ਸੁਨਾਮ ਊਧਮ ਸਿੰਘ ਵਾਲਾ, 18 ਜੂਨ (ਧਾਲੀਵਾਲ, ਭੁੱਲਰ, ਸੱਗੂ) - ਬੀਤੇ ਦਿਨ ਸ਼ਹਿਰ ਦੀ ਇਕ ਦੁੱਧ ਦੀ ਡੇਅਰੀ 'ਤੇ ਇਕ ਪੱਤਰਕਾਰ ਅਤੇ ਉਸ ਦੇ ਸਾਥੀਆਂ ਦਾ ਡੇਅਰੀ ਮਾਲਕਾਂ ਨਾਲ ਹੋਏ ਵਿਵਾਦ ਵਿਚ ਸੁਨਾਮ ਪੁਲਿਸ ਵਲੋਂ ਡੇਅਰੀ ਮਾਲਕਾਂ ਅਤੇ ਉਨ੍ਹਾਂ ਦੇ ਸਮਰਥਕਾਂ ਖ਼ਿਲਾਫ਼ ਕੀਤੇ ਗਏ ਪਰਚੇ ਨੂੰ ਰੱਦ ਕਰਵਾਉਣ ਅਤੇ ਇਸ ਮਾਮਲੇ 'ਚ ਕਥਿਤ ਦੋਸੀ ਪੱਤਰਕਾਰਾਂ ਨੂੰ ਤੁਰੰਤ ਗਿ੍ਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਦੋਧੀ ਅਤੇ ਹਲਵਾਈ ਯੂਨੀਅਨ ਸੁਨਾਮ ਵਲੋਂ ਸ਼ਹਿਰ ਵਿਚ ਇਕ ਰੋਸ ਮਾਰਚ ਕਰਕੇ ਸਥਾਨਕ ਅਗਰਸੈਨ ਚੌਂਕ ਵਿਖੇ ਧਰਨਾ ਦਿੱਤਾ ਗਿਆ | ਇਸ ਸਮੇਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧਰਮਵੀਰ ਕੁੱਕੂ, ਬਲਾਕ ਸੁਨਾਮ ਪ੍ਰਧਾਨ ਅਸ਼ੋਕ ਕੁਮਾਰ ਆਦਿ ਨੇ ਕਿਹਾ ਕਿ ਬੀਤੇ ਐਤਵਾਰ ਦੀ ਰਾਤ ਸਥਾਨਕ ਮਾਤਾ ਮੋਦੀ ਚੌਂਕ ਨੇੜੇ ਗੋਇਲ ਡੇਅਰੀ 'ਤੇ ਇੱਕ ਕਥਿਤ ਪੱਤਰਕਾਰ ਨੇ ਆਪਣੇ ਸਾਥੀਆਂ ਸਮੇਤ ਆ ਕੇ ਡੇਅਰੀ ਮਾਲਕਾ ਨੂੰ ਬਲੇਕਮੈਲ ਕਰਦਿਆਂ ਪੈਸਿਆਂ ਦੀ ਮੰਗ ਕੀਤੀ, ਮੰਗ ਨਾ ਪੂਰੀ ਹੋਣ 'ਤੇ ਉਨ੍ਹਾਂ ਨੇ ਡੇਅਰੀ ਮਾਲਕਾਂ ਦੀ ਕੁੱਟਮਾਰ ਕਰ ਦਿੱਤੀ | ਪੁਲਿਸ ਵਲੋਂ ਇਸ ਮਾਮਲੇ ਵਿਚ ਕਥਿਤ ਅਖੌਤੀ ਪੱਤਰਕਾਰ ਅਤੇ ਉਸ ਦੇ ਸਾਥੀ ਖ਼ਿਲਾਫ਼ ਮਾਮਲਾ ਤਾਂ ਦਰਜ ਕਰ ਲਿਆ ਗਿਆ, ਪਰ ਇਨ੍ਹਾਂ ਨੂੰ ਅਜੇ ਤੱਕ ਵੀ ਗਿ੍ਫ਼ਤਾਰ ਨਹੀ ਕੀਤਾ ਗਿਆ | ਉਨ੍ਹਾਂ ਕਿਹਾ ਕਿ ਡੇਅਰੀ ਵਾਲਿਆਂ ਨੂੰ ਬਲੈਕਮੇਲ ਕਰਨ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਬਜਾਏ ਪੁਲਿਸ ਨੇ ਉਲਟਾ ਉਨ੍ਹਾਂ 'ਚੋਂ ਇਕ ਅਖੌਤੀ ਪੱਤਰਕਾਰ ਦੇ ਬਿਆਨਾਂ 'ਤੇ ਡੇਅਰੀ ਮਾਲਕ ਅਤੇ ਉਸ ਦੇ ਸਮਰਥਕਾਂ ਖ਼ਿਲਾਫ਼ ਵੀ ਪਰਚਾ ਦਰਜ ਕਰ ਦਿੱਤਾ ਗਿਆ | ਜਿਸ ਨੂੰ ਰੱਦ ਕਰਵਾਉਣ ਲਈ ਜਥੇਬੰਦੀ ਦਾ ਇਕ ਵਫ਼ਦ ਵਲੋਂ ਬੀਤੇ ਕੱਲ੍ਹ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲ ਕੇ ਇਨਸਾਫ਼ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਜੇਕਰ ਇਹ ਪਰਚਾ ਰੱਦ ਨਾ ਹੋਇਆ ਅਤੇ ਕਥਿਤ ਬਲੈਕਮੇਲ ਕਰਨ ਵਾਲੇ ਦੋਸ਼ੀਆਂ ਨੂੰ ਤੁਰੰਤ ਗਿ੍ਫ਼ਤਾਰ ਨਾ ਕੀਤਾ ਤਾਂ ਦੋਧੀ ਯੂਨੀਅਨ ਵਲੋਂ ਸੂਬਾ ਪੱਧਰੀ ਸੰਘਰਸ਼ ਵਿੱਢਿਆ ਜਾਵੇਗਾ | ਇਸ ਮੌਕੇ ਦੀਪਕ ਗੋਇਲ, ਸੁਰਿੰਦਰ ਸਿੰਘ ਹਾਂਡਾ, ਮੰਗਾ ਸਿੰਘ, ਕਰਮਾ ਸਿੰਘ, ਅਮਰੀਕ ਸਿੰਘ, ਕਾਲਾ ਸਿੰਘ, ਸੀਸ਼ ਕੁਮਾਰ, ਵਿਜੇ ਮੋਦੀ ਅਤੇ ਟੀਟੂ ਕਤਿਆਲ ਆਦਿ ਸ਼ਾਮਿਲ ਸਨ |
ਲਹਿਰਾਗਾਗਾ, 18 ਜੂਨ (ਅਸ਼ੋਕ ਗਰਗ) - ਸਥਾਨਕ ਵਾਰਡ ਨੰਬਰ 9 ਵਿਚ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਰ ਕੇ ਲਹਿਰਾਗਾਗਾ-ਸੁਨਾਮ ਮੁੱਖ ਮਾਰਗ 'ਤੇ ਬਸਤੀ ਦਾ ਗੰਦਾ ਪਾਣੀ ਬਾਬਾ ਹੀਰਾ ਸਿੰਘ ਭੱਠਲ ਕਾਲਜ ਦੇ ਗੇਟ ਤਕ ਪਹੁੰਚ ਗਿਆ ਹੈ ਅਤੇ ਇਸ ਗੰਦੇ ਪਾਣੀ ਕਾਰਨ ...
ਸੰਗਰੂਰ, 18 ਜੂਨ (ਸੁਖਵਿੰਦਰ ਸਿੰਘ ਫੁੱਲ) - ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਭਾਰਤ ਦੇਸ਼ ਦਾ ਹਰ ਇਕ ਵਰਗ ਦੁਖੀ ਹੈ | ਭਾਵੇਂ ਉਹ ਕਿਸਾਨ ਹੋਵੇ ਮਜ਼ਦੂਰ ਹੋਵੇ ਜਾਂ ਫੇਰ ਕਿਸੇ ਵੀ ਵਰਗ ਦਾ ਹੋਵੇ ਮੋਦੀ ਸਰਕਾਰ ਵਲੋਂ ਪੈਟਰੋਲ ਡੀਜ਼ਲ ਅਤੇ ਰਸੋਈ ਗੈੱਸ ਦੀਆਂ ...
ਕੁੱਪ ਕਲਾਂ, 18 ਜੂਨ (ਮਨਜਿੰਦਰ ਸਿੰਘ ਸਰੌਦ) - ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਸੰਗਰੂਰ ਦੀ ਸਮੁੱਚੀ ਜਥੇਬੰਦੀ ਦੇ ਅਹੁਦੇਦਾਰਾਂ ਵਲੋਂ ਆਪਣੀ ਪੂਰੀ ਟੀਮ ਸਮੇਤ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਨਵ-ਨਿਯੁਕਤ ਹਲਕਾ ਇੰਚਾਰਜ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਦੇ ਮੁੱਖ ...
ਸੰਗਰੂਰ, 18 ਜੂਨ (ਅਮਨਦੀਪ ਸਿੰਘ ਬਿੱਟਾ) - ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਰਜਕਾਰਨੀ ਮੈਂਬਰ, ਸਾਬਕਾ ਜ਼ਿਲ੍ਹਾ ਪ੍ਰਧਾਨ ਕੈਪਟਨ ਰਾਮ ਸਿੰਘ, ਸੁਨੀਲ ਗੋਇਲ ਡਿੰਪਲ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਪਵਨ ਕੁਮਾਰ ਗਰਗ ਨੇ ਕਿਹਾ ਭਾਜਪਾ ਆਪਣੇ ਦਮ ਉੱਤੇ 2022 ਦੀ ਵਿਧਾਨ ਸਭਾ ...
ਸੰਗਰੂਰ, 18 ਜੂਨ (ਅਮਨਦੀਪ ਸਿੰਘ ਬਿੱਟਾ) - ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਕੌਮੀ ਜੱਥੇਬੰਦਕ ਸਕੱਤਰ ਜੱਥੇਦਾਰ ਗੁਰਨੈਬ ਸਿੰਘ ਰਾਮਪੁਰਾ ਅਤੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਜੂਮਾ ਦੀ ਅਗਵਾਈ ਹੇਠ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਰਾਹੀ ...
ਸੰਗਰੂਰ, 18 ਜੂਨ (ਅਮਨਦੀਪ ਸਿੰਘ ਬਿੱਟਾ) - ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ) ਦੇ ਸੱਦੇ ਉੱਤੇ ਆਈ.ਐਮ.ਏ. ਸੰਗਰੂਰ ਦੇ ਪ੍ਰਧਾਨ ਡਾਕਟਰ ਮਨਦੀਪ ਸਿੰਘ, ਜਨਰਲ ਸਕੱਤਰ ਡਾਕਟਰ ਸੁਮਿਤ ਗੋਇਲ ਦੀ ਰਹਿਨੁਮਾਈ ਹੇਠ 'ਨੈਸ਼ਨਲ ਪ੍ਰੋਟੈਸਟ ਦਿਵਸ' ਮਨਾਇਆ ਗਿਆ | ਡਾਕਟਰਾਂ ਦੀ ...
ਮਲੇਰਕੋਟਲਾ, 18 ਜੂਨ (ਪਾਰਸ ਜੈਨ) - ਕਰਮਚਾਰੀ ਰਾਜ ਬੀਮਾ ਨਿਗਮ ਬਰਾਂਚ ਮਲੇਰਕੋਟਲਾ ਦੇ ਮੈਨੇਜਰ ਸ੍ਰੀ ਹਰੀਸ਼ ਚੰਦਰ ਨੇ ਦੱਸਿਆ ਕਿ ਜਿਹੜੇ ਯੋਗ ਬੀਮਾ ਧਾਰਕਾਂ ਦੀ ਕੋਵਿਡ-19 ਕਾਰਨ ਮੌਤ ਹੋ ਗਈ ਹੈ ਉਨ੍ਹਾਂ ਦੇ ਆਸ਼ਰਿਤ ਪਰਿਵਾਰਿਕ ਮੈਂਬਰਾਂ ਦੀ 24 ਮਾਰਚ ਤੋਂ ਲੈ ਕੇ ...
ਧੂਰੀ, 18 ਜੂਨ (ਦੀਪਕ) - ਅਧਿਆਪਕ ਦਲ ਪੰਜਾਬ ਦੇ ਸੂਬਾ ਪੈੱ੍ਰਸ ਸਕੱਤਰ ਸ. ਕੁਲਵਿੰਦਰ ਸਿੰਘ ਬਰਾੜ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਸੂਬਾ ਕਾਰਜਕਾਰਨੀ ਦੀ ਵਿਸ਼ੇਸ਼ ਮੀਟਿੰਗ 19 ਜੂਨ ਦਿਨ ਸ਼ਨੀਵਾਰ ਨੂੰ ਬੀਬੀ ਅਮਰ ਕੌਰ ਯਾਦਗਾਰੀ ਲਾਇਬਰੇਰੀ ਨੇੜੇ ਆਰਤੀ ਸਿਨੇਮਾ ...
ਸੰਗਰੂਰ, 18 ਜੂਨ (ਸੁਖਵਿੰਦਰ ਸਿੰਘ ਫੁੱਲ) - ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਗੁਨਿੰਦਰਜੀਤ ਸਿੰਘ ਜਵੰਧਾ ਨੇ ਕਿਹਾ ਹੈ ਕਿ 2016 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਖੁਸ਼ਕਿਸਮਤੀ ਹੈ ਕਿ ਤੇਲ ਦੀਆਂ ਕੀਮਤਾਂ ਘਟ ਰਹੀਆਂ ਹਨ | ਡਾ. ਜਵੰਧਾ ...
ਮੰਡਵੀ, 18 ਜੂਨ (ਪ੍ਰਵੀਨ ਮਦਾਨ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਵਲੋਂ ਅੱਜ ਸਾਰੇ ਬਲਾਕ ਦੀਆਂ ਪਿੰਡ ਇਕਾਈਆਂ ਨਾਲ ਮੀਟਿੰਗ ਪਿੰਡ ਮੰਡਵੀ ਵਿਖੇ ਬਲਾਕ ਲਹਿਰਾਗਾਗਾ ਦੇ ਪਰਧਾਨ ਧਰਮਿੰਦਰ ਸਿੰਘ ਪਸੋਰ ਤੇ ਬਲਾਕ ਮੂਣਕ ਆਗੂ ਰਿੰਕੂ ਮੂਣਕ ਦੀ ਅਗਵਾਈ ...
ਸੰਗਰੂਰ, 18 ਜੂਨ (ਧੀਰਜ ਪਸ਼ੌਰੀਆ) - ਐਸ.ਸੀ. ਵਿਦਿਆਰਥੀਆਂ ਦੇ ਸਕਾਲਰਸ਼ਿਪ ਵਿਚ ਕੈਪਟਨ ਸਰਕਾਰ ਵਲੋਂ ਕੀਤੇ ਘਪਲੇ ਦੇ ਸੰਬੰਧ ਵਿਚ ਸਥਾਨਕ ਅੰਬੇਦਕਰ ਚੌਂਕ ਵਿਖੇ ਆਮ ਆਦਮੀ ਪਾਰਟੀ ਵਲੋਂ ਜਾਰੀ ਲੜੀਵਾਰ ਭੁੱਖ ਹੜਤਾਲ ਕੈਂਪ ਵਿਚ ਅੱਜ ਵਿਧਾਨ ਸਭਾ ਹਲਕੇ ਦੇ ਆਗੂਆਂ ਅਤੇ ...
ਲੌਂਗੋਵਾਲ, 18 ਜੂਨ (ਸ.ਸ.ਖੰਨਾ, ਵਿਨੋਦ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਨੇ ਥਾਣਾ ਲੌਂਗੋਵਾਲ ਦੇ ਅੱਗੇ ਧਰਨਾ ਦਿੱਤਾ ਗਿਆ ਜਿਸ ਦੀ ਅਗਵਾਈ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਲੌਂਗੋਵਾਲ ਅਤੇ ਬਲਾਕ ਆਗੂ ਹਰਪਾਲ ਸਿੰਘ ...
ਚੀਮਾ ਮੰਡੀ, 18 ਜੂਨ (ਜਸਵਿੰਦਰ ਸਿੰਘ ਸੇਰੋਂ) - ਪਿਛਲੇ ਸਾਲ 16 ਜੂਨ ਨੂੰ ਗਲਵਾਨ ਘਾਟੀ ਵਿਚ ਚੀਨ ਦੀ ਸੈਨਾ ਨਾਲ ਲੋਹਾ ਲੈਂਦੇ ਪੰਜਾਬ ਦੇ ਚਾਰ ਫ਼ੌਜੀ ਸਹੀਦ ਹੋਏ ਸਨ, ਜਿਨ੍ਹਾਂ ਵਿਚੋਂ ਇੱਕ ਫ਼ੌਜੀ ਸਹੀਦ ਗੁਰਬਿੰਦਰ ਸਿੰਘ ਪਿੰਡ ਤੋਲਾਵਾਲ (ਸੰਗਰੂਰ) ਦੇ ਵਸਨੀਕ ਸਨ | ਅੱਜ ...
ਮਲੇਰਕੋਟਲਾ, 18 ਜੂਨ (ਕੁਠਾਲਾ) - ਨਵੇਂ ਜ਼ਿਲ੍ਹਾ ਮਲੇਰਕੋਟਲਾ ਦੇ ਪਹਿਲੇ ਐਸ.ਪੀ. ਆਪ੍ਰੇਸ਼ਨ ਸ. ਹਰਮੀਤ ਸਿੰਘ ਹੁੰਦਲ ਅੱਜ ਸਥਾਨਕ ਗੁਰਦੁਆਰਾ ਹਾਅ ਦਾ ਨਾਅਰਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਇਲਾਕੇ ਅੰਦਰ ਅਮਨ ਸ਼ਾਂਤੀ ਅਤੇ ਭਾਈਚਾਰਕ ਏਕੇ ਦੀ ਮਜ਼ਬੂਤੀ ਲਈ ਅਰਦਾਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX