ਤਾਜਾ ਖ਼ਬਰਾਂ


ਮਨੀਪੁਰ ਦੇ ਮੁੱਖ ਮੰਤਰੀ ਵਲੋਂ ਮੀਰਾਬਾਈ ਚਾਨੂੰ ਨੂੰ ਇਕ ਕਰੋੜ ਦਾ ਇਨਾਮ
. . .  1 day ago
ਨਿਊ ਅੰਮ੍ਰਿਤਸਰ ਗੋਲਡਨ ਗੇਟ ਵਿਖੇ ਰਾਮ ਸਿੰਘ ਰਾਣਾ ਦਾ ਕਿਸਾਨਾਂ ਵਲੋਂ ਸ਼ਾਨਦਾਰ ਸਵਾਗਤ
. . .  1 day ago
ਸੁਲਤਾਨਵਿੰਡ, 24 ਜੁਲਾਈ (ਗੁਰਨਾਮ ਸਿੰਘ ਬੁੱਟਰ) - ਸਿੰਘੂ ਬਾਰਡਰ 'ਤੇ ਸਥਿਤ ਗੋਲਡਨ ਹੱਟ ਦੇ ਮਾਲਕ ਰਾਮ ਸਿੰਘ ਰਾਣਾ ਅੱਜ ਸ੍ਰੀ ਦਰਬਾਰ ਸਾਹਿਬ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਨਤਮਸਤਕ ਹੋਣ ਲਈ ਪਹੁੰਚੇ। ਜਿੱਥੇ ਕਿਸਾਨ ਸੰਘਰਸ਼ ਪੰਜਾਬ ਦੇ ਸੁਲਤਾਨਵਿੰਡ ਇਕਾਈ ਪ੍ਰਧਾਨ ਗੁਰਭੇਜ ਸਿੰਘ ਸੋਨੂੰ ਮਾਹਲ...
ਵਿਧਾਇਕ ਬਾਵਾ ਹੈਨਰੀ ਦੇ ਦਫ਼ਤਰ 'ਚ ਚੱਲੀ ਗੋਲੀ, ਇਕ ਵਿਅਕਤੀ ਜ਼ਖ਼ਮੀ
. . .  1 day ago
ਜਲੰਧਰ, 24 ਜੁਲਾਈ - ਜਲੰਧਰ ਦੇ ਉਤਰੀ ਹਲਕੇ ਦੇ ਵਿਧਾਇਕ ਅਵਤਾਰ ਸਿੰਘ ਸੰਗੜਾ ਜੂਨੀਅਰ ਹੈਨਰੀ ਦੇ ਦਫ਼ਤਰ ਵਿਚ ਅੱਜ ਦੋ ਧਿਰਾਂ ਵਿਚਕਾਰ ਰਾਜ਼ੀਨਾਮੇ ਲਈ ਲੋਕ ਇਕੱਠੇ ਹੋਏ ਸਨ ਪ੍ਰੰਤੂ ਅਚਾਨਕ ਦੋਵਾਂ ਧਿਰਾਂ ਵਿਚ ਬਹਿਸਬਾਜ਼ੀ...
ਟੋਕੀਓ ਉਲੰਪਿਕ : ਮਹਿਲਾ ਹਾਕੀ ਦੇ ਪਹਿਲੇ ਮੈਚ 'ਚ ਨੀਦਰਲੈਂਡ ਨੇ ਭਾਰਤ ਨੂੰ ਬੁਰੀ ਤਰ੍ਹਾਂ ਹਰਾਇਆ, 5-1 ਨਾਲ ਦਿੱਤੀ ਮਾਤ
. . .  1 day ago
ਟੋਕੀਓ ਉਲੰਪਿਕ : ਮਹਿਲਾ ਹਾਕੀ ਦੇ ਪਹਿਲੇ ਮੈਚ 'ਚ ਨੀਦਰਲੈਂਡ ਨੇ ਭਾਰਤ ਨੂੰ ਬੁਰੀ ਤਰ੍ਹਾਂ ਹਰਾਇਆ, 5-1 ਨਾਲ ਦਿੱਤੀ ਮਾਤ...
ਅਮਰ ਨੂਰੀ ਅੰਤਰਰਾਸ਼ਟਰੀ ਕਲਾਕਾਰ ਮੰਚ ਦੀ ਬਣੀ ਨਵੀਂ ਪ੍ਰਧਾਨ
. . .  1 day ago
ਖੰਨਾ, 24 ਜੁਲਾਈ (ਹਰਜਿੰਦਰ ਸਿੰਘ ਲਾਲ) - ਅੱਜ ਅੰਤਰਰਾਸ਼ਟਰੀ ਕਲਾਕਾਰ ਮੰਚ ਦੀ ਇਕ ਮੀਟਿੰਗ ਵਿਚ ਅੰਤਰਰਾਸ਼ਟਰੀ ਗਾਇਕ ਸਰਦੂਲ ਸਿਕੰਦਰ ਦੀ ਪਤਨੀ ਅਮਰ ਨੂਰੀ ਨੂੰ ਪ੍ਰਧਾਨ ਚੁਣ ਲਿਆ ਗਿਆ। ਗੌਰਤਲਬ ਹੈ ਕਿ ਪਹਿਲਾਂ ਇਸ...
ਸਿੱਧੂ ਕੈਬਨਿਟ ਮੰਤਰੀ ਆਸ਼ੂ ਦੇ ਘਰ ਪੁੱਜੇ
. . .  1 day ago
ਲੁਧਿਆਣਾ, 24 ਜੁਲਾਈ (ਪਰਮਿੰਦਰ ਸਿੰਘ ਆਹੂਜਾ) - ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਦੇਰ ਸ਼ਾਮ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਕੁਲਜੀਤ ਸਿੰਘ ਨਾਗਰਾ...
ਸਿਹਤ ਵਿਭਾਗ ਦੇ ਸਟਾਫ਼ ਦੀ ਵੱਡੀ ਅਣਗਹਿਲੀ, ਔਰਤ ਨੂੰ ਇਕੋ ਵਕਤ ਦੇ ਦਿੱਤੀਆਂ ਕੋਵਿਡਸ਼ੀਲਡ ਦੀਆਂ ਦੋਵੇਂ ਖ਼ੁਰਾਕਾਂ
. . .  1 day ago
ਪਠਾਨਕੋਟ, 24 ਜੁਲਾਈ (ਚੌਹਾਨ) - ਪਠਾਨਕੋਟ ਜ਼ਿਲ੍ਹੇ ਵਿਚ ਸਿਹਤ ਵਿਭਾਗ ਦੇ ਸਟਾਫ਼ ਵਲੋਂ ਵੱਡੀ ਅਣਗਹਿਲੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਕਮਿਊਨਿਟੀ ਹੈਲਥ ਸੈਂਟਰ ਬਧਾਣੀ ਵਿਖੇ ਇਕ ਔਰਤ ਨੂੰ ਕੋਵਿਡ ਦੀਆਂ ਇਕ ਸਮੇਂ ਦੋ ਖੁਰਾਕਾਂ ਲਗਾ ਦਿੱਤੀਆਂ ਗਈਆਂ। ਟੀਕਾਕਰਨ ਲਈ ਆਈ ਔਰਤ...
ਜਲੰਧਰ ਵਿਚ ਦਿਹਾੜੇ ਲੁਟੇਰਿਆਂ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ
. . .  1 day ago
ਜਲੰਧਰ, 24 ਜੁਲਾਈ - ਜਲੰਧਰ ਦੇ ਗੜਾ ਰੋਡ 'ਤੇ ਸਥਿਤ ਮਨੀਪੁਰਮ ਗੋਲਡ ਲੋਨ ਦਫ਼ਤਰ ਵਿਚ ਦਿਨ ਦਿਹਾੜੇ ਲੁਟੇਰਿਆਂ ਵਲੋਂ ਲੁੱਟ...
ਫਗਵਾੜਾ ਵਿਖੇ ਭਾਜਪਾ ਨੇਤਾ ਅਤੇ ਕਿਸਾਨ ਆਹਮੋ ਸਾਹਮਣੇ
. . .  1 day ago
ਜਲੰਧਰ, 24 ਜੁਲਾਈ - ਫਗਵਾੜਾ ਵਿਖੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਭਾਜਪਾ ਨੇਤਾ ਅਤੇ ਕਿਸਾਨ ਆਹਮੋ ਸਾਹਮਣੇ ਹੋ ...
ਭਾਰਤੀ ਉਲੰਪਿਕ ਐਸੋਸੀਏਸ਼ਨ ਨੇ ਤਗਮੇ ਜਿੱਤਣ ਵਾਲੇ ਅਥਲੀਟ ਕੋਚਾਂ ਲਈ ਕੀਤਾ ਨਕਦ ਇਨਾਮ ਦੇਣ ਦਾ ਐਲਾਨ
. . .  1 day ago
ਨਵੀਂ ਦਿੱਲੀ, 24 ਜੁਲਾਈ (ਅਜੀਤ ਬਿਊਰੋ) - ਭਾਰਤੀ ਉਲੰਪਿਕ ਐਸੋਸੀਏਸ਼ਨ ਨੇ ਟੋਕਿਓ ਵਿਚ ਤਗਮੇ ਜਿੱਤਣ ਵਾਲੇ ਅਥਲੀਟ ਕੋਚਾਂ ਨੂੰ ਨਕਦ...
ਸਰੋਵਰ ਵਿਚ ਡੁੱਬਣ ਨਾਲ ਇੱਕ ਲੜਕੇ ਦੀ ਮੌਤ
. . .  1 day ago
ਹੰਡਿਆਇਆ/ ਬਰਨਾਲਾ, 24 ਜੁਲਾਈ (ਗੁਰਜੀਤ ਸਿੰਘ ਖੁੱਡੀ) - ਸਰੋਵਰ ਵਿਚ ਨਹਾਉਂਦੇ ਸਮੇਂ ਡੁੱਬਣ ਨਾਲ ਇੱਕ ਲੜਕੇ ਦੀ ...
ਪੁਰਾਣੀ ਰੰਜਸ਼ ਤਹਿਤ ਚੱਲੀ ਗੋਲੀ ,ਇੱਕ ਗੰਭੀਰ ਜ਼ਖ਼ਮੀ
. . .  1 day ago
ਖਾਸਾ,ਅਟਾਰੀ, 24 ਜੁਲਾਈ (ਗੁਰਨੇਕ ਸਿੰਘ ਪੰਨੂ) - ਅੱਜ ਦੁਪਹਿਰ 12 ਵਜੇ ਦੇ ਕਰੀਬ ਪਿੰਡ ਰੋੜਾਵਾਲ ਨਜ਼ਦੀਕ ਅਟਾਰੀ ਦੇ ਪੁਰਾਣੀ ਰੰਜਸ਼ ਤਹਿਤ ਝਗੜੇ ...
ਜਰਮਨੀ ਦੇ ਭਾਰਤ ਵਿਚ ਰਾਜਦੂਤ ਵਾਲਟਰ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  1 day ago
ਅੰਮ੍ਰਿਤਸਰ, 24 ਜੁਲਾਈ (ਜਸਵੰਤ ਸਿੰਘ ਜੱਸ ) - ਜਰਮਨੀ ਦੇ ਭਾਰਤ ਵਿਚ ਰਾਜਦੂਤ ਮਿਸਟਰ ਵਾਲਟਰ ਜੇ ਲਿੰਡਨਰ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ...
2022 ਦੀਆਂ ਵਿਧਾਨ ਸਭਾ ਚੋਣਾ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਮੁੱਖ ਮੰਤਰੀ ਦਾ ਚਿਹਰਾ ਸੁਖਬੀਰ ਸਿੰਘ ਬਾਦਲ ਹੋਣਗੇ - ਸਿੰਗਲਾ
. . .  1 day ago
ਪਟਿਆਲਾ, 24 ਜੁਲਾਈ (ਅਮਰਬੀਰ ਸਿੰਘ ਆਹਲੂਵਾਲੀਆ) - 2022 ਦੀਆਂ ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੇ ਤੌ...
ਖਾਸਾ ਆਰਮੀ ਕੈਂਟ ਨਜ਼ਦੀਕ ਭਿਆਨਕ ਹਾਦਸਾ, ਇਕ ਫ਼ੌਜੀ ਦੀ ਮੌਤ
. . .  1 day ago
ਖਾਸਾ,24 ਜੁਲਾਈ (ਗੁਰਨੇਕ ਸਿੰਘ ਪੰਨੂ) - ਬੀਤੀ ਰਾਤ ਜੀ.ਟੀ ਰੋਡ ਅਟਾਰੀ ਤੋਂ ਅੰਮ੍ਰਿਤਸਰ ਆਰਮੀ ਗੇਟ ਨੰਬਰ ਸੀ.ਪੀ 6 ਦੇ ਨਜ਼ਦੀਕ ਭਿਆਨਕ ...
ਅਫ਼ਗ਼ਾਨਿਸਤਾਨ ਵਿਚ ਰਹਿੰਦੇ ਭਾਰਤੀਆਂ ਨੂੰ ਚੌਕਸੀ ਵਰਤਣ ਲਈ ਕਿਹਾ ਗਿਆ, ਸਥਿਤੀ ਬਣੀ ਹੋਈ ਹੈ ਖ਼ਤਰਨਾਕ
. . .  1 day ago
ਨਵੀਂ ਦਿੱਲੀ, 24 ਜੁਲਾਈ (ਅਜੀਤ ਬਿਊਰੋ) - ਅਫ਼ਗ਼ਾਨਿਸਤਾਨ ਵਿਚ ਸੁਰੱਖਿਆ ਸਥਿਤੀ ਖ਼ਤਰਨਾਕ ਬਣੀ ਹੋਈ ਹੈ ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਅਫ਼ਗ਼ਾਨਿਸਤਾਨ ...
ਆਈ. ਸੀ. ਐੱਸ .ਈ ਅਤੇ ਆਈ.ਐੱਸ. ਸੀ. ਨੇ ਨਤੀਜੇ ਕੀਤੇ ਘੋਸ਼ਿਤ
. . .  1 day ago
ਨਵੀਂ ਦਿੱਲੀ, 24 ਜੁਲਾਈ (ਅਜੀਤ ਬਿਊਰੋ) - ਆਈ. ਸੀ. ਐੱਸ .ਈ ਨੇ ਦਸਵੀਂ ਜਮਾਤ ਅਤੇ ਆਈ.ਐੱਸ. ਸੀ...
ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਵਲੋਂ ਸਰਹੱਦੀ ਸਕੂਲਾਂ ਦਾ ਅਚਨਚੇਤ ਦੌਰਾ
. . .  1 day ago
ਖਾਲੜਾ, 24 ਜੁਲਾਈ (ਜੱਜਪਾਲ ਸਿੰਘ ਜੱਜ) 26 ਜੁਲਾਈ ਨੂੰ ਦਸਵੀਂ ਗਿਆਰ੍ਹਵੀਂ ਅਤੇ...
ਛੱਪੜ 'ਚੋਂ ਮਿਲੀ ਨਵ ਜਨਮੇਂ ਬੱਚੇ ਦੀ ਲਾਸ਼
. . .  1 day ago
ਗੁਰਾਇਆ, 24 ਜੁਲਾਈ(ਬਲਵਿੰਦਰ ਸਿੰਘ) - ਪਿੰਡ ਬੁੰਡਾਲਾ ਦੇ ਛੱਪੜ ਨੇੜਿਉਂ ਇਕ ਨਵ ਜਨਮੇਂ ਬੱਚੇ ਦੀ ਲਾਸ਼....
ਸੋਨੇ ਦੀ ਤਸਕਰੀ ਕਰਨ ਵਾਲਾ ਰੈਕਟ ਆਇਆ ਕਾਬੂ, ਏਅਰਪੋਰਟ ਸਟਾਫ਼ ਸਣੇ ਸੱਤ ਕਾਬੂ
. . .  1 day ago
ਨਵੀਂ ਦਿੱਲੀ, 24 ਜੁਲਾਈ (ਅਜੀਤ ਬਿਊਰੋ) - ਦਿੱਲੀ ਏਅਰਪੋਰਟ ਕਸਟਮਜ਼ ਨੇ ਸੋਨੇ ਦੀ ਤਸਕਰੀ ਦੇ ਇਕ ਰੈਕਟ ਦਾ ਪਰਦਾਫਾਸ਼ ਕਰਦਿਆਂ ਚਾਰ...
ਤਗਮਾ ਜਿੱਤਣ ਤੋਂ ਬਾਅਦ ਮੀਰਾ ਬਾਈ ਚਾਨੂੰ ਨੇ ਕੀਤਾ ਖ਼ੁਸ਼ੀ ਦਾ ਇਜ਼ਹਾਰ
. . .  1 day ago
ਨਵੀਂ ਦਿੱਲੀ, 24 ਜੁਲਾਈ (ਅਜੀਤ ਬਿਊਰੋ) - ਵੇਟ ਲਿਫਟਰ ਮੀਰਾ ਬਾਈ ਚਾਨੂੰ ਦਾ ਕਹਿਣਾ ਹੈ ਕਿ ਉਹ ਤਗਮਾ ਜਿੱਤ ਕੇ ਬਹੁਤ...
ਖੇਤੀਬਾੜੀ ਕਾਨੂੰਨਾਂ ਅਤੇ ਬਿਜਲੀ ਦੇ ਵਧੇ ਰੇਟਾਂ ਕਾਰਨ ਗੋਲਡਨ ਗੇਟ ਵਿਖੇ ਕਿਸਾਨ ਆਗੂਆਂ ਨੇ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
. . .  1 day ago
ਸੁਲਤਾਨਵਿੰਡ, 24 ਜੁਲਾਈ (ਗੁਰਨਾਮ ਸਿੰਘ ਬੁੱਟਰ) - ਗੋਲਡਨ ਗੇਟ ਨਿਊ ਅੰਮ੍ਰਿਤਸਰ ਵਿਖੇ ਕਿਸਾਨ ਯੂਨੀਅਨ ਦੇ ਇਕਾਈ ਸਰਕਲ ਪ੍ਰਧਾਨ ਨੰਬਰਦਾਰ ਸੁਖਰਾਜ ਸਿੰਘ ਵੱਲ੍ਹਾਂ ...
ਸ੍ਰੀ ਚਮਕੌਰ ਸਾਹਿਬ ਵਿਖੇ ਸਿੱਧੂ ਦੇ ਵਿਰੋਧ ਲਈ ਕਿਸਾਨ ਅਤੇ ਮੁਲਾਜ਼ਮ ਜਥੇਬੰਦੀਆਂ ਹੋ ਰਹੀਆਂ ਨੇ ਇਕੱਤਰ, ਕੀਤੀ ਜਾ ਰਹੀ ਹੈ ਨਾਅਰੇਬਾਜ਼ੀ
. . .  1 day ago
ਸ੍ਰੀ ਚਮਕੌਰ ਸਾਹਿਬ, 24 ਜੁਲਾਈ (ਜਗਮੋਹਨ ਸਿੰਘ ਨਾਰੰਗ) - ਪੰਜਾਬ ਕਾਂਗਰਸ ਦੇ ਨਵਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸ੍ਰੀ ...
ਮਨੀਕਾ ਬੱਤਰਾ ਨੇ ਜਿੱਤਿਆ ਟੇਬਲ ਟੈਨਿਸ ਮਹਿਲਾ ਸਿੰਗਲ ਰਾਊਂਡ 1 ਦਾ ਮੈਚ
. . .  1 day ago
ਨਵੀਂ ਦਿੱਲੀ, 24 ਜੁਲਾਈ (ਅਜੀਤ ਬਿਊਰੋ) - ਟੋਕੀਓ ਉਲੰਪਿਕ 2020 ਵਿਚ ਮਨੀਕਾ ਬੱਤਰਾ ਨੇ ਬ੍ਰਿਟੇਨ ਦੀ ਟੀਨ-ਟੀਨ ਹੋ ਦੇ...
ਵਿਜੇ ਸਾਂਪਲਾ ਦਾ ਘਿਰਾਓ ਕਰਨ ਲਈ ਇਕੱਠੀਆਂ ਹੋਈਆਂ ਕਿਸਾਨ ਜਥੇਬੰਦੀਆਂ
. . .  1 day ago
ਜਲੰਧਰ, 24 ਜੁਲਾਈ - ਜਲੰਧਰ ਦੇ ਪਿੰਡ ਹਜਾਰਾ ਵਿਚ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ ਕਿਉਂਕਿ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਹਾੜ ਸੰਮਤ 553
ਿਵਚਾਰ ਪ੍ਰਵਾਹ: ਭਵਿੱਖ ਨੂੰ ਸੁਰੱਖਿਅਤ ਕਰ ਦੇਣਾ ਹੀ ਸਭ ਤੋਂ ਵਧੀਆ ਯੋਗਦਾਨ ਹੁੰਦਾ ਹੈ। ਜੋਸਫ ਕਾਫਮੈਨ

ਤਰਨਤਾਰਨ

ਸੀ.ਆਈ.ਏ. ਸਟਾਫ਼ ਵਲੋਂ ਲੁਟੇਰਾ ਗਰੋਹ ਦੇ 7 ਮੈਂਬਰ ਹਥਿਆਰਾਂ ਸਮੇਤ ਕਾਬੂ, ਦੋ ਫ਼ਰਾਰ

ਤਰਨ ਤਾਰਨ, 20 ਜੂਨ (ਹਰਿੰਦਰ ਸਿੰਘ)-ਸੀ.ਆਈ.ਏ. ਸਟਾਫ਼ ਤਰਨ ਤਾਰਨ ਦੀ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਵੱਡੇ ਗਰੋਹ ਦਾ ਪਰਦਾਫਾਸ਼ ਕਰਦਿਆਂ ਗਰੋਹ ਦੇ ਸੱਤ ਮੈਂਬਰਾਂ ਨੂੰ ਹਥਿਆਰਾਂ ਸਮੇਤ ਗਿ੍ਫ਼ਤਾਰ ਕੀਤਾ ਹੈ | ਜਦਕਿ ਇਨ੍ਹਾਂ ਦੇ ਦੋ ਸਾਥੀ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ | ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਪਾਸੋਂ ਪੁਲਿਸ ਨੇ ਦੋ ਦੇਸੀ ਪਿਸਤੌਲ, ਰੌਂਦ, 315 ਬੋਰ ਦੀ ਰਾਈਫ਼ਲ ਸਮੇਤ ਰੌਂਦ, ਦੋ ਦਾਤਰ, ਇਕ ਕ੍ਰਿਪਾਨ ਅਤੇ ਇਕ ਸਵਿੱਫ਼ਟ ਕਾਰ ਬਿਨਾਂ ਨੰਬਰੀ ਬਰਾਮਦ ਕੀਤੀ ਹੈ | ਇਸ ਸਬੰਧ ਵਿਚ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਖ਼ਿਲਾਫ਼ ਥਾਣਾ ਭਿੱਖੀਵਿੰਡ ਵਿਖੇ ਪੁਲਿਸ ਨੇ ਕੇਸ ਦਰਜ ਕਰਕੇ ਹੋਰ ਪੁੱਛਗਿੱਛ ਲਈ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਲਿਆ | ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐਸ.ਪੀ.ਡੀ. ਮਹਿਤਾਬ ਸਿੰਘ ਨੇ ਦੱਸਿਆ ਕਿ ਐੱਸ.ਐਸ.ਪੀ. ਧਰੁਮਨ ਐਚ. ਨਿੰਬਾਲੇ ਦੀਆਂ ਹਦਾਇਤਾਂ ਅਨੁਸਾਰ ਸੀ.ਆਈ.ਏ. ਸਟਾਫ਼ ਸਬ-ਇੰਸਪੈਕਟਰ ਸੁਖਦੇਵ ਸਿੰਘ ਪੁਲਿਸ ਪਾਰਟੀ ਸਮੇਤ ਸੀ.ਆਈ.ਏ. ਸਟਾਫ਼ ਤੋਂ ਗੱਗੋਬੂਹਾ, ਸੁਰ ਸਿੰਘ, ਭਿੱਖੀਵਿੰਡ ਆਦਿ ਨੂੰ ਜਾ ਰਹੇ ਸਨ | ਜਦ ਪੁਲਿਸ ਪਾਰਟੀ ਸੁਰ ਸਿੰਘ ਅੱਡੇ 'ਤੇ ਪੁੱਜੀ ਤਾਂ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਯਾਦਵਿੰਦਰ ਸਿੰਘ ਉਰਫ਼ ਯਾਦਾ, ਜਗਦੇਵ ਸਿੰਘ ਪੁਤਰਾਨ ਜਰਨੈਲ ਸਿੰਘ ਵਾਸੀਆਨ ਗੱਗੋਬੂਹਾ, ਜਰਨੈਲ ਸਿੰਘ ਉਰਫ਼ ਜੈਲਾ ਪੁੱਤਰ ਭੁਪਿੰਦਰ ਸਿੰਘ ਵਾਸੀ ਝਬਾਲ ਕਲਾਂ, ਹਰਵਿੰਦਰ ਸਿੰਘ ਉਰਫ਼ ਸਾਹਬਾ ਪੁੱਤਰ ਜਸਵੰਤ ਸਿੰਘ ਵਾਸੀ ਭੋਜੀਆਂ, ਰਾਮ ਸਿੰਘ ਉਰਫ਼ ਰਾਮਾ ਪੁੱਤਰ ਜਸਪਾਲ ਸਿੰਘ ਵਾਸੀ ਸੁੱਗਾ, ਸਰਬਜੀਤ ਸਿੰਘ ਉਰਫ਼ ਸ਼ੱਬਾ ਪੁੱਤਰ ਗੁਰਨਾਮ ਸਿੰਘ ਵਾਸੀ ਪੱਧਰੀ ਕਲਾਂ, ਜਸ਼ਨਦੀਪ ਸਿੰਘ ਉਰਫ਼ ਭੀਮਾ ਪੁੱਤਰ ਹਰਜੀਤ ਸਿੰਘ ਵਾਸੀ ਭਿੱਖੀਵਿੰਡ, ਗੁਰਲਾਲ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਬੈਂਕਾ ਅਤੇ ਜਗਪ੍ਰੀਤ ਸਿੰਘ ਉਰਫ਼ ਪ੍ਰੀਤ ਪੁੱਤਰ ਰਾਜ ਸਿੰਘ ਵਾਸੀ ਸਰਾਏ ਦੀਵਾਨਾ ਨੇ ਰਲ ਕੇ ਇਕ ਗਰੋਹ ਬਣਾਇਆ ਹੋਇਆ ਹੈ, ਜੋ ਤਰਨ ਤਾਰਨ ਅਤੇ ਹੋਰਨਾਂ ਜ਼ਿਲਿ੍ਹਆਂ ਵਿਚ ਹਥਿਆਰਾਂ ਨਾਲ ਲੈਸ ਹੋ ਕੇ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਤੇ ਅੱਜ ਇਹ ਵਿਅਕਤੀ ਪੁਲ ਰੋਹੀ ਪਿੰਡ ਬੈਂਕਾ ਹੇਠਾਂ ਲੁਕ ਕੇ ਬੈਠ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਹਨ, ਜਿਸ 'ਤੇ ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦਿਆਂ ਯਾਦਵਿੰਦਰ ਸਿੰਘ ਕੋਲੋਂ 32 ਬੋਰ ਦਾ ਦੇਸੀ ਪਿਸਤੌਲ ਅਤੇ ਇਕ ਰੌਂਦ ਜਿੰਦਾ, ਜਗਦੇਵ ਸਿੰਘ ਪਾਸੋਂ ਦਾਤਰ, ਜਰਨੈਲ ਸਿੰਘ ਪਾਸੋਂ ਇਕ ਰਾਈਫ਼ਲ 315 ਬੋਰ ਅਤੇ 15 ਰੌਂਦ, ਹਰਵਿੰਦਰ ਸਿੰਘ ਸਾਹਬਾ ਪਾਸੋਂ ਇਕ ਦਾਤਰ, ਰਾਮ ਸਿੰਘ ਪਾਸੋਂ ਇਕ ਕਿ੍ਪਾਨ, ਜਸ਼ਨਦੀਪ ਸਿੰਘ ਪਾਸੋਂ ਇਕ ਦੇਸੀ ਪਿਸਤੌਲ ਅਤੇ 5 ਰੌਂਦ ਅਤੇ ਸਰਬਜੀਤ ਸਿੰਘ ਸਾਹਬਾ ਨੂੰ ਇਕ ਸਵਿੱਫ਼ਟ ਕਾਰ ਬਿਨਾਂ ਨੰਬਰੀ ਸਮੇਤ ਕਾਬੂ ਕਰ ਲਿਆ | ਜਦਕਿ ਇਨ੍ਹਾਂ ਦੇ ਦੋ ਸਾਥੀ ਗੁਰਲਾਲ ਸਿੰਘ ਅਤੇ ਜਗਪ੍ਰੀਤ ਸਿੰਘ ਮੌਕੇ ਤੋਂ ਫ਼ਰਾਰ ਹੋ ਗਏ, ਜਿਨਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਮੁਢਲੀ ਪੁੱਛਗਿੱਛ ਦੌਰਾਨ ਉਕਤ ਗਰੋਹ ਦੇ ਮੈਂਬਰਾਂ ਨੇ ਇੰਕਸ਼ਾਫ ਕੀਤਾ ਕਿ ਉਹ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ | ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀ ਪਹਿਲਾਂ ਵੀ ਵੱਖ-ਵੱਖ ਮੁਕੱਦਮਿਆਂ ਵਿਚ ਗਿ੍ਫ਼ਤਾਰ ਹੋ ਚੁੱਕੇ ਹਨ | ਇਸ ਮੌਕੇ ਡੀ.ਐਸ.ਪੀ. ਕਮਲਜੀਤ ਸਿੰਘ ਤੇ ਸਬ-ਇੰਸਪੈਕਟਰ ਸੁਖਦੇਵ ਸਿੰਘ ਵੀ ਮੌਜੂਦ ਸਨ |

ਪ੍ਰੇਸ਼ਾਨੀਆਂ ਵਿਚੋਂ ਚੰਗੇ ਮੌਕੇ ਲੱਭਣ ਦਾ ਦੂਜਾ ਨਾਂਅ ਹੈ ਮਿਲਖਾ ਸਿੰਘ ਦਾ ਜੀਵਨ-ਯੈੱਸ ਕਲੱਬ

ਤਰਨ ਤਾਰਨ, 20 ਜੂਨ (ਲਾਲੀ ਕੈਰੋਂ)-ਉਡਣੇ ਸਿੱਖ ਵਜੋਂ ਜਾਣੇ ਜਾਂਦੇ ਬਹੁੁਤ ਹੀ ਉਦਮੀ ਤੇ ਭਾਰਤ ਦਾ ਨਾਂਅ ਰੌਸ਼ਨ ਕਰਨ ਵਾਲੇ ਮਿਲਖਾ ਸਿੰਘ ਨੂੰ ਖਿਡਾਰੀ ਅਤੇ ਚੰਗੀ ਸੋਚ ਰੱਖਣ ਵਾਲੇ ਲੋਕ ਹਮੇਸ਼ਾਂ ਆਪਣੇ ਮਨਾਂ ਵਿਚ ਜਿੰਦਾ ਰੱਖਣਗੇ | ਇਹ ਪ੍ਰਗਟਾਵਾ ਸਥਾਨਕ ਦਿਸ਼ਾ ...

ਪੂਰੀ ਖ਼ਬਰ »

ਟਰਾਂਸਫਾਰਮਰ 'ਚੋਂ ਸਾਮਾਨ ਚੋਰੀ ਹੋਣ ਨਾਲ ਕਿਸਾਨ ਪ੍ਰੇਸ਼ਾਨ

ਅਮਰਕੋਟ, 20 ਜੂਨ (ਗੁਰਚਰਨ ਸਿੰਘ ਭੱਟੀ)-ਪੁਲਿਸ ਥਾਣਾ ਵਲਟੋਹਾ ਅਧੀਨ ਆਉਂਦੇ ਪਿੰਡ ਆਸਲ ਉਤਾੜ ਵਿਖੇ ਬੀਤੀ ਰਾਤ ਤਿੰਨ ਕਿਸਾਨਾਂ ਦੇ ਖੇਤਾਂ 'ਚੋਂ ਟਰਾਂਸਫਾਰਮਰ ਚੋਰੀ ਹੋ ਗਏ | ਸਰਪੰਚ ਹਰਭਜਨ ਸਿੰਘ ਆਸਲ ਨੇ ਦੱਸਿਆ ਕਿ ਕਿਸਾਨ ਹਰਭਾਲ ਸਿੰਘ ਜੋ ਜਲੰਧਰ ਸਿੰਘ ਤੋਂ ...

ਪੂਰੀ ਖ਼ਬਰ »

ਮੱਲ੍ਹੀਆਂ ਖੁਰਦ ਵਿਖੇ ਕਈ ਪਰਿਵਾਰਾਂ ਨੇ ਅਕਾਲੀ ਦਲ ਨੂੰ ਦਿੱਤਾ ਸਮਰਥਨ

ਤਰਨ ਤਾਰਨ, 20 ਜੂਨ (ਹਰਿੰਦਰ ਸਿੰਘ)-ਵਿਧਾਨ ਸਭਾ ਹਲਕਾ ਤਰਨ ਤਾਰਨ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਕਾਫਲਾ ਦਿਨ-ਬ-ਦਿਨ ਵੱਡਾ ਹੋ ਰਿਹਾ ਹੈ | ਵੱਖ-ਵੱਖ ਪਾਰਟੀਆਂ ਦੇ ਲੋਕ ਜਿਥੇ ਅਕਾਲੀ ਦਲ ਨਾਲ ਜੁੜ ਰਹੇ ਹਨ, ਉਥੇ ਹੀ ਪਾਰਟੀ ਦੀ ਮਜ਼ਬੂਤੀ ਲਈ ਵਰਕਰਾਂ ਵਿਚ ਵੀ ਭਾਰੀ ...

ਪੂਰੀ ਖ਼ਬਰ »

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਜੋੜ ਮੇਲਾ ਮਨਾਇਆ ਗਿਆ

ਤਰਨ ਤਾਰਨ, 20 ਜੂਨ (ਵਿਕਾਸ ਮਰਵਾਹਾ)-ਗੁਰਦੁਆਰਾ ਸ੍ਰੀ ਮੀਰੀ-ਪੀਰੀ ਸਾਹਿਬ ਗੰਗਾ ਸਿੰਘ ਨਗਰ ਤਰਨ ਤਾਰਨ ਵਿਖੇ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ 415ਵਾਂ ਸ਼ਹੀਦੀ ਜੋੜ ਮੇਲਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ...

ਪੂਰੀ ਖ਼ਬਰ »

ਹੈਰੋਇਨ, ਨਸ਼ੀਲੀਆਂ ਗੋਲੀਆਂ ਸਮੇਤ ਚਾਰ ਵਿਅਕਤੀ ਕਾਬੂ

ਤਰਨ ਤਾਰਨ, 20 ਜੂਨ (ਹਰਿੰਦਰ ਸਿੰਘ)-ਜ਼ਿਲ੍ਹਾ ਪੁਲਿਸ ਨੇ ਨਸ਼ੇ ਦਾ ਧੰਦਾ ਕਰਨ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕਰਦਿਆਂ ਚਾਰ ਵਿਅਕਤੀਆਂ ਨੂੰ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ ਕੀਤਾ ਹੈ | ਇਸ ਤੋਂ ਇਲਾਵਾ ਸੱਤ ਹੋਰ ਵਿਅਕਤੀਆਂ ਨੂੰ ਹੈਰੋਇਨ ਪੀਂਦਿਆਂ ...

ਪੂਰੀ ਖ਼ਬਰ »

ਪਿੰਡ ਲਾਲਪੁਰਾ ਵਿਖੇ ਕਤਲ ਦੇ ਮਾਮਲੇ ਵਿਚ ਲੋੜੀਂਦੇ ਵਿਅਕਤੀ ਅਜੇ ਵੀ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ

ਤਰਨ ਤਾਰਨ, 20 ਜੂਨ (ਹਰਿੰਦਰ ਸਿੰਘ)-ਬੀਤੀ 6 ਜੂਨ ਨੂੰ ਪਿੰਡ ਲਾਲਪੁਰਾ ਵਿਖੇ ਹੈਲਥ ਕਲੱਬ ਵਿਚ ਗਏ ਇਕ ਨੌਜਵਾਨ ਨੂੰ ਕਤਲ ਕਰਨ ਦੇ ਮਾਮਲੇ ਵਿਚ ਭਾਵੇਂ ਪੁਲਿਸ ਨੇ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ, ਜਦਕਿ ਬਾਕੀ ਵਿਅਕਤੀ ਅਜੇ ਵੀ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਹਨ | ...

ਪੂਰੀ ਖ਼ਬਰ »

ਤਰਨ ਤਾਰਨ ਜ਼ਿਲ੍ਹੇ ਵਿਚ 8 ਵਿਅਕਤੀ ਹੋਰ ਕੋਰੋਨਾ ਪਾਜ਼ੀਟਿਵ ਪਾਏ

ਤਰਨ ਤਾਰਨ, 20 ਜੂਨ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਵਿਚ ਕੋਰੋਨਾ ਵਾਇਰਸ ਦੇ 8 ਹੋਰ ਮਾਮਲੇ ਸਾਹਮਣੇ ਆਏ ਹਨ | ਜ਼ਿਲ੍ਹੇ ਵਿਚ ਵੱਖ-ਵੱਖ ਵੈਕਸੀਨੇਸ਼ਨ ਕੇਂਦਰਾਂ 'ਤੇ ਅੱਜ 1824 ਵਿਅਕਤੀਆਂ ਨੂੰ ਕੋਵਿਡ-19 ਸਬੰਧੀ ਵੈਕਸੀਨ ਲਗਾਈ ਗਈ ਹੈ | ਇਹ ਜਾਣਕਾਰੀ ਦਿੰਦਿਆਂ ਡਿਪਟੀ ...

ਪੂਰੀ ਖ਼ਬਰ »

ਲੁਟੇਰਿਆਂ ਬੈਂਕ ਲੁੱਟਣ ਦੀ ਕੀਤੀ ਕੋਸ਼ਿਸ਼

ਸਰਹਾਲੀ ਕਲਾਂ, 20 ਜੂਨ (ਅਜੇ ਸਿੰਘ ਹੁੰਦਲ)-ਬੀਤੀ ਰਾਤ ਅਣਪਛਾਤੇ ਲੁਟੇਰਿਆਂ ਕੋਆਪ੍ਰੇਟਿਵ ਬੈਂਕ ਸਰਹਾਲੀ ਦੀ ਬਰਾਂਚ ਲੁੱਟਣ ਦੀ ਕੋਸ਼ਿਸ਼ ਕੀਤੀ, ਪਰ ਸਫ਼ਲ ਨਹੀਂ ਹੋ ਸਕੇ | ਇਸ ਸਬੰਧ ਵਿਚ ਬੈਂਕ ਮੈਨੇਜਰ ਗੁਰਿੰਦਰ ਸਿੰਘ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਥਾਣਾ ...

ਪੂਰੀ ਖ਼ਬਰ »

ਲੜਕੀ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ ਹੇਠ ਇਕ ਨੌਜਵਾਨ ਖ਼ਿਲਾਫ਼ ਕੇਸ ਦਰਜ

ਤਰਨ ਤਾਰਨ, 20 ਜੂਨ (ਪਰਮਜੀਤ ਜੋਸ਼ੀ)-ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਪਿੰਡ ਮਾਣਕਦੇਕੇ ਦੀ ਰਹਿਣ ਵਾਲੀ ਇਕ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲਿਜਾਣ ਦੇ ਦੋਸ਼ ਹੇਠ ਪੁਲਿਸ ਨੇ ਪਿੰਡ ਦੇ ਹੀ ਇਕ ਨੌਜਵਾਨ ਦੇ ਖ਼ਿਲਾਫ਼ ਅਗਵਾ ਦਾ ਮਾਮਲਾ ਦਰਜ ...

ਪੂਰੀ ਖ਼ਬਰ »

ਨਸ਼ੇ ਦੀ ਹਾਲਤ ਵਿਚ ਹਵਾਈ ਫਾਇਰ ਤੇ ਹੁੱਲ੍ਹੜਬਾਜ਼ੀ ਕਰਨ 'ਤੇ ਦੋ ਖ਼ਿਲਾਫ਼ ਕੇਸ ਦਰਜ

ਤਰਨ ਤਾਰਨ, 20 ਜੂਨ (ਪਰਮਜੀਤ ਜੋਸ਼ੀ)-ਖਡੂਰ ਸਾਹਿਬ ਵਿਖੇ ਦਾਣਾ ਮੰਡੀ ਵਿਖੇ ਦੋ ਨੌਜਵਾਨਾਂ ਵਲੋਂ ਨਸ਼ੇ ਦੀ ਹਾਲਤ ਵਿਚ ਹਵਾਈ ਫਾਇਰ ਕਰਨ ਤੇ ਕਰਫਿਊ ਦੌਰਾਨ ਹੁੱਲ੍ਹੜਬਾਜ਼ੀ ਕਰਨ 'ਤੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਏ.ਐਸ.ਆਈ. ਮਨਜੀਤ ਸਿੰਘ ਚੌਂਕੀ ...

ਪੂਰੀ ਖ਼ਬਰ »

ਬਜ਼ੁਰਗ ਵਿਅਕਤੀ ਨੂੰ ਫ਼ਾਹਾ ਦੇ ਕੇ ਮਾਰਨ ਦੇ ਦੋਸ਼ ਹੇਠ ਦੋ ਔਰਤਾਂ ਸਮੇਤ ਚਾਰ ਖ਼ਿਲਾਫ਼ ਕੇਸ ਦਰਜ

ਤਰਨ ਤਾਰਨ, 20 ਜੂਨ (ਹਰਿੰਦਰ ਸਿੰਘ)-ਪੈਸਿਆਂ ਦੇ ਲੈਣ ਦੇਣ ਦੇ ਮਾਮਲੇ ਵਿਚ ਥਾਣਾ ਸਦਰ ਤਰਨ ਤਾਰਨ ਦੇ ਪਿੰਡ ਰਸੂਲਪੁਰ ਦੇ ਇਕ ਬਜ਼ੁਰਗ ਵਿਅਕਤੀ ਦੇ ਗਲ ਵਿਚ ਪਰਨਾ ਪਾ ਕੇ ਉਸ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਪੁਲਿਸ ਨੇ ਦੋ ਔਰਤਾਂ ਸਮੇਤ ਚਾਰ ...

ਪੂਰੀ ਖ਼ਬਰ »

ਪ੍ਰਸ਼ਾਸਨ ਨੇ ਧਾਰੀ ਚੁੱਪੀ, ਪਰ ਇਲਾਕੇ ਦੇ ਲੋਕਾਂ ਨੇ ਰੇਤ ਮਾਫ਼ੀਏ ਨੂੰ ਮਾਈਨਿੰਗ ਕਰਨ ਤੋਂ ਰੋਕਿਆ

ਪੱਟੀ, 20 ਜੂਨ (ਅਵਤਾਰ ਸਿੰਘ ਖਹਿਰਾ, ਬੋਨੀ ਕਾਲੇਕੇ)-ਪਿੰਡ ਕੋਟਬੁੱਢਾ ਨੇੜੇ ਦਰਿਆ ਤੇ ਬਣੇ ਪੁਲ ਦੇ ਨਜ਼ਦੀਕ ਡੀਸਿਲਟ ਨੀਤੀ ਤਹਿਤ ਇਕ ਕੰਪਨੀ ਵਲੋਂ ਮਾਈਨਿੰਗ ਵਿਭਾਗ ਦੀ ਮਿਲੀ ਭੁਗਤ ਨਾਲ ਕੀਤੀ ਜਾ ਰਹੀ ਰੇਤਾ ਦੀ ਮਾਈਨਿੰਗ ਨੂੰ ਇਲਾਕੇ ਦੇ ਲੋਕਾਂ ਤੇ ਪੱਟੀ ਤੋਂ 'ਆਪ' ...

ਪੂਰੀ ਖ਼ਬਰ »

ਕਤਲ ਕੀਤੇ ਵਿਅਕਤੀ ਦੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ 'ਤੇ ਮਿਲੀਭੁਗਤ ਦੇ ਲਗਾਏ ਦੋਸ਼

ਸਰਾਏ ਅਮਾਨਤ ਖਾਂ, 20 ਜੂਨ (ਨਰਿੰਦਰ ਸਿੰਘ ਦੋਦੇ)-ਪਿਛਲੇ ਦਿਨੀਂ ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਗਹਿਰੀ ਵਿਖੇ ਜ਼ਮੀਨੀ ਵਿਵਾਦ ਕਾਰਨ ਹੋਏ ਇਕ ਵਿਅਕਤੀ ਕਤਲ ਦੇ ਮਾਮਲੇ ਵਿਚ ਮਿ੍ਤਕ ਰੇਸ਼ਮ ਸਿੰਘ ਦੇ ਪਰਿਵਾਰਕ ਮੈਂਬਰਾਂ ਜਿਨ੍ਹਾਂ 'ਚ ਮਿ੍ਤਕ ਦੀ ਪਤਨੀ ...

ਪੂਰੀ ਖ਼ਬਰ »

ਪੋਸਟ ਮੈਟਿ੍ਕ ਸਕਾਲਸ਼ਿਪ ਘੁਟਾਲੇ 'ਚ 'ਆਪ' ਦੇ ਸੰਘਰਸ਼ ਅੱਗੇ ਸਰਕਾਰ ਨੂੰ ਝੁਕਣਾ ਪਿਆ-ਸੁਰਜੀਤ ਸਿੰਘ ਭੂਰਾ

ਖੇਮਕਰਨ, 20 ਜੂਨ (ਰਾਕੇਸ਼ ਬਿੱਲਾ)­-ਪੋਸਟ ਮੈਟਿ੍ਕ ਸਕਾਲਰਸ਼ਿਪ ਘੁਟਾਲੇ ਦੇ ਸਬੰਧ ਵਿਚ ਡੀ.ਸੀ. ਤਰਨ ਤਾਰਨ ਵਿਖੇ ਪਿਛਲੇ 5 ਦਿਨਾਂ ਤੋਂ 'ਆਪ' ਦੇ ਵਰਕਰਾਂ ਵਲੋਂ ਚੱਲ ਰਿਹਾ ਧਰਨਾ ਸੰਘਰਸ਼ ਜਿੱਤ ਕੇ ਸਮਾਪਤ ਹੋਇਆ ਤੇ 'ਆਪ' ਵਰਕਰਾਂ ਵਲੋਂ ਪੰਜਾਬ ਪੱਧਰ 'ਤੇ ਬਣਾਏ ਦਬਾਅ ...

ਪੂਰੀ ਖ਼ਬਰ »

ਕਿਸਾਨਾਂ ਦੇ ਨਾਲ 5 ਕਰੋੜ 28 ਲੱਖ 80 ਹਜ਼ਾਰ ਰੁਪਏ ਦੀ ਧੋਖਾਧੜੀ ਕਰਨ 'ਤੇ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ

ਤਰਨ ਤਾਰਨ, 20 ਜੂਨ (ਪਰਮਜੀਤ ਜੋਸ਼ੀ)-ਥਾਣਾ ਖਾਲੜਾ ਦੀ ਪੁਲਿਸ ਨੇ ਕਿਸਾਨਾਂ ਨਾਲ ਪੰਜ ਕਰੋੜ 28 ਲੱਖ 80 ਹਜ਼ਾਰ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਪੰਜ ਵਿਅਕਤੀਆਂ ਦੇ ਖ਼ਿਲਾਫ਼ ਧੋਖਾਧੜੀ ਅਤੇ ਹੋਰਨਾਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ...

ਪੂਰੀ ਖ਼ਬਰ »

ਹਲਕਾ ਖਡੂਰ ਸਾਹਿਬ ਦੇ 60 ਤੋਂ ਵੱਧ ਪਰਿਵਾਰ ਅਕਾਲੀ ਦਲ ਤੇ ਕਾਂਗਰਸ ਛੱਡ ਕੇ 'ਆਪ' ਵਿਚ ਸ਼ਾਮਿਲ

ਫਤਿਆਬਾਦ, 20 ਜੂਨ (ਹਰਵਿੰਦਰ ਸਿੰਘ ਧੂੰਦਾ)-ਆਮ ਆਦਮੀ ਪਾਰਟੀ ਦੀਆਂ ਇਮਾਨਦਾਰ ਨੀਤੀਆਂ ਅਤੇ ਪੰਜਾਬ ਨੂੰ ਖੁਸ਼ਹਾਲ ਸੂਬਾ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਤੋਂ ਪ੍ਰਭਾਵਿਤ ਹੋ ਕੇ ਹਲਕਾ ਖਡੂਰ ਸਾਹਿਬ ਦੇ ਪਿੰਡ ਛਾਪੜੀ ਸਾਹਿਬ ਦੇ ਨੌਜਵਾਨ ਯੂਥ ਸਮੇਤ 60 ਤੋਂ ਵੱਧ ...

ਪੂਰੀ ਖ਼ਬਰ »

ਪੰਜ ਸਾਲ ਦੇ ਰਾਜ ਦੌਰਾਨ ਕੈਪਟਨ ਸਰਕਾਰ ਹਰ ਫਰੰਟ 'ਤੇ ਫ਼ੇਲ੍ਹ ਸਾਬਤ ਹੋਈ-ਪੱਖੋਕੇ, ਟੋਨੀ ਬ੍ਰਹਮਪੁਰਾ, ਭਰੋਵਾਲ

ਫਤਿਆਬਾਦ/ਗੋਇੰਦਵਾਲ ਸਾਹਿਬ, 20 ਜੂਨ (ਹਰਵਿੰਦਰ ਸਿੰਘ ਧੂੰਦਾ, ਸਕੱਤਰ ਸਿੰਘ ਅਟਵਾਲ)-ਸ਼ੋ੍ਰਮਣੀ ਆਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਅਲਵਿੰਦਰਪਾਲ ਸਿੰਘ ਪੱਖੋਕੇ, ਕਿਸਾਨ ਵਿੰਗ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਿੰਦਰ ...

ਪੂਰੀ ਖ਼ਬਰ »

ਸਾਬਕਾ ਸੰਸਦੀ ਸਕੱਤਰ ਮੰਨਾ ਨੇ ਕੀਤੀ ਮਜੀਠੀਆ ਨਾਲ ਮੁਲਾਕਾਤ

ਮੀਆਂਵਿੰਡ, 20 ਜੂਨ (ਗੁਰਪ੍ਰਤਾਪ ਸਿੰਘ ਸੰਧੂ)-ਸਾਬਕਾ ਚੀਫ਼ ਪਾਰਲੀਮਾਨੀ ਸਕੱਤਰ ਮਨਜੀਤ ਸਿੰਘ ਮੰਨਾ ਨੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਕੇ ਉਨ੍ਹਾਂ ਨਾਲ ਹਲਕੇ ਵਿਚ ਅਕਾਲੀ ਵਰਕਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੇ ਉਨ੍ਹਾਂ ਦੇ ਹੋਣ ਵਾਲੇ ...

ਪੂਰੀ ਖ਼ਬਰ »

ਗੁਰਦੁਆਰਾ ਬਾਬਾ ਸੁਰਜਨ ਸਾਹਿਬ ਵਿਖੇ ਅੰਮਿ੍ਤ ਸੰਚਾਰ ਕਰਵਾਇਆ

ਸ਼ਾਹਬਾਜ਼ਪੁਰ, 20 ਜੂਨ (ਪਰਦੀਪ ਬੇਗੇਪੁਰ)-ਸਥਾਨਕ ਇਤਿਹਾਸਕ ਗੁਰਦੁਆਰਾ ਧੰਨ ਧੰਨ ਬਾਬਾ ਸੁਰਜਨ ਸਾਹਿਬ ਵਿਖੇ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮਿ੍ਤ ਸੰਚਾਰ ਮੁੱਖ ਜਥੇ. ਬਾਬਾ ਗੁਰਮੇਜ ਸਿੰਘ ਢੋਟੀ ਦੀ ...

ਪੂਰੀ ਖ਼ਬਰ »

ਪਿੰਡ ਗੰਡੀਵਿੰਡ ਵਿਖੇ ਸਵਰਨ ਸਿੰਘ ਸਾਥੀਆਂ ਸਮੇਤ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਵਿਚ ਸ਼ਾਮਿਲ

ਹਰੀਕੇ ਪੱਤਣ, 20 ਜੂਨ (ਸੰਜੀਵ ਕੁੰਦਰਾ)-ਪਿੰਡ ਗੰਡੀਵਿੰਡ ਵਿਖੇ ਕੁੱਲ ਹਿੰਦ ਕਿਸਾਨ ਸਭਾ ਦਾ ਇਕੱਠ ਕਾਮਰੇਡ ਬਲਵੰਤ ਸਿੰਘ ਜੌਣੇਕੇ ਦੀ ਅਗਵਾਈ ਹੇਠ ਹੋਇਆ | ਇਸ ਮੌਕੇ ਸਵਰਨ ਸਿੰਘ ਆਪਣੇ ਸਾਥੀਆਂ ਸਮੇਤ ਜਮੂਹਰੀ ਕਿਸਾਨ ਸਭਾ ਨੂੰ ਛੱਡ ਕੇ ਕੁਲ ਹਿੰਦ ਕਿਸਾਨ ਸਭਾ ਪੰਜਾਬ ...

ਪੂਰੀ ਖ਼ਬਰ »

ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇਣ ਦਾ ਫ਼ੈਸਲਾ ਵਾਪਸ ਲਿਆ ਜਾਵੇ-ਸੰਧੂ

ਖੇਮਕਰਨ, 20 ਜੂਨ (ਰਾਕੇਸ਼ ਬਿੱਲਾ)-ਪੰਜਾਬ ਸਰਕਾਰ ਵਲੋਂ ਪੰਜਾਬ ਦੇ ਦੋ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਵਿਧਾਇਕਾਂ ਫਤਹਿ ਜੰਗ ਸਿੰਘ ਬਾਜਵਾ ਤੇ ਰਾਕੇਸ਼ ਪਾਡੇ ਦੇ ਸਪੁੱਤਰਾਂ ਨੂੰ ਨੌਂਕਰੀਆਂ ਦੇਣ ਦੇ ਫ਼ੈਸਲੇ ਦਾ ਵਿਰੋਧੀ ਦਲਾਂ ਦੇ ਨਾਲ ਕਾਂਗਰਸੀਆਂ ਨੇ ਵੀ ਵਿਰੋਧ ...

ਪੂਰੀ ਖ਼ਬਰ »

ਬਾਬਾ ਭਾਈ ਅਦਲੀ ਜੀ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ 24 ਨੂੰ

ਚੋਹਲਾ ਸਾਹਿਬ, 20 ਜੂਨ (ਬਲਵਿੰਦਰ ਸਿੰਘ)-ਬਾਬਾ ਬਿਧੀ ਚੰਦ ਜੀ ਨੂੰ ਚੋਰ ਤੋਂ ਸਾਧ ਬਣਾਉਣ ਵਾਲੇ ਮਹਾਨ ਤਪੱਸਵੀ ਬਾਬਾ ਭਾਈ ਅਦਲੀ ਜੀ ਦਾ ਸਾਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਿਤੀ 24 ਜੂਨ ਦਿਨ ਵੀਰਵਾਰ ਨੂੰ ਗੁਰਦੁਆਰਾ ਭਾਈ ਅਦਲੀ ਸਾਹਿਬ (ਧੁੰਨ ਰੋਡ, ...

ਪੂਰੀ ਖ਼ਬਰ »

ਮੋਦੀ ਵਲੋਂ ਕੀਤੀ ਮਹਿੰਗਾਈ ਲੋਕਾਂ ਦਾ ਖ਼ੂਨ ਚੂਸ ਰਹੀ-ਮਾੜੀਮੇਘਾ

ਹਰੀਕੇ ਪੱਤਣ, 20 ਜੂਨ (ਸੰਜੀਵ ਕੁੰਦਰਾ)-ਖੱਬੀਆਂ ਪਾਰਟੀਆਂ ਵਲੋਂ ਦੇਸ਼ ਭਰ ਵਿਚ ਮਹਿੰਗਾਈ ਵਿਰੁੱਧ 16 ਜੂਨ ਤੋਂ 30 ਜੂਨ ਤੱਕ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਉਸੇ ਤਹਿਤ ਸੀ.ਪੀ.ਆਈ. ਅਤੇ ਆਰ.ਐੱਮ.ਪੀ.ਆਈ. ਵਲੋਂ ਕਸਬਾ ਹਰੀਕੇ ਪੱਤਣ ਵਿਖੇ ਮੋਦੀ ਸਰਕਾਰ ਵਿਰੁੱਧ ਰੋਹ ਭਰਪੂਰ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਮੰਨਾ ਵਲੋਂ ਸਰਕਲ ਫੇਰੂਮਾਨ ਦੇ ਅਕਾਲੀ ਆਗੂਆਂ ਨਾਲ ਮੀਟਿੰਗ

ਮੀਆਂਵਿੰਡ, 20 ਜੂਨ (ਗੁਰਪ੍ਰਤਾਪ ਸਿੰਘ ਸੰਧੂ)-ਹਲਕਾ ਬਾਬਾ ਬਕਾਲਾ ਸਾਹਿਬ ਦੇ ਇੰਚਾਰਜ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਵਲੋਂ ਸਰਕਲ ਫੇਰੂਮਾਨ ਦੇ ਅਕਾਲੀ ਆਗੂਆਂ ਨਾਲ ਆਪਣੇ ਗ੍ਰਹਿ ਵਿਖੇ ਮੀਟਿੰਗ ਕੀਤੀ | ਇਸ ਮੌਕੇ ਮੰਨਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ...

ਪੂਰੀ ਖ਼ਬਰ »

ਤੇਲ ਦੀਆਂ ਵਧ ਰਹੀਆਂ ਬੇਤਹਾਸ਼ਾ ਕੀਮਤਾਂ ਨੇ ਲੋਕਾਂ ਦਾ ਕਚੂੰਮਰ ਕੱਢਿਆ-ਚੇਅ. ਨਾਰਲੀ

ਖਾਲੜਾ, 20 ਜੂਨ (ਜੱਜਪਾਲ ਸਿੰਘ)-ਮੋਦੀ ਸਰਕਾਰ ਵਲੋਂ ਨਿੱਤ ਨਵੇਂ ਦਿਨ ਤੇਲ ਦੀਆਂ ਕੀਮਤਾਂ ਵਿਚ ਕੀਤੇ ਜਾ ਰਹੇ ਵਾਧੇ ਨੇ ਲੋਕਾਂ ਦਾ ਕਚੂੰਮਰ ਕੱਢ ਦਿੱਤਾ ਹੈ ਤੇ ਤੇਲ ਦੀਆਂ ਵਧ ਰਹੀਆਂ ਬੇਤਹਾਸ਼ਾ ਕੀਮਤਾਂ ਨੇ ਬੇਸ਼ੱਕ ਵਰਗ ਨੂੰ ਪ੍ਰਭਾਵਿਤ ਕੀਤਾ ਹੈ, ਪ੍ਰੰਤੂ ਸਭ ਤੋਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX