ਚੰਡੀਗੜ੍ਹ, 21 ਜੂਨ (ਮਨਜੋਤ ਸਿੰਘ ਜੋਤ)-ਚੰਡੀਗੜ੍ਹ 'ਚ ਵੱਖ-ਵੱਖ ਥਾਵਾਂ 'ਤੇ ਅੰਤਰ ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਪੰਜਾਬ ਯੂਨੀਵਰਸਿਟੀ ਦੇ ਐਨ. ਐਸ. ਐਸ. ਵਲੋਂ ਇੰਸਟੀਚਿਊਟ ਆਫ਼ ਫੋਰੈਂਸਿਕ ਸਾਇੰਸ ਐਂਡ ਕਰੀਮੀਨੋਲੋਜੀ ਅਤੇ ਲੋਕ ਪ੍ਰਸ਼ਾਸਨ ਵਿਭਾਗ ਦੇ ਸਹਿਯੋਗ ਨਾਲ 'ਘਰ ਵਿਚ ਯੋਗ-ਪਰਿਵਾਰ ਨਾਲ ਯੋਗ' ਵਿਸ਼ੇ 'ਤੇ ਇਕ ਆਨਲਾਈਨ ਵਰਕਸ਼ਾਪ ਲਗਾਈ ਗਈ | ਇਸੇ ਤਰ੍ਹਾਂ ਪੀ. ਜੀ. ਆਈ. ਵਿਖੇ ਸੱਤਵਾਂ ਅੰਤਰ ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਜਿਸ 'ਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਡਾ. ਕਮਲੇਸ਼ ਪਟੇਲ ਵਲੋਂ ਆਨਲਾਈਨ ਭਾਸ਼ਣ ਦਿੱਤਾ ਗਿਆ | ਉਨ੍ਹਾਂ ਯੋਗ ਸਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ | ਇਸ ਭਾਸ਼ਣ ਵਿਚ 15 ਹਜ਼ਾਰ ਪ੍ਰਤੀਭਾਗੀਆਂ ਨੇ ਹਿੱਸਾ ਲਿਆ | ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਵਲੋਂ ਸਾਰੇ 35 ਵਾਰਡਾਂ 'ਚ 87 ਸਥਾਨਾਂ 'ਤੇ ਯੋਗ ਕੈਂਪ ਲਗਾਏ ਗਏ ਜਿਸ 'ਚ ਹਜ਼ਾਰਾਂ ਦੀ ਗਿਣਤੀ ਵਿਚ ਸਥਾਨਕ ਲੋਕਾਂ ਨੇ ਭਾਗ ਲਿਆ | ਇਨ੍ਹਾਂ ਯੋਗ ਕੈਂਪਾਂ 'ਚ ਮਾਹਿਰਾਂ ਨੇ ਯੋਗ ਆਸਣ ਕਰਵਾਏ | ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਅਰੁਣ ਸੂਦ ਨੇ ਪਾਰਟੀ ਦਫ਼ਤਰ ਕਮਲਮ, ਸੈਕਟਰ-40 ਤੇ ਸੈਕਟਰ- 38 ਵਿਚ ਜਾ ਕੇ ਲੋਕਾਂ ਨਾਲ ਯੋਗ ਆਸਣ ਕੀਤੇ | ਇਸ ਮੌਕੇ ਹਿਮਾਚਲ ਪ੍ਰਦੇਸ਼ ਭਾਜਪਾ ਦੇ ਸਹਿ ਇੰਚਾਰਜ ਸੰਜੇ ਟੰਡਨ, ਪ੍ਰਦੇਸ਼ ਮਹਾਂਮੰਤਰੀ ਅਤੇ ਪ੍ਰੋਗਰਾਮ ਦੇ ਕੋਆਰਡੀਨੇਟਰ ਚੰਦਰ ਸ਼ੇਖਰ, ਰਾਮਬੀਰ ਭੱਟੀ, ਮੇਅਰ ਰਵੀਕਾਂਤ ਸ਼ਰਮਾ, ਪ੍ਰਦੇਸ਼ ਅਹੁਦੇਦਾਰ, ਜ਼ਿਲ੍ਹਾ ਪ੍ਰਧਾਨ ਰਵਿੰਦਰ ਪਠਾਨੀਆ, ਮੰਡਲ ਅਹੁਦੇਦਾਰ, ਕੌਂਸਲਰ, ਮੋਰਚਾ ਪ੍ਰਧਾਨਾਂ ਨੇ ਭਾਗ ਲਿਆ |
ਪੰਜਾਬ ਯੂਨੀਵਰਸਿਟੀ ਵਲੋਂ 'ਯੋਗਾ : ਚਰਚਾ ਤੇ ਅਭਿਆਸ' ਵਿਸ਼ੇ 'ਤੇ ਵੈਬੀਨਾਰ
ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਲੋਂ ਅੰਤਰ-ਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ 'ਯੋਗਾ : ਚਰਚਾ ਤੇ ਅਭਿਆਸ' ਵਿਸ਼ੇ 'ਤੇ ਵੈਬੀਨਾਰ ਕਰਵਾਇਆ ਗਿਆ | ਵੈਬੀਨਾਰ ਦੇ ਮੁੱਖ ਬੁਲਾਰੇ ਮਾਨਿਕ ਡੇਮਲਾ ਸਨ ਜੋ ਭਾਰਤ ਦੀਆਂ ਕਈ ਸੰਸਥਾਵਾਂ ਵਿਚ ਯੋਗਾ ਸਬੰਧੀ ਮਾਹਿਰ ਦੇ ਤੌਰ 'ਤੇ ਕਾਰਜਸ਼ੀਲ ਹਨ | ਉਨ੍ਹਾਂ ਆਪਣੀ ਵਿਚਾਰ-ਚਰਚਾ 'ਚ ਯੋਗਾ ਦੇ ਮਹੱਤਵ ਸਬੰਧੀ ਵੱਖ-ਵੱਖ ਪੱਖਾਂ ਤੋਂ ਗੱਲਬਾਤ ਕੀਤੀ | ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਮਨੁੱਖ ਤੇਜ਼-ਰਫ਼ਤਾਰ ਜ਼ਿੰਦਗੀ ਕਾਰਨ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ | ਅਜਿਹੀ ਵਧੇਰੇ ਤਣਾਅ ਵਾਲੀ ਜੀਵਨ ਵਿਧੀ 'ਚ ਮਨੁੱਖ ਸਹੀ ਢੰਗ ਨਾਲ ਸਾਹ ਲੈਣ ਦੇ ਕਾਬਿਲ ਵੀ ਨਹੀਂ ਰਿਹਾ | ਇਸ ਕਰਕੇ ਯੋਗਾ ਦਾ ਮਹੱਤਵ ਹੋਰ ਵੀ ਵਧੇਰੇ ਵਧ ਜਾਂਦਾ ਹੈ | ਉਨ੍ਹਾਂ ਸਾਹ ਲੈਣ ਦੀਆਂ ਵੱਖ-ਵੱਖ ਵਿਧੀਆਂ ਬਾਰੇ ਸ੍ਰੋਤਿਆਂ ਨੂੰ ਜਾਣੂ ਕਰਵਾਇਆ | ਉਨ੍ਹਾਂ ਕਿਹਾ ਕਿ ਦਿਮਾਗ਼ ਨੂੰ ਸ਼ਾਂਤ ਰੱਖਣ ਤੇ ਗ਼ੁੱਸੇ 'ਤੇ ਕਾਬੂ ਪਾਉਣ ਲਈ ਪ੍ਰਾਣਾਯਾਮ, ਬਸਤਿ੍ਕਾ ਅਜਿਹੀਆਂ ਕਿਰਿਆਵਾਂ ਹਨ, ਜਿਨ੍ਹਾਂ ਦਾ ਅਭਿਆਸ ਜ਼ਰੂਰੀ ਹੈ, ਨਾਲ ਹੀ ਇਨ੍ਹਾਂ ਕਿਰਿਆਵਾਂ ਰਾਹੀਂ ਫੇਫੜਿਆਂ ਨੂੰ ਵਧੇਰੇ ਮਜ਼ਬੂਤੀ ਵੀ ਮਿਲਦੀ ਹੈ | ਵੈਬੀਨਾਰ ਦੇ ਸ਼ੁਰੂ 'ਚ ਪੰਜਾਬੀ ਵਿਭਾਗ ਦੇ ਚੇਅਰਪਰਸਨ ਪ੍ਰੋ. ਸਰਬਜੀਤ ਸਿੰਘ ਨੇ ਮਹਿਮਾਨ ਬੁਲਾਰੇ ਨੂੰ ਜੀ ਆਇਆਂ ਕਿਹਾ | ਉਨ੍ਹਾਂ ਯੋਗ ਸਬੰਧੀ ਗੱਲਬਾਤ ਕਰਦੇ ਕਿਹਾ ਕਿ ਯੋਗ ਮੱਤ ਅਸਲ 'ਚ ਜੀਵਨ ਜਿਊਣ ਦੀ ਇਕ ਪ੍ਰਣਾਲੀ ਹੈ ਪਰ ਆਧੁਨਿਕ ਪੂੰਜੀਵਾਦੀ ਯੁੱਗ ਵਿਚ ਕੁਝ ਲੋਕਾਂ ਨੇ ਇਸ ਨੂੰ ਆਪਣੇ ਵਪਾਰਕ ਹਿੱਤਾਂ ਲਈ ਵਰਤਿਆ ਹੈ | ਉਨ੍ਹਾਂ ਕਿਹਾ ਕਿ ਯੋਗ ਮੱਤ; ਬੁੱਧ ਧਰਮ, ਜੈਨ ਮੱਤ ਵਾਂਗ ਹੀ ਇਕ ਸਥਾਪਿਤ ਮੱਤ ਹੈ ਜਿਸ ਰਾਹੀਂ ਸਰੀਰ ਨੂੰ ਤੰਦਰੁਸਤ ਰੱਖਣ ਦੀਆਂ ਵਿਧੀਆਂ ਦੱਸੀਆਂ ਗਈਆਂ ਹਨ | ਵੈਬੀਨਾਰ ਦੇ ਅੰਤ ਵਿਚ ਪ੍ਰੋ. ਉਮਾ ਸੇਠੀ ਨੇ ਮਹਿਮਾਨ ਬੁਲਾਰੇ ਦਾ ਧੰਨਵਾਦ ਕੀਤਾ | ਵੈਬੀਨਾਰ ਵਿਚ ਇਸ ਸਮੇਂ ਪ੍ਰੋ. ਯੋਗ ਰਾਜ, ਡਾ. ਅਕਵਿੰਦਰ ਕੌਰ ਤਨਵੀ, ਡਾ. ਪਵਨ ਕੁਮਾਰ, ਡਾ. ਅਸ਼ਵਨੀ ਕੁਮਾਰ ਅਤੇ ਲਗਭਗ 70 ਸ੍ਰੋਤੇ ਸ਼ਾਮਿਲ ਸਨ |
ਚੰਡੀਗੜ੍ਹ, 21 ਜੂਨ (ਵਿਕਰਮਜੀਤ ਸਿੰਘ ਮਾਨ)-ਸ਼੍ਰੋਮਣੀ ਅਕਾਲੀ ਦਲ (ਮਾਨ) ਤੇ ਯੂਨਾਈਟਿਡ ਅਕਾਲੀ ਦਲ ਵਲੋਂ ਸੈਕਟਰ 42 ਝੀਲ ਵਿਖੇ ਵਿਸ਼ਵ ਗਤਕਾ ਦਿਵਸ ਮਨਾਇਆ ਗਿਆ | ਜਿਸ ਦੌਰਾਨ ਗਤਕੇ ਦੀਆਂ ਕਈ ਟੀਮਾਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ | ਇਸ 'ਚ ਚੰਡੀਗੜ੍ਹ 37 ਸੈਕਟਰ ਅਖਾੜੇ ...
ਚੰਡੀਗੜ੍ਹ, 21 ਜੂਨ (ਬਿ੍ਜੇਂਦਰ)-ਸੈਕਟਰ-17 ਮਟਕਾ ਚੌਕ 'ਤੇ ਲੰਮੇ ਸਮੇਂ ਤੋਂ ਕਿਸਾਨਾਂ ਦੇ ਹੱਕ 'ਚ ਧਰਨਾ ਲਾ ਰਹੇ ਬਾਬਾ ਲਾਭ ਸਿੰਘ ਦਾ ਟੈਂਟ ਚੰਡੀਗੜ੍ਹ ਪੁਲਿਸ ਨੇ ਸੋਮਵਾਰ ਨੂੰ ਚੁੱਕ ਦਿੱਤਾ | ਇਸ ਦੌਰਾਨ ਪੁਲਿਸ ਟੀਮ ਨੂੰ ਕਿਸਾਨਾਂ ਦੇ ਸਮਰਥਕਾਂ ਦੇ ਗੁੱਸੇ ਵੀ ਸਾਹਮਣਾ ...
ਚੰਡੀਗੜ੍ਹ, 21 ਜੂਨ (ਬਿ੍ਜੇਂਦਰ)-ਸੈਕਟਰ 10 ਦੇ ਮਿਊਜ਼ੀਅਮ ਨੇੜੇ ਦਰਜਨਾਂ ਨੌਜਵਾਨਾਂ ਨੇ ਨਿਊਜ਼ੀਲੈਂਡ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਇਹ ਦਿੱਲੀ, ਪੰਜਾਬ ਤੇ ਚੰਡੀਗੜ੍ਹ ਤੋਂ ਸਬੰਧਤ ਸਨ ਜਿਨ੍ਹਾਂ ਨੇ ਹੱਥਾਂ 'ਚ ਤਖ਼ਤੀਆਂ ਫੜ ਕੇ ਸਰਕਾਰ ਖ਼ਿਲਾਫ਼ ਆਪਣਾ ...
ਚੰਡੀਗੜ੍ਹ, 21 ਜੂਨ (ਮਨਜੋਤ ਸਿੰਘ ਜੋਤ)-ਪੀ. ਜੀ. ਆਈ. 'ਚ ਕੋਰੋਨਾ ਦੇ ਮੱਦੇਨਜ਼ਰ ਲਗਪਗ ਦੋ ਮਹੀਨਿਆਂ ਤੋਂ ਬੰਦ ਓ. ਪੀ. ਡੀ. ਸੇਵਾ ਅੱਜ ਦੁਬਾਰਾ ਸ਼ੁਰੂ ਕਰ ਦਿੱਤੀ ਗਈ | ਓ. ਪੀ. ਡੀ. ਮੜ੍ਹ ਖੁੱਲਣ ਨਾਲ ਮਰੀਜ਼ਾਂ ਨੂੰ ਕਾਫ਼ੀ ਰਾਹਤ ਮਿਲੀ ਹੈ | ਫਿਜ਼ੀਕਲ ਓ. ਪੀ. ਡੀ. 'ਚ ਕੇਵਲ ...
ਚੰਡੀਗੜ੍ਹ, 21 ਜੂਨ (ਬਿ੍ਜੇਂਦਰ)-ਸੈਕਟਰ 19 ਵਸਨੀਕ ਅਸ਼ੀਸ਼ ਗੁਪਤਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਕੋਈ ਅਣਪਛਾਤਾ ਵਿਅਕਤੀ ਉਨ੍ਹਾਂ ਦੇ ਫਾਰਮ ਹਾਊਸ ਦਾ ਜਿੰਦਰਾ ਤੋੜ ਕੇ ਸੋਲਰ ਕੇਬਲ ਵਾਇਰ, ਕੈਮਰਾ ਡੀ. ਵੀ. ਆਰ. ਤੇ ਇਕ ਡੋਂਗਲ ਚੋਰੀ ਕਰਕੇ ਲੈ ਗਿਆ | ਉਨ੍ਹਾਂ ਦਾ ...
ਚੰਡੀਗੜ੍ਹ, 21 ਜੂਨ (ਅਜੀਤ ਬਿਊਰੋ)-ਪੰਜਾਬ ਸਰਕਾਰ ਵਲੋਂ ਅੱਜ 'ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਡਾਇਰੈਕਟੋਰੇਟ ਆਫ਼ ਆਯੁਰਵੈਦ 'ਚ ਰੈਗੂਲਰ ਆਧਾਰ 'ਤੇ 166 ਉਪ-ਵੈਦ ਭਰਤੀ ਕੀਤੇ ਗਏ | ਨਵ-ਨਿਯੁਕਤ ਉਪ-ਵੈਦਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਦਿਆਂ ਸਿਹਤ ਤੇ ਪਰਿਵਾਰ ਭਲਾਈ ...
ਖਰੜ, 21 ਜੂਨ (ਜੰਡਪੁਰੀ)-ਵਿਧਾਇਕ ਕੰਵਰ ਸੰਧੂ ਵਲੋਂ ਖਰੜ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਜਾ ਕੇ ਬਰਸਾਤੀ ਪਾਣੀ ਦੇ ਨਿਕਾਸੀ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ | ਇਸ ਦੌਰਾਨ ਉਨ੍ਹਾਂ ਲਾਂਡਰਾਂ ਰੋਡ 'ਤੇ ਸ਼ਿਵਾਲਿਕ ਸਿਟੀ ਦੇ ਮੇਨ ਗੇਟ ਦੇ ਸਾਹਮਣੇ ਇਕੱਠੇ ਹੋਏ ਗੰਦੇ ਤੇ ...
ਡੇਰਾਬੱਸੀ, 21 ਜੂਨ (ਗੁਰਮੀਤ ਸਿੰਘ)-ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅੱਜ ਯੋਗਾ ਦਿਵਸ ਮੌਕੇ ਡੇਰਾਬੱਸੀ ਵਿਖੇ ਪੁੱਜੇ ਤੇ ਹਰ ਪਾਸੇ ਕਿਸਾਨਾਂ ਵਲੋਂ ਭਾਜਪਾ ਖ਼ਿਲਾਫ਼ ਕੀਤੇ ਜਾ ਰਹੇ ਵਿਰੋਧ ਦੇ ਚਲਦਿਆਂ ਉਹ ਚੁੱਪ-ਚੁਪੀਤੇ ਇਥੋਂ ਦੇ ਸ੍ਰੀ ਅਰਜੁਨ ਦਾਸ ...
ਐੱਸ. ਏ. ਐੱਸ. ਨਗਰ, 21 ਜੂਨ (ਜਸਬੀਰ ਸਿੰਘ ਜੱਸੀ)-ਥਾਣਾ ਮਟੌਰ ਵਿਖੇ ਇਕ ਮਹਿਲਾ ਦੀ ਸ਼ਿਕਾਇਤ 'ਤੇ ਪੁਲਿਸ ਵਲੋਂ ਇਕ ਵਿਅਕਤੀ ਖ਼ਿਲਾਫ਼ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ | ਦੋਸ਼ੀ ਦੀ ਪਛਾਣ ਤਲਵਿੰਦਰ ਸਿੰਘ ਸਿੱਧੂ ਦੇ ਰੂਪ ਵਿਚ ਹੋਈ ਹੈ ਅਤੇ ਦੋਸ਼ੀ ਅਜੇ ਪੁਲਿਸ ਦੀ ...
ਲਾਲੜੂ, 21 ਜੂਨ (ਰਾਜਬੀਰ ਸਿੰਘ)-ਲਾਲੜੂ ਖੇਤਰ 'ਚ ਵਾਪਰੇ ਦੋ ਵੱਖ-ਵੱਖ ਹਾਦਸਿਆਂ ਦੌਰਾਨ 10 ਸਾਲਾ ਬੱਚੇ ਸਮੇਤ 2 ਜਣਿਆਂ ਦੀ ਛੱਪੜ 'ਚ ਡੁੱਬਣ ਕਾਰਨ ਮੌਤ ਹੋ ਗਈ ਹੈ | ਪਹਿਲਾ ਹਾਦਸਾ ਪਿੰਡ ਤਸਿੰਬਲੀ ਦੇ ਇਕ ਛੱਪੜ ਨਾਲ ਸਬੰਧਿਤ ਹੈ, ਜਿਸ 'ਚ ਇਕ ਬੱਚਾ ਡੁੱਬ ਗਿਆ, ਜਦ ਕਿ ਦੂਜਾ ...
ਐੱਸ. ਏ. ਐੱਸ. ਨਗਰ, 21 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਵਲੋਂ ਸਰਕਾਰੀ ਹਾਈ ਸਕੂਲ ਮੜੌਲੀ ਕਲਾਂ (ਰੂਪਨਗਰ) ਦੇ ਮੁੱਖ ਅਧਿਆਪਕ ਦੇ ਖ਼ਿਲਾਫ਼ ਆਈ ਸ਼ਿਕਾਇਤ ਦੀ ਮੁੱਢਲੀ ਪੜਤਾਲ 'ਚ ਉਸ ਨੂੰ ਦੋਸ਼ੀ ਪਾਏ ਜਾਣ 'ਤੇ ਮੁਅੱਤਲ ਕਰ ਦਿੱਤਾ ...
ਐੱਸ. ਏ. ਐੱਸ. ਨਗਰ, 21 ਜੂਨ (ਜਸਬੀਰ ਸਿੰਘ ਜੱਸੀ)-ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਭਾਜਪਾ ਦੇ ਕੇਂਦਰੀ ਮੰਤਰੀ ਹਰਦੀਪ ਪੁਰੀ ਵਲੋਂ ਅਨੁਸੂਚਿਤ ਜਾਤੀ ਦੇ ਲੋਕਾਂ ਪ੍ਰਤੀ ਕੀਤੀ ਇਤਰਾਜਯੋਗ ਟਿੱਪਣੀ ਦੇ ਵਿਰੋਧ 'ਚ ਬਹੁਜਨ ਸਮਾਜ ਪਾਰਟੀ ਤੇ ...
ਐੱਸ. ਏ. ਐੱਸ. ਨਗਰ, 21 ਜੂਨ (ਰਾਣਾ)-ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ 25 ਜੂਨ ਨੂੰ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਗੁ: ਪ੍ਰਬੰਧਕ ਕਮੇਟੀ ਦੇ ਬੁਲਾਰੇ ...
ਹੰਬੜਾਂ, 21 ਜੂਨ (ਮੇਜਰ ਹੰਬੜਾਂ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੀ ਮਜਬੂਤੀ ਲਈ ਜਥੇਬੰਦਕ ਢਾਂਚੇ ਵਿਚ ਬਦਲਾਅ ਤਹਿਤ ਪਿੰਡ ਫਾਗਲਾ ਦੇ ਸੀਨੀਅਰ ਅਕਾਲੀ ਆਗੂ ਐਡਵੋਕੇਟ ਇਕਬਾਲ ਸਿੰਘ ਗਿੱਲ ਜੋ ਪਾਰਟੀ ਵਿਚ ਪਹਿਲਾਂ ਵੀ ...
ਜ਼ੀਰਕਪੁਰ, 21 ਜੂਨ (ਹੈਪੀ ਪੰਡਵਾਲਾ)-ਕਿਰਾਏਦਾਰਾਂ ਵਲੋਂ ਫਲੈਟ ਖਾਲੀ ਨਾ ਕਰਨ ਤੇ ਫਲੈਟ ਮਾਲਕਣ ਦੀ ਕੁੱਟਮਾਰ ਕਰਨ ਤੇ ਕੱਪੜੇ ਪਾੜਨ ਦੇ ਦੋਸ਼ ਤਹਿਤ ਪੁਲਿਸ ਨੇ ਪਿਓ-ਪੁੱਤਰਾਂ ਸਮੇਤ 3 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਮੁਲਜ਼ਮਾਂ ਦੀ ਪਛਾਣ ਭਾਰਤ ਭੂਸ਼ਣ ਤੇ ...
ਚੰਡੀਗੜ੍ਹ, 21 ਜੂਨ (ਅਜੀਤ ਬਿਊਰੋ)-ਮਿੰਨੀ ਬੱਸ ਆਪਰੇਟਰ ਐਸੋਸੀਏਸ਼ਨ ਦੀ ਮੀਟਿੰਗ ਸਟੇਟ ਕਮਿਸ਼ਨਰ ਪੰਜਾਬ ਨਾਲ ਹੋਈ | ਇਸ ਮੌਕੇ ਸੂਬਾ ਪ੍ਰਧਾਨ ਬਲਦੇਵ ਸਿੰਘ ਬੱਬੂ, ਚੇਅਰਮੈਨ ਬਲਤੇਜ ਸਿੰਘ ਵਾਂਦਰ ਤੇ ਦੂਜੇ ਨੇਤਾਵਾਂ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ...
ਚੰਡੀਗੜ੍ਹ, 21 ਜੂਨ (ਮਨਜੋਤ ਸਿੰਘ ਜੋਤ)-ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਚੰਡੀਗੜ੍ਹ 'ਚ ਡੈਲਟਾ ਸਟਰੇਨ ਦਾ ਅਸਰ ਵੱਧ ਰਿਹਾ | ਇਹ ਖ਼ੁਲਾਸਾ ਇਕ ਅਧਿਐਨ 'ਚ ਹੋਇਆ ਹੈ | ਪੀ. ਜੀ. ਆਈ. ਦੇ ਡਾਇਰੈਕਟਰ ਪ੍ਰੋ. ਜਗਤ ਰਾਮ ਨੇ ਦੱਸਿਆ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਡੈਲਟਾ ...
ਚੰਡੀਗੜ੍ਹ, 21 ਜੂਨ (ਐਨ.ਐਸ.ਪਰਵਾਨਾ)-ਹਰਿਆਣਾ ਸਰਕਾਰ ਨੇ ਹਾਲਾਤ ਨੂੰ ਹੋਰ ਇਕ ਹਫ਼ਤੇ ਲਈ ਤਾਲਾਬੰਦੀ ਵਧਾ ਦਿੱਤੀ ਹੈ ਜੋ 28 ਜੂਨ ਤਕ ਚੱਲੇਗਾ | ਇਸ ਸਬੰਧ 'ਚ ਰਾਜ ਸਰਕਾਰ ਦੇ ਚੀਫ਼ ਸੈਕਟਰੀ ਵਲੋਂ ਕੱਲ੍ਹ ਦੇਰ ਰਾਤ ਜਾਰੀ ਕੀਤੇ ਨੋਟੀਫਿਕੇਸ਼ਨ ਅਨੁਸਾਰ ਕਿਹਾ ਗਿਆ ਹੈ ਕਿ ...
ਚੰਡੀਗੜ੍ਹ, 21 ਜੂਨ (ਮਨਜੋਤ ਸਿੰਘ ਜੋਤ)-ਚੰਡੀਗੜ੍ਹ 'ਚ ਅੱਜ 14 ਵਿਅਕਤੀਆਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ | ਇਹ ਨਵੇਂ ਮਰੀਜ਼ ਸੈਕਟਰ-15, 16, 22, 25, 26, 41, 42, ਧਨਾਸ, ਮਲੋਆ, ਮਨੀਮਾਜਰਾ, ਮੌਲੀ ਜੱਗਰਾਂ ਦੇ ਵਸਨੀਕ ਹਨ | ਯੂ. ਟੀ. ਦੇ ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ...
ਚੰਡੀਗੜ੍ਹ, 21 ਜੂਨ (ਵਿਕਰਮਜੀਤ ਸਿੰਘ ਮਾਨ)-ਕੋਰੋਨਾ ਕਾਰਨ ਪਿਛਲੇ ਇਕ ਸਾਲ ਤੋਂ ਪ੍ਰੈਕਟੀਕਲ ਕਲਾਸਾਂ ਠੱਪ ਹੋਣ ਕਾਰਨ ਪੰਜਾਬ 'ਚ ਪ੍ਰੋਫੈਸ਼ਨਲ ਤੇ ਤਕਨੀਕੀ ਪੜ੍ਹਾਈ ਕਰਦੇ ਨੌਜਵਾਨਾਂ ਨੂੰ ਭਵਿੱਖ ਦੀ ਚਿੰਤਾ ਸਤਾਉਣ ਲੱਗੀ ਹੈ | ਉਹ ਵਿਦਿਆਰਥੀ, ਜੋ ਦਵਾਈਆਂ ਤਿਆਰ ਕਰਨ ...
ਜ਼ੀਰਕਪੁਰ, 21 ਜੂਨ (ਅਵਤਾਰ ਸਿੰਘ)-ਜ਼ੀਰਕਪੁਰ ਦੀ ਮਾਇਆ ਗਾਰਡਨ ਸਿਟੀ ਸੁਸਾਇਟੀ 'ਚ ਅੱਜ ਸਵੇਰੇ ਸੁਰੱਖਿਆ ਗਾਰਡਾਂ ਵਲੋਂ ਬਿਨ੍ਹਾਂ ਪਾਸ ਵਾਲੀਆਂ ਗੱਡੀਆ ਦੀ ਐਂਟਰੀ ਬੰਦ ਕਰ ਦੇਣ ਕਾਰਨ ਸੁਸਾਇਟੀ 'ਚ ਹੰਗਾਮਾ ਹੋ ਗਿਆ | ਮਾਮਲੇ ਸਬੰਧੀ ਸੁਸਾਇਟੀ ਦੇ ਵਸਨੀਕ ਗੁਰਦੀਪ ...
ਐੱਸ. ਏ. ਐੱਸ. ਨਗਰ, 21 ਜੂਨ (ਕੇ. ਐੱਸ. ਰਾਣਾ)-ਸੂਬੇ ਅੰਦਰ ਸਰਕਾਰੀ 108 ਐਂਬੂਲੈਂਸ ਸੇਵਾ ਦਾ ਸੰਚਾਲਨ ਕਰ ਰਹੀ ਕੰਮਨੀ ਜਿਕਿਤਸਾ ਹੈਲਥ ਕੇਅਰ ਲਿਮਟਿਡ ਨੇ ਕੋਰੋਨਾ ਕਾਲ ਦੌਰਾਨ ਪੰਜਾਬ 'ਚ 44,000 ਤੋਂ ਵੱਧ ਮਰੀਜ਼ਾਂ ਨੂੰ ਸਫਲਤਾਪੂਰਵਕ ਸੇਵਾਵਾਂ ਪ੍ਰਦਾਨ ਕੀਤੀਆਂ | ਇਹ ...
ਐੱਸ. ਏ. ਐੱਸ. ਨਗਰ, 21 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਿਆ ਵਿਭਾਗ ਵਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਤੇ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੀ ਦੇਖ-ਰੇਖ ਅਧੀਨ ਗਣਿਤ ਵਿਸ਼ੇ ਦੀਆਂ ਮਾਸਟਰ ਦੀਆਂ ਅਸਾਮੀਆਂ ਲਈ ਪ੍ਰੀਖਿਆ ਕਰਵਾਈ ਗਈ | ਇਸ ...
ਐੱਸ. ਏ. ਐੱਸ. ਨਗਰ, 21 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਇਥੋਂ ਨੇੜਲੇ ਪਿੰਡ ਬੜਮਾਜਰਾ ਵਿਖੇ ਸਸਤੇ ਭਾਅ 'ਤੇ ਖੇਤੀਬਾੜੀ ਵਾਲੀ ਜ਼ਮੀਨ ਲੈ ਕੇ ਬਿਲਡਰਾਂ ਵਲੋਂ ਗ਼ੈਰ-ਕਾਨੂੰਨੀ ਤਰੀਕੇ ਨਾਲ ਕੀਤੀਆਂ ਜਾ ਰਹੀਆਂ ਨਾਜਾਇਜ਼ ਉਸਾਰੀਆਂ ਨੂੰ ਗਮਾਡਾ ਵਲੋਂ ਢਾਹ ਦਿੱਤਾ ਗਿਆ | ...
ਸੀ. ਜੀ. ਸੀ. ਝੰਜੇੜੀ ਕਾਲਜ ਵਿਖੇ ਹਫ਼ਤਾਵਾਰੀ ਆਨਲਾਈਨ ਯੋਗਾ ਕੈਂਪ ਐੱਸ. ਏ. ਐੱਸ. ਨਗਰ, 21 ਜੂਨ (ਕੇ. ਐੱਸ. ਰਾਣਾ)-ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕਾਲਜ 'ਚ ਵਿਸ਼ਵ ਯੋਗਾ ਦਿਵਸ ਨੂੰ ਸਮਰਪਿਤ ਹਫ਼ਤਾਵਾਰੀ ਆਨਲਾਈਨ ਯੋਗਾ ਕੈਂਪ ਲਗਾਇਆ ਗਿਆ | ਇਸ ਦੌਰਾਨ ...
ਐੱਸ. ਏ. ਐੱਸ. ਨਗਰ, 21 ਜੂਨ (ਕੇ. ਐੱਸ. ਰਾਣਾ)-ਜ਼ਿਲ੍ਹਾ ਮੁਹਾਲੀ ਅੰਦਰ ਅੱਜ ਕੋਰੋਨਾ ਮਹਾਂਮਾਰੀ ਦੇ 11 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਦ ਕਿ ਕੋਰੋਨਾ ਤੋਂ ਪੀੜਤ 2 ਹੋਰਨਾਂ ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ ਤੇ 69 ਮਰੀਜ਼ ਇਸ ਮਹਾਂਮਾਰੀ ਨੂੰ ਮਾਤ ਦੇਣ 'ਚ ਸਫ਼ਲ ਰਹੇ ਹਨ | ਇਸ ...
ਡੇਰਾਬੱਸੀ, 21 ਜੂਨ (ਗੁਰਮੀਤ ਸਿੰਘ)-ਡੇਰਾਬੱਸੀ ਬੱਸ ਅੱਡੇ 'ਤੇ ਸੁੱਤੇ ਲਾਵਾਰਸ ਬਜ਼ੁਰਗ ਨੂੰ ਕੋਈ ਅਣਪਛਾਤਾ ਵਾਹਨ ਚਾਲਕ ਦਰੜ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਗਿਆ ਤੇ ਖ਼ੁਦ ਮੌਕੇ ਤੋਂ ਫ਼ਰਾਰ ਹੋ ਗਿਆ | ਰਾਤ ਦੇ ਹਨ੍ਹੇਰੇ 'ਚ ਜ਼ਖ਼ਮੀ ਬਜ਼ੁਰਗ ਫਲਾਈ ਓਵਰ ਹੇਠਾਂ ...
ਜ਼ੀਰਕਪੁਰ, 21 ਜੂਨ (ਅਵਤਾਰ ਸਿੰਘ)-ਜ਼ੀਰਕਪੁਰ ਦੀ ਮਾਇਆ ਗਾਰਡਨ ਸਿਟੀ ਸੁਸਾਇਟੀ 'ਚ ਅੱਜ ਸਵੇਰੇ ਸੁਰੱਖਿਆ ਗਾਰਡਾਂ ਵਲੋਂ ਬਿਨ੍ਹਾਂ ਪਾਸ ਵਾਲੀਆਂ ਗੱਡੀਆ ਦੀ ਐਂਟਰੀ ਬੰਦ ਕਰ ਦੇਣ ਕਾਰਨ ਸੁਸਾਇਟੀ 'ਚ ਹੰਗਾਮਾ ਹੋ ਗਿਆ | ਮਾਮਲੇ ਸਬੰਧੀ ਸੁਸਾਇਟੀ ਦੇ ਵਸਨੀਕ ਗੁਰਦੀਪ ...
ਐੱਸ. ਏ. ਐੱਸ. ਨਗਰ, 21 ਜੂਨ (ਜਸਬੀਰ ਸਿੰਘ ਜੱਸੀ)-ਥਾਣਾ ਸੋਹਾਣਾ ਦੀ ਪੁਲਿਸ ਨੇ ਜ਼ਮੀਨ ਦੀ ਖਰੀਦੋ ਫਰੋਖਤ ਨੂੰ ਲੈ ਕੇ 28 ਲੱਖ 50 ਹਜ਼ਾਰ ਰੁਪਏ ਦੀ ਧੋਖਾਧੜੀ ਦੇ ਮਾਮਲੇ 'ਚ 1 ਮੁਲਜ਼ਮ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ...
ਐੱਸ. ਏ. ਐੱਸ. ਨਗਰ, 21 ਜੂਨ (ਕੇ. ਐੱਸ. ਰਾਣਾ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਐਨ. ਜੀ. ਓ. 'ਆਰਟ ਆਫ਼ ਲਿਵਿੰਗ' ਦੇ ਸਹਿਯੋਗ ਨਾਲ ਸਰਕਾਰੀ ਕਰਮਚਾਰੀਆਂ ਲਈ 'ਇਮਿਊਨਿਟੀ ਐਂਡ ਵੈੱਲਬੀਇੰਗ ਪ੍ਰੋਗਰਾਮ' ਕਰਵਾਇਆ ਗਿਆ | ਪ੍ਰੋਗਰਾਮ 'ਚ ਸੋਮਵਾਰ ...
ਐੱਸ. ਏ. ਐੱਸ. ਨਗਰ, 21 ਜੂਨ (ਕੇ. ਐੱਸ. ਰਾਣ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ. ਪੀ. ਸਿੰਘ ਓਬਰਾਏ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੋਰੋਨਾ ਵਾਇਰਸ ਰੂਪੀ ਮਹਾਂਮਾਰੀ ਦੇ ਚਲਦਿਆਂ ਟਰੱਸਟ ਵਲੋਂ ਆਪਣੇ ਪੱਧਰ 'ਤੇ ਪੰਜਾਬ ਤੇ ਹੋਰਨਾਂ ਸੂਬਿਆਂ ...
ਐੱਸ. ਏ. ਐੱਸ. ਨਗਰ, 21 ਜੂਨ (ਕੇ. ਐੱਸ. ਰਾਣਾ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਦੀ ਕਾਰਗੁਜਾਰੀ ਤੋਂ ਖੁਸ਼ ਹੋ ਕੇ ਵੱਡੀ ਗਿਣਤੀ ਲੋਕ ਕਾਂਗਰਸ 'ਚ ਸ਼ਾਮਿਲ ਹੋ ਰਹੇ ਹਨ, ਜਿਨ੍ਹਾਂ ਨੂੰ ਪਾਰਟੀ ਅੰਦਰ ਪੂਰਾ ...
ਐੱਸ. ਏ. ਐੱਸ. ਨਗਰ, 21 ਜੂਨ (ਕੇ. ਐੱਸ. ਰਾਣਾ)-ਮੈਂ ਆਜ਼ਾਦ ਗਰੁੱਪ ਦੇ ਮੁਖੀ ਕੁਲਵੰਤ ਸਿੰਘ ਦੇ ਨਾਲ ਚਟਾਨ ਵਾਂਗ ਖੜ੍ਹੀ ਹਾਂ ਤੇ ਮੈਂ ਕਾਂਗਰਸ ਪਾਰਟੀ 'ਚ ਸ਼ਾਮਿਲ ਨਹੀਂ ਹੋਈ | ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਮੇਰੇ ਬਾਰੇ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ | ਇਹ ...
ਖਰੜ, 21 ਜੂਨ (ਜੰਡਪੁਰੀ)-ਆਲ ਇੰਡੀਆ ਤਿ੍ਣਮੂਲ ਕਾਂਗਰਸ ਪਾਰਟੀ ਦੇ ਖਰੜ ਸਥਿਤ ਮੁੱਖ ਦਫ਼ਤਰ ਵਿਖੇ ਨਰੇਗਾ ਵਰਕਰ ਫਰੰਟ ਤੇ ਮਜ਼ਦੂਰ ਕਿਸਾਨ ਦਲਿਤ ਫਰੰਟ ਦੇ ਅਹੁਦੇਦਾਰਾਂ ਸਮੇਤ ਹੋਰਨਾਂ ਨਾਲ ਵਿਚਾਰਕ ਇਕਸਾਰਤਾ ਲਿਆਉਣ ਸਬੰਧੀ ਵਿਚਾਰ-ਚਰਚਾ ਹੋਈ | ਇਸ ਸਬੰਧੀ ਟੀ. ਐੱਮ. ...
ਐੱਸ. ਏ. ਐੱਸ. ਨਗਰ, 21 ਜੂਨ (ਕੇ. ਐੱਸ. ਰਾਣਾ)-ਇਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਦਸਵੀਂ ਦਾ ਦਿਹਾੜਾ ਪੂਰਨ ਸ਼ਰਧਾ ਨਾਲ ਮਨਾਇਆ ਗਿਆ | ਇਸ ਦਿਹਾੜੇ ਦੀ ਖੁਸ਼ੀ 'ਚ ਸਵੇਰੇ 9 ਵਜੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ...
ਡੇਰਾਬੱਸੀ, 21 ਜੂਨ (ਗੁਰਮੀਤ ਸਿੰਘ)-ਦੀ ਰੈਵੀਨਿਊ ਪਟਵਾਰ ਯੂਨੀਅਨ ਅਤੇ ਦੀ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੀ ਤਾਲਮੇਲ ਕਮੇਟੀ ਪੰਜਾਬ ਦੇ ਕਨਵੀਨਰ ਰੁਪਿੰਦਰ ਸਿੰਘ ਗਰੇਵਾਲ ਤੇ ਹਰਵੀਰ ਸਿੰਘ ਢੀਂਡਸਾ ਦੀ ਅਗਵਾਈ ਹੇਠਾਂ ਕੀਤੇ ਜਾ ਰਹੇ ਸੰਘਰਸ਼ ਦੇ ਚੱਲਦੇ ਡੇਰਾਬੱਸੀ ...
ਐੱਸ. ਏ. ਐੱਸ. ਨਗਰ, 21 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਰਿਵਾਈਜ਼ਡ ਟੈੱਟ 2011 ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਅਗਵਾਈ ਹੇਠ ਟੈੱਟ ਪ੍ਰੀਖਿਆ 'ਚ ਵੱਧ ਮੈਰਿਟ ਰੱਖਦੇ ਹੋਏ 3442 ਤੇ 5178 ਅਸਾਮੀਆਂ ਵਿਚ ਨੌਕਰੀ ਤੋਂ ਵਾਂਝੇ ਰਹਿ ਗਏ ਬੇਰੁਜ਼ਗਾਰ ਅਧਿਆਪਕਾਂ ਵਲੋਂ ਨਿਯੁਕਤੀ ...
ਲਾਲੜੂ, 21 ਜੂਨ (ਰਾਜਬੀਰ ਸਿੰਘ)-ਨਗਰ ਕੌਂਸਲ ਲਾਲੜੂ ਦੀ ਹੋਈ ਦੂਜੀ ਮੀਟਿੰਗ 'ਚ ਕੌਂਸਲ ਅੰਦਰ ਸਰਕਾਰੀ ਕਾਲਜ ਖੋਲ੍ਹਣ ਦੇ ਨਾਲ ਵਿਕਾਸ ਕਾਰਜਾਂ 'ਤੇ ਪੰਜ ਕਰੋੜ ਰੁਪਏ ਖਰਚ ਕਰਨ ਸਮੇਤ ਕਈ ਅਹਿਮ ਮਤੇ ਪਾਸ ਕੀਤੇ ਗਏ | ਕੌਂਸਲ ਪ੍ਰਧਾਨ ਬਿੰਦੂ ਰਾਣਾ ਪਤਨੀ ਮੁਕੇਸ਼ ਰਾਣਾ ਦੀ ...
ਐੱਸ. ਏ. ਐੱਸ. ਨਗਰ, 21 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਕੱਚੇ ਅਧਿਆਪਕ ਯੂਨੀਅਨ ਦੀ ਅਗਵਾਈ 'ਚ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਸਿੱਖਿਆ ਪ੍ਰੋਵਾਈਡਰ, ਈ. ਜੀ. ਐਸ., ਐਸ. ਟੀ. ਆਰ., ਏ. ਆਈ. ਈ. ਅਤੇ ਆਈ. ਈ. ਵੀ. ਵਲੰਟੀਅਰਾਂ ਵਲੋਂ ਸਥਾਨਕ ਫੇਜ਼ 8 ਸਥਿਤ ਵਿੱਦਿਆ ਭਵਨ ਅੱਗੇ ਚੱਲ ...
ਐੱਸ. ਏ. ਐੱਸ. ਨਗਰ, 21 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਸੰਯੁਕਤ ਕਿਸਾਨ ਮੋਰਚੇ ਵਲੋਂ 26 ਜੂਨ ਨੂੰ ਦੇਸ਼ ਦੇ ਸਾਰੇ ਰਾਜਪਾਲਾਂ ਨੂੰ ਭਾਰਤ ਦੇ ਰਾਸ਼ਟਰਪਤੀ ਦੇ ਨਾਂਅ 'ਤੇ ਰੋਸ ਪੱਤਰ ਦੇਣ ਦੇ ਕੀਤੇ ਗਏ ਐਲਾਨ ਦੇ ਤਹਿਤ ਪੰਜਾਬ ਦੇ ਰਾਜਪਾਲ ਨੂੰ ਮੰਗ-ਪੱਤਰ ਦੇਣ ਸਬੰਧੀ ...
ਖਰੜ, 21 ਜੂਨ (ਗੁਰਮੁੱਖ ਸਿੰਘ ਮਾਨ)-ਪਿੰਡ ਘੜੂੰਆਂ ਦੇ ਸਰਪੰਚ ਨਰਿੰਦਰ ਸਿੰਘ ਗਾਂਧੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਗਨਰੇਗਾ ਤੇ ਈ-ਪੰਚਾਇਤ ਕੰਪਿਊਟਰ ਆਪ੍ਰੇਟਰ ਕਾਮਿਆਂ ਨੂੰ ਵੀ ਪੱਕਾ ਕੀਤਾ ਜਾਵੇ, ਜਿਸ ਤਰ੍ਹਾਂ ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ ...
ਐੱਸ. ਏ. ਐੱਸ. ਨਗਰ, 21 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਕੱਚੇ ਅਧਿਆਪਕ ਯੂਨੀਅਨ ਦੀ ਅਗਵਾਈ 'ਚ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਸਿੱਖਿਆ ਪ੍ਰੋਵਾਈਡਰ, ਈ. ਜੀ. ਐਸ., ਐਸ. ਟੀ. ਆਰ., ਏ. ਆਈ. ਈ. ਅਤੇ ਆਈ. ਈ. ਵੀ. ਵਲੰਟੀਅਰਾਂ ਵਲੋਂ ਸਥਾਨਕ ਫੇਜ਼ 8 ਸਥਿਤ ਵਿੱਦਿਆ ਭਵਨ ਅੱਗੇ ਚੱਲ ...
*ਕਿਹਾ ਕੈਬਨਿਟ ਮੰਤਰੀ ਸਿੱਧੂ ਕਰ ਰਹੇ ਨੇ ਮੇਰੇ ਬਾਰੇ ਗ਼ਲਤ ਪ੍ਰਚਾਰ ਐੱਸ. ਏ. ਐੱਸ. ਨਗਰ, 21 ਜੂਨ (ਕੇ. ਐੱਸ. ਰਾਣਾ)-ਮੈਂ ਆਜ਼ਾਦ ਗਰੁੱਪ ਦੇ ਮੁਖੀ ਕੁਲਵੰਤ ਸਿੰਘ ਦੇ ਨਾਲ ਚਟਾਨ ਵਾਂਗ ਖੜ੍ਹੀ ਹਾਂ ਤੇ ਮੈਂ ਕਾਂਗਰਸ ਪਾਰਟੀ 'ਚ ਸ਼ਾਮਿਲ ਨਹੀਂ ਹੋਈ | ਕੈਬਨਿਟ ਮੰਤਰੀ ਬਲਬੀਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX