ਰੂਪਨਗਰ, 21 ਜੂਨ (ਸਤਨਾਮ ਸਿੰਘ ਸੱਤੀ)-ਕੌਮਾਂਤਰੀ ਯੋਗ ਦਿਵਸ ਮੌਕੇ ਵੱਖ-ਵੱਖ ਖੇਡ ਮੈਦਾਨਾਂ, ਪਾਰਕਾਂ, ਸਕੂਲਾਂ, ਕਾਲਜਾਂ 'ਚ ਨੌਜਵਾਨਾਂ, ਬਜ਼ੁਰਗਾਂ ਅਤੇ ਬੱਚਿਆਂ ਨੇ ਯੋਗ ਅਭਿਆਸ ਕੀਤਾ | ਯੋਗ ਟੇ੍ਰਨਰਾਂ ਨੇ ਯੋਗ ਆਸਣਾਂ ਤੇ ਇਨ੍ਹਾਂ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ | ਸਰਕਾਰ ਕਾਲਜ ਰੂਪਨਗਰ ਦੇ ਖੇਡ ਮੈਦਾਨ 'ਚ ਫ਼ੌਜ ਤੇ ਹੋਰ ਮੁਕਾਬਲਿਆਂ ਲਈ ਤਿਆਰੀ ਕਰਦੇ ਨੌਜਵਾਨ ਯੁਵਕ, ਯੁਵਤੀਆਂ, ਮਹਾਰਾਜਾ ਰਣਜਤ ਸਿੰਘ ਬਾਗ਼ 'ਚ ਪੈਡਲਰਜ਼ ਤੇ ਰਨਰ ਐਸੋ: ਵਲੋਂ, ਗਿਆਨੀ ਜ਼ੈਲ ਸਿੰਘ ਨਗਰ ਦੇ ਪਾਰਕਾਂ ਅਤੇ ਹੈੱਡ ਵਰਕਸ ਆਦਿ ਥਾਵਾਂ ਤੇ ਹਰ ਵਰਗ ਦੇ ਵਿਅਕਤੀਆਂ ਨੇ ਯੋਗ ਅਭਿਆਸ ਕੀਤਾ |
ਸਰਕਾਰੀ ਕਾਲਜ ਰੋਪੜ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਭਾਰਤ ਸਰਕਾਰ ਦੇ ਆਯੂਸ਼ ਮੰਤਰਾਲਾ, ਡਾਇਰੈਕਟਰ ਸਿੱਖਿਆ ਵਿਭਾਗ (ਕਾ.), ਪੰਜਾਬ, ਪ੍ਰੋਗਰਾਮ ਕੋਆਰਡੀਨੇਟਰ ਕੌਮੀ ਸੇਵਾ ਯੋਜਨਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਆਦੇਸ਼ਾਂ ਅਨੁਸਾਰ ਪਿ੍ੰਸੀਪਲ ਡਾ. ਜਸਵਿੰਦਰ ਕੌਰ ਦੀ ਸਰਪ੍ਰਸਤੀ ਹੇਠ ਮਿਸ਼ਨ ਤੰਦਰੁਸਤ ਪੰਜਾਬ ਯੂਨਿਟ, ਕੌਮੀ ਸੇਵਾ ਯੋਜਨਾ, ਐਨ. ਸੀ. ਸੀ., ਬੱਡੀ ਪ੍ਰੋਗਰਾਮ, ਲੀਗਲ ਲਿਟਰੇਸੀ ਕਲੱਬ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਸਰੀਰਕ ਸਿੱਖਿਆ ਵਿਭਾਗ, ਰੈੱਡ ਰਿਬਨ ਤੇ ਯੁਵਕ ਸੇਵਾਵਾਂ ਕਲੱਬ ਦੇ ਸਹਿਯੋਗ ਨਾਲ ਸਰਕਾਰੀ ਕਾਲਜ ਰੋਪੜ ਵਿਖੇ 'ਬੀ ਵਿੱਦ ਯੋਗਾ, ਬੀ ਐਟ ਹੋਮ' ਤਹਿਤ ਅੰਤਰਰਾਸ਼ਟਰੀ ਯੋਗ ਦਿਵਸ ਆਨਲਾਈਨ ਮਾਧਿਅਮ ਰਾਹੀਂ ਮਨਾਇਆ ਗਿਆ | ਕਾਲਜ ਦੇ ਵਾਇਸ ਪਿ੍ੰਸੀਪਲ ਪੋ੍ਰ: ਜਤਿੰਦਰ ਸਿੰਘ ਗਿੱਲ ਨੇ ਯੋਗ ਟੇ੍ਰਨਰ ਅਨੁਰਾਗ ਸ਼ਰਮਾ, ਕਾਲਜ ਸਟਾਫ਼ ਤੇ ਵਿਦਿਆਰਥੀਆਂ ਨੂੰ ਜੀ ਆਇਆ ਕਿਹਾ ਅਤੇ ਯੋਗ ਅਭਿਆਸ ਨੂੰ ਆਪਣੇ ਜੀਵਨ 'ਚ ਯੋਗ ਅਭਿਆਸ ਕਰਨ ਲਈ ਪ੍ਰੇਰਿਤ ਕੀਤਾ | ਇਸ ਪ੍ਰੋਗਰਾਮ ਦੇ ਕਨਵੀਨਰ ਪੋ੍ਰ. ਸ਼ਮਿੰਦਰ ਕੌਰ ਨੇ ਮੰਚ ਸੰਚਾਲਨ ਕੀਤਾ | ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਹਰਜੀਤ ਸਿੰਘ ਨੇ ਯੋਗ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਅਸ਼ਟਾਂਗ ਯੋਗ ਦੀਆ ਬਰੀਕੀਆਂ ਅਤੇ ਯੋਗ ਦੀ ਮਹੱਤਤਾ ਬਾਰੇ ਚਾਨਣਾ ਪਾਇਆ | ਪ੍ਰੋ. ਉਪਦੇਸ਼ਦੀਪ ਕੌਰ ਨੇ ਅਨੁਰਾਗ ਸ਼ਰਮਾ ਦੀਆਂ ਯੋਗ ਅਭਿਆਸ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ | ਯੋਗ ਟ੍ਰੇਨਰ ਅਨੁਰਾਗ ਸ਼ਰਮਾ ਨੇ ਯੋਗ ਅਭਿਆਸ ਸਬੰਧੀ ਮੁੱਢਲੀ ਜਾਣਕਾਰੀ, ਸਾਵਧਾਨੀਆਂ ਤੇ ਯੋਗ ਦੇ ਲਾਭ ਸਬੰਧੀ ਵਿਚਾਰ ਸਾਂਝੇ ਕੀਤੇ | ਉਨ੍ਹਾਂ ਨੇ ਤਾੜ ਆਸਨ, ਬਿ੍ਖਮ ਆਸਨ, ਅਰਧ ਚੱਕਰ ਆਸਨ, ਤਿ੍ਕੋਨ ਆਸਨ, ਵਜਰ ਆਸਨ ਅਤੇ ਕਪਾਲ ਭਾਤੀ ਆਦਿ ਆਸਨ ਵੀ ਕਰਵਾਏ | ਇਸ ਮੌਕੇ ਡਾ. ਹਰਜਸ ਕੌਰ, ਡਾ. ਸੁਖਜਿੰਦਰ ਕੌਰ, ਡਾ ਕੁਲਵੀਰ ਕੌਰ, ਡਾ. ਨਿਰਮਲ ਸਿੰਘ, ਡਾ. ਜਤਿੰਦਰ ਕੁਮਾਰ, ਪ੍ਰੋ. ਅਰਵਿੰਦਰ ਕੌਰ, ਡਾ. ਦਲਵਿੰਦਰ ਸਿੰਘ, ਪ੍ਰੋ. ਰਣਦੀਪ ਸਿੰਘ, ਪ੍ਰੋ. ਰਵਨੀਤ ਕੌਰ, ਪ੍ਰੋ. ਨਤਾਸ਼ਾ ਕਾਲੜਾ, ਸਮੂਹ ਸਟਾਫ਼ ਨੇ ਅਹਿਮ ਸਹਿਯੋਗ ਦਿੱਤਾ |
ਭਾਰਤੀ ਯੋਗ ਸੰਸਥਾਨ ਦੇ ਚੰਡੀਗੜ੍ਹ ਪ੍ਰਾਂਤ ਅਧੀਨ ਜ਼ਿਲਿ੍ਹਆ ਨੇ ਆਨਲਾਈਨ ਮਨਾਇਆ ਯੋਗ ਦਿਵਸ
7ਵੇਂ ਅੰਤਰ ਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਭਾਰਤੀ ਯੋਗ ਸੰਸਥਾਨ ਦੇ ਚੰਡੀਗੜ੍ਹ ਪ੍ਰਾਂਤ ਅਧੀਨ ਰੂਪਨਗਰ, ਕੁਰਾਲੀ, ਮੋਹਾਲੀ, ਪੰਜਕੁਲਾ ਤੇ ਚੰਡੀਗੜ੍ਹ ਜ਼ਿਲਿ੍ਹਆ ਨੇ ਸਵੇਰੇ 5.30 ਤੋਂ 7 ਵਜੇ ਤੱਕ ਆਨਲਾਈਨ ਯੋਗ ਦਿਵਸ ਮਨਾਇਆ | ਚੰਡੀਗੜ੍ਹ ਪ੍ਰਾਂਤ ਦੇ ਪ੍ਰਧਾਨ ਸ੍ਰੀ ਗੋਪਾਲ ਦਾਸ ਤੇ ਪ੍ਰਾਂਤ ਮੰਤਰੀ ਗੋਪਾਲ ਸਿੰਘ ਪਰਮਾਰ ਦੀ ਅਗਵਾਈ 'ਚ ਹੋਏ ਇਸ ਆਨਲਾਇਨ ਪ੍ਰੋਗਰਾਮ 'ਚ 300 ਤੋਂ ਵੱਧ ਲੋਕਾਂ ਨੇ ਮਿਲਕੇ ਯੋਗ ਆਸਣਾਂ, ਪ੍ਰਾਣਯਾਮ ਤੇ ਧਿਆਨ ਦਾ ਅਭਿਆਸ ਕੀਤਾ | ਆਨਲਾਈਨ ਪ੍ਰੋਗਰਾਮ 'ਚ ਰੋਟਰੀ ਕਲੱਬ ਰੂਪਨਗਰ, ਇੰਨਰਵੀਲ ਕਲੱਬ ਰੂਪਨਗਰ ਤੋਂ ਇਲਾਵਾ ਰੂਪਨਗਰ ਤੋਂ ਕੋਈ ਦੋ ਦਰਜ਼ਨ ਬੱਚਿਆ ਨੇ ਵੀ ਸ਼ਿਰਕਤ ਕੀਤੀ | ਇਸ ਸਮੁੱਚੇ ਪ੍ਰੋਗਰਾਮ ਨੂੰ ਆਯੋਜਨ ਕਰਨ ਲਈ ਭਾਰਤੀ ਯੋਗ ਸੰਸਥਾਨ ਦੇ ਦਿਸ਼ਾ ਨਿਰਦੇਸ਼ਾ ਤਹਿਤ ਸੰਸਥਾ ਦੀ ਰੂਪਨਗਰ ਜ਼ਿਲ੍ਹਾ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਕੁਸਮ ਸ਼ਰਮਾ ਦੀ ਟੀਮ ਵਲੋਂ ਵਿਸ਼ੇਸ਼ ਤੌਰ 'ਤੇ ਯੋਗਦਾਨ ਪਾਇਆ ਗਿਆ | ਚੰਡੀਗੜ੍ਹ ਪ੍ਰਾਂਤ ਦੇ ਪ੍ਰਧਾਨ ਗੋਪਾਲ ਦਾਸ ਨੇ ਇਸ ਮੌਕੇ ਨਿਯਮਿਤ ਯੋਗ ਸਾਧਨਾ ਤੇ ਸਿਹਤ ਵਿਸ਼ੇ 'ਤੇ ਆਪਣੇ ਵਿਚਾਰ ਸਾਂਝੇ ਕਰਦਿਆ ਯੋਗ ਨੂੰ ਜਿੰਦਗੀ ਦਾ ਜ਼ਰੂਰੀ ਅੰਕ ਬਣਾਉਣ ਦੀ ਪ੍ਰੇਰਣਾ ਕੀਤੀ ਤੇ ਕਿਹਾ ਕਿ ਕੋਵਿਡ-19 ਦੀ ਮਹਾਂਮਾਰੀ ਦੌਰਾਨ ਯੋਗ ਨੇ ਇਸ ਮਹਾਂਮਾਰੀ ਤੋਂ ਬਚਾਉਣ ਲਈ ਅਹਿਮ ਭੂਮਿਕਾ ਨਿਭਾਈ ਹੈ ਅਤੇ ਭਵਿੱਖ 'ਚ ਵੀ ਨਿਭਾਏਗਾ | ਇਸ ਪ੍ਰੋਗਰਾਮ ਦੌਰਾਨ ਮੰਚ ਸੰਚਾਲਣ ਰੂਪਨਗਰ ਤੋਂ ਰਾਜਿੰਦਰ ਸੈਣੀ ਨੇ ਕੀਤਾ ਗਿਆ ਅਤੇ ਆਸਣਾਂ, ਪ੍ਰਾਣਾਯਾਮ ਤੇ ਧਿਆਨ ਦਾ ਅਭਿਆਸ ਸੁਰਿੰਦਰ ਸ਼ਰਮਾ ਮੋਹਾਲੀ, ਕੁਸ਼ਮ ਸ਼ਰਮਾ ਰੂਪਨਗਰ, ਅਰੁਣ ਧੀਮਾਨ ਕੁਰਾਲੀ, ਰਾਜਨ ਕਪੂਰ ਚੰਡੌਗੜ੍ਹ, ਦਲਜੀਤ ਸਿੰਘ ਮੋਹਾਲੀ, ਐਮ.ਐਨ. ਸੂਕਲਾ ਚੰਡੀਗੜ੍ਹ, ਕਿ੍ਸ਼ਨ ਲਾਲ ਕਪੂਰ ਮੋਹਾਲੀ, ਰਾਜੇਸ਼ ਗੁਪਤਾ ਜ਼ਿਰਕਪੁਰ, ਰਾਮ ਪ੍ਰਕਾਸ਼ ਡੋਗਰਾ, ਪੰਜਕੂਲਾ, ਰਾਜਿੰਦਰ ਕੋਸ਼ਿਕ ਚੰਡੀਗੜ੍ਹ, ਜੈ ਨਿਰੈਣ ਸਿੰਗਲ ਪੰਜਕੂਲਾ, ਪ੍ਰਾਂਤ ਮੰਤਰੀ ਗੋਪਾਲ ਸਿੰਘ ਪਰਮਾਰ , ਸੇਵਾ ਰਾਮ ਚੰਡੀਗੜ੍ਹ ਅਤੇ ਪ੍ਰਾਂਤ ਪ੍ਰਧਾਨ ਸ਼੍ਰੀ ਗੋਪਾਲ ਦਾਸ ਵਲੋਂ ਕਰਵਾਇਆ ਗਿਆ | ਇਸ ਮੌਕੇ ਸੰਗੀਤਾ ਗੁਪਤਾ ਪੰਚਕੂਲਾ, ਮੀਨਲ ਵਾਸਦੇਵਾ ਰੂਪਨਗਰ ਅਤੇ ਕਿ੍ਸ਼ਨਾ ਗੋਇਲ ਚੰਡੀਗੜ੍ਹ ਨੇ ਸਰਸਵਤੀ ਵੰਦਨਾ, ਭਜਨ ਅਤੇ ਯੋਗ ਬਾਰੇ ਕਵਿਤਾ ਪੇਸ਼ ਕੀਤੀਆ | ਅੰਤ ਵਿੱਚ ਰੂਪਨਗਰ ਤੋਂ ਜ਼ਿਲ੍ਹਾ ਪ੍ਰਧਾਨ ਕੁਸ਼ਨ ਸ਼ਰਮਾ ਨੇ ਪ੍ਰੋਗਰਾਮ ਨੂੰ ਆਨਲਾਈਨ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੇ ਅਤੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲਿਆ ਦਾ ਧੰਨਵਾਦ ਕੀਤਾ |
ਕੋਵਿਡ 19 ਦੇ ਚੱਲਦੇ ਅੰਤਰਰਾਸ਼ਟਰੀ ਯੋਗ ਦਿਵਸ 'ਤੇ ਆਨ ਲਾਈਨ ਸੈਮੀਨਾਰ
ਕੋਵਿਡ-19 ਦੇ ਕਾਰਨ ਪਿਛਲੇ ਸਾਲ ਦੀ ਤਰਾਂ ਇਸ ਸਾਲ ਵੀ ਐਨ. ਸੀ. ਸੀ. ਕੈਡਿਟਾਂ ਲਈ ਆਨ ਲਾਈਨ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਸਕੂਲ ਦੇ ਐਨ. ਸੀ. ਸੀ. ਅਫ਼ਸਰ ਸੁਨੀਲ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫ਼ਸਟ ਪੰਜਾਬ ਨੇਵਲ ਯੂਨਿਟ ਐਨ. ਸੀ. ਸੀ. ਨਵਾਂ ਨੰਗਲ ਦੇ ਕਮਾਂਡਿੰਗ ਅਫ਼ਸਰ ਕੈਪਟਨ (ਇੰਡੀਅਨ ਨੇਵੀ) ਸਰਵਜੀਤ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਕੂਲ ਪਿੰ੍ਰਸੀਪਲ ਮੈਡਮ ਸੰਗੀਤਾ ਰਾਣੀ ਦੀ ਦੇਖ-ਰੇਖ ਹੇਠ ਆਯੋਜਿਤ ਕੀਤੇ ਸੈਮੀਨਾਰ 'ਚ ਜਿੱਥੇ ਐਨ. ਸੀ. ਸੀ. ਕੈਡਿਟਾਂ ਨੇ ਭਾਗ ਲਿਆ ਉੱਥੇ ਐਨ. ਐਸ. ਐਸ. ਦੇ ਵਲੰਟੀਅਰਾਂ ਅਤੇ ਸਕੂਲ ਦੇ ਅਧਿਆਪਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਭਾਗ ਲਿਆ | ਐਨ. ਸੀ. ਸੀ. ਅਫ਼ਸਰ ਸੁਨੀਲ ਕੁਮਾਰ ਸ਼ਰਮਾ ਵਲੋਂ ਯੋਗ ਸਬੰਧੀ ਵਿਸਥਾਰ ਨਾਲ ਜਾਣਕਾਰੀ ਦੇਣ ਉਪਰੰਤ ਵੱਖ ਆਸਣ ਤੇ ਪ੍ਰਾਣਾਯਾਮ ਕਰਵਾਏ ਗਏ | ਇਸ ਮੌਕੇ ਸਕੂਲ ਦੀ ਪਿੰ੍ਰਸੀਪਲ ਵਲੋਂ ਜਿੱਥੇ ਖ਼ੁਦ ਯੋਗ ਕੀਤਾ ਉੱਥੇ ਹੀ ਫ਼ਸਟ ਅਫ਼ਸਰ ਸੁਨੀਲ ਕੁਮਾਰ ਸ਼ਰਮਾ, ਐਨ. ਐਸ. ਐਸ.ਯੂਨਿਟ ਦੇ ਪ੍ਰੋਗਰਾਮ ਅਫ਼ਸਰ ਜੈ ਪਾਲ ਸ਼ਰਮਾ, ਅਸ਼ੋਕ ਸੋਨੀ, ਡੀ. ਪੀ. ਈ. ਰਵੀ ਇੰਦਰ ਅਤੇ ਐਨ. ਸੀ. ਸੀ .ਕੈਡਿਟਾਂ, ਐਨ. ਐਸ. ਐਸ. ਵਲੰਟੀਅਰਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਵੱਖ-ਵੱਖ ਆਸਣ ਤੇ ਪ੍ਰਾਣਾਯਾਮ ਕਰਕੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ |
ਸਤਲੁਜ ਪਬਲਿਕ ਸਕੂਲ ਹੁਸੈਨਪੁਰ ਰੂਪਨਗਰ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਸਕੂਲ ਡੀ. ਪੀ. ਈ. ਭੁਪਿੰਦਰ ਸਿੰਘ ਦੀ ਅਗਵਾਈ ਹੇਠ ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ਆਪਣੇ ਘਰਾਂ 'ਚੋਂ ਹੀ ਵਰਚੂਅਲ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਦਾ ਆਨਲਾਈਨ ਪ੍ਰਸ਼ਨੋਤਰੀ ਮੁਕਾਬਲਾ ਵੀ ਕਰਵਾਇਆ ਗਿਆ | ਸਕੂਲ ਦੇ ਚੇਅਰਮੈਨ ਜਗਜੀਤ ਕੁਮਾਰ ਜੱਗੀ ਨੇ ਕੋਰੋਨਾ ਕਾਲ 'ਚ ਯੋਗ ਦੀ ਅਹਿਮੀਅਤ ਬਾਰੇ ਚਾਨਣਾ ਪਾਇਆ | ਸਕੂਲ ਦੇ ਡਾਇਰੈਕਟਰ ਪਿ੍ੰਸੀਪਲ ਸ੍ਰੀ ਸੇਨ ਗੁਪਤਾ ਨੇ ਦੱਸਿਆ ਕਿ ਹਰ ਵਿਅਕਤੀ ਨੂੰ ਸਵੇਰੇ ਘੱਟੋ-ਘੱਟ 20-25 ਮਿੰਟ ਯੋਗ ਕਰਨਾ ਚਾਹੀਦਾ ਹੈ | ਇਸ ਮੌਕੇ ਪਿ੍ੰਸੀਪਲ ਅੰਜਨਾ ਸੇਠੀ ਤੋਂ ਇਲਾਵਾ ਸਕੂਲ ਅਧਿਆਪਕ ਜਗਜੀਤ ਸਿੰਘ, ਗੁਰਿੰਦਰ ਸਿੰਘ ਦੁੱਗਲ , ਮੈਡਮ ਸੁਸ਼ੀਲਾ, ਮੈਡਮ ਗਗਨ, ਡੀ. ਪੀ. ਈ. ਭੁਪਿੰਦਰ ਸਿੰਘ, ਰਾਜੇਸ਼ ਕੁਮਾਰ ਹਾਜ਼ਰ ਸਨ |
ਸਵਾਮੀ ਸ਼ਿਵਨੰਦਾ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਵਿਖੇ ਯੋਗ ਦਿਵਸ ਮਨਾਇਆ
ਮੋਰਿੰਡਾ (ਕੰਗ)-ਸਵਾਮੀ ਸ਼ਿਵਨੰਦਾ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਵਿਖੇ 7ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ, ਜਿਸ 'ਚ ਰਮਨ ਭੋਲਾ ਰਿਟਾਇਰਡ ਡੀ. ਓ. ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਕੂਲ ਦੇ ਵਿਦਿਆਰਥੀਆਂ ਵਲੋਂ ਆਨ-ਲਾਈਨ ਯੋਗ ਆਸਣ ਕੀਤੇ | ਇਸ ਮੌਕੇ ਯੋਗਾ ਅਧਿਆਪਕ ਦਵਿੰਦਰ ਕੁਮਾਰ ਨੇ ਲਗਪਗ 50 ਤੋਂ ਵੱਧ ਆਸਣਾਂ ਸਬੰਧੀ ਜਾਣਕਾਰੀ ਦਿੱਤੀ ਤੇ ਉਨ੍ਹਾਂ ਦੇ ਫ਼ਾਇਦੇ ਦੱਸੇ | ਸਮਾਗਮ ਦੇ ਅੰਤ 'ਚ ਪਿ੍ੰਸੀਪਲ ਜਤਿੰਦਰ ਸ਼ਰਮਾ, ਹੰਸ ਰਾਜ ਭਾਟੀਆ ਕਮੇਟੀ ਪ੍ਰਧਾਨ ਅਤੇ ਮੈਨੇਜਰ ਜੋਗਿੰਦਰ ਕੁਮਾਰ ਨੇ ਰਮਨ ਭੋਲਾ ਅਤੇ ਯੋਗਾ ਅਧਿਆਪਕ ਦਵਿੰਦਰ ਕੁਮਾਰ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸਮੂਹ ਸਕੂਲ ਸਟਾਫ਼ ਮੌਜੂਦ ਸੀ |
ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਵਿਖੇ ਯੋਗਾ ਦਿਵਸ ਮਨਾਇਆ
ਬਾਬਾ ਜ਼ੋਰਾਵਰ ਸਿੰਘ, ਫ਼ਤਿਹ ਸਿੰਘ ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਵਿਖੇ ਐੱਨ. ਐੱਸ. ਐੱਸ. ਵਿਭਾਗ ਅਤੇ ਸਰੀਰਕ ਸਿੱਖਿਆ ਵਿਭਾਗ ਦੁਆਰਾ ਯੋਗਾ ਦਿਵਸ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਪ੍ਰੋਗਰਾਮ ਅਫ਼ਸਰ ਪ੍ਰੋ. ਮਨਜੀਤ ਕੌਰ ਨੇ ਤਣਾਅ-ਪੂਰਨ ਜ਼ਿੰਦਗੀ 'ਚ ਯੋਗਾ ਕਰਨ ਦੀ ਮਹੱਤਤਾ ਦੱਸੀ | ਸਰੀਰਕ ਸਿੱਖਿਆ ਵਿਭਾਗ ਦੇ ਪ੍ਰੋ. ਹਰਬੰਸ ਕੌਰ ਤੇ ਖਿਡਾਰੀਆਂ ਨੇ ਯੋਗ ਆਸਣ ਕਰਵਾਏ | ਇਸ ਮੌਕੇ ਐੱਨ. ਐੱਸ. ਐੱਸ. ਵਲੰਟੀਅਰਜ਼ ਵਲੋਂ ਯੋਗ ਆਸਣ ਕਰਦੇ ਹੋਏ ਆਨ-ਲਾਈਨ ਤਸਵੀਰਾਂ ਵੀ ਸਾਂਝੀਆਂ ਕੀਤੀਆਂ | ਇਸ ਮੌਕੇ ਪ੍ਰੋਗਰਾਮ ਅਫ਼ਸਰ ਪ੍ਰੋ. ਨਵਜੋਤ ਕੌਰ, ਪ੍ਰੋ. ਪ੍ਰਭਜੋਤ ਕੌਰ ਅਤੇ ਸਟਾਫ਼ ਮੈਂਬਰ ਹਾਜ਼ਰ ਸਨ |
ਐਸ. ਐਸ. ਮੈਮੋਰੀਅਲ ਐਜੂਕੇਸ਼ਨਲ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਨੇ ਮਨਾਇਆ ਯੋਗਾ ਦਿਵਸ
ਸ੍ਰੀ ਚਮਕੌਰ ਸਾਹਿਬ, (ਜਗਮੋਹਣ ਸਿੰਘ ਨਾਰੰਗ)-ਸਥਾਨਕ ਐਸ. ਐਸ. ਮੈਮੋਰੀਅਲ ਐਜੂਕੇਸ਼ਨਲ ਸੁਸਾਇਟੀ ਵਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ | ਜਿਸ 'ਚ ਮੁੱਖ ਮਹਿਮਾਨ ਵਜੋਂ ਸ੍ਰੀਮਤੀ ਆਸ਼ਾ ਰਾਣੀ ਐਮ. ਡੀ. ਪਟਿਆਲਾ ਹੈਡੀਕਰਾਫਟ ਪ੍ਰਡਿਊਸ ਕੰਪਨੀ ਨੇ ਸ਼ਿਰਕਤ ਕੀਤੀ | ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰੋ. ਆਰ. ਸੀ. ਢੰਡ ਨੇ ਮਨੁੱਖੀ ਜੀਵਨ ਵਿਚ ਯੋਗ ਸਾਧਨਾ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਜਿਸ 'ਚ ਸਮੂਹ ਸਟਾਫ਼ ਮੈਂਬਰਾਂ ਸਮੇਤ ਸ਼ਿਵਾਨੀ, ਹਰਪ੍ਰੀਤ ਕੌਰ, ਦਲਜੀਤ ਸਿੰਘ, ਜਸਪ੍ਰੀਤ ਸਿੰਘ, ਬਿਕਰਮ ਸਿੰਘ ਤੇ ਦਰਸ਼ਨ ਸਿੰਘ ਆਦਿ ਵੀ ਹਾਜ਼ਰ ਹੋਏ |
ਸਤਲੁਜ ਪਾਰਕ 'ਚ ਸ਼ਾਨਦਾਰ ਸਮਾਗਮ
ਨੰਗਲ, (ਗੁਰਪ੍ਰੀਤ ਸਿੰਘ ਗਰੇਵਾਲ)-ਯੋਗਾ ਦਿਵਸ ਮੌਕੇ ਆਰਟ ਆਫ਼ ਲਿਵਿੰਗ ਤੇ ਗਰੀਨ ਅਰਥ ਵਲੋਂ ਸਤਲੁਜ ਪਾਰਕ 'ਚ ਸ਼ਾਨਦਾਰ ਸਮਾਗਮ ਕਰਵਾਇਆ ਗਿਆ | ਆਰਟ ਆਫ਼ ਲਿਵਿੰਗ ਦੇ ਇਲਾਕਾ ਪ੍ਰਚਾਰਕ ਤੇ ਨਿਸ਼ਕਾਮ ਸਮਾਜ ਸੇਵਕ ਫਾਰਮਾਸਿਸਟ ਪਰਵੀਨ ਨੇ ਲੋਕਾਂ ਨੂੰ ਮਾਨਸਿਕ ਸਿਹਤ ਬਾਰੇ ਟਿਪਸ ਦਿੱਤੇ | ਉਨ੍ਹਾਂ ਸ੍ਰੀ ਰਵੀਸ਼ੰਕਰ ਜੀ ਦੇ ਹਵਾਲੇ ਨਾਲ ਬੂਟੇ ਲਗਾਉਣ ਦੀ ਅਪੀਲ ਵੀ ਕੀਤੀ | ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਡਿਪਟੀ ਚੀਫ਼ ਇੰਜੀਨੀਅਰ (ਸੇਵਾਮੁਕਤ) ਕੇ. ਕੇ. ਸੂਦ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਯੋਗਾ ਟਿਪਸ ਦਿੱਤੇ | ਇਲਾਕੇ ਦੇ ਪ੍ਰਸਿੱਧ ਯੋਗਾ ਗੁਰੂ ਸਵਾਮੀ ਪ੍ਰੇਮ ਪ੍ਰਕਾਸ਼ ਨੂੰ ਅੱਜ ਨੰਗਲ ਦੇ ਲੋਕਾਂ ਨੇ ਯਾਦ ਕੀਤਾ ਜਿਹੜੇ ਸਮੇਂ ਤੋਂ ਪਹਿਲਾਂ ਹੀ ਢੱਠੇ ਦੇ ਹਮਲੇ ਕਾਰਨ ਰੱਬ ਨੂੰ ਪਿਆਰੇ ਹੋ ਗਏ | ਇਲਾਕੇ ਦੇ ਉੱਘੇ ਗਊ ਗ਼ਰੀਬ ਰੱਖਿਅਕ ਰਾਣਾ ਰਛਪਾਲ ਸਿੰਘ ਨੇ ਛਬੀਲ ਲਗਾਈ | ਵਾਰਡ ਨੰਬਰ ਚਾਰ ਦੇ ਦੋ ਬਾਲਾਂ ਪੀਹੂ ਅਤੇ ਗੁਗੂ ਨੇ ਅੱਜ 250 ਰੁਪਏ ਦਾ ਚੀਕੂ ਦਾ ਬੂਟਾ ਖ਼ਰੀਦਿਆ ਜਿਹੜੇ ਕਿਸੇ ਹੋਰ ਦੇ ਵਿਹੜੇ 22 ਜੂਨ ਨੂੰ ਲਗਾਇਆ ਜਾਵੇਗਾ | ਸਵਾਮੀ ਰਾਮ ਦੇਵ ਨਾਲ ਜੁੜੇ ਮੈਡਮ ਕਮਲੇਸ਼ ਨੱਡਾ ਨੇ ਕੋਰੋਨਾ ਕਾਰਨ ਸਮਾਗਮ ਨਹੀਂ ਕੀਤਾ ਪਰ ਅਮਰਪਾਲੀ ਅੰਬ ਦੇ ਤਿੰਨ ਬੂਟੇ ਲਗਾਏ |
ਡੀ. ਏ. ਵੀ. ਸਕੂਲ ਤਖ਼ਤਗੜ੍ਹ ਦੇ ਵਿਦਿਆਰਥੀਆਂ ਆਨਲਾਈਨ ਯੋਗਾ ਕਸਰਤਾਂ
ਨੂਰਪੁਰ ਬੇਦੀ, (ਢੀਂਡਸਾ)-ਵਿਸ਼ਵ ਯੋਗ ਦਿਵਸ ਮੌਕੇ ਡੀ. ਏ. ਵੀ. ਸੀ. ਸੈ. ਸਕੂਲ ਤਖ਼ਤਗੜ੍ਹ ਦੇ ਵਿਦਿਆਰਥੀਆਂ ਵਲੋਂ ਆਪਣੇ-ਆਪਣੇ ਘਰ ਬੈਠ ਕੇ ਆਨਲਾਈਨ ਯੋਗ ਕਸਰਤਾਂ ਕੀਤੀਆਂ | ਵਿਦਿਆਰਥੀਆਂ ਨੇ ਆਪਣੀ ਮਾਨਸਿਕ ਤੇ ਸਰੀਰਕ ਯੋਗਤਾ ਬਣਾਏ ਰੱਖਣ ਲਈ ਇਨ੍ਹਾਂ ਗਤੀਵਿਧੀਆਂ ਵਿਚ ਰੋਜ਼ਾਨਾ ਵੀ ਭਾਗ ਲਿਆ ਜਾਂਦਾ ਹੈ | ਇਸ ਸਬੰਧ 'ਚ ਸਕੂਲ ਦੇ ਪਿ੍ੰ. ਹਰਦੀਪ ਸਿੰਘ ਨੇ ਦੱਸਿਆ ਕਿ ਹਰੇਕ ਕਲਾਸ ਦੇ ਵਿਦਿਆਰਥੀਆਂ ਨੂੰ ਵਿਸ਼ਵ ਯੋਗ ਦਿਵਸ ਮੌਕੇ ਸਬੰਧਤ ਕਲਾਸ ਇੰਚਾਰਜਾਂ ਵਲੋਂ ਜਿਥੇ ਯੋਗ ਦਿਵਸ ਦੀ ਮਹੱਤਤਾ ਦੱਸੀ, ਉਥੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਚੰਗੀ ਸਿਹਤ ਲਈ ਰੋਜ਼ਾਨਾ ਯੋਗ ਅਭਿਆਸ ਕਰਨ ਲਈ ਪ੍ਰੇਰਿਤ ਕੀਤਾ | ਪਿ੍ੰ. ਹਰਦੀਪ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਯੋਗ ਦੀ ਮਹੱਤਤਾ ਵਿਦਿਆਰਥੀਆਂ ਲਈ ਹੋਰ ਵੀ ਵਧ ਜਾਂਦੀ ਹੈ ਕਿਉਂਕਿ ਸਕੂਲ ਬੰਦ ਹੋਣ ਕਾਰਨ ਕਸਰਤ ਨਾ ਕਰਨ ਵਾਲੇ ਵਿਦਿਆਰਥੀ ਮਾਨਸਿਕ ਰੋਗਾਂ ਤੋਂ ਪ੍ਰੇਸ਼ਾਨ ਹੋ ਜਾਂਦੇ ਹਨ | ਉਨ੍ਹਾਂ ਵਿਦਿਆਰਥੀਆਂ ਨੂੰ ਰੋਜ਼ਾਨਾ ਯੋਗ ਕਸਰਤਾਂ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਕੂਲ ਦੇ ਅਧਿਆਪਕ ਹਰੀਸ਼ ਸੋਨੀ, ਮੈਡਮ ਜਸਵਿੰਦਰ ਕੌਰ, ਮੈਡਮ ਤਜਿੰਦਰ ਕੌਰ, ਮੈਡਮ ਸੁਨੀਤਾ ਤੇ ਹਰਸ਼ਰਨ ਸਿੰਘ ਸਮੇਤ ਹੋਰਨਾਂ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਇਨ੍ਹਾਂ ਗਤੀਵਿਧੀਆਂ ਲਈ ਪੇ੍ਰਰਿਤ ਕੀਤਾ |
ਅੰਬੂਜਾ ਕਾਲੋਨੀ ਦਬੁਰਜੀ ਵਿਖੇ ਯੋਗਾ ਦਿਵਸ ਮਨਾਇਆ
ਘਨੌਲੀ, (ਜਸਵੀਰ ਸਿੰਘ ਸੈਣੀ)-ਅੰਬੂਜਾ ਸੀਮਿੰਟ ਕਲੋਨੀ ਦਬੁਰਜੀ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ | ਇਸ ਦੌਰਾਨ ਅੰਬੂਜਾ ਕਾਲੋਨੀ ਦੇ ਨਿਵਾਸੀਆਂ ਤੇ ਉਨ੍ਹਾਂ ਦੇ ਬੱਚਿਆਂ ਵਲੋਂ ਜਿੱਥੇ ਯੋਗਾ ਕੀਤਾ ਗਿਆ ਉੱਥੇ ਹੀ ਭਾਰਤੀ ਮਜ਼ਦੂਰ ਸੰਘ ਦੇ ਸੁਨੀਲ ਯਾਦਵ ਨੇ ਯੋਗਾ ਕਰਨ ਨਾਲ ਸਰੀਰ ਦੀ ਤੰਦਰੁਸਤੀ ਦੇ ਬਾਖ਼ੂਬੀ ਨੁਕਤੇ ਦੱਸੇ ਗਏ | ਇਸ ਮੌਕੇ ਸੁਨੀਲ ਯਾਦਵ, ਸੰਜੇ ਸਿਨ੍ਹਾ, ਅਨੁਰਾਗ ਬਿਸ਼ਨੋਈ ਅਨੂਪ ਤਿ੍ਪਾਠੀ, ਜੈ ਕੁਮਾਰ, ਰਾਮਸ਼ੀਸ਼ ਯਾਦਵ, ਨਿਖਿਲ ਕੁਮਾਰ, ਸ਼ੌਰਿਆ ਕੁਮਾਰ, ਸਾਰਥਿਕ ਪ੍ਰਮੋਦ ਮਾਥੁਰ ਆਦਿ ਹਾਜ਼ਰ ਸਨ |
ਮਧੂਬਨ ਵਾਟਿਕਾ ਸਕੂਲ ਦੇ ਵਿਦਿਆਰਥੀਆਂ ਨੇ ਯੋਗ ਦਿਵਸ ਮਨਾਇਆ
ਨੂਰਪੁਰ ਬੇਦੀ, (ਰਾਜੇਸ਼ ਚੌਧਰੀ ਤਖ਼ਤਗੜ੍ਹ)-ਮਧੂਬਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ ਦੇ ਵਿਦਿਆਰਥੀਆਂ ਨੇ ਆਨਲਾਈਨ ਯੋਗ ਦਿਵਸ ਮਨਾਇਆ | ਪ੍ਰੋਗਰਾਮ ਦੌਰਾਨ ਯੋਗ ਮਾਹਿਰ ਜਸਵੀਰ ਸਿੰਘ, ਬੀ. ਕੇ. ਸੈਣੀ, ਧਰਮਵੀਰ ਸਿੰਘ ਤੇ ਅਮਨਦੀਪ ਕੋਰ ਨੇ ਵਿਦਿਆਰਥੀਆਂ ਨੂੰ ਯੋਗ ਕਿਰਿਆਵਾਂ ਕਰਵਾਉਂਦਿਆਂ ਦੱਸਿਆ ਕਿ ਯੋਗਾ ਭਾਰਤੀ ਸਭਿਆਚਾਰ ਦਾ ਆਧਾਰ ਹੈ | ਇਸ ਮੌਕੇ ਸਕੂਲ ਚੇਅਰਮੈਨ ਅਮਿਤ ਚੱਢਾ ਤੇ ਪਿ੍ੰਸੀਪਲ ਡਾ: ਹਰਵਿੰਦਰ ਕੌਰ ਪਾਬਲਾ ਨੇ ਕਿਹਾ ਕਿ ਯੋਗਾ ਦਾ ਅਭਿਆਸ ਇਕ ਤੇਜ਼ ਦਿਮਾਗ਼, ਦਿਲ ਅਤੇ ਸਿਹਤਮੰਦ ਸਰੀਰ ਨੂੰ ਕਾਬੂ ਵਿਚ ਰੱਖਣ ਦਾ ਇਕ ਸਾਧਨ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਘਰ 'ਚ ਯੋਗ ਆਸਣ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਬੱਚਿਆਂ ਨੂੰ ਸੂਰਿਆ ਨਮਸਕਾਰ, ਪਦਮ ਆਸਣ, ਭੁਜੰਗ ਆਸਣ, ਸੁਖ ਆਸਣ ਆਦਿ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ |
ਸਵਾਮੀ ਸ਼ਿਵਨੰਦਾ ਸਕੂਲ ਮੋਰਿੰਡਾ ਵਿਖੇ ਯੋਗ ਦਿਵਸ ਮਨਾਇਆ
ਮੋਰਿੰਡਾ, (ਪਿ੍ਤਪਾਲ ਸਿੰਘ)-ਸਵਾਮੀ ਸ਼ਿਵਨੰਦਾ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਵਿਖੇ ਸੱਤਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਇਸ ਸਬੰਧੀ ਸਕੂਲ ਦੇ ਪਿ੍ੰਸੀਪਲ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਯੋਗਾ ਦਿਵਸ ਮੌਕੇ ਕਰਵਾਏ ਸਮਾਗਮ 'ਚ ਘਰਾਂ ਵਿਚ ਬੈਠੇ ਸਕੂਲ ਦੇ ਵਿਦਿਆਰਥੀਆਂ ਤੇ ਸਟਾਫ਼ ਨੇ ਜ਼ੂਮ ਐਪ ਰਾਹੀ ਭਾਗ ਲਿਆ ਅਤੇ ਘਰ ਬੈਠ ਕੇ ਹੀ ਯੋਗਾ ਸਬੰਧੀ ਆਸਣ ਕੀਤੇ | ਇਸ ਮੌਕੇ ਯੋਗ ਅਧਿਆਪਕ ਦਵਿੰਦਰ ਕੁਮਾਰ ਨੇ ਬਹੁਤ ਹੀ ਬਾਰੀਕੀ ਨਾਲ ਲਗਪਗ ਪੰਜਾਹ ਤੋਂ ਵੀ ਵੱਧ ਯੋਗ ਆਸਣਾਂ ਸਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਰਿਟਾਇਰ ਡੀ. ਓ. ਰਮਨ ਭੋਲਾ ਤੇ ਯੋਗਾ ਅਧਿਆਪਕ ਰਵਿੰਦਰ ਕੁਮਾਰ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨ ਕੀਤਾ ਗਿਆ | ਇਸ ਮੌਕੇ ਇਸ ਸਕੂਲ ਕਮੇਟੀ ਦੇ ਪ੍ਰਧਾਨ ਹੰਸ ਰਾਜ ਭਾਟੀਆ, ਮੈਨੇਜਰ ਜੋਗਿੰਦਰ ਕੁਮਾਰ ਅਤੇ ਸਕੂਲ ਸਟਾਫ਼ ਹਾਜ਼ਰ ਸੀ |
ਖ਼ਾਲਸਾ ਕਾਲਜ ਵਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ 'ਤੇ ਵੈਬੀਨਾਰ
ਸ੍ਰੀ ਅਨੰਦਪੁਰ ਸਾਹਿਬ, (ਕਰਨੈਲ ਸਿੰਘ)-ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦੇ ਐਨ. ਐਸ. ਐਸ. ਵਿਭਾਗ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਨ. ਐਸ. ਐਸ. ਵਿਭਾਗ ਵਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ 'ਤੇ ਵੈਬੀਨਾਰ-ਕਮ-ਆਨਲਾਈਨ ਪ੍ਰੈਕਟੀਕਲ ਸੈਸ਼ਨ ਕਰਵਾਇਆ ਗਿਆ | ਪ੍ਰੋਗਰਾਮ 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਿਤ ਕਾਲਜਾਂ ਦੇ ਪ੍ਰੋਗਰਾਮ ਅਫ਼ਸਰਾਂ ਤੇ ਵਲੰਟੀਅਰਜ਼ ਨੇ ਹਿੱਸਾ ਲਿਆ | ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਪਿ੍ੰਸੀਪਲ ਡਾ. ਜਸਵੀਰ ਸਿੰਘ ਦੇ ਸਵਾਗਤੀ ਭਾਸ਼ਣ ਨਾਲ ਹੋਈ | ਉਨ੍ਹਾਂ ਨੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਮਹਿਮਾਨਾਂ ਤੇ ਸਰੋਤਿਆਂ ਦਾ ਸਵਾਗਤ ਕੀਤਾ ਅਤੇ ਆਪਣੇ ਸੰਦੇਸ਼ 'ਚ ਇਨਸਾਨੀ ਜੀਵਨ ਵਿਚ ਚੰਗੀ ਸਿਹਤ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਅਰੋਗੀ ਜੀਵਨ ਸਫਲ ਜੀਵਨ ਦੇ ਸੰਕਲਪ ਨੂੰ ਉਜਾਗਰ ਕੀਤਾ | ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਨ. ਐਸ. ਐਸ. ਕੁਆਰਡੀਨੇਟਰ ਡਾ. ਪਰਮਵੀਰ ਸਿੰਘ ਨੇ ਆਪਣੇ ਭਾਸ਼ਣ ਦੌਰਾਨ ਯੋਗ ਦੇ ਅਰਥ ਤੇ ਮਹੱਤਤਾ 'ਤੇ ਚਾਨਣ ਪਾਇਆ ਅਤੇ ਸਿਹਤਯਾਬਤਾ ਦੀ ਜ਼ਰੂਰਤ ਨੂੰ ਵੀ ਦਿ੍ੜ੍ਹ ਕਰਵਾਇਆ | ਵੈਬੀਨਾਰ 'ਚ ਕਾਲਜ ਦੇ ਸਹਾਇਕ ਪ੍ਰੋਫੈਸਰ ਅਸ਼ੋਕ ਕੁਮਾਰ, ਫਿਜ਼ੀਕਲ ਐਜੂਕੇਸ਼ਨ ਵਿਭਾਗ ਨੇ ਯੋਗ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਤੇ ਪ੍ਰੈਕਟੀਕਲ ਸੈਸ਼ਨ ਦੌਰਾਨ ਯੋਗ ਕਿਰਿਆਵਾਂ ਦੀ ਸਹੀ ਵਿਧੀ ਵੀ ਸਿਖਾਈ | ਪ੍ਰੋਗਰਾਮ ਦੌਰਾਨ ਸਰਕਾਰੀ ਕਾਲਜ ਰੋਪੜ ਤੋਂ ਡਾ. ਜਤਿੰਦਰ ਸਿੰਘ ਗਿੱਲ, ਐਲ. ਬੀ. ਐਸ. ਆਰੀਆ ਮਹਿਲਾ ਕਾਲਜ ਬਰਨਾਲਾ ਤੋਂ ਡਾ. ਅਰਚਨਾ ਤੇ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਤੋਂ ਡਾ. ਰਾਜੀਵ ਸ਼ਰਮਾ ਨੇ ਵੀ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ | ਵੈਬੀਨਾਰ ਦਾ ਸੰਚਾਲਨ ਪ੍ਰੋਗਰਾਮ ਅਫ਼ਸਰਾਂ ਪ੍ਰੋ. ਦਿਲਸ਼ੇਰ ਬੀਰ ਸਿੰਘ, ਡਾ. ਅਮਨਦੀਪ ਕੌਰ ਅਤੇ ਪ੍ਰੋ. ਪ੍ਰਭਜੋਤ ਕੌਰ ਦੁਆਰਾ ਕੀਤਾ ਗਿਆ | ਇਸ ਦੌਰਾਨ ਡਾ. ਸੁਰਿੰਦਰ ਸ਼ਰਮਾ, ਪ੍ਰੋ. ਜਗਪਿੰਦਰ ਪਾਲ ਸਿੰਘ, ਪ੍ਰੋ. ਤਜਿੰਦਰ ਕੌਰ, ਪ੍ਰੋ. ਜਤਿੰਦਰ ਸਿੰਘ ਵੀ ਵੈਬੀਨਾਰ ਵਿਚ ਮੌਜੂਦ ਰਹੇ |
ਐਨ. ਐਫ. ਐਲ. ਨੇ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ
ਨੰਗਲ, (ਪ੍ਰੋ. ਅਵਤਾਰ ਸਿੰਘ)-ਐਨ. ਐਫ. ਐਲ. ਵਲੋਂ ਖੇਡ ਸਟੇਡੀਅਮ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਸਬੰਧੀ ਕਰਵਾਏ ਸਮਾਗਮ ਦਾ ਉਦਘਾਟਨ ਐਨ.ਐਫ. ਐਲ ਦੇ ਚੀਫ ਜਨਰਲ ਮੈਨੇਜਰ ਰਾਕੇਸ਼ ਮਾਰਕਨ ਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਸੁਨੀਤਾ ਮਾਰਕਨ ਵਲੋਂ ਕੀਤਾ ਗਿਆ | ਯੋਗ ਆਸਨ ਵੱਖ-ਵੱਖ ਆਸਨਾਂ ਨੂੰ ਕਰਵਾਉਣ, ਲਈ ਪਤੰਜਲੀ ਦੇ ਯੋਗ ਗੁਰੂ ਸ੍ਰੀ ਤਰਸੇਮ ਲਾਲ ਅਤੇ ਰੋਜ਼ੀ ਸ਼ਰਮਾ ਵਲੋਂ ਸੰਚਾਲਨ ਕੀਤਾ ਗਿਆ | ਇਸ ਮੌਕੇ ਐਸ. ਕੇ. ਵਾਸਤਵ, ਆਈ. ਪੀ. ਸਿੰਘ, ਐਮ. ਐਨ. ਗੋਇਲ, ਸ੍ਰੀਮਤੀ ਗੁਰਿੰਦਰਜੀਤ ਕੌਰ, ਐਸ. ਕੇ. ਨੇਗੀ, ਸ੍ਰੀ ਜੋਸ਼ਨ, ਐਸ.ਕੇ. ਜਿੰਦਲ, ਸ੍ਰੀਕ੍ਰਿਸ਼ਨ ਕਾਂਤ ਵਰਮਾ, (ਸਾਰੇ ਅਫ਼ਸਰ) ਕੁਲਦੀਪ ਸਿੰਘ ਪ੍ਰਧਾਨ ਮਾਨਤਾ ਪ੍ਰਾਪਤ ਯੂਨੀਅਨ, ਸੁਰਿੰਦਰ ਕੁਮਾਰ, ਬਲਵੀਰ ਸਿੰਘ ਪ੍ਰਧਾਨ ਅਫ਼ਸਰ ਐਸੋ: ਕਸ਼ਮੀਰ ਸਿੰਘ, ਦਲੀਪ ਕੁਮਾਰ, ਓਪੀ ਚੌਹਾਨ ਆਦਿ ਹਾਜ਼ਰ ਸਨ |
ਪੁਰਖਾਲੀ, 21 ਜੂਨ (ਅੰਮਿ੍ਤਪਾਲ ਸਿੰਘ ਬੰਟੀ)-ਚੋਰਾਂ ਨੇ ਬੀਤੀ ਰਾਤ ਪਿੰਡ ਬਿੰਦਰਖ ਵਿਖੇ ਇਕ ਘਰ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ | ਇਸ ਸਬੰਧੀ ਬਿੰਦਰਖ ਵਾਸੀ ਹਰਵਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦਾ ਪਰਿਵਾਰ ਕੂਲਰ ...
ਰੂਪਨਗਰ, 21 ਜੂਨ (ਸਤਨਾਮ ਸਿੰਘ ਸੱਤੀ)-ਐੱਸ. ਸੀ./ਬੀ. ਸੀ. ਅਧਿਆਪਕ ਯੂਨੀਅਨ ਪੰਜਾਬ ਜ਼ਿਲ੍ਹਾ ਰੂਪਨਗਰ ਵਲੋਂ ਸੂਬਾ ਮੀਤ ਪ੍ਰਧਾਨ ਤੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਭਾਰਤੀ ਦੀ ਅਗਵਾਈ ਵਿਚ ਐੱਸ. ਸੀ/ਬੀ. ਸੀ ਮੁਲਾਜ਼ਮਾਂ ਤੇ ਵਿਦਿਆਰਥੀਆਂ ਦੇ ਭਖਦੇ ਮਸਲਿਆਂ ਨੂੰ ...
ਰੂਪਨਗਰ, 21 ਜੂਨ (ਸਤਨਾਮ ਸਿੰਘ ਸੱਤੀ)-ਇਲਾਕਾ ਸੰਘਰਸ਼ ਕਮੇਟੀ ਲੋਧੀਮਾਜਰਾ ਵਲੋਂ ਮਹਾਰਾਜਾ ਰਣਜੀਤ ਸਿੰਘ ਬਾਗ਼ ਰੂਪਨਗਰ ਵਿਖੇ ਹੋਈ ਇਕੱਤਰਤਾ 'ਚ ਰੂਪਨਗਰ 'ਚ ਦਰਿਆਵਾਂ, ਨਹਿਰਾਂ 'ਤੇ ਪੁਲਾਂ ਦੇ ਨਿਰਮਾਣ ਅਤੇ ਟੁੱਟੀਆਂ ਸੜਕਾਂ ਸਮੇਤ ਹੋਰ ਮੰਗਾਂ ਲਈ ਜ਼ੋਰਦਾਰ ...
ਸ੍ਰੀ ਚਮਕੌਰ ਸਾਹਿਬ, 21 ਜੂਨ (ਜਗਮੋਹਣ ਸਿੰਘ ਨਾਰੰਗ)-ਗੁ: ਸ੍ਰੀ ਕਤਲਗੜ੍ਹ ਸਾਹਿਬ ਦੇ ਮੀਟਿੰਗ ਹਾਲ ਵਿਚ ਬਸਪਾ ਹਲਕਾ ਸ੍ਰੀ ਚਮਕੌਰ ਸਾਹਿਬ ਤੇ ਸ਼ੋ੍ਰਮਣੀ ਅਕਾਲੀ ਦਲ ਦੀ ਸਾਂਝੀ ਮੀਟਿੰਗ ਹੋਈ | ਜਿਸ 'ਚ ਸ਼ੋ੍ਰਮਣੀ ਗੁ: ਪ੍ਰਬੰਧਕ ਕਮੇਟੀ ਦੇ ਅੰਤਰਿਮ ਕਮੇਟੀ ਦੇ ਮੈਂਬਰ ...
ਭਰਤਗੜ੍ਹ, 21 ਜੂਨ (ਜਸਬੀਰ ਸਿੰਘ ਬਾਵਾ)-ਭਰਤਗੜ੍ਹ ਪੁਲਿਸ ਨੇ ਬਾਅਦ ਦੁਪਹਿਰ ਗੁ: ਪਰਿਵਾਰ ਵਿਛੋੜਾ ਸਾਹਿਬ ਨੇੜੇ ਭਾਖੜਾ ਨਹਿਰ ਦੇ ਟੀ-ਪੁਆਇੰਟ 'ਤੇ ਕੀਤੀ ਨਾਕੇਬੰਦੀ ਦੌਰਾਨ ਐਕਟਿਵਾ ਚਾਲਕ ਨੂੰ ਸਾਢੇ 32 ਕਿੱਲੋ ਭੁੱਕੀ ਸਮੇਤ ਗਿ੍ਫ਼ਤਾਰ ਕੀਤਾ ਹੈ | ਭਰਤਗੜ੍ਹ ਪੁਲਿਸ ...
ਸ੍ਰੀ ਚਮਕੌਰ ਸਾਹਿਬ, 21 ਜੂਨ (ਜਗਮੋਹਣ ਸਿੰਘ ਨਾਰੰਗ)-ਦੀ ਰੈਵਨਿਯੂ ਪਟਵਾਰ ਯੂਨੀਅਨ ਪੰਜਾਬ ਤੇ ਕਾਨੂੰਗੋ ਐਸੋ: ਪੰਜਾਬ ਦੇ ਸੱਦੇ 'ਤੇ ਤਹਿਸੀਲ ਸ੍ਰੀ ਚਮਕੌਰ ਸਾਹਿਬ ਦੇ ਸਮੂਹ ਪਟਵਾਰੀਆਂ ਤੇ ਕਾਨੂੰਗੋ ਵਲੋਂ ਰੋਸ ਵਜੋਂ ਵਾਧੂ ਪਟਵਾਰ ਸਰਕਲ ਛੱਡ ਦਿੱਤੇ ਹਨ | ਜਿਸ ਕਾਰਨ ...
ਸ੍ਰੀ ਅਨੰਦਪੁਰ ਸਾਹਿਬ, 21 ਜੂਨ (ਕਰਨੈਲ ਸਿੰਘ)-ਸੀਨੀਅਰ ਮੈਡੀਕਲ ਅਫ਼ਸਰ ਡਾ. ਚਰਨਜੀਤ ਕੁਮਾਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰਿ ਤੇ ਐਸ. ਡੀ. ਐਮ. ਸ੍ਰੀ ਅਨੰਦਪੁਰ ਸਾਹਿਬ ਮੈਡਮ ਕਨੂੰ ਗਰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਥਾਨਕ ਭਾਈ ...
ਰੂਪਨਗਰ, 21 ਜੂਨ (ਸਤਨਾਮ ਸਿੰਘ ਸੱਤੀ)-ਨਹਿਰੂ ਸਟੇਡੀਅਮ ਰੂਪਨਗਰ ਵਿਖੇ ਜ਼ਿਲ੍ਹਾ ਖੇਡ ਅਫ਼ਸਰ ਰੁਪੇਸ਼ ਕੁਮਾਰ ਤੇ ਖੇਡ ਵਿਭਾਗ ਦੇ ਸਮੂਹ ਕਰਮਚਾਰੀਆਂ ਵਲੋਂ ਫਲਾਇੰਗ ਸਿੱਖ ਸ. ਮਿਲਖਾ ਸਿੰਘ ਦਾ ਦਿਹਾਂਤ ਹੋਣ 'ਤੇ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ | ਇਸ ...
ਸ੍ਰੀ ਅਨੰਦਪੁਰ ਸਾਹਿਬ, 21 ਜੂਨ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਵਲੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਭਾਜਪਾ ਦੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵਲੋਂ ਦਲਿਤ ਭਾਈਚਾਰੇ ਅਪਮਾਨਿਤ ...
ਰੂਪਨਗਰ, 21 ਜੂਨ (ਸਟਾਫ਼ ਰਿਪੋਰਟਰ)-ਆਲ ਇੰਡੀਆ ਸੈਣੀ ਯੂਥ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਨਰਿੰਦਰ ਲਾਲੀ ਦੀ ਸਰਪ੍ਰਸਤੀ ਹੇਠ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸ਼ਾਮਪੁਰੀ ਦੀ ਅਗਵਾਈ 'ਚ ਜ਼ਿਲ੍ਹੇ ਦੇ ਸਿਰਕੱਢ ਆਗੂਆਂ ਦੀ ਮੀਟਿੰਗ ਹੋਈ | ਮੀਟਿੰਗ 'ਚ ਕੌਮੀ ...
ਕੀਰਤਪੁਰ ਸਾਹਿਬ, 21 ਜੂਨ (ਬੀਰਅੰਮਿ੍ਤਪਾਲ ਸਿੰਘ ਸੰਨੀ)-ਕੋਰੋਨਾ ਮਹਾਂਮਾਰੀ ਨੂੰ ਲੈ ਕੇ ਸੂਬਾ ਸਰਕਾਰ ਵਲੋਂ ਕਈ ਪ੍ਰਕਾਰ ਦੀਆਂ ਪਾਬੰਦੀਆਂ ਲਗਾਈਆਂ ਹੋਈਆ ਹਨ ਇਸ 'ਚ ਐਤਵਾਰ ਵਾਲੇ ਦਿਨ ਬਾਜ਼ਾਰ ਬੰਦ ਰੱਖਣ ਲਈ ਵੀ ਹੁਕਮ ਸੁਣਾਇਆ ਗਿਆ ਹੈ | ਸਰਕਾਰ ਦੇ ਇਨ੍ਹਾਂ ...
ਰੂਪਨਗਰ, 21 ਜੂਨ (ਸਤਨਾਮ ਸਿੰਘ ਸੱਤੀ)-ਰੈਵੇਨਿਊ ਪਟਵਾਰ ਯੂਨੀਅਨ ਤੇ ਕਾਨੂੰਨਗੋ ਐਸੋਸੀਏਸ਼ਨ ਦੀ ਤਾਲਮੇਲ ਕਮੇਟੀ ਪੰਜਾਬ ਅਨੁਸਾਰ ਤਹਿਸੀਲ ਰੂਪਨਗਰ ਦੇ ਖ਼ਾਲੀ ਹੋਏ ਪਟਵਾਰ ਸਰਕਲ ਜਿਨ੍ਹਾਂ ਦੀ ਗਿਣਤੀ 27, ਕੁੱਲ ਪਿੰਡਾਂ ਦੀ ਗਿਣਤੀ 127 ਤੇ 2 ਏ. ਓ. ਕੇ. ਦੀਆਂ ਅਸਾਮੀਆਂ ...
ਸ੍ਰੀ ਅਨੰਦਪੁਰ ਸਾਹਿਬ, 21 ਜੂਨ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਮਾਤਾ ਗੁਜਰੀ ਵੈੱਲਫੇਅਰ ਸੁਸਾਇਟੀ ਸ੍ਰੀ ਅਨੰਦਪੁਰ ਸਾਹਿਬ ਵਲੋਂ ਪਿਤਾ ਦਿਵਸ ਮੌਕੇ ਪਿੰਡ ਮਟੌਰ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਸਮਾਗਮ 'ਚ ਸੁਸਾਇਟੀ ਦੇ ਪ੍ਰਧਾਨ ਜਥੇਦਾਰ ਸੁਰਿੰਦਰ ਸਿੰਘ ...
ਮੋਰਿੰਡਾ, 21 ਜੂਨ (ਕੰਗ)-ਮੋਰਿੰਡਾ ਸ਼ਹਿਰ 'ਚ ਬਿਜਲੀ ਸਪਲਾਈ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਦੀ ਸਪਲਾਈ ਦੇ ਸੁਧਾਰ ਨੂੰ ਲੈ ਕੇ ਪਿਛਲੇ ਡੇਢ ਸਾਲਾਂ ਤੋਂ ਨਵੇਂ ਖੰਭੇ, ਨਵੀਆਂ ਤਾਰਾਂ, ਨਵੇਂ ਟਰਾਂਸਫਾਰਮਰ, ਨਵੀਆਂ ਸਵਿੱਚਾਂ ਆਦਿ ਲਗਾਈਆਂ ਗਈਆਂ ਹਨ | ਜਦੋਂ ਇਹ ਬਿਜਲੀ ...
ਐੱਸ. ਏ. ਐੱਸ. ਨਗਰ, 21 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਵਲੋਂ ਸਰਕਾਰੀ ਹਾਈ ਸਕੂਲ ਮੜੌਲੀ ਕਲਾਂ (ਰੂਪਨਗਰ) ਦੇ ਮੁੱਖ ਅਧਿਆਪਕ ਦੇ ਖ਼ਿਲਾਫ਼ ਆਈ ਸ਼ਿਕਾਇਤ ਦੀ ਮੁੱਢਲੀ ਪੜਤਾਲ 'ਚ ਉਸ ਨੂੰ ਦੋਸ਼ੀ ਪਾਏ ਜਾਣ 'ਤੇ ਮੁਅੱਤਲ ਕਰ ਦਿੱਤਾ ...
ਸੁਖਸਾਲ, 21 ਜੂਨ (ਧਰਮ ਪਾਲ)-ਇਲਾਕਾ ਸੰਘਰਸ਼ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਦੀ ਮੀਟਿੰਗ ਐਲਗਰਾਂ ਵਿਖੇ ਧਰਨੇ ਵਾਲੀ ਜਗ੍ਹਾ 'ਤੇ ਹੋਈ | ਇਸ ਮੌਕੇ ਆਗੂਆਂ ਨੇ ਦੱਸਿਆ ਕਿ 24 ਜੂਨ ਨੂੰ ਜੋ ਧਰਨਾ ਰਾਣਾ ਕੇ. ਪੀ. ਸਿੰਘ ਸਪੀਕਰ ਪੰਜਾਬ ਵਿਧਾਨ ਸਭਾ ਦੀ ਨੰਗਲ ਰਿਹਾਇਸ਼ 'ਤੇ ...
ਸ੍ਰੀ ਚਮਕੌਰ ਸਾਹਿਬ, 21 ਜੂਨ (ਜਗਮੋਹਣ ਸਿੰਘ ਨਾਰੰਗ)-ਸ਼੍ਰੋਮਣੀ ਕਮੇਟੀ ਅਧੀਨ ਸਥਾਨਿਕ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਵਲੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਭਵਿੱਖੀ ਯੋਜਨਾਵਾਂ ਦੀ ਪਹਿਚਾਣ ਕਰਨ ਲਈ ਇਕ ਮਨੋਵਿਗਿਆਨਿਕ ਟੈੱਸਟ ਲਿਆ ਗਿਆ | ਜਿਸ 'ਚ ...
ਢੇਰ, 21 ਜੂਨ (ਸ਼ਿਵ ਕੁਮਾਰ ਕਾਲੀਆ)-ਪਿੰਡ ਬਾਸੋਵਾਲ ਕਾਲੋਨੀ ਵਿਖੇ ਨੌਜਵਾਨਾਂ ਵਲੋਂ ਤਿੰਨ ਰੋਜ਼ਾ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ | ਇਸ ਮੌਕੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਨੌਜਵਾਨ ਆਗੂ ਰਾਣਾ ਵਿਸ਼ਵਪਾਲ ਸਿੰਘ ਵਲੋਂ ਕੀਤੀ ਗਈ | ਉਨ੍ਹਾਂ ਕਿਹਾ ਕਿ ...
ਸੰਤੋਖਗੜ੍ਹ, 21 ਜੂਨ (ਮਲਕੀਅਤ ਸਿੰਘ)-ਬੀਤੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਐਸ. ਜੀ. ਪੀ. ਸੀ. ਮੈਂਬਰ ਹਿਮਾਚਲ ਪ੍ਰਦੇਸ਼ ਡਾ. ਦਲਜੀਤ ਸਿੰਘ ਭਿੰਡਰ ਦੀ ਅਗਵਾਈ ਵਿਚ ਤੇ ...
ਰੂਪਨਗਰ, 21 ਜੂਨ (ਸਤਨਾਮ ਸਿੰਘ ਸੱਤੀ)-ਪੰਜਾਬ ਦੇ ਯੁਵਕਾਂ ਦਾ ਸਿਖਲਾਈ ਤੇ ਰੋਜ਼ਗਾਰ ਕੇਂਦਰ (ਸੀ-ਪਾਈਟ) ਸ਼ਹੀਦ ਗੜ੍ਹ (ਬਸੀ ਪਠਾਣਾ) ਵਿਖੇ ਜ਼ਿਲ੍ਹਾ ਰੂਪਨਗਰ, ਮੋਹਾਲੀ ਤੇ ਫ਼ਤਹਿਗੜ੍ਹ ਸਾਹਿਬ ਨਾਲ ਸਬੰਧਤ ਆਰਮੀ 'ਚ ਮੈਡੀਕਲ ਫਿੱਟ ਯੁਵਕਾਂ ਲਈ ਪੇਪਰ ਦੀ ਤਿਆਰੀ ਲਈ ...
ਨੰਗਲ, 21 ਜੂਨ (ਪ੍ਰੀਤਮ ਸਿੰਘ ਬਰਾਰੀ)-ਸਿਆਸੀ ਕਠਪੁਤਲੀ ਬਣ ਕੇ ਕੁੱਝ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਵਿਧਾਨ ਸਭਾ ਹਲਕੇ ਅੰਦਰ ਭਾਜਪਾ ਵਰਕਰਾਂ ਨੂੰ ਡਰਾ ਧਮਕਾ ਕੇ ਦਬਾਅ ਪਾਇਆ ਜਾ ਰਿਹਾ ਹੈ ਪਰ ਆਪਣੇ ਵਰਕਰਾਂ ਤੇ ਭਾਜਪਾ ਕਿਸੇ ਵੀ ਕੀਮਤ 'ਤੇ ਕੋਈ ਦਬਾਅ ਸਹਿਣ ਨਹੀਂ ...
ਨੰਗਲ, 21 (ਪ੍ਰੀਤਮ ਸਿੰਘ ਬਰਾਰੀ)-ਮਿਊਾਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਨਗਰ ਕੌਂਸਲ ਨੰਗਲ ਦੇ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਗਈ ਹੜਤਾਲ ਜਿਥੇ ਅੱਜ 40ਵੇਂ ਦਿਨ ਵਿਚ ਪਹੁੰਚ ਗਈ ਹੈ | ਉਥੇ ਹੀ ਅੱਜ ਕਾਂਗਰਸੀ ਕੌਂਸਲਰਾਂ ਤੇ ...
ਸ੍ਰੀ ਅਨੰਦਪੁਰ ਸਾਹਿਬ, 21 ਜੂਨ (ਜੇ. ਐੱਸ. ਨਿੱਕੂਵਾਲ)-ਦਾ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਦੀ ਮੀਟਿੰਗ ਤਹਿਸੀਲ ਪ੍ਰਧਾਨ ਮਹਿੰਦਰ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ ਸੂਬਾ ਇਕਾਈ ਦੇ ਫ਼ੈਸਲੇ ਅਨੁਸਾਰ ਤਹਿਸੀਲ ਅਨੰਦਪੁਰ ...
ਸ੍ਰੀ ਚਮਕੌਰ ਸਾਹਿਬ, 21 ਜੂਨ (ਜਗਮੋਹਣ ਸਿੰਘ ਨਾਰੰਗ)-ਸ਼ੋ੍ਰਮਣੀ ਅਕਾਲੀ ਦਲ ਦੇ ਨੌਜਵਾਨ ਆਗੂਆਂ ਲਖਵੀਰ ਸਿੰਘ ਲੱਖੀ ਸਾਬਕਾ ਪ੍ਰਧਾਨ ਯੂਥ ਅਕਾਲੀ ਦਲ, ਜੱਗਾ ਜਸੱੜਾ, ਅਮਨਦੀਪ ਸਿੰਘ ਢਿੱਲੋਂ ਪ੍ਰਧਾਨ ਆਈ. ਟੀ. ਵਿੰਗ ਸਰਕਲ ਸ੍ਰੀ ਚਮਕੌਰ ਸਾਹਿਬ, ਅਮਰਿੰਦਰ ਸਿੰਘ ਸੰਧੂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX