ਤਾਜਾ ਖ਼ਬਰਾਂ


ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 29 ਹਜ਼ਾਰ 689 ਨਵੇਂ ਕੇਸ ਆਏ ਸਾਹਮਣੇ, ਪਿਛਲੇ 132 ਦਿਨਾਂ ਵਿਚ ਸਭ ਤੋਂ ਘੱਟ
. . .  1 minute ago
ਨਵੀਂ ਦਿੱਲੀ, 27 ਜੁਲਾਈ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 29 ਹਜ਼ਾਰ 689 ਕੇਸ ਸਾਹਮਣੇ ਆਏ ਹਨ ਅਤੇ ਇਸ ਦੌਰਾਨ 415 ਮਰੀਜ਼ਾਂ ਦੀ ਮੌਤ ਹੋਈ ਹੈ...
ਟੋਕੀਓ ਉਲੰਪਿਕ 'ਤੇ ਮੰਡਰਾਉਣ ਲੱਗਾ ਕੋਰੋਨਾ ਦਾ ਖ਼ਤਰਾ
. . .  1 minute ago
ਟੋਕੀਓ, 27 ਜੁਲਾਈ - ਟੋਕੀਓ ਉਲੰਪਿਕ ਵਿਚ ਕੋਵਿਡ19 ਦਾ ਖ਼ਤਰਾ ਵੀ ਮੰਡਰਾ ਰਿਹਾ ਹੈ। ਉਲੰਪਿਕ ਖੇਡ ਪਿੰਡ ਵਿਚ ਅੱਜ ਦੋ ਅਥਲੀਟਾਂ ਸਮੇਤ 7 ਜਣੇ ਕੋਰੋਨਾਵਾਇਰਸ ਤੋਂ ਪੀੜਤ ਪਾਏ ਗਏ ਹਨ। ਇਸ ਤਰ੍ਹਾਂ ਟੋਕੀਓ ਉਲੰਪਿਕ ਖੇਡਾਂ ਨਾਲ...
ਮਮਤਾ ਬੈਨਰਜੀ ਦਿੱਲੀ 'ਚ, ਕਰ ਸਕਦੀ ਹੈ ਮੋਦੀ ਨਾਲ ਮੁਲਾਕਾਤ
. . .  about 1 hour ago
ਨਵੀਂ ਦਿੱਲੀ, 27 ਜੁਲਾਈ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਪੰਜ ਦਿਨਾਂ ਦੌਰੇ 'ਤੇ ਸੋਮਵਾਰ ਸ਼ਾਮ ਰਾਜਧਾਨੀ ਦਿੱਲੀ ਪਹੁੰਚ ਗਈ। ਇਸ ਦੌਰੇ 'ਤੇ ਉਹ ਕਈ ਵੱਡੇ ਨੇਤਾਵਾਂ ਨਾਲ ਮੁਲਾਕਾਤ ਕਰੇਗੀ। ਇਸ ਦੇ ਨਾਲ ਰਿਪੋਰਟਾਂ ਇਹ ਵੀ ਹਨ ਕਿ ਮਮਤਾ ਬੈਨਰਜੀ ਅੱਜ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ...
ਟੋਕੀਓ ਉਲੰਪਿਕ : ਭਾਰਤ ਨੇ ਸਪੇਨ ਨੂੰ 3-0 ਨਾਲ ਦਿੱਤੀ ਮਾਤ
. . .  about 1 hour ago
ਟੋਕੀਓ, 27 ਜੁਲਾਈ - ਟੋਕੀਓ ਉਲੰਪਿਕ ਵਿਚ ਹਾਕੀ ਮੁਕਾਬਲੇ ਵਿਚ ਭਾਰਤ ਨੇ ਸਪੇਨ ਨੂੰ 3-0 ਨਾਲ ਹਰਾ ਦਿੱਤਾ ਹੈ...
ਅੱਜ ਦਾ ਵਿਚਾਰ
. . .  about 1 hour ago
ਮੈਂ ਭਾਰਤ ਦੇ ਲੋਕਾਂ ਦੀਆਂ ਅਰਦਾਸਾਂ ਅਤੇ ਪਿਆਰ ਸਦਕਾ ਇਹ ਮੈਡਲ ਜਿੱਤ ਸਕਿਆ-ਮੀਰਾ ਬਾਈ ਚਾਨੂ
. . .  1 day ago
ਚੰਡੀਗੜ੍ਹ : ਪੰਜਾਬ ਸਰਕਾਰ ਨੇ ਕੀਤੇ ਆਈ. ਏ. ਐੱਸ. ਅਧਿਕਾਰੀਆਂ ਦੇ ਤਬਾਦਲੇ
. . .  1 day ago
ਆਈ.ਆਈ.ਟੀ. ਵਿਚ ਦਾਖਲੇ ਲਈ ਜੇ.ਈ.ਈ. (ਐਡਵਾਂਸਡ) 2021 ਦੀ ਪ੍ਰੀਖਿਆ 3 ਅਕਤੂਬਰ 2021 ਨੂੰ
. . .  1 day ago
ਨਵੀਂ ਦਿੱਲੀ , 26 ਜੁਲਾਈ - ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਹੈ ਕਿ ਆਈ.ਆਈ.ਟੀ. ਵਿਚ ਦਾਖਲੇ ਲਈ ਜੇ.ਈ.ਈ. (ਐਡਵਾਂਸਡ) 2021 ਦੀ ਪ੍ਰੀਖਿਆ 3 ਅਕਤੂਬਰ 2021 ਨੂੰ ਆਯੋਜਤ ਕੀਤੀ ...
ਵਿਜੇ ਮਾਲਿਆ ਨੂੰ ਬਰਤਾਨੀਆ ਦੀ ਅਦਾਲਤ ਨੇ ਦੀਵਾਲੀਆ ਕਰਾਰ ਦਿੱਤਾ
. . .  1 day ago
ਅਧਿਆਪਕ ਆਨ ਲਾਈਨ ਬਦਲੀਆਂ ਲਈ ਤੀਸਰੇ ਗੇੜ ਲਈ ਸਟੇਸ਼ਨ ਚੋਣ 26 ਤੋਂ 28 ਜੁਲਾਈ ਤੱਕ ਕਰ ਸਕਣਗੇ- ਸਿੰਗਲਾ
. . .  1 day ago
ਪੋਜੇਵਾਲ ਸਰਾਂ ,26 ਜੁਲਾਈ (ਨਵਾਂਗਰਾਈਂ,)ਪੰਜਾਬ ਸਿੱਖਿਆ ਵਿਭਾਗ ਵਲੋਂ ਆਨ ਲਾਈਨ ਬਦਲੀਆਂ ਵਿਚ ਅਧਿਆਪਕਾਂ, ਨਾਨ ਟੀਚਿੰਗ ਸਟਾਫ਼ ਕੰਪਿਊਟਰ ਅਧਿਆਪਕਾਂ ,ਸਿੱਖਿਆ ਪ੍ਰੋਵਾਈਡਰਾਂ ...
ਪੁਲਿਸ ਕਰਮਚਾਰੀਆਂ ਕੋਲੋਂ ਨਾ ਲਈ ਜਾਵੇ ਵਾਧੂ ਡਿਊਟੀ
. . .  1 day ago
ਚੰਡੀਗੜ੍ਹ , 26 ਜੁਲਾਈ - ਪੰਜਾਬ ਸਰਕਾਰ ਨੇ ਆਦੇਸ਼ ਜਾਰੀ ਕੀਤਾ ਹੈ ਕਿ ਪੁਲਿਸ ਕਰਮਚਾਰੀਆਂ ਦੇ ਕੋਲੋਂ ਵਾਧੂ ਡਿਊਟੀ ਨਾ ਲਈ ਜਾਵੇ ਨਹੀਂ । ਜ਼ਰੂਰੀ ਹਾਲਾਤ 'ਚ ਜ਼ਿਆਦਾ ਡਿਊਟੀ ਲਈ ਜਾ ਸਕਦੀ ...
ਜੰਮੂ ਕਸ਼ਮੀਰ: ਕੁਲਗਾਮ ਵਿਚ ਚੱਲ ਰਹੇ ਮੁਕਾਬਲੇ ਵਿਚ ਇਕ ਅਣਪਛਾਤੇ ਅੱਤਵਾਦੀ ਦੀ ਮੌਤ
. . .  1 day ago
ਚਾਰ ਭੈਣਾਂ ਦੇ ਇਕਲੌਤੇ ਭਰਾ ਸਮੇਤ ਦੋ ਬੱਚਿਆਂ ਦੀ ਟੋਭੇ ਵਿਚ ਡੁੱਬਣ ਕਾਰਨ ਹੋਈ ਮੌਤ
. . .  1 day ago
ਰਾਜਪੁਰਾ, 26 ਜੁਲਾਈ (ਰਣਜੀਤ ਸਿੰਘ ) - ਨੇੜਲੇ ਪਿੰਡ ਉਕਸੀ ਜੱਟਾਂ ਵਿਖੇ ਚਾਰ ਭੈਣਾਂ ਦੇ ਇਕਲੌਤੇ ਭਰਾ ਸਮੇਤ ਦੋ ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 26 ਜੁਲਾਈ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ...
ਮਨੀਪੁਰ ਸਰਕਾਰ ਮੀਰਾਬਾਈ ਚਾਨੂੰ ਨੂੰ ਪੁਲਿਸ ਵਿਭਾਗ ਵਿਚ ਵਧੀਕ ਸੁਪਰਡੈਂਟ (ਖੇਡ) ਕਰੇਗੀ ਨਿਯੁਕਤ
. . .  1 day ago
ਇੰਫਾਲ(ਮਨੀਪੁਰ),26 ਜੁਲਾਈ - ਮਨੀਪੁਰ ਸਰਕਾਰ ਨੇ ਉਲੰਪਿਕ ਵਿਚ ਚਾਂਦੀ ਦਾ ਤਗਮਾ ਜੇਤੂ ਮੀਰਾਬਾਈ ...
ਲੋਕ ਸਭਾ ਵਿਚ ਕੇਂਦਰ ਸਰਕਾਰ ਲਿਆ ਰਹੀ ਬਿਜਲੀ ਸੋਧ ਬਿੱਲ - ਭਗਵੰਤ ਮਾਨ
. . .  1 day ago
ਚੰਡੀਗੜ੍ਹ, 26 ਜੁਲਾਈ (ਅਜੀਤ ਬਿਊਰੋ) - ਵਿਰੋਧੀ ਧਿਰ ਦੇ ਆਗੂ ਭਗਵੰਤ ਮਾਨ ਦਾ ਕਹਿਣਾ ਹੈ ਕਿ 29 ਬਿੱਲ ਲੋਕ ਸਭਾ ਵਿਚ ਪੇਸ਼ ਹੋਣੇ ਹਨ ...
ਕਿਨੌਰ ਜ਼ਿਲ੍ਹੇ ਵਿਚ ਹਾਈ ਅਲਰਟ ਜਾਰੀ
. . .  1 day ago
ਕਿਨੌਰ (ਹਿਮਾਚਲ ਪ੍ਰਦੇਸ਼ ), 26 ਜੁਲਾਈ - ਕਿਨੌਰ ਵਿਚ ਵਾਪਰੀ ਘਟਨਾ 'ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਜਾਣਕਾਰੀ ਦਿੰਦੇ ...
ਕਾਂਗਰਸ ਛੱਡ ਗੁਰਮੀਤ ਸਿੰਘ ਖੁੱਡੀਆਂ ਆਮ ਆਦਮੀ ਪਾਰਟੀ ਵਿਚ ਸ਼ਾਮਿਲ
. . .  1 day ago
ਚੰਡੀਗੜ੍ਹ, 26 ਜੁਲਾਈ (ਅਜੀਤ ਬਿਊਰੋ)- ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ, ਸਹਿ ਇੰਚਾਰਜ ਰਾਘਵ ਚੱਢਾ, ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ...
ਲੋਕ ਸਭਾ ਕੱਲ੍ਹ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 26 ਜੁਲਾਈ - ਵਿਰੋਧੀ ਧਿਰ ਦੇ ਹੰਗਾਮੇ ਵਿਚਕਾਰ ਲੋਕ ਸਭਾ ...
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਨੁਮਾਇੰਦਿਆਂ ਨੇ ਸਿਹਤ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਕੀਤਾ ਵਿਰੋਧ
. . .  1 day ago
ਤਪਾ ਮੰਡੀ, 26 ਜੁਲਾਈ (ਪ੍ਰਵੀਨ ਗਰਗ,ਵਿਜੇ ਸ਼ਰਮਾ) - ਤਪਾ 'ਚ ਸੂਬੇ ਦੇ ਸਿਹਤ ਮੰਤਰੀ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ...
ਦਿੱਲੀ ਕਮੇਟੀ 'ਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕਮੇਟੀ ਪ੍ਰਧਾਨ ਸਿਰਸਾ ਖ਼ਿਲਾਫ਼ ਲੁੱਕ ਆਊਟ ਸਰਕੁਲਰ ਜਾਰੀ
. . .  1 day ago
ਨਵੀਂ ਦਿੱਲੀ, 26 ਜੁਲਾਈ (ਜਗਤਾਰ ਸਿੰਘ) - ਦਿੱਲੀ ਕਮੇਟੀ ਪ੍ਰਬੰਧ 'ਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਦਿੱਲੀ ਪੁਲਿਸ ਦੀ...
ਲੋਕ ਸਭਾ ਵਿਚ ਦੋ ਬਿੱਲ ਹੋਏ ਪਾਸ
. . .  1 day ago
ਨਵੀਂ ਦਿੱਲੀ, 26 ਜੁਲਾਈ - ਨੈਸ਼ਨਲ ਇੰਸਟੀਟਿਊਟ ਆਫ਼ ਫੂਡ ਟੈਕਨੋਲੋਜੀ...
ਕਿਸਾਨਾਂ ਦੇ ਇਕ ਵਫ਼ਦ ਨਾਲ ਕੈਪਟਨ ਦੀ ਮੁਲਾਕਾਤ
. . .  1 day ago
ਚੰਡੀਗੜ੍ਹ, 26 ਜੁਲਾਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਇਕ ਵਫ਼ਦ ਨਾਲ ਮੁਲਾਕਾਤ ਕੀਤੀ । ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਵੱਖ - ਵੱਖ ...
ਲੱਖੀ ਹੋਣਗੇ ਬਸਪਾ ਅਕਾਲੀ ਗੱਠਜੋੜ ਦੇ ਟਾਂਡਾ ਹਲਕੇ ਤੋਂ ਉਮੀਦਵਾਰ
. . .  1 day ago
ਟਾਂਡਾ ਉੜਮੁੜ, 26 ਜੁਲਾਈ (ਦੀਪਕ ਬਹਿਲ) - ਪੰਜਾਬ ਸੇਵਾ ਅਧਿਕਾਰ ਦੇ ਸਾਬਕਾ ਕਮਿਸ਼ਨਰ ਅਤੇ ਟਾਂਡਾ ਹਲਕੇ ਤੋਂ ਸੀਨੀਅਰ ਆਗੂ ਲਖਵਿੰਦਰ ਸਿੰਘ ਲੱਖੀ ਬਸਪਾ ਅਤੇ ਸ਼੍ਰੋਮਣੀ ਅਕਾਲੀ...
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੀਵਰੇਜ ਟਰੀਟਮੈਂਟ ਪਲਾਂਟ ਅਤੇ ਰਾਇਜਿੰਗ ਪਾਈਪ ਲਾਈਨ ਦਾ ਕੀਤਾ ਉਦਘਾਟਨ
. . .  1 day ago
ਤਪਾ ਮੰਡੀ,26 ਜੁਲਾਈ (ਪ੍ਰਵੀਨ ਗਰਗ, ਵਿਜੇ ਸ਼ਰਮਾ) - ਤਪਾ ਸ਼ਹਿਰ ਦੇ ਜੰਮਪਲ ਅਤੇ ਸੂਬੇ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 4 ਹਾੜ ਸੰਮਤ 553
ਿਵਚਾਰ ਪ੍ਰਵਾਹ: ਦੋਸਤੀ ਅਜਿਹੀ ਸੁਨਹਿਰੀ ਤੰਦ ਹੈ, ਜਿਸ ਵਿਚ ਦੁਨੀਆ ਦੇ ਦਿਲ ਪਰੋਏ ਜਾ ਸਕਦੇ ਹਨ। -ਜੌਨ ਐਵਲਿਨ

ਫਰੀਦਕੋਟ

ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਕੋਰੋਨਾ ਸਬੰਧੀ ਹਦਾਇਤਾਂ, ਪਾਬੰਦੀਆਂ ਤੇ ਛੋਟਾਂ ਸਬੰਧੀ ਹੁਕਮ ਜਾਰੀ

ਫ਼ਰੀਦਕੋਟ, 17 ਜੂਨ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਵਿਭਾਗ ਵਲੋਂ ਜਾਰੀ ਨਿਰਦੇਸ਼ਾਂ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਫ਼ਰੀਦਕੋਟ ਵਿਮਲ ਕੁਮਾਰ ਸੇਤੀਆ ਵਲੋਂ ਕੋਰੋਨਾ ਸਬੰਧੀ ਜਾਰੀ ਪਾਬੰਦੀਆਂ / ਲਾਕਡਾਊਨ ਅਤੇ ਛੋਟਾਂ ਦੇ ਹੁਕਮ ਜਾਰੀ ਕੀਤੇ ਹਨ | ਇਹ ਹੁਕਮ 25 ਜੂਨ 2021 ਤੱਕ ਲਾਗੂ ਰਹਿਣਗੇ | ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੋਜ਼ਾਨਾ ਨਾਈਟ ਕਰਫਿਊ ਸ਼ਾਮ 8 ਵਜੇ ਤੋਂ ਸਵੇਰੇ 5 ਵਜੇ ਤੱਕ ਅਤੇ ਵੀਕੈਂਡ ਕਰਫਿਊ ਸ਼ਨਿਚਰਵਾਰ ਸ਼ਾਮ 8.00 ਵਜੇ ਤੋਂ ਸੋਮਵਾਰ ਨੂੰ ਸਵੇਰੇ 5.00 ਵਜੇ ਤੱਕ ਜ਼ਿਲ੍ਹੇ ਭਰ ਵਿਚ ਜਾਰੀ ਰਹੇਗਾ, ਪਰ ਜ਼ਰੂਰੀ ਕੰਮ ਬਿਨਾਂ ਰੁਕਾਵਟ ਅਤੇ ਕਰਫਿਊ ਤੋਂ ਛੋਟ ਨਾਲ ਹੋ ਸਕਦੇ ਹਨ | ਸਾਰੇ ਰੈਸਟੋਰੈਂਟ (ਸਮੇਤ ਹੋਟਲ), ਕੈਫ਼ੇ, ਕਾਫ਼ੀ ਦੁਕਾਨਾਂ, ਫ਼ਾਸਟ ਫੂਡ, ਆਉਟਲੈਟਸ, ਢਾਬਾ ਆਦਿ, ਸਿਨੇਮਾ, ਜਿੰਮ, ਅਜਾਇਬ ਘਰ ਵੱਧ ਤੋਂ ਵੱਧ 50% ਸਮਰੱਥਾ ਨਾਲ ਖੁੱਲ੍ਹ ਸਕਣਗੇ, ਬਸਰਤੇ ਉਨ੍ਹਾਂ ਦੇ ਅਧੀਨ ਸਾਰੇ ਕਰਮਚਾਰੀਆਂ ਨੇ ਟੀਕਾਕਰਨ ਦੀ ਘੱਟੋ-ਘੱਟ ਇਕ ਖੁਰਾਕ ਪ੍ਰਾਪਤ ਕੀਤੀ ਹੋਵੇ | ਬਾਰ, ਪੱਬ ਤੇ ਅਹਾਤੇ ਬੰਦ ਰਹਿਣਗੇ | ਸਾਰੇ ਵਿਦਿਅਕ ਸੰਸਥਾਵਾਂ ਅਰਥਾਤ ਸਕੂਲ ਤੇ ਕਾਲਜ ਬੰਦ ਰਹਿਣਗੇ | ਵਿਆਹ/ਸਸਕਾਰ ਆਦਿ ਰਸਮਾਂ ਸਮੇਂ 50 ਤੋਂ ਵੱਧ ਵਿਅਕਤੀਆਂ ਦੇ ਇਕੱਠ ਦੀ ਇਜਾਜ਼ਤ ਨਹੀਂ ਹੋਵੇਗੀ | ਨਾਨ ਏ. ਸੀ. ਬੱਸਾਂ ਪੂਰੀ ਸਮਰੱਥਾ ਨਾਲ ਚੱਲ ਸਕਣਗੀਆਂ, ਪਰ ਸਵਾਰੀਆ ਖੜ੍ਹਣ ਦੀ ਮਨਾਹੀ ਹੈ | ਏ. ਸੀ. ਬੱਸਾਂ 50 ਪ੍ਰਤੀਸ਼ਤ ਸਮਰੱਥਾ ਨਾਲ ਚੱਲ ਸਕਣਗੀਆਂ |
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੇਠ ਲਿਖੀਆਂ ਗਤੀਵਿਧੀਆਂ/ਸੰਸਥਾਨ ਕੋਵਿਡ ਪਾਬੰਦੀਆਂ ਤੋਂ ਮੁਕਤ ਰਹਿਣਗੇ ਬਸ਼ਰਤੇ ਕਿ ਕੋਵਿਡ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ | ਹਸਪਤਾਲ, ਵੈਟਰਨਰੀ ਹਸਪਤਾਲ ਅਤੇ ਜਨਤਕ ਤੇ ਨਿੱਜੀ ਖੇਤਰ ਦੇ ਸਾਰੇ ਸੰਸਥਾਨ ਜੋ ਕਿ ਸਾਰੀਆਂ ਦਵਾਈਆਂ ਅਤੇ ਮੈਡੀਕਲ ਉਪਕਰਨਾਂ ਦੇ ਉਤਪਾਦਨ ਅਤੇ ਸਪਲਾਈ ਨਾਲ ਸਬੰਧਤ ਹੋਣ | ਇਨ੍ਹਾਂ ਵਿਚ ਉਤਪਾਦਨ ਅਤੇ ਵੰਡ ਇਕਾਈਆਂ ਜਿਵੇਂ ਕਿ ਡਿਸਪੈਂਸਰੀਆਂ, ਕੈਮਿਸਟ ਅਤੇ ਫਾਰਮੇਸੀ (ਜਨ ਔਸ਼ਧੀ ਕੇਂਦਰ ਸਮੇਤ), ਲੈਬਰਾਟਰੀਆਂ, ਫਾਰਮਾਸਿਊਟੀਕਲ ਖੋਜ ਲੈਬਾਰੇਟਰੀਆਂ, ਕਲੀਨਿਕ, ਨਰਸਿੰਗ ਹੋਮ ਅਤੇ ਐਂਬੂਲੈਂਸ ਆਦਿ ਸ਼ਾਮਿਲ ਹੋਣਗੇ | ਇਨ੍ਹਾਂ ਸੰਸਥਾਨਾਂ ਦੇ ਸਮੂਹ ਕਰਮਚਾਰੀਆਂ ਨੂੰ ਪਛਾਣ ਪੱਤਰ ਪੇਸ਼ ਕਰਨ ਉੱਤੇ ਆਉਣ-ਜਾਣ ਦੀ ਆਗਿਆ ਹੋਵੇਗੀ |
ਜ਼ਰੂਰੀ ਵਸਤਾਂ ਜਿਵੇਂ ਕਿ ਦੁੱਧ, ਡੇਅਰੀ ਅਤੇ ਪੋਲਟਰੀ ਉਤਪਾਦਾਂ ਜਿਵੇਂ ਕਿ ਬਰੈਡ, ਅੰਡੇ, ਮੀਟ ਆਦਿ ਅਤੇ ਸਬਜ਼ੀਆਂ, ਫ਼ਲ ਨਾਲ ਸਬੰਧਤ ਦੁਕਾਨਾਂ | ਉਦਯੋਗਿਕ ਸਮਾਨ ਜਿਵੇਂ ਕਿ ਕੱਚਾ ਮਾਲ ਵੇਚਣ ਵਾਲੀਆਂ ਦੁਕਾਨਾਂ/ਸੰਸਥਾਨ, ਵਿਚੋਲਗਿਰੀ ਤੋਂ ਇਲਾਵਾ ਦਰਾਮਦ ਤੇ ਬਰਾਮਦ ਦੀਆਂ ਗਤੀਵਿਧੀਆਂ ਵਿਚ ਸ਼ਾਮਿਲ ਦੁਕਾਨਾਂ/ਸੰਸਥਾਨ | ਮੱਛੀ ਪਾਲਣ ਨਾਲ ਸਬੰਧਿਤ ਗਤੀਵਿਧੀਆਂ/ਸੰਸਥਾਨ ਜਿਵੇਂ ਕਿ ਮੱਛੀ, ਮੀਟ ਤੇ ਇਸ ਦੇ ਉਤਪਾਦ ਜਿਨਾਂ ਵਿਚ ਮੱਛੀ ਦੇ ਦਾਣਿਆਂ ਦੀ ਸਪਲਾਈ ਸ਼ਾਮਿਲ ਹੈ | ਸਫ਼ਰ ਦੇ ਕਾਗਜ਼ਾਤ ਪੇਸ਼ ਕੀਤੇ ਜਾਣ ਉਪਰੰਤ ਹਵਾਈ, ਰੇਲ ਗੱਡੀਆਂ ਤੇ ਬੱਸਾਂ ਰਾਹੀਂ ਯਾਤਰਾ ਕਰਨ ਵਾਲੇ ਵਿਅਕਤੀਆਂ ਦਾ ਆਉਣ-ਜਾਣ ਅਤੇ ਇਸ ਤੋਂ ਇਲਾਵਾ ਸੂਬੇ ਦੇ ਵਿਚ ਅਤੇ ਸੂਬੇ ਤੋਂ ਬਾਹਰ ਜ਼ਰੂਰੀ ਤੇ ਗੈਰ-ਜ਼ਰੂਰੀ ਵਸਤਾਂ ਲਿਜਾਣ ਵਾਲੇ ਵਾਹਨਾਂ/ਵਿਅਕਤੀਆਂ ਦਾ ਆਉਣਾ-ਜਾਣਾ | ਸਾਰੀਆਂ ਜ਼ਰੂਰੀ ਵਸਤਾਂ ਜਿਵੇਂ ਕਿ ਭੋਜਨ, ਫਾਰਮਾਸਿਊਟੀਕਲ ਅਤੇ ਮੈਡੀਕਲ ਉਪਕਰਨ ਆਦਿ ਨੂੰ ਈ-ਕਾਮਰਸ ਰਾਹੀਂ ਪੁੱਜਦੇ ਕਰਨਾ | ਸ਼ਹਿਰੀ ਤੇ ਪੇਂਡੂ ਖੇਤਰਾਂ ਵਿਚ ਉਸਾਰੀ ਗਤੀਵਿਧੀਆਂ, ਖੇਤੀਬਾੜੀ ਜਿਸ ਵਿਚ ਖਰੀਦ, ਬਾਗਬਾਨੀ, ਪਸ਼ੂ ਪਾਲਣ ਤੇ ਵੈਟਰਨਰੀ ਸੇਵਾਵਾਂ ਸ਼ਾਮਿਲ ਹੋਣ, ਟੀਕਾਕਰਨ ਕੈਂਪ ਉਤਪਾਦਨ ਉਦਯੋਗ, ਵਪਾਰਕ ਤੇ ਨਿੱਜੀ ਸੰਸਥਾਨਾਂ ਦੀਆਂ ਗਤੀਵਿਧੀਆਂ ਅਤੇ ਇਨਾਂ ਤੋਂ ਇਲਾਵਾ ਹੇਠਾਂ ਦਿੱਤੀਆਂ ਸੇਵਾਵਾਂ ਜਿਨ੍ਹਾਂ ਵਿਚ ਉਪਰੋਕਤ ਸਾਰੇ ਖੇਤਰਾਂ ਦੇ ਕਰਮਚਾਰੀਆਂ/ਵਰਕਰਾਂ ਦਾ ਆਉਣ-ਜਾਣ ਸ਼ਾਮਿਲ ਹੋਵੇ ਤੇ ਉਨ੍ਹਾਂ ਨੂੰ ਲਿਜਾਣ ਵਾਲੇ ਵਾਹਨਾਂ ਨੂੰ ਉਨ੍ਹਾਂ ਦੇ ਮਾਲਕਾਂ ਪਾਸੋਂ ਲੋੜੀਂਦਾ ਆਗਿਆ ਪੱਤਰ ਦਿਖਾਏ ਜਾਣ ਉੱਤੇ ਆਉਣ-ਜਾਣ ਦੀ ਇਜਾਜ਼ਤ, ਟੈਲੀਕਮਿਊਨੀਕੇਸ਼ਨ, ਇੰਟਰਨੈਟ ਸੇਵਾਵਾਂ, ਪ੍ਰਸਾਰਨ ਤੇ ਕੇਬਲ ਸੇਵਾਵਾਂ ਤੋਂ ਇਲਾਵਾ ਆਈ.ਟੀ. ਅਤੇ ਇਸ ਦੀ ਮਦਦ ਨਾਲ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ, ਈ-ਕਾਮਰਸ ਰਾਹੀਂ ਭੋਜਨ, ਫਾਰਮਾਸਿਊਟੀਕਲ ਅਤੇ ਮੈਡੀਕਲ ਉਪਕਰਨ ਆਦਿ ਸਮੂਹ ਜ਼ਰੂਰੀ ਵਸਤਾਂ ਪੁੱਜਦੀਆਂ ਕਰਨਾ, ਪੈਟਰੋਲ ਪੰਪ ਅਤੇ ਪੈਟਰੋਲੀਅਮ ਉਤਪਾਦ, ਐੱਲ.ਪੀ.ਜੀ., ਪੈਟਰੋਲੀਅਮ ਅਤੇ ਗੈਸ ਦੇ ਪ੍ਰਚੂਨ ਤੇ ਸਟੋਰੇਜ ਆਊਟਲੈਟ, ਕੋਲਾ, ਈਾਧਣ ਅਤੇ ਬਾਲਣ, ਬਿਜਲੀ ਉਤਪਾਦਨ, ਟਰਾਂਸਮਿਸ਼ਨ ਅਤੇ ਵੰਡ ਇਕਾਈਆਂ ਤੇ ਸੇਵਾਵਾਂ, ਕੋਲਡ ਸਟੋਰੇਜ ਅਤੇ ਭੰਡਾਰਣ ਸੇਵਾਵਾਂ, ਨਿੱਜੀ ਸੁਰੱਖਿਆ ਸੇਵਾਵਾਂ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੁਆਰਾ ਖੇਤਾਂ ਵਿਚ ਕਿਸਾਨੀ ਗਤੀਵਿਧੀਆਂ, ਸਾਰੀਆਂ ਬੈਂਕਿੰਗ/ਆਰ.ਬੀ.ਆਈ. ਸੇਵਾਵਾਂ, ਏ.ਟੀ.ਐੱਮ., ਕੈਸ਼ ਵੈਨਾਂ ਅਤੇ ਨਕਦੀ ਦੇ ਪ੍ਰਬੰਧਨ/ਵੰਡ ਨਾਲ ਸਬੰਧਿਤ ਸੇਵਾਵਾਂ ਸ਼ਾਮਿਲ ਹਨ | ਉਨ੍ਹਾਂ ਕਿਹਾ ਕਿ ਸਾਰੀਆਂ ਗ਼ੈਰ ਜ਼ਰੂਰੀ ਦੁਕਾਨਾਂ ਅਤੇ ਸੰਸਥਾਵਾਂ ਐਤਵਾਰ ਨੂੰ ਛੱਡ ਕੇ ਕੋਵਿਡ-19 ਦੇ ਅਨੁਕੂਲ ਵਿਵਹਾਰ ਦੀ ਪਾਲਣਾ ਕਰਦਿਆਂ ਜਿਵੇਂ ਕਿ ਸਮਾਜਿਕ ਦੂਰੀ, ਮਾਸਕ ਪਹਿਨਣਾ ਆਦਿ ਅਤੇ ਸਰਕਾਰ ਦੁਆਰਾ ਸਮੇਂ-ਸਮੇਂ 'ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਸਵੇਰੇ 9.00 ਤੋਂ ਸਾਮ 7.00 ਵਜੇ ਤੱਕ ਖੁੱਲ੍ਹ ਸਕਦੀਆਂ ਹਨ |

ਗੁਰਦੁਆਰਾ ਗੰਗਸਰ ਸਾਹਿਬ 'ਚ ਵਾਪਰੀ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਉੱਚ ਚੋਟੀ ਦਾ ਵਕੀਲ ਕੀਤਾ ਜਾਵੇਗਾ- ਧਿਆਨ ਸਿੰਘ ਮੰਡ

ਜੈਤੋ, 17 ਜੂਨ (ਗੁਰਚਰਨ ਸਿੰਘ ਗਾਬੜੀਆ, ਭੋਲਾ ਸ਼ਰਮਾ)-ਮੁਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਤੇ ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਜਰਨਲ ਸਕੱਤਰ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅੱਜ ਇਤਿਹਾਸਕ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਵਿਖੇ ਪਹੁੰਚੇ | ਮੁਤਵਾਜੀ ...

ਪੂਰੀ ਖ਼ਬਰ »

ਮੁਲਾਜ਼ਮਾਂ ਨੇ ਤੀਸਰੇ ਦਿਨ ਗੇਟ ਰੈਲੀ ਕਰਕੇ ਸਰਕਾਰ ਦਾ ਕੀਤਾ ਪਿੱਟ ਸਿਆਪਾ

ਫ਼ਰੀਦਕੋਟ, 17 ਜੂਨ (ਸਰਬਜੀਤ ਸਿੰਘ)-ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਵਲੋਂ ਅੱਜ ਲਗਾਤਾਰ ਤੀਜੇ ਦਿਨ ਡਿਪਟੀ ਕਮਿਸ਼ਨਰ ਫ਼ਰੀਦਕੋਟ ਦਫ਼ਤਰ ਦੇ ਗੇਟ ਦੇ ਸਾਹਮਣੇ ਗੇਟ ਰੈਲੀ ਕਰਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ | ਅਮਰੀਕ ਸਿੰਘ ਸੰਧੂ ਜ਼ਿਲ੍ਹਾ ...

ਪੂਰੀ ਖ਼ਬਰ »

ਮੋਟਰਸਾਈਕਲ ਤੇ ਗੋਲਕ ਚੋਰਾਂ ਖ਼ਿਲਾਫ਼ ਮਾਮਲੇ ਦਰਜ

ਸਾਦਿਕ, 17 ਜੂਨ (ਆਰ. ਐੱਸ. ਧੁੰਨਾ)-ਥਾਣਾ ਸਾਦਿਕ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਣੇ ਵਿਖੇ ਇਕ ਮੋਟਰਾਈਕਲ ਤੇ ਗੋਲਕ ਚੋਰ ਖਿਲਾਫ਼ ਮਾਮਲੇ ਦਰਜ ਕੀਤੇ ਗਏ ਹਨ | ਸਹਾਇਕ ਥਾਣੇਦਾਰ ਅੰਗਰੇਜ ਸਿੰਘ, ਸੀਨੀਅਰ ਸਿਪਾਹੀ ਹਰਜੋਤ ਸਿੰਘ, ਸਿਪਾਹੀ ਕਿ੍ਸ਼ਨ ਸਿੰਘ ਤੇ ਗੁਰਤੇਜ ...

ਪੂਰੀ ਖ਼ਬਰ »

ਲਾਪ੍ਰਵਾਹੀ ਨਾਲ ਟਰਾਲਾ ਚਲਾਉਣ ਵਾਲੇ ਵਿਰੁੱਧ ਮਾਮਲਾ ਦਰਜ

ਕੋਟਕਪੂਰਾ, 17 ਜੁੂਨ (ਮੋਹਰ ਸਿੰਘ ਗਿੱਲ)-ਲਾਪ੍ਰਵਾਹੀ ਨਾਲ ਟਰਾਲਾ ਚਲਾਉਣ ਵਾਲੇ ਡਰਾਈਵਰ ਵਿਰੁੱਧ ਦਿਹਾਤੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਨੂੰ ਬਿਆਨ ਦੇ ਕੇ ਜਸਪਾਲ ਸਿੰਘ ਵਾਸੀ ਬੁੱਕਣ ਵਾਲਾ ਹਾਲ ਆਬਾਦ ਮੋਗਾ ਨੇ ਦੱਸਿਆ ...

ਪੂਰੀ ਖ਼ਬਰ »

ਨਗਰ ਕੌ ਾਸਲ ਕੋਟਕਪੂਰਾ ਦੇ ਪ੍ਰਧਾਨ ਦੀ ਚੋਣ ਅੱਜ

ਕੋਟਕਪੂਰਾ, 17 ਜੂਨ (ਮੋਹਰ ਸਿੰਘ ਗਿੱਲ)-ਨਗਰ ਕੌਂਸਲ ਕੋਟਕਪੂਰਾ ਦੇ ਪ੍ਰਧਾਨ ਤੇ ਵਾਈਸ ਪ੍ਰਧਾਨ ਦੀ ਚੋਣ ਅੱਜ 18 ਜੂਨ ਨੂੰ ਸਥਾਨਕ ਪ੍ਰਸ਼ਾਸਨ ਵਲੋਂ ਨੇਪਰੇ ਚਾੜ੍ਹੀ ਜਾ ਰਹੀ ਹੈ | ਪਛੜੀ ਸ਼੍ਰੇਣੀ ਦੇ ਉਮੀਦਵਾਰ ਲਈ ਰਾਖਵੀਂ ਨਗਰ ਕੌਂਸਲ ਕੋਟਕਪੂਰਾ ਦੀ ਪ੍ਰਧਾਨਗੀ ਲਈ ...

ਪੂਰੀ ਖ਼ਬਰ »

ਕਾਰ ਤੇ ਕੈਨ 'ਚ 200 ਲੀਟਰ ਡੀਜ਼ਲ ਪਵਾ ਦੋ ਕਾਰ ਸਵਾਰ ਫ਼ਰਾਰ

ਫ਼ਰੀਦਕੋਟ, 17 ਜੂਨ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਦੇ ਪਿੰਡ ਗੋਲੇਵਾਲਾ 'ਚ ਦੋ ਅਣਪਛਾਤੇ ਕਾਰ ਸਵਾਰਾਂ ਵਲੋਂ ਆਪਣੀ ਕਾਰ 'ਚ ਰੱਖੇ ਕੈਨ ਤੇ ਕਾਰ ਦੀ ਟੈਂਕੀ 'ਚ ਕਰੀਬ ਦੋ ਸੌ ਲੀਟਰ ਡੀਜ਼ਲ ਪਵਾ ਕੇ ਪੈਟਰੋਲ ਪੰਪ ਦੇ ਕਰਿੰਦੇ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਏ | ਇਹ ਸਾਰੀ ...

ਪੂਰੀ ਖ਼ਬਰ »

ਲਾਪਤਾ ਨਾਬਾਲਿਗ ਲੜਕੀ ਦੀ ਮਿਲੀ ਨਹਿਰ 'ਚੋਂ ਲਾਸ਼

ਫ਼ਰੀਦਕੋਟ, 17 ਜੂਨ (ਜਸਵੰਤ ਸਿੰਘ ਪੁਰਬਾ)-ਬੀਤੇ ਦਿਨ ਤੋਂ ਭੇਦਭਰੇ ਹਾਲਾਤਾਂ 'ਚ ਘਰ ਤੋਂ ਲਾਪਤਾ ਹੋਈ ਪਿੰਡ ਭਾਣਾ ਦੀ ਨਾਬਾਲਿਗ ਲੜਕੀ ਦੀ ਲਾਸ਼ ਅੱਜ ਫ਼ਰੀਦਕੋਟ ਦੀ ਰਾਜਸਥਾਨ ਨਹਿਰ 'ਚੋਂ ਬਰਾਮਦ ਕਰ ਲਈ ਗਈ ਹੈ, ਜਿਸਨੂੰ ਪਰਿਵਾਰ ਦੀ ਮੱਦਦ ਨਾਲ ਨਹਿਰ 'ਚੋਂ ਕੱਢਣ ਤੋਂ ...

ਪੂਰੀ ਖ਼ਬਰ »

ਪੰਜਾਬ ਸਰਕਾਰ ਨੌਜਵਾਨਾਂ ਨੂੰ ਡਾਟਾ ਸਾਇੰਸ ਦਾ ਮੁਫ਼ਤ ਕੋਰਸ ਕਰਵਾਏਗੀ

ਫ਼ਰੀਦਕੋਟ, 17 ਜੂਨ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਵਲੋਂ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਪੰਜਾਬ ਦੇ ਨੌਜਵਾਨਾਂ ਨੂੰ ਆਰਟੀਫੀਸ਼ੀਅਲ ਇਨਟੈਲੀਜੇਂਸੀ ਅਤੇ ਡਾਟਾ ਸਾਇੰਸ ਦਾ ਮੁਫ਼ਤ ਕੋਰਸ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ, ਜਿਸ ਤਹਿਤ ਜ਼ਿਲ੍ਹਾ ਰੁਜ਼ਗਾਰ ਤੇ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਕਾਬੂ

ਫ਼ਰੀਦਕੋਟ, 17 ਜੂਨ (ਸਰਬਜੀਤ ਸਿੰਘ)-ਫ਼ਰੀਦਕੋਟ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਰੁੱਧ ਸਬੰਧਿਤ ਥਾਣਿਆਂ ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਕਾਬੂ

ਕੋਟਕਪੂਰਾ, 17 ਜੁੂਨ (ਮੋਹਰ ਸਿੰਘ ਗਿੱਲ)-ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਦੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਆਧਾਰਿਤ ਪੁਲਿਸ ਪਾਰਟੀ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਜਲਾਲੇਆਣਾ ਰੋਡ, ਨੇੜੇ ਇੰਦਰਾ ਕਾਲੋਨੀ ਕੋਟਕਪੂਰਾ ਨੂੰ ਜਾ ਰਹੇ ਸੀ ਤਾਂ ਸਾਹਮਣੇ ...

ਪੂਰੀ ਖ਼ਬਰ »

ਆਨਲਾਈਨ ਸਮਰ ਕੈਂਪ ਲਗਾਇਆ

ਫ਼ਰੀਦਕੋਟ, 17 ਜੂਨ (ਚਰਨਜੀਤ ਸਿੰਘ ਗੋਂਦਾਰਾ)-ਸਰਕਾਰੀ ਪ੍ਰਾਇਮਰੀ ਸਕੂਲ ਡੱਗੋ ਰੁਮਾਣਾ ਵਿਖੇ ਸੱਤ ਰੋਜ਼ਾ ਆਨਲਾਈਨ ਸਮਰ ਕੈਂਪ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਸਕਰਨ ਸਿੰਘ ਰੋਮਾਣਾ ਦੀ ਰਹਿਨੁਮਾਈ ਹੇਠ ਲਗਾਇਆ ਗਿਆ | ਸਕੂਲ ਇੰਚਾਰਜ ਕਮਲਜੀਤ ਕੌਰ ਤੇ ਰਮਨਦੀਪ ...

ਪੂਰੀ ਖ਼ਬਰ »

ਬਾਬਾ ਫ਼ਰੀਦ ਹਾਕੀ ਕਲੱਬ ਦੀ ਮੀਟਿੰਗ ਹੋਈ

ਫ਼ਰੀਦਕੋਟ, 17 ਜੂਨ (ਹਰਮਿੰਦਰ ਸਿੰਘ ਮਿੰਦਾ)-ਬਾਬਾ ਫ਼ਰੀਦ ਹਾਕੀ ਕਲੱਬ ਫ਼ਰੀਦਕੋਟ ਦੀ ਮੀਟਿੰਗ ਕਲੱਬ ਦੇ ਪ੍ਰਧਾਨ ਤੇਜਿੰਦਰ ਸਿੰਘ ਮੌੜ ਡੀ. ਆਈ. ਜੀ. ਜੇਲ੍ਹਾਂ ਫ਼ਿਰੋਜ਼ਪੁਰ ਰੇਂਜ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਕਲੱਬ ਦੇ ਸੀਨੀਅਰ ਮੈਂਬਰ ਸਵ: ਸੁਰਿੰਦਰ ...

ਪੂਰੀ ਖ਼ਬਰ »

ਰਾਜ 'ਚ 20 ਮਾਡਰਨ ਸਮਾਰਟ ਗਊਸ਼ਾਲਾਵਾਂ ਬਣਾਈਆਂ ਜਾਣਗੀਆਂ- ਸਚਿਨ ਸ਼ਰਮਾ

ਫ਼ਰੀਦਕੋਟ, 17 ਜੂਨ (ਜਸਵੰਤ ਸਿੰਘ ਪੁਰਬਾ)-ਪੰਜਾਬ ਗਊਸ਼ਾਲਾ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਵਲੋਂ ਫ਼ਰੀਦਕੋਟ ਦਾ ਵਿਸ਼ੇਸ਼ ਦੌਰਾ ਕੀਤਾ ਗਿਆ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਾਵਾਰਸ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ਭੇਜਣ ਦੀ ਮੁਹਿੰਮ ਤਹਿਤ ...

ਪੂਰੀ ਖ਼ਬਰ »

ਸਕੂਨ ਚਤੁਰਵੇਦੀ ਨੇ 100 ਫ਼ੀਸਦੀ ਅੰਕ ਹਾਸਿਲ ਕਰਕੇ ਮੈਰਿਟ 'ਚ ਨਾਂਅ ਦਰਜ ਕਰਵਾਇਆ

ਫ਼ਰੀਦਕੋਟ, 17 ਜੂਨ (ਸਟਾਫ਼ ਰਿਪੋਰਟਰ)-ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਪੰਜਵੀਂ ਜਮਾਤ ਦੇ ਨਤੀਜਿਆਂ 'ਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਭਾਣਾ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਸਕੂਨ ਚਤੂਰਵੈਦੀ ਸਪੁੱਤਰੀ ...

ਪੂਰੀ ਖ਼ਬਰ »

ਅਕਾਲੀ ਦਲ ਤੇ ਬਸਪਾ ਦਾ ਸਮਝੌਤਾ ਸ਼ਲਾਘਾਯੋਗ-ਆਗੂ

ਜੈਤੋ, 17 ਜੂਨ (ਭੋਲਾ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਤੇ ਹਲਕਾ ਕੋਟਕਪੂਰਾ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਹਲਕਾ ਇੰਚਾਰਜ ਜੈਤੋ ਸੂਬਾ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਸੰਯੁਕਤ ਸਕੱਤਰ ਗੁਰਚੇਤ ਸਿੰਘ ਢਿੱਲੋਂ ...

ਪੂਰੀ ਖ਼ਬਰ »

ਮਹਿਲਾ ਟਰੈਫਿਕ ਮੁਲਾਜ਼ਮ 'ਤੇ ਹਮਲਾ ਕਰਨ ਦੇ ਦੋਸ਼ਾਂ 'ਚ ਦੋ ਕਾਬੂ

ਫ਼ਰੀਦਕੋਟ, 17 ਜੂਨ (ਸਰਬਜੀਤ ਸਿੰਘ)-ਥਾਣਾ ਸਿਟੀ ਫ਼ਰੀਦਕੋਟ ਪੁਲਿਸ ਵਲੋਂ ਮਹਿਲਾ ਟਰੈਫਿਕ ਮੁਲਾਜ਼ਮ 'ਤੇ ਹਮਲਾ ਕਰਨ ਦੇ ਦੋਸ਼ਾਂ ਤਹਿਤ ਦੋ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ | ਪੁਲਿਸ ਵਲੋਂ ਦੋਵਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਪੜਤਾਲ ਸ਼ੁਰੂ ...

ਪੂਰੀ ਖ਼ਬਰ »

ਵਧੀਕ ਜ਼ਿਲਾ ਮੈਜਿਸਟ੍ਰੇਟ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਫ਼ਰੀਦਕੋਟ, 17 ਜੂਨ (ਜਸਵੰਤ ਸਿੰਘ ਪੁਰਬਾ)-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਫ਼ਰੀਦਕੋਟ ਗੁਰਜੀਤ ਸਿੰਘ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫ਼ਰੀਦਕੋਟ 'ਚ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ | ਇਹ ...

ਪੂਰੀ ਖ਼ਬਰ »

ਕੰਬਲ ਦੀ ਪੰਡ 'ਚੋਂ ਆ ਰਹੀ ਬਦਬੂ ਨੇ ਪੁਲਿਸ ਨੂੰ ਪਾਈਆਂ ਭਾਜੜਾਂ

ਸਾਦਿਕ, 17 ਜੂਨ (ਆਰ. ਐਸ. ਧੁੰਨਾ)-ਸਾਦਿਕ ਫ਼ਰੀਦਕੋਟ ਸੜਕ 'ਤੇ ਕੱਸੀ ਪੁਲ ਦੇ ਨੇੜੇ ਥਾਣਾ ਸਦਰ ਫ਼ਰੀਦਕੋਟ ਦੀ ਹੱਦ ਅੰਦਰ ਸੜਕ ਕੰਢੇ ਪਈ ਇਕ ਕੰਬਲ ਰੂਪੀ ਪੰਡ 'ਚੋਂ ਆ ਰਹੀ ਬਦਬੂ ਕਾਰਨ ਇੱਥੋਂ ਹਰ ਲੰਘਣ ਵਾਲੇ ਨੂੰ ਇਹ ਸ਼ੱਕ ਹੋਣ ਲੱਗ ਪਿਆ ਕਿ ਇਸ ਪੰਡ ਵਿਚ ਕਿਸੇ ਇਨਸਾਨ ਦੀ ...

ਪੂਰੀ ਖ਼ਬਰ »

ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਕਵਰ ਕੀਤਾ ਜਾਵੇ- ਡੀ. ਸੀ.

ਫ਼ਰੀਦਕੋਟ, 17 ਜੂਨ (ਜਸਵੰਤ ਸਿੰਘ ਪੁਰਬਾ)-ਡਿਪਟੀ ਕਮਿਸਨਰ ਵਿਮਲ ਕੁਮਾਰ ਸੇਤੀਆ ਨੇ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 100 ਪ੍ਰਤੀਸ਼ਤ ਲਾਭਪਾਤਰੀਆਂ ਨੂੰ ਕਵਰ ਕਰਨ ਦੇ ਟੀਚੇ ਤਹਿਤ ਸਿਹਤ ਵਿਭਾਗ, ਖੁਰਾਕ ਤੇ ...

ਪੂਰੀ ਖ਼ਬਰ »

ਅਧਿਆਪਕਾਂ ਵਲੋਂ ਸਿੱਖਿਆ ਸਕੱਤਰ ਦੇ ਦਫ਼ਤਰ ਮੋਹਾਲੀ ਵਿਖੇ ਰੋਸ ਰੈਲੀ ਅੱਜ

ਫ਼ਰੀਦਕੋਟ, 17 ਜੂਨ (ਸਰਬਜੀਤ ਸਿੰਘ)-ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋ ਉਲੀਕੇ ਗਏ ਐਕਸ਼ਨ ਪ੍ਰੋਗਰਾਮ ਅਨੁਸਾਰ ਸਿੱਖਿਆ ਸਕੱਤਰ ਪੰਜਾਬ ਦੇ ਦਫ਼ਤਰ ਮੋਹਾਲੀ ਸਾਹਮਣੇ 18 ਜੂਨ ਨੂੰ ਅਧਿਆਪਕਾਂ ਵਲੋਂ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਾ ਰਹੀ ਹੈ | ਇਸ ਰੈਲੀ ਦੀਆਂ ...

ਪੂਰੀ ਖ਼ਬਰ »

ਡਿਪਟੀ ਸਪੀਕਰ ਵਲੋਂ ਸਰਕਾਰੀ ਸਕੂਲ ਨੂੰ ਆਰ. ਓ. ਤੇ ਕਲੱਬ ਨੂੰ ਕਿ੍ਕਟ ਕਿੱਟ ਭੇਟ

ਮੰਡੀ ਲੱਖੇਵਾਲੀ, 17 ਜੂਨ (ਮਿਲਖ ਰਾਜ)-ਵਿਧਾਨ ਸਭਾ ਹਲਕਾ ਮਲੋਟ ਦੇ ਵਿਧਾਇਕ ਅਜਾਇਬ ਸਿੰਘ ਭੱਟੀ ਵਲੋਂ ਪਿੰਡ ਭਾਗਸਰ ਦੇ ਸਰਕਾਰੀ ਮਾਡਲ ਸੈਕੰਡਰੀ ਸਕੂਲ ਨੂੰ ਆਰ. ਓ. ਭੇਟ ਕੀਤਾ ਹੈ, ਜਿਸਦੀ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸਖ਼ਤ ਜ਼ਰੂਰਤ ਸੀ | ਪਿੰਡ ਦੇ ਸਰਪੰਚ ...

ਪੂਰੀ ਖ਼ਬਰ »

ਐਡ. ਬਰਾੜ ਦੀ ਨਿਯੁਕਤੀ 'ਤੇ ਅਕਾਲੀ ਆਗੂਆਂ ਤੇ ਵਰਕਰਾਂ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ

ਜੈਤੋ, 17 ਜੂਨ (ਭੋਲਾ ਸ਼ਰਮਾ)-ਸ਼੍ਰੋਮਣੀ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ 'ਬੰਟੀ ਰੋਮਾਣਾ' ਵਲੋਂ ਪੰਜਾਬ ਦੇ ਸਾਬਕਾ ਸਹਿਕਾਰਤਾ ਮੰਤਰੀ ਮਰਹੂਮ ਜਸਵਿੰਦਰ ਸਿੰਘ ਬਰਾੜ ਦੇ ਪੋਤਰੇ, ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਤੇ ਸਾਬਕਾ ...

ਪੂਰੀ ਖ਼ਬਰ »

ਐਡ. ਬਰਾੜ ਦੀ ਨਿਯੁਕਤੀ ਨਾਲ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ- ਤਰਲੋਚਨ ਸਿੰਘ

ਜੈਤੋ, 17 ਜੂਨ (ਭੋਲਾ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਨਵੇਂ ਜਥੇਬੰਦਕ ਢਾਂਚੇ ਵਿਚ ਪੰਜਾਬ ਦੇ ਸਾਬਕਾ ਸਹਿਕਾਰਤਾ ਮੰਤਰੀ ਮਰਹੂਮ ਜਸਵਿੰਦਰ ਸਿੰਘ ਬਰਾੜ ਦੇ ਪੋਤਰੇ ਅਤੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ...

ਪੂਰੀ ਖ਼ਬਰ »

... ਤੇ ਹੁਣ ਕੋਟਕਪੂਰਾ 'ਚ ਵੀ ਲੱਗੇ ਪ੍ਰਤਾਪ ਸਿੰਘ ਬਾਜਵਾ ਦੇ ਹੱਕ 'ਚ ਫ਼ਲੈਕਸ

ਕੋਟਕਪੂਰਾ, 17 (ਮੋਹਰ ਸਿੰਘ ਗਿੱਲ)-ਤੇਜ਼ ਤਰਾਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਪੰਜਾਬ ਦੇ ਕੁਝ ਵਿਧਾਨ ਸਭਾ ਹਲਕਿਆਂ 'ਚ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਹੱਕ 'ਚ ਪੋਸਟਰ ਅਤੇ ਫ਼ਲੈਕਸ ਲੱਗਣ ਦੀ ਖ਼ਬਰਾਂ ਆਈਆਂ ਹਨ | ਅੱਜ ਕੋਟਕਪੂਰਾ ਸ਼ਹਿਰ ਦੀਆਂ ...

ਪੂਰੀ ਖ਼ਬਰ »

ਰਾਤ ਸਮੇਂ ਦੋ ਦੁਕਾਨਾਂ 'ਚ ਨਕਦੀ ਤੇ ਸਮਾਨ ਚੋਰੀ

ਕੋਟਕਪੂਰਾ, 17 ਜੂਨ (ਮੋਹਰ ਸਿੰਘ ਗਿੱਲ, ਮੇਘਰਾਜ)-ਸਥਾਨਕ ਸ਼ਹਿਰ 'ਚ ਰਾਤ ਸਮੇਂ ਹੋਣ ਵਾਲੀਆਂ ਚੋਰੀ ਦੀਆਂ ਘਟਨਾਵਾਂ ਰੁਕ ਨਹੀਂ ਰਹੀਆਂ, ਜਿਸ ਕਾਰਨ ਦੁਕਾਨਦਾਰ ਤੇ ਆਮ ਸ਼ਹਿਰੀ ਭਾਰੀ ਚਿੰਤਾ 'ਚ ਹਨ | ਕੁਝ ਅਣਪਛਾਤੇ ਵਿਅਕਤੀਆਂ ਨੇ ਬੀਤੀ ਅੱਧੀ ਰਾਤ ਨੂੰ ਦੋ ਦੁਕਾਨਾਂ ਦੇ ...

ਪੂਰੀ ਖ਼ਬਰ »

ਗੋਲਕ 'ਚੋਂ ਪੈਸੇ ਚੋਰੀ ਕਰਨ ਦੇ ਦੋਸ਼ਾਂ 'ਚ ਇਕ ਕਾਬੂ

ਫ਼ਰੀਦਕੋਟ, 17 ਜੂਨ (ਸਰਬਜੀਤ ਸਿੰਘ)-ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਅਰਾਈਆਂ ਵਾਲਾ ਖੁਰਦ ਦੇ ਗੁਰਦੁਆਰਾ ਸਾਹਿਬ ਦੀ ਗੋਲਕ ਵਿਚੋਂ ਕਥਿਤ ਤੌਰ 'ਤੇ ਪੈਸੇ ਚੋਰੀ ਕਰਨ ਦੇ ਦੋਸ਼ਾਂ ਵਿਚ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਮਿਲੀ ਜਾਣਕਾਰੀ ਅਨੁਸਾਰ ਸਾਦਿਕ ...

ਪੂਰੀ ਖ਼ਬਰ »

ਪ੍ਰਾਇਮਰੀ ਸਕੂਲ 'ਚ ਸਮਰ ਕੈਂਪ ਲਗਾਇਆ

ਬਾਜਾਖਾਨਾ, 17 ਜੂਨ (ਜਗਦੀਪ ਸਿੰਘ ਗਿੱਲ)-ਸਰਕਾਰੀ ਪ੍ਰਾਇਮਰੀ ਸਕੂਲ ਮੇਨ ਡੋਡ ਵਿਖੇ ਸੱਤ ਰੋਜ਼ਾ ਆਨਲਾਈਨ ਸਮਰ ਕੈਂਪ ਸਕੂਲ ਦੇ ਅਧਿਆਪਕ ਬਲਜੀਤ ਗਰੋਵਰ ਦੀ ਅਗਵਾਈ ਹੇਠ ਲਗਾਇਆ ਗਿਆ | ਸੱਤ ਰੋਜ਼ਾ ਆਨਲਾਈਨ ਸਮਰ ਕੈਂਪ 'ਚ ਬੱਚਿਆਂ ਨੂੰ ਆਰਟ ਐਂਡ ਕਰਾਫ਼ਟ, ਪੇਂਟਿੰਗ ਐਂਡ ...

ਪੂਰੀ ਖ਼ਬਰ »

ਮਾਇਆਵਤੀ ਤੇ ਦਲਿਤ ਭਾਈਚਾਰੇ ਨੂੰ ਗਠਜੋੜ 'ਤੇ ਦੁਬਾਰਾ ਵਿਚਾਰ ਕਰਨ ਲੋੜ- ਦਬੜ੍ਹੀਖਾਨਾ

ਬਾਜਾਖਾਨਾ, 17 ਜੂਨ (ਜਗਦੀਪ ਸਿੰਘ ਗਿੱਲ)-ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਹੋਏ ਗਠਜੋੜ 'ਤੇ ਬਸਪਾ ਸੁਪਰੀਮੋ ਮਾਇਆਵਤੀ ਅਤੇ ਦਲਿਤ ਭਾਈਚਾਰੇ ਨੂੰ ਦੁਬਾਰਾ ਵਿਚਾਰ ਕਰਨ ਦੀ ਲੋੜ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ...

ਪੂਰੀ ਖ਼ਬਰ »

ਦਿਮਾਗੀ ਤੌਰ 'ਤੇ ਪੇ੍ਰਸ਼ਾਨ ਮਾਤਾ ਨੂੰ ਪੁਲਿਸ ਨੇ ਵਾਰਿਸਾਂ ਨਾਲ ਮਿਲਾਇਆ

ਸਾਦਿਕ, 17 ਜੂਨ (ਆਰ. ਐਸ. ਧੁੰਨਾ)-ਥਾਣਾ ਸਾਦਿਕ ਦੇ ਮੁੱਖ ਅਫ਼ਸਰ ਚਮਕੌਰ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਉਨ੍ਹਾਂ ਨੂੰ ਇਕ ਬਿਰਧ ਮਾਤਾ ਜਿਸ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਸਾਦਿਕ ਦੇ ਮੁੱਖ ਚੌਂਕ ਵਿਚ ਘੁੰਮਦੀ ਨਜ਼ਰੀਂ ਪਈ ਤਾਂ ਉਨ੍ਹਾਂ ਮਾਤਾ ਨੂੰ ਉਸ ਦਾ ਪਤਾ ...

ਪੂਰੀ ਖ਼ਬਰ »

ਐੱਮ.ਪੀ. ਕੋਟੇ 'ਚੋਂ ਦੋ ਐਂਬੂਲੈਂਸ ਗੱਡੀਆਂ ਹਸਪਤਾਲਾਂ ਨੂੰ ਸਪੁਰਦ ਕੀਤੀਆਂ ਜਾਣਗੀਆਂ- ਸਦੀਕ

ਫ਼ਰੀਦਕੋਟ, 17 ਜੂਨ (ਜਸਵੰਤ ਸਿੰਘ ਪੁਰਬਾ)-ਕੋਵਿਡ-19 ਦੌਰਾਨ ਸਿਹਤ ਵਿਭਾਗ ਵਲੋਂ ਸਿਵਲ ਸਰਜਨ ਫ਼ਰੀਦਕੋਟ ਡਾ. ਸੰਜੇ ਕਪੂਰ ਦੀ ਯੋਗ ਅਗਵਾਈ ਅਧੀਨ ਸ਼ਾਨਦਾਰ ਸਿਹਤ ਸਹੂਲਤਾਂ ਤੇ ਵੱਖ-ਵੱਖ ਸਿਹਤ ਸਕੀਮਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ | ਹੁਣ ਸਿਹਤ ਸੇਵਾਵਾਂ ਨੂੰ ਹੋਰ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਯੋਗਾ ਦਿਵਸ 'ਤੇ ਭਾਰਤੀ ਡਾਕ ਵਿਭਾਗ ਸਟੈਂਪ ਜਾਰੀ ਕਰੇਗਾ- ਸੁਧੀਰ ਕੁਮਾਰ

ਫ਼ਰੀਦਕੋਟ, 17 ਜੂਨ (ਸਤੀਸ਼ ਬਾਗ਼ੀ)-ਅੰਤਰਰਾਸ਼ਟਰੀ ਯੋਗ ਦਿਵਸ ਦੀ ਮਹੱਤਤਾ ਨੂੰ ਦੇਖਦੇ ਹੋਏ ਭਾਰਤੀ ਡਾਕ ਵਿਭਾਗ ਵਲੋਂ ਨਿਵੇਕਲੀ ਪਹਿਲ ਕਦਮੀ ਕਰਦਿਆਂ ਕੈਂਸਲੇਸ਼ਨ ਸਟੈਂਪ ਜਾਰੀ ਕੀਤੀ ਜਾਵੇਗੀ ਜੋ ਵਿਸ਼ਵ ਯੋਗਾ ਦਿਵਸ 21 ਜੂਨ ਤੋਂ ਦੇਸ਼ ਦੇ ਸਾਰੇ ਹੀ ਵਿਭਾਗੀ ...

ਪੂਰੀ ਖ਼ਬਰ »

ਸੱਤ ਰੋਜ਼ਾ ਸਮਰ ਕੈਂਪ ਲਗਾਇਆ

ਬਰਗਾੜੀ, 17 ਜੂਨ (ਲਖਵਿੰਦਰ ਸ਼ਰਮਾ)-ਸਰਕਾਰੀ ਪ੍ਰਾਇਮਰੀ ਸਕੂਲ ਬਹਿਬਲ ਕਲਾਂ ਵਿਖੇ ਸਕੂਲ ਮੁਖੀ ਅਮਰਜੀਤ ਕੌਰ ਢਿੱਲੋਂ ਦੀ ਅਗਵਾਈ ਹੇਠ ਬੱਚਿਆਂ ਦਾ ਸੱਤ ਰੋਜ਼ਾ ਸਮਰ ਕੈਂਪ ਮੋਬਾਈਲ ਜੂਮ ਐਪ ਰਾਹੀਂ ਲਗਾਇਆ ਗਿਆ | ਇਸ ਦੌਰਾਨ ਬੱਚਿਆਂ ਨੂੰ ਯੋਗਾ, ਪੇਪਰ ਕਰਾਫ਼ਟਿੰਗ, ...

ਪੂਰੀ ਖ਼ਬਰ »

ਸੂਬਾ ਸਰਕਾਰ ਗਊ ਸੈੱਸ ਦਾ ਸਹੀ ਇਸਤੇਮਾਲ ਕਰੇ- ਸ਼ਰਮਾ

ਫ਼ਰੀਦਕੋਟ, 17 ਜੂਨ (ਸਤੀਸ਼ ਬਾਗ਼ੀ)-ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਅਤੇ ਸਾਬਕਾ ਚੇਅਰਮੈਨ ਗਊ ਸੇਵਾ ਕਮਿਸ਼ਨ ਦਰਗੇਸ਼ ਸ਼ਰਮਾ ਨੇ ਕਿਹਾ ਕਿ ਇਹ ਬਹੁਤ ਹੀ ਅਫ਼ਸੋਸਨਾਕ ਪਹਿਲੂ ਹੈ ਕਿ ਕੈਪਟਨ ਸਰਕਾਰ ਕੋਲ 140 ਕਰੋੜ ਦੇ ਲਗਪਗ ਗਊ ਸੈੱਸ ਦੀ ਰਾਸ਼ੀ ਪਈ ਹੈ, ਪਰ ...

ਪੂਰੀ ਖ਼ਬਰ »

ਸੋਨ ਤਗਮਾ ਜੇਤੂ ਹਰਪ੍ਰੀਤ ਸਿੰਘ ਨੂੰ ਕੀਤਾ ਸਨਮਾਨਿਤ

ਫ਼ਰੀਦਕੋਟ, 17 ਜੂਨ (ਚਰਨਜੀਤ ਸਿੰਘ ਗੋਂਦਾਰਾ)-ਸੰਗਤ ਸਾਹਿਬ ਭਾਈ ਫ਼ੇਰੂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਦੇ ਵਿਦਿਆਰਥੀ ਰਹੇ ਹਰਪ੍ਰੀਤ ਸਿੰਘ ਨੂੰ ਸਕੂਲ ਦੀ ਪਿ੍ੰਸੀਪਲ ਭੁਪਿੰਦਰ ਕੌਰ ਸਰਾਂ ਤੇ ਸਟਾਫ਼ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ...

ਪੂਰੀ ਖ਼ਬਰ »

ਐੱਸ. ਸੀ./ਬੀ. ਸੀ ਅਧਿਆਪਕ ਯੂਨੀਅਨ ਦੀ ਮੀਟਿੰਗ ਹੋਈ

ਫ਼ਰੀਦਕੋਟ, 17 ਜੂਨ (ਸਤੀਸ਼ ਬਾਗ਼ੀ)-ਐੱਸ. ਸੀ./ਬੀ. ਸੀ. ਅਧਿਆਪਕ ਯੂਨੀਅਨ ਪੰਜਾਬ, ਜ਼ਿਲ੍ਹਾ ਇਕਾਈ ਦੀ ਮੀਟਿੰਗ ਯੂਨੀਅਨ ਆਗੂਆਂ ਗੁਰਮੀਤ ਸਿੰਘ ਤੇ ਗੁਰਟੇਕ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਪੰਜਾਬ ਸਰਕਾਰ ਵਲੋਂ ਐੱਸ.ਸੀ./ਬੀ.ਸੀ. ਮੁਲਾਜਮਾਂ ਅਤੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX