ਤਾਜਾ ਖ਼ਬਰਾਂ


ਭੈਣ ਨਾਲ ਸਮੂਹਿਕ ਜਬਰ ਜਨਾਹ ਕਰਨ ਵਾਲੇ ਤਿੰਨ ਭਰਾਵਾਂ ਖ਼ਿਲਾਫ਼ ਕੇਸ ਦਰਜ
. . .  35 minutes ago
ਲੁਧਿਆਣਾ, 29 ਜੁਲਾਈ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਸ਼ਿਮਲਾਪੁਰੀ ਇਲਾਕੇ 'ਚ ਨਾਬਾਲਗ ਭੈਣ ਨਾਲ ਸਮੂਹਿਕ ਜਬਰ ਜਨਾਹ ਕਰਨ ਵਾਲੇ ਤਿੰਨ...
ਪੰਜਾਬ 'ਚ 130 ਉਪ ਪੁਲਿਸ ਕਪਤਾਨਾਂ ਦੇ ਤਬਾਦਲੇ
. . .  47 minutes ago
ਲੁਧਿਆਣਾ, 29 ਜੁਲਾਈ (ਪਰਮਿੰਦਰ ਸਿੰਘ ਆਹੂਜਾ) - ਪੰਜਾਬ ਸਰਕਾਰ ਵਲੋਂ ਅੱਜ ਦੇਰ ਸ਼ਾਮ ਪੁਲਿਸ ਮਹਿਕਮੇ ਵਿਚ ਵੱਡੀ ਰੱਦੋਬਦਲ ਕਰਦਿਆਂ 130 ਉਪ ਪੁਲੀਸ ਕਪਤਾਨਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ...
ਪੰਜਾਬ ਰੋਡਵੇਜ਼/ਪਨ ਬੱਸ ਤੇ ਪੈਪਸੂ ਨੂੰ ਮਿਲੀ ਵੱਡੀ ਰਾਹਤ
. . .  about 1 hour ago
ਅੰਮ੍ਰਿਤਸਰ, 29 ਜੁਲਾਈ (ਗਗਨਦੀਪ ਸ਼ਰਮਾ) - ਕੈਪਟਨ ਸਰਕਾਰ ਵਲੋਂ ਔਰਤਾਂ ਦੀ ਫ਼ਰੀ ਬੱਸ ਸੇਵਾ ਸਕੀਮ ਦੇ ਕਰੀਬ 23 ਕਰੋੜ ਰੁਪਏ ਪਾਸ ਕਰਕੇ ਪੰਜਾਬ ਰੋਡਵੇਜ਼/ਪਨ ਬੱਸ ਤੇ ਪੈਪਸੂ ਨੂੰ ਵੱਡੀ ਰਾਹਤ ਦਿੱਤੀ ਹੈ। ਨਹੀਂ ਤਾਂ ਮਹਿਕਮੇ ਦੀ ਸਥਿਤੀ ਅਜਿਹੀ ਬਣ ਗਈ ਸੀ ਕਿ ਤਨਖ਼ਾਹਾਂ ਸਮੇਤ ਹੋਰ ਵਿਭਾਗੀ ਖ਼ਰਚੇ...
ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਕੱਲ੍ਹ 30 ਜੁਲਾਈ ਨੂੰ ਐਲਾਨਿਆ ਜਾਵੇਗਾ
. . .  about 2 hours ago
ਐੱਸ. ਏ. ਐੱਸ. ਨਗਰ, 29 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2021 ਦਾ ਨਤੀਜਾ ਕੱਲ੍ਹ 30 ਜੁਲਾਈ ਨੂੰ ਐਲਾਨਿਆ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਦੱਸਿਆ ਕਿ ਮਾਨਯੋਗ...
ਅੰਮ੍ਰਿਤਸਰ 'ਚ ਕੋਰੋਨਾ ਦੇ 3 ਨਵੇਂ ਮਾਮਲੇ ਆਏ ਸਾਹਮਣੇ
. . .  about 3 hours ago
ਅੰਮ੍ਰਿਤਸਰ, 29 ਜੁਲਾਈ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 3 ਨਵੇਂ ਮਾਮਲੇ ਸਾਹਮਣੇ ਆਏ ਹਨ...
ਮੈਡੀਕਲ ਵਿਦਿਆਰਥੀਆਂ ਲਈ ਕੇਂਦਰ ਸਰਕਾਰ ਦਾ ਵੱਡਾ ਐਲਾਨ
. . .  about 3 hours ago
ਨਵੀਂ ਦਿੱਲੀ, 29 ਜੁਲਾਈ - ਕੇਂਦਰ ਸਰਕਾਰ ਵਲੋਂ ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਲਈ ਮੈਡੀਕਲ ਅਤੇ ਡੈਂਟਲ ਕੋਰਸ ...
ਨਵੀਂ ਸਿੱਖਿਆ ਨੀਤੀ ਨੂੰ ਇੱਕ ਸਾਲ ਹੋਇਆ ਪੂਰਾ
. . .  about 3 hours ago
ਨਵੀਂ ਦਿੱਲੀ, 29 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਨਵੀਂ ਸਿੱਖਿਆ ਨੀਤੀ ਦੇ ਇੱਕ ਸਾਲ ਪੂਰੇ ਹੋਣ 'ਤੇ ਵਧਾਈ ਦਿੱਤੀ ਗਈ...
ਸ੍ਰੀ ਮੁਕਤਸਰ ਸਾਹਿਬ ਦੇ ਮਨਹਰ ਬਾਂਸਲ ਨੇ ਕਾਮਨ ਲਾਅ ਦਾਖ਼ਲਾ ਪ੍ਰੀਖਿਆ 'ਚੋਂ ਦੇਸ਼ ਭਰ ਵਿਚੋਂ ਪਹਿਲਾ ਸਥਾਨ ਕੀਤਾ ਹਾਸਲ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 29 ਜੁਲਾਈ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਦੇ ਉੱਘੇ ਡਾਕਟਰ ਮਦਨ ਮੋਹਨ ਬਾਂਸਲ ਦੇ ਹੋਣਹਾਰ ਬੇਟੇ ਮਨਹਰ...
ਬੀਬੀ ਜਗੀਰ ਕੌਰ ਤੇ ਹੋਰਨਾਂ ਵਲੋਂ ਜਥੇਦਾਰ ਤਲਵੰਡੀ ਦੀ ਧਰਮ ਪਤਨੀ ਦੇ ਚਲਾਣੇ 'ਤੇ ਦੁੱਖ ਪ੍ਰਗਟ
. . .  about 4 hours ago
ਅੰਮ੍ਰਿਤਸਰ, 29 ਜੁਲਾਈ (ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ...
ਸੜਕ ਕਿਨਾਰੇ 30 ਸਾਲਾ ਨੌਜਵਾਨ ਦੀ ਭੇਦਭਰੀ ਹਾਲਤ 'ਚ ਲਾਸ਼ ਮਿਲੀ
. . .  about 4 hours ago
ਕੋਟਫ਼ਤੂਹੀ, 29 ਜੁਲਾਈ (ਅਵਤਾਰ ਸਿੰਘ ਅਟਵਾਲ) - ਨਜ਼ਦੀਕੀ ਪਿੰਡ ਐਮਾ ਜੱਟਾ ਦੇ ਬਿਸਤ ਦੁਆਬ ਨਹਿਰ ਵਾਲੀ ਸੜਕ ਦੇ ਦੂਸਰੇ ਕਿਨਾਰੇ ਇੱਕ 30 ਸਾਲਾ...
ਮੁੱਕੇਬਾਜ਼ੀ ਵਿਚ ਮੈਰੀ ਕੌਮ ਦੀ ਹਾਰ, ਕੋਲੰਬੀਆ ਦੀ ਮੁੱਕੇਬਾਜ਼ ਇੰਗ੍ਰੇਟ ਵੈਲੈਂਸੀਆ ਤੋਂ 3-2 ਨਾਲ ਮਿਲੀ ਹਾਰ
. . .  about 4 hours ago
ਟੋਕੀਓ, 29 ਜੁਲਾਈ - ਮੁੱਕੇਬਾਜ਼ੀ ਵਿਚ ਮੈਰੀ ਕੌਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ...
ਮੋਗਾ ਵਿਚ ਬਲੈਰੋ ਤੇ ਬੱਸ ਦੀ ਟੱਕਰ
. . .  about 4 hours ago
ਮੋਗਾ, 29 ਜੁਲਾਈ (ਗੁਰਤੇਜ ਸਿੰਘ ਬੱਬੀ) - ਮੋਗਾ - ਫ਼ਿਰੋਜ਼ਪੁਰ ਰੋਡ 'ਤੇ ਬਲੈਰੋ ਗੱਡੀ ਅਤੇ ਪੰਜਾਬ ਰੋਡਵੇਜ਼ ਦੀ ਬੱਸ ਦੀ ਟੱਕਰ...
ਸ਼ਾਹਿਦ ਕਾਸਮ ਸੁਮਰਾ ਦੀ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰੀ
. . .  about 5 hours ago
ਨਵੀਂ ਦਿੱਲੀ, 29 ਜੁਲਾਈ - ਏ.ਟੀ.ਐੱਸ.(ਅੱਤਵਾਦ ਵਿਰੋਧੀ ਸਕੂਐਡ) ਨੇ 2500 ਕਰੋੜ ਰੁਪਏ ਤੋਂ ਵੱਧ ਦੀ 530 ਕਿੱਲੋਗਰਾਮ ਹੈਰੋਇਨ ਦੇ ...
ਕੈਪਟਨ ਵਿਧਾਨਸਭਾ ਦਾ ਸੈਸ਼ਨ ਬੁਲਾ ਕੇ ਬਿਜਲੀ ਸਮਝੌਤੇ ਕਰਨ ਰੱਦ - ਆਪ
. . .  about 5 hours ago
ਚੰਡੀਗੜ੍ਹ, 29 ਜੁਲਾਈ (ਅਜੀਤ ਬਿਊਰੋ) - ਆਪ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਗਏ ਬਿਜਲੀ ਸਮਝੌਤਿਆਂ ਕਾਰਨ...
ਲੋਕ ਸਭਾ ਦੀ ਕਾਰਵਾਈ ਮੁਲਤਵੀ
. . .  about 5 hours ago
ਨਵੀਂ ਦਿੱਲੀ, 29 ਜੁਲਾਈ - ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਵਿਰੋਧ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ...
ਜਲੰਧਰ: ਕਾਂਗਰਸ ਭਵਨ ਵਿਖੇ ਜ਼ਿਲ੍ਹਾ ਕਪੂਰਥਲਾ ਦੇ ਆਗੂਆਂ ਅਤੇ ਵਰਕਰਾਂ ਨਾਲ ਸਿੱਧੂ ਕਰਨਗੇ 3 ਵਜੇ ਵਰਕਰ ਮਿਲਣੀ
. . .  about 5 hours ago
ਜਲੰਧਰ, 29 ਜੁਲਾਈ - ਨਵਜੋਤ ਸਿੰਘ ਸਿੱਧੂ ਜਲੰਧਰ ਦੇ ਕਾਂਗਰਸ ਭਵਨ....
ਲੋਕ ਸਭਾ 'ਚ ਜਾਰੀ ਰਹੇਗਾ ਰੇੜਕਾ, ਸਰਕਾਰ ਤੇ ਵਿਰੋਧੀ ਧਿਰਾਂ ਦੀ ਨਹੀਂ ਬਣੀ ਗੱਲ
. . .  about 5 hours ago
ਨਵੀਂ ਦਿੱਲੀ, 29 ਜੁਲਾਈ(ਉਪਮਾ ਡਾਗਾ) - ਲੋਕ ਸਭਾ ਵਿਚ ਜਾਰੀ ਰਹੇਗਾ ...
ਨਾਰੀਅਲ ਵਿਕਾਸ ਬੋਰਡ (ਸੋਧ) ਬਿੱਲ 2021 ਵੀ ਰਾਜ ਸਭਾ 'ਚ ਪਾਸ
. . .  about 5 hours ago
ਨਵੀਂ ਦਿੱਲੀ, 29 ਜੁਲਾਈ - ਨਾਰੀਅਲ ਵਿਕਾਸ ਬੋਰਡ (ਸੋਧ) ਬਿੱਲ ...
ਸੁਖਬੀਰ ਸਿੰਘ ਬਾਦਲ ਵਲੋਂ ਯੂਥ ਵਰਕਰਾਂ ਨਾਲ ਮੀਟਿੰਗ
. . .  about 6 hours ago
ਸ੍ਰੀ ਮੁਕਤਸਰ ਸਾਹਿਬ, 29 ਜੁਲਾਈ (ਰਣਜੀਤ ਸਿੰਘ ਢਿੱਲੋਂ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦੁਪਹਿਰ ਸਮੇਂ ਆਪਣੇ ਗ੍ਰਹਿ ਪਿੰਡ...
ਮਮਤਾ ਬੈਨਰਜੀ ਦੀ ਨਿਤਿਨ ਗਡਕਰੀ ਨਾਲ ਮੁਲਾਕਾਤ
. . .  about 6 hours ago
ਨਵੀਂ ਦਿੱਲੀ, 29 ਜੁਲਾਈ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀ.ਐਮ.ਸੀ. ਨੇਤਾ ਮਮਤਾ ਬੈਨਰਜੀ ਕੇਂਦਰੀ ਮੰਤਰੀ ਨਿਤਿਨ ...
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਆਲਮਗੜ੍ਹ ਚੌਕ 'ਤੇ ਲਾਇਆ ਧਰਨਾ
. . .  about 6 hours ago
ਅਬੋਹਰ, 29 ਜੁਲਾਈ (ਸੰਦੀਪ ਸੋਖਲ) - ਅਬੋਹਰ ਗੰਗਾਨਗਰ ਰੋਡ ਪਿੰਡ ਆਲਮਗੜ੍ਹ ਚੌਕ 'ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ...
ਆਸ਼ਾ ਵਰਕਰਾਂ ਵਲੋਂ ਲੁਧਿਆਣਾ ਦੇ ਡੀ.ਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ, ਜੰਮ ਕੇ ਕੀਤੀ ਨਾਅਰੇਬਾਜ਼ੀ
. . .  about 7 hours ago
ਲੁਧਿਆਣਾ, 29 ਜੁਲਾਈ (ਰੁਪੇਸ਼ ਕੁਮਾਰ) - ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਆਸ਼ਾ ਵਰਕਰਾਂ ਵਲੋਂ ਲੁਧਿਆਣਾ ਦੇ ਡੀ.ਸੀ. ਦਫ਼ਤਰ ਦੇ...
ਸੁਖਬੀਰ ਸਿੰਘ ਬਾਦਲ ਵਲੋਂ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਧਰਮ-ਪਤਨੀ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ
. . .  about 7 hours ago
ਚੰਡੀਗੜ੍ਹ, 29 ਜੁਲਾਈ (ਅਜੀਤ ਬਿਊਰੋ) - ਸ਼੍ਰੋਮਣੀ ਅਕਾਲੀ ਦਲ (ਬ ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ...
ਜਲੰਧਰ ਦੇ ਕਾਂਗਰਸ ਭਵਨ ਪਹੁੰਚੇ ਨਵਜੋਤ ਸਿੰਘ ਸਿੱਧੂ
. . .  about 6 hours ago
ਜਲੰਧਰ, 29 ਜੁਲਾਈ - ਜਲੰਧਰ ਦੇ ਕਾਂਗਰਸ ਭਵਨ ਪਹੁੰਚੇ ਨਵਜੋਤ ਸਿੰਘ...
ਬਗਦਾਦ ਵਿਚ ਅਮਰੀਕੀ ਦੂਤਾਵਾਸ ਦੇ ਨੇੜੇ ਦਾਗੇ ਗਏ ਦੋ ਰਾਕੇਟ
. . .  about 7 hours ago
ਬਗਦਾਦ (ਇਰਾਕ ), 29 ਜੁਲਾਈ - ਇਰਾਕ ਦੀ ਰਾਜਧਾਨੀ ਬਗਦਾਦ ਵਿਚ ਅਮਰੀਕੀ ਦੂਤਾਵਾਸ ਦੇ ਨੇੜੇ ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 4 ਹਾੜ ਸੰਮਤ 553
ਿਵਚਾਰ ਪ੍ਰਵਾਹ: ਦੋਸਤੀ ਅਜਿਹੀ ਸੁਨਹਿਰੀ ਤੰਦ ਹੈ, ਜਿਸ ਵਿਚ ਦੁਨੀਆ ਦੇ ਦਿਲ ਪਰੋਏ ਜਾ ਸਕਦੇ ਹਨ। -ਜੌਨ ਐਵਲਿਨ

ਅੰਮ੍ਰਿਤਸਰ

ਨਾਜਾਇਜ਼ ਕਬਜ਼ਿਆਂ 'ਤੇ ਟ੍ਰੈਫ਼ਿਕ ਪੁਲਿਸ ਤੇ ਅਸਟੇਟ ਵਿਭਾਗ ਦੀ ਸਾਂਝੀ ਕਾਰਵਾਈ

ਅੰਮਿ੍ਤਸਰ, 17 ਜੂਨ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਅਸਟੇਟ ਵਿਭਾਗ ਤੇ ਟਰੈਫਿਕ ਪੁਲਿਸ ਵਲੋਂ ਸਾਂਝੇ ਤੌਰ 'ਤੇ ਕਾਰਵਾਈ ਕਰਕੇ ਦੁਕਾਨਦਾਰਾਂ ਵਲੋਂ ਸੜਕਾਂ ਦੀ ਜਗ੍ਹਾ 'ਤੇ ਆਪਣਾ ਸਾਮਾਨ ਰੱਖ ਕੇ ਕੀਤੇ ਨਾਜਾਇਜ਼ ਕਬਜ਼ੇ ਉਨ੍ਹਾਂ ਦਾ ਸਾਮਾਨ ਕਬਜ਼ੇ 'ਚ ਲੈ ਕੇ ਛੁਡਾਏ ਗਏ | ਟਰੈਫਿਕ ਇੰਚਾਰਜ਼ ਮੈਡਮ ਕੁਲਦੀਪ ਕੌਰ ਤੇ ਅਸਟੇਟ ਅਫ਼ਸਰ ਧਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਦੋਵੇਂ ਵਿਭਾਗਾਂ ਦੇ ਮੁਲਾਜ਼ਮਾਂ ਵਲੋਂ ਸਾਂਝੇ ਤੌਰ 'ਤੇ ਕਾਰਵਾਈ ਕੀਤੀ | ਰੇਲਵੇ ਰੋਡ ਤੇ ਕਚਹਿਰੀ ਰੋਡ 'ਤੇ ਸਥਿਤ ਦੁਕਾਨਾਂ ਵਾਲਿਆਂ ਵਲੋਂ ਆਪਣੀਆਂ ਦੁਕਾਨਾਂ ਦੇ ਅੱਗੇ ਸੜਕ ਦੀ ਸਰਕਾਰੀ ਜਗ੍ਹਾ 'ਤੇ ਆਪਣਾ ਸਾਮਾਨ ਰੱਖ ਕੇ ਨਾਜਾਇਜ਼ ਕਬਜ਼ੇ ਕੀਤੇ ਗਏ ਜਿਸ ਨਾਲ ਇਸ ਖੇਤਰ 'ਚ ਆਵਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੁੰਦੀ ਸੀ ਤੇ ਅਕਸਰ ਹੀ ਇਥੇ ਜਾਮ ਲੱਗਦੇ ਸਨ | ਇਸ ਸਬੰਧੀ ਇਨ੍ਹਾਂ ਵਿਭਾਗਾਂ ਕੋਲ ਕਈ ਵਾਰ ਸ਼ਿਕਾਇਤਾਂ ਵੀ ਆ ਚੁੱਕੀਆਂ ਸਨ | ਅੱਜ ਪੁਲਿਸ ਤੇ ਨਿਗਮ ਮੁਲਾਜ਼ਮਾਂ ਨੇ ਸਾਂਝੀ ਕਾਰਵਾਈ ਕਰਕੇ ਸਰਕਾਰੀ ਜਗ੍ਹਾ 'ਤੇ ਦੁਕਾਨਦਾਰਾਂ ਦਾ ਪਿਆ ਸਾਮਾਨ ਆਪਣੇ ਕਬਜ਼ੇ 'ਚ ਲੈ ਕੇ ਨਾਜਾਇਜ਼ ਕਬਜ਼ੇ ਛੁਡਾਏ |

ਸਿਆਸੀ ਸ਼ਹਿ 'ਤੇ ਟਿੱਚ ਜਾਣਦੇ ਹਨ ਨਗਰ ਨਿਗਮ ਨੂੰ ਪਾਰਕਿੰਗਾਂ ਵਾਲੇ

ਅੰਮਿ੍ਤਸਰ, 17 ਜੂਨ (ਹਰਮਿੰਦਰ ਸਿੰਘ)-ਨਗਰ ਨਿਗਮ ਅੰਮਿ੍ਤਸਰ ਦੇ ਅਧੀਨ ਆਉਂਦੀਆਂ 6 ਸਭ ਮਹਿੰਗੀਆਂ ਪਾਰਕਿੰਗਾਂ 'ਚੋਂ ਇਕ ਪਾਰਕਿੰਗ ਦਾ ਕਬਜ਼ਾ ਨਿਗਮ ਨੇ ਲੈ ਲਿਆ ਹੈ ਜਦੋਂ ਕਿ ਪੰਜ ਹੋਰ ਪਾਰਕਿੰਗਾਂ ਨੂੰ ਸਿਆਸੀ ਸ਼ਹਿ 'ਤੇ ਚੱਲਣ ਵਾਲੇ ਪਾਰਕਿੰਗ ਮਾਫ਼ੀਆ ਵਲੋਂ ...

ਪੂਰੀ ਖ਼ਬਰ »

ਨਿੱਜੀ ਹਸਪਤਾਲਾਂ 'ਚ ਮੁਫ਼ਤ ਲਗੇਗਾ ਹੈਪੇਟਾਈਟਸ ਦਾ ਟੀਕਾ

ਅੰਮਿ੍ਤਸਰ, 17 ਜੂਨ (ਰੇਸ਼ਮ ਸਿੰਘ)-ਭਾਵੇਂ ਕਿ ਸਾਰੇ ਸਰਕਾਰੀ ਹਸਪਤਾਲਾਂ 'ਚ ਗਰਭਵਤੀ ਔਰਤਾਂ ਨੂੰ ਲਗਣ ਵਾਲਾ ਹੈਪੇਟਾਈਟਸ ਟੀਕਾ ਪਹਿਲਾਂ ਹੀ ਮੁਫ਼ਤ ਹੈ ਪਰ ਹੁਣ ਇਹ ਨਿੱਜੀ ਹਸਪਤਾਲਾਂ 'ਚ ਵੀ ਬਿਲਕੁਲ ਮੁਫ਼ਤ ਹੋਵੇਗਾ | ਅਜੇ ਤੱਕ ਇਹ ਨਿੱਜੀ ਹਸਪਤਾਲਾਂ ਵਲੋਂ ਨਹੀਂ ...

ਪੂਰੀ ਖ਼ਬਰ »

ਜ਼ਿਲ੍ਹਾ ਖ਼ਜ਼ਾਨਾ ਕਰਮਚਾਰੀਆਂ ਵਲੋਂ ਸਰਕਾਰ ਖ਼ਿਲਾਫ਼ ਰੈਲੀ

ਅੰਮਿ੍ਤਸਰ, 17 ਜੂਨ (ਰੇਸ਼ਮ ਸਿੰਘ)-ਜ਼ਿਲ੍ਹਾ ਖ਼ਜਾਨਾ ਕਰਮਚਾਰੀਆਂ ਨੇ ਵੀ ਅੱਜ ਆਪਣੀਆਂ ਮੰਗਾਂ ਸਬੰਧੀ ਇਥੇ ਜ਼ਿਲ੍ਹਾ ਕਚਿਹਰੀਆਂ ਸਥਿਤ ਆਪਣੇ ਦਫ਼ਤਰ ਦੇ ਬਾਹਰ ਮਨਜਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ | ਸ: ਸੰਧੂ ਨੇ ਦੱਸਿਆ ਕਿ ਸਰਕਾਰ ...

ਪੂਰੀ ਖ਼ਬਰ »

ਮਾਝੇ ਦੀਆਂ ਕਈ ਤਹਿਸੀਲਾਂ ਹਨ ਤਹਿਸੀਲਦਾਰਾਂ ਤੋਂ ਸੱਖਣੀਆਂ

ਅੰਮਿ੍ਤਸਰ, 17 ਜੂਨ (ਰੇਸ਼ਮ ਸਿੰਘ)-ਸਰਕਾਰ ਦੇ ਮਾਲ ਵਿਭਾਗ 'ਚ ਇਸ ਵੇਲੇ ਤਹਿਸੀਲਦਾਰਾਂ ਦੀ ਬਹੁਤਾਤ ਹੋਣ ਦੇ ਬਾਵਜੂਦ ਵੀ ਮਾਝੇ ਦੀਆਂ ਕਈ ਤਹਿਸੀਲਾਂ ਤਹਿਸੀਲਦਾਰਾਂ ਤੋਂ ਸਖਣੀਆਂ ਪਈਆਂ ਹਨ ਜਿਸ ਕਾਰਨ ਤਹਿਸੀਲਦਾਰਾਂ ਦੇ ਕਈ ਅਹੁਦੇ ਲੰਬੇਂ ਸਮੇਂ ਤੋਂ ਖਾਲੀ ਪਏ ਹਨ ਪਰ ...

ਪੂਰੀ ਖ਼ਬਰ »

ਹੋਟਲ ਦੇ ਮਾਲਕ ਵਲੋਂ ਖ਼ੁਦਕੁਸ਼ੀ

ਅੰਮਿ੍ਤਸਰ, 17 ਜੂਨ (ਰੇਸ਼ਮ ਸਿੰਘ)-ਥਾਣਾ ਬੀ ਡਵੀਜ਼ਨ ਅਧੀਨ ਪੈਂਦੇ ਇਲਾਕੇ 'ਚ ਸਥਿਤ ਇਕ ਹੋਟਲ ਦੇ ਮਾਲਕ ਵਲੋਂ ਅੱਜ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਗਈ ਹੈ | ਉਸ ਵਲੋਂ ਕੀਤੀ ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ | ਮਿ੍ਤਕ ਦੀ ਸ਼ਨਾਖਤ ਸੰਜੀਵ ਬਿੰਦਰਾ ...

ਪੂਰੀ ਖ਼ਬਰ »

ਕਰਾਚੀ ਦੀ ਕੇਂਦਰੀ ਜੇਲ੍ਹ 'ਚ ਐਮ. ਕਿਓ. ਐਮ. ਦੇ ਕਾਰਕੁੰਨ ਸ਼ਾਹਿਦ ਅਜ਼ੀਜ਼ ਦੀ ਮੌਤ

ਅੰਮਿ੍ਤਸਰ, 17 ਜੂਨ (ਸੁਰਿੰਦਰ ਕੋਛੜ)-ਮੁਤਹਿਦਾ ਕੌਮੀ ਮੂਵਮੈਂਟ (ਐਮ. ਕਿਓ. ਐਮ.) ਦੇ ਕਾਰਕੁਨ ਸ਼ਾਹਿਦ ਅਜ਼ੀਜ਼ ਦੀ ਕਰਾਚੀ ਸੈਂਟਰਲ ਜੇਲ੍ਹ 'ਚ ਮੌਤ ਹੋ ਗਈ ਹੈ | ਜੇਲ੍ਹ ਅਧਿਕਾਰੀਆਂ 'ਤੇ ਸ਼ਾਹਿਦ 'ਤੇ ਤਸ਼ੱਦਦ ਕੀਤੇ ਜਾਣ ਦਾ ਇਲਜ਼ਾਮ ਲਗਾਇਆ ਗਿਆ ਹੈ | ਦੱਸਿਆ ਜਾ ਰਿਹਾ ਹੈ ...

ਪੂਰੀ ਖ਼ਬਰ »

ਟ੍ਰੈਫ਼ਿਕ ਪ੍ਰਬੰਧ ਤੇ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣ ਸਬੰਧੀ ਪੰਜਾਬ ਪੁਲਿਸ ਤੇ ਯੂਨੀਵਰਸਿਟੀ ਵਿਚਕਾਰ ਸਮਝੌਤਾ ਸਹੀਬੰਦ

ਅੰਮਿ੍ਤਸਰ, 17 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਸਮਾਜ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪੰਜਾਬ ਪੁਲਿਸ ਨਾਲ ਇਕ ਅਹਿਮ ਸਮਝੌਤਾ ਕੀਤਾ ਹੈ ਜਿਸ ਤਹਿਤ ਵਧ ਰਹੇ ਟ੍ਰੈਫਿਕ ਸਮੱਸਿਆ ਦਾ ਹੱਲ ਤੇ ਪ੍ਰਬੰਧਨ ਤੇ ਸੜਕ ...

ਪੂਰੀ ਖ਼ਬਰ »

ਕੋਰੋਨਾ ਦੇ ਅੱਜ ਮਿਲੇ 46 ਮਾਮਲੇ- ਔਰਤ ਸਮੇਤ 2 ਮਰੀਜ਼ਾਂ ਦੀ ਮੌਤ

ਅੰਮਿ੍ਤਸਰ, 17 ਜੂਨ (ਰੇਸ਼ਮ ਸਿੰਘ)-ਕੋਰੋਨਾ ਦੇ ਲਗਾਤਾਰ ਹੇਠਾਂ ਡਿੱਗ ਰਹੇ ਅੰਕੜਿਆਂ ਦੌਰਾਨ ਅੱਜ ਜ਼ਿਲ੍ਹੇ ਭਰ 'ਚ ਕੇਵਲ 46 ਨਵੇਂ ਮਾਮਲੇ ਹੀ ਪਾਜ਼ੀਟਿਵ ਮਿਲੇ ਹਨ ਜਦੋਂ ਕਿ ਕੋਰੋਨਾ ਮੁਕਤ ਹੋ ਕੇ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਤਿਗਣੀ ਤੋਂ ਵੀ ਵੱਧ 157 ਹੈ | ਇਸ ...

ਪੂਰੀ ਖ਼ਬਰ »

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵਲੋਂ ਸਟਿੱਕਰ ਮੁਹਿੰਮ ਦਾ ਆਗਾਜ਼

ਅੰਮਿ੍ਤਸਰ, 17 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅੰਮਿ੍ਤਸਰ ਵਲੋਂ ਸਥਾਨਕ ਰਣਜੀਤ ਐਵੀਨਿਊ ਦੁਸਹਿਰਾ ਗਰਾਉਂਡ ਵਿਖੇ ਜਥੇਬੰਦੀ ਦਾ ਸਟਿੱਕਰ ਜਾਰੀ ਕੀਤਾ ਗਿਆ ਤੇ ਗੱਡੀਆਂ ਉੱਪਰ ਲਗਾ ਕਿ ਜ਼ਿਲ੍ਹੇ 'ਚ ਇਸ ਮੁਹਿੰਮ ਦਾ ਆਗਾਜ਼ ...

ਪੂਰੀ ਖ਼ਬਰ »

ਪਿੰਡ ਵਾਸੀਆਂ ਨੇ ਆਰੰਭੀ ਸ਼ੇਰ-ਏ-ਪੰਜਾਬ ਨਾਲ ਸਬੰਧਿਤ ਇਤਿਹਾਸਕ ਬੁਰਜ ਦੀ ਉਸਾਰੀ

ਅੰਮਿ੍ਤਸਰ, 17 ਜੂਨ (ਸੁਰਿੰਦਰ ਕੋਛੜ)-ਖੰਡਰ 'ਚ ਤਬਦੀਲ ਹੋ ਚੁੱਕੇ ਸਰਹੱਦੀ ਪਿੰਡ ਵਣੀਏਕੇ ਵਿਚਲੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਿਤ 12 ਨੁੱਕਰੀ ਢਾਈ ਮੰਜ਼ਲਾਂ ਇਤਿਹਾਸਕ ਬੁਰਜ ਦੇ ਰੱਖ-ਰਖਾਅ ਤੇ ਨਵ-ਉਸਾਰੀ ਨੂੰ ਸੂਬਾ ਤੇ ਕੇਂਦਰ ਸਰਕਾਰ ਦੇ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਦੇ ਵਿਦਿਆਰਥੀ ਨੇ 'ਵਰਸਿਟੀ 'ਚੋਂ ਹਾਸਲ ਕੀਤਾ ਪਹਿਲਾ ਸਥਾਨ ਹਾਸਲ

ਅੰਮਿ੍ਤਸਰ, 17 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਗਏ ਨਤੀਜਿਆਂ 'ਚ ਡੀ. ਏ. ਵੀ. ਕਾਲਜ ਦੇ ਹੋਣਹਾਰ ਵਿਦਿਆਰਥੀ ਮਾਨਿਕ ਸਰੀਨ ਨੇ ਐਮ. ਐਸ. ਸੀ. ਗਣਿਤ ਤੀਜੇ ਸਮੈਸਟਰ 'ਚ 433 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਇਸ ...

ਪੂਰੀ ਖ਼ਬਰ »

ਬੀ.ਬੀ.ਕੇ ਡੀ.ਏ.ਵੀ ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਐਨ.ਸੀ.ਸੀ. 'ਚ ਲੈਫ਼ਟੀਨੈਂਟ ਰੈਂਕ ਨਾਲ ਸਨਮਾਨਿਤ

ਅੰਮਿ੍ਤਸਰ, 17 ਜੂਨ (ਗਗਨਦੀਪ ਸ਼ਰਮਾ)-ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁਮੈਨ ਦੇ ਸਰੀਰਕ ਸਿੱਖਿਆ ਵਿਭਾਗ ਦੇ ਪ੍ਰੋਫੈਸਰ ਅਮਨਦੀਪ ਕੌਰ ਨੂੰ ਅੰਡਰ ਵੰਨ ਪੰਜਾਬ ਗਰਲਜ਼ ਬਟਾਲੀਅਨ, ਐਨ.ਸੀ.ਸੀ, ਅੰਮਿ੍ਤਸਰ ਵਲੋਂ ਐਨ.ਸੀ.ਸੀ 'ਚ ਲੈਫ਼ਟੀਨੈਂਟ ਰੈਂਕ ਦੀ ਉਪਾਧੀ ਨਾਲ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਦੀ ਵਿਦਿਆਰਥਣ ਨੇ ਪ੍ਰੀਖਿਆ 'ਚ ਸਥਾਨ ਹਾਸਲ ਕੀਤਾ

ਅੰਮਿ੍ਤਸਰ, 17 ਜੂਨ (ਜੱਸ)-ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਕਾਰਜਸ਼ੀਲ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਦੀ ਵਿਦਿਆਰਥਣ ਵੀਨਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਗਏ ਬੀ. ਸੀ. ਏ. ਸਮੈਸਟਰ 5ਵਾਂ ਦੇ ਨਤੀਜਿਆਂ 'ਚ ਜ਼ਿਲ੍ਹੇ 'ਚ ਪਹਿਲਾ ਸਥਾਨ ...

ਪੂਰੀ ਖ਼ਬਰ »

ਡਾ. ਵੇਰਕਾ ਦਾ ਯੂਥ ਅਕਾਲੀ ਵਰਕਰਾਂ ਵਲੋਂ ਸਨਮਾਨ

ਛੇਹਰਟਾ, 17 ਜੂਨ (ਵਡਾਲੀ)-ਵਿਧਾਨ ਸਭਾ ਹਲਕਾ ਪੱਛਮੀ ਦੇ ਅਧੀਨ ਪੈਂਦੀ ਵਾਰਡ ਨੰਬਰ 82 ਦੇ ਇੰਚਾਰਜ ਅਰਵੀਨ ਕੁਮਾਰ ਭਕਨਾ ਦੀ ਅਗਵਾਈ ਹੇਠ ਯੂਥ ਆਗੂ ਅਮਨ ਮਨਕੋਟੀਆ ਦੀ ਅਗਵਾਈ ਹੇਠ ਕਰਤਾਰ ਨਗਰ ਛੇਹਰਟਾ ਵਿਖੇ ਯੂਥ ਵਰਕਰਾਂ ਦੀ ਅਹਿਮ ਬੈਠਕ ਹੋਈ ਜਿਸ 'ਚ ਹਲਕਾ ਪੱਛਮੀ ਦੇ ...

ਪੂਰੀ ਖ਼ਬਰ »

ਨਿਗਮ ਵਲੋਂ ਕਬਜ਼ੇ 'ਚ ਲਈ ਪਾਰਕਿੰਗ 'ਚੋਂ ਮਿਲੀਆਂ ਦੋ ਚੋਰੀ ਦੀਆਂ ਕਾਰਾਂ

ਅੰਮਿ੍ਤਸਰ, 17 ਜੂਨ (ਹਰਮਿੰਦਰ ਸਿੰਘ)-ਦੀਨ ਦਿਆਲ ਉਪਾਧਿਆ ਮਾਰਕੀਟ ਪਾਰਕਿੰਗ ਦੇ ਠੇਕੇ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਠੇਕੇਦਾਰਾਂ ਤੋਂ ਅਣਅਧਿਕਾਰਤ ਕਬਜਾ ਛੁਡਾਕੇ ਨਗਰ ਨਿਗਮ ਦੇ ਅਸਟੇਟ ਵਿਭਾਗ ਵਲੋਂ ਇਸ ਪਾਰਕਿੰਗ ਨੂੰ ਸੀਲ ਕਰਕੇ ਇਸ 'ਚ ਆਪਣੇ ਕਰਮਚਾਰੀ ਬੈਠਾਏ ...

ਪੂਰੀ ਖ਼ਬਰ »

ਬੀਬੀ ਜਗੀਰ ਕੌਰ ਵਲੋਂ ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਦਰਸ਼ਨੀ ਡਿਓੜੀ ਬਣਾਉਣ ਦੀ ਸ਼ੁਰੂਆਤ

ਛੇਹਰਟਾ, 17 ਮਈ (ਸੁੱਖ ਵਡਾਲੀ)-ਸ੍ਰੀ ਗੁਰੂ ਅਰਜਨ ਦੇਵ ਜੀ ਤੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਵਿਖੇ ਦਰਸ਼ਨੀ ਡਿਓਢੀ ਬਣਾਉਣ ਦੇ ਕਾਰਜਾਂ ਦੀ ...

ਪੂਰੀ ਖ਼ਬਰ »

ਧਾਰਮਿਕ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ 22 ਲੱਖ ਰੁਪਏ ਦੀ ਵਜੀਫ਼ਾ ਰਾਸ਼ੀ ਤਕਸੀਮ

ਅੰਮਿ੍ਤਸਰ, 17 ਜੂਨ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਦੀ ਅਗਵਾਈ ਵਿਚ ਧਰਮ ਪ੍ਰਚਾਰ ਕਮੇਟੀ ਵਲੋਂ ਵਿਦਿਅਕ ਸੈਸ਼ਨ 2019-20 ਦੌਰਾਨ ਕਰਵਾਈ ਗਈ ਸਲਾਨਾ ਧਾਰਮਿਕ ਪ੍ਰੀਖਿਆ ਵਿਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ 'ਤੇ ਰਹਿ ਕੇ ਮੈਰਿਟ ਸਥਾਨ ਪ੍ਰਾਪਤ ਕਰਨ ਵਾਲੇ 17 ...

ਪੂਰੀ ਖ਼ਬਰ »

ਗੁਰੂ ਕੀ ਵਡਾਲੀ ਨੇੜੇ ਵਸਿਆ ਇਤਿਹਾਸਕ ਪਿੰਡ ਥਾਂਦੇ

ਸੁਰਿੰਦਰ ਸਿੰਘ ਵਿਰਦੀ 98151-70905 ਛੇਹਰਟਾ-5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ, 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਮਾਤਾ ਗੰਗਾ ਜੀ ਤੇ ਬਾਬਾ ਬੁੱਢਾ ਜੀ ਦੀ ਚਰਨ ਛੋਹ ਪ੍ਰਾਪਤ ਪਿੰਡ ਥਾਂਦੇ ਗੁਰੂ ਕੀ ਵਡਾਲੀ ਤੋਂ 4 ਕਿਲੋਮੀਟਰ ਦੀ ਦੂਰੀ 'ਤੇ ...

ਪੂਰੀ ਖ਼ਬਰ »

ਅੰਮਿ੍ਤਸਰ ਦੇ ਜ਼ਿਲ੍ਹਾ ਪੁਲਿਸ ਮੁਖੀ ਦਾ ਅਹੁਦਾ ਹੋਇਆ ਖਾਲੀ

ਅੰਮਿ੍ਤਸਰ, 17 ਜੂਨ (ਰੇਸ਼ਮ ਸਿੰਘ)-ਅੰਮਿ੍ਤਸਰ ਦੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਧਰੁਵ ਦਹੀਆ ਵਲੋਂ ਆਪਣੇ ਅਹੁਦੇ ਦਾ ਕਾਰਜਭਾਰ ਛੱਡੇ ਜਾਣ ਉਪਰੰਤ ਇਹ ਅਹੁਦਾ ਖਾਲੀ ਹੋ ਗਿਆ ਹੈ | 2012 ਬੈਚ ਦੇ ਆਈ. ਪੀ. ਐਸ. ਅਧਿਕਾਰੀ ਸ੍ਰੀ ਦਹੀਆ ਨੂੰ ਕੇਂਦਰ ਦੇ ਗ੍ਰਹਿ ਵਿਭਾਗ ਵਲੋਂ ਆਈ. ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪੰਜਾਬੀ ਭਾਸ਼ਾ 'ਚ ਆਨਲਾਈਨ ਕੋਰਸਾਂ ਦੇ ਦਾਖ਼ਲਿਆਂ ਦੀ ਸ਼ੁਰੂਆਤ

ਅੰਮਿ੍ਤਸਰ, 17 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਦੇਸ਼-ਵਿਦੇਸ਼ 'ਚ ਵੱਸਦੇ ਪੰਜਾਬੀਆਂ ਦੀ ਪ੍ਰਮੁੱਖ ਮੰਗ ਨੂੰ ਅਮਲੀ ਰੂਪ ਦਿੰਦਿਆਂ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪੰਜਾਬੀ ਭਾਸ਼ਾ 'ਚ ਆਨਲਾਈਨ ਕੋਰਸ ਦੇ ਦਾਖ਼ਲਿਆਂ ਦੀ ਸ਼ੁਰੂਆਤ ਉਪ ਕੁਲਪਤੀ ਪ੍ਰੋ: ...

ਪੂਰੀ ਖ਼ਬਰ »

ਹਲਕਾ ਅੰਮਿ੍ਤਸਰ ਉੱਤਰੀ ਦੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਵਰਕਰਾਂ ਦੀ ਇਕੱਤਰਤਾ

ਅੰਮਿ੍ਤਸਰ, 17 ਜੂਨ (ਜੱਸ)-ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਹੋਣ ਉਪਰੰਤ ਅੱਜ ਹਲਕਾ ਅੰਮਿ੍ਤਸਰ ਉੱਤਰੀ ਵਿਖੇ ਅਕਾਲੀ ਬਸਪਾ ਆਗੂਆਂ ਤੇ ਵਰਕਰਾਂ ਦੀ ਇਕੱਤਰਤਾ ਹੋਈ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਆਰ. ਪੀ. ਸਿੰਘ ਮੈਣੀ ਨੇ ਬਸਪਾ ...

ਪੂਰੀ ਖ਼ਬਰ »

ਕੱਚੇ ਮੁਲਾਜ਼ਮਾਂ 'ਤੇ ਸਰਕਾਰੀ ਅੱਤਿਆਚਾਰ ਸ਼ਰਮਨਾਕ- ਪ੍ਰੋ: ਚਾਵਲਾ

ਅੰਮਿ੍ਤਸਰ, 17 ਜੂਨ (ਹਰਮਿੰਦਰ ਸਿੰਘ)-ਕੱਚੇ ਮੁਲਾਜ਼ਮਾਂ ਦੇ ਪੱਖ ਦੀ ਗੱਲ ਕਰਦੇ ਹੋਏ ਸਾਬਕਾ ਸਿਹਤ ਮੰਤਰੀ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਕਿ ਪੰਜਾਬ ਸਰਕਾਰ ਜਿਸ ਤਰ੍ਹਾਂ ਨਾਲ ਕੱਚੇ ਮੁਲਾਜ਼ਮਾਂ 'ਤੇ ਅਤਿਆਚਾਰ ਕਰ ਰਹੀ ਹੈ, ਬੜਾ ਹੀ ਸ਼ਰਮਨਾਕ ਹੈ | ਪ੍ਰੋ: ...

ਪੂਰੀ ਖ਼ਬਰ »

ਈ. ਐਸ. ਆਈ. ਇੰਪਲਾਈਜ਼ ਫੈੱਡਰੇਸ਼ਨ ਦੀ ਚੋਣ 'ਚ ਅਸ਼ੋਕ ਕੁਮਾਰ ਬਣੇ ਪ੍ਰਧਾਨ

ਅੰਮਿ੍ਤਸਰ, 17 ਜੂਨ (ਰੇਸ਼ਮ ਸਿੰਘ)-ਈ. ਐਸ. ਆਈ. ਇੰਪਲਾਈਜ਼ ਫੈਡਰੇਸ਼ਨ ਦੀ ਜ਼ਿਲ੍ਹਾ ਇਕਾਈ ਦੀ ਚੋਣ ਅੱਜ ਇਥੇ ਈ. ਐਸ. ਆਈ. ਹਸਪਤਾਲ ਮਜੀਠਾ ਰੋਡ ਵਿਖੇ ਚੇਅਰਮੈਨ ਡਾ: ਕਸ਼ਮੀਰ ਸਿੰਘ ਦੀ ਨਿਗਰਾਈ ਹੇਠ ਸਰਬਸੰਮਤੀ ਨਾਲ ਹੋਈ ਜਿਸ 'ਚ ਅਸ਼ੋਕ ਕੁਮਾਰ ਨੂੰ ਪ੍ਰਧਾਨ ਤੇ ਬਲਦੇਵ ...

ਪੂਰੀ ਖ਼ਬਰ »

ਸਿਆਲਕੋਟ ਦੇ ਸ਼ਿਵਾਲਾ ਤੇਜਾ ਸਿੰਘ ਦੀ ਉਸਾਰੀ ਦਾ ਪਹਿਲਾ ਪੜਾਅ ਮੁਕੰਮਲ

ਅੰਮਿ੍ਤਸਰ, 17 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਸਿਆਲਕੋਟ ਵਿਚਲੇ ਸ਼ਿਵਾਲਾ ਰਾਜਾ ਤੇਜਾ ਸਿੰਘ ਦੀ ਸ਼ੁਰੂ ਕੀਤੀ ਨਵ-ਉਸਾਰੀ ਦਾ ਪਹਿਲਾ ਪੜ੍ਹਾਅ ਮੁਕੰਮਲ ਕਰ ਲਿਆ ਗਿਆ ਹੈ | ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਡਿਪਟੀ ਸਕੱਤਰ (ਸ਼ਰਾਈਨਜ਼) ਸੱਯਦ ...

ਪੂਰੀ ਖ਼ਬਰ »

84' ਦੇ ਸ਼ਹੀਦ ਸਿੰਘਾਂ ਦੀ ਯਾਦ 'ਚ ਬਰਸੀ ਸਮਾਗਮ

ਚੱਬਾ, 17 ਜੂਨ (ਜੱਸਾ ਅਨਜਾਣ)-ਸਿੱਖ ਸੰਘਰਸ਼ ਦੌਰਾਨ ਜੂਨ 1984 'ਚ ਸ੍ਰੀ ਦਰਬਾਰ ਸਾਹਿਬ 'ਚ ਸ਼ਹੀਦ ਹੋਏ ਪਿੰਡ ਵਰਪਾਲ ਦੇ ਸ਼ਹੀਦ ਸਿੰਘਾਂ ਜਿਨ੍ਹਾਂ 'ਚ ਸ਼ਹੀਦ ਭਾਈ ਸਤਿਕਾਰ ਸਿੰਘ, ਸ਼ਹੀਦ ਭਾਈ ਛਿੰਦਾ ਸਿੰਘ, ਸ਼ਹੀਦ ਭਾਈ ਬਲਵਿੰਦਰ ਸਿੰਘ, ਸ਼ਹੀਦ ਭਾਈ ਦਿਲਬਾਗ ਸਿੰਘ, ...

ਪੂਰੀ ਖ਼ਬਰ »

ਬੈਕਫਿੰਕੋ ਦੇ ਚੇਅਰਮੈਨ ਠੇਕੇਦਾਰ ਨੇ ਮੁੱਖ ਮੰਤਰੀ ਪਾਸੋਂ ਕੀਤੀ ਸਵਰਨਕਾਰ ਬੋਰਡ ਦੇ ਗਠਨ ਦੀ ਮੰਗ

ਅੰਮਿ੍ਤਸਰ, 17 ਜੂਨ (ਰੇਸ਼ਮ ਸਿਘ)-ਚੇਅਰਮੈਨ ਬੈਕਫਿੰਕੋ ਹਰਜਿੰਦਰ ਸਿੰਘ ਠੇਕੇਦਾਰ ਸਾਬਕਾ ਵਿਧਾਇਕ ਹਲਕਾ ਦੱਖਣੀ ਵਲੋਂ ਹੁਣ ਸਵਰਨਕਾਰਾਂ ਦੀਆਂ ਮੰਗਾਂ ਨੂੰ ਉਭਾਰਦਿਆਂ ਸਵਰਨਕਾਰ ਬੋਰਡ ਦੇ ਗਠਨ ਦੀ ਮੰਗ ਕੀਤੀ ਹੈ | ਉਨ੍ਹਾਂ ਵਲੋਂ ਇਹ ਮੁੱਦਾ ਮੁੱਖ ਮੰਤਰੀ ਕੈਪਟਨ ...

ਪੂਰੀ ਖ਼ਬਰ »

ਲਾਹੌਰ 'ਚ 'ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਤਾਰੀਖ਼ੀ ਜਾਇਜ਼ਾ' ਵਿਸ਼ੇ 'ਤੇ ਕੌਮਾਂਤਰੀ ਵੈਬੀਨਾਰ

ਅੰਮਿ੍ਤਸਰ, 17 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਲਾਹੌਰ ਸਥਿਤ ਦਿਆਲ ਸਿੰਘ ਰਿਸਰਚ ਤੇ ਕਲਚਰਲ ਫ਼ੌਰਮ ਵਲੋਂ 'ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਤਾਰੀਖ਼ੀ ਜਾਇਜ਼ਾ' ਵਿਸ਼ੇ 'ਤੇ 18ਵਾਂ ਕੌਮਾਂਤਰੀ ਵੈਬੀਨਾਰ ਕਰਵਾਇਆ ਗਿਆ | ਫ਼ੌਰਮ ਦੇ ਡਾਇਰੈਕਟਰ ਇਹਸਾਨ ...

ਪੂਰੀ ਖ਼ਬਰ »

'ਕੀਰਤੀ ਕਿਸਾਨ ਸ਼ੇਰ-ਏ-ਪੰਜਾਬ' ਪਾਰਟੀ ਵਲੋਂ 117 ਵਿਧਾਨ ਸਭਾ ਸੀਟਾਂ 'ਤੇ ਚੋਣਾਂ ਲੜਨ ਦਾ ਐਲਾਨ

ਅੰਮਿ੍ਤਸਰ, 17 ਜੂਨ (ਗਗਨਦੀਪ ਸ਼ਰਮਾ)-ਨਵੀਂ ਸਿਆਸੀ ਪਾਰਟੀ 'ਕੀਰਤੀ ਕਿਸਾਨ ਸ਼ੇਰ-ਏ-ਪੰਜਾਬ' ਵਲੋਂ 117 ਵਿਧਾਨਸਭਾ ਸੀਟਾਂ 'ਤੇ ਚੋਣਾਂ ਲੜਨ ਦੇ ਐਲਾਨ ਨਾਲ ਪੰਜਾਬ ਦੀ ਸਿਆਸਤ 'ਚ ਇਕ ਨਵਾਂ ਅਧਿਆੲੈ ਜੁੜ ਗਿਆ ਹੈ | ਇਹ ਐਲਾਨ ਪਾਰਟੀ ਪੰਜਾਬ ਪ੍ਰਧਾਨ ਅਤੇ ਸੇਵਾ ਮੁਕਤ ਫ਼ੌਜੀ ...

ਪੂਰੀ ਖ਼ਬਰ »

ਰੈਸਟੋਰੈਂਟ ਕਾਰੋਬਾਰੀਆਂ ਨੇ ਰਾਤ ਦੇ ਕਰਫ਼ਿਊ ਨੂੰ ਦੱਸਿਆ ਬੇਲੋੜਾ ਬੰਦ ਕਰਨ ਦਾ ਸਮਾਂ ਰਾਤ 11 ਵਜੇ ਕਰਨ ਦੀ ਮੰਗ

ਅੰਮਿ੍ਤਸਰ, 17 ਜੂਨ (ਸੁਰਿੰਦਰ ਕੋਛੜ)-ਪੰਜਾਬ 'ਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸੂਬਾ ਸਰਕਾਰ ਦੁਆਰਾ ਜਾਰੀ ਹਦਾਇਤਾਂ ਤੇ ਸ਼ਰਤਾਂ ਹੇਠ ਜ਼ਿਲ੍ਹੇ 'ਚ ਰਾਤ 8 ਤੋਂ ਸਵੇਰ 5 ਵਜੇ ਤੱਕ ਕਰਫ਼ਿਊ ਲਗਾਉਣ ਦੇ ਕੀਤੇ ਗਏ ਐਲਾਨ ਨੇ ਰੈਸਟੋਰੈਂਟ ਮਾਲਕਾਂ ...

ਪੂਰੀ ਖ਼ਬਰ »

ਭਗਵਾ ਚੇਤਨਾ ਯਾਤਰਾ ਦਾ ਸ੍ਰੀ ਦੁਰਗਿਆਣਾ ਮੰਦਰ ਪਹੁੰਚਣ 'ਤੇ ਸਵਾਗਤ

ਅੰਮਿ੍ਤਸਰ, 17 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਪਟਿਆਲਾ ਤੋਂ ਆਰੰਭ ਹੋਈ ਭਗਵਾ ਚੇਤਨਾ ਯਾਤਰਾ ਅੱਜ ਸ੍ਰੀ ਦੁਰਗਿਆਣਾ ਮੰਦਰ ਪਹੁੰਚੀ | ਇਸ ਮੌਕੇ ਮੰਦਰ ਕਮੇਟੀ ਵਲੋਂ ਮੀਤ ਸਕੱਤਰ ਅਰੁਣ ਖੰਨਾ ਤੇ ਹੋਰ ਮੈਂਬਰਾਂ ਨੇ ਯਾਤਰਾ ਦੇ ਸੰਚਾਲਕ ਮਹੰਤ ਰਵੀਕਾਂਤ ਨੂੰ ਫ਼ੂਲਾਂ ਦੇ ...

ਪੂਰੀ ਖ਼ਬਰ »

ਪੀਰ ਬਾਬਾ ਲੱਖ ਦਾਤਾ ਦਾ ਮੇਲਾ ਮਨਾਇਆ

ਸੁਲਤਾਨਵਿੰਡ, 17 ਜੂਨ (ਗੁਰਨਾਮ ਸਿੰਘ ਬੁੱਟਰ)-ਸੁਲਤਾਨਵਿੰਡ ਦੀ ਪੱਤੀ ਸ਼ਾਹੂ ਦੀ ਸਥਿਤ ਦਰਗਾਹ ਪੀਰ ਬਾਬਾ ਲੱਖ ਦਾਤਾ ਦਾ ਸਾਲਾਨਾ ਮੇਲਾ ਦਰਗਾਹ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਸਹਿਤ ਮਨਾਇਆ ਗਿਆ ...

ਪੂਰੀ ਖ਼ਬਰ »

ਜੁੜਵੇਂ ਸੋਹਣਾ ਤੇ ਮੋਹਣਾ ਦੇ 18 ਸਾਲ ਦੇ ਹੋਣ 'ਤੇ ਵੋਟਾਂ ਬਣੀਆਂ

ਅੰਮਿ੍ਤਸਰ, 17 ਜੂਨ (ਹਰਮਿੰਦਰ ਸਿੰਘ)-ਭਗਤ ਪੂਰਨ ਸਿੰਘ ਪਿੰਗਲਵਾੜਾ ਦੇ ਜੁੜਵਾ ਦੋ ਸਿਰਾਂ ਤੇ ਇਕ ਸਾਂਝੇ ਧੜ ਵਾਲੇ ਨੌਜਵਾਨਾਂ ਸੋਹਣਾ ਸਿੰਘ ਤੇ ਮੋਹਣਾ ਸਿੰਘ ਦੇ 18 ਸਾਲ ਦੇ ਹੋਣ 'ਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਤੇ ਐੱਸ. ਡੀ. ਐੱਮ. ਮੈਡਮ ...

ਪੂਰੀ ਖ਼ਬਰ »

ਹਾਥੀ ਗੇਟ ਵਿਖੇੇ ਟਿਊਬਵੈੱਲ ਦਾ ਸੋਨੀ ਵਲੋਂ ਉਦਘਾਟਨ

ਅੰਮਿ੍ਤਸਰ, 17 ਜੂਨ (ਰੇਸ਼ਮ ਸਿੰਘ)-ਵਿਧਾਨ ਸਭਾ ਹਲਕਾ ਕੇਂਦਰੀ ਅਧੀਨ ਪੈਂਦੀ ਵਾਰਡ ਵਾਰਡ ਨੰ: 49 ਅਧੀਨ ਪੈਂਦੇ ਇਲਾਕੇ ਹਾਥੀ ਗੇਟ ਵਿਖੇ ਪੈਂਦੇ ਕਟੜਾ ਮੋਤੀ ਰਾਮ 'ਚ 15 ਲੱਖ ਰੁਪਏ ਦੀ ਲਾਗਤ ਨਾਲ ਬਣੇ ਨਵੇਂ ਟਿਊਬਵੈੱਲ ਦਾ ਉਦਘਾਟਨ ਅੱਜ ਇਥੇ ਕੈਬਨਿਟ ਮੰਤਰੀ ਸ੍ਰੀ ਓਮ ...

ਪੂਰੀ ਖ਼ਬਰ »

ਸੀਪੀਆਈਐਮ ਵਲੋਂ ਮੰਗਾਂ ਲਈ ਵੱਡੇ ਪੱਧਰ 'ਤੇ 30 ਤੱਕ ਲੋਕਾਂ ਨੂੰ ਕੀਤਾ ਜਾਵੇਗਾ ਜਾਗਰੂਕ

ਛੇਹਰਟਾ, 17 ਜੂਨ (ਸੁਰਿੰਦਰ ਸਿੰਘ ਵਿਰਦੀ)-ਸੀਪੀਆਈਐਮ ਵਲੋਂ ਖੱਬੇ ਪੱਖੀ ਪਾਰਟੀਆਂ ਦੇ ਸਹਿਯੋਗ ਨਾਲ 26 ਜੂਨ ਨੂੰ ਮਹਿੰਗਾਈ ਵਿਰੁੱਧ ਵੱਡੇ ਪੱਧਰ 'ਤੇ ਰੋਸ ਰੈਲੀਆਂ ਕਰਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਐੱਸ. ਡੀ. ਐੱਮ. ਰਾਹੀਂ ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ...

ਪੂਰੀ ਖ਼ਬਰ »

ਅਕਾਲੀ ਦਲ ਤੇ ਬਸਪਾ ਗੱਠਜੋੜ ਦੀ ਖੁਸ਼ੀ 'ਚ ਵਰਕਰਾਂ ਨੇ ਪਾਏ ਭੰਗੜੇ

ਰਾਜਾਸਾਂਸੀ, 14 ਜੂਨ (ਹਰਦੀਪ ਸਿੰਘ ਖੀਵਾ)-ਅਕਾਲੀ ਦਲ ਤੇ ਬਸਪਾ ਵਿਚਾਲੇ ਗੱਠਜੋੜ ਕਾਇਮ ਹੋਣ 'ਤੇ ਪਿੰਡ ਝੰਜੋਟੀ ਵਿਖੇ ਬਸਪਾ ਆਗੂ ਵਰਿਆਮ ਸਿੰਘ ਝੰਜੋਟੀ ਤੇ ਅਕਾਲੀ ਆਗੂ ਸਾਬਕਾ ਸਰਪੰਚ ਭਗਤ ਸਿੰਘ ਝੰਜੋਟੀ ਦੀ ਅਗਵਾਈ 'ਚ ਬਸਪਾ ਤੇ ਅਕਾਲੀ ਵਰਕਰਾਂ ਵਲੋਂ ਪਾਰਟੀ ਦੇ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਵਲੋਂ ਭੰਡਾਰੀ ਪੁਲ ਵਿਖੇ ਭੁੱਖ ਹੜਤਾਲ ਜਾਰੀ

ਅੰਮਿ੍ਤਸਰ, 17 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਦੇ ਐਸ. ਸੀ. ਐਸ. ਟੀ. ਵਿਦਿਆਰਥੀਆਂ ਦੀ ਪੋਸਟ ਮੈਟਿ੍ਕ ਸਕਾਲਰਸ਼ਿਪ 'ਚ ਕੀਤੇ ਕਥਿਤ ਘੁਟਾਲੇ ਵਿਰੁੱਧ ਆਮ ਆਦਮੀ ਪਾਰਟੀ ਵਲੋਂ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਨਿਰੰਤਰ ਜਾਰੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਮਾਨਾਂਵਾਲਾ ਖੁਰਦ ਨੂੰ ਆਪਣੇ ਹਿੱਸੇ ਦੀ ਜ਼ਮੀਨ ਮਿਲਣ 'ਤੇ ਸਮੂਹ ਪੰਚਾਇਤ ਗੁਰਦੁਆਰਾ ਸਾਹਿਬ ਵਿਖੇ ਹੋਈ ਨਤਮਸਤਕ

ਮਾਨਾਂਵਾਲਾ, 17 ਜੂਨ (ਗੁਰਦੀਪ ਸਿੰਘ ਨਾਗੀ)-ਵਿਧਾਨ ਸਭਾ ਹਲਕਾ ਅਟਾਰੀ ਅਧੀਨ ਪਿੰਡ ਮਾਨਾਂਵਾਲਾ ਖੁਰਦ ਨੂੰ ਆਪਣੇ ਹਿੱਸੇ ਤੇ ਆਬਾਦੀ ਦੇ ਹਿਸਾਬ ਨਾਲ ਮਾਨਾਂਵਾਲਾ ਕਲਾਂ ਦੀ ਪੰਚਾਇਤੀ ਜ਼ਮੀਨ 'ਚੋਂ 51 ਕਨਾਲ 11 ਮਰਲੇ ਜ਼ਮੀਨ ਮਿਲਣ 'ਤੇ ਸਮੂਹ ਗ੍ਰਾਮ ਪੰਚਾਇਤ ਮਾਨਾਂਵਾਲਾ ...

ਪੂਰੀ ਖ਼ਬਰ »

ਭਾਈ ਸੰਧੂ ਵਲੋਂ ਘਰ ਬਣਾਉਣ ਲਈ 2.50 ਲੱਖ ਰੁਪਏ ਦਾ ਚੈੱਕ ਭੇਟ

ਵੇਰਕਾ, 17 ਜੂਨ (ਪਰਮਜੀਤ ਸਿੰਘ ਬੱਗਾ)-ਮਜੀਠਾ ਵੇਰਕਾ ਬਾਈਪਾਸ ਰੋਡ 'ਤੇ ਸੁਸ਼ੋਭਿਤ ਬਾਬਾ ਸ੍ਰੀ ਚੰਦ ਜੀ ਦੇ ਪਵਿੱਤਰ ਚਰਨਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਅਮਰਬੀਰ ਸਿੰਘ ਸੰਧੂ ਵਲੋਂ ਜਿਥੇ ਲੋੜਵੰਦ ਪਰਿਵਾਰ ਦੀਆਂ ...

ਪੂਰੀ ਖ਼ਬਰ »

ਹਲਕੇ 'ਚ ਕੈਪਟਨ ਦੇ ਹੱਕ 'ਚ ਕਾਂਗਰਸ ਬਿ੍ਗੇਡ ਨੇ ਪੋਸਟਰ ਮੁਹਿੰਮ ਦਾ ਵਜਾਇਆ ਬਿਗਲ

ਅਜਨਾਲਾ, 17 ਜੂਨ (ਐਸ. ਪ੍ਰਸ਼ੋਤਮ)-ਅਗਾਮੀ ਪੰਜਾਬ ਚੋਣਾਂ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਹੀ ਚੋਣਾਂ ਲੜੇ ਜਾਣ ਤੇ ਕੈਪਟਨ ਨੂੰ ਹੀ ਦੁਬਾਰਾ ਮੁੱਖ ਮੰਤਰੀ ਦਾ ਚਿਹਰਾ ਬਣਾਏ ਜਾਣ ਦੀ ਛਿੜੀ ਪੋਸਟਰ ਜੰਗ ਨੇ ਹੁਣ ਪੇਂਡੂ ਵਿਧਾਨ ਸਭਾ ਹਲਕਿਆਂ 'ਚ ਵੀ ...

ਪੂਰੀ ਖ਼ਬਰ »

ਟੈਂਕਰ 'ਚ ਟਕਰਾਉਣ ਨਾਲ ਮੋਟਰਸਾਈਕਲ ਚਾਲਕ ਦੀ ਮੌਤ

ਰਈਆ, 17 ਜੂਨ (ਸ਼ਰਨਬੀਰ ਸਿੰਘ ਕੰਗ)-ਅੱਜ ਜੀ. ਟੀ. ਰੋਡ ਰਈਆ ਵਿਖੇ ਸ਼ਰਮਾ ਪੈਟਰੋਲ ਪੰਪ ਦੇ ਸਾਹਮਣੇ ਇਕ ਖੜੇ੍ਹ ਤੇਲ ਟੈਂਕਰ ਦੇ ਪਿੱਛੇ ਮੋਟਰ ਸਾਈਕਲ ਟਕਰਾਉਣ ਨਾਲ ਮੋਟਰਸਾਈਕਲ ਚਾਲਕ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਕ ਤੇਲ ਟੈਂਕਰ ਨੰਬਰ ...

ਪੂਰੀ ਖ਼ਬਰ »

ਪੈਟਰੋਲ, ਡੀਜ਼ਲ, ਦਾਲਾਂ ਦੀਆਂ ਕੀਮਤਾਂ 'ਚ ਵਾਧੇ ਨੂੰ ਲੈ ਕੇ ਆਪ ਵਲੋਂ ਰੋਸ ਰੈਲੀਆਂ

ਚੋਗਾਵਾਂ, 17 ਜੂਨ (ਗੁਰਬਿੰਦਰ ਸਿੰਘ ਬਾਗੀ)-ਜ਼ਿਲ੍ਹਾ ਅੰਮਿ੍ਤਸਰ ਦੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਆਪ ਦੇ ਸੀਨੀ ਆਗੂ ਜੈਦੀਪ ਸਿੰਘ ਸੰਧੂ, ਸੂਬਾ ਸਿੰਘ ਮੋੜੇ ਕਲਾਂ ਦੀ ਅਗਵਾਈ ਹੇਠ ਬਲਾਕ ਚੋਗਾਵਾਂ ਦੇ ਪਿੰਡ ਮੌੜੇ ਕਲਾਂ, ਭੁੱਲਰ, ਸੌੜੀਆਂ, ਧਰਮਕੋਟ, ਰਾਏ, ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ

ਮਜੀਠਾ, 17 ਜੂਨ (ਸਹਿਮੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਬਲਾਕ ਮਜੀਠਾ ਦੀ ਮੀਟਿੰਗ ਬਲਾਕ ਪ੍ਰਧਾਨ ਹਰਪਾਲ ਸਿੰਘ ਗੋਸਲ ਤੇ ਇਸਤਰੀ ਕਿਸਾਨ ਆਗੂ ਪਲਵਿੰਦਰ ਕੌਰ ਗੋਸਲ ਦੀ ਸਾਂਝੀ ਅਗਵਾਈ 'ਚ ਕੀਤੀ ਗਈ, ਜਿਸ ਵਿਚ ਜ਼ਿਲ੍ਹਾ ਆਗੂ ...

ਪੂਰੀ ਖ਼ਬਰ »

ਬਾਬਾ ਲੰਗਰ ਭਗਤ ਜੀ ਦਾ ਜੋੜ ਮੇਲਾ ਕਰਵਾਇਆ

ਜਗਦੇਵ ਕਲਾਂ, 17 ਜੂਨ (ਸ਼ਰਨਜੀਤ ਸਿੰਘ ਗਿੱਲ)-ਪਿੰਡ ਕੰਦੋਵਾਲੀ ਵਿਖੇ ਬ੍ਰਹਮ ਗਿਆਨੀ ਬਾਬਾ ਲੰਗਰ ਭਗਤ ਸਾਹਿਬ ਜੀ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਸਮੂਹ ਨਗਰ ਦੇ ਸਹਿਯੋਗ ਸਦਕਾ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ...

ਪੂਰੀ ਖ਼ਬਰ »

ਮਾਮਲਾ ਵਾਹਨ ਚਾਲਕ ਦੇ ਹੋਏ ਕਤਲ ਦਾ

ਦਰਿਆ ਬਿਆਸ 'ਚੋਂ ਤੀਸਰੇ ਦਿਨ ਬਰਾਮਦ ਹੋਈ ਵਿਅਕਤੀ ਦੀ ਲਾਸ਼

ਬਿਆਸ, 17 ਜੂਨ (ਪਰਮਜੀਤ ਸਿੰਘ ਰੱਖੜਾ)-ਬੀਤੀ 15 ਜੂਨ ਨੂੰ ਬਿਆਸ ਦਰਿਆ ਪੁਲ 'ਤੇ ਇੱਕ ਕਥਿਤ ਮੁਲਜ਼ਮ ਵਲੋਂ ਛੋਟਾ ਹਾਥੀ ਚਾਲਕ ਵਿਅਕਤੀ ਨੂੰ ਕਥਿਤ ਤੌਰ 'ਤੇ ਮਾਰ ਕੇ ਦਰਿਆ ਬਿਆਸ ਵਿਚ ਸੁੱਟ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਉਪਰੰਤ ਐੱਸਐੱਚਓ ਬਿਆਸ ਸਬ ਇੰਸਪੈਕਟਰ ...

ਪੂਰੀ ਖ਼ਬਰ »

ਖੇਡ ਸਟੇਡੀਅਮ 'ਚ ਖੜ੍ਹੇ ਪਾਣੀ ਕਾਰਨ ਖਿਡਾਰੀਆਂ ਨੂੰ ਹੋ ਰਹੀ ਮੁਸ਼ਕਿਲ

ਓਠੀਆਂ, 17 ਜੂਨ (ਗੁਰਵਿੰਦਰ ਸਿੰਘ ਛੀਨਾ)-ਸਰਕਾਰ ਵਲੋਂ ਨੌਜਵਾਨਾਂ ਦੀ ਨਰੋਈ ਸਿਹਤ ਤੇ ਖੇਡਾਂ ਲਈ ਲੱਖਾਂ ਰੁਪਾਏ ਲਗਾ ਕੇ ਓਠੀਆਂ ਵਿਖੇ ਬਣਾਏ ਗਏ ਖੇਡ ਸਟੇਡੀਅਮ ਵਿਚ ਨਾਲ ਲੱਗਦੇ ਪਿੰਡਾਂ ਦੇ ਨੌਜਵਾਨ ਕਸਰਤ ਕਰਦੇ ਹਨ | ਖੇਡ ਸਟੇਡੀਅਮ ਦੀ ਗਰਾਊਾਡ 'ਚ ਪਏ ਟੋਏ ਤੇ ਕਈ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX