ਤਾਜਾ ਖ਼ਬਰਾਂ


ਸਿੰਘੂ ਬਾਰਡਰ ਕਤਲ ਮਾਮਲੇ ਦੀ ਜਾਂਚ ਮੌਜੂਦਾ ਜੱਜ ਕੋਲੋਂ ਕਰਵਾਈ ਜਾਵੇ - ਸੁਖਜਿੰਦਰ ਸਿੰਘ ਰੰਧਾਵਾ
. . .  1 day ago
ਚੰਡੀਗੜ੍ਹ, 16 ਅਕਤੂਬਰ - ਸਿੰਘੂ ਬਾਰਡਰ 'ਤੇ ਹੋਏ ਕਤਲ ਮਾਮਲੇ ਵਿਚ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੰਗ ਕੀਤੀ ਹੈ ਕਿ ਇਸ ਕੇਸ ਦੀ ਜਾਂਚ ਮੌਜੂਦਾ ਜੱਜ ਕੋਲੋਂ ਕਰਾਈ ਜਾਵੇ। ਉਨ੍ਹਾਂ ਮੰਗ ਕੀਤੀ ਕਿ ਅਜਿਹੇ ਸਮਾਜ ਵਿਰੋਧੀ ਤੱਤਾਂ ਦੀ ਪਹਿਚਾਣ ਹੋਵੇ, ਜੋ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ...
ਕੇਰਲ 'ਚ ਭਾਰੀ ਮੀਂਹ ਕਾਰਨ 5 ਮੌਤਾਂ, ਕਈ ਲੋਕ ਲਾਪਤਾ
. . .  1 day ago
ਨਵੀਂ ਦਿੱਲੀ, 16 ਅਕਤੂਬਰ - ਕੇਰਲ ਵਿਚ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਤੇਜ ਬਾਰਸ਼ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਲਗਾਤਾਰ ਬਾਰਸ਼ ਕਾਰਨ ਕਈ ਜ਼ਿਲ੍ਹਿਆਂ ਵਿਚ ਹੜ ਆ ਗਿਆ ਹੈ। ਜਿਸ ਕਾਰਨ ਕੇਰਲ 'ਚ 5 ਲੋਕਾਂ ਦੀ ਮੌਤ ਹੋ ਗਈ ਹੈ ਤੇ ਕੋਟਾਇਅਮ 'ਚ ਜ਼ਮੀਨ ਖਿਸਕਣ ਕਾਰਨ ਵਾਪਰੀ ਘਟਨਾ 'ਚ 16 ਲੋਕ ਲਾਪਤਾ ਹੋ ਗਏ ਹਨ।
ਅੱਤਵਾਦੀਆਂ ਵਲੋਂ ਪੁਲਵਾਮਾ ਤੇ ਸ੍ਰੀਨਗਰ 'ਚ ਬਾਹਰੀ ਸੂਬਿਆਂ ਤੋਂ ਆਏ ਦੋ ਵਿਅਕਤੀ ਹਲਾਕ
. . .  1 day ago
ਸ੍ਰੀਨਗਰ, 16 ਅਕਤੂਬਰ - ਜੰਮੂ ਕਸ਼ਮੀਰ 'ਚ ਹਿੰਸਾ ਦੀਆਂ ਵੱਧ ਰਹੀਆਂ ਵਾਰਦਾਤਾਂ ਚਿੰਤਾ ਦਾ ਕਾਰਨ ਬਣਦੀਆਂ ਜਾ ਰਹੀਆਂ ਹਨ। ਅੱਜ ਇਕ ਵਾਰ ਫਿਰ ਸ੍ਰੀਨਗਰ ਤੇ ਪੁਲਵਾਮਾ ਵਿਚ ਅੱਤਵਾਦੀਆਂ ਨੇ ਦੋ ਬਾਹਰਲੇ ਸੂਬਿਆਂ ਤੋਂ ਕੰਮ ਕਰਨ ਲਈ ਆਏ ਵਿਅਕਤੀਆਂ ਦੀਆਂ ਹੱਤਿਆਵਾਂ ਕਰ ਦਿੱਤੀਆਂ ਗਈਆਂ...
ਸਿੰਘੂ ਬਾਰਡਰ ਦੀ ਘਟਨਾ ਬੇਅਦਬੀ ਦੇ ਦੋਸ਼ੀਆਂ ਪ੍ਰਤੀ ਸਰਕਾਰ ਦੀ ਨਰਮੀ ਦਾ ਨਤੀਜਾ - ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ
. . .  1 day ago
ਚੌਕ ਮਹਿਤਾ, 16 ਅਕਤੂਬਰ (ਧਰਮਿੰਦਰ ਸਿੰਘ ਭੰਮਰਾ) - ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕੁੰਡਲੀ ਸਿੰਘੂ ਬਾਰਡਰ 'ਤੇ ਵਾਪਰੀ ਘਟਨਾ ਸੰਬੰਧੀ ਟਿੱਪਣੀ ਕਰਦਿਆਂ ਕਿਹਾ ਕਿ ਇਹ ਘਟਨਾ ਕੋਈ ਅਚਨਚੇਤ ਵਾਪਰੀ ਘਟਨਾ ਨਹੀਂ ਹੈ। ਇਹ ਸ੍ਰੀ ਗੁਰੂ...
ਲੁਧਿਆਣਾ 'ਚ ਵਪਾਰੀਆਂ ਨਾਲ ਸੁਖਬੀਰ ਬਾਦਲ ਨੇ ਕੀਤੀ ਮੁਲਾਕਾਤ
. . .  1 day ago
ਲੁਧਿਆਣਾ, 16 ਅਕਤੂਬਰ (ਕਵਿਤਾ ਖੁੱਲਰ, ਰੁਪੇਸ਼ ਕੁਮਾਰ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੁਧਿਆਣਾ ਦੇ ਗੁਰੂ ਨਾਨਕ ਭਵਨ ਵਿਖੇ ਵਪਾਰੀਆਂ ਦੇ ਨਾਲ ਮੀਟਿੰਗ ਕਰਨ ਲਈ ਪੁੱਜੇ। ਇਸ ਦੌਰਾਨ ਉਨ੍ਹਾਂ ਦੇ ਨਾਲ ਸੀਨੀਅਰ ਅਕਾਲੀ ਆਗੂ ਬਿਪਨ ਕਾਕਾ ਸੂਦ, ਮਹੇਸ਼ਇੰਦਰ ਸਿੰਘ ਗਰੇਵਾਲ ਸਮੇਤ ਕਈ ਸੀਨੀਅਰ ਅਕਾਲੀ ਆਗੂ ਮੌਜੂਦ ਰਹੇ...
ਕਿਸਾਨ ਯੂਨੀਅਨ ਡਕੌਦਾ ਨੇ ਕੀਤਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦਾ ਵਿਰੋਧ
. . .  1 day ago
ਮੰਡੀ ਲਾਧੂਕਾ 16 ਅਕਤੂਬਰ (ਮਨਪ੍ਰੀਤ ਸਿੰਘ ਸੈਣੀ) -ਭਾਰਤੀ ਕਿਸਾਨ ਯੂਨੀਅਨ ਡਕੌਦਾ ਵਲੋਂ ਅੱਜ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੇ ਪਿੰਡ ਰਾਣਾ ਪਹੁੰਚਣ...
ਤਾਲਿਬਾਨ ਦੀ ਮਾਨਤਾ ਦਾ ਮਾਮਲਾ ਚੱਲ ਰਿਹਾ ਹੈ ਪਰ ਇਹ ਉਹ ਰਾਜ ਹੈ ਜਿੱਥੇ ਘੱਟ ਗਿਣਤੀ ਸੁਰੱਖਿਅਤ ਨਹੀਂ - ਸੁਖਬੀਰ ਸਿੰਘ ਬਾਦਲ
. . .  1 day ago
ਨਵੀਂ ਦਿੱਲੀ,16 ਅਕਤੂਬਰ - ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਅਫ਼ਗਾਨਿਸਤਾਨ ਦੀ ਇਸਲਾਮਿਕ ਅਮੀਰਾਤ ਦੀ ਵਿਸ਼ੇਸ਼ ਇਕਾਈ ਦੇ ਭਾਰੀ ਹਥਿਆਰਬੰਦ ਅਧਿਕਾਰੀ ਜੋ ਜ਼ਬਰਦਸਤੀ ਕਾਬੁਲ ਦੇ ਗੁਰਦੁਆਰੇ ਵਿਚ...
ਕੇਰਲ 'ਚ ਭਾਰੀ ਮੀਂਹ ਦੇ ਚਲਦੇ ਇਕ ਦੀ ਮੌਤ, 12 ਲਾਪਤਾ
. . .  1 day ago
ਤਿਰੂਵਨੰਤਪੁਰਮ, 16 ਅਕਤੂਬਰ - ਕੇਰਲ ਵਿਚ ਭਾਰੀ ਮੀਂਹ ਦੇ ਚਲਦੇ ਇਕ ਦੀ ਮੌਤ ਦੀ ਖ਼ਬਰ ਦੇ ਨਾਲ - ਨਾਲ 12 ਲੋਕਾਂ ਦੇ ਲਾਪਤਾ ਹੋਣ ਦੀ ਜਾਣਕਾਰੀ ...
ਰਾਣਾ ਗੁਰਜੀਤ ਸਿੰਘ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਿੰਡ ਭੋਗਪੁਰ ਵਿਖੇ ਪਹੁੰਚੇ
. . .  1 day ago
ਖਲਵਾੜਾ, 16 ਅਕਤੂਬਰ (ਮਨਦੀਪ ਸਿੰਘ ਸੰਧੂ) - ਰਾਣਾ ਗੁਰਜੀਤ ਸਿੰਘ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਿੰਡ ਭੋਗਪੁਰ ਵਿਖੇ ਪਹੁੰਚੇ | ਇਸ ਮੌਕੇ ਉਨ੍ਹਾਂ ਨਾਲ ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ ਅਤੇ...
ਜੇਕਰ ਮੋਦੀ ਸਰਕਾਰ ਨੇ ਬੀ.ਐੱਸ.ਐਫ. ਨੂੰ ਵੱਧ ਅਧਿਕਾਰ ਦਿੱਤੇ ਜਾਣ ਦਾ ਫ਼ੈਸਲਾ ਵਾਪਸ ਨਾ ਲਿਆ ਤਾਂ ਸ਼੍ਰੋਮਣੀ ਅਕਾਲੀ ਦਲ ਵਲੋਂ ਜੇਲ੍ਹ ਭਰੋ ਅੰਦੋਲਨ ਕੀਤਾ ਜਾ ਸਕਦਾ ਹੈ ਸ਼ੁਰੂ - ਬਿਕਰਮ ਸਿੰਘ ਮਜੀਠੀਆ
. . .  1 day ago
ਅੰਮ੍ਰਿਤਸਰ, 16 ਅਕਤੂਬਰ (ਜਸਵੰਤ ਸਿੰਘ ਜੱਸ) - ਕੇਂਦਰ ਦੀ ਮੋਦੀ ਸਰਕਾਰ ਵਲੋਂ ਬੀ.ਐੱਸ.ਐਫ. ਨੂੰ ਸਰਹੱਦੀ ਖੇਤਰ ਵਿਚ ਦਿੱਤੇ ਵਾਧੂ ਅਧਿਕਾਰਾਂ ਦੀ ਕਰੜੀ ਆਲੋਚਨਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ...
ਸਿੰਘੂ ਬਾਰਡਰ ਘਟਨਾ ਵਿਚ ਇਕ ਹੋਰ ਗ੍ਰਿਫ਼ਤਾਰੀ
. . .  1 day ago
ਜੰਡਿਆਲਾ ਗੁਰੂ, 16 ਅਕਤੂਬਰ ( ਪ੍ਰਮਿੰਦਰ ਸਿੰਘ ਜੋਸਨ ) - ਸਿੰਘੂ ਬਾਰਡਰ ਵਿਖੇ ਵਾਪਰੀ ਘਟਨਾ ਵਿਚ ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਨਿਹੰਗ ਨਰੈਣ ਸਿੰਘ ਦੀ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੱਲ੍ਹ ਡੇਰਾ ਸਵਾਮੀ ਜਗਤ ਗਿਰੀ ਵਿਖੇ ਹੋਣਗੇ ਨਤਮਸਤਕ
. . .  1 day ago
ਪਠਾਨਕੋਟ, 16 ਅਕਤੂਬਰ ( ਸੰਧੂ ) - ਮੁੱਖ ਮੰਤਰੀ ਚਰਨਜੀਤ ਚੰਨੀ ਕੱਲ੍ਹ 17 ਅਕਤੂਬਰ ਦਿਨ ਐਤਵਾਰ ਨੂੰ ਪਠਾਨਕੋਟ ਨੇੜੇ ਪੈਂਦੇ ਹਿਮਾਚਲ ਪ੍ਰਦੇਸ਼ ਦੇ ਭਦਰੋਆ ਵਿਖੇ ਸਥਿਤ ਡੇਰਾ ਸਵਾਮੀ ਜਗਤ ਗਿਰੀ ਵਿਖੇ...
ਸਿਪਾਹੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
. . .  1 day ago
ਮਾਨਸਾ, 16 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ) - ਪੁਲਿਸ ਲਾਈਨ ਮਾਨਸਾ ਵਿਖੇ ਤਾਇਨਾਤ ਸਿਪਾਹੀ ਵਲੋਂ ਖ਼ੁਦਕੁਸ਼ੀ ਕਰ ਲਈ ਗਈ ਹੈ। ਡੀ.ਐੱਸ.ਪੀ. (ਐੱਚ.) ਮਾਨਸਾ ਸੰਜੀਵ ਗੋਇਲ ਨੇ ਦੱਸਿਆ ਕਿ ਪਿੰਡ ਖਾਰਾ ਦੇ ਵਸਨੀਕ ਸਿਪਾਹੀ ਅਰਸ਼ਦੀਪ ਸਿੰਘ ਨੇ ਡਿਊਟੀ ਸਮੇਂ ...
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਪਾਸ ਹੋਏ ਤਿੰਨ ਮਤੇ
. . .  1 day ago
ਨਵੀਂ ਦਿੱਲੀ, 16 ਅਕਤੂਬਰ - ਸੀ. ਡਬਲਯੂ. ਸੀ. ਦੀ ਮੀਟਿੰਗ ਤੋਂ ਬਾਅਦ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ ਵੇਣੂਗੋਪਾਲ ਦਾ ਕਹਿਣਾ ਹੈ ਕਿ ਅਸੀਂ ਰਾਜਨੀਤਿਕ ਸਥਿਤੀ, ਮਹਿੰਗਾਈ ਅਤੇ ਗੰਭੀਰ ਖੇਤੀ ਸੰਕਟ ਅਤੇ ਭਾਰਤ ਦੇ ਕਿਸਾਨਾਂ 'ਤੇ ਸ਼ੈਤਾਨੀ ਹਮਲੇ...
ਕਾਂਗਰਸ ਪਾਰਟੀ ਇੱਕਜੁੱਟ - ਅੰਬਿਕਾ ਸੋਨੀ
. . .  1 day ago
ਨਵੀਂ ਦਿੱਲੀ, 16 ਅਕਤੂਬਰ - ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਤੋਂ ਬਾਅਦ ਸੀਨੀਅਰ ਕਾਂਗਰਸੀ ਨੇਤਾ ਅੰਬਿਕਾ ਸੋਨੀ ਦਾ ਕਹਿਣਾ ਸੀ ਕਿ ਹਰ ਕਿਸੇ ਦੀ ਰਾਏ ਹੈ ਕਿ ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਬਣਨਾ ਚਾਹੀਦਾ ...
ਮਨੀਸ਼ ਸਿਸੋਦੀਆ ਨੇ ਪੰਜਾਬ ਸਰਕਾਰ 'ਤੇ ਕੱਸਿਆ ਤਨਜ਼
. . .  1 day ago
ਜਲੰਧਰ, 16 ਅਕਤੂਬਰ - ਜਲੰਧਰ ਪਹੁੰਚੇ ਆਪ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਲੋਂ ਜੋ ਪੰਜ ਮਰਲਾ ਪਲਾਟ ਦੇਣ ਦੀ ਗੱਲ ਕਹੀ ਜਾ ਰਹੀ ਹੈ,ਉਸ ਵਿਚ ਜ਼ਮੀਨ ਕਿਸੇ ਨੂੰ ਨਹੀਂ ਦਿੱਤੀ ਜਾ ਰਹੀ ਸਿਰਫ਼ ...
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵਾਲਮੀਕੀ ਤੀਰਥ ਵਿਖੇ ਹੋਏ ਨਤਮਸਤਕ
. . .  1 day ago
ਰਾਮ ਤੀਰਥ , 16 ਅਕਤੂਬਰ ( ਧਰਵਿੰਦਰ ਸਿੰਘ ਔਲਖ ) ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੱਜ ਭਗਵਾਨ ਵਾਲਮੀਕੀ ਤੀਰਥ ਵਿਖੇ ਨਤਮਸਤਕ ਹੋਏ। ਜਿੱਥੇ ਪਹੁੰਚਣ 'ਤੇ ਪ੍ਰਬੰਧਕਾਂ ਵਲੋਂ ਭਗਵਾਨ ....
ਕੋਰੋਨਾ ਵਲੰਟੀਅਰ ਵਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਬੱਸ ਸਟੈਂਡ ਖਰੜ ਨੇੜੇ ਕੀਤਾ ਧਰਨਾ ਪ੍ਰਦਰਸ਼ਨ
. . .  1 day ago
ਖਰੜ,16 ਅਕਤੂਬਰ (ਗੁਰਮੁੱਖ ਸਿੰਘ ਮਾਨ) - ਪੰਜਾਬ ਭਰ ਦੇ ਕੋਰੋਨਾ ਵਲੰਟੀਅਰ ਵਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਖਰੜ ਚੰਡੀਗੜ੍ਹ ਹਾਈਵੇਅ 'ਤੇ ਬੱਸ ਸਟੈਂਡ ਖਰੜ ਨੇੜੇ ਧਰਨੇ-ਪ੍ਰਦਰਸ਼ਨ ਕਰਦੇ ਹੋਏ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ...
ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਖ਼ਤਮ
. . .  1 day ago
ਨਵੀਂ ਦਿੱਲੀ, 16 ਅਕਤੂਬਰ - ਸਵੇਰ ਤੋਂ ਚੱਲ ਰਹੀ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਖ਼ਤਮ...
ਸਿੰਘੂ ਬਾਰਡਰ ਘਟਨਾ : ਕਿਸਾਨ ਆਗੂਆਂ ਨੇ ਸਾਰੀ ਘਟਨਾ ਤੋਂ ਹੱਥ ਧੋਤੇ - ਵਿਜੈ ਸਾਂਪਲਾ
. . .  1 day ago
ਨਵੀਂ ਦਿੱਲੀ, 16 ਅਕਤੂਬਰ - ਸਿੰਘੂ ਬਾਰਡਰ ਵਿਖੇ ਵਾਪਰੀ ਘਟਨਾ 'ਤੇ ਵਿਜੈ ਸਾਂਪਲਾ ਚੇਅਰਮੈਨ ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਦਾ ਕਹਿਣਾ ਸੀ ਕਿ ਅੱਜ ਦਲਿਤ ਭਾਈਚਾਰੇ ਦੀਆਂ ਵੱਖ -ਵੱਖ ਸੰਸਥਾਵਾਂ ਮੈਨੂੰ...
ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵਲੋਂ ਵੱਖ - ਵੱਖ ਪਿੰਡਾਂ ਦੇ ਕੱਚੇ ਰਸਤਿਆਂ ਨੂੰ ਪੱਕੇ ਕਰਨ ਦਾ ਉਦਘਾਟਨ
. . .  1 day ago
ਓਠੀਆਂ 16 ਅਕਤੂਬਰ (ਗੁਰਵਿੰਦਰ ਸਿੰਘ ਛੀਨਾ) - ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵਲੋਂ ਹਲਕਾ ਰਾਜਾਸਾਂਸੀ ਦੇ ਵੱਖ - ਵੱਖ ਪਿੰਡਾਂ ਦੇ ਕੱਚੇ ਰਸਤਿਆਂ ਨੂੰ ਪੱਕੇ ਕਰਨ ਦਾ ਉਦਘਾਟਨ ਕੀਤਾ ...
ਅਕਾਲੀ ਆਗੂ ਕੁਲਜੀਤ ਸਿੰਘ ਸਰਹਾਲ ਆਮ ਆਦਮੀ ਪਾਰਟੀ 'ਚ ਸ਼ਾਮਿਲ
. . .  1 day ago
ਬੰਗਾ, 16 ਅਕਤੂਬਰ( ਜਸਬੀਰ ਸਿੰਘ ਨੂਰਪੁਰ ) - ਬੰਗਾ ਹਲਕੇ ਦੇ ਸੀਨੀਅਰ ਆਗੂ ਅਤੇ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਸੀਨੀਅਰ ਅਕਾਲੀ ਆਗੂ ਕੁਲਜੀਤ ਸਿੰਘ ਸਰਹਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ...
ਸੁਰੱਖਿਆ ਬਲਾਂ ਨੇ ਢੇਰ ਕੀਤੇ ਦੋ ਅੱਤਵਾਦੀ
. . .  1 day ago
ਸ੍ਰੀਨਗਰ, 16 ਅਕਤੂਬਰ - ਪੰਪੋਰ ਐਨਕਾਉਂਟਰ ਵਿਚ ਦੋ ਅੱਤਵਾਦੀ ਮਾਰੇ ਗਏ ਹਨ | ਹਥਿਆਰ ਅਤੇ ਗੋਲਾ ਬਾਰੂਦ ਸਮੇਤ ਅਪਮਾਨਜਨਕ ਸਮਗਰੀ ਬਰਾਮਦ ਕੀਤੀ...
ਸਿੰਘੂ ਬਾਰਡਰ ਘਟਨਾ - ਨਿਹੰਗ ਸਰਵਜੀਤ ਸਿੰਘ ਨੂੰ ਅਦਾਲਤ ਨੇ ਸੱਤ ਦਿਨਾਂ ਦੀ ਪੁਲਿਸ ਹਿਰਾਸਤ 'ਚ ਭੇਜਿਆ
. . .  1 day ago
ਨਵੀਂ ਦਿੱਲੀ, 16 ਅਕਤੂਬਰ - ਸਿੰਘੂ ਬਾਰਡਰ ਵਿਖੇ ਵਾਪਰੀ ਘਟਨਾ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗ ਸਰਵਜੀਤ ਸਿੰਘ ਨੂੰ ਅਦਾਲਤ ਨੇ ਸੱਤ ਦਿਨਾਂ ਦੀ ਪੁਲਿਸ ਹਿਰਾਸਤ 'ਚ...
ਸ਼ਿਵਰਾਜ ਸਿੰਘ ਚੌਹਾਨ ਦਾ ਰਾਹੁਲ ਗਾਂਧੀ 'ਤੇ ਤਨਜ਼
. . .  1 day ago
ਬੁਰਹਾਨਪੁਰ (ਮੱਧ ਪ੍ਰਦੇਸ਼), 16 ਅਕਤੂਬਰ - ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਾਂਗਰਸ ਪਾਰਟੀ 'ਤੇ ਤਨਜ਼ ਕੱਸਿਆ ਅਤੇ ਕਿਹਾ ਕਿ ਰਾਹੁਲ ਗਾਂਧੀ ਕਾਂਗਰਸ ਵਿਚ ਕੁਝ ਵੀ ਨਹੀਂ ਹਨ,ਪਰ ਮੁੱਖ ਮੰਤਰੀ ਨੂੰ ਹਟਾਉਣ ਦਾ ਫ਼ੈਸਲਾ ਕਰਦੇ ਹਨ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਹਾੜ ਸੰਮਤ 553
ਿਵਚਾਰ ਪ੍ਰਵਾਹ: ਭਵਿੱਖ ਨੂੰ ਸੁਰੱਖਿਅਤ ਕਰ ਦੇਣਾ ਹੀ ਸਭ ਤੋਂ ਵਧੀਆ ਯੋਗਦਾਨ ਹੁੰਦਾ ਹੈ। ਜੋਸਫ ਕਾਫਮੈਨ

ਫਾਜ਼ਿਲਕਾ / ਅਬੋਹਰ

ਪੀ.ਸੀ.ਐਸ. 'ਚ ਰੈਂਕ ਹਾਸਲ ਕਰਨ ਵਾਲੀਆਂ ਹੋਣਹਾਰ ਬੇਟੀਆਂ ਨੂੰ ਵਿਧਾਇਕ ਆਵਲਾ ਨੇ ਦਿੱਤੀ ਵਧਾਈ

ਜਲਾਲਾਬਾਦ, 20 ਜੂਨ (ਕਰਨ ਚੁਚਰਾ)-ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ.ਪੀ.ਐੱਸ.ਸੀ) ਵਲੋਂ ਐਲਾਨੇ ਗਏ ਪੰਜਾਬ ਸਿਵਲ ਸਰਵਿਸਜ (ਪੀ.ਸੀ.ਐੱਸ) ਦੇ ਨਤੀਜਿਆਂ 'ਚ ਰੈਂਕ ਹਾਸਲ ਕਰਨ ਵਾਲੀਆਂ ਜਲਾਲਾਬਾਦ ਦੀਆਂ ਤਿੰਨ ਹੋਣਹਾਰ ਬੇਟੀਆਂ ਨੂੰ ਵਿਧਾਇਕ ਰਮਿੰਦਰ ਆਵਲਾ ਨੇ ਘਰ ਜਾ ਕੇ ਵਧਾਈ ਦਿੱਤੀ ਅਤੇ ਮਿਠਾਈ ਖਵਾ ਕੇ ਮੰੂਹ ਮਿੱਠਾ ਕਰਵਾਇਆ ਗਿਆ | ਇੱਥੇ ਦੱਸਣਯੋਗ ਹੈ ਕਿ ਜਲਾਲਾਬਾਦ ਦੀਆਂ ਤਿੰਨ ਹੋਣਹਾਰ ਬੇਟੀਆਂ ਪਿ੍ਆ ਖੇੜਾ ਪੁੱਤਰੀ ਅਨੂਪ ਖੇੜਾ, ਪ੍ਰਾਚੀ ਬਜਾਜ ਪੁੱਤਰੀ ਰਮਨ ਬਜਾਜ ਅਤੇ ਰੂਪਦੀਪ ਕੌਰ ਸਪੁੱਤਰੀ ਰਜਿੰਦਰ ਸਿੰਘ ਸਵੀਟਾ ਕੁੱਕੜ ਨੇ ਪੀ.ਸੀ.ਐੱਸ ਦੇ ਨਤੀਜਿਆਂ 'ਚ ਰੈਂਕ ਹਾਸਲ ਕੀਤਾ ਅਤੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ | ਉੱਧਰ ਵਧਾਈ ਦਿੰਦੇ ਹੋਏ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਵਰਤਮਾਨ ਸਮੇਂ ਅੰਦਰ ਬੇਟੀਆਂ ਹਰ ਖੇਤਰ 'ਚ ਆਪਣੀ ਛਾਪ ਛੱਡ ਰਹੀਆਂ ਹਨ ਅਤੇ ਜਲਾਲਾਬਾਦ ਦੀਆਂ ਤਿੰਨੋ ਹੋਣਹਾਰ ਬੇਟੀਆਂ ਨੇ ਪੀ.ਸੀ.ਐੱਸ ਦੀ ਪਰੀਖਿਆ ਕਲੀਅਰ ਕਰਕੇ ਆਪਣਾ ਅਤੇ ਆਪਣੇ ਮਾਪਿਆਂ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਇਸ ਮੌਕੇ ਬੀਸੀ ਕਮਿਸ਼ਨ ਦੇ ਸੀਨੀਅਰ ਉਪ ਚੇਅਰਮੈਨ ਸੁਖਵਿੰਦਰ ਸਿੰਘ ਕਾਕਾ ਕੰਬੋਜ, ਦਰਸ਼ਨ ਵਾਟਸ ਤੇ ਹੋਰ ਆਗੂ ਮੌਜੂਦ ਸਨ |

ਉਤਸ਼ਾਹ ਨਾਲ ਮਨਾਇਆ ਵਿਸ਼ਵ ਜਾਗਿ੍ਤੀ ਦਿਵਸ

ਫ਼ਿਰੋਜ਼ਪੁਰ, 20 ਜੂਨ (ਜਸਵਿੰਦਰ ਸਿੰਘ ਸੰਧੂ)- ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵਲੋਂ ਉਘੇ ਸਮਾਜ ਸੇਵੀ ਅਸ਼ੋਕ ਬਹਿਲ ਸਕੱਤਰ ਰੈੱਡ ਕਰਾਸ ਦੀ ਅਗਵਾਈ ਹੇਠ ਸ੍ਰੀ ਸਨਾਤਨ ਧਰਮ ਮਹਾਂਵੀਰ ਮੰਦਰ ਤੂੜੀ ਬਾਜ਼ਾਰ ਫ਼ਿਰੋਜ਼ਪੁਰ ਸ਼ਹਿਰ ਵਿਖੇ ਇਕੱਤਰਤਾ ...

ਪੂਰੀ ਖ਼ਬਰ »

ਪਿੰਡ ਕਟੋਰਾ ਦੇ ਗੱਗੋਬੂਹਾ ਪਰਿਵਾਰ ਵਲੋਂ ਨਵੀਂ ਪਿਰਤ ਦੀ ਸ਼ਲਾਘਾ

ਆਰਿਫ਼ ਕੇ, 20 ਜੂਨ (ਬਲਬੀਰ ਸਿੰਘ ਜੋਸਨ)- ਇਕ ਮਿਸਾਲ ਇਲਾਕੇ ਦੇ ਪਿੰਡ ਕਟੋਰਾ ਸਥਿਤ ਵਸੇ ਗੱਗੋਬੂਹਾ ਦੇ ਨਾਮ ਨਾਲ ਜਾਣੇ ਜਾਂਦੇ ਪਰਿਵਾਰ ਨੇ ਪੈਦਾ ਕੀਤੀ ਹੈ | ਇਸ ਪਰਿਵਾਰ ਨੇ ਆਪਣੀ ਮਾਤਾ ਜੋਗਿੰਦਰ ਕੌਰ ਦੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਣ ਵਾਲੇ ਰਿਸ਼ਤੇਦਾਰਾਂ ਅਤੇ ...

ਪੂਰੀ ਖ਼ਬਰ »

ਆਪ ਨੇਤਾ ਆਸ਼ੂ ਬੰਗੜ ਵਲੋਂ ਮਮਦੋਟ ਦੇ ਵੱਖ-ਵੱਖ ਪਿੰਡਾਂ 'ਚ ਮੀਟਿੰਗਾਂ

ਮਮਦੋਟ, 20 ਜੂਨ (ਸੁਖਦੇਵ ਸਿੰਘ ਸੰਗਮ)-ਾਮ ਆਦਮੀ ਪਾਰਟੀ ਦੇ ਹਲਕਾ ਫ਼ਿਰੋਜ਼ਪੁਰ ਦਿਹਾਤੀ ਤੋਂ ਸੰਭਾਵੀ ਉਮੀਦਵਾਰ ਅਮਰਦੀਪ ਸਿੰਘ ਆਸ਼ੂ ਬੰਗੜ ਵਲੋਂ ਵੀ ਇਲਾਕੇ ਦੇ ਸੂਝਵਾਨ ਵੋਟਰਾਂ ਤੇ ਸਪੋਰਟਰਾਂ ਨਾਲ ਲਗਾਤਾਰ ਰਾਬਤਾ ਬਣਾਉਂਦਿਆਂ ਮਮਦੋਟ ਦੇ ਵੱਖ-ਵੱਖ ਪਿੰਡਾਂ ...

ਪੂਰੀ ਖ਼ਬਰ »

ਕਿਸਾਨਾਂ ਦਾ ਧਰਨਾ ਚੌਥੇ ਦਿਨ ਵੀ ਜਾਰੀ

ਬੱਲੂਆਣਾ, 20 ਜੂਨ (ਜਸਮੇਲ ਸਿੰਘ ਢਿੱਲੋਂ)-ਹਲਕਾ ਬੱਲੂਆਣਾ 'ਚ ਪੈਂਦੇ 30 ਪਿੰਡਾਂ ਦੇ ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 4 ਦਿਨ ਤੋਂ ਪਿੰਡ ਸਰਦਾਰ ਪੁਰਾ ਕੋਲ ਧਰਨਾ ਲਾ ਕੇ ਅਬੋਹਰ-ਸੀਤੋਗੁਨ੍ਹੋ ਸੜਕ ਜਾਮ ਕੀਤੀ ਹੋਈ ਹੈ | ਕਿਸਾਨ ਪਾਣੀ ਦੀ ਮਾਰ ਨਾਲ ਹੋਏ ...

ਪੂਰੀ ਖ਼ਬਰ »

ਬੇਰੁਜ਼ਗਾਰਾਂ ਨੇ ਘਰ-ਘਰ ਲਗਾਏ ਕਾਂਗਰਸ ਦੇ ਬਾਈਕਾਟ ਦੇ ਬੈਨਰ

ਜਲਾਲਾਬਾਦ, 20 ਜੂਨ (ਕਰਨ ਚੁਚਰਾ)-ਕਾਂਗਰਸ ਸਰਕਾਰ ਦੇ ਘਰ ਘਰ ਰੁਜ਼ਗਾਰ ਅਤੇ ਬੇਰੁਜ਼ਗਾਰੀ ਭੱਤੇ ਦੇਣ ਦੇ ਵਾਅਦੇ ਗਲੇ ਦੀ ਹੱਡੀ ਬਣਦੇ ਜਾ ਰਹੇ ਹਨ¢ਬੇਰੁਜ਼ਗਾਰਾਂ ਵਲੋਂ ਪਿਛਲੇ ਕਰੀਬ 3-4 ਸਾਲ ਤੋਂ ਵਿੱਢਿਆ ਰੁਜ਼ਗਾਰ ਪ੍ਰਾਪਤੀ ਸੰਘਰਸ਼ ਆਪਣੀ ਚਰਮ ਸੀਮਾ ਵੱਲ ਵਧ ਰਿਹਾ ...

ਪੂਰੀ ਖ਼ਬਰ »

ਜ਼ਿਲ੍ਹਾ ਫ਼ਾਜ਼ਿਲਕਾ 'ਚ ਮੈਜਿਸਟੇ੍ਰਟ ਨੇ ਲਗਾਈਆਂ ਵੱਖ-ਵੱਖ ਪਾਬੰਦੀਆਂ

ਫ਼ਾਜ਼ਿਲਕਾ, 20 ਜੂਨ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਮੈਜਿਸਟੇ੍ਰਟ ਨੇ ਜ਼ਿਲ੍ਹਾ ਭਰ ਵਿਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ | ਇਹ ਪਾਬੰਦੀਆਂ 31 ਜੁਲਾਈ ਤੱਕ ਜਾਰੀ ਰਹਿਣਗੀਆਂ | ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜਾਰੀ ਹੁਕਮਾਂ ਦੀ ਉਲੰਘਣਾ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਕਾਰ ਸਵਾਰ ਨੌਜਵਾਨ ਦੀ ਮੌਤ

ਜਲਾਲਾਬਾਦ, 20 ਜੂਨ (ਕਰਨ ਚੁਚਰਾ)-ਸ਼ਹਿਰ 'ਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦ ਇਕ 34 ਸਾਲਾ ਨੌਜਵਾਨ ਦੀ ਫ਼ਾਜ਼ਿਲਕਾ ਅਬੋਹਰ ਰੋਡ 'ਤੇ ਬੀ.ਐਸ.ਐਫ ਨਜ਼ਦੀਕ ਸੜਕ ਹਾਦਸੇ 'ਚ ਦਰਦਨਾਕ ਮੌਤ ਹੋ ਗਈ | ਉੱਧਰ ਪੁਲਸ ਪ੍ਰਸ਼ਾਸਨ ਨੇ ਮਿ੍ਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ...

ਪੂਰੀ ਖ਼ਬਰ »

ਖੇਤੀਬਾੜੀ ਸਭਾਵਾਂ ਨੂੰ ਮਿਆਰੀ ਖਾਦਾਂ ਨਾ ਮਿਲਣ ਕਾਰਨ ਕਿਸਾਨਾਂ ਚ ਰੋਸ

ਮੰਡੀ ਲਾਧੂਕਾ, 20 ਜੂਨ (ਰਾਕੇਸ਼ ਛਾਬੜਾ)-ਬਹੁ-ਮੰਤਵੀ ਖੇਤੀਬਾੜੀ ਸਹਿਕਾਰੀ ਸਭਾਵਾਂ ਨੂੰ ਵੱਡੀਆਂ ਕੰਪਨੀਆਂ ਮਿਆਰੀ ਪ੍ਰੋਡਕਟ ਮੁਹੱਈਆ ਨਾ ਕਰਵਾ ਕੇ ਕਿਸਾਨਾਂ ਨਾਲ ਵਿਤਕਰਾ ਕਰ ਰਹੀਆਂ ਹਨ | ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਜ਼ਿਲ੍ਹਾ ਪ੍ਰਧਾਨ ਹਰੀਸ਼ ...

ਪੂਰੀ ਖ਼ਬਰ »

ਬਲਾਕ ਡੱਬਵਾਲਾ ਕਾਲਾ 'ਚ 1050 ਵਿਅਕਤੀਆਂ ਨੂੰ ਲਗਾਇਆ ਟੀਕਾ

ਫ਼ਾਜ਼ਿਲਕਾ, 20 ਜੂਨ (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਅਤੇ ਸਿਵਲ ਸਰਜਨ ਫ਼ਾਜ਼ਿਲਕਾ ਡਾ: ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐੱਸ.ਐਮ.ਓ ਡਾ. ਪੰਕਜ ਚੌਹਾਨ ਦੀ ਅਗਵਾਈ ਹੇਠ ਡੱਬਵਾਲਾ ਕਾਲਾ ਬਲਾਕ ਦੇ ਪੇਂਡੂ ਖੇਤਰਾਂ ਵਿਚ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨਾਲ ਜ਼ਬਰਦਸਤੀ ਕਰਨ ਵਾਲੇ ਖ਼ਿਲਾਫ਼ ਮਾਮਲਾ ਦਰਜ

ਮੰਡੀ ਅਰਨੀਵਾਲਾ, 20 ਜੂਨ (ਨਿਸ਼ਾਨ ਸਿੰਘ ਸੰਧੂ)-ਪੁਲਿਸ ਥਾਣਾ ਅਰਨੀਵਾਲਾ ਵਿਖੇ ਇਕ ਲੜਕੀ ਦੇ ਬਿਆਨਾਂ 'ਤੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਜ਼ਬਰਦਸਤੀ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਪਿੰਡ ਕੰਧਵਾਲਾ ਹਾਜ਼ਰ ਖਾਂ ਵਾਸੀ ਇਕ ਨਾਬਾਲਗ ਲੜਕੀ ...

ਪੂਰੀ ਖ਼ਬਰ »

ਕੁੱਟਮਾਰ ਕਰ ਘਰੋਂ ਕੱਢਣ ਵਾਲੇ ਪਤੀ ਖ਼ਿਲਾਫ਼ ਮਾਮਲਾ ਦਰਜ

ਮੰਡੀ ਅਰਨੀਵਾਲਾ, 20 ਜੂਨ (ਨਿਸ਼ਾਨ ਸਿੰਘ ਸੰਧੂ)-ਪੁਲਿਸ ਥਾਣਾ ਅਰਨੀਵਾਲਾ ਵਿਖੇ ਇਕ ਔਰਤ ਦੇ ਬਿਆਨਾਂ 'ਤੇ ਉਸ ਦੇ ਪਤੀ ਖ਼ਿਲਾਫ਼ ਦਾਜ ਦਹੇਜ ਲਈ ਕੁੱਟਮਾਰ ਕਰਨ ਅਤੇ ਘਰੋਂ ਕੱਢਣ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਗਿਆ ਹੈ | ਪੀੜਤ ਔਰਤ ਮਨਦੀਪ ਕੌਰ ਵਾਸੀ ਹੌਜ ਖ਼ਾਸ ਨੇ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਇਕ ਗਿ੍ਫ਼ਤਾਰ

ਫ਼ਾਜ਼ਿਲਕਾ, 20 ਜੂਨ (ਦਵਿੰਦਰ ਪਾਲ ਸਿੰਘ)-ਸਿਟੀ ਥਾਣਾ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਜਦੋਂ ਗਸ਼ਤ ਕਰਦੀ ਹੋਈ ਸੰਜੀਵ ਸਿਨੇਮਾ ਚੌਂਕ ਕੋਲ ਪੁੱਜੀ ਤਾਂ ਉਨ੍ਹਾਂ ਨੂੰ ਮੁਖ਼ਬਰ ...

ਪੂਰੀ ਖ਼ਬਰ »

ਪੰਜਾਬ 'ਚ ਖਾਲੀ ਪਈਆਂ ਬੀ.ਪੀ.ਈ.ਓਜ਼. ਦੀਆਂ ਪੋਸਟਾਂ ਸਬੰਧੀ ਕਦੋ ਹੋਣਗੇ ਆਰਡਰ ਜਾਰੀ- ਨੀਰਜ ਯਾਦਵ

ਫ਼ਿਰੋਜ਼ਪੁਰ, 20 ਜੂਨ (ਕੁਲਬੀਰ ਸਿੰਘ ਸੋਢੀ)- ਸਿੱਖਿਆ ਵਿਭਾਗ ਪੰਜਾਬ ਵਲੋਂ ਮਈ 2021 ਵਿਚ ਸੈਂਟਰ ਹੈੱਡ ਟੀਚਰਾਂ ਦੀ ਸੀਨੀਅਰਤਾ ਸੂਚੀ ਜਾਰੀ ਕਰਨ ਉਪਰੰਤ ਬੀ.ਪੀ.ਈ.ਓਜ ਦੇ ਵਿਭਾਗੀ ਪ੍ਰਮੋਸ਼ਨਾਂ ਦੇ ਆਰਡਰ ਜਾਰੀ ਕੀਤੇ ਗਏ ਸਨ, ਪਰ ਬਾਕੀ ਖਾਲੀ ਪੋਸਟਾਂ ਦੇ ਆਰਡਰ ਹੁਣ ਤੱਕ ...

ਪੂਰੀ ਖ਼ਬਰ »

ਸੰਯੁਕਤ ਮੋਰਚੇ ਵਲੋਂ 26 ਨੂੰ ਪੰਜਾਬ ਦੇ ਗਵਰਨਰ ਦਾ ਘਿਰਾਓ

ਫ਼ਿਰੋਜ਼ਪੁਰ, 20 ਜੂਨ (ਕੁਲਬੀਰ ਸਿੰਘ ਸੋਢੀ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਸਬੰਧੀ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਦੇਸ਼ ਭਰ ਦੇ ਕਿਸਾਨ ਦਿੱਲੀ ਦੇ ਬਾਰਡਰ 'ਤੇ ਪਿਛਲੇ ਕਰੀਬ 7 ਮਹੀਨਿਆਂ ਤੋਂ ਧਰਨਾ ਦੇ ਰਹੇ ਹਨ ਪਰ ਕੇਂਦਰ ਸਰਕਾਰ ਆਪਣੀ ਜ਼ਿੱਦ 'ਤੇ ਅੜੀ ਹੋਈ ...

ਪੂਰੀ ਖ਼ਬਰ »

ਇਕ ਨਸ਼ਾ ਤਸਕਰ ਕਾਬੂ

ਕੁੱਲਗੜ੍ਹੀ, 20 ਜੂਨ (ਸੁਖਜਿੰਦਰ ਸਿੰਘ ਸੰਧੂ)- ਥਾਣਾ ਕੁੱਲਗੜ੍ਹੀ ਦੇ ਮੁਖੀ ਨਵਪ੍ਰੀਤ ਸਿੰਘ ਢਿੱਲੋਂ, ਏ.ਐੱਸ.ਆਈ. ਬਲਜਿੰਦਰ ਸਿੰਘ ਨੇ ਥਾਣੇ ਦੀ ਸਮੁੱਚੀ ਟੀਮ ਵਲੋਂ ਪਿੰਡ ਸ਼ੇਰਖਾਂ ਵਿਖੇ ਸ਼ੱਕੀ ਘਰਾਂ ਦੀ ਤਲਾਸ਼ੀ ਕੀਤੀ | ਇਸ ਸਮੇਂ ਨਹਿਰ ਦੇ ਨਜ਼ਦੀਕ ਪੋਲਟਰੀ ਫਾਰਮ ...

ਪੂਰੀ ਖ਼ਬਰ »

ਸੰਯੁਕਤ ਮੋਰਚੇ ਵਲੋਂ 26 ਨੂੰ ਪੰਜਾਬ ਦੇ ਗਵਰਨਰ ਦਾ ਘਿਰਾਓ

ਫ਼ਿਰੋਜ਼ਪੁਰ, 20 ਜੂਨ (ਕੁਲਬੀਰ ਸਿੰਘ ਸੋਢੀ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਸਬੰਧੀ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਦੇਸ਼ ਭਰ ਦੇ ਕਿਸਾਨ ਦਿੱਲੀ ਦੇ ਬਾਰਡਰ 'ਤੇ ਪਿਛਲੇ ਕਰੀਬ 7 ਮਹੀਨਿਆਂ ਤੋਂ ਧਰਨਾ ਦੇ ਰਹੇ ਹਨ ਪਰ ਕੇਂਦਰ ਸਰਕਾਰ ਆਪਣੀ ਜ਼ਿੱਦ 'ਤੇ ਅੜੀ ਹੋਈ ...

ਪੂਰੀ ਖ਼ਬਰ »

ਤਨਖ਼ਾਹ ਕਮਿਸ਼ਨ ਦੀ ਲਾਗੂ ਰਿਪੋਰਟ ਦੇਣ ਦੀ ਬਜਾਏ ਖੋਹਣ ਵਾਲੀ- ਡੀ.ਟੀ..ਐਫ

ਫ਼ਿਰੋਜ਼ਪੁਰ, 20 ਜੂਨ (ਜਸਵਿੰਦਰ ਸਿੰਘ ਸੰਧੂ)- ਪੰਜਾਬ ਸਰਕਾਰ ਵਲੋਂ ਕੈਬਨਿਟ ਮੀਟਿੰਗ ਵਿਚ ਪਾਸ ਕੀਤੀ ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਅੰਕੜਿਆਂ ਰੂਪੀ ਛਲਾਵਾ ਹੈ, ਜਿਸ ਵਿਚ ਮੁਲਾਜ਼ਮਾਂ ਨੂੰ ਬਣਦੇ ਆਰਥਿਕ ਲਾਭ ਦੇਣ ਦੀ ਬਜਾਏ ਖੋਹਣ ਦੀ ਨੀਤੀ ਹੈ, ਜਿਸ ਦੇ ...

ਪੂਰੀ ਖ਼ਬਰ »

ਕੋਰੋਨਾ ਕਹਿਰ ਜਾਰੀ……

ਫ਼ਿਰੋਜ਼ਪੁਰ, 20 ਜੂਨ (ਜਸਵਿੰਦਰ ਸਿੰਘ ਸੰਧੂ)- ਦੁਨੀਆ 'ਚ ਫੈਲੀ ਕੋਰੋਨਾ ਨੁਮਾ ਮਹਾਂਮਾਰੀ ਨੇ ਜ਼ਿਲ੍ਹੇ ਅੰਦਰ ਕਹਿਰ ਮਚਾਉਂਦੇ ਹੋਏ ਜਿੱਥੇ ਹੋਰ 34 ਵਿਅਕਤੀਆਂ ਨੂੰ ਆਪਣੇ ਕਲਾਵੇ 'ਚ ਲੈ ਲਿਆ ਹੈ, ਉੱਥੇ ਇਲਾਜ ਅਧੀਨ ਚੱਲ ਰਹੇ ਮਰੀਜ਼ਾਂ ਵਿਚੋਂ 2 ਦੀ ਜਾਨ ਵੀ ਲੈ ਲਈ ਗਈ ...

ਪੂਰੀ ਖ਼ਬਰ »

ਸਹਾਇਕ ਲਾਈਨਮੈਨਾਂ ਨੂੰ ਪੱਕੇ ਤੌਰ 'ਤੇ ਲਾਈਨਮੈਨ ਬਣਾਉਣ ਦੀ ਮੰਗ

ਮਮਦੋਟ, 20 ਜੂਨ (ਸੁਖਦੇਵ ਸਿੰਘ ਸੰਗਮ)- ਪੰਜਾਬ ਸਰਕਾਰ ਵਲੋਂ ਪੰਜਾਬ ਪਾਵਰਕਾਮ ਵਿਚ ਰੱਖੇ ਗਏ ਸਹਾਇਕ ਲਾਈਨਮੈਨਾਂ ਨੂੰ ਪੱਕੇ ਤੌਰ 'ਤੇ ਲਾਈਨਮੈਨ ਬਣਾਉਣ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ | ਇਸ ਸਬੰਧੀ ਪੰਜਾਬ ਲਾਈਨਮੈਨ ਯੂਨੀਅਨ (ਪੀ.ਐੱਸ. ਪੀ.ਸੀ.ਐਲ) ਦੇ ਸਥਾਨਕ ...

ਪੂਰੀ ਖ਼ਬਰ »

5 ਗਰਾਮ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ

ਤਲਵੰਡੀ ਭਾਈ, 20 ਜੂਨ (ਕੁਲਜਿੰਦਰ ਸਿੰਘ ਗਿੱਲ)- ਸਥਾਨਿਕ ਦਾਣਾ ਮੰਡੀ ਵਿਖੇ ਹੈਰੋਇਨ ਵੇਚਣ ਲਈ ਗ੍ਰਾਹਕ ਦੀ ਉਡੀਕ ਵਿਚ ਖੜ੍ਹੇ ਇਕ ਵਿਅਕਤੀ ਨੂੰ ਪੁਲਿਸ ਵਲੋਂ 5 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ | ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਤਲਵੰਡੀ ਭਾਈ ਦੇ ...

ਪੂਰੀ ਖ਼ਬਰ »

10 ਗ੍ਰਾਮ ਹੈਰੋਇਨ ਸਮੇਤ ਇਕ ਗਿ੍ਫ਼ਤਾਰ

ਗੁਰੂਹਰਸਹਾਏ, 20 ਜੂਨ (ਕਪਿਲ ਕੰਧਾਰੀ)- ਐੱਸ.ਐੱਸ.ਪੀ. ਫਿਰੋਜ਼ਪੁਰ ਭਾਗੀਰਥ ਸਿੰਘ ਮੀਨਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਡੀ.ਐੱਸ.ਪੀ. ਗੁਰੂਹਰਸਹਾਏ ਰਵਿੰਦਰ ਸਿੰਘ ਅਤੇ ਥਾਣਾ ਮੁਖੀ ਜਸਵਰਿੰਦਰ ਸਿੰਘ ਦੀ ਅਗਵਾਈ ਹੇਠ ਗੁਰੂਹਰਸਹਾਏ ਪੁਲਿਸ ਵਲੋਂ ਨਸ਼ਿਆਂ ਦੇ ...

ਪੂਰੀ ਖ਼ਬਰ »

ਚੋਰੀ ਕਰਨ ਦੇ ਮਾਮਲੇ 'ਚ ਦੋ ਵਿਅਕਤੀਆਂ ਦੀ ਰੈਗੂਲਰ ਜ਼ਮਾਨਤ ਖ਼ਾਰਜ

ਫ਼ਿਰੋਜ਼ਪੁਰ, 20 ਜੂਨ (ਰਾਕੇਸ਼ ਚਾਵਲਾ)- ਦੁਕਾਨ ਭੰਨ ਕੇ ਸਾਮਾਨ ਚੋਰੀ ਕਰਨ ਦੇ ਮਾਮਲੇ ਵਿਚ ਜੇਲ੍ਹ ਅੰਦਰ ਬੰਦ ਦੋ ਵਿਅਕਤੀਆਂ ਦੀ ਰੈਗੂਲਰ ਜ਼ਮਾਨਤ ਅਰਜ਼ੀ ਫ਼ਿਰੋਜ਼ਪੁਰ ਦੀ ਸੈਸ਼ਨ ਕੋਰਟ ਨੇ ਖਾਰਜ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਥਾਣਾ ਮਖੂ ਪੁਲਿਸ ਵਲੋਂ 11 ...

ਪੂਰੀ ਖ਼ਬਰ »

ਕਾਂਗਰਸ ਨੂੰ ਘਰ-ਘਰ ਨÏਕਰੀ ਦੀ ਸਕੀਮ ਬਦਲ ਕੇ ਕਾਂਗਰਸ ਘਰ ਨÏਕਰੀ ਰੱਖ ਲੈਣੀ ਚਾਹੀਦੀ-ਮਾਸਟਰ ਗੋਰਾਇਆ

ਮਾਸਟਰ ਬਲਵਿੰਦਰ ਸਿੰਘ ਗੁਰਾਇਆ ਜਲਾਲਾਬਾਦ, 20 ਜੂਨ (ਕਰਨ ਚੁਚਰਾ)-ਪੰਜਾਬ ਦੀ ਕਾਂਗਰਸ ਪਾਰਟੀ ਵਲੋਂ 2017 ਵਿਧਾਨ ਸਭਾ ਚੋਣਾਂ ਦÏਰਾਨ ਘਰ-ਘਰ ਨÏਕਰੀ ਦੇ ਨਾਅਰੇ ਨਾਲ ਝੂਠ ਬੋਲ ਕੇ 2017 'ਚ ਸੱਤਾ ਹਾਸਿਲ ਕੀਤੀ ਪਰ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਪੰਜਾਬ ਦੀ ਕੈਪਟਨ ...

ਪੂਰੀ ਖ਼ਬਰ »

ਕਾਂਗਰਸ ਨੂੰ ਘਰ-ਘਰ ਨÏਕਰੀ ਦੀ ਸਕੀਮ ਬਦਲ ਕੇ ਕਾਂਗਰਸ ਘਰ ਨÏਕਰੀ ਰੱਖ ਲੈਣੀ ਚਾਹੀਦੀ-ਮਾਸਟਰ ਗੋਰਾਇਆ

ਜਲਾਲਾਬਾਦ, 20 ਜੂਨ (ਕਰਨ ਚੁਚਰਾ)-ਪੰਜਾਬ ਦੀ ਕਾਂਗਰਸ ਪਾਰਟੀ ਵਲੋਂ 2017 ਵਿਧਾਨ ਸਭਾ ਚੋਣਾਂ ਦÏਰਾਨ ਘਰ-ਘਰ ਨÏਕਰੀ ਦੇ ਨਾਅਰੇ ਨਾਲ ਝੂਠ ਬੋਲ ਕੇ 2017 'ਚ ਸੱਤਾ ਹਾਸਿਲ ਕੀਤੀ ਪਰ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਪੰਜਾਬ ਦੀ ਕੈਪਟਨ ਸਰਦਾਰ ਨੇ ਲੋਕਾਂ ਨੂੰ ਘਰ ਘਰ ਨÏਕਰੀ ...

ਪੂਰੀ ਖ਼ਬਰ »

ਹੈਰੋਇਨ ਸਮੇਤ ਔਰਤ ਕਾਬੂ

ਅਬੋਹਰ, 20 ਜੂਨ (ਕੁਲਦੀਪ ਸਿੰਘ ਸੰਧੂ)-ਥਾਣਾ ਸਿਟੀ-2 ਦੀ ਪੁਲਿਸ ਨੇ ਇਕ ਔਰਤ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਏ.ਐੱਸ.ਆਈ. ਬਲਕਰਨ ਸਿੰਘ ਸਮੇਤ ਪੁਲਿਸ ਪਾਰਟੀ ਰਾਜੀਵ ਨਗਰ ਦੇ ਨਜ਼ਦੀਕ ਗਸ਼ਤ ਕਰ ਰਹੇ ਸੀ ਤਾਂ ਇਸ ਦੌਰਾਨ ਉਨ੍ਹਾਂ ਨੇ ਸਾਹਮਣੇ ...

ਪੂਰੀ ਖ਼ਬਰ »

100 ਲੀਟਰ ਲਾਹਣ ਸਮੇਤ ਇਕ ਕਾਬੂ

ਮੰਡੀ ਅਰਨੀਵਾਲਾ, 20 ਜੂਨ (ਨਿਸ਼ਾਨ ਸਿੰਘ ਸੰਧੂ)-ਪਿੰਡ ਢਿੱਪਾਵਾਲੀ ਵਾਸੀ ਇਕ ਵਿਅਕਤੀ ਨੂੰ 100 ਲੀਟਰ ਲਾਹਣ ਸਮੇਤ ਕਾਬੂ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ | ਪੁਲਿਸ ਪਾਰਟੀ ਦੌਰਾਨ-ਏ-ਗਸ਼ਤ ਬੱਸ ਅੱਡਾ ਮੂਲਿਆਵਾਲੀ ਵਿਖੇ ਮੌਜੂਦ ਸੀ ਤਾਂ ਪੁਲਿਸ ਨੂੰ ...

ਪੂਰੀ ਖ਼ਬਰ »

1 ਕਿੱਲੋ 100 ਗਰਾਮ ਚੂਰਾ ਪੋਸਤ ਸਮੇਤ 1 ਔਰਤ ਕਾਬੂ

ਜਲਾਲਾਬਾਦ, 20 ਜੂਨ (ਜਤਿੰਦਰ ਪਾਲ ਸਿੰਘ)-ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ ਇਕ ਔਰਤ ਨੂੰ 1 ਕਿੱਲੋ 100 ਗਰਾਮ ਚੂਰਾ ਪੋਸਤ ਸਣੇ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਥਾਣਾ ਸਿਟੀ ਜਲਾਲਾਬਾਦ ਦੇ ਮੁਲਾਜ਼ਮ ਸਬ ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ...

ਪੂਰੀ ਖ਼ਬਰ »

ਭਾਰਤ ਵਿਕਾਸ ਪਰਿਸ਼ਦ ਵਲੋਂ ਲਗਾਇਆ 9ਵਾਂ ਟੀਕਾਕਰਨ ਕੈਂਪ

ਜਲਾਲਾਬਾਦ, 20 ਜੂਨ (ਕਰਨ ਚੁਚਰਾ)-ਭਾਰਤ ਵਿਕਾਸ ਪਰਿਸ਼ਦ ਅਤੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਦੇ ਸਹਿਯੋਗ ਨਾਲ ਸਿਹਤ ਵਿਭਾਗ ਵਲੋਂ ਕੋਰੋਨਾ ਦੇ ਬਚਾਅ ਲਈ ਲਗਾਏ ਗਏ ਟੀਕਾਕਰਨ ਕੈਂਪ 'ਚ 90 ਲੋਕਾਂ ਨੂੰ ਵੈਕਸੀਨ ਲਗਾਈ ਗਈ | ਇਸ ਕੈਂਪ 'ਚ ਮਹਿਰੋਕ ਹਸਪਤਾਲ ਦੇ ...

ਪੂਰੀ ਖ਼ਬਰ »

ਵਿਧਾਇਕ ਆਵਲਾ ਦੇ ਸਦਕਾ ਬਿਜਲੀ ਦੀ ਸਮੱਸਿਆ ਹੋਈ ਦੂਰ-ਕਾਲੜਾ

ਫ਼ਾਜ਼ਿਲਕਾ, 20 ਜੂਨ (ਦਵਿੰਦਰ ਪਾਲ ਸਿੰਘ)- ਕਾਫ਼ੀ ਲੰਬੇ ਸਮੇਂ ਤੋਂ ਬਿਜਲੀ ਦੀ ਸਮੱਸਿਆ ਨਾਲ ਜੂਝ ਰਹੇ ਮੰਡੀ ਅਰਨੀਵਾਲਾ ਦੇ ਵਾਰਡ ਨੰਬਰ 8 ਦੇ ਵਾਸੀਆਂ ਦੀ ਮੰਗ ਨੂੰ ਵਿਧਾਇਕ ਰਮਿੰਦਰ ਆਵਲਾ ਨੇ ਪੂਰਾ ਕਰਦਿਆਂ ਨਵਾਂ ਟਰਾਂਸਫ਼ਾਰਮਰ ਲਗਵਾ ਦਿੱਤਾ ਹੈ | ਜਾਣਕਾਰੀ ...

ਪੂਰੀ ਖ਼ਬਰ »

ਬੇਰੁਜ਼ਗਾਰ ਪੀ.ਟੀ.ਆਈ. ਅਧਿਆਪਕਾਂ ਨੂੰ ਨੌਕਰੀ ਦਿੱਤੇ ਜਾਣ ਦੀ ਮੰਗ

ਮੰਡੀ ਲਾਧੂਕਾ, 20 ਜੂਨ (ਰਾਕੇਸ਼ ਛਾਬੜਾ)-ਬੇਰੁਜ਼ਗਾਰ ਪੀ.ਟੀ.ਆਈ. ਅਧਿਆਪਕ ਯੂਨੀਅਨ ਦੇ ਸੂਬਾ ਆਗੂ ਅਸ਼ੋਕ ਕੁਮਾਰ ਨੇ ਆਪਣੀ ਬਜ਼ੁਰਗ ਮਾਤਾ ਅਤੇ ਪਰਿਵਾਰ ਸਮੇਤ ਪੰਜਾਬ ਸਰਕਾਰ ਤੋਂ 646 ਅਧਿਆਪਕਾਂ ਨੂੰ ਨੌਕਰੀ ਦਿੱਤੇ ਜਾਣ ਦੀ ਮੰਗ ਕੀਤੀ ਹੈ | ਉਨ੍ਹਾਂ ਨੇ ਕਿਹਾ ਹੈ ...

ਪੂਰੀ ਖ਼ਬਰ »

16 ਸਾਲਾ ਨੌਜਵਾਨ ਮਨਸੀਰਤ ਗਿੱਲ ਦੀ ਕਿਤਾਬ 'ਇੰਡੀਆ ਬੁੱਕ ਆਫ਼' ਰਿਕਾਰਡ 'ਚ ਹੋਈ ਸ਼ਾਮਿਲ

ਅਬੋਹਰ, 20 ਜੂਨ (ਕੁਲਦੀਪ ਸਿੰਘ ਸੰਧੂ)- ਲੰਬੀ ਹਲਕੇ ਦੇ ਪਿੰਡ ਤਰਮਾਲਾ ਨਿਵਾਸੀ ਮਨਸੀਰਤ ਸਿੰਘ ਗਿੱਲ ਨੇ 16 ਸਾਲਾ ਦੀ ਵਿਚ ਵੱਡੀ ਮੱਲ ਮਾਰੀ ਹੈ | ਉਸ ਦੀ ਪਲੇਠੀ ਕਵਿਤਾਵਾਂ ਦੀ ਕਿਤਾਬ ਨੇ 'ਇੰਡੀਆ ਬੁੱਕ ਆਫ਼' ਰਿਕਾਰਡ ਵਿਚ ਨਾਂਅ ਦਰਜ ਕਰਵਾਇਆ ਹੈ | ਪੰਜਾਬ ਮਹਿਲਾ ਕਮਿਸ਼ਨ ...

ਪੂਰੀ ਖ਼ਬਰ »

ਟੀਕਾ ਲਗਵਾਉਣ ਤੋਂ ਬਾਅਦ ਖ਼ੁਦ ਡਾਊਨਲੋਡ ਕੀਤਾ ਜਾ ਸਕਦਾ ਸਰਟੀਫਿਕੇਟ

ਫ਼ਾਜ਼ਿਲਕਾ, 20 ਜੂਨ (ਦਵਿੰਦਰ ਪਾਲ ਸਿੰਘ)-ਬਲਾਕ ਡੱਬਵਾਲਾ ਕਲਾਂ ਦੇ ਐੱਸ.ਐਮ.ਓ ਡਾ. ਪੰਕਜ ਚੌਹਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ ਮਹਾਂਮਾਰੀ ਤੋਂ ਬਚਣ ਲਈ ਟੀਕਾਕਰਨ ਲਾਜ਼ਮੀ ਹੈ | ਉਨ੍ਹਾਂ ਕਿਹਾ ਕਿ ਟੀਕਾਕਰਨ ਲਗਵਾਉਣ ਤੋਂ ਬਾਅਦ ਪਹਿਲੀ ਖ਼ੁਰਾਕ ਜਾਂ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ 'ਚ ਵਿਕਾਸ ਕਾਰਜਾਂ ਦੀ ਸ਼ੁਰੂਆਤ

ਬੱਲੂਆਣਾ, 20 ਜੂਨ (ਜਸਮੇਲ ਸਿੰਘ ਢਿੱਲੋਂ)-ਹਲਕਾ ਬੱਲੂਆਣਾ ਦੇ ਪਿੰਡ ਰਾਜਪੁਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਪਿ੍ੰਸੀਪਲ ਡਾ ਸ਼ੰਕਰ ਚੌਧਰੀ ਦੀ ਅਗਵਾਈ ਵਿਚ ਪੰਚਾਇਤ ਦੇ ਸਹਿਯੋਗ ਨਾਲ ਵਿਕਾਸ ਕਾਰਜ ਕਮਰੇ ਦਾ ਨੀਂਹ ਪੱਥਰ ਗਰਾਊਾਡ ਵਿਚ ਲਾਕਿੰਗ ਟਾਈਲ ਦੀ ...

ਪੂਰੀ ਖ਼ਬਰ »

ਜਲਾਲਾਬਾਦ ਦੀਆਂ ਬੇਟੀਆਂ ਨੂੰ ਨਗਰ ਕੌ ਾਸਲ ਪ੍ਰਧਾਨ ਨੇ ਦਿੱਤੀ ਵਧਾਈ

ਜਲਾਲਾਬਾਦ, 20 ਜੂਨ (ਕਰਨ ਚੁਚਰਾ)-ਪੀ.ਸੀ.ਐੱਸ ਦੀ ਪ੍ਰੀਖਿਆ 'ਚ ਸਫਲ ਰਹਿਣ ਵਾਲੀਆਂ ਜਲਾਲਾਬਾਦ ਦੀਆਂ ਤਿੰਨ ਹੋਣਹਾਰ ਬੇਟੀਆਂ ਨੂੰ ਨਗਰ ਕੌਂਸਲ ਪ੍ਰਧਾਨ ਵਿਕਾਸ ਦੀਪ ਚੌਧਰੀ ਅਤੇ ਐਡਵੋਕੇਟ ਪ੍ਰਮੋਦ ਚੌਧਰੀ ਨੇ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਪਹੁੰਚ ਕੇ ਵਧਾਈ ਦਿੱਤੀ | ...

ਪੂਰੀ ਖ਼ਬਰ »

ਗੰਗਾਜਲ ਮਲੇਠੀਆ ਘੁਮਿਆਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਚੁਣੇ

ਅਬੋਹਰ, 20 ਜੂਨ (ਸੁਖਜੀਤ ਸਿੰਘ ਬਰਾੜ)-ਘੁਮਿਆਰ ਸਭਾ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਸਥਾਨਕ ਘੁਮਿਆਰ ਭਵਨ ਵਿਖੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸੋਹਣ ਲਾਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਘੁਮਿਆਰ ਸਭਾ ਦੀ ਜ਼ਿਲ੍ਹਾ ਪੱਧਰੀ ਇਕਾਈ ਦੀ ਚੋਣ ਕੀਤੀ ਗਈ | ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਆਏ ਕੋਰੋਨਾ ਦੇ 32 ਨਵੇਂ ਮਾਮਲੇ, 1 ਮੌਤ

ਫ਼ਾਜ਼ਿਲਕਾ, 20 ਜੂਨ (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਕੋਰੋਨਾ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ੍ਹ ਵਿਚ ਹੁਣ ਤੱਕ 18926 ਵਿਅਕਤੀ ਸਿਹਤਯਾਬ ਹੋ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਠੀਕ ਹੋਣ ਵਾਲਿਆਂ ਦੀ ...

ਪੂਰੀ ਖ਼ਬਰ »

ਪਿੰਡਾਂ 'ਚ ਲੱਗੇ ਆਰ.ਓ. ਪਲਾਂਟ ਬੰਦ ਪਏ ਹੋਣ ਕਰਕੇ ਲੋਕ ਸ਼ੁੱਧ ਪਾਣੀ ਨੂੰ ਤਰਸੇ

ਅਬੋਹਰ, 20 ਜੂਨ (ਸੁਖਜੀਤ ਸਿੰਘ ਬਰਾੜ)-ਇਲਾਕੇ ਦੇ ਤਮਾਮ ਪਿੰਡਾਂ 'ਚ ਲੱਖਾਂ ਰੁਪਏ ਦੀ ਲਾਗਤ ਨਾਲ ਪੀਣ ਦੇ ਸ਼ੁੱਧ ਪਾਣੀ ਲਈ ਲੱਗੇ ਆਰ.ਓ. ਪਲਾਟ ਬੰਦ ਪਏ ਹੋਣ ਕਰਕੇ ਲੋਕ ਸ਼ੁੱਧ ਪਾਣੀ ਪੀਣ ਨੂੰ ਤਰਸ ਰਹੇ ਹਨ | ਅਕਾਲੀ-ਭਾਜਪਾ ਗੱਠਜੋੜ ਸਰਕਾਰ ਵਲੋਂ ਪੀਣ ਦਾ ਸ਼ੱੁਧ ਪਾਣੀ ...

ਪੂਰੀ ਖ਼ਬਰ »

ਤਿਆਰ ਮਾਲ ਦੀ ਘਾਟ ਕਾਰਨ ਬਾਸਮਤੀ 1121 ਚੌਲਾਂ 'ਚ ਤੇਜ਼ੀ ਦੇ ਆਸਾਰ

ਮੰਡੀ ਲਾਧੂਕਾ, 20 ਜੂਨ (ਰਾਕੇਸ਼ ਛਾਬੜਾ)-ਪਿਛਲੇ ਤਿੰਨ ਮਹੀਨਿਆਂ ਦੌਰਾਨ ਬਾਸਮਤੀ 1121 ਚੌਲਾਂ ਵਿਚ ਵਪਾਰ ਘੱਟ ਜਾਣ ਕਾਰਨ ਇਸ ਕਾਰੋਬਾਰ ਵਿਚ ਵਪਾਰੀਆਂ ਨੂੰ ਕਾਫੀ ਮੰਦੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਰਾਈਸ ਮਿੱਲਾਂ ਵਿਚ ਬਾਸਮਤੀ ਝੋਨਾ ਖ਼ਤਮ ਹੋ ਜਾਣ ਕਾਰਨ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਇਕੱਤਰਤਾ

ਮੰਡੀ ਰੋੜਾਂਵਾਲੀ, 20 ਜੂਨ (ਮਨਜੀਤ ਸਿੰਘ ਬਰਾੜ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਜਮਹੂਰੀ ਹੱਕ ਕੁਚਲਣ ਵਾਲੇ ਜਾਬਰ ਕਾਨੂੰਨ ਨੂੰ ਰੱਦ ਕਰਵਾਉਣ ਅਤੇ ਜੇਲ੍ਹਾਂ ਵਿਚ ਡੱਕੇ ਬੁੱਧੀਜੀਵੀਆਂ ਨੂੰ ਰਿਹਾ ਕਰਵਾਉਣ ਲਈ ...

ਪੂਰੀ ਖ਼ਬਰ »

'ਆਪ' ਆਗੂ ਅਰੁਣ ਵਧਵਾ ਦੀ ਜਨ ਸੰਪਰਕ ਮੁਹਿੰਮ ਨੂੰ ਮਿਲ ਰਿਹੈ ਭਾਰੀ ਹੁੰਗਾਰਾ

ਫ਼ਾਜ਼ਿਲਕਾ, 20 ਜੂਨ (ਦਵਿੰਦਰ ਪਾਲ ਸਿੰਘ)-ਆਮ ਆਦਮੀ ਪਾਰਟੀ ਦੇ ਸੀਨੀਅਰ ਟਰੇਡ ਵਿੰਗ ਆਗੂ ਅਰੁਣ ਵਧਵਾ ਵਲੋਂ ਸ਼ੁਰੂ ਜਨ ਸੰਪਰਕ ਮੁਹਿੰਮ ਨੂੰ ਭਾਰੀ ਹੁੰਗਾਰਾ ਮਿਲ ਰਿਹਾ ਹੈ | ਇਸ ਮੁਹਿੰਮ ਤਹਿਤ ਉਨ੍ਹਾਂ ਪਿੰਡ ਚਾਂਦਮਾਰੀ ਵਿਖੇ ਜਨ ਸੰਪਰਕ ਕੀਤਾ ਅਤੇ ਲੋਕਾਂ ਨਾਲ ...

ਪੂਰੀ ਖ਼ਬਰ »

240 ਨਸ਼ੀਲੀ ਗੋਲੀਆਂ ਸਮੇਤ ਇਕ ਗਿ੍ਫ਼ਤਾਰ

ਮੰਡੀ ਰੋੜਾਂਵਾਲੀ, 20 ਜੂਨ (ਮਨਜੀਤ ਸਿੰਘ ਬਰਾੜ)-ਸਥਾਨਕ ਪੁਲਿਸ ਵਲੋਂ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਹਰਮੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ...

ਪੂਰੀ ਖ਼ਬਰ »

ਗਲੀਆਂ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਮੁਹੱਲਾ ਵਾਸੀ ਪ੍ਰੇਸ਼ਾਨ

ਮੰਡੀ ਅਰਨੀਵਾਲਾ, 20 ਜੂਨ (ਨਿਸ਼ਾਨ ਸਿੰਘ ਸੰਧੂ)-ਸਥਾਨਕ ਕਸਬੇ ਦੇ ਵਾਰਡ ਨੰਬਰ ਛੇ ਵਿਚ ਗਲੀਆਂ ਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਮੁਹੱਲਾ ਵਾਸੀ ਕਾਫੀ ਪ੍ਰੇਸ਼ਾਨ ਹਨ | ਬਿਜਲੀ ਘਰ ਦੇ ਸਾਹਮਣੇ ਪੈਂਦੀ ਗਲੀ ਦੇ ਵਸਨੀਕ ਗਗਨ ਸਿੱਧੂ, ਹੈਪੀ ਸਿੱਧੂ, ਜਗਦੀਸ਼ ਸਿੰਘ, ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ 48 ਨਵੇਂ ਮਾਮਲੇ

ਫ਼ਾਜ਼ਿਲਕਾ, 20 ਜੂਨ (ਦਵਿੰਦਰ ਪਾਲ ਸਿੰਘ)-ਪਿਛਲੇ 24 ਘੰਟਿਆਂ ਦੌਰਾਨ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਕੋਰੋਨਾ ਨਾਲ ਕੋਈ ਮੌਤ ਨਹੀਂ ਹੋਈ | ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ 18870 ਵਿਅਕਤੀ ...

ਪੂਰੀ ਖ਼ਬਰ »

240 ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਮੰਡੀ ਅਰਨੀਵਾਲਾ, 20 ਜੂਨ (ਨਿਸ਼ਾਨ ਸਿੰਘ ਸੰਧੂ)-ਪੁਲਿਸ ਥਾਣਾ ਅਰਨੀਵਾਲਾ ਨੇ ਇਕ ਵਿਅਕਤੀ ਕੋਲੋਂ 240 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਸਹਾਇਕ ਥਾਣੇਦਾਰ ਹਰਬਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ...

ਪੂਰੀ ਖ਼ਬਰ »

ਰਾਹੁਲ ਗਾਂਧੀ ਦੇ ਜਨਮ ਦਿਨ ਨੂੰ ਸਮਰਪਿਤ ਲਾਇਆ ਵੈਕਸੀਨੇਸ਼ਨ ਕੈਂਪ, ਵੰਡੀਆਂ ਰਾਸ਼ਨ ਕਿੱਟਾਂ

ਫ਼ਾਜ਼ਿਲਕਾ, 20 ਜੂਨ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਏ.ਆਈ.ਸੀ.ਸੀ. ਦੇ ਸਰਪ੍ਰਸਤ ਰਾਹੁਲ ਗਾਂਧੀ ਦੇ ਜਨਮ ਦਿਨ ਨੂੰ ਸਮਰਪਿਤ ਕੋਵਿਡ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ | ਫ਼ਾਜ਼ਿਲਕਾ ਦੇ ਵਾਰਡ ਨੰਬਰ 23 ਵਿਚ ਲਗਾਏ ਗਏ ਇਸ ਕੈਂਪ ਵਿਚ ਜ਼ਿਲ੍ਹਾ ...

ਪੂਰੀ ਖ਼ਬਰ »

ਲੱਕੀ ਡਰਾਅ ਸਕੀਮਾਂ, ਪ੍ਰਾਈਵੇਟ ਲਾਟਰੀਆਂ ਤੇ ਕਮੇਟੀਆਂ ਕੱਢਣ 'ਤੇ ਪਾਬੰਦੀ

ਫ਼ਾਜ਼ਿਲਕਾ, 20 ਜੂਨ (ਅਮਰਜੀਤ ਸ਼ਰਮਾ)-ਜ਼ਿਲ੍ਹਾ ਮੈਜਿਸਟੇ੍ਰਟ ਅਰਵਿੰਦ ਪਾਲ ਸਿੰਘ ਸੰਧੂ ਨੇ ਜ਼ਿਲ੍ਹਾ ਫ਼ਾਜ਼ਿਲਕਾ 'ਚ ਕੱਢੇ ਜਾਂਦੇ ਲੱਕੀ ਡਰਾਅ ਸਕੀਮਾਂ, ਪ੍ਰਾਈਵੇਟ ਲਾਟਰੀਆਂ, ਕਮੇਟੀਆਂ ਜਿਸ ਵਿਚ ਹਫ਼ਤਾਵਾਰੀ ਜਾਂ ਮਹੀਨੇਵਾਰ ਪੈਸੇ ਇਕੱਠੇ ਕਰਕੇ ਡਰਾਅ ਕੱਢੇ ...

ਪੂਰੀ ਖ਼ਬਰ »

35 ਬੋਤਲਾਂ ਨਾਜਾਇਜ਼ ਸ਼ਰਾਬ ਸਣੇ 1 ਕਾਬੂ

ਜਲਾਲਾਬਾਦ, 20 ਜੂਨ (ਜਤਿੰਦਰ ਪਾਲ ਸਿੰਘ)-ਥਾਣਾ ਸਦਰ ਅਮੀਰ ਖ਼ਾਸ ਪੁਲਿਸ ਨੇ ਇਕ ਵਿਅਕਤੀ ਨੂੰ 35 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਸਹਾਇਕ ਥਾਣੇਦਾਰ ਹਰਕਿਸ਼ਨ ਲਾਲ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਦੇ ਨਾਲ ਪਿੰਡਾਂ ਵਿਚ ਗਸ਼ਤ ...

ਪੂਰੀ ਖ਼ਬਰ »

ਸਕੂਲ ਵੈਨਾਂ ਵਾਲੇ ਹੋਏ ਆਰਥਿਕ ਮੰਦੀ ਦਾ ਸ਼ਿਕਾਰ

ਅਬੋਹਰ, 20 ਜੂਨ (ਸੁਖਜੀਤ ਸਿੰਘ ਬਰਾੜ)-ਕੋਰੋਨਾ ਮਹਾਂਮਾਰੀ ਦੇ ਚੱਲਦੇ ਸਕੂਲ ਬੰਦ ਪਏ ਹੋਣ ਕਰਕੇ ਸਕੂਲ ਵੈਨਾਂ ਵਾਲੇ ਬੇਹੱਦ ਆਰਥਿਕ ਮੰਦੀ 'ਚ ਗੁੱਜਰ ਰਹੇ ਹਨ | ਇਹ ਜਾਣਕਾਰੀ ਦਿੰਦਿਆਂ ਸਕੂਲ ਵੈਨ ਦੇ ਮਾਲਕ ਰਾਜਵਿੰਦਰ ਸਿੰਘ ਝੋਰੜ੍ਹ ਖੇੜਾ, ਕਾਲੂ ਰਾਮ, ਮਹਾਵੀਰ, ...

ਪੂਰੀ ਖ਼ਬਰ »

ਅਫ਼ੀਮ ਸਣੇ ਰਾਜਸਥਾਨ ਦਾ ਇਕ ਵਿਅਕਤੀ ਕਾਬੂ

ਅਬੋਹਰ, 20 ਜੂਨ (ਸੁਖਜੀਤ ਸਿੰਘ ਬਰਾੜ)-ਥਾਣਾ ਬਹਾਵਾਲਾ ਪੁਲਿਸ ਵਲੋਂ ਅਫ਼ੀਮ ਸਣੇ ਰਾਜਸਥਾਨ ਦੇ ਇਕ ਵਿਅਕਤੀ ਨੂੰ ਗਿ੍ਫਤਾਰ ਕੀਤਾ ਗਿਆ ਹੈ | ਥਾਣਾ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਥਾਣਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਇਕ ਵਿਅਕਤੀ ਰਾਜਸਥਾਨ ਤੋਂ ਅਫ਼ੀਮ ...

ਪੂਰੀ ਖ਼ਬਰ »

ਸੂਰਜ ਡੁੱਬਣ ਤੋਂ ਬਾਅਦ ਤੇ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਗਊ ਵੰਸ਼ ਦੀ ਢੋਆ ਢੁਆਈ 'ਤੇ ਪੂਰਨ ਪਾਬੰਦੀ

ਫ਼ਾਜ਼ਿਲਕਾ, 20 ਜੂਨ (ਅਮਰਜੀਤ ਸ਼ਰਮਾ)-ਜ਼ਿਲ੍ਹਾ ਮੈਜਿਸਟਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਜ਼ਿਲ੍ਹਾ ਫ਼ਾਜ਼ਿਲਕਾ ਵਿਚ ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਅਤੇ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਗਊ ਵੰਸ਼ ਦੀ ਢੋਆ ਢੁਆਈ 'ਤੇ ਪੂਰਨ ਪਾਬੰਦੀ ਲਗਾਈ ਹੈ ਅਤੇ ...

ਪੂਰੀ ਖ਼ਬਰ »

ਵਿਸ਼ਵ ਚੈਂਪੀਅਨ ਪ੍ਰਵੀਨ ਸੋਲੰਕੀ ਸੰਦੀਪ ਜਾਖੜ ਨੂੰ ਮਿਲਣ ਲਈ ਅਬੋਹਰ ਪੁੱਜੇ

ਅਬੋਹਰ, 20 ਜੂਨ (ਕੁਲਦੀਪ ਸਿੰਘ ਸੰਧੂ)-ਸਥਾਨਕ ਹਲਕਾ ਇੰਚਾਰਜ ਚੌਧਰੀ ਸੰਦੀਪ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਲਈ ਆਯੋਜਿਤ ਕੀਤੀ ਜਾ ਰਹੀਆਂ ਵੱਖ-ਵੱਖ ਪ੍ਰਤੀਯੋਗਤਾਵਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਦਿੱਲੀ ਨਿਵਾਸੀ ਪਾਵਰ ...

ਪੂਰੀ ਖ਼ਬਰ »

ਮੁਆਵਜ਼ਾ ਨਾ ਮਿਲਣ ਦੇ ਵਿਰੋਧ 'ਚ ਕਿਸਾਨਾਂ ਵਲੋਂ ਲਗਾਇਆ ਧਰਨਾ ਜਾਰੀ

ਅਬੋਹਰ, 20 ਜੂਨ (ਕੁਲਦੀਪ ਸਿੰਘ ਸੰਧੂ)-ਬੀਤੇ ਸਾਲ ਪਈਆਂ ਭਾਰੀ ਬਰਸਾਤਾਂ ਨਾਲ ਹਲਕਾ ਬੱਲੂਆਣਾ ਵਿਚ ਆਏ ਹੜ੍ਹਾਂ ਕਾਰਨ ਲਗਪਗ ਤਿੰਨ ਦਰਜਨ ਤੋਂ ਵੱਧ ਪਿੰਡਾਂ ਵਿਚ ਖ਼ਰਾਬ ਹੋਈ ਨਰਮੇ ਦੀ ਫ਼ਸਲ ਦਾ ਮੁਆਵਜ਼ਾ ਨਾ ਦਿੱਤੇ ਜਾਣ ਕਰਕੇ ਕਿਸਾਨਾਂ ਵਲੋਂ ਸੰਯੁਕਤ ਕਿਸਾਨ ...

ਪੂਰੀ ਖ਼ਬਰ »

ਯੂਥ ਅਕਾਲੀ ਦਲ ਨੇ ਪੈਰਾ ਕ੍ਰਿਕਟ ਖਿਡਾਰੀ ਦੀ ਕੀਤੀ ਹੌਸਲਾ ਅਫਜ਼ਾਈ-1 ਲੱਖ ਦੀ ਰਾਸ਼ੀ ਕੀਤੀ ਭੇਟ

ਅਬੋਹਰ, 20 ਜੂਨ (ਕੁਲਦੀਪ ਸਿੰਘ ਸੰਧੂ)-ਪਿਛਲੇ ਸੱਤ ਸਾਲ ਤੋਂ ਫਿਜ਼ੀਕਲ ਚੈਲੇਂਜ ਇੰਡੀਆ ਕ੍ਰਿਕਟ ਖੇਡ ਰਹੇ ਪੈਰਾ ਖਿਡਾਰੀ ਮਨਦੀਪ ਸਿੰਘ ਵਾਸੀ ਆਜ਼ਮ ਵਾਲਾ ਦੀ ਯੂਥ ਅਕਾਲੀ ਦਲ ਜ਼ਿਲ੍ਹਾ ਫ਼ਾਜ਼ਿਲਕਾ ਨੇ ਹੌਸਲਾ ਅਫਜਾਈ ਕਰਦਿਆਂ ਇਕ ਲੱਖ ਰੁਪਏ ਦੀ ਨਕਦ ਰਾਸ਼ੀ ਭੇਟ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਤੇ ਸਕੱਤਰ ਦੇ ਦਫ਼ਤਰ ਮੂਹਰੇ ਸੂਬਾ ਪੱਧਰੀ ਰੈਲੀ 'ਚ ਫ਼ਾਜ਼ਿਲਕਾ ਦੇ ਅਧਿਆਪਕਾਂ ਨੇ ਕੀਤੀ ਸ਼ਮੂਲੀਅਤ

ਫ਼ਾਜ਼ਿਲਕਾ, 20 ਜੂਨ (ਦਵਿੰਦਰ ਪਾਲ ਸਿੰਘ)-ਸਾਂਝਾ ਅਧਿਆਪਕ ਮੋਰਚਾ ਪੰਜਾਬ ਨੇ ਮੁਹਾਲੀ ਵਿਖੇ ਸਿੱਖਿਆ ਸਕੱਤਰ ਅਤੇ ਸਿੱਖਿਆ ਵਿਭਾਗ ਦੇ ਦਫ਼ਤਰ ਮੂਹਰੇ ਕੀਤੇ ਗਈ ਪ੍ਰਦਰਸ਼ਨ ਵਿਚ ਫ਼ਾਜ਼ਿਲਕਾ ਤੋਂ ਵੀ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ | ਜਾਣਕਾਰੀ ਦਿੰਦਿਆਂ ਸਾਂਝਾ ...

ਪੂਰੀ ਖ਼ਬਰ »

26 ਨੂੰ ਰਾਜ ਭਵਨ ਮੂਹਰੇ ਕੀਤਾ ਜਾਵੇਗਾ ਪ੍ਰਦਰਸ਼ਨ- ਕਿਸਾਨ ਆਗੂ

ਫ਼ਾਜ਼ਿਲਕਾ, 20 ਜੂਨ (ਦਵਿੰਦਰ ਪਾਲ ਸਿੰਘ)-ਸੰਯੁਕਤ ਕਿਸਾਨ ਮੋਰਚੇ ਵਲੋਂ ਐਲਾਨ ਕੀਤਾ ਗਿਆ ਹੈ ਕਿ ਜਿਤਨੀ ਦੇਰ ਕਿਸਾਨ ਵਿਰੋਧੀ ਤਿੰਨ ਕਾਨੂੰਨ ਰੱਦ ਨਹੀਂ ਕੀਤੀ ਜਾਂਦੇ, ਉਤਨੀ ਦੇਰ ਤੱਕ ਕਿਸੇ ਵੀ ਰਾਜਨੀਤਕ ਪਾਰਟੀ ਦੇ ਨੁਮਾਇੰਦੇ ਨੂੰ ਪਿੰਡਾਂ ਵਿਚ ਨਹੀਂ ਵੜਨ ਦਿੱਤਾ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦਾ ਸੰਘਰਸ਼ ਰੰਗ ਲਿਆਇਆ

ਫ਼ਾਜ਼ਿਲਕਾ, 20 ਜੂਨ (ਦਵਿੰਦਰ ਪਾਲ ਸਿੰਘ)-ਆਮ ਆਦਮੀ ਪਾਰਟੀ ਵਲੋਂ ਪੰਜਾਬ ਭਰ ਵਿਚ ਪੋਸਟ ਮੈਟਿ੍ਕ ਸਕਾਲਰਸ਼ਿਪ ਵਿਚ ਕੀਤੇ ਘੁਟਾਲਿਆਂ ਦੀ ਜਾਂਚ ਦੀ ਮੰਗ ਅਤੇ ਪੰਜਾਬ ਦੇ 2 ਲੱਖ ਵਿਦਿਆਰਥੀਆਂ ਦਾ ਵਜ਼ੀਫ਼ਾ ਜਾਰੀ ਕਰਵਾਉਣ ਲਈ ਦਿੱਤਾ ਜਾ ਰਿਹਾ ਧਰਨਾ ਅੱਜ ਸਮਾਪਤ ਕਰ ...

ਪੂਰੀ ਖ਼ਬਰ »

ਅਣਅਧਿਕਾਰਤ ਤੌਰ 'ਤੇ ਸੀਮਨ ਦਾ ਭੰਡਾਰ, ਟਰਾਂਸਪੋਰਟੇਸ਼ਨ, ਵਰਤਣ ਜਾਂ ਵੇਚਣ 'ਤੇ ਪਾਬੰਦੀ

ਫ਼ਾਜ਼ਿਲਕਾ, 20 ਜੂਨ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਮੈਜਿਸਟਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਜ਼ਿਲੇ੍ਹ ਅੰਦਰ ਅਣਅਧਿਕਾਰਤ ਤੌਰ 'ਤੇ ਸੀਮਨ ਦਾ ਭੰਡਾਰ ਕਰਨ/ਟਰਾਂਸਪੋਰਟੇਸ਼ਨ ਕਰਨ, ਵਰਤਣ ਜਾਂ ਵੇਚਣ 'ਤੇ ਪੂਰਨ ਰੋਕ ਲਗਾਉਣ ਦੇ ਆਦੇਸ਼ ਦਿੱਤੇ ਹਨ | ਜ਼ਿਲ੍ਹਾ ...

ਪੂਰੀ ਖ਼ਬਰ »

ਵਿਧਾਇਕ ਆਵਲਾ ਦੀ ਰਹਿਨੁਮਾਈ ਹੇਠ ਸ਼ਹਿਰ 'ਚ ਚੱਲ ਰਿਹਾ ਹੈ ਸਫ਼ਾਈ ਅਭਿਆਨ

ਜਲਾਲਾਬਾਦ, 20 ਜੂਨ (ਕਰਨ ਚੁਚਰਾ)-ਜਲਾਲਾਬਾਦ 'ਚ ਵਿਧਾਇਕ ਰਮਿੰਦਰ ਆਵਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਗਰ ਕੌਂਸਲ ਪ੍ਰਧਾਨ ਵਿਕਾਸ ਦੀਪ ਚੌਧਰੀ ਦੀ ਵਿਸ਼ੇਸ਼ ਨਿਗਰਾਨੀ ਹੇਠ ਸਫਾਈ ਅਭਿਆਨ ਚਲਾਇਆ ਜਾ ਰਿਹਾ ਹੈ | ਜਿਸ 'ਚ ਨਗਰ ਕੌਂਸਲ ਦੇ ਵਹੀਕਲ ਸ਼ਹਿਰ ਦੇ ਬਾਜ਼ਾਰਾਂ 'ਚ ...

ਪੂਰੀ ਖ਼ਬਰ »

ਸੰਦੀਪ ਜਾਖੜ ਦੀ ਅਗਵਾਈ 'ਚ ਟੀਮ ਨੇ ਚਲਾਇਆ ਸਫ਼ਾਈ ਅਭਿਆਨ

ਅਬੋਹਰ, 20 ਜੂਨ (ਕੁਲਦੀਪ ਸਿੰਘ ਸੰਧੂ)-'ਆਪਣਾ ਅਬੋਹਰ, ਆਪਣੀ ਆਭਾ' ਦੀ ਟੀਮ ਨੇ ਹਲਕਾ ਇੰਚਾਰਜ ਚੌਧਰੀ ਸੰਦੀਪ ਜਾਖੜ ਅਗਵਾਈ ਹੇਠ ਹਨੂਮਾਨਗੜ੍ਹ ਰੋਡ ਦੇ ਓਵਰ ਬਿ੍ਜ ਦੇ ਥੱਲੇ ਬਣੇ ਪਾਰਕ ਵਿਚ ਸਫ਼ਾਈ ਅਭਿਆਨ ਚਲਾਇਆ ਗਿਆ | ਇਸ ਮੌਕੇ ਹਲਕਾ ਇੰਚਾਰਜ ਚੌਧਰੀ ਸੰਦੀਪ ਜਾਖੜ ਨੇ ...

ਪੂਰੀ ਖ਼ਬਰ »

ਗਾਡਵਿਨ ਸਕੂਲ ਦੇ ਵਿਦਿਆਰਥੀਆਂ ਨੇ ਪਰਿਵਾਰ ਪ੍ਰਤੀ ਵਿਖਾਇਆ ਸਨੇਹ ਤੇ ਸਨਮਾਨ

ਫ਼ਾਜ਼ਿਲਕਾ, 20 ਜੂਨ (ਦਵਿੰਦਰ ਪਾਲ ਸਿੰਘ)- ਗਾਡਵਿਨ ਪਬਲਿਕ ਸਕੂਲ ਘੱਲੂ ਵਲੋਂ ਸਕੂਲ ਦੇ ਐਮ.ਡੀ. ਜਗਜੀਤ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਦਿਆਰਥੀਆਂ ਵਿਚ ਫੈਮਲੀ ਟਰੀ ਐਕਟੀਵਿਟੀ ਕਰਵਾਈ ਗਈ | ਜਿਸ ਵਿਚ ਵਿਦਿਆਰਥੀਆਂ ਨੇ ਆਪਣੇ ਮਾਤਾ-ਪਿਤਾ ਅਤੇ ਪਰਿਵਾਰ ...

ਪੂਰੀ ਖ਼ਬਰ »

ਯੂਥ ਕਾਂਗਰਸ ਨੇ ਰਾਹੁਲ ਗਾਂਧੀ ਦੇ ਜਨਮ ਦਿਨ 'ਤੇ ਬੂਟੇ ਲਗਾਏ

ਅਬੋਹਰ, 20 ਜੂਨ (ਸੁਖਜੀਤ ਸਿੰਘ ਬਰਾੜ)-ਯੂਥ ਕਾਂਗਰਸ ਵਲੋਂ ਬੱਲੂਆਣਾ ਹਲਕੇ ਦੇ ਵੱਖ-ਵੱਖ ਪਿੰਡਾਂ 'ਚ ਰਾਹੁਲ ਗਾਂਧੀ ਦਾ ਜਨਮ ਦਿਨ ਬੂਟੇ ਲਗਾ ਕੇ ਮਨਾਇਆ ਗਿਆ | ਇਸ ਦੌਰਾਨ ਬਲਾਕ ਆਗੂ ਰਾਜ ਧਾਲੀਵਾਲ, ਬਲਾਕ ਉਪ ਪ੍ਰਧਾਨ ਯੋਗੇਸ਼ ਸ਼ਰਮਾ, ਪਵਨ ਕੁਮਾਰ ਆਦਿ ਨੇ ਦੱਸਿਆ ਕਿ ...

ਪੂਰੀ ਖ਼ਬਰ »

ਹਲਕਾ ਬੱਲੂਆਣਾ ਦੇ ਕਈ ਪਰਿਵਾਰ ਮੁਸਾਫਿਰ ਦੀ ਅਗਵਾਈ ਹੇਠ 'ਆਪ' 'ਚ ਸ਼ਾਮਿਲ

ਅਬੋਹਰ, 20 ਜੂਨ (ਕੁਲਦੀਪ ਸਿੰਘ ਸੰਧੂ)-ਹਲਕਾ ਬੱਲੂਆਣਾ ਵਿਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਭਾਰੀ ਬਲ ਮਿਲਿਆ ਜਦੋਂ ਹਲਕੇ ਦੇ ਪਿੰਡ ਨਰਾਇਣਪੁਰਾ ਦੇ ਦਰਜਨਾਂ ਪਰਿਵਾਰ ਰਿਵਾਇਤੀ ਪਾਰਟੀਆਂ ਨੂੰ ਛੱਡ ਕੇ 'ਆਪ' ਆਗੂ ਅਮਨਦੀਪ ਸਿੰਘ ਮੁਸਾਫਿਰ ਦੀ ਅਗਵਾਈ ਹੇਠ ਪਾਰਟੀ ਵਿਚ ...

ਪੂਰੀ ਖ਼ਬਰ »

ਸਕੂਲ 'ਚੋਂ ਸਾਮਾਨ ਚੋਰੀ

ਅਬੋਹਰ, 20 ਜੂਨ (ਕੁਲਦੀਪ ਸਿੰਘ ਸੰਧੂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਜ਼ਮ ਵਾਲਾ ਵਿਚੋਂ ਚੋਰਾਂ ਨੇ ਸਾਮਾਨ ਚੋਰੀ ਕਰ ਲਿਆ | ਪਿ੍ੰਸੀਪਲ ਅਨਿਲ ਕੁਮਾਰ ਅਤੇ ਸੁਮਨ ਬੰਧੂ ਨੇ ਦੱਸਿਆ ਕਿ 17 ਜੂਨ ਦੀ ਰਾਤ ਨੂੰ ਚੋਰਾਂ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ...

ਪੂਰੀ ਖ਼ਬਰ »

ਦੇਵ ਸਮਾਜ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਪ੍ਰੀਖਿਆਵਾਂ 'ਚ ਹਾਸਿਲ ਕੀਤੇ ਅੱਵਲ

ਫ਼ਿਰੋਜ਼ਪੁਰ, 20 ਜੂਨ (ਤਪਿੰਦਰ ਸਿੰਘ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਕਰਵਾਏ ਤੀਜੇ ਸਮੈਸਟਰ ਪੋਸਟ ਗਰੈਜੂਏਟ ਪ੍ਰੀਖਿਆ ਵਿਚ ਦੇਵ ਸਮਾਜ ਕਾਲਜ ਫ਼ਾਰ ਵੂਮੈਨ ਦੇ ਜੂਲੋਜੀ ਵਿਭਾਗ ਦੇ ਪੋਸਟ ਗ੍ਰੈਜੂਏਟ ਵਿਦਿਆਰਥੀ 98 ਫ਼ੀਸਦੀ ਤੋਂ ਵੱਧ ਨਤੀਜੇ ਪ੍ਰਾਪਤ ਕਰਨ ...

ਪੂਰੀ ਖ਼ਬਰ »

ਬੈਂਕ ਨਾਲ 99 ਕਰੋੜ ਦੀ ਧੋਖਾਧੜੀ 'ਚ ਇਕ ਵਿਅਕਤੀ ਦੀ ਜ਼ਮਾਨਤ ਖ਼ਾਰਜ

ਫ਼ਿਰੋਜ਼ਪੁਰ, 20 ਜੂਨ (ਰਾਕੇਸ਼ ਚਾਵਲਾ)- ਨਿੱਜੀ ਬੈਂਕ ਨਾਲ 99 ਕਰੋੜ ਦੀ ਧੋਖਾਧੜੀ ਵਿਚ ਭਗੌੜਾ ਕਰਾਰ ਇਕ ਬੈਂਕ ਕਰਮਚਾਰੀ ਦੀ ਰੈਗੂਲਰ ਜ਼ਮਾਨਤ ਅਰਜ਼ੀ ਫ਼ਿਰੋਜ਼ਪੁਰ ਦੀ ਕੋਰਟ ਨੇ ਖ਼ਾਰਜ ਕੀਤੀ ਹੈ | ਜਾਣਕਾਰੀ ਅਨੁਸਾਰ ਥਾਣਾ ਗੁਰੂਹਰਸਹਾਏ ਪੁਲਿਸ ਵਲੋਂ 7 ਸਤੰਬਰ 2016 ...

ਪੂਰੀ ਖ਼ਬਰ »

ਸੜਕ ਹਾਦਸਾ ਕਰਨ ਵਾਲੇ ਟਰੱਕ ਡਰਾਈਵਰ 'ਤੇ ਮੁਕੱਦਮਾ ਦਰਜ

ਮੱਲਾਂਵਾਲਾ, 20 ਜੂਨ (ਸੁਰਜਨ ਸਿੰਘ ਸੰਧੂ, ਗੁਰਦੇਵ ਸਿੰਘ)- ਬੀਤੇ ਦਿਨੀਂ ਫ਼ਿਰੋਜ਼ਪੁਰ-ਜ਼ੀਰਾ ਮੱੁਖ ਮਾਰਗ 'ਤੇ ਖੋਸਾ ਦਲ ਸਿੰਘ ਵਾਲਾ ਦੇ ਨਜ਼ਦੀਕ ਹੋਏ ਭਿਆਨਕ ਸੜਕ ਹਾਦਸੇ ਵਿਚ ਪੰਜਾਬ ਪੁਲਿਸ ਦੇ ਨੌਜਵਾਨ ਸਿਪਾਹੀ ਜਸਵਿੰਦਰ ਸਿੰਘ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਚੰਡੀਗੜ੍ਹ 'ਚ ਕਰਨਗੀਆਂ ਪ੍ਰਦਰਸ਼ਨ-ਹਰਗੋਬਿੰਦ ਕੌਰ

ਫ਼ਾਜ਼ਿਲਕਾ, 20 ਜੂਨ (ਦਵਿੰਦਰ ਪਾਲ ਸਿੰਘ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਆਪਣੇ ਤੇਵਰ ਤਿੱਖੇ ਕਰਦਿਆਂ ਪੰਜਾਬ ਸਰਕਾਰ ਅਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਜੇਕਰ ਸੂਬੇ ਭਰ ਦੀਆਂ 54 ...

ਪੂਰੀ ਖ਼ਬਰ »

ਮੰਗ ਪੂਰੀ ਹੋਣ 'ਤੇ 3704 ਅਧਿਆਪਕ ਯੂਨੀਅਨ ਨੇ ਸਿੱਖਿਆ ਸਕੱਤਰ ਦਾ ਕੀਤਾ ਧੰਨਵਾਦ

ਫ਼ਾਜ਼ਿਲਕਾ, 20 ਜੂਨ (ਦਵਿੰਦਰ ਪਾਲ ਸਿੰਘ)-ਪਿਛਲੇ ਦਿਨ ਪੰਜਾਬ ਟੀਚਰ ਐਂਡ ਐਜੂਕੇਸ਼ਨ ਵੈੱਲਫੇਅਰ ਐਸੋਸੀਏਸ਼ਨ ਦੇ ਸੂਬਾਈ ਆਗੂ ਗੁਰਪ੍ਰੀਤ ਰੂਪਰਾ ਦੇ ਸਹਿਯੋਗ ਨਾਲ 3704 ਅਧਿਆਪਕ ਯੂਨੀਅਨ ਦੇ ਸੂਬਾਈ ਆਗੂ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਸਿੱਖਿਆ ਸਕੱਤਰ ਕ੍ਰਿਸ਼ਨ ...

ਪੂਰੀ ਖ਼ਬਰ »

ਕੋਬਰਾ ਤਾਰ ਦੀ ਵਰਤੋਂ ਕਰਨ 'ਤੇ ਪਾਬੰਦੀ ਦੇ ਹੁਕਮ

ਫ਼ਾਜ਼ਿਲਕਾ, 20 ਜੂਨ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਮੈਜਿਸਟੇ੍ਰਟ ਅਰਵਿੰਦ ਪਾਲ ਸਿੰਘ ਸਿੱਧੂ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫ਼ਾਜ਼ਿਲਕਾ ਦੀ ਹਦੂਦ ਅੰਦਰ ਕੋਬਰਾ/ਕੰਡਿਆਵਾਲੀ ਤਾਰ ਨੂੰ ਵੇਚਣ, ਖ਼੍ਰੀਦਣ ਅਤੇ ਵਰਤਣ ਉੱਤੇ ਪੂਰਨ ...

ਪੂਰੀ ਖ਼ਬਰ »

ਯੋਗ ਕੈਂਪ 'ਚ ਵਿਦਿਆਰਥੀਆਂ ਲਿਆ ਭਾਗ

ਜਲਾਲਾਬਾਦ, 20 ਜੂਨ (ਕਰਨ ਚੁਚਰਾ)-ਮਾਤਾ ਗੁਜਰੀ ਪਬਲਿਕ ਸਕੂਲ 'ਚ 10 ਦਿਨਾਂ ਦਾ ਯੋਗ ਕੈਂਪ ਲਗਾਇਆ ਗਿਆ | ਜਿਸ 'ਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਵਿਦਿਆਰਥੀਆਂ ਨੂੰ ਯੋਗ ਕੈਂਪ ਦੇ ਲਾਭਾਂ ਤੋਂ ਵੀ ਜਾਣੂ ਕਰਵਾਇਆ ਗਿਆ ਤਾਂਕਿ ਵਿਦਿਆਰਥੀ ਆਪਣੀ ਸਿਹਤ ਦਾ ...

ਪੂਰੀ ਖ਼ਬਰ »

ਸੇਮ ਨਾਲੇ ਦੀ ਸਫ਼ਾਈ ਕੇਵਲ ਖਾਨਾਪੂਰਤੀ-ਕਿਸਾਨ ਆਗੂ

ਬੱਲੂਆਣਾ, 20 ਜੂਨ (ਜਸਮੇਲ ਸਿੰਘ ਢਿੱਲੋਂ)-ਹਲਕੇ ਦੇ 30 ਪਿੰਡਾਂ ਪਹਿਲਾਂ ਹੀ ਸੇਮ ਨਾਲੇ (ਡਰੇਨ) ਦੀ ਮਾਰ ਝੱਲ ਰਹੇ ਹਨ ਪਰੰਤੂ ਜਦੋਂ ਹੁਣ ਵਿਭਾਗ ਵਲੋਂ ਇਸ ਦੀ ਸਫ਼ਾਈ ਸ਼ੁਰੂ ਕੀਤੀ ਗਈ ਤਾਂ ਕੇਵਲ ਖਾਨਾਪੂਰਤੀ ਕੀਤੀ ਜਾ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਿਸਾਨ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX