ਤਾਜਾ ਖ਼ਬਰਾਂ


ਬਾਲਾਸੋਰ ਰੇਲ ਹਾਦਸੇ ਦੀ ਜਾਂਚ ਕਰਵਾਉਣ ਲਈ ਸੁਪਰੀਮ ਕੋਰਟ ਵਿਚ ਜਨਹਿੱਤ ਪਟੀਸ਼ਨ ਦਾਇਰ
. . .  17 minutes ago
ਨਵੀਂ ਦਿੱਲੀ, 4 ਜੂਨ-ਬਾਲਾਸੋਰ ਰੇਲ ਹਾਦਸੇ ਦੀ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ਵਾਲੇ ਮਾਹਿਰ ਪੈਨਲ ਤੋਂ ਜਾਂਚ ਕਰਵਾਉਣ ਲਈ ਸੁਪਰੀਮ ਕੋਰਟ ਵਿਚ ਜਨਹਿੱਤ ਪਟੀਸ਼ਨ ਦਾਇਰ ਕੀਤੀ...
ਬਾਲਾਸੋਰ ਰੇਲ ਹਾਦਸੇ ਦੇ ਕਾਰਨਾਂ ਦੀ ਕਰ ਰਹੇ ਹਾਂ ਜਾਂਚ-ਅਨੁਰਾਗ ਠਾਕੁਰ
. . .  20 minutes ago
ਨਵੀਂ ਦਿੱਲੀ, 4 ਜੂਨ-ਬਾਲਾਸੋਰ ਰੇਲ ਹਾਦਸੇ 'ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਅਸੀਂ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਾਂ, ਫਿਲਹਾਲ ਸਾਡਾ ਧਿਆਨ ਜ਼ਖਮੀਆਂ ਨੂੰ ਵਧੀਆ ਸੰਭਵ...
ਸੁੰਨੇ ਮਕਾਨ ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
. . .  about 1 hour ago
ਬਠਿੰਡਾ, 4 ਜੂਨ-ਬਠਿੰਡਾ ਵਿਖੇ ਬਾਦਲ ਮਾਰਗ ਅਤੇ ਮਲੋਟ ਮਾਰਗ ਨੂੰ ਮਿਲਾਉਣ ਵਾਲੇ ਰਿੰਗ ਮਾਰਗ 'ਤੇ ਨੰਨ੍ਹੀ ਛਾਂ ਚੌਂਕ ਦੇ ਨਜ਼ਦੀਕ ਖੇਤਾਂ ਵਿਚ ਸੁੰਨੇ ਮਕਾਨ ਵਿਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼...
ਹਾਦਸੇ ਦੀ ਜੜ੍ਹ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰ ਲਈ ਗਈ ਹੈ-ਓਡੀਸ਼ਾ ਰੇਲ ਹਾਦਸੇ ਤੇ ਰੇਲ ਮੰਤਰੀ
. . .  about 1 hour ago
ਬਾਲਾਸੋਰ, 4 ਜੂਨ - ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਬਾਲਾਸੋਰ ਤੀਹਰੀ ਟਰੇਨ ਦੀ ਟੱਕਰ ਵਾਲੀ ਥਾਂ 'ਤੇ ਬਹਾਲੀ ਦੇ ਕੰਮ ਦਾ ਜਾਇਜ਼ਾ ਲੈਂਦੇ ਹੋਏ ਕਿਹਾ ਕਿ 288 ਯਾਤਰੀਆਂ ਦੀ ਜਾਨ ਲੈਣ ਵਾਲਾ ਹਾਦਸਾ ਇਲੈਕਟ੍ਰਾਨਿਕ ਇੰਟਰਲਾਕਿੰਗ...
ਓਡੀਸ਼ਾ ਰੇਲ ਹਾਦਸਾ: ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਸੋਗ ਪ੍ਰਗਟ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖਿਆ ਪੱਤਰ
. . .  about 1 hour ago
ਨਵੀਂ ਦਿੱਲੀ, 4 ਜੂਨ-ਭਾਰਤ ਵਿਚ ਸਿੰਗਾਪੁਰ ਦੇ ਹਾਈ ਕਮਿਸ਼ਨਰ ਸਾਈਮਨ ਵੋਂਗ ਨੇ ਕਿਹਾ ਕਿ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਹਸੀਨ ਲੂਂਗ ਨੇ ਓਡੀਸ਼ਾ ਰੇਲ ਹਾਦਸੇ'ਤੇ ਸੋਗ ਪ੍ਰਗਟ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ...
ਓਡੀਸ਼ਾ ਰੇਲ ਹਾਦਸਾ:ਮੁੱਖ ਮੰਤਰੀ ਨਵੀਨ ਪਟਨਾਇਕ ਵਲੋਂ ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਦੇਣ ਦਾ ਐਲਾਨ
. . .  about 1 hour ago
ਭੁਵਨੇਸ਼ਵਰ, 4 ਜੂਨ- ਬਾਲਾਸੋਰ ਰੇਲ ਹਾਦਸੇ ਨੂੰ ਲੈ ਕੇ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਅਤੇ ਜ਼ਖਮੀਆਂ ਨੂੰ 1 ਲੱਖ ਰੁਪਏ ਦੇਣ ਦਾ ਐਲਾਨ...
ਪ੍ਰਧਾਨ ਮੰਤਰੀ ਮੋਦੀ ਨੇ ਬਾਲਾਸੋਰ ਰੇਲ ਹਾਦਸੇ ਵਾਲੀ ਥਾਂ 'ਤੇ ਮੌਜੂਦ ਰੇਲ ਮੰਤਰੀ ਨੂੰ ਕੀਤਾ ਫ਼ੋਨ
. . .  about 1 hour ago
ਨਵੀਂ ਦਿੱਲੀ, 4 ਜੂਨ-ਰੇਲਵੇ ਮੰਤਰਾਲੇ ਦੇ ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਲ ਮੰਤਰੀ ਨੇ ਅਸ਼ਵਿਨੀ ਵੈਸ਼ਨਵ ਨੂੰ ਫ਼ੋਨ ਕੀਤਾ ਜੋ ਬਾਲਾਸੋਰ ਰੇਲ ਹਾਦਸੇ ਵਾਲੀ ਥਾਂ'ਤੇ ਮੌਜੂਦ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨੇ ਰੇਲ ਮੰਤਰੀ...
ਡਾ. ਬਰਜਿੰਦਰ ਸਿੰਘ ਹਮਦਰਦ ਖ਼ਿਲਾਫ਼ ਵਿਜੀਲੈਂਸ ਕਾਰਵਾਈ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਦਾ ਟਵੀਟ
. . .  about 1 hour ago
ਭੁਲੱਥ, 4 ਜੂਨ-ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰ ਕਿਹਾ ਕਿ ਭ੍ਰਿਸ਼ਟ ਅਫਸਰਾਂ, ਬਿਸ਼ਨੋਈ ਵਰਗੇ ਗੈਂਗਸਟਰਾਂ ਅਤੇ ਕਟਾਰੂਚੱਕ ਵਰਗੇ ਦਾਗੀ ਮੰਤਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਬਜਾਇ ਭਗਵੰਤ ਮਾਨ ਡਾ. ਬਰਜਿੰਦਰ ਸਿੰਘ ਹਮਦਰਦ ਵਰਗੇ ਸੁਤੰਤਰ ਪੱਤਰਕਾਰਾਂ ਨੂੰ ਸਿਰਫ਼ ਆਪਣੇ ਅਖ਼ਬਾਰ 'ਅਜੀਤ' ਦੀ ਲਕੀਰ 'ਤੇ ਨਹੀਂ ਚੱਲਣ ਦੇ ਕਾਰਨ ਠੱਗਣ...
ਟਿਪਰ ਵਲੋਂ ਟੱਕਰ ਮਾਰ ਦੇਣ ਮੋਟਰਸਾਈਕਲ ਸਵਾਰ ਦੀ ਮੌਤ, ਲੋਕਾਂ ਵਲੋਂ ਸੜਕ ਜਾਮ
. . .  57 minutes ago
ਭਵਾਨੀਗੜ੍ਹ, 4 ਜੂਨ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਝਨੇੜੀ ਵਿਖੇ ਮੁਖ ਸੜਕ 'ਤੇ ਟਿਪਰ ਵਲੋਂ ਮੋਟਰਸਾਈਕਲ ਸਵਾਰ ਨੂੰ ਪਿਛੋਂ ਟੱਕਰ ਮਾਰ ਦੇਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ, ਜਿਸ ਤੋਂ ਗੁੱਸੇ ਚ ਆਏ ਲੋਕਾਂ...
ਘੱਲੂਘਾਰਾ ਹਫ਼ਤੇ ਦੇ ਮੱਦੇਨਜ਼ਰ ਫ਼ਰੀਦਕੋਟ ਜ਼ਿਲ੍ਹੇ ਵਿਚ ਚਲਾਇਆ ਗਿਆ ਸਰਚ ਅਭਿਆਨ
. . .  about 2 hours ago
ਫ਼ਰੀਦਕੋਟ, 4 ਜੂਨ (ਜਸਵੰਤ ਸਿੰਘ ਪੁਰਬਾ)-1 ਜੂਨ ਤੋਂ 6 ਜੂਨ ਤੱਕ ਚੱਲਣ ਵਾਲੇ ਘੱਲੂਘਾਰਾ ਹਫ਼ਤੇ ਦੇ ਮੱਦੇਨਜ਼ਰ ਹਰ ਜ਼ਿਲ੍ਹੇ ਵਿਚ ਪੁਲਿਸ ਵਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਇਸ ਦੇ ਚੱਲਦਿਆਂ ਅੱਜ ਏ.ਡੀ.ਜੀ.ਪੀ. ਸੁਰੱਖਿਆ ਐਸ.ਸ੍ਰੀਵਾਸਤਵ...
ਜੂਨ 1984 ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਆਰੰਭ
. . .  57 minutes ago
ਅੰਮ੍ਰਿਤਸਰ, 4 ਜੂਨ (ਜਸਵੰਤ ਸਿੰਘ ਜੱਸ)- ਜੂਨ 1984 ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਗਿਆ, ਜਿਸ ਦਾ ਭੋਗ 6 ਜੂਨ ਨੂੰ ਸਵੇਰੇ ਸੱਤ...
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਸੂਰੀਨਾਮ ਦੌਰਾ ਅੱਜ ਤੋਂ ਸ਼ੁਰੂ
. . .  58 minutes ago
ਨਵੀਂ ਦਿੱਲੀ, 4 ਜੂਨ -ਰਾਸ਼ਟਰਪਤੀ ਦਰੋਪਦੀ ਮੁਰਮੂ ਦੀ ਸੂਰੀਨਾਮ ਯਾਤਰਾ ਅੱਜ ਤੋਂ ਸ਼ੁਰੂ ਹੋ ਰਹੀ ਹੈ। ਰਾਸ਼ਟਰਪਤੀ ਕੱਲ੍ਹ ਸੂਰੀਨਾਮ ਅਤੇ ਸਰਬੀਆ ਦੇ ਛੇ ਦਿਨਾਂ ਦੌਰੇ ਲਈ ਰਾਸ਼ਟਰੀ ਰਾਜਧਾਨੀ ਤੋਂ ਰਵਾਨਾ ਹੋਏ।ਇਹ ਰਾਸ਼ਟਰਪਤੀ ਦੀ ਸੂਰੀਨਾਮ ਦੀ...
ਏਮਜ਼ ਦਿੱਲੀ ਦੇ ਮਾਹਿਰ ਡਾਕਟਰਾਂ ਦੀ ਟੀਮ ਰੇਲ ਹਾਦਸੇ ਵਾਲੀ ਥਾਂ ਦਾ ਕਰੇਗੀ ਦੌਰਾ
. . .  about 3 hours ago
ਨਵੀਂ ਦਿੱਲੀ, 4 ਜੂਨ-ਸੂਤਰਾਂ ਅਨੁਸਾਰ ਏਮਜ਼ ਦਿੱਲੀ ਦੇ ਡਾਕਟਰੀ ਮਾਹਿਰਾਂ ਦੀ ਇਕ ਟੀਮ 1,000 ਤੋਂ ਵੱਧ ਜ਼ਖਮੀਆਂ ਅਤੇ 100 ਗੰਭੀਰ ਮਰੀਜ਼ਾਂ ਦਾ ਇਲਾਜ ਕਰਨ ਲਈ ਮੈਡੀਕਲ ਉਪਕਰਣਾਂ ਦੇ ਨਾਲ ਓਡੀਸ਼ਾ ਦੇ ਰੇਲ ਹਾਦਸੇ ਵਾਲੀ ਥਾਂ ਦਾ...
ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੀਆਂ ਲੱਖਾਂ ਸੰਗਤਾਂ
. . .  59 minutes ago
ਅੰਮ੍ਰਿਤਸਰ, 4 ਜੂਨ (ਜਸਵੰਤ ਸਿੰਘ ਜੱਸ)-ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਦਰਸ਼ਨ ਕਰਨ ਪੁੱਜ ਰਹੀਆਂ ਹਨ। ਜ਼ਿਕਰਯੋਗ ਹੈ ਕਿ ਸਕੂਲਾਂ ਵਿਚ ਗਰਮੀਆਂ ਦੀਆਂ ਸ਼ੁਰੂ ਹੋਈਆਂ ਛੁੱਟੀਆਂ ਕਾਰਨ...
ਓਡੀਸ਼ਾ: ਰੇਲ ਮੰਤਰੀ ਅਸ਼ਵਨੀ ਵੈਸ਼ਨਵ ਵਲੋਂ ਰੇਲ ਹਾਦਸੇ ਵਾਲੀ ਜਗ੍ਹਾ ਤੇ ਚੱਲ ਰਹੇ ਬਹਾਲੀ ਦੇ ਕੰਮ ਦਾ ਮੁਆਇਨਾ
. . .  about 3 hours ago
ਬਾਲਾਸੋਰ, 4 ਜੂਨ-ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਉਸ ਜਗ੍ਹਾ 'ਤੇ ਚੱਲ ਰਹੇ ਬਹਾਲੀ ਦੇ ਕੰਮ ਦਾ ਮੁਆਇਨਾ ਕੀਤਾ ਜਿਥੇ ਦੁਖਦਾਈ ਰੇਲ ਹਾਦਸਾ ਹੋਇਆ...
ਬਾਲਾਸੋਰ ਰੇਲ ਹਾਦਸਾ:ਕੁਝ ਸਮੇਂ ਚ ਟਰੈਕ ਨੂੰ ਕਰ ਦਿੱਤਾ ਜਾਵੇਗਾ ਸਾਫ਼-ਰੇਲਵੇ ਅਧਿਕਾਰੀ
. . .  about 4 hours ago
ਬਾਲਾਸੋਰ, 4 ਜੂਨ-ਦੱਖਣੀ ਪੂਰਬੀ ਰੇਲਵੇ ਦੇ ਸੀ.ਪੀ.ਆਰ.ਓ. ਅਦਿੱਤਿਆ ਚੌਧਰੀ ਨੇ ਕਿਹਾ ਕਿ ਜਿੰਨੇ ਵੀ ਡੱਬੇ ਪਲਟੇ ਸਨ, ਸਾਰਿਆਂ ਨੂੰ ਹਟਾ ਦਿੱਤਾ ਗਿਆ ਹੈ, ਜਦਕਿ ਮਾਲ ਗੱਡੀ ਦੇ 3 ਡੱਬਿਆਂ 'ਚੋਂ 2 ਡੱਬੇ ਹਟਾ ਦਿੱਤੇ ਗਏ ਹਨ ਤੇ ਤੀਜੇ ਨੂੰ...
ਬਾਲਾਸੋਰ ਰੇਲ ਹਾਦਸੇ ਵਾਲੀ ਥਾਂ ਤੇ ਟ੍ਰੈਕ ਦੀ ਮੁਰੰਮਤ ਦਾ ਕੰਮ ਜਾਰੀ
. . .  about 1 hour ago
ਬਾਲਾਸੋਰ, 4 ਜੂਨ-ਓਡੀਸ਼ਾ ਦੇ ਬਾਲਾਸੋਰ ਰੇਲ ਹਾਦਸੇ ਵਾਲੀ ਥਾਂ 'ਤੇ ਟ੍ਰੈਕ ਦੀ ਮੁਰੰਮਤ ਦਾ ਕੰਮ ਜਾਰੀ...
⭐ਮਾਣਕ-ਮੋਤੀ⭐
. . .  about 4 hours ago
⭐ਮਾਣਕ-ਮੋਤੀ⭐
ਮਨੀਪੁਰ : ਸੁਰੱਖਿਆ ਬਲਾਂ ਨੇ ਲੁੱਟੇ ਗਏ 40 ਆਧੁਨਿਕ ਹਥਿਆਰ ਕੀਤੇ ਬਰਾਮਦ
. . .  1 day ago
ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਵਿਅਕਤੀ ਪੇਸ਼ੀ ਸਮੇਂ ਫ਼ਰਾਰ
. . .  1 day ago
ਗੜ੍ਹਸ਼ੰਕਰ, 3 ਜੂਨ (ਧਾਲੀਵਾਲ)- ਥਾਣਾ ਗੜ੍ਹਸ਼ੰਕਰ ਦੀ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਅਤੇ ਟੀਕਿਆਂ ਸਮੇਤ ਕਾਬੂ ਕੀਤਾ ਵਿਅਕਤੀ ਪੁਲਿਸ 'ਤੇ ਹੀ ਭਾਰੀ ਪੈ ਗਿਆ ਜਿਸ ਨੇ ਕੁਝ ਸਮੇਂ ਲਈ ਪੁਲਿਸ ਦੇ ...
ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਦਾ ਟੂਰਨਾਮੈਂਟ ਦੀ ਜਿੱਤ ਤੋਂ ਬਾਅਦ ਕੀਤਾ ਗਿਆ ਨਿੱਘਾ ਸਵਾਗਤ
. . .  1 day ago
ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ , ਕਰੀਬ 9 ਕਿੱਲੋ 397 ਗ੍ਰਾਮ ਹੈਰੋਇਨ ਬਰਾਮਦ
. . .  1 day ago
ਫ਼ਾਜ਼ਿਲਕਾ,3 ਜੂਨ (ਪ੍ਰਦੀਪ ਕੁਮਾਰ)- ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਨਸ਼ੇ ਦੀ ਵੱਡੀ ਖੇਪ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਜਿਸ ਵਿਚ ਫ਼ਾਜ਼ਿਲਕਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਕਾਬੂ ਵੀ ਕੀਤਾ ਹੈ ...
ਬਾਲਾਸੋਰ ਰੇਲ ਹਾਦਸਾ: ਟੀ.ਐਮ.ਸੀ. ਬੰਗਾਲ ਵਿਚ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦਾ ਦੇਵੇਗੀ ਮੁਆਵਜ਼ਾ
. . .  1 day ago
ਤੇਜ਼ ਰਫ਼ਤਾਰ ਟਿੱਪਰ ਨੇ ਪੀਰ ਦੀ ਕੰਧ ਵਿਚ ਮਾਰੀ ਟੱਕਰ, ਪੁਜਾਰੀ ਦੇ 8 ਸਾਲਾ ਪੋਤੇ ਦੀ ਮੌਤ
. . .  1 day ago
ਡੇਰਾਬੱਸੀ, 3 ਜੂਨ( ਗੁਰਮੀਤ ਸਿੰਘ)-ਸਰਕਾਰੀ ਕਾਲਜ ਸੜਕ ਤੇ ਵਾਪਰੇ ਦਰਦਨਾਕ ਹਾਦਸੇ ਵਿਚ 8 ਸਾਲਾ ਬੱਚੇ ਦੀ ਦਰਦਨਾਕ ਮੌਤ ਹੋ ਗਈ । ਹਾਦਸਾ ਉਦੋਂ ਵਾਪਰਿਆਂ ਜਦੋਂ ਮਾਈਨਿੰਗ ਦੇ ਕੰਮ ਵਿਚ ਲਗੇ ਇਕ ਟਿੱਪਰ ਨੇ ਪੀਰ ਦੀ ਕੰਧ ...
ਬਾਲਾਸੋਰ ਰੇਲ ਹਾਦਸਾ: ਦੋਸ਼ੀਆਂ ਨੂੰ ਮਿਲੇਗੀ ਸਖ਼ਤ ਸਜ਼ਾ- ਪ੍ਰਧਾਨ ਮੰਤਰੀ
. . .  1 day ago
ਭੁਵਨੇਸ਼ਵਰ, 3 ਜੂਨ- ਰੇਲ ਹਾਦਸੇ ਵਿਚ ਜ਼ਖ਼ਮੀ ਹੋਏ ਲੋਕਾਂ ਦਾ ਹਾਲ ਪੁੱਛਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਗੰਭੀਰ ਘਟਨਾ ਹੈ ਅਤੇ ਉਨ੍ਹਾਂ ਲੋਕਾਂ....
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 5 ਹਾੜ ਸੰਮਤ 553

ਜਲੰਧਰ

ਸੁਪਰ ਸੱਕਸ਼ਨ ਮਸ਼ੀਨ ਦੇ ਠੇਕੇਦਾਰ ਦਾ ਕਾਰਨਾਮਾ ਇਕ ਮੇਨਹੋਲ 'ਚੋਂ ਗਾਰ ਕੱਢ ਕੇ ਦੂਜੇ ਮੇਨਹੋਲ 'ਚ ਸੁਟਵਾਈ

ਜਲੰਧਰ, 18 ਜੂਨ (ਸ਼ਿਵ)-ਸ਼ਹਿਰ ਵਿਚ ਲੱਖਾਂ ਰੁਪਏ ਦੀ ਲਾਗਤ ਨਾਲ ਸੁਪਰਸੱਕਸ਼ਨ ਮਸ਼ੀਨ ਨਾਲ ਸੀਵਰ ਦੀ ਕਰਵਾਈ ਜਾ ਰਹੀ ਸਫ਼ਾਈ ਦੇ ਕੰਮ 'ਤੇ ਸਵਾਲੀਆ ਨਿਸ਼ਾਨ ਉੱਠਣੇ ਸ਼ੁਰੂ ਹੋ ਗਏ ਹਨ | ਘਾਹ ਮੰਡੀ ਤੋਂ ਕਾਲਾ ਸੰਘਿਆਂ ਰੋਡ 'ਤੇ ਹੋ ਰਹੀ ਸੀਵਰ ਦੀ ਸਫ਼ਾਈ ਵਿਚ ਕੀਤੇ ਜਾ ਰਹੇ ਘੁਟਾਲੇ ਦਾ ਮਾਮਲਾ ਭਾਜਪਾ ਦੇ ਕੌਂਸਲਰ ਅਤੇ ਨਿਗਮ ਵਿਚ ਵਿਰੋਧੀ ਧਿਰ ਦੇ ਉਪ ਆਗੂ ਵਿਰੇਸ਼ ਮਿੰਟੂ ਨੇ ਫੜਿਆ ਹੈ | ਵਿਰੇਸ਼ ਮਿੰਟੂ ਨੇ ਦੱਸਿਆ ਕਿ ਘਾਹ ਮੰਡੀ ਤੋਂ ਕਾਲਾ ਸੰਘਿਆਂ ਰੋਡ 'ਤੇ ਸੁਪਰਸੱਕਸ਼ਨ ਮਸ਼ੀਨ ਨਾਲ ਸੀਵਰ ਦੀ ਸਫ਼ਾਈ ਕੀਤੀ ਜਾ ਰਹੀ ਹੈ | ਉਨ੍ਹਾਂ ਨੇ ਇਕ ਸੂਚਨਾ 'ਤੇ ਆਪ ਮੌਕੇ 'ਤੇ ਮਸ਼ੀਨ ਦੇ ਮੁਲਾਜ਼ਮਾਂ ਨੂੰ ਫੜ ਲਿਆ ਕਿ ਉਹ ਇਕ ਮੇਨਹੋਲ ਤੋਂ ਕੱਢੀ ਗਈ ਗਾਰ ਨੂੰ ਪਿੱਛੇ ਸਾਫ਼ ਕਰਕੇ ਅੱਗਲੇ ਮੇਨਹੋਲ ਵਿਚ ਪਾ ਰਹੇ ਸਨ | ਇਸ ਬਾਰੇ ਜਦੋਂ ਉਨ੍ਹਾਂ ਨੇ ਮੌਕੇ 'ਤੇ ਮੁਲਾਜ਼ਮਾਂ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਠੇਕੇਦਾਰ ਨੇ ਕਿਹਾ ਹੈ | ਜਦੋਂ ਇਸ ਬਾਰੇ ਐੱਸ. ਡੀ. ਓ. ਤੋਂ ਜਾਣਕਾਰੀ ਲਈ ਗਈ ਤਾਂ ਉਨ੍ਹਾਂ ਦੱਸਿਆ ਕਿ ਮੇਨਹੋਲ ਤੋਂ ਗਾਰ ਕੱਢ ਕੇ ਹੋਰ ਜਗ੍ਹਾ ਸੁੱਟਣੀ ਹੁੰਦੀ ਹੈ | ਵਿਰੇਸ਼ ਮਿੰਟੂ ਤੇ ਪ੍ਰਭਦਿਆਲ ਨੇ ਕਿਹਾ ਕਿ ਓ. ਐਂਡ. ਐਮ. ਦੇ ਐੱਸ. ਈ. ਨੇ ਉਨ੍ਹਾਂ ਦਾ ਫ਼ੋਨ ਨਹੀਂ ਚੁੱਕਿਆ | ਉਹ ਇਸ ਬਾਰੇ ਨਿਗਮ ਕਮਿਸ਼ਨਰ ਕਰਨੇਸ਼ ਸ਼ਰਮਾ ਨੂੰ ਵੀ ਸ਼ਿਕਾਇਤ ਕਰਕੇ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕਰਨਗੇ | ਮਿੰਟੂ ਨੇ ਕਿਹਾ ਕਿ ਸੁਪਰਸੱਕਸ਼ਨ ਮਸ਼ੀਨਾਂ ਵੀ ਸੀਵਰਾਂ ਦੀ ਸਹੀ ਸਫ਼ਾਈ ਨਹੀਂ ਕਰ ਰਹੀਆਂ ਹਨ | ਚੇਤੇ ਰਹੇ ਕਿ ਇਸ ਇਲਾਕੇ 'ਚ ਸੀਵਰ ਜਾਮ ਦੀ ਵੱਡੀ ਸਮੱਸਿਆ ਬਣੀ ਹੋਈ ਹੈ |

ਮੇਅਰ ਵਲੋਂ 120 ਫੁੱਟੀ ਰੋਡ 'ਤੇ ਚੱਲ ਰਹੇ ਬਰਸਾਤੀ ਸੀਵਰ ਦੇ ਪ੍ਰਾਜੈਕਟ ਦਾ ਜਾਇਜ਼ਾ

ਜਲੰਧਰ, 120 ਫੁੱਟੀ ਰੋਡ 'ਤੇ ਨਵੇਂ ਪੈ ਰਹੇ ਬਰਸਾਤੀ ਪਾਣੀ ਨਿਕਾਸੀ ਤੋਂ ਰਾਹਤ ਨਹੀਂ ਮਿਲੇਗੀ ਕਿਉਂਕਿ ਠੇਕੇਦਾਰ ਨੇ ਕਿਹਾ ਕਿ ਇਹ ਕੰਮ ਪੂਰਾ ਹੋਣ ਵਿਚ ਦੋ ਮਹੀਨੇ ਦਾ ਸਮਾਂ ਲੱਗ ਜਾਵੇਗਾ | ਮੇਅਰ ਜਗਦੀਸ਼ ਰਾਜਾ ਨੇ ਸਮਾਰਟ ਸਿਟੀ ਵਿਚ 22 ਕਰੋੜ ਦੀ ਲਾਗਤ ਨਾਲ 120 ਫੁੱਟੀ ...

ਪੂਰੀ ਖ਼ਬਰ »

43 ਠੇਕੇਦਾਰਾਂ ਨੂੰ ਵਿਕਾਸ ਕੰਮਾਂ 'ਚ ਦੇਰੀ ਕਰਨ 'ਤੇ ਨਿਗਮ ਵਲੋਂ ਨੋਟਿਸ ਜਾਰੀ

ਜਲੰਧਰ, 18 ਜੂਨ (ਸ਼ਿਵ)-ਮੇਅਰ ਜਗਦੀਸ਼ ਰਾਜਾ ਨੇ ਦੋ ਹਫ਼ਤੇ ਬਾਅਦ ਆਪਣਾ ਵਾਅਦਾ ਪੂਰਾ ਕਰਦੇ ਹੋਏ ਉਨ੍ਹਾਂ ਠੇਕੇਦਾਰਾਂ ਖ਼ਿਲਾਫ਼ ਸਖ਼ਤੀ ਕਰਨ ਦਾ ਕੰਮ ਸ਼ੁਰੂ ਕਰਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਸੜਕਾਂ, ਗਲੀਆਂ ਤੇ ਹੋਰ ਵਾਟਰ ਸਪਲਾਈ ਦੇ ਕੰਮਾਂ ਵਿਚ ਦੇਰੀ ਕਰਨ ...

ਪੂਰੀ ਖ਼ਬਰ »

ਸਰਵਰ ਦੀ ਖਰਾਬੀ ਕਰਕੇ ਲੋਕਾਂ ਨੂੰ ਰਜਿਸਟਰੀਆਂ ਲਈ ਨਹੀਂ ਮਿਲ ਰਿਹਾ ਸਮਾਂ

ਜਲੰਧਰ, 18 ਜੂਨ (ਚੰਦੀਪ ਭੱਲਾ)-ਤਹਿਸੀਲ ਕੰਪਲੈਕਸ ਵਿਖੇ ਪਿਛਲੇ ਦੋ ਚਾਰ ਦਿਨਾਂ ਤੋਂ ਸਰਵਰ ਦੀ ਖਰਾਬੀ ਹੋਣ ਕਰਕੇ ਜਿੱਥੇ ਇਕ ਪਾਸੇ ਲੋਕਾਂ ਨੂੰ ਰਜਿਸਟਰੀਆਂ ਕਰਵਾਉਣ ਲਈ ਸਮਾਂ ਨਹੀਂ ਮਿਲ ਰਿਹਾ ਹੈ ਉੱਥੇ ਨਾਲ ਹੀ ਦੂਜੇ ਪਾਸੇ ਅਧਿਕਾਰੀ ਵੀ ਇਸ ਖਰਾਬੀ ਕਰਕੇ ਵੱਖ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਔਰਤ ਦੀ ਮੌਤ-2 ਜ਼ਖ਼ਮੀ

ਫਿਲੌਰ, 18 ਜੂਨ (ਸਤਿੰਦਰ ਸ਼ਰਮਾ)-ਨੇੜਲੇ ਪਿੰਡ ਤੇਹਿੰਗ ਲਾਗੇ ਇੱਕ ਚਿੱਟੇ ਰੰਗ ਦੀ ਮਾਰੂਤੀ ਕਾਰ, ਜਿਸ ਵਿਚ ਚਾਰ ਪਰਿਵਾਰਕ ਮੈਂਬਰ ਸਵਾਰ ਸਨ, ਇੱਕ ਦਰੱਖ਼ਤ ਨਾਲ ਟਕਰਾ ਜਾਣ ਕਾਰਨ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ | ਡਰਾਈਵਰ ਦੇ ਬਰਾਬਰ ਬੈਠੀ ਇਕ ਔਰਤ ਮਾਤਾ ਸਵਰਨ ...

ਪੂਰੀ ਖ਼ਬਰ »

ਕੋਰੋਨਾ ਕਾਰਨ 45 ਸਾਲਾ ਔਰਤ ਦੀ ਮੌਤ, 72 ਨਵੇਂ ਮਾਮਲੇ

ਜਲੰਧਰ, 18 ਜੂਨ (ਐੱਮ. ਐੱਸ. ਲੋਹੀਆ)-ਅੱਜ ਕੋਰੋਨਾ ਪ੍ਰਭਾਵਿਤ 45 ਸਾਲਾਂ ਦੀ ਔਰਤ ਇੰਪੀ ਵਾਸੀ ਕਾਲੀਆ ਕਾਲੋਨੀ, ਜਲੰਧਰ ਦੀ ਮੌਤ ਹੋ ਜਾਣ ਨਾਲ ਮਿ੍ਤਕਾਂ ਦੀ ਗਿਣਤੀ 1465 ਹੋ ਗਈ ਹੈ | ਇਸ ਤੋਂ ਇਲਾਵਾ ਅੱਜ 72 ਮਰੀਜ਼ ਹੋਰ ਮਿਲਣ ਨਾਲ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 62,350 ਪਹੁੰਚ ...

ਪੂਰੀ ਖ਼ਬਰ »

ਨੰਨ੍ਹਾ ਚਿੱਤਰਕਾਰ ਵੈਭਵ ਬਣ ਰਿਹੈ ਮਾਪਿਆਂ ਦੀ ਪਹਿਚਾਣ ਵੱਡੇ ਭਰਾ ਤੋਂ ਪ੍ਰੇਰਿਤ ਹੋ ਕੇ ਬਣਾਉਣ ਲੱਗਾ ਚਿੱਤਰ

ਜਲੰਧਰ, 18 (ਰਣਜੀਤ ਸਿੰਘ ਸੋਢੀ)-ਆਪਣੇ ਵੱਡੇ ਭਰਾ ਤਨਿਸ਼ ਬਤਰਾ ਤੋਂ ਪ੍ਰੇਰਿਤ ਹੋ ਕੇ ਚਿੱਤਰਕਾਰੀ ਦੇ ਖੇਤਰ 'ਚ ਸਰਗਰਮ ਹੋਏ ਬਾਲ ਚਿੱਤਰਕਾਰ ਵੈੱਭਵ ਬਤਰਾ ਹੁਣ ਤੱਕ ਕਈ ਪ੍ਰਮੁੱਖ ਸ਼ਖ਼ਸੀਅਤਾਂ ਦੇ ਚਿੱਤਰ ਬਣਾ ਕੇ ਉਨ੍ਹਾਂ ਨੂੰ ਭੇਟ ਕਰ ਚੁੱਕਾ ਹੈ | ਪਿਤਾ ਨੀਲ ਬਤਰਾ ...

ਪੂਰੀ ਖ਼ਬਰ »

ਹੱਤਿਆ ਦੀ ਕੋਸ਼ਿਸ਼ ਦਾ ਮੁਲਜ਼ਮ ਦੇ ਰਿਹਾ ਹੈ ਧਮਕੀਆਂ, ਪੁਲਿਸ ਨਹੀਂ ਕਰਦੀ ਕਾਰਵਾਈ-ਗੁਰਚਰਨਜੀਤ ਕੌਰ

ਜਲੰਧਰ, 18 ਜੂਨ (ਐੱਮ. ਐੱਸ. ਲੋਹੀਆ)-ਫਿਲੌਰ ਦੇ ਮੁਹੱਲਾ ਰਾਜਪੂਤਾਂ ਦੀ ਰਹਿਣ ਵਾਲੀ ਗੁਰਚਰਨਜੀਤ ਕੌਰ ਪੁੱਤਰੀ ਸ਼ਰਨਜੀਤ ਕੌਰ ਨੇ ਪੱਤਰਕਾਰ ਸੰਮੇਲਨ ਕਰਕੇ ਫਿਲੌਰ ਪੁਲਿਸ 'ਤੇ ਦੋਸ਼ ਲਗਾਏ ਹਨ ਕਿ ਉਨ੍ਹਾਂ 'ਤੇ ਹਮਲਾ ਕਰਕੇ ਹੱਤਿਆ ਦੀ ਕੋਸ਼ਿਸ਼ ਕਰਨ ਦੇ ਮੁਲਜ਼ਮ ...

ਪੂਰੀ ਖ਼ਬਰ »

ਮਾਮਲਾ ਮਾਡਲ ਟਾਊਨ 'ਚ ਚੱਲ ਰਹੇ ਕਲਾਊਡ ਸਪਾ ਦਾ ਮੁਕੱਦਮੇ 'ਚ ਇਮਾਰਤ ਦੇ ਮਾਲਕ ਦਾ ਨਾਂਅ ਕੀਤਾ ਜਾਵੇ ਸ਼ਾਮਿਲ-ਅਰਜੁਨ ਤ੍ਰੇਹਣ

ਜਲੰਧਰ, 18 ਜੂਨ (ਐੱਮ. ਐੱਸ. ਲੋਹੀਆ)-ਭਾਰਤੀ ਜਨਤਾ ਯੂਵਾ ਮੋਰਚਾ, ਪੰਜਾਬ ਦੇ ਆਗੂ ਅਰਜੁਨ ਤ੍ਰੇਹਣ ਨੇ ਪੁਲਿਸ ਕਮਿਸ਼ਨਰ ਨੂੰ ਇਕ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਮਾਡਲ ਟਾਊਨ 'ਚ ਚੱਲ ਰਹੇ ਕਲਾਊਡ ਸਪਾ 'ਚ ਨਾਬਾਲਗ ਨਾਲ ਹੋਏ ਜਬਰ ਜਨਾਹ ਦੇ ਮਾਮਲੇ 'ਚ ਥਾਣਾ ਡਵੀਜ਼ਨ ਨੰਬਰ 6 ...

ਪੂਰੀ ਖ਼ਬਰ »

ਮੰਦਰ ਕਮੇਟੀ ਖ਼ਿਲਾਫ਼ ਕੀਤੇ ਦੁਸ਼ਪ੍ਰਚਾਰ ਦੀ ਨਿਖੇਧੀ

ਜਲੰਧਰ, 18 ਜੂਨ (ਸ਼ਿਵ)- ਸ੍ਰੀ ਚੈਤਨਿਆ ਮਹਾਂਪ੍ਰਭੂ ਸ੍ਰੀ ਰਾਧਾ ਮਾਧਵ ਮੰਦਰ ਪ੍ਰਤਾਪ ਬਾਗ਼ ਜਲੰਧਰ ਦੇ ਚੇਅਰਮੈਨ ਰੇਵਤੀ ਰਮਨ ਗੁਪਤਾ ਅਤੇ ਪ੍ਰਧਾਨ ਅਮਿੱਤ ਚੱਢਾ ਦੀ ਪ੍ਰਧਾਨਗੀ ਵਿਚ ਕਾਰਜਕਾਰੀ ਮੈਂਬਰਾਂ ਦੀ ਹੋਈ ਮੀਟਿੰਗ ਵਿਚ ਬੀਤੇ ਦਿਨੀਂ ਕਿਸੇ ਨੇ ਮੰਦਰ ਕਮੇਟੀ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ (ਅ) ਨੇ ਡੀ. ਸੀ. ਨੂੰ ਦਿੱਤਾ ਮੰਗ ਪੱਤਰ

ਜਲੰਧਰ, 18 ਜੂਨ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਪਮਾਨਿਤ ਕਰਨ, 328 ਸਰੂਪਾਂ ਨੂੰ ਲਾਪਤਾ ਕਰਨ ਵਾਲੇ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਰਨਲ ਚੋਣਾਂ ਸਹੀ ਸਮੇਂ 'ਤੇ ਕਰਵਾਉਣ ...

ਪੂਰੀ ਖ਼ਬਰ »

ਧੋਖਾਧੜੀ ਦੇ ਮਾਮਲੇ 'ਚ ਆਸ਼ੂ ਵਰਮਾ ਨੂੰ ਮਿਲੀ ਅੰਤਰਿਮ ਰਾਹਤ

ਜਲੰਧਰ, 18 ਜੂਨ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਲਲਿਤ ਕੁਮਾਰ ਸਿੰਗਲ ਦੀ ਅਦਾਲਤ ਨੇ ਜਾਅਲੀ ਮੁਖਤਿਆਰ ਨਾਮੇ ਰਾਹੀਂ ਜ਼ਮੀਨ ਹੜਪਣ ਦੇ ਮਾਮਲੇ 'ਚ ਨਾਮਜ਼ਦ ਆਸ਼ੂ ਵਰਮਾ ਉਰਫ ਆਨੰਦ ਵਰਮਾ ਵਾਸੀ ਰੋਅਲ ਪੈਲੇਸ, ਮਾਡਲ ਹਾਊਸ, ਜਲੰਧਰ ਦੀ ਅਗਾਊਾ ਜ਼ਮਾਨਤ ਦੀ ...

ਪੂਰੀ ਖ਼ਬਰ »

ਡਾਕਟਰਾਂ ਨਾਲ ਹੋਣ ਵਾਲੀ ਹਿੰਸਾ ਖ਼ਿਲਾਫ਼ ਆਈ. ਐਮ. ਏ. ਦੇ ਡਾਕਟਰਾਂ ਵਲੋਂ ਰੋਸ ਪ੍ਰਦਰਸ਼ਨ

ਜਲੰਧਰ, 18 ਜੂਨ (ਐੱਮ. ਐੱਸ. ਲੋਹੀਆ)-ਡਾਕਟਰਾਂ ਨਾਲ ਹੋਣ ਵਾਲੀ ਹਿੰਸਾ ਦਾ ਵਿਰੋਧ ਕਰਦੇ ਹੋਏ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਦੇ ਡਾਕਟਰਾਂ ਨੇ ਅੱਜ ਆਈ.ਐਮ.ਏ. ਹਾਊਸ ਵਿਖੇ ਰੋਸ ਪ੍ਰਦਰਸ਼ਨ ਕੀਤਾ ਅਤੇ ਰੋਸ ਵਜੋਂ ਅੱਜ ਸਾਰਾ ਦਿਨ ਕਾਲੇ ਬਿੱਲੇ ਲਗਾ ਕੇ ਰੱਖੇ | ਇਸ ...

ਪੂਰੀ ਖ਼ਬਰ »

ਸੀ.ਪੀ.ਆਈ. ਅਤੇ ਰੋਡਵੇਜ਼ ਪੈਨਸ਼ਨਰ ਯੂਨੀਅਨ ਵਲੋਂ ਮਹਿੰਗਾਈ ਦੇ ਖ਼ਿਲਾਫ਼ ਰੋਸ ਮੁਜ਼ਾਹਰਾ

ਜਲੰਧਰ, 18 ਜੂਨ (ਜਸਪਾਲ ਸਿੰਘ)-ਸੀ.ਪੀ.ਆਈ. ਅਤੇ ਪੰਜਾਬ ਰੋਡਵੇਜ ਪੈਨਸ਼ਨਰ ਯੂਨੀਅਨ ਨੇ ਬਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਮਾਸਟਰ ਹਰੀ ਸਿੰਘ ਧੂਤ ਭਵਨ ਜਲੰਧਰ ਵਿਖੇ ਮੀਟਿੰਗ ਕਰਨ ਤੋਂ ਬਾਅਦ ਮਹਿੰਗਾਈ ਵਿਰੁੱਧ ਰੋਹ ਭਰਪੂਰ ਪ੍ਰਦਰਸ਼ਨ ਕੀਤਾ | ਸੰਬੋਧਨ ਦੌਰਾਨ ...

ਪੂਰੀ ਖ਼ਬਰ »

ਸਰਕਾਰ ਦੇ ਖ਼ਿਲਾਫ਼ ਨਹੀਂ ਸੀ ਧਰਨਾ-ਬੇਰੀ

ਜਲੰਧਰ, 18 ਜੂਨ (ਸ਼ਿਵ)-ਕੇਂਦਰੀ ਹਲਕੇ ਤੋਂ ਵਿਧਾਇਕ ਸ੍ਰੀ ਰਜਿੰਦਰ ਬੇਰੀ ਨੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਉਨਾਂ ਅਤੇ ਕਾਂਗਰਸੀ ਕੌਂਸਲਰਾਂ ਵਲੋਂ ਲਗਾਇਆ ਗਿਆ ਧਰਨਾ ਸਰਕਾਰ ਖ਼ਿਲਾਫ਼ ਨਹੀਂ ਸੀ ਸਗੋਂ ਇਹ ਧਰਨਾ ਕੰਮ ਨਾ ਕਰਨ ਵਾਲੇ ਅਫ਼ਸਰਾਂ ਦੇ ਖ਼ਿਲਾਫ਼ ਸੀ | ਬੇਰੀ ਨੇ ...

ਪੂਰੀ ਖ਼ਬਰ »

ਐਲ.ਪੀ.ਯੂ. ਵਿਖੇ ਤੰਦਰੁਸਤ ਸਿਹਤ ਲਈ 7 ਦਿਨਾ ਯੋਗ ਵਰਕਸ਼ਾਪ

ਜਲੰਧਰ, 18 ਜੂਨ (ਰਣਜੀਤ ਸਿੰਘ ਸੋਢੀ)-ਲਵਲੀ ਪੋ੍ਰਫੈਸ਼ਨਲ ਯੂਨੀਵਰਸਿਟੀ ਦੇ ਸਟੂਡੈਂਟ ਵੈੱਲਫੇਅਰ ਵਿਭਾਗ ਨੇ ਤੰਦਰੁਸਤ ਸਿਹਤ ਲਈ ਕੌਮਾਂਤਰੀ ਯੋਗ ਦਿਵਸ ਨੂੰ ਧਿਆਨ 'ਚ ਰੱਖਦਿਆਂ ਸੱਤ ਦਿਨਾਂ ਵਰਕਸ਼ਾਪ ਲਗਾਈ, ਜਿਸ 'ਚ ਵੈਦਿਕ ਵਿਗਿਆਨ , ਸਾਇਕੋ - ਨਿਊਰੋਬਿਕਸ , ...

ਪੂਰੀ ਖ਼ਬਰ »

ਟੋਕੀਓ ਉਲੰਪਿਕ ਲਈ ਸੁਰਜੀਤ ਹਾਕੀ ਅਕੈਡਮੀ ਦੇ 6 ਖਿਡਾਰੀਆਂ ਦੀ ਚੋਣ

ਜਲੰਧਰ, 18 ਜੁਲਾਈ (ਸਾਬੀ)-ਭਾਰਤ ਵੱਲੋਂ ਅੱਜ ਟੋਕੀਓ ਉਲੰਪਿਕਸ ਲਈ ਆਪਣੀ 16 ਮੈਂਬਰੀ ਪੁਰਸ਼ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ | ਜਿਨ੍ਹਾਂ ਵਿਚ 10 ਖ਼ਿਡਾਰੀ ਪਹਿਲੀ ਵਾਰ ਉਲੰਪਿਕ ਵਿਚ ਹਿੱਸਾ ਲੈਣਗੇ | ਐਲਾਨੀ ਗਈ ਟੀਮ ਵਿਚ ਸੁਰਜੀਤ ਹਾਕੀ ਅਕੈਡਮੀ ਦੇ 6 ਖਿਡਾਰੀ ...

ਪੂਰੀ ਖ਼ਬਰ »

ਐਂਬੂਲੈਂਸ 'ਚ ਆਏ ਹਮਲਾਵਰਾਂ ਵਲੋਂ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਜਲੰਧਰ ਛਾਉਣੀ, 18 ਜੂਨ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੀ ਉੱਪ ਪੁਲਿਸ ਚੌਕੀ ਦਕੋਹਾ ਦੇ ਅਧੀਨ ਆਉਂਦੇ ਖੇਤਰ ਧੰਨੋਵਾਲੀ ਵਿਖੇ ਅੱਜ ਇਕ ਐਂਬੂਲੈਂਸ ਗੱਡੀ 'ਚ ਆਏ ਹਥਿਆਰਾਂ ਨਾਲ ਲੈਸ ਅਣਪਛਾਤੇ ਹਮਲਾਵਰਾਂ ਵਲੋਂ ਘਰ ਦੇ ਬਾਹਰ ਖੜ੍ਹੇ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ...

ਪੂਰੀ ਖ਼ਬਰ »

4 ਕਿੱਲੋ ਹੈਰੋਇਨ ਅਤੇ ਪਿਸਤੌਲਾਂ ਦੀ ਬਰਾਮਦਗੀ ਦੇ ਮਾਮਲੇ 'ਚ ਭਗੌੜਾ ਮੁਲਜ਼ਮ ਸਾਥੀ ਸਮੇਤ ਗਿ੍ਫ਼ਤਾਰ

ਜਲੰਧਰ, 18 ਜੂਨ (ਐੱਮ. ਐੱਸ. ਲੋਹੀਆ)-4 ਕਿੱਲੋ ਹੈਰੋਇਨ ਅਤੇ 2 ਪਿਸਤੌਲਾਂ ਦੀ ਬਰਾਮਦਗੀ ਦੇ ਮਾਮਲੇ 'ਚ ਭਗੌੜਾ ਚੱਲ ਰਿਹਾ ਗੁਰਸੇਵਕ ਸਿੰਘ ਉਰਫ਼ ਗੋਲਡੀ ਪੁੱਤਰ ਗੁਰਚਰਨ ਸਿੰਘ ਵਾਸੀ ਬੈਬਲਪੁਰ, ਭਾਦਸੋਂ, ਪਟਿਆਲਾ ਜਲੰਧਰ ਦਿਹਾਤੀ ਪੁਲਿਸ ਦੇ ਸੀ.ਆਈ.ਏ. ਸਟਾਫ਼ ਨੇ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 24 ਘੰਟੇ ਕੰਮ ਕਰਨ ਵਾਲਾ ਹੜ੍ਹ ਕੰਟਰੋਲ ਰੂਮ ਸਥਾਪਤ ਕੀਤਾ ਜਾਵੇਗਾ-ਡਿਪਟੀ ਕਮਿਸ਼ਨਰ

ਜਲੰਧਰ, 18 ਜੂਨ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਵਿਚ ਕਿਸੇ ਵੀ ਤਰ੍ਹਾਂ ਦੀ ਹੜ੍ਹ ਵਰਗੀ ਸਥਿਤੀ ਦੀ ਨਿਗਰਾਨੀ ਲਈ ਪ੍ਰਬੰਧਕੀ ਕੰਪਲੈਕਸ ਵਿਚ ਹੜ੍ਹ ਕੰਟਰੋਲ ਰੂਮ ਸ਼ੁਰੂ ਕੀਤਾ ਜਾਵੇਗਾ, ਜੋ ...

ਪੂਰੀ ਖ਼ਬਰ »

23 ਨੂੰ ਸਮੂਹਿਕ ਛੁੱਟੀ 'ਤੇ ਰਹਿਣਗੇ ਨਿਗਮ ਦੇ ਚੌਥਾ ਦਰਜਾ ਮੁਲਾਜ਼ਮ

ਜਲੰਧਰ, 18 ਜੂਨ (ਸ਼ਿਵ)-ਪੰਜਾਬ ਸਫ਼ਾਈ ਮਜ਼ਦੂਰ ਫੈੱਡਰੇਸ਼ਨ ਦੀ ਅਗਵਾਈ ਵਿਚ ਚੌਥਾ ਦਰਜਾ ਮੁਲਾਜ਼ਮ ਦੀਆਂ ਜਥੇਬੰਦੀਆਂ ਦੇ ਆਗੂਆਂ ਨੇ ਨਿਗਮ ਦੇ ਜੇ. ਸੀ. ਹਰਚਰਨ ਸਿੰਘ ਨੂੰ ਇਕ ਮੰਗ ਪੱਤਰ ਦੇ ਕੇ ਕਿਹਾ ਹੈ ਕਿ ਉਹ ਆਪਣੀਆਂ ਮੰਗਾਂ ਬਾਰੇ 23 ਜੂਨ ਨੂੰ ਮੁੱਖ ਮੰਤਰੀ ਕੈਪਟਨ ...

ਪੂਰੀ ਖ਼ਬਰ »

ਸੁਕਾਰ ਯੂਥ ਅਕਾਲੀ ਦਲ ਦਾ ਮੁੱਖ ਬੁਲਾਰਾ ਨਿਯੁਕਤ

ਜਲੰਧਰ, 18 ਜੂਨ (ਜਸਪਾਲ ਸਿੰਘ)-ਯੂਥ ਅਕਾਲੀ ਦਲ ਦੇ ਸਰਗਰਮ ਆਗੂ ਅਤੇ ਦੁਆਬਾ ਜ਼ੋਨ ਦੇ ਸਾਬਕਾ ਪ੍ਰਧਾਨ ਸੁਖਦੀਪ ਸਿੰਘ ਸੁਕਾਰ ਨੂੰ ਪਾਰਟੀ ਹਾਈਕਮਾਨ ਵਲੋਂ ਯੂਥ ਅਕਾਲੀ ਦਲ ਦਾ ਮੁੱਖ ਬੁਲਾਰਾ ਨਿਯੁਕਤ ਕੀਤਾ ਗਿਆ ਹੈ | ਉਹ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਵੀ ...

ਪੂਰੀ ਖ਼ਬਰ »

1 ਕਿੱਲੋ ਹੈਰੋਇਨ, 4 ਪਿਸਤੌਲਾਂ ਅਤੇ 12 ਰੌ ਾਦਾਂ ਸਮੇਤ ਇਕ ਵਿਅਕਤੀ ਗਿ੍ਫ਼ਤਾਰ

ਜਲੰਧਰ/ਆਦਮਪੁਰ, 18 ਜੂਨ (ਐੱਮ. ਐੱਸ. ਲੋਹੀਆ/ਹਰਪ੍ਰੀਤ ਸਿੰਘ)-ਤਾਲਾਬੰਦੀ ਦੌਰਾਨ ਜੇਲ੍ਹ 'ਚ ਬੰਦ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਸ਼ੁਰੂ ਕਰਨ ਵਾਲੇ ਬੀ.ਏ. ਦੀ ਪੜ੍ਹਾਈ ਕਰਦੇ ਨੌਜਵਾਨ ਨੂੰ ਸਵਿਫ਼ਟ ਕਾਰ 'ਚ 4 ਪਿਸਤੌਲਾਂ, 12 ਜ਼ਿੰਦਾ ਰੌਂਦਾਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX