ਤਾਜਾ ਖ਼ਬਰਾਂ


ਮਹਿੰਦਰ ਸਿੰਘ ਸਿੱਧੂ ''ਆਪ'' ਦੇ ਸੂਬਾ ਸੰਯੁਕਤ ਸਕੱਤਰ ਬਣੇ
. . .  15 minutes ago
ਸੰਗਰੂਰ, 27 ਜੁਲਾਈ (ਧੀਰਜ ਪਸ਼ੌਰੀਆ) - ਆਮ ਆਦਮੀ ਪਾਰਟੀ ਹਾਈ ਕਮਾਂਡ ਵਲੋਂ ਜ਼ਿਲ੍ਹਾ ਸੰਗਰੂਰ ਸੀਨੀਅਰ ਆਗੂ ਮਹਿੰਦਰ ਸਿੰਘ...
ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 29 ਹਜ਼ਾਰ 689 ਨਵੇਂ ਕੇਸ ਆਏ ਸਾਹਮਣੇ, ਪਿਛਲੇ 132 ਦਿਨਾਂ ਵਿਚ ਸਭ ਤੋਂ ਘੱਟ
. . .  46 minutes ago
ਨਵੀਂ ਦਿੱਲੀ, 27 ਜੁਲਾਈ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 29 ਹਜ਼ਾਰ 689 ਕੇਸ ਸਾਹਮਣੇ ਆਏ ਹਨ ਅਤੇ ਇਸ ਦੌਰਾਨ 415 ਮਰੀਜ਼ਾਂ ਦੀ ਮੌਤ ਹੋਈ ਹੈ...
ਟੋਕੀਓ ਉਲੰਪਿਕ 'ਤੇ ਮੰਡਰਾਉਣ ਲੱਗਾ ਕੋਰੋਨਾ ਦਾ ਖ਼ਤਰਾ
. . .  about 1 hour ago
ਟੋਕੀਓ, 27 ਜੁਲਾਈ - ਟੋਕੀਓ ਉਲੰਪਿਕ ਵਿਚ ਕੋਵਿਡ19 ਦਾ ਖ਼ਤਰਾ ਵੀ ਮੰਡਰਾ ਰਿਹਾ ਹੈ। ਉਲੰਪਿਕ ਖੇਡ ਪਿੰਡ ਵਿਚ ਅੱਜ ਦੋ ਅਥਲੀਟਾਂ ਸਮੇਤ 7 ਜਣੇ ਕੋਰੋਨਾਵਾਇਰਸ ਤੋਂ ਪੀੜਤ ਪਾਏ ਗਏ ਹਨ। ਇਸ ਤਰ੍ਹਾਂ ਟੋਕੀਓ ਉਲੰਪਿਕ ਖੇਡਾਂ ਨਾਲ...
ਮਮਤਾ ਬੈਨਰਜੀ ਦਿੱਲੀ 'ਚ, ਕਰ ਸਕਦੀ ਹੈ ਮੋਦੀ ਨਾਲ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 27 ਜੁਲਾਈ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਪੰਜ ਦਿਨਾਂ ਦੌਰੇ 'ਤੇ ਸੋਮਵਾਰ ਸ਼ਾਮ ਰਾਜਧਾਨੀ ਦਿੱਲੀ ਪਹੁੰਚ ਗਈ। ਇਸ ਦੌਰੇ 'ਤੇ ਉਹ ਕਈ ਵੱਡੇ ਨੇਤਾਵਾਂ ਨਾਲ ਮੁਲਾਕਾਤ ਕਰੇਗੀ। ਇਸ ਦੇ ਨਾਲ ਰਿਪੋਰਟਾਂ ਇਹ ਵੀ ਹਨ ਕਿ ਮਮਤਾ ਬੈਨਰਜੀ ਅੱਜ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ...
ਟੋਕੀਓ ਉਲੰਪਿਕ : ਭਾਰਤ ਨੇ ਸਪੇਨ ਨੂੰ 3-0 ਨਾਲ ਦਿੱਤੀ ਮਾਤ
. . .  about 2 hours ago
ਟੋਕੀਓ, 27 ਜੁਲਾਈ - ਟੋਕੀਓ ਉਲੰਪਿਕ ਵਿਚ ਹਾਕੀ ਮੁਕਾਬਲੇ ਵਿਚ ਭਾਰਤ ਨੇ ਸਪੇਨ ਨੂੰ 3-0 ਨਾਲ ਹਰਾ ਦਿੱਤਾ ਹੈ...
ਅੱਜ ਦਾ ਵਿਚਾਰ
. . .  25 minutes ago
ਮੈਂ ਭਾਰਤ ਦੇ ਲੋਕਾਂ ਦੀਆਂ ਅਰਦਾਸਾਂ ਅਤੇ ਪਿਆਰ ਸਦਕਾ ਇਹ ਮੈਡਲ ਜਿੱਤ ਸਕਿਆ-ਮੀਰਾ ਬਾਈ ਚਾਨੂ
. . .  1 day ago
ਚੰਡੀਗੜ੍ਹ : ਪੰਜਾਬ ਸਰਕਾਰ ਨੇ ਕੀਤੇ ਆਈ. ਏ. ਐੱਸ. ਅਧਿਕਾਰੀਆਂ ਦੇ ਤਬਾਦਲੇ
. . .  1 day ago
ਆਈ.ਆਈ.ਟੀ. ਵਿਚ ਦਾਖਲੇ ਲਈ ਜੇ.ਈ.ਈ. (ਐਡਵਾਂਸਡ) 2021 ਦੀ ਪ੍ਰੀਖਿਆ 3 ਅਕਤੂਬਰ 2021 ਨੂੰ
. . .  1 day ago
ਨਵੀਂ ਦਿੱਲੀ , 26 ਜੁਲਾਈ - ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਹੈ ਕਿ ਆਈ.ਆਈ.ਟੀ. ਵਿਚ ਦਾਖਲੇ ਲਈ ਜੇ.ਈ.ਈ. (ਐਡਵਾਂਸਡ) 2021 ਦੀ ਪ੍ਰੀਖਿਆ 3 ਅਕਤੂਬਰ 2021 ਨੂੰ ਆਯੋਜਤ ਕੀਤੀ ...
ਵਿਜੇ ਮਾਲਿਆ ਨੂੰ ਬਰਤਾਨੀਆ ਦੀ ਅਦਾਲਤ ਨੇ ਦੀਵਾਲੀਆ ਕਰਾਰ ਦਿੱਤਾ
. . .  1 day ago
ਅਧਿਆਪਕ ਆਨ ਲਾਈਨ ਬਦਲੀਆਂ ਲਈ ਤੀਸਰੇ ਗੇੜ ਲਈ ਸਟੇਸ਼ਨ ਚੋਣ 26 ਤੋਂ 28 ਜੁਲਾਈ ਤੱਕ ਕਰ ਸਕਣਗੇ- ਸਿੰਗਲਾ
. . .  1 day ago
ਪੋਜੇਵਾਲ ਸਰਾਂ ,26 ਜੁਲਾਈ (ਨਵਾਂਗਰਾਈਂ,)ਪੰਜਾਬ ਸਿੱਖਿਆ ਵਿਭਾਗ ਵਲੋਂ ਆਨ ਲਾਈਨ ਬਦਲੀਆਂ ਵਿਚ ਅਧਿਆਪਕਾਂ, ਨਾਨ ਟੀਚਿੰਗ ਸਟਾਫ਼ ਕੰਪਿਊਟਰ ਅਧਿਆਪਕਾਂ ,ਸਿੱਖਿਆ ਪ੍ਰੋਵਾਈਡਰਾਂ ...
ਪੁਲਿਸ ਕਰਮਚਾਰੀਆਂ ਕੋਲੋਂ ਨਾ ਲਈ ਜਾਵੇ ਵਾਧੂ ਡਿਊਟੀ
. . .  1 day ago
ਚੰਡੀਗੜ੍ਹ , 26 ਜੁਲਾਈ - ਪੰਜਾਬ ਸਰਕਾਰ ਨੇ ਆਦੇਸ਼ ਜਾਰੀ ਕੀਤਾ ਹੈ ਕਿ ਪੁਲਿਸ ਕਰਮਚਾਰੀਆਂ ਦੇ ਕੋਲੋਂ ਵਾਧੂ ਡਿਊਟੀ ਨਾ ਲਈ ਜਾਵੇ ਨਹੀਂ । ਜ਼ਰੂਰੀ ਹਾਲਾਤ 'ਚ ਜ਼ਿਆਦਾ ਡਿਊਟੀ ਲਈ ਜਾ ਸਕਦੀ ...
ਜੰਮੂ ਕਸ਼ਮੀਰ: ਕੁਲਗਾਮ ਵਿਚ ਚੱਲ ਰਹੇ ਮੁਕਾਬਲੇ ਵਿਚ ਇਕ ਅਣਪਛਾਤੇ ਅੱਤਵਾਦੀ ਦੀ ਮੌਤ
. . .  1 day ago
ਚਾਰ ਭੈਣਾਂ ਦੇ ਇਕਲੌਤੇ ਭਰਾ ਸਮੇਤ ਦੋ ਬੱਚਿਆਂ ਦੀ ਟੋਭੇ ਵਿਚ ਡੁੱਬਣ ਕਾਰਨ ਹੋਈ ਮੌਤ
. . .  1 day ago
ਰਾਜਪੁਰਾ, 26 ਜੁਲਾਈ (ਰਣਜੀਤ ਸਿੰਘ ) - ਨੇੜਲੇ ਪਿੰਡ ਉਕਸੀ ਜੱਟਾਂ ਵਿਖੇ ਚਾਰ ਭੈਣਾਂ ਦੇ ਇਕਲੌਤੇ ਭਰਾ ਸਮੇਤ ਦੋ ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 26 ਜੁਲਾਈ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ...
ਮਨੀਪੁਰ ਸਰਕਾਰ ਮੀਰਾਬਾਈ ਚਾਨੂੰ ਨੂੰ ਪੁਲਿਸ ਵਿਭਾਗ ਵਿਚ ਵਧੀਕ ਸੁਪਰਡੈਂਟ (ਖੇਡ) ਕਰੇਗੀ ਨਿਯੁਕਤ
. . .  1 day ago
ਇੰਫਾਲ(ਮਨੀਪੁਰ),26 ਜੁਲਾਈ - ਮਨੀਪੁਰ ਸਰਕਾਰ ਨੇ ਉਲੰਪਿਕ ਵਿਚ ਚਾਂਦੀ ਦਾ ਤਗਮਾ ਜੇਤੂ ਮੀਰਾਬਾਈ ...
ਲੋਕ ਸਭਾ ਵਿਚ ਕੇਂਦਰ ਸਰਕਾਰ ਲਿਆ ਰਹੀ ਬਿਜਲੀ ਸੋਧ ਬਿੱਲ - ਭਗਵੰਤ ਮਾਨ
. . .  1 day ago
ਚੰਡੀਗੜ੍ਹ, 26 ਜੁਲਾਈ (ਅਜੀਤ ਬਿਊਰੋ) - ਵਿਰੋਧੀ ਧਿਰ ਦੇ ਆਗੂ ਭਗਵੰਤ ਮਾਨ ਦਾ ਕਹਿਣਾ ਹੈ ਕਿ 29 ਬਿੱਲ ਲੋਕ ਸਭਾ ਵਿਚ ਪੇਸ਼ ਹੋਣੇ ਹਨ ...
ਕਿਨੌਰ ਜ਼ਿਲ੍ਹੇ ਵਿਚ ਹਾਈ ਅਲਰਟ ਜਾਰੀ
. . .  1 day ago
ਕਿਨੌਰ (ਹਿਮਾਚਲ ਪ੍ਰਦੇਸ਼ ), 26 ਜੁਲਾਈ - ਕਿਨੌਰ ਵਿਚ ਵਾਪਰੀ ਘਟਨਾ 'ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਜਾਣਕਾਰੀ ਦਿੰਦੇ ...
ਕਾਂਗਰਸ ਛੱਡ ਗੁਰਮੀਤ ਸਿੰਘ ਖੁੱਡੀਆਂ ਆਮ ਆਦਮੀ ਪਾਰਟੀ ਵਿਚ ਸ਼ਾਮਿਲ
. . .  1 day ago
ਚੰਡੀਗੜ੍ਹ, 26 ਜੁਲਾਈ (ਅਜੀਤ ਬਿਊਰੋ)- ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ, ਸਹਿ ਇੰਚਾਰਜ ਰਾਘਵ ਚੱਢਾ, ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ...
ਲੋਕ ਸਭਾ ਕੱਲ੍ਹ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 26 ਜੁਲਾਈ - ਵਿਰੋਧੀ ਧਿਰ ਦੇ ਹੰਗਾਮੇ ਵਿਚਕਾਰ ਲੋਕ ਸਭਾ ...
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਨੁਮਾਇੰਦਿਆਂ ਨੇ ਸਿਹਤ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਕੀਤਾ ਵਿਰੋਧ
. . .  1 day ago
ਤਪਾ ਮੰਡੀ, 26 ਜੁਲਾਈ (ਪ੍ਰਵੀਨ ਗਰਗ,ਵਿਜੇ ਸ਼ਰਮਾ) - ਤਪਾ 'ਚ ਸੂਬੇ ਦੇ ਸਿਹਤ ਮੰਤਰੀ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ...
ਦਿੱਲੀ ਕਮੇਟੀ 'ਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕਮੇਟੀ ਪ੍ਰਧਾਨ ਸਿਰਸਾ ਖ਼ਿਲਾਫ਼ ਲੁੱਕ ਆਊਟ ਸਰਕੁਲਰ ਜਾਰੀ
. . .  1 day ago
ਨਵੀਂ ਦਿੱਲੀ, 26 ਜੁਲਾਈ (ਜਗਤਾਰ ਸਿੰਘ) - ਦਿੱਲੀ ਕਮੇਟੀ ਪ੍ਰਬੰਧ 'ਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਦਿੱਲੀ ਪੁਲਿਸ ਦੀ...
ਲੋਕ ਸਭਾ ਵਿਚ ਦੋ ਬਿੱਲ ਹੋਏ ਪਾਸ
. . .  1 day ago
ਨਵੀਂ ਦਿੱਲੀ, 26 ਜੁਲਾਈ - ਨੈਸ਼ਨਲ ਇੰਸਟੀਟਿਊਟ ਆਫ਼ ਫੂਡ ਟੈਕਨੋਲੋਜੀ...
ਕਿਸਾਨਾਂ ਦੇ ਇਕ ਵਫ਼ਦ ਨਾਲ ਕੈਪਟਨ ਦੀ ਮੁਲਾਕਾਤ
. . .  1 day ago
ਚੰਡੀਗੜ੍ਹ, 26 ਜੁਲਾਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਇਕ ਵਫ਼ਦ ਨਾਲ ਮੁਲਾਕਾਤ ਕੀਤੀ । ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਵੱਖ - ਵੱਖ ...
ਲੱਖੀ ਹੋਣਗੇ ਬਸਪਾ ਅਕਾਲੀ ਗੱਠਜੋੜ ਦੇ ਟਾਂਡਾ ਹਲਕੇ ਤੋਂ ਉਮੀਦਵਾਰ
. . .  1 day ago
ਟਾਂਡਾ ਉੜਮੁੜ, 26 ਜੁਲਾਈ (ਦੀਪਕ ਬਹਿਲ) - ਪੰਜਾਬ ਸੇਵਾ ਅਧਿਕਾਰ ਦੇ ਸਾਬਕਾ ਕਮਿਸ਼ਨਰ ਅਤੇ ਟਾਂਡਾ ਹਲਕੇ ਤੋਂ ਸੀਨੀਅਰ ਆਗੂ ਲਖਵਿੰਦਰ ਸਿੰਘ ਲੱਖੀ ਬਸਪਾ ਅਤੇ ਸ਼੍ਰੋਮਣੀ ਅਕਾਲੀ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 4 ਹਾੜ ਸੰਮਤ 553
ਿਵਚਾਰ ਪ੍ਰਵਾਹ: ਦੋਸਤੀ ਅਜਿਹੀ ਸੁਨਹਿਰੀ ਤੰਦ ਹੈ, ਜਿਸ ਵਿਚ ਦੁਨੀਆ ਦੇ ਦਿਲ ਪਰੋਏ ਜਾ ਸਕਦੇ ਹਨ। -ਜੌਨ ਐਵਲਿਨ

ਖੰਨਾ / ਸਮਰਾਲਾ

ਸੰਯੁਕਤ ਕਿਸਾਨ ਸਭਾ ਨੇ ਖੇਤੀ ਕਾਨੂੰਨਾਂ ਤੇ ਲੇਬਰ ਕੋਡ ਬਿੱਲਾਂ ਦੀਆਂ ਕਾਪੀਆਂ ਸਾੜੀਆਂ

ਖੰਨਾ, 17 ਜੂਨ (ਹਰਜਿੰਦਰ ਸਿੰਘ ਲਾਲ)- ਆਲ ਇੰਡੀਆ ਸੰਯੁਕਤ ਕਿਸਾਨ ਸਭਾ ਵਲੋਂ ਸੂਬਾ ਪ੍ਰਧਾਨ ਜਥੇਦਾਰ ਹਰਚੰਦ ਸਿੰਘ ਦੀ ਅਗਵਾਈ ਹੇਠ ਲਲਹੇੜੀ ਚੌਂਕ ਵਿਚ ਕਿਸਾਨ ਮਜ਼ਦੂਰ ਵਿਰੋਧੀ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਗਿਆ¢ ਮਜ਼ਦੂਰਾਂ ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ ਤੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ¢ ਸੰਬੋਧਨ ਕਰਦਿਆਂ ਆਰ.ਐਸ.ਪੀ ਦੇ ਸੂਬਾ ਸਕੱਤਰ ਕਾਮਰੇਡ ਕਰਨੈਲ ਸਿੰਘ ਇਕੋਲਾਹਾ, ਸੀ.ਪੀ.ਆਈ. ਨੇਤਾ ਕਾਮਰੇਡ ਅਮਰ ਸਿੰਘ ਭੱਟੀਆਂ, ਲੋਕ ਇਨਸਾਫ਼ ਪਾਰਟੀ ਨੇਤਾ ਸਰਬਜੀਤ ਸਿੰਘ ਕੰਗ ਹਲਕਾ ਇੰਚਾਰਜ, ਸੀ.ਪੀ.ਆਈ. (ਐਮ) ਬਲਬੀਰ ਸਿੰਘ ਸੁਹਾਵੀ, ਰਾਜ ਕੁਮਾਰ ਜੈਨਿਵਾਲ ਤੇ ਭਾਕਿਯੂ ਰਾਜੇਵਾਲ ਦੇ ਸੀਨੀਅਰ ਮੀਤ ਪ੍ਰਧਾਨ ਨੇਤਰ ਸਿੰਘ ਨਾਗਰਾ ਨੇ ਕਿਹਾ ਕਿ ਕੋਵਿਡ 19 ਮਹਾਂਮਾਰੀ ਕਾਰਨ ਪਹਿਲਾਂ ਹੀ ਦੇਸ਼ ਦੀ ਜਨਤਾ ਆਰਥਿਕ ਮੰਦੀ ਦੇ ਦੌਰ 'ਚੋਂ ਗੁਜ਼ਰ ਰਹੀ ਹੈ, ਲੱਖਾਂ ਲੋਕ ਆਪਣਾ ਰੋਜ਼ਗਾਰ ਗਵਾ ਚੁੱਕੇ ਹਨ, ਲੱਕ ਤੋੜਵੀਂ ਮਹਿੰਗਾਈ ਨੇ ਦੇਸ਼ ਦੀ ਜਨਤਾ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ, ਪਰ ਕੇਂਦਰ ਸਰਕਾਰ ਮਹਿੰਗਾਈ ਨੂੰ ਨੱਥ ਪਾਉਣ ਵਿਚ ਨਾਕਾਮ ਸਾਬਤ ਹੋਈ ਹੈ | ਇਸ ਮੌਕੇ ਲਵਪ੍ਰੀਤ ਸਿੰਘ ਇਕੋਲਾਹਾ, ਲੰਕੇਸ਼ ਕੁਮਾਰ, ਪਿ੍ੰਸੀਪਲ ਰਣਬੀਰ ਸਿੰਘ, ਮਾ. ਰਾਜਬੀਰ ਸਿੰਘ, ਨਾਜ਼ਰ ਸਿੰਘ ਢਿੱਲੋਂ, ਕਾਮਰੇਡ ਕਰਮ ਚੰਦ, ਹਰਜੀਤ ਸਿੰਘ, ਸਵਰਨ ਸਿੰਘ ਸਿਹੌੜਾ, ਕਮਲਜੀਤ ਸਿੰਘ, ਸ਼ਮਸ਼ੇਰ ਸਿੰਘ ਘੁੰਮਣ, ਮਲਕੀਤ ਸਿੰਘ ਇਕੋਲਾਹਾ, ਅਵਤਾਰ ਸਿੰਘ ਭੱਟੀਆਂ ਪ੍ਰਧਾਨ ਸ਼ਹੀਦ ਭਗਤ ਸਿੰਘ ਵਿਚਾਰ ਮੰਚ, ਬੂਟਾ ਸਿੰਘ ਕਰੌਦੀਆਂ, ਹਰਜੀਤ ਸਿੰਘ ਰੰਧਾਵਾ, ਨਿੱਕਾ ਸਿੰਘ ਢਿੱਲੋਂ, ਰਮੇਸ਼ ਖੱਤਰੀ ਆਦਿ ਮੌਜੂਦ ਸਨ |

ਮਲ੍ਹੀਪੁਰ 'ਚ ਛੱਪੜ ਦਾ ਪਾਣੀ ਆਇਆ ਗਲੀਆਂ 'ਚ

ਦੋਰਾਹਾ, 17 ਜੂਨ (ਜਸਵੀਰ ਝੱਜ)- ਪਿੰਡ ਮਲ੍ਹੀਪੁਰ 'ਚ ਗਲੀਆਂ-ਨਾਲੀਆਂ ਨੂੰ ਹੀ ਵਿਕਾਸ ਸਮਝਣ ਵਾਲੀ ਪੰਚਾਇਤ ਦੇ ਵਿਕਾਸ ਦਾਅਵਿਆਂ ਦੀ ਉਸ ਮੌਕੇ ਪੋਲ ਖੁੱਲ੍ਹ ਗਈ, ਜਦੋਂ ਹਾੜ੍ਹ ਮਹੀਨੇ ਦੇ ਹਲਕੇ ਜਿਹੇ ਛਰਾਟੇ ਨੇ ਪਿੰਡ ਦੀਆਂ ਗਲੀਆਂ ਨਾਲੀਆਂ 'ਚ ਪਾਣੀ-ਪਾਣੀ ਕਰ ਦਿੱਤਾ | ...

ਪੂਰੀ ਖ਼ਬਰ »

ਸਮੈਕ ਸਮੇਤ ਵਿਅਕਤੀ ਕਾਬੂ

ਖੰਨਾ, 17 ਜੂਨ (ਮਨਜੀਤ ਸਿੰਘ ਧੀਮਾਨ)- ਖੰਨਾ ਪੁਲਿਸ ਨੇ 7 ਗ੍ਰਾਮ ਸਮੈਕ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਮਾਮਲੇ ਦੀ ਜਾਣਕਾਰੀ ਦਿੰਦਿਆਂ ਬਰਧਾਲਾਂ ਚੌਂਕੀ ਇੰਚਾਰਜ ਸਬ ਇੰਸਪੈਕਟਰ ਜਗਜੀਤ ਸਿੰਘ ਨੇ ਕਿਹਾ ਕਿ ਗਸ਼ਤ ਦੌਰਾਨ ਪੁਲਿਸ ਪਾਰਟੀ ਸਮੇਤ ਮਾਛੀਵਾੜਾ ਰੋਡ ...

ਪੂਰੀ ਖ਼ਬਰ »

ਘੁਡਾਣੀ ਕਲਾਂ ਚ ਭਾਕਿਯੂ ਨੇ ਪੰਜਾਬ ਦੀ ਕੈਪਟਨ ਸਰਕਾਰ ਦੀ ਅਰਥੀ ਫੂਕੀ

ਰਾੜਾ ਸਾਹਿਬ, 17 ਜੂਨ (ਸਰਬਜੀਤ ਸਿੰਘ ਬੋਪਾਰਾਏ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋੋਂ ਬੇਰੁਜ਼ਗਾਰ ਅਧਿਆਪਕਾਂ ਤੇ ਕੀਤੇ ਗਏ ਅੰਨ੍ਹੇ ਪੁਲਿਸ ਤਸ਼ੱਦਦ ਦੇ ਖ਼ਿਲਾਫ਼ ਪਿੰਡ ਘੁਡਾਣੀ ਕਲਾਂ ਵਿਖੇ ਪੰਜਾਬ ਦੀ ਕੈਪਟਨ ਸਰਕਾਰ ਦੀ ਅਰਥੀ ਫੂਕੀ ਗਈ¢ ਇਸ ਮੌਕੇ ...

ਪੂਰੀ ਖ਼ਬਰ »

ਏ.ਐਸ. ਕਾਲਜ ਆਫ਼ ਐਜੂਕੇਸ਼ਨ ਦਾ ਨਤੀਜਾ ਸੌ ਫ਼ੀਸਦੀ

ਖੰਨਾ, 17 ਜੂਨ (ਹਰਜਿੰਦਰ ਸਿੰਘ ਲਾਲ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਬੀ.ਐੱਡ. ਦੇ ਤੀਸਰੇ ਸਮੈਸਟਰ ਦੇ ਨਤੀਜੇ ਵਿਚ ਏ.ਐਸ. ਕਾਲਜ ਆਫ਼ ਐਜੂਕੇਸ਼ਨ ਦਾ ਨਤੀਜਾ 100 ਫ਼ੀਸਦੀ ਰਿਹਾ | ਪਿ੍ੰ: ਡਾ: ਪਵਨ ਕੁਮਾਰ ਅਨੁਸਾਰ ਵਿਦਿਆਰਥਣ ਸਿਮਰਨਜੀਤ ਕੌਰ ਨੇ 93.5 ਫ਼ੀਸਦੀ ਅੰਕ ...

ਪੂਰੀ ਖ਼ਬਰ »

ਕਾਕਾ ਰੋੜੀਆਂ ਤੇ ਸਾਥੀਆਂ ਉੱਪਰ ਪਰਚਾ ਦਰਜ

ਮਲੌਦ, 17 ਜੂਨ (ਦਿਲਬਾਗ ਸਿੰਘ ਚਾਪੜਾ) - ਮਲੌਦ ਦਾਣਾ ਮੰਡੀ ਵਿਖੇ ਧਰਨਾਕਾਰੀਆਂ ਤੇ ਕਾਂਗਰਸੀਆਂ ਵਿਚਕਾਰ ਹੋਈ ਝੜਪ ਵਿਚ ਮਲੌਦ ਪੁਲਿਸ ਵਲੋਂ ਕਾਂਗਰਸੀ ਆਗੂ ਰਜਿੰਦਰ ਸਿੰਘ ਕਾਕਾ ਰੋੜੀਆ ਅਤੇ ਉਨ੍ਹਾਂ ਦੇ ਸਾਥੀਆਂ ਖਿਲਾਫ਼ ਪਰਚਾ ਦਰਜ ਕੀਤਾ ਗਿਆ ਹੈ | ਜਾਣਕਾਰੀ ...

ਪੂਰੀ ਖ਼ਬਰ »

ਸਰਵਿਸ ਲੇਨ 'ਤੇ ਬਣੇ ਟੋਇਆਂ ਤੋਂ ਲੋਕ ਪ੍ਰੇਸ਼ਾਨ

ਖੰਨਾ, 17 ਜੂਨ (ਹਰਜਿੰਦਰ ਸਿੰਘ ਲਾਲ)- ਗੁਰੂ ਅਮਰਦਾਸ ਮਾਰਕੀਟ ਨੇੜੇ ਜੀ.ਟੀ. ਰੋਡ ਦੀ ਸਰਵਿਸ ਲੇਨ 'ਤੇ ਕਈ ਮਹੀਨਿਆਂ ਤੋਂ ਪਏ ਡੂੰਘੇ ਟੋਇਆ ਤੋਂ ਲੋਕ ਬਹੁਤ ਪ੍ਰੇਸ਼ਾਨ ਹਨ¢ ਪਹਿਲਾਂ ਇਨ੍ਹਾਂ ਟੋਇਆ ਵਿਚੋਂ ਸੀਵਰੇਜ ਦਾ ਪਾਣੀ ਨਿਕਲ ਰਿਹਾ ਸੀ ਜੋ ਕਈ ਦਿਨ ਪਹਿਲਾਂ ਠੀਕ ਤਾਂ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ

ਖੰਨਾ, 17 ਜੂਨ (ਮਨਜੀਤ ਸਿੰਘ ਧੀਮਾਨ) - ਥਾਣਾ ਸਦਰ ਖੰਨਾ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ ਅਵਤਾਰ ਸਿੰਘ ਨੇ ਕਿਹਾ ਕਿ ਜਾਂਚ ਦੌਰਾਨ ਟੀ-ਪੁਆਇੰਟ ਚਕੋਹੀ ਵਿਖੇ ਮੌਜੂਦ ਸੀ ਤਾਂ ਜਾਂਚ ਦੌਰਾਨ ਇਕ ...

ਪੂਰੀ ਖ਼ਬਰ »

ਪੱਖੇ ਨਾਲ ਲਟਕ ਕੇ ਕੀਤੀ ਖ਼ੁਦਕੁਸ਼ੀ

ਖੰਨਾ, 17 ਜੂਨ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਪ੍ਰੇਮ ਨਗਰ ਇਲਾਕੇ ਵਿਚ ਇਕ ਵਿਅਕਤੀ ਨੇ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ¢ ਮਿ੍ਤਕ ਨੇ ਆਤਮ ਹੱਤਿਆ ਤੋਂ ਪਹਿਲਾਂ ਇਕ ਸੁਸਾਈਡ ਨੋਟ ਲਿਖਿਆ ਜਿਸ ਵਿਚ ਉਸ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਘਰ ਦੇ ਨਾਲ ਰਹਿਣ ਵਾਲੀ ਇਕ ...

ਪੂਰੀ ਖ਼ਬਰ »

ਹਾਰ ਮੰਨਦਿਆਂ ਹੀ ਅਕਾਲੀ ਦਲ ਨੇ ਬਸਪਾ ਨਾਲ ਗੱਠਜੋੜ ਕੀਤਾ-ਜਗਜੀਵਨ ਗਿੱਲ

ਮਲੌਦ, 16 ਜੂਨ (ਸਹਾਰਨ ਮਾਜਰਾ)- ਹਲਕਾ ਵਿਧਾਨ ਸਭਾ ਪਾਇਲ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਤੇ ਹੁਣ ਮੌਜੂਦਾ ਤੌਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਆਗੂ ਜਗਜੀਵਨ ਪਾਲ ਸਿੰਘ ਗਿੱਲ ਨੇ ਹਾਲ ਹੀ ਵਿਚ ਸ਼ੋ੍ਰਮਣੀ ਅਕਾਲੀ ਦਲ ਵਲੋਂ ਬਹੁਜਨ ਸਮਾਜ ਪਾਰਟੀ ਦੇ ...

ਪੂਰੀ ਖ਼ਬਰ »

ਲਿਬੜਾ ਤੇ ਔਜਲਾ ਨੇ ਸਮਾਰਟ ਰਾਸ਼ਨ ਕਾਰਡ ਵੰਡੇ

ਖੰਨਾ, 17 ਜੂਨ (ਹਰਜਿੰਦਰ ਸਿੰਘ ਲਾਲ)-ਪਿੰਡ ਲਿਬੜਾ ਵਿਖੇ ਬਲਾਕ ਸੰਮਤੀ ਮੈਂਬਰ ਮਾ. ਸੋਹਨ ਸਿੰਘ ਔਜਲਾ ਵਲੋਂ ਹਲਕਾ ਵਿਧਾਇਕ ਗੁਰਕੀਰਤ ਸਿੰਘ ਦੇ ਨਿਰਦੇਸ਼ਾਂ 'ਤੇ ਸਮਾਰਟ ਰਾਸ਼ਨ ਕਾਰਡਾਂ ਵੰਡੇ ਗਏ¢ ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਯਾਦਵਿੰਦਰ ਸਿੰਘ ਲਿਬੜਾ ਵੀ ਨਾਲ ...

ਪੂਰੀ ਖ਼ਬਰ »

ਸੇਖਾ ਵਿਖੇ ਐਂਟੀ ਮਲੇਰੀਆ ਕੈਂਪ ਲਗਾਇਆ

ਮਲੌਦ, 17 ਜੂਨ (ਦਿਲਬਾਗ ਸਿੰਘ ਚਾਪੜਾ)-ਸਿਵਲ ਸਰਜਨ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐੱਸ. ਐਮ. ਓ. ਮਲੌਦ ਦੀ ਅਗਵਾਈ ਹੇਠ ਪਿੰਡ ਸੇਖਾ ਵਿਖੇ ਐਂਟੀ ਮਲੇਰੀਆ ਕੈਂਪ ਲਗਾਇਆ ਗਿਆ¢ ਇਸ ਮੌਕੇ ਪਿੰਡ ਵਾਸੀਆਂ ਨੂੰ ਮਲੇਰੀਆ ਦੇ ਕਾਰਣ, ਲੱਛਣ, ਬਚਾਅ ਤੇ ਉਪਾਅ ਸਬੰਧੀ ...

ਪੂਰੀ ਖ਼ਬਰ »

ਘਟਨਾ 'ਚ ਸਖ਼ਤ ਕਾਰਵਾਈ ਲਈ ਥਾਣਾ ਮੁਖੀ ਨੂੰ ਮਿਲੇ ਅਕਾਲੀ ਤੇ ਬਸਪਾ ਆਗੂ

ਮਲੌਦ, 17 ਜੂਨ (ਦਿਲਬਾਗ ਸਿੰਘ ਚਾਪੜਾ)- ਬੀਤੀ ਕੱਲ ਦਾਣਾ ਮੰਡੀ ਮਲੌਦ ਵਿਖੇ ਲੋਕ ਜਗਾਓ ਮੰਚ ਦੇ ਧਰਨੇ ਦੌਰਾਨ ਧਰਨਾਕਾਰੀਆਂ ਤੇ ਕਾਂਗਰਸੀ ਆਗੂ ਵਿਚ ਹੋਈ ਝੜਪ ਦੇ ਦੋਸ਼ੀਆਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ...

ਪੂਰੀ ਖ਼ਬਰ »

ਰਾਜਗੜ੍ਹ ਦੇ ਪ੍ਰਾਇਮਰੀ ਸਕੂਲ 'ਚ ਆਨਲਾਈਨ ਸਮਰ ਕੈਂਪ ਸਮਾਪਤ

ਦੋਰਾਹਾ, 17 ਜੂਨ (ਜਸਵੀਰ ਝੱਜ)- ਪ੍ਰਾਇਮਰੀ ਸਕੂਲ ਰਾਜਗੜ੍ਹ ਵਿਚ ਦਸ ਰੋਜ਼ਾ ਆਨਲਾਈਨ ਸਮਰ ਕੈਂਪ ਕੋਰੋਨਾ ਮਹਾਂਮਾਰੀ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਮਾਪਤ ਹੋ ਗਿਆ | ਕੈਂਪ ਦੀ ਸ਼ੁਰੂਆਤ ਸਕੂਲ ਮੁਖੀ ਦੇਵੀ ਦਿਆਲ ਪਹੇੜੀ ਵਲੋਂ ਯੋਗ ਆਸਣ ਗਤੀਵਿਧੀ ਤੋਂ ਲੈ ਕੇ ...

ਪੂਰੀ ਖ਼ਬਰ »

ਬੀਬੀ ਬਲਜੀਤ ਕੌਰ ਦਾ ਪ੍ਰਬੰਧਕ ਕਮੇਟੀ ਵਲੋਂ ਸਨਮਾਨ

ਮਲੌਦ, 17 ਜੂਨ (ਸਹਾਰਨ ਮਾਜਰਾ)- ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਕਿਸ਼ਨਪੁਰਾ ਨਵਾਂ ਪਿੰਡ ਵਿਖੇ ਪ੍ਰਬੰਧਕ ਕਮੇਟੀ ਵਲੋਂ ਨਗਰ ਦੇ ਸਹਿਯੋਗ ਨਾਲ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ...

ਪੂਰੀ ਖ਼ਬਰ »

ਲੋਕ 5 ਮਹੀਨਿਆਂ ਤੋਂ ਸਿਹਤ ਬੀਮਾ ਕਾਰਡਾਂ ਲਈ ਖੱਜਲ ਖੁਆਰ ਹੋ ਰਹੇ-ਭੌਰਲਾ

ਸਮਰਾਲਾ, 17 ਜੂਨ (ਗੋਪਾਲ ਸੋਫਤ)- ਪੰਜਾਬ ਸਰਕਾਰ ਵਲੋਂ ਨੀਲੇ ਕਾਰਡ ਧਾਰਕਾਂ ਤੇ ਹੋਰ ਵੱਖ-ਵੱਖ ਵਰਗਾਂ ਲਈ ਪਿੰਡਾਂ 'ਚ ਕੈਂਪ ਲਾ ਕੇ ਬਣਾਏ ਗਏ | ਸਰਬੱਤ ਬੀਮਾ ਸਿਹਤ ਕਾਰਡ ਬਹੁਤ ਸਾਰੇ ਲਾਭਪਾਤਰੀਆਂ ਨੂੰ ਚਾਰ-ਪੰਜ ਮਹੀਨੇ ਲੰਘ ਜਾਣ 'ਤੇ ਵੀ ਪ੍ਰਾਪਤ ਨਹੀਂ ਹੋ ਰਹੇ¢ ਅਕਾਲੀ ...

ਪੂਰੀ ਖ਼ਬਰ »

ਅਕਾਲੀ ਦਲ-ਬਸਪਾ ਵਲੋਂ ਮਲੌਦ 'ਚ ਵਾਪਰੀ ਘਟਨਾ ਦੀ ਨਿਖੇਧੀ

ਮਲੌਦ, 17 ਜੂਨ (ਨਿਜ਼ਾਮਪੁਰ, ਚਾਪੜਾ)- ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇ. ਰਘਵੀਰ ਸਿੰਘ ਸਹਾਰਨ ਮਾਜਰਾ, ਸਰਕਲ ਸਰਪ੍ਰਸਤ ਜਥੇ. ਗੁਰਜੀਤ ਸਿੰਘ ਪੰਧੇਰ ਖੇੜੀ, ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਰਾਮ ਸਿੰਘ ਗੋਗੀ, ਪਾਇਲ ਤੋਂ ਸੰਭਾਵੀ ਉਮੀਦਵਾਰ ...

ਪੂਰੀ ਖ਼ਬਰ »

ਕੋਟ ਸੇਖੋਂ ਵਿਖੇ ਇਕ ਦਰਜਨ ਦੇ ਕਰੀਬ ਪਰਿਵਾਰ 'ਆਪ' 'ਚ ਸ਼ਾਮਿਲ

ਬੀਜਾ, 17 ਜੂਨ (ਕਸ਼ਮੀਰਾ ਸਿੰਘ ਬਗਲੀ)-ਪਿੰਡ ਕੋਟ ਸੇਖੋਂ ਵਿਖੇ ਕਾਂਗਰਸ ਤੇ ਅਕਾਲੀ ਦਲ ਨੂੰ ਛੱਡ ਕੇ ਇੱਕ ਦਰਜਨ ਦੇ ਕਰੀਬ ਪਰਿਵਾਰ ਜ਼ਿਲ੍ਹਾ ਉਪ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਕੂਹਲੀ, ਕੈਪਟਨ ਹਰਜੀਤ ਸਿੰਘ ਮਾਂਗਟ ਜਟਾਣਾ ਤੇ ਅਮਿਤ ਬਾਂਸਲ ਦੀ ਅਗਵਾਈ ਵਿਚ ਆਮ ...

ਪੂਰੀ ਖ਼ਬਰ »

ਗੱਠਜੋੜ ਤੋਂ ਕਾਂਗਰਸ ਤੇ 'ਆਪ' ਘਬਰਾਈ-ਢਿੱਲੋਂ

ਮਾਛੀਵਾੜਾ ਸਾਹਿਬ, 17 ਜੂਨ (ਸੁਖਵੰਤ ਸਿੰਘ ਗਿੱਲ)-ਚੋਣਾਂ ਨੂੰ ਲੈ ਕੇ ਸ਼ੋ੍ਰਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਹੋਏ ਨਵੇਂ ਗੱਠਜੋੜ ਨੂੰ ਲੈ ਕੇ ਜਿੱਥੇ ਪਾਰਟੀ ਵਰਕਰਾਂ ਤੇ ਆਗੂਆਂ ਵਿਚ ਉਤਸ਼ਾਹ ਪਾਇਆ ਜਾ ਰਿਹਾ ਹੈ, ਉੱਥੇ ਹਲਕਾ ਸਮਰਾਲਾ ਨਾਲ ਸਬੰਧਿਤ ...

ਪੂਰੀ ਖ਼ਬਰ »

ਦੋਰਾਹਾ-ਪਟਿਆਲਾ ਫੀਡਰ ਦੇ ਕਿਨਾਰੇ 'ਤੇ ਸਥਿਤ ਚਰਚਿਤ ਪਿੰਡ ਮਕਸੂਦੜਾ

ਨਿਜ਼ਾਮਪੁਰ 94170-10596 ਪਾਇਲ-ਲੁਧਿਆਣਾ ਤੋਂ 30 ਕਿੱਲੋਮੀਟਰ ਚੜ੍ਹਦੀ ਵਾਲੇ ਪਾਸੇ ਖੰਨਾ ਤੋਂ 25 ਕਿੱਲੋਮੀਟਰ ਛਿਪਦੇ ਵਾਲੇ ਤੇ ਦੋਰਾਹਾ ਨਹਿਰ ਦੇ ਪਟਿਆਲਾ ਫੀਡਰ ਦੇ ਚੜ੍ਹਦੇ ਪਾਸੇ ਮਕਸੂਦੜਾ ਪਿੰਡ ਸਥਿਤ ਹੈ | ਜਾਣਕਾਰੀ ਅਨੁਸਾਰ ਇਸ ਪਿੰਡ ਨੂੰ 200 ਸਾਲ ਪਹਿਲਾ ਮਕਸੂਦ ...

ਪੂਰੀ ਖ਼ਬਰ »

ਮੇਜਰ ਸਿੰਘ ਬੇਰ ਕਲਾਂ ਦਾ ਦਿਹਾਂਤ

ਮਲੌਦ, 17 ਜੂਨ (ਸਹਾਰਨ ਮਾਜਰਾ)-ਸਾਬਕਾ ਐਸ.ਡੀ.ਓ. ਟੈਲੀਕਾਮ ਦਰਸ਼ਨ ਸਿੰਘ ਸਹਾਰਨ ਮਾਜਰਾ ਦੇ ਬਹਿਨੋਈ ਡਰਾਈਵਰ ਮੇਜਰ ਸਿੰਘ ਬੇਰ ਕਲਾਂ ਦਾ ਦਿਹਾਂਤ ਹੋ ਗਿਆ ਹੈ | ਚੇਅਰਮੈਨ ਵਿੱਕੀ ਬੇਰ ਕਲਾਂ, ਮਾ. ਮਲਕੀਤ ਸਿੰਘ ਸ/ਮਾਜਰਾ, ਮਾ. ਰਾਜ ਸਿੰਘ, ਨੰਬਰਦਾਰ ਜਸਪਾਲ ਸਿੰਘ ਰਾਜਾ, ...

ਪੂਰੀ ਖ਼ਬਰ »

ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਤੇ ਜਨਰਲ ਸਕੱਤਰ ਨੇ ਦਿੱਤੇ ਅਸਤੀਫ਼ੇ

ਜਗਰਾਉਂ, 17 ਜੂਨ (ਹਰਵਿੰਦਰ ਸਿੰਘ ਖ਼ਾਲਸਾ)-ਜਗਰਾਉਂ ਮੰਡੀ 'ਚ ਮੂੰਗੀ ਵੱਧ ਤੋਲਣ ਦੇ ਮਾਮਲੇ 'ਚ ਆੜ੍ਹਤੀਆ ਐਸੋਸੀਏਸ਼ਨਾਂ ਵੀ ਆਹਮੋ-ਸਾਹਮਣੇ ਹੋ ਗਈਆਂ ਹਨ, ਜਿੱਥੇ ਅੱਜ ਜਗਰਾਉਂ ਦੀ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਕਲੇਰ ਤੇ ਜਰਨਲ ਸਕੱਤਰ ਜਗਜੀਤ ...

ਪੂਰੀ ਖ਼ਬਰ »

ਸ਼ਿਵ ਮੰਦਰ ਮਾਣੂੰਕੇ ਦੀ ਪ੍ਰਬੰਧਕ ਕਮੇਟੀ ਦੀ ਸਰਪੰਚ ਸੰਧੂ ਦੀ ਅਗਵਾਈ ਹੇਠ ਚੋਣ

ਹਠੂਰ, 17 ਜੂਨ (ਜਸਵਿੰਦਰ ਸਿੰਘ ਛਿੰਦਾ)-ਪਿੰਡ ਮਾਣੂੰਕੇ ਦੇ ਸ਼ਿਵ ਮੰਦਰ ਦੀ ਪ੍ਰਬੰਧਕ ਕਮੇਟੀ ਦੀ ਚੋਣ ਸਰਪੰਚ ਗੁਰਮੁਖ ਸਿੰਘ ਸੰਧੂ ਦੀ ਅਗਵਾਈ ਹੇਠ ਕੀਤੀ ਗਈ | ਇਸ ਸਬੰਧੀ ਵਿਚ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਰਪੰਚ ਗੁਰਮੁਖ ਸਿੰਘ ਸੰਧੂ ਨੇ ਦੱਸਿਆ ਕਿ ਇਸ ਕਮੇਟੀ ...

ਪੂਰੀ ਖ਼ਬਰ »

11 ਕਿਲੋ ਚੂਰਾ ਭੁੱਕੀ ਸਮੇਤ ਇਕ ਕਾਬੂ

ਜੋਧਾਂ, 17 ਜੂਨ (ਗੁਰਵਿੰਦਰ ਸਿੰਘ ਹੈਪੀ)- ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਮੁਖੀ ਚਰਨਜੀਤ ਸਿੰਘ ਸੋਹਲ ਦੀਆਂ ਹਦਾਇਤਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਉਸ ਸਮੇਂ ਬਲ ਮਿਲਿਆ ਜਦੋਂ ਐਂਟੀਨਾਰਕੋਟਿਕ ਸੈੱਲ ਜਗਰਾਉ ਨੇ ਜੋਧਾਂ ...

ਪੂਰੀ ਖ਼ਬਰ »

ਪਿੰਡ ਗੋਰਸੀਆਂ ਕਾਦਰਬਖਸ਼ ਦੀ ਪੰਚਾਇਤ ਨੇ ਝੋਨਾ ਲਗਾਉਣ ਵਾਲੀ ਜਾਪਾਨੀ ਕਬੋਟਾ ਮਸ਼ੀਨ ਖ਼ਰੀਦੀ

ਸਿੱਧਵਾਂ ਬੇਟ, 17 ਜੂਨ (ਜਸਵੰਤ ਸਿੰਘ ਸਲੇਮਪੁਰੀ)- ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਲਾਗਲੇ ਪਿੰਡ ਗੋਰਸੀਆਂ ਕਾਦਰਬਖਸ਼ ਦੇ ਸਰਪੰਚ ਜਗਦੇਵ ਸਿੰਘ ਦਿਉਲ ਨੇ ਸਮੂਹ ਗ੍ਰਾਮ ਪੰਚਾਇਤ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਪਿੰਡ ਦੇ ਕਿਸਾਨਾਂ ਦੀ ਸਹੂਲਤ ਲਈ ਕਰੀਬ 13.53 ...

ਪੂਰੀ ਖ਼ਬਰ »

ਹਰਿਆਵਲ ਪੰਜਾਬ ਖੰਨਾ ਦੀ ਜ਼ਿਲ੍ਹਾ ਇਕਾਈ ਨੇ ਬੂਟੇ ਲਗਾਏ

ਖੰਨਾ, 17 ਜੂਨ (ਹਰਜਿੰਦਰ ਸਿੰਘ ਲਾਲ)-ਹਰਿਆਵਲ ਪੰਜਾਬ ਖੰਨਾ ਦੀ ਜ਼ਿਲ੍ਹਾ ਦੀ ਇਕਾਈ ਵਲੋਂ ਐਡ. ਆਸ਼ੂ ਲਤਾਵਾ, ਦਵਿੰਦਰ ਕੌਰ, ਵਿਨੋਦ ਵਿਗ, ਅਜੈ ਸ਼ਰਮਾ ਐਡਵੋਕੇਟ, ਵਾਤਾਵਰਣ ਪ੍ਰੇਮੀ ਅੰਮਿ੍ਤਪਾਲ ਸਿੰਘ ਅਤੇ ਪਿੰਡ ਰਾਜੇਵਾਲ ਕੁੱਲੇਵਾਲ ਦੇ ਸਰਪੰਚ ਜਗਤਾਰ ਸਿੰਘ ਦੀ ...

ਪੂਰੀ ਖ਼ਬਰ »

ਲੱਧੜ ਦੀ ਅਗਵਾਈ 'ਚ ਪਿੰਡ ਭੱਟੀਆਂ ਵਿਖੇ ਟੀਕਾਕਰਨ ਕੈਂਪ

ਖੰਨਾ, 17 ਜੂਨ (ਹਰਜਿੰਦਰ ਸਿੰਘ ਲਾਲ)-ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਦੀ ਅਗਵਾਈ ਵਿਚ ਪਿੰਡ ਭੱਟੀਆਂ ਵਿਖੇ ਕੋਵਿਡ-19 ਵੈਕਸੀਨੇਸ਼ਨ ਕੈਂਪ ਲਗਾਇਆ ਗਿਆ | ਜਿਸ ਵਿਚ 18 ਤੋਂ 44 ਸਾਲ ਦੀ ਉਮਰ ਤੱਕ ਦੇ ਲੋਕਾਂ ਨੂੰ ਟੀਕਾ ਲਗਾਇਆ ਗਿਆ | ਪ੍ਰਧਾਨ ਲੱਧੜ ਨੇ ਪਿੰਡ ...

ਪੂਰੀ ਖ਼ਬਰ »

ਜ਼ਰੂਰਤਮੰਦ ਦਿਵਿਆਂਗ ਲੜਕੀ ਨੂੰ ਖੰਨਾ ਵਿਕਾਸ ਕਲੱਬ ਨੇ ਦਿੱਤਾ ਟਰਾਈਸਾਈਕਲ

ਖੰਨਾ, 17 ਜੂਨ (ਹਰਜਿੰਦਰ ਸਿੰਘ ਲਾਲ) - ਪਿਛਲੇ ਕਰੀਬ 25 ਸਾਲਾਂ ਤੋਂ ਸਮਾਜ ਸੇਵਾ ਦੇ ਖੇਤਰ ਵਿਚ ਕੰਮ ਕਰਨ ਵਾਲੇ ਅਤੇ ਸਮਾਜਿਕ ਕੁਰੀਤੀਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਦੇ ਆ ਰਹੇ ਖੰਨਾ ਵਿਕਾਸ ਕਲੱਬ ਵਲੋਂ ਇਕ ਜ਼ਰੂਰਤਮੰਦ ਦਿਵਿਆਂਗ ਲੜਕੀ ਨੂੰ ਟਰਾਈ ਸਾਈਕਲ ਭੇਟ ...

ਪੂਰੀ ਖ਼ਬਰ »

ਕਿਸਾਨੀ ਸੰਘਰਸ਼ ਦੀ ਮਜ਼ਬੂਤੀ ਲਈ ਪਿੰਡਾਂ 'ਚ ਲਾਮਬੰਦੀ ਕਰਾਂਗੇ-ਕਿਸਾਨ ਮਹਿਲਾ ਆਗੂ

ਮਾਛੀਵਾੜਾ ਸਾਹਿਬ, 17 ਜੂਨ (ਸੁਖਵੰਤ ਸਿੰਘ ਗਿੱਲ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਪਿਛਲੇ 6 ਮਹੀਨਿਆਂ ਤੋਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਦਿੱਲੀ ਬਾਰਡਰਾਂ 'ਤੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ...

ਪੂਰੀ ਖ਼ਬਰ »

ਕਾਨੂੰਨ ਵਾਪਸ ਨਾ ਹੋਣ ਤੱਕ ਕਿਸਾਨ ਅੰਦੋਲਨ ਜਾਰੀ ਰਹੇਗਾ-ਭਾਕਿਯੂ ਡਕੌ ਾਦਾ ਆਗੂ

ਮੁੱਲਾਂਪੁਰ-ਦਾਖਾ, 17 ਜੂਨ (ਨਿਰਮਲ ਸਿੰਘ ਧਾਲੀਵਾਲ)- ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ-ਮਜ਼ਦੂਰਾਂ ਵਲੋਂ ਟੋਲ ਬੈਰੀਅਰਾਂ ਜਾਂ ਹੋਰ ਧਰਨਿਆਂ ਨੂੰ ਉਦੋਂ ਤੱਕ ਸਥਾਈ ਰੂਪ ਵਿਚ ਪੱਕੇ ਰੱਖਿਆ ਜਾਵੇਗਾ, ਜਦ ਤੱਕ ਸੰਯੁਕਤ ਕਿਸਾਨ ਮੋਰਚਾ ਨਾਲ ਬੈਠਕ ਕਰਕੇ ...

ਪੂਰੀ ਖ਼ਬਰ »

ਮੋਟਰਸਾਈਕਲ ਚੋਰੀ ਕਰਨ ਵਾਲਾ ਕਾਬੂ

ਸਿੱਧਵਾਂ ਬੇਟ, 17 ਜੂਨ (ਜਸਵੰਤ ਸਿੰਘ ਸਲੇਮਪੁਰੀ)-ਥਾਣਾ ਸਿੱਧਵਾਂ ਬੇਟ ਦੀ ਚੌਕੀ ਭੂੰਦੜੀ ਦੀ ਪੁਲਿਸ ਨੇ ਕਿਸੇ ਖਾਸ ਮੁਖਬਰ ਦੀ ਇਤਲਾਹ 'ਤੇ ਪਿੰਡ ਗੋਰਸੀਆਂ ਕਾਦਰਬਖ; ਦੇ ਨਜ਼ਦੀਕ ਨਾਕਾਬੰਦੀ ਕਰਕੇ ਇਕ ਮੋਟਰਸਾਈਕਲ ਮਾਰਕਾ ਹਾਂਡਾ ਪੀ.ਬੀ.25-ਜੀ 5758 'ਤੇ ਘੁੰਮ ਰਹੇ ਸਖ਼ਸ਼ ...

ਪੂਰੀ ਖ਼ਬਰ »

ਖ਼ੁਸ਼ਬੂ ਨੇ ਪਹਿਲਾ, ਸੋਨੀਆ ਨੇ ਦੂਜਾ ਤੇ ਰਣਜੀਤ ਦਾ ਤੀਜਾ ਸਥਾਨ

ਖੰਨਾ, 17 ਜੂਨ (ਹਰਜਿੰਦਰ ਸਿੰਘ ਲਾਲ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਬੀ. ਸੀ. ਏ. ਪਹਿਲੇ ਸਮੈਸਟਰ ਦੇ ਨਤੀਜੇ ਵਿਚ ਏ. ਐਸ. ਕਾਲਜ ਫ਼ਾਰ ਵਿਮੈਨ ਖੰਨਾ ਦੇ ਵਿਦਿਆਰਥੀਆਂ ਦਾ ਨਤੀਜਾ 100 ਪ੍ਰਤੀਸ਼ਤ ਰਿਹਾ, ਜਿਸ ਵਿਚ ਖ਼ੁਸ਼ਬੂ ਨਾਰੰਗ ਨੇ ਪਹਿਲਾ ਸਥਾਨ (94.25%), ਸੋਨੀਆ ਨੇ ...

ਪੂਰੀ ਖ਼ਬਰ »

ਕਾਂਗਰਸ ਸਰਕਾਰ 'ਚ ਰਾਸ਼ਨ ਵੰਡ 'ਚ ਪਾਰਦਰਸ਼ਤਾ ਆਈ-ਕਟਾਰੀਆ

ਖੰਨਾ, 17 ਜੂਨ (ਹਰਜਿੰਦਰ ਸਿੰਘ ਲਾਲ)- ਲੰਬੇ ਸਮੇਂ ਤੋਂ ਜ਼ਰੂਰਤਮੰਦ ਪਰਿਵਾਰਾਂ ਦੀ ਸ਼ਿਕਾਇਤ ਸੀ ਕਿ ਸਰਕਾਰੀ ਰਾਸ਼ਨ ਵੰਡ ਪ੍ਰਕਿਰਿਆ ਵਿਚ ਪਾਰਦਰਸ਼ਤਾ ਨਹੀ ਹੈ, ਪ੍ਰੰਤੂ ਕਾਂਗਰਸ ਸਰਕਾਰ ਨੇ ਸਾਰੇ ਸਿਸਟਮ ਨੂੰ ਅਪਡੇਟ ਕਰਦੇ ਹੋਏ ਇਸ ਨੰੂ ਸਮਾਰਟ ਰਾਸ਼ਨ ਕਾਰਡ ਵਿਚ ...

ਪੂਰੀ ਖ਼ਬਰ »

ਭਾਜਪਾ ਖੁੱਸਿਆ ਆਧਾਰ ਬਹਾਲ ਨਹੀਂ ਕਰ ਸਕੇਗੀ-ਫੈਡਰੇਸ਼ਨ ਗਰੇਵਾਲ

ਸ੍ਰੀ ਮੁਕਤਸਰ ਸਾਹਿਬ, 17 ਜੂਨ (ਰਣਜੀਤ ਸਿੰਘ ਢਿੱਲੋਂ)-ਕਾਂਗਰਸ ਵਲੋਂ ਲੰਬਾ ਸਮਾਂ ਸਿੱਖਾਂ ਅਤੇ ਪੰਜਾਬ ਨਾਲ ਕੀਤੇ ਵਿਤਕਰਿਆਂ ਦੇ ਜ਼ਖ਼ਮ ਹਾਲੇ ਵੀ ਅੱਲੇ ਹਨ | ਅੱਜ ਸੱਤਾ 'ਤੇ ਕਾਬਜ਼ ਭਾਜਪਾ ਵਲੋਂ ਖੇਤੀ ਕਾਨੂੰਨ ਲਾਗੂ ਕਰਕੇ ਪੰਜਾਬ ਦੀ ਆਰਥਿਕਤਾ 'ਤੇ ਹਮਲਾ ਅਤੇ ਆਰ. ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਇਤਿਹਾਸ ਤੇ ਸੰਵਿਧਾਨ ਦੇ ਗਿਆਨ ਤੋਂ ਵਾਂਝੇ ਕਰਨ ਦੀ ਤਿਆਰੀ

ਬੀਜਾ, 17 ਜੂਨ (ਕਸ਼ਮੀਰਾ ਸਿੰਘ ਬਗ਼ਲੀ)-ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਪੰਜਾਬ ਦੇ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਤੋਂ ਅਹਿਮ ਵਿਸ਼ਿਆਂ ਦੀ ਪੜ੍ਹਾਈ ਖੋਈ ਜਾ ਰਹੀ ਹੈ ਜਿਸ ਦੀ ਤਾਜ਼ਾ ਮਿਸਾਲ ਕੁੱਝ ਸਮਾਂ ਪਹਿਲਾਂ ਪੰਜਾਬ ਦੇ ਸਰਕਾਰੀ ਸਕੂਲਾਂ ਖ਼ਾਸ ...

ਪੂਰੀ ਖ਼ਬਰ »

ਬਿੱਕਰਜੀਤ ਸਿੰਘ ਬੋਪਾਰਾਏ ਨਮਿਤ ਭੋਗ ਅੱਜ

ਮਲੌਦ, 17 ਜੂਨ (ਸਹਾਰਨ ਮਾਜਰਾ)-ਵਾਰਡ ਨੰਬਰ-3 ਚੋਮੋਂ ਰੋਡ ਦਸ਼ਮੇਸ਼ ਨਗਰ ਮਲੌਦ ਦੇ ਕਮੇਟੀ ਮੈਂਬਰ ਅਤੇ ਇੰਸ਼ੋਰੈਂਸ ਕੰਪਨੀ ਮਲੇਰਕੋਟਲਾ ਵਿਖੇ ਬਤੌਰ ਡਿਵੈਲਪਮੈਂਟ ਅਫ਼ਸਰ ਗਰੇਡ-1 ਸੇਵਾਵਾਂ ਨਿਭਾ ਰਹੇ ਸਮਾਜ ਸੇਵੀ ਬਿੱਕਰਜੀਤ ਸਿੰਘ ਬੋਪਾਰਾਏ ਦਾ ਇਕ ਸੰਖੇਪ ਬਿਮਾਰੀ ...

ਪੂਰੀ ਖ਼ਬਰ »

ਆਪਣੀ ਰਾਜਨੀਤੀ ਚਮਕਾਉਣ 'ਚ ਲੱਗੀ ਕਾਂਗਰਸ-ਭਾਜਪਾ ਨੇਤਾ

ਖੰਨਾ, 17 ਜੂਨ (ਹਰਜਿੰਦਰ ਸਿੰਘ ਲਾਲ)- ਹਾਲ ਹੀ ਵਿਚ ਪੰਜਾਬ ਸਰਕਾਰ ਵਲੋਂ ਆਪਣੇ ਸਿੱਖਿਆ ਪੱਧਰ ਵਿਚ ਪਹਿਲਾ ਸਥਾਨ ਅਤੇ ਸੁਧਾਰ ਲਈ ਕਰੋੜਾਂ ਰੁਪਏ ਇਸ਼ਤਿਹਾਰਾਂ 'ਤੇ ਖ਼ਰਚ ਕੀਤੇ ਗਏ ਹਨ | ਪਰ ਇਸ ਸੁਧਾਰ ਦੇ ਪਿੱਛੇ ਭਾਰਤ ਦੇ ਸਭ ਤੋਂ ਵੱਡੇ ਸਿੱਖਿਆ ਸ਼ੋਸ਼ਣ ਨੂੰ ਤੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX