ਤਾਜਾ ਖ਼ਬਰਾਂ


ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਮੀਟਿੰਗ, ਰਾਹੁਲ ਗਾਂਧੀ ਵੀ ਮੌਜੂਦ
. . .  1 minute ago
ਨਵੀਂ ਦਿੱਲੀ, 28 ਜੁਲਾਈ - ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਦੋਵਾਂ ਸਦਨਾਂ ਵਿਚ ਕਈ ਮੁੱਦਿਆਂ ‘ਤੇ ਭਵਿੱਖ ਦੀ ਕਾਰਵਾਈ ਦੇ ਰਸਤੇ ਨੂੰ ...
ਮਹਾਨ ਬੈਡਮਿੰਟਨ ਖਿਡਾਰੀ ਨੰਦੂ ਨਾਟੇਕਰ ਦਾ ਦਿਹਾਂਤ
. . .  9 minutes ago
ਪੁਣੇ,(ਮਹਾਰਾਸ਼ਟਰ) 28 ਜੁਲਾਈ - ਮਹਾਨ ਬੈਡਮਿੰਟਨ ਖਿਡਾਰੀ ਨੰਦੂ ਨਾਟੇਕਰ ਦਾ ਬੁੱਧਵਾਰ (ਅੱਜ ) ਦਿਹਾਂਤ ਹੋ ...
ਜੰਮੂ ਕਸ਼ਮੀਰ ਦੇ ਕਿਸ਼ਤਵਾੜ 'ਚ ਬੱਦਲ ਫਟਣ ਕਾਰਨ ਵੱਡਾ ਹਾਦਸਾ, 5 ਮੌਤਾਂ, ਕਈ ਲਾਪਤਾ, ਭਾਰੀ ਤਬਾਹੀ
. . .  53 minutes ago
ਸ੍ਰੀਨਗਰ, 28 ਜੁਲਾਈ - ਜੰਮੂ ਤੇ ਕਸ਼ਮੀਰ ਦੇ ਕਿਸ਼ਤਵਾੜ ਵਿਚ ਬੱਦਲ ਫਟਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਤੇ 35 ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਸ ਹਾਦਸੇ ਵਿਚ ਕਈ ਪੁਲ ਵਹਿ ਗਏ ਹਨ। ਬੁੱਧਵਾਰ ਤੜਕੇ...
ਹਿਮਾਚਲ ਪ੍ਰਦੇਸ਼ 'ਚ ਅਚਾਨਕ ਹੜ੍ਹ ਆਉਣ ਕਾਰਨ ਇਕ ਵਿਅਕਤੀ ਦੀ ਮੌਤ, 9 ਲਾਪਤਾ
. . .  about 1 hour ago
ਸ਼ਿਮਲਾ, 28 ਜੁਲਾਈ - ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਜ਼ਿਲ੍ਹੇ ਦੇ ਸਬ ਡਵੀਜ਼ਨ ਉਦੇਪੁਰ ਵਿਚ ਲੰਘੀ ਰਾਤ ਤੋਜਿੰਗ ਨਾਲਾ ਵਿਚ ਅਚਾਨਕ ਹੜ੍ਹ ਆਉਣ ਕਾਰਨ ਇਕ ਵਿਅਕਤੀ ਦੀ ਜਿੱਥੇ ਮੌਤ ਹੋ ਗਈ ਹੈ ਤੇ ਉੱਥੇ ਹੀ, 9 ਵਿਅਕਤੀ ਲਾਪਤਾ ਹੋ...
ਮਹਿਲਾ ਹਾਕੀ 'ਚ ਬਰਤਾਨੀਆ ਹੱਥੋਂ ਭਾਰਤ ਨੂੰ 4-1 ਨਾਲ ਮਿਲੀ ਕਰਾਰੀ ਸ਼ਿਕਸਤ
. . .  about 1 hour ago
ਟੋਕੀਓ, 28 ਜੁਲਾਈ - ਟੋਕੀਓ ਉਲੰਪਿਕ 'ਚ ਮਹਿਲਾ ਹਾਕੀ ਟੂਰਨਾਮੈਂਟ ਦੇ ਪੂਲ-ਏ 'ਚ ਹੋਏ ਮੁਕਾਬਲੇ ਵਿਚ ਬਰਤਾਨੀਆ ਦੀਆਂ ਹਾਕੀ ਖਿਡਾਰਨਾਂ ਨੇ ਭਾਰਤੀ ਮਹਿਲਾ ਟੀਮ ਨੂੰ 4-1 ਨਾਲ ਕਰਾਰੀ ਹਾਰ ਦਿੱਤੀ...
ਗੈਂਗਸਟਰ ਪ੍ਰੀਤ ਸੇਖੋਂ ਤੇ ਉਸ ਦੇ ਸਾਥੀਆਂ ਨੂੰ ਅੱਜ ਅਜਨਾਲਾ ਅਦਾਲਤ 'ਚ ਕੀਤਾ ਜਾਵੇਗਾ ਪੇਸ਼
. . .  about 2 hours ago
ਅਜਨਾਲਾ, 28 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ/ਜਗਪ੍ਰੀਤ ਸਿੰਘ ਜੌਹਲ ) - ਬੀਤੇ ਕੱਲ੍ਹ ਅਜਨਾਲਾ ਦੇ ਪਿੰਡ ਚਮਿਆਰੀ ਤੋਂ ਭਾਰੀ ਮਾਤਰਾ 'ਚ ਅਸਲੇ ਸਮੇਤ ਕਾਬੂ ਕੀਤੇ ਗਏ ਗੈਂਗਸਟਰ ਗੁਰਪ੍ਰੀਤ ਸੇਖੋਂ ਤੇ ਉਸ ਦੇ ਸਾਥੀ ਜਰਮਨਜੀਤ ਸਿੰਘ ਉਰਫ਼ ਨਿੱਕਾ ਖੰਡੂਰੀਆਂ ਤੇ ਗੁਰਲਾਲ ਸਿੰਘ ਨੂੰ ਅੱਜ ਅਜਨਾਲਾ ਪੁਲਿਸ ਵਲੋਂ...
ਸੁਪ੍ਰਸਿੱਧ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਜਿੱਤਿਆ ਆਪਣਾ ਮੈਚ
. . .  about 2 hours ago
ਟੋਕੀਓ, 28 ਜੁਲਾਈ - ਟੋਕੀਓ ਉਲੰਪਿਕ 'ਚ ਗਰੁੱਪ ਸਟੇਜ ਦੇ ਮਹਿਲਾ ਸਿੰਗਲਜ਼ ਦੇ ਇਕ ਮੈਚ 'ਚ ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਹਾਂਗਕਾਂਗ ਦੀ ਨਗਾਨ ਯੀ ਚਿਓਂਗ ਨੂੰ 21-9, 21-16 ਦੇ ਫ਼ਰਕ ਨਾਲ ਹਰਾ ਕੇ ਮੈਚ...
ਯੂ.ਪੀ. ਵਿਚ ਹੋਏ ਭਿਆਨਕ ਸੜਕ ਹਾਦਸੇ ਵਿਚ 18 ਲੋਕਾਂ ਦੀ ਦਰਦਨਾਕ ਮੌਤ
. . .  about 2 hours ago
ਲਖਨਊ, 28 ਜੁਲਾਈ - ਯੂ.ਪੀ. ਦੇ ਬਾਰਾਬੰਕੀ ਵਿਚ ਦੇਰ ਰਾਤ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਇੱਥੇ ਸੜਕ ਕਿਨਾਰੇ ਇਕ ਖ਼ਰਾਬ ਖੜੀ ਡਬਲ ਡੇਕਰ ਬੱਸ ਵਿਚ ਲਖਨਊ ਵਲੋਂ ਆ ਰਹੇ ਟਰੱਕ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਕਰੀਬ 18 ਲੋਕਾਂ ਦੀ ਮੌਤ ਹੋ ਗਈ ਹੈ। ਡਬਲ ਡੇਕਰ...
ਅੱਜ ਦਾ ਵਿਚਾਰ
. . .  about 2 hours ago
ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੋ ਦਿਨਾਂ ਸਰਕਾਰੀ ਦੌਰੇ 'ਤੇ ਦਿੱਲੀ ਪਹੁੰਚੇ
. . .  1 day ago
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਨਕਮ ਟੈਕਸ ਵਿਭਾਗ ਨੂੰ ਨਵਜੋਤ ਸਿੰਘ ਸਿੱਧੂ ਵਲੋਂ ਦਾਇਰ ਪਟੀਸ਼ਨ ’ਤੇ ਕੀਤਾ ਨੋਟਿਸ ਜਾਰੀ
. . .  1 day ago
ਕੈਪਟਨ ਨੇ ਸਰਕਾਰੀ ਕਰਮਚਾਰੀਆਂ ਨੂੰ ਹੜਤਾਲ ਖ਼ਤਮ ਕਰਨ ਦੀ ਕੀਤੀ ਅਪੀਲ
. . .  1 day ago
ਚੰਡੀਗੜ੍ਹ ,27 ਜੁਲਾਈ -ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਕਰਮਚਾਰੀਆਂ ਨੂੰ ਆਪਣੀ ਹੜਤਾਲ ਖ਼ਤਮ ਕਰਨ ਦੀ ਅਪੀਲ ਕੀਤੀ ਹੈ । ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਸਬੰਧਿਤ ਵਿਭਾਗਾਂ ਨਾਲ ਗੱਲਬਾਤ ਕਰਕੇ ...
ਟਰੱਕ ਡਰਾਈਵਰ ਦਾ ਸਿਰ ‘ਚ ਇੱਟਾਂ ਰੋੜੇ ਮਾਰ ਕੇ ਬੇਰਹਿਮੀ ਨਾਲ ਕਤਲ ਕੀਤੀ ਲਾਸ਼ ਬਰਾਮਦ
. . .  1 day ago
ਤਲਵੰਡੀ ਸਾਬੋ/ਸੀਂਗੋ ਮੰਡੀ ,27 ਜੁਲਾਈ (ਲੱਕਵਿੰਦਰ ਸ਼ਰਮਾ) -ਬਠਿੰਡੇ ਜ਼ਿਲ੍ਹੇ ਦੇ ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਨੰਗਲਾ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਟਰੱਕ ਡਰਾਈਵਰ ਰਣਜੀਤ ਸਿੰਘ ਦੇ ਸਿਰ ਵਿਚ ਇੱਟਾਂ ਰੋੜੇ ...
ਜੋ ਨਵੀਂ ਟੀਮ ਨੇ ਮੰਗ ਪੱਤਰ ਦਿੱਤਾ ਹੈ , ਸਰਕਾਰ ਉਸ 'ਤੇ ਪਹਿਲਾਂ ਹੀ ਕਰ ਰਹੀ ਹੈ ਕੰਮ - ਕੈਪਟਨ
. . .  1 day ago
ਚੰਡੀਗੜ੍ਹ , 27 ਜੁਲਾਈ -ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜੋ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੇ 4 ਕਾਰਜਕਾਰੀ ਪ੍ਰਧਾਨਾਂ ਨੇ ਮੰਗ ਪੱਤਰ ਦਿੱਤਾ ਹੈ ਉਸ 'ਤੇ ਪੰਜਾਬ ਸਰਕਾਰ ...
ਅੰਮ੍ਰਿਤਸਰ 'ਚ ਕੋਰੋਨਾ ਦੇ 2 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ ,27 ਜੁਲਾਈ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 2 ਨਵੇਂ ਮਾਮਲੇ ਸਾਹਮਣੇ ਆਏ...
ਨਿਊਜ਼ ਏਜੰਸੀ ਦੇ ਮਾਲਕ ਨੇ ਬਿਸਤ ਦੁਆਬ ਨਹਿਰ 'ਚ ਭੇਦਭਰੀ ਹਾਲਤ 'ਚ ਮਾਰੀ ਛਾਲ
. . .  1 day ago
ਕੋਟ ਫਤੂਹੀ, 27 ਜੁਲਾਈ (ਅਵਤਾਰ ਸਿੰਘ ਅਟਵਾਲ) - ਸਥਾਨਕ ਬਿਸਤ ਦੁਆਬ ਨਹਿਰ ਵਿਚ ਪਿੰਡ ਮੰਨਣਹਾਨਾ ਦੇ ਗੁਰਦੁਆਰਾ ਹਰੀਸਰ ਦੇ ਸਟੇਡੀਅਮ ਨਜ਼ਦੀਕ ਨਹਿਰ ਦੇ ਪੁਲ ...
ਸਾਢੇ ਅੱਠ ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਪਿਉ ਪੁੱਤਰ ਗ੍ਰਿਫ਼ਤਾਰ
. . .  1 day ago
ਲੁਧਿਆਣਾ, 27 ਜੁਲਾਈ (ਪਰਮਿੰਦਰ ਸਿੰਘ ਆਹੂਜਾ) - ਐੱਸ.ਟੀ.ਐਫ. ਦੀ ਪੁਲਿਸ ਨੇ ਇਕ ਵੱਡੀ ਕਾਰਵਾਈ ਕਰਦਿਆਂ ਨਸ਼ੀਲੇ ਪਦਾਰਥਾਂ ਦੀ ...
ਲੰਬੇ ਸਮੇਂ ਤੋਂ ਚੱਲ ਰਹੇ ਮਸਲਿਆਂ ਦਾ ਹੱਲ ਕਰਨ ਦੀ ਮੰਗ ਸਿੱਧੂ ਨੇ ਰੱਖੀ ਕੈਪਟਨ ਸਾਹਮਣੇ
. . .  1 day ago
ਚੰਡੀਗੜ੍ਹ, 27 ਜੁਲਾਈ - ਨਵਜੋਤ ਸਿੰਘ ਸਿੱਧੂ ਦੇ ਵਲੋਂ ਮੁੱਖ ਮੰਤਰੀ ਪੰਜਾਬ ਨਾਲ ਬੈਠਾ ਕੀਤੀ ਗਈ | ਟਵੀਟ ਕਰਕੇ ਸਿੱਧੂ ਵਲੋਂ ਦੱਸਿਆ ...
ਚਮਿਆਰੀ ਪਿੰਡ ਤੋਂ ਵੱਡੀ ਮਾਤਰਾ ਵਿਚ ਅਸਲਾ ਬਰਾਮਦ, ਗੈਂਸਗਟਰ ਪ੍ਰੀਤ ਸੇਖੋਂ ਕਾਬੂ
. . .  1 day ago
ਅਜਨਾਲਾ (ਚਮਿਆਰੀ), 27 ਜੁਲਾਈ (ਜਸਪ੍ਰੀਤ ਸਿੰਘ ਜੋਹਲ, ਗੁਰਪ੍ਰੀਤ ਸਿੰਘ ਢਿੱਲੋਂ ) - ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਚਮਿਆਰੀ ਤੋਂ ਵੱਡੀ ....
ਨੀਲ ਗਰਗ ਅਤੇ ਐਡਵੋਕੇਟ ਨਵਦੀਪ ਸਿੰਘ ਜੀਦਾ 'ਆਪ' ਦੇ ਸੂਬਾਈ ਬੁਲਾਰੇ ਨਿਯੁਕਤ
. . .  1 day ago
ਬਠਿੰਡਾ, 27 ਜੁਲਾਈ (ਅੰਮ੍ਰਿਤਪਾਲ ਸਿੰਘ ਵਲਾਣ) - ਆਮ ਆਦਮੀ ਪਾਰਟੀ, ਪੰਜਾਬ ਦੇ ਪ੍ਰਧਾਨ ਭਗਵੰਤ ਸਿੰਘ ਮਾਨ ਅਤੇ ਪੰਜਾਬ ਮਾਮਲਿਆਂ ਦੇ...
ਮਹਿਲ ਕਲਾਂ (ਬਰਨਾਲਾ) ਵਿਖੇ ਸ਼੍ਰੋਮਣੀ ਅਕਾਲੀ ਦਲ,ਬਸਪਾ ਗੱਠਜੋੜ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
. . .  1 day ago
ਮਹਿਲ ਕਲਾਂ,27 ਜੁਲਾਈ (ਅਵਤਾਰ ਸਿੰਘ ਅਣਖੀ) - ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਅਗਵਾਈ ਹੇਠ ਅੱਜ ਕਸਬਾ ਮਹਿਲ ਕਲਾਂ ਵਿਖੇ...
2 ਕਿੱਲੋ 200 ਗ੍ਰਾਮ ਹੈਰੋਇਨ ਸਮੇਤ 3 ਦੋਸ਼ੀ ਕਾਬੂ, 1 ਕਾਰ ਅਤੇ 1 ਮੋਟਰਸਾਈਕਲ ਵੀ ਬਰਾਮਦ
. . .  1 day ago
ਲੁਧਿਆਣਾ, 27 ਜੁਲਾਈ (ਰੂਪੇਸ਼ ਕੁਮਾਰ) - ਐੱਸ. ਟੀ. ਐੱਫ. ਲੁਧਿਆਣਾ ਰੇਂਜ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਕਾਰਵਾਈ ਦੌਰਾਨ 2 ਅਲੱਗ-ਅਲੱਗ ਮਾਮਲਿਆਂ ...
ਧੋਲਾਵੀਰਾ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿਚ ਕੀਤਾ ਗਿਆ ਸ਼ਾਮਿਲ
. . .  1 day ago
ਨਵੀਂ ਦਿੱਲੀ, 27 ਜੁਲਾਈ - ਗੁਜਰਾਤ ਵਿਚ ਧੋਲਾਵੀਰਾ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ...
ਕਾਲਾ ਰਾਮ ਕਾਂਸਲ ਹੋਣਗੇ ਬੁਢਲਾਡਾ ਦੇ ਨਵੇਂ ਐੱਸ. ਡੀ. ਐਮ.
. . .  1 day ago
ਬੁਢਲਾਡਾ, 27 ਜੁਲਾਈ (ਸਵਰਨ ਸਿੰਘ ਰਾਹੀ) - ਪੰਜਾਬ ਸਰਕਾਰ ਵਲੋਂ ਕੀਤੀਆਂ 11 ਆਈ. ਏ. ਐੱਸ. ਤੇ 42 ਪੀ. ਸੀ. ਐੱਸ. ਅਧਿਕਾਰੀਆਂ ਦੀਆਂ ਬਦਲੀਆਂ ...
ਸੈਂਕੜੇ ਮਜ਼ਦੂਰਾਂ ਵਲੋਂ ਬਠਿੰਡਾ ਵਿਚ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ
. . .  1 day ago
ਬਠਿੰਡਾ, 27 ਜੁਲਾਈ (ਅੰਮ੍ਰਿਤਪਾਲ ਸਿੰਘ ਵਲਾਣ) - ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੁਬਾਈ ਸੱਦੇ ਤਹਿਤ ਅੱਜ ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 4 ਹਾੜ ਸੰਮਤ 553
ਿਵਚਾਰ ਪ੍ਰਵਾਹ: ਦੋਸਤੀ ਅਜਿਹੀ ਸੁਨਹਿਰੀ ਤੰਦ ਹੈ, ਜਿਸ ਵਿਚ ਦੁਨੀਆ ਦੇ ਦਿਲ ਪਰੋਏ ਜਾ ਸਕਦੇ ਹਨ। -ਜੌਨ ਐਵਲਿਨ

ਸੰਪਾਦਕੀ

ਜੋ ਬਾਈਡਨ ਤੇ ਪੁਤਿਨ ਦੀ ਵਾਰਤਾ

ਕੌਮਾਂਤਰੀ ਤਣਾਅ ਘਟਣ ਦੀ ਸੰਭਾਵਨਾ

ਸਵਿਟਜ਼ਰਲੈਂਡ ਦੇ ਸ਼ਹਿਰ ਜਨੇਵਾ ਵਿਚ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਮੁਲਾਕਾਤ ਦੀ ਕੌਮਾਂਤਰੀ ਪੱਧਰ 'ਤੇ ਵੱਡੀ ਚਰਚਾ ਵੀ ਹੋਈ ਹੈ ਅਤੇ ਦੁਨੀਆ ਭਰ ਦੀਆਂ ਨਜ਼ਰਾਂ ਵੀ ਇਸ ਸਿਖਰ ਵਾਰਤਾ 'ਤੇ ਟਿਕੀਆਂ ਰਹੀਆਂ ਹਨ। ਅੱਜ ਚਾਹੇ ਕੁਝ ਹੋਰ ਦੇਸ਼ ਹਥਿਆਰ ਦੇ ਜ਼ਖ਼ੀਰਿਆਂ ਦੀ ਗੱਲ ਕਰਦੇ ਹਨ ਪਰ ਇਸ ਮਸਲੇ ਵਿਚ ਅਮਰੀਕਾ ਤੇ ਰੂਸ ਹਾਲੇ ਵੀ ਮੋਹਰੀ ਹਨ। ਗੱਲ 1985 ਦੀ ਹੈ ਜਦੋਂ ਸੋਵੀਅਤ ਯੂਨੀਅਨ ਦੇ ਮੁਖੀ ਮਿਖਾਇਲ ਗੋਰਬਾਚੇਵ ਦੀ ਅਮਰੀਕਾ ਦੇ ਰਾਸ਼ਟਰਪਤੀ ਰੋਨਾਲਡ ਰੀਗਨ ਨਾਲ ਮੁਲਾਕਾਤ ਹੋਈ ਸੀ। ਉਸ ਤੋਂ ਪਹਿਲਾਂ ਦੁਨੀਆ ਦੀਆਂ ਵੱਡੀਆਂ ਤਾਕਤਾਂ ਬਣ ਚੁੱਕੇ ਦੋਵੇਂ ਦੇਸ਼ਾਂ ਨੇ ਐਟਮੀ ਹਥਿਆਰਾਂ ਦੇ ਖ਼ਤਰੇ ਨੂੰ ਭਾਂਪਦਿਆਂ ਆਪਸ ਵਿਚ ਇਨ੍ਹਾਂ ਨੂੰ ਸੀਮਤ ਕਰਨ ਲਈ ਲੰਮੀਆਂ ਵਾਰਤਾਵਾਂ ਕੀਤੀਆਂ ਸਨ ਅਤੇ ਇਸ ਸਬੰਧੀ ਕਈ ਕਰਾਰ ਕੀਤੇ ਸਨ। ਚਾਹੇ 36 ਸਾਲ ਪਹਿਲਾਂ ਦਾ ਲੰਮਾ ਸਮਾਂ ਹੋਣ ਕਰਕੇ ਅੱਜ ਦੁਨੀਆ ਬਦਲ ਗਈ ਹੈ ਪਰ ਉਸ ਸਮੇਂ ਕੀਤੇ ਐਟਮੀ ਕਰਾਰਾਂ ਦੀ ਅੱਜ ਮਹੱਤਤਾ ਹੋਰ ਵੀ ਵਧੇਰੇ ਵਧ ਗਈ ਹੈ ਕਿਉਂਕਿ ਬਹੁਤ ਸਾਰੇ ਹੋਰ ਦੇਸ਼ ਵੀ ਪ੍ਰਮਾਣੂ ਹਥਿਆਰਾਂ ਦੀ ਇਸ ਦੌੜ ਵਿਚ ਸ਼ਾਮਿਲ ਹੋ ਗਏ ਹਨ।
ਸੋਵੀਅਤ ਯੂਨੀਅਨ ਵੰਡਿਆ ਗਿਆ। ਇਸ 'ਚੋਂ ਰੂਸ ਵੱਡਾ ਦੇਸ਼ ਬਣ ਕੇ ਉੱਭਰਿਆ ਪਰ ਹਾਲਾਤ ਦੇ ਗੇੜ ਨੇ ਉਸ ਦੀ ਸ਼ਕਤੀ ਘਟਾ ਦਿੱਤੀ ਅਤੇ ਇਹ ਬੇਹੱਦ ਮੁਸ਼ਕਿਲਾਂ ਵਿਚ ਘਿਰਦਾ ਗਿਆ। ਇਸ ਦੀ ਆਰਥਿਕਤਾ ਡੋਲਦੀ ਗਈ। ਇਸੇ ਹੀ ਸਮੇਂ ਵਿਚ ਚੀਨ ਕੌਮਾਂਤਰੀ ਮੰਚ 'ਤੇ ਇਕ ਵੱਡੀ ਤਾਕਤ ਬਣ ਕੇ ਉੱਭਰਿਆ। ਪੁਤਿਨ ਦਾ ਅਜਿਹੇ ਸਮੇਂ ਤਾਕਤ ਵਿਚ ਆਉਣਾ ਅਤੇ ਫਿਰ ਦਹਾਕਿਆਂ ਤੱਕ ਦੇਸ਼ ਦੇ ਉੱਚ ਅਹੁਦਿਆਂ 'ਤੇ ਬਣੇ ਰਹਿਣ ਨੇ ਉਸ ਦੀ ਸ਼ਕਤੀ ਵਿਚ ਅਥਾਹ ਵਾਧਾ ਕੀਤਾ। ਇਹ ਪੁਤਿਨ ਦੇ ਹੀ ਹਿੱਸੇ ਆਇਆ ਹੈ ਕਿ ਉਸ ਨੇ ਦੇਸ਼ ਦੀ ਡੋਲਦੀ ਆਰਥਿਕਤਾ ਨੂੰ ਮੁੜ ਪੈਰਾਂ 'ਤੇ ਖੜ੍ਹਾ ਕਰਕੇ ਫਿਰ ਤੋਂ ਇਸ ਨੂੰ ਵੱਡੀ ਸ਼ਕਤੀ ਵਿਚ ਬਦਲ ਦਿੱਤਾ। ਰੂਸ ਅਤੇ ਚੀਨ ਦੇ ਸਿਆਸੀ ਪ੍ਰਬੰਧ ਅਜਿਹੇ ਹਨ ਜਿਨ੍ਹਾਂ ਵਿਚ ਲੋਕਤੰਤਰੀ ਪ੍ਰਕਿਰਿਆ ਦੀ ਥਾਂ 'ਤੇ ਇਕ ਪਾਰਟੀ ਦਾ ਰਾਜ ਚਲਦਾ ਹੈ। ਅਜਿਹੀ ਅਵਸਥਾ ਅਖੀਰ ਤਾਨਾਸ਼ਾਹੀ ਨੂੰ ਜਨਮ ਦਿੰਦੀ ਹੈ। ਅੱਜ ਚੀਨ ਦਾ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪੁਤਿਨ ਉਸੇ ਸਥਿਤੀ ਵਿਚ ਹੀ ਰਾਜ ਕਰ ਰਹੇ ਹਨ। ਇਹ ਹੀ ਕਾਰਨ ਹੈ ਕਿ ਪੁਤਿਨ ਆਪਣੇ ਲੰਮੇ ਕਾਰਜਕਾਲ ਵਿਚ ਪੰਜ ਅਮਰੀਕੀ ਰਾਸ਼ਟਰਪਤੀਆਂ ਨੂੰ ਮਿਲ ਚੁੱਕਾ ਹੈ। ਇਨ੍ਹਾਂ ਨਾਲ ਉਸ ਦੇ ਅਕਸਰ ਸਬੰੰਧ ਕੜਵਾਹਟ ਭਰੇ ਹੀ ਬਣੇ ਰਹੇ ਹਨ। ਜੋ ਬਾਈਡਨ ਤੋਂ ਪਹਿਲਾਂ ਪੁਤਿਨ ਦੀ ਤਤਕਾਲੀ ਰਾਸ਼ਟਰਪਤੀ ਟਰੰਪ ਨਾਲ ਵੀ ਮੁਲਾਕਾਤ ਹੋਈ ਸੀ ਜੋ ਕਿਸੇ ਵੀ ਤਰ੍ਹਾਂ ਚੰਗੇ ਸਿੱਟਿਆਂ ਦੀ ਧਾਰਨੀ ਨਹੀਂ ਸੀ ਬਣ ਸਕੀ। ਜੋ ਬਾਈਡਨ ਬਰਾਕ ਓਬਾਮਾ ਦੇ ਰਾਸ਼ਟਰਪਤੀ ਹੁੰਦਿਆਂ ਉਪ ਰਾਸ਼ਟਰਪਤੀ ਸਨ। ਬਰਾਕ ਓਬਾਮਾ ਦੇ ਵੀ ਪੁਤਿਨ ਨਾਲ ਕਦੀ ਚੰਗੇ ਸਬੰਧ ਨਹੀਂ ਰਹੇ। ਰਾਸ਼ਟਰਪਤੀ ਦੇ ਅਹੁਦੇ 'ਤੇ ਪੁੱਜਦਿਆਂ ਹੀ ਜੋ ਬਾਈਡਨ ਨੇ ਸੀਰੀਆ ਦੇ ਹਮਲੇ 'ਤੇ ਪੁਤਿਨ ਨੂੰ ਹਤਿਆਰਾ ਤੱਕ ਕਹਿ ਦਿੱਤਾ ਸੀ। ਇਸ ਦੇ ਨਾਲ ਹੀ ਉਸ ਨੇ ਇਹ ਦੋਸ਼ ਲਗਾਏ ਸਨ ਕਿ ਅਮਰੀਕੀ ਰਾਸ਼ਟਰਪਤੀ ਦੀ ਚੋਣ ਦੌਰਾਨ ਰੂਸ ਨੇ ਉਸ ਵਿਚ ਦਖ਼ਲਅੰਦਾਜ਼ੀ ਕੀਤੀ ਸੀ ਅਤੇ ਸਾਈਬਰ ਹਮਲੇ ਵੀ ਕੀਤੇ ਸਨ। ਉਸ ਨੇ ਰੂਸ ਦੇ ਵਿਰੋਧੀ ਆਗੂ ਅਲੈਕਸੀ ਨਿਵੇਲਨੀ ਜੋ ਅੱਜ ਤੱਕ ਜੇਲ੍ਹ ਵਿਚ ਹਨ, ਬਾਰੇ ਵੀ ਪੁਤਿਨ ਦੀ ਸਖ਼ਤ ਆਲੋਚਨਾ ਕੀਤੀ ਸੀ ਅਤੇ ਰੂਸ ਦੇ ਗੁਆਂਢੀ ਯੂਕਰੇਨ 'ਤੇ ਰੂਸੀ ਦਬਾਅ ਨੂੰ ਲੈ ਕੇ ਵੀ ਸਖ਼ਤ ਬਿਆਨ ਦਿੱਤੇ ਸਨ। ਪੁਤਿਨ ਨੇ ਵੀ ਸਮੇਂ-ਸਮੇਂ ਜੋ ਬਾਈਡਨ ਦੀ ਵੱਖ-ਵੱਖ ਮਸਲਿਆਂ 'ਤੇ ਸਖ਼ਤ ਆਲੋਚਨਾ ਕੀਤੀ ਸੀ। ਦੋਵਾਂ ਦੇਸ਼ਾਂ ਨੇ ਆਪਣੇ ਰਾਜਦੂਤਾਂ ਨੂੰ ਵੀ ਵਾਪਸ ਬੁਲਾ ਲਿਆ ਸੀ।
ਅਜਿਹੇ ਸਮੇਂ ਦੌਰਾਨ ਵੱਡੇ ਦੇਸ਼ਾਂ ਦੇ ਮੁਖੀਆਂ ਦੀ ਇਸ ਸਿਖਰ ਵਾਰਤਾ ਨੂੰ ਇਕ ਚੰਗਾ ਸੰਕੇਤ ਹੀ ਮੰਨਿਆ ਜਾ ਸਕਦਾ ਹੈ। ਪਿਛਲੇ ਸਮੇਂ ਵਿਚ ਅਮਰੀਕਾ ਅਤੇ ਯੂਰਪੀ ਸੰਘ ਨੇ ਪੁਤਿਨ ਦੀ ਅਣਦੇਖੀ ਕਰਕੇ ਰੂਸ ਨੂੰ ਚੀਨ ਦੇ ਨੇੜੇ ਲਿਆ ਖੜ੍ਹਾ ਕੀਤਾ ਸੀ। ਅੱਜ ਵੀ ਰੂਸ ਦਾ ਵਧੇਰੇ ਝੁਕਾਅ ਚੀਨ ਵੱਲ ਹੋਇਆ ਦਿਖਾਈ ਦਿੰਦਾ ਹੈ। ਪਰ ਰੂਸ ਭਾਰਤ ਦਾ ਵੀ ਲੰਮੇ ਸਮੇਂ ਤੋਂ ਇਕ ਪਰਖਿਆ ਹੋਇਆ ਦੋਸਤ ਬਣਿਆ ਰਿਹਾ ਹੈ। ਹਰ ਔਖੀ ਘੜੀ ਵਿਚ ਉਸ ਨੇ ਭਾਰਤ ਨਾਲ ਖੜ੍ਹੇ ਹੋਣ ਨੂੰ ਤਰਜੀਹ ਦਿੱਤੀ ਹੈ। ਅੱਜ ਭਾਰਤ ਦੀ ਵਿਦੇਸ਼ ਨੀਤੀ ਵਿਚ ਅਮਰੀਕਾ ਵੀ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਕਰਕੇ ਅਹਿਮ ਬਣਿਆ ਹੋਇਆ ਹੈ। ਇਸ ਲਈ ਜੇਕਰ ਰੂਸ ਅਤੇ ਅਮਰੀਕਾ ਵਿਚ ਤਣਾਅ ਘਟਦਾ ਹੈ ਤਾਂ ਭਾਰਤ ਲਈ ਵੀ ਇਨ੍ਹਾਂ ਦੋਵਾਂ ਮੁਲਕਾਂ ਨਾਲ ਆਪਣਾ ਸਹਿਯੋਗ ਬਣਾਈ ਰੱਖਣਾ ਆਸਾਨ ਹੋਵੇਗਾ। ਕੌਮਾਂਤਰੀ ਮੰਚ 'ਤੇ ਭਾਰਤ ਦੀ ਵੀ ਵੱਡੀ ਪਛਾਣ ਬਣ ਚੁੱਕੀ ਹੈ, ਜਿਸ ਕਰਕੇ ਇਸ ਨੂੰ ਸੁਚੇਤ ਰੂਪ ਵਿਚ ਇਨ੍ਹਾਂ ਦੋਵਾਂ ਵੱਡੀਆਂ ਸ਼ਕਤੀਆਂ ਨਾਲ ਆਪਣੇ ਚੰਗੇ ਸਬੰਧ ਬਣਾਈ ਰੱਖਣ ਦੀ ਜ਼ਰੂਰਤ ਹੋਵੇਗੀ। ਇਸ ਸਥਿਤੀ ਵਿਚ ਪੁਤਿਨ ਦੇ ਪਿਛਲੇ ਦਿਨੀਂ ਦਿੱਤੇ ਬਿਆਨ ਨੂੰ ਵੀ ਮਹੱਤਵਪੂਰਨ ਸਮਝਿਆ ਜਾ ਰਿਹਾ ਹੈ, ਜਿਸ ਵਿਚ ਉਸ ਨੇ ਇਹ ਕਿਹਾ ਸੀ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੋਵੇਂ ਹੀ ਆਪਸੀ ਗੱਲਬਾਤ ਕਰਕੇ ਮਸਲਿਆਂ ਨੂੰ ਹੱਲ ਕਰਨ ਦੀ ਸਮਰੱਥਾ ਰੱਖਦੇ ਹਨ। ਅਜਿਹੇ ਹਾਲਾਤ ਵਿਚ ਭਾਰਤ ਲਈ ਰੂਸ ਦੀ ਦੋਸਤੀ ਹੋਰ ਵੀ ਵਧੇਰੇ ਸਾਰਥਕ ਬਣ ਸਕਦੀ ਹੈ। ਦੋਵਾਂ ਵੱਡੀਆਂ ਸ਼ਕਤੀਆਂ ਦੇ ਮੁਖੀਆਂ ਦੀ ਹਾਂ-ਪੱਖੀ ਵਾਰਤਾ ਬਹੁਤੇ ਕੌਮਾਂਤਰੀ ਮਸਲਿਆਂ ਨੂੰ ਸੁਲਝਾਉਣ ਵਿਚ ਸਹਾਈ ਹੋ ਸਕੇਗੀ, ਅਜਿਹੀ ਹੀ ਉਮੀਦ ਕੀਤੀ ਜਾਣੀ ਬਣਦੀ ਹੈ।


-ਬਰਜਿੰਦਰ ਸਿੰਘ ਹਮਦਰਦ

ਪੰਜਾਬ ਕਾਂਗਰਸ ਦੀ ਸਿਆਸੀ ਹਲਚਲ

ਸਭ ਨਜ਼ਰਾਂ ਲੱਗੀਆਂ ਹੋਈਆਂ ਹਨ ਦਿੱਲੀ ਵੱਲ

ਵਕਤ ਸੇ ਦਿਨ ਔਰ ਰਾਤ ਵਕਤ ਸੇ ਕੱਲ ਔਰ ਆਜ। ਵਕਤ ਕੀ ਹਰ ਸ਼ੈਅ ਗ਼ੁਲਾਮ, ਵਕਤ ਕਾ ਹਰ ਸ਼ੈਅ ਪੇ ਰਾਜ। ਬੇਸ਼ੱਕ ਜਦੋਂ ਤੱਕ ਆਦਮੀ ਦੀ ਚਲਦੀ ਹੈ, ਉਹ ਆਪਣੇ-ਆਪ ਨੂੰ ਖ਼ੁਦਾ ਤੋਂ ਘੱਟ ਨਹੀਂ ਸਮਝਦਾ। ਪਰ ਫ਼ਿਲਮ 'ਵਕਤ' ਦਾ ਇਹ ਗੀਤ ਜ਼ਿੰਦਗੀ ਦੇ ਹਰ ਖੇਤਰ ਦੇ ਬਾਦਸ਼ਾਹਾਂ ਖ਼ਾਸ ਕਰ ...

ਪੂਰੀ ਖ਼ਬਰ »

ਪੰਜਾਬ ਨੂੰ ਕਿੱਧਰ ਲੈ ਜਾਣਗੀਆਂ ਇਹ ਸਬਸਿਡੀਆਂ?

ਪੰਜਾਬ ਨੂੰ ਕਿਸੇ ਸਮੇਂ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਪਰ ਇਸ ਚਿੜੀ ਨੂੰ ਇੱਥੋਂ ਦੇ ਲੀਡਰਾਂ ਨੇ ਸਣੇ ਖੰਭ ਨਿਗਲ ਲਿਆ ਹੈ। ਰਾਜਨੀਤਕ ਲੀਡਰਾਂ ਨੂੰ ਜਿਸ ਤਰ੍ਹਾਂ ਅਰਜਨ ਯੋਧੇ ਨੂੰ ਚਿੜੀ ਦੀ ਅੱਖ ਦਿਸਦੀ ਸੀ, ਉਸ ਤਰ੍ਹਾਂ ਹੀ ਇਨ੍ਹਾਂ ਨੂੰ ਆਪਣਾ ਵੋਟ ਬੈਂਕ ਹੀ ...

ਪੂਰੀ ਖ਼ਬਰ »

ਖੇਤੀ ਵੰਨ-ਸੁਵੰਨਤਾ : ਇਕ ਗੱਲ ਜੇ ਮਨ ਨੂੰ ਲੱਗੇ

ਕਿਸਾਨ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਕੇਂਦਰੀ ਸਰਕਾਰ ਨੇ ਗੱਜ ਵੱਜ ਕੇ ਕਿਹਾ ਸੀ ਕਿ ਉਹ ਕੁਝ ਅਜਿਹੇ ਉਪਰਾਲੇ ਕਰ ਰਹੀ ਹੈ, ਜਿਸ ਨਾਲ ਸੰਨ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਵੇਗੀ। ਕਿਸਾਨ ਅੰਦੋਲਨ ਸ਼ੁਰੂ ਹੋਣ ਨਾਲ ਸਭ ਕੁਝ ਧਰਿਆ-ਧਰਾਇਆ ਰਹਿ ਗਿਆ। ਇਸ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX