ਤਾਜਾ ਖ਼ਬਰਾਂ


ਭੈਣ ਨਾਲ ਸਮੂਹਿਕ ਜਬਰ ਜਨਾਹ ਕਰਨ ਵਾਲੇ ਤਿੰਨ ਭਰਾਵਾਂ ਖ਼ਿਲਾਫ਼ ਕੇਸ ਦਰਜ
. . .  1 minute ago
ਲੁਧਿਆਣਾ, 29 ਜੁਲਾਈ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਸ਼ਿਮਲਾਪੁਰੀ ਇਲਾਕੇ 'ਚ ਨਾਬਾਲਗ ਭੈਣ ਨਾਲ ਸਮੂਹਿਕ ਜਬਰ ਜਨਾਹ ਕਰਨ ਵਾਲੇ ਤਿੰਨ...
ਪੰਜਾਬ 'ਚ 130 ਉਪ ਪੁਲਿਸ ਕਪਤਾਨਾਂ ਦੇ ਤਬਾਦਲੇ
. . .  13 minutes ago
ਲੁਧਿਆਣਾ, 29 ਜੁਲਾਈ (ਪਰਮਿੰਦਰ ਸਿੰਘ ਆਹੂਜਾ) - ਪੰਜਾਬ ਸਰਕਾਰ ਵਲੋਂ ਅੱਜ ਦੇਰ ਸ਼ਾਮ ਪੁਲਿਸ ਮਹਿਕਮੇ ਵਿਚ ਵੱਡੀ ਰੱਦੋਬਦਲ ਕਰਦਿਆਂ 130 ਉਪ ਪੁਲੀਸ ਕਪਤਾਨਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ...
ਪੰਜਾਬ ਰੋਡਵੇਜ਼/ਪਨ ਬੱਸ ਤੇ ਪੈਪਸੂ ਨੂੰ ਮਿਲੀ ਵੱਡੀ ਰਾਹਤ
. . .  about 1 hour ago
ਅੰਮ੍ਰਿਤਸਰ, 29 ਜੁਲਾਈ (ਗਗਨਦੀਪ ਸ਼ਰਮਾ) - ਕੈਪਟਨ ਸਰਕਾਰ ਵਲੋਂ ਔਰਤਾਂ ਦੀ ਫ਼ਰੀ ਬੱਸ ਸੇਵਾ ਸਕੀਮ ਦੇ ਕਰੀਬ 23 ਕਰੋੜ ਰੁਪਏ ਪਾਸ ਕਰਕੇ ਪੰਜਾਬ ਰੋਡਵੇਜ਼/ਪਨ ਬੱਸ ਤੇ ਪੈਪਸੂ ਨੂੰ ਵੱਡੀ ਰਾਹਤ ਦਿੱਤੀ ਹੈ। ਨਹੀਂ ਤਾਂ ਮਹਿਕਮੇ ਦੀ ਸਥਿਤੀ ਅਜਿਹੀ ਬਣ ਗਈ ਸੀ ਕਿ ਤਨਖ਼ਾਹਾਂ ਸਮੇਤ ਹੋਰ ਵਿਭਾਗੀ ਖ਼ਰਚੇ...
ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਕੱਲ੍ਹ 30 ਜੁਲਾਈ ਨੂੰ ਐਲਾਨਿਆ ਜਾਵੇਗਾ
. . .  about 2 hours ago
ਐੱਸ. ਏ. ਐੱਸ. ਨਗਰ, 29 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2021 ਦਾ ਨਤੀਜਾ ਕੱਲ੍ਹ 30 ਜੁਲਾਈ ਨੂੰ ਐਲਾਨਿਆ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਦੱਸਿਆ ਕਿ ਮਾਨਯੋਗ...
ਅੰਮ੍ਰਿਤਸਰ 'ਚ ਕੋਰੋਨਾ ਦੇ 3 ਨਵੇਂ ਮਾਮਲੇ ਆਏ ਸਾਹਮਣੇ
. . .  about 2 hours ago
ਅੰਮ੍ਰਿਤਸਰ, 29 ਜੁਲਾਈ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 3 ਨਵੇਂ ਮਾਮਲੇ ਸਾਹਮਣੇ ਆਏ ਹਨ...
ਮੈਡੀਕਲ ਵਿਦਿਆਰਥੀਆਂ ਲਈ ਕੇਂਦਰ ਸਰਕਾਰ ਦਾ ਵੱਡਾ ਐਲਾਨ
. . .  about 2 hours ago
ਨਵੀਂ ਦਿੱਲੀ, 29 ਜੁਲਾਈ - ਕੇਂਦਰ ਸਰਕਾਰ ਵਲੋਂ ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਲਈ ਮੈਡੀਕਲ ਅਤੇ ਡੈਂਟਲ ਕੋਰਸ ...
ਨਵੀਂ ਸਿੱਖਿਆ ਨੀਤੀ ਨੂੰ ਇੱਕ ਸਾਲ ਹੋਇਆ ਪੂਰਾ
. . .  about 3 hours ago
ਨਵੀਂ ਦਿੱਲੀ, 29 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਨਵੀਂ ਸਿੱਖਿਆ ਨੀਤੀ ਦੇ ਇੱਕ ਸਾਲ ਪੂਰੇ ਹੋਣ 'ਤੇ ਵਧਾਈ ਦਿੱਤੀ ਗਈ...
ਸ੍ਰੀ ਮੁਕਤਸਰ ਸਾਹਿਬ ਦੇ ਮਨਹਰ ਬਾਂਸਲ ਨੇ ਕਾਮਨ ਲਾਅ ਦਾਖ਼ਲਾ ਪ੍ਰੀਖਿਆ 'ਚੋਂ ਦੇਸ਼ ਭਰ ਵਿਚੋਂ ਪਹਿਲਾ ਸਥਾਨ ਕੀਤਾ ਹਾਸਲ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 29 ਜੁਲਾਈ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਦੇ ਉੱਘੇ ਡਾਕਟਰ ਮਦਨ ਮੋਹਨ ਬਾਂਸਲ ਦੇ ਹੋਣਹਾਰ ਬੇਟੇ ਮਨਹਰ...
ਬੀਬੀ ਜਗੀਰ ਕੌਰ ਤੇ ਹੋਰਨਾਂ ਵਲੋਂ ਜਥੇਦਾਰ ਤਲਵੰਡੀ ਦੀ ਧਰਮ ਪਤਨੀ ਦੇ ਚਲਾਣੇ 'ਤੇ ਦੁੱਖ ਪ੍ਰਗਟ
. . .  about 3 hours ago
ਅੰਮ੍ਰਿਤਸਰ, 29 ਜੁਲਾਈ (ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ...
ਸੜਕ ਕਿਨਾਰੇ 30 ਸਾਲਾ ਨੌਜਵਾਨ ਦੀ ਭੇਦਭਰੀ ਹਾਲਤ 'ਚ ਲਾਸ਼ ਮਿਲੀ
. . .  about 3 hours ago
ਕੋਟਫ਼ਤੂਹੀ, 29 ਜੁਲਾਈ (ਅਵਤਾਰ ਸਿੰਘ ਅਟਵਾਲ) - ਨਜ਼ਦੀਕੀ ਪਿੰਡ ਐਮਾ ਜੱਟਾ ਦੇ ਬਿਸਤ ਦੁਆਬ ਨਹਿਰ ਵਾਲੀ ਸੜਕ ਦੇ ਦੂਸਰੇ ਕਿਨਾਰੇ ਇੱਕ 30 ਸਾਲਾ...
ਮੁੱਕੇਬਾਜ਼ੀ ਵਿਚ ਮੈਰੀ ਕੌਮ ਦੀ ਹਾਰ, ਕੋਲੰਬੀਆ ਦੀ ਮੁੱਕੇਬਾਜ਼ ਇੰਗ੍ਰੇਟ ਵੈਲੈਂਸੀਆ ਤੋਂ 3-2 ਨਾਲ ਮਿਲੀ ਹਾਰ
. . .  about 4 hours ago
ਟੋਕੀਓ, 29 ਜੁਲਾਈ - ਮੁੱਕੇਬਾਜ਼ੀ ਵਿਚ ਮੈਰੀ ਕੌਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ...
ਮੋਗਾ ਵਿਚ ਬਲੈਰੋ ਤੇ ਬੱਸ ਦੀ ਟੱਕਰ
. . .  about 4 hours ago
ਮੋਗਾ, 29 ਜੁਲਾਈ (ਗੁਰਤੇਜ ਸਿੰਘ ਬੱਬੀ) - ਮੋਗਾ - ਫ਼ਿਰੋਜ਼ਪੁਰ ਰੋਡ 'ਤੇ ਬਲੈਰੋ ਗੱਡੀ ਅਤੇ ਪੰਜਾਬ ਰੋਡਵੇਜ਼ ਦੀ ਬੱਸ ਦੀ ਟੱਕਰ...
ਸ਼ਾਹਿਦ ਕਾਸਮ ਸੁਮਰਾ ਦੀ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰੀ
. . .  about 4 hours ago
ਨਵੀਂ ਦਿੱਲੀ, 29 ਜੁਲਾਈ - ਏ.ਟੀ.ਐੱਸ.(ਅੱਤਵਾਦ ਵਿਰੋਧੀ ਸਕੂਐਡ) ਨੇ 2500 ਕਰੋੜ ਰੁਪਏ ਤੋਂ ਵੱਧ ਦੀ 530 ਕਿੱਲੋਗਰਾਮ ਹੈਰੋਇਨ ਦੇ ...
ਕੈਪਟਨ ਵਿਧਾਨਸਭਾ ਦਾ ਸੈਸ਼ਨ ਬੁਲਾ ਕੇ ਬਿਜਲੀ ਸਮਝੌਤੇ ਕਰਨ ਰੱਦ - ਆਪ
. . .  about 4 hours ago
ਚੰਡੀਗੜ੍ਹ, 29 ਜੁਲਾਈ (ਅਜੀਤ ਬਿਊਰੋ) - ਆਪ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਗਏ ਬਿਜਲੀ ਸਮਝੌਤਿਆਂ ਕਾਰਨ...
ਲੋਕ ਸਭਾ ਦੀ ਕਾਰਵਾਈ ਮੁਲਤਵੀ
. . .  about 4 hours ago
ਨਵੀਂ ਦਿੱਲੀ, 29 ਜੁਲਾਈ - ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਵਿਰੋਧ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ...
ਜਲੰਧਰ: ਕਾਂਗਰਸ ਭਵਨ ਵਿਖੇ ਜ਼ਿਲ੍ਹਾ ਕਪੂਰਥਲਾ ਦੇ ਆਗੂਆਂ ਅਤੇ ਵਰਕਰਾਂ ਨਾਲ ਸਿੱਧੂ ਕਰਨਗੇ 3 ਵਜੇ ਵਰਕਰ ਮਿਲਣੀ
. . .  about 5 hours ago
ਜਲੰਧਰ, 29 ਜੁਲਾਈ - ਨਵਜੋਤ ਸਿੰਘ ਸਿੱਧੂ ਜਲੰਧਰ ਦੇ ਕਾਂਗਰਸ ਭਵਨ....
ਲੋਕ ਸਭਾ 'ਚ ਜਾਰੀ ਰਹੇਗਾ ਰੇੜਕਾ, ਸਰਕਾਰ ਤੇ ਵਿਰੋਧੀ ਧਿਰਾਂ ਦੀ ਨਹੀਂ ਬਣੀ ਗੱਲ
. . .  about 5 hours ago
ਨਵੀਂ ਦਿੱਲੀ, 29 ਜੁਲਾਈ(ਉਪਮਾ ਡਾਗਾ) - ਲੋਕ ਸਭਾ ਵਿਚ ਜਾਰੀ ਰਹੇਗਾ ...
ਨਾਰੀਅਲ ਵਿਕਾਸ ਬੋਰਡ (ਸੋਧ) ਬਿੱਲ 2021 ਵੀ ਰਾਜ ਸਭਾ 'ਚ ਪਾਸ
. . .  about 5 hours ago
ਨਵੀਂ ਦਿੱਲੀ, 29 ਜੁਲਾਈ - ਨਾਰੀਅਲ ਵਿਕਾਸ ਬੋਰਡ (ਸੋਧ) ਬਿੱਲ ...
ਸੁਖਬੀਰ ਸਿੰਘ ਬਾਦਲ ਵਲੋਂ ਯੂਥ ਵਰਕਰਾਂ ਨਾਲ ਮੀਟਿੰਗ
. . .  about 5 hours ago
ਸ੍ਰੀ ਮੁਕਤਸਰ ਸਾਹਿਬ, 29 ਜੁਲਾਈ (ਰਣਜੀਤ ਸਿੰਘ ਢਿੱਲੋਂ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦੁਪਹਿਰ ਸਮੇਂ ਆਪਣੇ ਗ੍ਰਹਿ ਪਿੰਡ...
ਮਮਤਾ ਬੈਨਰਜੀ ਦੀ ਨਿਤਿਨ ਗਡਕਰੀ ਨਾਲ ਮੁਲਾਕਾਤ
. . .  about 5 hours ago
ਨਵੀਂ ਦਿੱਲੀ, 29 ਜੁਲਾਈ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀ.ਐਮ.ਸੀ. ਨੇਤਾ ਮਮਤਾ ਬੈਨਰਜੀ ਕੇਂਦਰੀ ਮੰਤਰੀ ਨਿਤਿਨ ...
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਆਲਮਗੜ੍ਹ ਚੌਕ 'ਤੇ ਲਾਇਆ ਧਰਨਾ
. . .  about 6 hours ago
ਅਬੋਹਰ, 29 ਜੁਲਾਈ (ਸੰਦੀਪ ਸੋਖਲ) - ਅਬੋਹਰ ਗੰਗਾਨਗਰ ਰੋਡ ਪਿੰਡ ਆਲਮਗੜ੍ਹ ਚੌਕ 'ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ...
ਆਸ਼ਾ ਵਰਕਰਾਂ ਵਲੋਂ ਲੁਧਿਆਣਾ ਦੇ ਡੀ.ਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ, ਜੰਮ ਕੇ ਕੀਤੀ ਨਾਅਰੇਬਾਜ਼ੀ
. . .  about 6 hours ago
ਲੁਧਿਆਣਾ, 29 ਜੁਲਾਈ (ਰੁਪੇਸ਼ ਕੁਮਾਰ) - ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਆਸ਼ਾ ਵਰਕਰਾਂ ਵਲੋਂ ਲੁਧਿਆਣਾ ਦੇ ਡੀ.ਸੀ. ਦਫ਼ਤਰ ਦੇ...
ਸੁਖਬੀਰ ਸਿੰਘ ਬਾਦਲ ਵਲੋਂ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਧਰਮ-ਪਤਨੀ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ
. . .  about 6 hours ago
ਚੰਡੀਗੜ੍ਹ, 29 ਜੁਲਾਈ (ਅਜੀਤ ਬਿਊਰੋ) - ਸ਼੍ਰੋਮਣੀ ਅਕਾਲੀ ਦਲ (ਬ ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ...
ਜਲੰਧਰ ਦੇ ਕਾਂਗਰਸ ਭਵਨ ਪਹੁੰਚੇ ਨਵਜੋਤ ਸਿੰਘ ਸਿੱਧੂ
. . .  about 5 hours ago
ਜਲੰਧਰ, 29 ਜੁਲਾਈ - ਜਲੰਧਰ ਦੇ ਕਾਂਗਰਸ ਭਵਨ ਪਹੁੰਚੇ ਨਵਜੋਤ ਸਿੰਘ...
ਬਗਦਾਦ ਵਿਚ ਅਮਰੀਕੀ ਦੂਤਾਵਾਸ ਦੇ ਨੇੜੇ ਦਾਗੇ ਗਏ ਦੋ ਰਾਕੇਟ
. . .  about 7 hours ago
ਬਗਦਾਦ (ਇਰਾਕ ), 29 ਜੁਲਾਈ - ਇਰਾਕ ਦੀ ਰਾਜਧਾਨੀ ਬਗਦਾਦ ਵਿਚ ਅਮਰੀਕੀ ਦੂਤਾਵਾਸ ਦੇ ਨੇੜੇ ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 4 ਹਾੜ ਸੰਮਤ 553
ਿਵਚਾਰ ਪ੍ਰਵਾਹ: ਦੋਸਤੀ ਅਜਿਹੀ ਸੁਨਹਿਰੀ ਤੰਦ ਹੈ, ਜਿਸ ਵਿਚ ਦੁਨੀਆ ਦੇ ਦਿਲ ਪਰੋਏ ਜਾ ਸਕਦੇ ਹਨ। -ਜੌਨ ਐਵਲਿਨ

ਸ੍ਰੀ ਮੁਕਤਸਰ ਸਾਹਿਬ

ਮੁੱਖ ਮੰਤਰੀ ਦੀ ਦਿਲਚਸਪੀ ਸਦਕਾ ਜਲਦ ਸ਼ੁਰੂ ਹੋਵੇਗਾ ਰੇਲਵੇ ਅੰਡਰਬਿ੍ਜ ਦਾ ਨਿਰਮਾਣ

ਮਲੋਟ, 17 ਜੂਨ (ਰਣਜੀਤ ਸਿੰਘ ਪਾਟਿਲ)-ਹਲਕਾ ਮਲੋਟ ਦੇ ਵਿਧਾਇਕ ਅਤੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਮਲੋਟ ਵਿਕਾਸ ਕਾਰਜਾਂ ਸਬੰਧੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਹੈ | ਮੀਟਿੰਗ ਦੌਰਾਨ ਪਹਿਲ ਦੇ ਆਧਾਰ 'ਤੇ ਮਲੋਟ 'ਚ ਰੇਲਵੇ ਅੰਡਰਬਿ੍ਜ ਦੇ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅਤੇ ਡੂੰਘੀ ਦਿਲਚਸਪੀ ਵਿਖਾਉਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਨੂੰ ਤੁਰੰਤ ਨਿਰਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਰੇਲਵੇ ਬੋਰਡ ਨਾਲ ਜਲਦ ਤੋਂ ਜਲਦ ਰਾਬਤਾ ਕਾਇਮ ਕਰਕੇ ਰੇਲਵੇ ਅੰਡਰਬਿ੍ਜ ਦਾ ਨਿਰਮਾਣ ਸ਼ੁਰੂ ਕਰਵਾਇਆ ਜਾਵੇ | ਇਸ ਸਬੰਧੀ ਹਲਕਾ ਵਿਧਾਇਕ ਅਜਾਇਬ ਸਿੰਘ ਭੱਟੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਰੇਲਵੇ ਅੰਡਰਬਿ੍ਜ ਨਿਰਮਾਣ ਲਈ ਰੇਲਵੇ ਵਿਭਾਗ ਕੋਲ ਪੰਜਾਬ ਸਰਕਾਰ ਪਹਿਲਾਂ ਹੀ ਖ਼ਰਚ ਰਾਸ਼ੀ ਜਮਾਂ ਕਰਵਾ ਦਿੱਤੀ ਸੀ, ਪਰ ਰੇਲਵੇ ਬੋਰਡ ਨੇ ਕਿਹਾ ਸੀ ਕਿ ਇਸ ਤਰ੍ਹਾਂ ਹੀ ਪੰਜਾਬ ਦੇ ਹੋਰ ਹਿੱਸਿਆਂ ਵਿਚ ਸ਼ੁਰੂ ਕਰਵਾਏ ਜਾਣ ਵਾਲੇ ਕੰਮਾਂ ਲਈ ਵੀ ਕੁੱਲ ਪੰਜਾਬ ਦੀ ਰਾਸ਼ੀ ਜਮ੍ਹਾਂ ਕਰਵਾਈ ਜਾਵੇ ਤਾਂ ਹੀ ਨਿਰਮਾਣ ਸ਼ੁਰੂ ਹੋ ਸਕੇਗਾ, ਪਰ ਮੁੱਖ ਮੰਤਰੀ ਪੰਜਾਬ ਦੀ ਦਿਲਚਸਪੀ ਨਾਲ ਇਹ ਕੰਮ ਜਲਦੀ ਹੀ ਨੇਪਰੇ ਚੜ੍ਹ ਸਕੇਗਾ | ਸ: ਭੱਟੀ ਨੇ ਦੱਸਿਆ ਕਿ ਉਹ ਖੁਦ ਰੇਲਵੇ ਮੰਤਰੀ ਅਤੇ ਰੇਲਵੇ ਬੋਰਡ ਨੂੰ ਮਿਲ ਕੇ ਇਹ ਕੰਮ ਪਹਿਲ ਦੇ ਅਧਾਰ 'ਤੇ ਕਰਵਾਉਣਗੇ ਤਾਂ ਜੋ ਮਲੋਟ ਵਾਸੀਆਂ ਨੂੰ ਓਵਰਬਿ੍ਜ ਰਾਹੀਂ ਫਾਟਕ ਤੋਂ ਪਾਰ ਇਲਾਕੇ 'ਚ ਜਾਣ ਆਉਣ 'ਚ ਕੋਈ ਮੁਸ਼ਕਿਲ ਨਾ ਆਵੇ ਅਤੇ ਨਾ ਹੀ ਵਪਾਰ 'ਤੇ ਕੋਈ ਮਾੜਾ ਪ੍ਰਭਾਵ ਪਏ | ਇਸ ਮੌਕੇ ਸ: ਭੱਟੀ ਨੇ ਗੱਲਬਾਤ ਦੌਰਾਨ ਸ਼ਹਿਰ ਦੀ ਡਰੇਨਜ਼, ਸਰਕਾਰੀ ਕਾਲਜ ਅਤੇ ਹੋਰ ਕਈ ਕੰਮਾਂ ਲਈ ਉਨ੍ਹਾਂ ਮਲੋਟ ਵਾਸੀਆਂ ਨਾਲ ਜੋ ਵਾਅਦੇ ਕੀਤੇ ਹੋਏ ਹਨ ਨੂੰ ਪੂਰਾ ਕਰਨ ਦਾ ਵਿਸ਼ਵਾਸ ਦੁਆਇਆ | ਵਰਨਣਯੋਗ ਹੈ ਕਿ ਰੇਲਵੇ ਓਵਰਬਿ੍ਜ ਬਣਨ ਤੋਂ ਬਾਅਦ ਮਲੋਟ ਦੇ ਫਾਟਕ ਪਾਰ ਇਲਾਕੇ ਦੇ ਦੁਕਾਨਦਾਰਾਂ ਖੇਤੀਬਾੜੀ ਦੇ ਸੰਦ ਬਣਾਉਣ ਵਾਲਿਆਂ ਅਤੇ ਹੋਰ ਵਪਾਰਕ ਕੰਮਾਂ 'ਤੇ ਮਾੜਾ ਪ੍ਰਭਾਵ ਪਿਆ ਸੀ, ਪਰ ਹੁਣ ਅੰਡਰਬਿ੍ਜ ਬਣਾਉਣ ਦਾ ਕੰਮ ਜਲਦ ਸ਼ੁਰੂ ਹੋਣ ਦੀ ਉਮੀਦ ਨੇ ਇਕ ਵਾਰ ਫਿਰ ਲੋਕਾਂ ਵਿਚ ਉਤਸ਼ਾਹ ਪੈਦਾ ਕਰ ਦਿੱਤਾ ਹੈ |

ਨਹਿਰ ਬੰਦੀ ਖ਼ਿਲਾਫ਼ ਦੋ ਜ਼ਿਲਿ੍ਹਆਂ ਦੇ ਕਿਸਾਨ ਲਾਮਬੰਦ ਹੋਣ ਲੱਗੇ

ਮੰਡੀ ਲੱਖੇਵਾਲੀ, 17 ਜੂਨ (ਮਿਲਖ ਰਾਜ)-ਸਰਹੰਦ ਨਹਿਰ ਵਿਚੋਂ ਨਿਕਲਦੀਆਂ ਨਹਿਰਾਂ ਰਾਹੀਂ ਸ੍ਰੀ ਮੁਕਤਸਰ ਸਾਹਿਬ ਤੇ ਫ਼ਾਜ਼ਿਲਕਾ ਜ਼ਿਲਿ੍ਹਆਂ ਦੇ ਖੇਤਾਂ ਨੂੰ ਮਿਲ ਰਹੇ ਘੱਟ ਪਾਣੀ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਪੂਰਾ ਪਾਣੀ ਲੈਣ ਲਈ ਸਿੰਜਾਈ ਵਿਭਾਗ ਅਤੇ ਸਰਕਾਰ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਦੌਰਾਨ ਬਜ਼ੁਰਗਾਂ ਤੇ ਬੱਚਿਆਂ ਦਾ ਰੱਖਿਆ ਜਾਵੇ ਖ਼ਾਸ ਧਿਆਨ- ਸਿਵਲ ਸਰਜਨ

ਸ੍ਰੀ ਮੁਕਤਸਰ ਸਾਹਿਬ, 17 ਜੂਨ (ਰਣਜੀਤ ਸਿੰਘ ਢਿੱਲੋਂ)-ਸਿਵਲ ਸਰਜਨ ਡਾ: ਰੰਜੂ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ੍ਹ ਵਿਚ ਕੋਰੋਨਾ ਬਿਮਾਰੀ ਦਾ ਪ੍ਰਕੋਪ ਭਾਵੇਂ ਪਹਿਲਾਂ ਨਾਲੋਂ ਘਟਿਆ ਹੈ, ਪਰ ਅਜੇ ਤੱਕ ਇਹ ਬਿਮਾਰੀ ਬਿਲਕੁਲ ਖ਼ਤਮ ਨਹੀਂ ਹੋਈ | ਇਸ ਲਈ ...

ਪੂਰੀ ਖ਼ਬਰ »

ਨੂੰ ਹ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ 'ਤੇ ਸਹੁਰਾ ਪਰਿਵਾਰ 'ਤੇ ਮੁਕੱਦਮਾ ਦਰਜ

ਡੱਬਵਾਲੀ, 17 ਜੂਨ (ਇਕਬਾਲ ਸਿੰਘ ਸ਼ਾਂਤ)-ਅਜੋਕਾ ਸਮਾਜ ਦਾਜ ਦੀ ਕਾਲਖ਼ ਭਰੀ ਲਾਹਣਤ ਤੋਂ ਮੁਕਤ ਨਹੀਂ ਹੋ ਪਾ ਰਿਹਾ | ਮਲੋਟ ਖੇਤਰ ਦੇ ਪਿੰਡ ਉੜਾਂਗ ਵਿਖੇ ਬੁੱਲਟ ਮੋਟਰਸਾਈਕਲ ਲਈ ਨੂੰ ਹ ਨੂੰ ਭੁੱਖਾ ਭਾਣਾ ਧੁੱਪੇ ਖੜ੍ਹਾਉਣ ਤੇ ਤੰਗ-ਪ੍ਰੇਸ਼ਾਨ ਕਰਕੇ ਘਰੋਂ ਕੱਢਣ ਦੀ ...

ਪੂਰੀ ਖ਼ਬਰ »

ਤੇਲ ਦਾ ਭਰਿਆ ਟੈਂਕਰ ਪਲਟਿਆ

ਮੰਡੀ ਕਿੱਲਿਆਂਵਾਲੀ, 17 ਜੂਨ (ਇਕਬਾਲ ਸਿੰਘ ਸ਼ਾਂਤ)-ਬਠਿੰਡਾ-ਬਾਦਲ ਰੋਡ 'ਤੇ ਪਿੰਡ ਖਿਉਵਾਲੀ ਨੇੜੇ ਤੇਲ ਦਾ ਭਰਿਆ ਟੈਂਕਰ ਪਲਟ ਗਿਆ, ਜਿਸ ਸਵਾਰ ਡਰਾਈਵਰ ਤੇ ਹੋਰ ਵਿਅਕਤੀ ਵਾਲ-ਵਾਲ ਬਚ ਗਏ | ਤੇਲ ਟੈਂਕਰ ਨੰਬਰ ਪੀਬੀ-02ਡੀਵਾਈ/1157 ਬਠਿੰਡਾ ਵਿਖੇ ਸਥਿਤ ਇੰਡੀਅਨ ਆਇਲ ਡਿਪੂ ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਕਾਬੂ

ਕੋਟਕਪੂਰਾ, 17 ਜੁੂਨ (ਮੋਹਰ ਸਿੰਘ ਗਿੱਲ)-ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਦੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਆਧਾਰਿਤ ਪੁਲਿਸ ਪਾਰਟੀ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਜਲਾਲੇਆਣਾ ਰੋਡ, ਨੇੜੇ ਇੰਦਰਾ ਕਾਲੋਨੀ ਕੋਟਕਪੂਰਾ ਨੂੰ ਜਾ ਰਹੇ ਸੀ ਤਾਂ ਸਾਹਮਣੇ ...

ਪੂਰੀ ਖ਼ਬਰ »

'ਆਪ' ਵਲੋਂ ਭੁੱਖ ਹੜਤਾਲ ਜਾਰੀ

ਸ੍ਰੀ ਮੁਕਤਸਰ ਸਾਹਿਬ, 17 ਜੂਨ (ਰਣਜੀਤ ਸਿੰਘ ਢਿੱਲੋਂ)-ਐੱਸ. ਸੀ. ਵਿਦਿਆਰਥੀਆਂ ਦੀ ਪੋਸਟ ਮੈਟਿ੍ਕ ਸਕਾਲਰਸ਼ਿਪ ਵਿਚ ਕੀਤੇ ਗਏ ਘੁਟਾਲੇ ਦੇ ਸਬੰਧ ਵਿਚ ਆਮ ਆਦਮੀ ਪਾਰਟੀ ਦੇ ਐੱਸ. ਸੀ. ਵਿੰਗ ਵਲੋਂ ਡੀ. ਸੀ. ਦਫ਼ਤਰ ਸਾਹਮਣੇ ਜ਼ਿਲ੍ਹਾ ਪ੍ਰਧਾਨ ਸਤਪਾਲ ਸਿੰਘ ਦੀ ਅਗਵਾਈ ...

ਪੂਰੀ ਖ਼ਬਰ »

ਹੈਰੋਇਨ ਸਮੇਤ ਔਰਤ ਕਾਬੂ

ਮਲੋਟ, 17 ਜੂਨ (ਰਣਜੀਤ ਸਿੰਘ ਪਾਟਿਲ)-ਨਸ਼ੇ ਵਿਰੁੱਧ ਚਲਾਈ ਮੁਹਿੰਮ ਤਹਿਤ ਸਦਰ ਮਲੋਟ ਪੁਲਿਸ ਨੂੰ ਉਸ ਵੇਲੇ ਸਫ਼ਲਤਾ ਮਿਲੀ, ਜਦੋਂ ਇਕ ਔਰਤ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ | ਮਿਲੀ ਜਾਣਕਾਰੀ ਅਨੁਸਾਰ ਥਾਣਾ ਸਦਰ ਦੇ ਮੁੱਖ ਅਫ਼ਸਰ ਇੰਸਪੈਕਟਰ ਪਰਮਜੀਤ ਸਿੰਘ ਦੀ ...

ਪੂਰੀ ਖ਼ਬਰ »

ਦੂਸ਼ਿਤ ਪਾਣੀ ਵਾਲੇ ਛੱਪੜ ਤੋਂ ਲੋਕ ਪੇ੍ਰਸ਼ਾਨ

ਮੰਡੀ ਬਰੀਵਾਲਾ, 17 ਜੂਨ (ਨਿਰਭੋਲ ਸਿੰਘ)-ਗੁਰਵਿੰਦਰ ਸਿੰਘ, ਜਸਕਰਨ ਸਿੰਘ ਤੇ ਜਸਪ੍ਰੀਤ ਸਿੰਘ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਹਰਾਜ ਦੇ ਛੱਪੜ ਦਾ ਪਾਣੀ ਬੇਹੱਦ ਦੂਸ਼ਿਤ ਹੋ ਚੁੱਕਾ ਹੈ | ਉਨ੍ਹਾਂ ਕਿਹਾ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਪਿੰਡ ...

ਪੂਰੀ ਖ਼ਬਰ »

ਕਰਮਗੜ੍ਹ ਮਾਈਨਰ 'ਚ ਪਾਣੀ ਨਾ ਆਉਣ ਕਰ ਕੇ ਕਿਸਾਨਾਂ 'ਚ ਮਚੀ ਹਾਹਾਕਾਰ

ਲੰਬੀ, 17 ਜੂਨ (ਸ਼ਿਵਰਾਜ ਸਿੰਘ ਬਰਾੜ)-ਕਰਮਗੜ੍ਹ ਮਾਈਨਰ ਵਿਚ ਲੰਮੇ ਸਮੇਂ ਤੋਂ ਪੂਰਾ ਪਾਣੀ ਨਾ ਆਉਣ ਕਰਕੇ ਪਿੰਡਾਂ ਦੇ ਕਿਸਾਨਾਂ ਵਿਚ ਹਾਹਾਕਾਰ ਮੱਚੀ ਹੋਈ ਹੈ | ਦੁਖੀ ਕਿਸਾਨ ਪੱਕਾ ਮੋਰਚਾ ਲਾਉਣ ਦੀ ਤਿਆਰੀ ਕਰ ਲਈ ਹੈ | ਕਰਮਗੜ੍ਹ, ਡੱਬਵਾਲੀ ਢਾਬ, ਬੁਰਜਾਂ ਤੇ ...

ਪੂਰੀ ਖ਼ਬਰ »

ਸ੍ਰੀ ਮੁਕਤਸਰ ਸਾਹਿਬ ਵਿਖੇ 17 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ

ਸ੍ਰੀ ਮੁਕਤਸਰ ਸਾਹਿਬ, 17 ਜੂਨ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 17 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚ ਸ੍ਰੀ ਮੁਕਤਸਰ ਸਾਹਿਬ ਦਾ 1, ਪਿੰਡ ਆਲਮਵਾਲਾ 2, ਲੱਕੜਵਾਲਾ 1, ਤਾਮਕੋਟ 1, ਖੂੰਨਣ ਕਲਾਂ 2, ਆਸਾ ਬੁੱਟਰ 1, ...

ਪੂਰੀ ਖ਼ਬਰ »

ਵੱਖ-ਵੱਖ ਮਾਮਲਿਆਂ 'ਚ ਪਰਚਾ ਦਰਜ

ਮੰਡੀ ਬਰੀਵਾਲਾ, 17 ਜੂਨ (ਨਿਰਭੋਲ ਸਿੰਘ)-ਬਰੀਵਾਲਾ ਵਾਸੀ ਇਕ ਔਰਤ ਦੀ ਸ਼ਿਕਾਇਤ 'ਤੇ ਬਰੀਵਾਲਾ ਥਾਣੇ ਵਿਚ ਰਾਕੇਸ਼ ਕੁਮਾਰ ਦੁਬੇ ਦੇ ਵਿਰੁੱਧ ਵੱਖ-ਵੱਖ ਧਰਾਵਾਂ ਤਹਿਤ ਪਰਚਾ ਨ:ੰ 59 ਦਰਜ ਕਰ ਲਿਆ ਹੈ | ਇਸ ਔਰਤ ਨੇ ਪੁਲਿਸ ਨੂੰ ਦਰਖਾਸਤ ਦਿੱਤੀ ਸੀ ਕਿ ਉਸਦਾ ਪਤੀ ਅਸ਼ੋਕ ...

ਪੂਰੀ ਖ਼ਬਰ »

ਬੈਂਸ ਕਾਲੋਨੀ ਵਾਸੀ ਸੀਵਰੇਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ

ਸ੍ਰੀ ਮੁਕਤਸਰ ਸਾਹਿਬ, 17 ਜੂਨ (ਰਣਜੀਤ ਸਿੰਘ ਢਿੱਲੋਂ)-ਸਥਾਨਕ ਕੱਚਾ ਥਾਂਦੇਵਾਲਾ ਰੋਡ 'ਤੇ ਬੈਂਸ ਕਾਲੋਨੀ ਗਲੀ ਨੰਬਰ-1 ਵਾਸੀ ਕਰੀਬ 20 ਦਿਨਾਂ ਤੋਂ ਸੀਵਰੇਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ | ਸੀਵਰੇਜ਼ ਸਿਸਟਮ ਬੰਦ ਹੋਣ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ, ਜਿਸ ...

ਪੂਰੀ ਖ਼ਬਰ »

ਪਿੰਡ ਨਾਨਕਪੁਰਾ ਬਸਤੀ ਵਿਖੇ ਸੜਕ ਦੇ ਨਿਰਮਾਣ ਕਾਰਜ ਦਾ ਉਦਘਾਟਨ

ਸ੍ਰੀ ਮੁਕਤਸਰ ਸਾਹਿਬ, 17 ਜੂਨ (ਰਣਜੀਤ ਸਿੰਘ ਢਿੱਲੋਂ)-ਪਿੰਡ ਨਾਨਕਪੁਰਾ ਬਸਤੀ ਹਲਕਾ ਮਲੋਟ ਵਿਖੇ ਮਾਰਕਿਟ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੇ ਵਾਈਸ ਚੇਅਰਮੈਨ ਜਗਤਪਾਲ ਸਿੰਘ ਬਰਾੜ ਚੱਕ ਸ਼ੇਰੇਵਾਲਾ ਵਲੋਂ ਸੜਕ ਦੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ ਗਿਆ | ਉਨ੍ਹਾਂ ...

ਪੂਰੀ ਖ਼ਬਰ »

ਸਬਸਿਡੀ ਵਾਲੇ ਸੰਦਾਂ ਦੀ ਰਜਿਸਟ੍ਰੇਸ਼ਨ ਲਈ ਤਰੀਕ ਵਧਾਉਣ ਦੀ ਮੰਗ

ਮੰਡੀ ਲੱਖੇਵਾਲੀ, 17 ਜੂਨ (ਮਿਲਖ ਰਾਜ)-ਪਰਾਲੀ ਨੂੰ ਅੱਗ ਲਾਉਣ ਤੋਂ ਹੁੰਦੇ ਪ੍ਰਦੂਸ਼ਣ ਦੀ ਰੋਕਥਾਮ ਲਈ ਪੰਜਾਬ ਸਰਕਾਰ ਵਲੋਂ ਸਬਸਿਡੀ 'ਤੇ ਖੇਤੀ ਸੰਦ ਦੇਣ ਲਈ ਕਿਸਾਨਾਂ, ਰਜਿਸਟਰਡ ਸੁਸਾਇਟੀਆਂ ਤੇ ਗਰੁੱਪਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ, ਜਿਸਦੀ ਆਖ਼ਰੀ ਤਰੀਕ 26 ...

ਪੂਰੀ ਖ਼ਬਰ »

ਵਿਭਾਗ ਨੇ ਰੁਜ਼ਗਾਰ ਕਾਰਡ ਰੀਨਿਊ ਕਰਵਾਉਣ ਲਈ ਦਿੱਤਾ 2 ਮਹੀਨੇ ਦਾ ਸਮਾਂ

ਸ੍ਰੀ ਮੁਕਤਸਰ ਸਾਹਿਬ, 17 ਜੂਨ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਰੁਜ਼ਗਾਰ ਅਫ਼ਸਰ ਪ੍ਰਭਜੋਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ...

ਪੂਰੀ ਖ਼ਬਰ »

ਭਾਕਿਯੂ ਏਕਤਾ ਉਗਰਾਹਾਂ ਵਲੋਂ ਰੋਸ ਮਾਰਚ

ਗਿੱਦੜਬਾਹਾ, 17 ਜੂਨ (ਪਰਮਜੀਤ ਸਿੰਘ ਥੇੜ੍ਹੀ)-ਲੇਖਕਾਂ, ਬੁੱਧੀਜੀਵੀਆਂ ਤੇ ਕਿਸਾਨਾਂ, ਮਜ਼ਦੂਰਾਂ ਦੀ ਆਵਾਜ਼ ਉਠਾਉਣ ਵਾਲੇ ਵਰਗ ਖਿਲਾਫ਼ ਅਤੇ ਆਪਣੇ ਜਮਹੂਰੀ ਹੱਕਾਂ ਲਈ ਸੰਘਰਸ਼ ਕਰ ਰਹੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਕੇਂਦਰ ਸਰਕਾਰ ਵਲੋਂ ਦਰਜ ਕੀਤੇ ਗਏ ਝੂਠੇ ...

ਪੂਰੀ ਖ਼ਬਰ »

ਨੌਜਵਾਨ ਪੜ੍ਹਾਈ ਤੇ ਖੇਡਾਂ ਵੱਲ ਰੁਚਿਤ ਹੋਣ- ਲੈਫ਼. ਅਰਮਾਨਦੀਪ ਸਿੰਘ

ਸ੍ਰੀ ਮੁਕਤਸਰ ਸਾਹਿਬ, 17 ਜੂਨ (ਰਣਜੀਤ ਸਿੰਘ ਢਿੱਲੋਂ)-ਪਿੰਡ ਗੂੜ੍ਹੀ ਸੰਘਰ ਦੇ ਜੰਮਪਲ ਅਰਮਾਨਦੀਪ ਸਿੰਘ ਬਰਾੜ ਸਪੁੱਤਰ ਗੁਰਸੇਵਕ ਸਿੰਘ ਬਰਾੜ ਵਾਸੀ ਸ੍ਰੀ ਮੁਕਤਸਰ ਸਾਹਿਬ ਭਾਰਤੀ ਫ਼ੌਜ ਵਿਚ ਲੈਫ਼ਟੀਨੈਂਟ ਬਣੇ ਹਨ, ਜਿਨ੍ਹਾਂ 22 ਸਾਲ ਦੀ ਉਮਰ ਵਿਚ ਇਹ ਪ੍ਰਾਪਤੀ ...

ਪੂਰੀ ਖ਼ਬਰ »

ਵੱਖ-ਵੱਖ ਮੁਲਾਜ਼ਮ ਤੇ ਪੈਨਸ਼ਨਰਜ਼ ਜਥੇਬੰਦੀਆਂ ਦੀ ਮੀਟਿੰਗ ਹੋਈ

ਸ੍ਰੀ ਮੁਕਤਸਰ ਸਾਹਿਬ, 17 ਜੂਨ (ਰਣਜੀਤ ਸਿੰਘ ਢਿੱਲੋਂ)-ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਮੰਚ ਨੂੰ ਹੋਰ ਵਿਸ਼ਾਲ ਕਰਨ ਲਈ ਪੰਜਾਬ ਦੀਆਂ ਵੱਖ-ਵੱਖ ਮੁਲਾਜ਼ਮ, ਪੈਨਸ਼ਨਰ ਜਥੇਬੰਦੀਆਂ/ਐਸੋਸੀਏਸ਼ਨਾਂ ਦੀ ਸੂਬਾ ਪੱਧਰੀ ਮੀਟਿੰਗ ਵਿਚ ਲਏ ਫ਼ੈਸਲੇ ...

ਪੂਰੀ ਖ਼ਬਰ »

ਝੋਨੇ ਤੇ ਬਾਸਮਤੀ ਦੀ ਸਿੱਧੀ ਬਿਜਾਈ ਸਬੰਧੀ ਕਿਸਾਨਾਂ ਨੂੰ ਦਿੱਤੀ ਸਿਖ਼ਲਾਈ

ਸ੍ਰੀ ਮੁਕਤਸਰ ਸਾਹਿਬ, 17 ਜੂਨ (ਰਣਜੀਤ ਸਿੰਘ ਢਿੱਲੋਂ)-ਡਾ: ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ- ਨਿਰਦੇਸ਼ਾਂ ਅਤੇ ਸਹਾਇਕ ਪੌਦਾ ਸੁਰੱਖਿਆ ਅਫ਼ਸਰ ਡਾ: ਕੁਲਦੀਪ ਸਿੰਘ ਜੌੜਾ ਦੀ ਅਗਵਾਈ ਵਿਚ ਸ੍ਰੀ ਮੁਕਤਸਰ ਸਾਹਿਬ ਦਿਹਾਤੀ ...

ਪੂਰੀ ਖ਼ਬਰ »

ਮਾਂ ਦਾ ਦੁੱਧ ਬੱਚੇ ਲਈ ਬਹੁਤ ਜ਼ਰੂਰੀ- ਡਾ: ਕਿਰਨਦੀਪ ਕੌਰ

ਸ੍ਰੀ ਮੁਕਤਸਰ ਸਾਹਿਬ, 17 ਜੂਨ (ਰਣਜੀਤ ਸਿੰਘ ਢਿੱਲੋਂ)-ਸਿਵਲ ਸਰਜਨ ਡਾ: ਰੰਜੂ ਸਿੰਗਲਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਦੇ ਸਟਾਫ਼ ਵਲੋਂ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਜਾਗਰੂਕਤਾ ਦੇ ਨਾਲ-ਨਾਲ ...

ਪੂਰੀ ਖ਼ਬਰ »

ਯੁਵਰਾਜ ਗਿਰਧਰ ਆਨਲਾਈਨ ਮਾਡਲਿੰਗ ਮੁਕਾਬਲੇ 'ਚੋਂ ਜੇਤੂ

ਸ੍ਰੀ ਮੁਕਤਸਰ ਸਾਹਿਬ, 17 ਜੂਨ (ਹਰਮਹਿੰਦਰ ਪਾਲ)-ਦੇਸ਼ ਭਗਤ ਗਲੋਬਲ ਸਕੂਲ ਅਤੇ ਵਿਸ਼ਾਲ ਤੰਕ ਤੈਜਲਰ ਡਾਂਸ ਅਕੈਡਮੀ ਵਲੋਂ ਕਰਵਾਏ ਗਏ ਆਨਲਾਈਨ ਮੁਕਾਬਲੇ ਵਿਚੋਂ ਸ੍ਰੀ ਮੁਕਤਸਰ ਸਾਹਿਬ ਦੇ ਯੁਵਰਾਜ ਗਿਰਧਰ ਪੁੱਤਰ ਸੋਰਭ ਗਿਰਧਰ ਜੇਤੂ ਰਿਹਾ | ਇਸ ਵਿਚ 4 ਤੋਂ 18 ਸਾਲ ਤੋਂ ...

ਪੂਰੀ ਖ਼ਬਰ »

ਸੰਤ ਮੰਦਰ ਵਿਖੇ ਸਤਿਸੰਗ ਸਮਾਗਮ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 17 ਜੂਨ (ਰਣਜੀਤ ਸਿੰਘ ਢਿੱਲੋਂ)-ਸਥਾਨਕ ਗਾਂਧੀ ਨਗਰ ਸਥਿਤ ਡੇਰਾ ਸੰਤ ਬਾਬਾ ਬੱਗੂ ਭਗਤ ਸਾਂਝਾ ਦਰਬਾਰ ਸੰਤ ਮੰਦਰ ਵਿਖੇ ਸਤਿਸੰਗ ਸਮਾਗਮ ਕਰਵਾਇਆ ਗਿਆ | ਡੇਰਾ ਗੱਦੀ ਨਸ਼ੀਨ ਭਗਤ ਸ਼ੰਮੀ ਚਾਵਲਾ ਦੀ ਦੇਖ-ਰੇਖ ਹੇਠ ਹੋਏ ਇਸ ਸਤਿਸੰਗ ਦੌਰਾਨ ...

ਪੂਰੀ ਖ਼ਬਰ »

ਮਹਾਰਾਜਾ ਰਣਜੀਤ ਸਿੰਘ ਕਾਲਜ ਵਿਖੇ ਘਰੇਲੂ ਹਿੰਸਾ ਵਿਸ਼ੇ 'ਤੇ ਆਨਲਾਈਨ ਡਿਬੇਟ ਕਰਵਾਈ

ਮਲੋਟ, 17 ਜੂਨ (ਰਣਜੀਤ ਸਿੰਘ ਪਾਟਿਲ)-ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੇ ਸਮਾਜ ਸ਼ਾਸਤਰ ਵਿਭਾਗ ਵਲੋਂ ਘਰੇਲੂ ਹਿੰਸਾ ਵਿਸ਼ੇ 'ਤੇ ਆਨਲਾਈਨ ਕਰਵਾਈ ਗਈ ਡਿਬੇਟ 'ਚ ਕਾਲਜ ਦੇ ਵਿਦਿਆਰਥੀਆਂ ਨੇ ਭਾਗ ਲਿਆ, ਜਿਸ 'ਚ ਕਰੀਬ 30 ਵਿਦਿਆਰਥੀਆਂ ਨੇ ਘਰੇਲੂ ਹਿੰਸਾ 'ਤੇ ਆਪਣੇ ...

ਪੂਰੀ ਖ਼ਬਰ »

ਮਾਂ ਦਾ ਦੁੱਧ ਬੱਚੇ ਲਈ ਬਹੁਤ ਜ਼ਰੂਰੀ- ਡਾ: ਕਿਰਨਦੀਪ ਕੌਰ

ਸ੍ਰੀ ਮੁਕਤਸਰ ਸਾਹਿਬ, 17 ਜੂਨ (ਰਣਜੀਤ ਸਿੰਘ ਢਿੱਲੋਂ)-ਸਿਵਲ ਸਰਜਨ ਡਾ: ਰੰਜੂ ਸਿੰਗਲਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਦੇ ਸਟਾਫ਼ ਵਲੋਂ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਜਾਗਰੂਕਤਾ ਦੇ ਨਾਲ-ਨਾਲ ...

ਪੂਰੀ ਖ਼ਬਰ »

ਐਡ. ਬਰਾੜ ਦੀ ਨਿਯੁਕਤੀ 'ਤੇ ਅਕਾਲੀ ਆਗੂਆਂ ਤੇ ਵਰਕਰਾਂ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ

ਜੈਤੋ, 17 ਜੂਨ (ਭੋਲਾ ਸ਼ਰਮਾ)-ਸ਼੍ਰੋਮਣੀ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ 'ਬੰਟੀ ਰੋਮਾਣਾ' ਵਲੋਂ ਪੰਜਾਬ ਦੇ ਸਾਬਕਾ ਸਹਿਕਾਰਤਾ ਮੰਤਰੀ ਮਰਹੂਮ ਜਸਵਿੰਦਰ ਸਿੰਘ ਬਰਾੜ ਦੇ ਪੋਤਰੇ, ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਤੇ ਸਾਬਕਾ ...

ਪੂਰੀ ਖ਼ਬਰ »

ਐਡ. ਬਰਾੜ ਦੀ ਨਿਯੁਕਤੀ ਨਾਲ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ- ਤਰਲੋਚਨ ਸਿੰਘ

ਜੈਤੋ, 17 ਜੂਨ (ਭੋਲਾ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਨਵੇਂ ਜਥੇਬੰਦਕ ਢਾਂਚੇ ਵਿਚ ਪੰਜਾਬ ਦੇ ਸਾਬਕਾ ਸਹਿਕਾਰਤਾ ਮੰਤਰੀ ਮਰਹੂਮ ਜਸਵਿੰਦਰ ਸਿੰਘ ਬਰਾੜ ਦੇ ਪੋਤਰੇ ਅਤੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ...

ਪੂਰੀ ਖ਼ਬਰ »

... ਤੇ ਹੁਣ ਕੋਟਕਪੂਰਾ 'ਚ ਵੀ ਲੱਗੇ ਪ੍ਰਤਾਪ ਸਿੰਘ ਬਾਜਵਾ ਦੇ ਹੱਕ 'ਚ ਫ਼ਲੈਕਸ

ਕੋਟਕਪੂਰਾ, 17 ਜੂਨ (ਮੋਹਰ ਸਿੰਘ ਗਿੱਲ)-ਤੇਜ਼ ਤਰਾਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਪੰਜਾਬ ਦੇ ਕੁਝ ਵਿਧਾਨ ਸਭਾ ਹਲਕਿਆਂ 'ਚ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਹੱਕ 'ਚ ਪੋਸਟਰ ਅਤੇ ਫ਼ਲੈਕਸ ਲੱਗਣ ਦੀ ਖ਼ਬਰਾਂ ਆਈਆਂ ਹਨ | ਅੱਜ ਕੋਟਕਪੂਰਾ ਸ਼ਹਿਰ ...

ਪੂਰੀ ਖ਼ਬਰ »

ਰਾਤ ਸਮੇਂ ਦੋ ਦੁਕਾਨਾਂ 'ਚ ਨਕਦੀ ਤੇ ਸਮਾਨ ਚੋਰੀ

ਕੋਟਕਪੂਰਾ, 17 ਜੂਨ (ਮੋਹਰ ਸਿੰਘ ਗਿੱਲ, ਮੇਘਰਾਜ)-ਸਥਾਨਕ ਸ਼ਹਿਰ 'ਚ ਰਾਤ ਸਮੇਂ ਹੋਣ ਵਾਲੀਆਂ ਚੋਰੀ ਦੀਆਂ ਘਟਨਾਵਾਂ ਰੁਕ ਨਹੀਂ ਰਹੀਆਂ, ਜਿਸ ਕਾਰਨ ਦੁਕਾਨਦਾਰ ਤੇ ਆਮ ਸ਼ਹਿਰੀ ਭਾਰੀ ਚਿੰਤਾ 'ਚ ਹਨ | ਕੁਝ ਅਣਪਛਾਤੇ ਵਿਅਕਤੀਆਂ ਨੇ ਬੀਤੀ ਅੱਧੀ ਰਾਤ ਨੂੰ ਦੋ ਦੁਕਾਨਾਂ ਦੇ ...

ਪੂਰੀ ਖ਼ਬਰ »

ਗੋਲਕ 'ਚੋਂ ਪੈਸੇ ਚੋਰੀ ਕਰਨ ਦੇ ਦੋਸ਼ਾਂ 'ਚ ਇਕ ਕਾਬੂ

ਫ਼ਰੀਦਕੋਟ, 17 ਜੂਨ (ਸਰਬਜੀਤ ਸਿੰਘ)-ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਅਰਾਈਆਂ ਵਾਲਾ ਖੁਰਦ ਦੇ ਗੁਰਦੁਆਰਾ ਸਾਹਿਬ ਦੀ ਗੋਲਕ ਵਿਚੋਂ ਕਥਿਤ ਤੌਰ 'ਤੇ ਪੈਸੇ ਚੋਰੀ ਕਰਨ ਦੇ ਦੋਸ਼ਾਂ ਵਿਚ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਮਿਲੀ ਜਾਣਕਾਰੀ ਅਨੁਸਾਰ ਸਾਦਿਕ ...

ਪੂਰੀ ਖ਼ਬਰ »

ਪ੍ਰਾਇਮਰੀ ਸਕੂਲ 'ਚ ਸਮਰ ਕੈਂਪ ਲਗਾਇਆ

ਬਾਜਾਖਾਨਾ, 17 ਜੂਨ (ਜਗਦੀਪ ਸਿੰਘ ਗਿੱਲ)-ਸਰਕਾਰੀ ਪ੍ਰਾਇਮਰੀ ਸਕੂਲ ਮੇਨ ਡੋਡ ਵਿਖੇ ਸੱਤ ਰੋਜ਼ਾ ਆਨਲਾਈਨ ਸਮਰ ਕੈਂਪ ਸਕੂਲ ਦੇ ਅਧਿਆਪਕ ਬਲਜੀਤ ਗਰੋਵਰ ਦੀ ਅਗਵਾਈ ਹੇਠ ਲਗਾਇਆ ਗਿਆ | ਸੱਤ ਰੋਜ਼ਾ ਆਨਲਾਈਨ ਸਮਰ ਕੈਂਪ 'ਚ ਬੱਚਿਆਂ ਨੂੰ ਆਰਟ ਐਂਡ ਕਰਾਫ਼ਟ, ਪੇਂਟਿੰਗ ਐਂਡ ...

ਪੂਰੀ ਖ਼ਬਰ »

ਮਾਇਆਵਤੀ ਤੇ ਦਲਿਤ ਭਾਈਚਾਰੇ ਨੂੰ ਗੱਠਜੋੜ 'ਤੇ ਦੁਬਾਰਾ ਵਿਚਾਰ ਕਰਨ ਲੋੜ- ਦਬੜ੍ਹੀਖਾਨਾ

ਬਾਜਾਖਾਨਾ, 17 ਜੂਨ (ਜਗਦੀਪ ਸਿੰਘ ਗਿੱਲ)-ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਹੋਏ ਗਠਜੋੜ 'ਤੇ ਬਸਪਾ ਸੁਪਰੀਮੋ ਮਾਇਆਵਤੀ ਅਤੇ ਦਲਿਤ ਭਾਈਚਾਰੇ ਨੂੰ ਦੁਬਾਰਾ ਵਿਚਾਰ ਕਰਨ ਦੀ ਲੋੜ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ...

ਪੂਰੀ ਖ਼ਬਰ »

ਦਿਮਾਗੀ ਤੌਰ 'ਤੇ ਪੇ੍ਰਸ਼ਾਨ ਮਾਤਾ ਨੂੰ ਪੁਲਿਸ ਨੇ ਵਾਰਿਸਾਂ ਨਾਲ ਮਿਲਾਇਆ

ਸਾਦਿਕ, 17 ਜੂਨ (ਆਰ. ਐਸ. ਧੁੰਨਾ)-ਥਾਣਾ ਸਾਦਿਕ ਦੇ ਮੁੱਖ ਅਫ਼ਸਰ ਚਮਕੌਰ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਉਨ੍ਹਾਂ ਨੂੰ ਇਕ ਬਿਰਧ ਮਾਤਾ ਜਿਸ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਸਾਦਿਕ ਦੇ ਮੁੱਖ ਚੌਂਕ ਵਿਚ ਘੁੰਮਦੀ ਨਜ਼ਰੀਂ ਪਈ ਤਾਂ ਉਨ੍ਹਾਂ ਮਾਤਾ ਨੂੰ ਉਸ ਦਾ ਪਤਾ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਯੋਗਾ ਦਿਵਸ 'ਤੇ ਭਾਰਤੀ ਡਾਕ ਵਿਭਾਗ ਸਟੈਂਪ ਜਾਰੀ ਕਰੇਗਾ- ਸੁਧੀਰ ਕੁਮਾਰ

ਫ਼ਰੀਦਕੋਟ, 17 ਜੂਨ (ਸਤੀਸ਼ ਬਾਗ਼ੀ)-ਅੰਤਰਰਾਸ਼ਟਰੀ ਯੋਗ ਦਿਵਸ ਦੀ ਮਹੱਤਤਾ ਨੂੰ ਦੇਖਦੇ ਹੋਏ ਭਾਰਤੀ ਡਾਕ ਵਿਭਾਗ ਵਲੋਂ ਨਿਵੇਕਲੀ ਪਹਿਲ ਕਦਮੀ ਕਰਦਿਆਂ ਕੈਂਸਲੇਸ਼ਨ ਸਟੈਂਪ ਜਾਰੀ ਕੀਤੀ ਜਾਵੇਗੀ ਜੋ ਵਿਸ਼ਵ ਯੋਗਾ ਦਿਵਸ 21 ਜੂਨ ਤੋਂ ਦੇਸ਼ ਦੇ ਸਾਰੇ ਹੀ ਵਿਭਾਗੀ ...

ਪੂਰੀ ਖ਼ਬਰ »

ਸੱਤ ਰੋਜ਼ਾ ਸਮਰ ਕੈਂਪ ਲਗਾਇਆ

ਬਰਗਾੜੀ, 17 ਜੂਨ (ਲਖਵਿੰਦਰ ਸ਼ਰਮਾ)-ਸਰਕਾਰੀ ਪ੍ਰਾਇਮਰੀ ਸਕੂਲ ਬਹਿਬਲ ਕਲਾਂ ਵਿਖੇ ਸਕੂਲ ਮੁਖੀ ਅਮਰਜੀਤ ਕੌਰ ਢਿੱਲੋਂ ਦੀ ਅਗਵਾਈ ਹੇਠ ਬੱਚਿਆਂ ਦਾ ਸੱਤ ਰੋਜ਼ਾ ਸਮਰ ਕੈਂਪ ਮੋਬਾਈਲ ਜੂਮ ਐਪ ਰਾਹੀਂ ਲਗਾਇਆ ਗਿਆ | ਇਸ ਦੌਰਾਨ ਬੱਚਿਆਂ ਨੂੰ ਯੋਗਾ, ਪੇਪਰ ਕਰਾਫ਼ਟਿੰਗ, ...

ਪੂਰੀ ਖ਼ਬਰ »

ਸੂਬਾ ਸਰਕਾਰ ਗਊ ਸੈੱਸ ਦਾ ਸਹੀ ਇਸਤੇਮਾਲ ਕਰੇ- ਸ਼ਰਮਾ

ਫ਼ਰੀਦਕੋਟ, 17 ਜੂਨ (ਸਤੀਸ਼ ਬਾਗ਼ੀ)-ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਅਤੇ ਸਾਬਕਾ ਚੇਅਰਮੈਨ ਗਊ ਸੇਵਾ ਕਮਿਸ਼ਨ ਦਰਗੇਸ਼ ਸ਼ਰਮਾ ਨੇ ਕਿਹਾ ਕਿ ਇਹ ਬਹੁਤ ਹੀ ਅਫ਼ਸੋਸਨਾਕ ਪਹਿਲੂ ਹੈ ਕਿ ਕੈਪਟਨ ਸਰਕਾਰ ਕੋਲ 140 ਕਰੋੜ ਦੇ ਲਗਪਗ ਗਊ ਸੈੱਸ ਦੀ ਰਾਸ਼ੀ ਪਈ ਹੈ, ਪਰ ...

ਪੂਰੀ ਖ਼ਬਰ »

ਕਰਮਚਾਰੀ ਰਾਜ ਬੀਮਾ ਨਿਗਮ ਵਲੋਂ ਕੋਰੋਨਾ ਨਾਲ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਰਾਹਤ ਦੇਣ ਦਾ ਫ਼ੈਸਲਾ

ਲੰਬੀ, 17 ਜੂਨ (ਮੇਵਾ ਸਿੰਘ)-ਕਰਮਚਾਰੀ ਰਾਜ ਬੀਮਾ ਨਿਗਮ ਦੁਆਰਾ ਕੋਵਿਡ-19 ਮਹਾਂਮਾਰੀ ਦੇ ਕਾਰਨ ਜਿਨ੍ਹਾਂ ਬੀਮਾਕ੍ਰਿਤ ਵਿਅਕਤੀਆਂ ਦੀ ਮੌਤ ਹੋ ਗਈ ਹੈ, ਨਿਗਮ ਉਨ੍ਹਾਂ ਦੇ ਵਾਰਸਾਂ ਨੂੰ ਰਾਹਤ ਪ੍ਰਦਾਨ ਕਰਨ ਜਾ ਰਿਹਾ ਹੈ | ਲੰਬੀ ਵਿਖੇ ਨਿਗਮ ਦੇ ਇਕ ਪ੍ਰੋਗਰਾਮ ਵਿਚ ...

ਪੂਰੀ ਖ਼ਬਰ »

ਗੈਸ ਪਾਈਪ ਲਾਈਨ ਪਾਉਣ ਲਈ ਪੁੱਟਿਆ ਖਾਲਾ ਬਣ ਰਿਹੈ ਹਾਦਸਿਆਂ ਦਾ ਕਾਰਨ

ਸ੍ਰੀ ਮੁਕਤਸਰ ਸਾਹਿਬ, 17 ਜੂਨ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਸੜਕ ਦੇ ਨਾਲ ਪਾਈ ਜਾ ਰਹੀ ਗੈਸ ਪਾਈਪ ਲਾਇਨ ਕਾਰਨ ਪੁਟਾਈ ਕੀਤੀ ਗਈ ਹੈ | ਭਾਵੇਂ ਕਈ ਥਾਵਾਂ ਤੋਂ ਇਹ ਖਾਲਾ ਭਰ ਦਿੱਤਾ ਗਿਆ ਹੈ, ਪਰ ਜਗ੍ਹਾ ਪੋਲੀ ਹੋਣ ਕਾਰਨ ਕਈ ਗੱਡੀਆਂ ਸੜਕ ...

ਪੂਰੀ ਖ਼ਬਰ »

ਅਬੁਲ ਖੁਰਾਣਾ ਪੰਚਾਇਤ ਨੇ ਕੰਨਿ੍ਹਆਂ ਸਕੂਲ ਨੂੰ ਜ਼ਮੀਨ ਦਾਨ ਦਿੱਤੀ

ਮਲੋਟ, 17 ਜੂਨ (ਰਣਜੀਤ ਸਿੰਘ ਪਾਟਿਲ)-ਸਰਕਾਰੀ ਕੰਨਿ੍ਹਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਬੁਲ ਖੁਰਾਣਾ ਵਿਖੇ ਬੱਚਿਆਂ ਦੀ ਵਧਦੀ ਗਿਣਤੀ ਤੇ ਸਕੂਲ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋਏ ਸਰਪੰਚ ਸੁਰਜੀਤ ਸਿੰਘ ਤੇ ਸਮੂਹ ਪੰਚਾਇਤ ਵਲੋਂ ਪਿ੍ੰਸੀਪਲ ਰਣਬੀਰ ਸਿੰਘ ...

ਪੂਰੀ ਖ਼ਬਰ »

ਡਿਪਟੀ ਸਪੀਕਰ ਵਲੋਂ ਸਰਕਾਰੀ ਸਕੂਲ ਨੂੰ ਆਰ. ਓ. ਤੇ ਕਲੱਬ ਨੂੰ ਕਿ੍ਕਟ ਕਿੱਟ ਭੇਟ

ਮੰਡੀ ਲੱਖੇਵਾਲੀ, 17 ਜੂਨ (ਮਿਲਖ ਰਾਜ)-ਵਿਧਾਨ ਸਭਾ ਹਲਕਾ ਮਲੋਟ ਦੇ ਵਿਧਾਇਕ ਅਜਾਇਬ ਸਿੰਘ ਭੱਟੀ ਵਲੋਂ ਪਿੰਡ ਭਾਗਸਰ ਦੇ ਸਰਕਾਰੀ ਮਾਡਲ ਸੈਕੰਡਰੀ ਸਕੂਲ ਨੂੰ ਆਰ. ਓ. ਭੇਟ ਕੀਤਾ ਹੈ, ਜਿਸਦੀ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸਖ਼ਤ ਜ਼ਰੂਰਤ ਸੀ | ਪਿੰਡ ਦੇ ਸਰਪੰਚ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX