ਤਾਜਾ ਖ਼ਬਰਾਂ


ਵਿਰਾਟ ਕੋਹਲੀ ਦੇ ਕੋਚ ਰਾਜ ਕੁਮਾਰ ਸ਼ਰਮਾ ਨੇ ਕਿਹਾ - ਇਹ ਸਹੀ ਸਮੇਂ ’ਤੇ ਸਹੀ ਫੈਸਲਾ ਹੈ
. . .  1 day ago
ਸਕੂਲ ਬੱਸ ਅਤੇ ਮੋਟਰਸਾਈਕਲ ਹਾਦਸੇ 'ਚ ਸਿੱਧੂਪੁਰ ਦੇ ਨੌਜਵਾਨ ਦੀ ਮੌਤ
. . .  1 day ago
ਲੋਹੀਆਂ ਖ਼ਾਸ, 16 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) -ਲੋਹੀਆਂ ਤੋਂ ਸਿੱਧੂਪੁਰ ਸੜਕ 'ਤੇ ਇੱਕ ਸਕੂਲ ਬੱਸ ਅਤੇ ਮੋਟਰਸਾਈਕਲ ਹਾਦਸੇ 'ਚ ਪਿੰਡ ਸਿੱਧੂਪੁਰ ਦੇ ਨੌਜਵਾਨ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ...
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਭਾਰਤ ਦੀ ਟੀ -20 ਦੀ ਕਪਤਾਨੀ ਛੱਡ ਦੇਣਗੇ ਵਿਰਾਟ ਕੋਹਲੀ
. . .  1 day ago
ਨਵੀਂ ਦਿੱਲੀ, 16 ਸਤੰਬਰ - ਵਿਰਾਟ ਕੋਹਲੀ ਨੇ ਘੋਸ਼ਣਾ ਕੀਤੀ ਕਿ ਉਹ ਯੂ.ਏ.ਈ. ਵਿਚ ਟੀ -20 ਵਿਸ਼ਵ ਕੱਪ ਤੋਂ ਬਾਅਦ ਭਾਰਤ ਦੇ ਟੀ -20 ਕਪਤਾਨ ਦੇ ਅਹੁਦੇ ਤੋਂ ਅਸਤੀਫਾ ਦੇ...
ਪੰਜਾਬ ਸਰਕਾਰ ਵਲੋਂ ਲਗਾਈਆਂ ਗਈਆਂ ਕੋਰੋਨਾ ਪਾਬੰਦੀਆਂ ਹੁਣ 30 ਸਤੰਬਰ ਤੱਕ ਲਾਗੂ
. . .  1 day ago
ਚੰਡੀਗੜ੍ਹ, 16 ਸਤੰਬਰ - ਪੰਜਾਬ ਸਰਕਾਰ ਵਲੋਂ ਲਗਾਈਆਂ ਗਈਆਂ ਕੋਰੋਨਾ ਪਾਬੰਦੀਆਂ ਹੁਣ 30 ਸਤੰਬਰ ਤੱਕ ਲਾਗੂ ਰਹਿਣਗੀਆਂ...
ਸਰਪੰਚ ਤੇ ਉਸ ਦਾ ਪਤੀ ਹੈਰੋਇਨ ਤੇ ਡਰੱਗ ਮਨੀ ਸਮੇਤ ਕਾਬੂ
. . .  1 day ago
ਗੜਸ਼ੰਕਰ,16 ਸਤੰਬਰ (ਧਾਲੀਵਾਲ) - ਗੜ੍ਹਸ਼ੰਕਰ ਪੁਲਿਸ ਨੇ ਪਿੰਡ ਚੱਕ ਰੌਤਾਂ ਦੀ ਸਰਪੰਚ ਤੇ ਉਸ ਦੇ ਪਤੀ ਨੂੰ ਹੈਰੋਇਨ ਅਤੇ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਐੱਸ.ਐੱਚ.ਓ. ਇਕਬਾਲ ਸਿੰਘ ਨੇ ਦੱਸਿਆ ਕਿ...
ਨੈਸ਼ਨਲ ਐਸੇਟ ਰਿਕੰਸਟ੍ਰਕਸ਼ਨ ਕੰਪਨੀ ਲਿਮਟਿਡ ਲਈ 30,600 ਕਰੋੜ ਰੁਪਏ ਦੀ ਸਰਕਾਰੀ ਗਰੰਟੀ ਦੀ ਘੋਸ਼ਣਾ
. . .  1 day ago
ਨਵੀਂ ਦਿੱਲੀ,16 ਸਤੰਬਰ - ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਦੱਸਿਆ ਗਿਆ ਹੈ ਕਿ ਕੇਂਦਰੀ ਮੰਤਰੀ ਮੰਡਲ ਨੇ ਕੱਲ੍ਹ ਰਾਸ਼ਟਰੀ ਸੰਪਤੀ ਪੁਨਰ ਨਿਰਮਾਣ ਕੰਪਨੀ ਲਿਮਟਿਡ ਦੁਆਰਾ ਜਾਰੀ ਕੀਤੀ ਜਾਣ ਵਾਲੀ ...
ਉੱਤਰ ਪ੍ਰਦੇਸ਼ ਅਤੇ ਦਿੱਲੀ ਵਿਚ ਲਗਾਤਾਰ ਪੈ ਰਿਹਾ ਮੀਂਹ, ਯੂ.ਪੀ. ਦੇ 30 ਜ਼ਿਲ੍ਹਿਆਂ ਲਈ ਅਲਰਟ ਜਾਰੀ
. . .  1 day ago
ਨਵੀਂ ਦਿੱਲੀ,16 ਸਤੰਬਰ - ਉੱਤਰ ਪ੍ਰਦੇਸ਼ ਅਤੇ ਦਿੱਲੀ ਵਿਚ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਨੂੰ ਮੁਸ਼ਕਿਲ ਦੱਸਿਆ ਹੈ, ਨਾਲ ਹੀ ਯੂ.ਪੀ. ਦੇ 30 ਜ਼ਿਲ੍ਹਿਆਂ...
ਕਣਕ ਘੁਟਾਲਾ : ਪੰਜਾਬ ਰਾਜ ਖ਼ੁਰਾਕ ਕਮਿਸ਼ਨ ਨੇ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਤੋਂ 15 ਦਿਨਾਂ ਅੰਦਰ ਵਿਸਥਾਰਤ ਰਿਪੋਰਟ ਮੰਗੀ
. . .  1 day ago
ਚੰਡੀਗੜ੍ਹ,16 ਸਤੰਬਰ - ਪੰਜਾਬ ਰਾਜ ਖ਼ੁਰਾਕ ਕਮਿਸ਼ਨ ਵਲੋਂ ਕਣਕ ਘੁਟਾਲੇ ਵਿਚ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਤੋਂ 15 ਦਿਨਾਂ ਅੰਦਰ ਵਿਸਥਾਰਤ ਰਿਪੋਰਟ ਦੀ ਮੰਗ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਰਾਜ ਖ਼ੁਰਾਕ ...
ਸ੍ਰੀ ਮੁਕਤਸਰ ਸਾਹਿਬ ਤੋਂ ਦਿੱਲੀ ਲਈ ਅਕਾਲੀ ਦਲ ਦਾ ਜਥਾ ਰਵਾਨਾ
. . .  1 day ago
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਅਗਵਾਈ ਵਿਚ ਸ੍ਰੀ ...
17 ਸਤੰਬਰ ਦਾ ਰੋਸ ਮਾਰਚ ਕੋਈ ਸਿਆਸੀ ਨਹੀਂ, ਬਲਕਿ ਨਿਰੋਲ ਕਿਸਾਨ ਪੱਖੀ - ਸੁਖਬੀਰ ਸਿੰਘ ਬਾਦਲ
. . .  1 day ago
ਚੰਡੀਗੜ੍ਹ, 16 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ 17 ਸਤੰਬਰ ਦਾ ਰੋਸ ਮਾਰਚ ਕੋਈ ਸਿਆਸੀ ਨਹੀਂ, ਬਲਕਿ ਨਿਰੋਲ ਕਿਸਾਨ ਪੱਖੀ...
ਅਜਨਾਲਾ ਟਿਫ਼ਨ ਬੰਬ ਬਲਾਸਟ ਮਾਮਲੇ 'ਚ ਗ੍ਰਿਫ਼ਤਾਰ 3 ਦਹਿਸ਼ਤਗਰਦਾਂ ਨੂੰ ਅਦਾਲਤ ਨੇ 4 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  1 day ago
ਅਜਨਾਲਾ, 16 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅਗਸਤ ਮਹੀਨੇ ਵਿਚ ਅਜਨਾਲਾ ਦੇ ਸ਼ਰਮਾ ਪੈਟਰੋਲ ਪੰਪ 'ਤੇ ਹੋਏ ਟਿਫ਼ਨ ਬੰਬ ਬਲਾਸਟ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਦਹਿਸ਼ਤਗਰਦਾਂ ਵਿੱਕੀ ਭੱਟੀ ...
ਪੱਟੀ 100 ਫ਼ੀਸਦੀ ਕੋਰੋਨਾ ਟੀਕਾਕਰਨ ਕਰਵਾਉਣ ਵਾਲਾ ਪੰਜਾਬ ਦਾ ਪਹਿਲਾ ਸ਼ਹਿਰ ਬਣਿਆ
. . .  1 day ago
ਤਰਨਤਾਰਨ, 16 ਸਤੰਬਰ - ਪੰਜਾਬ ਸਰਕਾਰ ਵਲੋਂ ਕੋਰੋਨਾ ਦੇ ਖ਼ਾਤਮੇ ਲਈ ਵਿੱਢੀ ਟੀਕਾਕਰਨ ਮੁਹਿੰਮ ਵਿਚ ਤਰਨਤਾਰਨ ਜ਼ਿਲ੍ਹੇ ਨੂੰ ਵੱਡੀ ਪ੍ਰਾਪਤੀ ਮਿਲੀ ਹੈ...
'ਆਪ' ਦਾ ਯੂ.ਪੀ. ਦੇ ਲੋਕਾਂ ਨਾਲ ਵਾਅਦਾ, ਸੱਤਾ ਵਿਚ ਆਉਣ ਤੋਂ ਬਾਅਦ ਦਿੱਤੀ ਜਾਵੇਗੀ 24 ਘੰਟੇ ਬਿਜਲੀ, ਹੋਣਗੇ ਬਕਾਏ ਮੁਆਫ਼
. . .  1 day ago
ਨਵੀਂ ਦਿੱਲੀ,16 ਸਤੰਬਰ - 'ਆਪ' ਨੇ ਵਾਅਦਾ ਕੀਤਾ ਹੈ ਕਿ ਜੇ ਕਰ ਉਹ ਯੂ.ਪੀ. ਵਿਚ ਸੱਤਾ ਵਿਚ ਆਉਂਦੀ ਹੈ ਤਾਂ ਉਨ੍ਹਾਂ ਦੀ ਸਰਕਾਰ ਸਾਰੇ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਬਿਜਲੀ ਮੁਫ਼ਤ...
ਬੀਬੀ ਜਗੀਰ ਕੌਰ ਨੇ ਅਮੀਰ ਸਿੰਘ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ 'ਤੇ ਦਿੱਤੀ ਵਧਾਈ
. . .  1 day ago
ਅੰਮ੍ਰਿਤਸਰ, 16 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ. ਅਮੀਰ ਸਿੰਘ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਆਖਿਆ ਕਿ ਪਾਕਿਸਤਾਨ ਅੰਦਰ ਸਿੱਖਾਂ ਦੇ ਇਤਿਹਾਸਕ ਮਹੱਤਵ ਵਾਲੇ...
ਸੋਨੂੰ ਸੂਦ ਦੀ ਰਿਹਾਇਸ਼ 'ਤੇ ਇਨਕਮ ਟੈਕਸ ਦਾ ਸਰਵੇਖਣ ਜਾਰੀ
. . .  1 day ago
ਮੁੰਬਈ,16 ਸਤੰਬਰ - ਅਦਾਕਾਰ ਸੋਨੂੰ ਸੂਦ ਦੀ ਰਿਹਾਇਸ਼ 'ਤੇ ਇਨਕਮ ਟੈਕਸ ਦਾ ਸਰਵੇਖਣ ਚੱਲ ਰਿਹਾ ਹੈ। ਮੁੰਬਈ ਵਿਚ ਸੋਨੂੰ ਸੂਦ ਦੀ ਇਮਾਰਤ ਦੇ ਕੁਝ ਦ੍ਰਿਸ਼ ਸਾਹਮਣੇ...
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਬਜ਼ੁਰਗ ਦੀ ਮੌਤ
. . .  1 day ago
ਤਪਾ ਮੰਡੀ, 16 ਸਤੰਬਰ (ਪ੍ਰਵੀਨ ਗਰਗ) - ਸ਼ਹਿਰ ਦੇ ਰਾਮ ਬਾਗ ਨਜ਼ਦੀਕ ਇਕ ਟਰਾਲੇ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਬਜ਼ੁਰਗ ਦੀ ਮੌਤ ਹੋ ਜਾਣ ...
ਸ੍ਰੀ ਮੁਕਤਸਰ ਸਾਹਿਬ ਵਿਖੇ ਰੁਜ਼ਗਾਰ ਮੇਲੇ ਵਿਚ ਰੋਸ ਪ੍ਰਦਰਸ਼ਨ
. . .  1 day ago
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਸਰਕਾਰ ਵਲੋਂ ਲਾਏ ਰੁਜ਼ਗਾਰ ਮੇਲੇ ਵਿਚ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਬੀ.ਐਡ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ...
ਨਾਜਾਇਜ਼ ਕਾਲੋਨੀਆਂ 'ਤੇ ਕਾਰਵਾਈ ਨੂੰ ਲੈ ਕੇ ਗਲਾਡਾ ਅਤੇ ਕਲੋਨਾਈਜ਼ਰ ਹੋਏ ਆਹਮਣੇ ਸਾਹਮਣੇ, ਸਥਿਤੀ ਤਣਾਅ ਪੂਰਨ
. . .  1 day ago
ਲੁਧਿਆਣਾ, (ਅਮਰੀਕ ਸਿੰਘ ਬੱਤਰਾ, ਰੂਪੇਸ਼ ਕੁਮਾਰ ),16 ਸਤੰਬਰ - ਨਾਜਾਇਜ਼ ਕਾਲੋਨੀਆਂ 'ਤੇ ਕਾਰਵਾਈ ਨੂੰ ਲੈ ਕੇ ਲੁਧਿਆਣਾ ਵਿਚ ਗਲਾਡਾ ਅਤੇ ਕਲੋਨਾਈਜ਼ਰ ਆਹਮੋ ਸਾਹਮਣੇ ਹੋ ਗਏ...
ਦਿੱਲੀ ਰੋਸ ਮਾਰਚ 'ਚ ਸ਼ਮੂਲੀਅਤ ਲਈ ਤਲਵੰਡੀ ਸਾਬੋ ਤੋਂ ਅਕਾਲੀਆਂ ਦੇ ਜਥੇ ਰਵਾਨਾ
. . .  1 day ago
ਤਲਵੰਡੀ ਸਾਬੋ,16 ਸਤੰਬਰ (ਰਣਜੀਤ ਸਿੰਘ ਰਾਜੂ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ 3 ਖੇਤੀ ਕਾਨੂੰਨਾਂ ਦੇ ਇਕ ਸਾਲ ਪੂਰਾ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ ਵਲੋਂ 17 ਸਤੰਬਰ ਨੂੰ ਦਿੱਲੀ...
ਪੰਜਾਬ ਰਾਜ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਵਲੋਂ ਨਾਭਾ ਦਾ ਦੌਰਾ, ਸਫ਼ਾਈ ਕਰਮਚਾਰੀਆਂ ਤੇ ਸੀਵਰਮੈਨਾਂ ਦੀਆਂ ਸੁਣੀਆਂ ਮੁਸ਼ਕਿਲਾਂ
. . .  1 day ago
ਨਾਭਾ, 16 ਸਤੰਬਰ ( ਕਰਮਜੀਤ ਸਿੰਘ) - ਪੰਜਾਬ ਰਾਜ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਨੇ ਅੱਜ ਨਾਭਾ ਦਾ ਦੌਰਾ ਕਰ ਕੇ ਇੱਥੇ ਨਗਰ ਕੌਂਸਲ ਵਿਖੇ ਨਗਰ ਕੌਂਸਲ ਨਾਭਾ ਅਤੇ ਨਗਰ ਪੰਚਾਇਤ ....
ਕਿਸਾਨ ਰੈਲੀ ਵਿਚ ਹੋਇਆ ਹਜ਼ਾਰਾਂ ਦਾ ਇਕੱਠ
. . .  1 day ago
ਅਮਰਕੋਟ,16 ਸਤੰਬਰ( ਗੁਰਚਰਨ ਸਿੰਘ ਭੱਟੀ) - ਸਰਹੱਦੀ ਖੇਤਰ ਦੇ ਕਸਬਾ ਅਮਰਕੋਟ ਦੀ ਦਾਣਾ ਮੰਡੀ 'ਚ ਨੌਜਵਾਨ ਕਿਸਾਨ ਏਕਤਾ ਵਲਟੋਹਾ ਦੇ ਨੌਜਵਾਨਾਂ ਵਲੋਂ ਕਿਸਾਨ ਰੈਲੀ ਕਰਵਾਈ ਗਈ ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਮਾਮਲੇ ਦੇ ਦੋਸ਼ੀ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਮੰਗ 'ਤੇ ਯੂ.ਏ.ਪੀ.ਏ. ਲਾ ਕੇ ਧਾਰਾਵਾਂ 'ਚ ਵਾਧਾ, 21 ਤੱਕ ਵਧਿਆ ਪੁਲਿਸ ਰਿਮਾਂਡ
. . .  1 day ago
ਸ੍ਰੀ ਅਨੰਦਪੁਰ ਸਾਹਿਬ, 16 ਸਤੰਬਰ (ਜੇ.ਐੱਸ. ਨਿੱਕੂਵਾਲ, ਕਰਨੈਲ ਸਿੰਘ ਸੈਣੀ) ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਦੋਸ਼ੀ ....
ਸ਼ਿਮਲਾ ਪਹੁੰਚੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ
. . .  1 day ago
ਨਵੀਂ ਦਿੱਲੀ ,16 ਸਤੰਬਰ - ਰਾਸ਼ਟਰਪਤੀ ਰਾਮ ਨਾਥ ਕੋਵਿੰਦ ਹਿਮਾਚਲ ਪ੍ਰਦੇਸ਼ ਦੇ ਚਾਰ ਦਿਨਾਂ ਦੌਰੇ 'ਤੇ ਸ਼ਿਮਲਾ ...
ਨਾਭਾ ਵਿਚ ਦੇਰ ਰਾਤ ਚੱਲੀ ਗੋਲੀ
. . .  1 day ago
ਨਾਭਾ, 16 ਸਤੰਬਰ (ਅਮਨਦੀਪ ਸਿੰਘ ਲਵਲੀ) - ਵਿਧਾਨ ਸਭਾ ਹਲਕਾ ਨਾਭਾ ਦੇ ਪਿੰਡ ਥੂਹੀ ਅਤੇ ਪਿੰਡ ਅਗੇਤੀ ਦੇ ਵਿਚਕਾਰ ਪੈਂਦੇ ਸ਼ਰਾਬ ਦੇ ਠੇਕੇ 'ਤੇ ਦੇਰ ਰਾਤ 10.30 ਵਜੇ ਦੇ ਕਰੀਬ ਗੋਲੀ ਚੱਲਣ ਨਾਲ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 6 ਹਾੜ ਸੰਮਤ 553
ਿਵਚਾਰ ਪ੍ਰਵਾਹ: ਕਿਸੇ ਗੱਲ ਬਾਰੇ ਸਿਰਫ ਜਾਣ ਲੈਣਾ ਹੀ ਕਾਫੀ ਨਹੀਂ, ਸਗੋਂ ਉਸ 'ਤੇ ਅਮਲ ਵੀ ਕਰਨਾ ਚਾਹੀਦਾ ਹੈ। -ਗੇਟੇ

ਬਰਨਾਲਾ

ਰੇਲਵੇ ਸਟੇਸ਼ਨ, ਭਾਜਪਾ ਆਗੂਆਂ ਤੇ ਕਾਰਪੋਰੇਟ ਘਰਾਣਿਆਂ ਦੇ ਅਦਾਰਿਆਂ ਅੱਗੇ ਧਰਨੇ ਜਾਰੀ

ਬਰਨਾਲਾ, 19 ਜੂਨ (ਧਰਮਪਾਲ ਸਿੰਘ)-ਸੰਯੁਕਤ ਕਿਸਾਨ ਮੋਰਚੇ ਵਲੋਂ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ 262ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ | ਧਰਨੇ ਨੂੰ ਬਲਵੰਤ ਸਿੰਘ ਉੱਪਲੀ, ਕਰਨੈਲ ਸਿੰਘ ਗਾਂਧੀ, ਗੁਰਦੇਵ ਸਿੰਘ ਮਾਂਗੇਵਾਲ, ਬਾਬੂ ਸਿੰਘ ਖੁੱਡੀ ਕਲਾਂ, ਅਮਰਜੀਤ ਕੌਰ, ਸਰਪੰਚ ਗੁਰਚਰਨ ਸਿੰਘ ਸੁਰਜੀਤਪੁਰਾ, ਪੰਜਾਬ ਸਿੰਘ ਠੀਕਰੀਵਾਲਾ, ਹਰਚਰਨ ਚੰਨਾ, ਗੋਰਾ ਸਿੰਘ ਢਿਲਵਾਂ, ਬਲਜੀਤ ਚੁਹਾਣਕੇ, ਗੁਰਦਰਸ਼ਨ ਸਿੰਘ ਦਿਉਲ, ਬਲਵੀਰ ਕੌਰ ਕਰਮਗੜ੍ਹ ਨੇ ਸੰਬੋਧਨ ਕਰਦਿਆ ਕਿਹਾ ਕਿ ਭਾਵੇਂ ਸੁਪਰੀਮ ਕੋਰਟ ਨੇ ਕਾਲੇ ਖੇਤੀ ਕਾਨੂੰਨਾਂ ਨੂੰ ਹਾਲ ਦੀ ਘੜੀ ਮੁਅੱਤਲ ਕੀਤਾ ਹੋਇਆ ਹੈ ਪਰ ਸਰਕਾਰਾਂ ਚੋਰ ਮੋਰੀਆਂ ਰਾਹੀਂ ਇਨ੍ਹਾਂ ਨੂੰ ਲਾਗੂ ਕਰ ਰਹੀਆਂ ਹਨ | ਇਨ੍ਹਾਂ ਕਾਨੂੰਨਾਂ ਦੇ ਮਾਰੂ ਅਸਰ ਦਿਖਣੇ ਸ਼ੁਰੂ ਵੀ ਹੋ ਗਏ ਹਨ | ਪਿਛਲੇ ਦਿਨੀਂ ਹਰਿਆਣਾ ਸਰਕਾਰ ਨੇ ਇਕ ਨੋਟੀਫ਼ਿਕੇਸ਼ਨ ਜਾਰੀ ਕਰ ਕੇ ਜਨਤਕ ਵੰਡ ਪ੍ਰਣਾਲੀ ਰਾਹੀਂ ਸਰੋਂ੍ਹ ਦੇ ਤੇਲ ਦੀ ਸਪਲਾਈ 'ਤੇ ਰੋਕ ਲਾ ਦਿੱਤੀ ਹੈ | ਇਸ ਦਾ ਕਾਰਨ ਸਰੋਂ੍ਹ ਦੇ ਤੇਲ ਦੀਆਂ ਕੀਮਤਾਂ ਵਿਚ ਹੋਇਆ ਅਥਾਹ ਵਾਧਾ ਦੱਸਿਆ ਜਾ ਰਿਹਾ ਹੈ | ਇਹ ਵਾਧਾ ਸਰੋਂ੍ਹ ਦੀ ਫ਼ਸਲ ਦੀ ਖ਼ਰੀਦ ਸਰਕਾਰੀ ਕੋਆਪ੍ਰੇਟਿਵ ਅਦਾਰੇ ਹੈਫੇਡ ਦੀ ਬਜਾਏ ਨਿੱਜੀ ਮਾਲਕਾਂ ਵਲੋਂ ਕੀਤੇ ਜਾਣ ਕਾਰਨ ਹੋਇਆ ਹੈ | ਜਿਵੇਂ ਇਸ ਸਾਲ ਹਰਿਆਣਾ ਸਰਕਾਰ ਦੇ ਅਦਾਰੇ ਹੈਫੇਡ ਨੇ ਸਰੋਂ੍ਹ ਦੀ ਖ਼ਰੀਦ ਨਹੀਂ ਕੀਤੀ, ਇਹ ਕਾਲੇ ਖੇਤੀ ਕਾਨੂੰਨ ਲਾਗੂ ਹੋਣ ਨਾਲ ਇਹ ਵਰਤਾਰਾ ਆਮ ਹੋ ਜਾਣਾ ਹੈ | ਜੇਕਰ ਕਾਲੇ ਖੇਤੀ ਕਾਨੂੰਨ ਲਾਗੂ ਹੋ ਜਾਂਦੇ ਹਨ ਤਾਂ ਕੁਝ ਸਾਲਾਂ ਬਾਅਦ ਸਰਕਾਰੀ ਮੰਡੀਆਂ ਬੰਦ ਹੋ ਜਾਣਗੀਆਂ ਅਤੇ ਖਾਧ ਪਦਾਰਥਾਂ ਦੀ ਖ਼ਰੀਦ ਨਿੱਜੀ ਕੰਪਨੀਆਂ ਹੀ ਕਰਨਗੀਆਂ | ਜਿਸ ਨਾਲ ਸਾਰੇ ਖਾਧ ਪਦਾਰਥਾਂ ਦੀਆਂ ਕੀਮਤਾਂ ਵਿਚ ਅਥਾਹ ਵਾਧਾ ਜਾਵੇਗਾ | ਇਸ ਮੌਕੇ ਰਣਧੀਰ ਸਿੰਘ ਸੇਖਾ, ਅੱਛਰਾ ਸਿੰਘ ਸੰਧੂ, ਮੈਂਬਰ ਸ਼ਿੰਦਰ ਸਿੰਘ, ਜਗਰਾਜ ਸਿੰਘ, ਦੇਵ ਸਿੰਘ, ਜਗਤਾਰ ਸਿੰਘ ਆਦਿ ਹਾਜ਼ਰ ਸਨ | ਇਸ ਤੋਂ ਇਲਾਵਾ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਭਾਜਪਾ ਦੀ ਸੂਬਾ ਆਗੂ ਅਰਚਨਾ ਦੱਤ, ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਅਤੇ ਬਰਨਾਲਾ ਰਾਏਕੋਟ ਰੋਡ 'ਤੇ ਪਿੰਡ ਸੰਘੇੜਾ ਅਤੇ ਭੱਦਲਵੱਢ ਵਿਚਕਾਰ ਰਿਲਾਇੰਸ ਪੈਟਰੋਲ ਪੰਪ 'ਤੇ ਧਰਨੇ ਜਾਰੀ ਹਨ | ਇਸ ਮੌਕੇ ਸੂਬਾ ਆਗੂ ਹਰਦੀਪ ਸਿੰਘ ਟੱਲੇਵਾਲ, ਸੁਖਦੇਵ ਸਿੰਘ ਭੋਤਨਾ, ਦਰਸ਼ਨ ਸਿੰਘ, ਗੁਰਨਾਮ ਸਿੰਘ ਭੋਤਨਾ, ਕੁਲਜੀਤ ਸਿੰਘ ਵਜੀਦਕੇ, ਉਦੈ ਸਿੰਘ ਹਮੀਦੀ, ਬਲਵਿੰਦਰ ਸਿੰਘ ਕਾਲਾਬੂਲਾ, ਭੋਲਾ ਸਿੰਘ ਠੁੱਲੀਵਾਲ, ਰਾਮ ਸਿੰਘ ਸੰਘੇੜਾ, ਰੁਲਦੂ ਸਿੰਘ, ਵਿਧੀ ਸਿੰਘ ਸੰਘੇੜਾ, ਨਾਹਰ ਸਿੰਘ ਗੁੰਮਟੀ, ਨਸੀਬ ਕੌਰ ਹਮੀਦੀ, ਸੁਖਮਿੰਦਰ ਕੌਰ ਹਮੀਦੀ, ਕੁਲਵਿੰਦਰ ਕੌਰ ਵਜੀਦਕੇ, ਸ਼ਿੰਦਰ ਕੌਰ ਗੁੰਮਟੀ ਆਦਿ ਨੇ ਸੰਬੋਧਨ ਕੀਤਾ |

ਦੁਕਾਨ ਦਾ ਸ਼ਟਰ ਤੋੜ ਕੇ ਕਰਿਆਨੇ ਦੀ ਦੁਕਾਨ 'ਚੋਂ ਸਾਮਾਨ ਚੋਰੀ

ਹੰਡਿਆਇਆ, 19 ਜੂਨ (ਗੁਰਜੀਤ ਸਿੰਘ ਖੁੱਡੀ)-ਬੀਕਾ ਸੂਚ ਪੱਤੀ ਹੰਡਿਆਇਆ ਵਿਖੇ ਬੀਤੀ ਰਾਤ ਚੋਰਾਂ ਵਲੋਂ ਦੁਕਾਨ ਦਾ ਸ਼ਟਰ ਤੋੜ ਕੇ ਸਾਮਾਨ ਅਤੇ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਮੀਤ ਕੌਰ ਪਤਨੀ ਰਜਿੰਦਰ ਸਿੰਘ ਵਾਸੀ ...

ਪੂਰੀ ਖ਼ਬਰ »

ਬਿਜਲੀ ਕੱਟਾਂ ਤੋਂ ਦੁਖੀ ਹੋ ਕੇ ਕਿਸਾਨਾਂ ਵਲੋਂ ਅੱਧੀ ਰਾਤ ਨੂੰ ਕੌਮੀ ਮਾਰਗ ਬਠਿੰਡਾ-ਚੰਡੀਗੜ੍ਹ ਜਾਮ

ਤਪਾ ਮੰਡੀ, 19 ਜੂਨ (ਵਿਜੇ ਸ਼ਰਮਾ, ਪ੍ਰਵੀਨ ਗਰਗ)-ਸੂਬੇ ਦੀ ਕੈਪਟਨ ਸਰਕਾਰ ਵਲੋਂ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਲਈ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਦਾਅਵਿਆਂ ਦੀ ਫ਼ੂਕ ਨਿਕਲਦੀ ਨਜ਼ਰ ਆ ਰਹੀ ਹੈ | ਕਿਸਾਨਾਂ ਨੂੰ ਫ਼ਸਲ ਲਈ ਨਿਰਵਿਘਨ ਬਿਜਲੀ ਸਪਲਾਈ ਦੇ ਨਾ ...

ਪੂਰੀ ਖ਼ਬਰ »

ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ 15 ਨਵੇਂ ਕੇਸ, ਇਕ ਹੋਰ ਮੌਤ

ਬਰਨਾਲਾ, 19 ਜੂਨ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 15 ਨਵੇਂ ਕੇਸ ਆਏ ਹਨ ਅਤੇ ਇਕ ਹੋਰ ਮਰੀਜ਼ ਦੀ ਮੌਤ ਹੋਈ ਹੈ ਜਦਕਿ 9 ਮਰੀਜ਼ ਸਿਹਤਯਾਬ ਹੋਏ ਹਨ | ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਤਪਾ ਤੋਂ ਇਕ 75 ਸਾਲਾ ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ ਵਲੋਂ ਜਥੇਦਾਰ ਦਰਾਕਾ ਦਾ ਅਸਤੀਫ਼ਾ ਨਾ-ਮਨਜ਼ੂਰ

ਬਰਨਾਲਾ, 19 ਜੂਨ (ਗੁਰਪ੍ਰੀਤ ਸਿੰਘ ਲਾਡੀ)-ਪਿਛਲੇ ਦਿਨੀਂ ਕੁਝ ਕਾਰਨਾਂ ਕਰ ਕੇ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਅਤੇ ਟਕਸਾਲੀ ਆਗੂ ਜਥੇਦਾਰ ਰਾਜਿੰਦਰ ਸਿੰਘ ਦਰਾਕਾ ਵਲੋਂ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ ਜੋ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ...

ਪੂਰੀ ਖ਼ਬਰ »

ਪੁਲਿਸ ਵਲੋਂ ਵਜੀਦਕੇ ਖ਼ੁਰਦ ਤੇ ਪੰਡੋਰੀ 'ਚ ਬਸਤੀਆਂ ਦੀ ਕੀਤੀ ਚੈਕਿੰਗ

ਮਹਿਲ ਕਲਾਂ, 19 ਜੂਨ (ਤਰਸੇਮ ਸਿੰਘ ਗਹਿਲ)-ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਸਬ-ਡਵੀਜ਼ਨ ਮਹਿਲ ਕਲਾਂ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਪੁਲਿਸ ਥਾਣਾ ਠੁੱਲੀਵਾਲ ਅਤੇ ਮਹਿਲ ਕਲਾਂ ਵਲੋਂ ਸਾਂਝੇ ਤੌਰ 'ਤੇ ਪੁਲਿਸ ਥਾਣਾ ...

ਪੂਰੀ ਖ਼ਬਰ »

ਘੋੜੇ-ਟਰਾਲੇ ਤੇ ਕੈਂਟਰ ਦੀ ਟੱਕਰ 'ਚ ਦੋ ਜ਼ਖ਼ਮੀ

ਤਪਾ ਮੰਡੀ, 19 ਜੂਨ (ਪ੍ਰਵੀਨ ਗਰਗ)-ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਡੇਰਾ ਬਾਬਾ ਇੰਦਰਦਾਸ ਨਜ਼ਦੀਕ ਪੱਥਰਾਂ ਨਾਲ ਭਰੇ ਘੋੜੇ ਟਰਾਲੇ ਤੇ ਕੈਂਟਰ ਦੀ ਟੱਕਰ 'ਚ ਦੋ ਜਣਿਆ ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਸਿਵਲ ਹਸਪਤਾਲ ਤਪਾ ਵਿਖੇ ਜੇਰੇ ਇਲਾਜ ...

ਪੂਰੀ ਖ਼ਬਰ »

'ਆਪ' ਵਲੋਂ ਵਜ਼ੀਫ਼ੇ ਸਬੰਧੀ ਭੁੱਖ ਹੜਤਾਲ ਸਮਾਪਤ

ਬਰਨਾਲਾ, 19 ਜੂਨ (ਧਰਮਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਦਲਿਤ ਵਿਦਿਆਰਥੀਆਂ ਦੇ ਵਜ਼ੀਫ਼ੇ ਦੀ 40 ਫ਼ੀਸਦੀ ਬਕਾਇਆ ਰਾਸ਼ੀ ਦੇਣ 'ਤੇ ਆਮ ਆਦਮੀ ਪਾਰਟੀ ਵਲੋਂ ਪਿਛਲੇ ਦਿਨਾਂ ਤੋਂ ਚੱਲ ਰਹੀ ਭੁੱਖ ਹੜਤਾਲ ਖਤਮ ਕਰ ਕੇ ਜਿੱਤ ਦੀ ਖ਼ੁਸ਼ੀ ਵਿਚ ਲੱਡੂ ਵੰਡੇ ਗਏ | ਇਸ ਮੌਕੇ ਆਮ ...

ਪੂਰੀ ਖ਼ਬਰ »

ਜੇਕਰ ਮਸਲਾ ਹੱਲ ਨਾ ਕੀਤਾ ਤਾਂ ਸਿਹਤ ਮੰਤਰੀ ਦਾ ਕਰਾਂਗੇ ਘਿਰਾਓ-ਰਮੇਸ਼ ਬਾਲੀ

ਮਹਿਲ ਕਲਾਂ, 19 ਜੂਨ (ਅਵਤਾਰ ਸਿੰਘ ਅਣਖੀ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ: 295) ਦੀ ਸੂਬਾ ਪੱਧਰੀ ਮੀਟਿੰਗ ਪੰਜਾਬ ਪ੍ਰਧਾਨ ਡਾ: ਰਮੇਸ਼ ਕੁਮਾਰ ਬਾਲੀ ਦੀ ਪ੍ਰਧਾਨਗੀ ਹੇਠ ਇੱਥੇ ਹੋਈ | ਇਸ ਸਮੇਂ ਕਿਸਾਨ ਸੰਘਰਸ਼ ਦੌਰਾਨ ਸ਼ਹੀਦੀ ਪ੍ਰਾਪਤ ਕਰ ਗਏ 500 ਕਿਸਾਨਾਂ ...

ਪੂਰੀ ਖ਼ਬਰ »

4520 ਨਸ਼ੀਲੀਆਂ ਗੋਲੀਆਂ ਸਣੇ 2 ਕਾਬੂ

ਤਪਾ ਮੰਡੀ, 19 ਜੂਨ (ਪ੍ਰਵੀਨ ਗਰਗ)-ਤਪਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ 4520 ਨਸ਼ੀਲੀਆਂ ਗੋਲੀਆਂ ਸਣੇ ਦੋ ਜਣਿਆਂ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ 'ਚ ਇਕ ਔਰਤ ਵੀ ਸ਼ਾਮਿਲ ਹੈ | ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ...

ਪੂਰੀ ਖ਼ਬਰ »

ਸੁਖਦੀਪ ਸਿੰਘ ਸੀਪਾ ਮਾਨ ਇਕਾਈ ਪ੍ਰਧਾਨ ਨਿਯੁਕਤ

ਸ਼ਹਿਣਾ, 19 ਜੂਨ (ਸੁਰੇਸ਼ ਗੋਗੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕ ਅਹਿਮ ਮੀਟਿੰਗ ਕੋਠੇ ਈਸ਼ਰ ਸਿੰਘ ਵਾਲਾ ਵਿਖੇ ਹੋਈ | ਜਿਸ ਵਿਚ ਸੁਖਦੇਵ ਸਿੰਘ ਭੋਤਨਾ ਬਲਾਕ ਪ੍ਰਧਾਨ ਅਤੇ ਗੁਰਨਾਮ ਸਿੰਘ ਫ਼ੌਜੀ ਨੇ ਸ਼ਿਰਕਤ ਕੀਤੀ | ਮੀਟਿੰਗ ਦੌਰਾਨ ਆਗੂਆਂ ਨੇ ...

ਪੂਰੀ ਖ਼ਬਰ »

ਸਿਵਲ ਹਸਪਤਾਲ 'ਚ ਫਲ ਵੰਡ ਕੇ ਮਨਾਇਆ ਰਾਹੁਲ ਗਾਂਧੀ ਦਾ ਜਨਮ ਦਿਨ

ਬਰਨਾਲਾ, 19 ਜੂਨ (ਰਾਜ ਪਨੇਸਰ)-ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋਂ ਕਾਂਗਰਸ ਦੇ ਸਾਬਕਾ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦਾ ਜਨਮ ਦਿਨ ਸਿਵਲ ਹਸਪਤਾਲ ਬਰਨਾਲਾ ਦੇ ਮਰੀਜ਼ਾਂ ਨੂੰ ਫਲ, ਮਾਸਕ ਅਤੇ ਸੈਨੇਟਾਈਜ਼ਰ ਵੰਡ ਕੇ ਮਨਾਇਆ ਗਿਆ | ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ...

ਪੂਰੀ ਖ਼ਬਰ »

ਸੰਤ ਦਲਬਾਰ ਸਿੰਘ ਛੀਨੀਵਾਲ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਉਣ ਦੇ ਫ਼ੈਸਲੇ ਦਾ ਸਵਾਗਤ

ਮਹਿਲ ਕਲਾਂ, 19 ਜੂਨ (ਅਵਤਾਰ ਸਿੰਘ ਅਣਖੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਅੰਤਰਿੰਗ ਕਮੇਟੀ ਦੀ ਹੋਈ ਮੀਟਿੰਗ 'ਚ ਹਲਕਾ ਚੰਨਣਵਾਲ (ਬਰਨਾਲਾ) ਦੇ ਮਰਹੂਮ ਸ਼੍ਰੋਮਣੀ ਕਮੇਟੀ ਮੈਂਬਰ ਸੰਤ ਦਲਬਾਰ ਸਿੰਘ ਛੀਨੀਵਾਲ ...

ਪੂਰੀ ਖ਼ਬਰ »

ਸ਼ਹਿਣਾ ਨੂੰ ਦੋ ਆਰ.ਓ. ਦੇਣ 'ਤੇ ਪੰਚਾਇਤ ਨੇ ਕੀਤਾ ਚੇਅਰਮੈਨ ਦਾ ਧੰਨਵਾਦ

ਸ਼ਹਿਣਾ, 19 ਜੂਨ (ਸੁਰੇਸ਼ ਗੋਗੀ)-ਬਲਾਕ ਸੰਮਤੀ ਸ਼ਹਿਣਾ ਦੇ ਚੇਅਰਮੈਨ ਪਰਮਜੀਤ ਸਿੰਘ ਖ਼ਾਲਸਾ ਨੂੰ ਸ਼ਹਿਣਾ ਦੇ ਵਿਕਾਸ ਕਾਰਜਾਂ ਲਈ ਸਰਪੰਚ ਮਲਕੀਤ ਕੌਰ ਕਲਕੱਤਾ ਦੀ ਅਗਵਾਈ ਵਿਚ ਸਮੁੱਚੀ ਪੰਚਾਇਤ ਮਿਲੀ | ਜਿਸ ਵਿਚ ਪਿੰਡ ਦੇ ਸਰਬਪੱਖੀ ਵਿਕਾਸ ਕਾਰਜਾਂ ਸਬੰਧੀ ...

ਪੂਰੀ ਖ਼ਬਰ »

ਸ੍ਰੀ ਸੱਤਿਆ ਸਾਈਾ ਸੇਵਾ ਸੰਮਤੀ ਦੇ ਸਹਿਯੋਗ ਨਾਲ ਸਿਹਤ ਵਿਭਾਗ ਨੇ ਕੋਰੋਨਾ ਵੈਕਸੀਨ ਕੈਂਪ ਲਗਾਇਆ

ਤਪਾ ਮੰਡੀ, 19 ਜੂਨ (ਵਿਜੇ ਸ਼ਰਮਾ)-ਪੰਜਾਬ ਸਰਕਾਰ ਦੇ ਸਿਹਤ ਵਿਭਾਗ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਹੁਕਮਾਂ ਦੇ ਚਲਦਿਆਂ ਸਿਵਲ ਸਰਜਨ ਬਰਨਾਲਾ ਡਾ: ਜਸਵੀਰ ਸਿੰਘ ਔਲਖ ਦੇ ਦਿਸ਼ਾਂ-ਨਿਰਦੇੇੇਸਾਂ ਤਹਿਤ ਸ੍ਰੀ ਸੱਤਿਆ ਸਾਈ ਸੇਵਾ ਸੰਮਤੀ ਦੇ ਸਹਿਯੋਗ ਅਤੇ ਸਵਰਗੀ ਮਾਤਾ ...

ਪੂਰੀ ਖ਼ਬਰ »

ਭਾਈ ਧੀਰ ਦੀ ਯਾਦ 'ਚ ਸਮਾਗਮ

ਸ਼ਹਿਣਾ, 19 ਜੂਨ (ਸੁਰੇਸ਼ ਗੋਗੀ)-ਪਿੰਡ ਭਗਤਪੁਰਾ ਵਿਖੇ ਬਾਬਾ ਭਾਈ ਧੀਰ ਦੀ ਯਾਦ ਵਿਚ ਬਣਾਏ ਗਏ ਧਾਰਮਿਕ ਸਥਾਨ ਵਿਖੇ ਬਾਜ਼ੀਗਰ ਬਰਾਦਰੀ ਵਲੋਂ ਸਾਲਾਨਾ ਸਮਾਗਮ ਕਰਵਾਇਆ ਗਿਆ | ਇਸ ਮੌਕੇ ਕਲਾਕਾਰ ਭੋਲਾ ਸਿੰਘ ਰਾਹੀ, ਰਵਿੰਦਰ ਮਾਨ, ਮਾਹੀ ਸੇਖੂਪੁਰਾ ਅਤੇ ਲਛਮਣ ਸੰਖਲਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX