ਤਾਜਾ ਖ਼ਬਰਾਂ


ਆਸਾਮ-ਮਿਜ਼ੋਰਮ ਸਰਹੱਦ ਵਿਵਾਦ : ਸ਼ਹੀਦ ਪੁਲਿਸ ਕਰਮਚਾਰੀਆਂ ਨੂੰ ਆਸਾਮ ਦੇ ਮੁੱਖ ਮੰਤਰੀ ਨੇ ਦਿੱਤੀ ਸ਼ਰਧਾਂਜਲੀ
. . .  30 minutes ago
ਨਵੀਂ ਦਿੱਲੀ, 27 ਜੁਲਾਈ - ਆਸਾਮ-ਮਿਜ਼ੋਰਮ ਸਰਹੱਦ ਵਿਵਾਦ ਨੂੰ ਲੈ ਕੇ ਆਸਾਮ ਦੇ ਪੰਜ ਪੁਲਿਸ ਕਰਮਚਾਰੀ ਸ਼ਹੀਦ ਹੋ ਗਏ, ਜਿਨ੍ਹਾਂ ਨੂੰ ਆਸਾਮ ਦੇ ਮੁੱਖ...
ਰਾਜ ਸਭਾ ਦੁਪਹਿਰ 12 ਵਜੇ ਤੱਕ ਮੁਲਤਵੀ, ਪੈਗਾਸਸ ਜਾਸੂਸੀ ਕਾਂਡ ‘ਤੇ ਵਿਰੋਧੀਆਂ ਦੀ ਨਾਅਰੇਬਾਜ਼ੀ
. . .  56 minutes ago
ਨਵੀਂ ਦਿੱਲੀ, 27 ਜੁਲਾਈ - ਪੈਗਾਸਸ ਜਾਸੂਸੀ ਕਾਂਡ ਦੀ ਰਿਪੋਰਟ ‘ਤੇ ਵਿਚਾਰ ਵਟਾਂਦਰੇ ਲਈ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਵਲੋਂ ਰਾਜ...
ਸਿੱਪੀ ਗਿੱਲ ਨੂੰ ਐਨੀਮਲ ਵੈੱਲਫੇਅਰ ਬੋਰਡ ਆਫ਼ ਇੰਡੀਆ ਦੇ ਵਲੋਂ ਨੋਟਿਸ ਜਾਰੀ, 7 ਦਿਨਾਂ ਦੇ ਅੰਦਰ ਮੰਗਿਆ ਜਵਾਬ
. . .  about 1 hour ago
ਨਵੀਂ ਦਿੱਲੀ, 27 ਜੁਲਾਈ (ਅਜੀਤ ਬਿਊਰੋ) - ਐਨੀਮਲ ਵੈੱਲਫੇਅਰ ਬੋਰਡ ਆਫ਼ ਇੰਡੀਆ ਦੇ ਵਲੋਂ ਪੰਜਾਬੀ ਗਾਇਕ ਸਿੱਪੀ ਗਿੱਲ ਨੂੰ ਨੋਟਿਸ ਜਾਰੀ ਕੀਤਾ...
ਨਿਸ਼ਾਨੇਬਾਜ਼ ਟੀਮਾਂ ਕੁਆਲੀਫਾਈ ਕਰਨ ਵਿਚ ਰਹੀਆਂ ਅਸਫਲ
. . .  about 1 hour ago
ਟੋਕਿਓ, 27 ਜੁਲਾਈ - ਭਾਰਤ ਦੀ ਐਲਵੇਨੀਲ - ਦਿਵਯਾਂਸ਼ ਅਤੇ ਅੰਜੁਮ - ਦੀਪਕ ਦੀਆਂ ਨਿਸ਼ਾਨੇਬਾਜ਼ ਟੀਮਾਂ 10 ਮੀਟਰ...
ਮਹਿੰਦਰ ਸਿੰਘ ਸਿੱਧੂ ''ਆਪ'' ਦੇ ਸੂਬਾ ਸੰਯੁਕਤ ਸਕੱਤਰ ਬਣੇ
. . .  about 1 hour ago
ਸੰਗਰੂਰ, 27 ਜੁਲਾਈ (ਧੀਰਜ ਪਸ਼ੌਰੀਆ) - ਆਮ ਆਦਮੀ ਪਾਰਟੀ ਹਾਈ ਕਮਾਂਡ ਵਲੋਂ ਜ਼ਿਲ੍ਹਾ ਸੰਗਰੂਰ ਸੀਨੀਅਰ ਆਗੂ ਮਹਿੰਦਰ ਸਿੰਘ...
ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 29 ਹਜ਼ਾਰ 689 ਨਵੇਂ ਕੇਸ ਆਏ ਸਾਹਮਣੇ, ਪਿਛਲੇ 132 ਦਿਨਾਂ ਵਿਚ ਸਭ ਤੋਂ ਘੱਟ
. . .  about 2 hours ago
ਨਵੀਂ ਦਿੱਲੀ, 27 ਜੁਲਾਈ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 29 ਹਜ਼ਾਰ 689 ਕੇਸ ਸਾਹਮਣੇ ਆਏ ਹਨ ਅਤੇ ਇਸ ਦੌਰਾਨ 415 ਮਰੀਜ਼ਾਂ ਦੀ ਮੌਤ ਹੋਈ ਹੈ...
ਟੋਕੀਓ ਉਲੰਪਿਕ 'ਤੇ ਮੰਡਰਾਉਣ ਲੱਗਾ ਕੋਰੋਨਾ ਦਾ ਖ਼ਤਰਾ
. . .  about 3 hours ago
ਟੋਕੀਓ, 27 ਜੁਲਾਈ - ਟੋਕੀਓ ਉਲੰਪਿਕ ਵਿਚ ਕੋਵਿਡ19 ਦਾ ਖ਼ਤਰਾ ਵੀ ਮੰਡਰਾ ਰਿਹਾ ਹੈ। ਉਲੰਪਿਕ ਖੇਡ ਪਿੰਡ ਵਿਚ ਅੱਜ ਦੋ ਅਥਲੀਟਾਂ ਸਮੇਤ 7 ਜਣੇ ਕੋਰੋਨਾਵਾਇਰਸ ਤੋਂ ਪੀੜਤ ਪਾਏ ਗਏ ਹਨ। ਇਸ ਤਰ੍ਹਾਂ ਟੋਕੀਓ ਉਲੰਪਿਕ ਖੇਡਾਂ ਨਾਲ...
ਮਮਤਾ ਬੈਨਰਜੀ ਦਿੱਲੀ 'ਚ, ਕਰ ਸਕਦੀ ਹੈ ਮੋਦੀ ਨਾਲ ਮੁਲਾਕਾਤ
. . .  about 3 hours ago
ਨਵੀਂ ਦਿੱਲੀ, 27 ਜੁਲਾਈ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਪੰਜ ਦਿਨਾਂ ਦੌਰੇ 'ਤੇ ਸੋਮਵਾਰ ਸ਼ਾਮ ਰਾਜਧਾਨੀ ਦਿੱਲੀ ਪਹੁੰਚ ਗਈ। ਇਸ ਦੌਰੇ 'ਤੇ ਉਹ ਕਈ ਵੱਡੇ ਨੇਤਾਵਾਂ ਨਾਲ ਮੁਲਾਕਾਤ ਕਰੇਗੀ। ਇਸ ਦੇ ਨਾਲ ਰਿਪੋਰਟਾਂ ਇਹ ਵੀ ਹਨ ਕਿ ਮਮਤਾ ਬੈਨਰਜੀ ਅੱਜ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ...
ਟੋਕੀਓ ਉਲੰਪਿਕ : ਭਾਰਤ ਨੇ ਸਪੇਨ ਨੂੰ 3-0 ਨਾਲ ਦਿੱਤੀ ਮਾਤ
. . .  about 4 hours ago
ਟੋਕੀਓ, 27 ਜੁਲਾਈ - ਟੋਕੀਓ ਉਲੰਪਿਕ ਵਿਚ ਹਾਕੀ ਮੁਕਾਬਲੇ ਵਿਚ ਭਾਰਤ ਨੇ ਸਪੇਨ ਨੂੰ 3-0 ਨਾਲ ਹਰਾ ਦਿੱਤਾ ਹੈ...
ਅੱਜ ਦਾ ਵਿਚਾਰ
. . .  about 1 hour ago
ਮੈਂ ਭਾਰਤ ਦੇ ਲੋਕਾਂ ਦੀਆਂ ਅਰਦਾਸਾਂ ਅਤੇ ਪਿਆਰ ਸਦਕਾ ਇਹ ਮੈਡਲ ਜਿੱਤ ਸਕਿਆ-ਮੀਰਾ ਬਾਈ ਚਾਨੂ
. . .  1 day ago
ਚੰਡੀਗੜ੍ਹ : ਪੰਜਾਬ ਸਰਕਾਰ ਨੇ ਕੀਤੇ ਆਈ. ਏ. ਐੱਸ. ਅਧਿਕਾਰੀਆਂ ਦੇ ਤਬਾਦਲੇ
. . .  1 day ago
ਆਈ.ਆਈ.ਟੀ. ਵਿਚ ਦਾਖਲੇ ਲਈ ਜੇ.ਈ.ਈ. (ਐਡਵਾਂਸਡ) 2021 ਦੀ ਪ੍ਰੀਖਿਆ 3 ਅਕਤੂਬਰ 2021 ਨੂੰ
. . .  1 day ago
ਨਵੀਂ ਦਿੱਲੀ , 26 ਜੁਲਾਈ - ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਹੈ ਕਿ ਆਈ.ਆਈ.ਟੀ. ਵਿਚ ਦਾਖਲੇ ਲਈ ਜੇ.ਈ.ਈ. (ਐਡਵਾਂਸਡ) 2021 ਦੀ ਪ੍ਰੀਖਿਆ 3 ਅਕਤੂਬਰ 2021 ਨੂੰ ਆਯੋਜਤ ਕੀਤੀ ...
ਵਿਜੇ ਮਾਲਿਆ ਨੂੰ ਬਰਤਾਨੀਆ ਦੀ ਅਦਾਲਤ ਨੇ ਦੀਵਾਲੀਆ ਕਰਾਰ ਦਿੱਤਾ
. . .  1 day ago
ਅਧਿਆਪਕ ਆਨ ਲਾਈਨ ਬਦਲੀਆਂ ਲਈ ਤੀਸਰੇ ਗੇੜ ਲਈ ਸਟੇਸ਼ਨ ਚੋਣ 26 ਤੋਂ 28 ਜੁਲਾਈ ਤੱਕ ਕਰ ਸਕਣਗੇ- ਸਿੰਗਲਾ
. . .  1 day ago
ਪੋਜੇਵਾਲ ਸਰਾਂ ,26 ਜੁਲਾਈ (ਨਵਾਂਗਰਾਈਂ,)ਪੰਜਾਬ ਸਿੱਖਿਆ ਵਿਭਾਗ ਵਲੋਂ ਆਨ ਲਾਈਨ ਬਦਲੀਆਂ ਵਿਚ ਅਧਿਆਪਕਾਂ, ਨਾਨ ਟੀਚਿੰਗ ਸਟਾਫ਼ ਕੰਪਿਊਟਰ ਅਧਿਆਪਕਾਂ ,ਸਿੱਖਿਆ ਪ੍ਰੋਵਾਈਡਰਾਂ ...
ਪੁਲਿਸ ਕਰਮਚਾਰੀਆਂ ਕੋਲੋਂ ਨਾ ਲਈ ਜਾਵੇ ਵਾਧੂ ਡਿਊਟੀ
. . .  1 day ago
ਚੰਡੀਗੜ੍ਹ , 26 ਜੁਲਾਈ - ਪੰਜਾਬ ਸਰਕਾਰ ਨੇ ਆਦੇਸ਼ ਜਾਰੀ ਕੀਤਾ ਹੈ ਕਿ ਪੁਲਿਸ ਕਰਮਚਾਰੀਆਂ ਦੇ ਕੋਲੋਂ ਵਾਧੂ ਡਿਊਟੀ ਨਾ ਲਈ ਜਾਵੇ ਨਹੀਂ । ਜ਼ਰੂਰੀ ਹਾਲਾਤ 'ਚ ਜ਼ਿਆਦਾ ਡਿਊਟੀ ਲਈ ਜਾ ਸਕਦੀ ...
ਜੰਮੂ ਕਸ਼ਮੀਰ: ਕੁਲਗਾਮ ਵਿਚ ਚੱਲ ਰਹੇ ਮੁਕਾਬਲੇ ਵਿਚ ਇਕ ਅਣਪਛਾਤੇ ਅੱਤਵਾਦੀ ਦੀ ਮੌਤ
. . .  1 day ago
ਚਾਰ ਭੈਣਾਂ ਦੇ ਇਕਲੌਤੇ ਭਰਾ ਸਮੇਤ ਦੋ ਬੱਚਿਆਂ ਦੀ ਟੋਭੇ ਵਿਚ ਡੁੱਬਣ ਕਾਰਨ ਹੋਈ ਮੌਤ
. . .  1 day ago
ਰਾਜਪੁਰਾ, 26 ਜੁਲਾਈ (ਰਣਜੀਤ ਸਿੰਘ ) - ਨੇੜਲੇ ਪਿੰਡ ਉਕਸੀ ਜੱਟਾਂ ਵਿਖੇ ਚਾਰ ਭੈਣਾਂ ਦੇ ਇਕਲੌਤੇ ਭਰਾ ਸਮੇਤ ਦੋ ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 26 ਜੁਲਾਈ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ...
ਮਨੀਪੁਰ ਸਰਕਾਰ ਮੀਰਾਬਾਈ ਚਾਨੂੰ ਨੂੰ ਪੁਲਿਸ ਵਿਭਾਗ ਵਿਚ ਵਧੀਕ ਸੁਪਰਡੈਂਟ (ਖੇਡ) ਕਰੇਗੀ ਨਿਯੁਕਤ
. . .  1 day ago
ਇੰਫਾਲ(ਮਨੀਪੁਰ),26 ਜੁਲਾਈ - ਮਨੀਪੁਰ ਸਰਕਾਰ ਨੇ ਉਲੰਪਿਕ ਵਿਚ ਚਾਂਦੀ ਦਾ ਤਗਮਾ ਜੇਤੂ ਮੀਰਾਬਾਈ ...
ਲੋਕ ਸਭਾ ਵਿਚ ਕੇਂਦਰ ਸਰਕਾਰ ਲਿਆ ਰਹੀ ਬਿਜਲੀ ਸੋਧ ਬਿੱਲ - ਭਗਵੰਤ ਮਾਨ
. . .  1 day ago
ਚੰਡੀਗੜ੍ਹ, 26 ਜੁਲਾਈ (ਅਜੀਤ ਬਿਊਰੋ) - ਵਿਰੋਧੀ ਧਿਰ ਦੇ ਆਗੂ ਭਗਵੰਤ ਮਾਨ ਦਾ ਕਹਿਣਾ ਹੈ ਕਿ 29 ਬਿੱਲ ਲੋਕ ਸਭਾ ਵਿਚ ਪੇਸ਼ ਹੋਣੇ ਹਨ ...
ਕਿਨੌਰ ਜ਼ਿਲ੍ਹੇ ਵਿਚ ਹਾਈ ਅਲਰਟ ਜਾਰੀ
. . .  1 day ago
ਕਿਨੌਰ (ਹਿਮਾਚਲ ਪ੍ਰਦੇਸ਼ ), 26 ਜੁਲਾਈ - ਕਿਨੌਰ ਵਿਚ ਵਾਪਰੀ ਘਟਨਾ 'ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਜਾਣਕਾਰੀ ਦਿੰਦੇ ...
ਕਾਂਗਰਸ ਛੱਡ ਗੁਰਮੀਤ ਸਿੰਘ ਖੁੱਡੀਆਂ ਆਮ ਆਦਮੀ ਪਾਰਟੀ ਵਿਚ ਸ਼ਾਮਿਲ
. . .  1 day ago
ਚੰਡੀਗੜ੍ਹ, 26 ਜੁਲਾਈ (ਅਜੀਤ ਬਿਊਰੋ)- ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ, ਸਹਿ ਇੰਚਾਰਜ ਰਾਘਵ ਚੱਢਾ, ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ...
ਲੋਕ ਸਭਾ ਕੱਲ੍ਹ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 26 ਜੁਲਾਈ - ਵਿਰੋਧੀ ਧਿਰ ਦੇ ਹੰਗਾਮੇ ਵਿਚਕਾਰ ਲੋਕ ਸਭਾ ...
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਨੁਮਾਇੰਦਿਆਂ ਨੇ ਸਿਹਤ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਕੀਤਾ ਵਿਰੋਧ
. . .  1 day ago
ਤਪਾ ਮੰਡੀ, 26 ਜੁਲਾਈ (ਪ੍ਰਵੀਨ ਗਰਗ,ਵਿਜੇ ਸ਼ਰਮਾ) - ਤਪਾ 'ਚ ਸੂਬੇ ਦੇ ਸਿਹਤ ਮੰਤਰੀ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 4 ਹਾੜ ਸੰਮਤ 553
ਿਵਚਾਰ ਪ੍ਰਵਾਹ: ਦੋਸਤੀ ਅਜਿਹੀ ਸੁਨਹਿਰੀ ਤੰਦ ਹੈ, ਜਿਸ ਵਿਚ ਦੁਨੀਆ ਦੇ ਦਿਲ ਪਰੋਏ ਜਾ ਸਕਦੇ ਹਨ। -ਜੌਨ ਐਵਲਿਨ

ਜਲੰਧਰ

ਵੈਸਟ ਹਲਕੇ ਵਿਚ 'ਸੀਵਰ ਸਮੱਸਿਆ' ਬਣੀ ਲੋਕਾਂ ਲਈ ਸਿਰਦਰਦੀ

ਜਲੰਧਰ, 17 ਜੂਨ (ਸ਼ਿਵ)-ਨਗਰ ਨਿਗਮ ਵਲੋਂ ਤਾਂ ਸ਼ਹਿਰ ਵਿਚ ਲੋਕਾਂ ਦੇ ਮਸਲੇ ਹੱਲ ਕਰਨ ਲਈ ਦਾਅਵੇ ਕੀਤੇ ਜਾਂਦੇ ਰਹੇ ਹਨ ਪਰ ਹੋਰ ਤਾਂ ਹੋਰ ਵੈਸਟ ਹਲਕੇ ਵਿਚ ਵਿਧਾਇਕ ਰਿੰਕੂ ਦੀ ਪਤਨੀ ਦੇ ਵਾਰਡ ਵਿਚ ਹੀ ਅਜੇ ਤੱਕ ਸੀਵਰ ਸਮੱਸਿਆ ਹੱਲ ਨਹੀਂ ਹੋਈ ਹੈ | ਵੈਸਟ ਹਲਕੇ ਦੇ ਭਾਜਪਾ ਦੇ ਆਗੂਆਂ ਨੇ ਰਿੰਕੂ ਦੀ ਪਤਨੀ ਦੇ ਵਾਰਡ ਵਿਚ ਸੀਵਰ ਸਮੱਸਿਆ ਹੱਲ ਨਾ ਹੋਣ ਦਾ ਮਸਲਾ ਵੀ ਉਠਾਇਆ ਹੈ | ਵੈਸਟ ਹਲਕੇ ਵਿਚ ਤਾਂ ਉਂਜ ਕਈ ਸਾਲਾਂ ਤੋਂ ਸੀਵਰ ਦੀ ਸਮੱਸਿਆ ਚੱਲ ਰਹੀ ਹੈ ਪਰ ਵਾਰਡ ਨੰਬਰ 42 ਤੇ 43 ਵਿਚ ਗੰਦੇ ਪਾਣੀ ਦੀ ਸਪਲਾਈ ਅਤੇ ਸੀਵਰ ਜਾਮ ਦੀ ਸਮੱਸਿਆ ਨਾਲ ਇਸ ਇਲਾਕੇ ਦੇ ਲੋਕ ਲੰਬੇ ਸਮੇਂ ਤੋਂ ਕਾਫੀ ਪੇ੍ਰਸ਼ਾਨ ਹਨ | ਲੋਕ ਗੰਦੇ ਪਾਣੀ ਵਿਚ ਲੰਘ ਕੇ ਜਾਂਦੇ ਹਨ | ਵੈਸਟ ਹਲਕੇ ਵਿਚ ਕਿਸੇ ਨਾ ਕਿਸੇ ਇਲਾਕੇ ਵਿਚ ਲੋਕਾਂ ਦੇ ਸੀਵਰ ਜਾਮ ਅਤੇ ਦੂਸ਼ਿਤ ਪਾਣੀ ਦੀ ਸਮੱਸਿਆ ਕਰਕੇ ਲੋਕ ਹੁਣ ਸੜਕਾਂ 'ਤੇ ਆ ਰਹੇ ਹਨ | ਗਲੀਆਂ ਵਿਚ ਗੰਦਾ ਪਾਣੀ ਖੜ੍ਹਾ ਹੈ | ਜਿਸ ਕਰਕੇ ਘਰਾਂ ਵਿਚ ਪੀਣ ਵਾਲਾ ਪਾਣੀ ਵੀ ਬਦਬੂਦਾਰ ਆ ਰਿਹਾ ਹੈ | ਗੰਦੇ ਪਾਣੀ ਕਰਕੇ ਬੱਚੇ ਅਤੇ ਬਜ਼ੁਰਗ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ | ਵੈਸਟ ਹਲਕੇ ਵਿਚ ਸੀਵਰ ਸਮੱਸਿਆ ਅੱਜ ਦੀ ਨਹੀਂ ਹੈ ਸਗੋਂ ਕਾਂਗਰਸ ਦੇ ਕੌਂਸਲਰ ਲਖਬੀਰ ਸਿੰਘ ਬਾਜਵਾ ਸਮੇਤ ਕਾਂਗਰਸੀ ਕੌਂਸਲਰ ਕਈ ਵਾਰ ਸੀਵਰ ਸਮੱਸਿਆ ਦਾ ਮਸਲਾ ਉਠਾ ਚੁੱਕੇ ਹਨ ਸਗੋਂ ਭਾਜਪਾ ਦੇ ਕੌਂਸਲਰ ਵਿਰੇਸ਼ ਮਿੰਟੂ, ਵਿਨੀਤ ਧੀਰ, ਪ੍ਰਭਦਿਆਲ ਸਮੇਤ ਹੋਰ ਕਈ ਕੌਂਸਲਰ ਸੀਵਰ ਸਮੱਸਿਆ ਖ਼ਰਾਬ ਹੋਣ ਦੇ ਦੋਸ਼ ਲਗਾ ਚੁੱਕੇ ਹਨ | ਉਂਜ ਵਿਧਾਇਕ ਵਲੋਂ ਸੀਵਰ ਸਮੱਸਿਆ ਹੱਲ ਕਰਨ ਲਈ ਮਾਮਲੇ ਨੂੰ ਨਿਗਮ ਕੋਲ ਗੰਭੀਰਤਾ ਨਾਲ ਨਹੀਂ ਉਠਾਇਆ ਗਿਆ ਜਿਸ ਕਰਕੇ ਵੈਸਟ ਹਲਕੇ ਵਿਚ ਸੀਵਰ ਦੀ ਸਮੱਸਿਆ ਵਧਦੀ ਰਹੀ ਹੈ | ਪੰਜਾਬ ਭਾਜਪਾ ਦੇ ਬੁਲਾਰੇ ਮਹਿੰਦਰ ਭਗਤ ਨੇ ਤਾਂ ਵੈਸਟ ਹਲਕੇ ਦੀ ਸਮੱਸਿਆ ਸਮੱਸਿਆ ਨੂੰ ਲੈ ਕੇ ਵਿਧਾਇਕ ਦੀ ਕਾਰਜਪ੍ਰਣਾਲੀ 'ਤੇ ਸਵਾਲ ਉਠਾਏ ਹਨ | ਮਹਿੰਦਰ ਭਗਤ ਤੇ ਹੋਰ ਆਗੂਆਂ ਦਾ ਕਹਿਣਾ ਸੀ ਕਿ ਇੱਕ ਪਾਸੇ ਤਾਂ ਲੋਕਾਂ ਨੂੰ ਅਜੇ ਕੋਰੋਨਾ ਮਹਾਂਮਾਰੀ ਦਾ ਡਰ ਸਤਾ ਰਿਹਾ ਹੈ ਸਗੋਂ ਦੂਜੇ ਪਾਸੇ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਲੰਬੇ ਸਮੇਂ ਦਾ ਅੱਜ ਤੱਕ ਹੱਲ ਨਹੀਂ ਹੋ ਸਕਿਆ | ਮੁਹੱਲਾ ਨਿਵਾਸੀਆਂ ਨੇ ਨਗਰ ਨਿਗਮ, ਵਿਧਾਇਕ ਅਤੇ ਕੌਂਸਲਰ ਨੂੰ ਕਈ ਵਾਰ ਸੂਚਿਤ ਕੀਤਾ ਸੀ ਪਰ ਅਜੇ ਤੱਕ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ | ਲੋਕਾਂ ਦਾ ਕਹਿਣਾ ਸੀ ਕਿ ਵਿਧਾਇਕ ਬਣੇ ਨੂੰ ਸਾਢੇ ਚਾਰ ਸਾਲ ਦਾ ਸਮਾਂ ਬੀਤ ਗਿਆ ਹੈ ਪਰ ਵਿਧਾਇਕ ਤੋਂ ਲਸੂੜ੍ਹੀ ਮਹੱਲੇ ਦੀ ਸੀਵਰ ਸਮੱਸਿਆ ਦਾ ਹੱਲ ਨਹੀਂ ਹੋਇਆ ਹੈ | ਵਾਰਡ ਦੇ ਲਸੂੜ੍ਹੀ ਮੁਹੱਲੇ ਵਿਚ ਸੀਵਰ ਦਾ ਗੰਦਾ ਪਾਣੀ ਨਹਿਰ ਵਾਂਗ ਲੱਗ ਰਹੀ ਹੈ | ਮਹਿੰਦਰ ਭਗਤ ਦੇ ਨਾਲ ਕਮਲ ਲੋਚ, ਸਤਪਾਲ ਪੱਪੂ, ਸੰਜੀਵ ਸ਼ਰਮਾ ਤੇ ਹੋਰ ਹਾਜ਼ਰ ਸਨ | ਚੇਤੇ ਰਹੇ ਕਿ ਕੁਝ ਦਿਨ ਪਹਿਲਾਂ ਸੀਨੀਅਰ ਡਿਪਟੀ ਮੇਅਰ ਦੇ ਵਾਰਡ ਦੇ ਇਲਾਕੇ ਜੱਲੋਵਾਲ ਆਬਾਦੀ 'ਚ ਸੀਵਰ ਸਮੱਸਿਆ ਨੂੰ ਲੈ ਕੇ ਲੋਕਾਂ ਨੇ ਪ੍ਰਦਰਸ਼ਨ ਕੀਤਾ ਸੀ | ਉਂਜ ਨਗਰ ਨਿਗਮ ਕੋਲ ਅਜੇ ਤੱਕ ਕੂੜੇ ਦੀ ਸਮੱਸਿਆ ਹੀ ਹੱਲ ਨਹੀਂ ਹੋ ਰਹੀ ਹੈ ਤੇ ਆਏ ਦਿਨ ਕੂੜਾ ਚੁੱਕਣ ਅਤੇ ਸਫ਼ਾਈ ਨੂੰ ਲੈ ਕੇ ਕਈ ਕੌਂਸਲਰਾਂ ਵਲੋਂ ਰੋਸ ਜ਼ਾਹਿਰ ਕੀਤਾ ਜਾਂਦਾ ਰਿਹਾ ਹੈ | ਵਾਰਡ ਨੰਬਰ 78 'ਚ ਹੀ ਜਗਦੀਸ਼ ਸਮਰਾਏ ਅਜੇ ਤੱਕ ਹੋਰ ਸਫ਼ਾਈ ਸੇਵਕ ਦੇਣ ਦੀ ਮੰਗ ਕਰ ਚੁੱਕੇ ਹਨ ਪਰ ਉਨ੍ਹਾਂ ਸਮੇਤ ਕੌਂਸਲਰਾਂ ਦੀ ਨਿਗਮ 'ਚ ਕੋਈ ਸੁਣਵਾਈ ਨਹੀਂ ਹੋ ਰਹੀ ਹੈ |
ਢੰਨ ਮੁਹੱਲੇ ਦੀ ਟੈਂਕ ਸਫ਼ਾਈ ਦੀ ਨਿਗਮ ਨੂੰ ਆਈ ਯਾਦ
ਜਲੰਧਰ, (ਸ਼ਿਵ)-ਜਿੱਥੇ ਹੁਣ ਬਰਸਾਤਾਂ ਸ਼ੁਰੂ ਹੋਣ ਦਾ ਸਮਾਂ ਆ ਗਿਆ ਹੈ ਜਦਕਿ ਦੂਜੇ ਪਾਸੇ ਨਿਗਮ ਵਲੋਂ ਢਨ ਮੁਹੱਲੇ ਦੇ ਡਿਸਪੋਜ਼ਲ 'ਤੇ ਬਣਾਏ ਕੁਲੈਕਟਿੰਗ ਟੈਂਕ ਗਾਰ ਅਤੇ ਕੂੜੇ ਨੂੰ ਭਰੇ ਹੋਣ ਕਰਕੇ ਉਸ ਦੀ ਸਫ਼ਾਈ ਕਰਵਾਉਣ ਦੀ ਯਾਦ ਆ ਗਈ ਹੈ | ਇਸ ਕੰਮ ਨੂੰ ਜਿੱਥੇ ਕਾਫੀ ਸਮਾਂ ਪਹਿਲਾਂ ਕਰਵਾਇਆ ਜਾਣਾ ਚਾਹੀਦਾ ਸੀ ਪਰ ਦੇਰੀ ਨਾਲ ਜੋ ਰਹੇ ਇਸ ਕੰਮ ਨੂੰ ਕਰਵਾਉਣ ਲਈ ਮਤਾ ਤਿਆਰ ਕੀਤਾ ਗਿਆ ਹੈ ਜਿਸ ਨੂੰ ਪਾਸ ਕਰਨ ਲਈ ਮੇਅਰ ਜਗਦੀਸ਼ ਰਾਜਾ ਨੇ ਵਿੱਤ ਅਤੇ ਠੇਕਾ ਸਬ ਕਮੇਟੀ ਦੀ ਮੀਟਿੰਗ 21 ਜੂਨ ਨੂੰ ਸੱਦ ਲਈ ਹੈ | ਇਸ ਮਤੇ ਸਮੇਤ ਮੀਟਿੰਗ 'ਚ ਹੋਰ ਵੀ ਵਿਕਾਸ ਦੇ ਕੰਮ ਸ਼ਾਮਿਲ ਕੀਤੇ ਗਏ ਹਨ | ਜਾਰੀ ਹੋਏ ਏਜੰਡੇ ਵਿਚ ਸੀਮੈਂਟ ਦੀਆਂ ਗਲੀਆਂ ਬਣਾਉਣ ਤੋਂ ਇਲਾਵਾ ਨਵੀਆਂ ਐਲ. ਈ. ਡੀ. ਲਗਾਉਣ ਦੇ ਮਤੇ ਵੀ ਸ਼ਾਮਿਲ ਕੀਤੇ ਗਏ ਹਨ |

ਰੇਲਵੇ ਰੋਡ 'ਤੇ ਹੋ ਰਹੀ ਪਾਣੀ ਦੀ ਬਰਬਾਦੀ

ਜਲੰਧਰ- ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਲਈ ਚਾਹੇ ਹੁਣ ਨਹਿਰੀ ਪਾਣੀ ਪ੍ਰਾਜੈਕਟ ਲਈ ਪਾਣੀ ਦੀਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ ਪਰ ਸ਼ਹਿਰ ਵਿਚ ਕਈ ਨਾਜਾਇਜ਼ ਕੁਨੈਕਸ਼ਨਾਂ ਨਾਲ ਵੀ ਪਾਣੀ ਦੀ ਬਰਬਾਦੀ ਹੋ ਰਹੀ ਹੈ ਜਿਸ ਨੂੰ ਰੋਕਣ ਲਈ ਨਿਗਮ ਦੇ ਓ. ਐਂਡ. ਐਮ. ਵਿਭਾਗ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ 'ਚ ਵੀ ਨਿਗਮ ਵਲੋਂ ਲੋਕਾਂ ਨੂੰ ਪਾਣੀ, ਜਾਇਦਾਦ ਟੈਕਸ ਦੇ ਨੋਟਿਸ ਭੇਜਣ ਦਾ ਕੰਮ ਸ਼ੁਰੂ

ਜਲੰਧਰ, 17 ਜੂਨ (ਸ਼ਿਵ ਸ਼ਰਮਾ)-ਨਗਰ ਨਿਗਮ ਤਾਂ ਅਫ਼ਸਰਸ਼ਾਹੀ ਪਹਿਲਾਂ ਹੀ ਸੱਤਾਧਾਰੀ ਕਾਂਗਰਸੀ ਆਗੂਆਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ ਹੈ ਸਗੋਂ ਹੁਣ ਤਾਂ ਨਿਗਮ ਦੀ ਅਫ਼ਸਰਸ਼ਾਹੀ ਨੇ ਚਾਰ ਸਾਲ ਤੱਕ ਚੁੱਪ ਰਹਿਣ ਤੋਂ ਬਾਅਦ ਚੋਣਾਂ ਦੇ ਨੇੜੇ ਹੀ ਲੋਕਾਂ ਨੂੰ ਪਾਣੀ ...

ਪੂਰੀ ਖ਼ਬਰ »

ਚੋਰੀ ਦੀ ਸਕੂਟਰੀ ਸਮੇਤ 2 ਕਾਬੂ

ਲਾਂਬੜਾ, 17 ਜੂਨ (ਪਰਮੀਤ ਗੁਪਤਾ)-ਲਾਂਬੜਾ ਥਾਣਾ ਦੀ ਪੁਲਿਸ ਵਲੋਂ ਚੋਰੀ ਕੀਤੀ ਸਕੂਟਰੀ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ | ਥਾਣਾ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਥਾਣਾ ਲਾਂਬੜਾ ਵਿਖੇ ਅਮਰੀਕ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਰਾਮਾ ਮੰਡੀ ਜਲੰਧਰ ਨੇ ...

ਪੂਰੀ ਖ਼ਬਰ »

ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ 'ਚ ਪਤੀ ਦੀ ਅਗਾਊਾ ਜ਼ਮਾਨਤ ਦੀ ਅਰਜ਼ੀ ਰੱਦ

ਜਲੰਧਰ, 17 ਜੂਨ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਲਲਿਤ ਕੁਮਾਰ ਸਿੰਗਲਾ ਦੀ ਅਦਾਲਤ ਨੇ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ 'ਚ ਪੀੜਤ ਲੜਕੀ ਦੇ ਪਤੀ ਅਭਿਸ਼ੇਕ ਗੁਪਤਾ ਨਿਵਾਸੀ ਮਖਦੂਮਪੁਰਾ, ਜਲੰਧਰ ਜੋ ਕਾਰ ਡੀਲਰ ਹੈ ਦੀ ਅਗਾਉਂ ਜ਼ਮਾਨਤ ਦੀ ਅਰਜ਼ੀ ...

ਪੂਰੀ ਖ਼ਬਰ »

ਸੀ. ਟੀ. ਗਰੁੱਪ ਨੇ ਸ਼ੁਰੂ ਕੀਤੀ ਆਨਲਾਈਨ ਉੱਦਮਸ਼ੀਲਤਾ ਦੀ ਲੜੀ

ਜਲੰਧਰ, 17 ਜੂਨ (ਰਣਜੀਤ ਸਿੰਘ ਸੋਢੀ)-ਸੀ. ਟੀ. ਗਰੁੱਪ ਦੇ ਉੱਦਮਸ਼ੀਲਤਾ ਡਿਵੈਲਮੇਂਟ ਸੈੱਲ ਨੇ ਨਵੀਂ ਲੜੀ 'ਨਈ ਨੀਂਵ' ਸ਼ੁਰੂ ਕੀਤੀ ਹੈ | ਇਸ ਪਹਿਲ ਦੇ ਤਹਿਤ ਬਹੁਤ ਸਾਰੇ ਆਨਲਾਈਨ ਸੈਸ਼ਨ ਹੋਣਗੇ ਜੋ ਆਉਣ ਵਾਲੇ ਸਮੇਂ ਵਿਚ ਪ੍ਰਦਰਸ਼ਿਤ ਕੀਤੇ ਜਾਣਗੇ | ਇਹ ਲੜੀ ...

ਪੂਰੀ ਖ਼ਬਰ »

ਕੋਰੋਨਾ ਕਾਲ ਦÏਰਾਨ ਜ਼ਿਲ੍ਹੇ 'ਚ ਕੈਂਸਰ ਦੇ 265 ਮਰੀਜ਼ਾਂ ਨੇ ਲਿਆ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਦਾ ਲਾਭ

ਜਲੰਧਰ, 17 ਜੂਨ (ਐੱਮ. ਐੱਸ. ਲੋਹੀਆ)-ਕੋਰੋਨਾ ਕਾਲ ਦÏਰਾਨ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ (ਐਮ. ਐਮ. ਪੀ. ਸੀ. ਆਰ.ਕੇ.) ਦੇ ਤਹਿਤ ਜ਼ਿਲ੍ਹਾ ਜਲੰਧਰ 'ਚ 265 ਕੈਂਸਰ ਦੇ ਮਰੀਜ਼ਾਂ ਨੇ ਪੰਜਾਬ ਸਰਕਾਰ ਵਲੋਂ ਦਿੱਤੀ ਜਾਂਦੀ 1,50,000/- ਰੁਪਏ ਦੀ ਵਿੱਤੀ ਮਦਦ ਦਾ ਲਾਭ ਲਿਆ ਹੈ¢ ਇਸ ...

ਪੂਰੀ ਖ਼ਬਰ »

ਲਿੰਕ ਕਾਲੋਨੀ 'ਚ ਗ਼ਲਤ ਤਰੀਕੇ ਨਾਲ ਪੈ ਰਹੀ ਪਾਣੀ ਦੀ ਪਾਈਪ ਦਾ ਕੰਮ ਬੰਦ ਕਰਵਾਇਆ

ਜਲੰਧਰ, 17 ਜੂਨ (ਸ਼ਿਵ)- ਲਿੰਕ ਕਾਲੋਨੀ 'ਚ ਗ਼ਲਤ ਤਰੀਕੇ ਨਾਲ ਪਾਈ ਜਾ ਰਹੀ ਪਾਣੀ ਦੀ ਪਾਈਪ ਪੈਣ ਦਾ ਕੰਮ ਇਲਾਕਾ ਕੌਂਸਲਰ ਡਾ. ਜਸਲੀਨ ਸੇਠੀ ਨੇ ਬੰਦ ਕਰਵਾ ਦਿੱਤਾ | ਲਿੰਕ ਰੋਡ ਅਤੇ ਲਾਜਪਤ ਨਗਰ ਦੇ ਲੋਕਾਂ ਨੇ ਡਾ. ਸੇਠੀ ਨੂੰ ਸੂਚਿਤ ਕੀਤਾ ਕਿ ਇਸ ਸੜਕ 'ਤੇ ਜ਼ਿਆਦਾ ਡੰੂਘਾ ...

ਪੂਰੀ ਖ਼ਬਰ »

ਜਮਸ਼ੇਰ ਖਾਸ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਜਮਸ਼ੇਰ ਖਾਸ, 17 ਜੂਨ (ਅਵਤਾਰ ਤਾਰੀ)-ਜਮਸ਼ੇਰ ਖਾਸ ਵਿਖੇ ਵੱਡੀ ਧਰਮਸ਼ਾਲਾ 'ਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ | ਇਸ ਮੌਕੇ ਮਹੰਤ ਗੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਭਾਈ ਪਰਮਿੰਦਰ ਸਿੰਘ ਤੇ ਭਾਈ ...

ਪੂਰੀ ਖ਼ਬਰ »

ਪਿੰਡ ਗਾਖ਼ਲਾਂ ਦੇ ਸਰਪੰਚ ਦੇ ਹੱਕ 'ਚ ਆਈ ਪੰਚਾਇਤ, ਪੰਚ ਵਲੋਂ ਲਗਾਏ ਦੋਸ਼ਾਂ ਦਾ ਕੀਤਾ ਖੰਡਨ

ਜਲੰਧਰ, 17 ਜੂਨ (ਐੱਮ. ਐੱਸ. ਲੋਹੀਆ)-ਪਿੰਡ ਗਾਖ਼ਲਾਂ ਦੇ ਸਰਪੰਚ ਸੁਖਵੰਤ ਸਿੰਘ ਸੁੱਖਾ ਗਾਖ਼ਲ ਦੇ ਵਿਰੁੱਧ ਕੁਝ ਦਿਨ ਪਹਿਲਾਂ ਕੀਤੇ ਗਏ ਇਕ ਪੱਤਰਕਾਰ ਸੰਮੇਲਨ ਦੌਰਾਨ ਪਿੰਡ ਦੇ ਇਕ ਪੰਚ ਵਲੋਂ ਲਗਾਏ ਦੋਸ਼ਾਂ ਦਾ ਖੰਡਨ ਕਰਦੇ ਹੋਏ ਪਿੰਡ ਦੀ ਪੰਚਾਇਤ ਅਤੇ ਮੁਹਤਬਰ ...

ਪੂਰੀ ਖ਼ਬਰ »

ਮੁਸਲਿਮ ਸਮਾਜ ਦੇ ਆਗੂਆਂ ਨੇ ਡੀ.ਸੀ. ਨੂੰ ਦਿੱਤਾ ਮੰਗ ਪੱਤਰ

ਜਲੰਧਰ, 17 ਜੂਨ (ਹਰਵਿੰਦਰ ਸਿੰਘ ਫੁੱਲ)-ਮੁਸਲਿਮ ਸਮਾਜ ਦੇ ਕਬਰਸਤਾਨਾਂ ਉੱਪਰ ਹੋ ਰਹੇ ਨਾਜਾਇਜ਼ ਕਬਜ਼ਿਆਂ ਨੂੰ ਰੋਕਣ ਅਤੇ ਜਿਨ੍ਹਾਂ ਪਿੰਡਾਂ ਵਿਚ ਕਬਰਸਤਾਨ ਨਹੀਂ ਹਨ ਉੱਥੇ ਮੁਸਲਿਮ ਸਮਾਜ ਲਈ ਕਬਰਸਤਾਨ ਮੁਹੱਈਆ ਕਰਵਾਏ ਜਾਣ ਨੂੰ ਲੈ ਕੇ ਮੁਸਲਿਮ ਸੰਗਠਨ ਪੰਜਾਬ ...

ਪੂਰੀ ਖ਼ਬਰ »

ਪਟਵਾਰੀ ਢਾਬੇ ਨੇ ਖ਼ਾਦ ਬਣਾਉਣ ਦਾ ਯੂਨਿਟ ਲਗਾਇਆ

ਜਲੰਧਰ, 17 ਜੂਨ (ਸ਼ਿਵ)-ਕੈਂਟ ਹਲਕੇ ਵਿਚ ਆਉਂਦੇ ਪਟਵਾਰੀ ਢਾਬੇ ਨੇ ਨਿਗਮ ਦੀ ਹਦਾਇਤ 'ਤੇ ਆਪਣੇ ਨਿਕਲਦੇ ਗਿੱਲੇ ਕੂੜੇ ਦੀ ਖਾਦ ਬਣਾਉਣ ਲਈ ਪਲਾਂਟ ਲਗਾਇਆ ਹੈ ਜਿਸ ਵਿਚ ਹੁਣ ਤੱਕ 20 ਕਿੱਲੋ ਕੂੜੇ ਦੀ ਖਾਦ ਤਿਆਰ ਕੀਤੀ ਜਾਂਦੀ ਹੈ | ਨਿਗਮ ਦੇ ਜੇ. ਸੀ. ਹਰਚਰਨ ਸਿੰਘ ਅਤੇ ਹੈਲਥ ...

ਪੂਰੀ ਖ਼ਬਰ »

ਕਾਰੋਬਾਰੀਆਂ ਵਲੋਂ ਪ੍ਰੋਫੈਸ਼ਨਲ ਟੈਕਸ, ਲਾਇਸੈਂਸ ਜੁਰਮਾਨੇ ਦਾ ਵਿਰੋਧ ਸ਼ੁਰੂ

ਜਲੰਧਰ, 17 ਜੂਨ (ਸ਼ਿਵ)-ਟਰੇਡਰ ਫੋਰਮ ਦੀ ਅਗਵਾਈ ਵਿਚ ਅਲੱਗ-ਅਲੱਗ ਜਥੇਬੰਦੀਆਂ ਨੇ ਇਕ ਮੀਟਿੰਗ ਕਰਕੇ ਲਾਗੂ ਕੀਤੇ ਗਏ ਪ੍ਰੋਫੈਸ਼ਨਲ ਟੈਕਸ ਅਤੇ ਦੁਕਾਨਾਂ ਦੇ ਲਾਇਸੈਂਸਾਂ ਨੂੰ ਰੀਨਿਊ ਨਾ ਕਰਵਾਉਣ 'ਤੇ 100 ਰੁਪਏ ਰੋਜ਼ਾਨਾ ਦਾ ਜੁਰਮਾਨਾ ਲਗਾਉਣ ਦੇ ਖ਼ਿਲਾਫ਼ ਸੰਘਰਸ਼ ...

ਪੂਰੀ ਖ਼ਬਰ »

ਕੇ. ਐਮ. ਵੀ. ਪਰਿਵਾਰ ਨੇ ਸਾਬਕਾ ਵਿਦਿਆਰਥਣ ਨਿਰਮਲ ਮਿਲਖਾ ਸਿੰਘ ਨੂੰ ਭੇਟ ਕੀਤੀ ਸ਼ਰਧਾਂਜਲੀ

ਜਲੰਧਰ, 17 ਜੂਨ (ਰਣਜੀਤ ਸਿੰਘ ਸੋਢੀ)-ਕੰਨਿ੍ਹਆਂ ਮਹਾਂਵਿਦਿਆਲਾ ਜਲੰਧਰ ਨੇ ਖੇਡਾਂ ਦੇ ਖੇਤਰ 'ਚ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧੀ ਪ੍ਰਾਪਤ ਆਪਣੀ ਮਾਣਮੱਤੀ ਸਾਬਕਾ ਵਿਦਿਆਰਥਣ ਨਿਰਮਲ ਮਿਲਖਾ ਸਿੰਘ ਦੇ ਬੇਵਕਤੀ ਤੁਰ ਜਾਣ 'ਤੇ ਸ਼ਰਧਾਂਜਲੀ ਭੇਟ ਕੀਤੀ | ਪਿ੍ੰਸੀਪਲ ...

ਪੂਰੀ ਖ਼ਬਰ »

ਸਿਵਲ ਸਰਜਨ ਤੋਂ ਕੌਂਸਲਰਾਂ ਨੇ ਡਿਸਪੈਂਸਰੀ 'ਚ ਡਾਕਟਰ ਅਤੇ ਸਟਾਫ਼ ਤਾਇਨਾਤ ਕਰਨ ਦੀ ਕੀਤੀ ਮੰਗ

ਜਲੰਧਰ, 17 ਜੂਨ (ਐੱਮ. ਐੱਸ. ਲੋਹੀਆ)-ਵਾਰਡ ਨੰਬਰ 72 ਦੇ ਕੌਂਸਲਰ ਮਿੰਟੂ ਅਤੇ ਵਾਰਡ ਨੰਬਰ 78 ਦੇ ਕੌਂਸਲਰ ਜਗਦੀਸ਼ ਰਾਮ ਸਮਰਾਏ ਨੇ ਅੱਜ ਸਿਵਲ ਸਰਜਨ ਡਾ. ਬਲਵੰਤ ਸਿੰਘ ਨਾਲ ਮੁਲਾਕਾਤ ਕਰਕੇ ਆਪਣੇ ਖੇਤਰ 'ਚ ਚੱਲ ਰਹੀਆਂ ਡਿਸਪੈਂਸਰੀਆਂ ਦੀ ਹਾਲਤ ਸੁਧਾਰਣ, ਉਨ੍ਹਾਂ 'ਚ ਡਾਕਟਰ ...

ਪੂਰੀ ਖ਼ਬਰ »

ਕੋਰੋਨਾ ਕਾਰਨ 3 ਦੀ ਮੌਤ, 78 ਮਰੀਜ਼ ਹੋਰ ਮਿਲੇ

ਜਲੰਧਰ, 17 ਜੂਨ (ਐੱਮ. ਐੱਸ. ਲੋਹੀਆ)-ਜ਼ਿਲ੍ਹੇ 'ਚ ਕੋਰੋਨਾ ਪ੍ਰਭਾਵਿਤ 3 ਵਿਅਕਤੀਆਂ ਦੀ ਮੌਤ ਹੋ ਜਾਣ ਨਾਲ ਮਿ੍ਤਕਾਂ ਦੀ ਗਿਣਤੀ 1464 ਹੋ ਗਈ ਹੈ | ਇਸ ਤੋਂ ਇਲਾਵਾ ਅੱਜ 78 ਮਰੀਜ਼ ਹੋਰ ਮਿਲਣ ਨਾਲ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 62,278 ਪਹੁੰਚ ਗਈ ਹੈ | ਮਿ੍ਤਕਾਂ 'ਚ ਸੁਮਿਤਰਾ ...

ਪੂਰੀ ਖ਼ਬਰ »

ਬਲੈਕ ਫੰਗਸ ਤੋਂ ਪੀੜਤ 2 ਅਤੇ ਇਕ ਸ਼ੱਕੀ ਮਰੀਜ਼ ਮਿਲੇ

ਜਲੰਧਰ, 17 ਜੂਨ (ਐੱਮ. ਐੱਸ. ਲੋਹੀਆ)-ਜ਼ਿਲ੍ਹੇ 'ਚ ਅੱਜ ਬਲੈਕ ਫੰਗਸ ਤੋਂ ਪੀੜਤ 2 ਅਤੇ ਇਕ ਸ਼ੱਕੀ ਮਰੀਜ਼ ਮਿਲਿਆ ਹੈ, ਜਿਸ ਨਾਲ ਹੁਣ ਜ਼ਿਲ੍ਹੇ 'ਚ ਬਲੈਕ ਫੰਗਸ ਤੋਂ ਪੀੜਤ 71 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ | ਹੁਣ ਤੱਕ ਜ਼ਿਲ੍ਹੇ 'ਚ ਬਲੈਕ ਫੰਗਸ ਦਾ ਇਲਾਜ ਕਰਵਾ ਰਹੇ 18 ...

ਪੂਰੀ ਖ਼ਬਰ »

ਆਰਥਿਕ ਤੰਗੀ ਤੋਂ ਪ੍ਰੇਸ਼ਾਨ ਨੌਜਵਾਨ ਵਲੋਂ ਖ਼ੁਦਕੁਸ਼ੀ

ਮਕਸੂਦਾਂ, 17 ਜੂਨ (ਲਖਵਿੰਦਰ ਪਾਠਕ)-ਥਾਣਾ 8 ਅਧੀਨ ਆਉਂਦੇ ਬਚਿੰਤ ਨਗਰ 'ਚ ਇਕ 30 ਸਾਲਾਂ ਨੌਜਵਾਨ ਨੇ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ | ਮਿ੍ਤਕ ਦੀ ਪਛਾਣ ਪ੍ਰਵੀਨ ਪਾਂਡੇ ਪੁੱਤਰ ਵਿੰਦਾਵਨ ਪਾਂਡੇ ਵਾਸੀ ਬਚਿੰਤ ਨਗਰ ਦੇ ਤੌਰ 'ਤੇ ਹੋਈ ਹੈ | ਘਟਨਾ ਦੀ ਸੂਚਨਾ ...

ਪੂਰੀ ਖ਼ਬਰ »

ਕਵੀ ਦਰਬਾਰ ਸਬੰਧੀ ਪ੍ਰਬੰਧਕਾਂ ਵਲੋਂ ਬੈਠਕ

ਚੁਗਿੱਟੀ/ਜੰਡੂਸਿੰਘਾ, 17 ਜੂਨ (ਨਰਿੰਦਰ ਲਾਗੂ)-ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ 25 ਜੂਨ ਨੂੰ ਕਰਵਾਏ ਜਾਣ ਵਾਲੇ ਕੀਰਤਨ ਦਰਬਾਰ ਸਬੰਧੀ ਇਕ ਬੈਠਕ ਪ੍ਰਬੰਧਕਾਂ ਵਲੋਂ ਗੁ: ਸ੍ਰੀ ਗੁਰੂ ...

ਪੂਰੀ ਖ਼ਬਰ »

ਫ਼ਿਜ਼ੀਓਥੈਰੇਪੀ ਦੇ ਵੱਲ ਵਧ ਰਿਹੈ ਲੋਕਾਂ ਦਾ ਰੁਝਾਨ

ਜਲੰਧਰ, 17 ਜੂਨ (ਰਣਜੀਤ ਸਿੰਘ ਸੋਢੀ)-ਖਾਣ-ਪੀਣ ਦੀਆਂ ਚੀਜ਼ਾਂ ਵਿਚ ਹੋ ਰਹੀ ਮਿਲਾਵਟ ਦੇ ਕਾਰਨ ਲੋਕਾਂ ਨੂੰ ਸਿਹਤ ਦੀਆ ਪ੍ਰੇਸ਼ਾਨੀਆਂ, ਹੱਡੀਆਂ ਵਿਚ ਕਮਜ਼ੋਰੀ ਅਤੇ ਹੋਰ ਸਮੱਸਿਆਵਾਂ ਦੇ ਸ਼ਿਕਾਰ ਹੋ ਰਹੇ ਹਨ ਜਿਸ ਦੇ ਇਲਾਜ ਲਈ ਲੋਕਾਂ ਦਾ ਰੁਝੇਵਾਂ ਐਲੋਪੈਥੀ ਨੂੰ ...

ਪੂਰੀ ਖ਼ਬਰ »

ਲਾਲਾ ਦੇਵਰਾਜ ਵਲੋਂ ਸਥਾਪਿਤ ਸ਼ਾਖਾ ਵਿਦਿਆਲਾ ਬਣ ਚੁੱਕੀ ਹੈ ਵਿਸ਼ਵ ਪ੍ਰਸਿੱਧ ਸੰਸਥਾ-ਚੰਦਰ ਮੋਹਨ

ਜਲੰਧਰ, 17 ਜੂਨ (ਰਣਜੀਤ ਸਿੰਘ ਸੋਢੀ)-ਕੰਨਿਆ ਮਹਾਂਵਿਦਿਆਲਾ, ਜਲੰਧਰ ਨੇ ਆਪਣਾ ਸਥਾਪਨਾ ਦਿਵਸ ਮਨਾਇਆ ਗਿਆ | 16 ਜੂਨ 1886 ਨੂੰ ਪੂਰੇ ਉੱਤਰੀ ਭਾਰਤ ਵਿਚ ਜਲੰਧਰ ਵਿਖੇ ਸ਼ਾਖਾ ਵਿਦਿਆਲਾ ਨਾਲ ਲੜਕੀਆਂ ਨੂੰ ਸਿੱਖਿਆ ਪ੍ਰਦਾਨ ਕਰਦੀ ਸੰਸਥਾ ਦੀ ਨੀਂਹ ਰੱਖੀ ਗਈ ਜੋ ਪੂਰੇ ...

ਪੂਰੀ ਖ਼ਬਰ »

ਆਖਰੀ ਉਮੀਦ ਸੰਸਥਾ ਦੇ ਮੈਂਬਰਾਂ ਨੇ ਕੋਰੋਨਾ ਪ੍ਰਭਾਵਿਤ ਦੀ ਮਿ੍ਤਕ ਦੇਹ ਦਾ ਕੀਤਾ ਸਸਕਾਰ

ਜਲੰਧਰ, 17 ਜੂਨ (ਐੱਮ.ਐੱਸ. ਲੋਹੀਆ)-ਕੋਰੋਨਾ ਮਹਾਂਮਾਰੀ ਦੌਰਨ ਹੁਣ ਤੱਕ 689 ਮਿ੍ਤਕਾਂ ਦਾ ਸਸਕਾਰ ਕਰ ਚੁੱਕੀ ਆਖਰੀ ਉਮੀਦ ਵੈੱਲਫੇਅਰ ਸੁਸਾਇਟੀ ਨੇ ਕੋਵਿਡ-19 ਕਾਰਨ ਦਮ ਤੋੜ ਦੇਣ ਵਾਲੇ ਇਕ ਹੋਰ ਵਿਅਕਤੀ ਦਾ ਅੱਜ ਸਨਮਾਨ ਪੂਰਵਕ ਢੰਗ ਨਾਲ ਅੰਤਿਮ ਸੰਸਕਾਰ ਕੀਤਾ ਹੈ | ਇਸ ...

ਪੂਰੀ ਖ਼ਬਰ »

ਨਿਗਰਾਨੀ ਲਈ ਨਿੱਕੂ ਪਾਰਕ 'ਚ ਲੱਗੇ 24 ਕੈਮਰੇ

ਜਲੰਧਰ, 17 ਜੂਨ (ਸ਼ਿਵ)-2 ਮਹੀਨੇ ਬਾਅਦ ਮਾਡਲ ਟਾਊਨ ਵਿਚ 19 ਜੂਨ ਨੂੰ ਖੁੱਲ੍ਹਣ ਜਾ ਰਹੇ ਨਿੱਕੂ ਪਾਰਕ ਵਿਚ ਇਸ ਵਾਰ ਨਿੱਕੂ ਪਾਰਕ ਦੀ ਦੇਖ-ਰੇਖ ਕਰਨ ਵਾਲੀ ਕਮੇਟੀ ਨੇ ਨਿਗਰਾਨੀ ਲਈ 24 ਕੈਮਰੇ ਲਗਾ ਦਿੱਤੇ ਹਨ | ਦੱਸਿਆ ਜਾਂਦਾ ਹੈ ਕਿ ਕਈ ਵਾਰ ਪਾਰਕ ਵਿਚ ਸ਼ਰਾਰਤੀ ਅਨਸਰ ਵੀ ...

ਪੂਰੀ ਖ਼ਬਰ »

ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਤੱਲ੍ਹਣ ਵਿਖੇ ਇਸ ਸਾਲ ਨਹੀਂ ਮਨਾਇਆ ਜਾਵੇਗਾ ਸ਼ਹੀਦੀ ਜੋੜ ਮੇਲਾ

ਜਲੰਧ੍ਰ, 17 ਜੂਨ (ਜਸਪਾਲ ਸਿੰਘ, ਪਵਨ ਖਰਬੰਦਾ)-ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਤੱਲ੍ਹਣ ਵਿਖੇ ਹਰ ਸਾਲ ਹੋਣ ਵਾਲਾ ਸ਼ਹੀਦੀ ਜੋੜ ਮੇਲਾ ਇਸ ਵਾਰ ਨਹੀਂ ਕਰਵਾਇਆ ਜਾ ਰਿਹਾ | ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਰਸੀਵਰ ਕਮ-ਸਬ ਰਜਿਸਟਰਾਰ ਮਨਿੰਦਰ ਸਿੰਘ ਸਿੱਧੂ ਨੇ ...

ਪੂਰੀ ਖ਼ਬਰ »

ਆਰ.ਟੀ.ਪੀ.ਸੀ.ਆਰ ਟੈਸਟਾਂ ਲਈ ਵੱਧ ਪੈਸੇ ਵਸੂਲਣ 'ਤੇ ਲੈਬ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਨ ਦੇ ਹੁਕਮ

ਜਲੰਧਰ, 17 ਜੂਨ (ਐੱਮ.ਐੱਸ. ਲੋਹੀਆ)-ਆਰ.ਟੀ.ਪੀ.ਸੀ.ਆਰ. ਟੈਸਟਾਂ ਲਈ ਵੱਧ ਪੈਸੇ ਵਸੂਲ ਕਰਨ 'ਤੇ ਸਖ਼ਤ ਕਾਰਵਾਈ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਥਾਨਕ ਪੁਲਿਸ ਅਥਾਰਟੀ ਨੂੰ ਲੈਬ ਖਿਲਾਫ਼ ਐਫ.ਆਈ.ਆਰ. ਦਰਜ ਕਰਨ ਲਈ ਕਿਹਾ ਗਿਆ ਹੈ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਜਿਮਖਾਨਾ ਕਲੱਬ 'ਚ ਲੰਬੇ ਸਮੇਂ ਬਾਅਦ ਮੁੜ ਪਰਤੀ ਰੌਣਕ

ਜਲੰਧਰ, 17 ਜੂਨ (ਜਸਪਾਲ ਸਿੰਘ)-ਸ਼ਹਿਰ ਦੇ ਨਾਮਵਰ ਜਿਮਖਾਨਾ ਕਲੱਬ 'ਚ ਲੰਬੇ ਅਰਸੇ ਬਾਅਦ ਰੌਣਕ ਪਰਤ ਆਈ ਹੈ ਤੇ ਕਲੱਬ ਮੈਂਬਰਾਂ 'ਚ ਖ਼ੁਸ਼ੀ ਦਾ ਮਾਹੌਲ ਹੈ | ਅੱਜ ਰੈਸਟੋਰੈਂਟ ਖੁੱਲ੍ਹਣ ਨਾਲ ਜਿੱਥੇ ਕਲੱਬ ਦੇ ਮੈਂਬਰਾਂ ਨੇ ਕਾਫੀ ਸਮੇਂ ਬਾਅਦ ਰੈਸਟੋਰੈਂਟ 'ਚ ਬੈਠ ਕੇ ...

ਪੂਰੀ ਖ਼ਬਰ »

ਮਹਿੰਗਾਈ ਨੂੰ ਲੈ ਕੇ ਐਂਟੀ ਨਾਰਕੋਟਿਕ ਸੈੱਲ ਕਾਂਗਰਸ ਦੇ ਵਰਕਰਾਂ ਨੇ ਮੋਦੀ ਦਾ ਫੂਕਿਆ ਪੁਤਲਾ

ਚੁਗਿੱਟੀ/ਜੰਡੂਸਿੰਘਾ, 17 ਜੂਨ (ਨਰਿੰਦਰ ਲਾਗੂ)-ਲਗਾਤਾਰ ਵਧਦੀ ਜਾ ਰਹੀ ਮਹਿੰਗਾਈ ਨੂੰ ਲੈ ਕੇ ਐਂਟੀ ਨਾਰਕੋਟਿਕ ਸੈੱਲ ਕਾਂਗਰਸ ਜਲੰਧਰ ਦੇ ਵਰਕਰਾਂ ਵਲੋਂ ਜ਼ਿਲ੍ਹਾ ਜਲੰਧਰ ਦੇ ਚੇਅਰਮੈਨ ਤੇ ਐਂਟੀ ਕ੍ਰਾਇਮ ਤੇ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ...

ਪੂਰੀ ਖ਼ਬਰ »

ਰਾਜਵੰਤ ਸਿੰਘ ਸੁੱਖਾ ਦੀ ਅਗਵਾਈ ਹੇਠ ਅਕਾਲੀ-ਬਸਪਾ ਵਰਕਰਾਂ ਦਾ ਸਨਮਾਨ

ਜਲੰਧਰ, 17 ਜੂਨ (ਜਸਪਾਲ ਸਿੰਘ)-ਸਥਾਨਕ ਗੁਰਦੇਵ ਨਗਰ ਵਿਖੇ ਸ਼੍ਰੋਮਣੀ ਅਕਾਲੀ ਦਲ ਬੀ. ਸੀ. ਵਿੰਗ ਦੇ ਜਨਰਲ ਸਕੱਤਰ ਰਾਜਵੰਤ ਸਿੰਘ ਸੁੱਖਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਿਚਾਲੇ ਹੋਏ ਗਠਜੋੜ ਦੇ ਸਬੰਧ 'ਚ ਇਕ ਮੀਟਿੰਗ ਹੋਈ, ਜਿਸ ਵਿਚ ...

ਪੂਰੀ ਖ਼ਬਰ »

ਆਯੁਰਵੇਦ ਵਿਭਾਗ ਵਲੋਂ ਯੋਗ ਦਿਵਸ ਦੀਆਂ ਤਿਆਰੀਆਂ ਸਬੰਧੀ ਵੈਬੀਨਾਰ

ਜਲੰਧਰ, 17 ਜੂਨ (ਐੱਮ. ਐੱਸ. ਲੋਹੀਆ)-ਆਯੁਰਵੈਦ ਵਿਭਾਗ ਪੰਜਾਬ ਵਲੋਂ 7ਵੇਂ ਯੋਗ ਦਿਵਸ ਦੀਆਂ ਤਿਆਰੀਆਂ ਸਬੰਧੀ ਵੈਬੀਨਾਰ ਕਰਵਾਇਆ ਗਿਆ | ਡਾਇਰੈਕਟਰ ਆਯੁਰਵੈਦ ਡਾ. ਪੂਨਮ ਵਸ਼ਿਸ਼ਟ ਦੀ ਅਗਵਾਈ 'ਚ ਕਰਵਾਏ ਗਏ ਇਸ ਆਨਲਾਈਨ ਵੈਬੀਨਾਰ 'ਚ ਵਿਭਾਗ ਦੇ 350 ਤੋਂ ਵੱਧ ਅਧਿਕਾਰੀਆਂ ...

ਪੂਰੀ ਖ਼ਬਰ »

ਦਰਜਾ ਚਾਰ ਮੁਲਾਜ਼ਮਾਂ ਦੀਆਂ ਜਥੇਬੰਦੀਆਂ 23 ਨੂੰ ਪਟਿਆਲਾ 'ਚ ਮੁੱਖ ਮੰਤਰੀ ਨੂੰ ਦੇਣਗੀਆਂ ਮੰਗ ਪੱਤਰ

ਜਲੰਧਰ, 17 ਜੂਨ (ਸ਼ਿਵ)-ਪੰਜਾਬ ਮਜ਼ਦੂਰ ਸਫ਼ਾਈ ਫੈੱਡਰੇਸ਼ਨ ਦੀ ਅਗਵਾਈ ਵਿਚ ਰਾਜ ਭਰ ਦੀਆਂ ਚੌਥਾ ਦਰਜਾ ਮੁਲਾਜ਼ਮਾਂ ਦੀਆਂ ਯੂਨੀਅਨਾਂ ਦੀ ਹੋਈ ਮੀਟਿੰਗ ਵਿਚ ਕੀਤੇ ਗਏ ਫ਼ੈਸਲੇ ਮੁਤਾਬਕ 23 ਜੂਨ ਨੂੰ ਜਥੇਬੰਦੀਆਂ ਵਲੋਂ ਮੰਗਾਂ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ...

ਪੂਰੀ ਖ਼ਬਰ »

ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਜਲੰਧਰ, 17 ਜੂਨ (ਸਟਾਫ ਰਿਪੋਰਟਰ)-ਸਮਾਜਿਕ ਸੰਸਥਾਵਾਂ 'ਅੰਬੇਡਕਰਾਈਟ ਇੰਟਰਨੈਸ਼ਨਲ ਕੋ-ਓਰਡੀਨੈਸ਼ਨ ਸੋਸਾਇਟੀ ਕੈਨੇਡਾ' ਅਤੇ 'ਧੱਮਾ ਵੇਵਸ' ਦੀ ਸਹਾਇਤਾ ਨਾਲ 25 ਲੋੜਵੰਦ ਪਰਿਵਾਰਾਂ ਵਿਚ ਕੱਚਾ ਰਾਸ਼ਨ, ਜਿਸ ਵਿਚ ਆਟਾ, ਦਾਲ, ਨਮਕ, ਹਲਦੀ ਪਾਊਡਰ , ਮਿਰਚੀ ਪਾਊਡਰ ਅਤੇ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਭਾਈਚਾਰਕ ਸਾਂਝ ਦਾ ਪ੍ਰਤੀਕ-ਡਾ. ਥਿੰਦ

ਮਹਿਤਪੁਰ, 17 ਜੂਨ ( ਮਿਹਰ ਸਿੰਘ ਰੰਧਾਵਾ)-ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਮ ਸਮਾਜ ਪਾਰਟੀ ਵਿਚਾਲੇ ਗੱਠਜੋੜ ਦੇ ਐਲਾਨ ਤੋਂ ਮਗਰੋਂ ਅਕਾਲੀ ਆਗੂ ਅਮਰਜੀਤ ਸਿੰਘ ਥਿੰਦ ਜ਼ਿਲ੍ਹਾ ਪ੍ਰਧਾਨ ਬੀ. ਸੀ. ਵਿੰਗ ਅਤੇ ਮੈਂਬਰ ਪੀ. ਏ. ਸੀ. ਦੀ ਅਗਵਾਈ ਹੇਠ ਹਲਕਾ ...

ਪੂਰੀ ਖ਼ਬਰ »

ਬਲਵੀਰ ਕੌਲਧਾਰ ਐੱਸ.ਸੀ. ਵਿੰਗ ਦੇ ਵਾਈਸ ਪ੍ਰਧਾਨ ਬਣੇ

ਨੂਰਮਹਿਲ, 17 ਜੂਨ (ਜਸਵਿੰਦਰ ਸਿੰਘ ਲਾਂਬਾ)-ਸ਼©ੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ©ਧਾਨ ਤੇ ਨਕੋਦਰ ਹਲਕੇ ਦੇ ਵਿਧਾਇਕ ਜਥੇਦਾਰ ਗੁਰਪ©ਤਾਪ ਸਿੰਘ ਵਡਾਲਾ ਵਲੋਂ ਸ਼©ੋਮਣੀ ਅਕਾਲੀ ਦਲ ਐੱਸ.ਸੀ.ਵਿੰਗ ਪੰਜਾਬ ਅਤੇ ਦੋਆਬਾ ਜ਼ੋਨ ਦੇ ਅਹੁਦੇਦਾਰ ਨਿਯੁਕਤ ਕੀਤੇ ਗਏ | ਜਿਨ੍ਹਾਂ ...

ਪੂਰੀ ਖ਼ਬਰ »

ਲੜਕੀਆਂ ਦੀ ਮਾਨਸਿਕ ਸਿਹਤ ਸੰਭਾਲ ਸਬੰਧੀ ਸੰਗ ਢੇਸੀਆਂ ਕਾਲਜ ਵਿਖੇ ਵੈਬੀਨਾਰ

ਗੁਰਾਇਆ, 17 ਜੂਨ (ਬਲਵਿੰਦਰ ਸਿੰਘ)- ਗੁਰੂ ਨਾਨਕ ਖ਼ਾਲਸਾ ਗਰਲਜ਼ ਕਾਲਜ ਬਾਬਾ ਸੰਗ ਢੇਸੀਆਂ ਵਿਖੇ ਕਾਮਰਸ ਵਿਭਾਗ ਵਲੋਂ ਮਾਨਸਿਕ ਸਿਹਤ ਸਬੰਧੀ ਵੈਬੀਨਾਰ ਕਰਵਾਇਆ ਗਿਆ | ਡਾ. ਸੂਦੀਪਤਾ ਚੱਕਰਵਰਤੀ ਵੈਬੀਨਾਰ ਦੇ ਮੁੱਖ ਬੁਲਾਰੇ ਸਨ | ਕਾਮਰਸ ਵਿਭਾਗ ਦੇ ਪ੍ਰੋ. ਡਾ. ਜੋਤੀ ...

ਪੂਰੀ ਖ਼ਬਰ »

-ਮਾਮਲਾ ਸਫ਼ਾਈ ਕਰਮਚਾਰੀਆਂ ਨੂੰ ਡੀ.ਸੀ. ਰੇਟ 'ਤੇ ਤਨਖ਼ਾਹ ਨਾ ਮਿਲਣ ਦਾ- ਐੱਸ.ਸੀ.ਕਮਿਸ਼ਨ ਵਲੋਂ ਪੜਤਾਲ ਕਰਨ ਦਾ ਫ਼ੈਸਲਾ, ਸੁਣਵਾਈ 28 ਜੁਲਾਈ ਨੂੰ

ਨਕੋਦਰ, 17 ਜੂਨ (ਗੁਰਵਿੰਦਰ ਸਿੰਘ)-ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਨਕੋਦਰ ਨਗਰ ਕੌਂਸਲ 'ਚ ਕੰਮ ਕਰ ਰਹੇ 37 ਸਫਾਈ ਕਰਮਚਾਰੀਆਂ ਨੂੰ ਕੌਂਸਲ 'ਚ ਮਤਾ ਪਾਸ ਹੋਣ ਤੋਂ ਬਾਅਦ ਵੀ ਤਨਖਾਹਾਂ ਦੀ ਅਦਾਇਗੀ ਡੀ.ਸੀ. ਰੇਟ 'ਤੇ ਨਾ ਹੋਣ ਤੇ ਕੌਂਸਲਰ ਰਮੇਸ਼ ਸੋਂਧੀ ਦੀ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX