ਅੰਮਿ੍ਤਸਰ, 18 ਜੂਨ (ਹਰਮਿੰਦਰ ਸਿੰਘ)- ਪੰਜਾਬ ਵਿਚ ਕਾਂਗਰਸ ਦੇ ਇਸ ਵੇਲੇ ਦੇ ਹਾਲਾਤ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਕਾਂਗਰਸ ਵੱਖ ਵੱਖ ਧੜਿਆਂ 'ਚ ਵੰਡੀ ਨਜ਼ਰ ਆ ਰਹੀ ਹੈ | ਕੈਪਟਨ ਅਮਰਿੰਦਰ ਸਿੰਘ ਬਨਾਮ ਨਵਜੋਤ ਸਿੰਘ ਸਿੱਧੂ, ਸੁਨੀਲ ਜਾਖੜ ਬਨਾਮ ਕੈਪਟਨ ਅਮਰਿੰਦਰ ਸਿੰਘ ਮਾਮਲਾ ਕਾਂਗਰਸ ਹਾਈ ਕਮਾਂਡ ਦੀ ਕਚਹਿਰੀ ਵਿਚ ਹੈ | ਜਿਸ ਵਿਚੋਂ ਕੈਪਟਨ ਅਮਰਿੰਦਰ ਸਿੰਘ ਬਨਾਮ ਨਵਜੋਤ ਸਿੰਘ ਸਿੱਧੂ ਮਾਮਲੇ ਦੀ ਸੁਣਵਾਈ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵਲੋਂ 20 ਜੂਨ ਨੂੰ ਕੀਤੀ ਜਾਵੇਗੀ, ਜਿਸ ਦੇ ਲਈ ਦੋਵੇਂ ਹੀ ਕਾਂਗਰਸੀ ਆਗੂਆਂ ਨੂੰ ਪਾਰਟੀ ਹਾਂਈਕਮਾਂਡ ਵਲੋਂ ਇਸ ਦਿਨ ਦਿੱਲੀ ਪਹੁੰਚਣ ਦਾ ਸੱਦਾ ਦਿੱਤਾ ਹੈ | ਇਸ ਦਾ ਕੀ ਸਿੱਟਾ ਨਿਕਲਦਾ ਹੈ ਇਹ ਤਾਂ ਵਕਤ ਆਉਣ 'ਤੇ ਪਤਾ ਲੱਗੇਗਾ ਪਰ ਇਸ ਵਕਤ ਜੇਕਰ ਸਿਆਸੀ ਗਲਿਆਰੇ ਵਿਚ ਝਾਤ ਮਾਰੀ ਜਾਵੇ ਤਾਂ ਪਾਰਟੀ ਦੇ ਵਰਕਰ ਦੋ ਭਾਗਾਂ ਵਿਚ ਵੰਡੇ ਨਜ਼ਰ ਆ ਰਹੇ ਹਨ | ਇਕ ਪਾਸੇ ਅੰਮਿ੍ਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਸਮੇਤ ਪਾਰਟੀ ਦੇ ਕੁਝ ਹੋਰ ਆਗੂਆਂ ਖੁੱਲ੍ਹ ਕੇ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿਚ ਨਿੱਤਰ ਆਏ ਹਨ ਅਤੇ ਉਨ੍ਹਾਂ ਵਲੋਂ ਹਾਂਈ ਕਮਾਂਡ ਤੋਂ ਵੀ ਇਕ ਕਦਮ ਅੱਗੇ ਵਧਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੂੰ 2022 ਲਈ ਪੰਜਾਬ ਕਾਂਗਰਸ ਦਾ ਕੈਪਟਨ ਐਲਾਨਦੇ ਹੋਏ ਇਸ ਸਬੰਧੀ ਸ਼ਹਿਰ ਦੇ ਹੋਰਡਿੰਗ ਬੋਰਡ ਭਰ ਦਿੱਤੇ ਹਨ ਅਤੇ ਇਸ ਹਲਕੇ 'ਤੇ ਆਪਣੀ ਪੈਠ ਬਣਾਉਣ ਲਈ ਨਵਜੋਤ ਸਿੰਘ ਸਿੱਧੂ ਦੇ ਚੋਣ ਹਲਕੇ ਵਿਚ ਆਪਣੀਆਂ ਸਰਗਮੀਆਂ ਤੇਜ਼ ਕਰ ਦਿੱਤੀਆਂ ਹਨ | ਪਰ ਇਸ ਹਲਕੇ ਨਾਲ ਸਬੰਧਤ ਕਈ ਕੌਂਸਲਰਾਂ ਵਲੋਂ ਉਨ੍ਹਾਂ ਨੂੰ ਉਹ ਸਹਿਯੋਗ ਨਹੀਂ ਦਿੱਤਾ ਜੋ ਸਿੱਧੂ ਪਰਿਵਾਰ ਨੂੰ ਉਹ ਦਿੰਦੇ ਸਨ | ਵਾਰਡ ਨੰ: 21 ਦੀ ਕੌਂਸਲਰ ਪਰਮਜੀਤ ਕੌਰ ਹੁੰਦਲ ਨੇ ਨਵਜੋਤ ਸਿੰਘ ਸਿੱਧੂ ਦੀ ਹਮਾਇਤ ਕਰਦੇ ਹੋਏ ਉਸ ਨੂੰ ਪੰਜਾਬ ਦਾ ਕੈਪਟਨ ਐਲਾਨਦੇ ਹੋਏ 2022 'ਚ ਸਿੱਧੂ ਦੀ ਅਗਵਾਈ ਹੇਠ ਸਰਕਾਰ ਬਣਾਉਣ ਦਾ ਨਾਅਰਾ ਦਿੱਤਾ ਹੈ | ਉਕਤ ਕੌਂਸਲਰ ਦੇ ਸ਼ਹਿਰ ਵਿਚ ਇਹ ਹੋਰਡਿੰਗ ਕੁਝ ਸਥਾਨਾਂ 'ਤੇ ਲੱਗੇ ਸਨ ਪਰ ਅੱਜ ਸਵੇਰ ਹੁੰਦਿਆਂ ਹੀ ਉਸ ਦੇ ਹੋਰਡਿੰਗ ਢੱਕ ਕੇ ਸਥਾਨਕ ਨਗਰ ਨਿਗਮ ਵਿਚ 50 ਫੀਸਦੀ ਔਰਤਾਂ ਕੌਂਸਲਰਾਂ ਬਣਾਏ ਜਾਣ ਸਬੰਧੀ ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਸਰਕਾਰ ਵਲੋਂ ਹੋਰਡਿੰਗ ਲਗਾ ਦਿੱਤਾ ਗਿਆ | ਸ਼ਹਿਰ ਵਿਚ ਹੋਰਡਿੰਗਾਂ ਦੀ ਰਾਜਨੀਤੀ ਵਿਚ ਸਿੱਧੂ ਅਤੇ ਕੈਪਟਨ ਸਮਰਥਕਾਂ ਇਨ੍ਹਾਂ ਹੋਰਡਿੰਗ ਬੋਰਡਾਂ ਰਾਹੀ ਆਪਣੇ ਅਕਾਵਾਂ ਪ੍ਰਤੀ ਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ |
ਅੰਮਿ੍ਤਸਰ, 18 ਜੂਨ (ਰੇਸ਼ਮ ਸਿੰਘ)-ਸਰਕਾਰੀ ਅਧਿਕਾਰੀਆਂ ਅਤੇ ਮੁਲਾਜਮਾਂ ਖ਼ਿਲਾਫ਼ ਰਿਸ਼ਵਤਖੋਰੀ ਦੀ ਕਾਰਵਾਈ ਕਰਨ ਵਾਲੇ ਵਿਜੀਲੈਂਸ ਵਿਭਾਗ ਵਲੋਂ ਆਪਣੇ ਹੀ ਇਕ ਸਬ ਇੰਸਪੈਕਟਰ ਰੈਂਕ ਦੇ ਅਧਿਕਾਰੀ ਨੂੰ ਭਿ੍ਸ਼ਟਾਚਾਰ ਦੇ ਦੋਸ਼ਾਂ ਹੇਠ ਗਿ੍ਫ਼ਤਾਰ ਕਰ ਲਿਆ ਹੈ | ...
ਮਾਨਾਂਵਾਲਾ, 18 ਜੂਨ (ਗੁਰਦੀਪ ਸਿੰਘ ਨਾਗੀ)-ਵਿਧਾਨ ਸਭਾ ਹਲਕਾ ਅਟਾਰੀ ਦੇ ਨੌਜਵਾਨ ਸਰਗਰਮ ਤੇ ਅਗਾਂਹਵਧੂ ਯੂਥ ਅਕਾਲੀ ਆਗੂ ਜਗਬੀਰ ਸਿੰਘ ਜੱਗੀ ਨੂੰ ਸ਼੍ਰੋਮਣੀ ਯੂਥ ਅਕਾਲੀ ਦਲ ਬਾਦਲ ਦਾ ਸੂਬਾਈ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਜਗਬੀਰ ਸਿੰਘ ਜੱਗੀ ਨੂੰ ਯੂਥ ...
ਅੰਮਿ੍ਤਸਰ, 18 ਜੂਨ (ਰੇਸ਼ਮ ਸਿੰਘ)-ਕੋਰੋਨਾ ਦੇ ਅੱਜ ਮਿਲੇ ਮਾਮਲਿਆਂ ਤਹਿਤ ਕੇਵਲ 47 ਨਵੇਂ ਮਾਮਲੇ ਹੀ ਅੱਜ ਰਿਪੋਰਟ ਹੋਏ ਹਨ ਜਿਨ੍ਹਾਂ 'ਚੋਂ ਸਮਾਜਿਕ ਕੇਵਲ 19 ਹੀ ਹਨ ਜਦੋਂ ਕਿ 28 ਮਾਮਲੇ ਸੰਪਰਕ ਵਾਲੇ ਹਨ | ਦੂਜੇ ਪਾਸੇ ਕੋਰੋਨਾ ਮੁਕਤ ਹੋ ਕੇ ਸਿਹਤਯਾਬ ਹੋਣ ਵਾਲਿਆਂ ਦੀ ...
ਅੰਮਿ੍ਤਸਰ, 18 ਜੂਨ (ਰੇਸ਼ਮ ਸਿੰਘ)-ਟੋਕੀਓ ਵਿਚ ਸ਼ੁਰੂ ਹੋ ਰਹੀਆਂ ਉਲੰਪਿਕ ਖੇਡਾਂ ਵਿਚ ਇਕੱਲੇ ਅੰਮਿ੍ਤਸਰ ਜ਼ਿਲੇ੍ਹ ਦੇ ਹੀ ਪੰਜ ਖਿਡਾਰੀਆਂ ਦੀ ਚੋਣ ਹੋਈ ਹੈ ਜਿਨ੍ਹਾਂ ਵਿਚੋਂ ਚਾਰ ਮਰਦ ਅਤੇ ਇਕ ਔਰਤ ਖਿਡਾਰਨ ਹੈ | ਇਸ ਸਬੰਧੀ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ...
ਅੰਮਿ੍ਤਸਰ, 18 ਜੂਨ (ਜਸਵੰਤ ਸਿੰਘ ਜੱਸ)-ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ, ਗੂਰੂ ਘਰ ਦੇ ਕੀਰਤਨੀਏ ਭਾਈ ਗੁਰਇਕਬਾਲ ਸਿੰਘ ਤੇ ਭਾਈ ਅਮਨਦੀਪ ਸਿੰਘ ਵਲੋਂ ਲੋੜਵੰਦਾਂ ਲਈ ਲੰਗਰ ਮੁਹੱਈਆ ਕਰਾਉਣ ਲਈ 'ਬਾਬਾ ਨਾਨਕ ਦੀ ਚੱਲਦੀ ...
ਅੰਮਿ੍ਤਸਰ, 18 ਜੂਨ (ਰੇਸ਼ਮ ਸਿੰਘ)-ਹਿੰਦ-ਪਾਕਿ ਸਰਹੱਦ ਰਾਹੀਂ ਭੇਜੀ ਗਈ ਵਿਦੇਸ਼ੀ ਹਥਿਆਰਾਂ ਦੀ ਵੱਡੀ ਖੇਪ ਬਰਾਮਦਗੀ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ ਹਥਿਆਰ ਤਸਕਰ ਜੱਗੂ ਤੋਂ ਇਲਾਵਾ ਹੁਣ ਇੱਥੇ ਕੇਂਦਰੀ ਜੇਲ੍ਹ 'ਚ ਬੰਦ ਗੈਂਗਸਟਰ ਦੀਪ ਨੂੰ ਵੀ ਪ੍ਰੋਡਕਸ਼ਨ ਵਾਰੰਟ ...
ਅੰਮਿ੍ਤਸਰ, 18 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅੱਤਵਾਦੀ ਸੰਗਠਨ ਤਾਲਿਬਾਨ ਨੂੰ ਹਿੰਸਾ ਲਈ ਜ਼ਿੰਮੇਵਾਰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ | ਇੰਨਾ ਹੀ ਨਹੀਂ, ਕੁਰੈਸ਼ੀ ਨੇ ਭਾਰਤ 'ਤੇ ਅਫ਼ਗ਼ਾਨਿਸਤਾਨ 'ਚ ਅੱਤਵਾਦੀ ...
ਅੰਮਿ੍ਤਸਰ, 18 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਨੈਸ਼ਨਲ ਅਸੈਂਬਲੀ ਦੇ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ਼ ਨੇ ਇਮਰਾਨ ਖ਼ਾਨ ਦੀ ਸਰਕਾਰ ਵਲੋਂ ਪੇਸ਼ ਕੀਤੇ ਬਜਟ 2021-22 ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ | ਅਸੈਂਬਲੀ 'ਚ ਦਿੱਤੇ ਆਪਣੇ ਭਾਸ਼ਣ ਦੌਰਾਨ ਉਨ੍ਹਾਂ ...
ਅੰਮਿ੍ਤਸਰ, 18 ਜੂਨ (ਰੇਸ਼ਮ ਸਿੰਘ)-ਸ਼ਹਿਰ 'ਚ ਹੋ ਰਹੀਆਂ ਲੁੱਟਾਂ ਖੋਹਾਂ ਤਹਿਤ ਇਕ ਔਰਤ ਸਮੇਤ ਦੋ ਹੋਰ ਵਿਅਕਤੀ ਲੁੱਟ ਖੋਹ ਦਾ ਸ਼ਿਕਾਰ ਹੋਏ ਹਨ ਜਿਨ੍ਹਾਂ ਪਾਸੋਂ ਲੁਟੇਰੇ ਉਨ੍ਹਾਂ ਦੀ ਨਕਦੀ, ਗਹਿਣੇ ਤੇ ਮੋਬਾਈਲ ਫ਼ੋਨ ਆਦਿ ਖੋਹ ਕੇ ਫਰਾਰ ਹੋ ਗਏ | ਥਾਣਾ ਸੀ ਡਵੀਜ਼ਨ ਦੀ ...
ਅੰਮਿ੍ਤਸਰ : ਸਵ: ਧਰਮ ਸਿੰਘ ਢਿੱਲੋਂ ਦਾ ਜਨਮ 4 ਫਰਵਰੀ 1920 ਨੂੰ ਸ: ਬੰਤਾ ਸਿੰਘ ਅਤੇ ਬੀਬੀ ਗੁਰਨਾਮ ਕੌਰ ਦੇ ਗ੍ਰਹਿ ਪਿੰਡ ਸੁਰ ਸਿੰਘ ਵਿਖੇ ਹੋਇਆ | ਉਨ੍ਹਾਂ ਆਪਣੀ ਵਿੱਦਿਆ ਪਿੰਡ ਸੁਰ ਸਿੰਘ ਤੋਂ ਹੀ ਪ੍ਰਾਪਤ ਕੀਤੀ | ਵਿੱਦਿਆ ਪ੍ਰਾਪਤੀ ਦੇ ਨਾਲ ਨਾਲ ਉਨ੍ਹਾਂ ਆਪਣੇ ਪਿਤਾ ...
ਗੁਰਬਿੰਦਰ ਸਿੰਘ ਬਾਗੀ ਮੋਬਾਇਲ. 9855250365 ਚੋਗਾਵਾਂ : ਚੋਗਾਵਾਂ ਅਜਨਾਲਾ ਸੜਕ ਉਪਰ ਚੋਗਾਵਾਂ ਤੋਂ ਤਿੰਨ ਕਿਲੋਮੀਟਰ ਪਹਾੜ ਵਾਲੇ ਪਾਸੇ ਘੁੱਗ ਵਸਿਆ ਹੈ ਪਿੰਡ ਭੁੱਲਰ ਜੋ ਕਿ ਵੰਡ ਤੋਂ ਪਹਿਲਾਂ ਸਰਹੱਦੀ ਪਿੰਡਾਂ ਦਾ ਕਾਰੋਬਾਰੀ ਧੁਰਾ ਸੀ ਅਤੇ ਇਥੋਂ ਦੀ ਬਹੁਗਿਣਤੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX