਸੋਖਲ) - ਅਬੋਹਰ ਗੰਗਾਨਗਰ ਰੋਡ ਪਿੰਡ ਆਲਮਗੜ੍ਹ ਚੌਕ 'ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ...
ਆਸ਼ਾ ਵਰਕਰਾਂ ਵਲੋਂ ਲੁਧਿਆਣਾ ਦੇ ਡੀ.ਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ, ਜੰਮ ਕੇ ਕੀਤੀ ਨਾਅਰੇਬਾਜ਼ੀ
. . .  about 7 hours ago
ਲੁਧਿਆਣਾ, 29 ਜੁਲਾਈ (ਰੁਪੇਸ਼ ਕੁਮਾਰ) - ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਆਸ਼ਾ ਵਰਕਰਾਂ ਵਲੋਂ ਲੁਧਿਆਣਾ ਦੇ ਡੀ.ਸੀ. ਦਫ਼ਤਰ ਦੇ...
ਸੁਖਬੀਰ ਸਿੰਘ ਬਾਦਲ ਵਲੋਂ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਧਰਮ-ਪਤਨੀ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ
. . .  about 7 hours ago
ਚੰਡੀਗੜ੍ਹ, 29 ਜੁਲਾਈ (ਅਜੀਤ ਬਿਊਰੋ) - ਸ਼੍ਰੋਮਣੀ ਅਕਾਲੀ ਦਲ (ਬ ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ...
ਜਲੰਧਰ ਦੇ ਕਾਂਗਰਸ ਭਵਨ ਪਹੁੰਚੇ ਨਵਜੋਤ ਸਿੰਘ ਸਿੱਧੂ
. . .  about 6 hours ago
ਜਲੰਧਰ, 29 ਜੁਲਾਈ - ਜਲੰਧਰ ਦੇ ਕਾਂਗਰਸ ਭਵਨ ਪਹੁੰਚੇ ਨਵਜੋਤ ਸਿੰਘ...
ਬਗਦਾਦ ਵਿਚ ਅਮਰੀਕੀ ਦੂਤਾਵਾਸ ਦੇ ਨੇੜੇ ਦਾਗੇ ਗਏ ਦੋ ਰਾਕੇਟ
. . .  about 8 hours ago
ਬਗਦਾਦ (ਇਰਾਕ ), 29 ਜੁਲਾਈ - ਇਰਾਕ ਦੀ ਰਾਜਧਾਨੀ ਬਗਦਾਦ ਵਿਚ ਅਮਰੀਕੀ ਦੂਤਾਵਾਸ ਦੇ ਨੇੜੇ ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 4 ਹਾੜ ਸੰਮਤ 553
ਿਵਚਾਰ ਪ੍ਰਵਾਹ: ਦੋਸਤੀ ਅਜਿਹੀ ਸੁਨਹਿਰੀ ਤੰਦ ਹੈ, ਜਿਸ ਵਿਚ ਦੁਨੀਆ ਦੇ ਦਿਲ ਪਰੋਏ ਜਾ ਸਕਦੇ ਹਨ। -ਜੌਨ ਐਵਲਿਨ

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਰਵਨੀਤ ਸਿੰਘ ਬਿੱਟੂ ਵਲੋਂ ਕੀਤੀਆਂ ਟਿੱਪਣੀਆਂ ਨੂੰ ਲੈ ਕੇ ਅਕਾਲੀ/ਬਸਪਾ ਵਰਕਰਾਂ ਵਲੋਂ ਮੁਜ਼ਾਹਰਾ

ਨਵਾਂਸ਼ਹਿਰ, 17 ਜੂਨ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦੇ ਤੁਰੰਤ ਬਾਅਦ ਸੰਸਦ ਮੈਂਬਰ ਸ: ਰਵਨੀਤ ਸਿੰਘ ਬਿੱਟੂ ਵਲੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਚਮਕੌਰ ਸਾਹਿਬ ਸੀਟਾਂ ਬਸਪਾ ਦੇ ਖਾਤੇ 'ਚ ਆਉਣ 'ਤੇ ਕੀਤੀਆਂ ਟਿੱਪਣੀਆਂ ਨੂੰ ਲੈ ਕੇ ਅੱਜ ਅਕਾਲੀ ਬਸਪਾ ਵਰਕਰਾਂ ਵਲੋਂ ਸ਼ਹਿਰ 'ਚ ਰੋਸ ਮੁਜ਼ਾਹਰਾ ਕਰਕੇ ਇੱਥੋਂ ਦੇ ਚੰਡੀਗੜ੍ਹ ਚੌਕ 'ਚ ਸੰਸਦ ਮੈਂਬਰ ਸ: ਰਵਨੀਤ ਸਿੰਘ ਬਿੱਟੂ ਦਾ ਪੁਤਲਾ ਫੂਕਿਆ ਗਿਆ | ਬੇਸ਼ੱਕ ਸ: ਬਿੱਟੂ ਵਲੋਂ ਇਸ ਦੇ ਦੂਸਰੇ ਦਿਨ ਹੀ ਵੀਡੀਓ ਕਲਿੱਪ ਜਾਰੀ ਕਰਕੇ ਪਹਿਲੇ ਬਿਆਨ ਦਾ ਬਦਲਵਾ ਰੂਪ ਦੇ ਦਿੱਤਾ ਗਿਆ ਸੀ ਜਿਸ ਵਿਚ ਉਨ੍ਹਾਂ ਕਿਹਾ ਕਿ ਦਲਿਤ ਪਰਿਵਾਰਾਂ ਨਾਲ ਉਨ੍ਹਾਂ ਦੀ ਗੂੜ੍ਹੀ ਸਾਂਝ ਹੈ ਪਰ ਫਿਰ ਵੀ ਲੋਕਾਂ 'ਚ ਭਾਰੀ ਵਿਦਰੋਹ ਪਾਇਆ ਜਾ ਰਿਹਾ ਹੈ | ਇਸ ਮੌਕੇ ਸੰਬੋਧਨ ਕਰਦਿਆਂ ਬਸਪਾ ਆਗੂ ਡਾ: ਨਛੱਤਰ ਪਾਲ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸ: ਪਰਮ ਸਿੰਘ ਖਾਲਸਾ ਅਤੇ ਰਮਨਦੀਪ ਸਿੰਘ ਥਿਆੜਾ ਨੇ ਕਿਹਾ ਕਿ ਦੇਸ਼ ਦੀ ਸੱਤਾ 'ਤੇ 70 ਸਾਲ ਤੋਂ ਵੱਧ ਸਮਾਂ ਰਾਜ ਕਰਨ ਵਾਲੀ ਕਾਂਗਰਸ ਨੇ ਦੇਸ਼ ਦੀ ਵੱਡੀ ਆਬਾਦੀ ਦਲਿਤ ਅਤੇ ਪਛੜੇ ਵਰਗਾਂ ਨੂੰ ਕੁਚਲਨ ਦਾ ਕੰਮ ਕੀਤਾ ਅਤੇ ਸ: ਰਵਨੀਤ ਸਿੰਘ ਬਿੱਟੂ ਵੀ ਉਸੇ ਲੜੀ ਦਾ ਇਕ ਛੋਟਾ ਜਿਹਾ ਹਿੱਸਾ ਹੈ | ਸ੍ਰੀ ਅਨੰਦਪੁਰ ਸਾਹਿਬ ਦੀ ਸੀਟ ਬਾਰੇ ਕੀਤੀ ਗਈ ਟਿੱਪਣੀ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਗੁਰਇਤਿਹਾਸ ਤੋਂ ਕੋਰੇ ਹਨ ਕਿਉਂਕਿ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਸ੍ਰੀ ਦਸਮੇਸ਼ ਪਿਤਾ ਨੇ ਸਾਰੇ ਵਰਗਾਂ ਨੂੰ ਇਕੱਠੇ ਕਰਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ, ਜਿਨ੍ਹਾਂ ਲੋਕਾਂ ਨੂੰ ਲੰਮੇ ਸਮੇਂ ਤੋਂ ਅਧਿਕਾਰਾਂ ਤੋਂ ਵਾਂਝੇ ਰੱਖਿਆ ਗਿਆ ਉਨ੍ਹਾਂ ਗਰੀਬ ਲੋਕਾਂ ਦੇ ਸਿਰ 'ਤੇ ਸ੍ਰੀ ਚਮਕੌਰ ਸਾਹਿਬ ਦੀ ਧਰਤੀ 'ਤੇ ਗੁਰੂ ਸਾਹਿਬ ਨੇ ਕਲਗ਼ੀ ਸਜਾ ਕੇ ਮਾਣ ਬਖ਼ਸ਼ਿਆ ਅਤੇ ਰੰਗਰੇਟੇ ਗੁਰੂ ਕੇ ਬੇਟੇ ਦਾ ਖ਼ਿਤਾਬ ਦਿੱਤਾ | ਉਨ੍ਹਾਂ ਕਿਹਾ ਕਿ ਕਾਂਗਰਸ ਦਾ ਪੰਜਾਬ ਅੰਦਰ ਦਿਮਾਗੀ ਸੰਤੁਲਨ ਵਿਗੜ ਚੱੁਕਿਆ ਹੈ ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਨੇ ਉਨ੍ਹਾਂ ਦਾ ਪੁਤਲਾ ਫੂਕਿਆ | ਉਨ੍ਹਾਂ ਮੰਗ ਕੀਤੀ ਕਿ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਖਿਲਾਫ਼ ਐੱਸ.ਸੀ./ਐੱਸ.ਟੀ.ਐਕਟ ਤਹਿਤ ਮੁਕੱਦਮਾ ਦਰਜ ਕੀਤਾ ਜਾਵੇ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਧਾਰਾ ਵੀ ਨਾਲ ਜੋੜੀ ਜਾਵੇ | ਇਸ ਮੌਕੇ ਉਨ੍ਹਾਂ ਨਾਲ ਸ਼ੰਕਰ ਦੱੁਗਲ, ਕੁਲਜੀਤ ਸਿੰਘ ਲੱਕੀ, ਸਰਬਜੀਤ ਸਿੰਘ ਜਾਫਰਪੁਰ ਜ਼ਿਲ੍ਹਾ ਪ੍ਰਧਾਨ ਬਸਪਾ, ਬੀਬੀ ਸੀਸ ਕੌਰ ਬੀਕਾ, ਭੁਪਿੰਦਰਪਾਲ ਸਿੰਘ ਜਾਡਲਾ, ਜਰਨੈਲ ਸਿੰਘ ਖਾਲਸਾ, ਰੂਪ ਲਾਲ ਧੀਰ, ਸਤਪਾਲ ਸਾਹਲੋਂ, ਹਰਬੰਸ ਸਿੰਘ ਅੜਿੱਕਾ, ਮੱਖਣ ਸਿੰਘ ਗਰੇਵਾਲ, ਰਾਜ ਦਦਰਾਲ, ਬਲਰਾਜ ਸਿੰਘ ਖਾਲਸਾ, ਰੁਪਿੰਦਰ ਸਿੰਘ ਸੈਣੀ, ਬੀਬੀ ਨਮਰਤਾ ਖੰਨਾ, ਜਗਤਾਰ ਸਿੰਘ ਸੰਮਤੀ ਮੈਂਬਰ, ਜੱਸੀ ਸਲੋਹ, ਪ੍ਰੇਮ ਕੁਮਾਰ ਰਤਨ, ਕੌਂਸਲਰ ਗੁਰਮੁਖ ਸਿੰਘ ਨੌਰਥ, ਰਮੇਸ਼ ਕੁਮਾਰ ਬੀਕਾ, ਕਰਨੈਲ ਦਰਦੀ, ਬਹਾਦਰ ਸਿੰਘ ਥਿਆੜਾ, ਅਮਰੀਕ ਸਿੰਘ ਪੁਰੇਵਾਲ, ਮਾ: ਪਰਮਜੀਤ ਮਹਾਲੋਂ, ਹਰਬਿਲਾਸ ਬੱਧਣ, ਮੱਖਣ ਸਿੰਘ ਤਾਹਰਪੁਰੀ, ਸੋਨੂੰ ਜਾਫਰਪੁਰ, ਜਗਜੀਤ ਸਿੰਘ ਪਿ੍ੰਸ, ਪਿਆਰਾ ਸਿੰਘ ਪੰਜਾਬੀ, ਜਗਤਾਰ ਸਿੰਘ ਬਲਾਕ ਸੰਮਤੀ ਮੈਂਬਰ ਅਤੇ ਰਣਜੀਤ ਸਿੰਘ ਅਨੰਦ ਤੋਂ ਇਲਾਵਾ ਕੁਝ ਹੋਰ ਆਗੂ ਵੀ ਹਾਜ਼ਰ ਸਨ |

ਕੋਈ ਵੀ ਮਾਈਗ੍ਰੇਟਰੀ ਬੱਚਾ ਪੋਲੀਓ ਰੋਕੂ ਬੂੰਦਾਂ ਤੋਂ ਵਾਂਝਾ ਨਾ ਰਹੇ-ਡਾ: ਗੁਰਦੀਪ ਸਿੰਘ ਕਪੂਰਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੀ 27 ਜੂਨ ਤੋਂ ਹੋਵੇਗੀ ਸ਼ੁਰੂਆਤ

ਨਵਾਂਸ਼ਹਿਰ, 17 ਜੂਨ (ਗੁਰਬਖਸ਼ ਸਿੰਘ ਮਹੇ)- ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ: ਗੁਰਦੀਪ ਸਿੰਘ ਕਪੂਰ ਅਗਵਾਈ ਹੇਠ ਜ਼ਿਲ੍ਹੇ ਵਿਚ ਪੈਂਦੀ ਮਾਈਗ੍ਰੇਟਰੀ ਆਬਾਦੀ ਦੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ 27 ਜੂਨ ਤੋਂ ਮਾਈਗ੍ਰੇਟਰੀ ਪਲਸ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ 'ਇਮਿਊਨਿਟੀ ਬੂਸਟਰ ਯੋਗਾ ਪ੍ਰੋਗਰਾਮ' 19 ਤੋਂ-ਡੀ.ਸੀ.

ਨਵਾਂਸ਼ਹਿਰ, 17 ਜੂਨ (ਹਰਵਿੰਦਰ ਸਿੰਘ)- ਕੋਵਿਡ ਮਹਾਂਮਾਰੀ ਦੇ ਮੌਜੂਦਾ ਹਾਲਾਤ ਨੂੰ ਧਿਆਨ ਵਿਚ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਰਟ ਆਫ਼ ਲਿਵਿੰਗ (ਵਿਅਕਤੀ ਵਿਕਾਸ ਕੇਂਦਰ) ਦੇ ਸਹਿਯੋਗ ਨਾਲ ਨਵਾਂਸ਼ਹਿਰ ਦੇ ਸਮੂਹ ਵਿਭਾਗੀ ਸਰਕਾਰੀ ਅਧਿਕਾਰੀਆਂ ਅਤੇ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ 13 ਨਵੇਂ ਮਾਮਲੇ

ਨਵਾਂਸ਼ਹਿਰ, 17 ਜੂਨ (ਗੁਰਬਖਸ਼ ਸਿੰਘ ਮਹੇ)-ਕੋਰੋਨਾ ਵਾਇਰਸ ਕਾਰਨ ਅੱਜ ਜ਼ਿਲੇ੍ਹ 'ਚ 13 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ | ਸਿਵਲ ਸਰਜਨ ਡਾ: ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਅੱਜ ਬਲਾਕ ਨਵਾਂਸ਼ਹਿਰ 'ਚ 2, ਬਲਾਕ ਰਾਹੋਂ 'ਚ 1, ਬਲਾਕ ਸੁੱਜੋਂ 'ਚ 1, ਬਲਾਕ ...

ਪੂਰੀ ਖ਼ਬਰ »

ਮੰਢਿਆਣੀ ਰੋਡ ਸਥਿਤ ਇਕ ਨਿੱਜੀ ਹਸਪਤਾਲ 'ਤੇ ਛਾਪੇਮਾਰੀ

ਬਲਾਚੌਰ, 17 ਜੂਨ (ਦੀਦਾਰ ਸਿੰਘ ਬਲਾਚੌਰੀਆ)-ਲਿੰਗ ਜਾਂਚ ਮਾਮਲੇ ਤਹਿਤ ਮੰਢਿਆਣੀ ਰੋਡ ਤੇ ਸਥਿਤ ਇਕ ਨਿੱਜੀ ਹਸਪਤਾਲ ਤੇ ਖੇਤਰੀ ਨਿਰਦੇਸ਼ਕ ਡਿਟੈਕਟਿਵ ਸਰਵਿਸਿਜ਼, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀਆਂ ਦੋ ਟੀਮਾਂ ਨੇ ਛਾਪੇਮਾਰੀ ਕੀਤੀ, ਜਿਸ ਵਿਚ ਇੱਕ ਟੀਮ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਵਲੋਂ ਰੀਤ-ਇੰਜੀਨੀਅਰ ਪ੍ਰਾਸੈੱਸ ਤਹਿਤ ਆਨਲਾਈਨ ਪ੍ਰਕਿਰਿਆ ਸਬੰਧੀ ਕਿਤਾਬਚਾ ਜਾਰੀ

ਪੋਜੇਵਾਲ ਸਰਾਂ, 17 ਜੂਨ (ਨਵਾਂਗਰਾਈਾ)- ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਰਹਿਨੁਮਾਈ ਅਤੇ ਕਿ੍ਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਦੀ ਪ੍ਰੇਰਨਾ ਅਤੇ ਦਿਸ਼ਾ-ਨਿਰਦੇਸ਼ਾਂ ਹੇਠ ਸਿੱਖਿਆ ਵਿਭਾਗ ਹਰ ਖੇਤਰ ਵਿਚ ਨਵੀਆਂ ਪੁਲਾਂਘਾਂ ਪੁੱਟ ਰਿਹਾ ਹੈ | ਇਨ੍ਹਾਂ ਸਾਰਥਿਕ ...

ਪੂਰੀ ਖ਼ਬਰ »

ਨੈਸ਼ਨਲ ਸੋਸ਼ਲ ਅਸਿਸਟੈਂਸ ਪ੍ਰੋਗਰਾਮ ਤਹਿਤ 7.97 ਲੱਖ ਦੇ ਫ਼ੰਡ ਜਾਰੀ ਕਰਨ ਨੂੰ ਪ੍ਰਵਾਨਗੀ

ਨਵਾਂਸ਼ਹਿਰ, 17 ਜੂਨ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀਝਿੱਕੀ ਵਲੋਂ ਚਾਲੂ ਵਿੱਤੀ ਵਰ੍ਹੇ 2021-22 ਦੌਰਾਨ ਨੈਸ਼ਨਲ ਸੋਸ਼ਲ ਅਸਿਸਟੈਂਸ ਪ੍ਰੋਗਰਾਮ (ਏ. ਸੀ. ਏ) ਅਧੀਨ ਆਉਂਦੀਆਂ ਸਕੀਮਾਂ ਤਹਿਤ 7,96,800 ਰੁਪਏ ਦੇ ਫੰਡ ਜਾਰੀ ਕਰਨ ...

ਪੂਰੀ ਖ਼ਬਰ »

ਦੋਆਬਾ ਕਿਸਾਨ ਯੂਨੀਅਨ ਦੇ ਪੱਖ 'ਚ ਨਿੱਤਰੀ ਕਿਰਤੀ ਕਿਸਾਨ ਯੂਨੀਅਨ

ਨਵਾਂਸ਼ਹਿਰ, 17 ਜੂਨ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)- ਦੋ ਦਿਨ ਪਹਿਲਾਂ ਦੋਆਬਾ ਕਿਸਾਨ ਯੂਨੀਅਨ ਵਲੋਂ ਸੰਸਦ ਮੈਂਬਰ ਮੁਨੀਸ਼ ਤਿਵਾੜੀ ਦੇ ਘਿਰਾਓ ਤੋਂ ਬਾਅਦ ਦਰਜ ਕੀਤੇ ਗਏ ਮੁਕੱਦਮੇ ਅਤੇ ਸੱਤਾਧਾਰੀਆਂ ਵਲੋਂ ਪਿੰਡ 'ਚ ਜਾਣ ਦੀ ਦਿੱਤੀ ਗਈ ਚੁਨੌਤੀ ਨੂੰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ, ਇਕ ਜ਼ਖ਼ਮੀ

ਰੱਤੇਵਾਲ, 17 ਜੂਨ (ਸੂਰਾਪੁਰੀ)- ਬੀਤੀ ਰਾਤ ਰੋਪੜ ਬਲਾਚੌਰ ਮੱੁਖ ਮਾਰਗ 'ਤੇ ਵਾਪਰੇ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਅਤੇ ਇਕ ਨੌਜਵਾਨ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਹੈ | ਇਸ ਸਬੰਧੀ ਥਾਣਾ ਕਾਠਗੜ੍ਹ ਏ.ਐੱਸ.ਆਈ. ਪ੍ਰੇਮ ਲਾਲ ਨੇ ਦੱਸਿਆ ਕਿ ਮੰਗਲ ਸਿੰਘ ਪੁੱਤਰ ...

ਪੂਰੀ ਖ਼ਬਰ »

ਗੁਰਦੁਆਰਾ ਸ਼ਹੀਦ ਬਾਬਾ ਗੋਦੜੀਆਂ ਸਿੰਘ ਵਿਖੇ ਸਾਲਾਨਾ ਗੁਰਮਤਿ ਸਮਾਗਮ

ਬਹਿਰਾਮ, 17 ਜੂਨ (ਨਛੱਤਰ ਸਿੰਘ ਬਹਿਰਾਮ)- ਗੁਰਦੁਆਰਾ ਸ਼ਹੀਦ ਬਾਬਾ ਗੋਦੜੀਆਂ ਸਿੰਘ ਤਲਵੰਡੀ ਜੱਟਾਂ ਵਿਖੇ ਸਾਲਾਨਾ ਸਮਾਗਮ ਪ੍ਰਬੰਧਕ ਕਮੇਟੀ ਵਲੋਂ ਕੋਵਿਡ-19 ਨੂੰ ਮੱਦੇਨਜ਼ਰ ਰੱਖਦਿਆਂ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਮਨਾਇਆ ਗਿਆ | ਸ੍ਰੀ ਅਖੰਡ ਪਾਠ ...

ਪੂਰੀ ਖ਼ਬਰ »

ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਬਣੀ-ਜੋਗੀ ਨਿਮਾਣਾ

ਬਹਿਰਾਮ, 17 ਜੂਨ (ਸਰਬਜੀਤ ਸਿੰਘ ਚੱਕਰਾਮੂੰ)- ਕੇਂਦਰ 'ਚ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਦਿਨੋਂ-ਦਿਨ ਕੌੜੀ ਵੇਲ ਵਾਂਗੂੰ ਵੱਧ ਰਹੀ ਮਹਿੰਗਾਈ ਨੇ ਆਮ ਲੋਕਾਂ ਦਾ ਘਰੇਲੂ ਬਜਟ ਹਿਲਾ ਕੇ ਰੱਖ ਦਿੱਤਾ ਹੈ | ਇਨ੍ਹਾਂ ਸ਼ਬਦਾਂ ਦਾ ...

ਪੂਰੀ ਖ਼ਬਰ »

ਬਿਜਲੀ ਘਰ ਬਲਾਕੀਪੁਰ ਵਿਖੇ ਬਿਜਲੀ ਕਰਮੀਆਂ ਦੀ ਮੀਟਿੰਗ

ਸੰਧਵਾਂ, 17 ਜੂਨ (ਪ੍ਰੇਮੀ ਸੰਧਵਾਂ)- 66 ਕੇ.ਵੀ. ਸਬ ਸਟੇਸ਼ਨ ਬਲਾਕੀਪੁਰ ਵਿਖੇ ਕਰਮਜੀਤ ਸਿੰਘ ਚੇਤਾ ਤੇ ਗੁਰਪ੍ਰੀਤ ਸਿੰਘ ਦੇ ਜੂਨੀਅਰ ਇੰਜੀਨੀਅਰ ਬਣਨ ਦੀ ਖ਼ੁਸ਼ੀ 'ਚ ਉੱਪ ਮੰਡਲ ਅਫਸਰ ਅਰੁਣ ਸ਼ੇਖਰ ਦੀ ਅਗਵਾਈ ਹੇਠ ਤੇ ਜੇ.ਈ. ਇੰਜੀਨੀਅਰ ਗੋਪਾਲ ਕ੍ਰਿਸ਼ਨ ਬੀਸਲਾ ਦੀ ...

ਪੂਰੀ ਖ਼ਬਰ »

ਸਮਾਜ ਸੇਵਿਕਾ ਬੀਬੀ ਨਰਿੰਦਰ ਕੌਰ ਸੰਧੂ ਦਾ ਦਿਹਾਂਤ

ਸੰਧਵਾਂ, 17 ਜੂਨ (ਪ੍ਰੇਮੀ ਸੰਧਵਾਂ)- ਸਰਪੰਚ ਸਤਿਕਰਤਾਰ ਸਿੰਘ ਸੰਧੂ ਵਾਸੀ ਸੰਧਵਾਂ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਨਜ਼ਦੀਕੀ ਭਗਤਾਂ ਦੇ ਸੰਧੂ ਪਰਿਵਾਰ ਵਲੋਂ ਦਾਦੀ ਲੱਗਦੀ ਉੱਘੇ ਸਮਾਜ ਸੇਵਿਕਾ ਬੀਬੀ ਨਰਿੰਦਰ ਕੌਰ ਸੰਧੂ ਪਤਨੀ ਮੋਹਣ ਸਿੰਘ ...

ਪੂਰੀ ਖ਼ਬਰ »

ਸਮਾਜ ਸੇਵਿਕਾ ਬੀਬੀ ਨਰਿੰਦਰ ਕੌਰ ਸੰਧੂ ਦਾ ਦਿਹਾਂਤ

ਸੰਧਵਾਂ, 17 ਜੂਨ (ਪ੍ਰੇਮੀ ਸੰਧਵਾਂ)- ਸਰਪੰਚ ਸਤਿਕਰਤਾਰ ਸਿੰਘ ਸੰਧੂ ਵਾਸੀ ਸੰਧਵਾਂ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਨਜ਼ਦੀਕੀ ਭਗਤਾਂ ਦੇ ਸੰਧੂ ਪਰਿਵਾਰ ਵਲੋਂ ਦਾਦੀ ਲੱਗਦੀ ਉੱਘੇ ਸਮਾਜ ਸੇਵਿਕਾ ਬੀਬੀ ਨਰਿੰਦਰ ਕੌਰ ਸੰਧੂ ਪਤਨੀ ਮੋਹਣ ਸਿੰਘ ...

ਪੂਰੀ ਖ਼ਬਰ »

ਵਿਧਾਇਕ ਮੰਗੂਪੁਰ ਨੇ ਸਿੰਘਪੁਰ ਵਿਖੇ ਕੀਤਾ ਜਿੰਮ ਦਾ ਉਦਘਾਟਨ

ਪੋਜੇਵਾਲ ਸਰਾਂ, 17 ਜੂਨ (ਨਵਾਂਗਰਾਈਾ)-ਸਵ: ਮਨਦੀਪ ਸਪੋਰਟਸ ਅਤੇ ਵੈੱਲਫੇਅਰ ਕਲੱਬ ਸਿੰਘਪੁਰ ਵਲੋਂ ਪਿੰਡ ਸਿੰਘਪੁਰ ਵਿਖੇ ਲਗ-ਪਗ 2.50 ਲੱਖ ਦੀ ਲਾਗਤ ਨਾਲ ਨਵੇਂ ਬਣਾਏ ਜਿੰਮ ਦਾ ਉਦਘਾਟਨ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਲੋਂ ਕੀਤਾ ਗਿਆ | ਇਸ ਮੌਕੇ ਚੌਧਰੀ ...

ਪੂਰੀ ਖ਼ਬਰ »

ਰਾਤ ਦੀ ਬਿਜਲੀ ਸਪਲਾਈ ਤੋਂ ਬੇਟ ਖੇਤਰ ਦੇ ਕਿਸਾਨ ਦੁਖੀ

ਬਲਾਚੌਰ, 17 ਜੂਨ (ਦੀਦਾਰ ਸਿੰਘ ਬਲਾਚੌਰੀਆ)- ਬੇਟ ਇਲਾਕੇ ਦੇ ਪਿੰਡਾਂ ਸੁੱਜੋਵਾਲ ਅਤੇ ਕੰਗਣਾ ਬੇਟ ਦੇ ਬਿਜਲੀ ਫੀਡਰਾਂ ਤੋਂ ਖੇਤਾਂ ਲਈ ਰਾਤ ਵਕਤ ਛੱਡੀ ਜਾਂਦੀ ਬਿਜਲੀ ਸਪਲਾਈ ਦਾ ਸਮਾਂ ਸਵੇਰ ਵਕਤ ਕਰਨ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ...

ਪੂਰੀ ਖ਼ਬਰ »

ਨੂਰਪੁਰ 'ਚ ਕੁਲਜੀਤ ਸਿੰਘ ਸਰਹਾਲ ਵਲੋਂ ਖੇਡ ਜਿੰਮ ਦਾ ਨੀਂਹ ਪੱਥਰ ਰੱਖਿਆ

ਬੰਗਾ, 17 ਜੂਨ (ਜਸਬੀਰ ਸਿੰਘ ਨੂਰਪੁਰ)- ਪਿੰਡ ਨੂਰਪੁਰ ਵਿਖੇ ਕੁਲਜੀਤ ਸਿੰਘ ਸਰਹਾਲ ਵਾਈਸ ਚੇਅਰਮੈਨ ਪੰਚਾਇਤ ਸੰਮਤੀ ਬਲਾਕ ਔੜ ਨੇ ਖੇਡ ਜਿੰਮ ਦਾ ਨੀਂਹ ਪੱਥਰ ਰੱਖਿਆ | ਉਨ੍ਹਾਂ ਆਖਿਆ ਕਿ ਪਿੰਡ ਨੂਰਪੁਰ ਵਾਸੀਆਂ ਵਲੋਂ ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਨੌਜਵਾਨਾਂ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਦਾ ਜਥਾ ਦਿੱਲੀ ਲਈ ਰਵਾਨਾ

ਨਵਾਂਸ਼ਹਿਰ, 17 ਜੂਨ (ਗੁਰਬਖਸ਼ ਸਿੰਘ ਮਹੇ)- ਅੱਜ ਕਿਰਤੀ ਕਿਸਾਨ ਯੂਨੀਅਨ ਦਾ ਜਥਾ ਦਿੱਲੀ ਦੇ ਸਿੰਘੂ ਬਾਰਡਰ ਉੱਤੇ ਚੱਲਦੇ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਹੋਣ ਲਈ ਨਵਾਂਸ਼ਹਿਰ ਤੋਂ ਰਵਾਨਾ ਹੋਇਆ ਜਿਸ ਵਿਚ ਔਰਤਾਂ ਵੀ ਸ਼ਾਮਲ ਸਨ | ਕਿਸਾਨਾਂ ਦੇ ਟੈਂਪੂ ਟਰੈਵਲਰ ...

ਪੂਰੀ ਖ਼ਬਰ »

ਸਿਆਸਤਦਾਨਾਂ ਤੇ ਡਾਕਟਰਾਂ ਨਾਲ ਪ੍ਰਸਿੱਧ ਪਿੰਡ ਭਰੋਮਜਾਰਾ

ਜਸਬੀਰ ਸਿੰਘ ਨੂਰਪੁਰ 9815709234 ਬੰਗਾ-ਬੰਗਾ ਬਲਾਕ ਦਾ ਪਿੰਡ ਭਰੋਮਜਾਰਾ ਜਿਸ ਨੂੰ ਦੱਸਦੇ ਹਨ ਕਿ ਪਿੰਡ ਪੂੰਨੀਆਂ ਤੋਂ ਲਾਖਨ ਤੇ ਮਾਖਨ ਨਾਂ ਦੇ ਦੋ ਭਰਾਵਾਂ ਨੇ ਵਸਾਇਆ | ਦੋ ਭਰਾਵਾਂ ਦੇ ਨਾਂ ਤੋਂ ਪਿੰਡ ਦਾ ਨਾਮ ਭਰੋਮਜਾਰਾ ਪਿਆ | ਇਸ ਦੇ ਪੁਰਖੇ ਪਿੰਡ ਜੀਂਦੋਵਾਲ ਤੋਂ ...

ਪੂਰੀ ਖ਼ਬਰ »

ਨਵਾਂ ਪਿੰਡ ਰੱਤੇਵਾਲ ਦੀਆਂ ਸੰਗਤਾਂ ਨੇ ਪੀ.ਜੀ.ਆਈ. ਚੰਡੀਗੜ੍ਹ ਲਈ ਲੰਗਰ ਭੇਜਿਆ

ਰੱਤੇਵਾਲ, 17 ਜੂਨ (ਸੂਰਾਪੁਰੀ)-ਭੂਰੀਵਾਲੇ ਸੰਪ੍ਰਦਾਇ ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ਚੇਤਨਾ ਨੰਦ ਭੂਰੀਵਾਲਿਆਂ ਵਲੋਂ ਪੀ.ਜੀ.ਆਈ. ਚੰਡੀਗੜ੍ਹ ਵਿਖੇ ਲੋੜਵੰਦਾਂ ਨੂੰ ਲੰਗਰ ਛਕਾਉਣ ਲਈ ਆਰੰਭੀ ਸੇਵਾ ਦੇ ਤਹਿਤ ਨਵਾਂ ਪਿੰਡ ਰੱਤੇਵਾਲ ਦੀਆਂ ਸਮੂਹ ...

ਪੂਰੀ ਖ਼ਬਰ »

ਨਤੀਜਾ ਸ਼ਾਨਦਾਰ ਰਿਹਾ

ਬੰਗਾ, 17 ਜੂਨ (ਜਸਬੀਰ ਸਿੰਘ ਨੂਰਪੁਰ)- ਸਿੱਖ ਨੈਸ਼ਨਲ ਕਾਲਜ ਦੇ ਪਿ੍ੰਸੀਪਲ ਡਾ: ਤਰਸੇਮ ਸਿੰਘ ਨੇ ਦੱਸਿਆ ਕਿ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਫਾਇਨੈਨਸ਼ੀਅਲ ਸਰਵਿਸਿਜ਼ ਪਹਿਲਾ ਸਮੈਸਟਰ ਦੇ ਵਿਦਿਆਰਥੀ ਭਰਤ ਨੇ 70.33 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿਚ ...

ਪੂਰੀ ਖ਼ਬਰ »

ਨਤੀਜਾ ਸ਼ਾਨਦਾਰ ਰਿਹਾ

ਬੰਗਾ, 17 ਜੂਨ (ਜਸਬੀਰ ਸਿੰਘ ਨੂਰਪੁਰ)- ਸਿੱਖ ਨੈਸ਼ਨਲ ਕਾਲਜ ਦੇ ਪਿ੍ੰਸੀਪਲ ਡਾ: ਤਰਸੇਮ ਸਿੰਘ ਨੇ ਦੱਸਿਆ ਕਿ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਫਾਇਨੈਨਸ਼ੀਅਲ ਸਰਵਿਸਿਜ਼ ਪਹਿਲਾ ਸਮੈਸਟਰ ਦੇ ਵਿਦਿਆਰਥੀ ਭਰਤ ਨੇ 70.33 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿਚ ...

ਪੂਰੀ ਖ਼ਬਰ »

ਵਿਸ਼ਵ ਦਿਮਾਗੀ ਕੈਂਸਰ ਦਿਵਸ ਮਨਾਇਆ

ਨਵਾਂਸ਼ਹਿਰ, 17 ਜੂਨ (ਗੁਰਬਖਸ਼ ਸਿੰਘ ਮਹੇ)- ਸੰਧੂ ਇੰਸਟੀਚਿਊਟ ਆਫ਼ ਨਰਸਿੰਗ ਮਹਾਲੋਂ ਦੇ ਬੀ.ਐੱਸ.ਸੀ. ਨਰਸਿੰਗ ਭਾਗ ਤੀਜੇ ਦੀਆਂ ਵਿਦਿਆਰਥਣਾਂ ਵਲੋਂ ਹੋਪ ਹਸਪਤਾਲ ਨਵਾਂਸ਼ਹਿਰ ਵਿਚ ਵਿਸ਼ਵ ਦਿਮਾਗੀ ਕੈਂਸਰ ਦਿਵਸ ਮਨਾਇਆ ਗਿਆ | ਇਸ ਦੌਰਾਨ ਹਸਪਤਾਲ ਵਿਚ ਆਏ ...

ਪੂਰੀ ਖ਼ਬਰ »

ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸ਼ਹੀਦੀ ਪੁਰਬ ਮਨਾਇਆ

ਉੜਾਪੜ/ਲਸਾੜਾ, 17 ਜੂਨ (ਲਖਵੀਰ ਸਿੰਘ ਖੁਰਦ) - ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਉੜਾਪੜ ਵਿਖੇ ਸਮੂਹ ਸੰਗਤਾਂ ਵਲੋਂ ਸ਼ਰਧਾ ਨਾਲ ਮਨਾਇਆ ਗਿਆ | ਇਲਾਕੇ ਭਰ ਤੋਂ ਆਈਆਂ ਸੰਗਤਾਂ ਵਲੋਂ ਵੱਡੀ ਗਿਣਤੀ ...

ਪੂਰੀ ਖ਼ਬਰ »

ਸਹੋਤਾ ਪਰਿਵਾਰ ਵਲੋਂ ਗੁ: ਨਾਨਕਸਰ ਮਜਾਰੀ ਨੂੰ ਆਕਸੀਜਨ ਵਾਲੀ ਮਸ਼ੀਨ ਭੇਟ

ਮਜਾਰੀ/ਸਾਹਿਬਾ, 17 ਜੂਨ (ਨਿਰਮਲਜੀਤ ਸਿੰਘ ਚਾਹਲ)- ਪ੍ਰਵਾਸੀ ਭਾਰਤੀ ਜੋਗਿੰਦਰ ਸਿੰਘ ਸਹੋਤਾ ਵਾਸੀ ਨਕੋਰੂ ਕੀਨੀਆਂ ਅਫ਼ਰੀਕਾ ਦੇ ਪਰਿਵਾਰ ਵਲੋਂ ਕੋਰੋਨਾ ਵਾਇਰਸ ਦੇ ਚੱਲਦਿਆਂ ਕੋਰੋਨਾ ਤੋਂ ਪੀੜਤ ਲੋਕਾਂ ਨੂੰ ਜ਼ਰੂਰਤ ਪੈਣ ਤੇ ਆਕਸੀਜਨ ਦੀ ਜ਼ਰੂਰਤ ਪੂਰੀ ਕਰਨ ...

ਪੂਰੀ ਖ਼ਬਰ »

ਡੇਂਗੂ-ਮਲੇਰੀਆ ਸਬੰਧੀ ਸਿਹਤ ਵਿਭਾਗ ਦੀ ਟੀਮ ਵਲੋਂ ਜਾਗਰੂਕਤਾ ਕੈਂਪ

ਸੰਧਵਾਂ, 17 ਜੂਨ (ਪ੍ਰੇਮੀ ਸੰਧਵਾਂ)-ਪਿੰਡ ਮਕਸੂਦਪੁਰ ਵਿਖੇ ਸਿਹਤ ਵਿਭਾਗ ਦੀ ਟੀਮ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਬੰਸ ਸਿੰਘ ਦੀ ਅਗਵਾਈ ਹੇਠ ਡੇਂਗੂ-ਮਲੇਰੀਏ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ 'ਚ ਪਿੰਡ ਦੇ ਲੋਕਾਂ ਨੇ ਵੱਧ ਚੜ੍ਹ ਹਿੱਸਾ ਲਿਆ | ਸਿਹਤ ...

ਪੂਰੀ ਖ਼ਬਰ »

ਨਤੀਜਾ ਸ਼ਾਨਦਾਰ ਰਿਹਾ

ਬੰਗਾ, 17 ਜੂਨ (ਜਸਬੀਰ ਸਿੰਘ ਨੂਰਪੁਰ)-ਗੁਰੂ ਨਾਨਕ ਦੇਵ 'ਵਰਸਿਟੀ ਵਲੋਂ ਘੋਸ਼ਿਤ ਕੀਤੇ ਗਏ ਬੀ. ਐਸ. ਸੀ (ਨਾਨ-ਮੈਡੀਕਲ ਅਤੇ ਮੈਡੀਕਲ) ਸਮੈਸਟਰ ਪਹਿਲਾ ਦੇ ਨਤੀਜਿਆਂ ਵਿਚੋਂ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰ. ਡਾ. ਤਰਸੇਮ ...

ਪੂਰੀ ਖ਼ਬਰ »

ਪੋਲੀਟੈਕਨਿਕ ਦੇ ਸਿਵਲ ਵਿਭਾਗ ਦੇ ਤੀਸਰੇ ਸਮੈਸਟਰ 'ਚ ਪ੍ਰਮੋਦ ਕੁਮਾਰ ਤੇ ਪੰਜਵੇਂ ਸਮੈਸਟਰ 'ਚ ਧੀਰਜ ਕੁਮਾਰ ਰਹੇ ਅੱਵਲ

ਨਵਾਂਸ਼ਹਿਰ, 17 ਜੂਨ (ਗੁਰਬਖਸ਼ ਸਿੰਘ ਮਹੇ)- ਪੰਜਾਬ ਸਟੇਟ ਬੋਰਡ ਆਫ਼ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟਰੇਨਿੰਗ (ਪੀ.ਐੱਸ.ਬੀ.ਟੀ.ਈ.) ਦਾ ਕੇ.ਸੀ. ਪੋਲੀਟੈਕਨਿਕ ਕਾਲਜ ਦੇ ਸਿਵਲ ਇੰਜੀਨੀਅਰਿੰਗ (ਸੀ.ਵੀ.ਈ.) ਵਿਭਾਗ ਦਾ ਨਵੰਬਰ-ਦਸੰਬਰ 2020 ਦੇ ਨਤੀਜੇ ਐਲਾਨ ਕੀਤਾ ਗਿਆ | ...

ਪੂਰੀ ਖ਼ਬਰ »

ਤੇਲ ਦੀਆਂ ਕੀਮਤਾਂ ਦੇ ਵਾਧੇ ਨੇ ਲੋਕਾਂ ਦੇ ਬਜਟ ਨੂੰ ਵਿਗਾੜਿਆ-ਬਜੀਦਪੁਰ

ਔੜ, 17 ਜੂਨ (ਜਰਨੈਲ ਸਿੰਘ ਖੁਰਦ)- ਕੇਂਦਰ ਦੀ ਮੋਦੀ ਸਰਕਾਰ ਵਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਦਿਨ ਪ੍ਰਤੀ ਦਿਨ ਕੀਤੇ ਜਾ ਰਹੇ ਅਥਾਹ ਵਾਧੇ ਨਾਲ ਘਰੇਲੂ ਬਜਟ ਵਿਗੜ ਗਿਆ ਹੈ ਜਿਸ ਨਾਲ ਦੇਸ ਦੀ ਆਰਥਿਕਤਾ ਡਾਵਾਂ-ਡੋਲ ਹੋ ਗਈ ਹੈ | ਇਨ੍ਹਾਂ ਉਕਤ ਵਿਚਾਰਾਂ ...

ਪੂਰੀ ਖ਼ਬਰ »

ਗੁੱਜਰ ਭਵਨ ਬਲਾਚੌਰ ਵਿਖੇ ਪੁਲਿਸ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਸਬੰਧੀ ਕਲਾਸਾਂ 18 ਤੋਂ-ਪਿ੍ੰ: ਕਟਾਰੀਆ

ਬਲਾਚੌਰ, 17 ਜੂਨ (ਦੀਦਾਰ ਸਿੰਘ ਬਲਾਚੌਰੀਆ)- ਗੁੱਜਰ ਐਜੂਕੇਸ਼ਨ ਐਂਡ ਵੈੱਲਫੇਅਰ ਸੁਸਾਇਟੀ ਬਲਾਚੌਰ ਵੱਲੋਂ ਪੰਜਾਬ ਪੁਲਿਸ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਸਬੰਧੀ ਡਾ: ਡੀ.ਆਰ. ਭੂੰਬਲਾ ਯਾਦਗਾਰੀ ਗੁੱਜਰ ਭਵਨ ਮਹਿੰਦੀਪੁਰ ਬਲਾਚੌਰ ਵਿਖੇ 18 ਜੂਨ ਤੋਂ ਕਲਾਸਾਂ ਸ਼ੁਰੂ ...

ਪੂਰੀ ਖ਼ਬਰ »

ਡੇਰਾ ਭਰੋਮਜਾਰਾ ਵਿਖੇ ਭਗਤ ਰਵਿਦਾਸ ਜੋਤੀ ਜੋਤ ਦਿਵਸ ਨੂੰ ਸਮਰਪਿਤ ਸਮਾਗਮ

ਬਹਿਰਾਮ, 17 ਜੂਨ (ਨਛੱਤਰ ਸਿੰਘ ਬਹਿਰਾਮ)-ਭਗਤ ਰਵਿਦਾਸ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਡੇਰਾ ਸੰਤ ਮੇਲਾ ਰਾਮ ਭਰੋਮਜਾਰਾ ਵਿਖੇ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ:ਪੰਜਾਬ ਦੀ ਅਗਵਾਈ ਵਿਚ ਧਾਰਮਿਕ ਸਮਾਗਮ ...

ਪੂਰੀ ਖ਼ਬਰ »

ਸੂਬੇ ਦੇ ਲੋਕ ਪੰਜਾਬ 'ਚ 'ਆਪ' ਦੀ ਸਰਕਾਰ ਬਣਾਉਣ ਲਈ ਉਤਾਵਲੇ-ਬੀਬੀ ਕਟਾਰੀਆ

ਪੋਜੇਵਾਲ ਸਰਾਂ, 17 ਜੂਨ (ਰਮਨ ਭਾਟੀਆ)- ਆਮ ਆਦਮੀ ਪਾਰਟੀ ਮਹਿਲਾ ਵਿੰਗ ਦੇ ਸੂਬਾ ਮੀਤ ਪ੍ਰਧਾਨ ਬੀਬੀ ਸੰਤੋਸ਼ ਕਟਾਰੀਆ ਵਲੋਂ ਪਿੰਡ ਕੁੱਕੜ ਸੂਹਾ ਵਿਖੇ ਨੁੱਕੜ ਮੀਟਿੰਗ ਕੀਤੀ ਗਈ | ਇਸ ਮੌਕੇ ਬੀਬੀ ਸੰਤੋਸ਼ ਕਟਾਰੀਆ ਨੇ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਦੋਨੋਂ ਇੱਕੋ ...

ਪੂਰੀ ਖ਼ਬਰ »

ਔੜ 'ਚ ਰਾਜਾ ਸਾਹਿਬ ਦੇ ਅਸਥਾਨ 'ਤੇ ਸਰਬੱਤ ਦੇ ਭਲੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

ਔੜ, 17 ਜੂਨ (ਜਰਨੈਲ ਸਿੰਘ ਖੁਰਦ)- ਇੱਥੋਂ ਦੇ ਸਥਾਨਕ ਧਾਰਮਿਕ ਅਸਥਾਨ ਧੰਨ-ਧੰਨ 108 ਸ੍ਰੀ ਰਾਜਾ ਸਾਹਿਬ ਨਾਭ ਕੰਵਲ ਵਿਖੇ ਇੱਥੋਂ ਦੀ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਸਮੂਹ ਨਗਰ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਰਬੱਤ ਦੇ ਭਲੇ ਤੇ ਪਿੰਡ ਦੀ ਸੁੱਖ-ਸ਼ਾਂਤੀ ਨੂੰ ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਕਾਬੂ

ਨਵਾਂਸ਼ਹਿਰ, 17 ਜੂਨ (ਹਰਵਿੰਦਰ ਸਿੰਘ)-ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਏ.ਐੱਸ.ਆਈ. ਗੁਰਦੀਪ ਸਿੰਘ ਐਟੀਨਾਰਕੋਟਕ ਸੈੱਲ ...

ਪੂਰੀ ਖ਼ਬਰ »

ਮਾਲੇਵਾਲ ਸਕੂਲ ਦੇ ਧੀਰਜ ਕੁਮਾਰ ਨੂੰ ਐਨ.ਐਮ.ਐਮ.ਐੱਸ. ਦੀ ਪ੍ਰੀਖਿਆ 'ਚ ਵਜ਼ੀਫ਼ਾ ਹਾਸਿਲ ਕਰਨ 'ਤੇ ਕੀਤਾ ਸਨਮਾਨਿਤ

ਪੋਜੇਵਾਲ ਸਰਾਂ, 17 ਜੂਨ (ਨਵਾਂਗਰਾਈਾ)- ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ (ਐੱਸ. ਸੀ. ਈ. ਆਰ. ਟੀ.) ਪੰਜਾਬ ਵਲੋਂ ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ (ਐਨ. ਐਮ. ਐਮ. ਐੱਸ.) ਦੀ ਪ੍ਰੀਖਿਆ ਵਿਚ ਚੌਧਰੀ ਮੇਲਾ ਰਾਮ ਭੂੰਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ...

ਪੂਰੀ ਖ਼ਬਰ »

ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਈ ਸਰਬਸੰਮਤੀ ਨਾਲ ਚੋਣ

ਨਵਾਂਸ਼ਹਿਰ, 17 ਜੂਨ (ਪੱਤਰ ਪ੍ਰੇਰਕ)- ਪਿੰਡ ਸਲੋਹ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਹੈ | ਜਿਸ ਵਿਚ ਕੇਵਲ ਰਾਮ ਨੂੰ ਦੂਸਰੀ ਵਾਰ ਪ੍ਰਧਾਨ ਚੁਣਿਆ ਗਿਆ ਤੇ ਨਰੇਸ਼ ਕੁਮਾਰ ਭੱਟੀ ਨੂੰ ਤੀਸਰੀ ਵਾਰ ...

ਪੂਰੀ ਖ਼ਬਰ »

ਸਰਕਾਰ ਗ਼ਰੀਬਾਂ ਦੇ ਕਰਜ਼ੇ ਮੁਆਫ਼ ਕਰੇ-ਡਾ: ਜਗਨ ਨਾਥ

ਸੰਧਵਾਂ, 17 ਜੂਨ (ਪ੍ਰੇਮੀ ਸੰਧਵਾਂ)- ਆਮ ਆਦਮੀ ਪਾਰਟੀ ਦੇ ਸਾਬਕਾ ਬਲਾਕ ਆਗੂ ਡਾ: ਜਗਨ ਨਾਥ ਹੀਰਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਗਰੀਬਾਂ ਦੇ ਕਰਜ਼ੇ ਮੁਆਫ਼ ਕਰਨ ਦੇ ਕੀਤੇ ਗਏ ਐਲਾਨ ਦੇ ਬਾਵਜੂਦ ਵੀ ਅਜੇ ਤੱਕ ਕਰਜ਼ੇ ਮੁਆਫ਼ ਨਾ ਹੋਣ ਕਰਕੇ ਗਰੀਬ ਲੋਕ ਪੇ੍ਰਸ਼ਾਨੀ ...

ਪੂਰੀ ਖ਼ਬਰ »

ਪੀ.ਸੀ.ਪੀ.ਐਨ.ਡੀ.ਟੀ. ਐਕਟ ਬਾਰੇ ਲੋਕਾਂ ਨੂੰ ਕਰਵਾਇਆ ਜਾਣੂ

ਮੁਕੰਦਪੁਰ, 17 ਜੂਨ (ਦੇਸ ਰਾਜ ਬੰਗਾ)- ਰਾਜ ਵਿਚ ਲਿੰਗ ਅਨੁਪਾਤ 'ਚ ਸੁਧਾਰ ਲਿਆਉਣ ਅਤੇ ਕੰਨਿਆ ਭਰੂਣ ਹੱਤਿਆ ਨੂੰ ਰੋਕਣ ਲਈ ਐੱਸ.ਐਮ.ਓ. ਡਾ: ਰਵਿੰਦਰ ਸਿੰਘ ਦੀ ਨਿਗਰਾਨੀ ਹੇਠ ਸੀ.ਐੱਚ.ਸੀ. ਮੁਕੰਦਪੁਰ ਅਧੀਨ ਆਉਂਦੇ ਸਬ ਸੈਂਟਰ 'ਚ ਮਮਤਾ ਦਿਵਸ ਦੌਰਾਨ ਇਕ ਜਾਗਰੂਕਤਾ ...

ਪੂਰੀ ਖ਼ਬਰ »

ਨਸ਼ਾ ਮੁਕਤ ਭਾਰਤ ਸਿਰਜਣ ਲਈ ਜਾਗਰੂਕਤਾ ਕੈਂਪ

ਜਾਡਲਾ, 17 ਜੂਨ (ਬੱਲੀ)- ਲਾਗਲੇ ਪਿੰਡ ਮੀਰਪੁਰ ਜੱਟਾਂ ਵਿਖੇ ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਲੋਂ ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਲਾਏ ਜਾਗਰੂਕਤਾ ਕੈਂਪ ਨੂੰ ਸੰਬੋਧਨ ਕਰਦਿਆਂ ਪ੍ਰੋਜੈਕਟ ਨਿਰਦੇਸ਼ਕ ਚਮਨ ਲਾਲ, ਕੌਂਸਲਰ ਕਮਲਜੀਤ ...

ਪੂਰੀ ਖ਼ਬਰ »

ਪੁੰਨੂੰ ਮਜਾਰੀਆ ਜਸਵੀਰ ਸਿੰਘ ਸਿੰਘੂ ਬਾਰਡਰ ਸਾਈਕਲ 'ਤੇ ਪਹੁੰਚਿਆ 14 ਘੰਟੇ 'ਚ

ਨਵਾਂਸ਼ਹਿਰ, 17 ਜੂਨ (ਗੁਰਬਖਸ਼ ਸਿੰਘ ਮਹੇ)- ਜਦ ਹੌਂਸਲਾ ਤੂਫ਼ਾਨ ਬਣ ਜਾਵੇ ਤਾਂ ਉਸ ਦੇ ਰਾਹ ਵਿਚ ਨਾ ਤਾਂ ਉਮਰ ਅੜਿੱਕਾ ਬਣਦੀ ਹੈ ਅਤੇ ਨਾ ਹੀ ਕੁਝ ਹੋਰ | ਇਸ ਗਲ ਨੂੰ ਸੱਚ ਸਾਬਤ ਕੀਤਾ ਹੈ ਨਵਾਂਸ਼ਹਿਰ ਦੇ ਨਜ਼ਦੀਕੀ ਪਿੰਡ ਪੁੰਨੂੰ ਮਜਾਰਾ ਦੇ 52 ਸਾਲਾ ਜਸਵੀਰ ਸਿੰਘ ਨੇ | ...

ਪੂਰੀ ਖ਼ਬਰ »

ਗੁਰਦੁਆਰਾ ਮਾਤਾ ਗੁਜਰ ਕੌਰ ਜੀ ਵਿਖੇ ਸ਼ਰਧਾ ਨਾਲ ਮਨਾਇਆ ਗਿਆ ਸ਼ਹੀਦੀ ਪੁਰਬ

ਨਵਾਂਸ਼ਹਿਰ, 17 ਜੂਨ (ਹਰਵਿੰਦਰ ਸਿੰਘ)- ਗੁਰਦੁਆਰਾ ਧੰਨ-ਧੰਨ ਮਾਤਾ ਗੁਜਰ ਕੌਰ ਬੰਗਾ ਰੋਡ ਨੇੜੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਬੜੀ ਹੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਮਾਤਾ ਗੁਜਰ ਕੌਰ ਸ੍ਰੀ ਸੁਖਮਨੀ ...

ਪੂਰੀ ਖ਼ਬਰ »

ਐੱਚ.ਆਈ.ਵੀ. ਟੈਸਟਿੰਗ ਕੈਂਪ ਲਗਾਇਆ

ਨਵਾਂਸ਼ਹਿਰ, 17 ਜੂਨ (ਹਰਵਿੰਦਰ ਸਿੰਘ)-ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਐੱਸ.ਐਮ.ਓ. ਮੈਡਮ ਮਨਦੀਪ ਕਮਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੰਡੀਅਨ ਕੌਂਸਲ ਆਫ਼ ਸੋਸ਼ਲ ਵੈੱਲਫੇਅਰ ਦਫ਼ਤਰ ਨਵਾਂਸ਼ਹਿਰ ਵਿਖੇ ਐੱਚ.ਆਈ.ਵੀ. ਅਤੇ ਵੀ.ਡੀ.ਆਰ.ਐਲ. ...

ਪੂਰੀ ਖ਼ਬਰ »

ਸਿੱਖ ਨੈਸ਼ਨਲ ਕਾਲਜ ਦੀ ਵਿਦਿਆਰਥਣ ਇੰਦਰਪ੍ਰੀਤ ਕੌਰ ਰਹੀ ਪਹਿਲੇ ਸਥਾਨ 'ਤੇ

ਬੰਗਾ, 17 ਜੂਨ (ਜਸਬੀਰ ਸਿੰਘ ਨੂਰਪੁਰ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਲਾਨੇ ਬੀ.ਏ. ਸਮੈਸਟਰ ਪਹਿਲਾ ਦੇ ਨਤੀਜਿਆਂ 'ਚ ਸਿੱਖ ਨੈਸ਼ਨਲ ਕਾਲਜ ਬੰਗਾ ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰਸੀਪਲ ਡਾ: ਤਰਸੇਮ ਸਿੰਘ ਭਿੰਡਰ ਨੇ ਦੱਸਿਆ ਕਿ ਵਿਦਿਆਰਥਣ ...

ਪੂਰੀ ਖ਼ਬਰ »

ਲੈ: ਕਰਨਲ ਚੂਹੜ ਸਿੰਘ ਗੜ੍ਹੀ ਕਾਨੰੂਗੋਆਂ

ਬਲਾਚੌਰ-ਬਹੁਤ ਹੀ ਦੂਰ ਅੰਦੇਸ਼ੀ ਸੋਚ ਦੇ ਧਾਰਨੀ ਲੈਫ਼ਟੀਨੈਂਟ ਕਰਨਲ ਚੂਹੜ ਸਿੰਘ ਗੂੰਦੀ ਗੜ੍ਹੀ ਕਾਨੰੂਗੋਆਂ ਦਾ ਜਨਮ ਬਲਾਚੌਰ ਤਹਿਸੀਲ ਦੇ ਨਾਮਵਰ ਪਿੰਡ ਗੜ੍ਹੀ ਕਾਨੂੰਗੋਆ ਵਿਖੇ 15 ਸਤੰਬਰ 1945 ਨੂੰ ਪਿਤਾ ਸਵ. ਸੰਤਾਂ ਸਿੰਘ ਗੂੰਦੀ ਦੇ ਗ੍ਰਹਿ ਮਾਤਾ ਬੀਬੀ ਸੰਸਾਰ ...

ਪੂਰੀ ਖ਼ਬਰ »

ਗੁਰਦੁਆਰਾ ਨਿਰਮਲ ਬੁੰਗਾ ਪਠਲਾਵਾ ਵਿਖੇ ਸ਼ਹੀਦੀ ਪੁਰਬ ਸਮਾਗਮ

ਬੰਗਾ, 17 ਜੂਨ (ਕਰਮ ਲਧਾਣਾ)-ਨਿਰਮਲੇ ਸੰਤ ਮਹਾਂਪੁਰਸ਼ ਸੰਤ ਬਾਬਾ ਘਨੱਯਾ ਸਿੰਘ ਜੀ ਪਠਲਾਵਾ ਵਾਲਿਆਂ ਦੇ ਤਪ ਅਸਥਾਨ ਗੁ. ਨਿਰਮਲ ਬੁੰਗਾ ਪਠਲਾਵਾ ਵਿਖੇ ਮਹਾਂਪੁਰਸ਼ਾਂ ਦੀ ਅਗਵਾਈ ਵਿਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਇਆ ਗਿਆ | ...

ਪੂਰੀ ਖ਼ਬਰ »

ਲੇਖਕ ਸੰਤੋਖ ਜੱਸੀ ਵਲੋਂ ਲਿਖਤ ਪੁਸਤਕ ਲਾਇਬ੍ਰੇਰੀ ਨੂੰ ਭੇਟ

ਬਹਿਰਾਮ, 17 ਜੂਨ (ਨਛੱਤਰ ਸਿੰਘ ਬਹਿਰਾਮ) - ਡਾ. ਭੀਮ ਰਾਓ ਅੰਬੇਡਕਰ ਲਾਇਬ੍ਰੇਰੀ ਚੱਕ ਮੰਡੇਰ ਦਾ ਉਦਘਾਟਨ ਪ੍ਰਵੀਨ ਬੰਗਾ ਸਕੱਤਰ ਬਸਪਾ ਪੰਜਾਬ ਵਲੋਂ ਕੀਤਾ ਗਿਆ | ਇਸ ਮੌਕੇ ਬੰਗਾ ਨੇ ਕਿਹਾ ਕਿ ਸਾਨੂੰ ਡਾ. ਅੰਬੇਡਕਰ ਦੇ ਦਰਸਾਏ ਰਸਤੇ 'ਤੇ ਚੱਲਣ ਦੀ ਲੋੜ ਹੈ ਇਹ ਤਾਂ ਹੀ ...

ਪੂਰੀ ਖ਼ਬਰ »

ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਵਲੋਂ ਮੀਟਿੰਗ

ਨਵਾਂਸ਼ਹਿਰ, 17 ਜੂਨ (ਹਰਵਿੰਦਰ ਸਿੰਘ)- ਦੀ ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਅਹਿਮ ਮੀਟਿੰਗ ਪਰਮਿੰਦਰ ਕਲੇਰਾਂ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਉਨ੍ਹਾਂ ਕਿਹਾ ਕਿ ਸਭਾਵਾਂ ਲਈ ਬੁਝਾਰਤ ਬਣੀਆਂ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਫ਼ਾਰ ਵਿਮੈਨ ਦੀ ਵਿਦਿਆਰਥਣ ਜ਼ਿਲੇ੍ਹ 'ਚੋਂ ਅੱਵਲ

ਬੰਗਾ, 17 ਜੂਨ (ਜਸਬੀਰ ਸਿੰਘ ਨੂਰਪੁਰ) - ਗੁਰੂ ਨਾਨਕ ਕਾਲਜ ਫ਼ਾਰ ਵਿਮੈਨ ਬੰਗਾ ਦੇ ਪਿ੍ੰਸੀਪਲ ਡਾ. ਕੰਵਲਜੀਤ ਕੌਰ ਛੀਨਾ ਨੇ ਦੱਸਿਆ ਕਿ ਸਾਨੂੰ ਮਾਣ ਹੈ ਆਪਣੀਆਂ ਵਿਦਿਆਰਥਣਾਂ 'ਤੇ ਜਿਹੜੀਆਂ ਵੱਖੋ ਵੱਖਰੇ ਕੋਰਸਾਂ ਵਿਚ ਲਗਾਤਾਰ ਯੂਨੀਵਰਸਿਟੀ 'ਚੋਂ ਮੱਲ੍ਹਾਂ ਮਾਰ ...

ਪੂਰੀ ਖ਼ਬਰ »

ਕੋਵਿਡ ਮੁਕਤ ਰੁਤਬੇ ਵੱਲ ਤੇਜ਼ੀ ਨਾਲ ਵਧ ਰਹੇ ਨੇ ਸ਼ਹੀਦ ਭਗਤ ਸਿੰਘ ਨਗਰ ਦੇ ਕਦਮ-ਡਾ: ਗੁਰਦੀਪ ਸਿੰਘ ਕਪੂਰ

ਨਵਾਂਸ਼ਹਿਰ, 17 ਜੂਨ (ਗੁਰਬਖਸ਼ ਸਿੰਘ ਮਹੇ)- ਸਿਹਤ ਵਿਭਾਗ ਨੇ ਅੱਜ 1190 ਤੋਂ ਵੱਧ ਯੋਗ ਵਿਅਕਤੀਆਂ ਨੂੰ ਕੋਵਿਡ ਰੋਕੂ ਟੀਕੇ ਲਗਾਏ, ਜਿਸ ਨਾਲ ਜ਼ਿਲ੍ਹੇ ਵਿਚ ਯੋਗ ਵਿਅਕਤੀਆਂ ਨੂੰ ਦਿੱਤੀਆਂ ਗਈਆਂ ਵੈਕਸੀਨ ਦੀਆਂ ਖ਼ੁਰਾਕਾਂ ਦੀ ਗਿਣਤੀ 155400 ਨੂੰ ਪਾਰ ਕਰ ਗਈਆਂ ਹਨ | ਇਹ ...

ਪੂਰੀ ਖ਼ਬਰ »

ਪੋਲੀਟੈਕਨਿਕ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਤੀਸਰੇ ਸਮੈਸਟਰ 'ਚ ਅਜੈ ਕੁਮਾਰ ਅਤੇ ਪੰਜਵੇਂ ਸਮੈਸਟਰ 'ਚ ਨੀਰਜ ਰਿਹਾ ਅੱਵਲ

ਨਵਾਂਸ਼ਹਿਰ, 17 ਜੂਨ (ਗੁਰਬਖਸ਼ ਸਿੰਘ ਮਹੇ)- ਪੰਜਾਬ ਸਟੇਟ ਬੋਰਡ ਆਫ਼ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟਰੇਨਿੰਗ (ਪੀ.ਐੱਸ.ਬੀ.ਟੀ.ਈ.) ਦਾ ਕੇ.ਸੀ. ਪੋਲੀਟੈਕਨਿਕ ਕਾਲਜ ਦੇ ਮਕੈਨੀਕਲ ਇੰਜੀਨੀਅਰਿੰਗ (ਐਮ.ਈ.) ਵਿਭਾਗ ਦਾ ਨਵੰਬਰ ਦਸੰਬਰ 2020 ਦਾ ਤੀਸਰੇ ਅਤੇ ਪੰਜਵੇਂ ...

ਪੂਰੀ ਖ਼ਬਰ »

ਭਗਤ ਸਿੰਘ ਸੁਸਾਇਟੀ ਨੇ ਕੀਤੀ ਅਨਾਥ ਬੱਚਿਆਂ ਲਈ ਘਰ ਬਣਾਉਣ ਦੀ ਮੰਗ

ਬੰਗਾ, 17 ਜੂਨ (ਕਰਮ ਲਧਾਣਾ) - ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਦੇ ਚੇਅਰਮੈਨ ਕਮ ਸੈਸ਼ਨ ਜੱਜ ਕੰਵਲਜੀਤ ਬਾਜਵਾ ਵਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਬੱਚਿਆਂ ਨੂੰ ਭੀਖ ਮੰਗਣ ਤੋਂ ਬਚਾਉਣ ਦਾ ਨਿਰਦੇਸ਼ ਦੇਣਾ ਬੇਹੱਦ ਸ਼ਲਾਘਾਯੋਗ ਹੈ | ਇਸਦੇ ਲਾਲ ਹੀ ਉਹ ਅਗਰ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਨੂੰ ਚੱਲਦਾ ਕਰਨ ਲਈ ਲੋਕ ਉਤਾਵਲੇ-ਬਿ੍ਗੇਡੀਅਰ ਰਾਜ ਕੁਮਾਰ

ਰੈਲਮਾਜਰਾ, 17 ਜੂਨ (ਸੁਭਾਸ਼ ਟੌਂਸਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਤਹਿਤ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੀ ਮਜ਼ਬੂਤੀ ਲਈ ਸੀਨੀਅਰ ਅਕਾਲੀ ਆਗੂ ਬਿ੍ਗੇਡੀਅਰ ਰਾਜ ਕੁਮਾਰ ਵਲੋਂ ਇਲਾਕੇ ਵਿਚ ਲੋਕਾਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX