ਤਾਜਾ ਖ਼ਬਰਾਂ


ਸਿੰਘੂ ਬਾਰਡਰ ਕਤਲ ਮਾਮਲੇ 'ਚ ਸ਼੍ਰੋਮਣੀ ਕਮੇਟੀ ਵਲੋਂ ਆਪਣੇ ਪੱਧਰ 'ਤੇ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ
. . .  13 minutes ago
ਅੰਮ੍ਰਿਤਸਰ 19 ਅਕਤੂਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਉਪਰੰਤ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਜਗੀਰ ਕੌਰ ਨੇ ਕਿਹਾ ਹੈ ਸਿੰਘੂ ਬਾਰਡਰ ਵਿਖੇ ਵਾਪਰੀ ਬੇਅਦਬੀ ਉਪਰੰਤ ਕਤਲ ਦੀ ਘਟਨਾ ਬਾਰੇ ਸ਼੍ਰੋਮਣੀ ਕਮੇਟੀ ਵਲੋਂ ਆਪਣੇ ਪੱਧਰ...
ਯੂ.ਪੀ. ਚੋਣਾਂ 'ਚ ਕਾਂਗਰਸ 40 ਫ਼ੀਸਦੀ ਮਹਿਲਾਵਾਂ ਦੇਵੇਗੀ ਟਿਕਟ - ਪ੍ਰਿਅੰਕਾ ਗਾਂਧੀ
. . .  45 minutes ago
ਲਖਨਊ, 19 ਅਕਤੂਬਰ - ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 2022 ਨੂੰ ਮੁੱਖ ਰੱਖਦੇ ਹੋਏ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਐਲਾਨ ਕੀਤਾ ਹੈ ਕਿ ਯੂ.ਪੀ. ਚੋਣਾਂ 'ਚ 40 ਫ਼ੀਸਦੀ ਟਿਕਟਾਂ ਮਹਿਲਾਵਾਂ ਨੂੰ ਦਿੱਤੀਆਂ ਜਾਣਗੀਆਂ...
ਉੱਤਰਾਖੰਡ 'ਚ ਭਾਰੀ ਮੀਂਹ, ਹੁਣ ਤੱਕ ਹੋਈਆਂ 16 ਮੌਤਾਂ
. . .  55 minutes ago
ਦੇਹਰਾਦੂਨ, 19 ਅਕਤੂਬਰ - ਉੱਤਰਾਖੰਡ ਵਿਚ ਭਾਰੀ ਮੀਂਹ ਤੇ ਜ਼ਮੀਨ ਖਿਸਕਣ ਕਾਰਨ ਵਾਪਰੀਆਂ ਘਟਨਾਵਾਂ ਦੇ ਚੱਲਦਿਆਂ 16 ਲੋਕਾਂ ਦੀ ਮੌਤ ਹੋ ਗਈ ਹੈ...
ਸਰਹੱਦੀ ਸੂਬਾ ਹੋਣ ਕਾਰਨ ਪੰਜਾਬ ਨੂੰ ਵਿਸ਼ੇਸ਼ ਸਹੂਲਤਾਂ ਦੇਵੇ ਕੇਂਦਰ ਸਰਕਾਰ - ਰਾਣਾ ਗੁਰਜੀਤ ਸਿੰਘ
. . .  about 1 hour ago
ਚੰਡੀਗੜ੍ਹ, 19 ਅਕਤੂਬਰ (ਸੁਰਿੰਦਰਪਾਲ) - ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਪ੍ਰੈਸ ਕਾਨਫ਼ਰੰਸ ਕਰਕੇ ਕਿਹਾ ਹੈ ਕਿ ਕੇਂਦਰ ਨੂੰ ਖੇਤੀ ਕਾਨੂੰਨ ਲਾਗੂ ਨਹੀਂ ਕਰਨੇ ਚਾਹੀਦੇ। ਇਹ ਧੱਕਾ ਨਹੀਂ ਨਹੀਂ ਕਰਨਾ ਚਾਹੀਦਾ। ਜੇਕਰ ਕਾਨੂੰਨ ਲਾਗੂ ਕਰਨੇ ਹਨ ਤਾਂ ਪੰਜਾਬ ਨੂੰ ਵਿਸ਼ੇਸ਼ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ। ਸੂਬੇ...
ਸਿਆਸੀ ਅਖਾੜਾ ਬਣ ਕੇ ਰਹਿ ਗਈ ਬੱਧਨੀ ਕਲਾਂ ਨਗਰ ਪੰਚਾਇਤ ਦੇ ਪ੍ਰਧਾਨ ਦੀ ਚੋਣ
. . .  about 1 hour ago
ਬੱਧਨੀ ਕਲਾਂ, 19 ਅਕਤੂਬਰ (ਸੰਜੀਵ ਕੋਛੜ) - ਨਗਰ ਪੰਚਾਇਤ ਬੱਧਨੀ ਕਲਾਂ ਦੀ ਚੋਣ ਹੋਏ ਨੂੰ ਭਾਵੇਂ ਤਕਰੀਬਨ ਸਾਢੇ ਅੱਠ ਮਹੀਨੇ ਦਾ ਸਮਾਂ ਬੀਤ ਚੁੱਕਾ ਹੈ ਪਰ ਸਿਆਸੀ ਖਹਿਬਾਜ਼ੀ ਅਤੇ ਆਪਸੀ ਧੜੇਬੰਦੀ ਕਾਰਨ ਨਗਰ ਨਿਵਾਸੀਆਂ ਨੂੰ ਵਿਕਾਸ ਕੰਮਾਂ ਤੋਂ ਵਾਂਝੇ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਅੱਜ ਉਸ...
ਸੁਖਬੀਰ ਬਾਦਲ ਵਲੋਂ ਲੁਧਿਆਣਾ 'ਚ ਰੋਡ ਸ਼ੋਅ
. . .  about 1 hour ago
ਲੁਧਿਆਣਾ, 19 ਅਕਤੂਬਰ (ਕਵਿਤਾ ਖੁੱਲਰ, ਰੁਪੇਸ਼ ਕੁਮਾਰ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਲੁਧਿਆਣਾ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿਚ ਚੋਣ ਪ੍ਰਚਾਰ ਕਰਨ...
ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਅਰੰਭ
. . .  about 2 hours ago
ਅੰਮ੍ਰਿਤਸਰ, 19 ਅਕਤੂਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਅਹਿਮ ਇਕੱਤਰਤਾ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਵਿਖੇ ਅਰੰਭ ਹੋ ਗਈ ਹੈ। ਪ੍ਰਧਾਨ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਵਿਚ ਹੋ ਰਹੀ ਇਸ ਇਕੱਤਰਤਾ ਵਿਚ ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ ਜਨਰਲ...
ਕਾਕਾ ਰਣਦੀਪ ਸਿੰਘ ਨਾਭਾ ਨੇ ਕੇਂਦਰੀ ਰਸਾਇਣ ਤੇ ਖਾਦ ਮੰਤਰੀ ਨਾਲ ਕੀਤੀ ਮੁਲਾਕਾਤ, ਡੀ.ਏ.ਪੀ. 'ਤੇ ਦਿੱਤਾ ਭਰੋਸਾ
. . .  about 2 hours ago
ਚੰਡੀਗੜ੍ਹ, 19 ਅਕਤੂਬਰ - ਪੰਜਾਬ ਦੇ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਵਿਚ ਆਗਾਮੀ ਬਿਜਾਈ ਦੇ ਸੀਜ਼ਨ ਲਈ ਪੰਜਾਬ 'ਚ ਡੀ.ਏ.ਪੀ. (ਡਿ-ਅਮੋਨੀਅਨਮ ਫਾਸਫੇਟ) ਦੀ ਘਾਟ ਨੂੰ ਪੂਰਾ ਕਰਨ ਦੇ ਸਬੰਧ 'ਚ ਅੱਜ ਉਹ ਕੇਂਦਰੀ ਰਸਾਇਣ ਤੇ ਖਾਦ ਮੰਤਰੀ...
ਸੁਨਾਮ ਤੋਂ ਬਲਦੇਵ ਸਿੰਘ ਮਾਨ ਤੇ ਲਹਿਰਾ ਤੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਅਕਾਲੀ ਦਲ (ਬ) ਦੇ ਹੋਣਗੇ ਉਮੀਦਵਾਰ
. . .  about 2 hours ago
ਚੰਡੀਗੜ੍ਹ, 19 ਅਕਤੂਬਰ (ਸੁਰਿੰਦਰਪਾਲ ਸਿੰਘ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਸੁਨਾਮ ਤੋਂ ਬਲਦੇਵ ਸਿੰਘ ਮਾਨ, ਲਹਿਰਾ ਤੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਵਿਧਾਨ ਸਭਾ ਚੋਣਾਂ 2022 ਲਈ ਪਾਰਟੀ ਵਲੋਂ ਉਮੀਦਵਾਰ ਐਲਾਨਿਆ ਗਿਆ ਹੈ...
ਉੱਤਰਾਖੰਡ 'ਚ ਫਟਿਆ ਬੱਦਲ, ਮੋਦੀ ਨੇ ਮੁੱਖ ਮੰਤਰੀ ਧਾਮੀ ਨਾਲ ਕੀਤੀ ਗੱਲ
. . .  about 2 hours ago
ਦੇਹਰਾਦੂਨ, 19 ਅਕਤੂਬਰ - ਭਾਰੀ ਮੀਂਹ ਦਾ ਸਾਹਮਣਾ ਕਰ ਰਹੇ ਉੱਤਰਾਖੰਡ ਦੇ ਨੈਨੀਤਾਲ 'ਚ ਬੱਦਲ ਫੱਟ ਗਿਆ ਹੈ। ਜਿਸ ਕਾਰਨ ਕਈ ਲੋਕਾਂ ਦੇ ਮਲਬੇ ਹੇਠ ਫਸੇ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਸ ਮਾਮਲੇ 'ਚ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ...
ਹਰਦੇਵ ਮੇਘ ਗੋਬਿੰਦਗੜ੍ਹ ਬਣੇ ਬੱਲੂਆਣਾ ਤੋਂ ਅਕਾਲੀ ਦਲ ਦੇ ਉਮੀਦਵਾਰ
. . .  about 2 hours ago
ਅਬੋਹਰ, 19 ਅਕਤੂਬਰ (ਸੁਖਜੀਤ ਸਿੰਘ ਬਰਾੜ) - ਬੱਲੂਆਣਾ (ਰਾਖਵੇਂ) ਵਿਧਾਨ ਸਭਾ ਹਲਕੇ ਤੇ ਹਰਦੇਵ ਮੇਘ ਗੋਬਿੰਦਗੜ੍ਹ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਐਲਾਨਿਆ ਗਿਆ ਹੈ। ਇਹ ਐਲਾਨ ਅੱਜ ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਵਲੋਂ ਕੀਤਾ ਗਿਆ। ਹਰਦੇਵ ਮੇਘ ਗੋਬਿੰਦਗੜ੍ਹ ਜੋ ਕਿ ਹਲਕੇ...
ਪਤਨੀ ਦੇ ਖ਼ੁਦਕੁਸ਼ੀ ਮਾਮਲੇ 'ਚ ਗ੍ਰਿਫ਼ਤਾਰ ਪਤੀ ਨੇ ਥਾਣੇ 'ਚ ਕੀਤੀ ਖ਼ੁਦਕੁਸ਼ੀ
. . .  about 3 hours ago
ਅੰਮ੍ਰਿਤਸਰ, 19 ਅਕਤੂਬਰ (ਰੇਸ਼ਮ ਸਿੰਘ) - ਥਾਣਾ ਡੀ. ਡਵੀਜ਼ਨ ਵਿਖੇ ਇਕ ਨੌਜਵਾਨ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ ਹੈ। ਇਹ ਨੌਜਵਾਨ ਆਪਣੀ ਪਤਨੀ ਦੀ ਆਤਮ ਹੱਤਿਆ ਦੇ ਦੋਸ਼ ਹੇਠ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਮ੍ਰਿਤਕ ਨੌਜਵਾਨ ਦੀ ਸ਼ਨਾਖ਼ਤ ਦਿਲਪ੍ਰੀਤ ਸਿੰਘ ਵਾਸੀ ਅੰਮ੍ਰਿਤਸਰ...
ਪ੍ਰਵਾਸੀ ਪੰਜਾਬੀਆਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਨੂੰ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਬੱਸ ਸੇਵਾਵਾਂ ਸ਼ੁਰੂ ਕਰਨ ਦੀ ਮੰਗ
. . .  about 3 hours ago
ਅੰਮ੍ਰਿਤਸਰ 19 ਅਕਤੂਬਰ (ਜਸਵੰਤ ਸਿੰਘ ਜੱਸ)- ਵਿਦੇਸ਼ ਵਸਦੇ ਪੰਜਾਬੀ ਭਾਈਚਾਰੇ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਰਾਜ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਸ੍ਰੀ ਗੁਰੁ ਰਾਮਦਾਸ ਜੀ...
ਹਰਪਾਲ ਜੁਨੇਜਾ ਹੋਣਗੇ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ
. . .  about 3 hours ago
ਪਟਿਆਲਾ, 19 ਅਕਤੂਬਰ (ਗੁਰਪਾਲ ਸਿੰਘ ਚੱਠਾ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਪਟਿਆਲਾ ਤੋਂ ਹਰਪਾਲ ਜੁਨੇਜਾ ਨੂੰ ਵਿਧਾਨ ਸਭਾ ਚੋਣਾਂ 2022 ਲਈ ਪਾਰਟੀ ਵਲੋਂ ਉਮੀਦਵਾਰ ਐਲਾਨਿਆ ਗਿਆ ਹੈ...
ਸੁਖਬੀਰ ਬਾਦਲ ਵਲੋਂ ਵਿਧਾਨ ਸਭਾ ਚੋਣਾਂ ਲਈ 4 ਹੋਰ ਉਮੀਦਵਾਰਾਂ ਦਾ ਕੀਤਾ ਗਿਆ ਐਲਾਨ
. . .  about 2 hours ago
ਚੰਡੀਗੜ੍ਹ, 19 ਅਕਤੂਬਰ - ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਸੁਨਾਮ ਤੋਂ ਬਲਦੇਵ ਸਿੰਘ ਮਾਨ, ਲਹਿਰਾ ਤੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ, ਪਟਿਆਲਾ ਤੋਂ ਹਰਪਾਲ ਜੁਨੇਜਾ ਤੇ ਬੱਲੂਆਣਾ ਤੋਂ ਹਰਦੇਵ ਸਿੰਘ ਮੇਘ (ਗੋਬਿੰਦਗੜ੍ਹ) ਨੂੰ ਵਿਧਾਨ ਸਭਾ ਚੋਣਾਂ 2022 ਲਈ ਪਾਰਟੀ ਵਲੋਂ...
ਪੰਜਾਬ 'ਚ ਡੀ.ਏ.ਪੀ. ਦੀ ਕਮੀ ਨੂੰ ਪੂਰਾ ਕਰਨ ਲਈ ਕਾਕਾ ਰਣਦੀਪ ਸਿੰਘ ਦਿੱਲੀ ਹੋਏ ਰਵਾਨਾ
. . .  about 4 hours ago
ਚੰਡੀਗੜ੍ਹ, 19 ਅਕਤੂਬਰ - ਪੰਜਾਬ ਦੇ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਵਿਚ ਆਗਾਮੀ ਬਿਜਾਈ ਦੇ ਸੀਜ਼ਨ ਲਈ ਪੰਜਾਬ 'ਚ ਡੀ.ਏ.ਪੀ. (ਡਿ-ਅਮੋਨੀਅਨਮ ਫਾਸਫੇਟ) ਦੀ ਘਾਟ ਨੂੰ ਪੂਰਾ ਕਰਨ ਦੇ ਸਬੰਧ 'ਚ ਅੱਜ ਉਹ ਕੇਂਦਰੀ ਰਸਾਇਣ ਤੇ ਖਾਦ ਮੰਤਰੀ...
ਵਿਆਹ ਸਮਾਗਮ ਦੀ ਪਾਰਟੀ ਮੌਕੇ ਚੱਲੀਆਂ ਗੋਲੀਆਂ ਵਿਚ ਇਕ ਜ਼ਖ਼ਮੀ
. . .  about 4 hours ago
ਲੁਧਿਆਣਾ, 19 ਅਕਤੂਬਰ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਪੱਖੋਵਾਲ ਰੋਡ ਸਥਿਤ ਇਕ ਮੈਰਿਜ ਪੈਲੇਸ ਵਿਚ ਬੀਤੀ ਦੇਰ ਰਾਤ ਵਿਆਹ ਸਮਾਗਮ ਦੌਰਾਨ ਚੱਲੀਆਂ ਗੋਲੀਆਂ ਕਾਰਨ ਮਨੀ ਨਾਮੀ ਨੌਜਵਾਨ ਜ਼ਖ਼ਮੀ ਹੋ ਗਿਆ ਹੈ। ਜਿਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ। ਅਕਾਲਗੜ੍ਹ ਮਾਰਕੀਟ...
ਪੰਜਾਬੀ ਮੂਲ ਦੇ ਰਾਜ ਧਾਲੀਵਾਲ ਜੇਤੂ ਕਰਾਰ
. . .  about 5 hours ago
ਕੈਲਗਰੀ, 19 ਅਕਤੂਬਰ (ਜਸਜੀਤ ਸਿੰਘ ਧਾਮੀ)-ਕੈਲਗਰੀ ਨਗਰ ਕੌਂਸਲ ਵਾਰਡ ਨੰਬਰ 5 ਤੋਂ ਪੰਜਾਬੀ ਮੂਲ ਦੇ ਰਾਜ ਧਾਲੀਵਾਲ ਜੇਤੂ ਕਰਾਰ...
ਭਾਰਤ 'ਚ ਕੋਰੋਨਾ ਕੇਸ ਕੱਲ੍ਹ ਮੁਕਾਬਲੇ 4 ਫ਼ੀਸਦੀ ਆਏ ਘੱਟ
. . .  about 5 hours ago
ਨਵੀਂ ਦਿੱਲੀ, 19 ਅਕਤੂਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 13 ਹਜ਼ਾਰ 58 ਕੋਵਿਡ ਕੇਸ ਸਾਹਮਣੇ ਆਏ ਹਨ। ਇਸ ਦੌਰਾਨ 164 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ। ਇਹ ਕੋਰੋਨਾ ਕੇਸ ਕੱਲ੍ਹ ਮੁਕਾਬਲੇ 4 ਫ਼ੀਸਦੀ ਘੱਟ ਹਨ...
ਕੈਲਗਰੀ ਨਗਰ ਕੌਂਸਲ 'ਚ ਪੰਜਾਬੀ ਮੂਲ ਦੀ ਪਹਿਲੀ ਵਾਰ ਔਰਤ ਮੇਅਰ ਬਣੀ
. . .  about 5 hours ago
ਕੈਲਗਰੀ, 19 ਅਕਤੂਬਰ (ਜਸਜੀਤ ਸਿੰਘ ਧਾਮੀ) - ਕੈਨੇਡਾ ਸਥਿਤ ਨਗਰ ਕੌਂਸਲ ਕੈਲਗਰੀ ਦੀਆਂ ਚੋਣਾਂ ਵਿਚ ਪਹਿਲੀ ਵਾਰ ਪੰਜਾਬੀ ਮੂਲ ਦੀ ਔਰਤ ਜੋਤੀ ਗੌਡਸ ਮੇਅਰ ਦੀ ਚੋਣ ਵਿਚ ਜੇਤੂ ਬਣ ਕੇ ਉੱਭਰੀ ਹੈ...
ਭਾਰੀ ਮੀਂਹ ਕਾਰਨ ਉੱਤਰਾਖੰਡ 'ਚ ਹੁਣ ਤੱਕ ਹੋਈਆਂ 8 ਮੌਤਾਂ, ਕਈ ਸੜਕਾਂ ਬੰਦ
. . .  about 5 hours ago
ਦੇਹਰਾਦੂਨ, 19 ਅਕਤੂਬਰ - ਉੱਤਰਾਖੰਡ 'ਚ ਭਾਰੀ ਮੀਂਹ ਕਾਰਨ ਆਮ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਥਾਈਂ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ। ਜਿਸ ਕਾਰਨ 8 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਆਮ ਜਨਜੀਵਨ ਠੱਪ ਹੋ ਗਿਆ ਹੈ...
⭐ਮਾਣਕ - ਮੋਤੀ⭐
. . .  about 6 hours ago
ਸੀ.ਬੀ.ਐਸ.ਈ. ਡੇਟ ਸ਼ੀਟ- 2022 : ​10ਵੀਂ -12ਵੀਂ ਟਰਮ -1 ਪ੍ਰੀਖਿਆ ਦੀ ਡੇਟਸ਼ੀਟ ਜਾਰੀ ,ਪ੍ਰੀਖਿਆ 30 ਨਵੰਬਰ ਤੋਂ
. . .  1 day ago
ਰਾਸ਼ਟਰੀ ਸੁਰੱਖਿਆ ਰਣਨੀਤੀ ਕਾਨਫਰੰਸ 'ਚ ਅੰਦਰੂਨੀ ਸੁਰੱਖਿਆ ਚੁਣੌਤੀਆਂ 'ਤੇ ਅਮਿਤ ਸ਼ਾਹ ਨੇ ਕੀਤਾ ਵਿਚਾਰ ਵਟਾਂਦਰਾ
. . .  1 day ago
ਕੇਂਦਰੀ ਮੰਤਰੀ ਪ੍ਰੀਸ਼ਦ ਦੀ ਬੈਠਕ 21 ਅਕਤੂਬਰ ਨੂੰ ਦਿੱਲੀ ਵਿਚ ਹੋਵੇਗੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਹਾੜ ਸੰਮਤ 553
ਿਵਚਾਰ ਪ੍ਰਵਾਹ: ਵਿੱਦਿਆ ਦੇ ਪਾਸਾਰ ਨਾਲ ਹੀ ਅਸੀਂ ਸਹੀ ਸਮਾਜ ਦਾ ਨਿਰਮਾਣ ਕਰ ਸਕਦੇ ਹਾਂ। -ਮਹਾਤਮਾ ਗਾਂਧੀ

ਹੁਸ਼ਿਆਰਪੁਰ / ਮੁਕੇਰੀਆਂ

ਸਰਕਾਰ ਦਾ ਅੜੀਅਲ ਵਤੀਰਾ

ਨਗਰ ਨਿਗਮਾਂ/ਕੌ ਾਸਲਾਂ ਦੇ ਸਫ਼ਾਈ ਕਰਮਚਾਰੀਆਂ ਤੇ ਸੀਵਰਮੈਨਾਂ ਦੀ ਹੜਤਾਲ ਜਾਰੀ

ਹੁਸ਼ਿਆਰਪੁਰ, 21 ਜੂਨ (ਬਲਜਿੰਦਰਪਾਲ ਸਿੰਘ/ਨਰਿੰਦਰ ਸਿੰਘ ਬੱਡਲਾ)-ਪੰਜਾਬ ਸਰਕਾਰ ਵਲੋਂ ਨਗਰ ਨਿਗਮਾਂ/ਨਗਰ ਕੌਂਸਲਾਂ 'ਚ ਕੰਮ ਕਰ ਰਹੇ ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੂੰ ਪੱਕੇ ਕਰਨ ਦੇ ਕੀਤੇ ਐਲਾਨ ਦੇ ਬਾਵਜੂਦ ਪਿਛਲੇ ਕਰੀਬ 1 ਮਹੀਨੇ ਤੋਂ ਕਰਮਚਾਰੀਆਂ ਵਲੋਂ ਕੀਤੀ ਹੜਤਾਲ ਉਕਤ ਐਲਾਨ ਦੇ ਬਾਵਜੂਦ ਕਿਸੇ ਵੀ ਤਣ-ਪੱਤਣ ਨਹੀਂ ਲੱਗ ਰਹੀ | ਸਫ਼ਾਈ ਕਰਮਚਾਰੀਆਂ/ਸੀਵਰਮੈਨਾਂ ਦੀ ਹੜਤਾਲ ਦੇ ਚੱਲਦਿਆਂ ਸਾਰਾ ਸ਼ਹਿਰ ਗੰਦਗੀ ਦੀ ਲਪੇਟ 'ਚ ਆ ਚੁੱਕਾ ਹੈ ਅਤੇ ਸ਼ਹਿਰ ਦੇ ਬਾਜ਼ਾਰਾਂ 'ਚੋਂ ਲੰਘਣਾ ਵੀ ਮੁਸ਼ਕਿਲ ਹੋ ਗਿਆ ਹੈ | ਜਥੇਬੰਦੀਆਂ ਦੇ ਆਗੂਆਂ ਅਨੁਸਾਰ ਸਰਕਾਰ ਵਲੋਂ ਉਕਤ ਕੀਤਾ ਗਿਆ ਐਲਾਨ ਸਿਰਫ਼ ਮੰੂਹ-ਜ਼ਬਾਨੀ ਹੀ ਕੀਤਾ ਜਾ ਰਿਹਾ ਹੈ, ਜਦਕਿ ਉਨ੍ਹਾਂ ਦੀ ਮੰਗ ਆਊਟ-ਸੋਰਸ ਮੁਲਾਜ਼ਮਾਂ ਸਮੇਤ ਸਾਰੇ ਠੇਕੇ 'ਤੇ ਕੰਮ ਕਰਦੇ ਕਰਮਚਾਰੀਆਂ ਨੂੰ ਨਗਰ ਨਿਗਮਾਂ/ਨਗਰ ਕੌਂਸਲਾਂ ਅਧੀਨ ਲਿਆਉਣ ਦੀ ਹੈ | ਉਨ੍ਹਾਂ ਕਿਹਾ ਕਿ ਜਥੇਬੰਦੀਆਂ ਦੀ ਮੰਗ ਹੈ ਕਿ ਉਕਤ ਅਦਾਰਿਆਂ 'ਚ ਠੇਕਾ ਪ੍ਰਣਾਲੀ ਖ਼ਤਮ ਕਰਕੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ | ਕਰਮਚਾਰੀਆਂ ਦੀ ਹੜਤਾਲ ਖ਼ਤਮ ਨਾ ਹੋਣ ਕਾਰਨ ਸ਼ਹਿਰ ਦੇ ਵੱਖ-ਵੱਖ ਗਲੀ-ਮੁਹੱਲਿਆਂ ਅਤੇ ਬਾਜ਼ਾਰਾਂ 'ਚ ਗੰਦਗੀ ਦੇ ਢੇਰ ਲੱਗੇ ਹੋਏ ਹਨ, ਜਿਸ ਦੀ ਬਦਬੂ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਦੇ ਨਾਲ ਹੀ ਮੌਸਮੀ ਬਿਮਾਰੀਆਂ ਫੈਲਣ ਦਾ ਵੀ ਖ਼ਦਸ਼ਾ ਬਣਿਆ ਹੋਇਆ ਹੈ | ਇੱਕ ਪਾਸੇ ਸਰਕਾਰ ਵਲੋਂ ਕੋਰੋਨਾ ਕਾਲ ਦੇ ਚੱਲਦਿਆਂ ਸਾਫ਼-ਸਫ਼ਾਈ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ, ਪ੍ਰੰਤੂ ਦੂਸਰੇ ਪਾਸੇ ਹੜਤਾਲ ਖ਼ਤਮ ਨਾ ਕਰਵਾ ਕੇ ਖ਼ੁਦ ਬਿਮਾਰੀਆਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ | ਇੱਥੇ ਹੀ ਬੱਸ ਨਹੀਂ ਸ਼ਹਿਰ 'ਚ ਵੱਡੇ ਗੰਦਗੀ ਦੇ ਢੇਰਾਂ ਨੂੰ ਅੱਗ ਲਗਾ ਕੇ ਗੰਦਗੀ ਖ਼ਤਮ ਕਰਨ ਅਤੇ ਫੈਲ ਰਹੀ ਬਦਬੂ ਦਾ ਸਫ਼ਾਇਆ ਕਰਨ ਦੇ ਯਤਨ ਵੀ ਕੀਤੇ ਜਾ ਰਹੇ ਹਨ, ਜਿਸ ਨਾਲ ਸਥਿਤੀ ਹੋਰ ਵੀ ਗੰਭੀਰ ਬਣ ਰਹੀ ਹੈ | ਇਸ ਸਬੰਧੀ ਜਦੋਂ ਸ਼ਹਿਰ ਵਾਸੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਬਹਾਨੇਬਾਜ਼ੀ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਸਰਕਾਰ ਦਾ ਸਭ ਤੋਂ ਪਹਿਲਾ ਫ਼ਰਜ਼ ਸ਼ਹਿਰ 'ਚ ਗੰਦਗੀ ਦਾ ਖ਼ਾਤਮਾ ਅਤੇ ਸਿਹਤ ਸੇਵਾਵਾਂ ਨੂੰ ਦਰੁਸਤ ਕਰਨਾ ਹੁੰਦਾ ਹੈ | ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੀਆਂ ਮੰਗਾਂ ਨੂੰ ਅਸਿੱਧੇ ਤੌਰ 'ਤੇ ਮੰਨ ਕੇ ਸਰਕਾਰ ਲਟਕਾਬਾਜ਼ੀ ਕਰ ਰਹੀ ਹੈ, ਜਿਸ ਕਾਰਨ ਸਫ਼ਾਈ ਕਰਮਚਾਰੀਆਂ ਵਲੋਂ ਹੜਤਾਲ ਨਾ ਖ਼ਤਮ ਕਰਨ ਦੇ ਚੱਲਦਿਆਂ ਸ਼ਹਿਰ 'ਚ ਸਫ਼ਾਈ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ | ਲੋਕਾਂ ਨੇ ਕਿਹਾ ਕਿ ਜੇਕਰ ਇਹ ਸਿਲਸਿਲਾ ਕੁੱਝ ਸਮੇਂ ਹੋਰ ਚੱਲਦਾ ਰਿਹਾ ਤਾਂ ਆ ਰਹੇ ਮੌਸਮ ਦੇ ਚੱਲਦਿਆਂ ਸ਼ਹਿਰ 'ਚ ਮਹਾਂਮਾਰੀ ਫੈਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਲੋਕਾਂ ਨੇ ਮੰਗ ਕੀਤੀ ਕਿ ਇਸ ਸਮੱਸਿਆ ਦੇ ਹੱਲ ਲਈ ਸਰਕਾਰ ਤੁਰੰਤ ਯਤਨ ਕਰੇ ਤਾਂ ਜੋ ਹੜਤਾਲ ਖ਼ਤਮ ਕਰਵਾ ਕੇ ਸ਼ਹਿਰ 'ਚ ਸਫ਼ਾਈ ਦੀ ਉਚਿੱਤ ਵਿਵਸਥਾ ਕੀਤੀ ਜਾ ਸਕੇ |
'ਆਪ' ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਵਲੋਂ ਕੀਤੀ ਹੜਤਾਲ ਦੇ ਚੱਲਦਿਆਂ ਸ਼ਹਿਰ 'ਚ ਲੱਗ ਰਹੇ ਗੰਦਗੀ ਦੇ ਢੇਰਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਤੇ ਕੌਂਸਲਰ ਜਸਪਾਲ ਸਿੰਘ ਚੇਚੀ ਨੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਸਰਕਾਰ ਆਪਣੇ ਵਾਅਦੇ ਤੋਂ ਭੱਜ ਰਹੀ ਹੈ ਅਤੇ ਨਗਰ ਨਿਗਮਾਂ/ਕੌਂਸਲਾਂ 'ਚ ਕੰਮ ਕਰਦੇ ਕਰਮਚਾਰੀਆਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ | ਉਨ੍ਹਾਂ ਮੰਗ ਕੀਤੀ ਕਿ ਨਗਰ ਨਿਗਮ/ਕੌਂਸਲਾਂ 'ਚ ਕੰਮ ਕਰਦੇ ਸਫ਼ਾਈ ਕਰਮਚਾਰੀਆਂ, ਸੀਵਰਮੈਨਾਂ, ਮਾਲੀਆਂ, ਟਿਊਬਵੈੱਲ ਆਪ੍ਰੇਟਰਾਂ, ਡਰਾਈਵਰਾਂ ਆਦਿ ਕਰਮਚਾਰੀਆਂ ਨੂੰ ਤੁਰੰਤ ਪੱਕਾ ਕੀਤਾ ਜਾਵੇ | ਇਸ ਮੌਕੇ ਸੈਕਟਰੀ ਕਰਮਜੀਤ ਕੌਰ, ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ 'ਆਪ' ਮਨਜੋਤ ਕੌਰ, ਮਨਦੀਪ ਕੌਰ, ਲਛਮਣ ਕੁਮਾਰ, ਨਿਤਿਸ਼ ਕੁਮਾਰ, ਰਵਿੰਦਰ, ਗਿਰੀਸ਼ ਕੁਮਾਰ ਆਦਿ ਹਾਜ਼ਰ ਸਨ |
ਕਰਮਚਾਰੀਆਂ ਨੂੰ ਪੱਕੇ ਕੀਤੇ ਜਾਣ ਤੱਕ ਸੰਘਰਸ਼ ਜਾਰੀ ਰਹੇਗਾ-ਸੈਣੀ
ਇਸ ਸਬੰਧੀ ਜਦੋਂ ਪੰਜਾਬ ਮਿੳਾੂਸੀਪਲ ਕਰਮਚਾਰੀ ਸੰਗਠਨ ਦੇ ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਸੈਣੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਬਿਨਾਂ-ਵਜ੍ਹਾ ਅੜੀਅਲ ਰਵੱਈਆ ਅਪਣਾਇਆ ਹੋਇਆ ਹੈ | ਉਨ੍ਹਾਂ ਕਿਹਾ ਕਿ ਕਰਮਚਾਰੀ ਸੰਗਠਨਾਂ ਦੇ ਨੁਮਾਇੰਦਿਆਂ ਵਲੋਂ ਸਰਕਾਰ ਨਾਲ ਕੀਤੀਆਂ ਜਾ ਰਹੀਆਂ ਮੀਟਿੰਗਾਂ ਬੇ-ਨਤੀਜਾ ਰਹੀਆਂ ਹਨ ਅਤੇ ਅਧਿਕਾਰੀ ਸਿਰਫ਼ ਸੰਗਠਨਾਂ ਨੂੰ ਲਾਲੀਪੋਪ ਦੇ ਕੇ ਗੁੰਮਰਾਹ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਦੇ ਸਕੱਤਰ ਦਾ ਇਹ ਕਹਿਣਾ ਕਿ ਪਹਿਲਾਂ ਸਫ਼ਾਈ ਅਤੇ ਸੀਵਰਮੈਨ ਪੱਕੇ ਕੀਤੇ ਜਾਣਗੇ, ਇਸ ਪ੍ਰਕਿਰਿਆ ਨੂੰ 2-3 ਮਹੀਨੇ ਦਾ ਸਮਾਂ ਲੱਗ ਜਾਵੇਗਾ, ਸਿਰਫ਼ ਲਿਫ਼ਾਫ਼ੇਬਾਜ਼ੀ ਹੈ | ਸੈਣੀ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਉਕਤ ਮੁਲਾਜ਼ਮਾਂ ਤੋਂ ਇਲਾਵਾ ਆਊਟ-ਸੋਰਸ ਅਧੀਨ ਕੰਮ ਕਰਦੇ ਕਰਮਚਾਰੀਆਂ ਨੂੰ ਵੀ ਪੱਕਾ ਕਰਨ ਦੀ ਹੈ, ਜਦਕਿ ਸਰਕਾਰ ਅਜਿਹਾ ਨਹੀਂ ਕਰ ਰਹੀ | ਉਨ੍ਹਾਂ ਕਿਹਾ ਕਿ ਸਰਕਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਤੁਰੰਤ ਨੋਟੀਫ਼ਿਕੇਸ਼ਨ ਜਾਰੀ ਕਰੇ ਅਤੇ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਮੰਨਣ ਲਈ ਤਿਆਰ ਹੋਵੇ | ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਉਨ੍ਹਾਂ ਦੀਆਂ ਹੱਕੀ ਮੰਗਾਂ ਮੰਨ ਕੇ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ ਜਾਂਦਾ | ਉਨ੍ਹਾਂ ਇਹ ਵੀ ਕਿਹਾ ਕਿ 22 ਜੂਨ ਨੂੰ ਪਟਿਆਲਾ ਵਿਖੇ ਮੋਤੀ ਮਹਿਲ ਨੂੰ ਵੀ ਘੇਰਨ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ, ਤਾਂ ਜੋ ਸਰਕਾਰ ਦੇ ਕੰਨ ਖੋਲ੍ਹੇ ਜਾ ਸਕਣ |
ਮੇਅਰ ਵਲੋਂ ਸਫ਼ਾਈ ਕਰਮਚਾਰੀਆਂ ਨੂੰ ਸ਼ਹਿਰ ਦੀ ਸਫ਼ਾਈ ਕਰਨ ਦੀ ਅਪੀਲ
ਸਫ਼ਾਈ ਕਰਮਚਾਰੀਆਂ ਤੇ ਸੀਵਰਮੈਨਾਂ ਦੀ ਚੱਲ ਰਹੀ ਹੜਤਾਲ ਸਬੰਧੀ ਨਗਰ ਨਿਗਮ ਦੇ ਮੇਅਰ ਸੁਰਿੰਦਰ ਕੁਮਾਰ ਸ਼ਿੰਦਾ ਨੇ ਕਿਹਾ ਕਿ ਉਹ ਮੁਲਾਜ਼ਮਾਂ ਦੇ ਨਾਲ ਹਨ ਅਤੇ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਣੀਆਂ ਚਾਹੀਦੀਆਂ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਅੱਜ ਨਗਰ ਨਿਗਮ ਦੇ ਕਮਿਸ਼ਨਰ ਤੇ ਹੋਰਨਾਂ ਅਧਿਕਾਰੀਆਂ ਦੀ ਹਾਜ਼ਰੀ 'ਚ ਉਕਤ ਮੁਲਾਜ਼ਮਾਂ ਨੂੰ ਸ਼ਹਿਰ 'ਚ ਫੈਲੀ ਗੰਦਗੀ ਨੂੰ ਮੁੱਖ ਰੱਖਦਿਆਂ ਸਫ਼ਾਈ ਕਰਨ ਦੀ ਅਪੀਲ ਕੀਤੀ ਸੀ, ਪ੍ਰੰਤੂ ਉਨ੍ਹਾਂ ਵਲੋਂ ਆਪਣੀਆਂ ਮੰਗਾਂ ਮੰਨੇ ਜਾਣ ਤੱਕ ਅਜਿਹਾ ਨਾ ਕਰਨ ਦਾ ਕਿਹਾ ਗਿਆ | ਉਨ੍ਹਾਂ ਕਿਹਾ ਕਿ ਉਹ ਮੁਲਾਜ਼ਮਾਂ ਦੇ ਨਾਲ ਖੜ੍ਹੇ ਹਨ, ਪ੍ਰੰਤੂ ਸ਼ਹਿਰ ਦੀ ਹਾਲਤ ਨੂੰ ਦੇਖਦਿਆਂ ਉਹ ਮੁਲਾਜ਼ਮਾਂ ਨੂੰ ਫਿਰ ਅਪੀਲ ਕਰਦੇ ਹਨ ਕਿ ਇੱਕ ਵਾਰ ਸ਼ਹਿਰ ਦੀ ਸਫ਼ਾਈ ਕਰ ਦਿੱਤੀ ਜਾਵੇ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਮਹਾਂਮਾਰੀ ਤੋਂ ਬਚਿਆ ਜਾ ਸਕੇ |

ਸੜਕ ਹਾਦਸੇ 'ਚ 3 ਵਿਅਕਤੀ ਜ਼ਖਮੀ

ਭੰਗਾਲਾ, 21 ਜੂਨ (ਬਲਵਿੰਦਰਜੀਤ ਸਿੰਘ ਸੈਣੀ)- ਪਠਾਨਕੋਟ-ਜਲੰਧਰ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਕਾਸਵਾ ਪੁਰਾਣਾ ਭੰਗਾਲਾ ਵਿਖੇ ਇੱਕ ਟਰੱਕ 'ਤੇ ਟਰੈਕਟਰ ਦੀ ਟੱਕਰ ਹੋਣ ਕਾਰਨ 3 ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪਾਪ੍ਰਤ ਜਾਣਕਾਰੀ ...

ਪੂਰੀ ਖ਼ਬਰ »

ਅਣਪਛਾਤੇ ਪ੍ਰਵਾਸੀ ਮਜ਼ਦੂਰ ਦੀ ਲਾਸ਼ ਮਿਲੀ

ਮਾਹਿਲਪੁਰ, 21 ਜੂਨ (ਰਜਿੰਦਰ ਸਿੰਘ)-ਪਿੰਡ ਦੋਹਲਰੋਂ ਵਿਖੇ ਕਿਸੇ ਅਣਪਛਾਤੇ ਪ੍ਰਵਾਸੀ ਮਜ਼ਦੂਰ ਵਲੋਂ ਅੰਬ ਦੇ ਦਰਖਤ ਨਾਲ ਫਾਹਾ ਨਾਲ ਲੈ ਕੇ ਜੀਵਨ ਲੀਲ੍ਹਾ ਸਮਾਪਤ ਕਰ ਲੈਣ ਦਾ ਸਮਾਚਾਰ ਹੈ | ਜਾਣਕਾਰੀ ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਕਿਸੇ ਰਾਹਗੀਰ ਨੇ ਫ਼ੋਨ ...

ਪੂਰੀ ਖ਼ਬਰ »

ਸਰਕਾਰੀ ਨੌਕਰੀ ਦਿਵਾਉਣ ਦੇ ਨਾਂਅ 'ਤੇ 13 ਲੱਖ ਦੀ ਠੱਗੀ ਵਾਲੇ ਮਾਮਲੇ 1 ਔਰਤ ਪੁਲਿਸ ਤਫਤੀਸ਼ 'ਚ ਸ਼ਾਮਿਲ

ਹੁਸ਼ਿਆਰਪੁਰ, 21 ਜੂਨ (ਬਲਜਿੰਦਰਪਾਲ ਸਿੰਘ)- ਸਰਕਾਰੀ ਵਿਭਾਗ 'ਚ ਨੌਕਰੀ ਦਿਵਾਉਣ ਦੇ ਨਾਂ 'ਤੇ ਕਥਿਤ ਤੌਰ 'ਤੇ 13 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਮਾਮਲੇ ਦੀ ਇੱਕ ਕਥਿਤ ਦੋਸ਼ੀ ਔਰਤ ਪੁਲਿਸ ਜਾਂਚ 'ਚ ਸ਼ਾਮਿਲ ਹੋ ਗਈ ਜਦਕਿ ਦੂਸਰੀ ਕਥਿਤ ਦੋਸ਼ੀ ਔਰਤ ਅਜੇ ਪੁਲਿਸ ਦੀ ਪਕੜ ...

ਪੂਰੀ ਖ਼ਬਰ »

ਐੱਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਵਲੋਂ ਸਰਕਾਰ ਦਾ ਅਰਥੀ-ਫ਼ੂਕ ਮੁਜ਼ਾਹਰਾ

ਹੁਸ਼ਿਆਰਪੁਰ, 21 ਜੂਨ (ਬਲਜਿੰਦਰਪਾਲ ਸਿੰਘ)-ਐੱਸ.ਸੀ./ ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਵਲੋਂ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਜਲੋਟਾ, ਸੂਬਾ ਕਮੇਟੀ ਮੈਂਬਰ ਸੁਖਦੇਵ ਸਿੰਘ ਕਾਜਲ, ਜਨਰਲ ਸਕੱਤਰ ਪ੍ਰਵੀਨ ਕੁਮਾਰ ਅਤੇ ਵਿਪਨ ਸਨਿਆਲ ਦੀ ਅਗਵਾਈ 'ਚ ...

ਪੂਰੀ ਖ਼ਬਰ »

ਅਕਾਲੀ-ਬਸਪਾ ਵਰਕਰਾਂ ਨੇ ਬਿੱਟੂ ਦਾ ਪੁਤਲਾ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ

ਗੜ੍ਹਸ਼ੰਕਰ, 21 ਜੂਨ (ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ 'ਚ ਹੋਏ ਚੋਣ ਸਮਝੌਤੇ 'ਚ ਸ੍ਰੀ ਅਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਦੀਆਂ ਸੀਟਾਂ ਬਹੁਜਨ ਸਮਾਜ ਪਾਰਟੀ ਨੂੰ ਦੇਣ 'ਤੇ ਕੀਤੀ ਟਿੱਪਣੀ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ...

ਪੂਰੀ ਖ਼ਬਰ »

ਵਿਸ਼ਵ ਯੋਗ ਦਿਵਸ ਮੌਕੇ ਤੇ ਐੱਸ. ਪੀ. ਐਨ. ਕਾਲਜ ਵਿਚ ਆਨਲਾਈਨ ਲਾਈਵ ਯੋਗ ਪ੍ਰੋਗਰਾਮ ਸੰਪੰਨ ਹੋਇਆ

ਮੁਕੇਰੀਆਂ, 21 ਜੂਨ (ਰਾਮਗੜ੍ਹੀਆ)-ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਿਆ ਮੁਕੇਰੀਆਂ ਵਿਖੇ ਭਾਰਤ ਸਰਕਾਰ ਅਤੇ ਯੂ.ਜੀ.ਸੀ., ਐਨ.ਸੀ.ਸੀ. ਯੂਨਿਟ, ਐਨ.ਐੱਸ.ਐੱਸ. ਵਿੰਗ ਅਤੇ ਰੈੱਡ ਰਿਬਨ ਕਲੱਬ ਦੀਆਂ ਹਦਾਇਤਾਂ ਅਨੁਸਾਰ 7 ਵੇਂ ਵਿਸ਼ਵ ਯੋਗ ਦਿਵਸ ਦੇ ਮੌਕੇ 'ਤੇ ਸਾਂਝੇ ਤੌਰ' ਤੇ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 11 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 1 ਦੀ ਮੌਤ

ਹੁਸ਼ਿਆਰਪੁਰ, 21 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ 'ਚ 11 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 28268 ਅਤੇ 1 ਮਰੀਜ਼ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 960 ਹੋ ਗਈ ਹੈ | ਇਸ ਸਬੰਧੀ ਸਿਹਤ ...

ਪੂਰੀ ਖ਼ਬਰ »

ਨਿੱਜੀ ਰੰਜਿਸ਼ ਨੂੰ ਲੈ ਕੇ ਮੋਰਾਂਵਾਲੀ 'ਚ ਚੱਲੀਆਂ ਗੋਲੀਆਂ, 2 ਜ਼ਖ਼ਮੀ, 1 ਦੀ ਹਾਲਤ ਗੰਭੀਰ

ਗੜ੍ਹਸ਼ੰਕਰ, 21 ਜੂਨ (ਧਾਲੀਵਾਲ)-ਲਾਇਸੰਸੀ ਅਸਲਾ ਰੱਖਣ 'ਚ ਮੋਹਰੀ ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ 'ਚ ਐਤਵਾਰ ਦੀ ਦੇਰ ਸ਼ਾਮ ਗੋਲੀਆਂ ਚੱਲਣ ਨਾਲ 2 ਜਣਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਦੱਸਿਆ ਜਾ ਰਿਹਾ ਕਿ ਨਿੱਜੀ ਰਜਿੰਸ਼ ਚੱਲਦੇ ਹੋਏ ਕੁੱਝ ਵਿਅਕਤੀਆਂ ਵਲੋਂ 10 ...

ਪੂਰੀ ਖ਼ਬਰ »

ਬਜ਼ੁਰਗ ਔਰਤ ਦੀ ਨਹਿਰ 'ਚ ਡਿਗਣ ਨਾਲ ਮੌਤ

ਕੋਟਫ਼ਤੂਹੀ, 21 ਜੂਨ (ਅਵਤਾਰ ਸਿੰਘ ਅਟਵਾਲ)-ਸਥਾਨਕ ਬਿਸਤ ਦੁਆਬ ਨਹਿਰ ਵਾਲੀ ਸੜਕ ਉੱਪਰ ਸੈਰ ਕਰਨ ਆਈ ਪੰਡੋਰੀ ਲੱਧਾ ਸਿੰਘ ਦੀ ਇਕ 80 ਕੁ ਸਾਲਾਂ ਬਜ਼ੁਰਗ ਔਰਤ ਦੇ ਨਹਿਰ ਵਿਚ ਡਿੱਗਣ ਨਾਲ ਉਸ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਪ੍ਰਾਪਤ ਹੋਈ ਹੈ | ਏ. ਐੱਸ. ਆਈ ਬਿਕਰਮਜੀਤ ...

ਪੂਰੀ ਖ਼ਬਰ »

ਨਗਰ ਪੰਚਾਇਤ ਤਲਵਾੜਾ ਦੇ ਵਿਕਾਸ ਕਾਰਜਾਂ ਨਾਲ ਸਬੰਧਿਤ ਵਿਧਾਇਕਾ ਮਿੱਕੀ ਡੋਗਰਾ ਵਲੋਂ ਮੀਟਿੰਗ

ਤਲਵਾੜਾ, 21 ਜੂਨ (ਅ. ਪ)- ਅੱਜ ਨਗਰ ਪੰਚਾਇਤ ਤਲਵਾੜਾ ਦੇ ਵਿਕਾਸ ਕਾਰਜਾਂ ਨਾਲ ਸਬੰਧਿਤ ਇੱਕ ਮਹੱਤਵਪੂਰਨ ਮੀਟਿੰਗ ਵਿਧਾਇਕ ਅਰੁਣ ਡੋਗਰਾ ਅਤੇ ਨਗਰ ਪੰਚਾਇਤ ਤਲਵਾੜਾ ਦੇ ਚੇਅਰਮੈਨ ਮੋਨਿਕਾ ਸ਼ਰਮਾ ਦੀ ਅਗਵਾਈ ਵਿਚ ਹੋਈ | ਮੀਟਿੰਗ ਵਿਚ ਨਗਰ ਪੰਚਾਇਤ ਤਲਵਾੜਾ ਦੇ ਵਿਕਾਸ ...

ਪੂਰੀ ਖ਼ਬਰ »

ਪਿੰਡ ਨੌਸ਼ਹਿਰਾ ਪੱਤਣ 'ਚ 18 ਸਾਲਾਂ ਤੋਂ ਉੱਪਰ ਵਾਲਿਆਂ ਦਾ ਕੋਰੋਨਾ ਟੀਕਾਕਰਨ ਕੀਤਾ

ਭੰਗਾਲਾ, 21 ਜੂਨ (ਬਲਵਿੰਦਰਜੀਤ ਸਿੰਘ ਸੈਣੀ)- ਸਿਵਲ ਸਰਜਨ ਹੁਸ਼ਿਆਰਪੁਰ ਡਾ. ਰਣਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾਕਟਰ ਹਰਜੀਤ ਸਿੰਘ ਦੀ ਅਗਵਾਈ ਹੇਠ ਬਲਾਕ ਬੁੱਢਾਵੜ ਅਧੀਨ ਪੈਂਦੇ ਪਿੰਡ ਨੌਸ਼ਹਿਰਾ ਪੱਤਣ ਵਿਖੇ 18 ਸਾਲ ਤੋਂ ਉੱਪਰ ਵਾਲਿਆਂ ਨੂੰ ਕੋਰੋਨਾ ...

ਪੂਰੀ ਖ਼ਬਰ »

ਪੁਲਿਸ ਵਲੋਂ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ

ਹੁਸ਼ਿਆਰਪੁਰ, 21 ਜੂਨ (ਬਲਜਿੰਦਰਪਾਲ ਸਿੰਘ)- ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ | ਜਾਣਕਾਰੀ ਅਨੁਸਾਰ ਥਾਣਾ ਸਦਰ ਦੀ ਪੁਲਿਸ ਨੇ ਭੁਪਿੰਦਰ ਸਿੰਘ ਉਰਫ਼ ਭਿੰਦਾ ਵਾਸੀ ਰਵਿਦਾਸ ਨਗਰ ਨੂੰ ਕਾਬੂ ਕਰਕੇ ਉਸ ਕੋਲੋਂ ...

ਪੂਰੀ ਖ਼ਬਰ »

ਪੁਲਿਸ ਵਲੋਂ 15 ਗ੍ਰਾਮ ਨਸ਼ੀਲੇ ਪਦਾਰਥ ਸਮੇਤ 1 ਕਾਬੂ

ਨਸਰਾਲਾ, 21 ਜੂਨ (ਸਤਵੰਤ ਸਿੰਘ ਥਿਆੜਾ)-ਥਾਣਾ ਬੁੱਲ੍ਹੋਵਾਲ ਅਧੀਨ ਪੈਂਦੀ ਪੁਲਿਸ ਚੌਕੀ ਨਸਰਾਲਾ ਦੇ ਮੁਲਾਜ਼ਮਾਂ ਵਲੋਂ ਇੱਕ ਵਿਅਕਤੀ ਨੂੰ ਨਸ਼ੀਲੇ ਪਦਾਰਥ ਸਮੇਤ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਚੌਂਕੀ ਨਸਰਾਲਾ ਦੇ ਇੰਚਾਰਜ ਏ. ਐਸ. ...

ਪੂਰੀ ਖ਼ਬਰ »

ਪਿੰਡ ਖੁਸ਼ਨਗਰ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਮੁਕੇਰੀਆਂ ਦੇ ਆਗੂਆਂ ਦੀ ਮੀਟਿੰਗ ਹੋਈ

ਭੰਗਾਲਾ, 21 ਜੂਨ (ਬਲਵਿੰਦਰਜੀਤ ਸਿੰਘ ਸੈਣੀ)- ਪਿੰਡ ਖੁਸ਼ਨਗਰ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਮੁਕੇਰੀਆਂ ਦੀ ਮੀਟਿੰਗ ਸਰਪੰਚ ਦਿਲਬਾਗ ਰੰਧਾਵਾ ਦੀ ਦੇਖ-ਰੇਖ ਹੇਠਾਂ ਹੋਈ | ਇਸ ਮੌਕੇ ਉਚੇਚੇ ਤੌਰ 'ਤੇ ਜਸਵੰਤ ਸਿੰਘ ਰੰਧਾਵਾ ਬਲਾਕ ਪ੍ਰਧਾਨ ਮੁਕੇਰੀਆਂ ਹਾਜ਼ਰ ...

ਪੂਰੀ ਖ਼ਬਰ »

45 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਵਿਅਕਤੀ ਕਾਬੂ

ਦਸੂਹਾ, 21 ਜੂਨ (ਕੌਸ਼ਲ)- ਨਸ਼ਿਆਂ 'ਤੇ ਨਕੇਲ ਕੱਸਦੇ ਹੋਏ ਦਸੂਹਾ ਪੁਲਿਸ ਵਲੋਂ ਇਕ ਵਿਅਕਤੀ ਨੂੰ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ਹੈ | ਜਾਣਕਾਰੀ ਦਿੰਦਿਆਂ ਐਸ.ਐਚ.ਓ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਐਸ.ਆਈ. ਤਰਸੇਮ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਐਸ.ਡੀ.ਐਮ. ਚੌਕ 'ਚ ...

ਪੂਰੀ ਖ਼ਬਰ »

ਠੰਡਲ ਸਮੇਤ ਹੋਰਨਾਂ ਅਕਾਲੀ ਅਹੁਦੇਦਾਰਾਂ ਦਾ ਭੀਲੋਵਾਲ 'ਚ ਸਨਮਾਨ

ਹੁਸ਼ਿਆਰਪੁਰ, 21 ਜੂਨ (ਨਰਿੰਦਰ ਸਿੰਘ ਬੱਡਲਾ)-ਸ਼ੋ੍ਰਮਣੀ ਅਕਾਲੀ ਦਲ ਸਰਕਲ ਚੱਬੇਵਾਲ ਦੀ ਇਕੱਤਰਤਾ ਸਾਬਕਾ ਕੈਬਨਿਟ ਮੰਤਰੀ ਤੇ ਪਾਰਟੀ ਦੇ ਜਨਰਲ ਸਕੱਤਰ ਸੋਹਣ ਸਿੰਘ ਠੰਡਲ ਦੀ ਪਿੰਡ ਭੀਲੋਵਾਲ ਵਿਖੇ ਹੋਈ | ਇਸ ਮੌਕੇ ਹਲਕੇ ਦੀ ਦੁਬਾਰਾ ਨੁਮਾਇੰਦਗੀ ਕਰਨ 'ਤੇ ਸੋਹਣ ...

ਪੂਰੀ ਖ਼ਬਰ »

ਦਸਮੇਸ਼ ਗਰਲਜ਼ ਕਾਲਜ ਦਾ ਬੀ. ਐੱਸ. ਸੀ. ਦਾ ਨਤੀਜਾ ਰਿਹਾ ਸ਼ਾਨਦਾਰ

ਮੁਕੇਰੀਆਂ, 21 ਜੂਨ (ਰਾਮਗੜ੍ਹੀਆ)- ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖ਼ਸ਼ ਮੁਕੇਰੀਆਂ ਦਾ ਬੀ. ਐੱਸ. ਈ. (ਫ਼ੈਸ਼ਨ ਡਿਜ਼ਾਇਨਿੰਗ) ਦਾ ਨਤੀਜਾ ਸ਼ਲਾਘਾਯੋਗ ਰਿਹਾ | ਕਾਲਜ ਪਿ੍ੰਸੀਪਲ ਡਾ. ਕਰਮਜੀਤ ਕੌਰ ਬਰਾੜ ਨੇ ਦੱਸਿਆ ਕਿ ਬੀ. ਐੱਸ. ਸੀ. ਫ਼ੈਸ਼ਨ ਡਿਜ਼ਾਇਨਿੰਗ ਦੀ ...

ਪੂਰੀ ਖ਼ਬਰ »

ਪੰਜਾਬ ਵਿਚ ਅਗਲੀ ਸਰਕਾਰ ਅਕਾਲੀ-ਬਸਪਾ ਗੱਠਜੋੜ ਦੀ ਬਣੇਗੀ - ਕੌਲਪੁਰ

ਨੰਗਲ ਬਿਹਾਲਾਂ, 21 ਜੂਨ (ਵਿਨੋਦ ਮਹਾਜਨ)- ਪੰਜਾਬ ਵਿਚ ਹਰ ਵਰਗ ਦੇ ਲੋਕ ਕਾਂਗਰਸ ਦੀ ਕੈਪਟਨ ਸਰਕਾਰ ਤੋਂ ਬੇਹੱਦ ਦੁਖੀ ਹੋ ਚੁੱਕੇ ਹਨ | ਕਾਂਗਰਸ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਬਜਾਏ ਪਿਛਲੀ ਬਾਦਲ ਸਰਕਾਰ ਵਲੋਂ ਦਿੱਤੀਆਂ ਸਹੂਲਤਾਂ ਵੀ ਖੋਹ ...

ਪੂਰੀ ਖ਼ਬਰ »

ਵੁਡਬਰੀ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਮਨਾਇਆ ਅੰਤਰਰਾਸ਼ਟਰੀ ਯੋਗਾ ਅਤੇ ਸੰਗੀਤ ਦਿਵਸ

ਮੁਕੇਰੀਆਂ, 21 ਜੂਨ (ਰਾਮਗੜ੍ਹੀਆ)- ਵੁਡਬਰੀ ਵਰਲਡ ਸਕੂਲ ਦੇ ਵਿਦਿਆਰਥੀਆ ਨੇ ਕੋਵਿਡ ਕਾਲ ਵਿਚ ਆਨਲਾਈਨ ਜਮਾਤ ਦੇ ਚੱਲਦਿਆਂ ਅੰਤਰ ਰਾਸ਼ਟਰੀ ਯੋਗਾ ਦਿਵਸ ਅਤੇ ਸੰਗੀਤ ਦਿਵਸ ਮਨਾਇਆ ਗਿਆ | ਇਸ ਦਿਨ ਦੇ ਤਹਿਤ ਵਿਦਿਆਰਥੀਆਂ ਨੇ ਪੀ. ਟੀ. ਆਈ ਅਧਿਆਪਕ ਅਤੇ ਸੰਗੀਤ ਅਧਿਆਪਕ ...

ਪੂਰੀ ਖ਼ਬਰ »

ਪਿੰਡ ਦੇਵੀਦਾਸ ਵਿਚ 'ਆਪ' ਦੀ ਭਰਵੀਂ ਮੀਟਿੰਗ ਹੋਈ- ਪ੍ਰੋਫੈਸਰ ਮੁਲਤਾਨੀ

ਐਮਾਂ ਮਾਂਗਟ, 21 ਜੂਨ (ਗੁਰਾਇਆ)- ਆਮ ਆਦਮੀ ਪਾਰਟੀ ਦੀ ਮੀਟਿੰਗ ਪਿੰਡ ਦੇਵੀਦਾਸ ਵਿਖੇ ਗੁਰਵਿੰਦਰ ਸਿੰਘ ਸੈਣੀ ਸਰਕਲ ਪ੍ਰਧਾਨ ਅਤੇ ਹਰਪ੍ਰੀਤ ਸਿੰਘ ਸਰਕਲ ਪ੍ਰਧਾਨ ਦੀ ਅਗਵਾਈ ਵਿਚ ਹੋਈ | ਜਿਸ ਵਿਚ ਪਿੰਡ ਦੇ ਹਰ ਵਰਗ ਦੇ ਲੋਕਾਂ ਨੇ ਭਾਰੀ ਮਾਤਰਾ ਵਿਚ ਸ਼ਿਰਕਤ ਕੀਤੀ | ਇਸ ...

ਪੂਰੀ ਖ਼ਬਰ »

2022 ਦੀਆਂ ਵਿਧਾਨ ਸਭਾ ਚੋਣਾਂ 'ਚ 'ਆਪ' ਦੀ ਜਿੱਤ ਹੋਵੇਗੀ- ਪ੍ਰੋ. ਜੀ. ਐੱਸ. ਮੁਲਤਾਨੀ

ਐਮਾਂ ਮਾਂਗਟ, 21 ਜੂਨ (ਗੁਰਾਇਆ)- ਹਲਕਾ ਮੁਕੇਰੀਆਂ ਅੰਦਰ ਲੋਕਾਂ ਦਾ ਆਮ ਆਦਮੀ ਪਾਰਟੀ ਪ੍ਰਤੀ ਵਿਸ਼ਵਾਸ ਅਤੇ ਪਿਆਰ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਲੋਕ ਰਿਵਾਇਤੀ ਪਾਰਟੀਆਂ ਬੀਜੇਪੀ, ਕਾਂਗਰਸ ਅਤੇ ਅਕਾਲੀ ਦਲ ਦੇ 72 ਸਾਲਾਂ ਦੇ ਰਾਜ ਤੋਂ ਨਿਰਾਸ਼ ਹੋ ਚੁੱਕੇ ਹਨ, ਜਿਸ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥ ਸਮੇਤ 1 ਕਾਬੂ

ਅੱਡਾ ਸਰਾਂ, 21 ਜੂਨ (ਹਰਜਿੰਦਰ ਸਿੰਘ ਮਸੀਤੀ)-ਅੱਡਾ ਸਰਾਂ ਚੌਕੀ ਵਿਚ ਤਾਇਨਾਤ ਟਾਂਡਾ ਪੁਲਿਸ ਦੀ ਟੀਮ ਨੇ ਇਕ ਮੁਲਜ਼ਮ ਨੂੰ ਨਸ਼ੀਲੇ ਪਦਾਰਥ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਥਾਣਾ ਮੁਖੀ ਟਾਂਡਾ ਇੰਸਪੈਕਟਰ ਬਿਕਰਮ ਸਿੰਘ ਨੇ ਦੱਸਿਆ ਕਿ ਐੱਸ .ਆਈ. ਜਸਵੀਰ ...

ਪੂਰੀ ਖ਼ਬਰ »

ਕਾਂਗਰਸ ਦੇ ਡੁੱਬਦੇ ਜਹਾਜ਼ ਵਿਚੋਂ ਵਿਧਾਇਕ-ਮੰਤਰੀ ਛਾਲਾਂ ਮਾਰਨ ਨੂੰ ਕਾਹਲੇ- ਸਰਬਜੋਤ ਸਾਬੀ ਕਾਂਗਰਸ ਤੇ ਭਾਜਪਾ ਛੱਡ ਸੈਂਕੜੇ ਲੋਕ ਅਕਾਲੀ ਦਲ 'ਚ ਹੋਏ ਸ਼ਾਮਿਲ

ਭੰਗਾਲਾ, 21 ਜੂਨ (ਬਲਵਿੰਦਰਜੀਤ ਸਿੰਘ ਸੈਣੀ)- ਵਿਧਾਨ ਸਭਾ ਹਲਕਾ ਮੁਕੇਰੀਆਂ ਦੇ ਪਿੰਡ ਕੋਲੀਆ-418 ਵਿਚ ਅੱਜ ਅਕਾਲੀ ਦਲ ਨੂੰ ਉਸ ਸਮੇਂ ਹੋਰ ਮਜ਼ਬੂਤੀ ਮਿਲੀ ਜਦੋਂ ਠਾਕੁਰ ਜਨਕਾਰ ਸਿੰਘ ਦੇ ਗ੍ਰਹਿ ਵਿਖੇ ਉਨ੍ਹਾਂ ਦੀ ਅਗਵਾਈ ਹੇਠ ਕਰਵਾਏ ਗਏ ਇਕ ਸਮਾਗਮ ਦੌਰਾਨ ਵੱਖ-ਵੱਖ ...

ਪੂਰੀ ਖ਼ਬਰ »

ਕਾਂਗਰਸ ਤੇ ਭਾਜਪਾ ਛੱਡ ਸੈਂਕੜੇ ਲੋਕ ਅਕਾਲੀ ਦਲ 'ਚ ਹੋਏ ਸ਼ਾਮਿਲ

ਭੰਗਾਲਾ, 21 ਜੂਨ (ਬਲਵਿੰਦਰਜੀਤ ਸਿੰਘ ਸੈਣੀ)- ਵਿਧਾਨ ਸਭਾ ਹਲਕਾ ਮੁਕੇਰੀਆਂ ਦੇ ਪਿੰਡ ਕੋਲੀਆ-418 ਵਿਚ ਅੱਜ ਅਕਾਲੀ ਦਲ ਨੂੰ ਉਸ ਸਮੇਂ ਹੋਰ ਮਜ਼ਬੂਤੀ ਮਿਲੀ ਜਦੋਂ ਠਾਕੁਰ ਜਨਕਾਰ ਸਿੰਘ ਦੇ ਗ੍ਰਹਿ ਵਿਖੇ ਉਨ੍ਹਾਂ ਦੀ ਅਗਵਾਈ ਹੇਠ ਕਰਵਾਏ ਗਏ ਇਕ ਸਮਾਗਮ ਦੌਰਾਨ ਵੱਖ-ਵੱਖ ...

ਪੂਰੀ ਖ਼ਬਰ »

ਵਿਧਾਇਕ ਡੋਗਰਾ ਨੇ ਵੱਖ-ਵੱਖ ਪਿੰਡਾਂ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਸੁਣੀਆਂ

ਤਲਵਾੜਾ, 21 ਜੂਨ (ਅ.ਪ)- ਅੱਜ ਹਲਕਾ ਦਸੂਹਾ ਵਿਧਾਇਕ ਅਰੁਣ ਡੋਗਰਾ ਨੇ ਬੀ.ਡੀ.ਪੀ.ਓ. ਦਫ਼ਤਰ ਤਲਵਾੜਾ ਵਿਖੇ ਵੱਖ-ਵੱਖ ਪਿੰਡਾਂ ਤੋਂ ਆਏ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ | ਵਿਧਾਇਕ ਨੇ ਉੱਥੇ ਮੌਜੂਦ ਲੋਕਾਂ ...

ਪੂਰੀ ਖ਼ਬਰ »

ਬਸਪਾ ਵਲੋਂ ਐਸ. ਐਸ. ਪੀ. ਹੁਸ਼ਿਆਰਪੁਰ ਦੇ ਨਾਂਅ 'ਤੇ ਐਸ. ਐਚ. ਓ. ਟਾਂਡਾ ਨੂੰ ਸੌ ਾਪਿਆ ਮੰਗ ਪੱਤਰ

ਟਾਂਡਾ ਉੜਮੁੜ, 21 ਜੂਨ (ਭਗਵਾਨ ਸਿੰਘ ਸੈਣੀ)- ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਧਾਨ ਸਭਾ ਹਲਕਾ ਟਾਂਡਾ ਦੇ ਪਾਰਟੀ ਵਰਕਰਾਂ ਵਲੋਂ ਬੀਤੇ ਦਿਨ ਕਾਂਗਰਸ ਪਾਰਟੀ ਦੇ ਰਵਨੀਤ ਸਿੰਘ ਬਿੱਟੂ ਅਤੇ ਭਾਜਪਾ ਦੇ ...

ਪੂਰੀ ਖ਼ਬਰ »

ਮਿਡ ਡੇ ਮੀਲ ਵਰਕਰਜ਼ ਯੂਨੀਅਨ ਵਲੋਂ ਪੰਜਾਬ ਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ

ਮਾਹਿਲਪੁਰ, 21 ਜੂਨ (ਰਜਿੰਦਰ ਸਿੰਘ) ਮਿਡ ਡੇ ਮੀਲ ਵਰਕਰਜ਼ ਯੂਨੀਅਨ ਮਾਹਿਲਪੁਰ ਵਲੋਂ ਸੂਬਾ ਕਮੇਟੀ ਦੇ ਫ਼ੈਸਲੇ 'ਤੇ ਆਪਣੀਆਂ ਜਾਇਜ਼ ਤੇ ਹੱਕੀ ਮੰਗਾਂ ਨੂੰ ਲੈ ਕੇ ਬਲਾਕ ਪ੍ਰਧਾਨ ਰਣਜੀਤ ਕੌਰ ਦੀ ਅਗਵਾਈ 'ਚ ਸਬਜ਼ੀ ਮੰਡੀ ਮਾਹਿਲਪੁਰ ਵਿਖੇ ਰੋਸ ਰੈਲੀ ਕਰਦੇ ਹੋਏ ...

ਪੂਰੀ ਖ਼ਬਰ »

ਜਹਾਨਖੇਲਾਂ 'ਚ ਅਕਾਲੀ ਦਲ-ਬਸਪਾ ਦੀ ਇਕੱਤਰਤਾ ਹੋਈ

ਹੁਸ਼ਿਆਰਪੁਰ, 21 ਜੂਨ (ਬਲਜਿੰਦਰਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਰਾਜਨੀਤਿਕ ਗਠਜੋੜ ਹੋਣ ਨਾਲ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਦੀ ਅਗਵਾਈ 'ਚ ਗਠਜੋੜ ਦੀ ਸਰਕਾਰ ਬਣੇਗੀ ਅਤੇ ਸੂਬੇ 'ਚ ਵਿਕਾਸ ਦਾ ਨਵਾਂ ਦੌਰ ਸ਼ੁਰੂ ਹੋਵੇਗਾ | ...

ਪੂਰੀ ਖ਼ਬਰ »

ਅਕਾਲੀ-ਬਸਪਾ ਸਮਝੌਤੇ ਤੋਂ ਬੌਖਲਾਏ ਕਾਂਗਰਸੀ ਤੇ ਭਾਜਪਾ ਆਗੂ ਕਰ ਰਹੇ ਹਨ ਹੋਸ਼ੀ ਬਿਆਨਬਾਜ਼ੀ- ਬੀਬੀ ਜੋਸ਼

ਹੁਸ਼ਿਆਰਪੁਰ, 21 ਜੂਨ (ਬਲਜਿੰਦਰਪਾਲ ਸਿੰਘ)-ਜਦੋਂ ਤੋਂ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਸਮਝੌਤਾ ਹੋਇਆ ਹੈ ਉਦੋਂ ਤੋਂ ਹੀ ਕਾਂਗਰਸ ਅਤੇ ਭਾਜਪਾ ਬਹੁਜਨ ਸਮਾਜ ਪਾਰਟੀ ਖ਼ਾਸ ਤੌਰ 'ਤੇ ਦਲਿਤ ਵਰਗ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ | ...

ਪੂਰੀ ਖ਼ਬਰ »

ਸਵ. ਵਿਨੈ ਕੁਮਾਰ ਯਾਦਗਾਰੀ ਕਿ੍ਕਟ ਟੂਰਨਾਮੈਂਟ ਪਤਿਆਲਾ ਦੀ ਟੀਮ ਨੇ ਜਿੱਤਿਆ

ਟਾਂਡਾ ਉੜਮੁੜ, 21 ਜੂਨ (ਕੁਲਬੀਰ ਸਿੰਘ ਗੁਰਾਇਆ)- ਸ਼ਾਈਨਿੰਗ ਸਟਾਰ ਸਪੋਰਟਸ ਕਲੱਬ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਸਵ. ਵਿਨੈ ਕੁਮਾਰ ਦੀ ਯਾਦ ਅਤੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਿ੍ਕਟ ਟੂਰਨਾਮੈਂਟ ਅੱਜ ਸਮਾਪਤ ਹੋ ਗਿਆ | ਕਲੱਬ ਦੇ ਪ੍ਰਧਾਨ ...

ਪੂਰੀ ਖ਼ਬਰ »

ਜ਼ਿਲ੍ਹਾ ਸਿਹਤ ਅਫ਼ਸਰ ਨੇ ਖਾਣ-ਪੀਣ ਵਾਲੇ ਪਦਾਰਥਾਂ ਦੇ ਸੈਂਪਲ ਭਰੇ

ਹੁਸ਼ਿਆਰਪੁਰ, 21 ਜੂਨ (ਬਲਜਿੰਦਰਪਾਲ ਸਿੰਘ)-ਲੋਕਾਂ ਲਈ ਸਾਫ਼-ਸੁਥਰੇ ਅਤੇ ਮਿਆਰੀ ਖਾਣ-ਪੀਣ ਵਾਲੇ ਪਦਾਰਥ ਯਕੀਨੀ ਬਣਾਉਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ ਮਿਸ਼ਨ 'ਤੰਦਰੁਸਤ ਪੰਜਾਬ' ਤਹਿਤ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਦੀ ਅਗਵਾਈ ਵਿਚ ਟੀਮ ਵਲੋਂ ਸ਼ਹਿਰ ...

ਪੂਰੀ ਖ਼ਬਰ »

ਰਵਨੀਤ ਬਿੱਟੂ ਤੇ ਹਰਦੀਪ ਪੁਰੀ ਖਿਲਾਫ਼ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਥਾਣਾ ਮੁਖੀ ਨੂੰ ਮੰਗ ਪੱਤਰ

ਗੜ੍ਹਦੀਵਾਲਾ, 21 ਜੂਨ (ਚੱਗਰ) ਗੜ੍ਹਦੀਵਾਲਾ ਵਿਖੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਵੱਲੋਂ ਹਲਕਾ ਪ੍ਰਧਾਨ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਬੀਤੇ ਦਿਨੀਂ ਕਾਂਗਰਸੀ ਪਾਰਲੀਮੈਂਟ ਮੈਂਬਰ ਰਵਨੀਤ ਬਿੱਟੂ ਅਤੇ ਭਾਜਪਾ ਦੇ ਕੇਂਦਰੀ ਮੰਤਰੀ ਹਰਦੀਪ ਪੁਰੀ ਵੱਲੋਂ ਦਿੱਤੇ ...

ਪੂਰੀ ਖ਼ਬਰ »

ਪੁਲਿਸ ਵਲੋਂ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ

ਹੁਸ਼ਿਆਰਪੁਰ, 21 ਜੂਨ (ਬਲਜਿੰਦਰਪਾਲ ਸਿੰਘ)- ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ | ਜਾਣਕਾਰੀ ਅਨੁਸਾਰ ਥਾਣਾ ਸਦਰ ਦੀ ਪੁਲਿਸ ਨੇ ਭੁਪਿੰਦਰ ਸਿੰਘ ਉਰਫ਼ ਭਿੰਦਾ ਵਾਸੀ ਰਵਿਦਾਸ ਨਗਰ ਨੂੰ ਕਾਬੂ ਕਰਕੇ ਉਸ ਕੋਲੋਂ ...

ਪੂਰੀ ਖ਼ਬਰ »

ਨਸ਼ੀਲੇ ਟੀਕਿਆਂ ਸਮੇਤ 1 ਕਾਬੂ

ਗੜ੍ਹਸ਼ੰਕਰ, 21 ਜੂਨ (ਧਾਲੀਵਾਲ)-ਐੱਸ.ਐ ਚ.ਓ. ਇਕਬਾਲ ਸਿੰਘ ਥਾਣਾ ਗੜ੍ਹਸ਼ੰਕਰ ਨੇ ਦੱਸਿਆ ਕਿ ਐੱਸ.ਆਈ. ਸੁਭਾਸ਼ ਚੰਦਰ ਨੇ ਗਸ਼ਤ ਦੌਰਾਨ ਸੋਹਣ ਲਾਲ ਉਰਫ਼ ਬਿੱਟੂ ਪੁੱਤਰ ਮਹਿੰਦਰ ਪਾਲ ਵਾਸੀ ਦੇਨੋਵਾਲ ਖ਼ੁਰਦ ਵੱਖ-ਵੱਖ ਤਰ੍ਹਾਂ ਦੇ 16 ਨਸ਼ੀਲੇ ਟੀਕਿਆਂ ਸਮੇਤ ਕਾਬੂ ਕੀਤਾ ...

ਪੂਰੀ ਖ਼ਬਰ »

600 ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਮੁਕੇਰੀਆਂ, 21 ਜੂਨ (ਰਾਮਗੜ੍ਹੀਆ)-ਮੁਕੇਰੀਆਂ ਵਲੋਂ 600 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਐਸ.ਐਚ.ਓ. ਮੁਕੇਰੀਆਂ ਨੇ ਦੱਸਿਆ ਕਿ ਏ.ਐਸ.ਆਈ. ਬਲਵੰਤ ਸਿੰਘ ...

ਪੂਰੀ ਖ਼ਬਰ »

ਬਾਬਾ ਸਿੱਧ ਦੇ ਅਸਥਾਨ ਗੋਬਿੰਦਪੁਰ ਖੁਣ-ਖੁਣ 'ਚੋਂ ਲੱਖਾਂ ਦਾ ਸਾਮਾਨ ਚੋਰੀ

ਹੁਸ਼ਿਆਰਪੁਰ, 21 ਜੂਨ (ਬਲਜਿੰਦਰਪਾਲ ਸਿੰਘ)-ਥਾਣਾ ਹਰਿਆਣਾ ਅਧੀਨ ਪੈਂਦੇ ਪਿੰਡਾਂ 'ਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ, ਪ੍ਰੰਤੂ ਇਸ ਦੇ ਬਾਵਜੂਦ ਪੁਲਿਸ ਅਜੇ ਤੱਕ ਕਿਸੇ ਵੀ ਚੋਰ ਨੂੰ ਕਾਬੂ ਕਰਨ 'ਚ ਸਫਲ ਨਹੀਂ ਹੋ ਸਕੀ | ਬੇਸ਼ੱਕ ਸੀ.ਸੀ.ਟੀ.ਵੀ. ...

ਪੂਰੀ ਖ਼ਬਰ »

ਗੁਰਦੁਆਰਾ ਟਾਹਲੀ ਸਾਹਿਬ ਮੂਨਕਾਂ ਵਿਖੇ ਹੋਣ ਵਾਲੇ ਜੋੜ ਮੇਲੇ ਦੀਆਂ ਤਿਆਰੀਆਂ ਜ਼ੋਰਾਂ 'ਤੇ - ਬਾਬਾ ਨਿਹਾਲ ਸਿੰਘ

ਟਾਂਡਾ ਉੜਮੁੜ, 21 ਜੂਨ (ਭਗਵਾਨ ਸਿੰਘ ਸੈਣੀ)- ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਜਥੇਬੰਦੀਆਂ ਵਲੋਂ ਮੀਰੀ ਪੀਰੀ ਦੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ ਜੀ ਦਾ 426 ਸਾਲਾ ਪ੍ਰਕਾਸ਼ ਪੁਰਬ ਦਾ ਦਿਹਾੜਾ ਇਤਿਹਾਸਕ ਅਸਥਾਨ ਗੁਰਦੁਆਰਾ ਟਾਹਲੀ ਸਾਹਿਬ ਪਾ: ਛੇਵੀਂ ਪਿੰਡ ...

ਪੂਰੀ ਖ਼ਬਰ »

ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

ਮੁਕੇਰੀਆਂ, 21 ਜੂਨ (ਰਾਮਗੜ੍ਹੀਆ)- ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਖੇ ਅੰਤਰ-ਰਾਸ਼ਟਰੀ ਯੋਗ ਦਿਵਸ ਬੜੇ ਹੀ ਉਤਸ਼ਾਹ ਨਾਲ ਆਨਲਾਈਨ ਮਨਾਇਆ ਗਿਆ | ਇਸ ਮੌਕੇ ਉੱਤੇ ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਘਰਾਂ ਵਿਚ ਰਹਿੰਦੇ ਹੋਏ ਆਪਣੇ ਮਾਪਿਆਂ ਨਾਲ ਮਿਲ ਕੇ ਯੋਗ ਕੀਤਾ | ਇਸ ...

ਪੂਰੀ ਖ਼ਬਰ »

ਐਡ. ਘੁੰਮਣ ਵਲੋਂ ਪਿੰਡ ਚਮੂਹੀ ਦੇ ਨੌਜਵਾਨਾਂ ਨੂੰ ਖੇਡ ਕਿੱਟ ਭੇਟ

ਤਲਵਾੜਾ, 21 ਜੂਨ (ਅ.ਪ)- ਵਿਧਾਨ ਸਭਾ ਹਲਕਾ ਦਸੂਹਾ ਦੇ ਪਿੰਡ ਚਮੂਹੀ ਵਿਖੇ ਸਮੂਹ ਯੂਥ ਕਲੱਬ ਦੇ ਨੌਜਵਾਨਾਂ ਨਾਲ ਆਮ ਆਦਮੀ ਪਾਰਟੀ ਹਲਕਾ ਦਸੂਹਾ ਦੇ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਨੇ ਮੁਲਾਕਾਤ ਕੀਤੀ ਤੇ ਨੌਜਵਾਨਾਂ ਦੀਆਂ ਮੁਸ਼ਕਲਾਂ ਨੂੰ ਸੁਣਿਆਂ | ਇਸ ...

ਪੂਰੀ ਖ਼ਬਰ »

ਦੀਵਾਨ ਹਾਲ ਦੀ ਆਰੰਭਤਾ ਦੀ ਅਰਦਾਸ ਕੀਤੀ

ਸੈਲਾ ਖ਼ੁਰਦ, 21 ਜੂਨ (ਹਰਵਿੰਦਰ ਸਿੰਘ ਬੰਗਾ)-ਬੱਬਰਾਂ ਦੇ ਹਾਈ ਕੋਰਟ ਗੁਰਦੁਆਰਾ ਸ਼ਹੀਦਾਂ ਪਿੰਡ ਜੱਸੋਵਾਲ ਵਿਖੇ ਗੁਰਦੁਆਰਾ ਸਾਹਿਬ ਦੇ ਵੱਡੇ ਦੀਵਾਨ ਹਾਲ ਦੀ ਆਰੰਭਤਾ ਦੀ ਅਰਦਾਸ ਕਰਦੇ ਹੋਏ ਜਥੇਦਾਰ ਸਵਰਨਜੀਤ ਸਿੰਘ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਨੇ ਪੰਜ ...

ਪੂਰੀ ਖ਼ਬਰ »

ਮੰਗ ਕੇ ਲਈ ਕਾਰ ਵਾਪਸ ਨਹੀਂ ਕੀਤੀ-1 ਨਾਮਜ਼ਦ

ਹੁਸ਼ਿਆਰਪੁਰ, 21 ਜੂਨ (ਬਲਜਿੰਦਰਪਾਲ ਸਿੰਘ)- ਕਾਰ ਵਾਪਸ ਨਾ ਕਰਨ ਦੇ ਕਥਿਤ ਦੋਸ਼ 'ਚ ਥਾਣਾ ਗੜ੍ਹਦੀਵਾਲਾ ਦੀ ਪੁਲਿਸ ਨੇ ਇੱਕ ਦੋਸ਼ੀ ਨਾਮਜ਼ਦ ਕਰਕੇ ਮਾਮਲਾ ਦਰਜ ਕਰ ਲਿਆ ਹੈ | ਜਾਣਕਾਰੀ ਅਨੁਸਾਰ ਗੜ੍ਹਦੀਵਾਲਾ ਦੇ ਵਾਸੀ ਜਤਿੰਦਰ ਸਿੰਘ ਨੇ ਪੁਲਿਸ ਦੇ ਕੋਲ ਦਰਜ ਕਰਵਾਈ ...

ਪੂਰੀ ਖ਼ਬਰ »

ਕਾਰ ਵਾਸ਼ਿੰਗ ਲਈ ਖਾਲੀ ਅਸਾਮੀਆਂ ਦੀ ਇੰਟਰਵਿਊ ਅੱਜ ਤੇ ਕੱਲ੍ਹ

ਹੁਸ਼ਿਆਰਪੁਰ, 21 ਜੂਨ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਵਲੋਂ ਘੱਟ ਪੜ੍ਹੇ ਲਿਖੇ ਗਰੀਬ ਤੇ ਲੋੜਵੰਦ ਬੇਰੁਜ਼ਗਾਰਾਂ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਕਰਨ ਅਤੇ ਰੋਜ਼ੀ ਰੋਟੀ ਕਮਾਉਣ ਲਈ 'ਮਿਸਟਰ ਕਲੀਨ' ਪ੍ਰੋਜੈਕਟ ਤਹਿਤ ...

ਪੂਰੀ ਖ਼ਬਰ »

ਟਰੈਫ਼ਿਕ ਪੁਲਿਸ ਨੇ ਵੱਖ-ਵੱਖ ਵਾਹਨਾਂ ਦੇ ਚਲਾਨ ਕੱਟੇ

ਦਸੂਹਾ, 21 ਜੂਨ (ਭੁੱਲਰ)- ਅੱਜ ਹਾਜੀਪੁਰ ਚੌਕ ਦਸੂਹਾ ਵਿਖੇ ਟਰੈਫ਼ਿਕ ਪੁਲਸ ਵਲੋਂ ਵੱਖ-ਵੱਖ ਵਾਹਨਾਂ ਦੇ ਚਲਾਨ ਕੱਟੇ ਗਏ | ਏ.ਐੱਸ.ਆਈ. ਅਸ਼ੋਕ ਕੁਮਾਰ ਨੇ ਦੱਸਿਆ ਕਿ ਇਸ ਮੌਕੇ ਬੁਲਟ ਮੋਟਰਸਾਈਕਲ ਦੇ ਸਾਈਲੈਂਸਰ, ਬਿਨਾਂ ਨੰਬਰ ਪਲੇਟ ਵਾਲੇ ਵਾਹਨਾਂ ਤੋਂ ਇਲਾਵਾ ਹੋਰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਦਰਜਨ ਤੋਂ ਵਧੇਰੇ ਜ਼ਖ਼ਮੀ

ਗੜ੍ਹਸ਼ੰਕਰ, 21 ਜੂਨ (ਧਾਲੀਵਾਲ)-ਇੱਥੇ ਚੰਡੀਗੜ੍ਹ ਰੋਡ 'ਤੇ ਸਵੇਰ ਸਮੇਂ ਇਕ ਮਹਿੰਦਰਾ ਜੀਪ ਦੇ ਹਾਦਸਾਗ੍ਰਸਤ ਹੋਣ ਨਾਲ ਇਕ ਦਰਜਨ ਤੋਂ ਵਧੇਰੇ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਇਕੱਤਰ ਜਾਣਕਾਰੀ ਅਨੁਸਾਰ ਮਹਿੰਦਰਾ ਪਿਕ-ਅੱਪ ਜੀਪ ਨੰਬਰ ਪੀ.ਬੀ. 07 ਬੀ.ਐਸ-6837 ਯੂ.ਪੀ. ...

ਪੂਰੀ ਖ਼ਬਰ »

ਪੀ.ਸੀ.ਐਮ.ਐਸ .ਐਸੋਸੀਏਸ਼ਨ ਵਲੋਂ ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

ਹੁਸ਼ਿਆਰਪੁਰ, 21 ਜੂਨ (ਬਲਜਿੰਦਰਪਾਲ ਸਿੰਘ)- ਪੀ.ਸੀ.ਐਮ.ਐਸ. ਐਸੋਸੀਏਸ਼ਨ ਹੁਸ਼ਿਆਰਪੁਰ ਦੇ ਸੱਦੇ 'ਤੇ 6ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਨੂੰ ਰੱਦ ਕਰਦੇ ਹੋਏ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਮਾਹਿਰ ਡਾਕਟਰਾਂ ਵਲੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਜੰਮ ਕੇ ...

ਪੂਰੀ ਖ਼ਬਰ »

ਮੁਲਾਜ਼ਮ ਮੰਗਾਂ ਨੂੰ ਲੈ ਕੇ ਫ਼ੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਵਲੋਂ ਹੁਸ਼ਿਆਰਪੁਰ 'ਚ ਧਰਨਾ ਕੱਲ੍ਹ

ਤਲਵਾੜਾ, 21 ਜੂਨ (ਵਿਸ਼ੇਸ਼ ਪ੍ਰਤੀਨਿਧ/ਰਾਜੀਵ ਓਸ਼ੋ)- ਪੀ ਡਬਲਯੂ ਡੀ ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਰਜਿਸਟਰ ਨੰਬਰ 15 ਬਰਾਂਚ ਤਲਵਾੜਾ ਅਤੇ ਮੁਕੇਰੀਆਂ ਨੇ ਮੁਲਾਜ਼ਮ ਮੰਗਾਂ ਨੂੰ ਲੈ ਕੇ ਭਲਕੇ ਨਿਗਰਾਨ ਇੰਜੀਨੀਅਰ ਹਲ਼ਕਾ ਹੁਸ਼ਿਆਰਪੁਰ ਦੇ ਦਫ਼ਤਰ ਮੂਹਰੇ ...

ਪੂਰੀ ਖ਼ਬਰ »

ਨਕਲੀ ਚਾਂਦੀ ਦੇ ਕੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ

ਘੋਗਰਾ, 21ਜੂਨ (ਆਰ. ਐੱਸ. ਸਲਾਰੀਆ)- ਅੱਡਾ ਘੋਗਰਾ ਦੇ ਨਜ਼ਦੀਕ ਪੇਂਦੇ ਤੋਏ ਮੋੜ ਤੇ ਰਵੀਦਾਸ ਮਾਰਕੀਟ ਵਿਚ ਸਿੱਧੀ ਜਿਊਲਰਜ਼ ਦੇ ਮਾਲਕ ਸੰਨੀ ਵਰਮਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੁਪਹਿਰ 12 ਵਜੇ ਦੇ ਕਰੀਬ ਅਣਪਛਾਤੀਆਂ 3 ਔਰਤਾਂ ਅਤੇ 1 ਆਦਮੀ ਉਸ ...

ਪੂਰੀ ਖ਼ਬਰ »

ਮੈਰੀਲੈਂਡ ਸਕੂਲ ਆਲਮਪੁਰ 'ਚ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਮਿਆਣੀ, 21 ਜੂਨ (ਹਰਜਿੰਦਰ ਸਿੰਘ ਮੁਲਤਾਨੀ)- ਮੈਰੀਲੈਂਡ ਸਕੂਲ ਆਲਮਪੁਰ ਵਿਖੇ ਸਕੂਲ ਪ੍ਰਬੰਧਕ ਸ੍ਰੀ ਕਮਲ ਘੋਤੜਾ ਅਤੇ ਪਿ੍ੰਸੀਪਲ ਸ੍ਰੀਮਤੀ ਕਿਰਨ ਕੇਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਿਲ ਕੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ | ...

ਪੂਰੀ ਖ਼ਬਰ »

ਦਸਮੇਸ਼ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਲਿਆ ਯੋਗ ਕੈਂਪ ਵਿਚ ਭਾਗ

ਮੁਕੇਰੀਆਂ, 21 ਜੂਨ (ਰਾਮਗੜ੍ਹੀਆ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਆਯੋਜਿਤ 21 ਦਿਨਾਂ ਯੋਗਾ ਕੈਂਪ ਵਿਚ ਦਸਮੇਸ਼ ਗਰਲਜ਼ ਕਾਲਜ ਦੇ ਸਟਾਫ਼ ਦੇ ਨਾਲ ਵਿਦਿਆਰਥਣਾਂ ਨੇ ਵੀ ਭਾਗ ਲਿਆ | ਮਿਤੀ 1 ਤੋਂ ਲੈ ਕੇ 21 ਜੂਨ ਤੱਕ ਚਲਾਏ ਇਸ ਯੋਗਾ ਕੈਂਪ ਦੌਰਾਨ ਐਰੋਬਿਕ ਅਤੇ ਯੋਗਾ ...

ਪੂਰੀ ਖ਼ਬਰ »

ਪੀ. ਸੀ. ਐਸ 'ਚ 6ਵਾਂ ਰੈਕ ਪ੍ਰਾਪਤ ਕਰਨ ਵਾਲੀ ਗੁਰਸਿਮਰਨਜੀਤ ਕੌਰ ਦਾ ਪਿੰਡ ਪਹੁੰਚਣ 'ਤੇ ਸਵਾਗਤ

ਬੁੱਲ੍ਹੋਵਾਲ, 21 ਜੂਨ (ਲੁਗਾਣਾ)- ਪੰਜਾਬ ਸਿਵਲ ਸਰਵਸਿਜ (ਪੀ.ਸੀ.ਐਸ) ਦੀ ਪ੍ਰੀਖਿਆ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਂ ਰੌਸ਼ਨ ਕਰਨ ਵਾਲੀ ਪਿੰਡ ਡਡਿਆਣਾ ਖ਼ੁਰਦ ਦੀ ਵਾਸੀ ਪਿਤਾ ਭਰਪੂਰ ਸਿੰਘ ਤੇ ਮਾਤਾ ਜਸਮਿੰਦਰ ਕੌਰ ਦੀ ਲਾਡਲੀ ਧੀ ਗੁਰਸਿਮਰਨਜੀਤ ਕੌਰ ਜਿਸ ਨੇ ...

ਪੂਰੀ ਖ਼ਬਰ »

ਸੋਹਣ ਲਾਲ ਐਸ.ਸੀ.ਵਿੰਗ ਦੋਆਬਾ ਜ਼ੋਨ ਦੇ ਮੀਤ ਪ੍ਰਧਾਨ ਤੇ ਸੁਰਿੰਦਰਪਾਲ ਸਿੰਘ ਸਰਕਲ ਮੇਹਟੀਆਣਾ ਦੇ ਪ੍ਰਧਾਨ ਬਣੇ

ਹੁਸ਼ਿਆਰਪੁਰ, 21 ਜੂਨ (ਨਰਿੰਦਰ ਸਿੰਘ ਬੱਡਲਾ)- ਪਾਰਟੀ ਹਾਈਕਮਾਨ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਤੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਸੋਹਣ ਸਿੰਘ ਠੰਡਲ ਵਲੋਂ ਸਾਬਕਾ ਸਰਪੰਚ ਮੋਨਾ ਖ਼ੁਰਦ ਸੋਹਣ ਲਾਲ ਨੂੰ ਐਸ. ਵਿੰਗ ਦਾ ਮੀਤ ਪ੍ਰਧਾਨ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX