ਅੰਮਿ੍ਤਸਰ, 21 ਜੂਨ (ਰੇਸ਼ਮ ਸਿੰਘ)-ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 7ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਅ ਜਿਸ ਦੌਰਾਨ ਡੀ. ਸੀ. ਗੁਰਪ੍ਰੀਤ ਸਿੰਘ ਖਹਿਰਾ ਤੇ ਹੋਰ ਅਧਿਕਾਰੀਆਂ ਨੇ ਨਾਂ ਕੇਵਲ ਖੁਦ ਹੀ ਯੋਗਾ ਕੀਤਾ ਸਗੋਂ ਹੋਰਾਂ ਨੂੰ ਵੀ ਪ੍ਰੇਰਿਤ ਕਰਦਿਆਂ ਇਸਦੇ ਸਿਹਤ ਪ੍ਰਤੀ ਫਾਇਦੇ ਵੀ ਦੱਸੇ | ਡਾਇਰੈਕਟਰ ਆਫ ਆਯੂਰਵੇਦ ਪੰਜਾਬ ਚੰਡੀਗੜ੍ਹ ਡਾ: ਪੂਨਮ ਵਸ਼ਿਸ਼ਟ ਦੇ ਨਿਰਦੇਸ਼ਾਂ ਤਹਿਤ ਆਯੂਰਵੈਦਿਕ ਵਿਭਾਗ ਵਲੋਂ ਡੀ. ਸੀ. ਸ: ਖਹਿਰਾ ਤੇ ਜ਼ਿਲ੍ਹਾ ਆਯੂਰਵੇਦਿਕ ਅਤੇ ਯੂਨਾਨੀ ਅਫਸਰ ਡਾ: ਰਣਬੀਰ ਸਿੰਘ ਕੰਗ ਦੀ ਅਗਵਾਈ ਹੇਠ ਯੋਗ ਟੀਮ ਜਿਸ ਵਿਚ ਕਿ ਡਾ: ਅਮਨਪ੍ਰੀਤ ਸਿੰਘ, ਡਾ: ਸੰਦੀਪ ਕੌਰ, ਡਾ: ਵਿਵੇਕ ਸ਼ੌਰੀ ਅਤੇ ਡਾ: ਨੀਤੂ ਗਿੱਲ ਨੇ ਪ੍ਰੋਗਰਾਮ ਵਿੱਚ ਸ਼ਾਮਿਲ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਯੋਗਾ ਕਰਵਾਇਆ | ਡੀ. ਸੀ. ਸ: ਖਹਿਰਾ ਨੇ ਸੱਤਵੇਂ ਅੰਤਰਰਾਸ਼ਟੀ ਯੋਗਾ ਦਿਵਸ ਦੇ ਮੌਕੇ 'ਤੇ ਸਵੇਰੇ ਸ਼ਮਾ ਰੌਸ਼ਨ ਕੀਤਾ ਤੇ ਸਵੇਰੇ ਕਾਮਨ ਯੋਗਾ ਪ੍ਰੋਟੋਕੋਲ ਅਨੁਸਾਰ ਯੋਗ ਕਿ੍ਆਵਾਂ ਕੀਤੀਆਂ ਗਈਆਂ | ਡਿਪਟੀ ਕਮਿਸ਼ਨਰ ਵਲੋਂ ਇਸ ਮੌਕੇ 'ਤੇ ਅੰਮਿ੍ਤਸਰ ਜ਼ਿਲ੍ਹੇ ਤੋਂ ਆਏ ਵੱਖਰੇ-ਵੱਖਰੇ ਅਧਿਕਾਰੀਆਂ ਨੂੰ ਆਯੂਰਵੈਦਿਕ ਤੇ ਯੋਗ ਪ੍ਰਣਾਲੀ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਡਾ: ਰਣਬੀਰ ਸਿੰਘ ਕੰਗ ਨੇ ਵਿਸ਼ੇਸ਼ ਤੌਰ 'ਤੇ ਯੋਗਾ ਅਪਨਾਉਣ ਬਾਰੇ ਸਾਰਿਆਂ ਨੂੰ ਪ੍ਰੇਰਿਤ ਕੀਤਾ | ਇਸ ਮੌਕੇ 'ਤੇ ਦਿਨੇਸ਼ ਬੱਸੀ ਚੇਅਰਮੈਨ ਨਗਰ ਸੁਧਾਰ ਟਰਸੱਟ, ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂ ਅਗਰਵਾਲ, ਐਸ.ਡੀ.ਐਮ ਅਜਨਾਲਾ ਡਾ: ਦੀਪਕ ਭਾਟੀਆ, ਐਸ. ਡੀ. ਐਮ. ਬਾਬਾ ਬਕਾਲਾ ਮੇਜਰ ਡਾ: ਸੁਮਿਤ ਮੁੱਧ ਆਦਿ ਅਧਿਕਾਰੀ ਹਾਜ਼ਰ ਸਨ |
ਅੰਮਿ੍ਤਸਰ, 21 ਜੂਨ (ਜੱਸ)-ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਆਗਮਨ ਪੁਰਬ ਦੇ ਸਬੰਧ ਵਿਚ ਸੇਵਕ ਜਥਾ ਇਸ਼ਨਾਨ ਗੁ: ਸ੍ਰੀ ਬਿਬੇਕਸਰ ਸਾਹਿਬ ਵਲੋਂ ਮੈਨੇਜਰ ਸ੍ਰੀ ਦਰਬਾਰ ਸਾਹਿਬ ਦੇ ਸਹਿਯੋਗ ਨਾਲ ਗੁ: ਬਿਬੇਕਸਰ ਸਾਹਿਬ ਵਿਖੇ ਮਹਾਨ ਕੀਰਤਨ ਦਰਬਾਰ ...
ਅੰਮਿ੍ਤਸਰ, 21 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਹੰਗਾਮੀ ਆਨਲਾਈਨ ਮੀਟਿੰਗ ਪ੍ਰਧਾਨ ਹਾਕਮ ਸਿੰਘ ਅਤੇ ਸੂਬਾ ਮੀਤ ਪ੍ਰਧਾਨ ਅਮਨ ਸ਼ਰਮਾ ਅੰਮਿ੍ਤਸਰ, ਪਿ੍ੰ: ਸੁਖਦੇਵ ਲਾਲ ਬੱਬਰ, ਸੁਖਦੇਵ ਸਿੰਘ ...
ਅੰਮਿ੍ਤਸਰ, 21 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਦਿੱਲੀ ਦੇ ਮੱੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕ ਕੇ ਭਗਵਾਨ ਸ੍ਰੀ ਲਕਸ਼ਮੀ ਨਰਾਇਣ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ¢ ਇਸ ਦੌਰਾਨ ਸ੍ਰੀ ਭਗਵੰਤ ਮਾਨ, ਕੁੰਵਰ ਵਿਜੇ ਪ੍ਰਤਾਪ ...
ਵੇਰਕਾ, 21 ਜੂਨ (ਪਰਮਜੀਤ ਸਿੰਘ ਬੱਗਾ)-ਪੰਜਾਬ ਟਰੱਕ ਏਕਤਾ ਐਸੋਸੀਏਸ਼ਨ ਅੰਮਿ੍ਤਸਰ ਦੇ ਨੁਮਾਇੰਦਿਆਂ ਵਲੋਂ ਇਕ ਟਰਾਂਸਪੋਟਰ ਵਲੋਂ ਗਾਲੀ ਗਲੋਚ ਕੀਤੇ ਜਾਣ ਤੇ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈਕੇ ਥਾਣਾ ਵੱਲ੍ਹਾ ਸਾਹਮਣੇ ਰੋਸ ਧਰਨਾ ਦੇ ਕੇ ਸੜਕੀ ਆਵਾਜਾਈ ਠੱਪ ...
ਅੰਮਿ੍ਤਸਰ, 21 ਜੂਨ (ਰੇਸ਼ਮ ਸਿੰਘ)-ਕੋਰੋਨਾ ਦੀ ਦੂਜੀ ਲਹਿਰ ਕਾਰਨ ਪਿਛਲੇ ਢਾਈ ਮਹੀਨਿਆਂ ਤੋਂ ਲਗਾਤਾਰ ਹੋ ਰਹੀਆਂ ਮੌਤਾਂ ਦੀਆਂ ਦੁਖਦਾਈ ਖ਼ਬਰਾਂ ਉਪਰੰਤ ਅੱਜ ਚੰਗੀ ਖ਼ਬਰ ਆਈ ਹੈ ਜਦੋਂ ਕਿ ਪਹਿਲੀ ਵਾਰ ਅੱਜ ਕੋਰੋਨਾ ਦੀ ਬਿਮਾਰੀ ਕਾਰਨ ਕਿਸੇ ਮਰੀਜ਼ ਦੀ ਮੌਤ ਨਹੀਂ ...
ਅੰਮਿ੍ਤਸਰ, 22 ਜੂਨ (ਰੇਸ਼ਮ ਸਿੰਘ)-ਮੈਡੀਕਲ ਤੇ ਡੈਂਟਲ ਕਾਲਜਾਂ ਵਿਚ ਕੰਮ ਕਰ ਰਹੇ ਡਾਕਟਰਾਂ ਵਲੋਂ ਸੂਬਾ ਸਰਕਾਰ ਵਲੋਂ ਤਨਖਾਹ ਕਮਿਸ਼ਨ ਦੀਆਂ ਸਰਕਾਰੀ ਡਾਕਟਰਾਂ ਸਬੰਧੀ ਜਾਰੀ ਮੌਜੂਦਾ ਸਿਫਾਰਸ਼ਾਂ ਨੇ ਅੱਜ ਸਰਕਾਰੀ ਮੈਡੀਕਲ ਕਾਲਜ ਤੇ ਦੰਦਾਂ ਦੇ ਹਸਪਤਾਲ ਦੀ ਓ. ਪੀ. ...
ਅੰਮਿ੍ਤਸਰ, 21 ਜੂਨ (ਹਰਮਿੰਦਰ ਸਿੰਘ)-ਅੱਜ ਕੌਮਾਂਤਰੀ ਯੋਗ ਦਿਵਸ ਮੌਕੇ ਆਰਕੇਲੋਜੀਕਲ ਸਰਵੇ ਆਫ਼ ਇੰਡੀਆ ਚੰਡੀਗੜ੍ਹ ਸ਼ਾਖਾ ਵਲੋਂ ਸਮਰ ਪੈਲੇਸ ਕੰਪਨੀ ਬਾਗ ਵਿਖੇ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ...
ਛੇਹਰਟਾ, 21 ਜੂਨ (ਸੁਰਿੰਦਰ ਸਿੰਘ ਵਿਰਦੀ/ਵਡਾਲੀ)-ਥਾਣਾ ਕੰਟੋਨਮੈਂਟ ਦੇ ਅਧੀਨ ਆਉਂਦੇ ਇਲਾਕਾ ਗੁਰੂ ਨਾਨਕ ਵਾੜਾ ਵਿਖੇ 73 ਸਾਲਾ ਔਰਤ ਦੀ ਭੇਦਭਰੇ ਹਾਲਾਤ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਮਿ੍ਤਕ ਔਰਤ ਦੀ ਪਛਾਣ ਸੁਰਜੀਤ ...
ਅਟਾਰੀ, 21 ਜੂਨ (ਸੁਖਵਿੰਦਰਜੀਤ ਸਿੰਘ ਘਰਿੰਡਾ)-ਪਾਕਿਸਤਾਨ 'ਚ ਪਿਛਲੇ 4 ਸਾਲ ਤੋਂ ਕੈਦ ਕੱਟ ਰਿਹਾ ਵਰੀਲਾਲ ਪੁੱਤਰ ਸਾਬੀ ਲਾਲ ਵਾਸੀ ਸੀਸਪੁਰ, ਮੱਧ ਪ੍ਰਦੇਸ਼ (25) ਨੂੰ ਰਿਹਾਅ ਕੀਤਾ ਗਿਆ, ਜੋ ਕਿ 2017 'ਚ ਪਾਕਿਸਤਾਨ ਵਿਚ ਦਾਖ਼ਲ ਹੋ ਗਿਆ ਸੀ, ਜਿਸ ਨੂੰ ਕੋਟ ਲੱਖਪਤ ਜੇਲ੍ਹ ...
ਅੰਮਿ੍ਤਸਰ, 21 ਜੂਨ (ਹਰਮਿੰਦਰ ਸਿੰਘ)-ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣ ਤੋਂ ਬਾਅਦ ਭਾਜਪਾ ਦੇ ਕੌਮੀ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਨੇ ਉਸ 'ਤੇ ਟਿੱਪਣੀ ਕਰਦੇ ਕਿਹਾ ਕਿ ਕੁੰਵਰ ਸ਼ੁਰੂ ਤੋਂ ਹੀ ਇਕ ਚੰਗਾ ਪੁਲਿਸ ਅਫਸਰ ਨਾ ਹੋ ਕੇ ਆਪਣੀ ...
ਅੰਮਿ੍ਤਸਰ, 21 ਜੁੂਨ (ਰਾਜੇਸ਼ ਕੁਮਾਰ ਸ਼ਰਮਾ)-ਸਰਵਪੱਖੀ ਵਿਕਾਸ ਦੇ ਆਦਰਸ਼ ਨੂੰ ਜਾਰੀ ਰੱਖਦੇ ਹੋਏ ਡੀ. ਏ. ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮਿ੍ਤਸਰ ਨੇ ਸੱਤਵੇਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਬੜੇ ਉਤਸ਼ਾਹ ਨਾਲ ਮਨਾਇਆ¢ ਇਸ ਮÏਕੇ 'ਤੇ ਕੋਵਿਡ ਪ੍ਰੋਟੋਕੋਲ ...
ਛੇਹਰਟਾ, 21 ਜੂਨ (ਵਡਾਲੀ)-ਸ਼੍ਰੋਮਣੀ ਅਕਾਲੀ ਦਲ ਬੀ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਬਿੱਟੂ ਵਲੋਂ ਹਲਕਾ ਪੱਛਮੀ ਦੇ ਮੁੱਖ ਸੇਵਾਦਾਰ ਤੇ ਸਾਬਕਾ ਵਿਧਾਇਕ ਡਾ: ਦਲਬੀਰ ਸਿੰਘ ਵੇਰਕਾ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਵਿਧਾਨ ਸਭਾ ਹਲਕਾ ਪੱਛਮੀ ਦੇ ...
ਅੰਮਿ੍ਤਸਰ, 21 ਜੂਨ (ਹਰਮਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ 4000 ਮੁਲਾਜ਼ਮਾਂ ਨੂੰ ਪੱਕੇ ਤੌਰ 'ਤੇ ਰੱਖਣ ਦੇ ਐਲਾਨ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਮੁਲਾਜ਼ਮਾਂ ਤੇ ਵਾਲਮੀਕਿ ਸਮਾਜ ਵਲੋਂ ਸਥਾਨਕ ਕੇਂਦਰੀ ਭਗਵਾਨ ਵਾਲਮੀਕਿ ਮੰਦਿਰ ਵਿਖੇ ਧੰਨਵਾਦ ਸਮਾਗਮ ਕਰਵਾਇਆ ...
ਅੰਮਿ੍ਤਸਰ, 21 ਜੁੂਨ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਅੰਮਿ੍ਤਸਰ ਦੇ ਐਨ. ਸੀ. ਸੀ. ਦੇ ਆਰਮੀ ਵਿੰਗ, ਏਅਰ ਵਿੰਗ, ਨੇਵੀ ਵਿੰਗ ਤੇ ਐਨ. ਐਸ. ਐਸ. ਵਲੋਂ ਵਿਸ਼ਵ ਯੋਗ ਦਿਵਸ ਦੇ ਮÏਕੇ 'ਤੇ ਯੋਗ ਦੇ ਆਸਨ ਕੀਤੇ ਗਏ¢ ਇਸ ਮÏਕੇ ਪਿ੍ੰਸੀਪਲ ਡਾ: ਰਾਜੇਸ਼ ਕੁਮਾਰ ਨੇ ...
ਅੰਮਿ੍ਤਸਰ, 21 ਜੂਨ (ਗਗਨਦੀਪ ਸ਼ਰਮਾ)-ਸ਼ਹਿਜ਼ਾਦਾ ਨੰਦ ਕਾਲਜ, ਗਰੀਨ ਅਵੀਨਿਊ ਅੰਮਿ੍ਤਸਰ ਦੇ ਐਨ. ਐਸ. ਐਸ. ਵਿਭਾਗ ਵਲੋਂ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਇਸ ਸਾਲ ਵੀ 'ਯੋਗਾ ਦਿਵਸ' ਆਨਲਾਈਨ ਮਨਾਇਆ ਗਿਆ | ਕਾਲਜ ਦੇ ਪਿ੍ੰਸੀਪਲ ਡਾ: ਹਰਬਿੰਦਰ ਕੌਰ ਨੇ ਦੱਸਿਆ ਕਿ ...
ਅੰਮਿ੍ਤਸਰ, 21 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਬੀ. ਬੀ. ਕੇ. ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਅੰਮਿ੍ਤਸਰ ਵਿਖੇ ਅੰਤਰ-ਰਾਸ਼ਟਰੀ ਯੋਗਾ ਦਿਵਸ ਮਨਾਉਂਦਿਆਂ ਕਾਲਜ ਦੇ ਪਿ੍ੰਸੀਪਲ ਡਾ: ਪੁਸ਼ਪਿੰਦਰ ਵਾਲੀਆ ਦੀ ਅਗਵਾਈ ਹੇਠ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਵਲੋਂ 'ਯੋਗਾ ਐਂਡ ...
ਅੰਮਿ੍ਤਸਰ, 21 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਭਰਤੀ ਡਾਇਰੈਕਟੋਰੇਟ ਸਿੱਖਿਆ ਵਿਭਾਗ ਪੰਜਾਬ ਵਲੋਂ ਸਰਹੱਦੀ ਖੇਤਰ 'ਚ ਮਾਸਟਰ ਕਾਡਰ ਦੇ ਵੱਖ-ਵੱਖ ਵਿਸ਼ਾ ਅਧਿਆਪਕਾਂ ਦੀਆਂ ਅਸਾਮੀਆਂ ਦਾ ਬੈਕਲਾਗ ਪੂਰਾ ਕਰਨ ਲਈ ਅੱਜ ਗਣਿਤ ਵਿਸ਼ੇ ਦਾ ਲਿਖਤੀ ਟੈਸਟ ਕਰਵਾ ਕੇ ਭਰਤੀ ...
ਵੇਰਕਾ, 21 ਜੂਨ (ਪਰਮਜੀਤ ਸਿੰਘ ਬੱਗਾ)-ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅੰਮਿ੍ਤਸਰ ਆਉਣ ਤੇ ਕਾਂਗਰਸ ਸਰਕਾਰ ਵਲੋਂ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦਿੱਤੇ ਜਾਣ ਦੇ ਵਿਰੋਧ 'ਚ ਅਕਾਲੀ ਵਰਕਰਾਂ ਵਲੋਂ ਵੇਰਕਾ ਦੇ ਮੁੱਖ ਅੱਡੇ ਵਿਖੇ ਰੋਸ ...
ਅੰਮਿ੍ਤਸਰ, 21 ਜੂਨ (ਰੇਸ਼ਮ ਸਿੰਘ)-ਪੈਟਰੋਲ ਡੀਜ਼ਲ ਤੇ ਰਸੋਈ 'ਚ ਨਿੱਤ ਵਰਤੋਂ ਦੇ ਸਾਮਾਨ ਜਿਵੇਂ ਤੇਲ, ਦਾਲਾਂ, ਘਿਓ, ਨਹਾਉਣ ਤੇ ਕੱਪੜੇ ਧੋਣ ਵਾਲਾ ਸਾਬਣ, ਚਾਹ ਪੱਤੀ, ਮਿਰਚ ਮਸਾਲੇ ਦੀਆਂ ਕੀਮਤਾਂ 'ਚ ਹੋ ਰਹੇ ਬੇਤਹਾਸ਼ਾ ਵਾਧੇ ਦੇ ਖ਼ਿਲਾਫ਼ ਅੱਜ ਭਾਰਤੀ ਇਨਕਲਾਬੀ ਪਾਰਟੀ ...
ਸੁਲਤਾਨਵਿੰਡ, 21 ਜੂਨ (ਗੁਰਨਾਮ ਸਿੰਘ ਬੁੱਟਰ)-ਇਤਿਹਾਸਕ ਪਿੰਡ ਸੁਲਤਾਨਵਿੰਡ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਅਟਾਰੀ ਸਾਹਿਬ ਵਿਖੇ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ 'ਚ ਗਤਕਾ ਦਿਵਸ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ...
ਅੰਮਿ੍ਤਸਰ, 21 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਅੱਜ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਆਨਲਾਈਨ ਸਮਾਗਮਾਂ ਰਾਹੀਂ ਯੋਗ ਦਿਵਸ ਮਨਾਇਆ ਗਿਆ | ਜਿਸ 'ਚ ਵੱਡੀ ਗਿਣਤੀ 'ਚ ਸ਼ਾਮਿਲ ਹੁੰਦਿਆਂ ਸਰਕਾਰੀ ਸਕੂਲ ਅਧਿਆਪਕਾਂ, ਵਿਦਿਆਰਥੀਆਂ ...
ਅੰਮਿ੍ਤਸਰ, 21 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਸੂਬਾ ਪੱਧਰੀ ਸਮਾਗਮਾਂ ਦੀ ਲੜੀ ਤਹਿਤ ਸਿੱਖਿਆ ਵਿਭਾਗ ਪੰਜਾਬ ਵਲੋਂ ਕਰਵਾਏ ਜਾ ਰਹੇ ਸਕੂਲ ਪੱਧਰੀ ...
ਓਠੀਆਂ/ਅਜਨਾਲਾ, 21 ਜੂਨ (ਗੁਰਵਿੰਦਰ ਸਿੰਘ ਛੀਨਾ/ਗੁਰਪ੍ਰੀਤ ਸਿੰਘ ਢਿੱਲੋਂ) - ਜ਼ਿਲ੍ਹਾ ਅੰਮਿ੍ਤਸਰ ਦੀ ਤਹਿ: ਅਜਨਾਲਾ ਦੇ ਪਿੰਡ ਮਿਆਦੀਆਂ ਦੀ ਹਾਕੀ ਖਿਡਾਰਨ ਗੁਰਜੀਤ ਕੌਰ ਸਪੁੱਤਰੀ ਸਤਨਾਮ ਸਿੰਘ ਜੋ ਕਿ 23 ਜੁਲਾਈ ਤੋਂ 8 ਅਗਸਤ ਤੱਕ ਟੋਕੀਉ ਹੋਣ ਵਾਲੀਆਂ ਉਲੰਪਿਕ ...
ਅਜਨਾਲਾ, 21 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਸਾਬਕਾ ਵਿਧਾਇਕ ਤੋਂ ਬਾਗੀ ਹੋ ਕੇ ਸਰਗਰਮੀਆਂ ਚਲਾ ਰਹੇ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੇ ਬਾਗੀ ਗਰੁੱਪ ਨੂੰ ਉਸ ਵੇਲੇ ਤਕੜਾ ਹੁਲਾਰਾ ਮਿਲਿਆ ਜਦੋਂ ਹਲਕੇ ਨਾਲ ਸਬੰਧਤ ...
ਖਿਲਚੀਆਂ, 21 ਜੂਨ (ਕਰਮਜੀਤ ਸਿੰਘ ਮੁੱਛਲ)-ਜੀ. ਟੀ. ਰੋਡ ਖਿਲਚੀਆਂ 'ਤੇ ਪਿਛਲੇ ਕਈ ਮਹੀਨਿਆਂ ਤੋਂ ਗੰਦਗੀ ਦੇ ਢੇਰ ਲੱਗੇ ਹੋਏ ਸਨ ਜੋ ਆਏ ਦਿਨ ਹੀ ਵੱਧੇ ਦਿਖਾਈ ਦੇ ਰਹੇ ਹਨ | ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਜੀ. ਟੀ. ਰੋਡ 'ਤੇ ਲੰਘਣ ਲੱਗਿਆਂ ਜਦੋਂ ਅੱਡਾ ਖਿਲਚੀਆਂ ਨੇੜੇ ...
ਮੱਤੇਵਾਲ, 21 ਜੂਨ (ਗੁਰਪ੍ਰੀਤ ਸਿੰਘ ਮੱਤੇਵਾਲ)-ਬੀਤੇ ਦਿਨੀ ਅੰਮਿ੍ਤਸਰ ਮਹਿਤਾ ਰੋਡ 'ਤੇ ਹੋਏ ਇਕ ਭਿਆਨਕ ਸੜਕ ਹਾਦਸੇ 'ਚ ਨਜ਼ਦੀਕੀ ਪਿੰਡ ਭੋਏ ਦੇ ਇਕ ਨੌਜਵਾਨ ਸ਼ਮਸ਼ੇਰ ਸਿੰਘ ਸ਼ੇਰਾ ਪੁੱਤਰ ਕੁਲਦੀਪ ਸਿੰਘ ਦੀ ਭਰ ਜਵਾਨੀ 'ਚ ਹੋਈ ਬੇਵਕਤੀ ਮੌਤ ਪਿੱਛੋਂ ਪਰਿਵਾਰ ਦੀ ...
ਅਜਨਾਲਾ, 21 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਸਰਕਾਰੀ ਕਾਲਜ ਅਜਨਾਲਾ ਵਲੋਂ ਪਿ੍ੰਸੀਪਲ ਓਮ ਪ੍ਰਕਾਸ਼ ਦੀ ਅਗਵਾਈ 'ਚ ਵਿਸ਼ਵ ਯੋਗਾ ਦਿਵਸ ਮੌਕੇ ਵੈਬੀਨਾਰ ਕਰਵਾਇਆ ਗਿਆ | ਇਸ ਦੌਰਾਨ ਕਾਲਜ ਦੇ ਸੀਨੀਅਰ ਪ੍ਰੋਫੈਸਰ ਆਰਤੀ ਸ਼ਰਮਾ ਵਲੋਂ ਕਾਲਜ ਵਿਦਿਆਰਥੀਆਂ ਨੂੰ ...
ਚੋਗਾਵਾਂ, 21 ਜੂਨ (ਗੁਰਬਿੰਦਰ ਸਿੰਘ ਬਾਗੀ)-ਇੰਪਲਾਈਜ ਫੈਡਰੇਸ਼ਨ (ਏਟਕ) ਦੇ ਪ੍ਰਧਾਨ ਪਿਸ਼ੌਰਾ ਸਿੰਘ, ਡਵੀਜ਼ਨ ਸੈਕਟਰੀ ਪਰਮਪਾਲ ਸਿੰਘ ਔਲਖ ਦੀ ਅਗਵਾਈ ਹੇਠ ਬਿਜਲੀ ਦਫ਼ਤਰ ਚੋਗਾਵਾਂ ਵਿਖੇ ਨਵੇਂ ਆਏ ਐਸ. ਡੀ. ਓ. ਸੂਰਜ ਪ੍ਰਕਾਸ਼ ਵਲੋਂ ਅਹੁਦਾ ਸੰਭਾਲੇ ਜਾਣ ਦੀ ਖੁਸ਼ੀ ...
ਚੋਗਾਵਾਂ, 21 ਜੂਨ (ਗੁਰਬਿੰਦਰ ਸਿੰਘ ਬਾਗੀ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਅਟਵਾਲ, ਜ਼ਿਲ੍ਹਾ ਜਨਰਲ ਸਕੱਤਰ ਰਤਨ ਸਿੰਘ ਚਵਿੰਡਾ, ਅਕਾਲੀ ਦਲ ਦੇ ਜ਼ਿਲ੍ਹਾ ਆਗੂ ਜਤਿੰਦਰ ਸਿੰਘ ਕਾਲਾ ਚੋਗਾਵਾਂ, ਹਲਕਾ ਰਾਜਾਸਾਂਸੀ ਦੇ ਇੰਸ: ਸੁਖਦੇਵ ਕੁਮਾਰ ...
ਅਜਨਾਲਾ, 21 ਜੂਨ (ਐਸ. ਪ੍ਰਸ਼ੋਤਮ)-ਅੱਜ ਇਥੇ ਐਸ. ਡੀ. ਐਮ. ਦਫ਼ਤਰ ਦੇ ਮੁੱਖ ਗੇਟ ਅੱਗੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਤਹਿਸੀਲ ਪ੍ਰਧਾਨ ਸੁਖਦੇਵ ਸਿੰਘ ਬਰੀਕੀ ਚੋਗਾਵਾਂ, ਤਹਿਸੀਲ ਜਨਰਲ ਸਕੱਤਰ ਤਰਸੇਮ ਸਿੰਘ ਟਪਿਆਲਾ ਤੇ ਜ਼ਿਲ੍ਹਾ ਸੀਨੀਅਰ ਆਗੂ ਲਖਬੀਰ ਸਿੰਘ ...
ਮਜੀਠਾ, 21 ਜੂਨ (ਮਨਿੰਦਰ ਸਿੰਘ ਸੋਖੀ)-ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਆਗੂਆਂ ਵਲੋਂ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਮਜੀਠਾ ਵਿਖੇ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਇਕ ਵਫ਼ਦ ਵਲੋਂ ਯੂਨੀਅਨ ਦੇ ਸਕੱਤਰ ਗੁਰਨਾਮ ਸਿੰਘ ਦੀ ਅਗਵਾਈ 'ਚ ਬਲਾਕ ਵਿਕਾਸ ਤੇ ਪੰਚਾਇਤ ...
ਮਜੀਠਾ, 21 ਜੂਨ (ਸਹਿਮੀ)-ਬਿਜਲੀ ਘਰ ਮਜੀਠਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਝੋਨੇ ਦੀ ਬਿਜਾਈ ਨੂੰ ਲੈ ਕੇ ਬਿਜਲੀ ਸਬੰਧੀ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਸਬੰਧ ਵਿਚ ਜ਼ਿਲ੍ਹਾ ਆਗੂ ਰਛਪਾਲ ਸਿੰਘ ਟਰਪਈ ਤੇ ਬਲਾਕ ਪ੍ਰਧਾਨ ਹਰਭਾਲ ਸਿੰਘ ...
ਬਾਬਾ ਬਕਾਲਾ ਸਾਹਿਬ, 21 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਕਾਂਗਰਸ ਦੇ ਸਾਂਸਦ ਰਵਨੀਤ ਸਿੰਘ ਬਿੱਟੂ ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵਲੋਂ ਸਦੀਆਂ ਤੋਂ ਲਤਾੜੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਗੈਰ ਪੰਥਕ ਤੇ ਅਪਵਿੱਤਰ ਐਲਾਨਕੇ ਉਨ੍ਹਾਂ ਦੀਆਂ ਧਾਰਮਿਕ ...
ਜੇਠੂਵਾਲ, 21 ਜੂਨ (ਮਿੱਤਰਪਾਲ ਸਿੰਘ ਰੰਧਾਵਾ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਜੋ ਸੱਤਾ ਸੰਭਾਲਣ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਕਾਂਗਰਸ ਸਰਕਾਰ ਬਣਨ 'ਤੇ ਬੇਰੁਜਗਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਪਰ ਇਸ ...
ਖਿਲਚੀਆਂ, 21 ਜੂਨ (ਕਰਮਜੀਤ ਸਿੰਘ ਮੁੱਛਲ)-ਥਾਣਾ ਖਿਲਚੀਆਂ ਦੇ ਹਦੂਦ ਅੰਦਰ ਪੈਂਦੇ ਪਿੰਡਾਂ 'ਚ ਗੈਰ ਸਮਾਜਿਕ ਲੋਕਾਂ ਤੇ ਨਸ਼ੇ ਦੇ ਕਾਰੋਬਾਰ ਕਰਨ ਵਾਲਿਆਂ ਨੂੰ ਨਹੀਂ ਬਖਸ਼ਿਆ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਥਾਣਾ ਖਿਲਚੀਆਂ ਦੇ ਐਸ. ਐਚ. ਓ. ...
ਅੰਮਿ੍ਤਸਰ, 21 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਮੁਲਾਜ਼ਮ ਫਰੰਟ ਪੰਜਾਬ ਨੇ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਮੁਲਾਜ਼ਮਾਂ ਨਾਲ ਧੋਖਾ ਅਤੇ ਅੰਕੜਿਆਂ ਦਾ ਹੇਰ ਫੇਰ ਤੇ ਰਿਪੋਰਟ ਨੂੰ ਲੰਗੜੀ ਕਰਾਰ ਦਿੱਤਾ | ਮੁਲਾਜ਼ਮ ਫਰੰਟ ਪੰਜਾਬ ਦੇ ਪ੍ਰਧਾਨ ਬਾਜ ਸਿੰਘ ...
ਅੰਮਿ੍ਤਸਰ, 21 ਜੂਨ (ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਵਿਦਵਾਨ ਡਾ: ਜੋਧ ਸਿੰਘ ਦੇ ਅਕਾਲ ਚਲਾਣਾ ਕਰ ਜਾਣ 'ਤੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਚਲਾਣਾ ਸਿੱਖ ਜਗਤ ਲਈ ਇਕ ਨਾ ਪੂਰਾ ਹੋਣ ਵਾਲਾ ...
ਅੰਮਿ੍ਤਸਰ, 21 ਜੂਨ (ਸੁਰਿੰਦਰ ਕੋਛੜ)-ਕੋਰੋਨਾ ਮਹਾਂਮਾਰੀ ਦੌਰਾਨ ਕੋਵਿਡ-19 ਦੇ ਫੈਲਣ 'ਤੇ ਕਾਬੂ ਪਾਉਣ ਹਿੱਤ ਵਿਰਾਸਤੀ ਸਮਾਰਕ ਤੇ ਅਜਾਇਬ-ਘਰ ਬੰਦ ਰੱਖਣ ਦੇ ਜਾਰੀ ਕੀਤੇ ਆਦੇਸ਼ਾਂ ਦੇ ਬਾਅਦ ਲਗਭਗ ਦੋ ਮਹੀਨਿਆਂ ਤੱਕ ਬੰਦ ਰਹੇ 'ਸਾਡਾ ਪਿੰਡ' ਵਿਖੇ ਅੱਜ ਇਕ ਵਾਰ ਫਿਰ ਤੋਂ ...
ਅੰਮਿ੍ਤਸਰ, 21 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਮੁਲਾਜ਼ਮ ਫਰੰਟ ਪੰਜਾਬ ਨੇ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਮੁਲਾਜ਼ਮਾਂ ਨਾਲ ਧੋਖਾ ਅਤੇ ਅੰਕੜਿਆਂ ਦਾ ਹੇਰ ਫੇਰ ਤੇ ਰਿਪੋਰਟ ਨੂੰ ਲੰਗੜੀ ਕਰਾਰ ਦਿੱਤਾ | ਮੁਲਾਜ਼ਮ ਫਰੰਟ ਪੰਜਾਬ ਦੇ ਪ੍ਰਧਾਨ ਬਾਜ ਸਿੰਘ ...
ਅੰਮਿ੍ਤਸਰ, 21 ਜੂਨ (ਹਰਮਿੰਦਰ ਸਿੰਘ)-ਅੰਮਿ੍ਤਸਰ ਸ਼ਹਿਰ ਨੂੰ ਸਮਾਰਟ ਸਿਟੀ ਦਾ ਦਰਜਾ ਤਾਂ ਮਿਲ ਗਿਆ ਪਰ ਇਸ ਦੇ ਸਮਾਰਟ ਸ਼ਹਿਰ ਵਜੋਂ ਸਾਹਮਣੇ ਆਉਣਾ ਅਜੇ ਦੂਰ ਦੀ ਗੱਲ ਪ੍ਰਤੀਤ ਹੁੰਦੀ ਹੈ | ਭਾਵੇਂ ਕਿ ਨਗਰ ਨਿਗਮ ਵਲੋਂ ਵਿਕਾਸ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ...
ਰਾਜਾਸਾਂਸੀ, 21 ਜੂਨ (ਹਰਦੀਪ ਸਿੰਘ ਖੀਵਾ)-ਅਕਾਲੀ ਦਲ ਦੇ ਹਰਿਆਵਲ ਦਸਤਾ ਐਸ. ਓ. ਆਈ ਮਾਝਾ ਜ਼ੋਨ ਦੇ ਸਾਬਕਾ ਪ੍ਰਧਾਨ ਤੇ ਯੂਥ ਅਕਾਲੀ ਆਗੂ ਪ੍ਰਧਾਨ ਗੁਰਸ਼ਰਨ ਸਿੰਘ ਛੀਨਾ ਨੇ ਕਿਹਾ ਕਿ ਪੰਜਾਬ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ...
ਅੰਮਿ੍ਤਸਰ, 21 ਜੂਨ (ਹਰਮਿੰਦਰ ਸਿੰਘ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅੰਮਿ੍ਤਸਰ ਫੇਰੀ ਦੌਰਾਨ ਸਾਬਕਾ ਕੈਬਨਿਟ ਮੰਤਰੀ ਤੇ ਭਾਜਪਾ ਦੀ ਸੀਨੀਅਰ ਆਗੂ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਵਲੋਂ ਉਨ੍ਹਾਂ ਨੂੰ ਇਕ ਵਾਰ ਫਿਰ ਮਿਲਣ 'ਤੇ ਸ਼ੁਰੂ ਹੋਈ ਚਰਚਾ ਨੂੰ ...
ਅੰਮਿ੍ਤਸਰ, 21 ਜੂਨ (ਜਸਵੰਤ ਸਿੰਘ ਜੱਸ)-ਸਿੱਖ ਸੰਸਥਾਵਾਂ ਤੇ ਸ਼ਖ਼ਸੀਅਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਐਸ. ਸੀ. ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਵਲੋਂ ਬੀਤੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ...
ਅੰਮਿ੍ਤਸਰ, 21 ਜੂਨ (ਸੁਰਿੰਦਰ ਕੋਛੜ)-ਕੋਰੋਨਾ ਮਹਾਂਮਾਰੀ ਦੌਰਾਨ ਕੋਵਿਡ-19 ਦੇ ਫੈਲਣ 'ਤੇ ਕਾਬੂ ਪਾਉਣ ਹਿੱਤ ਵਿਰਾਸਤੀ ਸਮਾਰਕ ਤੇ ਅਜਾਇਬ-ਘਰ ਬੰਦ ਰੱਖਣ ਦੇ ਜਾਰੀ ਕੀਤੇ ਆਦੇਸ਼ਾਂ ਦੇ ਬਾਅਦ ਲਗਭਗ ਦੋ ਮਹੀਨਿਆਂ ਤੱਕ ਬੰਦ ਰਹੇ 'ਸਾਡਾ ਪਿੰਡ' ਵਿਖੇ ਅੱਜ ਇਕ ਵਾਰ ਫਿਰ ਤੋਂ ...
ਅੰਮਿ੍ਤਸਰ, 21 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਬਲੋਚਿਸਤਾਨ 'ਚ ਅਣਪਛਾਤੇ ਬੰਦੂਕਧਾਰੀਆਂ ਵਲੋਂ ਇਕ ਸਕੂਲ ਵੈਨ 'ਤੇ ਕੀਤੀ ਅੰਨ੍ਹੇਵਾਹ ਗੋਲੀਬਾਰੀ 'ਚ ਚਾਰ ਅਧਿਆਪਕਾਵਾਂ ਜ਼ਖ਼ਮੀ ਹੋ ਗਈਆਂ | ਇਹ ਘਟਨਾ ਦੱਖਣੀ ਪੱਛਮੀ ਬਲੋਚਿਸਤਾਨ ਦੇ ਮਸਤੰਗ ਜ਼ਿਲ੍ਹੇ ਦੀ ...
ਅੰਮਿ੍ਤਸਰ, 21 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਆਬਕਾਰੀ ਵਿਭਾਗ ਅੰਮਿ੍ਤਸਰ-3 ਵਲੋਂ ਅੱਜ ਸਾਂਝੇ ਅਪ੍ਰ੍ਰੇਸ਼ਨ ਦੌਰਾਨ ਨਾਜਾਇਜ਼ ਸ਼ਰਾਬ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਆਬਕਾਰੀ ਇੰਸਪੈਕਟਰ ਅਸ਼ੋਕ ਕੁਮਾਰ, ਹਰਪ੍ਰੀਤ ਸਿੰਘ ਤੇ ਮੈਡਮ ਬਲਜਿੰਦਰ ਕੌਰ ਵਲੋਂ ...
ਅੰਮਿ੍ਤਸਰ, 21 ਜੂਨ (ਸੁਰਿੰਦਰ ਕੋਛੜ)-ਸੰਨ 1919 ਦੀ ਵਿਸਾਖੀ ਮੌਕੇ ਜਲਿ੍ਹਆਂਵਾਲਾ ਬਾਗ਼ 'ਚ ਘਟਿਤ ਖ਼ੂਨੀ ਸਾਕੇ ਦੌਰਾਨ ਮਾਰੇ ਗਏ ਸ਼ਹੀਦਾਂ ਦੇ ਵਾਰਸਾਂ ਨੇ ਕੇਂਦਰ ਸਰਕਾਰ ਵਿਰੁੱਧ ਰੋਸ ਦਾ ਪ੍ਰਗਟਾਵਾ ਕਰਦਿਆਂ ਜਲਿ੍ਹਆਂਵਾਲਾ ਬਾਗ਼ ਸਮਾਰਕ ਸੈਲਾਨੀਆਂ ਤੇ ਸਥਾਨਕ ...
ਅੰਮਿ੍ਤਸਰ, 21 ਜੂਨ (ਜੱਸ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਦਸੰਬਰ 2020 'ਚ ਲਈ ਗਈ ਬੀ. ਕਾਮ ਐਲ. ਐਲ. ਬੀ. (5 ਸਾਲਾ ਕੋਰਸ) ਸਮੈਸਟਰ 7ਵਾਂ ਦੀ ਪ੍ਰੀਖਿਆ ਦੇ ਐਲਾਨੇ ਗਏ ਨਤੀਜਿਆਂ 'ਚੋਂ ਖ਼ਾਲਸਾ ਕਾਲਜ ਗਵ: ਕੌਂਸਲ ਦੀ ਅਗਵਾਈ 'ਚ ਚੱਲ ਰਹੀ ਵਿਦਿਅਕ ਸੰਸਥਾ ਖ਼ਾਲਸਾ ਕਾਲਜ ਆਫ਼ ...
ਅੰਮਿ੍ਤਸਰ, 21 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਸਾਇੰਸ ਉਲੰਪਿਆਡ ਫਾਊਾਡੇਸ਼ਨ (ਐਸ. ਓ. ਐਫ.) ਵਲੋਂ ਸਪਰਿੰਗ ਡੇਲ ਸੀਨੀਅਰ ਸਕੂਲ ਦੇ ਪਿ੍ੰਸੀਪਲ ਸ੍ਰੀ ਰਾਜੀਵ ਕੁਮਾਰ ਸ਼ਰਮਾ ਨੂੰ 'ਐਸ ਓ ਐਫ' ਬੈਸਟ ਪਿ੍ੰਸੀਪਲ ਐਵਾਰਡ ਪੰਜਾਬ ਅਤੇ ਚੰਡੀਗੜ੍ਹ ਜ਼ੋਨ 2020-2021 ਨਾਲ ...
ਅੰਮਿ੍ਤਸਰ, 21 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਥਾਣਾ ਸਦਰ ਮਜੀਠਾ ਰੋਡ ਵਿਖੇ ਕਾਂਗਰਸ ਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਭਾਜਪਾ ਦੇ ਮੰਤਰੀ ਹਰਦੀਪ ਸਿੰਘ ਪੁਰੀ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX