ਤਾਜਾ ਖ਼ਬਰਾਂ


ਬਿ੍ਜ ਭੂਸ਼ਣ ਸਿੰਘ ਖ਼ਿਲਾਫ਼ ਲੱਗੇ ਦੋਸ਼ਾਂ ਦੀ ਜਾਂਚ ’ਤੇ ਭਰੋਸਾ ਰੱਖਣ ਪਹਿਲਵਾਨ- ਅਨੁਰਾਗ ਠਾਕੁਰ
. . .  27 minutes ago
ਨਵੀਂ ਦਿੱਲੀ, 31 ਮਈ- ਡਬਲਯੂ.ਐਫ਼.ਆਈ. ਦੇ ਮੁਖੀ ਅਤੇ ਭਾਜਪਾ ਸੰਸਦ ਮੈਂਬਰ ਬਿ੍ਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਵਿਰੋਧ ਕਰ ਰਹੇ ਪਹਿਵਾਨਾਂ ਨੂੰ ਖ਼ੇਡ ਮੰਤਰੀ ਅਨੁਰਾਗ ਠਾਕੁਰ ਨੇ ਸਬਰ ਰੱਖਣ ਲਈ ਕਿਹਾ ਹੈ ਇਸ....
ਪਹਿਲਵਾਨਾਂ ਕੋਲ ਮੇਰੇ ਖ਼ਿਲਾਫ਼ ਕੋਈ ਸਬੂਤ ਹੈ ਤਾਂ ਅਦਾਲਤ ’ਚ ਕਰਨ ਪੇਸ਼- ਬਿ੍ਜ ਭੂਸ਼ਨ
. . .  37 minutes ago
ਨਵੀਂ ਦਿੱਲੀ, 31 ਮਈ- ਡਬਲਯੂ.ਐਫ਼.ਆਈ. ਦੇ ਮੁਖੀ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਮੇਰੇ ’ਤੇ ਇਕ ਵੀ ਦੋਸ਼ ਸਾਬਤ ਹੋ ਜਾਂਦਾ ਹੈ, ਤਾਂ ਮੈਂ ਆਪਣੇ ਆਪ....
ਆਪਣੀ ਪਹਿਲੀ ਵਿਦੇਸ਼ ਯਾਤਰਾ ’ਤੇ ਭਾਰਤ ਪਹੁੰਚੇ ਨਿਪਾਲ ਦੇ ਪ੍ਰਧਾਨ ਮੰਤਰੀ
. . .  42 minutes ago
ਨਵੀਂ ਦਿੱਲੀ, 31 ਮਈ- ਨਿਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਪ੍ਰਚੰਡ ਅਹੁਦਾ ਸੰਭਾਲਣ ਤੋਂ ਬਾਅਦ ਆਪਣੀ ਪਹਿਲੀ ਵਿਦੇਸ਼ ਯਾਤਰਾ....
ਡਾ. ਬਰਜਿੰਦਰ ਸਿੰਘ ਹਮਦਰਦ ਖ਼ਿਲਾਫ਼ ਵਿਜੀਲੈਂਸ ਨੋਟਿਸ ਦੇ ਮੱਦੇਨਜ਼ਰ ਡੇਹਲੋਂ ਵਿਖੇ ਰੋਸ ਧਰਨਾ ਸ਼ੁਰੂ
. . .  55 minutes ago
ਡੇਹਲੋਂ,(ਲੁਧਿਆਣਾ) 31 ਮਈ (ਅੰਮ੍ਰਿਤਪਾਲ ਸਿੰਘ ਕੈਲੇ)- ਭਗਵੰਤ ਮਾਨ ਸਰਕਾਰ ਵਲੋਂ ਅਦਾਰਾ ‘ਅਜੀਤ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਖ਼ਿਲਾਫ਼ ਵਿਜੀਲੈਂਸ ਨੋਟਿਸ ਭੇਜਣ ਦੇ ਰੋਸ ਵਜੋਂ ਜ਼ਿਲ੍ਹਾ.....
ਪੰਜਾਬ ਸਰਕਾਰ ਦੇ ਆਮ ਆਦਮੀ ਮੁਹੱਲਾ ਕਲੀਨਿਕ ’ਚ ਆਮ ਲੋਕਾਂ ਦੀ ਕੀਤੀ ਜਾ ਰਹੀ ਹੈ ਲੁੱਟ
. . .  about 1 hour ago
ਮੰਡੀ ਘੁਬਾਇਆ, 31 ਮਈ (ਅਮਨ ਬਵੇਜਾ)- ਜ਼ਿਲ੍ਹਾ ਫ਼ਾਜ਼ਿਲਕਾ ਅਧੀਨ ਪੈਂਦੀ ਮੰਡੀ ਘੁਬਾਇਆ ਦਾ ਆਮ ਆਦਮੀ ਮੁਹੱਲਾ ਕਲੀਨਿਕ ਆਮ ਲੋਕਾਂ ਦੀ ਲੁੱਟ ਦਾ ਕੇਂਦਰ ਬਣ ਗਿਆ ਹੈ। ਸਰਕਾਰ ਦੇ ਦਾਅਵੇ....
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪ੍ਰੀਖਿਆਵਾਂ ਕੇਂਦਰ ਬਦਲਣ ਨਾਲ ਵਿਦਿਆਰਥੀ ਪ੍ਰੇਸ਼ਾਨ
. . .  about 1 hour ago
ਸਠਿਆਲਾ, 31 ਮਈ (ਸਫ਼ਰੀ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਪ੍ਰੀਖਿਆ ਕੇਂਦਰ ਦੂਰ ਦੂਰ ਬਦਲਣ ਨਾਲ ਵਿਦਿਆਰਥੀ ਪ੍ਰੇਸ਼ਾਨ ਨਜ਼ਰ ਆਏ ਹਨ। ਕਸਬਾ ਸਠਿਆਲਾ ਦੇ ਵਿਦਿਆਰਥੀਆਂ ਨੇ....
ਕੇਂਦਰੀਕ੍ਰਿਤ ਦਾਖ਼ਲਾ ਪੋਰਟਲ ਦੇ ਵਿਰੋਧ ਵਿਚ ਜੁਆਇੰਟ ਐਕਸ਼ਨ ਕਮੇਟੀ ਵਲੋਂ ਖ਼ਾਲਸਾ ਕਾਲਜ ਦੇ ਬਾਹਰ ਰੋਸ ਧਰਨਾ
. . .  about 2 hours ago
ਅੰਮ੍ਰਿਤਸਰ , 31 ਮਈ (ਜਸਵੰਤ ਸਿੰਘ ਜੱਸ)- ਜੁਆਇੰਟ ਐਕਸ਼ਨ ਕਮੇਟੀ ਵਲੋਂ ਕੇਂਦਰੀਕ੍ਰਿਤ ਦਾਖ਼ਲਾ ਪੋਰਟਲ ਦੇ ਵਿਰੋਧ ਵਿਚ ਪ੍ਰਾਈਵੇਟ ਕਾਲਜਾਂ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਦੌਰਾਨ ਅੱਜ ਖ਼ਾਲਸਾ ਕਾਲਜ ਗਵਰਨਿੰਗ....
ਉੱਚ ਸਿੱਖਿਆ ਵਿਭਾਗ ਪੰਜਾਬ ਦੇ ਫ਼ੈਸਲੇ ਖ਼ਿਲਾਫ਼ 3 ਦਿਨਾਂ ਲਈ ਲੁਧਿਆਣਾ ਦੇ 22 ਕਾਲਜ ਰਹਿਣਗੇ ਬੰਦ
. . .  about 2 hours ago
ਲੁਧਿਆਣਾ, 31 ਮਈ (ਰੂਪੇਸ਼ ਕੁਮਾਰ)- ਅੱਜ ਜੁਆਇੰਟ ਐਕਸ਼ਨ ਕਮੇਟੀ (ਏਡਿਡ, ਅਨ ਏਡਿਡ ਕਾਲਜ ਮੈਨੇਜਮੇਂਟ ਫ਼ੈਡਰੇਸ਼ਨ, ਪ੍ਰਿੰਸੀਪਲ ਐਸੋਸੀਏਸ਼ਨ, ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ) ਵਲੋਂ....
ਕਿਸਾਨ ਜਥੇਬੰਦੀ ਡਕੌਂਦਾ ਦੇ ਵਿਰੋਧ ਤੋਂ ਬਾਅਦ ਨਜਾਇਜ਼ ਟੋਲ ਪਲਾਜ਼ਾ ਪੁੱਟਣਾ ਸ਼ੁਰੂ
. . .  about 2 hours ago
ਸ਼ਹਿਣਾ, 31 ਮਈ (ਸੁਰੇਸ਼ ਗੋਗੀ)- ਟੋਲ ਪਲਾਜ਼ਾ ਕੰਪਨੀ ਵੀ.ਆਰ.ਸੀ. ਵਲੋਂ ਪੱਖੋਂ ਕੈਂਚੀਆਂ ’ਤੇ ਲਗਾਇਆ ਗਿਆ ਨਾਜਾਇਜ਼ ਟੋਲ ਪਲਾਜ਼ਾ ਪੁੱਟਣਾ ਸ਼ੁਰੂ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤੀ.....
ਪੰਜਾਬ ਕੈਬਨਿਟ ਵਿਚ ਫ਼ੇਰਬਦਲ, 2 ਨਵੇਂ ਮੰਤਰੀਆਂ ਨੇ ਚੁੱਕੀ ਸਹੁੰ
. . .  about 2 hours ago
ਚੰਡੀਗੜ੍ਹ, 31 ਮਈ- ਪੰਜਾਬ ਮੰਤਰੀ ਮੰਡਲ ਦਾ ਅੱਜ ਤੀਜੀ ਵਾਰ ਵਿਸਤਾਰ ਕੀਤਾ ਗਿਆ। ਹੁਣ ਕੈਬਨਿਟ ਵਿਚ ਸਾਬਕਾ.....
ਨਿੱਜਰ ਸਾਬ੍ਹ ਨੂੰ ਡਾ. ਹਮਦਰਦ ਦੇ ਹੱਕ ’ਚ ਬੋਲਣ ਦੀ ਕੀਮਤ ਪਈ ਚੁਕਾਉਣੀ- ਰਾਜਾ ਵੜਿੰਗ
. . .  about 3 hours ago
ਗਿੱਦੜਬਾਹਾ, 31 ਮਈ (ਸ਼ਿਵਰਾਜ ਸਿੰਘ ਬਰਾੜ)- ਅੱਜ ਇੱਥੇ ‘ਅਜੀਤ’ ਨਾਲ ਗੱਲ ਕਰਦਿਆਂ ਐਮ.ਐਲ.ਏ. ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਡਾ. ਇੰਦਰਬੀਰ ਸਿੰਘ ਨਿੱਜਰ ਨੂੰ ਡਾ. ਬਰਜਿੰਦਰ ਸਿੰਘ ਹਮਦਰਦ....
ਬੀਬੀਆਂ ਨੇ ਪਹਿਲਾਂ ਬਣਾਈ ਬਾਰਾਤ ’ਚ ਨਾਲ ਜਾਣ ਵਾਲੀ ਰੀਤ ਤੇ ਹੁਣ ਬਣਾ ਰਹੀਆਂ ਨੇ ਨਵੇਂ ਰਿਕਾਰਡ, ਆਪਣੀਆਂ ਟਿਕਟਾਂ ਕਰੋ ਬੁੱਕ, ਹੁਣ ਸਿਨੇਮਾ ਘਰਾਂ ’ਚ ਆ ਗਈ ਫ਼ਿਲਮ ਗੋਡੇ ਗੋਡੇ ਚਾਅ
. . .  about 3 hours ago
ਬੀਬੀਆਂ ਨੇ ਪਹਿਲਾਂ ਬਣਾਈ ਬਾਰਾਤ ’ਚ ਨਾਲ ਜਾਣ ਵਾਲੀ ਰੀਤ ਤੇ ਹੁਣ ਬਣਾ ਰਹੀਆਂ ਨੇ ਨਵੇਂ ਰਿਕਾਰਡ ਆਪਣੀਆਂ ਟਿਕਟਾਂ ਕਰੋ ਬੁੱਕ, ਹੁਣ ਸਿਨੇਮਾ ਘਰਾਂ ’ਚ ਆ ਗਈ ਫ਼ਿਲਮ ਗੋਡੇ ਗੋਡੇ ਚਾਅ
‘ਆਪ’ ਸਰਕਾਰ ਵਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕੋਲੋਂ ਅਹਿਮ ਵਿਭਾਗ ਲਏ ਵਾਪਸ
. . .  about 3 hours ago
ਅਜਨਾਲਾ, 31 ਮਈ (ਗੁਰਪ੍ਰੀਤ ਸਿੰਘ ਢਿੱਲੋਂ)- ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਮੰਤਰੀ ਮੰਡਲ ਵਿਚ ਕੀਤੇ ਗਏ ਫ਼ੇਰਬਦਲ ਦੌਰਾਨ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਵਿਧਾਇਕ ਤੇ ਮੰਤਰੀ ਮੰਡਲ....
“MAURH” ਲਹਿੰਦੀ ਰੁੱਤ ਦੇ ਨਾਇਕ 9 ਜੂਨ 2023 ਨੂੰ ਸਿਨੇਮਾਘਰਾਂ ਵਿਚ ਹੋ ਰਹੀ ਰਿਲੀਜ਼, ਦੂਸਰਾ ਪੋਸਟਰ ਆਇਆ ਸਾਹਮਣੇ
. . .  about 3 hours ago
“MAURH” ਲਹਿੰਦੀ ਰੁੱਤ ਦੇ ਨਾਇਕ 9 ਜੂਨ 2023 ਨੂੰ ਸਿਨੇਮਾਘਰਾਂ ਵਿਚ ਹੋ ਰਹੀ ਰਿਲੀਜ਼, ਦੂਸਰਾ ਪੋਸਟਰ ਆਇਆ ਸਾਹਮਣੇ
ਅੰਤਰਰਾਸ਼ਟਰੀ ਪੱਧਰ ’ਤੇ ਵੱਖ ਵੱਖ ਪਾਰਟੀਆਂ ਤੇ ਵਿਦਿਆਰਥੀਆਂ ਵਲੋਂ ਡਾ. ਬਰਜਿੰਦਰ ਸਿੰਘ ਹਮਦਰਦ ਦੇ ਹੱਕ ’ਚ ਆਵਾਜ਼ ਬੁਲੰਦ
. . .  about 3 hours ago
ਇੰਗਲੈਂਡ, 31 ਮਈ (ਸੁਖਜਿੰਦਰ ਸਿੰਘ ਢੱਡੇ)- ਇੰਗਲੈਂਡ ’ਚ ਰਹਿ ਰਹੇ ਅਕਾਲੀ ਦਲ, ਕਾਂਗਰਸ, ਭਾਜਪਾ, ਅਤੇ ਬਸਪਾ ਨਾਲ ਸੰਬੰਧਿਤ ਆਗੂਆਂ ਸਮੇਤ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਡਾ.....
ਓ.ਟੀ.ਟੀ. ਪਲੇਟਫ਼ਾਰਮਾਂ ’ਤੇ ਤੰਬਾਕੂ ਵਿਰੋਧੀ ਚਿਤਾਵਨੀਆਂ ਲਈ ਨਵੇਂ ਨਿਯਮ ਜਾਰੀ
. . .  about 4 hours ago
ਨਵੀਂ ਦਿੱਲੀ, 31 ਮਈ- ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਓ.ਟੀ.ਟੀ. ਪਲੇਟਫ਼ਾਰਮਾਂ ’ਤੇ ਤੰਬਾਕੂ ਵਿਰੋਧੀ ਚਿਤਾਵਨੀਆਂ ਲਈ ਨਵੇਂ ਨਿਯਮ ਜਾਰੀ ਕੀਤੇ ਹਨ। ਇਸ ਨੋਟੀਫ਼ਿਕੇਸ਼ਨ ਤੋਂ ਬਾਅਦ....
ਵਿਸ਼ਵ ਦੇ ਸਭ ਤੋਂ ਉੱਚਾਈ ਵਾਲੇ ਪੋਸਟ ਆਫ਼ਿਸ ਪੁੱਜੇ ਬਿਕਰਮ ਸਿੰਘ ਮਜੀਠੀਆ
. . .  about 4 hours ago
ਚੰਡੀਗੜ੍ਹ, 31 ਮਈ- ਵਿਸ਼ਵ ਦੀ ਸਭ ਤੋਂ ਉਚਾਈ ਵਾਲੀ ਪੋਸਟ ’ਤੇ ਪੁੱਜ ਕੇ ਬਿਕਰਮ ਸਿੰਘ ਮਜੀਠੀਆ ਵਲੋਂ ਤਸਵੀਰਾਂ ਸਾਂਝੀਆ ਕੀਤੀਆਂ ਗਈਆਂ ਹਨ। ਆਪਣੀ ਇਸ ਯਾਤਰਾ ਬਾਰੇ ਲਿਖਦਿਆਂ ਉਨ੍ਹਾਂ ਕਿਹਾ ਕਿ....
ਜੰਮੂ-ਕਸ਼ਮੀਰ: ਸਰਹੱਦ ਪਾਰ ਕਰ ਰਹੇ 3 ਅੱਤਵਾਦੀ ਗ੍ਰਿਫ਼ਤਾਰ, ਆਈ.ਈ.ਡੀ. ਬਰਾਮਦ
. . .  about 4 hours ago
ਸ੍ਰੀਨਗਰ, 31 ਮਈ- ਜੰਮੂ-ਕਸ਼ਮੀਰ ਦੇ ਪੀ.ਆਰ.ਓ. ਰੱਖਿਆ ਨੇ ਦੱਸਿਆ ਕਿ ਭਾਰਤੀ ਸੈਨਾ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਵਿਚ 30/31 ਮਈ ਦੀ ਦਰਮਿਆਨੀ ਰਾਤ ਨੂੰ ਖ਼ਰਾਬ ਮੌਸਮ ਅਤੇ ਮੀਂਹ....
ਰਾਹੁਲ ਗਾਂਧੀ ਵਿਦੇਸ਼ੀ ਦੌਰਿਆਂ ਦੌਰਾਨ ਕਰਦੇ ਹਨ ਭਾਰਤ ਦਾ ਅਪਮਾਨ- ਅਨੁਰਾਗ ਠਾਕੁਰ
. . .  about 4 hours ago
ਨਵੀਂ ਦਿੱਲੀ, 31 ਮਈ- ਰਾਹੁਲ ਗਾਂਧੀ ਵਲੋਂ ਅਮਰੀਕਾ ਵਿਚ ਦਿੱਤੇ ਗਏ ਬਿਆਨ ਸੰਬੰਧੀ ਗੱਲ ਕਰਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਆਪਣੇ ਵਿਦੇਸ਼ ਦੌਰਿਆਂ ਦੌਰਾਨ ਰਾਹੁਲ ਗਾਂਧੀ ਭਾਰਤ ਦਾ....
ਡਾ. ਹਮਦਰਦ ਨੂੰ ਭੇਜੇ ਸੰਮਨਾਂ ਵਿਰੁੱਧ ਬੋਲੇ ਜੈਵੀਰ ਸ਼ੇਰਗਿੱਲ, ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਜੋੜੀ ਲੋਕਤੰਤਰ ਦੇ ਚੌਥੇ ਥੰਮ ’ਤੇ ਬੇਸ਼ਰਮੀ ਨਾਲ ਕਰ ਰਹੀ ਹਮਲਾ
. . .  about 5 hours ago
ਨਵੀਂ ਦਿੱਲੀ, 31 ਮਈ- ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਜੈ ਵੀਰ ਸ਼ੇਰਗਿੱਲ ਨੇ ਪੰਜਾਬ ਸਰਕਾਰ ਵਲੋਂ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਭੇਜੇ ਸੰਮਨਾਂ ਦੇ ਵਿਰੋਧ ਵਿਚ ਟਵੀਟ ਕਰਦਿਆਂ ਕਿਹਾ ਕਿ ਭਗਵੰਤ ਮਾਨ....
ਇੰਦਰਬੀਰ ਸਿੰਘ ਨਿੱਜਰ ਨੂੰ ਕੈਬਨਿਟ ਤੋਂ ਹਟਾਏ ਜਾਣ 'ਤੇ ਨਵਜੋਤ ਸਿੱਧੂ ਦਾ ਟਵੀਟ-ਇਹ “ਲੋਕਤੰਤਰ” ਨਹੀਂ “ਵਿਜੀਲੈਂਸ-ਤੰਤਰ” ਹੈ
. . .  about 5 hours ago
ਚੰਡੀਗੜ੍ਹ, 31 ਮਈ-ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੂੰ ਕੈਬਨਿਟ ਤੋਂ ਹਟਾਏ ਜਾਣ 'ਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕਿਹਾ ਕਿ ਇਹ “ਲੋਕਤੰਤਰ” ਨਹੀਂ ਹੈ ਇਹ “ਵਿਜੀਲੈਂਸ-ਤੰਤਰ” ਹੈ …….. ਡਰਾਉਣ-ਧਮਕਾਉਣ, ਦਮਨ ਅਤੇ ਜ਼ੁਲਮ ਦੀ ਰਾਜਨੀਤੀ ਇਕ...
ਇਮਰਾਨ ਖਾਨ ਅੱਜ 190 ਮਿਲੀਅਨ ਯੂਰੋ ਦੇ ਅਲ-ਕਾਦਿਰ ਘੁਟਾਲੇ ਚ ਅਦਾਲਤ ਵਿਚ ਹੋਣਗੇ ਪੇਸ਼
. . .  about 6 hours ago
ਇਸਲਾਮਾਬਾਦ, 31 ਮਈ - ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਚੇਅਰਮੈਨ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੈਸ਼ਨਲ ਕ੍ਰਾਈਮ ਏਜੰਸੀ ਯੂਰੋ ਦੇ 190 ਮਿਲੀਅਨ ਯੂਰੋ ਅਲ ਕਾਦਿਰ ਮਾਮਲੇ 'ਚ ਅਦਾਲਤ...
ਡਾ. ਬਰਜਿੰਦਰ ਸਿੰਘ ਹਮਦਰਦ ਨਾਲ ਚਟਾਨ ਵਾਂਗ ਖੜ੍ਹਾ ਹੈ ਯੂਥ ਅਕਾਲੀ ਦਲ-ਨੂਰਜੋਤ ਸਿੰਘ ਮੱਕੜ
. . .  about 6 hours ago
ਬਟਾਲਾ, 31 ਮਈ-ਯੂਥ ਅਕਾਲੀ ਦਲ ਕੋਰ ਕਮੇਟੀ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਨੂਰਜੋਤ ਸਿੰਘ ਮੱਕੜ ਨੇ ਕਿਹਾ ਕਿ ਅਦਾਰਾ 'ਅਜੀਤ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ...
ਜੰਮੂ ਕਸ਼ਮੀਰ:ਘੁਸਪੈਠ ਦੀ ਕੋਸ਼ਿਸ਼ ਕਰ ਰਹੇ 3 ਅੱਤਵਾਦੀ ਜ਼ਖ਼ਮੀ
. . .  about 6 hours ago
ਸ੍ਰੀਨਗਰ, 31 ਮਈ-ਭਾਰਤੀ ਫ਼ੌਜ ਦੇ ਜਵਾਨਾਂ ਨੇ ਘੁਸਪੈਠ ਦੀ ਕੋਸ਼ਿਸ਼ ਕਰਦੇ ਸਮੇਂ ਕੰਟਰੋਲ ਰੇਖਾ (ਐੱਲ.ਓ.ਸੀ.) 'ਤੇ ਕਰਮਾਹਾ ਸੈਕਟਰ 'ਚ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਵਾਲੇ ਤਿੰਨ ਅੱਤਵਾਦੀਆਂ ਨੂੰ ਜ਼ਖਮੀ ਕਰ...
ਉੱਤਰੀ ਕੋਰੀਆ ਨੇ ਦੱਖਣ ਵੱਲ ਇਕ ਸਪੇਸ ਸੈਟੇਲਾਈਟ ਕੀਤਾ ਲਾਂਚ-ਦੱਖਣੀ ਕੋਰੀਆ ਫੌਜ
. . .  about 6 hours ago
ਸਿਓਲ, 31 ਮਈ-ਦੱਖਣੀ ਕੋਰੀਆ ਦੀ ਫੌਜ ਨੇ ਕਿਹਾ ਕਿ ਉੱਤਰੀ ਕੋਰੀਆ ਨੇ ਦੱਖਣ ਵੱਲ ਇਕ ਸਪੇਸ ਸੈਟੇਲਾਈਟ ਲਾਂਚ ਕੀਤਾ ਹੈ। ਇਸ ਤੋਂ ਬਾਅਦ ਦੱਖਣੀ ਕੋਰੀਆ ਅਤੇ ਜਾਪਾਨ ਦੇ ਕੁਝ ਹਿੱਸਿਆਂ ਵਿਚ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 5 ਹਾੜ ਸੰਮਤ 553

ਗੁਰਦਾਸਪੁਰ / ਬਟਾਲਾ / ਪਠਾਨਕੋਟ

ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਡਾਕਟਰਾਂ ਵਲੋਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ

ਬਟਾਲਾ, 18 ਜੂਨ (ਕਾਹਲੋਂ)-ਇੰਡੀਅਨ ਮੈਡੀਕਲ ਐਸੋਸੀਏਸ਼ਨ ਬਟਾਲਾ ਅਤੇ ਆਈ.ਐਮ.ਏ. ਵਲੋਂ ਨੈਸ਼ਨਲ ਪ੍ਰੋਟੈਸਟ ਡੇਅ ਮਨਾਇਆ ਗਿਆ, ਜਿਸ ਵਿਚ ਬਟਾਲਾ ਦੇ ਸਾਰੇ ਡਾਕਟਰਾਂ ਨੇ ਹਿੱਸਾ ਲਿਆ | ਮੀਟਿੰਗ ਦੀ ਪ੍ਰਧਾਨਗੀ ਡਾ. ਗੁਰਮੀਤ ਸਿੰਘ ਛੀਨਾ ਨੇ ਕੀਤੀ | ਇਸ ਵਿਚ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਮੰਗ-ਪੱਤਰ ਦੇ ਰੂਪ ਵਿਚ ਐੱਸ.ਡੀ.ਐੱਮ. ਬਟਾਲਾ ਨੂੰ ਦਿੱਤੀ | ਮੰਗ ਪੱਤਰ ਬਾਰੇ ਜਾਣਕਾਰੀ ਦਿੰਦਿਆਂ ਡਾ. ਗੁਰਮੀਤ ਸਿੰਘ ਛੀਨਾ ਨੇ ਦੱਸਿਆ ਕਿ ਬੜੇ ਅਫ਼ਸੋਸ ਦੀ ਗੱਲ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ 1400 ਤੋਂ ਵੱਧ ਡਾਕਟਰ ਆਪਣੀ ਜਾਨ ਗਵਾ ਚੁੱਕੇ ਹਨ, ਉਨ੍ਹਾਂ ਦਾ ਸਨਮਾਨ ਕਰਨ ਅਤੇ ਪਰਿਵਾਰਾਂ ਨੂੰ ਸਹੂਲਤ ਦੇਣ ਦੀ ਥਾਂ ਦੂਸਰੇ ਡਾਕਟਰਾਂ 'ਤੇ ਜਾਨਲੇਵਾ ਹਮਲੇ ਹੋ ਰਹੇ ਹਨ | ਸਜ਼ਾ ਨਾ ਮਿਲਣ ਕਰਕੇ ਲੋਕਾਂ ਦੇ ਹੌਂਸਲੇ ਵਧ ਰਹੇ ਹਨ | ਨਿੱਜੀ ਹਸਪਤਾਲਾਂ ਦੇ ਮਾਲਕਾਂ ਜਾਂ ਸਰਕਾਰ ਦੀਆਂ ਕਮਜ਼ੋਰੀਆਂ ਅਤੇ ਗਲਤੀਆਂ ਕਰਕੇ ਜਾਨੀ ਨੁਕਸਾਨ ਦਾ ਜ਼ਿੰਮੇਵਾਰ ਉਨ੍ਹਾਂ ਨੂੰ ਠਹਿਰਾਇਆ ਜਾਂਦਾ ਹੈ, ਵੱਡੀ ਗਿਣਤੀ ਵਿਚ ਡਾਕਟਰਾਂ ਨੇ ਇਸ ਮਹਾਂਮਾਰੀ 'ਚ ਜਾਨ ਗਵਾਈ, ਕਿਸੇ ਪਰਿਵਾਰ ਨੂੰ ਉਚਿਤ ਮਦਦ ਨਹੀਂ ਮਿਲੀ | ਉਨ੍ਹਾਂ ਪੁਰਜ਼ੋਰ ਮੰਗ ਕੀਤੀ ਕਿ ਡਾਕਟਰਾਂ ਖਿਲਾਫ਼ ਸ਼ਰਾਰਤੀ ਅਨਸਰਾਂ ਅਤੇ ਹੋਰ ਨੁਕਸਾਨ ਕਰਨ ਵਾਲੇ ਵਿਅਕਤੀਆਂ ਲਈ ਕਾਨੂੰਨ ਬਣਾ ਕੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ | ਇਸ ਤੋਂ ਇਲਾਵਾ ਬਾਬਾ ਰਾਮਦੇਵ ਵਲੋਂ ਡਾਕਟਰਾਂ ਬਾਰੇ ਕੀਤੀਆਂ ਜਾ ਰਹੀਆਂ ਇਤਰਾਜ਼ਯੋਗ ਟਿੱਪਣੀਆਂ ਦਾ ਨੋਟਿਸ ਵੀ ਲਿਆ | ਇਸ ਮੌਕੇ ਡਾ. ਹਰਭਜਨ ਸਿੰਘ ਸਕੱਤਰ ਆਈ.ਐਮ.ਏ., ਡਾ. ਰਣਜੀਤ ਸਿੰਘ ਕਲਸੀ, ਡਾ. ਰਵਿੰਦਰ ਸਿੰਘ, ਡਾ. ਲਖਬੀਰ ਸਿੰਘ, ਡਾ. ਐਚ.ਐਸ. ਬਮਰਾਹ, ਡਾ. ਗਗਨ ਸਕੂਜਾ, ਡਾ. ਜਗਬੀਰ ਸਿੰਘ, ਡਾ. ਸਰਬਜੀਤ ਸਿੰਘ, ਡਾ. ਸੰਜੀਵ ਭੱਲਾ, ਡਾ. ਅਸ਼ਵਨੀ ਮਹਾਜਨ, ਡਾ. ਨਵਦੀਪ ਸਿੰਘ, ਡਾ. ਰਜਿੰਦਰਪਾਲ ਸਿੰਘ, ਡਾ. ਹਰਪਾਲ ਸਿੰਘ, ਡਾ. ਕੁਲਜੀਤ ਸਿੰਘ, ਡਾ. ਗੁਰਪਾਲ ਸਿੰਘ, ਡਾ. ਸੁਖਦੀਪ ਸਿੰਘ, ਡਾ. ਵਿਕਰਮ ਸਿੰਘ ਸੋਹਲ, ਡਾ. ਅਨਿਲ ਮਰਵਾਹਾ, ਡਾ. ਪਰਮਿੰਦਰ ਸਿੰਘ, ਡਾ. ਲੋਕੇਸ਼ ਨਈਅਰ, ਡਾ. ਗੁਰਮੁਖ ਸਿੰਘ, ਡਾ. ਰਮੇਸ਼ ਸ਼ਰਮਾ, ਡਾ. ਪਰਮਜੀਤ ਸਿੰਘ, ਡਾ. ਰਜਿੰਦਰ ਸਿੰਘ ਬਾਜਵਾ, ਡਾ. ਰੋਹਿਤ ਸਿੰਘ ਕਲਸੀ, ਡਾ. ਚਾਵਲਾ ਆਦਿ ਹਾਜ਼ਰ ਸਨ |

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਾਹਨੂੰਵਾਨ ਥਾਣੇ ਅੱਗੇ ਲਗਾਇਆ ਧਰਨਾ

ਕਾਹਨੂੰਵਾਨ, 18 ਜੂਨ (ਜਸਪਾਲ ਸਿੰਘ ਸੰਧੂ)-ਸਥਾਨਕ ਕਸਬੇ ਦੇ ਥਾਣੇ ਸਾਹਮਣੇ ਕਿਸਾਨਾਂ ਦੀਆਂ ਦੋ ਧਿਰਾਂ ਦਰਮਿਆਨ ਹੋਏ ਝਗੜੇ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਵਿਚ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਮÏਕੇ ਕਿਸਾਨ ਸੰਘਰਸ਼ ...

ਪੂਰੀ ਖ਼ਬਰ »

ਐੱਸ.ਐੱਲ. ਬਾਵਾ ਕਾਲਜ ਨੂੰ ਕੌ ਾਸਲਰ ਹਰਿੰਦਰ ਸਿੰਘ ਨੇ ਵਿਕਾਸ ਕਾਰਜਾਂ ਲਈ ਦਿੱਤੀ ਵਿੱਤੀ ਸਹਾਇਤਾ

ਬਟਾਲਾ, 18 ਜੂਨ (ਕਾਹਲੋਂ)-ਐੱਸ.ਐੱਲ. ਬਾਵਾ ਡੀ.ਏ.ਵੀ. ਕਾਲਜ ਬਟਾਲਾ ਨੂੰ ਵਾਰਡ ਨੰ: 38 ਤੋਂ ਕੌਂਸਲਰ ਹਰਿੰਦਰ ਸਿੰਘ ਨੇ ਆਪਣੀ ਧਰਮਪਤਨੀ ਸ੍ਰੀਮਤੀ ਹਰਜਿੰਦਰ ਕੌਰ ਤੇ ਸਪੁੱਤਰ ਹਰਸਿਮਰਨ ਸਿੰਘ ਨਾਲ ਕਾਲਜ ਪਹੁੰਚ ਕੇ ਪਿ੍ੰਸੀਪਲ ਡਾ. ਮੰਜੂਲਾ ਉਪਲ ਨੂੰ ਵਿਕਾਸ ਕਾਰਜਾਂ ਲਈ ...

ਪੂਰੀ ਖ਼ਬਰ »

8 ਤੋਲੇ ਸੋਨਾ ਤੇ 45 ਹਜ਼ਾਰ ਰੁਪਏ ਲੈ ਕੇ ਔਰਤ ਪ੍ਰੇਮੀ ਨਾਲ ਹੋਈ ਰਫੂਚੱਕਰ

ਕਾਦੀਆਂ, 18 ਜੂਨ (ਯਾਦਵਿੰਦਰ ਸਿੰਘ)-2 ਬੱਚਿਆਂ ਦੀ ਮਾਂ ਦੇ 8 ਤੋਲੇ ਸੋਨਾ ਤੇ 45 ਹਜ਼ਾਰ ਰੁਪਏ ਲੈ ਕੇ ਪ੍ਰੇਮੀ ਨਾਲ ਰਫੂਚੱਕਰ ਹੋਣ ਦੀ ਖ਼ਬਰ ਹੈ | ਮਨਦੀਪ ਕÏਰ ਦੇ ਪਤੀ ਬਚਿੱਤਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਢਪੱਈ ਦਾ ਰਹਿਣ ਵਾਲਾ ਹੈ ਤੇ ਉਸ ਦਾ ਵਿਆਹ ਕਾਦੀਆਂ ਦੇ ਮੁਹੱਲਾ ...

ਪੂਰੀ ਖ਼ਬਰ »

ਬਾਬਾ ਸੁਰਿੰਦਰ ਸਿੰਘ ਕਿਸਾਨ ਮਜ਼ਦੂਰ ਯੂਨੀਅਨ ਮਾਝਾ ਦੇ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ

ਬਟਾਲਾ, 18 ਜੂਨ (ਕਾਹਲੋਂ)-ਕਿਸਾਨ ਮਜਦੂਰ ਯੂਨੀਅਨ ਮਾਝਾ ਵਲੋਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਯੂਨੀਅਨ ਦੇ ਪ੍ਰਧਾਨ ਗੁਰਮੁੱਖ ਸਿੰਘ ਵਲੋਂ ਬਾਬਾ ਸੁਰਿੰਦਰ ਸਿੰਘ ਜ਼ਿਲ੍ਹਾ ਗੁਰਦਾਸਪੁਰ ਦਾ ਜਨਰਲ ਸਕੱਤਰ ਅਤੇ ਪਰਮਜੀਤ ਸਿੰਘ ਨੂੰ ਜ਼ਿਲ੍ਹਾ ...

ਪੂਰੀ ਖ਼ਬਰ »

ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਡਾਕਟਰਾਂ ਵਲੋਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ

ਬਟਾਲਾ, 18 ਜੂਨ (ਕਾਹਲੋਂ)-ਇੰਡੀਅਨ ਮੈਡੀਕਲ ਐਸੋਸੀਏਸ਼ਨ ਬਟਾਲਾ ਅਤੇ ਆਈ.ਐਮ.ਏ. ਵਲੋਂ ਨੈਸ਼ਨਲ ਪ੍ਰੋਟੈਸਟ ਡੇਅ ਮਨਾਇਆ ਗਿਆ, ਜਿਸ ਵਿਚ ਬਟਾਲਾ ਦੇ ਸਾਰੇ ਡਾਕਟਰਾਂ ਨੇ ਹਿੱਸਾ ਲਿਆ | ਮੀਟਿੰਗ ਦੀ ਪ੍ਰਧਾਨਗੀ ਡਾ. ਗੁਰਮੀਤ ਸਿੰਘ ਛੀਨਾ ਨੇ ਕੀਤੀ | ਇਸ ਵਿਚ ਵੱਖ-ਵੱਖ ...

ਪੂਰੀ ਖ਼ਬਰ »

ਕੋਰੋਨਾ ਕਾਲ ਦੌਰਾਨ ਯੂਥ ਕਾਂਗਰਸ ਨਿਭਾ ਰਹੀ ਹੈ ਅਹਿਮ ਭੂਮਿਕਾ-ਕੰਵਰਪ੍ਰਤਾਪ ਬਾਜਵਾ

ਬਟਾਲਾ, 18 ਜੂਨ (ਕਾਹਲੋਂ)-ਵਿਸ਼ਵ ਪੱਧਰ 'ਤੇ ਫ਼ੈਲੀ ਕੋਰੋਨਾ ਮਹਾਂਮਾਰੀ ਤੋਂ ਨਿਜ਼ਾਤ ਪਾਉਣ ਲਈ ਯੂਥ ਕਾਂਗਰਸ ਵਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਕੰਵਰਪ੍ਰਤਾਪ ਸਿੰਘ ਬਾਜਵਾ ਵਲੋਂ ਆਪਣੇ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ (ਅ) ਵਲੋਂ ਡੀ.ਸੀ. ਰਾਹੀ ਾ ਰਾਜਪਾਲ ਨੰੂ ਭੇਜਿਆ ਮੰਗ-ਪੱਤਰ

ਗੁਰਦਾਸਪੁਰ, 18 ਜੂਨ (ਗੁਰਪ੍ਰਤਾਪ ਸਿੰਘ)-ਅੱਜ ਸ਼ੋ੍ਰਮਣੀ ਅਕਾਲੀ ਦਲ (ਅ) ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਲੋਪ ਹੋਏ 328 ਪਾਵਨ ਸਰੂਪਾਂ ਦੇ ਦੋਸ਼ੀਆਂ, ਬੇਅਦਬੀ ਮਾਮਲੇ ਦੇ ਦੋਸ਼ੀਆਂ ਅਤੇ ਐਸ.ਜੀ.ਪੀ.ਸੀ ਦੀ ਪਿਛਲੇ 10 ਸਾਲ ਤੋਂ ਚੋਣਾਂ ਨਾ ਕਰਵਾਉਣ ਵਾਲੇ ਲੋਕਾਂ ...

ਪੂਰੀ ਖ਼ਬਰ »

ਕਿਸਾਨ ਕਾਲੇ ਕਾਨੰੂਨਾਂ ਖਿਲਾਫ਼ 26 ਨੰੂ ਗਵਰਨਰ ਰਾਹੀਂ ਰਾਸ਼ਟਰਪਤੀ ਨੰੂ ਭੇਜਣਗੇ ਮੰਗ-ਪੱਤਰ, 177ਵੇਂ ਜਥੇ ਨੇ ਰੱਖੀ ਭੁੱਖ ਹੜਤਾਲ

ਗੁਰਦਾਸਪੁਰ, 18 ਜੂਨ (ਸੁਖਵੀਰ ਸਿੰਘ ਸੈਣੀ)-ਸਥਾਨਕ ਰੇਲਵੇ ਸਟੇਸ਼ਨ 'ਤੇ ਚੱਲ ਰਹੇ ਕਿਸਾਨ ਮੋਰਚੇ ਦੇ 259ਵੇਂ ਦਿਨ ਲੜੀਵਾਰ 177ਵੀਂ ਭੁੱਖ ਹੜਤਾਲ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਹਰਜੋਤ ਸਿੰਘ, ਰਣਯੋਧ ਸਿੰਘ, ਤਰਲੋਚਨ ਸਿੰਘ, ਬਲਦੇਵ ਸਿੰਘ ਤੇ ਲੱਖਾ ਸਿੰਘ ...

ਪੂਰੀ ਖ਼ਬਰ »

ਬਿੱਟੂ ਦੇ ਵਿਵਾਦਤ ਬਿਆਨ ਨਾਲ ਕਾਂਗਰਸ ਦੀ ਸੂਬਾ ਵਾਸੀਆਂ ਪ੍ਰਤੀ ਘਟੀਆ ਸੋਚ ਉਜਾਗਰ ਹੋਈ-ਇੰਦਰਜੀਤ ਰੰਧਾਵਾ

ਕਲਾਨੌਰ, 18 ਜੂਨ (ਪੁਰੇਵਾਲ)-ਸ਼ੋ੍ਰਮਣੀ ਅਕਾਲੀ ਦਲ ਦੀ ਰਾਜਸੀ ਮਾਮਲਿਆਂ ਸਬੰਧੀ (ਪੀ.ਏ.ਸੀ.) ਕਮੇਟੀ ਮੈਂਬਰ ਇੰਦਰਜੀਤ ਸਿੰਘ ਰੰਧਾਵਾ ਵਲੋਂ ਕਲਾਨੌਰ ਵਿਖੇ ਸ਼ੋ੍ਰਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਨਾਲ ਮੀਟਿੰਗ ਉਪਰੰਤ ਗੱਲਬਾਤ ਦੌਰਾਨ ਕਿਹਾ ਕਿ ...

ਪੂਰੀ ਖ਼ਬਰ »

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਬੰਧੀ ਮੀਟਿੰਗ

ਬਟਾਲਾ, 18 ਜੂਨ (ਕਾਹਲੋਂ)-ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਂਸਲ (ਰਜਿ.) ਪੰਜਾਬ ਦੀ ਜ਼ਰੂਰੀ ਮੀਟਿੰਗ ਕੌਂਸਲ ਪ੍ਰਧਾਨ ਪ੍ਰੋ. ਬਲਬੀਰ ਸਿੰਘ ਕੋਲਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸੰਤ ਬਾਬਾ ਮੋਹਨ ਸਿੰਘ ਭਾਗੋਵਾਲ ਵਿਖੇ ਹੋਈ, ਜਿਸ ਵਿਚ ਕੌਂਸਲ ਦੇ ਸਰਪ੍ਰਸਤ ਤੇ ...

ਪੂਰੀ ਖ਼ਬਰ »

ਮੁੱਢਲਾ ਸਿਹਤ ਕੇਂਦਰ ਸ੍ਰੀ ਹਰਗੋਬਿੰਦਪੁਰ ਨੰੂ ਸੀ.ਐੱਚ.ਸੀ. ਅੱਪਗ੍ਰੇਡ ਕਰਨ ਸਬੰਧੀ ਭੇਜੀ ਪ੍ਰਪੋਜ਼ਲ-ਸਿਵਲ ਸਰਜਨ

ਗੁਰਦਾਸਪੁਰ, 18 ਜੂਨ (ਸੁਖਵੀਰ ਸਿੰਘ ਸੈਣੀ)-ਜ਼ਿਲ੍ਹਾ ਵਾਸੀਆਂ ਨੰੂ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਸਿਵਲ ਸਰਜਨ ਵਲੋਂ ਲਗਾਤਾਰ ਪਹਿਲ ਕਦਮੀ ਕੀਤੀ ਜਾ ਰਹੀ ਹੈ | ਜਿਸ ਤਹਿਤ ਜ਼ਿਲ੍ਹੇ ਦੇ ਸ੍ਰੀ ਹਰਗੋਬਿੰਦਪੁਰ ਹਲਕੇ ਅਧੀਨ ਪੈਂਦੇ ਮੁੱਢਲੇ ਸਿਹਤ ਕੇਂਦਰ ਨੰੂ ...

ਪੂਰੀ ਖ਼ਬਰ »

ਦੋ ਕਿਸਾਨਾਂ ਦੇ ਟਿਊਬਵੈਲਾਂ ਦੀਆਂ ਮੋਟਰਾਂ ਚੋਰੀ

ਬਹਿਰਾਮਪੁਰ, 18 ਜੂਨ (ਬਲਬੀਰ ਸਿੰਘ ਕੋਲਾ)-ਥਾਣਾ ਬਹਿਰਾਮਪੁਰ ਅਧੀਨ ਆਉਂਦੇ ਮਰਾੜਾ ਤੋਂ ਦੋ ਕਿਸਾਨਾਂ ਦੇ ਟਿਊਬਵੈਲਾਂ ਤੋਂ ਮੋਟਰਾਂ ਚੋਰੀ ਹੋਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਸੁੱਚਾ ਸਿੰਘ ਪੁੱਤਰ ਪ੍ਰਸ਼ੋਤਮ ਲਾਲ ਅਤੇ ਧਰਮਪਾਲ ਪੁੱਤਰ ਲਛਮਣ ਦਾਸ ਨੇ ਦੱਸਿਆ ਕਿ ...

ਪੂਰੀ ਖ਼ਬਰ »

ਮਿ੍ਤਕ ਖੇਤ ਮਜ਼ਦੂਰ ਦੀ ਵਿਧਵਾ ਨੂੰ 2 ਲੱਖ ਰੁਪਏ ਦਾ ਦਿੱਤਾ ਚੈੱਕ

ਬਟਾਲਾ, 18 ਜੂਨ (ਕਾਹਲੋਂ)-ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਦੇ ਯਤਨਾਂ ਸਦਕਾ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦੇ ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਵਲੋਂ ਇਕ ਮਿ੍ਤਕ ਖੇਤ ਮਜ਼ਦੂਰ ਦੀ ਵਿਧਵਾ ਨੂੰ 2 ਲੱਖ ਰੁਪਏ ਦਾ ਚੈੱਕ ਦਿੱਤਾ ...

ਪੂਰੀ ਖ਼ਬਰ »

ਤਹਿਸੀਲਦਾਰ ਦੀ ਟੀਮ ਨੇ ਲਿਆ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ

ਪੁਰਾਣਾ ਸ਼ਾਲਾ, 18 ਜੂਨ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ ਨੇ ਮੀਂਹ ਦੇ ਮੌਸਮ ਤੋਂ ਪਹਿਲਾਂ ਜਿਹੜੇ ਹੜ੍ਹ ਰੋਕੂ ਪ੍ਰਬੰਧ ਕੀਤੇ ਹਨ, ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀਆਂ ਹਦਾਇਤਾਂ 'ਤੇ ਤਹਿਸੀਲਦਾਰ ਅਰਵਿੰਦ ਸਲਵਾਨ ਦੇ ਹੁਕਮਾਂ 'ਤੇ ਦਰਿਆ ਬਿਆਸ ਧੁੱਸੀ ...

ਪੂਰੀ ਖ਼ਬਰ »

ਵਿਕਾਸ ਕਾਰਜਾਂ ਨੂੰ ਧਿਆਨ 'ਚ ਰੱਖ ਕਈ ਪਰਿਵਾਰਾਂ ਨੇ ਕਾਂਗਰਸ ਦਾ ਫੜਿਆ ਪੱਲਾ

ਗੁਰਦਾਸਪੁਰ, 18 ਜੂਨ (ਗੁਰਪ੍ਰਤਾਪ ਸਿੰਘ)-ਜਿਵੇਂ-ਜਿਵੇਂ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ, ਤਿਵੇਂ ਤਿਵੇਂ ਹੀ ਜ਼ਿਲ੍ਹੇ ਅੰਦਰ ਸਿਆਸੀ ਅਖਾੜਾ ਵੀ ਭਖਣਾ ਸ਼ੁਰੂ ਹੋ ਗਿਆ ਹੈ | ਜਿਸ ਦੇ ਚੱਲਦਿਆਂ ਅੱਜ ਭੱਠਾ ਕਾਲੋਨੀ ਬਥਵਾਲਾ ਦੇ ਕਈ ਪਰਿਵਾਰਾਂ ...

ਪੂਰੀ ਖ਼ਬਰ »

ਕਲਾਨੌਰ 'ਚ ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਫਤਹਿ ਸਿੰਘ ਦੇ ਨਿਰਮਾਣ ਕਾਰਜ ਆਰੰਭ

ਕਲਾਨੌਰ, 18 ਜੂਨ (ਪੁਰੇਵਾਲ)-ਸਥਾਨਕ ਕਸਬੇ ਦੇ ਹਕੀਂਮਪੁਰ ਮਾਰਗ 'ਤੇ ਸਥਿਤ ਡੇਰਿਆਂ ਅਤੇ ਸ਼ਹਿਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਫਤਹਿ ਸਿੰਘ ਦੇ ਨਿਰਮਾਣ ਕਾਰਜਾਂ ਦੀ ਆਰੰਭਤਾ ਕੀਤੀ ਗਈ | ਇਸ ਮੌਕੇ ਭਾਈ ਕੁਲਵੰਤ ਸਿੰਘ ਵਲੋਂ ਅਰਦਾਸ ...

ਪੂਰੀ ਖ਼ਬਰ »

ਮੁਲਾਜ਼ਮਾਂ 'ਤੇ ਲਗਾਇਆ ਜਜ਼ੀਆ ਟੈਕਸ ਵਾਪਸ ਲਵੇ ਸਰਕਾਰ-ਪੱਪੂ

ਗੁਰਦਾਸਪੁਰ, 18 ਜੂਨ (ਆਰਿਫ਼)-ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਦੇ ਸਾਬਕਾ ਵਿੱਤ ਸਕੱਤਰ ਪੰਜਾਬ ਸੁਰਿੰਦਰ ਪੱਪੂ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਨੇ ਅੰਦਰਖਾਤੇ ਗੁਪਤ ਰੂਪ ਵਿਚ ਇਕ ਵਿਸ਼ੇਸ਼ ਫ਼ਰਮਾਨ ਜਾਰੀ ਕਰਕੇ ਮੁਲਾਜ਼ਮਾਂ 'ਤੇ ਇਕ ...

ਪੂਰੀ ਖ਼ਬਰ »

ਅਕਾਲੀ ਦਲ-ਬਸਪਾ ਗੱਠਜੋੜ 1996 ਦੇ ਇਤਿਹਾਸ ਨੰੂ ਮੁੜ ਦੁਹਰਾਏਗਾ-ਅਕਾਲੀ ਆਗੂ

ਬਹਿਰਾਮਪੁਰ, 18 ਜੂਨ (ਬਲਬੀਰ ਸਿੰਘ ਕੋਲਾ)-ਸ਼ੋ੍ਰਮਣੀ ਅਕਾਲੀ ਦਲ ਤੇ ਬਸਪਾ ਦੇ ਸਿਆਸੀ ਗੱਠਜੋੜ ਨਾਲ ਅਕਾਲੀ ਦਲ ਹੋਰ ਮਜ਼ਬੂਤ ਹੋਇਆ ਹੈ | ਅਕਾਲੀ ਦਲ ਬਸਪਾ ਦਾ ਗੱਠਜੋੜ 1996 ਦੇ ਇਤਿਹਾਸ ਨੰੂ ਮੁੜ ਦੁਹਰਾਏਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ਅਕਾਲੀ ...

ਪੂਰੀ ਖ਼ਬਰ »

ਕੈਪਟਨ ਬਾਠ ਨੂੰ ਸੈਨਿਕ ਵਿੰਗ ਦਾ ਸਰਪ੍ਰਸਤ ਬਣਾਉਣਾ ਹਲਕਾ ਸ੍ਰੀ ਹਰਗੋਬਿੰਦਪੁਰ ਲਈ ਮਾਣ ਵਾਲੀ ਗੱਲ-ਸੋਨੂੰ ਔਲਖ

ਹਰਚੋਵਾਲ, 18 ਜੂਨ (ਢਿੱਲੋ)-ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਅਕਾਲੀ ਦਲ ਪਾਰਟੀ ਦੇ ਵਫ਼ਾਦਾਰ, ਇਮਾਨਦਾਰ ਅਤੇ ਮਿਹਨਤੀ ਇਨਸਾਨ ਕੈਪਟਨ ਬਲਬੀਰ ਸਿੰਘ ਬਾਠ ਸਾ. ਮੰਤਰੀ ਪੰਜਾਬ, ਜੋ ਹਲਕੇ ਤੋਂ ਤਿੰਨ ਵਾਰ ਜਿੱਤ ਕੇ ਵਿਧਾਇਕ ਬਣੇ, ਸ਼ੋ੍ਰਮਣੀ ਅਕਾਲੀ ਦਲ ਪਾਰਟੀ ਵਲੋਂ ...

ਪੂਰੀ ਖ਼ਬਰ »

ਕਲਾਨੌਰ ਗ੍ਰਾਮ ਪੰਚਾਇਤ ਦੀ ਵਾਹੀਯੋਗ ਜ਼ਮੀਨ ਪਟੇ 'ਤੇ ਦੇਣ ਲਈ ਖੁੱਲ੍ਹੀ ਬੋਲੀ ਕੱਲ੍ਹ-ਡੀ.ਡੀ.ਪੀ.ਓ. ਸੰਧੂ

ਕਲਾਨੌਰ, 18 ਜੂਨ (ਪੁਰੇਵਾਲ)-ਸਥਾਨਕ ਗ੍ਰਾਮ ਪੰਚਾਇਤ ਦੀ 1060 ਏਕੜ ਦੇ ਕਰੀਬ ਵਾਹੀਯੋਗ ਜ਼ਮੀਨ ਕਾਸ਼ਤਕਾਰਾਂ ਨੂੰ ਖੁੱਲ੍ਹੀ ਬੋਲੀ ਰਾਹੀਂ ਇਕ ਸਾਲ ਲਈ ਪਟੇ 'ਤੇ ਦੇਣ ਲਈ ਸ਼ੁੱਕਰਵਾਰ ਨੂੰ ਪਰਜਾਪਤ ਭਵਨ 'ਚ ਖੁੱਲ੍ਹੀ ਬੋਲੀ ਕੀਤੀ ਜਾਵੇਗੀ | ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ...

ਪੂਰੀ ਖ਼ਬਰ »

ਕੈਪਟਨ ਬਾਠ ਨੂੰ ਸਾਬਕਾ ਸੈਨਿਕ ਵਿੰਗ ਦਾ ਸਰਪ੍ਰਸਤ ਨਿਯੁਕਤ ਕਰਨ 'ਤੇ ਅਕਾਲੀ ਦਲ ਹੋਵੇਗਾ ਮਜ਼ਬੂਤ-ਅਕਾਲੀ ਆਗੂ

ਹਰਚੋਵਾਲ, 18 ਜੂਨ (ਰਣਜੋਧ ਸਿੰਘ ਭਾਮ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਸਾਬਕਾ ਕੈਬਨਿਟ ਮੰਤਰੀ ਪੰਜਾਬ ਵਲੋਂ ਕੈਪਟਨ ਬਲਬੀਰ ਸਿੰਘ ਬਾਠ ਸਾਬਕਾ ਮੰਤਰੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੈਨਿਕ ਵਿੰਗ ਦਾ ...

ਪੂਰੀ ਖ਼ਬਰ »

ਅਮਰੀਕ ਸਿੰਘ ਬੋਲੇਵਾਲ ਨੇ ਬਿਕਰਮ ਸਿੰਘ ਮਜੀਠੀਆ ਦਾ ਕੀਤਾ ਧੰਨਵਾਦ

ਘੁਮਾਣ, 18 ਜੂਨ (ਬੰਮਰਾਹ)-ਬਲਾਕ ਸੰਮਤੀ ਸ੍ਰੀ ਹਰਗੋਬਿੰਦਪੁਰ ਦੇ ਸਾਬਕਾ ਚੇਅਰਮੈਨ ਅਮਰੀਕ ਸਿੰਘ ਬੋਲੇਵਾਲ ਨੇ ਬਿਕਰਮ ਸਿੰਘ ਮਜੀਠੀਆ ਦਾ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜਣ 'ਤੇ ਧੰਨਵਾਦ ਕੀਤਾ | ਇਸ ਮÏਕੇ ਉਨ੍ਹਾਂ ਕਿਹਾ ਕਿ ਪਾਰਟੀ ਦੇ ਸਰਪ੍ਰਸਤ ਸਾਬਕਾ ਮੁੱਖ ਮੰਤਰੀ ...

ਪੂਰੀ ਖ਼ਬਰ »

ਜ਼ਿਲ੍ਹੇ ਅੰਦਰ ਅੱਜ ਕੋਰੋਨਾ ਨਾਲ ਹੋਈਆਂ ਦੋ ਮੌਤਾਂ-18 ਨਵੇਂ ਮਾਮਲੇ ਆਏ ਸਾਹਮਣੇ

ਗੁਰਦਾਸਪੁਰ, 18 ਜੂਨ (ਸੁਖਵੀਰ ਸਿੰਘ ਸੈਣੀ)-ਅੱਜ ਜ਼ਿਲ੍ਹੇ ਅੰਦਰ 18 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਅਤੇ ਦੋ ਮਰੀਜ਼ਾਂ ਦੀ ਮੌਤ ਹੋਣ ਨਾਲ ਮੌਤਾਂ ਦਾ ਕੁੱਲ ਅੰਕੜਾ 779 ਹੋ ਗਿਆ ਹੈ | ਇਸ ਸਬੰਧੀ ਸਿਵਲ ਸਰਜਨ ਡਾ: ਹਰਭਜਨ ਰਾਮ ਮਾਂਡੀ ਨੇ ਦੱਸਿਆ ਕਿ ਹੁਣ ...

ਪੂਰੀ ਖ਼ਬਰ »

ਦਿਨ-ਦਿਹਾੜੇ 2 ਘਰਾਂ 'ਚ ਚੋਰੀ

ਬਟਾਲਾ, 18 ਜੂਨ (ਹਰਦੇਵ ਸਿੰਘ ਸੰਧੂ)-ਬਟਾਲਾ ਦੇ ਮੁਰਗੀ ਮੁਹੱਲੇ 'ਚ ਚੋਰਾਂ ਵਲੋਂ ਦਿਨ-ਦਿਹਾੜੇ 2 ਘਰਾਂ ਵਿਚ ਚੋਰੀ ਕੀਤੇ ਜਾਣ ਦੀ ਖ਼ਬਰ ਹੈ | ਇਸ ਸਬੰਧੀ ਰੁਪਿੰਦਰ ਕੌਰ ਪਤਨੀ ਹਰਦੀਪ ਸਿੰਘ ਨੇ ਦੱਸਿਆ ਕਿ ਅਸੀਂ ਕਿਤੇ ਗਏ ਹੋਏ ਸੀ ਕਿ ਪਿਛੋਂ ਚੋਰਾਂ ਨੇ ਘਰ ਦੀਆਂ ...

ਪੂਰੀ ਖ਼ਬਰ »

ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤ 'ਚ ਦਾਖ਼ਲ ਹੋਇਆ ਡਰੋਨ, ਵਾਪਸ ਗਿਆ

ਡੇਰਾ ਬਾਬਾ ਨਾਨਕ, 18 ਜੂਨ (ਅਵਤਾਰ ਸਿੰਘ ਰੰਧਾਵਾ)-ਅੱਜ ਫਿਰ ਭਾਰਤ-ਪਾਕਿਸਤਾਨ ਸਰਹੱਦ ਡੇਰਾ ਬਾਬਾ ਨਾਨਕ ਨਜ਼ਦੀਕ ਬੀ.ਐੱਸ.ਐੱਫ. ਦੀ ਆਬਾਦ ਪੋਸਟ ਕੋਲੋਂ ਪਾਕਿਸਤਾਨ ਵਲੋਂ ਇਕ ਡਰੋਨ ਭਾਰਤ ਦੇ ਖੇਤਰ 'ਚ ਦਾਖ਼ਲ ਹੋਣ ਦੀ ਖ਼ਬਰ ਹੈ | ਇਸ ਸਬੰਧੀ ਪੁਲਿਸ ਥਾਣਾ ਡੇਰਾ ਬਾਬਾ ...

ਪੂਰੀ ਖ਼ਬਰ »

ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤ 'ਚ ਦਾਖ਼ਲ ਹੋਇਆ ਡਰੋਨ, ਵਾਪਸ ਗਿਆ

ਡੇਰਾ ਬਾਬਾ ਨਾਨਕ, 18 ਜੂਨ (ਅਵਤਾਰ ਸਿੰਘ ਰੰਧਾਵਾ)-ਅੱਜ ਫਿਰ ਭਾਰਤ-ਪਾਕਿਸਤਾਨ ਸਰਹੱਦ ਡੇਰਾ ਬਾਬਾ ਨਾਨਕ ਨਜ਼ਦੀਕ ਬੀ.ਐੱਸ.ਐੱਫ. ਦੀ ਆਬਾਦ ਪੋਸਟ ਕੋਲੋਂ ਪਾਕਿਸਤਾਨ ਵਲੋਂ ਇਕ ਡਰੋਨ ਭਾਰਤ ਦੇ ਖੇਤਰ 'ਚ ਦਾਖ਼ਲ ਹੋਣ ਦੀ ਖ਼ਬਰ ਹੈ | ਇਸ ਸਬੰਧੀ ਪੁਲਿਸ ਥਾਣਾ ਡੇਰਾ ਬਾਬਾ ...

ਪੂਰੀ ਖ਼ਬਰ »

ਪਾਵਰਕਾਮ ਅੰਦਰ ਸਹਾਇਕ ਲਾਈਨਮੈਨਾਂ ਤੋਂ ਲਾਈਨਮੈਨ ਦਾ ਕੰਮ ਲੈਣ ਨਾਲ ਮੁਲਾਜ਼ਮ ਹੋ ਰਹੇ ਹਾਦਸੇ ਦਾ ਸ਼ਿਕਾਰ

ਪੁਰਾਣਾ ਸ਼ਾਲਾ, 18 ਜੂਨ (ਅਸ਼ੋਕ ਸ਼ਰਮਾ)-ਪਾਵਰਕਾਮ ਅੰਦਰ ਪੈਂਦੀਆਂ ਅਨੇਕਾਂ ਸਬ-ਡਵੀਜ਼ਨਾਂ ਵਿਚ ਮਹਿਕਮੇ ਵਲੋਂ ਨਵੇਂ ਸਹਾਇਕ ਲਾਈਨਮੈਨਾਂ ਦੀ ਭਰਤੀ ਕੀਤੀ ਗਈ ਹੈ | ਪਰ ਵਿਭਾਗ ਦੇ ਅਧਿਕਾਰੀਆਂ ਵਲੋਂ ਧੱਕੇਸ਼ਾਹੀ ਨਾਲ ਸਹਾਇਕ ਲਾਈਨਮੈਨਾਂ ਤੋਂ ਲਾਈਨਮੈਨਾਂ ਦਾ ਕੰਮ ...

ਪੂਰੀ ਖ਼ਬਰ »

ਆਈਲੈਟਸ-ਪੀ.ਟੀ.ਈ. ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣੀ ਸੈਵਨਸੀਜ਼ ਇੰਮੀਗੇ੍ਰਸ਼ਨ

ਗੁਰਦਾਸਪੁਰ, 18 ਜੂਨ (ਆਰਿਫ਼)-ਸੈਵਨਸੀਜ਼ ਇਮੀਗੇ੍ਰਸ਼ਨ ਦੀ ਬਟਾਲਾ ਬਰਾਂਚ ਦੇ ਇਕ ਹੋਰ ਵਿਦਿਆਰਥੀ ਮਲਕੀਤ ਸਿੰਘ ਨੇ ਪੀ.ਟੀ.ਈ ਵਿਚੋਂ ਸ਼ਾਨਦਾਰ ਸਕੋਰ ਹਾਸਲ ਕੀਤੇ ਹਨ | ਇਸ ਮੌਕੇ ਵਿਦਿਆਰਥੀ ਮਲਕੀਤ ਸਿੰਘ ਨੇ ਦੱਸਿਆ ਕਿ ਸੈਵਨਸੀਜ਼ ਇਮੀਗੇ੍ਰਸ਼ਨ ਦੇ ਮਾਹਿਰ ...

ਪੂਰੀ ਖ਼ਬਰ »

ਦੋ ਧਿਰਾਂ ਦੇ ਝਗੜੇ 'ਚ ਕਿਸਾਨ ਜਥੇਬੰਦੀ ਵਲੋਂ ਇਕ ਧਿਰ 'ਤੇ ਦਬਾਅ ਪਾ ਕੇ ਰਾਜ਼ੀਨਾਮਾ ਕਰਨ ਦੇ ਲਗਾਏ ਦੋਸ਼

ਗੁਰਦਾਸਪੁਰ, 18 ਜੂਨ (ਗੁਰਪ੍ਰਤਾਪ ਸਿੰਘ)-ਦੋ ਧਿਰਾਂ ਵਿਚ ਹੋਈ ਲੜਾਈ ਵਿਚ ਇਕ ਧਿਰ 'ਤੇ ਕਿਸਾਨ ਜਥੇਬੰਦੀ ਵਲੋਂ ਦਬਾਅ ਪਾ ਕੇ ਰਾਜ਼ੀਨਾਮਾ ਕਰਨ ਸਬੰਧੀ ਦੋਸ਼ ਲਗਾਉਂਦਿਆਂ 'ਅਜੀਤ' ਦਫ਼ਤਰ ਗੁਰਦਾਸਪੁਰ ਵਿਖੇ ਬਾਬਾ ਭੁਪਿੰਦਰ ਸਿੰਘ ਨੈਨੇਕੋਟ ਨੇ ਕਿਹਾ ਕਿ 1 ਜੂਨ ਨੰੂ ਉਸ ...

ਪੂਰੀ ਖ਼ਬਰ »

3940 ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਪੁਰਾਣਾ ਸ਼ਾਲਾ, 18 ਜੂਨ (ਅਸ਼ੋਕ ਸ਼ਰਮਾ)-ਥਾਣਾ ਪੁਰਾਣਾ ਸ਼ਾਲਾ ਦੀ ਪੁਲਿਸ ਵਲੋਂ ਦੇਰ ਰਾਤ ਲਗਾਏ ਇਕ ਨਾਕੇ ਦੌਰਾਨ ਇਕ ਵਿਅਕਤੀ ਨੰੂ 3940 ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਪੁਰਾਣਾ ਸ਼ਾਲਾ ਮੁਖੀ ਹਰਪ੍ਰੀਤ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਸਿਹਤ ਕੇਂਦਰ ਦੀ ਸਿਵਲ ਸਰਜਨ ਵਲੋਂ ਅਚਨਚੇਤ ਚੈਕਿੰਗ

ਗੁਰਦਾਸਪੁਰ, 18 ਜੂਨ (ਸੁਖਵੀਰ ਸਿੰਘ ਸੈਣੀ)-ਸਿਹਤ ਸਹੂਲਤਾਂ ਨੰੂ ਜ਼ਿਲ੍ਹੇ ਵਾਸੀਆਂ ਤੱਕ ਪਹੁੰਚਾਉਣ ਲਈ ਅੱਜ ਸਿਵਲ ਸਰਜਨ ਗੁਰਦਾਸਪੁਰ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਸਿਹਤ ਕੇਂਦਰਾਂ ਦਾ ਦੌਰਾ ਕੀਤਾ ਗਿਆ | ਇਸ ਸਬੰਧੀ ਗੱਲਬਾਤ ਕਰਦਿਆਂ ਸਿਵਲ ਸਰਜਨ ਡਾ: ਹਰਭਜਨ ...

ਪੂਰੀ ਖ਼ਬਰ »

ਕੱਲ੍ਹ ਨੰੂ ਕਿਸਾਨਾਂ ਦਾ ਵੱਡਾ ਕਾਫ਼ਲਾ ਸਿੰਘੂ ਬਾਰਡਰ ਲਈ ਹੋਵੇਗਾ ਰਵਾਨਾ

ਗੁਰਦਾਸਪੁਰ, 18 ਜੂਨ (ਸੁਖਵੀਰ ਸਿੰਘ ਸੈਣੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਆਗੂ ਸਵਿੰਦਰ ਸਿੰਘ ਚੁਤਾਲਾ ਦੀ ਅਗਵਾਈ ਵਿਚ ਵੱਖ-ਵੱਖ ਜ਼ੋਨਾਂ ਤੋਂ ਵੱਡਾ ਕਿਸਾਨਾਂ ਦਾ ਇਕੱਠ 20 ਜੂਨ ਨੰੂ ਸਿੰਘੂ ਬਾਰਡਰ ਦਿੱਲੀ ਨੰੂ ਰਵਾਨਾ ਹੋਵੇਗਾ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਸਫ਼ਾਈ ਕਰਮਚਾਰੀ ਯੂਨੀਅਨ ਕਾਦੀਆਂ ਵਲੋਂ ਪੰਜਾਬ ਸਰਕਾਰ ਦੇ ਪਾਪਾਂ ਦਾ ਘੜਾ ਭੰਨ ਕੇ ਕੀਤਾ ਸਿਆਪਾ

ਕਾਦੀਆਂ, 18 ਜੂਨ (ਯਾਦਵਿੰਦਰ ਸਿੰਘ/ਕੁਲਵਿੰਦਰ ਸਿੰਘ)-ਸਫ਼ਾਈ ਸੇਵਕ ਕਰਮਚਾਰੀ ਯੂਨੀਅਨ ਕਾਦੀਆਂ ਵਲੋਂ 37ਵੇਂ ਦਿਨ ਹੜਤਾਲ ਕਰਕੇ ਪੰਜਾਬ ਸਰਕਾਰ ਦੇ ਪਾਪਾਂ ਦਾ ਘੜਾ ਭੰਨ ਕੇ ਰੋਸ ਪ੍ਰਦਰਸ਼ਨ ਕੀਤਾ | ਇਸ ਸਬੰਧੀ ਰੋਸ ਪ੍ਰਦਰਸ਼ਨ ਕਰਦੇ ਹੋਏ ਸਫ਼ਾਈ ਸੇਵਕ ਯੂਨੀਅਨ ...

ਪੂਰੀ ਖ਼ਬਰ »

'ਆਪ' ਵਲੋਂ ਕੀਤੀ ਜਾ ਰਹੀ ਹੜਤਾਲ ਅੱਜ ਚੌਥੇ ਦਿਨ 'ਚ ਦਾਖ਼ਲ

ਗੁਰਦਾਸਪੁਰ, 18 ਜੂਨ (ਭਾਗਦੀਪ ਸਿੰਘ ਗੋਰਾਇਆ)-'ਆਪ' ਵਲੋਂ ਦੋ ਕਾਂਗਰਸੀ ਕੈਬਨਿਟ ਮੰਤਰੀਆਂ ਖ਼ਿਲਾਫ਼ ਕਾਰਵਾਈ ਨਾ ਕਰਨ 'ਤੇ ਰੱਖੀ 7 ਦਿਨਾਂ ਹੜਤਾਲ ਅੱਜ ਚੌਥੇ ਦਿਨ ਵਿਚ ਸ਼ਾਮਿਲ ਹੋ ਗਈ | ਅੱਜ ਦੀ ਭੁੱਖ ਹੜਤਾਲ ਹਲਕਾ ਦੀਨਾਨਗਰ ਤੋਂ ਸੂਬੇਦਾਰ ਕੁਲਵੰਤ ਸਿੰਘ, ਹਕੀਕਤ ਰਾਏ, ...

ਪੂਰੀ ਖ਼ਬਰ »

ਕਈ ਪਰਿਵਾਰਾਂ ਨੇ ਫੜਿਆ 'ਆਪ' ਦਾ ਪੱਲਾ, ਸ਼ੈਰੀ ਕਲਸੀ ਨੇ ਕੀਤਾ ਸਵਾਗਤ

ਬਟਾਲਾ, 18 ਜੂਨ (ਕਾਹਲੋਂ)-ਪੰਜਾਬ ਵਿਚ ਕਾਂਗਰਸ ਅਤੇ ਅਕਾਲੀਆਂ ਦੀਆਂ ਮਾੜੀਆਂ ਨੀਤੀਆਂ ਤੋਂ ਤੰਗ ਆ ਕੇ ਦਿੱਲੀ ਵਿਚ ਆਮ ਆਦਮੀ ਪਾਰਟੀ ਵਲੋਂ ਇਮਾਨਦਾਰੀ ਨਾਲ ਕੀਤੇ ਕੰਮਾਂ ਨੂੰ ਵੇਖ ਕੇ ਵਿਧਾਨ ਸਭਾ ਹਲਕਾ ਬਟਾਲਾ ਦੇ ਕਈ ਪਰਿਵਾਰਾਂ ਨੇ ਪਾਰਟੀਆਂ ਦਾ ਸਾਥ ਛੱਡ ਕੇ ਆਪ ਦਾ ...

ਪੂਰੀ ਖ਼ਬਰ »

ਵਾਰਡ ਨੰ: 21 ਮੇਅਰ ਤੇਜਾ ਤੇ ਕੌ ਾਸਲਰ ਹਰਿੰਦਰ ਕੌਰ ਨੇ ਇੰਟਰਲਾਕ ਟਾਇਲਾਂ ਲਗਾਉਣ ਦੀ ਸ਼ੁਰੂਆਤ ਕਰਵਾਈ

ਬਟਾਲਾ, 18 ਜੂਨ (ਬੁੱਟਰ)-ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਵਲੋਂ ਬਟਾਲਾ ਦਾ ਬਹੁਪੱਖੀ ਵਿਕਾਸ ਕਾਰਵਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਬਟਾਲਾ ਦੇ ਵਾਰਡ ਨੰ: 21 'ਚ ਇੰਟਰਲਾਕ ਟਾਇਲਾਂ ਲਗਾਉਣ ਦੀ ਸ਼ੁਰੂਆਤ ਨਗਰ ਨਿਗਮ ਦੇ ਮੇਅਰ ਸੁਖਦੀਪ ਸਿੰਘ ਤੇਜਾ, ਕੌਂਸਲਰ ...

ਪੂਰੀ ਖ਼ਬਰ »

ਪੰਜਾਬ ਸਰਕਾਰ ਨੇ ਪਿੰਡਾਂ ਦਾ ਬਹੁਪੱਖੀ ਵਿਕਾਸ ਕਰਕੇ ਵੱਡੀ ਪੱਧਰ 'ਤੇ ਸਹੂਲਤਾਂ ਪ੍ਰਦਾਨ ਕੀਤੀਆਂ-ਬਾਜਵਾ

ਵਡਾਲਾ ਗ੍ਰੰਥੀਆਂ, 18 ਜੂਨ (ਗੁਰਪ੍ਰਤਾਪ ਸਿੰਘ ਕਾਹਲੋਂ)-ਪੰਜਾਬ ਸਰਕਾਰ ਵਲੋਂ ਪਿੰਡਾਂ ਦਾ ਬਹੁਪੱਖੀ ਵਿਕਾਸ ਕਰਕੇ ਲੋਕਾਂ ਨੂੰ ਵੱਡੀ ਪੱਧਰ 'ਤੇ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਜਿਸ ਕਰਕੇ ਹੁਣ ਪਿੰਡਾਂ ਨੂੰ ਨਵੀਂ ਦਿੱਖ ਮਿਲ ਚੁੱਕੀ ਹੈ | ਇਨ੍ਹਾਂ ...

ਪੂਰੀ ਖ਼ਬਰ »

ਜੰਗਲਾਤ ਵਿਭਾਗ ਕਿਸਾਨਾਂ ਦੀ ਜ਼ਮੀਨ ਤੋਂ 10 ਫੁੱਟ ਦੂਰ ਰੁੱਖ ਲਗਾਏ-ਕਿਸਾਨ ਆਗੂ

ਨੌੋਸ਼ਹਿਰਾ ਮੱਝਾ ਸਿੰਘ, 18 ਜੂਨ (ਤਰਸੇਮ ਸਿੰਘ ਤਰਾਨਾ)-ਜੰਗਲਾਤ ਵਿਭਾਗ ਵਲੋਂ ਨਹਿਰੀ ਰਜਬਾਹੇ ਦੇ ਦੋ ਪਾਸੀਂ ਕਿਸਾਨਾਂ ਦੀ ਜ਼ਮੀਨ ਦੇ ਐਨ ਕਿਨਾਰੇ ਉੱਤੇ ਵੱਡ ਅਕਾਰੀ ਛਾਂਦਾਰ ਰੁੱਖ ਲਗਾਏ ਜਾਣ ਨਾਲ ਫ਼ਸਲਾਂ 'ਤੇ ਪੈਣ ਵਾਲੇ ਮਾੜੇ ਪ੍ਰਭਾਵ ਦੇ ਖ਼ਿਲਾਫ਼ ਕਿਸਾਨਾਂ ਦਾ ...

ਪੂਰੀ ਖ਼ਬਰ »

ਸਾਡਾ ਮੁੱਖ ਮੰਤਵ ਪਿਡਾਂ ਦੇ ਸਰਬਪੱਖੀ ਵਿਕਾਸ ਕੰਮ ਬਿਨਾਂ ਪੱਖਪਾਤ ਕਰਵਾਉਣਾ ਹੈ-ਢਿੱਲੋਂ ਅਰਲੀਭੰਨ ਤੇ ਸਾਥੀ ਸਰਪੰਚ

ਵਡਾਲਾ ਬਾਂਗਰ, 18 ਜੂਨ (ਭੁੰਬਲੀ)-ਕਾਂਗਰਸ ਪਾਰਟੀ ਦੇ ਸਰਕਲ ਵਡਾਲਾ ਬਾਂਗਰ ਦੇ ਪ੍ਰਧਾਨ ਜਸਪ੍ਰੀਤ ਸਿੰਘ ਢਿੱਲੋਂ ਅਰਲੀਭੰਨ ਨੇ ਅੱਜ ਸਾਥੀ ਸਰਪੰਚਾਂ ਦੀ ਇਕ ਜ਼ਰੂਰੀ ਮੀਟਿੰਗ ਨੂੰ ਸੰਬੋਧਨ ਕਰਨ ਸਮੇਂ ਆਖਿਆ ਕਿ ਸਹਿਕਾਰਤਾ ਤੇ ਜ਼ੇਲ੍ਹ ਮੰਤਰੀ ਸੁਖਜਿੰਦਰ ਸਿੰਘ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਬਸਪਾ ਗੱਠਜੋੜ ਦੀ 2022 'ਚ ਸਰਕਾਰ ਬਣੇਗੀ-ਬੱਬੇਹਾਲੀ

ਅੱਚਲ ਸਾਹਿਬ, 18 ਜੂਨ (ਸੰਦੀਪ ਸਿੰਘ ਸਹੋਤਾ)-ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਵਲੋਂ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਅਧੀਨ ਪੈਂਦੇ ਪਿੰਡ ਬੱਦੋਵਾਲ ਦੇ ਸਰਪੰਚ ਹਰਜੀਤ ਸਿੰਘ ਪਰਮਾਰ ਦੇ ਗ੍ਰਹਿ ਵਿਖੇ ਵਰਕਰਾਂ ਨਾਲ ...

ਪੂਰੀ ਖ਼ਬਰ »

ਪੰਜਾਬ ਦੀ ਕੈਪਟਨ ਸਰਕਾਰ ਨੇ ਗ਼ਰੀਬ ਲੋਕਾਂ ਦੀ ਭਲਾਈ ਲਈ ਕੁਝ ਨਹੀਂ ਕੀਤਾ-ਇੰਦਰਜੀਤ ਸਿੰਘ ਰੰਧਾਵਾ

ਕੋਟਲੀ ਸੂਰਤ ਮੱਲ੍ਹੀ, 18 ਜੂਨ (ਕੁਲਦੀਪ ਸਿੰਘ ਨਾਗਰਾ)-ਪੰਜਾਬ ਦੀ ਕੈਪਟਨ ਸਰਕਾਰ ਨੇ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਅਮਲੀਜਾਮਾ ਪਹਿਨਾਉਣ ਦੀ ਬਜਾਏ ਠੰਡੇ ਬਸਤੇ 'ਚ ਪਾਈ ਰੱਖਿਆ ਤੇ ਪੰਜਾਬ ਦੀ ਬਿਹਤਰੀ ਤੇ ਗ਼ਰੀਬ ਲੋਕਾਂ ਦੀ ਭਲਾਈ ਲਈ ਕੁਝ ਨਹੀਂ ...

ਪੂਰੀ ਖ਼ਬਰ »

ਹੈਰੀਟੇਜ ਕੌ ਾਸਲ ਕੈਨੇਡਾ ਵਲੋਂ ਡਾਕਟਰ ਸਰਵਣ ਸਿੰਘ ਪ੍ਰਮੁੱਖ ਸਲਾਹਕਾਰ ਨਿਯੁਕਤ

ਬਟਾਲਾ, 18 ਜੂਨ (ਹਰਦੇਵ ਸਿੰਘ ਸੰਧੂ)-ਕੌਂਸਲ ਆਫ਼ ਹੈਰੀਟੇਜ ਐਂਡ ਇੰਟਰਨੈਸ਼ਨਲ ਪੀਸ ਵਲੋਂ ਗੁਰੂ ਤੇਗ ਬਹਾਦਰ ਇੰਟਰਫੇਥ ਅਕੈਡਮੀ ਕੋਟਲਾ ਸ਼ਰਫ਼ ਬਟਾਲਾ ਦੇ ਡਾਇਰੈਕਟਰ ਅਤੇ ਸਿੱਖ ਧਰਮ ਦੇ ਇੰਟਰਨੈਸ਼ਨਲ ਵਿਦਵਾਨ ਡਾ. ਸਰਵਣ ਸਿੰਘ ਨੂੰ ਆਪਣੀ ਵਰਚੂਅਲ ਵਿਸ਼ਵ ਪੰਜਾਬੀ ...

ਪੂਰੀ ਖ਼ਬਰ »

ਸ੍ਰੀ ਹਰਿਗੋਬਿੰਦਪੁਰ ਸਬ-ਤਹਿਸੀਲ ਮੂਹਰੇ ਕਿਸਾਨਾਂ ਵਲੋਂ ਧਰਨਾ-ਪ੍ਰਦਰਸ਼ਨ

ਸ੍ਰੀ ਹਰਿਗੋਬਿੰਦਪੁਰ, 18 ਜੂਨ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਸਬ-ਤਹਿਸਲ ਮੂਹਰੇ ਅੱਜ ਕਿਸਾਨ, ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਖਾਨਪੁਰ ਦੀ ਅਗਵਾਈ ਹੇਠ ਦਮਦਮਾ ਸਾਹਿਬ ਜ਼ੋਨ ਦੇ ਇੱਕਤਰ ਹੋਏ ਅਨੇਕਾਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX